ਆਪੁ ਗਇਆ ਦੁਖੁ ਕਟਿਆ; ਹਰਿ ਵਰੁ ਪਾਇਆ ਨਾਰਿ ॥੪੭॥
aap geaa dukh kattiaa; har var paaeaa naar |47|
Sant Singh KhalsaSelf-conceit is eliminated, and pain is eradicated; the soul bride obtains her Husband Lord. ||47||
Manmohan SinghWhen self-conceit is stilled, her pain is eradicated and the bride attains to God. her spouse.
Manmohan Singh (Punjabi)ਜਦ ਸਵੈ-ਹੰਗਤਾ ਨਵਿਰਤ ਹੋ ਜਾਂਦੀ ਹੈ ਤਾਂ ਉਸ ਦੀ ਪੀੜ ਦੂਰ ਹੋ ਜਾਂਦੀ ਹੈ ਅਤੇ ਪਤਨੀ ਆਪਣੇ ਪਤੀ ਵਾਹਿਗੁਰੂ ਨੂੰ ਪਾ ਲੈਂਦੀ ਹੈ।
Fareedkot Teekaਆਪਾ ਭਾਵ ਜਿਸ ਕਾ ਗਿਆ ਹੈ ਤਿਸ ਕਾ ਅਗ੍ਯਾਨ ਰੋਗ ਕਟਿਆ ਗਿਆ ਹੈ। ਤਿਸ ਜੀਵ ਰੂਪ ਇਸਤ੍ਰੀ ਨੇ ਹਰਿ ਰੂਪ ਵਰੁ ਪਾਇਆ ਹੈ॥੪੭॥
Prof. Sahib Singh(ਗੁਰ-ਸ਼ਬਦ ਦੀ ਰਾਹੀਂ ਜਿਸ ਦਾ) ਆਪਾ-ਭਾਵ ਦੂਰ ਹੋਇਆ ਹੈ (ਹਉਮੈ ਦਾ) ਦੁੱਖ ਕੱਟਿਆ ਗਿਆ ਹੈ ਉਸ ਜੀਵ-ਇਸਤ੍ਰੀ ਨੇ ਪ੍ਰਭੂ-ਖਸਮ ਲੱਭ ਲਿਆ ਹੈ ॥੪੭॥ਪਦ ਅਰਥ ਆਪੁ = ਆਪਾ-ਭਾਵ। ਵਰੁ = ਖਸਮ। ਨਾਰਿ = (ਜੀਵ-) ਇਸਤ੍ਰੀ ਨੇ ॥੪੭॥
* ਨੋਟ: ਸੰਸਕ੍ਰਿਤ ਵਿਚ ਅੱਖਰ 'ੜਾ' ਨਹੀਂ ਹੈ; ਉਹ ਦਾ ਉਚਾਰਨ ਭੀ 'ੜਾ' ਹੁੰਦਾ। ਗੁਰਮੁਖੀ ਅੱਖਰ ਨੂੰ ਅਸੀਂ 'ੜਾੜਾ' ਆਖ ਕੇ ਉਚਾਰਦੇ ਹਾਂ। ਗੁਰੂ ਨਾਨਕ ਦੇਵ ਜੀ ਗੁਰਮੁਖੀ ਅੱਖਰ ਵਰਤ ਰਹੇ ਸਨ।
SikhNet (Spanish)y la novia encuentra a su Señor. (47)
ਸੁਇਨਾ ਰੁਪਾ ਸੰਚੀਐ; ਧਨੁ ਕਾਚਾ ਬਿਖੁ ਛਾਰੁ ॥
sueinaa rupaa sancheeai; dhan kaachaa bikh chhaar |
Sant Singh KhalsaHe hoards gold and silver, but this wealth is false and poisonous, nothing more than ashes.
Manmohan SinghMan amasses gold and silver, but this false and poisonous wealth is like ashes.
Manmohan Singh (Punjabi)ਬੰਦਾ ਸੋਨੇ ਅਤੇ ਚਾਂਦੀ ਨੂੰ ਇਕੱਤਰ ਕਰਦਾ ਹੈ; ਪ੍ਰੰਤੂ ਇਹ ਕੂੜੀ ਅਤੇ ਜ਼ਹਿਰੀਲੀ ਦੌਲਤ ਸੁਆਹ ਦੀ ਮਾਨੰਦ ਹੈ।
Fareedkot Teekaਸੋਇਨਾ ਔ ਚਾਂਦੀ ਰੂਪ ਜੋ ਧਨੁ ਇਕਤ੍ਰ ਕਰੀਦਾ ਹੈ, ਸੋ ਇਹੁ ਕਾਚਾ ਹੈ ਅਰੁ ਛਾਰ, ਭਾਵ ਤੁਛੁ ਹੈ ਔਰੁ ਬਿਖੁ ਰੂਪ, ਭਾਵ ਦੁਖਦਾਈ ਹੈ॥
Prof. Sahib Singh(ਆਮ ਤੌਰ ਤੇ ਜਗਤ ਵਿਚ) ਸੋਨਾ ਚਾਂਦੀ ਹੀ ਇਕੱਠਾ ਕਰੀਦਾ ਹੈ, ਪਰ ਇਹ ਧਨ ਹੋਛਾ ਹੈ, ਵਿਹੁ (-ਰੂਪ, ਭਾਵ, ਦੁਖਦਾਈ) ਹੈ, ਤੁੱਛ ਹੈ।ਪਦ ਅਰਥ ਰੂਪਾ = ਚਾਂਦੀ। ਸੰਚੀਐ = ਇਕੱਠਾ ਕਰੀਦਾ ਹੈ। ਬਿਖੁ = ਵਿਹੁ, ਜ਼ਹਿਰ। ਛਾਰੁ = ਸੁਆਹ, ਵਿਅਰਥ।
SikhNet (Spanish)El oro y la plata que uno aprecia tanto, son como veneno y polvo.
ਸਾਹੁ ਸਦਾਏ ਸੰਚਿ ਧਨੁ; ਦੁਬਿਧਾ ਹੋਇ ਖੁਆਰੁ ॥
saahu sadaae sanch dhan; dubidhaa hoe khuaar |
Sant Singh KhalsaHe calls himself a banker, gathering wealth, but he is ruined by his dual-mindedness.
Manmohan SinghAmassing wealth, man calls himself a banker, but duality wastes him away.
Manmohan Singh (Punjabi)ਧਨ-ਦੌਲਤ ਇਕੱਤਰ ਕਰਕੇ ਬੰਦਾ ਆਪਣੇ ਆਪ ਨੂੰ ਸ਼ਾਹੂਕਾਰ ਅਖਵਾਉਂਦਾ ਹੈ, ਪ੍ਰੰਤੂ ਦਵੈਤ-ਪਾਵ ਉਸ ਨੂੰ ਬਰਬਾਦ ਕਰ ਦਿੰਦਾ ਹੈ।
Fareedkot Teekaਜੋ ਇਸ ਧਨ ਕੋ ਸੰਚ ਕਰ ਕੇ ਸਾਹੁ ਸਦਾਵਤਾ ਹੈ, ਸੋ ਦੁਬਿਧਾ ਮੇਂ ਖੁਆਰੁ ਹੋਤਾ ਹੈ॥
Prof. Sahib Singhਜੋ ਮਨੁੱਖ (ਇਹ) ਧਨ ਜੋੜ ਕੇ (ਆਪਣੇ ਆਪ ਨੂੰ) ਸ਼ਾਹ ਸਦਾਂਦਾ ਹੈ ਉਹ ਮੇਰ-ਤੇਰ ਵਿਚ ਦੁਖੀ ਹੁੰਦਾ ਹੈ।ਪਦ ਅਰਥ ਸੰਚਿ = ਇਕੱਠਾ ਕਰ ਕੇ, ਜੋੜ ਕੇ। ਦੁਬਿਧਾ = ਦੁਚਿੱਤਾ-ਪਨ, ਵਿਤਕਰਾ।
SikhNet (Spanish)El que los posee podría ser reconocido como rico, sin embargo es devastado por la dualidad.
ਸਚਿਆਰੀ ਸਚੁ ਸੰਚਿਆ; ਸਾਚਉ ਨਾਮੁ ਅਮੋਲੁ ॥
sachiaaree sach sanchiaa; saachau naam amol |
Sant Singh KhalsaThe truthful ones gather Truth; the True Name is priceless.
Manmohan SinghThe true ones amass truth, because invaluable is the True Name.
Manmohan Singh (Punjabi)ਸੱਚੇ ਇਨਸਾਨ ਸੱਚ ਨੂੰ ਇਕੱਤਰ ਕਰਦੇ ਹਨ ਕਿਉਂਕਿ ਅਣਮੁੱਲਾ ਹੈ ਸੱਚਾ ਨਾਮ।
Fareedkot Teekaਔ ਸਚੇ ਜਗ੍ਯਾਸੂਓਂ ਨੇ ਸਚੁ ਨਾਮੁ ਹੀ ਸੰਚਿਆ ਹੈ। ਵਹੁ ਸਾਚਾ ਨਾਮੁ ਕੈਸਾ ਹੈ? ਅਮੋਲਕੁ ਹੈ॥
Prof. Sahib Singhਸੱਚੇ ਵਪਾਰੀਆਂ ਨੇ ਸਦਾ-ਥਿਰ ਰਹਿਣ ਵਾਲਾ ਨਾਮ-ਧਨ ਇਕੱਠਾ ਕੀਤਾ ਹੈ, ਸੱਚਾ ਅਮੋਲਕ ਨਾਮ ਵਿਹਾਝਿਆ ਹੈ,ਪਦ ਅਰਥ ਸਚਿਆਰੀ = ਸੱਚ ਦੇ ਵਣਜਾਰਿਆਂ ਨੇ।
SikhNet (Spanish)Quien conoce la Verdad, aprecia sólo la Verdad, porque el Valor de la Verdad es Inconmensurable.
ਹਰਿ ਨਿਰਮਾਇਲੁ ਊਜਲੋ; ਪਤਿ ਸਾਚੀ ਸਚੁ ਬੋਲੁ ॥
har niramaaeil aoojalo; pat saachee sach bol |
Sant Singh KhalsaThe Lord is immaculate and pure; through Him, their honor is true, and their speech is true.
Manmohan SinghThey remember the Immaculate the Pure Lord, True is their honour and true their speech.
Manmohan Singh (Punjabi)ਉਹ ਪਵਿੱਤਰ ਅਤੇ ਪਾਵਨ ਪ੍ਰਭੂ ਨੂੰ ਸਿਮਰਦੇ ਹਨ। ਸੱਚੀ ਹੈ ਉਨ੍ਹਾਂ ਦੀ ਇੱਜ਼ਤ ਆਬਰੂ ਤੇ ਸੱਚੇ ਹਨ ਉਨ੍ਹਾਂ ਦੇ ਬਚਨ ਬਿਲਾਸ।
Fareedkot Teekaਹਰਿ ਨਿਰਮਲ ਕੋ ਜਾਨ ਕਰਿ ਤਿਨ ਕਾ ਰਿਦਾ ਊਜਲਾ ਹੂਆ ਹੈ ਔ ਸਚੀ ਪਤ ਪ੍ਰਾਪਤ ਹੂਈ ਹੈ ਔ ਸਚੇ ਹੀ ਤਿਨ ਕੇ (ਬੋਲੁ) ਬਚਨ ਹੈਂ ਅਰੁ ਤੂੰ ਐਸੇ ਪ੍ਰਾਰਥਨਾ ਕਰੁ॥
Prof. Sahib Singhਉੱਜਲ ਤੇ ਪਵਿਤ੍ਰ ਪ੍ਰਭੂ (ਦਾ ਨਾਮ ਖੱਟਿਆ ਹੈ), ਉਹਨਾਂ ਨੂੰ ਸੱਚੀ ਇੱਜ਼ਤ ਮਿਲਦੀ ਹੈ (ਪ੍ਰਭੂ ਦਾ) ਸੱਚਾ (ਮਿੱਠਾ ਆਦਰ ਵਾਲਾ) ਬੋਲ (ਮਿਲਦਾ ਹੈ)।ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ ਨਾਮ-ਧਨ। ਨਿਰਮਾਇਲੁ = ਪਵਿੱਤ੍ਰ। ਪਤਿ = ਇੱਜ਼ਤ।
SikhNet (Spanish)Sí, la Verdad de Dios Inmaculado, Cuya Palabra y Cuya Gloria son eternamente Verdad.
ਸਾਜਨੁ ਮੀਤੁ ਸੁਜਾਣੁ ਤੂ; ਤੂ ਸਰਵਰੁ ਤੂ ਹੰਸੁ ॥
saajan meet sujaan too; too saravar too hans |
Sant Singh KhalsaYou are my friend and companion, all-knowing Lord; You are the lake, and You are the swan.
Manmohan SinghO my Omniscient Lord, Thou art my Friend and Intimate, Thou art my lake and Thou the swan,
Manmohan Singh (Punjabi)ਹੇ ਮੇਰੇ ਸਰਵੱਗ ਸੁਆਮੀ! ਤੂੰ ਮੇਰਾ ਮਿੱਤਰ ਅਤੇ ਯਾਰ ਹੈਂ। ਤੂੰ ਮੇਰਾ ਤਲਾਬ ਹੈਂ ਅਤੇ। ਤੂੰ ਹੀ ਮੇਰਾ ਰਾਜਹੰਸ।
Fareedkot Teekaਹੇ ਸੁਜਾਨ! ਤੂੰ ਹੀ ਮੇਰਾ ਸਜਨੁ ਮੀਤ ਹੈ, ਤੂੰ (ਸਰਵਰੁ) ਸਤਸੰਗ ਹੈ, ਤੂੰ ਹੀ (ਹੰਸੁ) ਸੰਤਰੂਪ ਹੋ ਕੇ ਤਿਨ ਮੇਂ ਬਿਰਾਜ ਰਹਾ ਹੈਂ॥
Prof. Sahib Singh(ਹੇ ਪਾਂਡੇ! ਤੂੰ ਭੀ ਮਨ ਦੀ ਪੱਟੀ ਉਤੇ ਗੋਪਾਲ ਦਾ ਨਾਮ ਲਿਖ ਤੇ ਉਸ ਅੱਗੇ ਇਉਂ ਅਰਦਾਸ ਕਰ-ਹੇ ਪ੍ਰਭੂ!) ਤੂੰ ਹੀ (ਸੱਚਾ) ਸਿਆਣਾ ਸੱਜਣ ਮਿੱਤਰ ਹੈਂ, ਤੂੰ ਹੀ (ਜਗਤ-ਰੂਪ) ਸਰੋਵਰ ਹੈਂ ਤੇ ਤੂੰ ਹੀ (ਇਸ ਸਰੋਵਰ ਦਾ ਜੀਵ-ਰੂਪ ਹੰਸ ਹੈਂ;
SikhNet (Spanish)Oh Señor, Tú eres mi Único Amigo; Tú eres el lago y Tú el cisne.
ਸਾਚਉ ਠਾਕੁਰੁ ਮਨਿ ਵਸੈ; ਹਉ ਬਲਿਹਾਰੀ ਤਿਸੁ ॥
saachau tthaakur man vasai; hau balihaaree tis |
Sant Singh KhalsaI am a sacrifice to that being, whose mind is filled with the True Lord and Master.
Manmohan SinghHe, within whose mind, the True Lord abides; unto him I am a sacrifice.
Manmohan Singh (Punjabi)ਜਿਸ ਦੇ ਰਿਦੇ ਅੰਦਰ ਸੱਚਾ ਸੁਆਮੀ ਨਿਵਾਸ ਰੱਖਦਾ ਹੈ, ਉਸ ਉੱਤੋਂ ਮੈਂ ਕੁਰਬਾਨ ਵੰਝਦਾ ਹਾਂ।
Fareedkot Teekaਹੇ ਸਚੇ ਠਾਕੁਰ! ਜਿਸ ਕੇ ਤੂੰ ਮਨ ਮੇਂ ਬਸੇ ਮੈਂ ਤਿਸ ਕੇ ਊਪਰ ਸੇ ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਸਦਕੇ ਹਾਂ ਉਸ (ਹੰਸ) ਤੋਂ ਜਿਸ ਦੇ ਮਨ ਵਿਚ ਤੂੰ ਸੱਚਾ ਠਾਕੁਰ ਵੱਸਦਾ ਹੈਂ।ਪਦ ਅਰਥ ਮਨਿ = (ਜਿਸ ਦੇ) ਮਨ ਵਿਚ। ਤਿਸੁ = ਉਸ (ਜੀਵ-ਹੰਸ) ਤੋਂ।
SikhNet (Spanish)Le rindo homenaje siempre a quien sea que Te ame con Adoración, oh mi Dios Verdadero.
ਮਾਇਆ ਮਮਤਾ ਮੋਹਣੀ; ਜਿਨਿ ਕੀਤੀ ਸੋ ਜਾਣੁ ॥
maaeaa mamataa mohanee; jin keetee so jaan |
Sant Singh KhalsaKnow the One who created love and attachment to Maya, the Enticer.
Manmohan SinghUnderstand thou Him, who has created love for the bewitching mammon.
Manmohan Singh (Punjabi)ਤੂੰ ਉਸ ਨੂੰ ਸਮਝ ਸੋਚ, ਜਿਸ ਨੇ ਮੋਹ ਲੈਣ ਵਾਲੀ ਦੌਲਤ ਲਈ ਪਿਆਰ ਪੈਦਾ ਕੀਤਾ ਹੈ।
Fareedkot Teekaਮਾਇਆ ਜੋ ਮੋਹਣੀ ਹੈ, ਇਸ ਕੀ ਮਮਤਾ ਜਿਸਨੈ ਕਰੀ ਹੈ ਤਿਸ ਕੋ ਜਾਣ॥
Prof. Sahib Singh(ਹੇ ਪਾਂਡੇ!) ਉਸ ਗੋਪਾਲ ਨੂੰ ਚੇਤੇ ਰੱਖ ਜਿਸ ਨੇ ਮੋਹਣੀ ਮਾਇਆ ਦੀ ਮਮਤਾ (ਜੀਵਾਂ ਨੂੰ) ਲਾ ਦਿੱਤੀ ਹੈ,ਪਦ ਅਰਥ ਜਿਨਿ = ਜਿਸ ਗੋਪਾਲ ਨੇ।
SikhNet (Spanish)La Maya y el sentido de lo mío son atractivos, pero mejor conoce a Aquél que te creó.
ਬਿਖਿਆ ਅੰਮ੍ਰਿਤੁ ਏਕੁ ਹੈ; ਬੂਝੈ ਪੁਰਖੁ ਸੁਜਾਣੁ ॥੪੮॥
bikhiaa amrit ek hai; boojhai purakh sujaan |48|
Sant Singh KhalsaOne who realizes the all-knowing Primal Lord, looks alike upon poison and nectar. ||48||
Manmohan SinghHe, who realises the wise Lord, deems poison and nectar alike.
Manmohan Singh (Punjabi)ਜੋ ਸਿਆਣੇ ਸਾਹਿਬ ਨੂੰ ਅਨੁਭਵ ਕਰਦਾ ਹੈ, ਉਹ ਜ਼ਹਿਰ ਅਤੇ ਆਬਿਹਿਯਾਤ ਨੂੰ ਇੱਕੋ ਜੇਹਾ ਜਾਣਦਾ ਹੈ।
Fareedkot Teekaਅੰਮ੍ਰਿਤ ਔਰ ਬਿਖੁ ਏਕੁ ਹੈ, ਭਾਵ ਦੁਖ ਸੁਖ ਅਪਨੇ ਕਰਮੋਂ ਕਾ ਫਲ੍ਹ ਹੋਣੇ ਤੇ ਤੁਲ ਹੈ, ਪਰੰਤੂ (ਸੁਜਾਣੁ) ਚਤੁਰ ਪੁਰਖ, ਭਾਵ ਬਬੇਕੀ ਐਸੇ ਬੂਝਤੇ ਹੈਂ॥੪੮॥
Prof. Sahib Singhਜਿਸ ਕਿਸੇ ਨੇ ਉਸ ਸੁਜਾਨ ਪੁਰਖ ਪ੍ਰਭੂ ਨੂੰ ਸਮਝ ਲਿਆ ਹੈ, ਉਸ ਲਈ ਸਿਰਫ਼ (ਨਾਮ-) ਅੰਮ੍ਰਿਤ ਹੀ 'ਮਾਇਆ' ਹੈ ॥੪੮॥ਪਦ ਅਰਥ ਬਿਖਿਆ = ਮਾਇਆ। ਏਕੁ = ਸਿਰਫ਼ ॥੪੮॥
SikhNet (Spanish)Porque si uno conoce a su Dios, considera al veneno y al Néctar igual.(48)
ਖਿਮਾ ਵਿਹੂਣੇ ਖਪਿ ਗਏ; ਖੂਹਣਿ ਲਖ ਅਸੰਖ ॥
khimaa vihoone khap ge; khoohan lakh asankh |
Sant Singh KhalsaWithout patience and forgiveness, countless hundreds of thousands have perished.
Manmohan SinghWithout forbearance, myriads, lakhs and innumerable number of person, have perished
Manmohan Singh (Punjabi)ਸਹਿਣਸ਼ੀਲਤਾ ਦੇ ਬਿਨਾਂ ਕਰੋੜਾਂ, ਲੱਖਾਂ (ਲੱਖਾਂ) ਅਤੇ ਅਣਗਿਣਤ ਪੁਰਸ਼ ਮਰ ਖੱਪ ਗਏ ਹਨ।
Fareedkot Teeka(ਅਸੰਖ) ਗਿਨਤੀ ਰਹਿਤ ਲਖਾਂ ਖੂਹਣੀਆਂ ਦੀਆਂ ਖੂਹਣੀਆਂ ਖਿਮਾਂ ਸੇ ਬਿਨਾ ਖਪ ਗਏ ਕ੍ਯਾ ਨਾਸ ਹੋ ਗਏ ਹੈਂ॥
Prof. Sahib Singh(ਮੋਹਣੀ ਮਾਇਆ ਦੀ ਮਮਤਾ ਤੋਂ ਪੈਦਾ ਹੋਏ ਵਿਤਕਰੇ ਦੇ ਕਾਰਨ) ਖਿਮਾ-ਹੀਣ ਹੋ ਕੇ ਬੇਅੰਤ, ਲੱਖਾਂ ਅਣਗਿਣਤ ਜੀਵ ਖਪ ਮੋਏ ਹਨ, ਗਿਣੇ ਨਹੀਂ ਜਾ ਸਕਦੇ,ਪਦ ਅਰਥ ਖੂਹਣਿ = {ਸੰ: अक्षौहिणी ਅਖਯੋਹਿਣੀ = ਇਕ ਬੜੀ ਭਾਰੀ ਸੈਨਾ ਜਿਸ ਵਿਚ ੨੧੮੭੦ ਰਥ, ੨੧੮੭੦ ਹਾਥੀ, ੬੫੬੧੦ ਘੋੜ-ਸੁਆਰ ਅਤੇ ੧੦੯੩੫੦ ਪੈਦਲ ਸਿਪਾਹੀ ਹੋਣ} ਬੇਅੰਤ ਜੀਵ। ਅਸੰਖ = ਅਣਗਿਣਤ।
SikhNet (Spanish)Al no elevar a Dios, incontables son los que han sido devastados por la dualidad.
ਗਣਤ ਨ ਆਵੈ, ਕਿਉ ਗਣੀ; ਖਪਿ ਖਪਿ ਮੁਏ ਬਿਸੰਖ ॥
ganat na aavai, kiau ganee; khap khap mue bisankh |
Sant Singh KhalsaTheir numbers cannot be counted; how could I count them? Bothered and bewildered, uncounted numbers have died.
Manmohan SinghTheir count can be known not. How can I reckon them? Being distressed and bothered numberless have died.
Manmohan Singh (Punjabi)ਉਨ੍ਹਾਂ ਦੀ ਗਿਣਤੀ ਜਾਣੀ ਨਹੀਂ ਜਾ ਸਕਦੀ। ਮੈਂ ਉਨ੍ਹਾਂ ਨੂੰ ਕਿਸ ਤਰ੍ਹਾਂ ਗਿਣ ਸਕਦਾ ਹਾਂ ਦੁਖੀ ਤੇ ਵਿਆਕੁਲ ਹੋ ਅਣਗਿਣਤ ਹੀ ਮਰ ਮੁਕ ਗਏ ਹਨ।
Fareedkot Teekaਤਿਨ ਕੀ ਗਿਣਤੀ ਤੌ ਆਵਤੀ ਨਹੀਂ ਕਿਸ ਤਰਾਂ ਗਿਣੀਏ, ਖਪ ਖਪ ਕੇ (ਬਿਸੰਖ) ਬਿਅੰਤ ਹੀ ਮੂਏ ਹੈਂ॥
Prof. Sahib Singhਗਿਣਤੀ ਦਾ ਕੀਹ ਲਾਭ? ਅਣਗਿਣਤ ਹੀ ਜੀਵ (ਖਿਮਾ-ਵਿਹੂਣੇ ਹੋ ਕੇ) ਖ਼ੁਆਰ ਹੋਏ ਹਨ।ਪਦ ਅਰਥ ਕਿਉ ਗਣੀ = ਗਿਣਨ ਦਾ ਕੀਹ ਲਾਭ? ਗਿਣੇ ਨਹੀਂ ਜਾ ਸਕਦੇ। ਬਿਸੰਖ = ਅਣਗਿਣਤ।
SikhNet (Spanish)Uno no tiene la capacidad de retener la cuenta, ni abarcar un número tan grande como es el infinito.
ਖਸਮੁ ਪਛਾਣੈ ਆਪਣਾ; ਖੂਲੈ. ਬੰਧੁ, ਨ ਪਾਇ ॥
khasam pachhaanai aapanaa; khoolai. bandh, na paae |
Sant Singh KhalsaOne who realizes his Lord and Master is set free, and not bound by chains.
Manmohan SinghHe, who knows his Lord is set free and he is not loaded with chains.
Manmohan Singh (Punjabi)ਜੋ ਆਪਣੇ ਸੁਆਮੀ ਨੂੰ ਜਾਣਦਾ ਹੈ ਉਹ ਆਜ਼ਾਦ ਹੋ ਜਾਂਦਾ ਹੈ ਅਤੇ ਉਸ ਦੇ ਬੇੜੀਆਂ ਨਹੀਂ ਪੈਂਦੀਆਂ।
Fareedkot Teekaਜਿਹੜੇ ਆਪਣਾ ਖਸਮ ਪਛਾਨਤੇ ਹੈਂ, ਸੋ ਖੁਲੇ ਹੈਂ, ਭਾਵ ਬੰਧਨਾ ਤੇ ਰਹਤ ਹੋ ਗਏ ਹੈਂ। ਤਿਨ ਕੋ ਫੇਰ ਕੋਈ ਬੰਧਨ ਨਹੀਂ ਪਾਇ ਸਕਤਾ ਹੈ॥
Prof. Sahib Singhਜੋ ਮਨੁੱਖ ਆਪਣੇ ਮਾਲਕ-ਪ੍ਰਭੂ ਨੂੰ ਪਛਾਣਦਾ ਹੈ, ਉਹ ਖੁਲ੍ਹੇ ਦਿਲ ਵਾਲਾ ਹੋ ਜਾਂਦਾ ਹੈ, ਤੰਗ-ਦਿਲੀ (ਉਸ ਵਿਚ) ਨਹੀਂ ਰਹਿੰਦੀ।ਪਦ ਅਰਥ ਖੂਲੈ = ਖੁਲ੍ਹ ਜਾਂਦਾ ਹੈ, ਖੁਲ੍ਹੇ ਦਿਲ ਵਾਲਾ ਹੋ ਜਾਂਦਾ ਹੈ। ਬੰਧੁ = ਰੋਕ, ਤੰਗ-ਦਿਲੀ।
SikhNet (Spanish)Aquél que conoce a su Esposo Divino, ha roto sus amarras, y desde ese instante es liberado.
ਸਬਦਿ ਮਹਲੀ ਖਰਾ ਤੂ; ਖਿਮਾ ਸਚੁ ਸੁਖ ਭਾਇ ॥
sabad mahalee kharaa too; khimaa sach sukh bhaae |
Sant Singh KhalsaThrough the Word of the Shabad, enter the Mansion of the Lord's Presence; you shall be blessed with patience, forgiveness, truth and peace.
Manmohan SinghBecoming immaculate through the Name, thou shalt enter into the Lord's mansion and shalt be spontaneously blessed with forgiveness and truth.
Manmohan Singh (Punjabi)ਨਾਮ ਦੇ ਰਾਹੀਂ ਪਵਿੱਤਰ ਹੋ ਤੂੰ ਪ੍ਰਭੂ ਦੇ ਮੰਦਰ ਅੰਦਰ ਦਾਖ਼ਲ ਹੋ ਜਾਵੇਗਾਂ ਅਤੇ ਤੈਨੂੰ ਮੁਆਫ਼ੀ ਅਤੇ ਸੱਚ ਦੀ ਦਾਤ ਸੁਧੇ ਸਿੱਧ ਹੀ ਮਿਲ ਜਾਵੇਗੀ।
Fareedkot Teekaਹੇ ਜਗ੍ਯਾਸ! ਤੂੰ ਗੁਰ ਉਪਦੇਸ ਕਰ ਕੇ ਖਰਾ ਹੋਵੈਗਾ, ਖਿਮਾ ਔ ਪਰੇਮ ਜੋ ਨਿਸਚੇ ਸੁਖ ਰੂਪ ਹੈਂ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਉਹ ਟਿਕ ਜਾਂਦਾ ਹੈ (ਭਾਵ, ਜਿਗਰੇ ਵਾਲਾ ਹੋ ਜਾਂਦਾ ਹੈ); (ਹੇ ਪ੍ਰਭੂ!) ਤੂੰ ਉਸ ਨੂੰ ਪ੍ਰਤੱਖ ਦਿੱਸ ਪੈਂਦਾ ਹੈਂ, ਖਿਮਾ ਤੇ ਸੱਚ ਉਸ ਨੂੰ ਸੁਖੈਨ ਹੀ ਮਿਲ ਜਾਂਦੇ ਹਨ।ਪਦ ਅਰਥ ਮਹਲੀ = ਮਹਿਲ ਵਾਲਾ, ਟਿਕਾਣੇ ਵਾਲਾ, ਟਿਕਿਆ ਹੋਇਆ। ਤੂ = ਹੇ ਪ੍ਰਭੂ! ਤੂੰ। ਖਰਾ = ਪਰਗਟ, ਪ੍ਰਤੱਖ, ਅਸਲ ਸਰੂਪ ਵਿਚ। ਸੁਖ ਭਾਇ = ਸੁਖੈਨ ਹੀ।
SikhNet (Spanish)Volviéndose Inmaculado a través de la Palabra, es bendecido de forma espontánea con la Absolución y la Verdad.
ਖਰਚੁ ਖਰਾ ਧਨੁ ਧਿਆਨੁ ਤੂ; ਆਪੇ ਵਸਹਿ ਸਰੀਰਿ ॥
kharach kharaa dhan dhiaan too; aape vaseh sareer |
Sant Singh KhalsaPartake of the true wealth of meditation, and the Lord Himself shall abide within your body.
Manmohan SinghIf thou possess the viaticum of the true riches of meditation, the Lord, of Himself, shall abide within thy body.
Manmohan Singh (Punjabi)ਜੇਕਰ ਤੇਰੇ ਪੱਲੇ ਸਿਮਰਨ ਦੀ ਸਚੀ ਦੌਲਤ ਦਾ ਸਫਰ ਖਰਚ ਹੈ ਤਾਂ ਸੁਆਮੀ ਖ਼ੁਦ ਹੀ ਤੇਰੀ ਦੇਹ ਅੰਦਰ ਟਿਕ ਜਾਵੇਗਾ।
Fareedkot Teekaਤਿਨ ਕੋ ਧਾਰ ਕਰ ਕੇ ਪੁਨਃ ਖਰਾ ਜੋ ਪਰਮੇਸ੍ਵਰ ਹੈ ਤਿਸ ਕਾ ਧਿਆਨ ਰੂਪੁ ਧਨੁ ਕਾ ਖਰਚ ਲੈ ਤੂੰ ਤਿਸਤੇ ਆਪੇ ਹੀ ਵਹੁ ਸਰੀਰ ਮੇਂ ਵਸਹਿ ਅਰਥਾਤ ਸਾਛਾਤ ਹੋਵੈਗਾ॥
Prof. Sahib Singh(ਹੇ ਪ੍ਰਭੂ!) ਤੂੰ ਹੀ ਉਸ ਦਾ (ਜ਼ਿੰਦਗੀ ਦੇ ਸਫ਼ਰ ਦਾ) ਖ਼ਰਚ ਬਣ ਜਾਂਦਾ ਹੈਂ, ਤੂੰ ਹੀ ਉਸ ਦਾ ਖਰਾ (ਸੱਚਾ) ਧਨ ਹੋ ਜਾਂਦਾ ਹੈਂ, ਤੂੰ ਆਪ ਹੀ ਉਸ ਦਾ ਧਿਆਨ (ਭਾਵ, ਸੁਰਤ ਦਾ ਨਿਸ਼ਾਨਾ) ਬਣ ਜਾਂਦਾ ਹੈਂ, ਤੂੰ ਆਪ ਹੀ ਉਸ ਦੇ ਸਰੀਰ ਵਿਚ (ਪ੍ਰਤੱਖ) ਵੱਸਣ ਲੱਗ ਪੈਂਦਾ ਹੈਂ।ਪਦ ਅਰਥ ਖਰਚੁ = ਜ਼ਿੰਦਗੀ ਦੇ ਸਫ਼ਰ ਦੀ ਪੂੰਜੀ। ਵਸਹਿ = ਤੂੰ ਵੱਸਦਾ ਹੈਂ। ਸਰੀਰਿ = (ਉਸ ਦੇ) ਸਰੀਰ ਵਿਚ।
SikhNet (Spanish)Dedícate a la Riqueza Verdadera de la Meditación y entonces habita en tu Ser.
ਮਨਿ ਤਨਿ ਮੁਖਿ ਜਾਪੈ ਸਦਾ; ਗੁਣ ਅੰਤਰਿ ਮਨਿ ਧੀਰ ॥
man tan mukh jaapai sadaa; gun antar man dheer |
Sant Singh KhalsaWith mind, body and mouth, chant His Glorious Virtues forever; courage and composure shall enter deep within your mind.
Manmohan SinghWith thy soul, body and mouth utter thou ever the Lord's Name and virtue and composure, shall then enter into thy mind.
Manmohan Singh (Punjabi)ਆਪਣੀ ਆਤਮਾ, ਦੇਹ ਅਤੇ ਮੂੰਹ ਨਾਲ ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਉਚਾਰਨ ਕਰ, ਤਦ ਨੇਕੀ ਅਤੇ ਧੀਰਜ ਤੇਰੇ ਹਿਰਦੇ ਅੰਦਰ ਪ੍ਰਵੇਸ਼ ਕਰ ਜਾਣਗੇ।
Fareedkot Teekaਜੇ ਮਨ ਤਨ ਕਰ ਕੇ ਮੁਖ ਤੇ ਸਦਾ ਜਪੇਂ ਤੋ ਗੁਣੋਂ ਕੋ ਅੰਤਰ ਧਾਰ ਕੇ ਮਨ ਧੀਰਜ ਕੋ ਪ੍ਰਾਪਤਿ ਹੋਵੈ॥
Prof. Sahib Singhਉਹ ਮਨੋਂ ਤਨੋਂ ਮੂੰਹੋਂ ਸਦਾ (ਤੈਨੂੰ ਹੀ) ਜਪਦਾ ਹੈ, ਉਸ ਦੇ ਅੰਦਰ (ਤੇਰੇ) ਗੁਣ ਪੈਦਾ ਹੋ ਜਾਂਦੇ ਹਨ, ਉਸ ਦੇ ਮਨ ਵਿਚ ਧੀਰਜ ਆ ਜਾਂਦੀ ਹੈ।ਪਦ ਅਰਥ ਜਾਪੈ = ਜਪਦਾ ਹੈ। ਅੰਤਰਿ = (ਉਸ ਦੇ) ਅੰਦਰ।
SikhNet (Spanish)Con tu mente, cuerpo y boca habita en tu Dios, y en el Estado de Virtud, que tu mente sea confortada.
ਹਉਮੈ ਖਪੈ ਖਪਾਇਸੀ; ਬੀਜਉ ਵਥੁ ਵਿਕਾਰੁ ॥
haumai khapai khapaaeisee; beejau vath vikaar |
Sant Singh KhalsaThrough egotism, one is distracted and ruined; other than the Lord, all things are corrupt.
Manmohan SinghIn self-conceit, the mortal is distracted and ruined. Without God, everything else is evil.
Manmohan Singh (Punjabi)ਸਵੈ-ਹੰਗਤਾ ਅੰਦਰ ਪ੍ਰਾਨੀ ਵਿਆਕੁਲ ਤੇ ਤਬਾਹ ਹੋ ਜਾਂਦਾ ਹੈ। ਵਹਿਗੁਰੂ ਦੇ ਬਾਝੋਂ ਹੋਰ ਹਰ ਸ਼ੈ ਮੰਦੀ ਹੈ।
Fareedkot Teekaਹਉਮੈਂ ਅਰ ਖਪਣਾ ਖਪਾਉ ਦ੍ਵੈਤ ਭਾਵ ਹੋਰ ਜੋ ਵਿਕਾਰ ਰੂਪ ਵਸਤੂ ਹੈਂ॥
Prof. Sahib Singh(ਗੋਪਾਲ ਦੇ ਨਾਮ ਤੋਂ ਬਿਨਾ) ਦੂਜਾ ਪਦਾਰਥ ਵਿਕਾਰ (-ਰੂਪ) ਹੈ, (ਇਸ ਦੇ ਕਾਰਨ) ਜੀਵ ਹਉਮੈ ਵਿਚ ਖਪਦਾ ਖਪਾਂਦਾ ਹੈ।ਪਦ ਅਰਥ ਬੀਜਉ ਵਥੁ = ਦੂਜੀ ਵਸਤ, ਦੂਜੀ ਰਾਸ-ਪੂੰਜੀ।
SikhNet (Spanish)Tu ego te destruye; sin Dios, todo lo demás es dualidad.
ਜੰਤ ਉਪਾਇ ਵਿਚਿ ਪਾਇਅਨੁ; ਕਰਤਾ ਅਲਗੁ ਅਪਾਰੁ ॥੪੯॥
jant upaae vich paaeian; karataa alag apaar |49|
Sant Singh KhalsaForming His creatures, He placed Himself within them; the Creator is unattached and infinite. ||49||
Manmohan SinghCreating the creatures, the Lord has placed Himself within them. The Creator-Lord is Detached and lllimitable.
Manmohan Singh (Punjabi)ਜੀਵਾਂ ਨੂੰ ਪੈਦਾ ਕਰ ਕੇ, ਪ੍ਰਭੂ ਨੇ ਆਪਣੇ ਆਪ ਨੂੰ ਉਨ੍ਹਾਂ ਦੇ ਅੰਦਰ ਟਿਕਾਇਆ ਹੈ। ਪ੍ਰਭੂ, ਸਿਰਜਣਹਾਰ ਸੁਆਮੀ ਨਿਰਲੇਪ ਅਤੇ ਬੇਅੰਤ ਹੈ।
Fareedkot Teekaਜੰਤਾਂ ਕੋ ਉਪਾਇ ਕਰਿ ਇਨਾਂ ਕੋ ਵਿਚ ਪਾਇ ਦੀਆ ਹੈ, ਆਪ ਕਰਤਾ ਪੁਰਖ ਅਪਾਰ ਜੋ ਹੈ ਇਨ ਤੇ ਅਸੰਗ ਹੈ॥੪੯॥
Prof. Sahib Singh(ਅਚਰਜ ਹੀ ਖੇਡ ਹੈ!) ਕਰਤਾਰ ਨੇ ਜੰਤ ਪੈਦਾ ਕਰ ਕੇ (ਹਉਮੈ) ਵਿਚ ਪਾ ਦਿੱਤੇ ਹਨ, (ਪਰ) ਉਹ ਆਪ ਬੇਅੰਤ ਕਰਤਾਰ ਵੱਖਰਾ ਹੀ ਰਹਿੰਦਾ ਹੈ ॥੪੯॥ਪਦ ਅਰਥ ਵਿਚਿ = (ਹਉਮੈ) ਵਿਚ। ਪਾਇਅਨੁ = ਪਾਏ ਹਨ ਉਸ (ਪ੍ਰਭੂ) ਨੇ। {ਨੋਟ: ਇਸ ਲਫ਼ਜ਼ ਦੀ ਵਿਆਕਰਣ ਅਨੁਸਾਰ ਬਣਤਰ ਸਮਝਣ ਲਈ ਵੇਖੋ ਮੇਰਾ 'ਗੁਰਬਾਣੀ ਵਿਆਕਰਣ'। ਉਪਾਇਅਨੁ = ਉਸ ਨੇ ਉਪਾਏ ਹਨ। ਲਾਇਅਨੁ = ਉਸ ਨੇ ਲਾਏ ਹਨ। ਖੁਆਇਅਨੁ = ਉਸ ਨੇ ਖੁੰਝਾਏ ਹਨ। ਰਖਿਅਨੁ = ਉਸ ਨੇ ਰੱਖੇ ਹਨ। ਬਖਸਿਅਨੁ = ਉਸ ਨੇ ਬਖ਼ਸ਼ੇ। ਲਫ਼ਜ਼ 'ਪਾਇਅਨੁ' ਅਤੇ 'ਪਾਈਅਨੁ' ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ। ਪਾਇਅਨੁ = ਉਸ ਨੇ ਪਾਏ। ਪਾਈਅਨੁ = ਉਸ ਨੇ ਪਾਈ। ਉਪਾਈਅਨੁ = ਉਸ ਨੇ ਉਪਾਈ।} ਅਲਗੁ = ਵੱਖਰਾ, ਨਿਰਲੇਪ ॥੪੯॥
SikhNet (Spanish)Creando todo, Dios infunde a todo con Su Esencia; sin embargo, nuestro Señor Creador es Desapegado e Infinito. (49)
ਸ੍ਰਿਸਟੇ ਭੇਉ; ਨ ਜਾਣੈ ਕੋਇ ॥
srisatte bheo; na jaanai koe |
Sant Singh KhalsaNo one knows the mystery of the Creator of the World.
Manmohan SinghNone knows the mystery of the World-Lord.
Manmohan Singh (Punjabi)ਸ਼੍ਰਿਸ਼ਟੀ ਦੇ ਸੁਆਮੀ ਦੇ ਭੇਤ ਨੂੰ ਕੋਈ ਨਹੀਂ ਜਾਣਦਾ।
Fareedkot Teeka(ਸ੍ਰਿਸਟੇ) ਈਸ੍ਵਰ ਕਾ ਭੇਤ ਕੋਈ ਨਹੀਂ ਜਾਣਤਾ॥
Prof. Sahib Singhਕੋਈ ਜੀਵ ਸਿਰਜਣਹਾਰ-ਪ੍ਰਭੂ ਦਾ ਭੇਤ ਨਹੀਂ ਪਾ ਸਕਦਾ (ਤੇ, ਕੋਈ ਉਸ ਦੀ ਰਜ਼ਾ ਵਿਚ ਦਖ਼ਲ ਨਹੀਂ ਦੇ ਸਕਦਾ)ਪਦ ਅਰਥ ਭੇਉ = ਭੇਤ।
SikhNet (Spanish)Nadie conoce el Misterio del Señor Creador; lo que sea que Él hace, viene a ser.
ਸ੍ਰਿਸਟਾ ਕਰੈ; ਸੁ ਨਿਹਚਉ ਹੋਇ ॥
srisattaa karai; su nihchau hoe |
Sant Singh KhalsaWhatever the Creator of the World does, is certain to occur.
Manmohan SinghWhatever the World-Lord does, that assuredly comes to pass.
Manmohan Singh (Punjabi)ਜੋ ਕੁੱਛ ਭੀ ਸ਼੍ਰਿਸ਼ਟੀ ਦਾ ਸੁਆਮੀ ਕਰਦਾ ਹੈ ਉਹ ਨਿਸਚਿਤ ਹੀ ਹੋ ਆਉਂਦਾ ਹੈ।
Fareedkot Teekaਜੋ ਈਸ੍ਵਰ ਕਰੇ ਸੋ ਨਿਸਚੈ ਕਰ ਕੇ ਹੋਤਾ ਹੈ॥
Prof. Sahib Singh(ਕਿਉਂਕਿ ਜਗਤ ਵਿਚ) ਜ਼ਰੂਰ ਉਹੀ ਹੁੰਦਾ ਹੈ ਜੋ ਸਿਰਜਣਹਾਰ-ਕਰਤਾਰ ਕਰਦਾ ਹੈ।ਪਦ ਅਰਥ ਸ੍ਰਿਸਟਾ = ਸਿਰਜਣਹਾਰ, ਕਰਤਾਰ। ਨਿਹਚਉ = ਜ਼ਰੂਰ।
SikhNet (Spanish)Hasta para conseguir los bienes terrenales, tenemos que enfocarnos en Dios,
ਸੰਪੈ ਕਉ; ਈਸਰੁ ਧਿਆਈਐ ॥
sanpai kau; eesar dhiaaeeai |
Sant Singh KhalsaFor wealth, some meditate on the Lord.
Manmohan SinghFor the riches, the mortals contemplate the Lord.
Manmohan Singh (Punjabi)ਧਨ-ਦੌਲਤ ਵਾਸਤੇ ਪ੍ਰਾਨੀ ਸਾਹਿਬ ਨੂੰ ਸਿਮਰਦੇ ਹਨ।
Fareedkot Teekaਸੰਪਤਾ ਕੇ ਵਾਸਤੇ ਈਸ੍ਵਰ ਕੋ ਧਿਆਈਤਾ ਹੈ॥
Prof. Sahib Singh(ਸਿਰਜਣਹਾਰ ਦੀ ਇਹ ਇਕ ਅਜਬ ਖੇਡ ਹੈ ਕਿ ਆਮ ਤੌਰ ਤੇ ਮਨੁੱਖ) ਧਨ ਦੀ ਖ਼ਾਤਰ ਹੀ ਪਰਮਾਤਮਾ ਨੂੰ ਧਿਆਉਂਦਾ ਹੈ,ਪਦ ਅਰਥ ਸੰਪੈ = ਧਨ। ਈਸਰੁ = ਪਰਮਾਤਮਾ।
SikhNet (Spanish)pero recibimos sólo lo que estaba previsto por Él para nosotros según nuestro Karma.
ਸੰਪੈ; ਪੁਰਬਿ ਲਿਖੇ ਕੀ ਪਾਈਐ ॥
sanpai; purab likhe kee paaeeai |
Sant Singh KhalsaBy pre-ordained destiny, wealth is obtained.
Manmohan SinghWealth is obtained according to the past writ.
Manmohan Singh (Punjabi)ਪੂਰਬਲੀ ਲਿਖਤਾਕਾਰ ਦੇ ਅਨੁਸਾਰ ਦੌਲਤ ਪ੍ਰਾਪਤ ਹੁੰਦੀ ਹੈ।
Fareedkot Teekaਸੰਪਤਾ ਪੂਰਬ ਲਿਖੇ ਹੋਏ ਕਰਮ ਕੀ ਦਿਤੀ ਹੂਈ ਪਾਈਤੀ ਹੈ॥
Prof. Sahib Singhਤੇ ਹੁਣ ਤਕ ਦੀ ਕੀਤੀ ਮਿਹਨਤ ਦੇ ਲਿਖੇ ਅਨੁਸਾਰ ਧਨ ਮਿਲ (ਭੀ) ਜਾਂਦਾ ਹੈ।ਪਦ ਅਰਥ ਪੁਰਬਿ = (ਹੁਣ ਤੋਂ) ਪਹਿਲੇ ਸਮੇ ਵਿਚ, ਪੂਰਬਲੇ ਸਮੇ ਵਿਚ, ਹੁਣ ਤਕ ਦੇ ਸਮੇ ਵਿਚ।
SikhNet (Spanish)Ofrecemos nuestro servicio para obtener riqueza, robamos para obtenerla, nos esclavizamos por ella.
ਸੰਪੈ ਕਾਰਣਿ; ਚਾਕਰ ਚੋਰ ॥
sanpai kaaran; chaakar chor |
Sant Singh KhalsaFor the sake of wealth, some become servants or thieves.
Manmohan SinghFor the sake of wealth, the mortals become servants and thieves.
Manmohan Singh (Punjabi)ਧਨ ਦੌਲਤ ਦੀ ਖਾਤਰ, ਪ੍ਰਾਨੀ ਨੌਕਰ ਅਤੇ ਚੋਰ ਬਣ ਜਾਂਦੇ ਹਨ।
Fareedkot Teekaਸੰਪਤਾ ਲੀਏ ਚਾਕਰ ਹੋਤੇ ਹੈਂ ਚੋਰੀਆਂ ਕਰਤੇ ਹੈਂ॥
Prof. Sahib Singhਧਨ ਦੀ ਖ਼ਾਤਰ ਮਨੁੱਖ ਦੂਜਿਆਂ ਦੇ ਨੌਕਰ (ਭੀ) ਬਣਦੇ ਹਨ, ਚੋਰ (ਭੀ) ਬਣਦੇ ਹਨ (ਭਾਵ, ਚੋਰੀ ਭੀ ਕਰਦੇ ਹਨ)।
SikhNet (Spanish)Pero esas riquezas parten de nosotros muy pronto y no nos acompañan después de la muerte.
ਸੰਪੈ ਸਾਥਿ; ਨ ਚਾਲੈ. ਹੋਰ ॥
sanpai saath; na chaalai. hor |
Sant Singh KhalsaWealth does not go along with them when they die; it passes into the hands of others.
Manmohan SinghWealth goes not with the mortal and comes to belong to another.
Manmohan Singh (Punjabi)ਦੌਲਤ ਪ੍ਰਾਨੀ ਦੇ ਨਾਲ ਨਹੀਂ ਜਾਂਦੀ ਅਤੇ ਕਿਸੇ ਹੋਰਸ ਦੀ ਮਲਕੀਅਤ ਬਣ ਜਾਂਦੀ ਹੈ।
Fareedkot Teekaਸੰਪਤਾ ਸਾਥ ਭੀ ਨਹੀਂ ਚਾਲਤੀ ਪੁਨਾ ਹੋਰ ਕੀ ਹੋ ਜਾਤੀ ਹੈ⁽¹⁾॥
Prof. Sahib Singhਪਰ ਧਨ ਕਿਸੇ ਦੇ ਨਾਲ ਨਹੀਂ ਨਿਭਦਾ, (ਮਰਨ ਤੇ) ਹੋਰਨਾਂ ਦਾ ਬਣ ਜਾਂਦਾ ਹੈ।ਪਦ ਅਰਥ ਹੋਰ = ਹੋਰ (ਦੀ ਬਣ ਜਾਂਦੀ ਹੈ)।
SikhNet (Spanish)Sin el Uno Verdadero, no se obtiene Gloria en la Corte del Señor.
ਬਿਨੁ ਸਾਚੇ; ਨਹੀ ਦਰਗਹ ਮਾਨੁ ॥
bin saache; nahee daragah maan |
Sant Singh KhalsaWithout Truth, honor is not obtained in the Court of the Lord.
Manmohan SinghWithout the True Name, one obtains not honour in the Lord's court.
Manmohan Singh (Punjabi)ਸਤਿਨਾਮ ਦੇ ਬਾਝੋਂ ਬੰਦੇ ਨੂੰ ਸਾਈਂ ਦੇ ਦਰਬਾਰ ਵਿੱਚ ਇੱਜ਼ਤ ਨਹੀਂ ਮਿਲਦੀ।
Fareedkot Teekaਬਿਨਾਂ ਸਾਚੇ ਨਾਮ ਤੋਂ ਦਰਗਾਹ ਮੇਂ ਮਾਨ ਨਹੀਂ ਹੋਵੇਗਾ॥
Prof. Sahib Singhਸਦਾ-ਥਿਰ ਰਹਿਣ ਵਾਲਾ ਗੋਪਾਲ (ਦੇ ਨਾਮ) ਤੋਂ ਬਿਨਾ ਉਸ ਦੀ ਹਜ਼ੂਰੀ ਵਿਚ ਆਦਰ ਨਹੀਂ ਮਿਲਦਾ।
SikhNet (Spanish)Sin el Uno Verdadero, no se obtiene Gloria en la Corte del Señor,
ਹਰਿ ਰਸੁ ਪੀਵੈ; ਛੁਟੈ ਨਿਦਾਨਿ ॥੫੦॥
har ras peevai; chhuttai nidaan |50|
Sant Singh KhalsaDrinking in the subtle essence of the Lord, one is emancipated in the end. ||50||
Manmohan SinghHe, who drinks God's elixir, is emancipated in the end.
Manmohan Singh (Punjabi)ਜੋ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ, ਉਹ ਅੰਤ ਨੂੰ ਮੁਕਤ ਹੋ ਜਾਂਦਾ ਹੈ।
Fareedkot Teekaਜੋ ਹਰੀ ਰਸ ਕੋ ਪੀਵੈਗਾ ਸੋ ਓੜਕ ਨੂੰ ਛੂਟੇਗਾ॥੫੦॥
Prof. Sahib Singhਜੋ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ ਉਹ (ਸੰਪੈ-ਧਨ ਦੇ ਮੋਹ ਤੋਂ) ਅੰਤ ਨੂੰ ਬਚ ਜਾਂਦਾ ਹੈ ॥੫੦॥ਪਦ ਅਰਥ ਨਿਦਾਨਿ = ਅੰਤ ਨੂੰ। ਛੁਟੈ = (ਮਾਇਆ ਦੇ ਮੋਹ ਤੋਂ) ਬਚਦਾ ਹੈ ॥੫੦॥
SikhNet (Spanish)pero aquél que bebe de la Esencia del Señor, es emancipado al final.(50)
ਹੇਰਤ ਹੇਰਤ ਹੇ ਸਖੀ; ਹੋਇ ਰਹੀ ਹੈਰਾਨੁ ॥
herat herat he sakhee; hoe rahee hairaan |
Sant Singh KhalsaSeeing and perceiving, O my companions, I am wonder-struck and amazed.
Manmohan SinghPerceiving and discerning, O my mate, I am wonder-struck.
Manmohan Singh (Punjabi)ਵੇਖ ਅਤੇ ਤੱਕ ਕੇ, ਹੇ ਮੇਰੀ ਸਹੇਲੀਏ। ਮੈਂ ਚਕ੍ਰਿਤ ਹੋ ਗਈ ਹਾਂ।
Fareedkot Teekaਹੇ ਸਖੀ! ਦੇਖਤੀ ਦੇਖਤੀ ਮੈਂ ਹੈਰਾਨ ਹੋ ਰਹੀ ਹੂੰ॥
Prof. Sahib Singhਹੇ ਸਖੀ! (ਇਹ ਗੱਲ) ਵੇਖ ਵੇਖ ਕੇ ਮੈਂ ਹੈਰਾਨ ਹੋ ਰਹੀ ਹਾਂ,ਪਦ ਅਰਥ ਹੇਰਤ ਹੇਰਤ = ਵੇਖ ਵੇਖ ਕੇ।
SikhNet (Spanish)Al Contemplarlo, me maravillo, oh amigos, porque mi egoísmo se apaga
ਹਉ ਹਉ ਕਰਤੀ ਮੈ ਮੁਈ; ਸਬਦਿ ਰਵੈ ਮਨਿ ਗਿਆਨੁ ॥
hau hau karatee mai muee; sabad ravai man giaan |
Sant Singh KhalsaMy egotism, which proclaimed itself in possessiveness and self-conceit, is dead. My mind chants the Word of the Shabad, and attains spiritual wisdom.
Manmohan SinghMy self-conceit, which proclaimed I-am-ness and mine-ness, is now stilled and illumined by gnosis, my mind now utters the Name.
Manmohan Singh (Punjabi)ਮੇਰੀ ਸਵੈ-ਹੰਗਤਾ, ਜਿਹੜੀ ਮੈਂ, ਮੇਰੀ ਮੇਰੀ ਪੁਕਾਰਦੀ ਸੀ, ਹੁਣ ਮਰ ਮੁੱਕ ਗਈ ਹੈ ਅਤੇ ਬ੍ਰਹਿਮ ਵੀਚਾਰ ਰਾਹੀਂ ਪ੍ਰਕਾਸ਼ ਹੋ ਮੇਰਾ ਮਨ ਹੁਣ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਜਿਸ ਕਰ ਕੇ ਮੈਂ ਹਉਂ ਹਉਂ ਕਰਤੀ ਥੀ ਸੋ ਹੰਤਾ ਮਮਤਾ ਤਬ ਮਰੀ, ਭਾਵ ਨਵਿਰਤ ਹੋਈ ਹੈ, ਜਬ ਗੁਰ ਉਪਦੇਸ ਕੋ (ਰਵੈ) ਉਚਾਰਨ ਕੀਆ ਔਰ ਮਨ ਮੇਂ ਗਿਆਨ ਹੂਆ॥
Prof. Sahib Singhਕਿ (ਮੇਰੇ ਅੰਦਰੋਂ) 'ਹਉਂ ਹਉਂ' ਕਰਨ ਵਾਲੀ 'ਮੈਂ' ਮਰ ਗਈ ਹੈ (ਭਾਵ, 'ਹਉਮੈ' ਕਰਨ ਵਾਲੀ ਆਦਤ ਮੁੱਕ ਗਈ ਹੈ)। (ਹੁਣ ਮੇਰੀ ਸੁਰਤ) ਗੁਰ-ਸ਼ਬਦ ਵਿਚ ਜੁੜ ਰਹੀ ਹੈ, ਤੇ (ਮੇਰੇ) ਮਨ ਵਿਚ ਪ੍ਰਭੂ ਨਾਲ ਜਾਣ-ਪਛਾਣ ਬਣ ਗਈ ਹੈ।ਪਦ ਅਰਥ ਕਰਤੀ = ਕਰਨ ਵਾਲੀ। ਸਬਦਿ = ਸ਼ਬਦ ਵਿਚ। ਮਨਿ = ਮਨ ਵਿਚ। ਗਿਆਨੁ = ਪ੍ਰਭੂ ਨਾਲ ਜਾਣ ਪਛਾਣ।
SikhNet (Spanish)y mi mente, iluminada con la Sabiduría, habita en la Palabra.
ਹਾਰ ਡੋਰ ਕੰਕਨ ਘਣੇ; ਕਰਿ ਥਾਕੀ ਸੀਗਾਰੁ ॥
haar ddor kankan ghane; kar thaakee seegaar |
Sant Singh KhalsaI am so tired of wearing all these necklaces, hair-ties and bracelets, and decorating myself.
Manmohan SinghI am grown weary of wearing many necklaces, hair-strings and bracelets and making ornamentation.
Manmohan Singh (Punjabi)ਮੈਂ ਅਨੇਕਾਂ ਕੰਠ-ਮਾਲਾਂ, ਪਰਾਂਦੀਆਂ ਅਤੇ ਕੜੇ ਅਤੇ ਹਾਰ ਸ਼ਿੰਗਾਰ ਲਾ ਕੇ ਹਾਰ ਹੁੱਟ ਗਈ ਹਾਂ।
Fareedkot Teeka(ਹਾਰ) ਹਰਿ ਹਰਿ (ਡੋਰ) ਬ੍ਰਿਤੀ ਇਕਾਗਰ ਕਰੀ (ਕੰਕਨ) ਕਰਤਾ ਕਰਤਾ ਉਚਾਰਨ ਕੀਆ ਅਰਥਾਤ ਸਭ ਸਾਧਨ ਰੂਪ ਸੀਗਾਰ ਕਰ ਕੇ ਥਕ ਗਈ ਸਾਂ, ਪਰੰਤੂ ਪਤੀ ਕੀ ਪ੍ਰਾਪਤੀ ਸੇ ਬਿਨਾਂ ਸੁਖ ਨਹੀਂ ਪਾਇਆ ਥਾ ਔਰ ਗੁਨ ਸੋਭਾ ਨਹੀਂ ਦੇਤੇ ਥੇ॥
Prof. Sahib Singhਮੈਂ ਬਥੇਰੇ ਹਾਰ ਹਮੇਲਾਂ ਕੰਙਣ (ਪਾ ਪਾ ਕੇ) ਸ਼ਿੰਗਾਰ ਕਰ ਕੇ ਥੱਕ ਚੁਕੀ ਸਾਂ (ਪਰ ਪ੍ਰੀਤਮ ਪ੍ਰਭੂ ਦੇ ਮਿਲਾਪ ਦਾ ਸੁਖ ਨਾਹ ਮਿਲਿਆ, ਭਾਵ, ਬਾਹਰਲੇ ਧਾਰਮਿਕ ਉੱਦਮਾਂ ਤੋਂ ਆਨੰਦ ਨਾਹ ਲੱਭਾ)ਪਦ ਅਰਥ ਕੰਕਨ = ਕੰਙਣ। ਘਣੇ = ਬਥੇਰੇ।
SikhNet (Spanish)Quise embellecerme con los collares y brazaletes de las buenas acciones,
ਮਿਲਿ ਪ੍ਰੀਤਮ ਸੁਖੁ ਪਾਇਆ; ਸਗਲ ਗੁਣਾ ਗਲਿ ਹਾਰੁ ॥
mil preetam sukh paaeaa; sagal gunaa gal haar |
Sant Singh KhalsaMeeting with my Beloved, I have found peace; now, I wear the necklace of total virtue.
Manmohan SinghMeeting my Beloved, I attain peace and wear the garland of all the virtues.
Manmohan Singh (Punjabi)ਆਪਣੇ ਪਿਆਰੇ ਨੂੰ ਭੇਟ ਕੇ ਮੈਨੂੰ ਆਰਾਮ ਪ੍ਰਾਪਤ ਹੁੰਦਾ ਹੈ ਅਤੇ ਮੈਂ ਸਮੂਹ ਨੇਕੀਆਂ ਦੀ ਫੂਲਮਾਲਾ ਪਹਿਰਦੀ ਹਾਂ।
Fareedkot Teekaਅਬ ਪ੍ਰੀਤਮ ਪਰਮੇਸਰ ਕੋ ਮਿਲੀ ਔਰ ਸੁਖ ਪਾਇਆ ਹੈ, ਸੋ ਸਰਬ ਗੁਨੋਂ ਕਾ ਜੋ ਹਾਰ ਗਲ ਮੇਂ ਥਾ, ਸੋ ਸੋਭਤਾ ਭਇਆ ਹੈ॥
Prof. Sahib Singh(ਹੁਣ ਜਦੋਂ 'ਹਉਮੈ' ਮੁਈ) ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਸੁਖ ਲੱਭਾ ਹੈ (ਉਸ ਦੇ ਗੁਣ ਮੇਰੇ ਹਿਰਦੇ ਵਿਚ ਆ ਵੱਸੇ ਹਨ, ਇਹੀ ਉਸ ਦੇ) ਸਾਰੇ ਗੁਣਾਂ ਦਾ ਮੇਰੇ ਗਲ ਵਿਚ ਹਾਰ ਹੈ (ਕਿਸੇ ਹੋਰ ਹਾਰ ਸਿੰਗਾਰ ਦੀ ਲੋੜ ਨਹੀਂ ਰਹੀ)।ਪਦ ਅਰਥ ਗਲਿ = ਗਲ ਵਿਚ।
SikhNet (Spanish)pero sólo encontré la Paz alcanzando a mi Dios Amado y me adorné con las guirnaldas de la Virtud.
ਨਾਨਕ. ਗੁਰਮੁਖਿ ਪਾਈਐ; ਹਰਿ ਸਿਉ ਪ੍ਰੀਤਿ ਪਿਆਰੁ ॥
naanak. guramukh paaeeai; har siau preet piaar |
Sant Singh KhalsaO Nanak, the Gurmukh attains the Lord, with love and affection.
Manmohan SinghNanak, by Guru's grace, the love and affection of the Lord is attained to.
Manmohan Singh (Punjabi)ਨਾਨਕ ਗੁਰਾਂ ਦੀ ਦਇਆ ਪ੍ਰਭੂ ਦਾ ਪ੍ਰੇਮ ਅਤੇ ਸਨੇਹ ਪ੍ਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਰੀ ਸਿਉਂ ਮਨ ਤਨ ਕਰ ਕੇ ਪਿਆਰ ਕਰਨਾ ਗੁਰਾਂ ਸੇ ਪਾਈਤਾ ਹੈ॥
Prof. Sahib Singhਹੇ ਨਾਨਕ! ਪ੍ਰਭੂ ਨਾਲ ਪ੍ਰੀਤ, ਪ੍ਰਭੂ ਨਾਲ ਪਿਆਰ, ਸਤਿਗੁਰੂ ਦੀ ਰਾਹੀਂ ਹੀ ਪੈ ਸਕਦਾ ਹੈ;
SikhNet (Spanish)Oh, dice Nanak, uno alcanza el Amor de Dios a través del Guru. Dime,
ਹਰਿ ਬਿਨੁ. ਕਿਨਿ ਸੁਖੁ ਪਾਇਆ; ਦੇਖਹੁ ਮਨਿ ਬੀਚਾਰਿ ॥
har bin. kin sukh paaeaa; dekhahu man beechaar |
Sant Singh KhalsaWithout the Lord, who has found peace? Reflect upon this in your mind, and see.
Manmohan SinghWithout God, who has obtained peace? Reflect thou on this in thy mind and see.
Manmohan Singh (Punjabi)ਹਰੀ ਦੇ ਬਗੈਰ ਕਿਸੇ ਨੂੰ ਠੰਢ ਚੈਨ ਪ੍ਰਾਪਤ ਹੋਈ ਹੈ। ਤੂੰ ਆਪਣੇ ਚਿੱਤ ਅੰਦਰ ਸੋਚ ਸਮਝ ਕੇ ਵੇਖ ਲੈ।
Fareedkot Teekaਮਨ ਮੇਂ ਬੀਚਾਰ ਕਰ ਕੇ ਦੇਖੋ ਹਰੀ ਬਿਨਾਂ ਕਿਸ ਨੇ ਸੁਖ ਪਾਇਆ ਹੈ॥
Prof. Sahib Singhਤੇ, (ਬੇਸ਼ਕ) ਮਨ ਵਿਚ ਵਿਚਾਰ ਕੇ ਵੇਖ ਲਵੋ, (ਭਾਵ, ਤੁਹਾਨੂੰ ਆਪਣੀ ਹੱਡ-ਬੀਤੀ ਹੀ ਦੱਸ ਦੇਵੇਗੀ ਕਿ) ਪ੍ਰਭੂ ਦੇ ਮੇਲ ਤੋਂ ਬਿਨਾ ਕਦੇ ਕਿਸੇ ਨੇ ਸੁਖ ਨਹੀਂ ਲੱਭਾ।ਪਦ ਅਰਥ ਕਿਨਿ = ਕਿਸ ਨੇ? (ਭਾਵ,) ਕਿਸੇ ਨੇ ਨਹੀਂ। ਬੀਚਾਰਿ = ਵਿਚਾਰ ਕੇ।
SikhNet (Spanish)¿quién ha logrado alcanzar la Paz sin Dios? Reflexiona en esto y verás.
ਹਰਿ ਪੜਣਾ ਹਰਿ ਬੁਝਣਾ; ਹਰਿ ਸਿਉ ਰਖਹੁ ਪਿਆਰੁ ॥
har parranaa har bujhanaa; har siau rakhahu piaar |
Sant Singh KhalsaRead about the Lord, understand the Lord, and enshrine love for the Lord.
Manmohan SinghRead thou of God alone, understand thou Him and embrace thou love for thy God.
Manmohan Singh (Punjabi)ਤੂੰ ਕੇਵਲ ਵਾਹਿਗੁਰੂ ਬਾਰੇ ਪੜ੍ਹ, ਤੂੰ ਉਸੇ ਨੂੰ ਹੀ ਸਮਝ ਅਤੇ ਤੂੰ ਆਪਣੇ ਵਾਹਿਗੁਰੂ ਨਾਲ ਹੀ ਪ੍ਰੀਤੀ ਪਾ।
Fareedkot Teekaਤਾਂ ਤੇ ਹਰੀ ਕਾ ਹੀ ਪੜਨਾ ਔਰ ਹਰੀ ਕਾ ਹੀ ਬੁਝਣਾ ਕਰੋ ਔਰ ਹਰੀ ਸਾਥ ਹੀ ਪਿਆਰ ਰਖੋ॥
Prof. Sahib Singh(ਸੋ, ਹੇ ਪਾਂਡੇ! ਜੇ ਸੁਖ ਲੱਭਦਾ ਹੈ ਤਾਂ) ਪ੍ਰਭੂ ਦਾ ਨਾਮ ਪੜ੍ਹ, ਪ੍ਰਭੂ ਦਾ ਨਾਮ ਹੀ ਵਿਚਾਰ, ਪ੍ਰਭੂ ਨਾਲ ਹੀ ਪਿਆਰ ਪਾ;
SikhNet (Spanish)Sí, lee únicamente de Dios, Conócelo y Ámalo sólo a Él,
ਹਰਿ ਜਪੀਐ ਹਰਿ ਧਿਆਈਐ; ਹਰਿ ਕਾ ਨਾਮੁ ਅਧਾਰੁ ॥੫੧॥
har japeeai har dhiaaeeai; har kaa naam adhaar |51|
Sant Singh KhalsaChant the Lord's Name, and meditate on the Lord; hold tight to the Support of the Name of the Lord. ||51||
Manmohan SinghContemplate thou thy Lord God, remember thou Him and have the support of only the Lord's Name.
Manmohan Singh (Punjabi)ਤੂੰ ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰ, ਤੂੰ ਉਸੇ ਨੂੰ ਹੀ ਯਾਦ ਕਰ ਅਤੇ ਸਿਰਫ਼ ਸਾਈਂ ਦੇ ਨਾਮ ਦਾ ਹੀ ਅਸਰ ਲੈ।
Fareedkot Teekaਹਰੀ ਕੋ ਜਪੀਏ ਪੁਨਾ ਹਰੀ ਕਾ ਧਿਆਨ ਕਰੀਏ, ਹਰੀ ਨਾਮ ਕਾ ਹੀ (ਅਧਾਰੁ) ਆਸਰਾ ਕਰੋ॥੫੧॥
Prof. Sahib Singh(ਜੀਭ ਨਾਲ) ਪ੍ਰਭੂ ਦਾ ਨਾਮ ਜਪੀਏ, (ਮਨ ਵਿਚ) ਪ੍ਰਭੂ ਨੂੰ ਹੀ ਸਿਮਰੀਏ, ਤੇ ਪ੍ਰਭੂ ਦਾ ਨਾਮ ਹੀ (ਜ਼ਿੰਦਗੀ ਦਾ) ਆਸਰਾ (ਬਣਾਈਏ) ॥੫੧॥ਪਦ ਅਰਥ ਅਧਾਰੁ = ਆਸਰਾ ॥੫੧॥
SikhNet (Spanish)apóyate sólo en Su Nombre y Contémplalo, Él es tu Único Dios. (51)
ਲੇਖੁ. ਨ ਮਿਟਈ ਹੇ ਸਖੀ; ਜੋ ਲਿਖਿਆ ਕਰਤਾਰਿ ॥
lekh. na mittee he sakhee; jo likhiaa karataar |
Sant Singh KhalsaThe inscription inscribed by the Creator Lord cannot be erased, O my companions.
Manmohan SinghThe writ, scribed by the Creator, O my mate, can be erased not.
Manmohan Singh (Punjabi)ਸਿਰਜਣਹਾਰ ਦੀ ਲਿਖੀ ਹੋਈ ਲਿਖਤਾਕਾਰ, ਹੋ ਮੇਰੀ ਸਹੇਲੀਏ। ਮੇਟੀ ਨਹੀਂ ਜਾ ਸਕਦੀ।
Fareedkot Teekaਹੇ ਸਖੀ! ਜੋ ਕਰਤਾਰ ਨੇ ਲਿਖਿਆ ਹੈ, ਸੋ ਲੇਖੁ ਨਹੀਂ ਮਿਟਤਾ॥
Prof. Sahib Singhਹੇ ਸਖੀ! (ਸਾਡੇ ਕੀਤੇ ਕਰਮਾਂ ਅਨੁਸਾਰ, ਹਉਮੈ ਦਾ) ਜੋ ਲੇਖ ਕਰਤਾਰ ਨੇ (ਸਾਡੇ ਮੱਥੇ ਉੱਤੇ) ਲਿਖ ਦਿੱਤਾ ਹੈ ਉਹ (ਸਾਡੀ ਆਪਣੀ ਚਤੁਰਾਈ ਜਾਂ ਹਿੰਮਤ ਨਾਲ) ਮਿਟ ਨਹੀਂ ਸਕਦਾ।ਪਦ ਅਰਥ ਲੇਖੁ = (ਹਉਮੈ ਦਾ) ਲੇਖ, ਕੀਤੇ ਕਰਮਾਂ ਅਨੁਸਾਰ ਮਨ ਵਿਚ ਹਉਮੈ ਦੇ ਬਣੇ ਹੋਏ ਸੰਸਕਾਰ। ਕਰਤਾਰਿ = ਕਰਤਾਰ ਨੇ (ਭਾਵ, ਕਰਤਾਰ ਦੀ ਬਣਾਈ ਹੋਈ ਮਰਯਾਦਾ ਵਿਚ)।
SikhNet (Spanish)Oh amigo, nadie puede borrar el Decreto de Dios, sí, de Dios, Quién es el Creador y la Causa,
ਆਪੇ ਕਾਰਣੁ ਜਿਨਿ ਕੀਆ; ਕਰਿ ਕਿਰਪਾ ਪਗੁ ਧਾਰਿ ॥
aape kaaran jin keea; kar kirapaa pag dhaar |
Sant Singh KhalsaHe who created the universe, in His Mercy, installs His Feet within us.
Manmohan SinghThe Creator, who Himself has created the universe, mercifully places His foot(realization)in man's mind.
Manmohan Singh (Punjabi)ਸਿਰਜਣਹਾਰ, ਜਿਸ ਨੇ ਖ਼ੁਦ ਆਲਮ ਸਿਰਜਿਆ ਹੈ, ਮਿਹਰ ਧਾਰ ਕੇ ਆਪਣਾ ਪੈਰ (ਚਿੰਤਨ, ਸੂਝ) ਮਨੁਸ਼ ਦੇ ਮਨ ਅੰਦਰ ਟੇਕਦਾ।
Fareedkot Teekaਆਪੇ ਹੀ (ਕਾਰਣੁ) ਬ੍ਰਹਮਾਦਕੋਂ ਕੋ ਜਿਸ ਨੇ ਕੀਆ ਹੈ, ਸੋ ਕ੍ਰਿਪਾ ਕਰ ਕੇ (ਪਗੁ) ਪੈਰੁ, ਭਾਵ ਸਮਝਨੇ ਕੀ ਬੁਧੀ ਜੀਵ ਦੇ ਰਿਦੇ ਮੇਂ ਧਾਰਦਾ ਹੈ; ਵਾ ਜਬ ਸੋ ਕਿਰਪਾ ਕਰਤਾ ਹੈ ਤਬ ਤਿਸ ਕੇ ਚਰਨੋਂ ਕੋ ਜੀਵ ਰਿਦੇ ਮੇਂ ਧਾਰਤਾ, ਭਾਵ ਧਿਆਨ ਕਰਤਾ ਹੈ॥
Prof. Sahib Singh(ਇਹ ਲੇਖ ਤਦੋਂ ਮਿਟਦਾ ਹੈ, ਜਦੋਂ) ਜਿਸ ਪ੍ਰਭੂ ਨੇ ਆਪ ਹੀ (ਇਸ ਹਉਮੈ ਦੇ ਲੇਖ ਦਾ) ਸਬੱਬ (ਭਾਵ, ਵਿਛੋੜਾ) ਬਣਾਇਆ ਹੈ ਉਹ ਮਿਹਰ ਕਰ ਕੇ (ਸਾਡੇ ਅੰਦਰ) ਆ ਵੱਸੇ।ਪਦ ਅਰਥ ਜਿਨਿ = ਜਿਸ (ਕਰਤਾਰ) ਨੇ। ਪਗੁ ਧਾਰਿ = ਪਗੁ ਧਾਰੈ, (ਹਿਰਦੇ ਵਿਚ) ਚਰਨ ਪਾਂਦਾ ਹੈ, ਮਿਲਦਾ ਹੈ। ਕਾਰਣੁ = ('ਹਉਮੈ' ਲੇਖ ਦਾ) ਸਬੱਬ, (ਭਾਵ, ਪ੍ਰਭੂ-ਚਰਨਾਂ ਤੋਂ ਵਿਛੋੜਾ ਜਿਸ ਕਰਕੇ ਮਨੁੱਖ ਹਉਮੈ ਵਿਚ ਫਸਦਾ ਹੈ)
SikhNet (Spanish)y Quién, por Su Gracia, toma lugar para que tomes Conciencia de que habita en ti.
ਕਰਤੇ ਹਥਿ ਵਡਿਆਈਆ; ਬੂਝਹੁ ਗੁਰ ਬੀਚਾਰਿ ॥
karate hath vaddiaaeea; boojhahu gur beechaar |
Sant Singh KhalsaGlorious greatness rests in the Hands of the Creator; reflect upon the Guru, and understand this.
Manmohan SinghThe glories are in the hand of the Creator. Understand thou this, reflecting on the Guru's word.
Manmohan Singh (Punjabi)ਬਜ਼ੁਰਗੀਆਂ ਕਰਤਾਰ ਦੇ ਹੱਥ ਵਿੱਚ ਹਨ। ਗੁਰਾਂ ਦੀ ਬਾਣੀ ਨੂੰ ਸੋਚਣ ਸਮਝਣ ਦੁਆਰਾ, ਤੂੰ ਇਸ ਗਲ ਨੂੰ ਸਮਝ।
Fareedkot Teekaਕਰਤੇ ਕੇ ਹੱਥ ਮੇਂ ਸਭ ਵੱਡਿਆਈਆਂ ਹੈਂ, ਇਹ ਬੀਚਾਰ ਕਰ ਕੇ (ਬੂਝਹੁ) ਜਾਣਹੁ॥
Prof. Sahib Singhਕਰਤਾਰ ਦੇ ਗੁਣ ਗਾਵਣ ਦੀ ਦਾਤ ਕਰਤਾਰ ਦੇ ਆਪਣੇ ਹੱਥ ਵਿਚ ਹੈ; ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ ਸਮਝਣ ਦਾ ਜਤਨ ਕਰੋ (ਤਾਂ ਸਮਝ ਆ ਜਾਇਗੀ)।ਪਦ ਅਰਥ ਵਡਿਆਈਆ = ਪ੍ਰਭੂ ਦੇ ਗੁਣ ਗਾਉਣੇ, ਪ੍ਰਭੂ ਦੀ ਸਿਫ਼ਤ-ਸਾਲਾਹ।
SikhNet (Spanish)Toda la Gloria está en Su Mano; entenderás esto, al meditar en la Palabra del Shabd del Guru.
ਲਿਖਿਆ ਫੇਰਿ. ਨ ਸਕੀਐ; ਜਿਉ ਭਾਵੀ ਤਿਉ ਸਾਰਿ ॥
likhiaa fer. na sakeeai; jiau bhaavee tiau saar |
Sant Singh KhalsaThis inscription cannot be challenged. As it pleases You, You care for me.
Manmohan SinghThe Lord's writ can be challenged not. O Lord, as it pleases Thee, so do Thou take care of me.
Manmohan Singh (Punjabi)ਪ੍ਰਭੂ ਦੀ ਲਿਖਤਾਕਾਰ ਤੇ ਉਜ਼ਰ ਨਹੀਂ ਕੀਤਾ ਜਾ ਸਕਦਾ। ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰਖਿਆ ਕਰ ਹੇ ਸੁਆਮੀ।
Fareedkot Teekaਐਸੇ ਬੇਨਤੀ ਕਰੇ: ਹੇ ਹਰੀ! ਤੇਰਾ ਲਿਖਾ ਮੋੜ ਨਹੀਂ ਸਕੀਤਾ, ਤਾਂ ਤੇ ਜੈਸੇ ਤੈਨੂੰ ਭਾਵੈ ਤੈਸੇ ਮੈਨੂੰ ਸਮਾਲ, ਭਾਵ ਰਖ੍ਯਾ ਕਰ॥
Prof. Sahib Singh(ਹੇ ਪ੍ਰਭੂ! ਹਉਮੈ ਦੇ) ਜੋ ਸੰਸਕਾਰ (ਸਾਡੇ ਮਨ ਵਿਚ ਸਾਡੇ ਕਰਮਾਂ ਅਨੁਸਾਰ) ਉਕਰੇ ਜਾਂਦੇ ਹਨ ਉਹ (ਸਾਡੀ ਆਪਣੀ ਚਤੁਰਾਈ ਨਾਲ) ਬਦਲੇ ਨਹੀਂ ਜਾ ਸਕਦੇ; ਜਿਵੇਂ ਤੈਨੂੰ ਚੰਗਾ ਲੱਗੇ ਤੂੰ ਆਪ (ਸਾਡੀ) ਸੰਭਾਲ ਕਰ।ਪਦ ਅਰਥ ਲਿਖਿਆ = ਹਉਮੈ ਦੇ ਸੰਸਕਾਰ ਜੋ ਸਾਡੇ ਮਨ ਵਿਚ ਉਕਰੇ ਜਾਂਦੇ ਹਨ। ਫੇਰਿ ਨ ਸਕੀਐ = ਪਰਤਾ ਨਹੀਂ ਸਕੀਦੇ। ਸਾਰਿ = ਸੰਭਾਲ।
SikhNet (Spanish)Sí, uno no puede desafiar Su Decreto; oh Dios, consérvame según sea Tu Voluntad,
ਨਦਰਿ ਤੇਰੀ ਸੁਖੁ ਪਾਇਆ; ਨਾਨਕ. ਸਬਦੁ ਵੀਚਾਰਿ ॥
nadar teree sukh paaeaa; naanak. sabad veechaar |
Sant Singh KhalsaBy Your Glance of Grace, I have found peace; O Nanak, reflect upon the Shabad.
Manmohan SinghBy Thine gracious glance, Nanak has obtained peace, reflecting on Thy Name.
Manmohan Singh (Punjabi)ਤੇਰੀ ਰਹਿਮਤ ਦੀ ਨਜ਼ਰ ਦੁਆਰਾ ਤੇਰੇ ਨਾਮ ਦਾ ਸਿਮਰਨ ਕਰਕੇ ਨਾਨਕ ਨੂੰ ਆਰਾਮ ਪ੍ਰਪਾਤ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਗੁਰ ਸਬਦ ਕਾ ਬੀਚਾਰ ਕੀਆ ਹੈ ਤਬ ਤੇਰੀ ਨਦਰ ਸਾਥ ਹੀ ਸੁਖ ਪਾਇਆ ਹੈ॥
Prof. Sahib Singhਹੇ ਨਾਨਕ! ਗੁਰੂ ਦੇ ਸ਼ਬਦ ਨੂੰ ਵਿਚਾਰ ਕੇ (ਵੇਖ ਲਿਆ ਹੈ ਕਿ ਹੇ ਪ੍ਰਭੂ!) ਤੇਰੀ ਮਿਹਰ ਦੀ ਨਜ਼ਰ ਨਾਲ ਹੀ ਸੁਖ ਮਿਲਦਾ ਹੈ।
SikhNet (Spanish)es por Tu Gracia que encuentro el Éxtasis al contemplar Tu Palabra.
ਮਨਮੁਖ ਭੂਲੇ ਪਚਿ ਮੁਏ; ਉਬਰੇ ਗੁਰ ਬੀਚਾਰਿ ॥
manamukh bhoole pach mue; ubare gur beechaar |
Sant Singh KhalsaThe self-willed manmukhs are confused; they rot away and die. Only by reflecting upon the Guru can they be saved.
Manmohan SinghThrough error, the apostates putrefy to death. Reflecting over the Guru's word, men are saved.
Manmohan Singh (Punjabi)ਭੁਲੇਖੇ ਰਾਹੀਂ ਅਧਰਮੀ ਗਲ ਸੜ ਕੇ ਮਰ ਜਾਂਦੇ ਹਨ। ਗੁਰਾਂ ਦੀ ਬਾਣੀ ਨੂੰ ਵੀਚਾਰਨ ਦੁਆਰਾ ਬੰਦਾ ਬਚ ਜਾਂਦਾ ਹੈ।
Fareedkot Teekaਮਨਮੁਖਤਾ ਕਰ ਕੇ ਜੋ ਭੂਲੇ ਹੈਂ, ਸੋ ਸੰਸਾਰ ਅਗਨੀ ਮੇਂ ਜਲ ਮੂਏ ਹੈਂ ਔਰ ਵੁਹ ਬਚੇ ਹੈਂ ਜਿਨੋਂ ਨੇ ਗੁਰੋਂ ਦੁਆਰਾ ਬੀਚਾਰ ਕੀਆ ਹੈ॥
Prof. Sahib Singhਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰੇ ਉਹ (ਇਸ ਹਉਮੈ ਦੇ ਗੇੜ ਵਿਚ ਫਸ ਕੇ) ਦੁਖੀ ਹੋਏ। ਬਚੇ ਉਹ ਜੋ ਗੁਰ-ਸ਼ਬਦ ਦੀ ਵਿਚਾਰ ਵਿਚ (ਜੁੜੇ)।
SikhNet (Spanish)Sí, en el error el egocéntrico se desgasta, pero se salva cuando se centra en la Palabra del Shabd del Guru.
ਜਿ ਪੁਰਖੁ ਨਦਰਿ. ਨ ਆਵਈ; ਤਿਸ ਕਾ ਕਿਆ ਕਰਿ ਕਹਿਆ ਜਾਇ ॥
ji purakh nadar. na aavee; tis kaa kiaa kar kahiaa jaae |
Sant Singh KhalsaWhat can anyone say, about that Primal Lord, who cannot be seen?
Manmohan SinghThe Lord, whom man can see not; what can he say of Him?
Manmohan Singh (Punjabi)ਪ੍ਰਭੂ, ਜਿਸ ਨੂੰ ਇਨਸਾਨ ਵੇਖ ਨਹੀਂ ਸਕਦਾ, ਉਸ ਬਾਰੇ ਉਹ ਕੀ ਆਖ ਸਕਦਾ ਹੈ?
Fareedkot Teekaਜੋ ਪੁਰਖ ਨਦਰ ਹੀ ਨਾ ਆਵੇ ਤਿਸ ਕਾ ਸਰੂਪ ਕਿਆ ਕਰ ਕੇ ਕਹਿਆ ਜਾਏ, ਭਾਵ ਬਿਅੰਤ ਹੀ ਕਹਿਨਾ ਬਨਤਾ ਹੈ॥
Prof. Sahib Singh(ਮਨੁੱਖ ਦੀ ਆਪਣੀ ਚਤੁਰਾਈ ਕਰੇ ਭੀ ਕੀਹ? ਕਿਉਂਕਿ) ਜੋ ਪ੍ਰਭੂ (ਇਹਨਾਂ ਅੱਖਾਂ ਨਾਲ) ਦਿੱਸਦਾ ਹੀ ਨਹੀਂ, ਉਸ ਦੇ ਗੁਣ ਗਾਏ ਨਹੀਂ ਜਾ ਸਕਦੇ।ਪਦ ਅਰਥ ਜਿ ਪੁਰਖੁ = ਜਿਹੜਾ ਵਿਆਪਕ ਪ੍ਰਭੂ।
SikhNet (Spanish)¿Qué puede uno decir de aquél que no Lo ve?
ਬਲਿਹਾਰੀ ਗੁਰ ਆਪਣੇ; ਜਿਨਿ ਹਿਰਦੈ ਦਿਤਾ ਦਿਖਾਇ ॥੫੨॥
balihaaree gur aapane; jin hiradai ditaa dikhaae |52|
Sant Singh KhalsaI am a sacrifice to my Guru, who has revealed Him to me, within my own heart. ||52||
Manmohan SinghA sacrifice am I unto my Guru, who has shown me my Master within my mind.
Manmohan Singh (Punjabi)ਕੁਰਾਬਾਨ ਹਾਂ ਮੈਂ ਆਪਣੇ ਗੁਰਦੇਵ ਜੀ ਉਤੋਂ, ਜਿਨ੍ਹਾਂ ਨੇ ਮੈਨੂੰ ਮੇਰੇ ਮਨ ਅੰਦਰ ਮੈਡੜਾ ਮਾਲਕ ਵਿਖਾਲ ਦਿੱਤਾ ਹੈ।
Fareedkot Teekaਹਮ ਤੋ ਅਪਨੇ ਗੁਰੂ ਉਤੋਂ ਬਲਿਹਾਰ ਜਾਤੇ ਹੈਂ ਜਿਸ ਨੇ ਕ੍ਰਿਪਾ ਕਰ ਕੇ ਹਰੀ ਕੋ ਹਿਰਦੇ ਮੇਂ ਹੀ ਦਿਖਾਇ ਦੀਆ ਹੈ॥੫੨॥
Prof. Sahib Singh(ਤਾਹੀਏਂ) ਮੈਂ ਆਪਣੇ ਗੁਰੂ ਤੋਂ ਸਦਕੇ ਹਾਂ ਜਿਸ ਨੇ (ਮੈਨੂੰ ਮੇਰੇ) ਹਿਰਦੇ ਵਿਚ ਹੀ (ਪ੍ਰਭੂ) ਵਿਖਾ ਦਿੱਤਾ ਹੈ ॥੫੨॥ਪਦ ਅਰਥ ਹਿਰਦੈ = ਹਿਰਦੇ ਵਿਚ ॥੫੨॥
SikhNet (Spanish)Sí, rindo Homenaje al Guru, Quien hizo que Lo viera dentro de mi corazón. (52)
ਪਾਧਾ ਪੜਿਆ ਆਖੀਐ; ਬਿਦਿਆ ਬਿਚਰੈ ਸਹਜਿ ਸੁਭਾਇ ॥
paadhaa parriaa aakheeai; bidiaa bicharai sehaj subhaae |
Sant Singh KhalsaThat Pandit, that religious scholar, is said to be well-educated, if he contemplates knowledge with intuitive ease.
Manmohan SinghThen alone the Pandit is said to be educated, if he with calm disposition reflects on the Lord's knowledge.
Manmohan Singh (Punjabi)ਕੇਵਲ ਤਾਂ ਹੀ ਪੰਡਤ ਵਿਦਾਵਾਨ ਕਹਿਆ ਜਾਂਦਾ ਹੈ, ਜੇਕਰ ਉਹ ਸ਼ਾਂਤ ਸੁਭਾਅ ਨਾਲ ਬ੍ਰਹਮ ਗਿਆਨ ਦਾ ਵੀਚਾਰ ਕਰੇ।
Fareedkot Teekaਜੋ ਸਾਂਤੀ ਸੁਭਾਉ ਧਾਰ ਕੇ ਵਿਦਿਆ ਕੋ ਵੀਚਾਰੇ ਸੋ ਪਾਧਾ ਪੜਿਆ ਹੋਇਆ ਕਹੀਦਾ ਹੈ॥
Prof. Sahib Singhਉਸ ਪਾਂਧੇ ਨੂੰ ਵਿਦਵਾਨ ਆਖਣਾ ਚਾਹੀਦਾ ਹੈ, ਜਿਹੜਾ ਵਿੱਦਿਆ ਦੀ ਰਾਹੀਂ ਸ਼ਾਂਤੀ ਵਾਲੇ ਸੁਭਾਵ ਵਿਚ ਜੀਵਨ ਬਤੀਤ ਕਰਦਾ ਹੈ,ਪਦ ਅਰਥ ਆਖੀਐ = ਕਿਹਾ ਜਾਂਦਾ ਹੈ। ਪੜਿਆ = ਵਿਦਵਾਨ। ਬਿਦਿਆ = ਵਿੱਦਿਆ ਦੀ ਰਾਹੀਂ। ਬਿਚਰੈ = ਵਿਚਰਦਾ ਹੈ, ਜੀਵਨ ਬਤੀਤ ਕਰਦਾ ਹੈ। ਸਹਜਿ = ਸਹਿਜ ਵਿਚ, ਅਡੋਲਤਾ ਵਿਚ, ਸ਼ਾਂਤੀ ਵਿਚ।
SikhNet (Spanish)El teólogo será letrado en teología sólo si reflexiona espontáneamente en la Palabra del Shabd,