ਬਿਲਾਵਲੁ ਮਹਲਾ ੩ ਵਾਰ ਸਤ ਘਰੁ ੧੦ ॥
bilaaval mahalaa 3 vaar sat ghar 10 |
Sant Singh KhalsaBilaaval, Third Mehl, The Seven Days, Tenth House:
Manmohan SinghBilawal 3rd Guru. The seven days.
Manmohan Singh (Punjabi)ਬਿਲਾਵਲੁ ਤੀਜੀ ਪਾਤਿਸ਼ਾਹੀ। ਸਤ ਦਿਨ।
Fareedkot Teekaਸਪਤ ਵਾਰੋਂ ਦ੍ਵਾਰੇ ਉਪਦੇਸ਼ ਕਰਤੇ ਹੈਂ:
Prof. Sahib Singhਰਾਗ ਬਿਲਾਵਲੁ, ਘਰ ੧੦ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਵਾਰ ਸਤ'।
SikhNet (Spanish)Bilawal, Mejl Guru Amar Das, Tercer Canal Divino; Los Siete Días.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ, ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਆਦਿਤ ਵਾਰਿ; ਆਦਿ ਪੁਰਖੁ ਹੈ ਸੋਈ ॥
aadit vaar; aad purakh hai soee |
Sant Singh KhalsaSunday: He, the Lord, is the Primal Being.
Manmohan SinghSunday: He alone is the Primordial Lord,
Manmohan Singh (Punjabi)ਐਤਵਾਰ: ਕੇਵਲ ਉਹ ਹੀ ਪਰਾਪੂਰਬਲਾ ਪ੍ਰਭੂ,
Fareedkot Teeka(ਆਦਿਤ) ਸੂਰਜ ਕਾ ਜੋ ਵਾਰ ਐਤਵਾਰ ਹੈ ਤਿਸ ਦ੍ਹ੍ਵਾਰੇ ਕਹਤੇ ਹੈਂ: ਸੋਈ ਪੁਰਖ ਸਰਬ ਕੀ ਆਦਿ ਸਰੁਪੁ ਹੈ॥
Prof. Sahib Singhਹੇ ਭਾਈ! (ਸਾਰੇ ਜਗਤ ਦਾ) ਮੂਲ ਉਹ ਅਕਾਲ ਪੁਰਖ-ਪਦ ਅਰਥ ਆਦਿਤ = {आदित्य} ਸੂਰਜ। ਵਾਰਿ = ਵਾਰ ਵਿਚ, ਵਾਰ ਦੀ ਰਾਹੀਂ। ਆਦਿਤ ਵਾਰਿ = ਇਤਵਾਰ ਦੀ ਰਾਹੀਂ, ਸੂਰਜ ਦੇ ਦਿਨ ਦੀ ਰਾਹੀਂ। ਆਦਿ = ਸਭ ਦਾ ਮੂਲ। ਪੁਰਖੁ = ਸਰਬ-ਵਿਆਪਕ ਪ੍ਰਭੂ! ਸੋਈ = ਉਹ ਆਪ ਹੀ।
SikhNet (Spanish)Domingo: hay sólo un Purusha Primordial,
ਆਪੇ ਵਰਤੈ; ਅਵਰੁ. ਨ ਕੋਈ ॥
aape varatai; avar. na koee |
Sant Singh KhalsaHe Himself is the Pervading Lord; there is no other at all.
Manmohan SinghHe Himself is the Doer, there is not another.
Manmohan Singh (Punjabi)ਉਹ ਆਪ ਹੀ ਕਰਨਹਾਰ ਹੈ, ਹੋਰ ਕੋਈ ਹੈ ਹੀ ਨਹੀਂ।
Fareedkot Teekaਸਰਬ ਰੂਪ ਆਪ ਹੀ ਵਰਤਤਾ ਹੈ, ਤਿਸ ਤੇ ਬਿਨਾ ਔਰ ਕੋਈ ਨਹੀਂ ਹੈ॥
Prof. Sahib Singhਆਪ ਹੀ (ਸਭ ਥਾਂ) ਮੌਜੂਦ ਹੈ, (ਉਸ ਤੋਂ ਬਿਨਾ) ਹੋਰ ਕੋਈ ਨਹੀਂ ਹੈ।ਪਦ ਅਰਥ ਆਪੇ = ਆਪ ਹੀ। ਵਰਤੈ = (ਹਰ ਥਾਂ) ਮੌਜੂਦ ਹੈ।
SikhNet (Spanish)nuestro Dios, Él es el Hacedor, no hay nadie más.
ਓਤਿ ਪੋਤਿ; ਜਗੁ ਰਹਿਆ ਪਰੋਈ ॥
ot pot; jag rahiaa paroee |
Sant Singh KhalsaThrough and through, He is woven into the fabric of the world.
Manmohan SinghLike warp and woof, He has woven Himself in the world.
Manmohan Singh (Punjabi)ਤਾਣੇ ਪੇਟੇ ਦੀ ਤਰ੍ਹਾਂ, ਉਸ ਨੇ ਆਪਣੇ ਆਪ ਨੂੰ ਸੰਸਾਰ ਦੇ ਅੰਦਰ ਉਣਿਆ ਹੋਇਆ ਹੈ।
Fareedkot Teekaਤਾਂਣੇ ਪੇਟੇ ਵਤ ਹੋ ਕਰ ਜਗਤ ਮੇਂ ਪਰੋਇ ਰਹਿਆ ਅਰਥਾਤ ਵਿਆਪ ਰਹਿਆ ਹੈ॥
Prof. Sahib Singhਉਹ ਪਰਮਾਤਮਾ ਸਾਰੇ ਜਗਤ ਨੂੰ ਤਾਣੇ ਪੇਟੇ ਵਾਂਗ (ਆਪਣੀ ਰਜ਼ਾ ਵਿਚ) ਪ੍ਰੋ ਰਿਹਾ ਹੈ।ਪਦ ਅਰਥ ਓਤਿ = ਉਣੇ ਹੋਏ ਵਿਚ। ਪੋਤਿ = ਪ੍ਰੋਤੇ ਹੋਏ ਵਿਚ {ओत प्रोत}। ਰਹਿਆ ਪਰੋਈ = ਪ੍ਰੋ ਰਿਹਾ ਹੈ।
SikhNet (Spanish)Trama y urdimbre, Él está entretejido en la fibra del mundo,
ਆਪੇ ਕਰਤਾ; ਕਰੈ ਸੁ ਹੋਈ ॥
aape karataa; karai su hoee |
Sant Singh KhalsaWhatever the Creator Himself does, that alone happens.
Manmohan SinghWhatever the Creator Himself does, that alone happens.
Manmohan Singh (Punjabi)ਜਿਹੜਾ ਕੁਛ ਸਿਰਜਣਹਾਰ ਖੁਦ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ।
Fareedkot Teekaਆਪ ਹੀ ਸਰਬ ਕਾ ਕਰਤਾ ਹੈ, ਪੁਨਾ ਜੋ ਕਰਤਾ ਹੈ, ਸੋਈ ਹੋਤਾ ਹੈ॥
Prof. Sahib Singh(ਜਗਤ ਵਿਚ) ਉਹ ਕੁਝ ਹੁੰਦਾ ਹੈ ਜੋ ਕਰਤਾਰ ਆਪ ਹੀ ਕਰਦਾ ਹੈ।
SikhNet (Spanish)en Sí Mismo, y sólo ocurre lo que Él, nuestro Señor, hace que ocurra.
ਨਾਮਿ ਰਤੇ; ਸਦਾ ਸੁਖੁ ਹੋਈ ॥
naam rate; sadaa sukh hoee |
Sant Singh KhalsaImbued with the Naam, the Name of the Lord, one is forever in peace.
Manmohan SinghImbued with the Name one is ever in peace.
Manmohan Singh (Punjabi)ਨਾਮ ਨਾਲ ਰੰਗੀਜਣ ਦਵਾਰਾ ਬੰਦਾ ਹਮੇਸ਼ਾਂ ਆਰਾਮ ਵਿੱਚ ਰਹਿੰਦਾ ਹੈ।
Fareedkot Teekaਤਾਂ ਤੇ ਜੋ ਤਿਸ ਨਾਮੀ ਮੇਂ (ਰਤੇ) ਪ੍ਰੀਤਵਾਨ ਭਏ ਹੈਂ ਤਿਨੋਂ ਕੋ ਸਦਾ ਸੁਖ ਕੀ ਪ੍ਰਾਪਤੀ ਹੋਈ ਹੈ॥
Prof. Sahib Singhਉਸ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਨੂੰ ਸਦਾ ਆਤਮਕ ਆਨੰਦ ਮਿਲਦਾ ਹੈ।ਪਦ ਅਰਥ ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ ਨੂੰ।
SikhNet (Spanish)Imbuido en el Naam, el Nombre del Señor, vive para siempre en Paz,
ਗੁਰਮੁਖਿ ਵਿਰਲਾ. ਬੂਝੈ ਕੋਈ ॥੧॥
guramukh viralaa. boojhai koee |1|
Sant Singh KhalsaBut how rare is the one, who, as Gurmukh, understands this. ||1||
Manmohan SinghBy Guru's grace some rare one understands this.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਹੀ ਇਸ ਗੱਲ ਨੂੰ ਸਮਝਦਾ ਹੈ।
Fareedkot Teekaਪਰੰਤੂ ਕੋਈ ਗੁਰਮੁਖ ਵਿਰਲਾ ਹੀ ਇਸ ਪ੍ਰਕਾਰ ਤਿਸ ਕੇ ਸਰੂਪ ਕੋ (ਬੁਝੈ) ਸਮਝਤਾ ਹੈ॥੧॥
Prof. Sahib Singhਪਰ ਕੋਈ ਵਿਰਲਾ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਇਸ ਗੱਲ ਨੂੰ) ਸਮਝਦਾ ਹੈ ॥੧॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ॥੧॥
SikhNet (Spanish)pero extraordinario es aquél que como Gurmukj entiende esto (1)
ਹਿਰਦੈ ਜਪਨੀ ਜਪਉ; ਗੁਣਤਾਸਾ ॥
hiradai japanee jpau; gunataasaa |
Sant Singh KhalsaWithin my heart, I chant the Chant of the Lord, the treasure of virtue.
Manmohan SinghWithin my mind, I tell the beads of the rosary of the treasure of virtues.
Manmohan Singh (Punjabi)ਆਪਣੇ ਮਨ ਅੰਦਰ, ਮੈਂ ਨੇਕੀਆਂ ਦੇ ਖਜਾਨੇ ਦੀ ਮਾਲਾ ਫੇਰਦਾ ਹਾਂ।
Fareedkot Teekaਹੇ ਭਾਈ! ਤਿਸ ਵਾਹਿਗੁਰੂ ਕੇ ਗੁਣੋਂ ਕੋ ਧਾਰਨ ਰੂਪੀ (ਜਪਨੀ) ਮਾਲਾ ਲੇ ਕਰ ਸਦਾ ਹੀ ਤਿਸ ਕੇ ਹਿਰਦੇ ਮੇਂ ਜਪਣਾ ਕਰੋ; ਵਾ ਹਿਰਦੇ ਰੂਪੀ (ਜਪਨੀ) ਮਾਲਾ ਕਰ ਕੇ ਤਿਸ ਕੇ ਗੁਣਾਂ ਕੋ ਜਪੋ, ਭਾਵ ਗੁਣ ਚਿੰਤਨ ਕਰੋ॥
Prof. Sahib Singhਹੇ ਭਾਈ! ਮੈਂ (ਆਪਣੇ) ਹਿਰਦੇ ਵਿਚ ਗੁਣਾਂ ਦੇ ਖ਼ਜ਼ਾਨੇ (ਪਰਮਾਤਮਾ ਦੇ ਨਾਮ) ਨੂੰ ਜਪਦਾ ਹਾਂ (ਇਹੀ ਹੈ ਮੇਰੀ) ਮਾਲਾ।ਪਦ ਅਰਥ ਹਿਰਦੈ = ਹਿਰਦੇ ਵਿਚ। ਜਪਨੀ = ਮਾਲਾ। ਜਪਉ = ਜਪਉਂ, ਮੈਂ ਜਪਦਾ ਹਾਂ। ਗੁਣਤਾਸਾ = ਗੁਣਾਂ ਦਾ ਖ਼ਜ਼ਾਨਾ ਪ੍ਰਭੂ।
SikhNet (Spanish)Con el rosario de mi corazón yo repito el Nombre de mi Señor de Virtud.
ਹਰਿ ਅਗਮ ਅਗੋਚਰੁ ਅਪਰੰਪਰ ਸੁਆਮੀ; ਜਨ ਪਗਿ ਲਗਿ ਧਿਆਵਉ, ਹੋਇ ਦਾਸਨਿ ਦਾਸਾ ॥੧॥ ਰਹਾਉ ॥
har agam agochar aparanpar suaamee; jan pag lag dhiaavau, hoe daasan daasaa |1| rahaau |
Sant Singh KhalsaThe Lord, my Lord and Master, is inaccessible, unfathomable and unlimited. Grasping the feet of the Lord's humble servants, I meditate on Him, and become the slave of His slaves. ||1||Pause||
Manmohan SinghMy God is Unintelligible, Imperceptible and Infinite. I becoming the slave of the Lord's slave, by bowing to the feet of the saints and I meditate on Him. Pause.
Manmohan Singh (Punjabi)ਮੇਰਾ ਵਾਹਿਗੁਰੂ ਅਗਾਧ, ਅਦ੍ਰਿਸ਼ਟ ਅਤੇ ਬੇਅੰਤ ਹੈ, ਸੰਤਾਂ ਦੇ ਚਰਣੀ ਪੈ ਅਤੇ ਸਾਹਿਬ ਦੇ ਗੋਲਿਆਂ ਦਾ ਗੋਲਾ ਬਣ, ਮੈਂ ਉਸ ਦਾ ਸਿਮਰਨ ਕਰਦਾ ਹਾਂ। ਠਹਿਰਾਉ।
Fareedkot Teekaਹਰਿ ਅਗਮ ਅਗੋਚਰ ਅਪਰੰਪਰ ਜੋ ਸ੍ਵਾਮੀ ਹੈ, ਤਿਸ ਕੇ (ਜਨ) ਦਾਸੋਂ ਕੇ ਚਰਨੀ ਲਾਗ ਕੇ ਦਾਸਨ ਕੇ ਦਾਸ ਹੋਇ ਕਰਿ ਤਿਸ ਕੇ ਨਾਮ ਕੋ ਧਿਆਵੋ॥੧॥ ਰਹਾਉ ॥
Prof. Sahib Singhਪਰਮਾਤਮਾ ਅਪਹੁੰਚ ਹੈ, ਪਰੇ ਤੋਂ ਪਰੇ ਹੈ, ਸਭ ਦਾ ਮਾਲਕ ਹੈ, ਉਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਮੈਂ ਤਾਂ ਸੰਤ ਜਨਾਂ ਦੀ ਚਰਨੀਂ ਲੱਗ ਕੇ ਸੰਤ ਜਨਾਂ ਦੇ ਦਾਸਾਂ ਦਾ ਦਾਸ ਬਣ ਕੇ ਉਸ ਨੂੰ ਸਿਮਰਦਾ ਹਾਂ ॥੧॥ ਰਹਾਉ ॥ਪਦ ਅਰਥ ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ} ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਅਪਰੰਪਰ = ਪਰੇ ਤੋਂ ਪਰੇ। ਜਨ ਪਗਿ = ਸੰਤ ਜਨਾਂ ਦੀ ਪੈਰੀਂ। ਲਗਿ = ਲੱਗ ਕੇ। ਹੋਇ = ਬਣ ਕੇ। ਧਿਆਵਉ = ਧਿਆਵਉਂ, ਮੈਂ ਸਿਮਰਦਾ ਹਾਂ ॥੧॥ ਰਹਾਉ ॥
* ਨੋਟ: ਮ: ੧ ਦੀ ਬਾਣੀ 'ਥਿਤੀ' ਦੀ 'ਰਹਾਉ' ਦੀ ਤੁਕ ਗਹੁ ਨਾਲ ਪੜ੍ਹੋ-"ਕਿਆ ਜਪੁ ਜਾਪਉ ਬਿਨੁ ਜਗਦੀਸੈ'। 'ਵਾਰ ਸਤ' ਦੀ ਭੀ 'ਰਹਾਉ' ਦੀ ਤੁਕ ਵੇਖੋ: 'ਹਿਰਦੈ ਜਪਨੀ ਜਪਉ ਗੁਣ ਤਾਸਾ'। ਲਫ਼ਜ਼ਾਂ ਦੀ ਸਾਂਝ ਦੱਸਦੀ ਹੈ ਕਿ ਬਾਣੀ 'ਥਿਤੀ' ਗੁਰੂ ਅਮਰਦਾਸ ਜੀ ਪਾਸ ਮੌਜੂਦ ਸੀ, ਜਦੋਂ ਉਹਨਾਂ 'ਵਾਰ ਸਤ' ਬਾਣੀ ਲਿਖੀ। ਦੋਹਾਂ ਦਾ 'ਘਰੁ ੧੦' ਹੈ।
SikhNet (Spanish)Mi Dios es Insondable, Imperceptible e Infinito, y habito en Él, postrándome como esclavo, en el Refugio de los Pies de Su Santo.(1-Pausa)
ਸੋਮਵਾਰਿ; ਸਚਿ ਰਹਿਆ ਸਮਾਇ ॥
somavaar; sach rahiaa samaae |
Sant Singh KhalsaMonday: The True Lord is permeating and pervading.
Manmohan SinghMonday: the True Lord is pervading all.
Manmohan Singh (Punjabi)ਸੋਮ: ਸੱਚਾ ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ।
Fareedkot Teekaਸੋਮਵਾਰ ਦ੍ਵਾਰੇ ਕਹਤੇ ਹੈਂ: ਸੋ ਸਚ ਸਰੂਪ ਸਭ ਮੇਂ ਸਮਾਇ ਰਹਿਆ ਹੈ॥
Prof. Sahib Singhਹੇ ਭਾਈ! (ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ) ਸਦਾ-ਥਿਰ ਪਰਮਾਤਮਾ (ਦੀ ਯਾਦ) ਵਿਚ ਲੀਨ ਹੋਇਆ ਰਹਿੰਦਾ ਹੈ,ਪਦ ਅਰਥ ਸਚਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ।
SikhNet (Spanish)Lunes: entonado en la Verdad del Señor, uno ve a Su Dios prevaleciendo en todo.
ਤਿਸ ਕੀ ਕੀਮਤਿ; ਕਹੀ. ਨ ਜਾਇ ॥
tis kee keemat; kahee. na jaae |
Sant Singh KhalsaHis value cannot be described.
Manmohan SinghHis worth can be told not.
Manmohan Singh (Punjabi)ਉਸ ਦਾ ਮੁੱਲ ਆਖਿਆ ਨਹੀਂ ਜਾ ਸਕਦਾ।
Fareedkot Teekaਤਿਸ ਕੀ ਕੀਮਤਿ ਕਹੀ ਨਹੀਂ ਜਾਤੀ ਹੈ, ਭਾਵ ਮਹਤਤਾ ਨਹੀਂ ਕਹੀ ਜਾਤੀ॥
Prof. Sahib Singh(ਉਸ ਦਾ ਆਤਮਕ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ) ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ।ਪਦ ਅਰਥ ਤਿਸ ਕੀ = {ਸੰਬੰਧਕ 'ਕੀ' ਕਾਰਨ ਲਫ਼ਜ਼ 'ਤਿਸੁ ਦਾ (ੁ) ਉਡ ਗਿਆ ਹੈ}।
SikhNet (Spanish)Uno no puede imaginar Su Valor.
ਆਖਿ ਆਖਿ; ਰਹੇ ਸਭਿ ਲਿਵ ਲਾਇ ॥
aakh aakh; rahe sabh liv laae |
Sant Singh KhalsaTalking and speaking about Him, all keep themselves lovingly focused on Him.
Manmohan SinghNarrating and describing the Lord, all keep their attention fixed in Him.
Manmohan Singh (Punjabi)ਸੁਆਮੀ ਨੂੰ ਬਿਆਨ ਤੇ ਵਰਣਨ ਕਰਨ ਦੁਆਰਾ, ਸਾਰੇ ਉਸ ਵਿੱਚ ਆਪਣੀ ਬਿਰਤੀ ਜੋੜੀ ਰੱਖਦੇ ਹਨ।
Fareedkot Teekaਤਿਸ ਕੇ ਜਸ ਕੋ ਮਨ ਬਾਣੀ ਸੇ ਆਖ ਆਖ ਕੇ ਸੰਪੂਰਨ ਬਿਰਤੀ ਕੋ ਲਗਾਇ ਰਹੇ ਹੈਂ॥
Prof. Sahib Singh(ਆਪਣੇ ਉੱਦਮ ਨਾਲ ਸੁਰਤਾਂ ਜੋੜਨ ਵਾਲੇ ਅਤੇ ਸਿਫ਼ਤਾਂ ਆਖਣ ਵਾਲੇ ਮਨੁੱਖ) ਸਿਫ਼ਤਾਂ ਆਖ ਆਖ ਕੇ ਅਤੇ ਸੁਰਤ ਜੋੜ ਜੋੜ ਕੇ ਸਾਰੇ ਹੀ ਥੱਕ ਜਾਂਦੇ ਹਨ,ਪਦ ਅਰਥ ਆਖਿ ਆਖਿ = ਆਖ ਆਖ ਕੇ। ਰਹੇ = ਥੱਕ ਗਏ। ਸਭਿ = ਸਾਰੇ। ਲਿਵ ਲਾਇ = ਸੁਰਤ ਜੋੜ ਕੇ।
SikhNet (Spanish)Aquél que Lo recita, es entonado en Él.
ਜਿਸੁ ਦੇਵੈ; ਤਿਸੁ ਪਲੈ ਪਾਇ ॥
jis devai; tis palai paae |
Sant Singh KhalsaDevotion falls into the laps of those whom He so blesses.
Manmohan SinghThe Name falls in the skirt of him, whom the Lord blesses with it.
Manmohan Singh (Punjabi)ਨਾਮ ਉਸ ਦੀ ਝੋਲੀ ਵਿੱਚ ਪੈਂਦਾ ਹੈ, ਜਿਸ ਨੂੰ ਸੁਆਮੀ ਇਸ ਦੀ ਬਖਸ਼ਿਸ਼ ਕਰਦਾ ਹੈ।
Fareedkot Teekaਪਰੰਤੂ ਜਿਸ ਕੋ ਸਤਿਗੁਰ ਉਪਦੇਸ ਦੇਤੇ ਹੈਂ ਤਿਸ ਕੇ ਰਿਦੇ ਰੂਪ ਪਲੇ ਮੇਂ ਪੈਂਦਾ ਹੈ॥
Prof. Sahib Singh(ਪਰ ਇਹ ਸਿਮਰਨ ਤੇ ਯਾਦ ਦੀ ਦਾਤਿ) ਜਿਸ (ਮਨੁੱਖ) ਨੂੰ (ਪਰਮਾਤਮਾ ਆਪ) ਦੇਂਦਾ ਹੈ, ਉਸ ਨੂੰ (ਹੀ) ਮਿਲਦੀ ਹੈ।ਪਦ ਅਰਥ ਦੇਵੈ = (ਸਿਫ਼ਤਿ-ਸਾਲਾਹ ਦੀ ਦਾਤ ਪ੍ਰਭੂ ਆਪ) ਦੇਂਦਾ ਹੈ। ਤਿਸੁ ਪਲੈ ਪਾਇ = ਉਸ ਦੇ ਪੱਲੇ ਵਿਚ ਪੈਂਦੀ ਹੈ, ਉਸ ਨੂੰ ਮਿਲਦੀ ਹੈ।
SikhNet (Spanish)Aquél a quien Él quiere dar Su Bendición, lo bendice.
ਅਗਮ ਅਗੋਚਰੁ; ਲਖਿਆ ਨ ਜਾਇ ॥
agam agochar; lakhiaa na jaae |
Sant Singh KhalsaHe is inaccessible and unfathomable; He cannot be seen.
Manmohan SinghMy Lord is Inaccessible and Incomprehensible and can be perceived not.
Manmohan Singh (Punjabi)ਮੇਰਾ ਮਾਲਕ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਅਤੇ ਵੇਖਿਆ ਨਹੀਂ ਜਾ ਸਕਦਾ।
Fareedkot Teekaਜੋ ਵਾਹਿਗੁਰੂ ਮਨ ਬਾਣੀ ਸੇ ਪਰੇ ਹੈ ਗੁਰਾਂ ਤੇ ਬਿਨਾ ਲਖਿਆ ਨਹੀਂ ਜਾਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।ਪਦ ਅਰਥ ਲਖਿਆ ਨ ਜਾਇ = (ਸਹੀ ਸਰੂਪ) ਬਿਆਨ ਨਹੀਂ ਕੀਤਾ ਜਾ ਸਕਦਾ।
SikhNet (Spanish)Nuestro Señor es Insondable e Imperceptible; uno no Lo puede ni empezar a conocer
ਗੁਰ ਕੈ ਸਬਦਿ; ਹਰਿ ਰਹਿਆ ਸਮਾਇ ॥੨॥
gur kai sabad; har rahiaa samaae |2|
Sant Singh KhalsaThrough the Word of the Guru's Shabad, the Lord is seen to be permeating and pervading everywhere. ||2||
Manmohan SinghBy Guru's instruction God is seen pervading all.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਸਾਰੇ ਵਿਆਪਕ ਵੇਖਿਆ ਜਾਂਦਾ ਹੈ।
Fareedkot Teekaਗੁਰੋਂ ਕੇ ਉਪਦੇਸ ਵਾਲਿਓਂ ਨੇ ਤਿਸ ਹਰੀ ਕੋ ਸਰਬ ਮੇਂ ਸਮਾਇ ਰਹਿਆ ਜਾਣਿਆਂ ਹੈ॥੨॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ (ਹੀ ਮਨੁੱਖ) ਪਰਮਾਤਮਾ ਵਿਚ ਲੀਨ ਰਹਿ ਸਕਦਾ ਹੈ ॥੨॥ਪਦ ਅਰਥ ਗੁਰ ਕੈ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਰਹਿਆ ਸਮਾਇ = ਲੀਨ ਹੋਇਆ ਰਹਿੰਦਾ ਹੈ ॥੨॥
SikhNet (Spanish)Es a través de la Palabra del Shabd del Guru que uno Lo puede ver prevaleciendo en todo. (2)
ਮੰਗਲਿ; ਮਾਇਆ ਮੋਹੁ ਉਪਾਇਆ ॥
mangal; maaeaa mohu upaaeaa |
Sant Singh KhalsaTuesday: The Lord created love and attachment to Maya.
Manmohan SinghTuesday: The Lord Himself has created love for worldly valuables.
Manmohan Singh (Punjabi)ਮੰਗਲਵਾਰ: ਪ੍ਰਭੂ ਨੇ ਆਪ ਹੀ ਸੰਸਾਰੀ ਪਦਾਰਥਾਂ ਦੀ ਮੁਹੱਬਤ ਉਤਪੰਨ ਕੀਤੀ ਹੈ।
Fareedkot Teekaਮੰਗਲ ਦ੍ਵਾਰੇ ਕਹਤੇ ਹੈਂ: ਤਿਸੀ ਹਰੀ ਨੇ ਮਾਯਾ ਕੇ ਮੋਹ ਕਰ ਜਗਤ ਕੋ ਉਪਜਾਯਾ ਹੈ; ਵਾ ਮਾਯਾ ਕਾ ਮੋਹੁ ਜੀਵੋਂ ਕੇ ਰਿਦੇ ਮੇਂ ਉਪਜਾਯਾ ਹੈ॥
Prof. Sahib Singhਹੇ ਭਾਈ! (ਪਰਮਾਤਮਾ ਨੇ) ਮਾਇਆ ਦਾ ਮੋਹ (ਆਪ ਹੀ) ਪੈਦਾ ਕੀਤਾ ਹੈ,ਪਦ ਅਰਥ ਮੰਗਲਿ = ਮੰਗਲ (ਵਾਰ) ਦੀ ਰਾਹੀਂ।
SikhNet (Spanish)Martes: Dios Mismo creó la ilusión y el deseo
ਆਪੇ; ਸਿਰਿ ਸਿਰਿ ਧੰਧੈ ਲਾਇਆ ॥
aape; sir sir dhandhai laaeaa |
Sant Singh KhalsaHe Himself has enjoined each and every being to their tasks.
Manmohan SinghHe Himself has yoked all the men to their tasks.
Manmohan Singh (Punjabi)ਉਸ ਨੇ ਆਪ ਹੀ ਸਾਰਿਆਂ ਇਨਸਾਨਾਂ ਨੂੰ ਆਪਣੇ ਕੰਮੀ ਕਾਜੀ ਜੋੜਿਆ ਹੋਇਆ ਹੈ।
Fareedkot Teekaਆਪੇ ਹੀ ਸਭ ਕੋ (ਸਿਰਿ ਸਿਰਿ) ਉਤਪਤ ਕਰ ਕੇ ਵਾ ਭਿੰਨ ਭਿੰਨ ਧੰਧਿਓਂ ਮੇਂ ਲਗਾਇਆ ਹੈ॥
Prof. Sahib Singhਆਪ ਹੀ (ਇਸ ਮੋਹ ਨੂੰ) ਹਰੇਕ (ਜੀਵ ਦੇ) ਸਿਰ ਉੱਤੇ (ਥਾਪ ਕੇ ਹਰੇਕ ਨੂੰ ਮਾਇਆ ਦੇ) ਧੰਧੇ ਵਿਚ ਲਾਇਆ ਹੋਇਆ ਹੈ।ਪਦ ਅਰਥ ਆਪੇ = ਆਪ ਹੀ। ਸਿਰਿ = ਸਿਰ ਉਤੇ। ਸਿਰਿ ਸਿਰਿ = ਹਰੇਕ (ਜੀਵ ਦੇ) ਸਿਰ ਉੱਤੇ। ਧੰਧੈ = (ਮਾਇਆ ਦੇ) ਧੰਧੇ ਵਿਚ।
SikhNet (Spanish)y Él Mismo le fijó a cada uno su tarea.
ਆਪਿ ਬੁਝਾਏ; ਸੋਈ ਬੂਝੈ ॥
aap bujhaae; soee boojhai |
Sant Singh KhalsaHe alone understands, whom the Lord causes to understand.
Manmohan SinghHe alone understands Him, whom He Himself instructs.
Manmohan Singh (Punjabi)ਕੇਵਲ ਉਹ ਹੀ ਉਸ ਨੂੰ ਸਮਝਦਾ ਹੈ, ਜਿਸ ਨੂੰ ਉਹ ਖੁਦ ਦਰਸਾਉਂਦਾ ਹੈ।
Fareedkot Teekaਆਪ ਹੀ ਜਿਸ ਕੋ ਗੁਰੋਂ ਦ੍ਵਾਰੇ ਸਮਝਾਵੈ ਸੋਈ ਸਮਝਤਾ ਹੈ॥
Prof. Sahib Singhਜਿਸ ਮਨੁੱਖ ਨੂੰ (ਪਰਮਾਤਮਾ) ਆਪ ਸਮਝ ਬਖ਼ਸ਼ਦਾ ਹੈ, ਉਹੀ (ਇਸ ਮੋਹ ਦੀ ਖੇਡ ਨੂੰ) ਸਮਝਦਾ ਹੈ।ਪਦ ਅਰਥ ਬੁਝਾਏ = ਸਮਝ ਬਖ਼ਸ਼ਦਾ ਹੈ। ਬੂਝੈ = ਸਮਝਦਾ ਹੈ।
SikhNet (Spanish)Sólo conoce Su Misterio, aquél a quien el Señor hace que Lo conozca.
ਗੁਰ ਕੈ ਸਬਦਿ; ਦਰੁ ਘਰੁ ਸੂਝੈ ॥
gur kai sabad; dar ghar soojhai |
Sant Singh KhalsaThrough the Word of the Guru's Shabad, one understands his heart and home.
Manmohan SinghBy Guru's instruction, the mortal comes to comprehend his hearth and home.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਪ੍ਰਾਣੀ ਆਪਣੇ ਘਰ-ਬਾਰ ਨੂੰ ਸਮਝ ਲੈਂਦਾ ਹੈ।
Fareedkot Teekaਪੁਨਾ ਗੁਰੋਂ ਕੇ ਉਪਦੇਸ਼ ਕਰ ਹੀ ਸ੍ਵੈ ਸਰੂਪ ਘਰ ਕਾ ਗਿਆਨ ਰੂਪ ਦਰਵਾਜਾ ਸੂਝਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਨੂੰ (ਪਰਮਾਤਮਾ ਦਾ) ਦਰ-ਘਰ ਦਿੱਸ ਪੈਂਦਾ ਹੈ।ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਦਰੁ ਘਰੁ = ਪਰਮਾਤਮਾ ਦਾ ਦਰਵਾਜ਼ਾ, ਪਰਮਾਤਮਾ ਦਾ ਟਿਕਾਣਾ। ਸੂਝੈ = ਦਿੱਸਦਾ ਹੈ।
SikhNet (Spanish)A través de la Palabra del Shabd del Guru, uno llega hasta el Verdadero Hogar,
ਪ੍ਰੇਮ ਭਗਤਿ ਕਰੇ; ਲਿਵ ਲਾਇ ॥
prem bhagat kare; liv laae |
Sant Singh KhalsaHe worships the Lord in loving devotion.
Manmohan SinghThen lovingly performs he the Lord's devotional service,
Manmohan Singh (Punjabi)ਤਦ ਉਹ ਪਿਆਰ ਨਾਲ ਪ੍ਰਭੂ ਦੀ ਅਨੁਰਾਗੀ ਸੇਵਾ ਕਰਦਾ ਹੈ,
Fareedkot Teekaਪ੍ਰੇਮ ਭਗਤੀ ਕੋ ਬ੍ਰਿਤੀ ਲਗਾਇ ਕਰ ਕਰਤਾ ਹੈ॥
Prof. Sahib Singhਉਹ ਮਨੁੱਖ ਸੁਰਤ ਜੋੜ ਕੇ ਪ੍ਰੇਮ ਨਾਲ ਪਰਮਾਤਮਾ ਦੀ ਭਗਤੀ ਕਰਦਾ ਹੈ,ਪਦ ਅਰਥ ਲਿਵ ਲਾਇ = ਸੁਰਤ ਜੋੜ ਕੇ।
SikhNet (Spanish)y después, a través de una Adoración Amorosa, se entona en Él.
ਹਉਮੈ ਮਮਤਾ; ਸਬਦਿ ਜਲਾਇ ॥੩॥
haumai mamataa; sabad jalaae |3|
Sant Singh KhalsaHis egotism and self-conceit are burnt away by the Shabad. ||3||
Manmohan Singhand burns his ego and egoism with the Name.
Manmohan Singh (Punjabi)ਅਤੇ ਆਪਣੀ ਹੰਗਤਾ ਅਤੇ ਅਪਣੱਤ ਨੂੰ ਨਾਮ ਨਾਲ ਸਾੜ ਸੁਟਦਾ ਹੈ।
Fareedkot Teekaਪੁਨਾ ਗੁਰੋਂ ਕੇ ਸਬਦ ਕਰ ਹੰਤਾ ਮਮਤਾ ਕੋ ਜਲਾਇ ਦੇਤਾ ਹੈ, ਭਾਵ ਯੇਹ ਦੂਰ ਕਰ ਦੇਤਾ ਹੈ॥੩॥
Prof. Sahib Singh(ਤੇ, ਇਸ ਤਰ੍ਹਾਂ) ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਹਉਮੈ ਅਤੇ (ਮਾਇਆ ਦੀ) ਮਮਤਾ ਸਾੜ ਲੈਂਦਾ ਹੈ ॥੩॥ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ ॥੩॥
SikhNet (Spanish)A través de la Palabra, uno destruye su propio ego y la idea falsa de “lo mío”. (3)
ਬੁਧਵਾਰਿ; ਆਪੇ ਬੁਧਿ ਸਾਰੁ ॥
budhavaar; aape budh saar |
Sant Singh KhalsaWednesday: He Himself bestows sublime understanding.
Manmohan SinghWednesday: The Lord Himself blesses man with sublime understanding.
Manmohan Singh (Punjabi)ਬੁੱਧਵਾਰ: ਪ੍ਰਭੂ ਆਪ ਹੀ ਇਨਸਾਨ ਨੂੰ ਸਰੇਸ਼ਟ ਸਮਝ ਪਰਦਾਨ ਕਰਦਾ ਹੈ।
Fareedkot Teekaਬੁਧ ਵਾਰ ਦ੍ਵਾਰੇ ਕਹਤੇ ਹੈਂ: ਸੋ ਵਾਹਿਗੁਰੂ ਜਿਸ ਕੋ ਆਪੇ ਹੀ (ਸਾਰੁ) ਸ੍ਰੇਸਟ ਬੁਧੀ ਦੇਤਾ ਹੈ॥
Prof. Sahib Singhਹੇ ਭਾਈ! (ਪਰਮਾਤਮਾ) ਆਪ ਹੀ (ਮਨੁੱਖ ਨੂੰ) ਸ੍ਰੇਸ਼ਟ ਬੁੱਧੀ (ਬਖ਼ਸ਼ਦਾ ਹੈ),ਪਦ ਅਰਥ ਆਪੇ = ਆਪ ਹੀ (ਦੇਂਦਾ ਹੈ)। ਬੁਧਿ ਸਾਰੁ = ਬੁੱਧੀ ਦਾ ਸਾਰ, ਸ੍ਰੇਸ਼ਟ ਬੁੱਧੀ {ਸਾਰੁ = ਤੱਤ, ਨਚੋੜ}।
SikhNet (Spanish)Miércoles: El Señor Mismo cuida el intelecto del buscador.
ਗੁਰਮੁਖਿ ਕਰਣੀ; ਸਬਦੁ ਵੀਚਾਰੁ ॥
guramukh karanee; sabad veechaar |
Sant Singh KhalsaThe Gurmukh does good deeds, and contemplates the Word of the Shabad.
Manmohan SinghBy Guru's grace, he then does good deeds and meditates on the Name.
Manmohan Singh (Punjabi)ਗੁਰਾਂ ਦੀ ਰਹਿਮਤ ਸਕਦਾ, ਤਦ ਉਹ ਚੰਗੇ ਅਮਲ ਕਮਾਉਂਦਾ ਅਤੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਸੋ ਗੁਰਮੁਖਿ ਗੁਰਸਬਦ ਕੇ ਵਿਚਾਰ ਰੂਪੀ ਕਰਨੀ ਕੋ ਕਰਤੇ ਹੈਂ॥
Prof. Sahib Singhਗੁਰੂ ਦੀ ਸਰਨ ਵਿਚ ਰੱਖ ਕੇ ਉੱਚਾ ਆਚਰਨ, ਸਿਫ਼ਤਿ-ਸਾਲਾਹ ਅਤੇ (ਆਪਣੇ ਗੁਣਾਂ ਦੀ) ਵਿਚਾਰ (ਬਖ਼ਸ਼ਦਾ ਹੈ)ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰੱਖ ਕੇ, ਗੁਰੂ ਦੀ ਰਾਹੀਂ। ਕਰਣੀ = ਚੰਗਾ ਆਚਰਨ। ਵੀਚਾਰੁ = (ਗੁਣਾਂ ਨੂੰ) ਮਨ ਵਿਚ ਵਸਾਣਾ।
SikhNet (Spanish)Por la Gracia del Guru, él realiza buenas acciones, reflexionando en la Palabra del Shabd del Guru.
ਨਾਮਿ ਰਤੇ; ਮਨੁ ਨਿਰਮਲੁ ਹੋਇ ॥
naam rate; man niramal hoe |
Sant Singh KhalsaImbued with the Naam, the Name of the Lord, the mind become pure and immaculate.
Manmohan SinghImbued with the Name, his mind becomes pure.
Manmohan Singh (Punjabi)ਨਾਮ ਦੇ ਨਾਲ ਰੰਗੀਜਣ ਦੁਆਰਾ ਉਸ ਦਾ ਚਿੱਤ ਪਵਿੱਤਰ ਹੋ ਜਾਂਦਾ ਹੈ।
Fareedkot Teeka(ਨਾਮਿ) ਨਾਮੀ ਪਰਮੇਸਰ ਮੇਂ (ਰਤੇ) ਪ੍ਰੀਤਵਾਨ ਭਏ ਹੈਂ, ਤਿਨਕਾ ਮਨ ਨਿਰਮਲ ਹੋਇਆ ਹੈ॥
Prof. Sahib Singh(ਇਸ ਤਰ੍ਹਾਂ ਉਸ ਪਰਮਾਤਮਾ ਦੇ) ਨਾਮ ਵਿਚ ਰੰਗੇ ਹੋਏ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਹੈ।ਪਦ ਅਰਥ ਨਾਮਿ ਰਤੇ ਮਨੁ = ਨਾਮੁ ਵਿਚ ਰੰਗੇ ਹੋਏ (ਮਨੁੱਖ) ਦਾ ਮਨ।
SikhNet (Spanish)Imbuido en el Nombre del Señor, su mente se vuelve Inmaculada.
ਹਰਿ ਗੁਣ ਗਾਵੈ; ਹਉਮੈ ਮਲੁ ਖੋਇ ॥
har gun gaavai; haumai mal khoe |
Sant Singh KhalsaHe sings the Glorious Glorious Praises of the Lord, and washes off the filth of egotism.
Manmohan SinghHe sings the Lord's praise and washes off his filth of pride.
Manmohan Singh (Punjabi)ਉਹ ਪ੍ਰਭੂ ਦੀ ਮਹਿਮਾ ਗਾਇਨ ਕਰਦਾ ਹੈ ਅਤੇ ਆਪਣੀ ਹੰਗਤਾਂ ਦੀ ਗੰਦਗੀ ਨੂੰ ਧੋ ਸੁੱਟਦਾ ਹੈ।
Fareedkot Teekaਪੁਨਾ ਹਰੀ ਕੇ ਗੁਣੋਂ ਕੋ ਗਾਵਤੇ ਹੈਂ ਔਰ ਹਉਮੈ ਰੂਪੀ ਮੈਲ ਤਿਨ ਕੀ ਖੋਈ ਗਈ ਹੈ॥
Prof. Sahib Singh(ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਕੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ,ਪਦ ਅਰਥ ਖੋਇ = ਦੂਰ ਕਰ ਕੇ।
SikhNet (Spanish)Es así como canta las Alabanzas del Señor, purgando su mente de la suciedad del ego.
ਦਰਿ ਸਚੈ; ਸਦ ਸੋਭਾ ਪਾਏ ॥
dar sachai; sad sobhaa paae |
Sant Singh KhalsaIn the Court of the True Lord, he obtains lasting glory.
Manmohan SinghIn the Lord's True Court, he ever obtains glory.
Manmohan Singh (Punjabi)ਸਾਈਂ ਦੀ ਸੱਚੀ ਦਰਗਾਹ ਅੰਦਰ ਉਹ ਹਮੇਸ਼ਾਂ ਪ੍ਰਭਤਾ ਪਾਉਂਦਾ ਹੈ।
Fareedkot Teekaਸਚੇ ਕੇ ਦਰਬਾਰ ਪਰਲੋਕ ਵਾ ਸਤਸੰਗ ਮੇਂ ਸੋਭਾ ਪਾਵਤੇ ਹੈਂ॥
Prof. Sahib Singhਤੇ, ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ ਸੋਭਾ ਖੱਟਦਾ ਹੈ।ਪਦ ਅਰਥ ਦਰਿ = ਦਰ ਤੇ। ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਦ = ਸਦਾ।
SikhNet (Spanish)Él obtiene la Gloria en la Puerta del Señor, es imbuido en Su Nombre,
ਨਾਮਿ ਰਤੇ; ਗੁਰ ਸਬਦਿ ਸੁਹਾਏ ॥੪॥
naam rate; gur sabad suhaae |4|
Sant Singh KhalsaImbued with the Naam, he is embellished with the Word of the Guru's Shabad. ||4||
Manmohan SinghImbued with the Name, he is embellished with the Guru's Word.
Manmohan Singh (Punjabi)ਨਾਮ ਨਾਲ ਰੰਗੀਜ, ਉਹ ਗੁਰ-ਸ਼ਬਦ ਨਾਲ ਸੁਭਾਇਮਾਨ ਹੁੰਦਾ ਹੈ।
Fareedkot Teekaਪੁਨਾ (ਨਾਮਿ) ਵਾਹਿਗੁਰੂ ਮੇਂ ਪ੍ਰੀਤਵਾਨ ਹੋਏ ਹੈਂ ਔਰ ਗੁਰ ਸਬਦ ਕਰ ਸੋਭਾਵਾਨ ਭਏ ਹੈਂ॥੪॥
Prof. Sahib Singhਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ॥੪॥ਪਦ ਅਰਥ ਨਾਮਿ ਰਤੇ = ਨਾਮ ਵਿਚ ਰੰਗੇ ਹੋਏ ਮਨੁੱਖ। ਸਬਦਿ = ਸ਼ਬਦ ਦੀ ਰਾਹੀਂ। ਸੁਹਾਏ = ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ॥੪॥
SikhNet (Spanish)y es embellecido con la Palabra del Shabd del Guru.(4)
ਲਾਹਾ ਨਾਮੁ ਪਾਏ; ਗੁਰ ਦੁਆਰਿ ॥
laahaa naam paae; gur duaar |
Sant Singh KhalsaThe profit of the Naam is obtained through the Door of the Guru.
Manmohan SinghThe profit of the Name is obtained through the Guru's door.
Manmohan Singh (Punjabi)ਨਾਮ ਦਾ ਲਾਭ ਗੁਰਾਂ ਦੇ ਦਰ ਦੇ ਰਾਹੀਂ ਪਰਾਪਤ ਹੁੰਦਾ ਹੈ।
Fareedkot Teekaਸੋਈ ਨਾਮ ਕਾ ਲਾਭ ਗੁਰੋਂ ਦੁਆਰੇ ਪਾਵਤਾ ਹੈ॥
Prof. Sahib Singhਹੇ ਭਾਈ! ਗੁਰੂ ਦੇ ਦਰ ਤੇ (ਰਹਿ ਕੇ ਮਨੁੱਖ ਪਰਮਾਤਮਾ ਦਾ) ਨਾਮ-ਲਾਭ ਖੱਟ ਲੈਂਦਾ ਹੈ,ਪਦ ਅਰਥ ਲਾਹਾ = ਲਾਭ। ਗੁਰ ਦੁਆਰਿ = ਗੁਰੂ ਦੇ ਦਰ ਤੇ।
SikhNet (Spanish)Uno es bendecido con el Nombre a través de la Puerta del Guru,
ਆਪੇ ਦੇਵੈ ਦੇਵਣਹਾਰੁ ॥
aape devai devanahaar |
Sant Singh KhalsaThe Great Giver Himself gives it.
Manmohan SinghLord, the Giver, Himself blesses man with it.
Manmohan Singh (Punjabi)ਦੇਣ ਵਾਲਾ ਸੁਆਮੀ ਖੁਦ ਹੀ ਬੰਦੇ ਨੂੰ ਇਸ ਦੀ ਦਾਤ ਦਿੰਦਾ ਹੈ।
Fareedkot Teekaਹੇ ਭਾਈ! ਜਿਸ ਕੋ ਦੇਨਹਾਰ ਹਰੀ ਆਪ ਦੇਵੈ॥
Prof. Sahib Singh(ਪਰ ਇਹ ਦਾਤ ਹੈ, ਤੇ ਇਹ ਦਾਤਿ) ਦੇਣ ਦੀ ਸਮਰਥਾ ਵਾਲਾ ਪ੍ਰਭੂ ਆਪ ਹੀ ਦੇਂਦਾ ਹੈ।ਪਦ ਅਰਥ ਦੇਵਣਹਾਰੁ = ਦੇ ਸਕਣ ਵਾਲਾ ਪ੍ਰਭੂ।
SikhNet (Spanish)nuestro Señor, el Dador
ਜੋ ਦੇਵੈ; ਤਿਸ ਕਉ ਬਲਿ ਜਾਈਐ ॥
jo devai; tis kau bal jaaeeai |
Sant Singh KhalsaI am a sacrifice to the One who gives it.
Manmohan SinghHe, who gives thus; unto Him I am devoted.
Manmohan Singh (Punjabi)ਜਿਹੜਾ ਇਸ ਤਰ੍ਹਾਂ ਦਿੰਦਾ ਹੈ, ਉਸ ਉਤੋਂ ਸਦਕੇ ਜਾਂਦਾ ਹਾਂ।
Fareedkot Teekaਜੋ ਨਾਮ ਕੋ ਦੇਤੇ ਹੈਂ ਤਿਨ ਸਤਿਗੁਰੋਂ ਕੇ ਬਲਿਹਾਰਨੇ ਜਾਈਏ॥
Prof. Sahib Singhਸੋ, ਜਿਹੜਾ ਪ੍ਰਭੂ (ਇਹ ਦਾਤਿ) ਦੇਂਦਾ ਹੈ ਉਸ ਤੋਂ (ਸਦਾ) ਸਦਕੇ ਜਾਣਾ ਚਾਹੀਦਾ ਹੈ।ਪਦ ਅਰਥ ਜੋ = ਜਿਹੜਾ ਪ੍ਰਭੂ। ਤਿਸ ਕਉ = {ਸੰਬੰਧਕ 'ਕਉ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਬਲਿ ਜਾਈਐ = ਕੁਰਬਾਨ ਜਾਣਾ ਚਾਹੀਦਾ ਹੈ।
SikhNet (Spanish)Él Mismo bendice a quien Él escoge para darle Su Bendición. Él es Quien bendice, hacia Él ofrezco mi ser en sacrificio.
ਗੁਰ ਪਰਸਾਦੀ; ਆਪੁ ਗਵਾਈਐ ॥
gur parasaadee; aap gavaaeeai |
Sant Singh KhalsaBy Guru's Grace, self-conceit is eradicated.
Manmohan SinghBy Guru's grace, self-conceit is dispelled.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਸਵੈ-ਹੰਗਤਾ ਦੂਰ ਹੋ ਜਾਂਦੀ ਹੈ।
Fareedkot Teekaਤਿਨ ਗੁਰੋਂ ਕੀ ਕਿਰਪਾ ਤੇ ਆਪਾ ਭਾਵ ਕੋ ਗਵਾਇ ਦੇਈਏ॥
Prof. Sahib Singhਗੁਰੂ ਦੀ ਕਿਰਪਾ ਨਾਲ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਨਾ ਚਾਹੀਦਾ ਹੈ।ਪਦ ਅਰਥ ਪਰਸਾਦੀ = ਕਿਰਪਾ ਨਾਲ, ਪਰਸਾਦਿ। ਆਪੁ = ਆਪਾ-ਭਾਵ, ਹਉਮੈ। ਗਵਾਈਐ = ਦੂਰ ਕਰਨਾ ਚਾਹੀਦਾ ਹੈ।
SikhNet (Spanish)Calma tu ego, oh mi mente, por la Gracia del Guru,
ਨਾਨਕ. ਨਾਮੁ ਰਖਹੁ ਉਰ ਧਾਰਿ ॥
naanak. naam rakhahu ur dhaar |
Sant Singh KhalsaO Nanak, enshrine the Naam within your heart.
Manmohan SinghO Nanak, keep thou the Lord's Name clasped to thy heart.
Manmohan Singh (Punjabi)ਹੇ ਨਾਨਕ! ਤੂੰ ਪ੍ਰਭੂ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰੱਖ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਨਾਮ ਕੋ ਰਿਦੇ ਮੇਂ ਧਾਰਨ ਕਰ ਰਾਖੋ॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖੋ,ਪਦ ਅਰਥ ਉਰ = ਹਿਰਦਾ। ਉਰ ਧਾਰਿ = ਹਿਰਦੇ ਵਿਚ ਟਿਕਾ ਕੇ।
SikhNet (Spanish)y eleva el Nombre del Señor en tu corazón
ਦੇਵਣਹਾਰੇ ਕਉ ਜੈਕਾਰੁ ॥੫॥
devanahaare kau jaikaar |5|
Sant Singh KhalsaI celebrate the victory of the Lord, the Great Giver. ||5||
Manmohan SinghUnto the Beneficent Lord, I pay my respectful homage.
Manmohan Singh (Punjabi)ਦਾਤਾਰ ਪ੍ਰਭੂ ਨੂੰ ਮੈਂ ਸਨਿਮਰ ਪ੍ਰਣਾਮ ਕਰਦਾ ਹਾਂ।
Fareedkot Teekaਨਾਮ ਦੇਨਹਾਰੇ ਸਤਿਗੁਰੋਂ ਕੋ ਸਦਾ ਹੀ ਜੈਕਾਰ ਹੈ॥੫॥☬ਪੁਨਾ ਬੇਨਤੀ ਕਰਤੇ ਹੈਂ:
Prof. Sahib Singhਤੇ, ਉਸ ਸਭ ਕੁਝ ਦੇ ਸਕਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸਦਾ ਕਰਦੇ ਰਹੋ ॥੫॥ਪਦ ਅਰਥ ਕਉ = ਨੂੰ। ਜੈਕਾਰੁ = ਸਿਫ਼ਤਿ-ਸਾਲਾਹ, ਵਡਿਆਈ ॥੫॥
SikhNet (Spanish)de esa forma proclama la Victoria de tu Señor Benévolo, de Dios.(5)
ਵੀਰਵਾਰਿ; ਵੀਰ ਭਰਮਿ ਭੁਲਾਏ ॥
veeravaar; veer bharam bhulaae |
Sant Singh KhalsaThursday: The fifty-two warriors were deluded by doubt.
Manmohan SinghThursday: The fifty-two warriors like Hanuman are deluded by doubt.
Manmohan Singh (Punjabi)ਵੀਰਵਾਰ: ਬਵੰਜਾਂ, ਹਨੂਮਾਨ ਆਦਿ, ਯੋਧੇ ਸੰਦੇਹ ਅੰਦਰ ਗੁੰਮਰਾਹ ਹੋਏ ਹੋਏ ਹਨ।
Fareedkot Teekaਵੀਰਵਾਰ ਦਵਾਰੇ ਕਹਤੇ ਹੈਂ: ਟੂਣੀਆਂ ਆਦਿ ਬਵੰਜਾ ਬੀਰ ਅਪਨੇ ਸਰੂਪ ਤੇ ਭੁਲਾਏ ਹੂਏ॥
Prof. Sahib Singhਹੇ ਭਾਈ! (ਬਵੰਜਾ) ਬੀਰਾਂ ਨੂੰ (ਭੀ ਪਰਮਾਤਮਾ ਨੇ) ਭਟਕਣਾ ਵਿਚ ਪਾ ਕੇ (ਮਾਇਆ ਦੇ ਮੋਹ ਵਿਚ) ਭੁਲਾਈ ਰੱਖਿਆ,ਪਦ ਅਰਥ ਵੀਰਵਾਰਿ = ਵੀਰਵਾਰ ਦੀ ਰਾਹੀਂ। ਵੀਰ = ਬਵੰਜਾ ਬੀਰ (ਹਨੂਮਾਨ ਆਦਿਕ)। ਭਰਮਿ = ਭਟਕਣਾ ਵਿਚ (ਪਾ ਕੇ)। ਭੁਲਾਏ = ਕੁਰਾਹੇ ਪਾ ਰੱਖੇ।
SikhNet (Spanish)Jueves: Los cincuenta y dos guerreros son engañados por la duda;
ਪ੍ਰੇਤ ਭੂਤ ਸਭਿ; ਦੂਜੈ ਲਾਏ ॥
pret bhoot sabh; doojai laae |
Sant Singh KhalsaAll the goblins and demons are attached to duality.
Manmohan SinghAll the goblins and demons are attached to another.
Manmohan Singh (Punjabi)ਸਾਰੇ ਜਿੰਨ ਅਤੇ ਭੂਤ ਹੋਰਸ ਨਾਲ ਜੁੜੇ ਹੋਏ ਹਨ।
Fareedkot Teekaਪੁਨਾ ਪ੍ਰੇਤ ਭੂਤ ਆਦੀ ਸਭ ਦਵੈਤ ਭਾਵ ਮੇਂ ਲਗਾਏ ਹੈਂ॥
Prof. Sahib Singhਸਾਰੇ ਭੂਤ ਪ੍ਰੇਤ ਭੀ ਮਾਇਆ ਦੇ ਮੋਹ ਵਿਚ ਲਾਏ ਹੋਏ ਹਨ।ਪਦ ਅਰਥ ਸਭਿ = ਸਾਰੇ। ਦੂਜੈ = ਮਾਇਆ ਦੇ ਮੋਹ ਵਿਚ। ਲਾਏ = ਲਾ ਦਿੱਤੇ।
SikhNet (Spanish)los fantasmas y los gnomos también viven apegados al otro.
ਆਪਿ ਉਪਾਏ; ਕਰਿ ਵੇਖੈ ਵੇਕਾ ॥
aap upaae; kar vekhai vekaa |
Sant Singh KhalsaGod Himself created them, and sees each one distinct.
Manmohan SinghHimself creating all, the Lord beholds them in their distinctiveness.
Manmohan Singh (Punjabi)ਖੁਦ ਹੀ ਸਾਰਿਆਂ ਨੂੰ ਰਚ ਕੇ ਸੁਆਮੀ ਉਨ੍ਹਾਂ ਨੂੰ ਉਨ੍ਹਾਂ ਦੇ ਅਲਹਿਦਾਪਣ ਵਿੱਚ ਦੇਖਦਾ ਹੈ।
Fareedkot Teekaਆਪ ਹੀ ਸਰਬ ਕੋ ਉਤਪਤਿ ਕਰ ਕੇ ਫੇਰ ਤਿਨੋਂ ਕੋ (ਵੇਕਾ) ਭਿੰਨ ਭਿੰਨ ਕਰ ਦੇਖਤਾ ਹੈ॥
Prof. Sahib Singhਪਰਮਾਤਮਾ ਨੇ ਆਪ (ਹੀ ਇਹ ਸਾਰੇ) ਪੈਦਾ ਕੀਤੇ, (ਇਹਨਾਂ ਨੂੰ) ਵੱਖ ਵੱਖ ਕਿਸਮਾਂ ਦੇ ਬਣਾ ਕੇ (ਸਭ ਦੀ) ਸੰਭਾਲ (ਭੀ) ਕਰਦਾ ਹੈ।ਪਦ ਅਰਥ ਉਪਾਏ = ਪੈਦਾ ਕੀਤੇ। ਕਰਿ = ਕਰ ਕੇ, ਬਣਾ ਕੇ। ਵੇਕਾ = ਵੱਖ ਵੱਖ ਕਿਸਮ ਦੇ। ਵੇਖੈ = ਵੇਖਦਾ ਹੈ, ਸੰਭਾਲ ਕਰਦਾ ਹੈ।
SikhNet (Spanish)El Señor Mismo lo crea todo y ve en cada uno sus particularidades.
ਸਭਨਾ ਕਰਤੇ; ਤੇਰੀ ਟੇਕਾ ॥
sabhanaa karate; teree ttekaa |
Sant Singh KhalsaO Creator Lord, You are the Support of all.
Manmohan SinghO my Creator, everyone has Thine prop.
Manmohan Singh (Punjabi)ਹੇ ਮੇਰੇ ਸਿਰਜਣਹਾਰ ਸਾਰਿਆ ਨੂੰ ਤੇਰਾ ਹੀ ਆਸਰਾ ਹੈ।
Fareedkot Teekaਹੇ ਕਰਤਾ ਪੁਰਖ! ਸਭ ਕੋਈ ਤੇਰੀ ਹੀ ਟੇਕ ਹੈ ਅਰਥਾਤ ਆਸਰਾ ਹੈ, ਤਾਂ ਤੇ ਐਸੇ ਬੇਨਤੀ ਕਰੋ॥
Prof. Sahib Singhਹੇ ਕਰਤਾਰ! ਸਭ ਜੀਵਾਂ ਨੂੰ ਤੇਰਾ ਹੀ ਆਸਰਾ ਹੈ।ਪਦ ਅਰਥ ਕਰਤੇ = ਹੇ ਕਰਤਾਰ! ਟੇਕਾ = ਆਸਰਾ।
SikhNet (Spanish)Oh Dios Creador, todos se apoyan en Ti al fin y al cabo.
ਜੀਅ ਜੰਤ; ਤੇਰੀ ਸਰਣਾਈ ॥
jeea jant; teree saranaaee |
Sant Singh KhalsaThe beings and creatures are under Your protection.
Manmohan SinghThe mortals and creatures are under thy protection.
Manmohan Singh (Punjabi)ਪ੍ਰਾਣੀ ਤੇ ਜੀਵ-ਜੰਤੂ ਆਦਿ ਤੇਰੀ ਪਨਾਹ ਹੇਠਾਂ ਹਨ।
Fareedkot Teekaਤਾਂ ਤੇ ਇਹ ਸੂਖ੍ਯਮ ਅਸਥੂਲ ਜੀਵ ਸਭ ਤੇਰੀ ਸਰਣਾਈ ਹੈਂ॥
Prof. Sahib Singhਸਾਰੇ ਜੀਵ ਜੰਤ ਤੇਰੀ ਸਰਨ ਹਨ।
SikhNet (Spanish)Todas la criaturas buscan solamente Tu Santuario
ਸੋ ਮਿਲੈ; ਜਿਸੁ ਲੈਹਿ ਮਿਲਾਈ ॥੬॥
so milai; jis laihi milaaee |6|
Sant Singh KhalsaHe alone meets You, whom You Yourself meet. ||6||
Manmohan SinghHe alone meets Thee, whom Thou, O Lord makest to meet.
Manmohan Singh (Punjabi)ਕੇਵਲ ਉਹ ਹੀ ਤੈਨੂੰ ਮਿਲਦਾ ਹੈ, ਹੇ ਪ੍ਰਭੂ! ਜਿਸ ਨੂੰ ਤੂੰ ਮਿਲਾਉਂਦਾ ਹੈ।
Fareedkot Teekaਪਰੰਤੂ ਤੇਰੇ ਸਰੂਪ ਕੋ ਸੋ ਮਿਲਤਾ ਹੈ ਜਿਸ ਕੋ ਗੁਰੋਂ ਦ੍ਵਾਰੇ ਮਿਲਾਇ ਲੇਤਾ ਹੈਂ॥੬॥
Prof. Sahib Singhਉਹ ਮਨੁੱਖ (ਹੀ ਤੈਨੂੰ) ਮਿਲਦਾ ਹੈ ਜਿਸ ਨੂੰ ਤੂੰ ਆਪ (ਆਪਣੇ ਨਾਲ) ਮਿਲਾਂਦਾ ਹੈਂ ॥੬॥ਪਦ ਅਰਥ ਮਿਲੈ = (ਤੈਨੂੰ) ਮਿਲਦਾ ਹੈ। ਲੈਹਿ ਮਿਲਾਈ = ਤੂੰ (ਆਪ) ਮਿਲਾ ਲੈਂਦਾ ਹੈਂ ॥੬॥
SikhNet (Spanish)y sólo Te conoce, aquél a quien Tú decides encontrar.(6)
ਸੁਕ੍ਰਵਾਰਿ; ਪ੍ਰਭੁ ਰਹਿਆ ਸਮਾਈ ॥
sukravaar; prabh rahiaa samaaee |
Sant Singh KhalsaFriday: God is permeating and pervading everywhere.
Manmohan SinghFriday: My Master is pervading all.
Manmohan Singh (Punjabi)ਸ਼ੁਕਵਾਰ: ਮੇਰਾ ਮਾਲਕ ਸਾਰੇ ਵਿਆਪਕ ਹੋ ਰਿਹਾ ਹੈ।
Fareedkot Teekaਸ਼ੁਕ੍ਰਵਾਰ ਦ੍ਵਾਰੇ ਕਹਤੇ ਹੈਂ: ਸੋ ਪ੍ਰਭੂ ਸਰਬ ਮੇਂ ਸਮਾਇ ਰਹਿਆ ਹੈ॥
Prof. Sahib Singhਹੇ ਭਾਈ! (ਸਾਰੀ ਸ੍ਰਿਸ਼ਟੀ ਵਿਚ) ਪਰਮਾਤਮਾ ਵਿਆਪਕ ਹੈ,
SikhNet (Spanish)Viernes: El Maestro Todopoderoso prevalece en todos los seres,
ਆਪਿ ਉਪਾਇ; ਸਭ ਕੀਮਤਿ ਪਾਈ ॥
aap upaae; sabh keemat paaee |
Sant Singh KhalsaHe Himself created all, and appraises the value of all.
Manmohan SinghHimself creating all, the Lord appraises the worth of each.
Manmohan Singh (Punjabi)ਖੁਦ ਸਾਰਿਆਂ ਨੂੰ ਰਚ ਕੇ, ਸੁਆਮੀ ਹਰ ਇਕਸ ਦਾ ਮੁੱਲ ਪਾਉਂਦਾ ਹੈ।
Fareedkot Teekaਆਪ ਹੀ ਸ੍ਰਿਸਟੀ ਉਪਾਇ ਕਰ ਕੇ ਤਿਸ ਸਭ ਕੀਮਤਿ ਪਾਈ ਹੈ, ਭਾਵ ਕਰਮ ਦੇਖ ਕੇ ਜਥਾ ਜੋਗ ਸੁਖ ਵਾ ਦੁਖ ਦੀਆ ਹੈ॥
Prof. Sahib Singh(ਸ੍ਰਿਸ਼ਟੀ ਨੂੰ) ਆਪ (ਹੀ) ਪੈਦਾ ਕਰ ਕੇ ਸਾਰੀ ਸ੍ਰਿਸ਼ਟੀ ਦੀ ਕਦਰ ਭੀ ਆਪ ਹੀ ਜਾਣਦਾ ਹੈ।ਪਦ ਅਰਥ ਉਪਾਇ = ਪੈਦਾ ਕਰ ਕੇ। ਸਭ = ਸਾਰੀ ਸ੍ਰਿਸ਼ਟੀ। ਕੀਮਤਿ = ਕਦਰ।
SikhNet (Spanish)Él lo crea todo y conoce el valor de cada uno,
ਗੁਰਮੁਖਿ ਹੋਵੈ; ਸੁ ਕਰੈ ਬੀਚਾਰੁ ॥
guramukh hovai; su karai beechaar |
Sant Singh KhalsaOne who become Gurmukh, contemplates the Lord.
Manmohan SinghHe who turns Guru-wards, he embraces the Lord's meditation.
Manmohan Singh (Punjabi)ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ; ਉਹ ਸਾਹਿਬ ਦਾ ਸਿਮਰਨ ਧਾਰਨ ਕਰਦਾ ਹੈ।
Fareedkot Teekaਜੋ ਗੁਰਮੁਖਿ ਹੋਵੇ ਹੈ ਤਿਸ ਕਾ ਵੀਚਾਰ ਕਰਤਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਮਨੁੱਖ (ਪਰਮਾਤਮਾ ਦੇ ਗੁਣਾਂ ਨੂੰ) ਆਪਣੇ ਮਨ ਵਿਚ ਵਸਾਂਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ। ਸੁ = ਉਹ ਮਨੁੱਖ।
SikhNet (Spanish)quien se vuelve Gurmukj contempla al Señor,
ਸਚੁ ਸੰਜਮੁ; ਕਰਣੀ ਹੈ ਕਾਰ ॥
sach sanjam; karanee hai kaar |
Sant Singh KhalsaHe practices truth and self-restraint.
Manmohan SinghHe does the deeds of truth and continence.
Manmohan Singh (Punjabi)ਉਹ ਸੱਚ ਅਤੇ ਪ੍ਰਹੇਜ਼ਗਾਰੀ ਦੇ ਕਰਮ ਕਮਾਉਂਦਾ ਹੈ।
Fareedkot Teekaਸਚ ਕੋ ਧਾਰ ਕਰ, ਇੰਦ੍ਰੀਓਂ ਕਾ ਸੰਜਮ ਕਰ, ਸੁਭ ਕਰਣੀ ਭਗਤੀ ਪਰਾਇਣ ਹੋਣਾ, ਇਹੀ ਕਾਰ ਕਰਤਾ ਹੈ॥
Prof. Sahib Singhਸਦਾ-ਥਿਰ ਹਰਿ-ਨਾਮ ਦਾ ਸਿਮਰਨ, ਅਤੇ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਬਚਾਈ ਰੱਖਣ ਦਾ ਉੱਦਮ-ਇਹ ਉਸ ਮਨੁੱਖ ਦਾ ਨਿੱਤ ਦਾ ਕਰਤੱਬ, ਨਿੱਤ ਦੀ ਕਾਰ ਹੋ ਜਾਂਦੀ ਹੈ।ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ ਦਾ ਸਿਮਰਨ। ਸੰਜਮੁ = ਇੰਦ੍ਰਿਆਂ ਨੂੰ ਵਿਕਾਰਾਂ ਤੋਂ ਬਚਾਈ ਰੱਖਣ ਦਾ ਉੱਦਮ। ਕਰਣੀ = ਕਰਤੱਬ। ਕਾਰ = ਰੋਜ਼ਾਨਾ ਕੰਮ।
SikhNet (Spanish)practica la Verdad y la Disciplina.
ਵਰਤੁ ਨੇਮੁ; ਨਿਤਾਪ੍ਰਤਿ ਪੂਜਾ ॥
varat nem; nitaaprat poojaa |
Sant Singh KhalsaWithout genuine understanding, all fasts,
Manmohan SinghAll the fastings, religious rites and daily adorations,
Manmohan Singh (Punjabi)ਸਾਰੇ ਵਰਤ, ਧਾਰਮਕ ਸੰਸਕਾਰ ਅਤੇ ਹਰ ਰੋਜ਼ ਦੀਆਂ ਉਪਾਸ਼ਨਾਵਾਂ,
Fareedkot Teekaਵਰਤ ਨੇਮ⁽¹⁾ ਧਾਰਨ ਕਰਨੇ ਜੋ ਚਤੁਰ ਮਾਸ ਮੇਂ ਨਿਮਕ ਆਦੀ ਤਿਆਗਣੇ ਵ ਨਿਤਾਪ੍ਰਤੀ ਠਾਕਰ ਪੂਜਾ ਕਰਨੀ॥
Prof. Sahib Singhਪਰ ਵਰਤ ਰੱਖਣਾ, ਕਰਮ ਕਾਂਡ ਦਾ ਹਰੇਕ ਨੇਮ ਨਿਬਾਹੁਣਾ, ਰੋਜ਼ਾਨਾ ਦੇਵ-ਪੂਜਾ-ਪਦ ਅਰਥ ਨਿਤਾਪ੍ਰਤਿ = ਸਦਾ ਹੀ, ਰੋਜ਼ਾਨਾ। ਪੂਜਾ = ਦੇਵ-ਪੂਜਾ।
SikhNet (Spanish)Sin un entendimiento genuino, todos los ayunos,
ਬਿਨੁ ਬੂਝੇ; ਸਭੁ ਭਾਉ ਹੈ ਦੂਜਾ ॥੭॥
bin boojhe; sabh bhaau hai doojaa |7|
Sant Singh KhalsaReligious rituals and daily worship services lead only to the love of duality. ||7||
Manmohan Singhwithout understanding the Lord, lead man to the love of another.
Manmohan Singh (Punjabi)ਸੁਆਮੀ ਨੂੰ ਸਮਝ ਦੇ ਬਗੈਰ, ਬੰਦੇ ਨੂੰ ਹੋਰਸ ਦੀ ਪ੍ਰੀਤ ਵੱਲ ਲੈਂ ਜਾਂਦੀਆਂ ਹਨ।
Fareedkot Teekaਇਤ੍ਯਾਦੀ ਜੇਤੇ ਕਰਮ ਹੈਂ, ਸੋ ਵਾਹਿਗੁਰੂ ਕੇ ਸਮਝੇ ਬਿਨਾਂ ਸਭ ਦ੍ਵੈਤ ਭਾਵ ਮੇਂ ਹੈਂ, ਭਾਵ ਯਹਿ ਸਭ ਵਿਯਰਥ ਹੈਂ॥੭॥
Prof. Sahib Singhਆਤਮਕ ਜੀਵਨ ਦੀ ਸੂਝ ਤੋਂ ਬਿਨਾ ਇਹ ਸਾਰਾ ਉੱਦਮ ਮਾਇਆ ਦਾ ਪਿਆਰ (ਹੀ ਪੈਦਾ ਕਰਨ ਵਾਲਾ) ਹੈ ॥੭॥ਪਦ ਅਰਥ ਸਭੁ = ਸਾਰਾ। ਭਾਉ = ਪਿਆਰ। ਦੂਜਾ ਭਾਉ = (ਪ੍ਰਭੂ ਤੋਂ ਬਿਨਾ ਕਿਸੇ) ਹੋਰ ਦਾ ਪਿਆਰ ॥੭॥
SikhNet (Spanish)las rutinas religiosas y los rezos diarios nos conducen a enamorarnos de la dualidad.(7)
ਛਨਿਛਰਵਾਰਿ; ਸਉਣ ਸਾਸਤ ਬੀਚਾਰੁ ॥
chhanichharavaar; saun saasat beechaar |
Sant Singh KhalsaSaturday: Contemplating good omens and the Shaastras,
Manmohan SinghSaturday: To deliberate over good omens and Shashtras,
Manmohan Singh (Punjabi)ਸਨਿਚਰਵਾਰ: ਚੰਗੇ ਸ਼ਗਨ ਅਤੇ ਸ਼ਾਸਤਰ ਸੋਚਣੇ ਤੇ ਵਿਚਾਰਨੇ,
Fareedkot Teekaਸਨਿਸਚਰ ਵਾਰ ਦ੍ਵਾਰੇ ਕਹਤੇ ਹੈਂ: ਜੋ (ਸਉਣ ਸਾਸਤ) ਜੋਤਸ ਸਾਸਤ੍ਰੋਂ ਕੋ ਬੀਚਾਰਤਾ ਹੈ ਵਾ ਸਗਨ ਔ ਸਾਸਤ੍ਰੋਂ ਕੋ ਵੀਚਾਰਤਾ ਹੈ॥
Prof. Sahib Singhਹੇ ਭਾਈ! (ਪਰਮਾਤਮਾ ਦਾ ਸਿਮਰਨ ਛੱਡ ਕੇ) ਸ਼ੋਨਕ ਦਾ ਜੋਤਿਸ਼ ਸ਼ਾਸਤ੍ਰ (ਆਦਿਕ) ਵਿਚਾਰਦੇ ਰਹਿਣਾ-ਪਦ ਅਰਥ ਸਉਣ = ਸ਼ੋਨਕ ਰਿਸ਼ੀ। ਸਉਣ ਸਾਸਤ = ਸ਼ੋਨਕ ਦਾ ਲਿਖਿਆ ਜੋਤਿਸ਼ ਸ਼ਾਸਤ੍ਰ।
SikhNet (Spanish)Sábado: Buscando los símbolos religiosos y leyendo los Shastras,
ਹਉਮੈ ਮੇਰਾ; ਭਰਮੈ ਸੰਸਾਰੁ ॥
haumai meraa; bharamai sansaar |
Sant Singh Khalsain egotism and self-conceit, the world wanders in delusion.
Manmohan Singhin these and in ego and selfhood, the world wanders.
Manmohan Singh (Punjabi)ਇਨ੍ਹਾਂ ਅਤੇ ਹੰਕਾਰ ਤੇ ਖੁਦੀ ਅੰਦਰ ਦੁਨੀਆਂ ਭਟਕ ਰਹੀ ਹੈ।
Fareedkot Teekaਸੋ ਹਉਮੈ ਮੇਰਾ ਭਾਵ ਧਾਰਨ ਤੇ ਸੰਸਾਰ ਮੇਂ ਭ੍ਰਮਤਾ ਹੈ॥
Prof. Sahib Singh(ਇਸ ਦੇ ਕਾਰਣ) ਜਗਤ ਮਮਤਾ ਅਤੇ ਹਉਮੈ ਵਿਚ ਭਟਕਦਾ ਰਹਿੰਦਾ ਹੈ।ਪਦ ਅਰਥ ਮੇਰਾ = ਮਮਤਾ। ਭਰਮੈ = ਭਟਕਦਾ ਹੈ।
SikhNet (Spanish)el mundo vive engañado, y de esa forma, uno no logra canalizar su ego.
ਮਨਮੁਖੁ ਅੰਧਾ; ਦੂਜੈ ਭਾਇ ॥
manamukh andhaa; doojai bhaae |
Sant Singh KhalsaThe blind, self-willed manmukh in engrossed in the love of duality.
Manmohan SinghThe blind apostate is engrossed in the love of another,
Manmohan Singh (Punjabi)ਅੰਨ੍ਹਾ ਅਧਰਮੀ ਹੋਰਸ ਦੇ ਪਿਆਰ ਅੰਦਰ ਗੁਲਤਾਨ ਹੋਇਆ ਹੋਇਆ ਹੈ,
Fareedkot Teekaਮਨਮੁਖ ਅਗ੍ਯਾਨ ਕਰ ਅੰਧਾ ਹੂਆ ਦੂਜੇ ਭਾਵ ਮੇਂ ਲਾਗਿ ਰਹਾ ਹੈ॥
Prof. Sahib Singhਆਤਮਕ ਜੀਵਨ ਵਲੋਂ ਅੰਨ੍ਹਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ।ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। {ਭਾਉ = ਪਿਆਰ। ਭਾਇ = ਪਿਆਰ ਵਿਚ}।
SikhNet (Spanish)El egocéntrico está ciego, es mal guiado por el amor del otro y estando atado a la puerta de Yama
ਜਮ ਦਰਿ ਬਾਧਾ; ਚੋਟਾ ਖਾਇ ॥
jam dar baadhaa; chottaa khaae |
Sant Singh KhalsaBound and gagged at death's door, he is beaten and punished.
Manmohan Singhand bound down at death's door bears the blows.
Manmohan Singh (Punjabi)ਅਤੇ ਮੌਤ ਦੇ ਦਰਵਾਜੇ ਉਤੇ ਬੱਝਿਆ ਹੋਇਆ ਸੱਟਾਂ ਸਹਾਰਦਾ ਹੈ।
Fareedkot Teekaਸੋ ਜਮ ਕੇ ਦਰ ਮੇਂ ਬਾਂਧਾ ਹੂਆ ਅੰਤ ਕੋ ਚੋਟਾਂ ਖਾਵੇਗਾ॥
Prof. Sahib Singh(ਅਜਿਹਾ ਮਨੁੱਖ) ਜਮਰਾਜ ਦੇ ਦਰ ਤੇ ਬੱਝਾ ਹੋਇਆ (ਵਿਕਾਰਾਂ ਦੀਆਂ) ਸੱਟਾਂ ਖਾਂਦਾ ਰਹਿੰਦਾ ਹੈ।ਪਦ ਅਰਥ ਦਰਿ = ਦਰ ਤੇ।
SikhNet (Spanish)el emisario de la muerte, es lastimado y sufre mucho.
ਗੁਰ ਪਰਸਾਦੀ; ਸਦਾ ਸੁਖੁ ਪਾਏ ॥
gur parasaadee; sadaa sukh paae |
Sant Singh KhalsaBy Guru's Grace, one finds lasting peace.
Manmohan SinghBy Guru's grace, man obtains eternal peace.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਇਨਸਾਨ ਸਦੀਵੀ ਆਰਾਮ ਪਾ ਲੈਂਦਾ ਹੈ।
Fareedkot Teekaਜਿਨੋਂ ਪਰ ਸਤਿਗੁਰੋਂ ਕੀ ਕਿਰਪਾ ਭਈ ਹੈ, ਸੋ ਸਦਾ ਸੁਖ ਕੋ ਪਾਵਤੇ ਹੈਂ॥
Prof. Sahib Singhਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ ਆਤਮਕ ਆਨੰਦ ਮਾਣਦਾ ਹੈ,
SikhNet (Spanish)Es a través de la Gracia del Guru que uno logra el Éxtasis Eterno.
ਸਚੁ ਕਰਣੀ; ਸਾਚਿ ਲਿਵ ਲਾਏ ॥੮॥
sach karanee; saach liv laae |8|
Sant Singh KhalsaHe practices Truth, and lovingly focuses on the Truth. ||8||
Manmohan SinghHe does true deeds and bears love to truth.
Manmohan Singh (Punjabi)ਉਹ ਸੱਚੇ ਕਰਮ ਕਮਾਉਂਦਾ ਹੈ ਅਤੇ ਸੱਚ ਨੂੰ ਪਿਆਰ ਕਰਦਾ ਹੈ।
Fareedkot Teekaਜੋ ਸਚ ਮੇਂ ਬਿਰਤੀ ਲਗਾਵਤੇ ਹੈਂ ਤਿਨੋਂ ਕੀ ਕਰਣੀ ਭੀ ਸਚੀ ਹੈ॥੮॥
Prof. Sahib Singhਜਿਹੜਾ ਸਦਾ-ਥਿਰ ਹਰਿ-ਨਾਮ ਸਿਮਰਨ ਨੂੰ (ਆਪਣਾ ਰੋਜ਼ਾਨਾ) ਕਰਤੱਬ ਬਣਾਂਦਾ ਹੈ ਅਤੇ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੮॥ਪਦ ਅਰਥ ਸਾਚਿ = ਸਦਾ-ਥਿਰ ਪ੍ਰਭੂ ਵਿਚ। ਲਿਵ ਲਾਏ = ਸੁਰਤ ਜੋੜਦਾ ਹੈ ॥੮॥
SikhNet (Spanish)Realizando acciones verdaderas, uno es entonado en la Verdad del Señor. (8)
ਸਤਿਗੁਰੁ ਸੇਵਹਿ; ਸੇ ਵਡਭਾਗੀ ॥
satigur seveh; se vaddabhaagee |
Sant Singh KhalsaThose who serve the True Guru are very fortunate.
Manmohan SinghVery fortunate are they who serve the True Guru.
Manmohan Singh (Punjabi)ਭਾਰੇ ਨਸੀਬਾਂ ਵਾਲੇ ਹਨ ਉਹ, ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ।
Fareedkot Teekaਜੋ ਸਤਿਗੁਰੋਂ ਕੋ ਸੇਵਤੇ ਹੈਂ ਸੋਈ ਬਡਭਾਗੀ ਪੁਰਸ ਭਏ ਹੈਂ॥
Prof. Sahib Singhਹੇ ਭਾਈ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹੁੰਦੇ ਹਨ ਜਿਹੜੇ ਗੁਰੂ ਦੀ ਸਰਨ ਆ ਪੈਂਦੇ ਹਨ।ਪਦ ਅਰਥ ਸੇਵਹਿ = ਸੇਂਵਦੇ ਹਨ, ਸੇਵਾ-ਭਗਤੀ ਕਰਦੇ ਹਨ, ਸਰਨ ਪੈਂਦੇ ਹਨ {ਬਹੁ-ਵਚਨ}। ਸੇ = ਉਹ {ਬਹੁ-ਵਚਨ}।
SikhNet (Spanish)Afortunados son los que sirven al Guru Verdadero,
ਹਉਮੈ ਮਾਰਿ; ਸਚਿ ਲਿਵ ਲਾਗੀ ॥
haumai maar; sach liv laagee |
Sant Singh KhalsaConquering their ego, they embrace love for the True Lord.
Manmohan SinghStilling their ego, they embrace love for the True Lord;
Manmohan Singh (Punjabi)ਆਪਣੀ ਹੰਗਤਾ ਨੂੰ ਮਾਰ ਕੇ, ਉਹ ਸੱਚੇ ਸੁਆਮੀ ਨਾਲ ਪ੍ਰੀਤ ਪਾਉਂਦੇ ਹਨ।
Fareedkot Teekaਹੌਮੈ ਕੋ ਮਾਰ ਕਰ ਤਿਨੋਂ ਕੀ ਬਿਰਤੀ ਸਚ ਸਰੂਪ ਮੇਂ ਲਾਗੀ ਹੈ॥☬ਔਰ ਐਸੇ ਬੇਨਤੀ ਕਰਤੇ ਹੈਂ:
Prof. Sahib Singh(ਆਪਣੇ ਅੰਦਰੋਂ) ਹਉਮੈ ਮੁਕਾ ਕੇ (ਉਹਨਾਂ ਦੀ) ਸੁਰਤ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੱਗ ਜਾਂਦੀ ਹੈ।ਪਦ ਅਰਥ ਮਾਰਿ = ਮਾਰ ਕੇ। ਸਚਿ = ਸਦਾ-ਥਿਰ ਪ੍ਰਭੂ ਵਿਚ। ਲਿਵ = ਸੁਰਤਿ।
SikhNet (Spanish)conquistando su ego, se enamoran del Señor Verdadero.
ਤੇਰੈ ਰੰਗਿ ਰਾਤੇ; ਸਹਜਿ ਸੁਭਾਇ ॥
terai rang raate; sehaj subhaae |
Sant Singh KhalsaThey are automatically imbued with Your Love, O Lord.
Manmohan SinghWith Thy love, O Lord, they are easily imbued.
Manmohan Singh (Punjabi)ਤੇਰੀ ਪ੍ਰੀਤ ਨਾਲ, ਹੇ ਸਾਈਂ! ਉਹ ਸੁਭਾਵਕ ਹੀ ਰੰਗੇ ਹੋਏ ਹਨ।
Fareedkot Teekaਹੇ ਮਹਾਰਾਜ! ਜੋ ਤੇਰੇ ਪ੍ਰੇਮ ਮੇਂ ਰਤੇ ਹੈਂ ਤਿਨੋਂ ਕਾ ਸਾਂਤੀ ਸੁਭਾਵ ਹੂਆ ਹੈ॥
Prof. Sahib Singhਹੇ ਪ੍ਰਭੂ! (ਗੁਰੂ ਦੀ ਸਰਨ ਆਉਣ ਵਾਲੇ ਮਨੁੱਖ) ਤੇਰੇ ਪਿਆਰ-ਰੰਗ ਵਿਚ ਟਿਕੇ ਰਹਿੰਦੇ ਹਨ।ਪਦ ਅਰਥ ਤੇਰੈ ਸੰਗਿ = ਤੇਰੇ (ਪ੍ਰੇਮ-) ਰੰਗ ਵਿਚ। ਰਾਤੇ = ਰੰਗੇ ਹੋਏ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪਿਆਰ ਵਿਚ।
SikhNet (Spanish)Ellos son espontáneamente imbuidos en Tu Amor, oh Dios.