ਨਾ ਤਿਸੁ ਗਿਆਨੁ. ਨ ਧਿਆਨੁ ਹੈ; ਨਾ ਤਿਸੁ ਧਰਮੁ ਧਿਆਨੁ ॥
naa tis giaan. na dhiaan hai; naa tis dharam dhiaan |
Sant Singh KhalsaHe has neither spiritual wisdom or meditation; neither Dharmic faith mor meditation.
Manmohan SinghHe possesses neither gnosis nor concentration, neither faith nor meditation.
Manmohan Singh (Punjabi)ਉਸ ਦੇ ਪੱਲੇ ਨਾਂ ਬ੍ਰਹਿਮ ਗਿਆਤ ਹੈ ਨਾਂ ਇਕਾਗਰਤਾ ਨਾਂ ਈਮਾਨ ਅਤੇ ਨਾਂ ਹੀ ਸਿਮਰਨ।
Fareedkot Teekaਨਾ ਹੀ ਤਿਸ ਕੋ ਗਿਆਨ ਪ੍ਰਾਪਤਿ ਹੂਆ, ਨਾ ਤਿਸ ਕਾ ਭਗਵਤ ਮੇਂ ਧਿਆਨ ਹੀ ਲਾਗਾ, ਨਾ ਤਿਸ ਕਾ ਧਰਮ ਕਰਮੋਂ ਮੇਂ ਹੀ ਧਿਆਨੁ ਲਗਾ॥
Prof. Sahib Singhਐਸੇ ਮਨੁੱਖ ਨੂੰ ਨਾਹ ਗੋਪਾਲ ਨਾਲ ਡੂੰਘੀ ਸਾਂਝ ਹਾਸਲ ਹੁੰਦੀ ਹੈ, ਨਾਹ ਉੱਚੀ ਸੁਰਤ, ਤੇ ਨਾਹ ਹੀ ਧਰਮ।ਪਦ ਅਰਥ ਧਿਆਨੁ = ਉੱਚੀ ਸੁਰਤ।
SikhNet (Spanish)¿cómo se puede alcanzar al Señor Sublime sin el Nombre?
ਵਿਣੁ ਨਾਵੈ. ਨਿਰਭਉ ਕਹਾ; ਕਿਆ ਜਾਣਾ ਅਭਿਮਾਨੁ ॥
vin naavai. nirbhau kahaa; kiaa jaanaa abhimaan |
Sant Singh KhalsaWithout the Name, how can one be fearless? How can he understand egotistical pride?
Manmohan SinghWithout the Name, how can he be fearless and how can he know the evil of ego?
Manmohan Singh (Punjabi)ਨਾਮ ਦੇ ਬਾਝੋਂ ਉਹ ਨਿਡਰ ਕਿਸ ਤਰ੍ਹਾਂ ਹੋ ਸਕਦਾ ਹੈ ਅਤੇ ਕਿਸ ਤਰ੍ਹਾਂ ਹੰਕਾਰ ਦੀ ਦੁਸ਼ਟਤਾ ਨੂੰ ਜਾਣ ਸਕਦਾ ਹੈ।
Fareedkot Teekaਏਹ ਜੀਵ ਨਾਮ ਜਪੇ ਬਿਨਾ ਨਿਰਭੈਤਾ ਕੋ ਕੈਸੇ ਪ੍ਰਾਪਤਿ ਹੋਵੇਗਾ ਔ ਕਿਆ ਜਾਣੀਏ ਇਸ ਜੀਵ ਕਾ ਅਭਿਮਾਨ ਕਰ ਕੇ ਪ੍ਰਲੋਕ ਮੇਂ ਕਿਆ ਹਾਲ ਹੋਵੇਗਾ?☬ਜਗ੍ਯਾਸੂ ਕੀ ਦ੍ਰਿਸਟ ਦਿਖਾਵਤੇ ਹੈਂ:
Prof. Sahib Singh(ਇਹ ਅਹੰਕਾਰ ਦੇ ਕਾਰਨ) 'ਨਾਮ' ਤੋਂ ਬਿਨਾ ਨਿਰਭਉ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ, 'ਅਹੰਕਾਰ' ਨੂੰ ਸਮਝਿਆ ਨਹੀਂ ਜਾ ਸਕਦਾ (ਭਾਵ, ਅਹੰਕਾਰ ਵਿਚ ਟਿਕੇ ਰਿਹਾਂ ਇਹ ਸਮਝ ਭੀ ਨਹੀਂ ਆਉਂਦੀ ਕਿ ਸਾਡੇ ਉਤੇ ਅਹੰਕਾਰ ਦੀ ਕਾਠੀ ਪਈ ਹੋਈ ਹੈ)।ਪਦ ਅਰਥ ਕਹਾ = ਕਿਥੇ? (ਭਾਵ,) ਨਹੀਂ ਮਿਲਦਾ। ਕਿਆ ਜਾਣਾ = ਸਮਝਿਆ ਨਹੀਂ ਜਾ ਸਕਦਾ।
SikhNet (Spanish)¿Cómo puede uno entender el dolor que le causa su ego?
ਥਾਕਿ ਰਹੀ. ਕਿਵ ਅਪੜਾ; ਹਾਥ ਨਹੀ. ਨਾ ਪਾਰੁ ॥
thaak rahee. kiv aparraa; haath nahee. naa paar |
Sant Singh KhalsaI am so tired - how can I get there? This ocean has no bottom or end.
Manmohan SinghI am tired. How can I get at my Lord, who is Unfathomable and Endless?
Manmohan Singh (Punjabi)ਮੈਂ ਹਾਰ ਹੁੱਟ ਗਈ ਹਾਂ। ਆਪਣੇ ਸੁਆਮੀ ਕੋਲ ਜੋ ਬੇਥਾਹ ਅਤੇ ਅੰਤ-ਰਹਿਤ ਹੈ, ਮੈਂ ਕਿਸ ਤਰ੍ਹਾਂ ਪੁੱਜ ਸਕਦੀ ਹਾਂ?
Fareedkot Teekaਅਨੇਕ ਕਰਮ ਕਰਤੀ ਹੂਈ ਬੁਧੀ ਥਾਕ ਰਹੀ ਹੈ। ਤਾਂ ਤੇ ਪਰਮੇਸਰ ਕੋ ਕਿਸ ਪ੍ਰਕਾਰ ਪਹੁੰਚਾਂ? ਸੰਸਾਰ ਸਮੁੰਦਰ ਕੀ ਥਾਹ ਨਹੀਂ ਹੈ ਔਰ ਪਾਰ ਰੂਪ ਅਪਨਾ ਸਰੂਪ ਨਜਰ ਨਹੀਂ ਆਵਤਾ ਹੈ॥
Prof. Sahib Singh(ਇਹ ਇਕ ਐਸਾ ਸਮੁੰਦਰ ਹੈ ਕਿ) ਇਸ ਦੀ ਡੂੰਘਾਈ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ, ਮੈਂ ਜਤਨ ਕਰ ਕੇ ਥੱਕ ਗਈ ਹਾਂ, ਪਰ ਅੰਤ ਨਹੀਂ ਪਾ ਸਕੀ;ਪਦ ਅਰਥ ਹਾਥ = (ਅਭਿਮਾਨ ਦੀ) ਹਾਥ, ਥਾਹ।
SikhNet (Spanish)Se fatiga en su esfuerzo y no puede alcanzar su destino final que desconoce.
ਨਾ ਸਾਜਨ ਸੇ ਰੰਗੁਲੇ; ਕਿਸੁ ਪਹਿ ਕਰੀ ਪੁਕਾਰ ॥
naa saajan se rangule; kis peh karee pukaar |
Sant Singh KhalsaI have no loving companions, whom I can ask for help.
Manmohan SinghI have not the loved friends, to whom I may cry for help.
Manmohan Singh (Punjabi)ਮੇਰੇ ਉਹ ਪਿਆਰੇ ਮਿੱਤ੍ਰ ਨਹੀਂ ਜਿਨ੍ਹਾਂ ਕੋਲ ਮੈਂ ਸਹਾਇਤਾ ਲਈ ਫ਼ਰਿਆਦ ਕਰਾਂ।
Fareedkot Teekaਨ ਸੰਤ ਜਨ ਮੇਰੇ ਕੋ ਪ੍ਰਾਪਤਿ ਹੂਏ ਜੋ ਪ੍ਰੇਮੀ ਹੈ, ਤਾਂ ਤੇ ਕਿਸ ਪਾਸ ਮੈਂ ਪੁਕਾਰੁ ਕਰੂੰ॥
Prof. Sahib Singhਗੋਪਾਲ ਦੇ ਨਾਮ ਵਿਚ ਰੰਗੇ ਹੋਏ ਗੁਰਮੁਖਾਂ ਤੋਂ ਬਿਨਾ ਹੋਰ ਕਿਸੇ ਅੱਗੇ ਇਹ ਦੁੱਖ ਦੱਸਿਆ ਭੀ ਨਹੀਂ ਜਾ ਸਕਦਾ।ਪਦ ਅਰਥ ਰੰਗੁਲੇ = ਰੰਗੇ ਹੋਏ, ਪ੍ਰਭੂ ਦੇ ਪਿਆਰ ਵਿਚ ਰੰਗੇ ਹੋਏ।
SikhNet (Spanish)No tiene ningún amigo querido a quien pedirle ayuda, pero si le rezara al Señor,
ਨਾਨਕ. ਪ੍ਰਿਉ ਪ੍ਰਿਉ ਜੇ ਕਰੀ; ਮੇਲੇ ਮੇਲਣਹਾਰੁ ॥
naanak. priau priau je karee; mele melanahaar |
Sant Singh KhalsaO Nanak, crying out, "Beloved, Beloved", we are united with the Uniter.
Manmohan SinghNanak, if I utter the Name of my Beloved Groom, God, the Uniter, shall unite me with Himself.
Manmohan Singh (Punjabi)ਨਾਨਕ, ਜੇਕਰ ਮੈਂ ਆਪਣੇ ਪਿਆਰੇ ਕੰਤ ਦੇ ਨਾਮ ਦਾ ਉਚਾਰਨ ਕਰਾਂ ਤਾਂ ਮਿਲਾਉਣ ਵਾਲਾ ਵਾਹਿਗੁਰੂ ਮੈਨੂੰ ਆਪਣੇ ਨਾਲ ਮਿਲਾ ਲਵੇਗਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪਤੀ ਪਤੀ ਜੇ ਕਹੀਏ ਤੋ (ਮੇਲਣਹਾਰੁ) ਪਰਮੇਸਰ ਮੇਲੇਗਾ॥
Prof. Sahib Singhਹੇ ਨਾਨਕ! ਜੇ ਮੈਂ ਉਸ ਪਿਆਰੇ ਪ੍ਰਭੂ ਨੂੰ ਮੁੜ ਮੁੜ ਯਾਦ ਕਰਾਂ ਤੇ ਉਹ ਮੇਲਣ ਦੇ ਸਮਰੱਥ ਪਿਆਰਾ ਆਪ ਹੀ ਮਿਲਾ ਲੈਂਦਾ ਹੈ।ਪਦ ਅਰਥ ਪ੍ਰਿਉ = ਪਿਆਰਾ। ਕਰੀ = ਮੈਂ ਕਰਾਂ। ਮੇਲਣਹਾਰੁ = ਜੋ ਮੇਲਣ ਨੂੰ ਸਮਰੱਥ ਹੈ।
SikhNet (Spanish)el Señor lo tomaría para unirlo con Él.
ਜਿਨਿ ਵਿਛੋੜੀ ਸੋ ਮੇਲਸੀ; ਗੁਰ ਕੈ ਹੇਤਿ ਅਪਾਰਿ ॥੩੭॥
jin vichhorree so melasee; gur kai het apaar |37|
Sant Singh KhalsaHe who separated me, unites me again; my love for the Guru is infinite. ||37||
Manmohan SinghHe, who separated me, will unite me with Himself, if I love the Guru infinitely.
Manmohan Singh (Punjabi)ਜੇਕਰ ਮੇਰਾ ਗੁਰਾਂ ਨਾਲ ਬੇਅੰਤ ਹੀ ਪਿਆਰ ਪੈ ਜਾਵੇ, ਤਾਂ ਜਿਸ ਨੇ ਵਿਛੋੜਿਆ ਹੈ, ਉਹ ਹੀ ਮੈਨੂੰ ਆਪਣੇ ਨਾਲ ਮਿਲਾ ਲਵੇਗਾ।
Fareedkot Teekaਜਿਸ ਨੇ ਇਹ ਜੀਵ ਰੂਪ ਇਸਤ੍ਰੀ ਪਾਪ ਕਰਨੇ ਸੇ ਵਿਛੋੜੀ ਹੈ ਵਹੁ ਵਿਛੋੜਨੇਹਾਰ ਹੀ ਕ੍ਰਿਪਾ ਦ੍ਰਿਸਟੀ ਸੇ ਗੁਰੋਂ ਮੇਂ ਅਪਾਰ (ਹੇਤਿ) ਪ੍ਰੇਮ ਦੇ ਕੇ ਮੇਲੇਗਾ॥੩੭॥
Prof. Sahib Singhਜਿਸ ਪ੍ਰਭੂ ਨੇ ('ਅਭਿਮਾਨ' ਦੀ ਵਿੱਥ ਪਾ ਕੇ) ਵਿਛੋੜਿਆ ਹੋਇਆ ਹੈ ਉਹ ਗੁਰੂ ਦੇ ਅਥਾਹ ਪਿਆਰ ਦੀ ਰਾਹੀਂ ਮਿਲਾਏਗਾ ॥੩੭॥ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਹੇਤਿ = ਹਿਤ ਦੀ ਰਾਹੀਂ। ਅਪਾਰਿ ਹੇਤਿ = ਬੇਅੰਤ ਪਿਆਰ ਦੀ ਰਾਹੀਂ ॥੩੭॥
SikhNet (Spanish)Sí, el Mismo Señor que lo ha separado, lo uniría con Él de nuevo por amar Infinitamente al Guru. (37)
ਪਾਪੁ ਬੁਰਾ; ਪਾਪੀ ਕਉ ਪਿਆਰਾ ॥
paap buraa; paapee kau piaaraa |
Sant Singh KhalsaSin is bad, but it is dear to the sinner.
Manmohan SinghSin is evil, but it is sweet unto the sinner.
Manmohan Singh (Punjabi)ਗੁਨਾਹ ਮਾੜਾ ਹੈ ਪ੍ਰੰਤੂ ਇਹ ਗੁਨਹਗਾਰ ਨੂੰ ਮਿੱਠੜਾ ਲਗਦਾ ਹੈ।
Fareedkot Teekaਪਾਪ ਬੁਰਾ ਹੈ ਤਾਂ ਵੀ ਪਾਪੀ ਕਉ ਪਿਆਰਾ ਲਾਗਤਾ ਹੈ॥
Prof. Sahib Singh(ਹੇ ਪਾਂਡੇ!) ਪਾਪ ਮਾੜਾ (ਕੰਮ) ਹੈ, ਪਰ ਪਾਪੀ ਨੂੰ ਪਿਆਰਾ ਲੱਗਦਾ ਹੈ,
SikhNet (Spanish)En la dualidad siempre hay dos caras, sin embargo,
ਪਾਪਿ ਲਦੇ; ਪਾਪੇ ਪਾਸਾਰਾ ॥
paap lade; paape paasaaraa |
Sant Singh KhalsaHe loads himself with sin, and expands his world through sin.
Manmohan SinghHe loads sins and through sin he makes ostentation.
Manmohan Singh (Punjabi)ਉਹ ਗੁਨਾਹਾਂ ਨੂੰ ਲੱਦਦਾ ਤੇ ਗੁਨਾਹ ਦੇ ਰਾਹੀਂ ਹੀ ਅਡੰਬਰ ਰਚਦਾ ਹੈ।
Fareedkot Teekaਪਾਪ ਲਾਦਤਾ ਹੈ, ਭਾਵ ਸੰਗ੍ਰਹ ਕਰਤਾ ਹੈ ਅਰ ਆਗੇ ਹੋਰਨਾਂ ਥੋਂ ਭੀ ਪਾਪਾਂ ਕਾ ਫੈਲਾਉ ਕਰਾਵਤਾ ਹੈ॥
Prof. Sahib Singhਉਹ (ਪਾਪੀ) ਪਾਪ ਨਾਲ ਲੱਦਿਆ ਹੋਇਆ ਪਾਪ ਦਾ ਹੀ ਖਿਲਾਰਾ ਖਿਲਾਰਦਾ ਹੈ।ਪਦ ਅਰਥ ਪਾਪਿ = ਪਾਪ ਨਾਲ। ਪਾਪੇ = ਪਾਪ ਦਾ ਹੀ। ਪਾਪੇ ਪਸਾਰਾ = ਪਾਪ ਦਾ ਪਸਾਰਾ ਹੀ।
SikhNet (Spanish)uno la persigue con afán y arrastra el peso de las consecuencias de sus actos;
ਪਰਹਰਿ ਪਾਪੁ; ਪਛਾਣੈ ਆਪੁ ॥
parahar paap; pachhaanai aap |
Sant Singh KhalsaSin is far away from one who understands himself.
Manmohan SinghHe who sheds evil and understands his-self,
Manmohan Singh (Punjabi)ਜੋ ਗੁਨਾਹ ਨੂੰ ਛੱਡ ਦਿੰਦਾ ਹੈ ਅਤੇ ਆਪਣੇ ਆਪ ਨੂੰ ਸਮਝਦਾ ਹੈ,
Fareedkot Teekaਜੇ ਪਾਪੋਂ ਕੋ ਤਿਆਗ ਕੇ ਅਪਨੇ ਆਪ ਕੋ ਪਛਾਨੇ॥
Prof. Sahib Singhਜੇ ਮਨੁੱਖ ਪਾਪ ਛੱਡ ਕੇ ਆਪਣੇ ਅਸਲੇ ਨੂੰ ਪਛਾਣੇ,ਪਦ ਅਰਥ ਪਰਹਰਿ = ਤਿਆਗ ਕੇ। ਆਪੁ = ਆਪਣੇ ਆਪ ਨੂੰ।
SikhNet (Spanish)no volvería a lamentarse, ni sentiría la separación ni el dolor interior.
ਨਾ ਤਿਸੁ; ਸੋਗੁ ਵਿਜੋਗੁ ਸੰਤਾਪੁ ॥
naa tis; sog vijog santaap |
Sant Singh KhalsaHe is not afflicted by sorrow or separation.
Manmohan Singhto him no sorrow, separation and suffering overtake.
Manmohan Singh (Punjabi)ਉਸ ਨੂੰ ਗਮ, ਵਿਛੋੜਾ ਤੇ ਕਲੇਸ਼ ਨਹੀਂ ਵਾਪਰਦੇ।
Fareedkot Teekaਤਿਸ ਕੋ ਨਾ ਵਿਯੋਗ ਕਾ ਸੋਗ ਹੈ ਔ ਨਾ ਤਿਸ ਕੇ ਸਰੀਰ ਕੋ ਦੁਖ ਹੀ ਹੋਵੇਹੈ॥
Prof. Sahib Singhਤਾਂ ਉਸ ਨੂੰ ਚਿੰਤਾ, ਵਿਛੋੜਾ ਤੇ ਦੁੱਖ ਨਹੀਂ ਵਿਆਪਦੇ।ਪਦ ਅਰਥ ਵਿਜੋਗੁ = ਵਿਛੋੜਾ।
SikhNet (Spanish)¿Cómo se puede esquivar la muerte y removerse de la dualidad?
ਨਰਕਿ ਪੜੰਤਉ ਕਿਉ ਰਹੈ; ਕਿਉ ਬੰਚੈ ਜਮਕਾਲੁ ॥
narak parrantau kiau rahai; kiau banchai jamakaal |
Sant Singh KhalsaHow can one avoid falling into hell? How can he cheat the Messenger of Death?
Manmohan SinghHow can one escape falling into the hell? How can he save himself from death's courier?
Manmohan Singh (Punjabi)ਬੰਦਾ ਦੋਜ਼ਕ ਵਿੱਚ ਪੈਣੋ ਕਿਸ ਤਰ੍ਹਾਂ ਬੱਚ ਸਕਦਾ ਹੈ? ਕਿਸ ਤਰ੍ਹਾਂ ਉਹ ਮੌਤ ਦੇ ਦੂਤ ਕੋਲੋਂ ਖਲਾਸ ਪਾ ਸਕਦਾ ਹੈ।
Fareedkot Teekaਇਹ ਜੀਵ ਨਰਕ ਪੜਨੇ ਸੇ ਕਿਸ ਪ੍ਰਕਾਰ ਰਹੇ ਔ ਕਿਸ ਪ੍ਰਕਾਰ ਜਮ ਕਾਲ ਕਰਤਾ ਸੇ ਬਚੇ?
Prof. Sahib Singhਨਰਕ ਵਿਚ ਪੈਣੋਂ ਕਿਵੇਂ ਬਚੇ? ਤੇ ਜਮਕਾਲ (ਭਾਵ, ਮੌਤ ਦੇ ਡਰ) ਨੂੰ ਇਹ ਕਿਵੇਂ ਟਾਲ ਸਕੇ?ਪਦ ਅਰਥ ਨਰਕਿ = ਨਰਕ ਵਿਚ। ਬੰਚੈ = ਠੱਗੇ, ਟਾਲੇ।
SikhNet (Spanish)¿Cómo terminar con las idas y venidas y los errores que nos destruyen?
ਕਿਉ. ਆਵਣ ਜਾਣਾ ਵੀਸਰੈ; ਝੂਠੁ ਬੁਰਾ. ਖੈ ਕਾਲੁ ॥
kiau. aavan jaanaa veesarai; jhootth buraa. khai kaal |
Sant Singh KhalsaHow can coming and going be forgotten? Falsehood is bad, and death is cruel.
Manmohan SinghHow can one be rid of coming and going? Pernicious is falsehood and annihilating the death.
Manmohan Singh (Punjabi)ਬੰਦਾ ਆਉਣ ਅਤੇ ਜਾਣ ਤੋਂ ਕਿਸ ਤਰ੍ਹਾਂ ਛੁਟਕਾਰਾ ਪਾ ਸਕਦਾ ਹੈ? ਮਾੜਾ ਹੈ ਕੂੜ ਤੇ ਸਤਿਆਨਾਸ਼ ਕਰਨ ਵਾਲੀ ਹੈ ਮੌਤ।
Fareedkot Teekaਕਿਸ ਪ੍ਰਕਾਰ ਇਸ ਕਾ ਆਵਣ ਜਾਣਾ (ਵੀਸਰੈ) ਵਿਛੜੈ, ਭਾਵ ਹਟੇ? ਝੂਠ ਜੋ ਬੁਰਾ ਹੈ, ਉਸ ਕੋ ਹੀ ਏਹ ਜੀਵ ਅੰਗੀਕਾਰ ਕਰਤਾ ਹੈ, ਇਸੀ ਤੇ ਇਸ ਕਾ (ਕਾਲ) ਜਮ (ਖੈ) ਨਾਸ ਕਰਤਾ ਹੈ॥
Prof. Sahib Singh(ਜਦ ਤਕ) ਝੂਠ ਪਾਪ-ਰੂਪ ਮੌਤ (ਜੀਵ ਦੇ ਆਤਮਕ ਜੀਵਨ ਨੂੰ) ਤਬਾਹ ਕਰ ਰਹੀ ਹੈ, ਤਦ ਤਕ ਇਸ ਦਾ ਜੰਮਣਾ ਮਰਣਾ ਕਿਵੇਂ ਮੁੱਕੇ?ਪਦ ਅਰਥ ਬੁਰਾ = ਭੈੜਾ। ਝੂਠੁ ਬੁਰਾ = ਚੰਦਰਾ ਝੂਠ। ਝੂਠੁ ਬੁਰਾ ਕਾਲੁ = ਪਾਪ-ਰੂਪ ਭੈੜੀ ਮੌਤ। ਖੈ = (ਆਤਮਕ ਜੀਵਨ ਦਾ) ਨਾਸ ਕਰਦਾ ਹੈ।
SikhNet (Spanish)La mente nos mete en la contienda y nos envuelve en el deseo.
ਮਨੁ ਜੰਜਾਲੀ ਵੇੜਿਆ; ਭੀ ਜੰਜਾਲਾ ਮਾਹਿ ॥
man janjaalee verriaa; bhee janjaalaa maeh |
Sant Singh KhalsaThe mind is enveloped by entanglements, and into entanglements it falls.
Manmohan SinghMan is enveloped with entanglements and in entanglements he ever falls.
Manmohan Singh (Punjabi)ਮਨੁੱਖ ਪੁਆੜਿਆਂ ਨਾਲ ਘੇਰਿਆ ਹੋਇਆ ਹੈ ਅਤੇ ਪੁਆੜਿਆਂ ਵਿੱਚ ਹੀ ਉਹ ਹਮੇਸ਼ਾਂ ਪੈਂਦਾ ਹੈਂ।
Fareedkot Teekaਇਹ (ਮਨੁ) ਜੀਵ ਜੰਜਾਲ ਮੇਂ ਵੇੜਿਆ ਹੋਇਆ ਫਸਾ ਹੈ, ਫੇਰ ਵੀ ਜੰਜਾਲਾਂ ਮੇਂ ਹੀ ਪੜਤਾ ਹੈ॥
Prof. Sahib Singh(ਜਿਤਨਾ ਚਿਰ) ਮਨ (ਪਾਪਾਂ ਦੇ) ਜੰਜਾਲਾਂ ਨਾਲ ਘਿਰਿਆ ਹੋਇਆ ਹੈ, ਇਹ (ਇਹਨਾਂ ਪਾਪਾਂ ਦੇ) ਹੋਰ ਹੋਰ ਜੰਜਾਲਾਂ ਵਿਚ ਪੈਂਦਾ ਹੈ,ਪਦ ਅਰਥ ਵੇੜਿਆ = ਫਸਿਆ ਹੋਇਆ, ਵਲ੍ਹੇਟਿਆ ਹੋਇਆ, ਘਿਰਿਆ ਹੋਇਆ।
SikhNet (Spanish)Sí, sin el Nombre, ¿cómo se puede uno salvar?
ਵਿਣੁ ਨਾਵੈ. ਕਿਉ ਛੂਟੀਐ; ਪਾਪੇ ਪਚਹਿ ਪਚਾਹਿ ॥੩੮॥
vin naavai. kiau chhootteeai; paape pacheh pachaeh |38|
Sant Singh KhalsaWithout the Name, how can anyone be saved? They rot away in sin. ||38||
Manmohan SinghWithout the Name, how can he be saved? In sin, he rots and putrefies.
Manmohan Singh (Punjabi)ਨਾਮ ਦੇ ਬਾਝੋਂ ਉਹ ਕਿਸ ਤਰ੍ਹਾਂ ਬਚ ਸਕਦਾ ਹੈ? ਗੁਨਾਹ ਵਿੱਚ ਹੀ ਉਹ ਗਲ ਸੜ ਜਾਂਦਾ ਹੈ।
Fareedkot Teekaਬਿਨਾਂ ਨਾਮ ਤੋਂ ਕਿਸ ਪ੍ਰਕਾਰ ਛੂਟੀਏ? ਆਪ ਪਾਪੋਂ ਮੇਂ ਪਚਤਾ ਹੈ ਔ ਸੰਗੀਆਂ ਕੋ ਭੀ ਪਚਾਉਤਾ ਹੈ॥੩੮॥
Prof. Sahib Singhਗੋਪਾਲ ਦੇ ਨਾਮ ਤੋਂ ਬਿਨਾ (ਇਹਨਾਂ ਜੰਜਾਲਾਂ ਤੋਂ) ਬਚ ਨਹੀਂ ਸਕੀਦਾ, (ਸਗੋਂ ਜੀਵ) ਪਾਪਾਂ ਵਿਚ ਹੀ ਮੁੜ ਮੁੜ ਦੁਖੀ ਹੁੰਦੇ ਹਨ ॥੩੮॥ਪਦ ਅਰਥ ਪਚਹਿ = ਸੜਦੇ ਹਨ। ਪਚਹਿ ਪਚਾਹਿ = ਮੁੜ ਮੁੜ ਸੜਦੇ ਹਨ ॥੩੮॥
SikhNet (Spanish)En la dualidad es devastado de seguro. (38)
ਫਿਰਿ ਫਿਰਿ ਫਾਹੀ ਫਾਸੈ ਕਊਆ ॥
fir fir faahee faasai kaooaa |
Sant Singh KhalsaAgain and again, the crow falls into the trap.
Manmohan SinghAgain and again, the crow falls into the net.
Manmohan Singh (Punjabi)ਮੁੜ ਮੁੜ ਕੇ ਕਾਂ ਜਾਲ ਵਿੱਚ ਫਸਦਾ ਹੈ।
Fareedkot Teekaਇਹ ਜੀਉ ਰੂਪ ਕਊਆ ਫਿਰ ਫਿਰ ਕੇ ਜਮ ਕੀ ਫਾਸੀ ਮੇਂ ਹੀ ਫਸਤਾ ਹੈ ਤਬ ਜਮ ਕੀ ਤਾੜਨਾ ਹੋਤੀ ਹੈ॥
Prof. Sahib Singhਕਾਲੀਆਂ ਕਰਤੂਤਾਂ ਵਾਲਾ ਮਨੁੱਖ ਮੁੜ ਮੁੜ ਫਾਹੀ ਵਿਚ ਫਸਦਾ ਹੈ,ਪਦ ਅਰਥ ਕਊਆ = ਮੂਰਖ, ਕਾਲੀਆਂ ਕਰਤੂਤਾਂ ਵਾਲਾ ਮਨੁੱਖ।
SikhNet (Spanish)Con una mente mediocre el hombre es atrapado una y otra vez y luego se lamenta,
ਫਿਰਿ ਪਛੁਤਾਨਾ; ਅਬ ਕਿਆ ਹੂਆ ॥
fir pachhutaanaa; ab kiaa hooaa |
Sant Singh KhalsaThen he regrets it, but what can he do now?
Manmohan SinghThen he grieves, but what can he do then?
Manmohan Singh (Punjabi)ਮੁੜ ਉਹ ਪਸਚਾਤਾਪ ਕਰਦਾ ਹੈ, ਪਰ ਹੁਣ ਉਹ ਕੀ ਕਰ ਸਕਦਾ ਹੈ?
Fareedkot Teekaਫੇਰ ਪਸਚਾਤਾਪ ਕਰਤਾ ਹੈ। ਤਬ ਜਮਦੂਤ ਕਹਿਤੇ ਹੈਂ: ਅਬ ਕਿਆ ਹੋ ਸਕਤਾ ਹੈ॥
Prof. Sahib Singh(ਫਸ ਕੇ) ਫਿਰ ਪਛੁਤਾਂਦਾ ਹੈ ਕਿ ਇਹ ਕੀਹ ਹੋ ਗਿਆ;
SikhNet (Spanish)pero ya atrapado, ¿qué puede hacer entonces?
ਫਾਥਾ ਚੋਗ ਚੁਗੈ; ਨਹੀ ਬੂਝੈ ॥
faathaa chog chugai; nahee boojhai |
Sant Singh KhalsaEven though he is trapped, he pecks at the food; he does not understand.
Manmohan SinghEven when entrapped, he pecks at the food and understands not.
Manmohan Singh (Punjabi)ਫਸਿਆ ਹੋਇਆ ਭੀ ਉਹ ਦਾਣਾ ਦੁਣਕਾ ਚੁਗਦਾ ਹੈ, ਅਤੇ ਸਮਝਦਾ ਨਹੀਂ।
Fareedkot Teekaਇਹ ਸੰਸਾਰ ਮੇਂ ਐਸਾ ਫਾਸਾ ਹੈ ਵਿਸਿਓਂ ਕੀ ਚੋਗ ਕੋ ਚੁਗਤਾ ਹੂਆ ਸਮਝਤਾ ਹੀ ਨਹੀਂ॥
Prof. Sahib Singhਫਸਿਆ ਹੋਇਆ ਭੀ (ਫਾਹੀ ਵਿਚ ਫਸਾਣ ਵਾਲਾ) ਚੋਗਾ ਹੀ ਚੁਗੀ ਜਾਂਦਾ ਹੈ ਤੇ ਹੋਸ਼ ਨਹੀਂ ਕਰਦਾ।
SikhNet (Spanish)Se dejó agarrar por la carnada,
ਸਤਗੁਰੁ ਮਿਲੈ; ਤ ਆਖੀ ਸੂਝੈ ॥
satagur milai; ta aakhee soojhai |
Sant Singh KhalsaIf he meets the True Guru, then he sees with his eyes.
Manmohan SinghIf he meets the True Guru. then alone he sees with his eyes.
Manmohan Singh (Punjabi)ਜੇਕਰ ਉਹ ਸੱਚੇ ਗੁਰਾਂ ਨੂੰ ਮਿਲ ਪਵੇ ਤਦ ਹੀ ਉਹ ਆਪਣੀਆਂ ਅੱਖਾਂ ਨਾਲ ਵੇਖ ਸਕਦਾ ਹੈ।
Fareedkot Teekaਜੇ ਸਤਿਗੁਰੋਂ ਕੋ ਮਿਲੇ ਤੋ ਬੁਧੀ ਰੂਪ ਨੇਤ੍ਰੋਂ ਮੇਂ ਸੂਝ ਆਵੇ॥
Prof. Sahib Singhਜੇ ਸਤਿਗੁਰੂ (ਇਸ ਨੂੰ) ਮਿਲ ਪਏ, ਤਾਂ ਅੱਖੀਂ (ਅਸਲ ਗੱਲ) ਦਿੱਸ ਪੈਂਦੀ ਹੈ।ਪਦ ਅਰਥ ਆਖੀ = ਅੱਖਾਂ ਨਾਲ।
SikhNet (Spanish)pero eso no lo sabe. Si encontrara al Guru, lograría ver claro, con sus propios ojos.
ਜਿਉ ਮਛੁਲੀ; ਫਾਥੀ ਜਮ ਜਾਲਿ ॥
jiau machhulee; faathee jam jaal |
Sant Singh KhalsaLike a fish, he is caught in the noose of death.
Manmohan SinghLike a fish, the mortal is caught in the death's noose.
Manmohan Singh (Punjabi)ਮੱਛੀ ਦੀ ਤਰ੍ਹਾਂ ਪ੍ਰਾਨੀ ਮੌਤ ਦੀ ਫਾਹੀ ਵਿੱਚ ਫਸਿਆ ਹੋਇਆ ਹੈ।
Fareedkot Teekaਇਹ ਤੋ ਜਮ ਕੇ ਜਾਲ ਮੇਂ ਐਸਾ ਫਾਸਾ ਹੈ ਜੈਸੇ ਮਛੀ ਫਸੀ ਹੂਈ ਹੋਤੀ ਹੈ॥
Prof. Sahib Singhਜਿਵੇਂ ਮੱਛੀ ਮੌਤ ਲਿਆਉਣ ਵਾਲੇ ਜਾਲ ਵਿਚ ਵਸ ਜਾਂਦੀ ਹੈ (ਤਿਵੇਂ ਜੀਵ ਆਤਮਕ ਮੌਤ ਲਿਆਉਣ ਵਾਲੇ ਪਾਪਾਂ ਵਿਚ ਫਸਦਾ ਹੈ)।ਪਦ ਅਰਥ ਜਮ ਕਾਲਿ = ਮੌਤ ਦੇ ਜਾਲ ਵਿਚ, ਮੌਤ ਲਿਆਉਣ ਵਾਲੇ ਜਾਲ ਵਿਚ।
SikhNet (Spanish)Así como el pez es atrapado en la red,
ਵਿਣੁ ਗੁਰ ਦਾਤੇ; ਮੁਕਤਿ. ਨ ਭਾਲਿ ॥
vin gur daate; mukat. na bhaal |
Sant Singh KhalsaDo not seek liberation from anyone else, except the Guru, the Great Giver.
Manmohan SinghWithout the Beneficent Guru, search not thou salvation anywhere else.
Manmohan Singh (Punjabi)ਦਾਤਾਰ ਗੁਰਾਂ ਦੇ ਬਾਝੋਂ ਤੂੰ ਹੋਰ ਕਿਧਰੇ ਮੋਖਸ਼ ਦੀ ਤਲਾਸ਼ ਨਾਂ ਕਰ।
Fareedkot Teekaਗੁਰੋਂ ਦਾਤਿਓਂ ਸੇ ਬਿਨਾਂ ਮੁਕਤੀ ਕੋ ਨਾ ਭਾਲ ਅਰਥਾਤ ਮੁਕਤ ਪ੍ਰਾਪਤਿ ਨਹੀਂ ਹੋਤੀ ਹੈ॥
Prof. Sahib Singh(ਹੇ ਪਾਂਡੇ! ਗੋਪਾਲ ਦੇ ਨਾਮ ਦੀ) ਦਾਤ ਦੇਣ ਵਾਲੇ ਗੁਰੂ ਤੋਂ ਬਿਨਾ (ਇਸ ਫਾਹੀ ਵਿਚੋਂ) ਛੁਟਕਾਰਾ (ਭੀ) ਨਾਹ ਲੱਭ (ਭਾਵ, ਨਹੀਂ ਲੱਭਦਾ)।
SikhNet (Spanish)así el hombre es atrapado por la muerte
ਫਿਰਿ ਫਿਰਿ ਆਵੈ; ਫਿਰਿ ਫਿਰਿ ਜਾਇ ॥
fir fir aavai; fir fir jaae |
Sant Singh KhalsaOver and over again, he comes; over and over again, he goes.
Manmohan SinghAgain and over again he comes and again and over again he goes.
Manmohan Singh (Punjabi)ਮੁੜ ਮੁੜ ਕੇ ਉਹ ਆਉਂਦਾ ਹੈ ਅਤੇ ਮੁੜ ਮੇੜ ਕੇ ਹੀ ਉਹ ਜਾਂਦਾ ਹੈ।
Fareedkot Teekaਇਸੀ ਤੇ ਬਾਰੰਬਾਰ ਸੰਸਾਰ ਮੇਂ ਆਵਤਾ ਹੈ ਬਾਰੰਬਾਰ ਹੀ ਜਾਤਾ ਹੈ ਅਰਥਾਤ ਜਨਮਤਾ ਮਰਤਾ ਹੈ॥
Prof. Sahib Singh(ਇਸ ਫਾਹੀ ਵਿਚ ਫਸਿਆ ਜੀਵ) ਮੁੜ ਮੁੜ ਜੰਮਦਾ ਤੇ ਮਰਦਾ ਹੈ।
SikhNet (Spanish)Sí, sin el Guru Benévolo, uno no es emancipado
ਇਕ ਰੰਗਿ ਰਚੈ; ਰਹੈ ਲਿਵ ਲਾਇ ॥
eik rang rachai; rahai liv laae |
Sant Singh KhalsaBe absorbed in love for the One Lord, and remain lovingly focused on Him.
Manmohan SinghIf he is absorbed in the One Lord's love, he keeps his attention fixed in Him.
Manmohan Singh (Punjabi)ਜੇਕਰ ਉਹ ਇੱਕ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਹੋ ਜਾਵੇ ਤਾਂ ਉਹ ਆਪਣੀ ਬਿਰਤੀ ਉਸ ਵਿੱਚ ਜੋੜੀ ਰਖਦਾ ਹੈ।
Fareedkot Teekaਇਕ ਕੇ ਪ੍ਰੇਮ ਮੇਂ ਜੋ ਰਚੇ ਹੈਂ ਵਹੁ ਬ੍ਰਿਤੀ ਕੋ ਲਾਇ ਰਹੇ ਹੈਂ॥
Prof. Sahib Singhਜੋ ਜੀਵ ਇਕ ਗੋਪਾਲ ਦੇ ਪਿਆਰ ਵਿਚ ਜੁੜਦਾ ਹੈ ਤੇ ਸੁਰਤ ਲਾਈ ਰੱਖਦਾ ਹੈ;ਪਦ ਅਰਥ ਇਕ ਰੰਗਿ = ਇਕ ਗੋਪਾਲ ਦੇ ਪਿਆਰ ਵਿਚ।
SikhNet (Spanish)y vuelve a encarnar una y otra vez,
ਇਵ ਛੂਟੈ; ਫਿਰਿ ਫਾਸ. ਨ ਪਾਇ ॥੩੯॥
eiv chhoottai; fir faas. na paae |39|
Sant Singh KhalsaIn this way you shall be saved, and you shall not fall into the trap again. ||39||
Manmohan SinghThus is he emancipated and falls not in the trap again.
Manmohan Singh (Punjabi)ਇਸ ਤਰ੍ਹਾਂ ਉਹ ਮੁਕਤ ਹੋ ਜਾਂਦਾ ਹੈ ਅਤੇ ਮੁੜ ਕੇ ਫਾਹੀ ਵਿੱਚ ਨਹੀਂ ਫਸਦਾ।
Fareedkot Teeka(ਇਵ) ਇਸ ਤਰਾਂ ਕਰ ਕੇ ਜੋ ਛੂਟੇ ਹੈਂ, ਸੋ ਫੇਰ ਜਮ ਕੀ ਫਾਸੀ ਮੇਂ ਨਹੀਂ ਪੜਤੇ ਹੈਂ॥੩੯॥
Prof. Sahib Singhਉਹ ਇਸ ਤਰ੍ਹਾਂ ਵਿਕਾਰਾਂ ਦੀ ਫਾਹੀ ਵਿਚੋਂ ਨਿਕਲ ਜਾਂਦਾ ਹੈ, ਤੇ ਫਿਰ ਉਸ ਨੂੰ ਫਾਹੀ ਨਹੀਂ ਪੈਂਦੀ ॥੩੯॥ਪਦ ਅਰਥ ਇਵ = ਇਸ ਤਰ੍ਹਾਂ ॥੩੯॥
SikhNet (Spanish)se libera y no cae otra vez en la trampa. (39)
ਬੀਰਾ ਬੀਰਾ ਕਰਿ ਰਹੀ; ਬੀਰ ਭਏ ਬੈਰਾਇ ॥
beeraa beeraa kar rahee; beer bhe bairaae |
Sant Singh KhalsaShe calls out, "Brother, O brother - stay, O brother!" But he becomes a stranger.
Manmohan SinghShe calls out, "OI brother, stay, O brother". But the brother becomes a stranger.
Manmohan Singh (Punjabi)ਉਹ ਪੁਕਾਰਦੀ ਹੈ, ਹੇ ਵੀਰ, ਠਹਿਰ ਜਾ, ਹੇ ਵੀਰ ਪ੍ਰੰਤੂ ਵੀਰ ਓਪਰਾ ਬਣ ਜਾਂਦਾ ਹੈ।
Fareedkot Teekaਹੇ ਭਾਈ! ਬੁਧੀ ਬੀਰਾ ਬੀਰਾ, ਭਾਵ ਪੁਨਾ ਪੁਨਾ ਪਦਾਰਥਾਂ ਕੋ ਉਚਾਰ, ਭਾਵ ਚਾਹ ਰਹੀ। ਵਹੀ ਪਦਾਰਥ ਵਾ ਜੋਗ ਕਾਲ ਮੇਂ ਬੈਰੀ ਹੋ ਗਏ॥
Prof. Sahib Singh(ਹੇ ਪਾਂਡੇ!) ਇਹ ਕਾਇਆਂ (ਜੀਵਾਤਮਾ ਨੂੰ) 'ਵੀਰ ਵੀਰ' ਆਖਦੀ ਰਹਿ ਜਾਂਦੀ ਹੈ (ਪਰ ਮੌਤ ਆਇਆਂ) ਵੀਰ ਹੋਰੀਂ ਬਿਗਾਨੇ ਹੋ ਜਾਂਦੇ ਹਨ,ਪਦ ਅਰਥ ਬੀਰਾ = ਹੇ ਵੀਰ! ਬੈਰਾਇ = ਬਿਗਾਨੇ, ਓਪਰੇ।
SikhNet (Spanish)Le grito a mi Alma: ¡Quédate, oh hermana, quédate! pero no me hace caso.
ਬੀਰ ਚਲੇ ਘਰਿ ਆਪਣੈ; ਬਹਿਣ ਬਿਰਹਿ ਜਲਿ ਜਾਇ ॥
beer chale ghar aapanai; bahin bireh jal jaae |
Sant Singh KhalsaHer brother departs for his own home, and his sister burns with the pain of separation.
Manmohan SinghThe brother leaves for his home and the sister burns herself stung by the pain of separation.
Manmohan Singh (Punjabi)ਵੀਰ ਆਪਣੇ ਗ੍ਰਹਿ ਨੂੰ ਚਲਿਆ ਜਾਂਦਾ ਹੈ ਅਤੇ ਵਿਛੋੜੇ ਦੇ ਦੁੱਖ ਦੀ ਡੰਗੀ ਹੋਈ ਭੈਣ ਆਪਣੇ ਆਪ ਨੂੰ ਸਾੜ ਸੁੱਟਦੀ ਹੈ।
Fareedkot Teekaਜਬ ਪਦਾਰਥ ਅਪਨੇ ਘਰ ਕੋ ਚਲੇ ਅਰਥਾਤ ਜਬ ਔਰ ਪੁੰਨ ਵਾਨੋਂ ਪਾਸ ਚਲੇ ਗਏ ਤਬ (ਬਹਿਣ) ਭੈਣ ਜੋ ਪਦਾਰਥੋਂ ਕੀ ਬੁਧੀ ਹੈ, ਸੋ ਤਿਨ ਕੇ ਵਿਯੋਗ ਕਰ ਕੇ ਜਲ ਜਾਤੀ ਹੈ॥
Prof. Sahib Singhਵੀਰ ਹੋਰੀਂ (ਪਰਲੋਕ ਵਿਚ ਆਪਣੇ ਘਰ ਵਿਚ ਚਲੇ ਜਾਂਦੇ ਹਨ ਤੇ ਭੈਣ (ਕਾਇਆਂ) ਵਿਛੋੜੇ ਵਿਚ (ਭਾਵ, ਮੌਤ ਆਉਣ ਤੇ) ਸੜ ਜਾਂਦੀ ਹੈ।ਪਦ ਅਰਥ ਬਹਿਣ = ਭੈਣ, ਇਹ ਕਾਂਇਆਂ। ਬਿਰਹਿ = ਵਿਛੋੜੇ ਵਿਚ।
SikhNet (Spanish)El Alma vuela al más allá, y su hermano, el cuerpo se extingue retorciéndose de dolor.
ਬਾਬੁਲ ਕੈ ਘਰਿ ਬੇਟੜੀ; ਬਾਲੀ ਬਾਲੈ ਨੇਹਿ ॥
baabul kai ghar bettarree; baalee baalai nehi |
Sant Singh KhalsaIn this world, her father's home, the daughter, the innocent soul bride, loves her Young Husband Lord.
Manmohan SinghWhile in this world or in her father's home, the daughter, deeming herself the young bride of her young Groom, should embrace love for Him.
Manmohan Singh (Punjabi)ਇਸ ਜਹਾਨ ਜਾਂ ਆਪਣੇ ਪਿਤਾ ਦੇ ਧਾਮ ਵਿੱਚ ਹੁੰਦੀ ਹੋਈ ਲੜਕੀ ਨੂੰ, ਆਪਣੇ ਆਪ ਨੂੰ ਉਸ ਜੁਆਨ ਪਤੀ ਦੀ ਨੌਜੁਆਨ ਪਤਨੀ ਜਾਣ ਕੇ, ਉਸ ਨੂੰ ਪਿਆਰ ਕਰਨਾ ਚਾਹੁੰਦਾ ਹੈ।
Fareedkot Teeka(ਬਾਬੁਲ) ਪਿਤਾ ਅਗ੍ਯਾਨ ਤਿਸ ਕਾ (ਘਰਿ) ਸੰਸਾਰ ਤਿਸ ਮੇਂ ਜਿੰਦ ਬੇਟੀ। ਇਸ ਬਾਲੀ ਕਾ (ਬਾਲੈ) ਪਦਾਰਥੋਂ ਕੇ ਸਾਥ ਨੇਹੁ ਹੈ॥
Prof. Sahib Singh(ਫਿਰ ਭੀ ਇਹ) ਅੰਞਾਣ (ਕਾਇਆਂ) ਬੱਚੀ ਪਿਉ ਦੇ ਘਰ ਵਿਚ ਰਹਿੰਦੀ ਹੋਈ ਗੁੱਡੀਆਂ ਗੁੱਡਿਆਂ ਦੇ ਪਿਆਰ ਵਿਚ ਹੀ ਲੱਗੀ ਰਹਿੰਦੀ ਹੈ (ਭਾਵ, ਸਰੀਰ ਤੇ ਜਿੰਦ ਦਾ ਮੇਲ ਚਾਰ ਦਿਨ ਦਾ ਜਾਣਦਿਆਂ ਭੀ ਜੀਵ ਦੁਨੀਆ ਦੇ ਪਦਾਰਥਾਂ ਵਿਚ ਹੀ ਮਸਤ ਰਹਿੰਦਾ ਹੈ)।ਪਦ ਅਰਥ ਬਾਬੁਲ = ਪਿਉ। ਕੈ ਘਰਿ = ਦੇ ਘਰ ਵਿਚ। ਬਾਬੁਲ ਕੈ ਘਰਿ = ਪੇਕੇ ਘਰ ਵਿਚ, ਇਸ ਜਗਤ ਵਿਚ। ਬੇਟੜੀ = ਅੰਞਾਣ ਧੀ। ਬਾਲੀ ਬਾਲੈ ਨੇਹਿ = ਗੁੱਡੀ ਗੁੱਡਿਆਂ ਦੇ ਪਿਆਰ ਵਿਚ। ਨੇਹਿ = ਪਿਆਰ ਵਿਚ।
SikhNet (Spanish)El Alma viene al mundo como la Novia de Dios y añora a su Señor,
ਜੇ ਲੋੜਹਿ ਵਰੁ ਕਾਮਣੀ; ਸਤਿਗੁਰੁ ਸੇਵਹਿ ਤੇਹਿ ॥
je lorreh var kaamanee; satigur seveh tehi |
Sant Singh KhalsaIf you long for your Husband Lord, O soul bride, then serve the True Guru with love.
Manmohan SinghO bride, if thou longer for thy True Guru with love.
Manmohan Singh (Punjabi)ਹੇ ਸਹੇਲੀਏ! ਜੇਕਰ ਤੂੰ ਆਪਣੇ ਕੰਤ ਦੀ ਚਾਹਵਾਨ ਹੈਂ ਤਾਂ ਤੂੰ ਆਪਣੇ ਸੱਚੇ ਗੁਰਾਂ ਦੀ, ਪਿਆਰ ਨਾਲ ਸੇਵਾ ਕਰ।
Fareedkot Teekaਜੋ (ਵਰੁ) ਪਰਮੇਸ੍ਵਰ ਕੋ ਜੀਵ ਰੂਪ ਇਸਤ੍ਰੀ ਚਾਹਿਤੀ ਹੈ, ਤੋ ਸਤਿਗੁਰੋਂ ਕੋ (ਤੇਹਿ) ਪ੍ਰੇਮ ਕਰ ਕੇ ਸੇਵੇ॥
Prof. Sahib Singh(ਜਿੰਦ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਕਿ) ਹੇ (ਜੀਵ-) ਇਸਤ੍ਰੀ! ਜੇ ਪਤੀ (-ਪ੍ਰਭੂ) ਨੂੰ ਮਿਲਣਾ ਚਾਹੁੰਦੀ ਹੈਂ ਤਾਂ ਪਿਆਰ ਨਾਲ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ।ਪਦ ਅਰਥ ਹਿਤੇਹਿ = ਹਿਤ ਨਾਲ। ਕਾਮਣੀ = ਹੇ (ਜੀਵ-) ਇਸਤ੍ਰੀ!
SikhNet (Spanish)pero Lo encuentra sólo si sirve al Guru Verdadero.
ਬਿਰਲੋ ਗਿਆਨੀ ਬੂਝਣਉ; ਸਤਿਗੁਰੁ ਸਾਚਿ ਮਿਲੇਇ ॥
biralo giaanee boojhnau; satigur saach milee |
Sant Singh KhalsaHow rare are the spiritually wise, who meet the True Guru, and truly understand.
Manmohan SinghRare is the gnostic, who understands this by meeting with the True Satguru.
Manmohan Singh (Punjabi)ਕੋਈ ਟਾਵਾਂ ਟੱਲਾ ਬ੍ਰਹਿਮ ਬੇਤਾ ਹੀ ਸੱਚੇ ਸਤਿਗੁਰਾਂ ਨਾਲ ਮਿਲਣ ਦੁਆਰਾ ਇਸ ਨੂੰ ਸਮਝਦਾ ਹੈ।
Fareedkot Teekaਕੋਈ ਵਿਰਲਾ ਹੀ ਗਿਆਨੀ (ਬੂਝਣਉ) ਸਮਝਵਾਨ ਹੋਤਾ ਹੈ ਧਾਰਨ ਵਾਲੇ ਥੋੜੇ ਹੈਂ। ਸੋ ਕੌਣ ਹੋਤਾ ਹੈ? ਜਿਸ ਕੋ ਸਚੇ ਸਤਿਗੁਰੂ ਮਿਲੇ ਹੈਂ॥
Prof. Sahib Singhਜਿਸ ਜੀਵ ਨੂੰ ਗੋਪਾਲ ਦੀ ਕਿਰਪਾ ਨਾਲ ਸਤਿਗੁਰੂ ਮਿਲਦਾ ਹੈ ਉਹ (ਇਸ ਗੱਲ ਨੂੰ) ਸਮਝਦਾ ਹੈ। ਪਰ ਕੋਈ ਵਿਰਲਾ ਮਨੁੱਖ ਹੀ ਇਹ ਸੂਝ ਹਾਸਲ ਕਰਦਾ ਹੈ।ਪਦ ਅਰਥ ਬੂਝਣਉ = ਸਮਝ ਵਾਲਾ। ਸਾਚਿ = ਸੱਚੇ ਪ੍ਰਭੂ ਦੀ ਰਾਹੀਂ, ਗੋਪਾਲ ਦੀ ਕਿਰਪਾ ਨਾਲ। ਗਿਆਨੀ = ਗਿਆਨਵਾਨ, ਜਿਸ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ।
SikhNet (Spanish)Excepcional es el auténtico conocedor que encuentra al Guru Verdadero a través de la Verdad,
ਠਾਕੁਰ ਹਾਥਿ ਵਡਾਈਆ; ਜੈ ਭਾਵੈ ਤੈ ਦੇਇ ॥
tthaakur haath vaddaaeea; jai bhaavai tai dee |
Sant Singh KhalsaAll glorious greatness rests in the Lord and Master's Hands. He grants them, when He is pleased.
Manmohan SinghThe glories are in the hand of the Lord. Him alone He blesses with them whom He likes.
Manmohan Singh (Punjabi)ਬਜ਼ੁਰਗੀਆਂ ਸੁਆਮੀ ਦੇ ਹੱਥ ਵਿੱਚ ਹਨ ਕੇਵਲ ਉਸ ਨੂੰ ਹੀ ਉਹ ਉਨ੍ਹਾਂ ਦੀ ਦਾਤ ਦਿੰਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ।
Fareedkot Teekaਪਰੰਤੂ ਇਹ ਵਡਿਆਈਆਂ ਤੌ (ਠਾਕੁਰ) ਵਾਹਿਗੁਰੂ ਕੇ ਹਾਥ ਮੇਂ ਹੈਂ, ਜਿਸ ਕੋ ਚਾਹੁਤਾ ਹੈ ਤਿਸ ਕੋ ਦੇਤਾ ਹੈ॥
Prof. Sahib Singhਗੋਪਾਲ-ਪ੍ਰਭੂ ਦੇ ਗੁਣ ਗਾਉਣੇ ਗੋਪਾਲ ਦੇ ਆਪਣੇ ਹੱਥ ਵਿਚ ਹਨ, (ਇਹ ਦਾਤ ਉਹ) ਉਸ ਨੂੰ ਦੇਂਦਾ ਹੈ ਜੋ ਉਸ ਨੂੰ ਭਾਉਂਦਾ ਹੈ।ਪਦ ਅਰਥ ਵਡਾਈਆ = ਗੁਣ ਗਾਉਣੇ
SikhNet (Spanish)porque la Gloria es dada por la Mano de Dios y Él se la tiende a quien Le place.
ਬਾਣੀ ਬਿਰਲਉ ਬੀਚਾਰਸੀ; ਜੇ ਕੋ ਗੁਰਮੁਖਿ ਹੋਇ ॥
baanee birlau beechaarasee; je ko guramukh hoe |
Sant Singh KhalsaHow rare are those who contemplate the Word of the Guru's Bani; they become Gurmukh.
Manmohan SinghSome rare one, if he becomes resigned to Guru's will, reflects over the Guru's word.
Manmohan Singh (Punjabi)ਕੋਈ ਵਿਰਲਾ ਹੀ, ਜੇਕਰ ਉਹ ਗੁਰੂ-ਅਨੁਸਾਰੀ ਥੀ ਵੰਝੇ, ਗੁਰਾਂ ਦੀ ਬਾਣੀ ਨੂੰ ਸੋਚਦਾ ਵੀਚਾਰਦਾ ਹੈ।
Fareedkot Teeka(ਬਾਣੀ) ਗੁਰ ਉਪਦੇਸ ਕੋ ਕੋਈ ਵਿਰਲਾ ਹੀ ਵਿਚਾਰਤਾ ਹੈ। ਜੋ ਕੋਈ ਵਿਚਾਰਤਾ ਹੈ ਵਹੁ ਪੁਰਖੁ ਗੁਰਮੁਖ ਹੋਤਾ ਹੈ॥
Prof. Sahib Singhਕੋਈ ਵਿਰਲਾ ਗੁਰਮੁਖ ਸਤਿਗੁਰੂ ਦੀ ਬਾਣੀ ਨੂੰ ਵਿਚਾਰਦਾ ਹੈ;
SikhNet (Spanish)Sí, extraordinario es aquél que reflexiona en la Palabra;
ਇਹ ਬਾਣੀ ਮਹਾ ਪੁਰਖ ਕੀ; ਨਿਜ ਘਰਿ ਵਾਸਾ ਹੋਇ ॥੪੦॥
eih baanee mahaa purakh kee; nij ghar vaasaa hoe |40|
Sant Singh KhalsaThis is the Bani of the Supreme Being; through it, one dwells within the home of his inner being. ||40||
Manmohan SinghThis Gurbani is of the supreme person and through it, man abides in his own home.
Manmohan Singh (Punjabi)ਇਹ ਗੁਰਬਾਣੀ ਪਰਮ ਪੁਰਸ਼ਾਂ ਦੀ ਹੈ ਅਤੇ ਇਸ ਦੇ ਰਾਹੀਂ ਇਨਸਾਨ ਦਾ ਆਪਣੇ ਨਿੱਜ ਦੇ ਧਾਮ ਵਿੱਚ ਨਿਵਾਸ ਹੋ ਜਾਂਦਾ ਹੈ।
Fareedkot Teekaਇਹ ਬਾਣੀ ਮਹਾਂਪੁਰਖ ਕੀ ਅਰਥਾਤ ਜੋ ਗੁਰੋ ਕੀ ਬਾਣੀ ਕੋ ਧਾਰਤਾ ਹੈ, ਤਿਸ ਕਾ (ਨਿਜ ਘਰਿ) ਸ੍ਵੈ ਸਰੂਪ ਮੇਂ ਵਾਸਾ ਹੋਤਾ ਹੈ; ਵਾ ਇਹੁ ਓਅੰਕਾਰ ਰੂਪ ਜੋ ਬਾਣੀ ਹੈ ਮਹਾਂਪੁਰਖ ਪਰਮਾਤਮਾ ਕੀ ਪ੍ਰਤਿਪਾਦਕ ਹੈ, ਇਸ ਦੇ ਸਿਧਾਂਤ ਕੋ ਵਿਚਾਰਨੇ ਸੇ ਸ੍ਵੈਸਰੂਪ ਮੇਂ ਵਾਸਾ ਹੋਤਾ ਹੈ॥੪੦॥
Prof. Sahib Singhਉਹ ਬਾਣੀ ਸਤਿਗੁਰੂ ਦੀ (ਐਸੀ) ਹੈ ਕਿ (ਇਸ ਦੀ ਵਿਚਾਰ ਨਾਲ) ਮਨੁੱਖ ਸ੍ਵੈ-ਸਰੂਪ ਵਿਚ ਟਿਕ ਜਾਂਦਾ ਹੈ ॥੪੦॥ਪਦ ਅਰਥ ਮਹਾ ਪੁਰਖ = ਸਤਿਗੁਰੂ। ਨਿਜ ਘਰਿ = ਆਪਣੇ ਘਰ ਵਿਚ ॥੪੦॥
SikhNet (Spanish)la Palabra es del hombre despierto y a través de Ella, uno habita en el Ser. (40)
ਭਨਿ ਭਨਿ ਘੜੀਐ. ਘੜਿ ਘੜਿ ਭਜੈ; ਢਾਹਿ ਉਸਾਰੈ ਉਸਰੇ ਢਾਹੈ ॥
bhan bhan gharreeai. gharr gharr bhajai; dtaeh usaarai usare dtaahai |
Sant Singh KhalsaShattering and breaking apart, He creates and re-creates; creating, He shatters again. He builds up what He has demolished, and demolishes what He has built.
Manmohan SinghBreaking and crushing, the Lord fashions and while fashioning and making He again shatters. The demolished ones He builds and the built ones He demolishes.
Manmohan Singh (Punjabi)ਤੋੜ ਭੰਨ ਕੇ ਸੁਆਮੀ ਸਾਜ ਦਿੰਦਾ ਹੈ ਅਤੇ ਸਾਜ ਬਣਾ ਕੇ ਉਹ ਮੁੜ ਮਰੋੜ ਸੁੱਟਦਾ ਹੈ। ਮਿਸਸਾਰ ਹੋਇਆਂ ਹੋਇਆਂ ਨੂੰ ਉਹ ਬਣਾ ਦਿੰਦਾ ਹੈ ਅਤੇ ਬਣਿਆਂ ਹੋਇਆਂ ਨੂੰ ਉਹ ਮਿਸਮਾਰ ਕਰ ਦਿੰਦਾ ਹੈ।
Fareedkot Teekaਭੰਨ ਭੰਨ ਕੇ ਘੜਤਾ ਹੈ, ਘਾੜਤ ਜੋ ਘੜੀ ਹੋਈ ਹੈ, ਸੋ ਤਿਸ ਕੇ ਹੁਕਮ ਮੇਂ ਹੀ (ਭਜੈ) ਨਸਟ ਹੋਤੀ ਹੈ। ਢਠਿਆਂ ਕੋ ਉਸਾਰਤਾ ਹੈ ਉਸਰਿਆਂ ਕੋ ਢਾਹਿਤਾ ਹੈ॥
Prof. Sahib Singh(ਇਹ ਜਗਤ ਦੀ ਬਣਤਰ) ਮੁੜ ਮੁੜ ਭੱਜਦੀ ਹੈ ਤੇ ਘੜੀਦੀ ਹੈ, ਮੁੜ ਮੁੜ ਘੜੀਦੀ ਹੈ ਤੇ ਭੱਜਦੀ ਹੈ।ਪਦ ਅਰਥ ਭਨਿ ਭਨਿ = ਮੁੜ ਮੁੜ ਭੰਨ ਕੇ। ਘੜਿ ਘੜਿ = ਫਿਰ ਫਿਰ ਘੜ ਕੇ। ਉਸਰੇ = ਬਣੇ ਹੋਏ।
SikhNet (Spanish)En verdad Dios hace y deshace todo según Su Voluntad.
ਸਰ ਭਰਿ. ਸੋਖੈ, ਭੀ. ਭਰਿ ਪੋਖੈ; ਸਮਰਥ ਵੇਪਰਵਾਹੈ ॥
sar bhar. sokhai, bhee. bhar pokhai; samarath veparavaahai |
Sant Singh KhalsaHe dries up the pools which are full, and fills the dried tanks again. He is all-powerful and independent.
Manmohan SinghThe Omnipotent, carefree Lord dries the filled-up tanks and again fully fills them.
Manmohan Singh (Punjabi)ਸਰਬ ਸ਼ਕਤੀਵਾਨ, ਮੁਛੰਦਗੀ-ਰਹਿਤ ਸੁਆਮੀ ਭਰੇ ਹੋਏ ਸਰੋਵਰਾ ਨੂੰ ਸੁਕਾ ਦਿੰਦਾ ਹੈ ਅਤੇ ਫੇਰ ਉਨ੍ਹਾਂ ਨੂੰ ਪਰੀ ਪੂਰਨ ਕਰ ਦਿੰਦਾ ਹੈ।
Fareedkot Teekaਤਲਾਵ ਜੋ ਭਰੇ ਹੂਏ ਹੈਂ ਤਿਨ ਕੋ ਸੁਕਾਵਤਾ ਹੈ, ਬਹੁੜੋ ਜੋ ਭਰੇ ਹੂਏ ਹੈਂ ਤਿਨ ਕੋ (ਪੋਖੈ) ਪੁਸਟ ਕਰਤਾ ਹੈ, ਭਾਵ ਅਤੀ ਭਰਤਾ ਹੈ॥
Prof. Sahib Singh(ਉਹ ਗੋਪਾਲ ਇਸ ਸੰਸਾਰ-) ਸਰੋਵਰ ਨੂੰ ਭਰ ਕੇ ਸੁਕਾ ਦੇਂਦਾ ਹੈ, ਫਿਰ ਹੋਰ ਨਕਾ-ਨਕ ਭਰਦਾ ਹੈ। ਉਹ ਗੋਪਾਲ ਪ੍ਰਭੂ ਸਭ ਕੁਝ ਕਰਨ-ਜੋਗਾ ਹੈ, ਵੇਪਰਵਾਹ ਹੈ।ਪਦ ਅਰਥ ਸੋਖੈ = ਸੁਕਾਂਦਾ ਹੈ। ਪੋਖੈ = ਨਕਾ-ਨਕ ਭਰਦਾ ਹੈ।
SikhNet (Spanish)Él seca el mar y lo vuelve a llenar; Él es nuestro Señor Autónomo y Omnipotente.
ਭਰਮਿ ਭੁਲਾਨੇ. ਭਏ ਦਿਵਾਨੇ; ਵਿਣੁ ਭਾਗਾ. ਕਿਆ ਪਾਈਐ ॥
bharam bhulaane. bhe divaane; vin bhaagaa. kiaa paaeeai |
Sant Singh KhalsaDeluded by doubt, they have gone insane; without destiny, what do they obtain?
Manmohan SinghStrayed by doubt, men have become crazy, What can they obtain without destiny?
Manmohan Singh (Punjabi)ਸੰਦੇਹ ਦੇ ਗੁਮਰਾਹ ਕੀਤੇ ਹੋਏ ਬੰਦੇ ਕਮਲੇ ਹੋਗਏ ਹਨ। ਪ੍ਰਾਲਬਧ ਦੇ ਬਾਝੋਂ ਉਹ ਕੀ ਪ੍ਰਾਪਤ ਕਰ ਸਕਦੇ ਹਨ?
Fareedkot Teekaਭਰਮ ਮੇਂ ਭੂਲੇ ਹੂਏ ਏਹੁ ਜੀਵ (ਦਿਵਾਨੇ) ਕਮਲੇ ਹੋਏ ਹੈਂ, ਬਿਨਾ ਭਾਗਾਂ ਸੇ ਏਹ ਕਿਆ ਬੀਚਾਰ ਪਾਇ ਸਕਤੇ ਹੈਂ ਅਰਥਾਤ ਨਹੀਂ ਪਾਇ ਸਕਤੇ॥
Prof. Sahib Singh(ਹੇ ਪਾਂਡੇ! ਉਸ ਗੋਪਾਲ-ਪ੍ਰਭੂ ਨੂੰ ਭੁਲਾ ਕੇ) ਜੋ ਜੀਵ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਹੋਏ ਹਨ ਉਹ (ਮਾਇਆ ਪਿਛੇ ਹੀ) ਕਮਲੇ ਹੋਏ ਪਏ ਹਨ, (ਉਹਨਾਂ ਨੂੰ) ਭਾਗਾਂ ਤੋਂ ਬਿਨਾ (ਉਸ ਵੇਪਰਵਾਹ ਦੀ ਸਿਫ਼ਤ-ਸਾਲਾਹ ਵਜੋਂ) ਕੁਝ ਨਹੀਂ ਮਿਲਦਾ।ਪਦ ਅਰਥ ਭਰਮਿ = ਭਰਮ ਵਿਚ। ਕਿਆ ਪਾਈਐ = ਕੁਝ ਨਹੀਂ ਲੱਭਦਾ।
SikhNet (Spanish)Extraviado por la duda, uno se vuelve loco;
ਗੁਰਮੁਖਿ ਗਿਆਨੁ ਡੋਰੀ ਪ੍ਰਭਿ ਪਕੜੀ; ਜਿਨ ਖਿੰਚੈ ਤਿਨ ਜਾਈਐ ॥
guramukh giaan ddoree prabh pakarree; jin khinchai tin jaaeeai |
Sant Singh KhalsaThe Gurmukhs know that God holds the string; wherever He pulls it, they must go.
Manmohan SinghThe Guru-ward knows, that the Lord holds the string, Whither the Lord draws, thither the mortals go.
Manmohan Singh (Punjabi)ਗੁਰੂ-ਸਮਰਪਨ ਜਾਣਦਾ ਹੈ ਕਿ ਸੁਆਮੀ ਨੇ ਰੱਸੀ ਫੜੀ ਹੋਈ ਹੈ। ਜਿਧਰ ਨੂੰ ਸੁਆਮੀ ਖਿਚਦਾ ਹੈ, ਉਧਰ ਨੂੰ ਹੀ ਪ੍ਰਾਨੀ ਜਾਂਦੇ ਹਨ।
Fareedkot Teekaਗੁਰਮੁਖੋਂ ਨੇ ਆਪ ਜਾਨਿਆ ਹੈ ਕਿ ਪਰਾਰਬਧ ਰੂਪ ਡੋਰੀ ਪਰਮੇਸੁਰ ਨੇ ਪਕੜੀ ਹੋਈ ਹੈ ਅਰਥਾਤ ਸਭ ਜੀਵੋਂ ਕਾ ਕਰਮ ਫਲ ਪ੍ਰਦਾਤਾ ਪਰਮੇਸ੍ਵਰ ਹੈ। ਜਿਸ ਤਰਫ ਖੈਂਚਤਾ ਹੈ, ਤਿਸੀ ਓਰ ਜਾਈਤਾ ਹੈ॥
Prof. Sahib Singhਸਤਿਗੁਰੂ ਦੀ ਗਿਆਨ-ਰੂਪ ਡੋਰੀ ਪ੍ਰਭੂ ਨੇ (ਆਪਣੇ) ਹੱਥ ਵਿਚ ਫੜੀ ਹੋਈ; ਜਿਨ੍ਹਾਂ ਨੂੰ (ਇਸ ਡੋਰੀ ਨਾਲ ਆਪਣੇ ਵਲ) ਖਿੱਚਦਾ ਹੈ ਉਹ (ਉਸ ਵਲ) ਤੁਰ ਪੈਂਦੇ ਹਨ (ਭਾਵ, ਜਿਨ੍ਹਾਂ ਉਤੇ ਗੋਪਾਲ-ਪ੍ਰਭੂ ਮਿਹਰ ਕਰਦਾ ਹੈ ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਦੇ ਚਰਨਾਂ ਵਿਚ ਜੁੜਦੇ ਹਨ)।ਪਦ ਅਰਥ ਪ੍ਰਭਿ = ਪ੍ਰਭੂ ਨੇ। ਜਿਨ = ਜਿਨ੍ਹਾਂ ਨੂੰ। ਜਾਈਐ = (ਲੈ) ਜਾਂਦਾ ਹੈ।
SikhNet (Spanish)oh, ¿cómo puede ser bendecido sin que tenga el destino para serlo?
ਹਰਿ ਗੁਣ ਗਾਇ ਸਦਾ ਰੰਗਿ ਰਾਤੇ; ਬਹੁੜਿ. ਨ ਪਛੋਤਾਈਐ ॥
har gun gaae sadaa rang raate; bahurr. na pachhotaaeeai |
Sant Singh KhalsaThose who sing the Glorious Praises of the Lord, are forever imbued with His Love; they never again feel regret.
Manmohan SinghThey, who sing God's praise and ever remain imbued with His love repent not in the end.
Manmohan Singh (Punjabi)ਜੋ ਵਾਹਿਗੁਰੂ ਦੀ ਕੀਰਤੀ ਗਾਇਨ ਕਰਦੇ ਹਨ ਅਤੇ ਹਮੇਸ਼ਾਂ ਉਸ ਦੇ ਪ੍ਰੇਮ ਨਾਲ ਰੰਗੇ ਰਹਿੰਦੇ ਹਨ ਉਹ ਅੰਤ ਨੰ ਝੂਰਦੇ ਨਹੀਂ।
Fareedkot Teekaਜੋ ਹਰੀ ਗੁਣ ਗਾਇ ਕੇ ਸਦਾ ਪ੍ਰੇਮ ਮੇਂ ਰੰਗੇ ਹੈਂ ਵਹੁ ਫੇਰ ਪਸਚਾਤਾਪ ਨਹੀਂ ਕਰਤੇ॥
Prof. Sahib Singhਉਹ ਪ੍ਰਭੂ ਦੇ ਗੁਣ ਗਾ ਕੇ ਉਸ ਦੇ ਪਿਆਰ ਵਿਚ ਮਸਤ ਰਹਿੰਦੇ ਹਨ, ਮੁੜ ਉਹਨਾਂ ਨੂੰ ਪਛੁਤਾਣਾ ਨਹੀਂ ਪੈਂਦਾ।
SikhNet (Spanish)El Hombre de Dios tiene la cuerda de la Sabiduría del Señor en Sus Manos, él transcurre en Su Voluntad.
ਭਭੈ ਭਾਲਹਿ. ਗੁਰਮੁਖਿ ਬੂਝਹਿ; ਤਾ ਨਿਜ ਘਰਿ ਵਾਸਾ ਪਾਈਐ ॥
bhabhai bhaaleh. guramukh boojheh; taa nij ghar vaasaa paaeeai |
Sant Singh KhalsaBhabha: If someone seeks, and then becomes Gurmukh, then he comes to dwell in the home of his own heart.
Manmohan SinghBh: If they search and realise the Lord through the Guru, then thy attain an abode in their own home.
Manmohan Singh (Punjabi)ਭ: ਜੇਕਰ ਉਹ ਗੁਰਾਂ ਰਾਹੀਂ ਸੁਆਮੀ ਨੂੰ ਖੋਜਣ ਅਤੇ ਅਨੁਭਵ ਕਰ ਲੈਣ, ਤਦ ਉਹ ਆਪਣੇ ਨਿੱਜ ਦੇ ਗ੍ਰਹਿ ਅੰਦਰ ਵਸੇਬਾ ਪਾ ਲੈਂਦੇ ਹਨ।
Fareedkot Teekaਭਭੇ ਦੁਆਰਾ ਕਹਿਤੇ ਹੈਂ: ਜੋ ਸਤਿਗੁਰੋਂ ਕੋ (ਭਾਲਹਿ) ਖੋਜਤੇ ਹੈਂ, ਸੋ ਗੁਰਮੁਖ ਸਮਝਤੇ ਹੈਂ। ਜੋ ਸਮਝਤੇ ਹੈਂ, ਸੋ ਪੁਰਸ (ਨਿਜ ਘਰਿ) ਸ੍ਵੈ ਸਰੂਪ ਮੇਂ ਵਾਸਾ ਪਾਵਤੇ ਹੈਂ॥
Prof. Sahib Singhਉਹ (ਪ੍ਰਭੂ ਦੀ ਹੀ) ਭਾਲ ਕਰਦੇ ਹਨ। (ਜਦੋਂ) ਸਤਿਗੁਰੂ ਦੀ ਰਾਹੀਂ (ਰਸਤਾ) ਸਮਝ ਲੈਂਦੇ ਹਨ ਤਾਂ ਆਪਣੇ (ਅਸਲ) ਘਰ ਵਿਚ ਟਿਕ ਜਾਂਦੇ ਹਨ (ਭਟਕਣੋਂ ਹਟ ਜਾਂਦੇ ਹਨ)।
SikhNet (Spanish)Sí, cantando la Alabanza del Señor, es imbuido con Su Amor y no se lamenta más.
ਭਭੈ. ਭਉਜਲੁ ਮਾਰਗੁ ਵਿਖੜਾ; ਆਸ ਨਿਰਾਸਾ ਤਰੀਐ ॥
bhabhai. bhaujal maarag vikharraa; aas niraasaa tareeai |
Sant Singh KhalsaBhabha: The way of the terrifying world-ocean is treacherous. Remain free of hope, in the midst of hope, and you shall cross over.
Manmohan SinghBh: Arduous is the way of the dreadful world-ocean. Remaining desireless amidst worldly desires, the world-ocean is crossed.
Manmohan Singh (Punjabi)ਭ: ਕਠਨ ਹੈ ਭਿਆਨਕ ਸੰਸਾਰ ਸਮੁੰਦਰ ਦਾ ਰਸਤਾ ਸੰਸਾਰੀ ਖਾਹਿਸ਼ਾਂ ਅੰਦਰ ਖਾਹਿਸ਼-ਰਹਿਤ ਰਹਿਣ ਦੁਆਰਾ ਸੰਸਾਰ ਸਮੁੰਦਰ ਤਰਿਆ ਜਾਂਦਾ ਹੈ।
Fareedkot Teekaਭਭੇ ਦੁਆਰਾ ਕਹਿਤੇ ਹੈਂ: ਸੰਸਾਰ ਸਮੁੰਦ੍ਰ ਕਾ ਰਸਤਾ ਬਹੁਤ ਕਠਨ ਹੈ। ਜੋ ਆਸਾ ਸੇ ਨਿਰਾਸ ਹੋਇ ਤੋ ਤਰਨਾ ਹੋਤਾ ਹੈ॥
Prof. Sahib Singhਇਹ ਸੰਸਾਰ-ਸਮੁੰਦਰ (ਜੀਵਾਂ ਵਾਸਤੇ) ਔਖਾ ਰਸਤਾ ਹੈ, ਇਸ ਵਿਚੋਂ ਤਦੋਂ ਹੀ ਤਰ ਸਕੀਦਾ ਹੈ ਜੇ (ਦੁਨੀਆ ਵਾਲੀਆਂ) ਆਸਾਂ ਬਨਾਣੀਆਂ ਛੱਡ ਦੇਈਏ,ਪਦ ਅਰਥ ਆਸ ਨਿਰਾਸਾ = ਆਸਾਂ ਵਲੋਂ ਨਿਰਾਸ ਹੋ ਕੇ।
SikhNet (Spanish)Cruza el mar tempestuoso de la existencia material y, en medio de la esperanza, se emancipa volviéndose desapegado.
ਗੁਰ ਪਰਸਾਦੀ ਆਪੋ ਚੀਨੑੈ; ਜੀਵਤਿਆ ਇਵ ਮਰੀਐ ॥੪੧॥
gur parasaadee aapo cheenai; jeevatiaa iv mareeai |41|
Sant Singh KhalsaBy Guru's Grace, one comes to understand himself; in this way, he remains dead while yet alive. ||41||
Manmohan SinghBy Guru's grace, the mortal understands his ownself and thus remains he dead in life.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਪ੍ਰਾਨੀ ਆਪਣੇ ਆਪ ਨੂੰ ਸਮਝ ਲੈਂਦਾ ਹੈ ਤੇ ਇਸ ਤਰ੍ਹਾਂ ਜੀਉਂਦੇ ਜੀ ਮਰਿਆ ਰਹਿੰਦਾ ਹੈ।
Fareedkot Teekaਪੁਨਾ ਜੋ ਇਹ ਗੁਰੋਂ ਕੀ ਕ੍ਰਿਪਾ ਸੇ ਜੀਵ ਭਾਵ ਸੇ ਮਰੇ ਤੋ (ਇਵ) ਇਸ ਪ੍ਰਕਾਰ ਸੇ ਅਪਨੇ ਆਪ ਕੋ ਚੀਨਤਾ ਹੈ ਅਰਥਾਤ ਪਛਾਨਤਾ ਹੈ, ਤੌ ਤਰਨਾ ਹੋਤਾ ਹੈ॥੪੧॥
Prof. Sahib Singhਸਤਿਗੁਰੂ ਦੀ ਮੇਹਰ ਨਾਲ ਆਪਣੇ ਆਪ ਨੂੰ (ਆਪਣੇ ਅਸਲੇ ਨੂੰ) ਪਛਾਣੀਏ; ਇਸ ਤਰ੍ਹਾਂ ਜਿਊਂਦਿਆਂ ਮਰ ਜਾਈਦਾ ਹੈ (ਭਾਵ, ਇਸੇ ਜੀਵਨ ਵਿਚ ਹੀ ਮਨ ਵਿਕਾਰਾਂ ਵਲੋਂ ਹਟ ਜਾਂਦਾ ਹੈ) ॥੪੧॥ਪਦ ਅਰਥ ਆਪੋ = ਆਪਣੇ ਆਪ ਨੂੰ। ਇਵ = ਇਸ ਤਰ੍ਹਾਂ ॥੪੧॥
SikhNet (Spanish)Así toma Conciencia de su ser por la Gracia del Guru, muriendo en su individualidad mientras aun está vivo. (41)
ਮਾਇਆ ਮਾਇਆ ਕਰਿ ਮੁਏ; ਮਾਇਆ. ਕਿਸੈ ਨ ਸਾਥਿ ॥
maaeaa maaeaa kar mue; maaeaa. kisai na saath |
Sant Singh KhalsaCrying out for the wealth and riches of Maya, they die; but Maya does not go along with them.
Manmohan SinghMany have died crying for wealth and property, but wealth goes along with none.
Manmohan Singh (Punjabi)ਧਨ ਜਾਇਦਾਦ ਲਈ ਕੂਕਦੇ ਘਣੇਰੇ ਮਰ ਖੱਪ ਗਏ ਹਨ; ਪ੍ਰੰਤੂ ਦੌਲਤ ਕਿਸੇ ਦੇ ਭੀ ਨਾਲ ਨਹੀਂ ਜਾਂਦੀ।
Fareedkot Teekaਮਾਇਆ ਮਾਇਆ ਕਰਤੇ ਸਭ ਮਰ ਗਏ, ਪਰੰਤੂ ਮਾਇਆ ਕਿਸੇ ਕੇ ਸਾਥ ਨਾ ਗਈ॥
Prof. Sahib Singh(ਬੇਅੰਤ ਜੀਵ) ਮਾਇਆ ਲਈ ਤਰਲੇ ਲੈਂਦੇ ਮਰ ਗਏ, ਪਰ ਮਾਇਆ ਕਿਸੇ ਦੇ ਨਾਲ ਨਾਹ ਨਿਭੀ,
SikhNet (Spanish)Muchos persiguen descontrolados la ilusión, pero nada de ella les acompañará.
ਹੰਸੁ ਚਲੈ ਉਠਿ ਡੁਮਣੋ; ਮਾਇਆ ਭੂਲੀ ਆਥਿ ॥
hans chalai utth ddumano; maaeaa bhoolee aath |
Sant Singh KhalsaThe soul-swan arises and departs, sad and depressed, leaving its wealth behind.
Manmohan SinghThe soul-swan arises and departs crest-fallen and the wealth is forsaken over here.
Manmohan Singh (Punjabi)ਭਉਰ-ਰਾਜ ਹੰਸ ਉਠ ਕੇ ਨਿੰਮੋਝੂਣੀ ਟੁਰ ਵੰਝਦੀ ਹੈ, ਤੇ ਧਨ ਦੌਲਤ ਏਥੇ ਹੀ ਛੱਡੀ ਛੱਡਾਈ ਰਹਿ ਜਾਂਦੀ ਹੈ।
Fareedkot Teekaਹੰਸ ਜੀਵ ਹੋ ਕੇ ਉਠ ਕੇ ਚਲਾ ਜਾਤਾ ਹੈ ਔਰੁ ਮਾਇਆ ਭੂਲੀ ਹੈ ਆਥਿ, ਭਾਵ ਮਾਇਆ ਪੜੀ ਰਹਿ ਜਾਤੀ ਹੈ॥
Prof. Sahib Singhਜਦੋਂ (ਜੀਵ-) ਹੰਸ ਦੁਚਿੱਤਾ ਹੋ ਕੇ (ਮੌਤ ਆਇਆਂ) ਉਠ ਤੁਰਦਾ ਹੈ ਤਾਂ ਮਾਇਆ ਦਾ ਸਾਥ ਛੁੱਟ ਜਾਂਦਾ ਹੈ।ਪਦ ਅਰਥ ਡੁਮਣੋ = ਦੁਚਿੱਤਾ (ਭਾਵ, ਇਕ ਪਾਸੇ ਇਧਰ ਮਾਇਆ ਵਿਚ ਫਸਿਆ ਪਿਆ ਹੈ, ਦੂਜੇ ਪਾਸੇ ਮੌਤ ਬਦੋ-ਬਦੀ ਲੈ ਜਾ ਰਹੀ ਹੈ)। {ਨੋਟ: ਫਰੀਦ ਜੀ ਸੂਹੀ ਰਾਗ ਵਿਚ ਲਿਖਦੇ ਹਨ "ਹੰਸੁ ਚਲਸੀ ਡੁਮਣਾ।" ਗੁਰੂ ਨਾਨਕ ਦੇਵ ਜੀ ਦੀ ਤੁਕ "ਹੰਸ ਚਲੈ ਉਠਿ ਡੁਮਣੋ" ਨੂੰ ਫਰੀਦ ਜੀ ਦੀ ਤੁਕ ਨਾਲ ਰਲਾਓ। ਇਹ ਲਫ਼ਜ਼ਾਂ ਦੀ ਸਾਂਝ ਸਬਬ ਨਾਲ ਨਹੀਂ ਹੋ ਗਈ। ਗੁਰੂ ਨਾਨਕ ਸਾਹਿਬ ਪਾਸ ਫ਼ਰੀਦ ਜੀ ਦੀ ਬਾਣੀ ਮੌਜੂਦ ਸੀ}। ਆਥਿ = ਹੈ। ਭੂਲੀ ਆਥਿ = ਭੁੱਲ ਜਾਂਦੀ ਹੈ, ਸਾਥ ਛੁੱਟ ਜਾਂਦਾ ਹੈ।
SikhNet (Spanish)El Alma cisne huye con tristeza en su corazón y abandona la ilusión aquí, todavía de este lado.
ਮਨੁ ਝੂਠਾ ਜਮਿ ਜੋਹਿਆ; ਅਵਗੁਣ ਚਲਹਿ ਨਾਲਿ ॥
man jhootthaa jam johiaa; avagun chaleh naal |
Sant Singh KhalsaThe false mind is hunted by the Messenger of Death; it carries its faults along when it goes.
Manmohan SinghThe false soul is harassed by the Death's courier and one's demerits go along with him.
Manmohan Singh (Punjabi)ਕੂੜੀ ਆਤਮਾ ਨੂੰ ਮੌਤ ਦਾ ਦੂਤ ਦੁਖੀ ਕਰਦਾ ਹੈ ਅਤੇ ਇਨਸਾਨ ਦੀਆਂ ਬਦੀਆਂ ਉਸ ਦੇ ਨਾਲ ਜਾਂਦੀਆਂ ਹਨ।
Fareedkot Teeka(ਮਨੁ) ਜੀਵ ਜੋ ਝੂਠਾ ਹੈ, ਸੋ ਜਮ ਨੇ (ਜੋਹਿਆ) ਦੇਖਿਆ ਹੈ ਔਗਨ ਇਸ ਕੇ ਸਾਥ ਚਲਤੇ ਹੈਂ॥
Prof. Sahib Singhਜੋ ਮਨ ਮਾਇਆ ਵਿਚ ਫਸਿਆ ਹੁੰਦਾ ਹੈ ਉਸ ਨੂੰ ਜਮ ਵਲੋਂ ਤਾੜਨਾ ਹੁੰਦੀ ਹੈ (ਭਾਵ, ਉਹ ਮੌਤ ਦਾ ਨਾਮ ਸੁਣ ਸੁਣ ਕੇ ਡਰਦਾ ਹੈ), (ਮਾਇਆ ਤਾਂ ਇਥੇ ਰਹਿ ਗਈ, ਤੇ ਮਾਇਆ ਦੀ ਖ਼ਾਤਰ ਕੀਤੇ ਹੋਏ) ਅਉਗਣ ਨਾਲ ਤੁਰ ਪੈਂਦੇ ਹਨ।ਪਦ ਅਰਥ ਝੂਠਾ = ਝੂਠੇ ਪਦਾਰਥਾਂ ਵਿਚ ਫਸਿਆ ਹੋਇਆ, ਨਾਹ ਨਾਲ ਨਿਭਣ ਵਾਲੀ ਮਾਇਆ ਵਿਚ ਫਸਿਆ ਹੋਇਆ। ਜਮਿ = ਜਮ ਨੇ। ਜੋਹਿਆ = ਤੱਕਿਆ, ਤਾੜਨਾ ਕੀਤੀ, ਡਰਾਇਆ।
SikhNet (Spanish)La mente incompleta es apresada por la muerte y los deméritos de uno lo acompañan.
ਮਨ ਮਹਿ ਮਨੁ ਉਲਟੋ ਮਰੈ; ਜੇ ਗੁਣ ਹੋਵਹਿ ਨਾਲਿ ॥
man meh man ulatto marai; je gun hoveh naal |
Sant Singh KhalsaThe mind turns inward, and merges with mind, when it is with virtue.
Manmohan SinghIf one be with virtues, his mind, turning its back upon the world, merges in the mind itself.
Manmohan Singh (Punjabi)ਜੇਕਰ ਬੰਦਾ ਨੇਕੀਆਂ ਸੰਯੁਕਤ ਹੋਵੇ, ਤਾਂ ਉਸ ਦਾ ਮਨੁਆ, ਦੁਨੀਆਂ ਵੱਲੋਂ ਮੋੜਾ ਪਾ ਕੇ ਮਨ ਦੇ ਅੰਦਰ ਹੀ ਲੀਨ ਹੋ ਜਾਂਦਾ ਹੈ।
Fareedkot Teekaਜੇ ਸੁਭ ਗੁਨ ਜੀਵ ਕੇ ਸਾਥ ਹੋਵਨ ਤਾਂ ਮਨ ਕਾ ਸੰਕਲਪੁ ਉਲਟ ਕੇ ਮਨ ਮੇਂ ਹੀ ਮਰ ਜਾਵੈ॥
Prof. Sahib Singhਪਰ ਜੇ ਮਨੁੱਖ ਦੇ ਪੱਲੇ ਗੁਣ ਹੋਣ ਤਾਂ ਮਨ ਮਾਇਆ ਵਲੋਂ ਪਰਤ ਕੇ ਆਪਣੇ ਅੰਦਰ ਹੀ ਆਪਾ-ਭਾਵ ਤੋਂ ਮਰ ਜਾਂਦਾ ਹੈ (ਭਾਵ, ਇਸ ਵਿਚ ਮੋਹ ਆਦਿਕ ਵਿਕਾਰ ਨਹੀਂ ਰਹਿ ਜਾਂਦੇ)।ਪਦ ਅਰਥ ਉਲਟੋ = ਮਾਇਆ ਵਲੋਂ ਉਲਟ ਕੇ, ਪਰਤ ਕੇ। ਮਰੈ = 'ਆਪਾ-ਭਾਵ' ਵਲੋਂ ਮਰਦਾ ਹੈ।
SikhNet (Spanish)Sí, si uno es bendecido con Mérito, la mente rechaza lo mundano y se sumerge en el Ser.