ਮੇਰੀ ਮੇਰੀ ਕਰਿ ਮੁਏ; ਵਿਣੁ ਨਾਵੈ. ਦੁਖੁ ਭਾਲਿ ॥
meree meree kar mue; vin naavai. dukh bhaal |
Sant Singh KhalsaCrying out, "Mine, mine!", they have died, but without the Name, they find only pain.
Manmohan SinghPuffed up with pride, many have perished. Without the Name, one comes to grief.
Manmohan Singh (Punjabi)ਹੰਕਾਰ ਨਾਲ ਆਫ਼ਰ ਕੇ ਘਣੇਰੇ ਮਰ ਮੁਕ ਗਏ ਹਨ। ਨਾਮ ਦੇ ਬਾਝੋਂ ਇਨਸਾਨ ਰੰਜ ਗਮ ਉਠਾਉਂਦਾ ਹੈ।
Fareedkot Teekaਮੇਰੀ ਮੇਰੀ ਕਰ ਕੇ ਮੂਏ ਹੈਂ, ਬਿਨਾਂ ਨਾਮ ਸੇ ਤਿਨ ਕੋ ਦੁਖ (ਭਾਲਿ) ਪ੍ਰਾਪਤ ਹੋਵੈਂਗੇ॥
Prof. Sahib Singhਪਰਮਾਤਮਾ ਦਾ 'ਨਾਮ' ਭੁਲਾ ਕੇ (ਨਿਰੀ) ਮਾਇਆ ਨੂੰ ਹੀ ਆਪਣੀ ਸਮਝ ਕੇ (ਇਸ ਤਰ੍ਹਾਂ ਸਗੋਂ) ਦੁੱਖ ਵਿਹਾਝ ਕੇ ਹੀ (ਬੇਅੰਤ ਜੀਵ) ਚਲੇ ਗਏ;ਪਦ ਅਰਥ ਭਾਲਿ = ਢੂੰਢ ਕੇ, ਵਿਹਾਝ ਕੇ।
SikhNet (Spanish)Los egocéntricos están destinados a morir, porque sin el Nombre, sólo viven en el dolor.
ਗੜ ਮੰਦਰ ਮਹਲਾ ਕਹਾ; ਜਿਉ ਬਾਜੀ ਦੀਬਾਣੁ ॥
garr mandar mahalaa kahaa; jiau baajee deebaan |
Sant Singh KhalsaSo where are their forts, mansions, palaces and courts? They are like a short story.
Manmohan SinghWhere are the fortresses, mansions, palaces and courts? They are like the short-lived play.
Manmohan Singh (Punjabi)ਕਿੱਥੇ ਹਨ ਕੋਟ, ਰਾਜਭਵਨ, ਸ਼ਾਹੀ ਇਮਾਰਤਾ ਅਤੇ ਕਚਹਿਰੀਆਂ? ਉਹ ਥੋੜਾ ਸਮਾਂ ਰਹਿਣ ਵਾਲੀ ਖੇਡ ਦੀ ਨਿਆਈਂ ਹਨ।
Fareedkot Teeka(ਗੜ) ਕਿਲੇ ਮੰਦਰ ਔ ਮਹਿਲ ਪਕੇ ਕਿਆ ਹੈਂ ਔ (ਦੀਬਾਣੁ) ਕਚਹਰੀਆਂ ਵਾ ਦੀਵਾਨਖਾਨੇ ਏਹ ਸਭ ਐਸੇ ਹੈਂ ਜੈਸੇ ਨਟ ਕੀ ਬਾਜੀ ਹੈ, ਭਾਵ ਸਭ ਦਿਖਾਵੇ ਮਾਤ੍ਰ ਮਿਥਿਆ ਹੈ॥
Prof. Sahib Singhਕਿਲੇ, ਪੱਕੇ ਘਰ, ਮਹਲ ਮਾੜੀਆਂ ਤੇ ਹਕੂਮਤ (ਸਭ) ਸਾਥ ਛੱਡ ਗਏ, ਇਹ ਤਾਂ (ਮਦਾਰੀ ਦੀ) ਖੇਡ ਹੀ ਸਨ।ਪਦ ਅਰਥ ਕਹਾ = ਕਿਥੇ ਗਏ? ਸਾਥ ਛੱਡ ਗਏ। ਬਾਜੀ = ਮਦਾਰੀ ਦੀ ਖੇਡ। ਦੀਬਾਣੁ = ਕਚਹਿਰੀ, ਹਕੂਮਤ। ਗੜ੍ਹ = ਕਿਲ੍ਹੇ।
SikhNet (Spanish)En verdad todas nuestras mansiones, fortalezas y cortes son vanas como un teatro de sombras.
ਨਾਨਕ. ਸਚੇ ਨਾਮ ਵਿਣੁ; ਝੂਠਾ ਆਵਣ ਜਾਣੁ ॥
naanak. sache naam vin; jhootthaa aavan jaan |
Sant Singh KhalsaO Nanak, without the True Name, the false just come and go.
Manmohan SinghNanak, without the True Name, the false man continues coming and going.
Manmohan Singh (Punjabi)ਨਾਨਕ, ਸੱਚੇ ਨਾਮ ਦੇ ਬਾਝੋਂ ਕੂੜਾ ਇਨਸਾਨ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਚੇ ਨਾਮ ਤੋਂ ਬਿਨਾ ਜੋ ਏਹ ਜੀਵ ਝੂਠਾ ਹੈ, ਇਸ ਕੋ ਆਵਣਾ ਜਾਣਾ ਹੀ ਰਹਿਤਾ ਹੈ॥
Prof. Sahib Singhਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਸਾਰਾ ਜੀਵਨ ਵਿਅਰਥ ਜਾਂਦਾ ਹੈ;ਪਦ ਅਰਥ ਝੂਠਾ = ਵਿਅਰਥ। ਆਵਣ ਜਾਣੁ = ਆਉਣਾ ਤੇ ਜਾਣਾ, (ਭਾਵ,) ਸਾਰਾ ਜੀਵਨ।
SikhNet (Spanish)Dice Nanak, sin el Nombre Verdadero, el advenimiento a la vida es puramente ilusorio.
ਆਪੇ ਚਤੁਰੁ ਸਰੂਪੁ ਹੈ; ਆਪੇ ਜਾਣੁ ਸੁਜਾਣੁ ॥੪੨॥
aape chatur saroop hai; aape jaan sujaan |42|
Sant Singh KhalsaHe Himself is clever and so very beautiful; He Himself is wise and all-knowing. ||42||
Manmohan SinghThe Lord Himself is wise and beauteous and Himself accomplished and Omniscient.
Manmohan Singh (Punjabi)ਸੁਆਮੀ ਆਪ ਸਿਆਣਾ ਤੇ ਸੁੰਦਰ ਹੈ ਅਤੇ ਆਪ ਹੀ ਜਾਣਕਾਰ ਅਤੇ ਸਰਬ-ਗਿਆਤਾ।
Fareedkot Teekaਆਪੇ ਵਹੁ (ਚਤੁਰੁ) ਪਰਮੇਸ੍ਵਰ ਸਰਬ ਸਰੂਪ ਹੂਆ ਹੂਆ ਹੈ, ਆਪੇ ਹੀ ਤਿਨ ਕੇ ਕਰਮੋਂ ਕੇ ਜਾਨਨੇ ਕੋ (ਸੁਜਾਣੁ) ਚਤੁਰ ਹੈ॥੪੨॥
Prof. Sahib Singh(ਪਰ ਜੀਵ ਵਿਚਾਰੇ ਦੇ ਕੀਹ ਵਸਿ? ਇਹ ਬੇ-ਸਮਝ ਹੈ) ਪ੍ਰਭੂ ਆਪ ਹੀ ਸਿਆਣਾ ਹੈ, ਆਪ ਹੀ ਸਭ ਕੁਝ ਜਾਣਦਾ ਹੈ (ਉਹੀ ਸਮਝਾਵੇ ਤਾਂ ਜੀਵ ਸਮਝੇ) ॥੪੨॥* ਨੋਟ: ਹਿੰਦੀ ਅੱਖਰਾਂ ਨੂੰ 'ਪਾ, ਫਾ, ਬਾ, ਭਾ' ਆਦਿਕ ਆਖ ਕੇ ਉਚਾਰੀਦਾ ਹੈ, ਤੇ ਗੁਰਮੁਖੀ ਅੱਖਰਾਂ ਨੂੰ 'ਪੱਪਾ, ਫੱਫਾ, ਬੱਬਾ, ਭੱਭਾ' ਆਖ ਕੇ। ਗੁਰੂ ਨਾਨਕ ਸਾਹਿਬ 'ਭੱਭਾ' ਵਰਤ ਰਹੇ ਹਨ, ਜਿਸ ਤੋਂ ਜ਼ਾਹਰ ਹੈ ਕਿ ਉਹ ਆਪਣੀ ਬਾਣੀ ਹਿੰਦੀ ਜਾਂ ਉਰਦੂ ਅੱਖਰਾਂ ਵਿਚ ਨਹੀਂ ਲਿਖ ਰਹੇ ਸਨ। * ਨੋਟ: ਤੁਕ "ਗੜ ਮੰਦਰ ਮਹਲਾ ਕਹਾ" ਪਾਠਕ ਦੇ ਸਾਹਮਣੇ ਐਮਨਾਬਾਦ ਦਾ ਉਹ ਨਜ਼ਾਰਾ ਲੈ ਆਉਂਦੀ ਹੈ ਜੋ ਗੁਰੂ ਨਾਨਕ ਦੇਵ ਜੀ ਨੇ ਰਾਗ ਆਸਾ ਦੀ ਅਸਟਪਦੀ ਵਿਚ ਇਉਂ ਬਿਆਨ ਕੀਤਾ ਹੈ "ਕਹਾ ਸੁ ਘਰੁ ਦਰੁ ਮੰਡਪ ਮਹਲਾ, ਕਹਾ ਸੁ ਬੰਕ ਸਰਾਈ"। ਕੀ ਇਹ ਬਾਣੀ ਬਾਬਰਵਾਣੀ ਤੋਂ ਪਿਛੋਂ ਕਰਤਾਰਪੁਰ ਬੈਠ ਕੇ ਲਿਖੀ ਗਈ ਸੀ?
SikhNet (Spanish)Sí, Dios es Omnisciente y es la Esencia de la Sabiduría en Sí Mismo. (42)
ਜੋ ਆਵਹਿ. ਸੇ ਜਾਹਿ ਫੁਨਿ; ਆਇ ਗਏ ਪਛੁਤਾਹਿ ॥
jo aaveh. se jaeh fun; aae ge pachhutaeh |
Sant Singh KhalsaThose who come, must go in the end; they come and go, regretting and repenting.
Manmohan SinghThey who come, shall ultimately go. Coming and going, they shall continue repenting.
Manmohan Singh (Punjabi)ਜਿਹੜੇ ਆਏ ਹਨ ਉਹ ਆਖ਼ਰਕਾਰ ਚਲੇ ਜਾਣਗੇ ਆਉਂਦੇ ਅਤੇ ਜਾਂਦੇ ਉਹ ਪਸਚਾਤਾਪ ਕਰਦੇ ਰਹਿਣਗੇ।
Fareedkot Teekaਜੋ (ਆਵਹਿ) ਜਨਮਤੇ ਹੈਂ ਸੇ ਪੁਨਾ (ਜਾਹਿ) ਮਰਤੇ ਹੈ, (ਆਇ ਗਏ) ਆਵਨੇ ਜਾਨੇ ਮੇਂ ਹੀ ਪਛਤਾਵਤੇ ਹੈਂ॥
Prof. Sahib Singhਜੋ ਜੀਵ (ਮਾਇਆ ਦੀ ਮਮਤਾ ਦੇ ਬੱਧੇ ਹੋਏ ਜਗਤ ਵਿਚ) ਆਉਂਦੇ ਹਨ ਉਹ (ਇਸ ਮਮਤਾ ਵਿਚ ਫਸੇ ਹੋਏ ਇਥੋਂ) ਜਾਂਦੇ ਹਨ, ਮੁੜ ਜੰਮਦੇ ਮਰਦੇ ਹਨ ਤੇ ਦੁਖੀ ਹੁੰਦੇ ਹਨ;ਪਦ ਅਰਥ ਫੁਨਿ = ਫਿਰ, ਉਸੇ ਹਾਲਤ ਵਿਚ, ਮਮਤਾ ਵਿਚ ਬੱਧੇ ਹੋਏ ਹੀ।
SikhNet (Spanish)Aquél que viene también se va,
ਲਖ ਚਉਰਾਸੀਹ ਮੇਦਨੀ; ਘਟੈ ਨ ਵਧੈ ਉਤਾਹਿ ॥
lakh chauraaseeh medanee; ghattai na vadhai utaeh |
Sant Singh KhalsaThey will pass through 8.4 millions species; this number does not decrease or rise.
Manmohan SinghThey shall pass through eighty-four lakhs of existences. This number decreases not, nor soars it high.
Manmohan Singh (Punjabi)ਉਹ ਚੁਰਾਸੀ ਲੱਖ ਜੂਨੀਆਂ ਅੰਦਰ ਚੱਕਰ ਕੱਟਣਗੇ। ਇਹ ਗਿਣਤੀ ਨਾਂ ਘਟਦੀ ਹੈ ਨਾਂ ਹੀ ਉਤੇ ਨੂੰ ਵਧਦੀ ਹੈ।
Fareedkot Teekaਜੋ ਚੌਰਾਸੀ ਲਖ ਜੋਨੀ (ਮੇਦਨੀ) ਪ੍ਰਿਥ੍ਵੀ ਸ੍ਰਿਸਟੀ ਪਰ ਕਰੀ ਹੈ, ਨਾ ਵਹੁ ਘਟਤੀ ਹੈ ਨਾ ਉਪਰ ਕੋ ਵਧਤੀ ਹੈ, ਭਾਵ ਪੂਰੀ ਚੌਰਾਸੀ ਲਾਖ ਬਨੀ ਰਹਿਤੀ ਹੈ; ਵਾ ਘਟਤੀ ਨਹੀਂ ਉਪਰ ਕੋ ਵਧਤੀ ਹੈ, ਭਾਵ ਜੀਵ ਪਰਮੇਸਰ ਕੀ ਤਰਫ ਨਹੀਂ ਆਵਤਾ, ਦਿਨ ਦਿਨ ਅਧੋਗਤੀ ਕੋ ਜਾਤਾ ਹੈ॥
Prof. Sahib Singh(ਉਹਨਾਂ ਵਾਸਤੇ) ਇਹ ਚੌਰਾਸੀ ਲੱਖ ਜੂਨਾਂ ਵਾਲੀ ਸ੍ਰਿਸ਼ਟੀ ਰਤਾ ਭੀ ਘਟਦੀ ਵਧਦੀ ਨਹੀਂ (ਭਾਵ, ਉਹਨਾਂ ਨੂੰ ਮਮਤਾ ਦੇ ਕਾਰਨ ਚੌਰਾਸੀ ਲੱਖ ਜੂਨਾਂ ਵਿਚੋਂ ਲੰਘਣਾ ਪੈਂਦਾ ਹੈ)।ਪਦ ਅਰਥ ਮੇਦਨੀ = ਸ੍ਰਿਸ਼ਟੀ। ਉਤਾਹਿ = ਉੋਪਰ ਨੂੰ।
SikhNet (Spanish)aunque se lamenta yendo y viniendo.
ਸੇ ਜਨ ਉਬਰੇ; ਜਿਨ ਹਰਿ ਭਾਇਆ ॥
se jan ubare; jin har bhaaeaa |
Sant Singh KhalsaThey alone are saved, who love the Lord.
Manmohan SinghOnly those persons are saved who love their Lord.
Manmohan Singh (Punjabi)ਕੇਵਲ ਉਨ੍ਹਾਂ ਪਰਸ਼ਾਂ ਦਾ ਹੀ ਪਾਰ ਉਤਾਰਾ ਹੁੰਦਾ ਹੈ ਜੋ ਆਪਣੇ ਪ੍ਰਭੂ ਨੂੰ ਪਿਆਰ ਕਰਦੇ ਹਨ।
Fareedkot Teekaਸੇ ਜਨ ਬਚੇ ਹੈਂ ਜਿਨ ਕੋ ਹਰੀ ਕਾ ਭਜਨ ਭਾਇਆ ਹੈ॥
Prof. Sahib Singh(ਉਹਨਾਂ ਵਿਚੋਂ) ਬਚਦੇ ਸਿਰਫ਼ ਉਹ ਹਨ ਜਿਨ੍ਹਾਂ ਨੂੰ ਪ੍ਰਭੂ ਪਿਆਰਾ ਲੱਗਦਾ ਹੈ,ਪਦ ਅਰਥ ਉਬਰੇ = ਬਚੇ ਹਨ।
SikhNet (Spanish)El Alma pasa a través de ochenta
ਧੰਧਾ ਮੁਆ; ਵਿਗੂਤੀ ਮਾਇਆ ॥
dhandhaa muaa; vigootee maaeaa |
Sant Singh KhalsaTheir worldly entanglements are ended, and Maya is conquered.
Manmohan SinghTheir strife is ended and their desire for worldly valuable is dispelled.
Manmohan Singh (Punjabi)ਉਨ੍ਹਾਂ ਦਾ ਬਖੇੜਾ ਮੁੱਕ ਜਾਂਦਾ ਹੈ ਅਤੇ ਉਨ੍ਹਾਂ ਦੀ ਸੰਸਾਰੀ ਪਦਾਰਥਾ ਦੀ ਲਾਲਸਾ ਨਵਿਰਤ ਥੀ ਵੰਝਦੀ ਹੈ।
Fareedkot Teekaਉਨ ਕਾ ਧੰਧਾ ਮਚ ਗਿਆ ਹੈ ਔ ਜੋ ਮਾਇਆ ਛਲਨਹਾਰੀ ਥੀ ਸੋ ਖਰਾਬ ਹੂਈ ਹੈ। ਭਾਵ ਮਾਯਾ ਕੋ ਮਿਥਿਆ ਜਾਨ ਕਰ ਧੰਧਿਓਂ ਕਾ ਬਿਸਥਾਰ ਨਹੀਂ ਕਰਤੇ ਹੈਂ॥
Prof. Sahib Singh(ਕਿਉਂਕਿ ਉਹਨਾਂ ਦੀ ਮਾਇਆ ਪਿੱਛੇ) ਭਟਕਣਾ ਮੁੱਕ ਜਾਂਦੀ ਹੈ, ਮਾਇਆ (ਉਹਨਾਂ ਵਲ ਆਇਆਂ) ਖ਼ੁਆਰ ਹੁੰਦੀ ਹੈ (ਉਹਨਾਂ ਨੂੰ ਮੋਹ ਨਹੀਂ ਸਕਦੀ)।ਪਦ ਅਰਥ ਵਿਗੂਤੀ = ਖ਼ੁਆਰ ਹੋਈ। ਵਿਗੂਤੀ ਮਾਇਆ = ਮਾਇਆ ਖ਼ੁਆਰ ਹੁੰਦੀ ਹੈ, ਮਾਇਆ ਉਹਨਾਂ ਦੇ ਮੋਹਣ ਵਿਚ ਕਾਮਯਾਬ ਨਹੀਂ ਹੁੰਦੀ।
SikhNet (Spanish)y cuatro millones de encarnaciones, ni más ni menos.
ਜੋ ਦੀਸੈ ਸੋ ਚਾਲਸੀ; ਕਿਸ ਕਉ ਮੀਤੁ ਕਰੇਉ ॥
jo deesai so chaalasee; kis kau meet kareo |
Sant Singh KhalsaWhoever is seen, shall depart; who should I make my friend?
Manmohan SinghWhosoever is seen, he shall go. Whom should I befriend then?
Manmohan Singh (Punjabi)ਜਿਹੜਾ ਕੋਈ ਭੀ ਦਿਸਦਾ ਹੈ ਉਹ ਟੁਰ ਜਾਊਗਾ ਤਦ ਮੈਂ ਕੀਹਦੇ ਨਾਲ ਦੋਸਤੀ ਪਾਵਾਂ।
Fareedkot Teekaਪੁਨਾ ਇਹ ਨਿਸਚਾ ਤਿਨ ਕਾ ਹੂਆ ਹੈ, ਜੋ ਦ੍ਰਿਸਟੀ ਮੇਂ ਆਵਤਾ ਹੈ, ਸੋ ਤੋ ਤੀਨ ਕਾਲ ਮੇਂ ਚਲਨੇਹਾਰਾ ਹੀ ਹੈ, ਹਮ ਕਿਸ ਕੋ ਮੀਤ ਕਰੇਂ?
Prof. Sahib Singh(ਜਗਤ ਵਿਚ ਤਾਂ) ਜੋ ਭੀ ਦਿੱਸਦਾ ਹੈ ਨਾਸਵੰਤ ਹੈ, ਮੈਂ ਕਿਸ ਨੂੰ ਮਿੱਤਰ ਬਣਾਵਾਂ?
SikhNet (Spanish)Sólo se redimen aquéllos
ਜੀਉ ਸਮਪਉ ਆਪਣਾ; ਤਨੁ ਮਨੁ ਆਗੈ ਦੇਉ ॥
jeeo sampau aapanaa; tan man aagai deo |
Sant Singh KhalsaI dedicate my soul, and place my body and mind in offering before Him.
Manmohan SinghI surrender my mind unto the Lord and my body and soul, I lay before Him.
Manmohan Singh (Punjabi)ਮੈਂ ਆਪਣਾ ਮਨ ਸੁਆਮੀ ਦੇ ਸਮਰਪਨ ਕਰਦਾ ਹਾਂ ਅਤੇ ਆਪਣੀ ਦੇਹ ਤੇ ਆਤਮਾ ਭੀ ਉਸ ਦੇ ਮੂਹਰੇ ਰੱਖਦਾ ਹਾਂ।
Fareedkot Teekaਐਸੇ ਮਹਾਤਮਾ ਕੋ ਮੈਂ ਜੀਉ ਸਮਰਪਣ ਕਰਤਾ ਹੂੰ ਔ ਅਪਨਾ ਤਨੁ ਮਨੁ ਜੋ ਮੰਨਿਆ ਹੂਆ ਹੈ ਵਹੁ ਭੀ ਉਸ ਕੇ ਆਗੇ ਦੇਤਾ ਹੂੰ॥
Prof. Sahib Singh(ਸਾਥ ਨਿਬਾਹੁਣ ਵਾਲਾ ਮਿੱਤਰ ਤਾਂ ਸਿਰਫ਼ ਪਰਮਾਤਮਾ ਹੀ ਹੈ, ਉਸ ਦੇ ਅੱਗੇ ਹੀ) ਮੈਂ ਆਪਣੀ ਜਿੰਦ ਅਰਪਣ ਕਰਾਂ ਤੇ ਤਨ ਮਨ ਭੇਟ ਰੱਖਾਂ।ਪਦ ਅਰਥ ਸਮਪਉ = ਅਰਪਣ ਕਰਦਿਆਂ। ਆਗੈ ਦੇਉ = ਭੇਟਾ ਰੱਖਾਂ।
SikhNet (Spanish)que fueron complacidos en la Unión con Dios;
ਅਸਥਿਰੁ ਕਰਤਾ ਤੂ ਧਣੀ; ਤਿਸ ਹੀ ਕੀ ਮੈ ਓਟ ॥
asathir karataa too dhanee; tis hee kee mai ott |
Sant Singh KhalsaYou are eternally stable, O Creator, Lord and Master; I lean on Your Support.
Manmohan SinghEver-stable art Thou, O my Creator-Lord. I lean on Thee alone.
Manmohan Singh (Punjabi)ਸਦੀਵੀ ਸਥਿਰ ਤੂੰ ਹੈ, ਹੇ ਮੈਡੜੇ ਸਿਰਜਣਹਾਰ ਸੁਆਮੀ। ਮੈਨੂੰ ਕੇਵਲ ਤੇਰਾ ਹੀ ਆਸਰਾ ਹੈ।
Fareedkot Teekaਹੇ ਕਰਤਾ ਸਰੂਪ! ਤੇਰੇ ਕੋ ਅਸਥਿਰ ਧਨੀ ਜਾਣਿਆ ਹੈ, ਤਿਸ ਤੇਰੀ ਹੀ ਮੇਰੇ ਕੋ ਓਟ ਹੈ॥
Prof. Sahib Singhਹੇ ਕਰਤਾਰ! ਤੂੰ ਹੀ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ। (ਹੇ ਪਾਂਡੇ!) ਮੈਨੂੰ ਕਰਤਾਰ ਦਾ ਹੀ ਆਸਰਾ ਹੈ।ਪਦ ਅਰਥ ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਧਣੀ = ਮਾਲਕ।
SikhNet (Spanish)para ellos su lucha termina
ਗੁਣ ਕੀ ਮਾਰੀ ਹਉ ਮੁਈ; ਸਬਦਿ ਰਤੀ ਮਨਿ ਚੋਟ ॥੪੩॥
gun kee maaree hau muee; sabad ratee man chott |43|
Sant Singh KhalsaConquered by virtue, egotism is killed; imbued with the Word of the Shabad, the mind rejects the world. ||43||
Manmohan SinghSmitten with virtue, ego is stilled, and imbued with the Name, the soul develops hate for the world.
Manmohan Singh (Punjabi)ਨੇਕੀ ਨਾਲ ਮਾਰੀ ਹੋਈ ਹੰਗਤਾ ਮਰ ਜਾਂਦੀ ਹੈ ਅਤੇ ਨਾਮ ਨਾਲ ਰੰਗੀਜਣ ਦੁਆਰਾ ਆਤਮਾ ਨੂੰ ਸੰਸਾਰ ਵਲੋਂ ਘਿਰਣਾ ਪੈਦਾ ਹੋ ਜਾਂਦੀ ਹੈ।
Fareedkot Teekaਗੁਰ ਸਬਦ ਕੀ ਚੋਟ ਰਤੀ ਮਾਤ੍ਰ ਜਬ ਮਨ ਮੇਂ ਲਗੀ ਤਬ ਦੈਵੀ ਸੰਪਤੀ ਪ੍ਰਾਪਤਿ ਹੂਈ, ਪੁਨਃ ਗੁਨੋ ਕੀ ਮਾਰੀ ਹੰਤਾ ਮਰ ਗਈ ॥੪੩॥
Prof. Sahib Singhਪ੍ਰਭੂ ਦੇ ਗੁਣ ਗਾਂਵਿਆਂ ਹੀ ਹਉਮੈ ਮਰਦੀ ਹੈ। (ਕਿਉਂਕਿ) ਸਤਿਗੁਰੂ ਦੇ ਸ਼ਬਦ ਵਿਚ ਰੰਗੀਜ ਕੇ ਹੀ ਮਨ ਵਿਚ ਠੋਕਰ (ਲੱਗਦੀ ਹੈ) ॥੪੩॥ਪਦ ਅਰਥ ਹਉ = ਹਉਮੈ। ਸਬਦਿ = ਸ਼ਬਦ ਵਿਚ। ਮਨਿ = ਮਨ ਵਿਚ ॥੪੩॥
SikhNet (Spanish)y la ilusión en la que vivían desaparece. (43)
ਰਾਣਾ ਰਾਉ. ਨ ਕੋ ਰਹੈ; ਰੰਗੁ ਨ ਤੁੰਗੁ ਫਕੀਰੁ ॥
raanaa raau. na ko rahai; rang na tung fakeer |
Sant Singh KhalsaNeither the kings nor the nobles will remain; neither the rich nor the poor will remain.
Manmohan SinghNone of the kings and nobles, nor any of the poor, the rich and beggars is to stay here.
Manmohan Singh (Punjabi)ਨਾਂ ਕਿਸੇ ਰਾਜੇ ਅਤੇ ਸਰਦਾਰ ਅਤੇ ਨਾਂ ਹੀ ਕਿਸੇ ਰੰਕ, ਅਮੀਰ ਤੇ ਮੰਗਤੇ ਨੇ ਏਥੇ ਠਹਿਰਨਾ ਹੈ।
Fareedkot Teekaਰਾਣਾ ਆਰ ਰਾਇ ਇਹੁ ਰਾਜਿਓਂ ਕੇ ਭੇਦ ਹੈਂ, (ਰੰਗੁ) ਬਿਸ੍ਯਾਨੰਦ, (ਤੁੰਗੁ) ਊਚੇ ਧਨਾਢ ਫਕੀਰ ਭੀ (ਨ) ਨਹੀਂ ਰਹਿਨਗੇ॥
Prof. Sahib Singh(ਜਗਤ ਵਿਚ) ਨਾਹ ਕੋਈ ਰਾਣਾ ਨਾਹ ਕੋਈ ਕੰਗਾਲ ਸਦਾ ਜਿਊਂਦਾ ਰਹਿ ਸਕਦਾ ਹੈ; ਨਾਹ ਕੋਈ ਅਮੀਰ ਤੇ ਨਾਹ ਕੋਈ ਫਕੀਰ;ਪਦ ਅਰਥ ਰੰਗੁ = ਰੰਕ, ਕੰਗਾਲ। ਤੁੰਗੁ = ਉੱਚਾ, ਅਮੀਰ।
SikhNet (Spanish)Ni los reyes ni los nobles permanecerán, tampoco los ricos ni los pobres.
ਵਾਰੀ ਆਪੋ ਆਪਣੀ; ਕੋਇ. ਨ ਬੰਧੈ ਧੀਰ ॥
vaaree aapo aapanee; koe. na bandhai dheer |
Sant Singh KhalsaWhen one's turn comes, no one can stay here.
Manmohan SinghWhen comes one's turn, then no one remains stable here.
Manmohan Singh (Punjabi)ਜਦ ਆਦਮੀ ਦੀ ਆਪਣੀ ਵਾਰੀ ਆ ਜਾਂਦੀ ਹੈ ਤਾਂ ਏਥੇ ਕੋਈ ਭੀ ਸਥਿਰ ਨਹੀਂ ਰਹਿੰਦਾ।
Fareedkot Teekaਆਪੋ ਆਪਣੀ ਵਾਰੀ ਅਨੁਸਾਰ ਚਲੇ ਜਾਤੇ ਹੈਂ, (ਧੀਰ) ਧੀਰਜ ਕੋਈ ਨਹੀਂ ਬੰਨ੍ਹਦਾ॥
Prof. Sahib Singhਹਰੇਕ ਆਪੋ ਆਪਣੀ ਵਾਰੀ (ਇਥੋਂ ਤੁਰ ਪੈਂਦਾ ਹੈ) ਕੋਈ ਕਿਸੇ ਨੂੰ ਇਹ ਤਸੱਲੀ ਦੇਣ ਜੋਗਾ ਨਹੀਂ (ਕਿ ਤੂੰ ਸਦਾ ਇਥੇ ਟਿਕਿਆ ਰਹੇਂਗਾ)।ਪਦ ਅਰਥ ਕੋਇ ਨ ਬੰਧੈ ਧੀਰ = ਕੋਈ ਕਿਸੇ ਨੂੰ ਧੀਰਜ ਦੇਣ ਜੋਗਾ ਨਹੀਂ।
SikhNet (Spanish)Cuando el turno de uno llega nadie puede permanecer aquí.
ਰਾਹੁ ਬੁਰਾ ਭੀਹਾਵਲਾ; ਸਰ ਡੂਗਰ ਅਸਗਾਹ ॥
raahu buraa bheehaavalaa; sar ddoogar asagaah |
Sant Singh KhalsaThe path is difficult and treacherous; the pools and mountains are impassable.
Manmohan SinghPernicious and dreadful is the path, passing through impassable seas and mountains.
Manmohan Singh (Punjabi)ਨਾਂ ਪਾਰ ਕੀਤੇ ਜਾਣ ਵਾਲ ਸਮੁੰਦਰ ਅਤੇ ਪਹਾੜਾਂ ਵਿੱਚ ਦੀ ਗੁਜ਼ਰਦਾ ਹੋਇਆ ਰਸਤਾ ਗੰਦਾ ਅਤੇ ਭਿਆਨਕ ਹੈ।
Fareedkot Teekaਅਗੇ ਰਾਹੁ ਬੁਰਾ ਡਰ ਵਾਲਾ ਹੈ, (ਸਰ) ਵੈਤਰਨੀ ਨਦੀ ਵਾ ਤਲਾਉ ਜੋ ਦਸ ਹਜਾਰ ਜੋਜਨ ਕਾ ਹੈ, ਸੋ (ਅਸਗਾਹ) ਅਥਾਹ ਹੈ ਔਰੁ ਪਰਬਤ⁽¹⁾ ਹੈ॥
Prof. Sahib Singh(ਜਗਤ ਦਾ) ਪੈਂਡਾ ਬੜਾ ਔਖਾ ਤੇ ਡਰਾਉਣਾ ਹੈ, (ਇਹ ਇਕ) ਬੇਅੰਤ ਡੂੰਘੇ ਸਮੁੰਦਰ (ਦਾ ਸਫ਼ਰ ਹੈ) ਪਹਾੜੀ ਰਸਤਾ ਹੈ।ਪਦ ਅਰਥ ਭੀਹਾਵਲਾ = ਡਰਾਉਣਾ। ਸਰ = ਸਮੁੰਦਰ। ਅਸਗਾਹ = ਨਾਹ ਗਾਹਿਆ ਜਾਣ ਵਾਲਾ। ਡੂਗਰ = ਪਹਾੜ।
SikhNet (Spanish)Temible y traicionero es el camino, el mar tan vasto, las montañas que hay que conquistar.
ਮੈ ਤਨਿ ਅਵਗਣ ਝੁਰਿ ਮੁਈ; ਵਿਣੁ ਗੁਣ. ਕਿਉ ਘਰਿ ਜਾਹ ॥
mai tan avagan jhur muee; vin gun. kiau ghar jaah |
Sant Singh KhalsaMy body is filled with faults; I am dying of grief. Without virtue, how can I enter my home?
Manmohan SinghOwing to the sins in my body, I am dying of grief, Without virtues, how shall I enter into my home?
Manmohan Singh (Punjabi)ਆਪਣੀ ਦੇਹ ਅੰਦਰ ਪਾਪ ਹੋਣ ਦੇ ਕਾਰਨ ਮੈਂ ਅਫਸੋਸ ਨਾਲ ਮਰ ਰਹੀ ਹਾਂ। ਨੇਕੀਆਂ ਦੇ ਬਾਝੋਂ ਮੈਂ ਆਪਣੇ ਧਾਮ ਅੰਦਰ ਕਿਸ ਤਰ੍ਹਾਂ ਪ੍ਰਵੇਸ਼ ਕਰਾਂਗੀ।
Fareedkot Teekaਮੇਰੇ ਤਨ ਮੇਂ ਔਗੁਣ ਹੈਂ ਇਸੀ ਤੇ ਮੈਂ ਝੁਰ ਝੁਰ ਕੇ ਮਰਤੀ ਹੂੰ। ਬਿਨਾ ਦੈਵੀ ਗੁਨੋਂ ਕੇ ਮੈਂ ਕਿਸ ਪ੍ਰਕਾਰ (ਘਰਿ) ਸਰੂਪ ਮੇਂ ਜਾਊਂਗੀ?☬ਜਗ੍ਯਾਸੂ ਵੀਚਾਰਤਾ ਹੈ:
Prof. Sahib Singhਮੇਰੇ ਅੰਦਰ ਤਾਂ ਕਈ ਔਗੁਣ ਹਨ ਜਿਨ੍ਹਾਂ ਕਰਕੇ ਦੁਖੀ ਹੋ ਰਹੀ ਹਾਂ, (ਮੇਰੇ ਪੱਲੇ ਗੁਣ ਨਹੀਂ ਹਨ) ਗੁਣਾਂ ਤੋਂ ਬਿਨਾਂ ਕਿਵੇਂ ਮੰਜ਼ਲ ਤੇ ਅੱਪੜਾਂ? (ਭਾਵ, ਪ੍ਰਭੂ-ਚਰਨਾਂ ਵਿਚ ਜੁੜ ਨਹੀਂ ਸਕਦੀ)।ਪਦ ਅਰਥ ਮੈ ਤਨਿ = ਮੇਰੇ ਸਰੀਰ ਵਿਚ। ਘਰਿ = ਘਰ ਵਿਚ, ਮੰਜ਼ਲ ਤੇ।
SikhNet (Spanish)Estoy lleno de faltas y me muero de dolor, sin virtud, ¿cómo podré entrar en mi hogar?
ਗੁਣੀਆ ਗੁਣ ਲੇ ਪ੍ਰਭ ਮਿਲੇ; ਕਿਉ ਤਿਨ ਮਿਲਉ ਪਿਆਰਿ ॥
guneea gun le prabh mile; kiau tin milau piaar |
Sant Singh KhalsaThe virtuous take virtue, and meet God; how can I meet them with love?
Manmohan SinghTaking virtues with them, the virtuous meet the Lord, How can I lovingly meet those virtuous ones?
Manmohan Singh (Punjabi)ਆਪਣੇ ਨਾਲ ਨੇਕੀਆਂ ਲੈ ਕੇ, ਨੇਕ ਬੰਦੇ ਸੁਆਮੀ ਨੂੰ ਮਿਲ ਪੈਂਦੇ ਹਨ। ਉਨ੍ਹਾਂ ਨੇਕ ਬੰਦਿਆਂ ਨੂੰ ਮੈਂ ਪ੍ਰੇਮ ਨਾਲ ਕਿਸ ਤਰ੍ਹਾਂ ਮਿਲ ਸਕਦੀ ਹਾਂ?
Fareedkot Teekaਜੋ (ਗੁਣੀਆਂ) ਗੁਨਵਾਨ ਹੈਂ, ਸੋ ਤੋ ਅਪਨੇ ਗੁਨੋਂ ਕਾ ਆਸਰਾ ਲੈ ਕੇ ਪ੍ਰਭੂ ਕੋ ਮਿਲੇਂਗੇ। ਮੈਂ ਕਿਸ ਪ੍ਰਕਾਰ ਤਿਨ ਕੋ ਪਿਆਰ ਸੇ ਮਿਲਾਂ?☬ਫੇਰ ਸੋਚਦਾ ਹੈ:
Prof. Sahib Singhਗੁਣਾਂ ਵਾਲੇ ਗੁਣ ਪੱਲੇ ਬੰਨ੍ਹ ਕੇ ਪ੍ਰਭੂ ਨੂੰ ਮਿਲ ਪਏ ਹਨ (ਮੇਰਾ ਭੀ ਚਿੱਤ ਕਰਦਾ ਹੈ ਕਿ) ਉਹਨਾਂ ਪਿਆਰਿਆਂ ਨੂੰ ਮਿਲਾਂ।ਪਦ ਅਰਥ ਪਿਆਰਿ = ਪਿਆਰਿਆਂ ਨੂੰ। ਲੈ = ਲੈ ਕੇ, ਪੱਲੇ ਬੰਨ੍ਹ ਕੇ।
SikhNet (Spanish)Los virtuosos tienen la Virtud y encuentran a Dios.
ਤਿਨ ਹੀ ਜੈਸੀ ਥੀ ਰਹਾਂ; ਜਪਿ ਜਪਿ ਰਿਦੈ ਮੁਰਾਰਿ ॥
tin hee jaisee thee rahaan; jap jap ridai muraar |
Sant Singh KhalsaIf ony I could be like them, chanting and meditating within my heart on the Lord.
Manmohan SinghContemplating and remembering God, within my mind, the Enemy of ego, may I ever remain like them.
Manmohan Singh (Punjabi)ਆਪਣੇ ਚਿੱਤ ਅੰਦਰ ਹੰਕਾਰ ਦੇ ਵੈਰੀ, ਵਾਹਿਗੁਰੂ ਦਾ ਸਿਮਰਨ ਅਤੇ ਚਿੰਤਨ ਕਰਨ ਦੁਆਰਾ ਮੈਂ ਭੀ ਹਮੇਸ਼ਾਂ ਰੱਬ ਕਰੇ, ਉਨ੍ਹਾਂ ਵਰਗੀ ਬਣੀ ਰਹਾਂ।
Fareedkot Teekaਰਿਦੇ ਮੇਂ ਜਪ ਜਪ ਕੇ (ਮੁਰਾਰਿ) ਪਰਮੇਸ੍ਵਰ ਕੋ ਮੈਂ ਤਿਨ ਹੀ ਜੈਸੀ ਹੋ ਰਹੂੰ, ਮਿਲਨਾ ਇਸੀ ਤਰਹ ਕਾ ਹਛਾ ਹੈ॥
Prof. Sahib Singh(ਪਰ) ਕਿਵੇਂ (ਮਿਲਾਂ)? ਜੇ ਪ੍ਰਭੂ ਨੂੰ ਹਿਰਦੇ ਵਿਚ ਸਦਾ ਜਪਾਂ ਤਦੋਂ ਉਹਨਾਂ ਗੁਣੀ ਗੁਰਮੁਖਾਂ ਵਰਗੀ ਹੋ ਸਕਦੀ ਹਾਂ।
SikhNet (Spanish)¿Cómo podría acercarme a ellos con amor?
ਅਵਗੁਣੀ ਭਰਪੂਰ ਹੈ; ਗੁਣ ਭੀ ਵਸਹਿ ਨਾਲਿ ॥
avagunee bharapoor hai; gun bhee vaseh naal |
Sant Singh KhalsaHe is overflowing with faults and demerits, but virtue dwells within him as well.
Manmohan SinghThe mortal is brimful with sins, but virtues abide with him, as well.
Manmohan Singh (Punjabi)ਪ੍ਰਾਨੀ ਪਾਪਾਂ ਨਾਲ ਭਰਿਆ ਹੋਇਆ ਹੈ, ਪ੍ਰੰਤੂ ਨੇਕੀਆਂ ਭੀ ਉਸ ਦੇ ਨਾਲ ਹੀ ਰਹਿੰਦੀਆਂ ਹਨ।
Fareedkot Teekaਇਹ ਜੀਉ ਔਗਣਾਂ ਕਰ ਕੇ ਤਾਂ ਭਰਪੂਰ ਹੀ ਹੈ ਪਰੰਤੂ ਗੁਣ ਭੀ ਤਿਸ ਕੇ ਸਾਥ ਵਸਤੇ ਹੈਂ। ਭਾਵ ਆਸੁਰੀ ਔ ਦੈਵੀ ਗੁਣ ਦੋਨੋਂ ਇਸ ਜੀਵ ਕੇ ਬੀਚ ਬਸਤੇ ਹੈਂ॥
Prof. Sahib Singh(ਮਾਇਆ-ਵੇੜ੍ਹਿਆ ਜੀਵ) ਅਉਗਣਾਂ ਨਾਲ ਨਕਾ-ਨਕ ਭਰਿਆ ਰਹਿੰਦਾ ਹੈ (ਉਂਞ) ਗੁਣ ਭੀ ਉਸ ਦੇ ਅੰਦਰ ਹੀ ਵੱਸਦੇ ਹਨ (ਕਿਉਂਕਿ ਗੁਣੀ ਪ੍ਰਭੂ ਅੰਦਰ ਵੱਸ ਰਿਹਾ ਹੈ),ਪਦ ਅਰਥ ਅਵਗਣੀ = ਔਗੁਣਾਂ ਨਾਲ। ਭਰਪੂਰ = ਨਕਾ-ਨਕ ਭਰਿਆ ਹੋਇਆ।
SikhNet (Spanish)Si solo pudiera ser como ellos, cantando y meditando con mi corazón puesto en el Señor.
ਵਿਣੁ ਸਤਗੁਰ. ਗੁਣ, ਨ ਜਾਪਨੀ; ਜਿਚਰੁ ਸਬਦਿ. ਨ ਕਰੇ ਬੀਚਾਰੁ ॥੪੪॥
vin satagur. gun, na jaapanee; jichar sabad. na kare beechaar |44|
Sant Singh KhalsaWithout the True Guru, he does not see God's Virtues; he does not chant the Glorious Virtues of God. ||44||
Manmohan SinghWithout the True Guru and so long as he reflects not on Name, he sees not the virtues.
Manmohan Singh (Punjabi)ਸੱਚੇ ਗੁਰਾਂ ਦੇ ਬਾਝੋਂ ਅਤੇ ਜਦ ਤਾਂਈ ਉਹ ਨਾਮ ਦਾ ਆਰਾਧਨ ਨਹੀਂ ਕਰਦਾ, ਉਸ ਨੂੰ ਨੇਕੀਆਂ ਨਹੀਂ ਦਿਸਦੀਆਂ।
Fareedkot Teekaਪਰੰਤੂ ਬਿਨਾ ਸਤਿਗੁਰੋਂ ਕੀ ਕ੍ਰਿਪਾ ਸੇ ਵਹੁ ਦੈਵੀ ਗੁਣ ਨਹੀਂ ਜਾਣੀਤੇ॥☬ਪ੍ਰਸ਼ਨ: ਕ੍ਰਿਪਾ ਕਬ ਤਕ ਨਾ ਹੋਵੇਗੀ?☬ਉਤ੍ਰ: ਜਿਤਨਾ ਚਿਰ ਉਪਦੇਸ ਕਾ ਬਿਚਾਰ ਨ ਕਰੇਗਾ॥੪੪॥☬ਦ੍ਰਿਸ੍ਟਾਂਤ ਕਰਿ ਜੀਵਾਂ ਕੀ ਸਨਮੁਖਤਾ ਵਾ ਬੇਮੁਖਤਾ ਦਿਖਾਵਤੇ ਹੈਂ:
Prof. Sahib Singhਪਰ ਸਤਿਗੁਰੂ ਤੋਂ ਬਿਨਾ ਗੁਣਾਂ ਦੀ ਸੂਝ ਨਹੀਂ ਪੈਂਦੀ। (ਤਦ ਤਕ ਨਹੀਂ ਪੈਂਦੀ) ਜਦ ਤਕ ਗੁਰੂ ਦੇ ਸ਼ਬਦ ਵਿਚ ਵੀਚਾਰ ਨਾਹ ਕੀਤੀ ਜਾਏ ॥੪੪॥
SikhNet (Spanish)Al mortal le desbordan las faltas y deméritos pero la Virtud habita en él también. (44)
ਲਸਕਰੀਆ ਘਰ ਸੰਮਲੇ; ਆਏ ਵਜਹੁ ਲਿਖਾਇ ॥
lasakareea ghar samale; aae vajahu likhaae |
Sant Singh KhalsaGod's soldiers take care of their homes; their pay is pre-ordained, before they come into the world.
Manmohan SinghThe Lord's soldiers take care of their homes. Their pay is fixed before their pay is fixed before their very advent into this world.
Manmohan Singh (Punjabi)ਸੁਆਮੀ ਦੇ ਸਿਪਾਹੀ ਆਪਣੇ ਗ੍ਰਹਿਆਂ ਦੀ ਰਖਵਾਲੀ ਕਰਦੇ ਹਨ। ਉਨ੍ਹਾਂ ਦੀ ਤਲਬ ਉਨ੍ਹਾਂ ਦੇ ਇਸ ਜਹਾਨ ਵਿੱਚ ਆਗਮਨ ਤੋਂ ਪਹਿਲਾਂ ਦੀ ਹੀ ਨਿਯਤ ਹੋਈ ਹੋਈ ਹੈ।
Fareedkot Teeka(ਲਸਕਰੀਆ) ਨੌਕਰੋਂ ਨੇ ਅਪਨੇ ਘਰ ਸੰਭਾਲੇ, ਭਾਵ ਪਰਮੇਸਰ ਕੇ ਭੇਜੇ ਜੀਵ ਸੰਸਾਰ ਮੇਂ ਦੁਮਾਹਾਂ ਲਿਖਾਇਕੇ ਆਏ ਹੈਂ। ਅਰਥਾਤ ਜੋ ਦੁਖ ਸੁਖ ਭੋਗਨਾ ਹੈ, ਸੋ ਪਹਿਲੇ ਹੀ ਲਿਖਾ ਗਿਆ ਹੈ॥
Prof. Sahib Singh(ਇਸ ਜਗਤ ਰਣ-ਭੂਮੀ ਵਿਚ, ਜੀਵ) ਸਿਪਾਹੀਆਂ ਨੇ (ਸਰੀਰ-ਰੂਪ) ਡੇਰੇ ਮੱਲੇ ਹੋਏ ਹਨ, (ਪ੍ਰਭੂ-ਖਸਮ ਪਾਸੋਂ) ਰਿਜ਼ਕ ਲਿਖਾ ਕੇ (ਇਥੇ) ਆਏ ਹਨ।ਪਦ ਅਰਥ ਲਸਕਰੀਆ = ਸਿਪਾਹੀਆਂ ਨੇ। {ਨੋਟ: ਜਗਤ ਇਕ ਰਣ-ਭੂਮੀ ਹੈ, ਜਿਥੇ ਵਿਕਾਰਾਂ ਨਾਲ ਟਾਕਰਾ ਕਰਨਾ ਪੈਂਦਾ ਹੈ}। ਘਰ = ਡੇਰੇ। ਵਜਹੁ = ਤਨਖ਼ਾਹ, (ਭਾਵ) ਰਿਜ਼ਕ।
SikhNet (Spanish)Los guerreros de Dios han tomado sus posiciones; sí, Dios es Quien les paga.
ਕਾਰ ਕਮਾਵਹਿ ਸਿਰਿ ਧਣੀ; ਲਾਹਾ ਪਲੈ ਪਾਇ ॥
kaar kamaaveh sir dhanee; laahaa palai paae |
Sant Singh KhalsaThey serve their Supreme Lord and Master, and obtain the profit.
Manmohan SinghThey perform the service of their Supreme Lord and obtain the profit.
Manmohan Singh (Punjabi)ਉਹ ਆਪਣੇ ਸ੍ਰੋਮਣੀ ਸਾਹਿਬ ਦੀ ਸੇਵਾ ਕਰਦੇ ਹਨ ਅਤੇ ਲਾਭ ਉਠਾਉਂਦੇ ਹਨ।
Fareedkot Teekaਜੋ ਸਿਰ ਪਰ ਆਗ੍ਯਾ ਜਾਨਕੈ (ਧਣੀ) ਮਾਲਕ ਪਰਮੇਸਰ ਕੀ ਭਗਤੀ ਕੀ ਕਾਰ ਕਮਾਵਤੇ ਹੈਂ, ਤਿਨ ਕੇ ਪਰਲੋਕ ਮੇਂ ਸੁਖ ਰੂਪ ਲਾਭ ਪਲੇ ਪੈ ਜਾਤਾ, ਭਾਵ ਸੁਖ ਪ੍ਰਾਪਤਿ ਹੋਤਾ ਹੈ॥
Prof. Sahib Singhਜੋ ਸਿਪਾਹੀ ਹਰਿ-ਨਾਮ ਦੀ ਖੱਟੀ ਖੱਟ ਕੇ ਮਾਲਕ ਦੀ (ਰਜ਼ਾ-ਰੂਪ) ਕਾਰ ਸਿਰ ਤੇ ਕਮਾਂਦੇ ਹਨ,ਪਦ ਅਰਥ ਸਿਰਿ = ਸਿਰ ਉਤੇ। ਧਣੀ = ਮਾਲਕ ਦੀ। ਪਲੈ ਪਾਇ = ਹਾਸਲ ਕਰ ਕੇ, ਖੱਟ ਕੇ।
SikhNet (Spanish)En la Voluntad del Señor alcanzan la Recompensa Eterna.
ਲਬੁ ਲੋਭੁ ਬੁਰਿਆਈਆ; ਛੋਡੇ ਮਨਹੁ ਵਿਸਾਰਿ ॥
lab lobh buriaaeea; chhodde manahu visaar |
Sant Singh KhalsaThey renounce greed, avarice and evil, and forget them from their minds.
Manmohan SinghFrom their mind they forsake and forget covetousness, avarice and evil.
Manmohan Singh (Punjabi)ਆਪਣੇ ਚਿੱਤ ਤੋਂ ਉਹ ਲਾਲਚ, ਤਮ੍ਹਾਂ ਅਤੇ ਬਦੀ ਨੂੰ ਤਿਆਗ ਅਤੇ ਭੁਲਾ ਦਿੰਦੇ ਹਨ।
Fareedkot Teekaਜਿਨੋਂ ਨੇ ਬੁਰਿਆਈਆਂ ਔ ਲਬ ਲੋਭ ਮਨ ਤੇ ਬਿਸਾਰ ਛੋਡੇ ਹੈਂ॥
Prof. Sahib Singhਉਹਨਾਂ ਨੇ ਚਸਕਾ ਲਾਲਚ ਤੇ ਹੋਰ ਵਿਕਾਰ ਮਨ ਵਿਚੋਂ ਕੱਢ ਦਿੱਤੇ ਹਨ।ਪਦ ਅਰਥ ਲਬੁ = ਚਸਕਾ।
SikhNet (Spanish)Ellos borran la avaricia y la maldad de sus mentes y en la fortaleza de su cuerpo claman la Victoria de su Rey.
ਗੜਿ ਦੋਹੀ ਪਾਤਿਸਾਹ ਕੀ; ਕਦੇ. ਨ ਆਵੈ ਹਾਰਿ ॥
garr dohee paatisaah kee; kade. na aavai haar |
Sant Singh KhalsaIn the fortress of the body, they announce the victory of their Supreme King; they are never ever vanquished.
Manmohan SinghIn their body fortress they proclaim the victory of their Monarch and return not vanquished ever.
Manmohan Singh (Punjabi)ਆਪਣੀ ਦੇਹ-ਕੱਟ ਅੰਦਰ ਉਹ ਆਪਣੇ ਸ਼ਹਿਨਸ਼ਾਹ ਦੀ ਫ਼ਤਿਹ ਦਾ ਹੋਕਾ ਦਿੰਦਾ ਹਨ ਅਤੇ ਕਦਾ ਚਿੱਤ ਹਾਰ ਖਾ ਕੇ ਨਹੀਂ ਮੁੜਦੇ।
Fareedkot Teekaਜਿਸ ਗੜ ਮੇਂ ਬਾਦਸ਼ਾਹਿ ਕੀ (ਦੋਹੀ) ਦੁਹਾਈ ਹੋਵੇ ਤੌ ਕਬੀ ਹਾਰ ਨਹੀਂ ਆਵਤੀ। ਤੈਸੇ ਹੀ ਇਸ ਸਰੀਰ ਕਿਲੇ ਮੇਂ ਪਰਮੇਸਰ ਕੀ ਦੋਹੀ ਫਿਰੀ ਹੈ। ਭਾਵ ਜਿਸ ਮੇਂ ਪਰਮੇਸਰ ਕਾ ਹੁਕਮ ਮਾਨਿਆ ਜਾਵੇ ਉਸ ਸਰੀਰ ਮੇਂ ਜਗ੍ਯਾਸੂ ਕੋ ਫੇਰ ਜਨਮ ਮਰਨ ਰੂਪ ਹਾਰ ਨਹੀਂ ਆਵਤੀ॥
Prof. Sahib Singhਜਿਸ (ਜੀਵ-) ਸਿਪਾਹੀ ਨੇ (ਸਰੀਰ-) ਕਿਲ੍ਹੇ ਵਿਚ (ਪ੍ਰਭੂ-) ਪਾਤਸ਼ਾਹ ਦੀ ਦੁਹਾਈ ਪਾਈ ਹੈ (ਭਾਵ, ਸਿਮਰਨ ਨੂੰ ਹਰ ਵੇਲੇ ਵਸਾਇਆ ਹੈ) ਉਹ (ਕਾਮਾਦਿਕ ਪੰਜਾਂ ਦੇ ਮੁਕਾਬਲੇ ਤੇ) ਕਦੇ ਹਾਰ ਕੇ ਨਹੀਂ ਆਉਂਦਾ।ਪਦ ਅਰਥ ਗੜਿ = ਸਰੀਰ-ਰੂਪ ਕਿਲ੍ਹੇ ਵਿਚ। ਦੋਹੀ = ਦੁਹਾਈ, ਰਾਜ, ਹਕੂਮਤ।
SikhNet (Spanish)Así nunca pierden en la batalla de la vida.
ਚਾਕਰੁ ਕਹੀਐ ਖਸਮ ਕਾ; ਸਉਹੇ ਉਤਰ ਦੇਇ ॥
chaakar kaheeai khasam kaa; sauhe utar dee |
Sant Singh KhalsaOne who calls himself a servant of his Lord and Master, and yet speaks defiantly to Him,
Manmohan SinghHe, who calls himself the Lord's servant and replies to Him in defiance.
Manmohan Singh (Punjabi)ਜੋ ਆਪਣੇ ਆਪ ਨੂੰ ਸੁਆਮੀ ਦਾ ਨੌਕਰ ਅਖਵਾਉਂਦਾ ਹੈ ਅਤੇ ਸਾਮ੍ਹਣੇ ਬੋਲਦਾ ਹੈ,
Fareedkot Teekaਜੈਸੇ ਚਾਕਰ ਕਹਾਵੇ ਖਸਮ ਕਾ ਔਰ ਸਾਹਮਣੇ ਉਤਰ ਦੇਵੇ, ਭਾਵ ਹੁਕਮ ਨਾ ਮਾਨੇ॥
Prof. Sahib Singh(ਪਰ ਜੋ ਮਨੁੱਖ) ਪ੍ਰਭੂ ਮਾਲਕ ਦਾ ਨੌਕਰ (ਭੀ) ਅਖਵਾਏ ਤੇ ਸਾਹਮਣੇ ਜਵਾਬ ਭੀ ਦੇਵੇ (ਭਾਵ, ਉਸ ਦੇ ਹੁਕਮ ਵਿਚ ਨਾਹ ਤੁਰੇ),ਪਦ ਅਰਥ ਸਉਹੇ = ਸਾਹਮਣੇ।
SikhNet (Spanish)Si uno es el Sirviente de Dios y luego Lo desafía,
ਵਜਹੁ ਗਵਾਏ ਆਪਣਾ; ਤਖਤਿ. ਨ ਬੈਸਹਿ ਸੇਇ ॥
vajahu gavaae aapanaa; takhat. na baiseh see |
Sant Singh Khalsashall forfeit his pay, and not be seated upon the throne.
Manmohan SinghHe loses his wages and he is seated not on the throne.
Manmohan Singh (Punjabi)ਉਹ ਆਪਣਾ ਰੋਜ਼ੀਨਾ ਵੰਞਾ ਲੈਂਦਾ ਹੈ ਅਤੇ ਉਹ ਰਾਜ ਸਿੰਘਾਸਨ ਉੱਤੇ ਨਹੀਂ ਬਹਿੰਦਾ।
Fareedkot Teekaਅਪਨਾ ਦੁਮਾਹਾ ਗਵਾਏਗਾ ਔ ਸੋਇ ਪੁਰਸ ਤਖਤ ਨ ਬੈਠੇਗਾ। ਤਿਸ ਹੀ ਪਰਮੇਸਰ ਦੇ ਹੁਕਮ ਕੋ ਨਾ ਮਾਨਨੇ ਸੇ ਪਰਾਰਬਧ ਕੋ ਦੁਖੀ ਹੋਇਆ ਭੋਗੇਗਾ ਅਰ ਸਰੂਪ ਕੀ ਪ੍ਰਾਪਤੀ ਨ ਹੋਵੇਗੀ॥
Prof. Sahib Singhਉਹ ਆਪਣੀ ਤਨਖ਼ਾਹ ਗਵਾ ਲੈਂਦਾ ਹੈ (ਭਾਵ, ਉਹ ਮੇਹਰ ਤੋਂ ਵਾਂਜਿਆ ਰਹਿੰਦਾ ਹੈ), ਅਜੇਹੇ ਜੀਵ (ਰੱਬੀ) ਤਖ਼ਤ ਉਤੇ ਨਹੀਂ ਬੈਠ ਸਕਦੇ (ਭਾਵ, ਉਸ ਨਾਲ ਇਕ-ਰੂਪ ਨਹੀਂ ਹੋ ਸਕਦੇ)।ਪਦ ਅਰਥ ਤਖਤਿ = ਤਖ਼ਤ ਉਤੇ। ਸੇਇ = ਉਹ ਸਿਪਾਹੀ।
SikhNet (Spanish)pierde su ganancia y no es elevado al Trono.
ਪ੍ਰੀਤਮ ਹਥਿ ਵਡਿਆਈਆ; ਜੈ ਭਾਵੈ ਤੈ ਦੇਇ ॥
preetam hath vaddiaaeea; jai bhaavai tai dee |
Sant Singh KhalsaGlorious greatness rests in the hands of my Beloved; He gives, according to the Pleasure of His Will.
Manmohan SinghThe glories are in the hand of my Beloved. He gives them to him, whom He is pleased with,
Manmohan Singh (Punjabi)ਬਜ਼ੁਰਗੀਆਂ ਮੇਰੇ ਪਿਆਰੇ ਦੇ ਹੱਥ ਵਿੱਚ ਹਨ ਜਿਹੜਾ ਉਸ ਨੂੰ ਚੰਗਾ ਲਗਦਾ ਹੈ, ਉਸ ਨੂੰ ਉਹ ਇਹੋ ਵਡਿਆਈਆਂ ਦਿੰਦਾ ਹੈ।
Fareedkot Teeka(ਪ੍ਰੀਤਮ) ਪਰਮੇਸ਼ਰ ਕੇ ਹਾਥ ਸਭ ਵਡਿਆਈਆਂ ਹੈਂ, ਜਿਸ ਕੋ ਚਾਹੁਤਾ ਹੈ ਤਿਸ ਕੋ ਦੇਤਾ ਹੈ॥
Prof. Sahib Singhਪਰ ਪ੍ਰਭੂ ਦੇ ਗੁਣ ਗਾਉਣੇ ਪ੍ਰੀਤਮ-ਪ੍ਰਭੂ ਦੇ ਆਪਣੇ ਹੱਥ ਵਿਚ ਹਨ, ਜੋ ਉਸ ਨੂੰ ਭਾਉਂਦਾ ਹੈ ਉਸ ਨੂੰ ਦੇਂਦਾ ਹੈ,
SikhNet (Spanish)Mi Bienamado solamente tiene la Gloria en Su Mano y Él la concede a quien Le place.
ਆਪਿ ਕਰੇ ਕਿਸੁ ਆਖੀਐ; ਅਵਰੁ. ਨ ਕੋਇ ਕਰੇਇ ॥੪੫॥
aap kare kis aakheeai; avar. na koe karee |45|
Sant Singh KhalsaHe Himself does everything; who else should we address? No one else does anything. ||45||
Manmohan SinghOf Himself, the Lord does every thing, Whom else should we address? No one else does aught.
Manmohan Singh (Punjabi)ਖ਼ੁਦ ਹੀ ਸੁਆਮੀ ਸਭ ਕੁਝ ਕਰਦਾ ਹੈ, ਅਸੀਂ ਹੋਰ ਕਿਸ ਨੂੰ ਬੇਨਤੀ ਕਰੀਏ? ਹੋਰ ਕੋਈ ਜਣਾ ਕੁੱਝ ਕਰਦਾ ਹੀ ਨਹੀਂ।
Fareedkot Teekaਆਪ ਸਭ ਕੁਛ ਕਰਤਾ ਹੈ ਹੋਰ ਕਿਸ ਕੋ ਕਹੀਏ ਔਰ ਤਾਂ ਕੋਈ ਕੁਛ ਕਰ ਨਹੀਂ ਸਕਤਾ ਹੈ, ਭਾਵ ਉਸ ਕੇ ਕਰੇ ਮੇਂ ਰਾਜੀ ਰਹੀਏ॥੪੫॥
Prof. Sahib Singhਕਿਸੇ ਹੋਰ ਦੇ ਅੱਗੇ ਪੁਕਾਰ ਨਹੀਂ ਕੀਤੀ ਜਾ ਸਕਦੀ, ਕਿਉਂਕਿ ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ, ਕੋਈ ਹੋਰ ਕੁਝ ਨਹੀਂ ਕਰ ਸਕਦਾ ॥੪੫॥ਪਦ ਅਰਥ ਕਿਸੁ ਆਖੀਐ = ਕਿਸੇ ਹੋਰ ਅੱਗੇ ਪੁਕਾਰ ਨਹੀਂ ਕੀਤੀ ਜਾ ਸਕਦੀ ॥੪੫॥
SikhNet (Spanish)Sí, por Sí Mismo realiza todas las cosas; entonces, ¿a quién más podríamos acudir? (45)
ਬੀਜਉ ਸੂਝੈ ਕੋ ਨਹੀ; ਬਹੈ ਦੁਲੀਚਾ ਪਾਇ ॥
beejau soojhai ko nahee; bahai duleechaa paae |
Sant Singh KhalsaI cannot conceive of any other, who could be seated upon the royal cushions.
Manmohan SinghI can think not of any other, who seated on the spread rug, issues commands.
Manmohan Singh (Punjabi)ਮੈਨੂੰ ਹੋਰ ਕਿਸੇ ਦੂਜੇ ਦਾ ਖਿਆਲ ਨਹੀਂ ਆਉਂਦਾ ਜੋ ਵਿਛੇ ਹੋਏ ਗਲੀਚੇ ਉੱਤੇ ਬੈਠ ਕੇ ਫੁਰਮਾਨ ਜਾਰੀ ਕਰਦਾ ਹੋਵੇ।
Fareedkot Teeka(ਬੀਜਉ) ਦੂਜਾ ਕੋਈ ਨਹੀਂ ਸੂਝਤਾ ਜੋ ਪਰਮੇਸਰ ਕੇ ਬਰਾਬਰ ਗਾਦੀ ਲਗਾਇ ਕੇ ਬੈਠ ਜਾਵੇ॥
Prof. Sahib Singhਮੈਨੂੰ ਕੋਈ ਹੋਰ ਦੂਜਾ ਐਸਾ ਨਹੀਂ ਸੁੱਝਦਾ ਜੋ (ਸਦਾ ਲਈ) ਆਸਣ ਵਿਛਾ ਕੇ ਬੈਠ ਸਕੇ (ਭਾਵ, ਜੋ ਸਾਰੇ ਜਗਤ ਦਾ ਅਟੱਲ ਮਾਲਕ ਅਖਵਾ ਸਕੇ);ਪਦ ਅਰਥ ਬੀਜਉ = ਦੂਜਾ। ਦੁਲੀਚਾ ਪਾਇ = ਆਸਣ ਵਿਛਾ ਕੇ, ਗੱਦੀ ਲਾ ਕੇ।
SikhNet (Spanish)No hay ningún otro que se sienta como mi Dios sobre la alfombra de Gracia.
ਨਰਕ ਨਿਵਾਰਣੁ ਨਰਹ ਨਰੁ; ਸਾਚਉ ਸਾਚੈ ਨਾਇ ॥
narak nivaaran narah nar; saachau saachai naae |
Sant Singh KhalsaThe Supreme Man of men eradicates hell; He is True, and True is His Name.
Manmohan SinghHe, the Man of men, wards off the hell. True is He and true is His Name.
Manmohan Singh (Punjabi)ਉਹ ਮਰਦਾਂ ਦਾ ਮਰਦ, ਦੋਜ਼ਕ ਨੂੰ ਪਰ੍ਹੇ ਹਟਾ ਦਿੰਦਾ ਹੈ। ਸੱਚਾ ਹੈ ਉਹ ਅਤੇ ਸੱਚਾ ਹੈ ਉਸ ਦਾ ਨਾਮ।
Fareedkot Teekaਨਰੋਂ ਮੇਂ ਜੋ (ਨਰੁ) ਸ੍ਰੇਸਟ ਹੈ ਐਸਾ ਪਰਮੇਸਰ ਸਾਚੇ ਨਾਮ ਦੇ ਕੇ ਨਰਕ ਨਿਵਾਰਣੇ ਕੋ (ਸਾਚਉ) ਨਿਸਚੇ ਕਰ ਕੇ ਸਮਰਥ ਹੈ॥
Prof. Sahib Singhਜੀਵਾਂ ਦੇ ਨਰਕ ਦੂਰ ਕਰਨ ਵਾਲਾ ਤੇ ਜੀਵਾਂ ਦਾ ਮਾਲਕ ਸਦਾ ਕਾਇਮ ਰਹਿਣ ਵਾਲਾ ਇਕ ਪ੍ਰਭੂ ਹੀ ਹੈ ਜੋ ਨਾਮ (ਸਿਮਰਨ) ਦੀ ਰਾਹੀਂ (ਮਿਲਦਾ) ਹੈ।ਪਦ ਅਰਥ ਨਰਹਨਰੁ = ਪੁਰਖਪਤੀ। ਸਾਚੈ ਨਾਇ = ਸੱਚੇ ਨਾਮ ਦੀ ਰਾਹੀਂ (ਮਿਲਦੀ ਹੈ)।
SikhNet (Spanish)Él, el Hombre de hombres, hace que conquistemos esta dualidad, pues Él es Verdad y Verdad es Su Nombre.
ਵਣੁ ਤ੍ਰਿਣੁ ਢੂਢਤ ਫਿਰਿ ਰਹੀ; ਮਨ ਮਹਿ ਕਰਉ ਬੀਚਾਰੁ ॥
van trin dtoodtat fir rahee; man meh krau beechaar |
Sant Singh KhalsaI wandered around searching for Him in the forests and meadows; I contemplate Him within my mind.
Manmohan SinghI wandered searching Him in forests and grassy-glades, but now I reflect on Him in my very mind.
Manmohan Singh (Punjabi)ਮੈਂ ਜੰਗਲਾਂ ਤੇ ਘਾਅ ਵਾਲੀਆਂ ਥਾਵਾਂ ਵਿੱਚ ਉਸ ਨੂੰ ਭਾਲਦੀ ਫਿਰਦੀ ਰਹੀ, ਪਰ ਹੁਣ ਮੈਂ ਆਪਣੇ ਚਿੱਤ ਵਿੱਚ ਹੀ ਉਸ ਦਾ ਚਿੰਤਨ ਕਰਦੀ ਹਾਂ।
Fareedkot Teekaਮੈਂ ਬਨੋਂ ਔ ਤ੍ਰਿਣੋਂ ਮੇਂ ਢੂੰਢਤੀ ਫਿਰਤੀ ਰਹੀ, ਜਬ ਮਨ ਮੇਂ ਬੀਚਾਰ ਕੀਆ॥
Prof. Sahib Singh(ਉਸ ਪ੍ਰਭੂ ਦੀ ਖ਼ਾਤਰ) ਮੈਂ ਜੰਗਲ-ਬੇਲਾ ਢੂੰਢ ਢੂੰਢ ਕੇ ਥੱਕ ਗਈ ਹਾਂ, (ਹੁਣ ਜਦੋਂ) ਮੈਂ ਮਨ ਵਿਚ ਸੋਚਦੀ ਹਾਂ,ਪਦ ਅਰਥ ਵਣੁ = ਜੰਗਲ। ਤ੍ਰਿਣੁ = ਘਾਹ। ਵਣੁ ਤ੍ਰਿਣੁ = ਸਾਰਾ ਜੰਗਲ ਬੇਲਾ। ਫਿਰਿ = ਫਿਰ ਕੇ। ਰਹੀ = ਰਹਿ ਗਈ, ਥੱਕ ਗਈ। ਕਰਉ = ਮੈਂ ਕਰਦੀ ਹਾਂ।
SikhNet (Spanish)He buscado por bosques y prados y reflexiono ahora sobre Él en mi propia mente.
ਲਾਲ ਰਤਨ ਬਹੁ ਮਾਣਕੀ; ਸਤਿਗੁਰ ਹਾਥਿ ਭੰਡਾਰੁ ॥
laal ratan bahu maanakee; satigur haath bhanddaar |
Sant Singh KhalsaThe treasures of myriads of pearls, jewels and emeralds are in the hands of the True Guru.
Manmohan SinghThe treasure of the myriads of pearls, jewels and emeralds is in the hand of the True Guru.
Manmohan Singh (Punjabi)ਕ੍ਰੋੜਾਂ ਹੀ ਮੋਤੀਆਂ, ਜਵੇਹਰਾਂ ਅਤੇ ਹੀਰਿਆਂ ਦਾ ਖਜ਼ਾਨਾ ਸੱਚੇ ਗੁਰਦੇਵ ਜੀ ਦੇ ਹੱਥ ਵਿੱਚ ਹੈ।
Fareedkot Teekaਬਹੁਤ ਲਾਲ ਔ ਰਤਨ ਪੁਨਾ ਮਾਣਕਾਂ ਦਾ ਭੰਡਾਰਾ ਸਤਿਗੁਰੋਂ ਕੇ ਹਾਥ ਮੇਂ ਹੈ, ਭਾਵ ਗਿਆਨ ਵੈਰਾਗ ਰੂਪ ਰਤਨ ਸਤਿਗੁਰੋਂ ਪਾਸ ਹੈ॥
Prof. Sahib Singh(ਤਾਂ ਸਮਝ ਆਈ ਹੈ ਕਿ) ਲਾਲਾਂ ਰਤਨਾਂ ਤੇ ਮੋਤੀਆਂ (ਭਾਵ, ਰੱਬੀ ਗੁਣਾਂ) ਦਾ ਖ਼ਜ਼ਾਨਾ ਸਤਿਗੁਰੂ ਦੇ ਹੱਥ ਵਿਚ ਹੈ।ਪਦ ਅਰਥ ਹਾਥਿ = ਹੱਥ ਵਿਚ।
SikhNet (Spanish)Sí, Él es la Joya de joyas; Él es el Tesoro de rubíes y perlas.
ਊਤਮੁ ਹੋਵਾ ਪ੍ਰਭੁ ਮਿਲੈ; ਇਕ ਮਨਿ ਏਕੈ ਭਾਇ ॥
aootam hovaa prabh milai; ik man ekai bhaae |
Sant Singh KhalsaMeeting with God, I am exalted and elevated; I love the One Lord single-mindedly.
Manmohan SinghLoving the One Lord, with single mind, I become sublime and meet with Him,
Manmohan Singh (Punjabi)ਇਕ ਚਿੱਤ ਨਾਲ ਇੱਕ ਸਾਹਿਬ ਨੂੰ ਪਿਆਰ ਕਰਨ ਦੁਆਰਾ ਮੈਂ ਸ੍ਰੇਸ਼ਟ ਥੀ ਵੰਝਦੀ ਹਾਂ ਤੇ ਉਸ ਨਾਲ ਮਿਲ ਜਾਂਦੀ ਹਾਂ।
Fareedkot Teekaਜੋ ਤਿਨੋਂ ਰਤਨੋਂ ਆਦਿ ਭੂਸਣੋਂ ਕੋ ਧਾਰ ਕਰ ਅਰਥਾਤ ਵੈਰਾਗਾਦਿ ਧਾਰ ਕਰ (ਊਤਮ) ਸ੍ਰੇਸਟ ਹੋਵੇਂ ਔ ਮਨ ਮੇਂ ਇਕ ਕਾ ਹੀ ਪ੍ਰੇਮ ਹੋਵੈ ਤੋ (ਇਕ) ਅਦੁਤੀ ਪ੍ਰਭੂ ਮਿਲੇਗਾ॥
Prof. Sahib Singhਜੇ ਮੈਂ ਇਕ-ਮਨ ਹੋ ਕੇ (ਸਿਮਰਨ ਕਰ ਕੇ) ਸੁੱਧ-ਆਤਮਾ ਹੋ ਜਾਵਾਂ ਤਾਂ ਮੈਨੂੰ ਪ੍ਰਭੂ ਮਿਲ ਪਏ।ਪਦ ਅਰਥ ਏਕੈ ਭਾਇ = ਏਕਾਗ੍ਰ ਹੋ ਕੇ।
SikhNet (Spanish)Sí, me vuelvo sublime, alcanzo a mi Dios, entonado amorosamente y con toda la concentración de mi mente en Él.
ਨਾਨਕ. ਪ੍ਰੀਤਮ ਰਸਿ ਮਿਲੇ; ਲਾਹਾ ਲੈ ਪਰਥਾਇ ॥
naanak. preetam ras mile; laahaa lai parathaae |
Sant Singh KhalsaO Nanak, one who lovingly meets with his Beloved, earns profit in the world hereafter.
Manmohan SinghNanak, he who lovingly meets with his Beloved, earns the profit for the yonder world.
Manmohan Singh (Punjabi)ਨਾਨਕ, ਜੋ ਪਿਆਰ ਨਾਲ ਆਪਣੇ ਦਿਲਬਰ ਨੂੰ ਮਿਲ ਪੈਂਦਾ ਹੈ, ਉਹ ਪ੍ਰਲੋਕ ਲਈ ਨਫ਼ਾ ਕਮਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨ ਕੋ (ਪ੍ਰੀਤਮ) ਪਰਮੇਸ੍ਵਰ ਪ੍ਰੇਮ ਕਰ ਕੇ ਮਿਲੇ ਹੈਂ ਵਹੁ (ਪ੍ਰਥਾਇ) ਪ੍ਰਲੋਕ ਕਾ ਲਾਭੁ ਲੇਤੇ ਹੈਂ॥
Prof. Sahib Singhਹੇ ਨਾਨਕ! ਜੋ ਜੀਵ ਪ੍ਰੀਤਮ-ਪ੍ਰਭੂ ਦੇ ਪਿਆਰ ਵਿਚ ਜੁੜੇ ਹੋਏ ਹਨ ਉਹ ਪਰਲੋਕ ਦੀ ਖੱਟੀ ਖੱਟ ਲੈਂਦੇ ਹਨ।ਪਦ ਅਰਥ ਰਸਿ = ਰਸ ਵਿਚ, ਆਨੰਦ ਵਿਚ। ਪਰਥਾਇ = ਪਰ ਥਾਂ ਦਾ। ਪਰਥਾਇ ਲਾਹਾ = ਪਰਲੋਕ ਦੀ ਖੱਟੀ।
SikhNet (Spanish)Dice Nanak, uno saborea entonces la Esencia de Dios y recolecta la ganancia del más allá.
ਰਚਨਾ ਰਾਚਿ ਜਿਨਿ ਰਚੀ; ਜਿਨਿ ਸਿਰਿਆ ਆਕਾਰੁ ॥
rachanaa raach jin rachee; jin siriaa aakaar |
Sant Singh KhalsaHe who created and formed the creation, made your form as well.
Manmohan SinghHe, who has created and made the universe and who has fashioned thy form;
Manmohan Singh (Punjabi)ਜਿਸ ਨੇ ਆਦਮ ਉਤਪੰਨ ਕੀਤਾ ਤੇ ਬਣਾਇਆ ਹੈ ਅਤੇ ਜਿਸ ਨੇ ਤੇਰਾ ਸਰੂਪ ਸਾਜਿਆ ਹੈ;
Fareedkot Teekaਜਿਸ ਨੇ ਪ੍ਰਿਥਮ ਸੂਖਮ ਤਤੋਂ ਕੀ ਰਚਨਾ ਰਚੀ ਪੁਨਾ ਅਸਥੂਲ ਤਤੋਂ ਕੀ ਰਚਨਾ ਜਿਸ ਨੇ ਰਚੀ ਹੈ, ਪੁਨਾ ਤਿਨ ਤਤੋਂ ਦੁਆਰਾ ਜਿਸ ਨੇ ਸਰੀਰ ਰਚਿਆ ਹੈ॥
Prof. Sahib Singh(ਹੇ ਪਾਂਡੇ!) ਜਿਸ (ਪ੍ਰਭੂ) ਨੇ ਰਚਨਾ ਰਚੀ ਹੈ ਜਿਸ ਨੇ ਜਗਤ ਦਾ ਢਾਂਚਾ ਬਣਾਇਆ ਹੈ,ਪਦ ਅਰਥ ਸਿਰਿਆ = ਸਿਰਜਿਆ। ਆਕਾਰੁ = ਜਗਤ ਦਾ ਸਰੂਪ।
SikhNet (Spanish)Aquél que ha creado tu forma, ha creado el universo también,
ਗੁਰਮੁਖਿ ਬੇਅੰਤੁ ਧਿਆਈਐ; ਅੰਤੁ ਨ ਪਾਰਾਵਾਰੁ ॥੪੬॥
guramukh beant dhiaaeeai; ant na paaraavaar |46|
Sant Singh KhalsaAs Gurmukh, meditate on the Infinite Lord, who has no end or limitation. ||46||
Manmohan SinghBy Guru's grace; contemplate thou that infinite Lord, who has no end and limit.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਤੂੰ ਉਸ ਅਨੰਤ ਸੁਆਮੀ ਦਾ ਸਿਮਰਨ ਕਰ ਜਿਸ ਦਾ ਕੋਈ ਅਖੀਰ ਤੇ ਓੜਕ ਨਹੀਂ।
Fareedkot Teekaਜਿਸ ਕੇ ਪਾਰ ਉਰਾਰ ਕਾ ਅੰਤ ਨਹੀਂ ਹੈ ਤਿਸ ਪਰਮੇਸਰ ਕੋ ਬਿਅੰਤ ਵਾਰ ਧ੍ਯਾਈਏ, ਭਾਵ ਅਧਕ ਭਜਨ ਕਰੀਏ॥੪੬॥
Prof. Sahib Singhਜੋ ਆਪ ਬੇਅੰਤ ਹੈ, ਜਿਸ ਦਾ ਅੰਤ ਤੇ ਹੱਦ-ਬੰਨਾ ਨਹੀਂ ਪਾਇਆ ਜਾ ਸਕਦਾ, ਉਸ ਨੂੰ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਿਆਂ ਹੀ ਸਿਮਰਿਆ ਜਾ ਸਕਦਾ ਹੈ ॥੪੬॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ ॥੪੬॥
SikhNet (Spanish)así es que medita en Él, en tu Dios Infinito, por la Gracia del Guru.(46)
ੜਾੜੈ; ਰੂੜਾ ਹਰਿ ਜੀਉ ਸੋਈ ॥
rraarrai; roorraa har jeeo soee |
Sant Singh KhalsaRharha: The Dear Lord is beautiful;
Manmohan SinghR: Beauteous is that Sire Master.
Manmohan Singh (Punjabi)ੜ: ਸੁੰਦਰ ਹੈ ਉਹ ਮਹਾਰਾਜ ਮਾਲਕ।
Fareedkot Teekaੜਾੜੇ ਦੁਆਰਾ ਕਹਿਤੇ ਹੈਂ: ਸੁੰਦਰੁ ਸੋਈ ਹਰਿ ਜੀਉ ਹੈ॥
Prof. Sahib Singhਉਹ ਪ੍ਰਭੂ ਹੀ (ਸਭ ਤੋਂ ਵਧੀਕ) ਸੁੰਦਰ ਹੈ,ਪਦ ਅਰਥ ਰੂੜਾ = ਸੁੰਦਰ।
SikhNet (Spanish)Bello es mi Señor, el Dios;
ਤਿਸੁ ਬਿਨੁ ਰਾਜਾ; ਅਵਰੁ. ਨ ਕੋਈ ॥
tis bin raajaa; avar. na koee |
Sant Singh KhalsaThere is no other king, except Him.
Manmohan SinghWithout Him, there is no other King.
Manmohan Singh (Punjabi)ਉਸ ਦੇ ਬਾਝੋਂ ਹੋਰ ਕੋਈ ਪਾਤਿਸ਼ਾਹ ਨਹੀਂ।
Fareedkot Teekaਤਿਸ ਬਿਨਾ ਰਾਜਾ ਔਰ ਕੋਈ ਨਹੀਂ ਹੈ, ਭਾਵ ਸਭ ਕਾ ਸਾਮੀ ਹੈ॥
Prof. Sahib Singhਉਸ ਤੋਂ ਬਿਨਾ ਹੋਰ ਕੋਈ (ਭਾਵ, ਉਸ ਦੇ ਬਰਾਬਰ ਦਾ) ਹਾਕਮ ਨਹੀਂ ਹੈ।
SikhNet (Spanish)sí, sin Él no hay ningún otro rey,
ੜਾੜੈ. ਗਾਰੁੜੁ ਤੁਮ ਸੁਣਹੁ; ਹਰਿ ਵਸੈ ਮਨ ਮਾਹਿ ॥
rraarrai. gaarurr tum sunahu; har vasai man maeh |
Sant Singh KhalsaRharha: Listen to the spell, and the Lord will come to dwell in your mind.
Manmohan SinghHear thou the Guru's charm, that thy God may come and abide within thy mind.
Manmohan Singh (Punjabi)ਤੂੰ ਗੁਰਾਂ ਦਾ ਮੰਤ੍ਰ ਸ੍ਰਵਣ ਕਰ ਤਾਂ ਜੋ ਤੇਰਾ ਵਾਹਿਗੁਰੂ ਆ ਕੇ ਤੇਰੇ ਚਿੱਤ ਅੰਦਰ ਟਿੱਕ ਜਾਵੇ।
Fareedkot Teekaੜਾੜੇ ਦੁਆਰਾ ਕਹਿਤੇ ਹੈਂ: ਜੋ ਗਾਰੜ ਮੰਤ੍ਰ ਕਾਮਾਦਿਕ ਸਰਪੋਂ ਕੇ ਵਸ ਕਰਨੇਹਾਰਾ ਗੁਰ ਉਪਦੇਸ ਹੈ, ਸੋ ਤੁਮ ਸੁਣਹੁ, ਇਸੀ ਸੇ ਹਰੀ ਭੀ ਮਨ ਮੇਂ ਆਇ ਬਸੇਗਾ॥
Prof. Sahib Singh(ਹੇ ਪਾਂਡੇ!) ਤੂੰ ਮਨ ਨੂੰ ਵੱਸ ਕਰਨ ਲਈ ('ਗੁਰ-ਸ਼ਬਦ'-ਰੂਪ) ਮੰਤ੍ਰ ਸੁਣ (ਇਸ ਨਾਲ) ਇਹ ਪ੍ਰਭੂ ਮਨ ਵਿਚ ਆ ਵੱਸੇਗਾ।ਪਦ ਅਰਥ ਗਾਰੁੜੁ = (ਮਨ ਰੂਪ) ਸੱਪ ਨੂੰ ਕੀਲਣ ਵਾਲਾ ਮੰਤ੍ਰ।
SikhNet (Spanish)escucha el Mantra del Señor para que Dios tome lugar en ti.
ਗੁਰ ਪਰਸਾਦੀ ਹਰਿ ਪਾਈਐ; ਮਤੁ ਕੋ ਭਰਮਿ ਭੁਲਾਹਿ ॥
gur parasaadee har paaeeai; mat ko bharam bhulaeh |
Sant Singh KhalsaBy Guru's Grace, one finds the Lord; do not be deluded by doubt.
Manmohan SinghBy Guru's grace, the Lord is attained. Let no one stray in doubt.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ ਪ੍ਰਭੂ ਪਰਾਪਤ ਹੁੰਦਾ ਹੈ, ਕੋਈ ਜਣਾ ਸ਼ੱਕ ਸ਼ੁਭੇ ਅੰਦਰ ਭਟਕਦਾ ਨਾਂ ਫਿਰੇ।
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਹੀ ਹਰੀ ਪਾਈਤਾ ਹੈ, ਮਤ ਕੋਈ ਭਰਮ ਮੇਂ ਭੂਲੋ॥
Prof. Sahib Singh(ਪਰ) ਮਤਾਂ ਕੋਈ ਕਿਸੇ ਭੁਲੇਖੇ ਵਿਚ ਪਏ, (ਕਿ ਪ੍ਰਭੂ ਗੁਰੂ ਤੋਂ ਬਿਨਾ ਪ੍ਰਾਪਤ ਹੋ ਸਕਦਾ ਹੈ) ਪ੍ਰਭੂ (ਤਾਂ) ਗੁਰੂ ਦੀ ਮੇਹਰ ਨਾਲ ਹੀ ਮਿਲਦਾ ਹੈ।ਪਦ ਅਰਥ ਮਤੁ = ਮਤਾਂ।
SikhNet (Spanish)Que por la Gracia del Guru alcances a tu Señor
ਸੋ ਸਾਹੁ ਸਾਚਾ; ਜਿਸੁ ਹਰਿ ਧਨੁ ਰਾਸਿ ॥
so saahu saachaa; jis har dhan raas |
Sant Singh KhalsaHe alone is the true banker, who has the capital of the wealth of the Lord.
Manmohan SinghHe alone is the True banker, who possesses the capital of God's wealth.
Manmohan Singh (Punjabi)ਕੇਵਲ ਉਹ ਹੀ ਸੱਚਾ ਸ਼ਾਹੂਕਾਰ ਹੈ ਜਿਸ ਦੇ ਪੱਲੇ ਵਾਹਿਗੁਰੂ ਦੀ ਦੌਲਤ ਦੀ ਪੂੰਜੀ ਹੈ।
Fareedkot Teekaਜੋ ਸਚਾ ਸਾਹਿ ਹੈ ਜਿਸ ਪਾਸ ਸਚੀ ਹੀ ਹਰਿ ਧਨੁ (ਰਾਸਿ) ਪੂੰਜੀ ਹੈ॥
Prof. Sahib Singhਗੁਰੂ ਹੀ ਸੱਚਾ ਸ਼ਾਹ ਹੈ ਜਿਸ ਦੇ ਪਾਸ ਪ੍ਰਭੂ ਦਾ ਨਾਮ-ਰੂਪ ਪੂੰਜੀ ਹੈ,ਪਦ ਅਰਥ ਰਾਸਿ = ਪੂੰਜੀ।
SikhNet (Spanish)y no divagues nunca en la duda,
ਗੁਰਮੁਖਿ ਪੂਰਾ; ਤਿਸੁ ਸਾਬਾਸਿ ॥
guramukh pooraa; tis saabaas |
Sant Singh KhalsaThe Gurmukh is perfect - applaud him!
Manmohan SinghBy Guru's grace, he becomes perfect. All-praiseworthy is He.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਪੂਰਨ ਹੋ ਜਾਂਦਾ ਹੈ ਅਤੇ ਸਮੂਹ-ਸ਼ਲਾਘਾ ਯੋਗ ਹੈ ਉਹ।
Fareedkot Teekaਜਿਸ ਗੁਰਮੁਖ ਕੋ ਪੂਰਾ ਧਨੁ ਮਿਲਿਆ ਹੈ ਤਿਸ ਕੋ ਸਾਬਾਸੀ ਹੈ॥
Prof. Sahib Singhਗੁਰੂ ਹੀ ਪੂਰਨ ਪੁਰਖ ਹੈ, ਗੁਰੂ ਨੂੰ ਹੀ ਧੰਨ ਧੰਨ (ਆਖੋ)।ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਸਾਬਾਸਿ = ਵਡਿਆਈ।
SikhNet (Spanish)el Rey Verdadero es aquél que atesora el Capital del Nombre de Dios.
ਰੂੜੀ ਬਾਣੀ ਹਰਿ ਪਾਇਆ; ਗੁਰਸਬਦੀ ਬੀਚਾਰਿ ॥
roorree baanee har paaeaa; gurasabadee beechaar |
Sant Singh KhalsaThrough the beautiful Word of the Guru's Bani, the Lord is obtained; contemplate the Word of the Guru's Shabad.
Manmohan SinghBeauteous is the Guru's word. By reflecting on the Guru's word, the Lord is obtained.
Manmohan Singh (Punjabi)ਸੁੰਦਰ ਹੈ ਗੁਰਾਂ ਦੀ ਬਾਣੀ। ਗੁਰਾਂ ਦੀ ਬਾਣੀ ਦਾ ਚਿੰਤਨ ਕਰਨ ਦੁਆਰਾ ਪ੍ਰਭੂ ਪਰਾਪਤ ਹੋ ਜਾਂਦਾ ਹੈ।
Fareedkot Teekaਸੁੰਦਰ ਬਾਣੀ ਜੋ ਗੁਰ ਉਪਦੇਸ ਕਾ ਬੀਚਾਰੁ ਹੈ ਤਿਸ ਕਰ ਕੇ ਗੁਰੁ ਸਬਦੀਓਂ ਨੇ ਹਰੀ ਕੋ ਪਾਇਆ ਹੈ॥
Prof. Sahib Singh(ਜਿਸ ਕਿਸੇ ਨੂੰ ਮਿਲਿਆ ਹੈ) ਸਤਿਗੁਰੂ ਦੀ ਸੁੰਦਰ ਬਾਣੀ ਦੀ ਰਾਹੀਂ ਹੀ, ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ ਹੀ ਪ੍ਰਭੂ ਮਿਲਿਆ ਹੈ;ਪਦ ਅਰਥ ਰੂੜੀ = ਸੁੰਦਰ।
SikhNet (Spanish)Desechando su ego, su dolor se calma