ੴ

ਸਿੱਖਬਾਣੀ · SikhBani

Ang 924

Sri Guru Granth Sahib · Raag Raamkalee · 2 shabads, 32 lines
Translations
Shabad Baba Sundar Raag Raamkalee continued from Ang 923

ਸਤਿਗੁਰੁ ਪੁਰਖੁ ਜਿ ਬੋਲਿਆ; ਗੁਰਸਿਖਾ ਮੰਨਿ ਲਈ ਰਜਾਇ ਜੀਉ ॥

satigur purakh ji boliaa; gurasikhaa man lee rajaae jeeo |

Sant Singh KhalsaAnd as the True Guru, the Primal Lord spoke, and the Gursikhs obeyed His Will.
Manmohan SinghAs spoke the Divine True Guru, so the Gursikhs obeyed his will.
Manmohan Singh (Punjabi)ਜਿਸ ਤਰ੍ਹਾਂ ਰੱਬ ਰੂਪ ਸੱਚੇ ਗੁਰਾਂ ਨੇ ਫੁਰਮਾਇਆ ਉਸੇ ਤਰ੍ਹਾਂ ਹੀ ਗੁਰੂ ਦੇ ਸਿੱਖਾਂ ਨੇ ਉਨ੍ਹਾਂ ਦੀ ਰਜ਼ਾ ਦਾ ਪਾਲਣ ਕੀਤਾ।
Fareedkot Teekaਜੋ ਸਤਿਗੁਰੂ ਪੁਰਖ ਬੋਲਿਆ ਸੋਈ ਆਗਿਆ ਗੁਰੂ ਕਿਆਂ ਸਿਖਾਂ ਮਨ ਲਈ॥
Prof. Sahib Singhਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ (ਕਿ ਸਾਰੇ ਗੁਰੂ ਰਾਮਦਾਸ ਜੀ ਦੇ ਚਰਨੀਂ ਲੱਗਣ, ਤਾਂ) ਗੁਰਸਿੱਖਾਂ ਨੇ (ਗੁਰੂ ਅਮਰਦਾਸ ਜੀ ਦਾ) ਹੁਕਮ ਮੰਨ ਲਿਆ।

ਪਦ ਅਰਥ ਸਤਿਗੁਰੁ ਪੁਰਖੁ = ਪੂਰਾ ਗੁਰੂ, ਗੁਰੂ ਅਮਰਦਾਸ। ਰਜਾਇ = (ਗੁਰੂ ਦਾ) ਹੁਕਮ।

SikhNet (Spanish)Así como el Guru habló, sus Gursikjs lo siguieron

ਮੋਹਰੀ ਪੁਤੁ ਸਨਮੁਖੁ ਹੋਇਆ; ਰਾਮਦਾਸੈ ਪੈਰੀ ਪਾਇ ਜੀਉ ॥

moharee put sanamukh hoeaa; raamadaasai pairee paae jeeo |

Sant Singh KhalsaHis son Mohri turned sunmukh, and become obedient to Him; he bowed, and touched Ram Das' feet.
Manmohan SinghHis son Mohri became obedient to him and he made him fall at the feet of Ramdas.
Manmohan Singh (Punjabi)ਉਨ੍ਹਾਂ ਦਾ ਪੁੱਤ੍ਰ ਮੋਹਰੀ ਉਨ੍ਹਾਂ ਦਾ ਆਗਿਆਕਾਰੀ ਹੋਇਆ ਅਤੇ ਉਨ੍ਹਾਂ ਨੇ ਉਸ ਨੂੰ ਰਾਮਦਾਸ ਦੇ ਚਰਣੀ ਪਾ ਦਿੱਤਾ।
Fareedkot Teekaਤਿਸ ਸਮੇਂ ਮੋਹਰੀ ਜੋ ਪੁਤ੍ਰ ਥਾ ਸਨਮੁਖ ਹੋਤਾ ਭਇਆ। ਤਿਸ ਕੋ ਸ੍ਰੀ ਗੁਰੂ ਰਾਮ ਦਾਸ ਜੀ ਕੇ ਚਰਨੀ ਪਾਇਆ॥
Prof. Sahib Singh(ਸਭ ਤੋਂ ਪਹਿਲਾਂ) (ਗੁਰੂ ਅਮਰਦਾਸ ਜੀ ਦੇ) ਪੁੱਤ੍ਰ (ਬਾਬਾ) ਮੋਹਰੀ ਜੀ ਗੁਰੂ ਰਾਮਦਾਸ ਜੀ ਦੇ ਪੈਰਾਂ ਤੇ ਪੈ ਕੇ (ਪਿਤਾ ਦੇ) ਸਾਮ੍ਹਣੇ ਸੁਰਖ਼ਰੂ ਹੋ ਕੇ ਆ ਖਲੋਤੇ।

ਪਦ ਅਰਥ ਰਾਮਦਾਸੈ ਪੈਰੀ = ਗੁਰੂ ਰਾਮਦਾਸ ਜੀ ਦੇ ਚਰਨਾਂ ਤੇ। ਪਾਇ = ਪੈ ਕੇ। ਸਨਮੁਖੁ ਹੋਇਆ = (ਗੁਰੂ ਅਮਰਦਾਸ ਜੀ ਦੇ) ਸਾਮ੍ਹਣੇ ਸੁਰਖ਼ਰੂ ਹੋ ਕੇ ਖਲੋਤਾ।

SikhNet (Spanish)y Mohri, su hijo, fue el primero que llegó a postrarse a los Pies de Ram Das.

ਸਭ ਪਵੈ ਪੈਰੀ ਸਤਿਗੁਰੂ ਕੇਰੀ; ਜਿਥੈ ਗੁਰੂ ਆਪੁ ਰਖਿਆ ॥

sabh pavai pairee satiguroo keree; jithai guroo aap rakhiaa |

Sant Singh KhalsaThen, everyone bowed and touched the feet of Ram Das, into whom the Guru infused His essence.
Manmohan SinghThen all fell at the feet of the True Guru, where the Guru had enshrined his spirit.
Manmohan Singh (Punjabi)ਤਾਂ ਸਾਰੇ ਸੱਚੇ ਗੁਰਾਂ ਦੇ ਚਰਣਾਂ ਉਤੇ ਢਹਿ ਪਏ ਜਿਨ੍ਹਾਂ ਵਿੱਚ, ਜਾਂ ਜਿਥੇ, ਗੁਰਾਂ ਨੇ ਆਪਣੀ ਜੋਤ ਟਿਕਾਈ ਸੀ।
Fareedkot Teekaਪੁਨਾ ਅਪਨੇ ਅਨਕੂਲੀ ਜੋ ਸੰਬੰਧੀ ਥੇ, ਜਿਥੇ ਸ੍ਰੀ ਗੁਰੂ ਅਮਰਦਾਸ ਜੀ ਨੇ ਅਪਨੀ ਸਕਤੀ ਕੋ ਰਖਿਆ ਹੈ ਤਹਾਂ ਚੌਥੇ ਪਾਤਸਾਹਿ ਜੀ ਕੇ ਚਰਨੀ ਸਭ ਪੜਤੇ ਭਏ॥
Prof. Sahib Singhਗੁਰੂ ਰਾਮਦਾਸ ਜੀ ਵਿਚ ਗੁਰੂ (ਅਮਰਦਾਸ ਜੀ) ਨੇ ਆਪਣੀ ਆਤਮਾ ਟਿਕਾ ਦਿੱਤੀ, (ਇਸ ਵਾਸਤੇ) ਸਾਰੀ ਲੋਕਾਈ ਗੁਰੂ (ਰਾਮਦਾਸ ਜੀ) ਦੀ ਪੈਰੀਂ ਆ ਪਈ।

ਪਦ ਅਰਥ ਸਭ = ਸਾਰੀ ਲੋਕਾਈ। ਕੇਰੀ = ਦੀ। ਸਤਿਗੁਰੂ ਕੇਰੀ = ਗੁਰੂ ਰਾਮਦਾਸ ਜੀ ਦੀ। ਜਿਥੈ = ਕਿਉਂਕਿ ਓਥੇ, ਕਿਉਂਕਿ ਗੁਰੂ ਰਾਮਦਾਸ ਜੀ ਵਿਚ। ਆਪੁ = (ਗੁਰੂ ਅਮਰਦਾਸ ਜੀ ਨੇ) ਆਪਣੇ ਆਪ ਨੂੰ, ਆਪਣਾ ਆਤਮਾ।

SikhNet (Spanish)Sí, a aquél a quien el Guru ha ungido, todos Le muestran obediencia,

ਕੋਈ ਕਰਿ ਬਖੀਲੀ. ਨਿਵੈ ਨਾਹੀ; ਫਿਰਿ ਸਤਿਗੁਰੂ ਆਣਿ ਨਿਵਾਇਆ ॥

koee kar bakheelee. nivai naahee; fir satiguroo aan nivaaeaa |

Sant Singh KhalsaAnd any that did not bow then because of envy - later, the True Guru brought them around to bow in humility.
Manmohan SinghIf anyone, through spite bowed not; Him the True Guru afterwards brought to bow before Ramdas.
Manmohan Singh (Punjabi)ਜੇਕਰ ਕੋਈ ਜਣਾਂ ਈਰਖਾ ਰਾਹੀਂ ਨਹੀਂ ਸੀ ਨਿਵਿਆਂ, ਉਸ ਨੂੰ ਸੱਚੇ ਗੁਰਾਂ ਨੇ ਮਗਰੋਂ ਲਿਆ ਕੇ ਰਾਮਦਾਸ ਅੱਗੇ ਨਿਵਾ ਦਿੱਤਾ।
Fareedkot Teekaਜੋ ਕੋਈ ਈਰਖਾ ਕਰ ਕੇ ਨਹੀਂ ਨਿਵਿਆਂ ਥਾ ਉਸ ਕਾ ਰਿਦਾ ਪ੍ਰੇਰ ਕੇ ਸਤਿਗੁਰਾਂ ਨੇ ਫਿਰ ਆਣ ਨਿਵਾਇਆ ਹੈ॥
Prof. Sahib Singhਜੇ ਕੋਈ ਨਿੰਦਾ ਕਰ ਕੇ (ਪਹਿਲਾਂ) ਨਹੀਂ ਸੀ ਭੀ ਨਿਂਵਿਆ, ਉਸ ਨੂੰ ਭੀ ਗੁਰੂ ਅਮਰਦਾਸ ਜੀ ਨੇ ਲਿਆ ਕੇ ਆ ਪੈਰੀਂ ਪਾਇਆ।

ਪਦ ਅਰਥ ਬਖੀਲੀ = ਨਿੰਦਾ। ਆਣਿ = ਲਿਆ ਕੇ।

SikhNet (Spanish)y aquél que por despecho no se postró ante él, el Verdadero Guru también lo trajo a Sus Pies.

ਹਰਿ ਗੁਰਹਿ ਭਾਣਾ ਦੀਈ ਵਡਿਆਈ; ਧੁਰਿ ਲਿਖਿਆ ਲੇਖੁ ਰਜਾਇ ਜੀਉ ॥

har gureh bhaanaa deeee vaddiaaee; dhur likhiaa lekh rajaae jeeo |

Sant Singh KhalsaIt pleased the Guru, the Lord, to bestow glorious greatness upon Him; such was the pre-ordained destiny of the Lord's Will.
Manmohan SinghIt pleased the Guru-God to bestow magnificence on Ramdas, Such was the pre-ordained writ of the Lord of will.
Manmohan Singh (Punjabi)ਰਾਮਦਾਸ ਨੂੰ ਬਜੁਰਗੀ ਬਖਸ਼ਣੀ, ਗੁਰੂ-ਪ੍ਰਮੇਸ਼ਰ ਨੂੰ ਚੰਗੀ ਲੱਗੀ। ਐਹੋ ਜੇਹੀ ਹੀ ਸੀ ਮੁੱਢ ਦੀ ਲਿਖੀ ਹੋਈ ਲਿਖਤਾਕਾਰ ਹੈ ਰਜ਼ਾ ਦੇ ਸੁਆਮੀ ਦੀ।
Fareedkot Teekaਜੋ ਪ੍ਰਮੇਸਰ ਕੋ (ਭਾਣਾ) ਭਾਇਆ ਤਾਂ ਗੁਰੂ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਕੋ ਵਡਿਆਈ ਦਈ ਹੈ। ਔ ਇਹ ਆਦੋਂ ਲੇਖ (ਰਜਾਇ) ਵਾਹਿਗੁਰੂ ਨੇ ਲਿਖਿਆ ਹੋਇਆ ਥਾ॥
Prof. Sahib Singhਅਕਾਲ ਪੁਰਖ ਅਤੇ ਗੁਰੂ ਅਮਰਦਾਸ ਜੀ ਨੂੰ (ਇਹੀ) ਚੰਗਾ ਲੱਗਾ, (ਉਹਨਾਂ ਗੁਰੂ ਰਾਮਦਾਸ ਜੀ ਨੂੰ) ਵਡਿਆਈ ਬਖ਼ਸ਼ੀ; ਧੁਰੋਂ ਅਕਾਲ ਪੁਰਖ ਦਾ ਇਹੀ ਹੁਕਮ ਲਿਖਿਆ ਆਇਆ ਸੀ;

ਪਦ ਅਰਥ ਗੁਰਹਿ ਭਾਣਾ = ਗੁਰੂ (ਅਮਰਦਾਸ ਜੀ ਨੂੰ) ਚੰਗਾ ਲੱਗਾ। ਦੀਈ = ਦਿੱਤੀ (ਗੁਰੂ ਰਾਮਦਾਸ ਜੀ ਨੂੰ)। ਲੇਖੁ ਰਜਾਇ = ਅਕਾਲ ਪੁਰਖ ਦਾ ਹੁਕਮ।

SikhNet (Spanish)Así era la Voluntad del Guru, y así Ram Das fue bendecido siendo éste el escrito Eterno de Dios.

ਕਹੈ ਸੁੰਦਰੁ. ਸੁਣਹੁ ਸੰਤਹੁ; ਸਭੁ ਜਗਤੁ ਪੈਰੀ ਪਾਇ ਜੀਉ ॥੬॥੧॥

kahai sundar. sunahu santahu; sabh jagat pairee paae jeeo |6|1|

Sant Singh KhalsaSays Sundar, listen, O Saints: all the world fell at His feet. ||6||1||
Manmohan SinghSays Sunder: hearken, o saints, the whole world fell at Ramdas' feet.
Manmohan Singh (Punjabi)ਸੁੰਦਰ ਜੀ ਆਖਦੇ ਹਨ, ਸ੍ਰਵਣ ਕਰੋ ਹੇ ਸਾਧੂਓ ਸਾਰਾ ਸੰਸਾਰ ਗੁਰਾਂ ਦੇ ਪੈਰਾਂ ਉੱਤੇ ਢਹਿ ਪਿਆ।
Fareedkot Teekaਸੁੰਦ੍ਰ ਜੀ ਕਹਿਤੇ ਹੈਂ: ਹੇ ਸੰਤੋ ਸੁਣੋਂ! ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਕੇ (ਪੈਰੀ) ਚਰਨੀਂ ਸਾਰਾ ਜਗਤ ਹੀ ਪਾਇ ਦੀਆ ਹੈ॥੬॥੧॥☬ਤਿਹਰੇ ਪਦ ਛੰਦੋਂ ਕੀ ਚਾਲ ਹੈ ਸਾਜਨ ਜਾਨੀ ਇਹ ਪਰਮੇਸਰ ਕੇ ਨਾਮ ਹੈਂ:
Prof. Sahib Singhਸੁੰਦਰ ਆਖਦਾ ਹੈ ਕਿ ਹੇ ਸੰਤਹੁ! ਸੁਣੋ, (ਇਸ ਵਾਸਤੇ) ਸਾਰਾ ਜਗਤ (ਗੁਰੂ ਰਾਮਦਾਸ ਜੀ ਦੀ) ਪੈਰੀਂ ਪਿਆ ॥੬॥੧॥

ਪਦ ਅਰਥ ਪੈਰੀ ਪਾਇ = (ਗੁਰੂ ਰਾਮਦਾਸ ਜੀ ਦੇ) ਪੈਰਾਂ ਉੱਤੇ ਪਿਆ।੬ ॥੬॥੧॥

SikhNet (Spanish)Dice Sundar, escuchen, oh Santos, así es como el mundo entero se postró ante los Pies del Guru.(6-1)

Open this shabad (38 lines, Angs 923-924) →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ਛੰਤ ॥

raamakalee mahalaa 5 chhant |

Sant Singh KhalsaRaamkalee, Fifth Mehl, Chhant:
Manmohan SinghRamkali 5th Guru. Chhant.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ। ਛੰਤ।
Prof. Sahib Singhਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
SikhNet (Spanish)Ramkali, Mejl Guru Aryan, Quinto Canal Divino, Chhant.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਸਾਜਨੜਾ. ਮੇਰਾ ਸਾਜਨੜਾ; ਨਿਕਟਿ ਖਲੋਇਅੜਾ. ਮੇਰਾ ਸਾਜਨੜਾ ॥

saajanarraa. meraa saajanarraa; nikatt khaloeiarraa. meraa saajanarraa |

Sant Singh KhalsaFriend, my Friend - standing so near to me is my Friend!
Manmohan SinghFriend, my Friend, standing close to me is my Friend.
Manmohan Singh (Punjabi)ਮਿੱਤ੍ਰ, ਮੈਡਾਂ ਮਿੱਤ੍ਰ, ਮੇਰੇ ਨੇੜੇ ਹੀ ਖੜਾ ਹੈ, ਮੈਂਡਾ ਮਿੱਤ੍ਰ।
Fareedkot Teekaਮੇਰਾ (ਸਾਜਨੜਾ) ਮਿਤ੍ਰ ਪਰਮੇਸ੍ਰਰ ਮਨ ਤਨ ਬਾਣੀ ਕੇ (ਨਿਕਟਿ) ਪਾਸ ਹੀ ਖੜਾ ਹੈ, ਭਾਵ ਸਾਰੇ ਬਿਆਪਕ ਹੈ॥
Prof. Sahib Singhਪਰਮਾਤਮਾ ਮੇਰਾ ਪਿਆਰਾ ਸੱਜਣ ਹੈ, ਮੇਰਾ ਪਿਆਰਾ ਮਿੱਤਰ ਹੈ; ਉਹ ਮੇਰਾ ਪਿਆਰਾ ਸੱਜਣ (ਹਰ ਵੇਲੇ) ਮੇਰੇ ਪਾਸ ਖਲੋਤਾ ਹੋਇਆ ਹੈ।

ਪਦ ਅਰਥ ਸਾਜਨੜਾ = ਪਿਆਰਾ ਸੱਜਣ। ਨਿਕਟਿ = ਨੇੜੇ, ਕੋਲ, ਅੰਗ-ਸੰਗ। ਖਲੋਇਅੜਾ = ਖਲੋਤਾ ਹੋਇਆ ਹੈ।

SikhNet (Spanish)Amigo, amigo, ¡qué cerca de mi Dios, oh amigo!;

ਜਾਨੀਅੜਾ ਹਰਿ ਜਾਨੀਅੜਾ; ਨੈਣ ਅਲੋਇਅੜਾ ਹਰਿ ਜਾਨੀਅੜਾ ॥

jaaneearraa har jaaneearraa; nain aloeiarraa har jaaneearraa |

Sant Singh KhalsaBeloved, the Lord my Beloved - with my eyes, I have seen the Lord, my Beloved!
Manmohan SinghMy Beloved, God my Beloved, with mine eyes, I have seen God, my Beloved.
Manmohan Singh (Punjabi)ਮੇਰਾ ਪ੍ਰੀਤਮ, ਵਾਹਿਗੁਰੂ ਮੇਰਾ ਪ੍ਰੀਤਮ ਆਪਣੀਆਂ ਅੱਖਾਂ ਨਾਲ ਮੈਂ ਵੇਖਿਆ ਹੇਠ ਵਾਹਿਗੁਰੂ ਮੇਰਾ ਪ੍ਰੀਤਮ।
Fareedkot Teekaਹਰੀ ਜੋ ਮਨ ਤਨ ਬਾਣੀ ਕਰ ਕੇ ਪ੍ਯਾਰਾ ਹੈ, ਸੋ ਹਰੀ ਪ੍ਯਾਰਾ ਨੇਤ੍ਰੀ ਦੇਖਿਆ ਹੈ॥
Prof. Sahib Singhਪਰਮਾਤਮਾ ਮੈਨੂੰ ਜਿੰਦ ਤੋਂ ਭੀ ਪਿਆਰਾ ਹੈ, ਮੈਨੂੰ ਜਾਨ ਤੋਂ ਭੀ ਪਿਆਰਾ ਹੈ, ਉਸ ਪਿਆਰੇ ਜਾਨੀ ਪ੍ਰਭੂ ਨੂੰ ਮੈਂ (ਆਪਣੀਆਂ) ਅੱਖਾਂ ਨਾਲ ਵੇਖ ਲਿਆ ਹੈ।

ਪਦ ਅਰਥ ਜਾਨੀ = ਜਿੰਦ ਦਾ ਮਾਲਕ, ਜਿੰਦ ਤੋਂ ਭੀ ਪਿਆਰਾ। ਜਾਨੀਅੜਾ = ਜਿੰਦ ਤੋਂ ਭੀ ਬਹੁਤ ਪਿਆਰਾ। ਨੈਣ = ਅੱਖਾਂ ਨਾਲ। ਅਲੋਇਅੜਾ = ਵੇਖ ਲਿਆ ਹੈ।

SikhNet (Spanish)a mi Amor, a mi Amor, Lo he visto, a mi Amor, con mis propios ojos.

ਨੈਣ ਅਲੋਇਆ. ਘਟਿ ਘਟਿ ਸੋਇਆ; ਅਤਿ ਅੰਮ੍ਰਿਤ ਪ੍ਰਿਅ ਗੂੜਾ ॥

nain aloeaa. ghatt ghatt soeaa; at amrit pria goorraa |

Sant Singh KhalsaWith my eyes I have seen Him, sleeping upon the bed within each and every heart; my Beloved is the sweetest ambrosial nectar.
Manmohan SinghWith mine eyes I have seen my supremely Sweet, Profound Beloved reclining on the couch of every heart.
Manmohan Singh (Punjabi)ਆਪਣੀਆਂ ਅੱਖਾਂ ਨਾਲ ਮੈਂ ਆਪਣੇ ਪਰਮ ਮਿੱਠੜੇ ਗੰਭੀਰ ਪ੍ਰੀਤਮ ਨੂੰ ਹਰ ਇਕ ਦਿਲ ਦੀ ਸੇਜ ਉਤੇ ਬਿਰਾਜਿਆ ਹੋਇਆ ਵੇਖ ਲਿਆ ਹੈ।
Fareedkot Teekaਘਟਾਂ ਘਟਾਂ ਮੇਂ (ਸੋਇਆ) ਬਿਆਪਿਆ ਹੂਆ ਨੇਤ੍ਰੀ ਦੇਖਿਆ ਹੈ, ਸੋ (ਪ੍ਰਿਅ) ਪਤੀ ਅੰਮ੍ਰਿਤ ਸੇ ਭੀ ਅਤੀ (ਗੂੜਾ) ਸਘਨ ਹੈ॥
Prof. Sahib Singhਮੈਂ ਅੱਖੀਂ ਵੇਖ ਲਿਆ ਹੈ ਕਿ ਉਹ ਅੱਤ ਮਿੱਠਾ ਤੇ ਪਿਆਰਾ ਮਿੱਤਰ ਪ੍ਰਭੂ ਹਰੇਕ ਸਰੀਰ ਵਿਚ ਗੁਪਤ ਵੱਸ ਰਿਹਾ ਹੈ।

ਪਦ ਅਰਥ ਘਟਿ = ਹਿਰਦੇ ਵਿਚ, ਸਰੀਰ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਸੋਇਆ = ਸੁੱਤਾ ਹੋਇਆ, ਗੁਪਤ ਵੱਸ ਰਿਹਾ ਹੈ। ਅਤਿ = ਬਹੁਤ। ਅੰਮ੍ਰਿਤ = ਅਮਰ ਜੀਵਨ ਵਾਲਾ, ਆਤਮਕ ਜੀਵਨ ਦੇਣ ਵਾਲਾ। ਪ੍ਰਿਅ = ਪਿਆਰਾ। ਗੂੜਾ = ਬਹੁਤ। ਪ੍ਰਿਅ ਗੂੜਾ = ਬਹੁਤ ਪਿਆਰਾ, ਗੂੜ੍ਹਾ ਮਿੱਤਰ।

SikhNet (Spanish)He visto a mi Amor reposando en el recinto de cada corazón;

ਨਾਲਿ ਹੋਵੰਦਾ. ਲਹਿ, ਨ ਸਕੰਦਾ; ਸੁਆਉ. ਨ ਜਾਣੈ, ਮੂੜਾ ॥

naal hovandaa. leh, na sakandaa; suaau. na jaanai, moorraa |

Sant Singh KhalsaHe is with all, but he cannot be found; the fool does not know His taste.
Manmohan SinghThe Lord is with all, but the mortal can find Him not, His relishes fool knows not.
Manmohan Singh (Punjabi)ਸਾਈਂ ਸਾਰਿਆਂ ਦੇ ਅੰਗ ਸੰਗ ਹੈ, ਪਰ ਪ੍ਰਾਣੀ ਉਸ ਨੂੰ ਪਾਸ ਨਹੀਂ ਸਕਦਾ। ਮੂਰਖ ਉਸ ਦੇ ਸੁਆਦ ਨੂੰ ਨਹੀਂ ਜਾਣਦਾ।
Fareedkot Teekaਸਾਥ ਹੋਤਾ ਹੈ ਤਾਂ ਭੀ ਏਹੁ (ਮੂੜਾ) ਅਗ੍ਯਾਨੀ ਜੀਵ ਲਖ ਨਹੀਂ ਸਕਤਾ। ਇਸੀ ਤੇ ਉਸ ਦੇ (ਸੁਆਉ) ਸ੍ਵਾਦ ਕੋ, ਭਾਵ ਅਨੰਦ ਕੋ ਨਹੀਂ ਜਾਨਤਾ ਹੈ॥
Prof. Sahib Singhਪਰ, ਮੂਰਖ ਜੀਵ (ਉਸ ਦੇ ਮਿਲਾਪ ਦਾ) ਸੁਆਦ ਨਹੀਂ ਜਾਣਦਾ, (ਕਿਉਂਕਿ) ਉਸ ਹਰ-ਵੇਲੇ-ਨਾਲ-ਵੱਸਦੇ ਮਿੱਤਰ ਨੂੰ (ਮੂਰਖ ਮਨੁੱਖ) ਲੱਭ ਨਹੀਂ ਸਕਦਾ।

ਪਦ ਅਰਥ ਹੋਵੰਦਾ = ਹੁੰਦਾ, ਵੱਸਦਾ। ਲਹਿ = ਲੱਭਿ। ਸੁਆਉ = ਸੁਆਦ, ਆਨੰਦ। ਮੂੜ = ਮੂੜ੍ਹ, ਮੂਰਖ।

SikhNet (Spanish)Él está en cada uno, pero uno no Lo puede encontrar ni saborear.

ਮਾਇਆ ਮਦਿ ਮਾਤਾ, ਹੋਛੀ ਬਾਤਾ; ਮਿਲਣੁ. ਨ ਜਾਈ, ਭਰਮ ਧੜਾ ॥

maaeaa mad maataa, hochhee baataa; milan. na jaaee, bharam dharraa |

Sant Singh KhalsaIntoxicated with the wine of Maya, the mortal babbles on about trivial affairs; giving in to the illusion, he cannot meet the Lord.
Manmohan SinghInebriated with the ego of riches, he talks of trivial things and siding with illusion, he can meet not with his Lord.
Manmohan Singh (Punjabi)ਧਨ-ਦੌਲਤ ਦੀ ਹੰਗਤਾ ਨਾਲ ਮਤਵਾਲਾ ਹੋਇਆ ਹੋਇਆ ਉਹ ਸ਼ੁਹਦੀਆਂ ਗੱਲਾਂ ਕਰਦਾ ਹੈ ਤੇ ਗਲਤ ਫ਼ਹਿਮੀ ਦੇ ਪੱਖ ਉੱਤੇ ਹੋ, ਉਹ ਆਪਣੇ ਪ੍ਰਭੂ ਨਾਲ ਮਿਲ ਨਹੀਂ ਸਕਦਾ।
Fareedkot Teekaਮਾਇਆ ਕੇ ਮਦ ਕਰਿ ਜੋ (ਮਾਤਾ) ਮਸਤ ਹੋਇਆ ਹੋਇਆ ਹੈ ਇਸੀ ਤੇ ਹੋਛੀਆਂ ਬਾਤਾਂ ਕੋ ਕਰਤਾ ਹੈ। ਭਰਮ ਰੂਪ ਕਰਮੋਂ ਕਾ ਹੀ ਰਿਦੇ ਮੇਂ (ਧੜਾ) ਪਖੁ ਹੈ ਇਸੀ ਤੇ ਹਰੀ ਕੋ ਮਿਲਾ ਨਹੀਂ ਜਾਤਾ ਹੈ॥
Prof. Sahib Singhਮੂਰਖ ਜੀਵ ਮਾਇਆ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ ਤੇ ਥੋੜ-ਵਿਤੀਆਂ ਗੱਲਾਂ ਹੀ ਕਰਦਾ ਰਹਿੰਦਾ ਹੈ। ਭਟਕਣਾ ਦਾ ਪ੍ਰਭਾਵ ਹੋਣ ਕਰਕੇ (ਉਸ ਪਿਆਰੇ ਮਿੱਤਰ ਨੂੰ) ਮਿਲਿਆ ਨਹੀਂ ਜਾ ਸਕਦਾ।

ਪਦ ਅਰਥ ਮਦਿ = ਮਦ ਵਿਚ, ਨਸ਼ੇ ਵਿਚ। ਮਾਤਾ = ਮਸਤ। ਹੋਛੀ ਬਾਤਾ = ਥੋੜ-ਵਿਤੀਆਂ ਗੱਲਾਂ। ਧੜਾ = ਪੱਖ, ਪ੍ਰਭਾਵ। ਭਰਮ = ਭਟਕਣਾ। ਭਰਮ ਧੜਾ = ਭਰਮ ਦਾ ਪ੍ਰਭਾਵ (ਹੋਣ ਦੇ ਕਾਰਨ)।

SikhNet (Spanish)Embebido en la Maya, uno parlotea vanamente y tomando a la ilusión como su amiga, vive sin encontrar a Dios.

ਕਹੁ ਨਾਨਕ. ਗੁਰ ਬਿਨੁ, ਨਾਹੀ ਸੂਝੈ; ਹਰਿ ਸਾਜਨੁ ਸਭ ਕੈ ਨਿਕਟਿ ਖੜਾ ॥੧॥

kahu naanak. gur bin, naahee soojhai; har saajan sabh kai nikatt kharraa |1|

Sant Singh KhalsaSays Nanak, without the Guru, he cannot understand the Lord, the Friend who is standing near everyone. ||1||
Manmohan SinghSays Nanak, without the Guru man can behold not God, the Friend, standing near all.
Manmohan Singh (Punjabi)ਗੁਰੂ ਜੀ ਆਖਦੇ ਹਨ, ਗੁਰਾਂ ਦੇ ਬਾਝੋਂ ਬੰਦਾ ਵਾਹਿਗੁਰੂ ਮਿੱਤ੍ਰ ਨੂੰ ਸਾਰਿਆਂ ਦੇ ਲਾਗੇ ਖੜੇ ਹੋਏ ਨੂੰ ਵੇਖ ਨਹੀਂ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਰਿ ਜੋ ਸੱਜਨ ਹੈ ਸਭ ਕੇ (ਨਿਕਟਿ) ਪਾਸ ਹੀ ਖੜਾ ਹੈ, ਭਾਵ ਸਰਬ ਮੇਂ ਬਿਆਪਕ ਹੈ, ਪਰੰਤੂ ਸੋ ਗੁਰੂ ਬਿਨਾ (ਸੂਝੈ) ਦ੍ਰਿਸ਼ਟੀ ਨਹੀਂ ਆਵਤਾ ॥੧॥
Prof. Sahib Singhਨਾਨਕ ਆਖਦਾ ਹੈ- ਸੱਜਣ ਪਰਮਾਤਮਾ (ਭਾਵੇਂ) ਸਭ ਜੀਵਾਂ ਦੇ ਨੇੜੇ ਖਲੋਤਾ ਹੋਇਆ ਹੈ, ਪਰ ਗੁਰੂ ਤੋਂ ਬਿਨਾ ਉਹ ਦਿੱਸਦਾ ਨਹੀਂ ॥੧॥

ਪਦ ਅਰਥ ਨਾਨਕ = ਹੇ ਨਾਨਕ! ਸੂਝੈ = ਸੁੱਝਦਾ, ਦਿੱਸਦਾ। ਸਭ ਕੈ ਨਿਕਟਿ = ਸਭ ਜੀਵਾਂ ਦੇ ਨੇੜੇ। ਖੜਾ = ਖਲੋਤਾ ਹੈ ॥੧॥

SikhNet (Spanish)Dice Nanak, sin el Guru uno nunca se da cuenta que nuestro Señor, nuestro Único Amigo, está tan cerca de nosotros. (1)

ਗੋਬਿੰਦਾ ਮੇਰੇ ਗੋਬਿੰਦਾ; ਪ੍ਰਾਣ ਅਧਾਰਾ ਮੇਰੇ ਗੋਬਿੰਦਾ ॥

gobindaa mere gobindaa; praan adhaaraa mere gobindaa |

Sant Singh KhalsaGod, my God - the Support of the breath of life is my God.
Manmohan SinghO Lord, O my Lord, Thou art the support of my life-breath.
Manmohan Singh (Punjabi)ਹੇ ਸੁਆਮੀ। ਹੇ ਮੈਂਡੇ ਸੁਆਮੀ। ਤੂੰ ਮੇਰੀ ਜਿੰਦ ਜਾਨ ਦਾ ਆਸਰਾ ਹੈਂ।
Fareedkot Teekaਹੇ ਮੇਰੇ ਭਾਈ ਜਨੋਂ! ਤੀਨੋਂ ਹੀ ਕਾਲੋਂ ਮੇਂ ਗੋਬਿੰਦ ਮੇਰੇ ਪ੍ਰਾਣਾਂ ਕਾ ਆਸਰਾ ਹੈ॥
Prof. Sahib Singhਹੇ ਗੋਬਿੰਦ! ਹੇ ਮੇਰੇ ਗੋਬਿੰਦ! ਹੇ ਮੇਰੀ ਜ਼ਿੰਦਗੀ ਦੇ ਆਸਰੇ ਗੋਬਿੰਦ!

ਪਦ ਅਰਥ ਗੋਬਿੰਦਾ = ਹੇ ਗੋਬਿੰਦ! ਪ੍ਰਾਣ ਅਧਾਰਾ = ਹੇ ਮੇਰੀ ਜ਼ਿੰਦਗੀ ਦੇ ਆਸਰੇ!

SikhNet (Spanish)Mi Señor, mi Dios, es lo principal en mi respiración vital; el Señor, mi Dios,

ਕਿਰਪਾਲਾ ਮੇਰੇ ਕਿਰਪਾਲਾ; ਦਾਨ ਦਾਤਾਰਾ ਮੇਰੇ ਕਿਰਪਾਲਾ ॥

kirapaalaa mere kirapaalaa; daan daataaraa mere kirapaalaa |

Sant Singh KhalsaMerciful Lord, my Merciful Lord - the Giver of gifts is my Merciful Lord.
Manmohan SinghO Merciful Master; O my Merciful Master, the giver of gifts art Thou, O my Merciful Master.
Manmohan Singh (Punjabi)ਹੇ ਮਿਹਰਬਾਨ ਮਾਲਕ। ਹੇ ਮੈਂਡੇ ਮਿਹਰਬਾਨ ਮਾਲਕ ਦਾਤਾ ਬਖਸ਼ਣਹਾਰ ਤੂੰ ਹੀ ਹੈਂ ਹੇ ਮੈਂਡੇ ਮਿਹਰਬਾਨ ਮਾਲਕ।
Fareedkot Teekaਵਾਹਿਗੁਰੂ ਤੀਨੋ ਕਾਲੋਂ ਮੇਂ ਕ੍ਰਿਪਾਲੁ ਹੈ ਔ ਤੀਨੋ ਕਾਲੋਂ ਮੇਂ ਦਾਨ ਕਾ ਦਾਤਾ ਹੈ॥
Prof. Sahib Singhਹੇ ਦਇਆ ਦੇ ਘਰ! ਹੇ ਮੇਰੇ ਕਿਰਪਾਲ! ਹੇ ਸਭ ਦਾਤਾਂ ਦੇਣ ਵਾਲੇ ਮੇਰੇ ਕਿਰਪਾਲ!

ਪਦ ਅਰਥ ਕਿਰਪਾਲਾ = ਹੇ ਦਇਆ ਦੇ ਘਰ!

SikhNet (Spanish)es Benévolo y Compasivo, es Infinito, Insondable y Munificente.

ਦਾਨ ਦਾਤਾਰਾ ਅਪਰ ਅਪਾਰਾ; ਘਟ ਘਟ ਅੰਤਰਿ ਸੋਹਨਿਆ ॥

daan daataaraa apar apaaraa; ghatt ghatt antar sohaniaa |

Sant Singh KhalsaThe Giver of gifts is infinite and unlimited; deep within each and every heart, He is so beautiful!
Manmohan SinghGod, the Giver of gifts, is infinite and lllimitable and looks beauteous in every heart.
Manmohan Singh (Punjabi)ਦਾਤਾਂ ਦੇਣ ਵਾਲਾ, ਵਾਹਿਗੁਰੂ ਬੇਅੰਤ ਤੇ ਹੱਦਬੰਨਾ ਰਹਿਤ ਹੈ ਅਤੇ ਹਰ ਦਿਲ ਅੰਦਰ ਸੁੰਦਰ ਭਾਸਦਾ ਹੈ।
Fareedkot Teekaਦਾਨ ਕਾ ਦਾਤਾ ਹੈ। ਪੁਨਃ (ਅਪਰ) ਜੋ ਬ੍ਰਹਮਾ ਆਦਿ ਦੇਵਤੇ ਹੈਂ ਤਿਨ ਸੇ ਪਰੇ ਹੈ ਔਰੁ ਘਟਾਂ ਘਟਾਂ ਕੇ ਅੰਤਰ ਸੋਭ ਰਹਾ ਹੈ॥
Prof. Sahib Singhਹੇ ਸਭ ਦਾਤਾਂ ਦੇਣ ਵਾਲੇ! ਹੇ ਬੇਅੰਤ! ਹੇ ਹਰੇਕ ਸਰੀਰ ਵਿਚ ਵੱਸ ਰਹੇ ਪ੍ਰਭੂ!

ਪਦ ਅਰਥ ਅਪਰ ਅਪਾਰਾ = ਹੇ ਬੇਅੰਤ! ਘਟ ਘਟ ਅੰਤਰਿ = ਹਰੇਕ ਘਟ ਵਿਚ।

SikhNet (Spanish)Él embellece cada corazón con Su Presencia, pero Maya, su esclava, es tan poderosa que ha embrujado a todos.

ਇਕ ਦਾਸੀ ਧਾਰੀ ਸਬਲ ਪਸਾਰੀ; ਜੀਅ ਜੰਤ ਲੈ ਮੋਹਨਿਆ ॥

eik daasee dhaaree sabal pasaaree; jeea jant lai mohaniaa |

Sant Singh KhalsaHe created Maya, His slave, so powerfully pervasive - she has enticed all beings and creatures.
Manmohan SinghHe has created mammon, His hand-maiden, which is powerfully affecting all and which has bewitched the sentient beings.
Manmohan Singh (Punjabi)ਉਸ ਨੇ ਮਾਇਆ ਆਪਣੀ ਗੋਲੀ ਰਚੀ ਹੈ, ਜੋ ਸਾਰਿਆਂ ਉੱਤੇ ਜ਼ਬਰਦਾਸਤ ਅਸਰ ਕਰ ਰਹੀ ਹੈ ਅਤੇ ਜਿਸ ਨੇ ਪ੍ਰਾਣਧਾਰੀਆਂ ਨੂੰ ਮੋਹ ਲਿਆ ਹੈ।
Fareedkot Teekaਇਕ ਦਾਸੀ ਸਬਲ ਪਸਾਰੇ ਵਾਲੀ ਮਾਇਆ ਐਸੀ (ਧਾਰੀ) ਅੰਗੀਕਾਰ ਕਰੀ ਹੈ, ਜੋ ਸੂਖਮ ਅਸਥੂਲ ਸਭ ਕੋ ਮੋਹਤ ਕਰ ਲੈਣੇ ਵਾਲੀ ਹੈ॥
Prof. Sahib Singhਤੂੰ ਮਾਇਆ-ਦਾਸੀ ਪੈਦਾ ਕੀਤੀ, ਉਸ ਨੇ ਬੜਾ ਬਲ ਵਾਲਾ ਖਿਲਾਰਾ ਖਿਲਾਰਿਆ ਹੈ ਤੇ ਸਭ ਜੀਵਾਂ ਨੂੰ ਆਪਣੇ ਵੱਸ ਵਿਚ ਕਰ ਕੇ ਮੋਹ ਰੱਖਿਆ ਹੈ।

ਪਦ ਅਰਥ ਦਾਸੀ = ਸੇਵਕਾ, ਮਾਇਆ। ਧਾਰੀ = ਬਣਾਈ। ਸਬਲ = ਬਲ ਵਾਲੀ। ਪਸਾਰੀ = ਖਿਲਾਰਾ ਖਿਲਾਰਿਆ। ਲੈ = ਲੈ ਕੇ, ਵੱਸ ਵਿਚ ਕਰ ਕੇ। ਮੋਹਨਿਆ = ਮੋਹ ਲਏ।

SikhNet (Spanish)Aquél a quien el Señor salva, entona su Nombre

ਜਿਸ ਨੋ ਰਾਖੈ ਸੋ ਸਚੁ ਭਾਖੈ; ਗੁਰ ਕਾ ਸਬਦੁ ਬੀਚਾਰਾ ॥

jis no raakhai so sach bhaakhai; gur kaa sabad beechaaraa |

Sant Singh KhalsaOne whom the Lord saves, chants the True Name, and contemplates the Word of the Guru's Shabad.
Manmohan SinghHe, whom the Lord saves, utters the True Name and reflects on the Guru's word.
Manmohan Singh (Punjabi)ਜਿਸ ਦੀ ਸੁਆਮੀ ਰੱਖਿਆ ਕਰਦਾ ਹੈ, ਉਹ ਸੱਚੇ ਨਾਮ ਦਾ ਉਚਾਰਨ ਕਰਦਾ ਅਤੇ ਗੁਰਬਾਣੀ ਨੂੰ ਵੀਚਾਰਦਾ ਹੈ।
Fareedkot Teekaਜਿਸ ਕੋ ਇਸ ਮਾਇਆ ਸੇ ਰਖਤਾ ਹੈ, ਸੋ ਸਚ ਨਾਮ ਕੋ ਕਹਿਤਾ ਹੈ। ਉਸੀ ਨੇ ਗੁਰੋਂ ਕਾ (ਸਬਦੁ) ਉਪਦੇਸ਼ ਬੀਚਾਰਿਆ ਹੈ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ (ਇਸ ਦਾਸੀ-ਮਾਇਆ ਤੋਂ) ਬਚਾ ਰੱਖਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾਈ ਰੱਖਦਾ ਹੈ।

ਪਦ ਅਰਥ ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਸਚੁ = ਸਦਾ-ਥਿਰ ਹਰਿ-ਨਾਮ।

SikhNet (Spanish)Verdadero y medita en la Palabra del Shabd del Guru.

ਕਹੁ ਨਾਨਕ. ਜੋ ਪ੍ਰਭ ਕਉ ਭਾਣਾ; ਤਿਸ ਹੀ ਕਉ ਪ੍ਰਭੁ ਪਿਆਰਾ ॥੨॥

kahu naanak. jo prabh kau bhaanaa; tis hee kau prabh piaaraa |2|

Sant Singh KhalsaSays Nanak, one who is pleasing to God - God is very dear to him. ||2||
Manmohan SinghSays Nanak, he who is pleasing to the Lord; to him the Lord seems sweet.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ ਜਿਹੜਾ ਸਾਹਿਬ ਨੂੰ ਭਾਉਂਦਾ ਹੈ, ਉਸ ਨੂੰ ਹੀ ਸਾਹਿਬ ਮਿੱਠੜਾ ਲੱਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਪ੍ਰਭੂ ਕੋ ਭਾਇਆ ਹੈ ਤਿਸ ਹੀ ਕੋ ਪ੍ਰਭੂ ਪਿਆਰ ਲਾਗਾ ਹੈ॥੨॥
Prof. Sahib Singhਨਾਨਕ ਆਖਦਾ ਹੈ- ਜਿਹੜਾ ਮਨੁੱਖ ਪਰਮਾਤਮਾ ਨੂੰ ਚੰਗਾ ਲਗਦਾ ਹੈ ਉਸੇ ਨੂੰ ਹੀ ਪਰਮਾਤਮਾ ਪਿਆਰਾ ਲੱਗਦਾ ਹੈ ॥੨॥

ਪਦ ਅਰਥ ਕਉ = ਨੂੰ। ਭਾਣਾ = ਚੰਗਾ ਲੱਗਾ। ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ} ॥੨॥

SikhNet (Spanish)Dice Nanak, aquél a quien el Señor ama, sólo aquél ama a su Señor. (2)

ਮਾਣੋ ਪ੍ਰਭ ਮਾਣੋ; ਮੇਰੇ ਪ੍ਰਭ ਕਾ ਮਾਣੋ ॥

maano prabh maano; mere prabh kaa maano |

Sant Singh KhalsaI take pride, I take pride in God; I take pride in my God.
Manmohan SinghI take pride, I take pride on the Lord, and on my Lord take I pride.
Manmohan Singh (Punjabi)ਮੈਂ ਫਖਰ ਕਰਦਾ ਹਾਂ, ਮੈਂ ਸੁਆਮੀ ਉੱਤੇ ਫਖਰ ਕਰਦਾ ਹਾਂ ਅਤੇ ਫਖਰ ਕਰਦਾ ਹਾਂ, ਮੈਂ ਆਪਣੇ ਸੁਆਮੀ ਉੱਤੇ।
Fareedkot Teekaਹੇ ਭਾਈ! ਮੇਰੇ ਪ੍ਰਭੂ ਕਾ ਅਨੰਦ ਮਨ ਤਨ ਬਾਣੀ ਕਰ ਕੇ (ਮਾਣੋ) ਭੋਗੋ ਵਾ ਹਮਾਰੇ ਕੋ ਤੀਨ ਕਾਲ ਪ੍ਰਭੂ ਕਾ ਹੀ ਮਾਨੁ ਹੈ॥
Prof. Sahib Singh(ਸਭ ਜੀਵਾਂ ਨੂੰ) ਪ੍ਰਭੂ (ਦੇ ਆਸਰੇ) ਦਾ ਹੀ ਮਾਣ-ਫ਼ਖ਼ਰ ਹੋ ਸਕਦਾ ਹੈ,

ਪਦ ਅਰਥ ਮਾਣੋ = ਮਾਣੁ, ਫ਼ਖ਼ਰ।

SikhNet (Spanish)Tengo sólo un orgullo, el de mi Señor, el de mi Único Dios;

ਜਾਣੋ ਪ੍ਰਭੁ ਜਾਣੋ; ਸੁਆਮੀ ਸੁਘੜੁ ਸੁਜਾਣੋ ॥

jaano prabh jaano; suaamee sugharr sujaano |

Sant Singh KhalsaWise, God is wise; my Lord and Master is all-wise, and all-knowing.
Manmohan SinghAll-wise, All-wise is the Lord and my Lord is Accomplished and All-wise.
Manmohan Singh (Punjabi)ਸਰਬ-ਗਿਆਤਾ, ਸਰਬ-ਗਿਆਤਾ ਹੈ ਸਾਹਿਬ ਅਤੇ ਕਾਮਲ ਤੇ ਸਰਬ-ਗਿਆਤਾ ਹੈ ਮੇਰਾ ਸਾਹਿਬ।
Fareedkot Teekaਜਾਣੋ ਪ੍ਰਭੂ ਕੋ ਤੀਨ ਕਾਲੋਂ ਮੇਂ, ਜੋ ਸੁਆਮੀ (ਸੁਘੜੁ ਸੁਜਾਣੋ) ਚਤੁਰੋਂ ਥੀਂ ਚਤੁਰ ਹੈ॥
Prof. Sahib Singhਪ੍ਰਭੂ ਹੀ (ਸਭ ਦੇ ਦਿਲਾਂ ਦੀ) ਜਾਣਨ ਵਾਲਾ ਮਾਲਕ ਹੈ ਸਿਆਣਾ ਹੈ ਸੁਜਾਨ ਹੈ।

ਪਦ ਅਰਥ ਜਾਣੋ = ਜਾਣੁ, ਸੁਜਾਨ। ਸੁਘੜੁ = ਸੁ-ਘੜੁ, ਸੋਹਣੀ ਘਾੜਤ ਵਾਲਾ, ਸਿਆਣਾ।

SikhNet (Spanish)sí, nuestro Señor es todo Sabio, es el Conocedor Íntimo de nuestros corazones.

ਸੁਘੜ ਸੁਜਾਨਾ ਸਦ ਪਰਧਾਨਾ; ਅੰਮ੍ਰਿਤੁ ਹਰਿ ਕਾ ਨਾਮਾ ॥

sugharr sujaanaa sad paradhaanaa; amrit har kaa naamaa |

Sant Singh KhalsaAll-wise and all-knowing, and forever supreme; the Name of the Lord is Ambrosial Nectar.
Manmohan SinghThe Lord is Wise, Omniscient and ever supreme Nectar-sweet is His Name.
Manmohan Singh (Punjabi)ਸੁਆਮੀ ਸਿਆਣਾ, ਸਰੱਬਗ ਅਤੇ ਸਦੀਵ ਹੀ ਸ੍ਰੋਮਣੀ ਹੈ। ਅੰਮਿਤਮਈ ਮਿੱਠੜਾ ਹੈ ਉਸ ਦਾ ਨਾਮ।
Fareedkot Teekaਵਹੁ ਸੁਘੜ ਸੁਜਾਨ ਸਦਾ ਹੀ ਪਰਧਾਨ ਹੈ, ਤਿਸ ਹਰੀ ਕਾ ਨਾਮੁ (ਅੰਮ੍ਰਿਤੁ) ਮ੍ਰਿਤੁ ਸੇ ਰਹਿਤ ਕਰ ਦੇਤਾ ਹੈ॥
Prof. Sahib Singhਪਰਮਾਤਮਾ ਸਿਆਣਾ ਹੈ ਸੁਜਾਣ ਹੈ ਸਦਾ ਮੰਨਿਆ-ਪਰਮੰਨਿਆ ਹੈ; ਉਸ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ।

ਪਦ ਅਰਥ ਸਦ = ਸਦਾ। ਪਰਧਾਨਾ = ਮੰਨਿਆ ਪਰਮੰਨਿਆ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ।

SikhNet (Spanish)Magnánimo y Omnisciente; Su Nombre es Néctar Dulce.

ਚਾਖਿ ਅਘਾਣੇ ਸਾਰਿਗਪਾਣੇ; ਜਿਨ ਕੈ ਭਾਗ ਮਥਾਨਾ ॥

chaakh aghaane saarigapaane; jin kai bhaag mathaanaa |

Sant Singh KhalsaThose who have such pre-ordained destiny recorded upon their foreheads, taste it, and are satisfied with the Lord of the Universe.
Manmohan SinghThey, who have good destiny recorded on their brow, remain sated, quaffing the Name of the Earth-sustainer.
Manmohan Singh (Punjabi)ਜਿਨ੍ਹਾਂ ਦੇ ਮੱਥੇ ਉੱਤੇ ਚੰਗੀ ਪ੍ਰਾਲਭਧ ਲਿਖੀ ਹੋਈ ਹੈ ਉਹ ਧਰਤੀ ਦੇ ਥੰਮਣਹਾਰ ਦੇ ਨਾਮ ਨੂੰ ਪਾਨ ਕਰਨ ਦੁਆਰਾ ਰੱਜੇ ਰਹਿੰਦੇ ਹਨ।
Fareedkot Teeka(ਸਾਰਿਗਪਾਣੇ) ਵਾਹਿਗੁਰੂ ਕੇ ਨਾਮ ਕੋ ਚਾਖ ਕਰਕੈ (ਅਘਾਣੇ) ਤ੍ਰਿਪਤ ਹੂਏ ਹੈਂ॥☬ਪ੍ਰਸ਼ਨ: ਵਹੁ ਕੌਣ ਹੈ?☬ਉਤਰ: ਜਿਨ ਕੇ ਮਸਤਕ ਪਰ ਬਡੇ ਭਾਗ ਹੈਂ॥
Prof. Sahib Singhਜਿਨ੍ਹਾਂ (ਬੰਦਿਆਂ) ਦੇ ਮੱਥੇ ਦੇ ਭਾਗ ਜਾਗਦੇ ਹਨ ਉਹ ਉਸ ਧਨੁਖ-ਧਾਰੀ ਪਰਮਾਤਮਾ ਦਾ ਨਾਮ-ਅੰਮ੍ਰਿਤ ਚੱਖ ਕੇ (ਮਾਇਆ ਦੀ ਭੁੱਖ ਵਲੋਂ) ਰੱਜ ਜਾਂਦੇ ਹਨ।

ਪਦ ਅਰਥ ਚਾਖਿ = ਚੱਖ ਕੇ। ਅਘਾਣੇ = ਰੱਜ ਜਾਂਦੇ ਹਨ। ਸਾਰਿਗਪਾਣੇ = {ਸਾਰਿਗ = ਧਨੁਖ। ਪਾਣਿ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ, ਧਨੁਖ-ਧਾਰੀ} ਪਰਮਾਤਮਾ। ਜਿਨ ਕੈ ਮਥਾਨਾ = ਜਿਨ੍ਹਾਂ ਦੇ ਮੱਥੇ ਉਤੇ।

SikhNet (Spanish)Aquél que tiene su Destino despierto, vive embebido con el sabor de Su Amor.

ਤਿਨ ਹੀ ਪਾਇਆ. ਤਿਨਹਿ ਧਿਆਇਆ; ਸਗਲ ਤਿਸੈ ਕਾ ਮਾਣੋ ॥

tin hee paaeaa. tineh dhiaaeaa; sagal tisai kaa maano |

Sant Singh KhalsaThey meditate on Him, and find Him; they place all their pride in Him.
Manmohan SinghThey contemplate the Lord and they alone obtain Him. Their entire pride rests in Him.
Manmohan Singh (Punjabi)ਉਹ ਸੁਆਮੀ ਨੂੰ ਸਿਮਰਦੇ ਹਨ ਸਅਤੇ ਕੇਵਲ ਉਹ ਹੀ ਉਸ ਨੂੰ ਪਾਉਂਦੇ ਹਨ। ਉਨ੍ਹਾਂ ਦਾ ਸਾਰਾ ਮਾਨ ਉਸ ਉੱਤੇ ਹੀ ਹੈ,
Fareedkot Teekaਤਿਨੋਂ ਨੇ ਹੀ ਪਾਇਆ ਹੈ ਔ ਤਿਨੋਂ ਨੇ ਹੀ ਧਿਆਇਆ ਹੈ ਔ ਤਿਨ ਕੋ ਸਭ ਪ੍ਰਕਾਰ ਤਿਸੇ ਕਾ ਹੀ (ਮਾਣੋ) ਆਦਰੁ ਹੈ॥੩॥
Prof. Sahib Singhਉਹਨਾਂ ਬੰਦਿਆਂ ਨੇ ਹੀ ਉਸ ਪ੍ਰਭੂ ਨੂੰ ਲੱਭ ਲਿਆ ਹੈ, ਉਹਨਾਂ ਨੇ ਹੀ ਉਸ ਦਾ ਨਾਮ ਸਿਮਰਿਆ ਹੈ। ਸਭ ਜੀਵਾਂ ਨੂੰ ਪ੍ਰਭੂ ਦੇ ਆਸਰੇ ਦਾ ਹੀ ਮਾਣ-ਫ਼ਖ਼ਰ ਹੈ।

ਪਦ ਅਰਥ ਸਗਲ = ਸਭ ਜੀਵਾਂ ਨੂੰ।

SikhNet (Spanish)Sólo quien se apoya en Él, Lo contempla y Lo obtiene.

ਕਹੁ ਨਾਨਕ. ਥਿਰੁ ਤਖਤਿ ਨਿਵਾਸੀ; ਸਚੁ ਤਿਸੈ ਦੀਬਾਣੋ ॥੩॥

kahu naanak. thir takhat nivaasee; sach tisai deebaano |3|

Sant Singh KhalsaSays Nanak, He is seated on His eternal throne; True is His royal court. ||3||
Manmohan SinghSays Nanak, the Lord is seated on His ever-stable throne and true is His court.
Manmohan Singh (Punjabi)ਗੁਰੂ ਜੀ ਆਖਦੇ ਹਨ, ਸਾਹਿਬ ਆਪਣੇ ਸਦੀਵੀ ਸਥਿਰ ਰਾਜ-ਸਿੰਘਾਸਣ ਤੇ ਬਿਰਾਜਮਾਨ ਹੈ ਅਤੇ ਸੱਚੀ ਹੈ ਉਸ ਦੀ ਕਚਹਿਰੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਪਣੇ ਅਚਲ ਸਰੂਪ ਮੇਂ ਇਸਥਿਤ ਹੈਂ। ਸਚਾ ਹੀ ਤਿਸ ਕਾ ਸਾਧ ਸੰਗਤ ਗੁਰੂ (ਦੀਬਾਣੋ) ਦਰਬਾਰ ਹੈ॥੩॥
Prof. Sahib Singhਨਾਨਕ ਆਖਦਾ ਹੈ- ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, (ਸਦਾ ਆਪਣੇ) ਤਖ਼ਤ ਉਤੇ ਟਿਕਿਆ ਰਹਿਣ ਵਾਲਾ ਹੈ। (ਸਿਰਫ਼) ਉਸ ਦਾ ਹੀ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ ॥੩॥

ਪਦ ਅਰਥ ਥਿਰੁ = ਸਦਾ ਕਾਇਮ ਰਹਿਣ ਵਾਲਾ। ਤਖਤਿ = ਤਖ਼ਤ ਉਤੇ। ਤਿਸੈ = ਉਸ ਦਾ ਹੀ। ਦੀਬਾਣੋ = ਦੀਬਾਣੁ ਦਰਬਾਰ, ਕਚਹਿਰੀ ॥੩॥

SikhNet (Spanish)Dice Nanak, el Trono de mi Dios Benévolo es Eterno y Su Corte es para siempre Verdad.(3)

ਮੰਗਲਾ ਹਰਿ ਮੰਗਲਾ; ਮੇਰੇ ਪ੍ਰਭ ਕੈ ਸੁਣੀਐ ਮੰਗਲਾ ॥

mangalaa har mangalaa; mere prabh kai suneeai mangalaa |

Sant Singh KhalsaThe song of joy, the Lord's song of joy; listen to the song of joy of my God.
Manmohan SinghThe song of bliss, in my Master's mansion is heard the song of eternal bliss.
Manmohan Singh (Punjabi)ਖੁਸ਼ੀ ਦਾ ਗੀਤ, ਬੈਕੁੰਠੀ ਖੁਸ਼ੀ ਦਾ ਗਤੀ, ਮੈਂਡੇ ਮਾਲਕ ਦੇ ਮੰਦਰ ਅੰਦਰ ਸ੍ਰਵਣ ਕੀਤਾ ਜਾਂਦਾ ਹੈ ਸਦੀਵੀ ਖੁਸ਼ੀ ਦਾ ਗੀਤ।
Fareedkot Teekaਤੀਨ ਕਾਲ ਮੇਂ ਮੇਰੇ ਸਾਮਰਥ ਹਰੀ ਕੇ ਮੰਗਲ ਸੁਣੀਤਾ ਹੈ॥
Prof. Sahib Singhਸੰਤ ਜਨ ਆਖਦੇ ਹਨ ਕਿ ਮੇਰੇ ਪ੍ਰਭੂ ਦੇ ਘਰ ਵਿਚ ਖ਼ੁਸ਼ੀ ਸਦਾ ਖ਼ੁਸ਼ੀ ਹੀ ਰਹਿੰਦੀ ਹੈ।

ਪਦ ਅਰਥ ਮੰਗਲਾ = ਮੰਗਲ, ਖ਼ੁਸ਼ੀ। ਮੇਰੇ ਪ੍ਰਭ ਕੈ = ਮੇਰੇ ਪ੍ਰਭੂ ਦੇ ਘਰ ਵਿਚ। ਸੁਣੀਐ = ਸੁਣਿਆ ਜਾਂਦਾ ਹੈ, ਸੰਤ ਜਨ ਆਖਦੇ ਹਨ ਕਿ।

SikhNet (Spanish)Escuchen la Melodía de Éxtasis; es la Melodía de mi Dios.

ਸੋਹਿਲੜਾ ਪ੍ਰਭ ਸੋਹਿਲੜਾ; ਅਨਹਦ ਧੁਨੀਐ ਸੋਹਿਲੜਾ ॥

sohilarraa prabh sohilarraa; anahad dhuneeai sohilarraa |

Sant Singh KhalsaThe wedding song, God's wedding song; the unstruck sound current of His wedding song resounds.
Manmohan SinghThe praise, the Lord's praise, incessantly resounds my Lord's praise.
Manmohan Singh (Punjabi)ਕੀਰਤੀ, ਸੁਆਮੀ ਦੀ ਕੀਰਤੀ, ਇਕਰਸ ਗੂੰਜਦੀ ਹੈ ਮੇਰੇ ਸੁਆਮੀ ਦੀ ਕੀਰਤੀ।
Fareedkot Teekaਪ੍ਰਭੂ ਕਾ ਜਸ ਤੀਨ ਕਾਲ ਮੇਂ ਏਕ ਰਸ (ਧੁਨੀਐ) ਉਚਾਰਣ ਹੋ ਰਹਾ ਹੈ॥
Prof. Sahib Singhਉਸ ਪ੍ਰਭੂ ਦੇ ਘਰ ਵਿਚ ਇਕ-ਰਸ ਸੁਰ ਵਾਲਾ ਸਿਫ਼ਤ-ਸਾਲਾਹ ਦਾ ਮਿੱਠਾ ਗੀਤ ਸਦਾ ਹੁੰਦਾ ਰਹਿੰਦਾ ਹੈ।

ਪਦ ਅਰਥ ਸੋਹਿਲੜਾ = ਮਿੱਠਾ ਸੋਹਿਲਾ, ਸਿਫਤਿ-ਸਾਲਾਹ ਦਾ ਮਿੱਠਾ ਗੀਤ, ਖ਼ੁਸ਼ੀ ਦਾ ਮਿੱਠਾ ਗੀਤ। ਅਨਹਦ {अनहत} ਬਿਨਾ ਵਜਾਏ ਵੱਜਣ ਵਾਲਾ, ਇਕ-ਰਸ। ਧੁਨੀਐ = ਧੁਨਿ ਵਾਲਾ, ਸੁਰ ਵਾਲਾ।

SikhNet (Spanish)Sí, es la Melodía de la Boda con mi Señor, la Melodía Divina de la Palabra del Shabd que resuena en el interior

ਅਨਹਦ ਵਾਜੇ ਸਬਦ ਅਗਾਜੇ; ਨਿਤ ਨਿਤ ਜਿਸਹਿ ਵਧਾਈ ॥

anahad vaaje sabad agaaje; nit nit jiseh vadhaaee |

Sant Singh KhalsaThe unstruck sound current vibrates, and the Word of the Shabad resounds; there is continuous, continual rejoicing.
Manmohan SinghSuch is the Lord's mansion, where the melody of the musical instruments spontaneously rings and rejoicing takes place for ever.
Manmohan Singh (Punjabi)ਐਹੋ ਜੇਹਾ ਹੈ ਪ੍ਰਭੂ ਦਾ ਮੰਦਰ, ਜਿੱਥੇ ਸੰਗੀਤਕ ਸ਼ਾਜ਼ਾਂ ਦਾ ਰਾਗ ਸੁਤੇ ਸਿੱਧ ਹੀ ਉਚਾਰਨ ਹੁੰਦਾ ਹੈ ਅਤੇ ਸਦਾ, ਸਦਾ ਹੀ ਖੁਸ਼ੀਆਂ ਹੁੰਦੀਆਂ ਹਨ।
Fareedkot Teekaਗੁਰ ਉਪਦੇਸ ਕਰ ਪ੍ਰਗਟ ਹੀ ਅਨਹਦ ਬਾਜੇ ਬਜੇ ਹੈਂ। ਨਿਤ ਨਿਤ ਹੀ ਜਿਸ ਕੇ ਸਤਸੰਗ ਰੂਪੁ ਘਰ ਮੇਂ ਵਧਾਈ ਰਹਿਤੀ ਹੈ, ਭਾਵ ਅਖੰਡ ਜਸੁ ਉਚਾਰਨ ਹੋਤਾ ਹੈ॥
Prof. Sahib Singhਜਿਸ ਪ੍ਰਭੂ ਦੀ ਸਦਾ ਹੀ ਚੜ੍ਹਦੀ ਕਲਾ ਰਹਿੰਦੀ ਹੈ, ਉਸ ਦੇ ਘਰ ਵਿਚ ਉਸ ਦੀ ਸਿਫ਼ਤ-ਸਾਲਾਹ ਦੇ ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ।

ਪਦ ਅਰਥ ਅਨਹਦ ਵਾਜੇ ਸਬਦ = ਸਬਦ ਦੇ ਅਨਹਦ ਵਾਜੇ, ਸਿਫ਼ਤ-ਸਾਲਾਹ ਦੇ ਇਕ-ਰਸ ਵਾਜੇ। ਅਗਾਜੇ = ਗੱਜ ਰਹੇ ਹਨ, ਜ਼ੋਰ ਨਾਲ ਵੱਜ ਰਹੇ ਹਨ। ਜਿਸਹਿ = ਜਿਸ ਪਰਮਾਤਮਾ ਦੀ। ਵਧਾਈ = ਚੜ੍ਹਦੀ ਕਲਾ।

SikhNet (Spanish)de aquél que es para siempre bendecido por Dios.

ਸੋ ਪ੍ਰਭੁ ਧਿਆਈਐ. ਸਭੁ ਕਿਛੁ ਪਾਈਐ; ਮਰੈ ਨ ਆਵੈ ਜਾਈ ॥

so prabh dhiaaeeai. sabh kichh paaeeai; marai na aavai jaaee |

Sant Singh KhalsaMeditating on that God, everything is obtained; He does not die, or come or go.
Manmohan SinghContemplating that Lord, every thing is obtained. He does not die or come and go.
Manmohan Singh (Punjabi)ਉਸ ਸੁਆਮੀ ਦਾ ਮਿਸਰਨ ਕਰਨ ਦੁਆਰਾ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਉਹ ਮਰਦਾ ਨਹੀਂ, ਨਾਂ ਹੀ ਉਹ ਆਉਂਦਾ ਤੇ ਜਾਂਦਾ ਹੈ।
Fareedkot Teeka(ਸੋ) ਉਸ ਪ੍ਰਭੂ ਕੋ ਜੇ ਧਿਆਈਐ ਤਉ ਸਭ ਕਿਛ ਪਾਇ ਲਈਏ। ਵਹੁ ਕੈਸਾ ਪ੍ਰਭੂ ਹੈ? ਨਾ ਮਰਤਾ ਹੀ ਹੈ ਨਾ ਕਹੀਂ ਆਵਤਾ ਜਾਤਾ ਹੀ ਹੈ, ਭਾਵ ਸਦਾ ਏਕ ਰਸ ਹੈ॥
Prof. Sahib Singhਉਹ ਪਰਮਾਤਮਾ (ਕਦੇ) ਮਰਦਾ ਨਹੀਂ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ। ਉਸ ਪ੍ਰਭੂ ਨੂੰ ਸਦਾ ਸਿਮਰਨਾ ਚਾਹੀਦਾ ਹੈ (ਜੇ ਉਸ ਦਾ ਸਿਮਰਨ ਕਰਦੇ ਰਹੀਏ, ਤਾਂ ਉਸ ਦੇ ਦਰ ਤੋਂ) ਹਰੇਕ (ਮੂੰਹ-ਮੰਗੀ) ਚੀਜ਼ ਹਾਸਲ ਕਰ ਲਈਦੀ ਹੈ।

ਪਦ ਅਰਥ ਨ ਆਵੈ ਜਾਈ = ਨ ਆਵੈ ਨ ਜਾਈ, ਨਾਹ ਜੰਮਦਾ ਹੈ ਨਾਹ ਮਰਦਾ ਹੈ। ਸਭੁ ਕਿਛੁ = ਹਰੇਕ ਚੀਜ਼।

SikhNet (Spanish)Contempla a ese Dios para que seas bendecido para siempre, pues Él no va ni viene y está vivo para siempre.

ਚੂਕੀ ਪਿਆਸਾ ਪੂਰਨ ਆਸਾ; ਗੁਰਮੁਖਿ ਮਿਲੁ ਨਿਰਗੁਨੀਐ ॥

chookee piaasaa pooran aasaa; guramukh mil niraguneeai |

Sant Singh KhalsaThirst is quenched, and hopes are fulfilled; the Gurmukh meets with the absolute, unmanifest Lord.
Manmohan SinghMeeting with the absolute Lord, by Guru's grace, thirst is quenched and hopes are realised.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਸੁਤੰਤਰ ਸਾਈਂ ਨਾਲ ਮਿਲ ਕੇ ਤ੍ਰੇਹ ਬੁੱਝ ਜਾਂਦੀ ਹੈ ਅਤੇ ਉਮੈਦਾਂ ਪੂਰੀਆਂ ਹੋ ਜਾਂਦੀਆਂ ਹਨ।
Fareedkot Teeka(ਨਿਰਗੁਨੀਐ) ਵਾਹਿਗੁਰੂ ਕੋ ਜੋ ਗੁਰੋਂ ਦੁਆਰੇ ਮਿਲਿਆ ਹੈ ਤਿਸ ਕੀ ਆਸਾ ਪੂਰਨ ਭਈ ਹੈ ਔਰ ਸਭ ਪਿਆਸ ਦੂਰ ਭਈ ਹੈ॥
Prof. Sahib Singh(ਜਿਹੜਾ ਮਨੁੱਖ ਉਸ ਦਾ ਸਿਮਰਨ ਕਰਦਾ ਹੈ ਉਸ ਦੀ ਮਾਇਆ ਦੀ) ਤ੍ਰਿਸ਼ਨਾ ਮੁੱਕ ਜਾਂਦੀ ਹੈ, ਉਸ ਦੀ (ਹਰੇਕ) ਆਸ ਪੂਰੀ ਹੋ ਜਾਂਦੀ ਹੈ। (ਤੂੰ ਭੀ) ਗੁਰੂ ਦੀ ਸਰਨ ਪੈ ਕੇ ਉਸ ਮਾਇਆ-ਰਹਿਤ (ਨਿਰਲੇਪ) ਪਰਮਾਤਮਾ ਦਾ ਮਿਲਾਪ ਹਾਸਲ ਕਰ।

ਪਦ ਅਰਥ ਚੂਕੀ = ਮੁੱਕ ਗਈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਮਿਲੁ = ਮੇਲ ਕਰ। ਨਿਰਗੁਨੀਐ = ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ ਨੂੰ।

SikhNet (Spanish)Sólo así vivirás en verdad satisfecho y tu ser encontrará un remanso. A través del Guru encuentra al Señor Absoluto,

ਕਹੁ ਨਾਨਕ. ਘਰਿ ਪ੍ਰਭ ਮੇਰੇ ਕੈ; ਨਿਤ ਨਿਤ ਮੰਗਲੁ ਸੁਨੀਐ ॥੪॥੧॥

kahu naanak. ghar prabh mere kai; nit nit mangal suneeai |4|1|

Sant Singh KhalsaSays Nanak, in the Home of my God, the songs of joy are continuously, continually heard. ||4||1||
Manmohan SinghSays Nanak, in the home of my Lord, songs of rejoicing are heard for ever and aye.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਮੈਡੇ ਸਾਈਂ ਦੇ ਘਰ ਅੰਦਰ ਸਦੀਵ ਤੇ ਹਮਸ਼ਾਂ ਲਈ ਖੁਸ਼ੀ ਦੇ ਗੀਤ ਸੁਣੇ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੇਰੇ ਪ੍ਰਭੂ ਕੇ ਘਰ ਮੇਂ ਨਿਤ ਨਿਤ ਅਨੰਦ ਮੰਗਲ ਹੀ ਸੁਨੀਤੇ ਹੈਂ॥੪॥੧॥
Prof. Sahib Singhਨਾਨਕ ਆਖਦਾ ਹੈ- (ਇਹ ਗੱਲ ਗੁਰਮੁਖਾਂ ਦੇ ਮੂੰਹੋ) ਸੁਣੀ ਜਾ ਰਹੀ ਹੈ ਕਿ ਮੇਰੇ ਪ੍ਰਭੂ ਦੇ ਘਰ ਵਿਚ ਸਦਾ ਹੀ ਖ਼ੁਸ਼ੀ ਰਹਿੰਦੀ ਹੈ ॥੪॥੧॥
SikhNet (Spanish)dice Nanak, en el Recinto de mi Maestro, escucha continuamente la Melodía de mi Dios. (4-1)

Open this shabad →

Ang 924 of 1430