ੴ

ਸਿੱਖਬਾਣੀ · SikhBani

ਜਗਿ ਦਾਤਾ ਸੋਇ ਭਗਤਿ ਵਛਲੁ ਤਿਹੁ ਲੋਇ ਜੀਉ ॥

jag daataa soe bhagat vachhal tihu loe jeeo
Baba Sundar ਬਾਬਾ ਸੁੰਦਰ · Raag Raamkalee · Ang 923, 924 · 38 lines
Translations

ਰਾਮਕਲੀ ਸਦੁ ॥

raamakalee sad | Ang 923

Sant Singh KhalsaRaamkalee, Sadd ~ The Call Of Death:
Manmohan SinghRamkali, The call of death.
Manmohan Singh (Punjabi)ਰਾਮਕਲੀ, ਮੌਤ ਦਾ ਬੁਲਾਵਾ।
Prof. Sahib Singhਰਾਗ ਰਾਮਕਲੀ ਵਿੱਚ ਬਾਣੀ 'ਸਦੁ'।
SikhNet (Spanish)Ramkali, Sadd. El Llamado de la Muerte

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 923

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

* ਨੋਟ: ਇਸ ਬਾਣੀ ਦਾ ਪਹਿਲਾ ਟੀਕਾ ਸੰਨ ੧੯੩੫ ਵਿਚ ਸਿੱਖ ਐਜੂਕੇਸ਼ਨਲ ਕਾਨਫ਼੍ਰੰਸ ਦਾ ਸਮਾਗਮ ਗੁਜਰਾਂਵਾਲੇ ਹੋਇਆ। ਉਥੇ ਕਾਨਫ਼੍ਰੰਸ ਦੇ ਪੰਡਾਲ ਵਿਚ ਮੈਨੂੰ ਗੁਰਬਾਣੀ-ਵਿਆਕਰਣ ਬਾਰੇ ਆਪਣੇ ਖ਼ਿਆਲ ਪਰਗਟ ਕਰਨ ਦਾ ਮੌਕਾ ਮਿਲਿਆ। ਅਖ਼ਬਾਰਾਂ ਦੇ ਪ੍ਰਤੀਨਿਧ ਭੀ ਮੌਜੂਦ ਸਨ। ਮੈਂ ਵਿਆਕਰਣ ਦੀ ਵਿਆਖਿਆ ਸਮੇ 'ਸੱਦ' ਦੀ ਪੰਜਵੀਂ ਪਉੜੀ ਦਾ ਹਵਾਲਾ ਭੀ ਦਿੱਤਾ। ਮਾਸਕ-ਪੱਤ੍ਰ 'ਅੰਮ੍ਰਿਤ' ਦੇ ਐਡੀਟਰ ਸ: ਗੰਗਾ ਸਿੰਘ ਜੀ ਨੇ ਮੈਨੂੰ ਸਮਾਗਮ ਤੋਂ ਪਿੱਛੋਂ ਕਿਹਾ ਕਿ ਮੈਂ ਉਸ ਸਾਰੀ ਬਾਣੀ ਦੀ ਵਿਆਖਿਆ ਵਿਆਕਰਣ ਅਨੁਸਾਰ ਲਿਖ ਕੇ ਕਿਤਾਬ ਦੀ ਸ਼ਕਲ ਵਿਚ ਪੇਸ਼ ਕਰਾਂ। 'ਅੰਮ੍ਰਿਤ' ਦਾ ਆਪਣਾ ਪ੍ਰੈੱਸ ਸੀ। ਉਹਨਾਂ ਮੇਰਾ ਉਹ ਟ੍ਰੈਕਟ 'ਰੱਬੀ ਸੱਦਾ' ਛਾਪ ਦਿੱਤਾ। ਉਹ ਟ੍ਰੈਕਟ 'ਰੱਬੀ ਸੱਦਾ' ਕਈ ਸਾਲਾਂ ਤੋਂ ਖ਼ਤਮ ਹੋ ਚੁਕਾ ਸੀ। ਪਰ ਹੋਰ ਹੋਰ ਟੀਕਿਆਂ, ਲੇਖਾਂ ਅਤੇ ਪੁਸਤਕਾਂ ਦੇ ਰੁਝੇਵੇਂ ਆਦਿ ਦੇ ਕਾਰਨ ਮੈਂ ਉਸ ਨੂੰ ਦੂਜੀ ਵਾਰੀ ਛੇਤੀ ਛਪਵਾ ਨਾਹ ਸਕਿਆ। ਦੂਜੀ ਵਾਰੀ ਇਹ ਟੀਕਾ 'ਸੱਦ ਸਟੀਕ' ਨਾਮ ਹੇਠ ਦਸੰਬਰ ੧੯੫੩ ਵਿਚ ਛਾਪਿਆ। ਇਸ ਦੀ ਅੰਦਰੀ ਸ਼ਕਲ ਬਹੁਤ ਕੁਝ ਬਦਲਾ ਕੇ ਇਸ ਨੂੰ ਮੌਜੂਦਾ ਰੂਪ ਦੇ ਦਿੱਤਾ ਗਿਆ। ਹਾਂ, ਮੂਲ ਦੇ ਟੀਕੇ ਵਿਚ ਕੋਈ ਭੀ ਫ਼ਰਕ ਪਾਣ ਦੀ ਲੋੜ ਨਹੀਂ ਸੀ ਪਈ। ਤਦੋਂ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਰੀਟਾਇਰ ਹੋ ਚੁਕਾ ਹੋਇਆ ਸਾਂ, ਤੇ, ਮੈਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਚ ਰਿਹਾਇਸ਼ ਜੋਗੀ ਥਾਂ ਮਿਲੀ ਹੋਈ ਸੀ। (ਸਾਹਿਬ ਸਿੰਘ)। * ਨੋਟ: ਹਿੰਦੂ-ਮਤ ਅਨ

SikhNet (Spanish)Un Dios Creador del Universo, por la Gracia del Verdadero Guru

ਜਗਿ ਦਾਤਾ ਸੋਇ; ਭਗਤਿ ਵਛਲੁ. ਤਿਹੁ ਲੋਇ ਜੀਉ ॥

jag daataa soe; bhagat vachhal. tihu loe jeeo | Ang 923

Sant Singh KhalsaHe is the Great Giver of the Universe, the Lover of His devotees, throughout the three worlds.
Manmohan SinghHe is the Beneficent Lord of. His devotees in the three worlds.
Manmohan Singh (Punjabi)ਉਹ ਕੁਲ ਆਲਮ ਦਾ ਦਾਤਾਰ ਸੁਆਮੀ ਅਤੇ ਤਿੰਨਾਂ ਜਹਾਨਾਂ ਅੰਦਰ ਆਪਣੇ ਸ਼ਰਧਾਲੂਆਂ ਨੂੰ ਪਿਆਰ ਕਰਨ ਵਾਲਾ ਹੈ।
Fareedkot Teekaਪਰਮੇਸਰ ਜੋ ਤ੍ਰਿਲੋਕੀ ਰੂਪ ਜਗਤ ਕੋ ਖਾਨ ਪਾਂਨ ਦੇਨੇ ਵਾਲਾ ਹੈ, ਸੋ ਭਗਤੋਂ ਕਾ ਪਿਆਰਾ ਹੈ॥
Prof. Sahib Singhਜੋ ਅਕਾਲ ਪੁਰਖ ਜਗਤ ਵਿਚ (ਜੀਵਾਂ ਨੂੰ) ਦਾਤਾਂ ਬਖ਼ਸ਼ਣ ਵਾਲਾ ਹੈ, ਜੋ ਤਿੰਨਾਂ ਲੋਕਾਂ ਵਿਚ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ,

ਪਦ ਅਰਥ ਜਗਿ = ਜੱਗ ਵਿਚ। ਭਗਤਿ ਵਛਲੁ ਦਾਤਾ = ਭਗਤੀ ਨੂੰ ਪਿਆਰ ਕਰਨ ਵਾਲਾ ਦਾਤਾ। ਤਿਹੁ ਲੋਇ = ਤਿੰਨਾਂ ਲੋਕਾਂ ਵਿਚ।

SikhNet (Spanish)Él, el Uno, es nuestro Dios Benévolo, el Amante de Sus Devotos en los tres mundos.

ਗੁਰ ਸਬਦਿ ਸਮਾਵਏ; ਅਵਰੁ. ਨ ਜਾਣੈ ਕੋਇ ਜੀਉ ॥

gur sabad samaave; avar. na jaanai koe jeeo | Ang 923

Sant Singh KhalsaOne who is merged in the Word of the Guru's Shabad does not know any other.
Manmohan SinghHe who is merged in the Guru's word, knows not another without the Lord.
Manmohan Singh (Punjabi)ਜੋ ਗੁਰਾਂ ਦੀ ਬਾਣੀ ਅੰਦਰ ਲੀਨ ਹੋਇਆ ਹੈ, ਉਹ ਪ੍ਰਭੂ ਦੇ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਦਾ।
Fareedkot Teekaਜੋ ਗੁਰਾਂ ਕੇ ਉਪਦੇਸ ਮੇਂ ਸਮਾਂਵਤਾ ਹੈ, ਸੋਈ ਉਸ ਕੋ ਜਾਨਤਾ ਹੈ ਅਵਰ ਕੋਈ ਨਹੀਂ ਜਾਨਤਾ ॥
Prof. Sahib Singh(ਉਸ ਅਕਾਲ ਪੁਰਖ ਵਿਚ ਗੁਰੂ ਅਮਰਦਾਸ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਲੀਨ (ਰਿਹਾ) ਹੈ, (ਅਤੇ ਉਸ ਤੋਂ ਬਿਨਾ) ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦਾ।

ਪਦ ਅਰਥ ਗੁਰ ਸਬਦਿ = ਗੁਰੂ ਦੇ ਸ਼ਬਦ ਦੁਆਰਾ। ਸਮਾਵਏ = (ਉਸ ਅਕਾਲ ਪੁਰਖ ਵਿਚ) (ਗੁਰੂ ਅਮਰਦਾਸ) ਸਮਾਉਂਦਾ ਹੈ, ਲੀਨ ਹੁੰਦਾ ਹੈ।

SikhNet (Spanish)El Señor está inmerso en la Palabra del Shabd del Guru y no es revelado de ninguna otra forma.

ਅਵਰੋ. ਨ ਜਾਣਹਿ, ਸਬਦਿ ਗੁਰ ਕੈ; ਏਕੁ ਨਾਮੁ ਧਿਆਵਹੇ ॥

avaro. na jaaneh, sabad gur kai; ek naam dhiaavahe | Ang 923

Sant Singh KhalsaDwelling upon the Word of the Guru's Shabad, he does not know any other; he meditates on the One Name of the Lord.
Manmohan SinghUnder the Guru's instruction, he knows not another and contemplates the one Name.
Manmohan Singh (Punjabi)ਗੁਰਾਂ ਦੇ ਉਪਦੇਸ਼ ਕਰਕੇ ਉਹ ਹੋਰਸ ਕਿਸੇ ਨੂੰ ਨਹੀਂ ਜਾਣਦਾ ਅਤੇ ਇਕ ਨਾਮ ਦਾ ਹੀ ਸਿਮਰਨ ਕਰਦਾ ਹੈ।
Fareedkot Teekaਗੁਰੋਂ ਕੇ ਉਪਦੇਸ ਕਰ ਕੇ ਜੋ ਏਕ ਨਾਮ ਕੋ ਧਿਆਵੈ ਸੋਈ ਜਾਣੇ ਹੈ ਹੋਰ ਕੋਈ ਨਹੀਂ ਜਾਨਤਾ ਹੈ॥
Prof. Sahib Singh(ਗੁਰੂ ਅਮਰਦਾਸ ਜੀ) ਸਤਿਗੁਰੂ ਦੇ ਸ਼ਬਦਿ ਦੀ ਬਰਕਤਿ ਨਾਲ (ਅਕਾਲ ਪੁਰਖ ਤੋਂ ਬਿਨਾ) ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦੇ (ਰਹੇ) ਹਨ, ਕੇਵਲ ਇੱਕ 'ਨਾਮ' ਨੂੰ ਧਿਆਉਂਦੇ (ਰਹੇ) ਹਨ;

ਪਦ ਅਰਥ ਨ ਜਾਣਹਿ = ਨਹੀਂ ਜਾਣਦੇ ਹਨ, (ਗੁਰੂ ਅਮਰਦਾਸ ਜੀ) ਨਹੀਂ ਜਾਣਦੇ ਹਨ। ਸਬਦਿ ਗੁਰ ਕੈ = ਗੁਰੂ ਦੇ ਸ਼ਬਦ ਦੀ ਰਾਹੀਂ। ਧਿਆਵਹੇ = ਕਵਿਤਾ ਵਿਚ ਛੰਦ ਦਾ ਖ਼ਿਆਲ ਰੱਖ ਕੇ ਇਹ ਲਫ਼ਜ਼ 'ਧਿਆਵਹਿ' ਦੀ ਅੰਤਲੀ (ਿ) ਨੂੰ (ੇ) ਕੀਤਾ ਗਿਆ ਹੈ; ਇਸੇ ਤਰ੍ਹਾਂ 'ਪਾਵਹੇ' ਲਫ਼ਜ਼ 'ਪਾਵਹਿ' ਤੋਂ ਹੈ। ਜਿਵੇਂ 'ਸਤਕਾਰ' ਵਾਸਤੇ ਉਪਰ ਲਫ਼ਜ਼ 'ਜਾਣਹਿ' ਆਇਆ ਹੈ, ਤਿਵੇਂ ਇਹ ਲਫ਼ਜ਼ 'ਧਿਆਵਹੇ' ਅਤੇ 'ਪਾਵਹੇ' ਹਨ; ਇਹਨਾਂ ਦਾ ਅਰਥ ਹੈ: (ਗੁਰੂ ਅਮਰਦਾਸ ਜੀ) ਧਿਆਉਂਦੇ ਹਨ, (ਗੁਰੂ ਅਮਰਦਾਸ ਜੀ) ਪ੍ਰਾਪਤ ਕਰਦੇ ਹਨ।

SikhNet (Spanish)Los que contemplan Su Nombre, a través de la Palabra del Shabd del Guru, no quieren saber nada más.

ਪਰਸਾਦਿ ਨਾਨਕ ਗੁਰੂ ਅੰਗਦ; ਪਰਮ ਪਦਵੀ ਪਾਵਹੇ ॥

parasaad naanak guroo angad; param padavee paavahe | Ang 923

Sant Singh KhalsaBy the Grace of Guru Nanak and Guru Angad, Guru Amar Das obtained the supreme status.
Manmohan SinghBy the grace of Guru Nanak and Guru Angad, Amardas obtained the supreme status.
Manmohan Singh (Punjabi)ਗੁਰੂ ਨਾਨਕ ਅਤੇ ਗੁਰੂ ਅੰਗਦ ਦੀ ਦਇਆ ਦੁਆਰਾ ਅਮਰਦਾਸ ਨੇ ਮਹਾਨ ਮਰਤਬਾ ਪ੍ਰਾਪਤ ਕਰ ਲਿਆ।
Fareedkot Teekaਗੁਰੂ ਨਾਨਕ ਜੀ ਤੇ ਗੁਰੂ ਅੰਗਦ ਜੀ ਕੀ ਕ੍ਰਿਪਾ ਤੇ ਗੁਰੂ ਅਮਰਦਾਸ ਜੀ ਪਰਮ ਪਦਵੀ ਪਾਵਤੇ ਭਏ॥
Prof. Sahib Singhਗੁਰੂ ਨਾਨਕ ਅਤੇ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਨਾਲ ਉਹ ਉੱਚੇ ਦਰਜੇ ਨੂੰ ਪ੍ਰਾਪਤ ਕਰ ਚੁਕੇ ਹਨ।

ਪਦ ਅਰਥ ਪਰਸਾਦਿ = ਕਿਰਪਾ ਨਾਲ। ਪਰਸਾਦਿ ਨਾਨਕ = (ਗੁਰੂ) ਨਾਨਕ ਦੀ ਕ੍ਰਿਪਾ ਨਾਲ। ਪਰਸਾਦਿ ਨਾਨਕ ਗੁਰੂ ਅੰਗਦ = ਗੁਰੂ ਨਾਨਕ ਅਤੇ ਗੁਰੂ ਅੰਗਦ ਸਾਹਿਬ ਦੀ ਕਿਰਪਾ ਨਾਲ।

SikhNet (Spanish)Sí, a través de la Gracia de Guru Nanak y Guru Angad, Amar Das fue puesto en ese Trono Maravilloso.

ਆਇਆ ਹਕਾਰਾ ਚਲਣਵਾਰਾ; ਹਰਿ ਰਾਮ ਨਾਮਿ ਸਮਾਇਆ ॥

aaeaa hakaaraa chalanavaaraa; har raam naam samaaeaa | Ang 923

Sant Singh KhalsaAnd when the call came for Him to depart, He merged in the Name of the Lord.
Manmohan SinghWhen the call came for him to depart, Guru Amardas was absorbed in the Lord God's Name.
Manmohan Singh (Punjabi)ਜਦ ਉਨ੍ਹਾਂ ਨੂੰ ਟੁਰ ਪੈਣ ਦਾ ਸੱਦਾ ਪੁੱਜਾ, ਗੁਰੂ ਅਮਰਦਾਸ ਜੀ ਸੁਆਮੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਗਏ।
Fareedkot Teekaਜਬ (ਹਕਾਰਾ) ਸੱਦਾ ਆਇਆ, ਕੈਸਾ ਹੈ? ਸੱਦਾ ਜੋ ਪ੍ਰਲੋਕ ਕੋ ਚਲਣ ਵਾਰਾ ਹੈ। ਹਰਿ ਰਾਮ ਜੋ ਨਾਮੀ ਹੈ ਤਿਸ ਮੇਂ ਗੁਰੂ ਅਮਰਦਾਸ ਜੀ ਮਹਾਰਾਜ ਕਾ ਚਿਤ ਸਮਾਇਆ ਹੈ॥
Prof. Sahib Singh(ਜਿਹੜਾ ਗੁਰੂ ਅਮਰਦਾਸ) ਅਕਾਲ ਪੁਰਖ ਦੇ ਨਾਮ ਵਿਚ ਲੀਨ ਸੀ, (ਧੁਰੋਂ) ਉਸ ਦੇ ਚੱਲਣ ਦਾ ਸੱਦਾ ਆ ਗਿਆ;

ਪਦ ਅਰਥ ਹਕਾਰਾ = ਹਾਕ, ਸੱਦਾ। ਚਲਣਵਾਰਾ ਹਕਾਰਾ = ਚੱਲਣ ਦਾ ਸੱਦਾ।

SikhNet (Spanish)Cuando la llamada para partir, vino del más allá, él se inmergió en el Nombre del Señor.

ਜਗਿ ਅਮਰੁ ਅਟਲੁ ਅਤੋਲੁ ਠਾਕੁਰੁ; ਭਗਤਿ ਤੇ. ਹਰਿ ਪਾਇਆ ॥੧॥

jag amar attal atol tthaakur; bhagat te. har paaeaa |1| Ang 923

Sant Singh KhalsaThrough devotional worship in this world, the imperishable, immovable, immeasurable Lord is found. ||1||
Manmohan SinghIn this world, by meditation, he obtained the Imperishable, Immovable and Immeasurable Lord-God.
Manmohan Singh (Punjabi)ਇਸ ਸੰਸਾਰ ਅੰਦਰ ਸਿਮਰਨ ਦੁਆਰਾ ਉਨ੍ਹਾਂ ਨੇ ਅਬਿਨਾਸ਼ੀ ਅਹਿੱਲ ਅਤੇ ਅਮਾਪ ਸੁਆਮੀ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ।
Fareedkot Teeka(ਅਟਲੁ) ਸਦਾ ਇਸਥਤ (ਅਤੋਲੁ) ਜੋ ਬਿਚਾਰਣੇ ਤੇ ਰਹਿਤ ਠਾਕੁਰ ਹੈ, ਭਾਵ ਮਨ ਬੁਧੀ ਸੇ ਪਰੇ ਜੋ ਸੁਆਮੀ ਅਚਲ ਹੈ, ਸੋ (ਜਗ) ਸੰਸਾਰ ਮੇਂ ਵਰਤਤੇ ਹੀ (ਅਮਰੁ) ਸ੍ਰੀ ਗੁਰੂ ਅਮਰਦਾਸ ਜੀ ਨੇ ਭਗਤੀ ਕਰਨੇ ਸੇ ਐਸਾ ਹਰੀ ਪਾਇ ਲੀਆ, ਭਾਵ ਤਿਸ ਹਰੀ ਮੇਂ ਅਭੇਦ ਹੋਤੇ ਭਏ॥੧॥
Prof. Sahib Singh(ਗੁਰੂ ਅਮਰਦਾਸ ਜੀ ਨੇ) ਜਗਤ ਵਿਚ (ਰਹਿੰਦਿਆਂ) ਅਮਰ, ਅਟੱਲ, ਅਤੋਲ ਠਾਕੁਰ ਨੂੰ ਭਗਤੀ ਦੀ ਰਾਹੀਂ ਪ੍ਰਾਪਤ ਕਰ ਲਿਆ ਹੋਇਆ ਸੀ ॥੧॥

* ਨੋਟ: ਸਦੁ-ਲਫ਼ਜ਼ 'ਸਦੁ' ਪੰਜਾਬੀ ਬੋਲੀ ਵਿੱਚ ਆਮ ਵਰਤਿਆ ਜਾਂਦਾ ਹੈ, ਇਸ ਦਾ ਅਰਥ ਹੈ 'ਵਾਜ'। ਇਹ ਲਫ਼ਜ਼ ਸੰਸਕ੍ਰਿਤ ਦੇ ਲਫ਼ਜ਼ 'ਸਬਦ' (शब्द) ਦਾ ਪ੍ਰਾਕ੍ਰਿਤ ਰੂਪ ਹੈ 'ਸੱਦ' (सद्द), ਜੋ ਪੰਜਾਬੀ ਵਿੱਚ ਭੀ 'ਸੱਦੁ' ਹੈ। ਸੰਸਕ੍ਰਿਤ ਦੇ ਤਾਲਵੀ 'ਸ਼' (श) ਦੇ ਥਾਂ ਪ੍ਰਾਕ੍ਰਿਤ ਵਿਚ ਦੰਤਵੀ 'ਸ' ਰਹਿ ਗਿਆ ਅਤੇ ਦੋ ਅੱਖਰਾਂ (ब्द) ਦੇ ਥਾਂ ਇੱਕ ਅੱਖਰ 'ਦ' ਦੀ ਹੀ ਦੋਹਰੀ ਆਵਾਜ਼ ਰਹਿ ਗਈ। ਰਾਮਕਲੀ ਰਾਗ ਵਿੱਚ ਲਿਖੀ ਹੋਈ ਇਸ ਬਾਣੀ ਦਾ ਨਾਮ 'ਸਦੁ' ਹੈ, ਇਥੇ ਇਸ ਦਾ ਭਾਵ ਹੈ 'ਰੱਬ ਵੱਲੋਂ ਗੁਰੂ ਅਮਰਦਾਸ ਜੀ ਨੂੰ ਆਇਆ ਹੋਇਆ ਸੱਦਾ'। * ਨੋਟ: ਦੂਜੀ ਤੁਕ ਵਿਚ ਲਫ਼ਜ਼ "ਜਾਣੈ" ਆਇਆ ਹੈ, ਅਤੇ ਤੀਜੀ ਵਿਚ "ਜਾਣਹਿ" ਹੈ। ਵਿਆਕਰਣ ਅਨੁਸਾਰ ਲਫ਼ਜ਼ "ਜਾਣੈ" ਵਰਤਮਾਨ ਕਾਲ (Present Tense) ਅੱਨ ਪੁਰਖ (Third person) ਇਕ-ਵਚਨ (Singular Number) ਹੈ। ਇਸ ਸਾਰੀ ਪਉੜੀ ਵਿਚ 'ਗੁਰੂ ਅਮਰਦਾਸ' ਵੱਲ ਇਸ਼ਾਰਾ ਹੈ। ਸੋ ਲਫ਼ਜ਼ 'ਗੁਰੂ ਅਮਰਦਾਸ' ਇਸ ਕ੍ਰਿਆ ਦਾ 'ਕਰਤਾ' (Subject) ਹੈ। ਇਸ ਦਾ ਅਰਥ ਹੈ '(ਗੁਰੂ ਅਮਰਦਾਸ) ਜਾਣਦਾ ਹੈ'। ਤੀਜੀ ਤੁਕ ਵਿਚ ਲਫ਼ਜ਼ 'ਜਾਣਹਿ' ਹੈ, ਇਹ 'ਜਾਣੈ' ਦਾ ਬਹੁ-ਵਚਨ (Plural Number) ਹੈ, ਜਿਵੇਂ 'ਗਾਵੈ' ਤੋਂ 'ਗਾਵਹਿ' ਹੈ। ਇਸ ਦਾ ਅਰਥ ਹੈ 'ਜਾਣਦੇ ਹਨ'। ਜਿਵੇਂ 'ਸਤਕਾਰ' ਪਰਗਟ ਕਰਨ ਵਾਸਤੇ ਸੁਖਮਨੀ ਸਾਹਿਬ ਵਿਚ ਲਫ਼ਜ਼ 'ਪ੍ਰਭ' ਦੇ ਨਾਲ 'ਜੀ' ਵਰਤ ਕੇ ਇਸ ਦੇ ਨਾਲ 'ਕ੍ਰਿਆ' ਬਹੁ-ਵਚਨ (Plural Number) ਵਿਚ ਵਰਤੀ ਗਈ ਹੈ: "ਪ੍ਰਭ ਜੀ ਬਸਹਿ ਸਾ

SikhNet (Spanish)En el mundo, alabando a Dios, se llega a ese Estado Eterno, Inamovible y sin paralelo. (1)

ਹਰਿ ਭਾਣਾ ਗੁਰ ਭਾਇਆ; ਗੁਰੁ ਜਾਵੈ. ਹਰਿ ਪ੍ਰਭ ਪਾਸਿ ਜੀਉ ॥

har bhaanaa gur bhaaeaa; gur jaavai. har prabh paas jeeo | Ang 923

Sant Singh KhalsaThe Guru gladly accepted the Lord's Will, and so the Guru easily reached the Lord God's Presence.
Manmohan SinghGod's will, the Guru gladly accepted and the Guru reached the Lord God's presence.
Manmohan Singh (Punjabi)ਵਾਹਿਗੁਰੂ ਦੀ ਰਜ਼ਾ, ਗੁਰਾਂ ਨੇ ਖੁਸ਼ੀ ਨਾਲ ਕਬੂਲ ਕਰ ਲਈ ਅਤੇ ਗੁਰੂ ਜੀ ਸੁਆਮੀ ਵਾਹਿਗੁਰੂ ਦੀ ਹਜੂਰੀ ਵਿੱਚ ਪੁੱਜ ਗਏ।
Fareedkot Teekaਦੇਹ ਕੋ ਤਿਆਗਨ ਰੂਪ ਹਰੀ ਕਾ ਜੋ ਹੁਕਮ ਹੈ, ਸੋ ਗੁਰੂ ਅਮਰ ਦਾਸ ਜੀ ਕੋ ਭਾਵਤਾ ਭ੍ਯਾ, ਗੁਰੂ ਜੀ ਕਹਿਤੇ ਭਏ, ਹਮ ਹਰੀ ਪ੍ਰਭੂ ਕੇ ਪਾਸ ਜਾਤੇ ਹੈਂ। ਜੀਉ ਪਦ ਸਾਰੇ ਹੀ ਸੰਬੋਧਨ ਹੈ॥
Prof. Sahib Singhਅਕਾਲ ਪੁਰਖ ਦੀ ਰਜ਼ਾ ਗੁਰੂ (ਅਮਰਦਾਸ ਜੀ) ਨੂੰ ਪਿਆਰੀ ਲੱਗੀ, ਅਤੇ ਸਤਿਗੁਰੂ (ਜੀ) ਅਕਾਲ ਪੁਰਖ ਦੇ ਕੋਲ ਜਾਣ ਨੂੰ ਤਿਆਰ ਹੋ ਪਏ।

ਪਦ ਅਰਥ ਹਰਿ ਭਾਣਾ = ਹਰੀ ਦਾ ਭਾਣਾ, ਅਕਾਲ ਪੁਰਖ ਦੀ ਰਜ਼ਾ। ਗੁਰ ਭਾਇਆ = ਗੁਰੂ (ਅਮਰਦਾਸ) ਨੂੰ ਮਿੱਠਾ ਲੱਗਾ। ਗੁਰੁ ਜਾਵੈ = ਗੁਰੂ (ਅਮਰਦਾਸ) ਜਾਂਦਾ ਹੈ, ਭਾਵ, ਜਾਣ ਨੂੰ ਤਿਆਰ ਹੋ ਪਿਆ।

SikhNet (Spanish)Él aceptó la Voluntad de Dios y partió hacia el Recinto de Dios;

ਸਤਿਗੁਰੁ ਕਰੇ ਹਰਿ ਪਹਿ ਬੇਨਤੀ; ਮੇਰੀ ਪੈਜ ਰਖਹੁ ਅਰਦਾਸਿ ਜੀਉ ॥

satigur kare har peh benatee; meree paij rakhahu aradaas jeeo | Ang 923

Sant Singh KhalsaThe True Guru prays to the Lord, "Please, save my honor. This is my prayer".
Manmohan SinghThe True Guru prays to his God "Save Thou mine honour. This alone is my supplication".
Manmohan Singh (Punjabi)ਸੱਚੇ ਗੁਰਦੇਵ ਜੀ ਆਪਣੇ ਵਾਹਿਗੁਰੂ ਕੋਲ ਬਿਨੇ ਕਰਦੇ ਹਨ, ਤੂੰ ਮੇਰੀ ਲੱਜਿਆ ਰੱਖ ਕੇਵਲ ਇਹ ਹੀ ਮੇਰੀ ਪ੍ਰਾਰਥਨਾ ਹੈ।
Fareedkot Teekaਸਤਿਗੁਰ ਹਰਿ ਪੈ ਬੇਨਤੀ ਨਿਮ੍ਰਤਾ ਪੂਰਬਕ ਅਰਦਾਸ ਕਰਤੇ ਭਏ ਹੈਂ: ਹਰੀ ਮੇਰੀ ਪ੍ਰਤਗ੍ਯਾ ਵਾ ਪਤਿ ਰਾਖੋ॥
Prof. Sahib Singhਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਅੱਗੇ ਇਹ ਬੇਨਤੀ ਕੀਤੀ, (ਹੇ ਹਰੀ!) ਮੇਰੀ ਅਰਦਾਸਿ ਹੈ ਕਿ ਮੇਰੀ ਲਾਜ ਰੱਖ।

ਪਦ ਅਰਥ ਸਤਿਗੁਰੁ = ਗੁਰੂ ਅਮਰਦਾਸ। ਹਰਿ ਪਹਿ = ਹਰੀ ਦੇ ਪਾਸ।

SikhNet (Spanish)también oraba a su Señor, oh Dios, Te lo ruego, salva mi honor;

ਪੈਜ ਰਾਖਹੁ. ਹਰਿ ਜਨਹ ਕੇਰੀ; ਹਰਿ ਦੇਹੁ ਨਾਮੁ ਨਿਰੰਜਨੋ ॥

paij raakhahu. har janah keree; har dehu naam niranjano | Ang 923

Sant Singh KhalsaPlease save the honor of Your humble servant, O Lord; please bless him with Your Immaculate Name.
Manmohan SinghMy Immaculate Lord-Master, protect Thou the honour of Thy slave and bless him with Thy Name.
Manmohan Singh (Punjabi)ਮੈਡੇ ਪਵਿੱਤ੍ਰ ਸੁਆਮੀ ਮਾਲਕ, ਤੂੰ ਆਪਣੇ ਗੋਲੇ ਦੀ ਇੱਜ਼ਤ ਆਬਰੂ ਰੱਖ ਅਤੇ ਉਸ ਨੂੰ ਆਪਣਾ ਨਾਮ ਪ੍ਰਦਾਨ ਕਰ।
Fareedkot Teekaਹੇ ਹਰੀ ਨਿਰੰਜਨ! ਦੁਖੋਂ ਕੇ ਹਰਨੇ ਵਾਲੇ ਮੁਝ ਕੋ ਅਪਨਾ ਨਾਮ ਦੇਹੁ ਅਰੁ ਮੈਂ ਦਾਸ ਕੀ ਪ੍ਰਤਗ੍ਯਾ ਰਖੋ॥
Prof. Sahib Singhਹੇ ਹਰੀ! ਆਪਣੇ ਸੇਵਕਾਂ ਦੀ ਲਾਜ ਰੱਖ, ਅਤੇ ਮਾਇਆ ਤੋਂ ਨਿਰਮੋਹ ਕਰਨ ਵਾਲਾ ਆਪਣਾ ਨਾਮ ਬਖ਼ਸ਼,

ਪਦ ਅਰਥ ਹਰਿ ਜਨਹ ਕੇਰੀ = ਹਰੀ ਦੇ ਦਾਸਾਂ ਦੀ। ਹਰਿ = ਹੇ ਹਰੀ!

SikhNet (Spanish)sí, salva el honor de Tu Devoto, de tal forma, que pueda ser bendecido con Tu Nombre,

ਅੰਤਿ ਚਲਦਿਆ ਹੋਇ ਬੇਲੀ; ਜਮਦੂਤ ਕਾਲੁ ਨਿਖੰਜਨੋ ॥

ant chaladiaa hoe belee; jamadoot kaal nikhanjano | Ang 923

Sant Singh KhalsaAt this time of final departure, it is our only help and support; it destroys death, and the Messenger of Death.
Manmohan SinghAt this time of final departure, Thy Name alone is my succourer and destroys death and death's myrmidons.
Manmohan Singh (Punjabi)ਇਸ ਅਖੀਰਲੇ ਕੂਚ ਦੇ ਵੇਲੇ ਕੇਵਲ ਤੇਰਾ ਨਾਮ ਹੀ ਮੇਰਾ ਸਹਾਇਕ ਹੈ ਅਤੇ ਮੌਤ ਅਤੇ ਮੌਤ ਦੇ ਫ਼ਰੇਸ਼ਤਿਆਂ ਨੂੰ ਨਾਸ ਕਰਦਾ ਹੈ।
Fareedkot Teekaਤੇਰਾ ਨਾਮ ਕੈਸਾ ਹੈ? ਅੰਤ ਸਮੇਂ ਚਲਦਿਆਂ ਨਾਲ (ਬੇਲੀ) ਮਿਤ੍ਰ ਵਾ ਸਹਾਇਕ ਹੋਤਾ ਹੈ। ਪੁਨਾ ਕੈਸਾ ਹੈ? ਜੋ ਜਮ ਕੇ ਦੂਤ ਕਾਲ ਕਰਨੇ ਆਵਤੇ ਹੈਂ ਤਿਨ ਕੋ ਕਟਨੇ ਵਾਲਾ ਹੈ॥
Prof. Sahib Singhਜਮਦੂਤਾਂ ਅਤੇ ਕਾਲ ਨੂੰ ਨਾਸ ਕਰਨ ਵਾਲਾ ਨਾਮ ਦੇਹਿ, ਜੋ ਅਖ਼ੀਰ ਚੱਲਣ ਵੇਲੇ ਸਾਥੀ ਬਣੇ।

ਪਦ ਅਰਥ ਅੰਤਿ = ਅੰਤ ਵੇਲੇ, ਅਖ਼ੀਰ ਦੇ ਸਮੇ। ਨਿਖੰਜਨੋ = ਨਾਸ ਕਰਨ ਵਾਲਾ।

SikhNet (Spanish)pues sólo Él nos acompaña al final destruyendo el terror a la muerte.

ਸਤਿਗੁਰੂ ਕੀ ਬੇਨਤੀ ਪਾਈ; ਹਰਿ ਪ੍ਰਭਿ ਸੁਣੀ ਅਰਦਾਸਿ ਜੀਉ ॥

satiguroo kee benatee paaee; har prabh sunee aradaas jeeo | Ang 923

Sant Singh KhalsaThe Lord God heard the prayer of the True Guru, and granted His request.
Manmohan SinghThe Lord God heard the supplication and granted the True Guru's request.
Manmohan Singh (Punjabi)ਸੁਆਮੀ ਵਾਹਿਗੁਰੂ ਨੇ ਪ੍ਰਾਰਥਨਾ ਸੁਣ ਲਈ ਅਤੇ ਸੱਚੇ ਗੁਰਾਂ ਦੀ ਬਿਨੇ ਪ੍ਰਵਾਨ ਕਰ ਲਈ।
Fareedkot Teekaਸਤਿਗੁਰੂ ਜੀ ਕੀ ਬੇਨਤੀ ਪੂਰਬਕ ਅਰਦਾਸ ਕਰੀ ਹੋਈ ਹਰੀ ਸਾਮਰਥ ਨੇ ਸੁਣ ਪਾਈ॥
Prof. Sahib Singhਸਤਿਗੁਰੂ ਦੀ ਕੀਤੀ ਹੋਈ ਇਹ ਬੇਨਤੀ, ਇਹ ਅਰਦਾਸਿ, ਅਕਾਲ ਪੁਰਖ ਪ੍ਰਭੂ ਨੇ ਸੁਣ ਲਈ,

ਪਦ ਅਰਥ ਪਾਈ = ਕੀਤੀ ਹੋਈ।

SikhNet (Spanish)El Señor escuchó la oración del Guru y en Su Misericordia (2)

ਹਰਿ ਧਾਰਿ ਕਿਰਪਾ ਸਤਿਗੁਰੁ ਮਿਲਾਇਆ; ਧਨੁ ਧਨੁ ਕਹੈ ਸਾਬਾਸਿ ਜੀਉ ॥੨॥

har dhaar kirapaa satigur milaaeaa; dhan dhan kahai saabaas jeeo |2| Ang 923

Sant Singh KhalsaThe Lord showered His Mercy, and blended the True Guru with Himself; He said, "Blessed! Blessed! Wonderful!" ||2||
Manmohan SinghExtending His mercy, God blended the True Guru with Himself and said "Blessed! blessed! bravo!"
Manmohan Singh (Punjabi)ਆਪਣੀ ਮਿਹਰ ਕਰ ਕੇ ਵਾਹਿਗੁਰੂ ਨੇ ਸੱਚੇ ਗੁਰਾਂ ਨੂੰ ਆਪਣੇ ਨਾਲ ਅਭੇਦ ਕਰ ਲਿਆ ਅਤੇ ਆਖਿਆ ਵਾਹ! ਵਾਹ! ਆਫ਼ਰੀਨ!
Fareedkot Teekaਹਰੀ ਨੇ ਕ੍ਰਿਪਾ ਧਾਰ ਕੇ ਸਤਿਗੁਰੂ ਅਮਰਦਾਸ ਜੀ ਕੋ ਅਪਨੇ ਸਾਥ ਮਿਲਾਇਆ, ਤਬ ਪਰਮੇਸਰ ਜੀ ਵਾ ਸਿਖ ਗੁਰੂ ਜੀ ਕੋ ਮਨ ਬਾਣੀ ਤਨ ਕਰ ਕੇ ਧੰਨ ਧੰਨ ਕਹਿਤੇ ਭਏ॥੨॥
Prof. Sahib Singhਅਤੇ ਮਿਹਰ ਕਰ ਕੇ ਉਸ ਨੇ ਗੁਰੂ ਅਮਰਦਾਸ ਜੀ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ ਅਤੇ ਕਹਿਣ ਲੱਗਾ-ਸ਼ਾਬਾਸ਼ੇ! ਤੂੰ ਧੰਨ ਹੈਂ, ਤੂੰ ਧੰਨ ਹੈਂ ॥੨॥

ਪਦ ਅਰਥ ਸਤਿਗੁਰੁ ਕੀ ਬੇਨਤੀ ਪਾਈ = ਗੁਰੂ ਅਮਰਦਾਸ ਜੀ ਦੀ ਕੀਤੀ ਹੋਈ ਬੇਨਤੀ। ਹਰਿ ਪ੍ਰਭਿ = ਹਰੀ ਪ੍ਰਭੂ ਨੇ। ਧਾਰਿ ਕਿਰਪਾ = ਕਿਰਪਾ ਕਰ ਕੇ। ਸਤਿਗੁਰੁ ਮਿਲਾਇਆ = ਗੁਰੂ (ਅਮਰਦਾਸ ਜੀ) ਨੂੰ (ਆਪਣੇ ਵਿਚ) ਮਿਲਾ ਲਿਆ। ਕਹੈ = (ਅਕਾਲ ਪੁਰਖ) ਕਹਿੰਦਾ ਹੈ। (ਨੋਟ: ਇਥੇ 'ਵਰਤਮਾਨ ਕਾਲ' ਭੂਤ ਕਾਲ ਦੇ ਭਾਵ ਵਿਚ ਵਰਤਿਆ ਹੋਇਆ ਹੈ) ॥੨॥

SikhNet (Spanish)lo unió en Su Ser y todos proclamaron, oh, Bendito sea nuestro Dios.

ਮੇਰੇ ਸਿਖ ਸੁਣਹੁ ਪੁਤ ਭਾਈਹੋ; ਮੇਰੈ ਹਰਿ ਭਾਣਾ. ਆਉ ਮੈ ਪਾਸਿ ਜੀਉ ॥

mere sikh sunahu put bhaaeeho; merai har bhaanaa. aau mai paas jeeo | Ang 923

Sant Singh KhalsaListen O my Sikhs, my children and Siblings of Destiny; it is my Lord's Will that I must now go to Him.
Manmohan SinghHearken, O my disciples, sons and brothers, my God wills that I now go to Him.
Manmohan Singh (Punjabi)ਸ੍ਰਵਣ ਕਰੋ ਹੇ ਮੈਡੇ ਮੁਰੀਦ ਪੁਤ੍ਰੋ ਅਤੇ ਭਰਾਓ ਮੈਡੇ ਵਾਹਿਗੁਰੂ ਦੀ ਰਜ਼ਾ ਹੈ ਕਿ ਮੈਂ ਹੁਣ ਉਸ ਦੇ ਕੋਲ ਜਾਵਾਂ।
Fareedkot Teekaਵਈਕੁੰਠ ਮੇਂ ਗਮਨ ਸਮੇਂ ਸ੍ਰੀ ਗੁਰੂ ਅਮਰਦਾਸ ਜੀ ਸਭ ਪਰਵਾਰ ਕੋ ਬੁਲਾਇ ਕਰ ਕਹਿਤੇ ਭਏ ਹੈਂ: ਮੇਰੇ ਸਿਖੋ, ਪੁਤੋ, ਭਾਈਓ, ਤੁਸੀਂ ਮੇਰੀ ਬਾਤ ਸੁਣੋ! ਮੇਰੇ ਕੋ ਹਰੀ ਕਾ (ਭਾਣਾ) ਹੁਕਮ ਇਹ ਹੈ ਕਿ ਮੇਰੇ ਪਾਸ ਆਉ॥
Prof. Sahib Singhਹੇ ਮੇਰੇ ਸਿੱਖੋ! ਹੇ ਮੇਰੇ ਪੁੱਤ੍ਰੋ! ਹੇ ਮੇਰੇ ਭਰਾਵੋ! ਸੁਣੋ- ਮੇਰੇ ਅਕਾਲ ਪੁਰਖ ਨੂੰ (ਇਹ) ਚੰਗਾ ਲੱਗਾ ਹੈ (ਅਤੇ ਮੈਨੂੰ ਉਸ ਨੇ ਹੁਕਮ ਕੀਤਾ ਹੈ:) 'ਮੇਰੇ ਕੋਲ ਆਉ'।

ਪਦ ਅਰਥ ਮੇਰੇ ਸਿਖ ਪੁਤ ਭਾਈਹੋ = ਹੇ ਮੇਰੇ ਸਿੱਖੋ! ਹੇ ਮੇਰੇ ਪੁੱਤ੍ਰੋ! ਹੇ ਮੇਰੇ ਭਰਾਵੋ! ਭਾਣਾ = ਭਾਇਆ ਹੈ, ਚੰਗਾ ਲੱਗਾ ਹੈ। ਮੇਰੈ ਹਰਿ ਭਾਣਾ = ਮੇਰੇ ਅਕਾਲ ਪੁਰਖ ਨੂੰ ਚੰਗਾ ਲੱਗਾ ਹੈ। ਮੈ ਪਾਸਿ = ਮੇਰੇ ਕੋਲ।

SikhNet (Spanish)Escuchen, oh mis Sikjs del Guru, Hijos y Hermanos del Destino, es la Voluntad de mi Señor que vaya a Encontrarlo.

ਹਰਿ ਭਾਣਾ ਗੁਰ ਭਾਇਆ; ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ ॥

har bhaanaa gur bhaaeaa; meraa har prabh kare saabaas jeeo | Ang 923

Sant Singh KhalsaThe Guru gladly accepted the Lord's Will, and my Lord God applauded Him.
Prof. Sahib Singhਅਕਾਲ ਪੁਰਖ ਦੀ ਰਜ਼ਾ ਗੁਰੂ ਨੂੰ ਮਿੱਠੀ ਲੱਗੀ ਹੈ, ਮੇਰਾ ਪ੍ਰਭੂ (ਮੈਨੂੰ) ਸ਼ਾਬਾਸ਼ ਦੇ ਰਿਹਾ ਹੈ। ਰਾਮਕਲੀ ਸਦ [ਭ. ਸੁੰਦਰ] ੩:੨ {੯੨੩}-੯ ਰਾਮਕਲੀ ਸਦ (ਭ. ਸੁੰਦਰ) ੯੨੩-੯ ਹਰ ਭਣ ਗਰ ਭੲਅ ਮਰ ਹਰ ਪਰਭ ਕਰ ਸਬਸ ਜੳ ॥ ਐਸਾ ਜੋ ਹਰੀ ਕਾ ਹੁਕਮ ਹੈ, ਸ੍ਰੀ ਗੁਰੂ ਜੀ ਕਹਤੇ ਭਏ: ਸੋ ਮੇਰੇ ਕੋ ਭਾਇਆ ਹੈ। ਇਸੀ ਤੇ ਮੇਰਾ ਹਰੀ (ਪ੍ਰਭੂ) ਸ੍ਵਾਮੀ ਸਤਕਾਰ ਕਰੇਗਾ॥ ਪ੍ਰਭੂ ਦੀ ਰਜ਼ਾ ਗੁਰਾਂ ਨੂੰ ਮਿੱਠੀ ਲੱਗੀ ਅਤੇ ਮੈਂਡੇ ਸੁਆਮੀ ਵਾਹਿਗੁਰੂ ਨੇ ਉਨ੍ਹਾਂ ਨੂੰ ਸ਼ਾਬਾਸ਼ੇ ਦਿੱਤੀ। The Lord's will seemed sweet unto the Guru and my Lord God applauded him.

ਪਦ ਅਰਥ ਹਰਿ ਭਾਣਾ = ਹਰੀ ਦਾ ਭਾਣਾ, ਅਕਾਲ ਪੁਰਖ ਦੀ ਰਜ਼ਾ। ਗੁਰ ਭਾਇਆ = ਗੁਰੂ ਨੂੰ ਮਿੱਠਾ ਲੱਗਾ ਹੈ। ਕਰੇ ਸਾਬਾਸਿ = ਸ਼ਾਬਾਸ਼ੇ ਆਖ ਰਿਹਾ ਹੈ।

SikhNet (Spanish)El Señor me ha bendecido y estoy complacido con Su Voluntad.

ਭਗਤੁ ਸਤਿਗੁਰੁ ਪੁਰਖੁ ਸੋਈ; ਜਿਸੁ ਹਰਿ ਪ੍ਰਭ ਭਾਣਾ ਭਾਵਏ ॥

bhagat satigur purakh soee; jis har prabh bhaanaa bhaave | Ang 923

Sant Singh KhalsaOne who is pleased with the Lord God's Will is a devotee, the True Guru, the Primal Lord.
Manmohan SinghHe alone is the devotee of the True Guru and the sublime person to whom the Master's will is pleasing.
Manmohan Singh (Punjabi)ਕੇਵਲ ਉਹ ਹੀ ਸ਼ਰਧਾਲੂ, ਸੱਚਾ ਗੁਰੂ ਅਤੇ ਸ੍ਰੇਸ਼ਟ ਪੁਰਸ਼ ਹੈ ਜਿਸ ਨੂੰ ਸੁਆਮੀ ਮਾਲਕ ਕੀ ਰਜ਼ਾ ਚੰਗੀ ਲਗਦੀ ਹੈ।
Fareedkot Teekaਭਗਤ ਸੋਈ ਹੈ ਔਰ ਸਤਿਗੁਰ ਪੁਰਖ ਭੀ ਸੋਈ ਹੈ ਜਿਸ ਕੋ ਹਰੀ ਪ੍ਰਭੂ ਕਾ ਭਾਣਾ ਭਾਂਵਦਾ ਹੈ॥
Prof. Sahib Singhਉਹੀ (ਮਨੁੱਖ) ਭਗਤ ਹੈ ਤੇ ਪੂਰਾ ਗੁਰੂ ਹੈ ਜਿਸ ਨੂੰ ਰੱਬ ਦਾ ਭਾਣਾ ਮਿੱਠਾ ਲੱਗਦਾ ਹੈ;

ਪਦ ਅਰਥ ਜਿਸੁ ਭਾਵਏ = ਜਿਸ ਨੂੰ ਮਿੱਠਾ ਲੱਗਦਾ ਹੈ। ਪ੍ਰਭ ਭਾਣਾ = ਪ੍ਰਭੂ ਦਾ ਭਾਣਾ।

SikhNet (Spanish)Aquél que está complacido con la Voluntad del Señor, sólo él es el Devoto,

ਆਨੰਦ ਅਨਹਦ ਵਜਹਿ ਵਾਜੇ; ਹਰਿ ਆਪਿ ਗਲਿ ਮੇਲਾਵਏ ॥

aanand anahad vajeh vaaje; har aap gal melaave | Ang 923

Sant Singh KhalsaThe unstruck sound current of bliss resounds and vibrates; the Lord hugs him close in His embrace.
Manmohan SinghThe Unbeaten musical instruments joyously play and God Himself embraces the Guru to His bosom.
Manmohan Singh (Punjabi)ਬਿਨਾ ਵਜਾਏ ਵਜਣ ਵਾਲੇ ਸੰਗੀਤਕ ਸਾਜ਼ ਖੁਸ਼ੀ ਨਾਲ ਵਾਜਦੇ ਹਨ ਅਤੇ ਵਾਹਿਗੁਰੂ ਖੁਦ ਗੁਰਦੇਵ ਜੀ ਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ।
Fareedkot Teekaਅਬ ਅਨੰਦ ਰੂਪ ਏਕ ਰਸ ਬਾਜੇ ਬਾਜਤੇ ਹੈਂ ਔਰ ਆਪ ਹੀ ਗਲ ਸਾਥ ਮਿਲਾਇ ਲਵੇਂਗੇ, ਭਾਵ ਅਭੇਦ ਕਰ ਲਵੇਗਾ॥
Prof. Sahib Singh(ਉਸ ਦੇ ਅੰਦਰ) ਆਨੰਦ ਦੇ ਵਾਜੇ ਇੱਕ-ਰਸ ਵੱਜਦੇ ਹਨ, ਅਕਾਲ ਪੁਰਖ ਉਸ ਨੂੰ ਆਪ ਆਪਣੇ ਗਲ ਲਾਉਂਦਾ ਹੈ।

ਪਦ ਅਰਥ ਆਨੰਦ ਵਾਜੇ = ਆਨੰਦ ਦੇ ਵਾਜੇ। ਅਨਹਦ = ਇੱਕ-ਰਸ, ਲਗਾਤਾਰ। ਗਲਿ = ਗਲ ਵਿਚ।

SikhNet (Spanish)el Guru, el Espíritu Divino, y cuando está unido con su Dios, resuena en él la Melodía Divina del Éxtasis.

ਤੁਸੀ ਪੁਤ ਭਾਈ ਪਰਵਾਰੁ ਮੇਰਾ; ਮਨਿ ਵੇਖਹੁ, ਕਰਿ ਨਿਰਜਾਸਿ ਜੀਉ ॥

tusee put bhaaee paravaar meraa; man vekhahu, kar nirajaas jeeo | Ang 923

Sant Singh KhalsaO my children, siblings and family, look carefully in your minds, and see.
Manmohan SinghYe, O my sons, brothers and kindreds, carefully discriminate in your mind and see.
Manmohan Singh (Punjabi)ਤੁਸੀਂ ਹੇ ਮੇਰੇ ਪੁੱਤ੍ਰੋ ਭਰਾਵੋ ਅਤੇ ਸਨਬੰਧੀਓ! ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਨਿਰਣੈ ਕਰ ਕੇ ਵੇਖੋ।
Fareedkot Teekaਤੁਸੀ ਪੁਤ ਭਾਈ ਹੋਰ ਜੋ ਮੇਰਾ ਪਰਵਾਰ ਹੈ, ਸਭ ਅਪਨੇ ਮਨ ਮੇਂ (ਨਿਰਜਾਸਿ) ਨਿਰਨੇ ਕਰ ਦੇਖੋ॥
Prof. Sahib Singhਤੁਸੀਂ ਮੇਰੇ ਪੁੱਤਰ ਹੋ, ਮੇਰੇ ਭਰਾ ਹੋ ਮੇਰਾ ਪਰਵਾਰ ਹੋ; ਮਨ ਵਿਚ ਕਿਆਸ ਕਰ ਕੇ ਵੇਖਹੁ,

ਪਦ ਅਰਥ ਮਨਿ = ਮਨ ਵਿਚ। ਕਰਿ ਨਿਰਜਾਸਿ = ਨਿਰਣਾ ਕਰ ਕੇ।

SikhNet (Spanish)Oh mis parientes, hijos, hermanos, discriminen de esta forma y entiendan que el Escrito de Dios nadie lo puede borrar,

ਧੁਰਿ ਲਿਖਿਆ ਪਰਵਾਣਾ. ਫਿਰੈ ਨਾਹੀ; ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ॥੩॥

dhur likhiaa paravaanaa. firai naahee; gur jaae har prabh paas jeeo |3| Ang 923

Sant Singh KhalsaThe pre-ordained death warrant cannot be avoided; the Guru is going to be with the Lord God. ||3||
Manmohan SinghThe Lord's writ (Death-warrant) can be returned not uncompiled with and the Guru goes to God.
Manmohan Singh (Punjabi)ਸਾਹਿਬ ਦਾ ਲਿਖਿਆ ਹੋਇਆ ਮੌਤ ਦਾ ਵਰੰਟ ਅਮਲ ਕੀਤੇ ਬਿਨਾ ਮੋੜਿਆ ਨਹੀਂ ਜਾ ਸਕਦਾ ਅਤੇ ਗੁਰੂ ਜੀ ਵਾਹਿਗੁਰੂ ਸੁਆਮੀ ਦੇ ਕੋਲ ਜਾਂਦੇ ਹਨ।
Fareedkot Teekaਜੋ ਧੁਰੋਂ ਲਿਖ੍ਯਾ ਹੁਕਮ ਨਾਮਾ ਹੈ ਕਿਸੀ ਯਤਨ ਸੇ ਫਿਰਤਾ ਹੀ ਨਹੀਂ। ਗੁਰੂ ਕਹਤੇ ਭਏ ਕੇ ਹਮ ਹਰੀ ਸਾਮਰਥ ਕੇ ਪਾਸ ਜਾਏਂਗੇ॥੩॥
Prof. Sahib Singhਕਿ ਧੁਰੋਂ ਲਿਖਿਆ ਹੋਇਆ ਹੁਕਮ (ਕਦੇ) ਟਲ ਨਹੀਂ ਸਕਦਾ; (ਸੋ, ਇਸ ਵਾਸਤੇ, ਹੁਣ) ਗੁਰੂ, ਅਕਾਲ ਪੁਰਖ ਦੇ ਕੋਲ ਜਾ ਰਿਹਾ ਹੈ ॥੩॥

ਪਦ ਅਰਥ ਧੁਰਿ = ਧੁਰੋਂ, ਰੱਬ ਵੱਲੋਂ। ਪਰਵਾਣਾ = ਹੁਕਮ। ਫਿਰੈ ਨਾਹੀ = ਮੋੜਿਆ ਨਹੀਂ ਜਾ ਸਕਦਾ ॥੩॥

SikhNet (Spanish)y el Guru de seguro va a entrar en el Estado de su Dios. (3)

ਸਤਿਗੁਰਿ ਭਾਣੈ ਆਪਣੈ; ਬਹਿ ਪਰਵਾਰੁ ਸਦਾਇਆ ॥

satigur bhaanai aapanai; beh paravaar sadaaeaa | Ang 923

Sant Singh KhalsaThe True Guru, in His Own Sweet Will, sat up and summoned His family.
Manmohan SinghThe Guru of his own sweet will sat up and called his family.
Manmohan Singh (Punjabi)ਗੁਰੂ ਜੀ ਆਪਣੀ ਰਜ਼ਾ ਮਰਜ਼ੀ ਨਾਲ ਬੈਠ ਗਏ ਅਤੇ ਆਪਣੇ ਆਰ-ਪਰਵਾਰ ਨੂੰ ਬੁਲਾਇਆ।
Fareedkot Teekaਸੁੰਦ੍ਰ ਜੀ ਕਹਿਤੇ ਹੈਂ: ਇਸ ਪ੍ਰਕਾਰ ਗੁਰੂ ਜੀ ਕਹਿ ਕੇ ਔ ਬੈਠ ਕੇ ਸਾਰਾ ਹੀ ਪਰਵਾਰ ਸਦਾਇ ਲੀਆ॥
Prof. Sahib Singhਗੁਰੂ (ਅਮਰਦਾਸ ਜੀ) ਨੇ ਬੈਠ ਕੇ ਆਪਣੀ ਮਰਜ਼ੀ ਨਾਲ (ਸਾਰੇ) ਪਰਵਾਰ ਨੂੰ ਸੱਦ ਘੱਲਿਆ; (ਤੇ ਆਖਿਆ-)

ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਭਾਣੈ ਆਪਣੈ = ਆਪਣੇ ਭਾਣੇ ਵਿਚ, ਆਪਣੀ ਮਰਜ਼ੀ ਨਾਲ। ਬਹਿ = ਬੈਠ ਕੇ।

SikhNet (Spanish)El Guru ordenó a sus parientes que estuvieran cerca de él, mientras se acaba esta vida mundana,

ਮਤ ਮੈ ਪਿਛੈ ਕੋਈ ਰੋਵਸੀ; ਸੋ ਮੈ ਮੂਲਿ. ਨ ਭਾਇਆ ॥

mat mai pichhai koee rovasee; so mai mool. na bhaaeaa | Ang 923

Sant Singh KhalsaLet no one weep for me after I am gone. That would not please me at all.
Manmohan SinghLet no one weep for me, after I am gone. That is not at all pleasing to me.
Manmohan Singh (Punjabi)ਮੇਰੇ ਟੁਰ ਜਾਣ ਮਗਰੋਂ ਕੋਈ ਜਣਾ ਮੈਨੂੰ ਰੋਵੇ ਨਾਂ ਉਹ ਮੈਨੂੰ ਬਿਲਕੁਲ ਹੀ ਚੰਗਾ ਨਹੀਂ ਲਗਦਾ।
Fareedkot Teekaਔ ਇਹ ਹੁਕਮ ਦੀਆ: ਮੇਰੇ ਪ੍ਰਲੋਕ ਗਏ ਪੀਛੇ ਮਤਿ ਕੋਈ ਰੋਵੈ! ਜੇ ਰੋਵੇਗਾ ਸੋ (ਮੈ) ਮੇਰੇ ਕੋ (ਮੂਲਿ) ਕਦਾਚਿਤ ਨਹੀਂ ਭਾਵੇਗਾ, ਪੀਛੇ ਭੀ ਭਾਯਾ ਨਹੀਂ ਹੈ॥
Prof. Sahib Singhਮਤਾਂ ਮੇਰੇ ਪਿਛੋਂ ਕੋਈ ਰੋਵੇ, ਮੈਨੂੰ ਉਹ (ਰੋਣ ਵਾਲਾ) ਉੱਕਾ ਹੀ ਚੰਗਾ ਨਹੀਂ ਲੱਗਣਾ।

ਪਦ ਅਰਥ ਮੈ ਪਿਛੈ = ਮੇਰੇ ਪਿਛੋਂ।

SikhNet (Spanish)y les instruyó que por favor no lloraran, ni se entristecieran por Él,

ਮਿਤੁ ਪੈਝੈ. ਮਿਤੁ ਬਿਗਸੈ; ਜਿਸੁ ਮਿਤ ਕੀ ਪੈਜ ਭਾਵਏ ॥

mit paijhai. mit bigasai; jis mit kee paij bhaave | Ang 923

Sant Singh KhalsaWhen a friend receives a robe of honor, then his friends are pleased with his honor.
Manmohan SinghWhen the friend receives a robe of honour, then the friends, who desire their friend's who desire their friend's honour, are pleased.
Manmohan Singh (Punjabi)ਜਦ ਮਿੱਤਰ ਨੂੰ ਸਿਰੋਪਾ ਮਿਲਦਾ ਹੈ ਤਾਂ ਮਿੱਤ੍ਰ ਜੋ ਆਪਣੇ ਮਿੱਤ੍ਰ ਦੀ ਇੱਜ਼ਤ ਆਬਰੂ ਲੋੜਦੇ ਹਨ, ਖੁਸ਼ੀ ਥੀ ਵੰਝਦੇ ਹਨ।
Fareedkot Teekaਜਿਸ ਕੋ ਅਪਨੇ ਮਿਤ੍ਰ ਕੀ (ਪੈਜ) ਪਤਿਸ੍ਟਾ ਭਾਵਤੀ ਹੈ, ਸੋ ਜੈਸੇ ਮਿਤ੍ਰ (ਪੈਝ) ਸਿਰੋਪਾਉ ਪਹਰਤਾ ਹੈ, ਭਾਵ ਜਬ ਰਾਜ ਦਰਬਾਰ ਮੇਂ ਵਡਿਆਈ ਪ੍ਰਾਪਤਿ ਹੋਤੀ ਹੈ ਤਬ ਸੋ ਮਿਤ੍ਰ ਪ੍ਰਸੰਨ ਹੋਤਾ ਹੈ। ਤੈਸੇ ਹਮਾਰਾ ਪਰਮੇਸ੍ਵਰ ਮੇਂ ਨਿਰਉਪਾਧ ਹੋ ਕਰ ਅਭੇਦ ਹੋਣਾ ਦੇਖ ਕੇ ਪ੍ਰਸੰਨ ਹੋਵੋ॥
Prof. Sahib Singhਜਿਸ ਮਨੁੱਖ ਨੂੰ ਆਪਣੇ ਮਿਤ੍ਰ ਦੀ ਵਡਿਆਈ (ਹੁੰਦੀ) ਚੰਗੀ ਲੱਗਦੀ ਹੈ, ਉਹ ਖ਼ੁਸ਼ ਹੁੰਦਾ ਹੈ (ਜਦੋਂ) ਉਸ ਦੇ ਮਿਤ੍ਰ ਨੂੰ ਆਦਰ ਮਿਲਦਾ ਹੈ।

ਪਦ ਅਰਥ ਪੈਝੈ = ਮਾਣ ਪਾਂਦਾ ਹੈ। ਬਿਗਸੈ = ਖਿੜਦਾ ਹੈ, ਖ਼ੁਸ਼ ਹੁੰਦਾ ਹੈ। ਜਿਸੁ = ਜਿਸ (ਮਨੁੱਖ) ਨੂੰ। ਪੈਜ = ਲਾਜ, ਇੱਜ਼ਤ, ਵਡਿਆਈ। ਭਾਵਏ = ਭਾਉਂਦੀ ਹੈ, ਚੰਗੀ ਲੱਗਦੀ ਹੈ।

SikhNet (Spanish)y dijo, el que actúe así, no me va a complacer,

ਤੁਸੀ ਵੀਚਾਰਿ ਦੇਖਹੁ ਪੁਤ ਭਾਈ; ਹਰਿ ਸਤਿਗੁਰੂ ਪੈਨਾਵਏ ॥

tusee veechaar dekhahu put bhaaee; har satiguroo painaave | Ang 923

Sant Singh KhalsaConsider this and see, O my children and siblings; the Lord has given the True Guru the robe of supreme honor.
Manmohan SinghConsider and see, ye my sons and brothers, if it is good to wail, when the Lord is clothing the True Guru with a robe of honour.
Manmohan Singh (Punjabi)ਤੁਸੀਂ ਮੇਰੇ ਪੱਤ੍ਰੋ ਅਤੇ ਭਰਾਵੇ ਮੋਚ ਸਮਸਝ ਕੇ ਵੇਖ ਲਓ ਕਿ ਜਦ ਪ੍ਰਭੂ ਸੱਚੇ ਗੁਰਾਂ ਨੂੰ ਮਾਣ ਪ੍ਰਤਿਸ਼ਟਾ ਦੀ ਪੁਸ਼ਾਕ ਪਵਾ ਰਿਹਾ ਹੈ, ਵਿਰਲਾਪ ਕਰਨਾ ਕੋਈ ਚੰਗੀ ਗੱਲ ਨਹੀਂ।
Fareedkot Teekaਤੁਸੀ ਵਿਚਾਰ ਕਰ ਕੇ ਦੇਖੋ: ਹੇ ਪੁਤ੍ਰੋ ਔ ਭਾਈਓ! ਸਤਗੁਰੂ ਜੀ ਕਹਿਤੇ ਭਏ ਹਮ ਕੋ ਪ੍ਰਤਿਸ੍ਟਾ ਰੂਪੀ ਪੁਸ਼ਾਕ ਹਰੀ ਪਹਰਾਵਤਾ ਹੈ, ਤੁਮ ਕੋ ਪ੍ਰਸੰਨ ਹੋਨਾ ਚਾਹੀਤਾ ਹੈ॥
Prof. Sahib Singhਤੁਸੀ ਭੀ, ਹੇ ਮੇਰੇ ਪੁਤਰੋ ਤੇ ਭਰਾਵੋ! (ਹੁਣ) ਵਿਚਾਰ ਕੇ ਵੇਖ ਲਵੋ ਕਿ ਅਕਾਲ ਪੁਰਖ ਗੁਰੂ ਨੂੰ ਆਦਰ ਦੇ ਰਿਹਾ ਹੈ (ਇਸ ਵਾਸਤੇ ਤੁਸੀ ਭੀ ਖ਼ੁਸ਼ ਹੋਵੋ)।

ਪਦ ਅਰਥ ਵੀਚਾਰਿ = ਵਿਚਾਰ ਕੇ। ਪੁਤ ਭਾਈ = ਹੇ ਮੇਰੇ ਪੁਤਰੋ ਤੇ ਭਰਾਵੋ! ਸਤਿਗੁਰੂ = ਗੁਰੂ ਨੂੰ। ਪੈਨਾਵਏ = ਸਿਰੋਪਾ ਦੇ ਰਿਹਾ ਹੈ, ਆਦਰ ਦੇ ਰਿਹਾ ਹੈ।

SikhNet (Spanish)pues un amigo se pone feliz al ver que su amigo es honrado.

ਸਤਿਗੁਰੂ ਪਰਤਖਿ ਹੋਦੈ; ਬਹਿ ਰਾਜੁ ਆਪਿ ਟਿਕਾਇਆ ॥

satiguroo paratakh hodai; beh raaj aap ttikaaeaa | Ang 923

Sant Singh KhalsaThe True Guru Himself sat up, and appointed the successor to the Throne of Raja Yoga, the Yoga of Meditation and Success.
Manmohan SinghThe True Guru sat up and in his presence himself appointed the successor to his spiritual throne.
Manmohan Singh (Punjabi)ਸੱਚੇ ਗੁਰੂ ਬੈਠ ਗਏ ਅਤੇ ਆਪਣੀ ਹਜ਼ੂਰੀ ਅੰਦਰ ਖ਼ੁਦ ਗੁਰ-ਗੱਦੀ ਦਾ ਜਾਨਸ਼ੀਨ ਅਸਥਾਪਨ ਕੀਤਾ।
Fareedkot Teekaਸੁੰਦ੍ਰ ਜੀ ਕਹਿਤੇ ਹੈਂ: ਸਤਿਗੁਰੂ ਜਬ ਪ੍ਰਤੱਖ ਥੇ ਬੈਠ ਕਰ ਕੇ ਆਪ (ਰਾਜੁ) ਗੁਰਿਆਈ ਕਾ ਤਿਲਕੁ ਗੁਰੂ ਰਾਮਦਾਸ ਜੀ ਕੋ ਦੀਆ॥
Prof. Sahib Singh(ਇਹ ਉਪਦੇਸ਼ ਦੇ ਕੇ, ਫਿਰ) ਗੁਰੂ (ਅਮਰਦਾਸ ਜੀ) ਨੇ ਸਰੀਰਕ ਜਾਮੇ ਵਿਚ ਹੁੰਦਿਆਂ ਹੀ ਬੈਠ ਕੇ ਆਪ ਗੁਰਿਆਈ ਦੀ ਗੱਦੀ (ਭੀ) ਥਾਪ ਦਿੱਤੀ,

ਪਦ ਅਰਥ ਪਰਤਖਿ ਹੋਦੇ = ਪਰਤੱਖ ਹੁੰਦਿਆਂ, ਇਸ ਸਰੀਰ ਵਿਚ ਹੁੰਦਿਆਂ, ਜਿਊਂਦਿਆਂ ਹੀ। ਰਾਜੁ = ਗੁਰਿਆਈ ਦਾ ਰਾਜ, ਗੁਰਿਆਈ ਦੀ ਗੱਦੀ। ਟਿਕਾਇਆ = ਥਾਪ ਦਿੱਤਾ।

SikhNet (Spanish)Discriminen y vean que el Señor me va a instalar los Ropajes de la Eternidad.

ਸਭਿ ਸਿਖ ਬੰਧਪ ਪੁਤ ਭਾਈ; ਰਾਮਦਾਸ ਪੈਰੀ ਪਾਇਆ ॥੪॥

sabh sikh bandhap put bhaaee; raamadaas pairee paaeaa |4| Ang 923

Sant Singh KhalsaAll the Sikhs, relatives, children and siblings have fallen at the Feet of Guru Ram Das. ||4||
Manmohan SinghHe made all his sikhs, relations, sons and brethren fall and the feet of Ramdas.
Manmohan Singh (Punjabi)ਉਨ੍ਹਾਂ ਨੇ ਆਪਣੇ ਸਾਰੇ ਸਿੱਖਾਂ, ਸਨਬੰਧੀਆਂ, ਪੁੱਤ੍ਰਾਂ ਅਤੇ ਭਰਾਵਾਂ ਨੂੰ ਰਾਮ ਦਾਸ ਦੇ ਚਰਨੀਂ ਪਾ ਦਿੱਤਾ।
Fareedkot Teeka(ਸਭਿ) ਜਿਤਨੇ ਸਿਖ ਥੇ ਸੰਬੰਧੀ ਔ ਪੁਤ੍ਰ ਪੁਨਃ ਭਾਈ ਸਭ ਕੋ ਤਿਸ ਸਮੇਂ ਮੇਂ ਸ੍ਰੀ ਗੁਰੂ ਰਾਮਦਾਸ ਜੀ ਕੀ ਪੈਰੀ ਪਾਇਆ॥੪॥
Prof. Sahib Singh(ਅਤੇ) ਸਾਰੇ ਸਿੱਖਾਂ ਨੂੰ, ਸਾਕਾਂ-ਅੰਗਾਂ ਨੂੰ, ਪੁਤ੍ਰਾਂ ਨੂੰ, ਅਤੇ ਭਰਾਵਾਂ ਨੂੰ (ਗੁਰੂ) ਰਾਮਦਾਸ ਜੀ ਦੀ ਚਰਨੀਂ ਲਾ ਦਿੱਤਾ ॥੪॥

ਪਦ ਅਰਥ ਬੰਧਪ = ਸਾਕ-ਅੰਗ। ਰਾਮਦਾਸ ਪੈਰੀ = ਗੁਰੂ ਰਾਮਦਾਸ ਜੀ ਦੇ ਪੈਰਾਂ ਉਤੇ ॥੪॥

SikhNet (Spanish)El Guru ha pasado en vida su Trono al siguiente Guru, así que póstrense a los Pies de Ram Das, el Guru, oh mis discípulos, parientes y hermanos. (4)

ਅੰਤੇ. ਸਤਿਗੁਰੁ ਬੋਲਿਆ; ਮੈ ਪਿਛੈ. ਕੀਰਤਨੁ ਕਰਿਅਹੁ ਨਿਰਬਾਣੁ ਜੀਉ ॥

ante. satigur boliaa; mai pichhai. keeratan kariahu nirabaan jeeo | Ang 923

Sant Singh KhalsaFinally, the True Guru said, "When I am gone, sing Kirtan in Praise of the Lord, in Nirvaanaa."
Manmohan SinghIn the end the True Guru said "After me sing the praise of the Pure Lord, alone".
Manmohan Singh (Punjabi)ਅਖ਼ੀਰ ਨੂੰ ਸੱਚੇ ਗੁਰਾਂ ਨੇ ਫੁਰਮਾਇਆ ਮੇਰੇ ਮਗਰੋਂ ਕੇਵਲ ਪਵਿੱਤ੍ਰ ਪ੍ਰਭੂ ਦਾ ਹੀ ਜੱਸ ਗਾਇਨ ਕਰਨਾ।
Fareedkot Teekaਅੰਤ ਸਮੇਂ ਸਤਿਗੁਰੂ ਜੀ ਨੇ ਐਸੇ ਬੋਲਿਆ: ਮੇਰੇ ਪਿਛੇ ਏਕ ਰਸ ਕੀਰਤਨ ਕਰਨਾ॥
Prof. Sahib Singhਜੋਤੀ ਜੋਤਿ ਸਮਾਣ ਵੇਲੇ ਗੁਰੂ ਅਮਰਦਾਸ ਜੀ ਨੇ ਆਖਿਆ, ਮੇਰੇ ਪਿੱਛੋਂ ਨਿਰੋਲ ਕੀਰਤਨ ਕਰਿਓ,

ਪਦ ਅਰਥ ਅੰਤੇ = ਅਖ਼ੀਰ ਦੇ ਵੇਲੇ, ਜੋਤੀ ਜੋਤਿ ਸਮਾਣ ਵੇਲੇ। ਨਿਰਬਾਣੁ ਕੀਰਤਨੁ = ਨਿਰਾ ਕੀਰਤਨ, ਨਿਰੋਲ ਕੀਰਤਨ। ਕਰਿਅਹੁ = ਤੁਸੀ ਕਰਿਓ।

SikhNet (Spanish)Al final el Guru dijo, cuando ya no esté, canten sólo Kirtan en Alabanza de mi Dios

ਕੇਸੋ ਗੋਪਾਲ ਪੰਡਿਤ ਸਦਿਅਹੁ; ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ ॥

keso gopaal panddit sadiahu; har har kathaa parreh puraan jeeo | Ang 923

Sant Singh KhalsaCall in the long-haired scholarly Saints of the Lord, to read the sermon of the Lord, Har, Har.
Manmohan SinghCall-in only saints of the Lord of beauteous hair, instead of Pandit and read God's gospel instead of Puran.
Manmohan Singh (Punjabi)ਪੰਡਿਤ ਦੀ ਥਾਂ ਕੇਵਲ ਸੁੰਦਰ ਕੇਸ਼ਾਂ ਦੇ ਸੁਆਮੀ (ਵਾਹਿਗੁਰੂ) ਦੇ ਪੰਡਤਾਂ (ਗਿਆਨੀਆਂ) ਨੂੰ ਬੁਲਾਉਣਾ ਅਤੇ ਪੁਰਾਣ ਦੀ ਥਾਂ ਉੱਤੇ ਉਹ ਸੁਆਮੀ ਵਾਹਿਗੁਰੂ ਦੀ ਕਥਾ ਵਰਤਾ ਵਾਚਣ।
Fareedkot Teekaਕੇਸੋ ਗੋਪਾਲ ਪੰਡਿਤ ਕੋ ਸਦੀਓ ਸੰਪੂਰਨ ਪਾਪੋਂ ਕੇ ਹਰਨੇ ਵਾਲੇ ਜੋ ਹਰੀ ਹੈਂ ਤਿਸ ਹਰੀ ਕੀ ਕਥਾ ਯੁਕਤ ਜੋ ਪੁਰਾਨ ਹੈ, ਸੋ ਪੜਹਿ, ਭਾਵ ਪਰਮੇਸ੍ਵਰ ਸਬੰਧੀ ਕਥਾ ਸੁਨਾਵੈ॥
Prof. Sahib Singhਕੇਸੋ ਗੋਪਾਲ (ਅਕਾਲ ਪੁਰਖ) ਦੇ ਪੰਡਿਤਾਂ ਨੂੰ ਸੱਦ ਘੱਲਿਓ, ਜੋ (ਆ ਕੇ) ਅਕਾਲ ਪੁਰਖ ਦੀ ਕਥਾ ਵਾਰਤਾ-ਰੂਪ ਪੁਰਾਣ ਪੜ੍ਹਨ।
SikhNet (Spanish)Desapegado y llamen a los Santos del Señor para cantar Su Alabanza; sí, reciten sólo la Palabra del Señor, Jar, Jar;

ਹਰਿ ਕਥਾ ਪੜੀਐ. ਹਰਿ ਨਾਮੁ ਸੁਣੀਐ; ਬੇਬਾਣੁ ਹਰਿ ਰੰਗੁ, ਗੁਰ ਭਾਵਏ ॥

har kathaa parreeai. har naam suneeai; bebaan har rang, gur bhaave | Ang 923

Sant Singh KhalsaRead the sermon of the Lord, and listen to the Lord's Name; the Guru is pleased with love for the Lord.
Manmohan SinghRead only the God's gospel, hear only the God's Name, the Guru likes the Lord's love, instead of the lofty bier,
Manmohan Singh (Punjabi)ਕੇਵਲ ਵਾਹਿਗੁਰੂ ਦੀ ਕਥਾ-ਵਰਤਾ ਪੜ੍ਹੋ, ਸਿਰਫ ਵਾਹਿਗੁਰੂ ਦਾ ਨਾਮ ਹੀ ਸ੍ਰਵਣ ਕਰੋ। ਗੁਰੂ ਜੀ ਪ੍ਰਭੂ ਦੀ ਪ੍ਰੀਤ ਨੂੰ ਪਸੰਦ ਕਰਦੇ ਹਨ, ਬਿਜਾਏ ਉੱਚੇ ਜਨਾਜ਼ੇ,
Fareedkot Teekaਤਾਂ ਤੇ ਹਰਿ ਕਥਾ ਹੀ ਪੜੀਐ ਹਰੀ ਨਾਮ ਹੀ ਸੁਣੀਐ ਔ ਹਮ ਕੋ ਬਿਬਾਨ ਭੀ ਹਰੀ ਕੀ ਪ੍ਰੀਤੀ ਕਾ ਵ ਹਰੇ ਰੰਗ ਕਾ ਹੀ ਭਾਵਤਾ ਹੈ॥
Prof. Sahib Singh(ਚੇਤਾ ਰੱਖਿਓ, ਮੇਰੇ ਪਿੱਛੋਂ) ਅਕਾਲ ਪੁਰਖ ਦੀ ਕਥਾ (ਹੀ) ਪੜ੍ਹਨੀ ਚਾਹੀਦੀ ਹੈ, ਅਕਾਲ ਪੁਰਖ ਦਾ ਨਾਮ ਹੀ ਸੁਣਨਾ ਚਾਹੀਦਾ ਹੈ, ਬੇਬਾਣ ਭੀ ਗੁਰੂ ਨੂੰ (ਕੇਵਲ) ਅਕਾਲ ਪੁਰਖ ਦਾ ਪਿਆਰ ਹੀ ਚੰਗਾ ਲੱਗਦਾ ਹੈ।

ਪਦ ਅਰਥ ਹਰਿ ਰੰਗੁ = ਅਕਾਲ ਪੁਰਖ ਦਾ ਪਿਆਰ। ਗੁਰ ਭਾਵਏ = ਗੁਰੂ ਨੂੰ ਚੰਗਾ ਲੱਗਦਾ ਹੈ।

SikhNet (Spanish)escuchen sólo Su Nombre y cárguenme en el ataúd del Amor del Señor.

ਪਿੰਡੁ ਪਤਲਿ ਕਿਰਿਆ ਦੀਵਾ; ਫੁਲ ਹਰਿ ਸਰਿ ਪਾਵਏ ॥

pindd patal kiriaa deevaa; ful har sar paave | Ang 923

Sant Singh KhalsaDo not bother with offering rice-balls on leaves, lighting lamps, and other rituals like floating the body out on the Ganges; instead, let my remains be given up to the Lord's Pool.
Manmohan Singhbarley rolls, food on leaves, Hindu funeral rites, lamps and throwing the bones into the Ganges.
Manmohan Singh (Punjabi)ਜਵਾਂ ਦੀਆਂ ਪਿੰਨੀਆਂ, ਪੰਤਿਆਂ ਉੱਤੇ ਪੋਜਨ, ਹਿੰਦਜ਼ ਕਿਰਿਆ ਕਰਮ, ਦੀਪਕਾਂ ਅਤੇ ਗੰਗਾ ਹੱਡੀਆਂ ਪਾਉਣ ਦੇ।
Fareedkot Teekaਪਿੰਡ, ਪਤਲ, ਕਿਰਿਆ ਔ ਦੀਵਾ ਤਥਾ ਫੁਲ ਏਹ ਹਰ ਸਰੀ⁽¹⁾ ਗੰਗਾ ਜੀ ਮੇਂ ਪਾਵਣੇ॥
Prof. Sahib Singhਗੁਰੂ (ਤਾਂ) ਪਿੰਡ ਪਤਲਿ, ਕਿਰਿਆ, ਦੀਵਾ ਅਤੇ ਫੁੱਲ-ਇਹਨਾਂ ਸਭਨਾਂ ਨੂੰ ਸਤਸੰਗ ਤੋਂ ਸਦਕੇ ਕਰਦਾ ਹੈ।

ਪਦ ਅਰਥ ਹਰਿ ਸਰਿ = ਹਰੀ ਦੇ ਸਰ ਵਿਚ, ਅਕਾਲ ਪੁਰਖ ਦੇ ਸਰੋਵਰ ਵਿਚ। ਪਾਵਏ = (ਗੁਰੁ) ਪਾਵਏ, ਗੁਰੂ ਪਾਂਦਾ ਹੈ।

SikhNet (Spanish)Mis cenizas ofrézcanlas en el Mar de Dios, que estos sean los últimos ritos que realicen para mí. No te molestas en hacer ofrendas o ritos de ningún otro tipo.

ਹਰਿ ਭਾਇਆ ਸਤਿਗੁਰੁ ਬੋਲਿਆ; ਹਰਿ ਮਿਲਿਆ ਪੁਰਖੁ ਸੁਜਾਣੁ ਜੀਉ ॥

har bhaaeaa satigur boliaa; har miliaa purakh sujaan jeeo | Ang 923

Sant Singh KhalsaThe Lord was pleased as the True Guru spoke; he was blended then with the all-knowing Primal Lord God.
Manmohan SinghThe True Guru spoke, as it pleased God and he got blended with God, the Omniscient Lord.
Manmohan Singh (Punjabi)ਜਿਸ ਤਰ੍ਹਾਂ ਵਾਹਿਗੁਰੂ ਨੂੰ ਚੰਗਾ ਲੱਗਾ, ਉਸੇ ਤਰ੍ਹਾਂ ਹੀ ਸੱਚੇ ਗੁਰਾਂ ਨੇ ਕਥਨ ਕੀਤਾ ਤੇ ਉਹ ਵਾਹਿਗੁਰੂ ਸਰਬੱਗ ਸੁਆਮੀ ਨਾਲ ਅਭੇਦ ਹੋ ਗਏ।
Fareedkot Teekaਜੋ ਸਤਿਗੁਰੂ ਹਰੀ ਕੋ ਭਾਵਤਾ ਹੈ, ਸੋ ਬੋਲਿਆ ਕੇ ਹਰਿ ਪੁਰਖ ਸੁਜਾਣ ਹਮ ਕੋ ਮਿਲਿਆ ਹੈ॥
Prof. Sahib Singhਅਕਾਲ ਪੁਰਖ ਨੂੰ ਪਿਆਰੇ ਲੱਗੇ ਹੋਏ ਗੁਰੂ ਨੇ (ਉਸ ਵੇਲੇ) ਇਉਂ ਆਖਿਆ। ਸਤਿਗੁਰੂ ਨੂੰ ਸੁਜਾਣ ਅਕਾਲ ਪੁਰਖ ਮਿਲ ਪਿਆ।
SikhNet (Spanish)El Señor estaba complacido con lo que el Guru habló, entonces encontró al Sabio Espíritu Divino,

ਰਾਮਦਾਸ ਸੋਢੀ. ਤਿਲਕੁ ਦੀਆ; ਗੁਰਸਬਦੁ ਸਚੁ ਨੀਸਾਣੁ ਜੀਉ ॥੫॥

raamadaas sodtee. tilak deea; gurasabad sach neesaan jeeo |5| Ang 923

Sant Singh KhalsaThe Guru then blessed the Sodhi Ram Das with the ceremonial tilak mark, the insignia of the True Word of the Shabad. ||5||
Manmohan SinghThe Guru blessed Ramdas Sodhi with the Guru's status, which is the token of being the embodiment of the True Lord.
Manmohan Singh (Punjabi)ਗੁਰਦੇਵ ਜੀ ਨੇ ਰਾਮਦਾਸ ਸੋਢੀ ਨੂੰ ਗੁਰੂ ਪਦਵੀ ਪ੍ਰਦਾਨ ਕੀਤੀ ਜੋ ਕਿ ਸੱਚੇ ਸੁਆਮੀ ਦਾ ਸਰੂਪ ਹੋਣ ਦਾ ਚਿੰਨ੍ਹ ਹੈ।
Fareedkot Teekaਸਚੁ (ਸਬਦੁ) ਬ੍ਰਹਮ ਕੋ ਪ੍ਰਗਟ ਕਰਨੇਹਾਰੇ ਸ੍ਰੀ ਗੁਰੂ ਅਮਰ ਦਾਸ ਸਾਹਿਬ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਸੋਢੀ ਕੋ ਤਿਲਕ ਦੇ ਦੀਆ ਹੈ; ਵਾ ਐਸਾ ਤਿਲਕ ਦੀਆ ਹੈ, ਜੋ ਬ੍ਰਹਮ ਕੋ ਪ੍ਰਗਟ ਕਰਨੇ ਹਾਰਾ ਹੈ॥੫॥
Prof. Sahib Singhਗੁਰੂ ਅਮਰਦਾਸ ਜੀ ਨੇ ਸੋਢੀ (ਗੁਰੂ) ਰਾਮਦਾਸ ਜੀ ਨੂੰ (ਗੁਰਿਆਈ ਦਾ) ਤਿਲਕ (ਅਤੇ) ਗੁਰੂ ਦਾ ਸ਼ਬਦ-ਰੂਪ ਸੱਚੀ ਰਾਹਦਾਰੀ ਬਖ਼ਸ਼ੀ ॥੫॥

* ਨੋਟ: ਇਸ ਪਉੜੀ ਦੇ ਅਰਥ ਸੰਬੰਧੀ ਕਈ ਕਿਸਮ ਦੇ ਖ਼ਿਆਲ ਪਰਗਟ ਕੀਤੇ ਜਾ ਰਹੇ ਹਨ, ਪਰ ਅਸੀਂ ਜਿਵੇਂ ਪਿਛਲੀਆਂ ਚਾਰ ਪਉੜੀਆਂ ਨੂੰ ਲਫ਼ਜ਼ਾਂ ਦੀ ਬਨਾਵਟ ਅਤੇ ਉਹਨਾਂ ਦੇ ਪਰਸਪਰ ਵਿਆਕਰਣਿਕ ਸੰਬੰਧ ਅਨੁਸਾਰ ਵਿਚਾਰ ਆਏ ਹਾਂ, ਉਸੇ ਤਰ੍ਹਾਂ ਇਥੇ ਭੀ ਕੇਵਲ ਇਹਨਾਂ ਹੀ ਦੋ ਧੁਰਿਆਂ ਨੂੰ ਸਾਹਮਣੇ ਰੱਖ ਕੇ ਵਿਚਾਰ ਕਰਾਂਗੇ। ਇਸ ਗੱਲ ਦਾ ਖ਼ਿਆਲ ਨਹੀਂ ਕੀਤਾ ਜਾਇਗਾ ਕਿ ਇਹ ਅਰਥ ਕਿਸੇ ਸੱਜਣ ਜਾਂ ਸੱਜਣਾਂ ਦੀ ਮਿਥੀ ਹੋਈ 'ਗੁਰਮਤਿ' ਦੇ ਅਨੁਸਾਰ ਹੈ ਜਾਂ ਉਸ ਦੇ ਵਿਰੁੱਧ। ਇਸ ਪਉੜੀ ਵਿਚ ਖ਼ਾਸ ਵਿਚਾਰ-ਜੋਗ ਹੇਠ-ਲਿਖੇ ਚਾਰ ਲਫ਼ਜ਼ ਹਨ: (੧) ਪੰਡਿਤ, (੨) ਪੜਹਿ, (੩) ਹਰਿਸਰਿ, (੪) ਪਾਵਏ। ਸੋ, ਆਓ, ਵਾਰੋ ਵਾਰੀ ਇਹਨਾਂ ਤੇ ਵਿਚਾਰ ਕਰੀਏ। (੨) ਪੰਡਿਤ: ਜੋ ਵਿਆਕਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਰਤਿਆ ਪ੍ਰਤੱਖ ਮਿਲਦਾ ਹੈ, ਉਸ ਦੇ ਆਧਾਰ ਤੇ ਲਫ਼ਜ਼ 'ਪੰਡਿਤ' (੧) ਕਰਤਾ ਕਾਰਕ ਬਹੁ-ਵਚਨ ਹੈ, . . (੨) ਕਿਤੇ 'ਸੰਬੋਧਨ' ਭੀ ਹੋ ਜਾਂਦਾ ਹੈ। ਅਤੇ ਲਫ਼ਜ਼ 'ਪੰਡਿਤੁ' (੧) ਕਰਤਾ ਕਾਰਕ, ਇਕ-ਵਚਨ ਹੈ। . . (੨) ਕਰਮ ਕਾਰਕ, ਇਕ-ਵਚਨ ਭੀ। ਇਸ ਨਿਯਮ ਨੂੰ ਪਰਖਣ ਵਾਸਤੇ ਗੁਰਬਾਣੀ ਵਿਚ ਵਰਤੇ ਹੋਏ ਲਫ਼ਜ਼ 'ਪੰਡਿਤ' ਪੜਤਾਲੀਏ: (ੳ) ਕਰਤਾ ਕਾਰਕ, ਇਕ-ਵਚਨ: (੧) ਪੜਿ ਪੜਿ 'ਪੰਡਿਤੁ' ਬਾਦੁ ਵਖਾਣੈ ॥ ਭੀਤਰਿ ਹੋਦੀ ਵਸਤੁ ਨ ਜਾਣੈ ॥੩॥੪॥ (ਗਉੜੀ ਮ: ੧, ਪੰਨਾ ੧੫੨)। (੨) 'ਪੰਡਿਤੁ' ਸਾਸਤ ਸਿਮ੍ਰਿਤਿ ਪੜਿਆ ॥ ਜੋਗੀ ਗੋਰਖੁ ਗੋਰਖੁ ਕਰਿਆ ॥੧॥੧॥੩੯॥ (ਗਉੜੀ ਗੁਆਰੇਰੀ ਮ: ੪, ਪੰਨਾ ੧੬੩)। (੩) ਹ

SikhNet (Spanish)y así fue como Soddi Ram Das fue instalado como el Guru, bendiciéndolo con la Palabra Verdadera del Shabd y ungido con la marca ceremonial Tilak.(5)

ਸਤਿਗੁਰੁ ਪੁਰਖੁ ਜਿ ਬੋਲਿਆ; ਗੁਰਸਿਖਾ ਮੰਨਿ ਲਈ ਰਜਾਇ ਜੀਉ ॥

satigur purakh ji boliaa; gurasikhaa man lee rajaae jeeo | Ang 924

Sant Singh KhalsaAnd as the True Guru, the Primal Lord spoke, and the Gursikhs obeyed His Will.
Manmohan SinghAs spoke the Divine True Guru, so the Gursikhs obeyed his will.
Manmohan Singh (Punjabi)ਜਿਸ ਤਰ੍ਹਾਂ ਰੱਬ ਰੂਪ ਸੱਚੇ ਗੁਰਾਂ ਨੇ ਫੁਰਮਾਇਆ ਉਸੇ ਤਰ੍ਹਾਂ ਹੀ ਗੁਰੂ ਦੇ ਸਿੱਖਾਂ ਨੇ ਉਨ੍ਹਾਂ ਦੀ ਰਜ਼ਾ ਦਾ ਪਾਲਣ ਕੀਤਾ।
Fareedkot Teekaਜੋ ਸਤਿਗੁਰੂ ਪੁਰਖ ਬੋਲਿਆ ਸੋਈ ਆਗਿਆ ਗੁਰੂ ਕਿਆਂ ਸਿਖਾਂ ਮਨ ਲਈ॥
Prof. Sahib Singhਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ (ਕਿ ਸਾਰੇ ਗੁਰੂ ਰਾਮਦਾਸ ਜੀ ਦੇ ਚਰਨੀਂ ਲੱਗਣ, ਤਾਂ) ਗੁਰਸਿੱਖਾਂ ਨੇ (ਗੁਰੂ ਅਮਰਦਾਸ ਜੀ ਦਾ) ਹੁਕਮ ਮੰਨ ਲਿਆ।

ਪਦ ਅਰਥ ਸਤਿਗੁਰੁ ਪੁਰਖੁ = ਪੂਰਾ ਗੁਰੂ, ਗੁਰੂ ਅਮਰਦਾਸ। ਰਜਾਇ = (ਗੁਰੂ ਦਾ) ਹੁਕਮ।

SikhNet (Spanish)Así como el Guru habló, sus Gursikjs lo siguieron

ਮੋਹਰੀ ਪੁਤੁ ਸਨਮੁਖੁ ਹੋਇਆ; ਰਾਮਦਾਸੈ ਪੈਰੀ ਪਾਇ ਜੀਉ ॥

moharee put sanamukh hoeaa; raamadaasai pairee paae jeeo | Ang 924

Sant Singh KhalsaHis son Mohri turned sunmukh, and become obedient to Him; he bowed, and touched Ram Das' feet.
Manmohan SinghHis son Mohri became obedient to him and he made him fall at the feet of Ramdas.
Manmohan Singh (Punjabi)ਉਨ੍ਹਾਂ ਦਾ ਪੁੱਤ੍ਰ ਮੋਹਰੀ ਉਨ੍ਹਾਂ ਦਾ ਆਗਿਆਕਾਰੀ ਹੋਇਆ ਅਤੇ ਉਨ੍ਹਾਂ ਨੇ ਉਸ ਨੂੰ ਰਾਮਦਾਸ ਦੇ ਚਰਣੀ ਪਾ ਦਿੱਤਾ।
Fareedkot Teekaਤਿਸ ਸਮੇਂ ਮੋਹਰੀ ਜੋ ਪੁਤ੍ਰ ਥਾ ਸਨਮੁਖ ਹੋਤਾ ਭਇਆ। ਤਿਸ ਕੋ ਸ੍ਰੀ ਗੁਰੂ ਰਾਮ ਦਾਸ ਜੀ ਕੇ ਚਰਨੀ ਪਾਇਆ॥
Prof. Sahib Singh(ਸਭ ਤੋਂ ਪਹਿਲਾਂ) (ਗੁਰੂ ਅਮਰਦਾਸ ਜੀ ਦੇ) ਪੁੱਤ੍ਰ (ਬਾਬਾ) ਮੋਹਰੀ ਜੀ ਗੁਰੂ ਰਾਮਦਾਸ ਜੀ ਦੇ ਪੈਰਾਂ ਤੇ ਪੈ ਕੇ (ਪਿਤਾ ਦੇ) ਸਾਮ੍ਹਣੇ ਸੁਰਖ਼ਰੂ ਹੋ ਕੇ ਆ ਖਲੋਤੇ।

ਪਦ ਅਰਥ ਰਾਮਦਾਸੈ ਪੈਰੀ = ਗੁਰੂ ਰਾਮਦਾਸ ਜੀ ਦੇ ਚਰਨਾਂ ਤੇ। ਪਾਇ = ਪੈ ਕੇ। ਸਨਮੁਖੁ ਹੋਇਆ = (ਗੁਰੂ ਅਮਰਦਾਸ ਜੀ ਦੇ) ਸਾਮ੍ਹਣੇ ਸੁਰਖ਼ਰੂ ਹੋ ਕੇ ਖਲੋਤਾ।

SikhNet (Spanish)y Mohri, su hijo, fue el primero que llegó a postrarse a los Pies de Ram Das.

ਸਭ ਪਵੈ ਪੈਰੀ ਸਤਿਗੁਰੂ ਕੇਰੀ; ਜਿਥੈ ਗੁਰੂ ਆਪੁ ਰਖਿਆ ॥

sabh pavai pairee satiguroo keree; jithai guroo aap rakhiaa | Ang 924

Sant Singh KhalsaThen, everyone bowed and touched the feet of Ram Das, into whom the Guru infused His essence.
Manmohan SinghThen all fell at the feet of the True Guru, where the Guru had enshrined his spirit.
Manmohan Singh (Punjabi)ਤਾਂ ਸਾਰੇ ਸੱਚੇ ਗੁਰਾਂ ਦੇ ਚਰਣਾਂ ਉਤੇ ਢਹਿ ਪਏ ਜਿਨ੍ਹਾਂ ਵਿੱਚ, ਜਾਂ ਜਿਥੇ, ਗੁਰਾਂ ਨੇ ਆਪਣੀ ਜੋਤ ਟਿਕਾਈ ਸੀ।
Fareedkot Teekaਪੁਨਾ ਅਪਨੇ ਅਨਕੂਲੀ ਜੋ ਸੰਬੰਧੀ ਥੇ, ਜਿਥੇ ਸ੍ਰੀ ਗੁਰੂ ਅਮਰਦਾਸ ਜੀ ਨੇ ਅਪਨੀ ਸਕਤੀ ਕੋ ਰਖਿਆ ਹੈ ਤਹਾਂ ਚੌਥੇ ਪਾਤਸਾਹਿ ਜੀ ਕੇ ਚਰਨੀ ਸਭ ਪੜਤੇ ਭਏ॥
Prof. Sahib Singhਗੁਰੂ ਰਾਮਦਾਸ ਜੀ ਵਿਚ ਗੁਰੂ (ਅਮਰਦਾਸ ਜੀ) ਨੇ ਆਪਣੀ ਆਤਮਾ ਟਿਕਾ ਦਿੱਤੀ, (ਇਸ ਵਾਸਤੇ) ਸਾਰੀ ਲੋਕਾਈ ਗੁਰੂ (ਰਾਮਦਾਸ ਜੀ) ਦੀ ਪੈਰੀਂ ਆ ਪਈ।

ਪਦ ਅਰਥ ਸਭ = ਸਾਰੀ ਲੋਕਾਈ। ਕੇਰੀ = ਦੀ। ਸਤਿਗੁਰੂ ਕੇਰੀ = ਗੁਰੂ ਰਾਮਦਾਸ ਜੀ ਦੀ। ਜਿਥੈ = ਕਿਉਂਕਿ ਓਥੇ, ਕਿਉਂਕਿ ਗੁਰੂ ਰਾਮਦਾਸ ਜੀ ਵਿਚ। ਆਪੁ = (ਗੁਰੂ ਅਮਰਦਾਸ ਜੀ ਨੇ) ਆਪਣੇ ਆਪ ਨੂੰ, ਆਪਣਾ ਆਤਮਾ।

SikhNet (Spanish)Sí, a aquél a quien el Guru ha ungido, todos Le muestran obediencia,

ਕੋਈ ਕਰਿ ਬਖੀਲੀ. ਨਿਵੈ ਨਾਹੀ; ਫਿਰਿ ਸਤਿਗੁਰੂ ਆਣਿ ਨਿਵਾਇਆ ॥

koee kar bakheelee. nivai naahee; fir satiguroo aan nivaaeaa | Ang 924

Sant Singh KhalsaAnd any that did not bow then because of envy - later, the True Guru brought them around to bow in humility.
Manmohan SinghIf anyone, through spite bowed not; Him the True Guru afterwards brought to bow before Ramdas.
Manmohan Singh (Punjabi)ਜੇਕਰ ਕੋਈ ਜਣਾਂ ਈਰਖਾ ਰਾਹੀਂ ਨਹੀਂ ਸੀ ਨਿਵਿਆਂ, ਉਸ ਨੂੰ ਸੱਚੇ ਗੁਰਾਂ ਨੇ ਮਗਰੋਂ ਲਿਆ ਕੇ ਰਾਮਦਾਸ ਅੱਗੇ ਨਿਵਾ ਦਿੱਤਾ।
Fareedkot Teekaਜੋ ਕੋਈ ਈਰਖਾ ਕਰ ਕੇ ਨਹੀਂ ਨਿਵਿਆਂ ਥਾ ਉਸ ਕਾ ਰਿਦਾ ਪ੍ਰੇਰ ਕੇ ਸਤਿਗੁਰਾਂ ਨੇ ਫਿਰ ਆਣ ਨਿਵਾਇਆ ਹੈ॥
Prof. Sahib Singhਜੇ ਕੋਈ ਨਿੰਦਾ ਕਰ ਕੇ (ਪਹਿਲਾਂ) ਨਹੀਂ ਸੀ ਭੀ ਨਿਂਵਿਆ, ਉਸ ਨੂੰ ਭੀ ਗੁਰੂ ਅਮਰਦਾਸ ਜੀ ਨੇ ਲਿਆ ਕੇ ਆ ਪੈਰੀਂ ਪਾਇਆ।

ਪਦ ਅਰਥ ਬਖੀਲੀ = ਨਿੰਦਾ। ਆਣਿ = ਲਿਆ ਕੇ।

SikhNet (Spanish)y aquél que por despecho no se postró ante él, el Verdadero Guru también lo trajo a Sus Pies.

ਹਰਿ ਗੁਰਹਿ ਭਾਣਾ ਦੀਈ ਵਡਿਆਈ; ਧੁਰਿ ਲਿਖਿਆ ਲੇਖੁ ਰਜਾਇ ਜੀਉ ॥

har gureh bhaanaa deeee vaddiaaee; dhur likhiaa lekh rajaae jeeo | Ang 924

Sant Singh KhalsaIt pleased the Guru, the Lord, to bestow glorious greatness upon Him; such was the pre-ordained destiny of the Lord's Will.
Manmohan SinghIt pleased the Guru-God to bestow magnificence on Ramdas, Such was the pre-ordained writ of the Lord of will.
Manmohan Singh (Punjabi)ਰਾਮਦਾਸ ਨੂੰ ਬਜੁਰਗੀ ਬਖਸ਼ਣੀ, ਗੁਰੂ-ਪ੍ਰਮੇਸ਼ਰ ਨੂੰ ਚੰਗੀ ਲੱਗੀ। ਐਹੋ ਜੇਹੀ ਹੀ ਸੀ ਮੁੱਢ ਦੀ ਲਿਖੀ ਹੋਈ ਲਿਖਤਾਕਾਰ ਹੈ ਰਜ਼ਾ ਦੇ ਸੁਆਮੀ ਦੀ।
Fareedkot Teekaਜੋ ਪ੍ਰਮੇਸਰ ਕੋ (ਭਾਣਾ) ਭਾਇਆ ਤਾਂ ਗੁਰੂ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਕੋ ਵਡਿਆਈ ਦਈ ਹੈ। ਔ ਇਹ ਆਦੋਂ ਲੇਖ (ਰਜਾਇ) ਵਾਹਿਗੁਰੂ ਨੇ ਲਿਖਿਆ ਹੋਇਆ ਥਾ॥
Prof. Sahib Singhਅਕਾਲ ਪੁਰਖ ਅਤੇ ਗੁਰੂ ਅਮਰਦਾਸ ਜੀ ਨੂੰ (ਇਹੀ) ਚੰਗਾ ਲੱਗਾ, (ਉਹਨਾਂ ਗੁਰੂ ਰਾਮਦਾਸ ਜੀ ਨੂੰ) ਵਡਿਆਈ ਬਖ਼ਸ਼ੀ; ਧੁਰੋਂ ਅਕਾਲ ਪੁਰਖ ਦਾ ਇਹੀ ਹੁਕਮ ਲਿਖਿਆ ਆਇਆ ਸੀ;

ਪਦ ਅਰਥ ਗੁਰਹਿ ਭਾਣਾ = ਗੁਰੂ (ਅਮਰਦਾਸ ਜੀ ਨੂੰ) ਚੰਗਾ ਲੱਗਾ। ਦੀਈ = ਦਿੱਤੀ (ਗੁਰੂ ਰਾਮਦਾਸ ਜੀ ਨੂੰ)। ਲੇਖੁ ਰਜਾਇ = ਅਕਾਲ ਪੁਰਖ ਦਾ ਹੁਕਮ।

SikhNet (Spanish)Así era la Voluntad del Guru, y así Ram Das fue bendecido siendo éste el escrito Eterno de Dios.

ਕਹੈ ਸੁੰਦਰੁ. ਸੁਣਹੁ ਸੰਤਹੁ; ਸਭੁ ਜਗਤੁ ਪੈਰੀ ਪਾਇ ਜੀਉ ॥੬॥੧॥

kahai sundar. sunahu santahu; sabh jagat pairee paae jeeo |6|1| Ang 924

Sant Singh KhalsaSays Sundar, listen, O Saints: all the world fell at His feet. ||6||1||
Manmohan SinghSays Sunder: hearken, o saints, the whole world fell at Ramdas' feet.
Manmohan Singh (Punjabi)ਸੁੰਦਰ ਜੀ ਆਖਦੇ ਹਨ, ਸ੍ਰਵਣ ਕਰੋ ਹੇ ਸਾਧੂਓ ਸਾਰਾ ਸੰਸਾਰ ਗੁਰਾਂ ਦੇ ਪੈਰਾਂ ਉੱਤੇ ਢਹਿ ਪਿਆ।
Fareedkot Teekaਸੁੰਦ੍ਰ ਜੀ ਕਹਿਤੇ ਹੈਂ: ਹੇ ਸੰਤੋ ਸੁਣੋਂ! ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਕੇ (ਪੈਰੀ) ਚਰਨੀਂ ਸਾਰਾ ਜਗਤ ਹੀ ਪਾਇ ਦੀਆ ਹੈ॥੬॥੧॥☬ਤਿਹਰੇ ਪਦ ਛੰਦੋਂ ਕੀ ਚਾਲ ਹੈ ਸਾਜਨ ਜਾਨੀ ਇਹ ਪਰਮੇਸਰ ਕੇ ਨਾਮ ਹੈਂ:
Prof. Sahib Singhਸੁੰਦਰ ਆਖਦਾ ਹੈ ਕਿ ਹੇ ਸੰਤਹੁ! ਸੁਣੋ, (ਇਸ ਵਾਸਤੇ) ਸਾਰਾ ਜਗਤ (ਗੁਰੂ ਰਾਮਦਾਸ ਜੀ ਦੀ) ਪੈਰੀਂ ਪਿਆ ॥੬॥੧॥

ਪਦ ਅਰਥ ਪੈਰੀ ਪਾਇ = (ਗੁਰੂ ਰਾਮਦਾਸ ਜੀ ਦੇ) ਪੈਰਾਂ ਉੱਤੇ ਪਿਆ।੬ ॥੬॥੧॥

SikhNet (Spanish)Dice Sundar, escuchen, oh Santos, así es como el mundo entero se postró ante los Pies del Guru.(6-1)
Answers quote the Granth verbatim with Ang citations. AI commentary is not Gurbani and not a religious ruling.