ੴ

ਸਿੱਖਬਾਣੀ · SikhBani

Oankaar ਓਅੰਕਾਰੁ

399 lines · Angs 929-938 · 1 part

Oankaar (Dakhni Oankaar) is Guru Nanak Dev Ji's composition in Raag Ramkali Dakhni on the One Creator, Oankaar, from whom all creation, language and learning unfold.

Translations
Shabad Guru Nanak Dev Ji Raag Raamkalee Ang 929 - 938

ਰਾਮਕਲੀ ਮਹਲਾ ੧ ਦਖਣੀ ਓਅੰਕਾਰੁ ॥

raamakalee mahalaa 1 dakhanee oankaar |

Sant Singh KhalsaRaamkalee, First Mehl, Dakhanee, Ongkaar:
Manmohan SinghRamkali 1st Guru Dakhni Onkar.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ ਦੱਖਣੀ ਓਅੰਕਾਰ।
Prof. Sahib Singhਰਾਗ ਰਾਮਕਲੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਦਖਣੀ ਓਅੰਕਾਰੁ'।
SikhNet (Spanish)Ramkali, Mejl Guru Nanak, Primer Canal Divino, Dakjani, Ong Kar.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One True God. By Guru's grace, he is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਤੇ ਸਤਿ ਸਰੂਪ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

* ਰਾਮਕਲੀ ਮਹਲਾ ੧ ਦਖਣੀ ਓਅੰਕਾਰ ਦਾ ਪਉੜੀ-ਵਾਰ ਭਾਵ: (੧) ਓਅੰਕਾਰ ਉਹ ਸਰਬ-ਵਿਆਪਕ ਪਰਮਾਤਮਾ ਹੈ ਜਿਸ ਤੋਂ ਇਹ ਸਾਰੀ ਸ੍ਰਿਸ਼ਟੀ ਤੇ ਸਮੇ ਦੀ ਵੰਡ ਬਣੀ , ਜਿਸ ਤੋਂ ਬ੍ਰਹਮਾ ਆਦਿਕ ਦੇਵਤੇ ਤੇ ਵੇਦ ਆਦਿਕ ਧਰਮ-ਪੁਸਤਕ ਬਣੇ। ਜੋ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ 'ਓਅੰ' ਨੂੰ ਸਿਰ ਨਿਵਾਂਦੇ ਹਨ ਉਹ ਸੰਸਾਰ ਦੇ ਵਿਕਾਰਾਂ ਤੋਂ ਬਚ ਨਿਕਲਦੇ ਹਨ। (੨) ਸਤਿਗੁਰੂ ਦੀ ਬਾਣੀ ਮੁੜ ਮੁੜ ਪੜ੍ਹ ਕੇ ਇਹ ਭੇਤ ਖੁਲ੍ਹਦਾ ਹੈ ਕਿ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ ਤੇ ਸਿਰਫ਼ ਉਹੀ ਸਦਾ-ਥਿਰ ਰਹਿਣ ਵਾਲਾ ਹੈ, ਜਗਤ ਨਾਸਵੰਤ ਹੈ। (੩) ਸਤਿਗੁਰੂ ਹੀ ਕਰਤਾਰ ਦੀ ਵਡਿਆਈ ਦੀ ਕਦਰ ਜਾਣਦਾ ਹੈ। ਜੋ ਮਨੁੱਖ ਸਤਿਗੁਰੂ ਦੀ ਸਰਨ ਪੈਂਦਾ ਹੈ, ਉਹ ਸਤਸੰਗ ਵਿਚ ਪਰਮਾਤਮਾ ਦਾ ਨਾਮ ਸਿਮਰ ਕੇ ਨਕਾਰੇ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦਾ ਹੈ। (੪) ਪਰਮਾਤਮਾ ਦੀ ਮੇਹਰ ਸਦਕਾ ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ। ਪਰ ਗੁਰੂ ਤੋਂ ਖੁੰਝਿਆ ਮਨੁੱਖ ਆਤਮਕ ਮੌਤ ਸਹੇੜਦਾ ਹੈ। (੫) ਹਰੇਕ ਮਨੁੱਖ ਆਖਣ-ਮਾਤ੍ਰ ਇਹ ਆਖ ਦੇਂਦਾ ਹੈ ਕਿ ਪਰਮਾਤਮਾ ਹਰ ਥਾਂ ਮੌਜੂਦ ਹੈ। ਪਰ ਇਸ ਸੱਚਾਈ ਦੀ ਅਸਲ ਸੂਝ ਤਦੋਂ ਹੀ ਪੈਂਦੀ ਹੈ ਜਦੋਂ ਮਨੁੱਖ ਆਪਣੇ ਅੰਦਰੋਂ ਹਉਮੈ-ਅਹੰਕਾਰ ਦੂਰ ਕਰਦਾ ਹੈ। (੬) ਭਾਵੇਂ ਪਰਮਾਤਮਾ ਹਰੇਕ ਮਨੁੱਖ ਦੇ ਹਿਰਦੇ ਵਿਚ ਵੱਸਦਾ ਹੈ, ਜਦ ਤਕ ਅੰਦਰ ਹਉਮੈ-ਅਹੰਕਾਰ ਹੈ, ਇਹ ਸੂਝ ਨਹੀਂ ਆ ਸਕਦੀ।

SikhNet (Spanish)Un Dios Creador del Universo, por la Gracia del Verdadero Guru

ਓਅੰਕਾਰਿ; ਬ੍ਰਹਮਾ ਉਤਪਤਿ ॥

oankaar; brahamaa utapat |

Sant Singh KhalsaFrom Ongkaar, the One Universal Creator God, Brahma was created.
Manmohan SinghBrahma was created through the One Lord.
Manmohan Singh (Punjabi)ਬ੍ਰਹਮਾ ਵੀ ਓਅੰਕਾਰ ਪ੍ਰਭੂ ਰਾਹੀਂ ਹੀ ਰਚਿਆ ਗਿਆ।
Fareedkot Teekaਓਅੰਕਾਰ ਰੂਪੁ ਪਰਮਾਤਮਾਂ ਸਰੂਪ ਤੇ ਬ੍ਰਹਮਾ ਜੀ ਉਤਪਤ ਹੋਏ ਹੈਂ॥
Prof. Sahib Singh(ਹੇ ਪਾਂਡੇ! ਤੁਸੀ ਮੰਦਰ ਵਿਚ ਅਸਥਾਪਨ ਕੀਤੀ ਹੋਈ ਇਸ ਮੂਰਤੀ ਨੂੰ 'ਓਅੰਕਾਰ' ਮਿਥ ਰਹੇ ਹੋ, ਤੇ ਆਖਦੇ ਹੋ ਕਿ ਸ੍ਰਿਸ਼ਟੀ ਨੂੰ ਬ੍ਰਹਮਾ ਨੇ ਪੈਦਾ ਕੀਤਾ ਸੀ। ਪਰ 'ਓਅੰਕਾਰ' ਉਹ ਸਰਬ-ਵਿਆਪਕ ਪਰਮਾਤਮਾ ਹੈ ਜਿਸ) ਸਰਬ-ਵਿਆਪਕ ਪਰਮਾਤਮਾ ਤੋਂ ਬ੍ਰਹਮਾ ਦਾ (ਭੀ) ਜਨਮ ਹੋਇਆ,

ਪਦ ਅਰਥ ਓਅੰਕਾਰਿ = ਓਅੰਕਾਰ ਤੋਂ। ਓਅੰਕਾਰੁ = {ਨੋਟ: 'ਕਾਰ' ਸੰਸਕ੍ਰਿਤ ਦਾ ਇਕ 'ਪਿਛੇਤਰ' ਹੈ, ਇਸ ਦਾ ਅਰਥ ਹੈ 'ਇਕ-ਰਸ, ਲਗਾਤਾਰ, ਵਿਆਪਕ' ਜਿਵੇਂ ਲਫ਼ਜ਼ 'ਧੁਨਿ' ਦਾ ਅਰਥ ਹੈ "ਆਵਾਜ਼" ਤੇ, ਲਫ਼ਜ਼ 'ਧੁਨਿਕਾਰ' ਦਾ ਅਰਥ ਹੈ 'ਇਕ-ਰਸ ਆਵਾਜ਼'} ਓਅੰ-ਕਾਰ, ਇਕ-ਰਸ ਓਅੰ, ਸਰਬ-ਵਿਆਪਕ ਓਅੰ, ਸਰਬ ਵਿਆਪਕ ਪਰਮਾਤਮਾ। ਉਤਪਤਿ = ਉਤਪੱਤੀ, ਪੈਦਾਇਸ਼, ਜਨਮ। ਬ੍ਰਹਮਾ ਉਤਪਤਿ = ਬ੍ਰਹਮਾ ਦੀ ਉਤਪੱਤੀ।

SikhNet (Spanish)Ramkali, Mejl Guru Nanak, Primer Canal Divino, Dakjani, Ong Kar.

ਓਅੰਕਾਰੁ; ਕੀਆ ਜਿਨਿ ਚਿਤਿ ॥

oankaar; keea jin chit |

Sant Singh KhalsaHe kept Ongkaar in his consciousness.
Manmohan SinghThat Brahma cherished the one Lord in the mind.
Manmohan Singh (Punjabi)ਅਤੇ ਉਸ ਬ੍ਰਹਮਾ ਨੇ ਵੀ ਵਾਹਿਗੁਰੂ ਨੂੰ ਹੀ ਆਪਣੇ ਚਿੱਤ ਵਿੱਚ ਧਾਰਿਆ।
Fareedkot Teekaਕੈਸਾ ਹੈ ਬ੍ਰਹਮਾ ਜੀ? ਜਿਸ ਨੇ ਓਅੰਕਾਰ ਪ੍ਰਮਾਤਮਾ ਕੋ (ਚਿਤਿ) ਸਿਮਰਨ ਕੀਆ ਹੈ॥
Prof. Sahib Singhਉਸ ਬ੍ਰਹਮਾ ਨੇ ਭੀ ਉਸ ਸਰਬ-ਵਿਆਪਕ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਇਆ।

ਪਦ ਅਰਥ ਜਿਨਿ = ਜਿਸ ਨੇ, ਜਿਸ ਬ੍ਰਹਮਾ ਨੇ। ਚਿਤਿ = ਚਿੱਤ ਵਿਚ। ਓਅੰਕਾਰੁ...ਚਿਤਿ = ਜਿਨਿ ਓਅੰਕਾਰੁ ਚਿਤਿ ਕੀਆ, ਜਿਸ ਬ੍ਰਹਮਾ ਨੇ ਸਰਬ-ਵਿਆਪਕ ਪਰਮਾਤਮਾ ਨੂੰ (ਆਪਣੇ) ਚਿਤ ਵਿਚ (ਵਸਾਇਆ)।

SikhNet (Spanish)De Ong Kar, el Dios Creador Universal, Brahma fue creado;

ਓਅੰਕਾਰਿ; ਸੈਲ ਜੁਗ ਭਏ ॥

oankaar; sail jug bhe |

Sant Singh KhalsaFrom Ongkaar, the mountains and the ages were created.
Manmohan SinghIt is from the One Lord, that mountains and ages have emanated.
Manmohan Singh (Punjabi)ਇਕ ਪ੍ਰਭੂ ਤੋਂ ਹੀ ਪਹਾੜ ਅਤੇ ਯੁਗ ਉਤਪੰਨ ਹੋਏ ਹਨ।
Fareedkot Teekaਓਅੰਕਾਰ ਪ੍ਰਮਾਤਮਾ ਸੇ ਚਾਰ ਪਰਬਤ ਹੂਏ। ਪ੍ਰਿਥੀ ਕੇ ਮਰਜਾਦਾ ਕੇ ਲੀਏ ਉਦਾਚਲ, ਅਸਤਾਚਲ, ਬਿੰਧ੍ਯਾਚਲ, ਮੰਦ੍ਰਾਚਲ ਅਰੁ ਜੁਗ ਭੀ ਚਾਰ ਸਤਿਜੁਗ ਆਦੀ ਹੂਏ॥
Prof. Sahib Singhਇਹ ਸਾਰੀ ਸ੍ਰਿਸ਼ਟੀ ਤੇ ਸਮੇ ਦੀ ਵੰਡ ਉਸ ਸਰਬ-ਵਿਆਪਕ ਪਰਮਾਤਮਾ ਤੋਂ ਹੀ ਹੋਏ,

ਪਦ ਅਰਥ ਸੈਲ = (ਬੇਅੰਤ) ਪਹਾੜ, (ਭਾਵ,) ਸ੍ਰਿਸ਼ਟੀ। ਜੁਗ = ਸਮੇ ਦੀਆਂ ਵੰਡਾਂ।

SikhNet (Spanish)Él conservó a Ong Kar en Su Conciencia y de Ong Kar, las montañas y las épocas fueron creadas.

ਓਅੰਕਾਰਿ; ਬੇਦ ਨਿਰਮਏ ॥

oankaar; bed nirame |

Sant Singh KhalsaOngkaar created the Vedas.
Manmohan SinghIt is the Lord who created the Vedas.
Manmohan Singh (Punjabi)ਇਕ ਪ੍ਰਭੂ ਨੇ ਹੀ ਵੇਦ ਰਹੇ ਹਨ।
Fareedkot Teekaਓਅੰਕਾਰ ਪ੍ਰਮਾਤਮਾਂ ਤੇ ਬੇਦ (ਨਿਰਮਏ) ਉਤਪਤ ਹੂਏ ਹੈਂ॥
Prof. Sahib Singhਵੇਦ ਭੀ ਓਅੰਕਾਰ ਤੋਂ ਹੀ ਬਣੇ।

ਪਦ ਅਰਥ ਬੇਦ = ਵੇਦ ਆਦਿਕ ਧਰਮ = ਪੁਸਤਕ। ਨਿਰਮਏ = ਬਣੇ, ਪਰਗਟ ਹੋਏ।

SikhNet (Spanish)Ong Kar creó los Vedas.

ਓਅੰਕਾਰਿ; ਸਬਦਿ ਉਧਰੇ ॥

oankaar; sabad udhare |

Sant Singh KhalsaOngkaar saves the world through the Shabad.
Manmohan SinghIt is through the One Lord, that the world is saved.
Manmohan Singh (Punjabi)ਇਕ ਪ੍ਰਭੂ ਦੇ ਰਾਂਹੀਂ ਹੀ ਜਗਤ ਦਾ ਪਾਰ ਉਤਾਰਾ ਹੁੰਦਾ ਹੈ।
Fareedkot Teekaਓਅੰਕਾਰ (ਸਬਦਿ) ਬ੍ਰਹਮ ਕੀ ਉਪਾਸਨਾ ਕਰ ਕੇ ਜੀਵ ਉਧਰੇ ਹੈਂ; ਵਾ ਓਅੰਕਾਰ ਬ੍ਰਹਮ ਨੇ ਦੈਂਤ ਕਰ ਹਰੇ ਹੂਏ (ਸਬਦਿ) ਬੇਦ ਉਧਰੇ ਹੈ॥
Prof. Sahib Singhਜੀਵ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਰਬ-ਵਿਆਪਕ ਪਰਮਾਤਮਾ ਦੀ ਸਹੈਤਾ ਨਾਲ ਹੀ ਸੰਸਾਰ ਦੇ ਵਿਕਾਰਾਂ ਤੋਂ ਬਚਦੇ ਹਨ,

ਪਦ ਅਰਥ ਓਅੰਕਾਰਿ = ਓਅੰਕਾਰ ਦੀ ਰਾਹੀਂ, ਸਰਬ-ਵਿਆਪਕ ਪਰਮਾਤਮਾ ਦੀ ਰਾਹੀਂ। ਸਬਦਿ = ਸ਼ਬਦ ਦੀ ਰਾਹੀਂ, ਸ਼ਬਦ ਵਿਚ ਜੁੜ ਕੇ। ਉਧਰੇ = (ਜੀਵ ਡੁੱਬਣ ਤੋਂ) ਬਚ ਗਏ।

SikhNet (Spanish)Ong Kar, salva al mundo a través del Shabd,

ਓਅੰਕਾਰਿ; ਗੁਰਮੁਖਿ ਤਰੇ ॥

oankaar; guramukh tare |

Sant Singh KhalsaOngkaar saves the Gurmukhs.
Manmohan SinghIt is through the Lord, that the God-conscious beings are emancipated.
Manmohan Singh (Punjabi)ਇਕ ਪ੍ਰਭੂ ਦੇ ਰਾਹੀਂ ਹੀ ਵਾਹਿਗੁਰੂ ਨੂੰ ਜਾਣਨ ਵਾਲੇ ਜੀਵ ਮੋਖਸ਼ ਹੁੰਦੇ ਹਨ।
Fareedkot Teekaਓਅੰਕਾਰ ਕੀ ਉਪਾਸਨਾ ਸੇ (ਗੁਰਮੁਖਿ) ਗੁਰਾਂ ਦੁਆਰੇ ਸੰਸਾਰ ਸਮੁੰਦ੍ਰ ਸੇ ਜੀਵ ਤਰੇ ਹੈਂ॥
Prof. Sahib Singhਤੇ ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦੇ ਹਨ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਮਨੁੱਖ, ਉਹ ਮਨੁੱਖ ਜਿਨ੍ਹਾਂ ਦਾ ਮੂੰਹ ਗੁਰੂ ਵਲ ਰਹਿੰਦਾ ਹੈ।

SikhNet (Spanish)Ong Kar salva a los Gurmukjs,

ਓਨਮ ਅਖਰ; ਸੁਣਹੁ ਬੀਚਾਰੁ ॥

onam akhar; sunahu beechaar |

Sant Singh KhalsaListen to the Message of the Universal, Imperishable Creator Lord.
Manmohan SinghHear thou the account of the imperishable Lord, worthy of obeisance.
Manmohan Singh (Punjabi)ਤੂੰ, ਨਮਸ਼ਕਾਰ ਕਰਨਯੋਗ ਅਬਿਨਾਸੀ ਸੁਆਮੀ ਦੀ ਕਥਾਵਾਰਤਾ ਸ੍ਰਵਣ ਕਰ।
Fareedkot Teekaਓਅੰਕਾਰ ਜੋ ਨਮਸਕਾਰ ਕਰਨੇ ਜੋਗ ਅਬਨਾਸੀ ਹੈ ਤਿਸ ਕਾ ਬੀਚਾਰ ਤੁਮ ਸੁਨੋ॥
Prof. Sahib Singh(ਹੇ ਪਾਂਡੇ! ਤੁਸੀ ਆਪਣੇ ਚਾਟੜਿਆਂ ਦੀਆਂ ਪੱਟੀਆਂ ਉੱਤੇ ਲਫ਼ਜ਼ 'ਓਅੰ ਨਮਹ' ਲਿਖਦੇ ਹੋ, ਪਰ ਇਸ ਮੂਰਤੀ ਨੂੰ ਹੀ 'ਓਅੰ' ਸਮਝ ਰਹੇ ਹੋ) ਉਸ ਮਹਾਨ ਹਸਤੀ ਦੀ ਬਾਬਤ ਭੀ ਗੱਲ ਸੁਣੋ ਜਿਸ ਦੇ ਵਾਸਤੇ ਤੁਸੀ ਲਫ਼ਜ਼ 'ਓਅੰ ਨਮਹ' ਲਿਖਦੇ ਹੋ।

ਪਦ ਅਰਥ ਓਨਮ ਅਖਰ ਬੀਚਾਰੁ = ਓਨਮ ਅੱਖਰ ਦਾ ਵਿਚਾਰ {ਨੋਟ: ਇਸ ਤੁਕ ਦੇ ਲਫ਼ਜ਼ 'ਅਖਰ' ਤੇ ਅਗਲੀ ਤੁਕ ਦੇ ਲਫ਼ਜ਼ 'ਅਖਰੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ। 'ਅਖਰ ਬੀਚਾਰੁ' ਵਿਚ ਲਫ਼ਜ਼ 'ਅਖਰ' ਸੰਬੰਧ ਕਾਰਕ ਵਿਚ ਹੈ, ਭਾਵ 'ਅੱਖਰ ਦਾ ਬੀਚਾਰ'। ਅਗਲੀ ਤੁਕ ਵਿਚ ਲ਼ਫ਼ਜ਼ 'ਅਖਰੁ' ਕਰਤਾ ਕਾਰਕ ਇਕ-ਵਚਨ ਹੈ, ਭਾਵ, "ਓਨਮ-ਅਖਰੁ ਤ੍ਰਿਭਵਣ-ਸਾਰੁ ਹੈ"}। ਓਨਮ = {ਪਾਠਸ਼ਾਲਾਂ ਵਿਚ ਪਾਂਧੇ ਲੋਕ ਮੁੰਡਿਆਂ ਨੂੰ ਪੜ੍ਹਾਣ ਵੇਲੇ ਉਹਨਾਂ ਦੀ ਪੱਟੀ ਤੇ ਲਫ਼ਜ਼ (ओं नमः) 'ਓਅੰ ਨਮਹ' ਲਿਖ ਦੇਂਦੇ ਹਨ, ਜਿਸ ਦਾ ਅਰਥ ਹੈ 'ਓਅੰ ਨੂੰ ਨਮਸਕਾਰ ਹੈ, ਪਰਮਾਤਮਾ ਨੂੰ ਨਮਸਕਾਰ ਹੈ'। ਪਹਿਲੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਜਦੋਂ ਸੰਗਲਾਦੀਪ ਤੋਂ ਮੁੜ ਕੇ ਸੋਮਨਾਥ ਦੁਆਰਕਾ ਹੁੰਦੇ ਹੋਏ ਦਰਿਆ ਨਰਬਦਾ ਦੇ ਕੰਢੇ ਕੰਢੇ ਉਸ ਥਾਂ ਅੱਪੜੇ ਜਿਥੇ ਓਅੰਕਾਰ ਦਾ ਮੰਦਰ ਹੈ, ਉਹਨਾਂ ਵੇਖਿਆ ਕਿ ਲੋਕ ਮੰਦਰ ਵਿਚ ਥਾਪੀ ਹੋਈ ਸ਼ਿਵ-ਮੂਰਤੀ ਨੂੰ 'ਓਅੰਕਾਰ' ਮਿਥ ਕੇ ਪੂਜਾ ਕਰਦੇ ਹਨ। ਮੰਦਰ ਦੀ ਪਾਠ-ਸ਼ਾਲਾ ਦੇ ਚਾਟੜੇ ਪੱਟੀਆਂ ਉਤੇ 'ਓਅੰ ਨਮਹ' ਲਿਖਦੇ ਲਿਖਾਂਦੇ ਹਨ, ਪਰ ਉਹ ਭੀ ਉਸ ਸ਼ਿਵ-ਮੂਰਤੀ ਨੂੰ ਹੀ 'ਓਅੰ' ਸਮਝ ਰਹੇ ਹਨ। ਇਸ ਪਹਿਲੀ ਪਉੜੀ ਵਿਚ ਇਹ ਦੋਵੇਂ ਭੁਲੇਖੇ ਸਮਝਾਏ ਗਏ ਹਨ} ਓਅੰ ਨਮਹ, ਓਅੰ ਨੂੰ ਨਮਸਕਾਰ।

SikhNet (Spanish)escucha el Mensaje del Inmortal Señor,

ਓਨਮ ਅਖਰੁ; ਤ੍ਰਿਭਵਣ ਸਾਰੁ ॥੧॥

onam akhar; tribhavan saar |1|

Sant Singh KhalsaThe Universal, Imperishable Creator Lord is the essence of the three worlds. ||1||
Manmohan SinghThe eternal Lord is the essence of the three world.
Manmohan Singh (Punjabi)ਅਮਰ ਸੁਆਮੀ, ਤਿੰਨਾਂ ਹੀ ਜਹਾਨਾਂ ਦਾ ਜੌਹਰ ਹੈ।
Fareedkot Teekaਓਅੰਕਾਰ ਹੀ ਤ੍ਰਿਲੋਕੀ ਮੇਂ ਸਾਰ ਰੂਪ ਹੈ॥੧॥
Prof. Sahib Singhਇਹ ਲਫ਼ਜ਼ 'ਓਅੰ ਨਮਹ' ਉਸ (ਮਹਾਨ ਅਕਾਲ ਪੁਰਖ) ਵਾਸਤੇ ਹਨ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ॥੧॥

ਪਦ ਅਰਥ ਓਨਮ ਅਖਰ = ਉਹ ਹਸਤੀ ਜਿਸ ਦੇ ਵਾਸਤੇ ਲਫ਼ਜ਼ 'ਓਨਮ' ਵਰਤਿਆ ਗਿਆ ਹੈ। ਓਨਮ ਅਖਰ ਬੀਚਾਰੁ = ਉਸ ਹਸਤੀ ਦਾ ਵਿਚਾਰ ਜਿਸ ਦੇ ਵਾਸਤੇ ਲਫ਼ਜ਼ 'ਓਨਮ' ਵਰਤ ਰਹੇ ਹੋ। ਤ੍ਰਿਭਵਣ ਸਾਰੁ = ਤਿੰਨ ਭਵਣਾਂ ਦਾ ਤੱਤ, ਤਿੰਨ ਭਵਣਾਂ ਦਾ ਮੂਲ, ਸਾਰੀ ਸ੍ਰਿਸ਼ਟੀ ਦਾ ਕਰਤਾ ॥੧॥

* ਨੋਟ: ਇਸ ਬਾਣੀ ਦਾ ਨਾਮ 'ਓਅੰਕਾਰੁ' ਹੈ, 'ਦੱਖਣੀ ਓਅੰਕਾਰੁ' ਨਹੀਂ ਹੈ। ਲਫ਼ਜ਼ 'ਦਖਣੀ' ਦਾ ਸੰਬੰਧ ਲਫ਼ਜ਼ 'ਰਾਮਕਲੀ' ਨਾਲ ਹੈ। 'ਰਾਮਕਲੀ ਦਖਣੀ' ਰਾਗਣੀ 'ਰਾਮਕਲੀ' ਦੀ ਇਕ ਕਿਸਮ ਹੈ। ਇਸ ਖ਼ਿਆਲ ਦੀ ਪ੍ਰੋੜ੍ਹਤਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਈ ਹੋਰ ਪ੍ਰਮਾਣ ਮਿਲਦੇ ਹਨ; ਜਿਵੇਂ: ੧. (ਪੰਨਾ ੧੦੩੩) ਮਾਰੂ ਮਹਲਾ ੧ ਦਖਣੀ, ਭਾਵ, ਮਾਰੂ ਦਖਣੀ ਮ: ੧। ੨. (ਪੰਨਾ ੮੪੩) ਬਿਲਾਵਲੁ ਮਹਲਾ ੧ ਛੰਤ ਦਖਣੀ; ਭਾਵ ਬਿਲਾਵਲੁ ਦਖਣੀ ਮ: ੧ ਛੰਤ। ੩. (ਪੰਨਾ ੧੫੨) ਗਉੜੀ ਮਹਲਾ ੧ ਦਖਣੀ, ਭਾਵ, ਗਉੜੀ ਦਖਣੀ ਮ: ੧। ੪. (ਪੰਨਾ ੫੮੦) ਵਡਹੰਸੁ ਮਹਲਾ ੧ ਦਖਣੀ; ਭਾਵ, ਵਡਹੰਸ ਦਖਣੀ ਮ: ੧। ੫. (ਪੰਨਾ ੧੩੪੩) ਪ੍ਰਭਾਤੀ ਮ: ੧ ਦਖਣੀ; ਭਾਵ, ਪ੍ਰਭਾਤੀ ਦਖਣੀ ਮ: ੧। * ਨੋਟ: 'ਰਹਾਉ' ਦੀ ਤੁਕ ਵਿਚ ਸਤਿਗੁਰੂ ਜੀ ਕਿਸੇ 'ਪਾਂਡੇ' ਨੂੰ ਸੰਬੋਧਨ ਕਰਦੇ ਹਨ। ਇਸ ਪਹਿਲੀ ਪਉੜੀ ਵਿਚ ਭੀ ਉਸ 'ਪਾਂਡੇ' ਨੂੰ ਹੀ ਆਖਦੇ ਹਨ 'ਹੇ ਪਾਂਡੇ! ਓਨਮ ਅਖਰ ਬੀਚਾਰੁ ਸੁਣਹੁ'।

SikhNet (Spanish)Quien es la Esencia de los tres mundos.(1)

ਸੁਣਿ ਪਾਡੇ; ਕਿਆ ਲਿਖਹੁ ਜੰਜਾਲਾ ॥

sun paadde; kiaa likhahu janjaalaa |

Sant Singh KhalsaListen, O Pandit, O religious scholar, why are you writing about worldly debates?
Manmohan SinghHear, O pandit, why write thou the worldly puzzles?
Manmohan Singh (Punjabi)ਸੁਣ ਹੇ ਪੰਡਤ! ਤੂੰ ਸੰਸਾਰੀ ਪੁਆੜੇ ਕਿਉਂ ਲਿਖਦਾ ਹੈ।
Fareedkot Teekaਹੇ ਪੰਡਤ ਸੁਨ! ਬੰਧਨ ਰੂਪ ਕਰਮੋ ਕੋ ਕਿਆ ਲਿਖਤਾ ਹੈ॥
Prof. Sahib Singhਹੇ ਪਾਂਡੇ! ਸੁਣ, ਨਿਰੀ (ਵਾਦ-ਵਿਵਾਦ ਤੇ ਸੰਸਾਰਕ) ਝੰਬੇਲਿਆਂ ਵਾਲੀ ਲਿਖਾਈ ਲਿਖਣ ਤੋਂ (ਕੋਈ ਆਤਮਕ) ਲਾਭ ਨਹੀਂ ਹੋ ਸਕਦਾ।

ਪਦ ਅਰਥ ਕਿਆ ਲਿਖਹੁ = ਲਿਖਣ ਦਾ ਤੈਨੂੰ ਕੀਹ ਲਾਭ? ਲਿਖਣ ਦਾ ਕੋਈ ਲਾਭ ਨਹੀਂ ਹੈ। ਜੰਜਾਲ = ਨਿਰੇ ਦੁਨੀਆ ਦੇ ਝੰਬੇਲੇ।

SikhNet (Spanish)Oh Pandit, ¿por qué escribes de debates mundanos?,

ਲਿਖੁ ਰਾਮ ਨਾਮ; ਗੁਰਮੁਖਿ ਗੋਪਾਲਾ ॥੧॥ ਰਹਾਉ ॥

likh raam naam; guramukh gopaalaa |1| rahaau |

Sant Singh KhalsaAs Gurmukh, write only the Name of the Lord, the Lord of the World. ||1||Pause||
Manmohan SinghBy Guru's grace, write thou only the Name of the Lord, the cherisher of the world. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਤੂੰ ਸੰਸਾਰ ਦੇ ਪਾਲਣਹਾਰ ਸੁਆਮੀ ਦਾ ਨਾਮ ਹੀ ਲਿਖ ਠਹਿਰਾਉ।
Fareedkot Teekaਗੁਰੋਂ ਦ੍ਵਾਰੇ ਰਾਮ ਗੋਪਾਲ ਕਾ ਨਾਮ ਲਿਖ॥੧॥ ਰਹਾਉ ॥
Prof. Sahib Singh(ਜੇ ਤੂੰ ਆਪਣਾ ਜੀਵਨ ਸਫਲਾ ਕਰਨਾ ਹੈ ਤਾਂ) ਗੁਰੂ ਦੇ ਸਨਮੁਖ ਹੋ ਕੇ ਸ੍ਰਿਸ਼ਟੀ ਦੇ ਮਾਲਕ ਪਰਮਾਤਮਾ ਦਾ ਨਾਮ (ਭੀ ਆਪਣੇ ਮਨ ਵਿਚ) ਲਿਖ ॥੧॥ ਰਹਾਉ ॥

* ਨੋਟ: ਇਸ ਬਾਣੀ 'ਓਅੰਕਾਰ' ਦੀਆਂ ੫੪ ਪਉੜੀਆਂ ਹਨ। ਇਸ ਲੰਮੀ ਬਾਣੀ ਦਾ ਕੇਂਦਰੀ ਭਾਵ ਇਸ 'ਰਹਾਉ' ਵਾਲੀ ਤੁਕ ਵਿਚ ਹੈ। ਲਫ਼ਜ਼ 'ਰਹਾਉ' ਦਾ ਅਰਥ ਹੈ 'ਠਹਿਰ ਜਾਓ', ਜੇ ਸਾਰੀ ਬਾਣੀ ਦਾ ਸਾਰ-ਤੱਤ ਦੁ-ਹਰਫ਼ਾ ਸੁਣਨਾ ਹੈ ਤਾਂ ਇਹਨਾਂ ਦੋ ਤੁਕਾਂ ਤੇ ਖਲੋ ਜਾਓ। * ਨੋਟ: 'ਰਹਾਉ' ਦੀ ਇਸ ਤੁਕ ਨਾਲ 'ਓਅੰਕਾਰ' ਦੀ ਅਖ਼ੀਰਲੀ ਪਉੜੀ ਨੂੰ ਰਲਾ ਕੇ ਪੜ੍ਹੋ: ਪਾਧਾ ਗੁਰਮੁਖਿ ਆਖੀਐ, ਚਾਟੜਿਆ ਮਤਿ ਦੇਇ ॥ ਨਾਮੁ ਸਮਾਲਹੁ ਨਾਮੁ ਸੰਗਰਹੁ, ਲਾਹਾ ਜਗ ਮਹਿ ਲੇਇ ॥ ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ ॥ ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ, ਜਿਸ ਰਾਮਨਾਮੁ ਗਲਿਹਾਰੁ ॥੫੪॥ * ਨੋਟ: ਮੰਦਰਾਂ ਦੇ ਨਾਲ ਖੁਲ੍ਹੇ ਹੋਏ ਪਾਠਸ਼ਾਲਾ ਵਿਚ ਪੜ੍ਹਾਈ ਜਾ ਰਹੀ ਸੰਸਾਰਕ ਵਿੱਦਿਆ ਨੂੰ ਪੜ੍ਹਨ ਤੇ ਪੜ੍ਹਾਣ ਵਾਲੇ ਲੋਕ ਧਾਰਮਿਕ ਕੰਮ ਸਮਝ ਰਹੇ ਸਨ। ਸਤਿਗੁਰੂ ਜੀ ਭੁਲੇਖੇ ਨੂੰ ਦੂਰ ਕਰ ਰਹੇ ਹਨ। ਉਂਞ ਹਜ਼ੂਰ ਵਿੱਦਿਆ ਪੜ੍ਹਨ ਪੜ੍ਹਾਣ ਦੇ ਵਿਰੁੱਧ ਨਹੀਂ ਹਨ।

SikhNet (Spanish)como Gurmukj escribe sólo del Nombre del Señor, el Señor del mundo.(1-Pausa)

ਸਸੈ. ਸਭੁ ਜਗੁ ਸਹਜਿ ਉਪਾਇਆ; ਤੀਨਿ ਭਵਨ ਇਕ ਜੋਤੀ ॥

sasai. sabh jag sehaj upaaeaa; teen bhavan ik jotee |

Sant Singh KhalsaSassa: He created the entire universe with ease; His One Light pervades the three worlds.
Manmohan SinghS: God created the whole world with ease, In the three worlds is the one luminous Lord.
Manmohan Singh (Punjabi)ਸ: ਹਰੀ ਨੇ ਸਾਰੇ ਸੰਸਾਰ ਨੂੰ ਸੁਖੈਨ ਹੀ ਸਾਜਿਆ ਹੈ। ਤਿੰਨਾਂ ਜਹਾਨਾਂ ਅੰਦਰ ਇਕ ਪ੍ਰਕਾਸ਼ਵਾਨ ਪ੍ਰਭੂ ਹੀ ਹੈ।
Fareedkot Teekaਸਸੈ ਅਖਰ ਕਾ ਇਹ ਵੀਚਾਰ ਹੈ: ਤ੍ਰਿਲੋਕੀ ਰੂਪ ਜੋ ਜਗਤ ਹੈ, ਸੋ ਸਭੀ (ਇਕ ਜੋਤੀ) ਪ੍ਰਮਾਤਮਾਂ ਨੇ ਨਿਰਜਤਨ ਹੀ ਉਤਪਤ ਕੀਆ ਹੈ॥
Prof. Sahib Singhਜਿਸ ਪਰਮਾਤਮਾ ਨੇ ਕਿਸੇ ਉਚੇਰੇ ਉੱਦਮ ਤੋਂ ਬਿਨਾ ਹੀ ਇਹ ਸਾਰਾ ਜਗਤ ਪੈਦਾ ਕੀਤਾ ਹੈ ਉਸ ਦੀ ਜੋਤਿ ਸਾਰੇ ਜਗਤ ਵਿਚ ਪਸਰ ਰਹੀ ਹੈ।

ਪਦ ਅਰਥ ਸਸੈ = 'ਸੱਸਾ' ਅੱਖਰ ਦੀ ਰਾਹੀਂ। ਸਹਜਿ = ਸਹਜੇ ਹੀ, ਬਿਨਾ ਕਿਸੇ ਉਚੇਚੇ ਉੱਦਮ ਦੇ। ਤੀਨਿ ਭਵਨ = ਤਿੰਨਾਂ ਭਵਨਾਂ ਵਿਚ, ਆਕਾਸ਼ ਪਾਤਾਲ ਮਾਤ ਲੋਕ ਵਿਚ, ਸਾਰੇ ਸੰਸਾਰ ਵਿਚ। ਇਕ ਜੋਤਿ = ਇੱਕ ਪਰਮਾਤਮਾ ਦੀ ਜੋਤਿ।

SikhNet (Spanish)Sassa: Dios creó el Universo entero con facilidad y llenó los tres mundos con Su Luz.

ਗੁਰਮੁਖਿ ਵਸਤੁ ਪਰਾਪਤਿ ਹੋਵੈ; ਚੁਣਿ ਲੈ ਮਾਣਕ ਮੋਤੀ ॥

guramukh vasat paraapat hovai; chun lai maanak motee |

Sant Singh KhalsaBecome Gurmukh, and obtain the real thing; gather the gems and pearls.
Manmohan SinghPick up thou the gems and pearls of the Name and by the Guru's grace thou shalt obtain God, the Real commodity.
Manmohan Singh (Punjabi)ਤੂੰ ਨਾਮ ਜਵਾਹਿਰਾਤ ਅਤੇ ਹੀਰਿਆਂ ਨੂੰ ਚੁੱਗ ਅਤੇ ਗੁਰਾਂ ਦੀ ਦਇਆ ਦੁਆਰਾ ਤੂੰ ਵਾਹਿਗੁਰੂ ਰੂਪੀ ਅਸਲ ਵੱਖਰ ਨੂੰ ਪਾ ਲਵੇਗਾ।
Fareedkot Teekaਜੋ ਗੁਰਮੁਖਿ (ਮਾਣਕ) ਮਨਨ (ਮੋਤੀ) ਵੈਰਾਗ ਆਦਿਕ ਗੁਣੋਂ ਕੋ ਚੁਣ ਲੇਤੇ ਹੈਂ, ਭਾਵ ਜੋ ਸਾਧ ਸੰਗਤ ਦੁਆਰਾ ਗੁਣੋਂ ਕੋ ਧਾਰਤੇ ਹੈਂ, ਤਿਨ ਕੋ ਇਸ ਸੰਸਾਰ ਮੇਂ ਆਤਮ ਵਸਤੂ ਪ੍ਰਾਪਤਿ ਹੋਤੀ ਹੈ॥
Prof. Sahib Singhਜੋ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ ਉਸ ਨੂੰ ਉਸ ਪਰਮਾਤਮਾ ਦਾ ਨਾਮ-ਪਦਾਰਥ ਮਿਲ ਜਾਂਦਾ ਹੈ, ਗੁਰਮੁਖਿ ਮਨੁੱਖ ਪਰਮਾਤਮਾ ਦਾ ਨਾਮ ਰੂਪ ਕੀਮਤੀ ਧਨ ਇਕੱਠਾ ਕਰ ਲੈਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਵਲ ਮੂੰਹ ਹੈ ਜਿਸ ਦਾ, ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ। ਵਸਤੁ = ਗੋਪਾਲ ਦਾ ਰਾਮ ਨਾਮ। ਚੁਣਿ ਲੈ = (ਗੁਰਮੁਖਿ ਮਨੁੱਖ) ਚੁਣ ਲੈਂਦਾ ਹੈ। ਮਾਣਕ ਮੋਤੀ = ਪਰਮਾਤਮਾ ਦਾ ਨਾਮ-ਰੂਪ ਕੀਮਤੀ ਧਨ।

SikhNet (Spanish)Vuélvete Gurmukj y obtén la Cosa Real, atesora sólo las Gemas y las Perlas del Guru.

ਸਮਝੈ ਸੂਝੈ ਪੜਿ ਪੜਿ ਬੂਝੈ; ਅੰਤਿ ਨਿਰੰਤਰਿ ਸਾਚਾ ॥

samajhai soojhai parr parr boojhai; ant nirantar saachaa |

Sant Singh KhalsaIf one understands, realizes and comprehends what he reads and studies, in the end he shall realize that the True Lord dwells deep within his nucleus.
Manmohan SinghIf man, understands, reflects and comprehends what he reads and peruses, he ultimately comes to realise that the True Lord is within all.
Manmohan Singh (Punjabi)ਜੇਕਰ ਬੰਦਾ, ਜਿਹੜਾ ਕੁੱਛ ਉਹ ਪੜ੍ਹਦਾ ਤੇ ਵਾਚਦਾ ਹੈ, ਉਸ ਨੂੰ ਜਾਣ। ਸੋਚ ਅਤੇ ਸਮਝ ਲਵੇ, ਤਦ ਉਹ ਓੜਕ ਨੂੰ ਅਨੁਭਵ ਕਰ ਲੈਂਦਾ ਹੈ ਕਿ ਸੱਚਾ ਸਾਈਂ ਸਾਰਿਆਂ ਦੇ ਅੰਦਰ ਹੈ।
Fareedkot Teekaਪੜਿ ਪੜਿ ਸਾਸਤ੍ਰਾਂ ਕੋ ਜੋ ਭਗਵਤ ਕੇ ਸਰੂਪ ਸਤਿਗੁਰੋਂ ਸੇ ਪੂਛਤੇ ਹੈਂ ਪੁਨਾ ਗੁਰੋਂ ਕਾ ਉਪਦੇਸ ਸਮਝ ਕਰਿ ਅਭ੍ਯਾਸ ਕਰਤੇ ਹੈਂ। ਸਭ ਕੀ (ਅੰਤਿ) ਔਧੀ ਰੂਪ (ਨਿਰੰਤਰਿ) ਏਕ ਰਸ ਜੋ ਸਾਚਾ ਵਾਹਿਗੁਰੂ ਹੈ, ਸੋ ਤਿਨ ਕੋ ਸਾਖ੍ਯਾਤਕਾਰ ਹੋ ਜਾਤਾ ਹੈ॥
Prof. Sahib Singhਉਹ ਮਨੁੱਖ ਸਤਿਗੁਰੂ (ਦੀ ਬਾਣੀ) ਦੀ ਰਾਹੀਂ ਸਮਝਦਾ ਸੋਚਦਾ ਹੈ, ਸਤਿਗੁਰੂ ਦੀ ਬਾਣੀ ਮੁੜ ਮੁੜ ਪੜ੍ਹ ਕੇ ਉਸ ਨੂੰ ਇਹ ਭੇਤ ਖੁਲ੍ਹਦਾ ਹੈ ਕਿ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਪਰਮਾਤਮਾ ਹੀ ਓੜਕ ਨੂੰ ਸਦਾ-ਥਿਰ ਰਹਿਣ ਵਾਲਾ ਹੈ।

ਪਦ ਅਰਥ ਅੰਤਿ = ਆਖ਼ਰ ਨੂੰ, ਓੜਕ ਨੂੰ (ਭਾਵ, ਹੋਰ ਸਾਰੇ ਪਦਾਰਥਾਂ ਦੇ ਟਾਕਰੇ ਤੇ)। ਨਿਰੰਤਰਿ = {ਨਿਰ-ਅੰਤਰ} ਇਕ-ਰਸ, ਹਰ ਥਾਂ ਮੌਜੂਦ। ਸਾਚਾ = ਸਦਾ-ਥਿਰ ਰਹਿਣ ਵਾਲਾ।

SikhNet (Spanish)Si uno entiende y conoce lo que lee y estudia, al final se dará cuenta que el Señor habita en lo profundo de su núcleo.

ਗੁਰਮੁਖਿ ਦੇਖੈ ਸਾਚੁ ਸਮਾਲੇ; ਬਿਨੁ ਸਾਚੇ. ਜਗੁ ਕਾਚਾ ॥੨॥

guramukh dekhai saach samaale; bin saache. jag kaachaa |2|

Sant Singh KhalsaThe Gurmukh sees and contemplates the True Lord; without the True Lord, the world is false. ||2||
Manmohan SinghThe pious persons perceives and contemplates the True Lord With thy True Lord, the world is but false.
Manmohan Singh (Punjabi)ਪਵਿੱਤਰ ਪੁਰਸ਼ ਸੱਚੇ ਸੁਆਮੀ ਨੂੰ ਵੇਖਦਾ ਅਤੇ ਸਿਮਰਦਾ ਹੈ। ਸੱਚੇ ਸੁਆਮੀ ਦੇ ਬਾਝੋਂ ਸੰਸਾਰ ਨਿਰਾਪੁਰਾ ਕੂੜਾ ਹੀ ਹੈ।
Fareedkot Teekaਜੋ ਗੁਰਮੁਖ ਸਚੇ ਨਾਮ ਕੋ ਸਮਾਲਤੇ ਹੈਂ, ਸੋ ਵਿਚਾਰ ਰੂਪ ਨੇਤ੍ਰੋਂ ਕਰ ਦੇਖਤੇ ਹੈਂ। ਕਿਆ ਕਿ ਬਿਨ ਸਚੇ ਵਾਹਗੁਰੂ ਤੇ ਜੋ ਇਹ ਨਾਮ ਰੂਪ ਜਗਤ ਹੈ, ਸੋ (ਕਾਚਾ) ਮਿਥ੍ਯਾ ਹੈ॥੨॥
Prof. Sahib Singhਗੁਰੂ ਦੇ ਰਾਹ ਤੇ ਤੁਰਨ ਵਾਲਾ ਮਨੁੱਖ ਉਸ ਸਦਾ-ਥਿਰ ਪਰਮਾਤਮਾ ਨੂੰ ਹੀ (ਹਰ ਥਾਂ) ਵੇਖਦਾ ਹੈ ਤੇ ਆਪਣੇ ਹਿਰਦੇ ਵਿਚ ਵਸਾਂਦਾ ਹੈ, ਪਰਮਾਤਮਾ ਤੋਂ ਛੁਟ ਬਾਕੀ ਸਾਰਾ ਜਗਤ ਉਸ ਨੂੰ ਨਾਸਵੰਤ ਦਿੱਸਦਾ ਹੈ ॥੨॥

ਪਦ ਅਰਥ ਸਾਚੁ ਸਮਾਲੇ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਯਾਦ ਕਰਦਾ ਹੈ। ਕਾਚਾ = ਨਾਸਵੰਤ ॥੨॥

* ਨੋਟ: ਪਾਂਧੇ ਚਾਟੜੇ ਦੀ ਪੱਟੀ ਉਤੇ 'ਓਅੰ ਨਮਹ' ਲਿਖ ਕੇ ਅੱਗੇ ਅਸੀਸ ਵਜੋਂ "ਸਿਧੰ ਆਇਐ" ਲਿਖਦੇ ਹਨ, ਜਿਸ ਦਾ ਭਾਵ ਇਹ ਹੈ ਕਿ 'ਤੈਨੂੰ ਇਸ ਵਿਚ ਸਿੱਧੀ ਪ੍ਰਾਪਤ ਹੋਵੇ'। ਪੜ੍ਹਨ ਲੱਗਿਆਂ ਅੱਖਰ 'ਧ' ਦੀ (ੰ) ਅਗਲੇ 'ਅ' ਨਾਲ ਮਿਲ ਕੇ 'ਙ' ਵਾਂਗ ਉਚਾਰੀ ਜਾਇਗੀ। ਇਸ ਵਾਸਤੇ ਸਤਿਗੁਰੂ ਜੀ ਨੇ ਪਹਿਲਾਂ ਅੱਖਰ 'ਸ, ਧ, ਙ, ਅਤੇ ੲ' ਲੈ ਕੇ ਪਉੜੀਆਂ ਉਚਾਰੀਆਂ ਹਨ। * ਨੋਟ: ਸੰਸਕ੍ਰਿਤ ਅਤੇ ਹਿੰਦੀ ਦੇ ਅੱਖਰ 'ਸਾ, ਧਾ' ਆਦਿਕ ਆਖ ਕੇ ਉਚਾਰੀਦੇ ਹਨ। ਪਰ ਗੁਰਮੁਖੀ ਅੱਖਰਾਂ ਨੂੰ 'ਸੱਸਾ, ਧੱਧਾ' ਆਖ ਕੇ ਉਚਾਰਦੇ ਹਾਂ। ਗੁਰੂ ਨਾਨਕ ਦੇਵ ਜੀ ਭੀ ਸੱਸਾ, 'ਧੱਧਾ' ਆਖ ਕੇ ਲਿਖਦੇ ਹਨ। ਇਥੋਂ ਇਹੀ ਨਤੀਜਾ ਨਿਕਲਦਾ ਹੈ ਕਿ ਹਜ਼ੂਰ ਗੁਰਮੁਖੀ ਲਿਪੀ ਵਿਚ ਲਿਖ ਰਹੇ ਸਨ, ਦੇਵ-ਨਾਗਰੀ ਵਿਚ ਨਹੀਂ। * ਨੋਟ: 'ਰਹਾਉ' ਦੀ ਕੇਂਦਰੀ ਤੁਕ ਵਿਚ ਇਸ 'ਵਸਤੁ' ਨੂੰ ਸਾਫ਼ ਲਫ਼ਜ਼ਾਂ 'ਰਾਮ ਨਾਮ' ਵਿਚ ਦੱਸ ਦਿੱਤਾ ਹੈ।

SikhNet (Spanish)El Gurmukj ve y medita en el Señor Verdadero, pues sin Él, el mundo es una falsedad. (2)

ਧਧੈ. ਧਰਮੁ ਧਰੇ, ਧਰਮਾ ਪੁਰਿ; ਗੁਣਕਾਰੀ ਮਨੁ ਧੀਰਾ ॥

dhadhai. dharam dhare, dharamaa pur; gunakaaree man dheeraa |

Sant Singh KhalsaDhadha: Those who enshrine Dharmic faith and dwell in the City of Dharma are worthy; their minds are steadfast and stable.
Manmohan SinghDh: The meritorious men, with steadfast mind, cherish Lord's devotion in this world, the city of faith.
Manmohan Singh (Punjabi)ਧ: ਦ੍ਰਿੜ੍ਹ ਚਿੱਤ ਵਾਲੇ ਨੇਕ ਬੰਦੇ ਇਸ ਜਗਤ, ਈਮਾਨ ਦੇ ਸ਼ਹਿਰ, ਅੰਦਰ ਈਸ਼ਵਰ ਭਗਤੀ ਨੂੰ ਇਖਤਿਆਰ ਕਰਦੇ ਹਨ।
Fareedkot Teekaਧਧੈ ਅਖਰ ਕਾ ਇਹ ਬੀਚਾਰ ਹੈ: ਓਹ ਮਹਾਤਮਾਂ ਧਰਮ ਕੋ ਧਾਰਨ ਕਰਤੇ ਹੈਂ, ਜੋ ਸਗਲ ਧਰਮੋਂ ਕਰ ਪੂਰਨ ਹੈਂ। ਤਿਨ ਗੁਨਕਾਰੀਓਂ ਕਾ ਅਰਥਾਤ ਤਿਨ ਗੁਨਵਾਨੋਂ ਕਾ ਮਨ ਧੀਰਜ ਵਾਲਾ ਹੈ॥
Prof. Sahib Singh(ਹੇ ਪਾਂਡੇ! ਗੁਰੂ ਦੀ ਸਰਨ ਪੈ ਕੇ ਕਰਤਾਰ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ, ਉਹ ਬੜਾ ਬੇਅੰਤ ਹੈ) ਸਤਿਗੁਰੂ ਸਤਸੰਗ ਵਿਚ (ਉਸ ਕਰਤਾਰ ਦੇ ਸਿਮਰਨ ਰੂਪ) ਧਰਮ ਦਾ ਉਪਦੇਸ਼ ਕਰਦਾ ਹੈ, (ਸਿਮਰਨ ਦੀ ਬਰਕਤਿ ਨਾਲ) ਸਤਿਗੁਰੂ ਦਾ ਆਪਣਾ ਮਨ ਟਿਕਿਆ ਰਹਿੰਦਾ ਹੈ, ਤੇ ਉਹ ਹੋਰਨਾਂ ਵਿਚ ਭੀ (ਇਹ) ਗੁਣ ਪੈਦਾ ਕਰਦਾ ਹੈ।

ਪਦ ਅਰਥ ਧਰਮਾਪੁਰਿ = ਧਰਮ ਦੀ ਪੁਰੀ ਵਿਚ, ਸਤਸੰਗ ਵਿਚ। ਧਰਮੁ ਧਰੇ = (ਸਤਿਗੁਰੂ) ਧਰਮ ਉਪਦੇਸ਼ਦਾ ਹੈ। ਗੁਣਕਾਰੀ = ਗੁਣਾਂ ਦਾ ਪੈਦਾ ਕਰਨ ਵਾਲਾ। ਧੀਰਾ = ਟਿਕਿਆ ਹੋਇਆ।

SikhNet (Spanish)Ddadda: Si el Polvo de los Pies de los Santos toca la cara y la frente del Gurmukj,

ਧਧੈ. ਧੂਲਿ ਪੜੈ ਮੁਖਿ ਮਸਤਕਿ; ਕੰਚਨ ਭਏ ਮਨੂਰਾ ॥

dhadhai. dhool parrai mukh masatak; kanchan bhe manooraa |

Sant Singh KhalsaDhadha: If the dust of their feet touches one's face and forehead, he is transformed from iron into gold.
Manmohan SinghDh: if the dust of such saints' feet alights on man's face and forehead, from iron dross he is transmuted into Gold.
Manmohan Singh (Punjabi)ਧ: ਜੇਕਰ ਐਸੇ ਸੰਤਾਂ ਦੇ ਪੈਰਾਂ ਦੀ ਧੂੜ ਇਨਸਾਨ ਦੇ ਚਿਹਰੇ ਅਤੇ ਮੱਥੇ ਤੇ ਪੈ ਜਾਵੇ, ਤਦ ਉਹ ਲੋਹੇ ਦੀ ਮੈਲ ਤੋਂ ਸੋਨਾ ਬਣ ਜਾਂਦਾ ਹੈ।
Fareedkot Teekaਧਧੇ ਦੁਆਰਾ ਕਹਤੇ ਹੈਂ: ਤਿਨ ਪਰਮਾਤਮਾ ਕੀ ਜੋ ਚਰਨ ਧੂੜ ਹੈ, ਸੋ ਜਬ ਮਸਤਕ ਪਰ ਪੜੇ, ਤਉ ਜੀਉ ਸੁਧ ਰੂਪ ਹੋਤਾ ਹੈ ਔ ਜਿਨ ਕੇ ਪੜੀ ਹੈ, ਯਦਪਿ ਵਹੁ ਮਨੂਰ ਵਤ ਮੈਲੇ ਥੇ ਤਉ ਭੀ (ਕੰਚਨ) ਸੁਵਰਨ, ਭਾਵ ਸੁਧ ਬ੍ਰਹਮ ਰੂਪ ਹੋ ਗਏ ਹੈਂ॥
Prof. Sahib Singhਜਿਸ ਮਨੁੱਖ ਦੇ ਮੂੰਹ-ਮੱਥੇ ਤੇ ਗੁਰੂ ਦੇ ਚਰਨਾਂ ਦੀ ਧੂੜ ਪਏ, ਉਹ ਨਕਾਰੇ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦਾ ਹੈ।

ਪਦ ਅਰਥ ਧੂਲਿ = ਧੂੜ, ਚਰਨ-ਧੂੜ। ਮੁਖਿ ਮਸਤਕਿ = (ਜਿਸ ਦੇ) ਮੂੰਹ ਉਤੇ, ਮੱਥੇ ਉਤੇ। ਮਨੂਰ = ਸੜਿਆ ਹੋਇਆ ਲੋਹਾ।

SikhNet (Spanish)entonces él es trasmutado de hierro en oro.

ਧਨੁ ਧਰਣੀਧਰੁ ਆਪਿ ਅਜੋਨੀ; ਤੋਲਿ ਬੋਲਿ ਸਚੁ ਪੂਰਾ ॥

dhan dharaneedhar aap ajonee; tol bol sach pooraa |

Sant Singh KhalsaBlessed is the Support of the Earth; He Himself is not born; His measure and speech are perfect and True.
Manmohan SinghBlessed is He, the supporter of the earth, who Himself is unborn and whose decision and speech are true and perfect.
Manmohan Singh (Punjabi)ਮੁਬਾਰਕ ਹੈ ਉਹ, ਧਰਤੀ ਨੂੰ ਆਸਰਾ ਦੇਣਹਾਰ, ਜੋ ਖ਼ੁਦ ਅਜਨਮਾ ਹੈ ਅਤੇ ਜਿਸ ਦਾ ਫੈਸਲਾ ਅਤੇ ਬਚਨ ਸੱਚੇ ਅਤੇ ਮੁਕੰਮਲ ਹਨ।
Fareedkot Teeka(ਧਰਣੀਧਰੁ) ਪ੍ਰਿਥਵੀ ਕੇ ਧਾਰਨੇ ਵਾਲਾ, ਭਾਵ ਪਰਮੇਸਰ ਧੰਨ ਹੈ। ਪੁਨਾ ਵਹੁ ਕੈਸਾ ਹੈ? ਆਪ ਅਜੋਨੀ ਹੈ ਔ (ਤੋਲਿ) ਬੀਚਾਰ ਜਿਸ ਕਾ ਪੂਰਾ ਹੈ ਅਰ (ਬੋਲਿ) ਸਚੀ ਹੈ; ਵਾ ਜਿਨ ਸੰਤੋਂ ਕਾ ਧਨ ਧਰਣੀਧਰ ਹੀ ਸਚਾ ਹੈ, ਤਿਨ ਸੰਤੋ ਕਾ (ਤੋਲਿ) ਬੀਚਾਰ ਪੂਰਾ ਹੈ ਅਰ (ਬੋਲਿ) ਬਚਨ ਸਚਾ ਹੈ॥
Prof. Sahib Singhਜੋ ਪਰਮਾਤਮਾ ਸ੍ਰਿਸ਼ਟੀ ਦਾ ਆਸਰਾ ਹੈ ਜਿਸ ਦਾ ਕੋਈ ਸ਼ਰੀਕ ਨਹੀਂ ਤੇ ਜੋ ਜਨਮ-ਰਹਿਤ ਹੈ ਉਹੀ ਸਤਿਗੁਰੂ ਦਾ ਧਨ ਹੈ, ਸਤਿਗੁਰੂ ਤੋਲ ਵਿਚ ਬੋਲ ਵਿਚ ਸੱਚਾ ਤੇ ਪੂਰਨ ਹੁੰਦਾ ਹੈ।

ਪਦ ਅਰਥ ਧਰਣੀਧਰੁ = ਧਰਤੀ ਦਾ ਆਸਰਾ ਪਰਮਾਤਮਾ। ਅਜੋਨੀ = ਜਨਮ-ਰਹਿਤ ਪ੍ਰਭੂ। ਤੋਲਿ = ਤੋਲ ਵਿਚ। ਬੋਲਿ = ਬੋਲ ਵਿਚ।

SikhNet (Spanish)Bendito sea el Soporte la Tierra, Él no tiene principio, Su Medida y Su Hablar son Perfectos y Verdaderos,

ਕਰਤੇ ਕੀ ਮਿਤਿ. ਕਰਤਾ ਜਾਣੈ; ਕੈ ਜਾਣੈ ਗੁਰੁ ਸੂਰਾ ॥੩॥

karate kee mit. karataa jaanai; kai jaanai gur sooraa |3|

Sant Singh KhalsaOnly the Creator Himself knows His own extent; He alone knows the Brave Guru. ||3||
Manmohan SinghThe Creator's extent, only the Creator knows, or knows the valiant Guru,
Manmohan Singh (Punjabi)ਸਿਰਜਣਹਾਰ ਦੇ ਵਿਸਥਾਰ ਨੂੰ ਸਿਰਜਣਹਾਰ ਹੀ ਜਾਣਦਾ ਹੈ, ਜਾਂ ਜਾਣਦਾ ਹੈ ਸੂਰਬੀਰ ਗੁਰੂ।
Fareedkot Teekaਕਰਤੇ ਕੀ (ਮਿਤਿ) ਮ੍ਰਿਜਾਤਾ ਕਰਤਾ ਹੀ ਜਾਨਤਾ ਹੈ, (ਕੈ) ਅਥਵਾ ਜਿਸ ਗੁਰੂ ਨੇ ਕਾਮਾਦਿ ਸ਼ਤਰੂ ਮਾਰੇ ਹੈਂ, ਸੋ ਸੂਰਮਾ ਜਾਨਤਾ ਹੈ॥੩॥
Prof. Sahib Singhਕਰਤਾਰ ਦੀ ਵਡਿਆਈ ਕਰਤਾਰ ਆਪ ਹੀ ਜਾਣਦਾ ਹੈ, ਜਾਂ, ਸੂਰਮਾ ਸਤਿਗੁਰੂ ਜਾਣਦਾ ਹੈ (ਭਾਵ, ਸਤਿਗੁਰੂ ਹੀ ਪਰਮਾਤਮਾ ਦੀ ਵਡਿਆਈ ਦੀ ਕਦਰ ਪਾਂਦਾ ਹੈ) ॥੩॥

ਪਦ ਅਰਥ ਮਿਤਿ = ਮਾਪ, ਵਿਤ, ਬਜ਼ੁਰਗੀ, ਵਡਿਆਈ। ਕੈ = ਜਾਂ। ਆਪਿ = ਆਪ ਹੀ ਆਪ, ਜਿਸ ਦਾ ਕੋਈ ਸ਼ਰੀਕ ਨਹੀਂ। ਤੋਲਿ ਬੋਲਿ ਸਚੁ ਪੂਰਾ = (ਭਾਵ, ਗੁਰੂ ਦੀ ਰਹਿਣੀ ਚਾਲੀ-ਸੇਰੀ ਸੁੱਧ ਹੈ, ਤੇ ਗੁਰੂ ਦੀ ਕਹਿਣੀ ਭੀ ਸੋਲਾਂ-ਆਨੇ ਖਰੀ ਹੁੰਦੀ ਹੈ) ॥੩॥

SikhNet (Spanish)pero sólo Él o el Valeroso Guru Perfecto conoce Su Propio Estado. (3)

ਙਿਆਨੁ ਗਵਾਇਆ. ਦੂਜਾ ਭਾਇਆ; ਗਰਬਿ ਗਲੇ ਬਿਖੁ ਖਾਇਆ ॥

ngiaan gavaaeaa. doojaa bhaaeaa; garab gale bikh khaaeaa |

Sant Singh KhalsaIn love with duality, spiritual wisdom is lost; the mortal rots away in pride, and eats poison.
Manmohan SinghLoving another, man loses Divine Knowledge, he putrefies in pride and eats poison.
Manmohan Singh (Punjabi)ਹੋਰਸ ਨਾਲ ਪਿਆਰ ਪਾ ਕੇ, ਬੰਦਾ ਬ੍ਰਹਮ ਗਿਆਤ ਨੂੰ ਵੰਝਾ ਲੈਂਦਾ ਹੈ। ਉਹ ਹੰਕਾਰ ਅੰਦਰ ਗਲ ਸੜ ਜਾਂਦਾ ਹੈ ਤੇ ਜ਼ਹਿਰ ਨੂੰ ਖਾਂਦਾ ਹੈ,
Fareedkot Teekaਜਿਸ ਜੀਵ ਕੋ ਦੂਜਾ ਭਾਵ ਭਾਇਆ ਹੈ ਔ ਗ੍ਯਾਨ ਕੋ ਗਵਾਇਆ ਹੈ, ਭਾਵ ਗ੍ਯਾਨ ਕੀ ਪ੍ਰਾਪਤੀ ਨਹੀਂ ਹੈ। ਤਿਸ ਹੰਕਾਰ ਮੇਂ ਗਲੇ ਹੂਏ ਨੇ ਵਿਖੇ ਰੂਪ ਵਿਖ ਕੋ ਖਾਇਆ ਹੈ, ਸੋ ਨਹੀਂ ਜਾਨਤਾ ਹੈ॥
Prof. Sahib Singhਜੋ ਮਨੁੱਖ ਸਤਿਗੁਰੂ ਦਾ ਉਪਦੇਸ਼ ਵਿਸਾਰ ਦੇਂਦਾ ਹੈ ਤੇ ਕਿਸੇ ਹੋਰ ਜੀਵਨ-ਰਾਹ ਨੂੰ ਪਸੰਦ ਕਰਦਾ ਹੈ, ਉਹ ਅਹੰਕਾਰ ਵਿਚ ਨਿੱਘਰ ਜਾਂਦਾ ਹੈ, ਤੇ ਉਹ (ਆਤਮਕ ਮੌਤ ਦਾ ਮੂਲ ਅਹੰਕਾਰ-ਰੂਪ) ਜ਼ਹਿਰ ਖਾਂਦਾ ਹੈ।

ਪਦ ਅਰਥ ਙਿਆਨੁ = ਗੁਰੂ ਦਾ ਦਿੱਤਾ ਹੋਇਆ ਉਪਦੇਸ਼। ਦੂਜਾ = ਗੁਰ-ਉਪਦੇਸ਼ ਤੋਂ ਬਿਨਾ ਕੁਝ ਹੋਰ। ਭਾਇਆ = (ਜਿਸ ਮਨੁੱਖ ਨੂੰ) ਚੰਗਾ ਲੱਗਾ। ਗਰਬਿ = ਅਹੰਕਾਰ ਵਿਚ। ਗਲੇ = ਗਲ ਗਏ, ਨਿੱਘਰ ਗਏ। ਬਿਖੁ = ਜ਼ਹਿਰ (ਜਿਸ ਨੇ ਆਤਮਕ ਮੌਤ ਲੈ ਆਂਦੀ)।

SikhNet (Spanish)En el amor a la dualidad, uno pierde sabiduría; devastado por el ego, busca el veneno.

ਗੁਰ ਰਸੁ ਗੀਤ ਬਾਦ. ਨਹੀ ਭਾਵੈ ਸੁਣੀਐ; ਗਹਿਰ ਗੰਭੀਰੁ ਗਵਾਇਆ ॥

gur ras geet baad. nahee bhaavai suneeai; gahir ganbheer gavaaeaa |

Sant Singh KhalsaHe thinks that the sublime essence of the Guru's song is useless, and he does not like to hear it. He loses the profound, unfathomable Lord.
Manmohan SinghThe ambrosial hymn of the Guru, he deems vain and likes not to hear it, Thus loses he, the Profound and Unfathomable Lord.
Manmohan Singh (Punjabi)ਗੁਰਾਂ ਦੀ ਅੰਮ੍ਰਿਤਮਈ ਬਾਣੀ ਨੂੰ ਉਹ ਫਜੂਲ ਜਾਣਦਾ ਹੈ ਅਤੇ ਇਸ ਨੂੰ ਸੁਣਨਾ ਪਸੰਦ ਨਹੀਂ ਕਰਦਾ। ਐਕੁਰ ਉਹ ਡੂੰਘੇ ਤੇ ਅਥਾਹ ਸਾਈਂ ਨੂੰ ਗੁਆ ਲੈਂਦਾ ਹੈ।
Fareedkot Teekaਗੁਰੋਂ ਕਾ ਰਸ ਰੂਪ (ਗੀਤ) ਜਸ ਬਾਦ ਕਥਨ ਕੀਆ ਹੂਆ ਜਿਸ ਕੋ ਸੁਣਿਆਂ ਨਹੀਂ, ਭਾਵ ਤਿਸ ਨੇ (ਗਹਿਰ ਗੰਭੀਰੁ) ਪਰਮੇਸਰ ਕੋ ਗਵਾਇ ਲੀਆ ਹੈ॥
Prof. Sahib Singhਉਸ ਮਨੁੱਖ ਨੂੰ (ਦੂਜੇ ਭਾਵ ਦੇ ਕਾਰਨ) ਸਤਿਗੁਰੂ ਦੀ ਬਾਣੀ ਦਾ ਆਨੰਦ ਤੇ ਗੁਰੂ ਦੇ ਬਚਨ ਸੁਣੇ ਨਹੀਂ ਭਾਉਂਦੇ। ਉਹ ਮਨੁੱਖ ਅਥਾਹ ਗੁਣਾਂ ਦੇ ਮਾਲਕ ਪਰਮਾਤਮਾ ਤੋਂ ਵਿਛੁੜ ਜਾਂਦਾ ਹੈ।

ਪਦ ਅਰਥ ਗੁਰ ਰਸੁ ਗੀਤ = ਗੁਰੂ ਦੀ ਬਾਣੀ ਦਾ ਆਨੰਦ। ਬਾਦ = ਕਥਨ, ਗੁਰੂ ਦਾ ਕਥਨ। ਨਹੀ ਭਾਵੈ ਸੁਣੀਐ = ਸੁਣਿਆ ਚੰਗਾ ਨਹੀਂ ਲੱਗਦਾ, ਸੁਣਨ ਨੂੰ ਜੀ ਨਹੀਂ ਕਰਦਾ। ਗਹਿਰ ਗੰਭੀਰੁ = ਅਥਾਹ ਪਰਮਾਤਮਾ, ਬੇਅੰਤ ਗੁਣਾਂ ਦਾ ਮਾਲਕ ਪ੍ਰਭੂ।

SikhNet (Spanish)Aquél que no ama la Alabanza del Señor, pierde el Estado de Equilibrio.

ਗੁਰਿ. ਸਚੁ ਕਹਿਆ ਅੰਮ੍ਰਿਤੁ ਲਹਿਆ; ਮਨਿ ਤਨਿ ਸਾਚੁ ਸੁਖਾਇਆ ॥

gur. sach kahiaa amrit lahiaa; man tan saach sukhaaeaa |

Sant Singh KhalsaThrough the Guru's Words of Truth, the Ambrosial Nectar is obtained, and the mind and body find joy in the True Lord.
Manmohan SinghIf the mortal believes, that the Guru tells truth, he obtains Nectar and to his soul and body, the True Lord becomes pleasing.
Manmohan Singh (Punjabi)ਜੇਕਰ ਪ੍ਰਾਣੀ ਯਕੀਨ ਮਰ ਲਵੇ ਕਿ ਗੁਰੂ ਜੀ ਸੱਚ ਆਖਦੇ ਹਨ ਦਾਂ ਉਹ ਅਮ੍ਰਿਤ ਨੂੰ ਪਾ ਲੈਂਦਾ ਹੈ ਅਤੇ ਉਸਦੀ ਆਤਮਾ ਅਤੇ ਦੇਹ ਨੂੰ ਸੱਚਾ ਸੁਆਮੀ ਚੰਗਾ ਲਗਦਾ ਹੈ।
Fareedkot Teekaਜਿਸ ਕੋ ਗੁਰੋਂ ਨੇ ਸਚ ਰੂਪ ਉਪਦੇਸ ਕਹਾ ਹੈ ਤਿਸਨੇ ਅੰਮ੍ਰਿਤ ਰੂਪ ਉਪਦੇਸ ਕੋ ਪਾਇਆ ਹੈ। ਤਿਸ ਕੇ ਮਨ ਤਨ ਮੇਂ ਸਾਚ ਸੁਖਾਵਤਾ ਹੈ, ਭਾਵ ਤਨ ਮਨ ਕਰ ਭਗਤੀ ਕਰਤਾ ਹੈ॥
Prof. Sahib Singhਜਿਸ ਮਨੁੱਖ ਨੇ ਸਤਿਗੁਰੂ ਦੀ ਰਾਹੀਂ ਸਦਾ-ਥਿਰ ਪ੍ਰਭੂ ਨੂੰ ਸਿਮਰਿਆ ਹੈ, ਉਸ ਨੇ ਨਾਮ-ਅੰਮ੍ਰਿਤ ਹਾਸਲ ਕਰ ਲਿਆ ਹੈ, ਫਿਰ ਉਸ ਨੂੰ ਉਹ ਪਰਮਾਤਮਾ ਮਨ ਤਨ ਵਿਚ ਪਿਆਰਾ ਲੱਗਦਾ ਹੈ।

ਪਦ ਅਰਥ ਗੁਰਿ = ਸਤਿਗੁਰੂ ਦੀ ਰਾਹੀਂ। ਸਚੁ ਕਹਿਆ = (ਜਿਸ ਨੇ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਿਆ। ਲਹਿਆ = (ਉਸ ਨੇ) ਲੱਭ ਲਿਆ। ਮਨਿ = ਮਨ ਵਿਚ। ਤਨਿ = ਸਰੀਰ ਵਿਚ। ਸਾਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਸੁਖਾਇਆ = ਪਿਆਰਾ ਲੱਗਾ।

SikhNet (Spanish)Pero si uno prefiere el hablar Verdadero del Guru, toma del Néctar, y su cuerpo y mente disfrutan de la Verdad del Señor.

ਆਪੇ ਗੁਰਮੁਖਿ ਆਪੇ ਦੇਵੈ; ਆਪੇ ਅੰਮ੍ਰਿਤੁ ਪੀਆਇਆ ॥੪॥

aape guramukh aape devai; aape amrit peeaeaa |4|

Sant Singh KhalsaHe Himself is the Gurmukh, and He Himself bestows the Ambrosial Nectar; He Himself leads us to drink it in. ||4||
Manmohan SinghThe Lord Himself is the Exalted Guru. Himself he blesses man with the Nectar-Name and Himself makes him quaff this Nectar.
Manmohan Singh (Punjabi)ਸੁਆਮੀ ਆਪ ਮੁਖੀ ਗੁਰਦੇਵ ਹੈ। ਆਪ ਹੀ ਉਹ ਆਦਮੀ ਨੂੰ ਇਸ ਅੰਮ੍ਰਿਤਮਈ ਨਾਮ ਬਖਸ਼ਤਦਾ ਹੈ ਅਤੇ ਆਪ ਹੀ ਉਸ ਨੂੰ ਇਸ ਅੰਮ੍ਰਿਤ ਨੂੰ ਛਕਾਉਂਦਾ ਹੈ।
Fareedkot Teekaਆਪੇ ਗੁਰੂ ਹੋ ਕਰ ਮੁਖ ਮੇਂ ਅੰਮ੍ਰਿਤ ਪੀਆਇ ਦੇਵੇ ਹੈ ਔਰ ਆਪੇ ਜਗ੍ਯਾਸੂ ਹੋ ਕਰ ਅੰਮ੍ਰਿਤ ਆਇ ਪੀਵਤਾ ਹੈ॥੪॥
Prof. Sahib Singh(ਪਰ ਇਹ ਉਸ ਦੀ ਬਖ਼ਸ਼ਸ਼ ਹੀ ਹੈ) ਉਹ ਆਪ ਹੀ ਗੁਰੂ ਦੀ ਸਰਨ ਪਾ ਕੇ (ਸਿਮਰਨ ਦੀ ਦਾਤਿ) ਦੇਂਦਾ ਹੈ ਤੇ ਆਪ ਹੀ ਨਾਮ-ਅੰਮ੍ਰਿਤ ਪਿਲਾਂਦਾ ਹੈ ॥੪॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਕਰ ਕੇ, ਗੁਰੂ ਦੀ ਰਾਹੀਂ। ਆਪੇ = ਪ੍ਰਭੂ ਆਪ ਹੀ ॥੪॥

* ਨੋਟ: ਇਸ ਪਉੜੀ ਵਿਚ ਲਫ਼ਜ਼ 'ਸਵਾਇਆ, ਭਾਇਆ, ਖਾਇਆ', ਆਦਿਕ ਸਾਰੇ ਭੂਤ-ਕਾਲ ਵਿਚ ਹਨ। ਇਹਨਾਂ ਦਾ ਭਾਵ ਵਰਤਮਾਨ ਕਾਲ ਵਿਚ ਲੈਣਾ ਹੈ। ਸੋ, ਟੀਕਾ ਵਰਤਮਾਨ ਵਿਚ ਕੀਤਾ ਜਾਇਗਾ।

SikhNet (Spanish)Sí, el Guru Mismo nos bendice con la Palabra Ambrosial. (4)

ਏਕੋ ਏਕੁ ਕਹੈ ਸਭੁ ਕੋਈ; ਹਉਮੈ ਗਰਬੁ ਵਿਆਪੈ ॥

eko ek kahai sabh koee; haumai garab viaapai |

Sant Singh KhalsaEveryone says that God is the One and only, but they are engrossed in egotism and pride.
Manmohan SinghEvery one says that Lord is, but One, but each one is engrossed in ego and pride.
Manmohan Singh (Punjabi)ਹਰ ਕੋਈ ਆਖਦਾ ਹੈ ਕਿ ਪ੍ਰਭੂ ਕੇਵਲ ਇਕੱ ਹੈ। ਪ੍ਰੰਤੂ ਹਰ ਜਣਾ ਹੀ ਹੰਕਾਰ ਤੇ ਹੰਗਤਾ ਅੰਦਰ ਗਲਤਾਨ ਹੈ।
Fareedkot Teekaਕਥਨ ਕਰਨੇ ਮੇਂ ਤੋ ਏਕ ਹੀ ਏਕ ਸਭ ਕੋਈ ਕਹਿਤੇ ਹੈਂ ਔ ਅੰਤਰ ਸੇ ਦੇਹ ਕੇ ਹੰਕਾਰ ਅਰ ਧਨਾਦਿਕੋਂ ਕੇ ਗਰਬ ਮੇਂ ਵਿਆਪੇ ਹੂਏ ਹੈਂ॥
Prof. Sahib Singh(ਉਂਞ ਤਾਂ) ਹਰ ਕੋਈ ਆਖਦਾ ਹੈ ਕਿ ਇਕ ਪਰਮਾਤਮਾ ਹੀ ਪਰਮਾਤਮਾ ਹੈ, ਪਰ (ਜਿਸ ਮਨ ਉਤੇ ਪਰਮਾਤਮਾ ਦਾ ਨਾਮ ਲਿਖਣਾ ਹੈ, ਉਸ ਉਤੇ) ਹਉਮੈ ਅਹੰਕਾਰ ਜ਼ੋਰ ਪਾਈ ਰੱਖਦਾ ਹੈ।

ਪਦ ਅਰਥ ਏਕੋ ਏਕੁ = ਸਿਰਫ਼ ਇਕ (ਪਰਮਾਤਮਾ) ਹੀ। ਸਭੁ ਕੋਈ = ਹਰੇਕ ਜੀਵ। ਗਰਬੁ = ਅਹੰਕਾਰ। ਵਿਆਪੈ = ਜ਼ੋਰ ਪਾਈ ਰੱਖਦਾ ਹੈ, ਛਾਇਆ ਰਹਿੰਦਾ ਹੈ।

SikhNet (Spanish)Muchos siguen afligidos por su ego

ਅੰਤਰਿ ਬਾਹਰਿ ਏਕੁ ਪਛਾਣੈ; ਇਉ ਘਰੁ ਮਹਲੁ ਸਿਞਾਪੈ ॥

antar baahar ek pachhaanai; iau ghar mehal siyaapai |

Sant Singh KhalsaRealize that the One God is inside and outside; understand this, that the Mansion of His Presence is within the home of your heart.
Manmohan SinghLet man know the one Lord within and without; Like this shall he realise the Lord's presence in his very home.
Manmohan Singh (Punjabi)ਅੰਦਰ ਅਤੇ ਬਾਹਰ ਇਨਸਾਨ ਇੱਕ ਸੁਆਮੀ ਨੂੰ ਹੀ ਜਾਣੇ; ਇਸ ਤਰ੍ਹਾਂ ਉਹ ਸੁਆਮੀ ਦੀ ਹਜੂਰੀ ਨੂੰ ਆਪਣੇ ਹਿਰਦੇ-ਘਰ ਅੰਦਰ ਹੀ ਅਨੁਭਵ ਕਰ ਲਵੇਗਾ।
Fareedkot Teekaਜੋ ਅੰਤਰ ਬਾਹਰਿ ਏਕ ਕੋ ਪਛਾਨਤੇ ਹੈਂ ਤਿਨੋਂ ਦੁਆਰੇ ਉਪਦੇਸ ਜੋ ਸੁਣੇ, (ਇਉ) ਪੂਰਬੋਕਤ ਪ੍ਰਕਾਰ ਸੇਂ (ਘਰੁ) (ਮਹਲੁ) ਸਰੂਪ ਕੋ (ਸਿਵਾਪੈ) ਪਛਾਨਤਾ ਹੈ॥
Prof. Sahib Singhਜੇ ਮਨੁੱਖ (ਹਉਮੈ ਅਹੰਕਾਰ ਦਾ ਸਾਇਆ ਦੂਰ ਕਰ ਕੇ) ਆਪਣੇ ਹਿਰਦੇ ਵਿਚ ਅਤੇ ਸਾਰੀ ਸ੍ਰਿਸ਼ਟੀ ਵਿਚ ਇਕ ਪਰਮਾਤਮਾ ਨੂੰ ਪਛਾਣ ਲਏ, ਤਾਂ ਇਸ ਤਰ੍ਹਾਂ ਉਸ ਨੂੰ ਪਰਮਾਤਮਾ ਦੇ ਅਸਥਾਨ ਦੀ ਸਿੰਞਾਣ ਆ ਜਾਂਦੀ ਹੈ।

ਪਦ ਅਰਥ ਇਉ = (ਭਾਵ,) ਹਉਮੈ ਗਰਬ ਦਾ ਸਾਇਆ ਦੂਰ ਕਰ ਕੇ। ਘਰੁ ਮਹਲੁ = ਪਰਮਾਤਮਾ ਦਾ ਅਸਥਾਨ। ਸਿਞਾਪੈ = ਸਿਆਣਿਆ ਜਾਂਦਾ ਹੈ।

SikhNet (Spanish)aun proclamando que Dios es Uno, pero es conociendo al Único Dios, y en experiencia propia,

ਪ੍ਰਭੁ ਨੇੜੈ ਹਰਿ. ਦੂਰਿ, ਨ ਜਾਣਹੁ; ਏਕੋ ਸ੍ਰਿਸਟਿ ਸਬਾਈ ॥

prabh nerrai har. door, na jaanahu; eko srisatt sabaaee |

Sant Singh KhalsaGod is near at hand; do not think that God is far away. The One Lord permeates the entire universe.
Manmohan SinghThe Lord is near. Consider not God to be far, he alone is permeating the whole world.
Manmohan Singh (Punjabi)ਸੁਆਮੀ ਨਜ਼ਦੀਕ ਹੈ। ਵਹਿਗੁਰੂ ਨੂੰ ਦੁਰੇਡੇ ਖ਼ਿਆਲ ਨਾਂ ਕਰ। ਕੇਵਲ ਉਹ ਹੀ ਸਾਰੇ ਸੰਸਾਰ ਅੰਦਰ ਰਮ ਰਿਹਾ ਹੈ।
Fareedkot Teekaਤਾਂ ਤੇ ਦੂਰ ਨਾ ਜਾਣੋ ਹਰੀ ਸਮਰਥ ਨਿਕਟ ਹੈਂ। ਸਭ ਸ੍ਰਿਸਟੀ ਮੇਂ ਏਕੋ ਹੀ ਜੋ ਦਿਖਾਈ ਦੇਤਾ ਹੈ॥
Prof. Sahib Singh(ਹੇ ਪਾਂਡੇ!) ਪਰਮਾਤਮਾ (ਤੇਰੇ) ਨੇੜੇ (ਭਾਵ, ਹਿਰਦੇ ਵਿਚ ਵੱਸ ਰਿਹਾ) ਹੈ, ਉਸ ਨੂੰ (ਆਪਣੇ ਤੋਂ ਦੂਰ ਨਾਹ ਸਮਝ, ਇਕ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ।

ਪਦ ਅਰਥ ਦੂਰਿ ਨ ਜਾਣਹੁ = (ਹੇ ਪਾਂਡੇ!) ਪ੍ਰਭੂ ਨੂੰ ਕਿਤੇ ਦੂਰ ਨ ਸਮਝ। ਏਕੋ = ਇਕ ਪ੍ਰਭੂ ਹੀ। ਸਬਾਈ = ਸਾਰੀ।

SikhNet (Spanish)que uno vive en la Presencia del Señor. El Señor está cerca, no pienses que está lejos;

ਏਕੰਕਾਰੁ. ਅਵਰੁ ਨਹੀ ਦੂਜਾ; ਨਾਨਕ. ਏਕੁ ਸਮਾਈ ॥੫॥

ekankaar. avar nahee doojaa; naanak. ek samaaee |5|

Sant Singh KhalsaThere in One Universal Creator Lord; there is no other at all. O Nanak, merge into the One Lord. ||5||
Manmohan SinghThere is but one Lord. There is not another. Nanak, remains merged in the One Lord.
Manmohan Singh (Punjabi)ਪ੍ਰਭੂ ਕੇਵਲ ਇੱਕ ਹੈ। ਕੋਈ ਹੋਰ ਹੈ ਹੀ ਨਹੀਂ। ਨਾਨਕ ਇੱਕ ਪ੍ਰਭੂ ਅੰਦਰ ਹੀ ਲੀਨ ਰਹਿੰਦਾ ਹੈ।
Fareedkot Teekaਸੋ ਓਅੰਕਾਰ ਰੂਪ ਹੀ ਹੈ ਅਵਰ ਦੂਜਾ ਕੋਈ ਨਹੀਂ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਏਕ ਮੇਂ ਹੀ ਸਭ ਸ੍ਰਿਸਟੀ ਲੈ ਹੋਤੀ ਹੈ॥੫॥
Prof. Sahib Singhਹੇ ਨਾਨਕ! ਇਕ ਸਰਬ-ਵਿਆਪਕ ਪਰਮਾਤਮਾ ਹੀ (ਹਰ ਥਾਂ) ਸਮਾਇਆ ਹੋਇਆ ਹੈ, ਉਸ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਹੈ ॥੫॥

ਪਦ ਅਰਥ ਏਕੰਕਾਰੁ = ਸਰਬ-ਵਿਆਪਕ ਪਰਮਾਤਮਾ। ਸਮਾਈ = ਹਰ ਥਾਂ ਮੌਜੂਦ ਹੈ ॥੫॥

SikhNet (Spanish)solamente es Él Quien prevalece en el mundo entero.(5)

ਇਸੁ ਕਰਤੇ ਕਉ. ਕਿਉ ਗਹਿ ਰਾਖਉ; ਅਫਰਿਓ ਤੁਲਿਓ. ਨ ਜਾਈ ॥

eis karate kau. kiau geh raakhau; afario tulio. na jaaee |

Sant Singh KhalsaHow can you keep the Creator under your control? He cannot be seized or measured.
Manmohan SinghThis mind-actor, how can thou keep under control? It is unseizable and is immeasurable.
Manmohan Singh (Punjabi)ਇਸ ਨੱਟ ਮਨ ਨੂੰ ਤੂੰ ਕਿਸ ਤਰ੍ਹਾਂ ਪਕੜ ਕੇ ਰੱਖ ਸਕਦਾ ਹੈਂ? ਇਹ ਅਫੱੜ ਅਤੇ ਅਮਾਪ ਹੈ।
Fareedkot Teekaਇਸ ਕਰਤੇ ਭੋਗਤੇ ਮਨ ਕੋ ਕੈਸੇ ਪਕੜ ਰਖੋਂ ਕਿਉਂਕਿ (ਅਫਰਿਓ) ਅਮੋੜ ਹੈ ਔਰ ਤੋਲਿਆ ਨਹੀਂ ਜਾਤਾ, ਭਾਵ ਖਿਨ ਮੇਂ ਤੋਲਾ ਔਰੁ ਖਿਨ ਮੇਂ ਮਾਸਾ ਹੋ ਜਾਤਾ ਹੈ॥
Prof. Sahib Singh(ਹੇ ਪਾਂਡੇ!) ਭਾਵੇਂ ਕਰਤਾਰ ਮੇਰੇ ਅੰਦਰ ਹੀ ਵੱਸ ਰਿਹਾ ਹੈ (ਜਦ ਤਕ ਮੇਰੇ ਅੰਦਰ ਹਉਮੈ ਅਹੰਕਾਰ ਹੈ) ਮੈਂ ਉਸ ਨੂੰ ਆਪਣੇ ਮਨ ਵਿਚ ਵਸਾ ਨਹੀਂ ਸਕਦਾ, (ਜਦ ਤਕ ਮਨ ਵਿਚ ਹਉਮੈ ਹੈ ਤਦ ਤਕ ਉਹ ਕਰਤਾਰ) ਮਨ ਵਿਚ ਵਸਾਇਆ ਨਹੀਂ ਜਾ ਸਕਦਾ, ਉਸ ਦੀ ਵਡਿਆਈ ਦੀ ਕਦਰ ਪਾਈ ਨਹੀਂ ਜਾ ਸਕਦੀ।

ਪਦ ਅਰਥ ਇਸੁ ਕਰਤੇ ਕਉ = ਇਸ ਨੇੜੇ-ਵੱਸਦੇ ਕਰਤਾਰ ਨੂੰ (ਭਾਵ, ਭਾਵੇਂ ਕਰਤਾਰ ਮੇਰੇ ਆਪਣੇ ਅੰਦਰ ਵੱਸਦਾ ਹੈ)। ਗਹਿ ਰਾਖਉ = ਫੜ ਰੱਖਾਂ, ਹਿਰਦੇ ਵਿਚ ਟਿਕਾਈ ਰੱਖਾਂ। ਅਫਰਿਓ = ਫੜਿਆ ਨਹੀਂ ਜਾ ਸਕਦਾ, ਹਿਰਦੇ ਵਿਚ ਵਸਾਇਆ ਨਹੀਂ ਜਾ ਸਕਦਾ। ਤੁਲਿਓ ਨ ਜਾਈ = ਤੋਲਿਆ ਨਹੀਂ ਜਾ ਸਕਦਾ, ਉਸ ਦੀ ਵਡਿਆਈ ਦੀ ਕਦਰ ਨਹੀਂ ਪੈ ਸਕਦੀ। ਕਿਉ = ਕਿਵੇਂ? (ਭਾਵ, ਜਦ ਤਕ ਅੰਦਰ 'ਹਉਮੈ ਗਰਬ' ਹੈ ਤਦ ਤਕ ਨਹੀਂ)।

SikhNet (Spanish)¿Cómo se puede atesorar a este Señor Creador que no tiene otro igual ni puede ser capturado?

ਮਾਇਆ ਕੇ ਦੇਵਾਨੇ ਪ੍ਰਾਣੀ; ਝੂਠਿ ਠਗਉਰੀ ਪਾਈ ॥

maaeaa ke devaane praanee; jhootth tthgauree paaee |

Sant Singh KhalsaMaya has made the mortal insane; she has administered the poisonous drug of falsehood.
Manmohan SinghGiving the intoxicating herb of falsehood, mammon has made the mortal mad.
Manmohan Singh (Punjabi)ਕੂੜ ਦੀ ਨਸ਼ੀਲੀ ਬੂਟੀ ਪਾ ਕੇ, ਧਨ ਦੌਲਤ ਆਦਿ ਨੇ ਫਾਨੀ ਬੰਦੇ ਨੂੰ ਕਮਲਾ ਕੀਤਾ ਹੋਇਆ ਹੈ।
Fareedkot Teekaਇਹੁ ਪ੍ਰਾਣੀ ਜੀਵ ਮਾਇਆ ਕੇ ਦੀਵਾਨੇ ਕੀਏ ਹੋਏ ਹੈਂ ਔ ਝੂਠ ਬਿਕਾਰ ਰੂਪ ਜੀਵਾਂ ਪਰ ਠਗ ਬੂਟੀ ਪਾਈ ਹੋਈ ਹੈ॥
Prof. Sahib Singhਮਾਇਆ ਦੇ ਮਤਵਾਲੇ ਜੀਵ ਨੂੰ (ਜਦ ਤਕ) ਝੂਠ ਨੇ ਠਗ-ਬੂਟੀ ਚਮੋੜੀ ਹੋਈ ਹੈ,

ਪਦ ਅਰਥ ਦੀਵਾਨੇ = ਮਤਵਾਲੇ ਨੂੰ। ਝੂਠਿ = ਝੂਠ ਨੇ। ਠਗਉਲੀ = ਠਗ-ਮੂਰੀ, ਠਗ-ਬੂਟੀ, ਖਿੱਚ, ਜਾਦੂ।

SikhNet (Spanish)Si uno es seducido por Maya, bebe de la copa de la ilusión. Si uno es atado por la avaricia,

ਲਬਿ ਲੋਭਿ ਮੁਹਤਾਜਿ ਵਿਗੂਤੇ; ਇਬ ਤਬ ਫਿਰਿ ਪਛੁਤਾਈ ॥

lab lobh muhataaj vigoote; ib tab fir pachhutaaee |

Sant Singh KhalsaAddicted to greed and avarice, the mortal is ruined, and then later, he regrets and repents.
Manmohan SinghBecoming indigent through greed and avarice, mortal is ruined and ever grieves afterwards.
Manmohan Singh (Punjabi)ਲਾਲਚ ਤੇ ਤਮ੍ਹਾਂ ਦਾ ਦੀਨ ਹੋ ਪ੍ਰਾਨੀ ਬਰਬਾਦ ਹੋ ਜਾਂਦਾ ਹੈ ਅਤੇ ਮਗਰੋਂ ਸਦਾ ਹੀ ਪਸਚਾਤਾਪ ਕਰਦਾ ਹੈ।
Fareedkot Teekaਲਬਿ ਲੋਭ ਕਰ ਕੇ (ਮੁਹਤਾਜਿ) ਦੀਨ ਹੂਏ ਹੂਏ ਖਰਾਬ ਹੂਏ ਹੈਂ। (ਇਬ) ਵਰਤਮਾਨ ਕਾਲ ਮੇਂ, (ਤਬ) ਅੰਤਕਾਲ ਮੇਂ, (ਫਿਰਿ) ਬਾਰੰਬਾਰ ਪਛਤਾਵਤੇ ਹੈਂ॥
Prof. Sahib Singh(ਜਦ ਤਕ ਜੀਵ) ਚਸਕੇ ਵਿਚ ਲਾਲਚ ਵਿਚ ਤੇ ਪਰਾਈ ਮੁਥਾਜੀ ਵਿਚ ਖ਼ੁਆਰ ਹੋ ਰਿਹਾ ਹੈ, ਤਦ ਤਕ ਹਰ ਵੇਲੇ ਇਸ ਨੂੰ ਹਾਹੁਕਾ ਹੀ ਹਾਹੁਕਾ ਹੈ।

ਪਦ ਅਰਥ ਲਬਿ = ਚਸਕੇ ਵਿਚ। ਲੋਭਿ = ਲਾਲਚ ਵਿਚ। ਮੁਹਤਾਜਿ = ਮੁਥਾਜੀ ਵਿਚ। ਇਬ ਤਬ ਫਿਰਿ = ਹੁਣ ਤਦੋਂ ਮੁੜ-ਮੁੜ, ਸਦਾ ਹੀ।

SikhNet (Spanish)es devastado y se lamenta aquí y en el más allá.

ਏਕੁ ਸਰੇਵੈ ਤਾ ਗਤਿ ਮਿਤਿ ਪਾਵੈ; ਆਵਣੁ ਜਾਣੁ ਰਹਾਈ ॥੬॥

ek sarevai taa gat mit paavai; aavan jaan rahaaee |6|

Sant Singh KhalsaSo serve the One Lord, and attain the state of Salvation; your comings and goings shall cease. ||6||
Manmohan SinghIf man serves the one Lord, then he realises he the worth of emancipation and his comings and goings cease,
Manmohan Singh (Punjabi)ਜੇਕਰ ਬੰਦਾ ਇੱਕ ਸੁਆਮੀ ਦੀ ਸੇਵਾ ਕਮਾਵੇ, ਤਦ ਉਹ ਕਲਿਆਨ ਦੀ ਕਦਰ ਨੂੰ ਅਨੁਭਵ ਕਰ ਲੈਂਦਾ ਹੈ ਅਤੇ ਉਸ ਦੇ ਆਉਣੇ ਤੇ ਜਾਣ ਮੁੱਕ ਜਾਂਦੇ ਹਨ।
Fareedkot Teekaਜੋ ਇਕ ਕੋ ਸੇਵਨ ਕਰੇ ਤੋ ਮੋਖ ਕੀ ਮ੍ਰਿਯਾਦਾ ਕੋ ਪਾਵੇ, ਤੌ ਹੀ ਏਕ ਜੀਉ ਆਵਨ ਜਾਵਨ ਸੇ ਰਹਿਤ ਹੋਵੇਗਾ॥੬॥☬ਸਰਬ ਰੂਪ ਏਕ ਹੀ ਹੋ ਰਹਿਆ ਹੈ, ਇਸ ਸਿਧਾਂਤ ਕੋ ਪ੍ਰਗਟ ਕਰਤੇ ਹੈਂ:
Prof. Sahib Singhਜਦੋਂ ਮਨੁੱਖ (ਹਉਮੈ ਦੂਰ ਕਰ ਕੇ) ਇਕ ਪਰਮਾਤਮਾ ਨੂੰ ਸਿਮਰਦਾ ਹੈ ਤਦੋਂ ਪਰਮਾਤਮਾ ਨਾਲ ਇਸ ਦੀ ਜਾਣ ਪਛਾਣ ਹੋ ਜਾਂਦੀ ਹੈ, ਪਰਮਾਤਮਾ ਦੀ ਵਡਿਆਈ ਦੀ ਇਸ ਨੂੰ ਕਦਰ ਪੈਂਦੀ ਹੈ, ਤੇ ਇਸ ਦਾ ਜਨਮ-ਮਰਨ ਮੁੱਕ ਜਾਂਦਾ ਹੈ ॥੬॥

ਪਦ ਅਰਥ ਸਰੇਵੈ = ਸਿਮਰੇ। ਗਤਿ = ਪਰਮਾਤਮਾ ਦੀ ਗਤਿ, ਪ੍ਰਭੂ ਨਾਲ ਜਾਣ-ਪਛਾਣ। ਮਿਤਿ = ਪਰਮਾਤਮਾ ਦੀ ਮਿਤਿ, ਪ੍ਰਭੂ ਦੀ ਵਡਿਆਈ ਦੀ ਕਦਰ। ਰਹਾਈ = ਮੁੱਕਦਾ ਹੈ ॥੬॥

SikhNet (Spanish)Pero si sirve solamente al Uno Verdadero, es emancipado y sus idas y venidas terminan. (6)

ਏਕੁ ਅਚਾਰੁ ਰੰਗੁ ਇਕੁ ਰੂਪੁ ॥

ek achaar rang ik roop |

Sant Singh KhalsaThe One Lord is in all actions, colors and forms.
Manmohan SinghThe Unique Lord is in all deeds, colours and forms.
Manmohan Singh (Punjabi)ਇਕ ਅਦੁੱਤੀ ਸਾਈਂ ਹੀ ਸਮੂਹ ਕੰਮਾਂ, ਵਰਨਾਂ ਤੇ ਸ਼ਕਲਾਂ-ਸੂਰਤਾਂ ਅੰਦਰ ਹੈ।
Fareedkot Teekaਏਕ ਪ੍ਰਮਾਤਮਾ ਹੀ ਸਭ ਕਰਮ ਰੂਪ ਹੈ, ਸਭ ਰੰਗ ਰੂਪ ਭੀ ਇਕੋ ਹੀ ਹੈ॥
Prof. Sahib Singh(ਹੇ ਪਾਂਡੇ! ਉਸ ਗੁਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ ਜੋ) ਇਕ ਆਪ ਹੀ (ਹਰ ਥਾਂ ਵਿਆਪਕ ਹੋ ਕੇ ਜਗਤ ਦੀ ਇਹ ਸਾਰੀ) ਕਿਰਤ-ਕਾਰ (ਕਰ ਰਿਹਾ) ਹੈ, (ਜੋ) ਇਕ ਆਪ ਹੀ (ਸੰਸਾਰ ਦਾ ਇਹ ਸਾਰਾ) ਰੂਪ ਰੰਗ (ਆਪਣੇ ਆਪ ਤੋਂ ਪਰਗਟ ਕਰ ਰਿਹਾ) ਹੈ,

ਪਦ ਅਰਥ ਏਕੁ, ਇਕੁ = ਇਕ ਪਰਮਾਤਮਾ ਹੀ। ਅਚਾਰੁ = ਕਾਰ-ਵਿਹਾਰ।

SikhNet (Spanish)El Único Dios se manifiesta en todas las maneras, formas y colores.

ਪਉਣ ਪਾਣੀ ਅਗਨੀ; ਅਸਰੂਪੁ ॥

paun paanee aganee; asaroop |

Sant Singh KhalsaHe manifests in many shapes through wind, water and fire.
Manmohan SinghHe works through winds, water, fire and various shapes.
Manmohan Singh (Punjabi)ਉਹ ਹਵਾ, ਜਲ, ਅੱਗ ਤੇ ਅਨੇਕਾਂ ਸਰੂਪਾਂ ਰਾਹੀਂ ਕੰਮ ਕਰਦਾ ਹੈ।
Fareedkot Teekaਪਉਣ ਪਾਣੀ ਅਗਨੀ ਰੂਪ ਭੀ ਆਪ ਹੀ (ਅਸ) ਹੈ॥
Prof. Sahib Singhਤੇ (ਜਗਤ ਦੇ ਇਹ ਤੱਤ) ਹਵਾ ਪਾਣੀ ਅੱਗ (ਜਿਸ ਦਾ ਆਪਣਾ ਹੀ) ਸਰੂਪ ਹਨ,

ਪਦ ਅਰਥ ਅਸਰੂਪੁ = {ਸ੍ਵਰੂਪ} ਸਰੂਪ।

SikhNet (Spanish)Sí, Dios es el Uno que prevalece en el aire, el agua y el fuego.

ਏਕੋ ਭਵਰੁ; ਭਵੈ ਤਿਹੁ ਲੋਇ ॥

eko bhavar; bhavai tihu loe |

Sant Singh KhalsaThe One Soul wanders through the three worlds.
Manmohan SinghThe one soul wanders through the three worlds.
Manmohan Singh (Punjabi)ਇੱਕ ਆਤਮਾ ਤਿੰਨਾਂ ਜਹਾਨਾਂ ਅੰਦਰ ਭਟਕਦੀ ਹੈ।
Fareedkot Teekaਏਕ ਓਹੀ (ਭਵਰੁ) ਜੀਵ ਰੂਪ ਹੋ ਕੇ ਤੀਨੋਂ ਲੋਕੋਂ ਮੇਂ ਭਰਮਤਾ ਹੈ॥
Prof. Sahib Singhਜਿਸ ਗੁਪਾਲ ਦੀ ਜੋਤਿ ਹੀ ਸਾਰੇ ਜਗਤ ਵਿਚ ਪਸਰ ਰਹੀ ਹੈ।

ਪਦ ਅਰਥ ਏਕੋ ਭਵਰੁ = ਇਕੋ ਹੀ ਆਤਮਾ, ਇਕ ਪਰਮਾਤਮਾ ਦੀ ਹੀ ਜੋਤਿ। ਭਵੈ = ਪਸਰ ਰਹੀ ਹੈ, ਵਿਆਪਕ ਹੈ। ਤਿਹ ਲੋਇ = ਤਿੰਨਾਂ ਲੋਕਾਂ ਵਿਚ, ਸਾਰੇ ਜਗਤ ਵਿਚ।

SikhNet (Spanish)El Alma divaga a través de todos los tres mundos.

ਏਕੋ ਬੂਝੈ ਸੂਝੈ; ਪਤਿ ਹੋਇ ॥

eko boojhai soojhai; pat hoe |

Sant Singh KhalsaOne who understands and comprehends the One Lord is honored.
Manmohan SinghIf the mortal understands and perceives One God; he is blessed with honour, then.
Manmohan Singh (Punjabi)ਜੇਕਰ ਪ੍ਰਾਣੀ ਇੱਕ ਵਾਹਿਗੁਰੂ ਨੂੰ ਸਮਝ ਤੇ ਵੇਖ ਲਵੇਂ, ਤਾਂ ਉਹ ਇੱਜ਼ਤ ਆਬਰੂ ਪਾ ਲੈਂਦਾ ਹੈ।
Fareedkot Teekaਜੋ ਏਕ ਸਤਿਗੁਰੋਂ ਸੇ ਪੂਛੈ ਔ (ਸੂਝੈ) ਸਾਖ੍ਯਾਤਕਾਰ ਹੋਵੇ ਤੇ ਪਤਿ ਹੋਵੇਗੀ॥
Prof. Sahib Singhਜੋ ਮਨੁੱਖ ਉਸ ਇੱਕ ਪਰਮਾਤਮਾ ਨੂੰ (ਹਰ ਥਾਂ ਵਿਆਪਕ) ਸਮਝਦਾ ਹੈ, ਜਿਸ ਨੂੰ ਹਰ ਥਾਂ ਪਰਮਾਤਮਾ ਹੀ ਦਿੱਸਦਾ ਹੈ, ਉਹ ਆਦਰ-ਸਤਕਾਰ ਹਾਸਲ ਕਰਦਾ ਹੈ।

ਪਦ ਅਰਥ ਪਤਿ = ਆਦਰ, ਸਤਕਾਰ।

SikhNet (Spanish)Cuando sea que uno toma Conciencia del Único Dios, es bendecido con Honor.

ਗਿਆਨੁ ਧਿਆਨੁ ਲੇ; ਸਮਸਰਿ ਰਹੈ ॥

giaan dhiaan le; samasar rahai |

Sant Singh KhalsaOne who gathers in spiritual wisdom and meditation, dwells in the state of balance.
Manmohan SinghHe, who gathers divine wisdom and meditation; abides in a state of evenness
Manmohan Singh (Punjabi)ਜੋ ਈਸ਼ਵਰੀ ਗਿਆਤ ਅਤੇ ਸਿਮਰਨ ਨੂੰ ਪਾ ਲੈਂਦਾ ਹੈ, ਉਹ ਸਮਾਨਤਾ (ਟਿਕਾਅ) ਦੀ ਅਵਸਥਾ ਅੰਦਰ ਵਸਦਾ ਹੈ।
Fareedkot Teekaਗੁਰੋਂ ਕੇ ਗਿਆਨ ਦ੍ਵਾਰਾ ਜੋ ਪਰਮਾਤਮਾ ਕੋ ਧ੍ਯਾਨ ਮੇਂ ਲੈਕਰ (ਸਮਸਰਿ) ਸਮ ਬ੍ਰਿਤੀ ਸਾਰੇ ਹੀ ਰਹੇ॥
Prof. Sahib Singhਕੋਈ ਮਨੁੱਖ ਸਤਿਗੁਰੂ ਦੀ ਰਾਹੀਂ ਪਰਮਾਤਮਾ ਨਾਲ ਜਾਣ-ਪਛਾਣ ਪਾ ਕੇ, ਤੇ, ਉਸ ਵਿਚ ਸੁਰਤ ਟਿਕਾ ਕੇ ਧੀਰੇ ਜੀਵਨ ਵਾਲਾ ਬਣਦਾ ਹੈ,

ਪਦ ਅਰਥ ਗਿਆਨੁ = ਪਰਮਾਤਮਾ ਨਾਲ ਜਾਣ-ਪਛਾਣ। ਧਿਆਨੁ = ਪਰਮਾਤਮਾ ਵਿਚ ਟਿਕੀ ਹੋਈ ਸੁਰਤ। ਲੇ = ਪ੍ਰਾਪਤ ਕਰ ਕੇ। ਸਮਸਰਿ = ਬਰਾਬਰ, ਪੱਧਰਾ, ਪੱਧਰੇ ਜੀਵਨ ਵਾਲਾ, ਧੀਰਾ, ਹਉਮੈ = ਅਹੰਕਾਰ-ਰਹਿਤ।

SikhNet (Spanish)Uno debería recolectar en sí la Sabiduría y vivir en un Estado de Equilibrio;

ਗੁਰਮੁਖਿ ਏਕੁ ਵਿਰਲਾ ਕੋ ਲਹੈ ॥

guramukh ek viralaa ko lahai |

Sant Singh KhalsaHow rare are those who, as Gurmukh, attain the One Lord.
Manmohan SinghSome rare One attains to the one Lord by Guru's grace.
Manmohan Singh (Punjabi)ਕੋਈ ਵਿਰਲਾ ਜਾਣਾ ਹੀ ਗੁਰਾਂ ਦੀ ਦਇਆ ਦੁਆਰਾ ਇੱਕ ਪ੍ਰਭੂ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਤਉ ਇਸ ਏਕਤਾ ਕੋ ਕੋਈ ਗੁਰਮੁਖ ਵਿਰਲਾ ਲੇਤਾ ਹੈ॥
Prof. Sahib Singhਅਜੇਹਾ ਵਿਰਲਾ ਮਨੁੱਖ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਮਨੁੱਖ। ਇਕੁ = ਇਕ ਪਰਮਾਤਮਾ ਨੂੰ।

SikhNet (Spanish)pero escasos son, en verdad,

ਜਿਸ ਨੋ ਦੇਇ; ਕਿਰਪਾ ਤੇ ਸੁਖੁ ਪਾਏ ॥

jis no dee; kirapaa te sukh paae |

Sant Singh KhalsaThey alone find peace, whom the Lord blesses with His Grace.
Manmohan SinghHe, whom the Lord gives through. His grace, He alone obtains peace.
Manmohan Singh (Punjabi)ਜਿਸ ਨੂੰ ਸੁਆਮੀ ਆਪਣੀ ਮਿਹਰ ਰਾਹੀਂ ਦਿੰਦਾ ਹੈ ਕੇਵਲ ਉਹ ਹੀ ਆਰਾਮ ਪਾਉੱਦਾ ਹੈ।
Fareedkot Teekaਆਗੇ ਓਹ ਜਿਸ ਕੋ ਅਪਨੀ ਕ੍ਰਿਪਾ ਤੇ ਦੇਵੈ ਵਹੁ ਭੀ ਸੁਖ ਪਾਵਤਾ ਹੈ॥
Prof. Sahib Singhਉਹ ਮਨੁੱਖ ਸੁਖ ਮਾਣਦਾ ਹੈ, ਜਿਸ ਮਨੁੱਖ ਨੂੰ ਪ੍ਰਭੂ ਆਪਣੀ ਮੇਹਰ ਨਾਲ ਇਹ ਦਾਤ ਦੇਂਦਾ ਹੈ

ਪਦ ਅਰਥ ਕਿਰਪਾ ਤੇ = (ਪ੍ਰਭੂ ਆਪਣਾ) ਕਿਰਪਾ ਨਾਲ। ਦੇਇ = ਦੇਂਦਾ ਹੈ।

SikhNet (Spanish)quienes lo logran por la Gracia del Guru.

ਗੁਰੂ ਦੁਆਰੈ; ਆਖਿ ਸੁਣਾਏ ॥੭॥

guroo duaarai; aakh sunaae |7|

Sant Singh KhalsaIn the Gurdwara, the Guru's Door, they speak and hear of the Lord. ||7||
Manmohan SinghHe, then utter and preaches the True Name, through the Guru.
Manmohan Singh (Punjabi)ਤਦ ਉਹ ਗੁਰਾਂ ਦੇ ਰਾਹੀਂ ਸੱਚੇ ਨਾਮ ਦਾ ਉਚਾਰਨ ਅਤੇ ਪ੍ਰਚਾਰ ਕਰਦਾ ਹੈ।
Fareedkot Teekaਪਰੰਤੂ ਗੁਰੋਂ ਕੀ ਰੀਤੀ ਦੁਆਰੇ ਆਖ ਕੇ ਸੁਨਾਏ, ਭਾਵ ਜਗ੍ਯਾਸੂ ਚੁਤੁਸਟੇ ਸਾਧਨ ਸਪੁੰਨ ਹੋਇ ਔ ਸੇਵਾ ਮੇਂ ਤਤਪਰ ਹੋਏ, ਤਿਸ ਕੋ ਗੁਰੂ ਉਪਦੇਸ਼ ਦੇਵੈ॥੭॥
Prof. Sahib Singhਅਤੇ ਜਿਸ ਨੂੰ ਗੁਰੂ ਦੀ ਰਾਹੀਂ (ਆਪਣੀ ਸਰਬ-ਵਿਆਪਕਤਾ ਦਾ ਉਪਦੇਸ਼) ਸੁਣਾਂਦਾ ਹੈ ॥੭॥

ਪਦ ਅਰਥ ਗੁਰੂ ਦੁਆਰੈ = ਸਤਿਗੁਰੂ ਦੀ ਰਾਹੀਂ। ਆਖਿ = ਆਖਿ ਕੇ, ਮੱਤ ਦੇ ਕੇ ॥੭॥

* ਨੋਟ: ਅੱਖਰ 'ੲ' ਦੀਆਂ ਤਿੰਨਾਂ ਪਉੜੀਆਂ ਨੰ: ੫, ੬, ੭ ਵਿਚ ਇਕੋ ਹੀ ਮਿਲਵਾਂ ਭਾਵ ਹੈ ਕਿ ਗੁਰੂ ਦੀ ਰਾਹੀਂ ਹਉਮੈ ਅਹੰਕਾਰ ਦੂਰ ਕੀਤਿਆਂ ਉਹ ਪਰਮਾਤਮਾ ਹਰ ਥਾਂ ਵਿਆਪਕ ਦਿੱਸਦਾ ਹੈ।

SikhNet (Spanish)En el Gurdwara, la puerta del Guru, escuchan y hablan del Señor,

ਊਰਮ ਧੂਰਮ; ਜੋਤਿ ਉਜਾਲਾ ॥

aooram dhooram; jot ujaalaa |

Sant Singh KhalsaHis Light illuminates the ocean and the earth.
Manmohan SinghThe Lord's light, illumines the ocean and the earth.
Manmohan Singh (Punjabi)ਪ੍ਰਭੂ ਦਾ ਪ੍ਰਕਾਸ਼, ਸਮੁੰਦਰ ਅਤੇ ਧਰਤੀ ਨੂੰ ਰੌਸ਼ਨ ਕਰਦਾ ਹੈ।
Fareedkot Teeka(ਊਰਮ) ਪ੍ਰਿਥਵੀ (ਧੂਰਮ) ਅਕਾਸ ਇਨ ਮੇਂ ਜੋਤੀ ਕਾ ਪ੍ਰਕਾਸ਼ ਹੈ; ਵਾ ਊਰਮ ਧੂਰਮ ਰਿਦੇ ਮੇਂ ਵਿਸੇਸ ਕਰ ਰਮ ਰਿਹਾ ਹੈ॥
Prof. Sahib Singh(ਹੇ ਪਾਂਡੇ! ਉਸ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ), ਧਰਤੀ ਅਤੇ ਅਕਾਸ਼ ਵਿਚ ਜਿਸ ਦੀ ਜੋਤਿ ਦਾ ਪਰਕਾਸ਼ ਹੈ,

ਪਦ ਅਰਥ ਊਰਮ = {ਸੰ: ਉਰਵੀ} ਧਰਤੀ। ਧੂਰਮ = {ਸੰ: ਧੂਮ੍ਰ} ਧੂਆਂ, ਆਕਾਸ਼। ਉਜਾਲਾ = ਚਾਨਣ, ਪ੍ਰਕਾਸ਼।

SikhNet (Spanish)La misma Luz de Dios ilumina la tierra y los mares;

ਤੀਨਿ ਭਵਣ ਮਹਿ; ਗੁਰ ਗੋਪਾਲਾ ॥

teen bhavan meh; gur gopaalaa |

Sant Singh KhalsaThroughout the three worlds, is the Guru, the Lord of the World.
Manmohan SinghThe great cherisher of the worlds is contained in the three worlds.
Manmohan Singh (Punjabi)ਵਿਸ਼ਾਲ ਸੰਸਾਰ ਦਾ ਪਾਲਣ ਪੋਸਣਹਾਰ, ਤਿੰਨਾਂ ਪੁਰੀਆਂ ਅੰਦਰ ਰਮਿਆ ਹੋਇਆ ਹੈ।
Fareedkot Teekaਓਹੀ ਜਿਸ ਜੋਤੀ ਗੁਰ ਗੋਪਾਲ ਕਾ ਤੀਨ ਭਵਨ ਮੇਂ ਪਰਕਾਸ਼ ਹੈ॥
Prof. Sahib Singhਜੋ ਸਭ ਤੋਂ ਵੱਡਾ ਗੋਪਾਲ ਤਿੰਨ ਭਵਨਾਂ ਵਿਚ ਵਿਆਪਕ ਹੈ।

ਪਦ ਅਰਥ ਗੁਰ = ਸਭ ਤੋਂ ਵੱਡਾ। ਗੋਪਾਲ = ਪ੍ਰਿਥਵੀ ਦਾ ਪਾਲਣਹਾਰ।

SikhNet (Spanish)en los tres mundos prevalece el Guru;

ਊਗਵਿਆ; ਅਸਰੂਪੁ ਦਿਖਾਵੈ ॥

aoogaviaa; asaroop dikhaavai |

Sant Singh KhalsaThe Lord reveals His various forms;
Manmohan SinghWhen such Divine comprehension wells up, then God shows his vision,
Manmohan Singh (Punjabi)ਜਦ ਐਹੋ ਜੇਹੀ ਬ੍ਰਹਮ ਗਿਆਤ ਉਤਪੰਨ ਹੋ ਜਾਂਦੀ ਹੈ ਤਦ ਵਾਹਿਗੁਰੂ ਆਪਣਾ ਦਰਸ਼ਨ ਵਿਖਾਲਦਾ ਹੈ,
Fareedkot Teekaਜਬ ਜੀਵ ਕੋ ਐਸੇ ਗਿਆਨ ਉਦੇ ਹੋਤਾ ਹੈ ਤਬ (ਅਸ) ਅਪਨਾ ਰੂਪ ਦਿਖਾਵਤਾ ਹੈ॥
Prof. Sahib Singhਉਹ ਗੋਪਾਲ ਆਪਣੀ ਕਿਰਪਾ ਕਰ ਕੇ (ਗੁਰੂ ਦੀ ਰਾਹੀਂ) ਪਰਗਟ ਹੋ ਕੇ ਜਿਸ ਨੂੰ ਆਪਣਾ (ਸਰਬ-ਵਿਆਪਕ) ਸਰੂਪ ਵਿਖਾਂਦਾ ਹੈ,

ਪਦ ਅਰਥ ਊਗਵਿਆ = ਪਰਗਟ ਹੋ ਕੇ। ਅਸਰੂਪੁ = ਆਪਣਾ-ਸਰੂਪ।

SikhNet (Spanish)el Dios se manifiesta a través de Su Luz y cuando Él da Su Bendición,

ਕਰਿ ਕਿਰਪਾ; ਅਪੁਨੈ ਘਰਿ ਆਵੈ ॥

kar kirapaa; apunai ghar aavai |

Sant Singh Khalsagranting His Grace, He enters the home of the heart.
Manmohan Singhand mercifully enters into the mortal's own house.
Manmohan Singh (Punjabi)ਅਤੇ ਮਿਹਰ ਧਾਰ ਕੇ ਪ੍ਰਾਨੀ ਦੇ ਆਪਣੇ ਹਿਰਦੇ-ਘਰ ਅੰਦਰ ਆ ਜਾਂਦਾ ਹੈ।
Fareedkot Teekaਜਬ ਕ੍ਰਿਪਾ ਕਰ ਕੇ ਅਪਨੇ ਜਗ੍ਯਾਸੂ ਕੇ ਰਿਦੇ ਮੇਂ ਆਵਤਾ ਹੈ, ਭਾਵ ਸਾਖ੍ਯਾਤ ਹੋਤਾ ਹੈ॥
Prof. Sahib Singhਉਹ ਮਨੁੱਖ (ਭਟਕਣਾ ਤੋਂ ਬਚ ਕੇ) ਆਪਣੇ ਆਪ ਵਿਚ ਟਿਕ ਜਾਂਦਾ ਹੈ।

ਪਦ ਅਰਥ ਘਰਿ ਆਵੈ = (ਉਹ ਮਨੁੱਖ) ਭਟਕਣਾ ਤੋਂ ਬਚ ਜਾਂਦਾ ਹੈ, ਟਿਕ ਜਾਂਦਾ ਹੈ,। ਘਰਿ = ਘਰ ਵਿਚ।

SikhNet (Spanish)uno regresa a su Casa.

ਊਨਵਿ ਬਰਸੈ ਨੀਝਰ ਧਾਰਾ ॥

aoonav barasai neejhar dhaaraa |

Sant Singh KhalsaThe clouds hang low, and the rain is pouring down.
Manmohan SinghDescending low, the ambrosial rain is incessantly falling.
Manmohan Singh (Punjabi)ਨੀਵੀਂ ਝੁਕ, ਅੰਮ੍ਰਿਤਮਈ ਵਰਸ਼ਾ ਇਕਰੱਸ ਹੋ ਰਹੀ ਹੈ।
Fareedkot Teeka(ਊਨਵਿ) ਝੁਕ ਕਰਕੇ, ਭਾਵ ਦ੍ਯਾਲੁ ਹੋ ਕੇ ਗੁਰੂ ਰੂਪ ਮੇਘ ਵਰਸਤਾ ਹੈ, ਇਕ ਰਸ ਉਪਦੇਸ ਰੂਪ ਅੰਮ੍ਰਤ ਧਾਰਾ ਕੋ॥
Prof. Sahib Singhਜਗਤ ਨੂੰ ਸੋਹਣਾ ਬਨਾਣ ਵਾਲਾ ਪ੍ਰਭੂ (ਜਿਸ ਮਨੁੱਖ ਦੇ ਹਿਰਦੇ ਵਿਚ) ਨੇੜੇ ਹੋ ਕੇ (ਆਪਣੀ ਸਿਫ਼ਤ-ਸਾਲਾਹ ਦੀ) ਝੜੀ ਲਾ ਕੇ ਵਰ੍ਹਦਾ ਹੈ,

ਪਦ ਅਰਥ ਊਨਵਿ = ਨਿਊਂ ਕੇ, ਝੁਕ ਕੇ ਨੇੜੇ ਆ ਕੇ। ਨੀਝਰ ਧਾਰਾ = ਝੜੀ ਲਾ ਕੇ, ਇਕ-ਤਾਰ।

SikhNet (Spanish)Entonces el Néctar se derrama en la mente sin cesar,

ਊਤਮ ਸਬਦਿ ਸਵਾਰਣਹਾਰਾ ॥

aootam sabad savaaranahaaraa |

Sant Singh KhalsaThe Lord embellishes and exalts with the Sublime Word of the Shabad.
Manmohan SinghThe sublime Gurbani, embellishes the mortal.
Manmohan Singh (Punjabi)ਸ੍ਰੇਸ਼ਟ ਗੁਰਬਾਣੀ ਪ੍ਰਾਣੀ ਨੂੰ ਸ਼ਸ਼ੋਭਤ ਕਰ ਦਿੰਦੀ ਹੈ।
Fareedkot Teekaਸੋ ਉਤਮੁ (ਸਬਦਿ) ਉਪਦੇਸ ਗੁਰੋਂ ਕਾ ਸਿਖ ਕੋ ਸਵਾਰਣਹਾਰਾ ਹੈ॥
Prof. Sahib Singhਉਹ ਮਨੁੱਖ ਸਤਿਗੁਰੂ ਦੇ ਸ੍ਰੇਸ਼ਟ ਸ਼ਬਦ ਦੀ ਰਾਹੀਂ (ਜਗਤ ਨੂੰ ਸਵਾਰਣਹਾਰ)-

ਪਦ ਅਰਥ ਊਤਮ ਸਬਦਿ = ਗੁਰੂ ਦੇ ਸ੍ਰੇਸ਼ਟ ਸ਼ਬਦ ਦੀ ਰਾਹੀਂ। ਸਵਾਰਣਹਾਰਾ = ਜਗਤ ਨੂੰ ਸੋਹਣਾ ਬਨਾਣ ਵਾਲਾ ਪਰਮਾਤਮਾ।

SikhNet (Spanish)y uno es adornado con la Palabra Sublime.

ਇਸੁ ਏਕੇ ਕਾ ਜਾਣੈ ਭੇਉ ॥

eis eke kaa jaanai bheo |

Sant Singh KhalsaOne who knows the mystery of the One God,
Manmohan SinghHe, who knows the secret of this one God,
Manmohan Singh (Punjabi)ਜੋ ਇਸ ਇੱਕ ਵਾਹਿਗੁਰੂ ਦੇ ਭੇਤ ਨੂੰ ਜਾਣ ਲੈਂਦਾ ਹੈ,
Fareedkot Teekaਇਸ ਏਕ ਪਰਮੇਸ੍ਵਰ ਕਾ ਜੋ ਭੇਤ ਜਾਨਤਾ ਹੈ॥
Prof. Sahib Singhਇਸ ਪ੍ਰਭੂ ਦਾ ਇਹ ਭੇਤ ਜਾਣ ਲੈਂਦਾ ਹੈ,

ਪਦ ਅਰਥ ਇਸੁ ਏਕੇ ਕਾ = ਜਗਤ ਨੂੰ ਸਵਾਰਣ ਵਾਲੇ ਇੱਕ ਪ੍ਰਭੂ ਦਾ। ਭੇਉ = (ਇਹ) ਭੇਤ (ਕਿ)।

SikhNet (Spanish)Aquél que conoce la Esencia de Dios,

ਆਪੇ ਕਰਤਾ; ਆਪੇ ਦੇਉ ॥੮॥

aape karataa; aape deo |8|

Sant Singh Khalsais Himself the Creator, Himself the Divine Lord. ||8||
Manmohan Singhis himself the Creator and Himself the Luminous Lord.
Manmohan Singh (Punjabi)ਉਹ ਖ਼ੁਦ ਸਿਰਜਣਹਾਰ ਹੈ ਅਤੇ ਖ਼ੁਦ ਹੀ ਪ੍ਰਕਾਸ਼ਵਾਨ ਪ੍ਰਭੂ।
Fareedkot Teekaਓਹ ਆਪ ਹੀ ਕਰਤਾ ਹੈ ਔਰ ਆਪ ਹੀ (ਦੇਉ) ਪ੍ਰਕਾਸ ਰੂਪ ਹੈ॥੮॥
Prof. Sahib Singhਕਿ ਪ੍ਰਭੂ ਆਪ ਹੀ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈ ਤੇ ਆਪ ਹੀ (ਆਪ ਜੋਤਿ ਨਾਲ ਇਸ ਨੂੰ) ਚਾਨਣ ਦੇਣ ਵਾਲਾ ਹੈ (ਭਾਵ, ਪ੍ਰਭੂ ਆਪ ਹੀ ਇਸ ਜਗਤ ਨੂੰ ਜੀਵਨ-ਰਾਹ ਸਿਖਾਣ ਵਾਲਾ) ਹੈ ॥੮॥

ਪਦ ਅਰਥ ਆਪੇ = ਆਪ ਹੀ। ਦੇਉ = ਚਾਨਣ ਦੇਣ ਵਾਲਾ ॥੮॥

SikhNet (Spanish)es en verdad Uno con Él.(8)

ਉਗਵੈ ਸੂਰੁ; ਅਸੁਰ ਸੰਘਾਰੈ ॥

augavai soor; asur sanghaarai |

Sant Singh KhalsaWhen the sun rises, the demons are slain;
Manmohan SinghWhen the sun of Divine comprehension rises, the mortal slays the demons,
Manmohan Singh (Punjabi)ਜਦ ਬ੍ਰਹਮ ਗਿਆਤ ਦਾ ਸੂਰਜ ਚੜ੍ਹ ਪੈਂਦਾ ਹੈ, ਪ੍ਰਾਣੀ ਭੂਤਨਿਆਂ ਨੂੰ ਮਾਰ ਲੈਂਦਾ ਹੈ,
Fareedkot Teekaਗ੍ਯਾਨ ਰੂਪ ਸੂਰਜ ਜਬ ਉਦੇ ਹੋਤਾ ਹੈ, ਅਸੁਰ ਜੋ ਕਾਮਾਦਿ ਬਿਕਾਰ ਹੈਂ ਤਬ ਤਿਨ ਕੇ ਨਸ੍ਟ ਕਰ ਦੇਤਾ ਹੈ॥
Prof. Sahib Singh(ਜਿਸ ਮਨੁੱਖ ਦੇ ਅੰਦਰ ਸਤਿਗੁਰੂ ਦੇ ਬਖ਼ਸ਼ੇ ਹੋਏ ਗਿਆਨ ਦੀ) ਰੌਸ਼ਨੀ ਪੈਦਾ ਹੁੰਦੀ ਹੈ ਉਹ (ਆਪਣੇ ਅੰਦਰੋਂ) ਕਾਮਾਦਿਕ ਵਿਕਾਰਾਂ ਨੂੰ ਮਾਰ ਮੁਕਾਂਦਾ ਹੈ।

ਪਦ ਅਰਥ ਸੂਰੁ = ਸੂਰਜ, ਚਾਨਣ, ਪ੍ਰਕਾਸ਼, ਗੁਰੂ ਦੇ ਗਿਆਨ ਦੀ ਰੌਸ਼ਨੀ। ਅਸੁਰ = ਦੈਂਤ, ਕਾਮਾਦਿਕ ਵਿਕਾਰ। ਸੰਘਾਰੈ = ਮਾਰ ਮੁਕਾਂਦਾ ਹੈ।

SikhNet (Spanish)Cuando se levanta el Sol de la Sabiduría, uno conquista los cinco enemigos,

ਊਚਉ ਦੇਖਿ; ਸਬਦਿ ਬੀਚਾਰੈ ॥

aoochau dekh; sabad beechaarai |

Sant Singh Khalsathe mortal looks upwards, and contemplates the Shabad.
Manmohan Singhlooks upwards and deliberates on the Name.
Manmohan Singh (Punjabi)ਉੱਪਰ ਨੂੰ ਵੇਖਦਾ ਹੈ ਅਤੇ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਸੋ ਪੁਰਸੁ ਗੁਰ ਸਬਦ ਕੋ ਵੀਚਾਰ ਕਰ ਊਚੇ ਪਰਮੇਸਰ ਕੋ ਦੇਖ ਲੇਤਾ ਹੈ॥ ਕਹਾਂ ਦੇਖਤਾ ਹੈ?
Prof. Sahib Singhਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮ ਪੁਰਖ ਦਾ ਦੀਦਾਰ ਕਰ ਕੇ (ਉਹ ਮਨੁੱਖ ਫਿਰ ਇਉਂ) ਸੋਚਦਾ ਹੈ (ਕਿ)

ਪਦ ਅਰਥ ਊਚਉ = ਸਭ ਤੋਂ ਉੱਚੇ ਹਰੀ ਨੂੰ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।

SikhNet (Spanish)porque entonces uno ve hacia arriba y reflexiona sobre la Palabra,

ਊਪਰਿ ਆਦਿ ਅੰਤਿ. ਤਿਹੁ ਲੋਇ ॥

aoopar aad ant. tihu loe |

Sant Singh KhalsaThe Lord is beyond the beginning and the end, beyond the three worlds.
Manmohan SinghIn the high and low, beginning and the end and the three worlds he then sees the one Lord.
Manmohan Singh (Punjabi)ਉੱਚਿਆਂ ਤੇ ਨੀਵਿਆਂ ਥਾਵਾਂ, ਆਰੰਭ ਅਤੇ ਅਖੀਰ ਅਤੇ ਤਿੰਨਾਂ ਜਹਾਨਾਂ ਅੰਦਰ ਤਦ ਉਹ ਇੱਕ ਸਾਈਂ ਨੂੰ ਹੀ ਵੇਖਦਾ ਹੈ।
Fareedkot Teekaਊਪਰ ਹੈ (ਆਦਿ ਅੰਤਿ) ਸਦਾ ਸਦਾ ਤੀਨੋਂ (ਲੋਇ) ਲੋਕੋਂ ਮੇਂ, ਜੋ ਪ੍ਰਕਾਸਨੇ ਵਾਲਾ ਪਰਮੇਸ੍ਵਰ ਹੈ॥
Prof. Sahib Singhਜਦ ਤਕ ਸ੍ਰਿਸ਼ਟੀ ਕਾਇਮ ਹੈ ਉਹ ਪਰਮਾਤਮਾ ਸਾਰੇ ਜਗਤ ਵਿਚ (ਹਰੇਕ ਦੇ ਸਿਰ) ਉਤੇ ਆਪ (ਰਾਖਾ) ਹੈ,

ਪਦ ਅਰਥ ਆਦਿ ਅੰਤਿ = ਸ਼ੁਰੂ ਤੋਂ ਅੰਤ ਤਕ, ਜਦ ਤਕ ਦੁਨੀਆ ਕਾਇਮ ਹੈ। ਤਿਹੁ ਲੋਇ = ਤਿੰਨਾਂ ਲੋਕਾਂ ਵਿਚ, ਸਾਰੇ ਸੰਸਾਰ ਵਿਚ।

SikhNet (Spanish)y viendo a Dios en los tres mundos,

ਆਪੇ ਕਰੈ ਕਥੈ; ਸੁਣੈ ਸੋਇ ॥

aape karai kathai; sunai soe |

Sant Singh KhalsaHe Himself acts, speaks and listens.
Manmohan SinghThat Lord Himself does, utters and hears all.
Manmohan Singh (Punjabi)ਉਹ ਸਾਈਂ ਆਪ ਹੀ ਸਾਰਾ ਕੁੱਛ ਕਰਦਾ ਉਚਾਰਦਾ ਤੇ ਸੁਣਦਾ ਹੈ।
Fareedkot Teekaਆਪ ਹੀ ਬੇਦਾਂ ਕਾ ਕਰਤਾ ਹੈ, ਸੋਈ ਪੰਡਤ ਰੂਪੁ ਹੋ ਕਰ ਕਥਨ ਕਰਤਾ ਹੈ ਅਰ ਓਹੀ ਸ੍ਰੋਤਾ ਹੋ ਕਰ ਸੁਨਤਾ ਹੈ॥
Prof. Sahib Singhਉਹ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਕਿਰਤ-ਕੰਮ ਕਰਦਾ ਹੈ ਬੋਲਦਾ ਹੈ ਤੇ ਸੁਣਦਾ ਹੈ,

ਪਦ ਅਰਥ ਆਪੇ = ਆਪ ਹੀ। ਸੋਇ = ਉਹ ਪਰਮਾਤਮਾ ਹੀ।

SikhNet (Spanish)en el principio y en el fin, ve que el Señor Mismo hace, dice y escucha.

ਓਹੁ ਬਿਧਾਤਾ; ਮਨੁ ਤਨੁ ਦੇਇ ॥

ohu bidhaataa; man tan dee |

Sant Singh KhalsaHe is the Architect of Destiny; He blesses us with mind and body.
Manmohan SinghHe, the Destiny-scribe, blesses us with soul and body.
Manmohan Singh (Punjabi)ਉਹ ਪ੍ਰਾਲਭਧ ਦਾ ਲਿਖਾਰੀ ਸਾਨੂੰ ਮਨ ਤੇ ਤਨ ਬਖਸ਼ਦਾ ਹੈ।
Fareedkot Teekaਓਹ ਜੋ (ਬਿਧਾਤਾ) ਕਰਮ ਫਲ ਪ੍ਰਦਾਤਾ ਹੈ, ਸੋਈ ਮਨ ਤਨ ਕੇ ਦੇਣੇ ਵਾਲਾ ਹੈ॥
Prof. Sahib Singhਉਹ ਸਿਰਜਣਹਾਰ (ਸਭ ਜੀਆਂ) ਨੂੰ ਜਿੰਦ ਤੇ ਸਰੀਰ ਦੇਂਦਾ ਹੈ,

ਪਦ ਅਰਥ ਬਿਧਾਤਾ = ਪੈਦਾ ਕਰਨ ਵਾਲਾ ਪ੍ਰਭੂ। ਦੇਇ = ਦੇਂਦਾ ਹੈ। ਮਨਿ = ਮਨ ਵਿਚ {ਨੋਟ: 'ਮਨੁ' ਅਤੇ 'ਮਨਿ' ਦਾ ਫ਼ਰਕ ਚੇਤੇ ਰੱਖਣਾ। 'ਮਨੁ ਦੇਇ' = ਇਥੇ ਲਫ਼ਜ਼ 'ਮਨੁ' ਕਰਮ ਕਾਰਕ ਹੈ ਤੇ ਕ੍ਰਿਆ 'ਦੇਇ' ਦਾ ਕਰਮ ਹੈ}।

SikhNet (Spanish)Él es el Arquitecto del Destino y nos bendice con la mente y el cuerpo.

ਓਹੁ ਬਿਧਾਤਾ; ਮਨਿ ਮੁਖਿ ਸੋਇ ॥

ohu bidhaataa; man mukh soe |

Sant Singh KhalsaThat Architect of Destiny is in my mind and mouth.
Manmohan SinghThat sublime Creator, I keep within my mind and mouth.
Manmohan Singh (Punjabi)ਓਹ ਸ੍ਰੇਸ਼ਟ ਸਿਰਜਣਹਾਰ ਨੂੰ ਮੈਂ ਆਪਣੇ ਚਿੱਤ ਤੇ ਮੂੰਹ ਵਿੱਚ ਰਖਦਾ ਹਾਂ।
Fareedkot Teekaਅਰ ਓਹੀ ਬਿਧਾਤਾ ਮਨ ਹੈ ਅਰੁ ਮੁਖ ਸੇ ਸੋਈ ਉਚਾਰਿਆ ਹੈ॥
Prof. Sahib Singhਸਭ ਜੀਆਂ ਦੇ ਅੰਦਰ ਬੈਠ ਕੇ ਉਹ ਆਪ ਹੀ ਬੋਲਦਾ ਹੈ,

ਪਦ ਅਰਥ ਮੁਖਿ = ਮੂੰਹ ਵਿਚ। ਮਨਿ ਮੁਖਿ ਸੋਇ = ਉਹ ਪ੍ਰਭੂ ਹੀ ਜੀਵਾਂ ਦੇ ਮਨ ਵਿਚ ਵੱਸਦਾ ਹੈ ਤੇ ਮੂੰਹ ਵਿਚ ਵੱਸਦਾ ਹੈ, ਹਰੇਕ ਦੇ ਅੰਦਰ ਬੈਠ ਕੇ ਉਹ ਆਪ ਹੀ ਬੋਲਦਾ ਹੈ।

SikhNet (Spanish)Él habita siempre ahí, en mi mente y en mi boca,

ਪ੍ਰਭੁ ਜਗਜੀਵਨੁ; ਅਵਰੁ. ਨ ਕੋਇ ॥

prabh jagajeevan; avar. na koe |

Sant Singh KhalsaGod is the Life of the world; there is no other at all.
Manmohan SinghThe Lord is the Life of the world. Without Him there is not another.
Manmohan Singh (Punjabi)ਸੁਆਮੀ ਸੰਸਾਰ ਦੀ ਜਿੰਦ ਜਾਨ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਓਹੀ ਸਾਮਰਥ ਜੀਵਾਂ ਕੇ ਜੀਵਾਵਨੇਹਾਰਾ ਹੈ ਔਰ ਕੋਈ ਭੀ ਨਹੀਂ ਹੈ॥
Prof. Sahib Singhਤੇ, ਪਰਮਾਤਮਾ (ਹੀ) ਜਗਤ ਦਾ ਆਸਰਾ ਹੈ, (ਉਸ ਤੋਂ ਬਿਨਾ) ਕੋਈ ਹੋਰ (ਆਸਰਾ) ਨਹੀਂ ਹੈ।

ਪਦ ਅਰਥ ਜਗ ਜੀਵਨ = ਜਗਤ ਦਾ ਜੀਵਨ, ਜਗਤ ਦਾ ਆਸਰਾ।

SikhNet (Spanish)porque Él es la Vida del mundo y no hay ningún otro.

ਨਾਨਕ ਨਾਮਿ ਰਤੇ; ਪਤਿ ਹੋਇ ॥੯॥

naanak naam rate; pat hoe |9|

Sant Singh KhalsaO Nanak, imbued with the Naam, the Name of the Lord, one is honored. ||9||
Manmohan SinghNanak, imbued with God's Name, the mortal obtains honour.
Manmohan Singh (Punjabi)ਨਾਨਕ, ਵਾਹਿਗੁਰੂ ਦੇ ਨਾਮ ਨਾਲ ਰੰਗੀਜਣ ਦੁਆਰਾ, ਪ੍ਰਾਨੀ ਇੱਜ਼ਤ ਆਬਰੂ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਉਸ ਨਾਮੀ ਮੇਂ ਰਤੇ ਹੈਂ ਤਿਨ ਕੋ ਪਤੀ ਕੀ ਵਾ ਪਤਿਸ੍ਟਾ ਕੀ ਪ੍ਰਾਪਤੀ ਹੋਈ ਹੈ॥੯॥
Prof. Sahib Singhਹੇ ਨਾਨਕ! (ਉਸ) ਪਰਮਾਤਮਾ ਦੇ ਨਾਮ ਵਿਚ ਰੰਗੀਜ ਕੇ (ਹੀ) ਆਦਰ-ਸਤਕਾਰ ਮਿਲਦਾ ਹੈ ॥੯॥

ਪਦ ਅਰਥ ਨਾਮਿ = ਨਾਮ ਵਿਚ ॥੯॥

SikhNet (Spanish)Dice Nanak, imbuido en el Naam, el Nombre del Señor, uno alcanza el Honor.(9)

ਰਾਜਨ ਰਾਮ ਰਵੈ ਹਿਤਕਾਰਿ ॥

raajan raam ravai hitakaar |

Sant Singh KhalsaOne who lovingly chants the Name of the Sovereign Lord King,
Manmohan SinghHe, who lovingly utters the Name of God, the King,
Manmohan Singh (Punjabi)ਜੋ ਪ੍ਰੇਮ ਨਾਲ ਪ੍ਰਭੂ ਪਾਤਿਸ਼ਾਹ ਦੇ ਨਾਮ ਦਾ ਉਚਾਰਨ ਕਰਦਾ ਹੈ,
Fareedkot Teekaਜੋ ਰਾਜਾ ਰਾਮ ਕੋ ਹਿਤ ਕਰ ਕੇ ਜਪਤਾ ਹੈ॥
Prof. Sahib Singh(ਜੋ ਮਨੁੱਖ) ਪ੍ਰਕਾਸ਼-ਸਰੂਪ ਪਰਮਾਤਮਾ ਨੂੰ ਪ੍ਰੇਮ ਨਾਲ ਸਿਮਰਦਾ ਹੈ,

ਪਦ ਅਰਥ ਹਿਤ ਕਾਰਿ = ਹਿਤ ਕਰਿ, ਪ੍ਰੇਮ ਕਰ ਕੇ, ਪਿਆਰ ਨਾਲ। ਰਾਜਨ = ਪ੍ਰਕਾਸ਼-ਸਰੂਪ। ਰਵੈ = ਸਿਮਰਦਾ ਹੈ।

SikhNet (Spanish)Aquél que adora amorosamente a su Señor,

ਰਣ ਮਹਿ ਲੂਝੈ; ਮਨੂਆ ਮਾਰਿ ॥

ran meh loojhai; manooaa maar |

Sant Singh Khalsafights the battle and conquers his own mind;
Manmohan Singhengaging in combat, overpowers his mind,,
Manmohan Singh (Punjabi)ਯੁੱਧ ਅੰਦਰ ਜੂਝ ਕੇ ਆਪਣੇ ਮਨ ਨੂੰ ਕਾਬੂ ਕਰ ਲੈਂਦਾ ਹੈ,
Fareedkot Teekaਸੋ ਰਣ ਮੇਂ ਕਾਮਾਦਿਕੋਂ ਕੇ ਸਾਥ (ਲੂਝੈ) ਝਗੜਤਾ ਵਾ ਲੜਤਾ ਹੈ ਔ ਮਨ ਕੋ ਮਾਰ ਲੇਤਾ ਹੈ॥
Prof. Sahib Singhਉਹ ਆਪਣੇ ਕੋਝੇ ਮਨ ਨੂੰ ਵੱਸ ਵਿਚ ਲਿਆ ਕੇ ਇਸ ਜਗਤ-ਅਖਾੜੇ ਵਿਚ (ਕਾਮਾਦਿਕ ਵੈਰੀਆਂ ਨਾਲ) ਲੜਦਾ ਹੈ,

ਪਦ ਅਰਥ ਰਣ = ਜਗਤ-ਅਖਾੜਾ। ਮਨੂਆ = ਕੋਝਾ ਮਨ। ਲੂਝੈ = ਲੜਦਾ ਹੈ।

SikhNet (Spanish)el Dios, gana la batalla de la vida y conquista su mente,

ਰਾਤਿ ਦਿਨੰਤਿ; ਰਹੈ ਰੰਗਿ ਰਾਤਾ ॥

raat dinant; rahai rang raataa |

Sant Singh Khalsaday and night, he remains imbued with the Lord's Love.
Manmohan Singhand night and day remains imbued with his Lord's Love;
Manmohan Singh (Punjabi)ਅਤੇ ਰੈਣ ਦਿਹੁੰ ਆਪਣੇ ਪ੍ਰਭੂ ਦੀ ਪ੍ਰੀਤ ਅੰਦਰ ਰੰਗਿਆ ਰਹਿੰਦਾ ਹੈ।
Fareedkot Teekaਪੁਨਾ ਪ੍ਰੇਮ ਮੇਂ ਰਾਤ ਦਿਨ ਅੰਤਿ ਮਰਨ ਤਕ ਰਾਤਾ ਰਹਿਤਾ ਹੈ॥
Prof. Sahib Singhਉਹ ਮਨੁੱਖ ਦਿਨੇ ਰਾਤ ਪਰਮਾਤਮਾ ਦੇ ਪਿਆਰ ਵਿਚ ਰੰਗਿਆ ਰਹਿੰਦਾ ਹੈ,

ਪਦ ਅਰਥ ਰੰਗਿ = (ਪਰਮਾਤਮਾ ਦੇ) ਰੰਗ ਵਿਚ, ਪ੍ਰੇਮ ਵਿਚ। ਰਾਤਾ = ਰੰਗਿਆ ਹੋਇਆ।

SikhNet (Spanish)conservándose día y noche imbuido en el Amor del Señor,

ਤੀਨਿ ਭਵਨ; ਜੁਗ ਚਾਰੇ ਜਾਤਾ ॥

teen bhavan; jug chaare jaataa |

Sant Singh KhalsaHe is famous throughout the three worlds and the four ages.
Manmohan SinghHe is renowned in the three worlds and the four ages.
Manmohan Singh (Punjabi)ਉਹ ਤਿੰਨਾਂ ਜਹਾਨਾਂ ਅਤੇ ਚਾਰੇ ਹੀ ਯੁੱਗਾਂ ਅੰਦਰ ਮਸ਼ਹੂਰ ਹੋ ਜਾਂਦਾ ਹੈ।
Fareedkot Teekaਤਿਸ ਨੇ ਤੀਨੋਂ ਲੋਕੋਂ ਮੇਂ ਔ ਚਾਰੋਂ ਜੁਗੋਂ ਮੇਂ ਪ੍ਰਮੇਸ੍ਵਰ ਕੋ (ਜਾਤਾ) ਜਾਣਿਆ ਹੈ॥
Prof. Sahib Singhਤਿੰਨ ਭਵਨਾਂ ਵਿਚ ਵਿਆਪਕ ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਉਹ ਮਨੁੱਖ (ਪੱਕੀ) ਜਾਣ-ਪਛਾਣ ਪਾ ਲੈਂਦਾ ਹੈ।

ਪਦ ਅਰਥ ਜੁਗ ਚਾਰੇ = ਚਹੁੰਆਂ ਜੁਗਾਂ ਵਿਚ ਮੌਜੂਦ, ਸਦਾ-ਥਿਰ ਰਹਿਣ ਵਾਲੇ ਨੂੰ। ਜਾਤਾ = ਪਛਾਣ ਲੈਂਦਾ ਹੈ, ਸਾਂਝ ਪਾ ਲੈਂਦਾ ਹੈ।

SikhNet (Spanish)y conoce al Único Señor en los tres mundos y en las cuatro épocas.

ਜਿਨਿ ਜਾਤਾ; ਸੋ ਤਿਸ ਹੀ ਜੇਹਾ ॥

jin jaataa; so tis hee jehaa |

Sant Singh KhalsaOne who knows the Lord, becomes like Him.
Manmohan SinghHe, who knows the Lord, becomes like Him.
Manmohan Singh (Punjabi)ਜੋ ਸੁਆਮੀ ਨੂੰ ਜਾਣਦਾ ਹੈ, ਉਹ ਉਸ ਵਰਗਾ ਹੀ ਬੀ ਵੰਝਦਾ ਹੈ।
Fareedkot Teekaਜਿਸ ਨੇ ਭਗਵਤ ਕੋ ਜਾਣਿਆ ਹੈ, ਸੋ ਤਿਸ ਪਰਮੇਸ੍ਵਰ ਜੈਸਾ ਹੀ ਹੈ॥ਂ
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ, ਉਹ ਉਸ ਵਰਗਾ ਹੀ ਹੋ ਗਿਆ (ਭਾਵ, ਉਹ ਮਾਇਆ ਦੀ ਮਾਰ ਤੋਂ ਉਤਾਂਹ ਹੋ ਗਿਆ),

ਪਦ ਅਰਥ ਜਿਨਿ = ਜਿਸ ਮਨੁੱਖ ਨੇ।

SikhNet (Spanish)Quien conoce al Señor se vuelve como Él,

ਅਤਿ ਨਿਰਮਾਇਲੁ; ਸੀਝਸਿ ਦੇਹਾ ॥

at niramaaeil; seejhas dehaa |

Sant Singh KhalsaHe becomes absolutely immaculate, and his body is sanctified.
Manmohan SinghHe is rendered very pure and his body is sanctified.
Manmohan Singh (Punjabi)ਉਹ ਪਰਮ ਪਵਿੱਤਰ ਹੋ ਜਾਂਦਾ ਹੈ ਅਤੇ ਉਸ ਦਾ ਸਰੀਰ ਵੀ ਪਾਵਨ ਥੀ ਵੰਝਦਾ ਹੈ।
Fareedkot Teekaਔਰੁ ਅਤੀ ਉਜਲ ਹੈ ਪੁਨਾ ਵਹੁ ਦੇਹ ਕੇ ਬੀਚ ਹੀ ਕਲਿਆਨ ਰੂਪ ਹੈ, ਭਾਵ ਵਹੁ ਜੀਵਨ ਮੁਕਤ ਹੈ॥
Prof. Sahib Singhਉਸ ਦਾ ਆਤਮਾ ਬੜਾ ਹੀ ਪਵਿਤ੍ਰ ਹੋ ਜਾਂਦਾ ਹੈ, ਤੇ ਉਸ ਦਾ ਸਰੀਰ ਭੀ ਸਫਲ ਹੋ ਜਾਂਦਾ ਹੈ,

ਪਦ ਅਰਥ ਨਿਰਮਾਇਲੁ = ਨਿਰਮਲ, ਪਵਿੱਤਰ। ਦੇਹਾ = ਸਰੀਰ। ਸੀਝਸਿ = ਸਫਲ ਹੋ ਜਾਂਦਾ ਹੈ।

SikhNet (Spanish)Absolutamente Inmaculado, su cuerpo es santificado,

ਰਹਸੀ ਰਾਮੁ ਰਿਦੈ ਇਕ ਭਾਇ ॥

rahasee raam ridai ik bhaae |

Sant Singh KhalsaHis heart is happy, in love with the One Lord.
Manmohan SinghIn the love of One Lord, he remains happy, within his mind.
Manmohan Singh (Punjabi)ਇਕ ਪ੍ਰਭੂ ਦੇ ਪ੍ਰੇਮ ਅੰਦਰ ਉਹ ਆਪਣੇ ਮਨ ਵਿੱਚ ਪ੍ਰਸੰਨ ਰਹਿੰਦਾ ਹੈ।
Fareedkot Teekaਰਿਦੇ ਮੇਂ ਏਕ ਰਾਮ ਕੇ ਪ੍ਰੇਮ ਕੋ ਧਾਰਿ ਕਰ ਕੇ (ਰਹਸੀ) ਅਨੰਦ ਰੂਪ ਹੂਆ ਹੈ॥
Prof. Sahib Singhਆਨੰਦ-ਸਰੂਪ ਪਰਮਾਤਮਾ ਸਦਾ ਉਸ ਦੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ,

ਪਦ ਅਰਥ ਰਹਸੀ = ਰਹਸ ਵਾਲਾ, ਆਨੰਦ-ਸਰੂਪ = {ਰਹਸ-ਅਨੰਦ}। ਇਕ ਭਾਇ = ਇਕ-ਰਸ, ਲਗਾਤਾਰ, ਸਦਾ।

SikhNet (Spanish)y su corazón queda feliz y enamorado del Señor.

ਅੰਤਰਿ ਸਬਦੁ; ਸਾਚਿ ਲਿਵ ਲਾਇ ॥੧੦॥

antar sabad; saach liv laae |10|

Sant Singh KhalsaHe lovingly centers his attention deep within upon the True Word of the Shabad. ||10||
Manmohan SinghIn his mind, he enshrines love for the True Name.
Manmohan Singh (Punjabi)ਆਪਣੇ ਮਨ ਅੰਦਰ ਉਹ ਸਤਿਨਾਮ ਨਾਲ ਪ੍ਰੀਤ ਪਾਉਂਦਾ ਹੈ।
Fareedkot Teekaਅੰਤਰ ਸਚੇ ਬ੍ਰਹਮ ਮੇਂ ਬ੍ਰਿਤੀ ਲਗਾਈ ਹੈ॥੧੦॥☬ਜਗਤ ਕੋ ਮਿਥ੍ਯਾ ਦਿਖਾਵਤੇ ਹੈਂ:
Prof. Sahib Singhਉਸ ਦੇ ਮਨ ਵਿਚ ਸਤਿਗੁਰੂ ਦਾ ਸ਼ਬਦ ਵੱਸਦਾ ਹੈ ਤੇ ਉਹ ਮਨੁੱਖ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੧੦॥

ਪਦ ਅਰਥ ਸਾਚਿ = ਸਾਚ, ਸਦਾ-ਥਿਰ-ਪ੍ਰਭੂ ਵਿਚ। ਲਿਵ ਲਾਇ = ਸੁਰਤ ਜੋੜ ਕੇ ॥੧੦॥

SikhNet (Spanish)Dios está en Flor, siempre en su interior, porque en él fluye la Palabra del Shabd.(10)

ਰੋਸੁ. ਨ ਕੀਜੈ, ਅੰਮ੍ਰਿਤੁ ਪੀਜੈ; ਰਹਣੁ ਨਹੀ ਸੰਸਾਰੇ ॥

ros. na keejai, amrit peejai; rehan nahee sansaare |

Sant Singh KhalsaDon't be angry - drink in the Ambrosial Nectar; you shall not remain in this world forever.
Manmohan SinghBe thou not cross with thy Lord and quaff His elixir, Thou art not to stay long in this world.
Manmohan Singh (Punjabi)ਤੂੰ ਆਪਣੇ ਸੁਆਮੀ ਨਾਲ ਗੁੱਸੇ ਨਾਂ ਹੋ ਤੇ ਉਸ ਦੇ ਸੁਧਾਰਸ ਨੂੰ ਪਾਨ ਕਰ। ਇਸ ਜੱਗ ਵਿੱਚ ਤੂੰ ਬਹੁਤ ਚਿਰ ਨਹੀਂ ਠਹਿਰਾਨਾ।
Fareedkot Teekaਹੇ ਭਾਈ! ਕਿਸੀ ਪਰ ਗੁਸਾ ਨ ਕਰੋ ਔ ਨਾਮ ਅੰਮ੍ਰਿਤ ਕੋ ਪਾਨ ਕਰੋ। ਸੰਸਾਰ ਮੇਂ ਤੋ ਰਹਿਣਾ ਹੀ ਨਹੀਂ ਹੈ॥
Prof. Sahib Singh(ਹੇ ਪਾਂਡੇ! ਗੁਰੂ ਦੇ ਸਨਮੁਖ ਹੋ ਕੇ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ, ਉਸ ਗੋਪਾਲ ਨਾਲ) ਰੁਸੇਵਾਂ ਹੀ ਨਾਹ ਕਰੀ ਰੱਖੋ, ਉਸ ਦਾ ਨਾਮ-ਅੰਮ੍ਰਿਤ ਪੀਉ। ਇਸ ਸੰਸਾਰ ਵਿਚ ਸਦਾ ਦਾ ਵਸੇਬਾ ਨਹੀਂ ਹੈ।

ਪਦ ਅਰਥ ਰੋਸੁ = ਰੁਸੇਵਾਂ, ਰੋਸਾ, ਅਜੋੜ। ਕੀਜੈ = ਕਰਨਾ ਚਾਹੀਦਾ। ਰਹਣੁ = ਰਿਹੈਸ਼, ਵਸੇਬਾ। ਸੰਸਾਰੇ = ਸੰਸਾਰ ਵਿਚ।

SikhNet (Spanish)Debemos de tomar siempre del Néctar de Dios y no oponernos a Él, porque no permaneceremos para siempre en este mundo.

ਰਾਜੇ ਰਾਇ ਰੰਕ. ਨਹੀ ਰਹਣਾ; ਆਇ ਜਾਇ ਜੁਗ ਚਾਰੇ ॥

raaje raae rank. nahee rahanaa; aae jaae jug chaare |

Sant Singh KhalsaThe ruling kings and the paupers shall not remain; they come and go, throughout the four ages.
Manmohan SinghThe kings, the emperors and the paupers, shall remain not, They continue coming and going, the four ages through.
Manmohan Singh (Punjabi)ਪਾਤਿਸ਼ਾਹਾਂ, ਸ਼ਹਿਨਸ਼ਾਹਾਂ ਅਤੇ ਕੰਗਾਲਾਂ ਨੇ ਨਹੀਂ ਰਹਿਣਾ। ਚੌਹਾਂ ਯੁੱਗਾਂ ਅੰਦਰ ਇਹ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਰਾਜੇ ਰਾਣੇ ਪੁਨਾ ਰੰਕੋਂ ਨੇ ਭੀ ਨਹੀਂ ਰਹਿਣਾ। ਚਾਰੋਂ ਜੁਗੋਂ ਮੇਂ ਜੀਵੋਂ ਕਾ ਆਵਣਾ ਜਾਣਾ ਹੀ ਹੋ ਰਹਿਆ ਹੈ॥
Prof. Sahib Singhਰਾਜੇ ਹੋਣ, ਅਮੀਰ ਹੋਣ, ਚਾਹੇ ਕੰਗਾਲ ਹੋਣ, ਕੋਈ ਭੀ ਇਥੇ ਸਦਾ ਨਹੀਂ ਰਹਿ ਸਕਦਾ। ਜੋ ਜੰਮਿਆ ਹੈ ਉਸ ਨੇ ਮਰਨਾ ਹੈ, (ਇਹ ਨਿਯਮ) ਸਦਾ ਲਈ (ਅਟੱਲ) ਹੈ।

ਪਦ ਅਰਥ ਰਾਇ = ਅਮੀਰ। ਰੰਕ = ਕੰਗਾਲ। ਆਇ ਜਾਇ = ਜੋ ਆਇਆ ਹੈ ਉਸ ਨੇ ਚਲੇ ਜਾਣਾ ਹੈ, ਜੋ ਜੰਮਿਆ ਹੈ ਉਸ ਨੇ ਮਰਨਾ ਹੈ। ਜੁਗ ਚਾਰੇ = (ਇਹ ਕੁਦਰਤੀ ਨਿਯਮ) ਚਹੁੰ ਜੁਗਾਂ ਵਿਚ ਹੀ (ਚਲਿਆ ਆ ਰਿਹਾ ਹੈ)।

SikhNet (Spanish)Ni los reyes ni los pordioseros permanecerán aquí; todos vienen y se van, época tras época,

ਰਹਣ ਕਹਣ ਤੇ. ਰਹੈ ਨ ਕੋਈ; ਕਿਸੁ ਪਹਿ ਕਰਉ ਬਿਨੰਤੀ ॥

rehan kehan te. rahai na koee; kis peh krau binantee |

Sant Singh KhalsaEveryone says that they will remain, but none of them remain; unto whom should I offer my prayer?
Manmohan SinghEveryone says he will remain here and still no one remains, Then before whom should I make a supplication when no one is permanent?
Manmohan Singh (Punjabi)ਹਰ ਕੋਈ ਆਖਦਾ ਹੈ, ਮੈਂ ਏਥੇ ਰਹਾਂਗਾ ਅਤੇ ਫਿਰ ਭੀ ਕੋਈ ਨਹੀਂ ਰਹਿੰਦਾ। ਤਾਂ ਮੈਂ ਕੀਹਦੇ ਅੱਗੇ ਪ੍ਰਾਰਥਨਾ ਕਰਾਂ, ਜਦ ਕੋਈ ਥਿਰ ਹੀ ਨਹੀਂ।
Fareedkot Teekaਰਹਿਣਾ ਤੋ ਕਹਿਣਾ ਹੈ ਪਰੰਤੂ ਰਹਤਾ ਕੋਈ ਨਹੀਂ; ਵਾ ਕਹਣੇ ਕੀ ਕਹਣੀ ਉਤੇ ਕੋਈ ਨਹੀਂ ਰਹਤਾ, ਭਾਵ ਜੈਸੀ ਕਥਨੀ ਹੈ ਤੈਸੀ ਧਾਰਨਾ ਨਹੀਂ ਹੈ। ਮੈਂ ਕਿਸ ਪੈ ਅਪਨੀ ਬੇਨਤੀ ਕਰੂੰ?
Prof. Sahib Singhਇਥੇ ਸਦਾ ਟਿਕੇ ਰਹਿਣ ਲਈ ਤਰਲੇ ਕਰਨ ਨਾਲ ਭੀ ਕੋਈ ਸਦਾ ਟਿਕਿਆ ਰਹਿ ਨਹੀਂ ਸਕਦਾ, ਇਸ ਗੱਲ ਵਾਸਤੇ ਕਿਸੇ ਅੱਗੇ ਤਰਲੇ ਲੈਣੇ ਵਿਅਰਥ ਹਨ।

ਪਦ ਅਰਥ ਕਹਣ ਤੇ = ਕਹਿਣ ਨਾਲ, ਆਖਣ ਨਾਲ। ਰਹਣ ਕਹਣ ਤੇ = ਇਹ ਆਖਣ ਨਾਲ ਕਿ ਮੈਂ ਜਗਤ ਵਿਚ ਹੀ ਰਹਿਣਾ ਹੈ, ਮਰਨ ਤੋਂ ਬਚਣ ਲਈ ਤਰਲੇ ਲੈਣ ਨਾਲ। ਕਿਸੁ ਪਹਿ = ਕਿਸ ਦੇ ਪਾਸ? ਬਿਨੰਤੀ = ਤਰਲਾ। ਕਿਸ ਪਹਿ ਕਰਉ ਬਿਨੰਤੀ = ਕਿਸੇ ਦੇ ਪਾਸ ਮੈਂ ਤਰਲਾਂ ਕਰਾਂ? (ਇਥੇ ਜਗਤ ਵਿਚ ਸਦਾ ਟਿਕੇ ਰਹਿਣ ਲਈ) ਕਿਸੇ ਅੱਗੇ ਤਰਲੇ ਲੈਣੇ ਵਿਅਰਥ ਹਨ।

SikhNet (Spanish)aunque todos piensen que vivirán para siempre.

ਏਕੁ ਸਬਦੁ ਰਾਮ ਨਾਮ ਨਿਰੋਧਰੁ; ਗੁਰੁ ਦੇਵੈ ਪਤਿ ਮਤੀ ॥੧੧॥

ek sabad raam naam nirodhar; gur devai pat matee |11|

Sant Singh KhalsaThe One Shabad, the Name of the Lord, will never fail you; the Guru grants honor and understanding. ||11||
Manmohan SinghThe One Name of the Lords Master is eternally efficacious. The Guru alone blesses the mortal with honour and sound under standing.
Manmohan Singh (Punjabi)ਸੁਆਮੀ ਮਾਲਕ ਦਾ ਕੇਵਲ ਨਾਮ ਸਦੀਵ ਹੀ ਗੁਣਕਾਰੀ ਹੈ। ਕੇਵਲ ਗੁਰੂ ਜੀ ਹੀ ਪ੍ਰਾਨੀ ਨੂੰ ਇੱਜ਼ਤ ਆਬਰੂ ਤੇ ਯਥਾਰਥ ਸਮਝ ਪ੍ਰਦਾਨ ਕਰਦੇ ਹਨ।
Fareedkot Teekaਏਕ ਜੋ ਰਾਮ ਨਾਮ ਕਾ (ਸਬਦੁ) ਉਪਦੇਸ਼ ਹੈ, ਸੋ ਨਿਰਨੇ ਕਰ ਕੇ ਉਧਾਰਨੇ ਵਾਲਾ ਹੈ। ਜੋ ਗੁਰੂ ਜੀ ਬੁਧੀ ਮੇਂ ਦੇਵੈਂ ਤੋ ਪਤ ਰਹਤੀ ਹੈ॥੧੧॥☬ਜਿਨੋਂ ਨੇ ਉਪਦੇਸ਼ ਧਾਰਿਆ ਹੈ ਅਬ ਤਿਨੋਂ ਕੀ ਦਸ਼ਾ ਕਹਿਤੇ ਹੈਂ:
Prof. Sahib Singh(ਹਾਂ, ਹੇ ਪਾਂਡੇ! ਗੁਰੂ ਦੀ ਸਰਨ ਆਓ) ਸਤਿਗੁਰੂ ਪਰਮਾਤਮਾ ਦੇ ਨਾਮ ਦੀ ਵਡਿਆਈ ਦਾ ਸ਼ਬਦ ਬਖ਼ਸ਼ਦਾ ਹੈ ਜੋ ਵਿਕਾਰਾਂ ਤੋਂ ਬਚਾ ਲੈਂਦਾ ਹੈ, ਤੇ, ਸਤਿਗੁਰੂ ਪ੍ਰਭੂ-ਪਤੀ ਨਾਲ ਮਿਲਣ ਦੀ ਅਕਲ ਦੇਂਦਾ ਹੈ ॥੧੧॥

ਪਦ ਅਰਥ ਨਿਰੋਧਰੁ = {ਸੰ: ਨਿਰੁਧ = ਵਿਕਾਰਾਂ ਤੋਂ ਬਚਾ ਰੱਖਣਾ} ਵਿਕਾਰਾਂ ਤੋਂ ਬਚਾ ਰੱਖਣ ਵਾਲਾ। ਪਤਿ ਮਤੀ = ਪਤੀ-ਪਰਮਾਤਮਾ ਨਾਲ ਮਿਲਾਣ ਵਾਲੀ ਮੱਤ ॥੧੧॥

* ਨੋਟ: ਪਉੜੀ ਨੰ: ੧੦ ਅਤੇ ੧੧ ਦੋਵੇਂ 'ਰ' ਅੱਖਰ ਨਾਲ ਸ਼ੁਰੂ ਹੁੰਦੀਆਂ ਹਨ। ਇਥੇ ਸੰਸਕ੍ਰਿਤ ਦੇ ਸ੍ਵਰ-ਅੱਖਰ 'ਰਿ' ਅਤੇ 'ਰੀ' ਲਏ ਗਏ ਹਨ। * ਨੋਟ: ਰਾਜੇ ਤੇ ਕੰਗਾਲ ਨੂੰ ਮੌਤ ਦੇ ਸਾਹਮਣੇ ਇਕੋ ਜਿਹਾ ਬੇ-ਵੱਸ ਦੱਸ ਕੇ ਸਤਿਗੁਰੂ ਜੀ ਗ਼ਰੀਬ ਦੇ ਮਨ ਉਤੋਂ ਧਨੀ ਦਾ ਦਾਬਾ ਉਤਾਰਦੇ ਹਨ।

SikhNet (Spanish)Entonces, ¿a quién podría yo recurrir para desahogar mi pena?, sólo el Nombre del Único Dios funciona siempre; ésta es la Instrucción Sabia del Guru.(11)

ਲਾਜ ਮਰੰਤੀ ਮਰਿ ਗਈ; ਘੂਘਟੁ ਖੋਲਿ ਚਲੀ ॥

laaj marantee mar gee; ghooghatt khol chalee |

Sant Singh KhalsaMy shyness and hesitation have died and gone, and I walk with my face unveiled.
Manmohan SinghMy shyness and hesitation has died and perished away and I now walk unveiling my face.
Manmohan Singh (Punjabi)ਮੇਰਾ ਸ਼ਰਮੀਲਾਪਣ ਤੇ ਝਿਜਕ ਮਰ ਤੇ ਮਿੱਟ ਗਈ ਹੈ ਅਤੇ ਮੈਂ ਹੁਣ ਮੂੰਹ ਤੋਂ ਪੱਲਾ ਚੁਕ ਕੇ ਤੁਰਦੀ ਹਾਂ।
Fareedkot Teekaਜਿਸ ਸੰਸਾਰੀ ਲਾਜ ਕਰ ਕੇ ਬੁਧੀ ਮਰਤੀ ਥੀ ਸੋ ਲਾਜ ਮਰ ਗਈ। ਅਬ ਮੁਲਾਜੇ ਰੂਪ ਵਾ ਅਵਰਨ ਰੂਪ ਘੁੰਘਟ ਕੋ ਖੋਲ ਕੇ ਬੁਧੀ ਰੂਪ ਇਸਤ੍ਰੀ ਚਲੀ ਹੈ, ਭਾਵ ਪਰਮੇਸਰ ਮਾਰਗ ਮੇਂ ਪ੍ਰਵਿਰਤੀ ਹੈ॥
Prof. Sahib Singh(ਹੇ ਪਾਂਡੇ!) (ਗੁਰੂ ਦੀ ਸਰਨ ਪੈਣ ਵਾਲੀ ਜੀਵ ਇਸਤ੍ਰੀ ਦੀ) ਦੁਨੀਆ ਦੇ ਨੱਕ-ਨਮੂਜ ਦਾ ਸਦਾ ਧਿਆਨ ਰੱਖਣ ਵਾਲੀ (ਪਹਿਲੀ ਅਕਲ) ਮੁੱਕ ਜਾਂਦੀ ਹੈ, ਹੁਣ ਉਹ ਲੋਕ-ਲਾਜ ਦਾ ਘੁੰਡ ਲਾਹ ਕੇ ਤੁਰਦੀ ਹੈ।

ਪਦ ਅਰਥ ਲਾਜ = ਨੱਕ-ਨਮੂਜ। ਲਾਜ ਮਰੰਤੀ = ਲੋਕ-ਲਾਜ ਵਿਚ ਮਰਨ ਵਾਲੀ, ਹਰ ਵੇਲੇ ਦੁਨੀਆ ਵਿਚ ਨੱਕ-ਨਮੂਜ ਦਾ ਖ਼ਿਆਲ ਰੱਖਣ ਵਾਲੀ (ਅਕਲ)। ਮਰਿ ਗਈ = ਮੁੱਕ ਜਾਂਦੀ ਹੈ। ਘੂਘਟੁ ਖੋਲਿ = ਘੁੰਡ ਲਾਹ ਕੇ, ਨੱਕ ਨਮੂਜ ਵਾਲਾ ਘੁੰਡ ਲਾਹ ਕੇ। ਚਲੀ = ਤੁਰਦੀ ਹੈ।

SikhNet (Spanish)Me he quitado el velo y los valores del mundo no me atormentan más.

ਸਾਸੁ ਦਿਵਾਨੀ ਬਾਵਰੀ; ਸਿਰ ਤੇ ਸੰਕ ਟਲੀ ॥

saas divaanee baavaree; sir te sank ttalee |

Sant Singh KhalsaThe confusion and doubt from my crazy, insane mother-in-law has been removed from over my head.
Manmohan SinghMy crazy mother-in-law (mammon) is gone mad and her fear is removed off my head now.
Manmohan Singh (Punjabi)ਮੇਰੀ ਝੱਲੀ ਸੱਸ (ਮਾਇਆ) ਕਮਲੀ ਹੋ ਗਈ ਹੈ ਅਤੇ ਉਸ ਦਾ ਡਰ ਹੁਣ ਮੇਰੇ ਸੀਸ ਤੋਂ ਲਹਿ ਗਿਆ ਹੈ।
Fareedkot Teekaਜੋ ਅਵਿਦਿਆ ਰੂਪੀ ਦਿਵਾਨੀ ਸਾਸ ਥੀ ਔਰ ਬੁਧੀ ਕੋ ਬਾਵਰੀ ਕਰਨੇਹਾਰੀ ਸੀ, ਤਿਸ ਕੀ ਸੰਕਾ ਸਿਰ ਪਰ ਸੇ (ਟਲ) ਹਟ ਗਈ ਹੈ॥
Prof. Sahib Singh(ਜਿਸ ਮਾਇਆ ਨੇ ਉਸ ਨੂੰ ਪਤੀ-ਪ੍ਰਭੂ ਵਿਚ ਜੁੜਨ ਤੋਂ ਰੋਕਿਆ ਹੋਇਆ ਸੀ, ਉਸ) ਝੱਲੀ ਕਮਲੀ ਮਾਇਆ ਦਾ ਸਹਿਮ ਉਸ ਦੇ ਸਿਰ ਤੋਂ ਹਟ ਜਾਂਦਾ ਹੈ।

ਪਦ ਅਰਥ ਸਾਸੁ = ਸੱਸ, ਮਾਇਆ। ਬਾਵਰੀ = ਕਮਲੀ। ਸਿਰ ਤੇ = ਸਿਰ ਤੋਂ। ਸੰਕ = ਸ਼ੰਕਾ, ਸਹੰਸਾ, ਸਹਿਮ। ਟਲੀ = ਟਲ ਜਾਂਦਾ ਹੈ, ਹਟ ਜਾਂਦਾ ਹੈ।

SikhNet (Spanish)Mi suegra, la ignorancia, ha perdido su agarre y ya no tiene poder sobre mí.

ਪ੍ਰੇਮਿ ਬੁਲਾਈ ਰਲੀ ਸਿਉ; ਮਨ ਮਹਿ ਸਬਦੁ ਅਨੰਦੁ ॥

prem bulaaee ralee siau; man meh sabad anand |

Sant Singh KhalsaMy Beloved has summoned me with joyful caresses; my mind is filled with the bliss of the Shabad.
Manmohan SinghWith caressing affection, my Beloved has summoned me and in my mind is the joy of His Name.
Manmohan Singh (Punjabi)ਲਾਡਲੇ ਪਿਆਰ ਨਾਲ ਮੇਰੇ ਪ੍ਰੀਤਮ ਨੇ ਮੈਨੂੰ ਸੱਦ ਘੱਲਿਆ ਹੈ ਅਤੇ ਮੇਰੇ ਰਿਦੇ ਅੰਦਰ ਉਸ ਦੇ ਨਾਮ ਦੀ ਖੁਸ਼ੀ ਹੈ।
Fareedkot Teekaਪ੍ਰੇਮ ਕੇ ਸਾਥ ਬੁਲਾਈ ਪਤੀ ਨੇ ਖੁਸ਼ੀ ਕੇ ਵਾਸਤੇ ਵਾ ਖੁਸ਼ੀ ਸਾਥ ਔਰ ਮਨ ਮੇਂ ਗੁਰ ਉਪਦੇਸ਼ ਕੋ ਧਾਰ ਕਰ ਅਨੰਦ ਹੋ ਗਈ॥
Prof. Sahib Singhਉਸ ਨੂੰ ਪ੍ਰਭੂ-ਪਤੀ ਪਿਆਰ ਤੇ ਚਾਉ ਨਾਲ ਸੱਦਦਾ ਹੈ (ਭਾਵ, ਆਪਣੀ ਯਾਦ ਦੀ ਖਿੱਚ ਬਖ਼ਸ਼ਦਾ ਹੈ), ਉਸ ਦੇ ਮਨ ਵਿਚ (ਸਤਿਗੁਰੂ ਦਾ) ਸ਼ਬਦ (ਆ ਵੱਸਦਾ ਹੈ, ਉਸ ਦੇ ਮਨ ਵਿਚ) ਆਨੰਦ (ਟਿਕਿਆ ਰਹਿੰਦਾ) ਹੈ।

ਪਦ ਅਰਥ ਪ੍ਰੇਮਿ = ਪਿਆਰ ਨਾਲ। ਰਲੀ ਸਿਉ = ਚਾਉ ਨਾਲ। ਬੁਲਾਈ = ਸੱਦੀ ਜਾਂਦੀ ਹੈ, ਪਤੀ-ਪ੍ਰਭੂ ਸੱਦਦਾ ਹੈ।

SikhNet (Spanish)Mi Esposo, el Amor en Esencia, me ha llamado con Alegría a Su lado y mi mente en Éxtasis se entona en la Palabra.

ਲਾਲਿ ਰਤੀ. ਲਾਲੀ ਭਈ; ਗੁਰਮੁਖਿ ਭਈ ਨਿਚਿੰਦੁ ॥੧੨॥

laal ratee. laalee bhee; guramukh bhee nichind |12|

Sant Singh KhalsaImbued with the Love of my Beloved, I have become Gurmukh, and carefree. ||12||
Manmohan SinghImbued with the Love of my Beloved, I have become His hand-maiden and by Guru's grace am rendered care-free.
Manmohan Singh (Punjabi)ਆਪਣੇ ਦਿਲਜਾਨੀ (ਪਿਆਰੇ) ਦੀ ਪ੍ਰੀਤ ਨਾਲ ਰੰਗੀਜ ਮੈਂ ਉਸ ਦੀ ਟਹਿਲਣ ਥੀ ਗਈ ਹਾਂ, ਅਤੇ ਗੁਰਾਂ ਦੀ ਦਇਆ ਦੁਆਰਾ ਮੈਂ ਬੇiਫ਼ਕਰ ਹੋ ਗਈ ਹਾਂ।
Fareedkot Teekaਪਿਆਰੇ ਮੇਂ ਰਤੀ ਹੋਈ ਦਾਸੀ ਹੋ ਰਹੀ ਹੂੰ, ਗੁਰੋਂ ਦੁਆਰੇ ਨਿਸਚਿੰਤ ਹੋ ਗਈ ਹੂੰ॥੧੨॥
Prof. Sahib Singhਜੋ ਜੀਵ-ਇਸਤ੍ਰੀ ਗੁਰੂ ਦੀ ਸਰਨ ਆਉਂਦੀ ਹੈ ਉਸ ਨੂੰ ਦੁਨੀਆ ਵਾਲੀ ਕੋਈ ਚਿੰਤਾ ਪੋਹ ਨਹੀਂ ਸਕਦੀ, ਪ੍ਰੀਤਮ-ਪਤੀ (ਦੇ ਪ੍ਰੇਮ) ਵਿਚ ਰੰਗੀ ਹੋਈ ਦੇ ਮੂੰਹ ਉਤੇ ਲਾਲੀ ਭਖ ਆਉਂਦੀ ਹੈ ॥੧੨॥

ਪਦ ਅਰਥ ਲਾਲਿ = ਲਾਲ ਵਿਚ, ਪ੍ਰੀਤਮ-ਪਤੀ ਵਿਚ। ਰਤੀ = ਰੰਗੀ ਹੋਈ। ਲਾਲੀ ਭਈ = (ਮੂੰਹ ਉਤੇ) ਲਾਲੀ ਚੜ੍ਹ ਆਉਂਦੀ ਹੈ। ਗੁਰਮੁਖਿ = ਉਹ ਜੀਵ-ਇਸਤ੍ਰੀ ਜੋ ਗੁਰੂ ਦੀ ਸਰਨ ਆਉਂਦੀ ਹੈ। ਨਿਚਿੰਦੁ = ਚਿੰਤਾ-ਰਹਿਤ ॥੧੨॥

SikhNet (Spanish)Sí, estoy embebido con el Amor de mi Señor y mi mente ahora está libre de preocupaciones por la Gracia del Guru. (12)

ਲਾਹਾ ਨਾਮੁ ਰਤਨੁ; ਜਪਿ ਸਾਰੁ ॥

laahaa naam ratan; jap saar |

Sant Singh KhalsaChant the jewel of the Naam, and earn the profit of the Lord.
Manmohan SinghReap thou the excellent profit of the meditation of the Name-jewel.
Manmohan Singh (Punjabi)ਤੂੰ ਨਾਮ ਦੇ ਹੀਰੇ ਦੇ ਸਿਮਰਨ ਦਾ ਪਰਮ ਸ੍ਰੇਸ਼ਟ ਨਫਾ ਕਮਾ।
Fareedkot Teekaਨਾਮ ਜੋ ਰਤਨ ਰੂਪ ਹੈ ਤਿਸ ਕੇ ਜਪਨੇ ਕਾ ਲਾਭ ਸ੍ਰੇਸ਼ਟ ਹੋ॥
Prof. Sahib Singh(ਹੇ ਪਾਂਡੇ! ਪਰਮਾਤਮਾ ਦਾ) ਸ੍ਰੇਸ਼ਟ ਨਾਮ ਜਪ, ਸ੍ਰੇਸ਼ਟ ਨਾਮ ਹੀ ਅਸਲ ਖੱਟੀ-ਕਮਾਈ ਹੈ।

ਪਦ ਅਰਥ ਜਪਿ = (ਹੇ ਪਾਂਡੇ!) ਯਾਦ ਕਰ। ਲਾਹਾ = ਲਾਭ, ਖੱਟੀ। ਨਾਮੁ ਰਤਨੁ = ਪਰਮਾਤਮਾ ਦਾ ਨਾਮ ਜੋ ਦੁਨੀਆ ਦੇ ਸਾਰੇ ਪਦਾਰਥਾਂ ਨਾਲੋਂ ਕੀਮਤੀ ਹੈ। ਸਾਰੁ = ਸਾਰ ਨਾਮ, ਸ੍ਰੇਸ਼ਟ ਨਾਮ।

SikhNet (Spanish)Recolecta la Ganancia del Nombre del Señor;

ਲਬੁ ਲੋਭੁ ਬੁਰਾ ਅਹੰਕਾਰੁ ॥

lab lobh buraa ahankaar |

Sant Singh KhalsaGreed, avarice, evil and egotism;
Manmohan SinghEvil are avarice, covetousness and egotism.
Manmohan Singh (Punjabi)ਮੰਦੇ ਹਨ ਲਾਲਚ, ਤਮ੍ਹਾਂ ਅਤੇ ਤਕੱਬਰ।
Fareedkot Teekaਲਬ, ਲੌਭ, ਹੰਕਾਰ, ਕਾ ਕਰਨਾ ਬੁਰਾ ਹੈ; ਵਾ ਇਨ ਬਿਕਾਰੋਂ ਕਰ ਜੀਵ ਬੁਰਾ ਹੋ ਰਹਾ ਹੈ; ਵਾ ਇਨ ਵਿਕਾਰੋਂ ਕਰ ਜੀਵ ਕਾ ਬੁਰਾ ਹੋਤਾ ਹੈ॥
Prof. Sahib Singhਜੀਭ ਦਾ ਚਸਕਾ, ਮਾਇਆ ਦਾ ਲਾਲਚ, ਅਹੰਕਾਰ (ਇਹ ਕਰਮ ਬੁਰਾ ਹੈ)।

ਪਦ ਅਰਥ ਬੁਰਾ = ਭੈੜਾ, ਚੰਦਰਾ।

SikhNet (Spanish)sí, contempla a esta Joya, la Esencia, porque la avaricia y el ego de nada te sirven.

ਲਾੜੀ ਚਾੜੀ; ਲਾਇਤਬਾਰੁ ॥

laarree chaarree; laaeitabaar |

Sant Singh Khalsaslander, inuendo and gossip;
Manmohan SinghPractising slander, commendation and back-biting,
Manmohan Singh (Punjabi)ਨਿੰਦਾ, ਉਸਤਤ ਅਤੇ ਚੁਗਲੀ ਕਰਨ ਦੁਆਰਾ,
Fareedkot Teeka(ਲਾੜੀ) ਨਿੰਦਾ, (ਚਾੜੀ) ਉਸਤਤੀ, ਪੁਨਃ (ਲਾਇਤਬਾਰੁ) ਚੁਗਲੀ॥
Prof. Sahib Singhਨਿੰਦਿਆ, ਖ਼ੁਸ਼ਾਮਦ, ਚੁਗ਼ਲੀ-ਇਹ ਹਰੇਕ ਕੰਮ ਮਾੜਾ ਹੈ।

ਪਦ ਅਰਥ ਲਾੜੀ ਚਾੜੀ = ਲਹਾ ਦੀ ਗੱਲ ਤੇ ਚੜ੍ਹਾਅ ਦੀ ਗੱਲ, ਨਿੰਦਿਆ ਤੇ ਖ਼ੁਸ਼ਾਮਦ। ਲਾਇਤਬਾਰ = ਲਾ-ਇਤਬਾਰੁ, ਉਹ ਢੰਗ ਜਿਸ ਨਾਲ ਕਿਸੇ ਦਾ ਇਤਬਾਰ ਗਵਾਇਆ ਜਾ ਸਕੇ, ਚੁਗ਼ਲੀ।

SikhNet (Spanish)No calumnies a otro, ni lo incites, ni lo provoques;

ਮਨਮੁਖੁ ਅੰਧਾ ਮੁਗਧੁ ਗਵਾਰੁ ॥

manamukh andhaa mugadh gavaar |

Sant Singh Khalsathe self-willed manmukh is blind, foolish and ignorant.
Manmohan Singhthe apostate is gone blind, foolish and ignorant.
Manmohan Singh (Punjabi)ਅਧਰਮੀ, ਅੰਨ੍ਹਾ, ਮੂਰਖ ਅਤੇ ਬੇਸਮਝ ਥੀ ਗਿਆ ਹੈ।
Fareedkot Teekaਇਨ ਬਿਕਾਰੋਂ ਕਰ ਮਨਮੁਖ ਅਤੀ ਮੂਰਖ ਅੰਧਾ ਹੋ ਰਹਿਆ ਹੈ॥
Prof. Sahib Singhਜੋ ਮਨੁੱਖ (ਪਰਮਾਤਮਾ ਦਾ ਸਿਮਰਨ ਛੱਡ ਕੇ) ਆਪਣੇ ਮਨ ਦੇ ਪਿੱਛੇ ਤੁਰਦਾ ਹੈ (ਤੇ ਲਬ ਲੋਭ ਆਦਿਕ ਕਰਦਾ ਹੈ) ਉਹ ਮੂਰਖ, ਮੂੜ੍ਹ, ਤੇ ਅੰਨ੍ਹਾ ਹੈ (ਭਾਵ, ਉਸ ਨੂੰ ਜੀਵਨ ਦਾ ਸਹੀ ਰਾਹ ਨਹੀਂ ਦਿੱਸਦਾ)।

ਪਦ ਅਰਥ ਮਨ ਮੁਖੁ = ਉਹ ਬੰਦਾ ਜਿਸ ਦਾ ਰੁਖ਼ ਆਪਣੇ ਮਨ ਵਲ ਹੈ, ਆਪ-ਹੁਦਰਾ ਬੰਦਾ। ਮੁਗਧੁ = ਮੂਰਖ।

SikhNet (Spanish)el egocéntrico que hace esto es un ciego e ignorante.

ਲਾਹੇ ਕਾਰਣਿ ਆਇਆ ਜਗਿ ॥

laahe kaaran aaeaa jag |

Sant Singh KhalsaFor the sake of earning the profit of the Lord, the mortal comes into the world.
Manmohan SinghThe mortal comes into the world for earning some profit.
Manmohan Singh (Punjabi)ਨਫ਼ਾ ਕਮਾਉਣ ਲਈ, ਪ੍ਰਾਨੀ ਸੰਸਾਰ ਵਿੱਚ ਆਉਂਦਾ ਹੈ।
Fareedkot Teekaਲਾਭ ਕੇ ਵਾਸਤੇ ਸੰਸਾਰ ਮੇਂ ਆਇਆ ਥਾ॥
Prof. Sahib Singhਜੀਵ ਜਗਤ ਵਿਚ ਕੁਝ ਖੱਟਣ ਦੀ ਖ਼ਾਤਰ ਆਉਂਦਾ ਹੈ,

ਪਦ ਅਰਥ ਕਾਰਣਿ = ਵਾਸਤੇ। ਜਗਿ = ਜਗ ਵਿਚ।

SikhNet (Spanish)Venimos al mundo para cosechar alguna ganancia,

ਹੋਇ ਮਜੂਰੁ; ਗਇਆ ਠਗਾਇ ਠਗਿ ॥

hoe majoor; geaa tthagaae tthag |

Sant Singh KhalsaBut he becomes a mere slave laborer, and is mugged by the mugger, Maya.
Manmohan SinghHe becomes a cooly and cheated by the mammon-cheat.
Manmohan Singh (Punjabi)ਉਹ ਕੁੱਲੀ ਬਣ ਜਾਂਦਾ ਹੈ ਅਤੇ ਛਲਨੀ ਮਾਇਆ ਉਸ ਨੂੰ ਛੱਲ ਲੈਂਦੀ ਹੈ।
Fareedkot Teekaਇਸਤ੍ਰੀ ਆਦਿਕੋਂ ਕਾ ਮਜੂਰ ਹੋ ਕਰ ਕਾਮਾਦਿਕ ਠਗੋਂ ਸੇ ਧਰਮ ਰੂਪ ਧਨ ਕੋ ਜੀਵ ਠਗਾਇ ਗਿਆ ਹੈ॥
Prof. Sahib Singhਪਰ (ਮਾਇਆ ਦਾ) ਗੋੱਲਾ ਬਣ ਕੇ ਮੋਹ ਦੇ ਹੱਥੋਂ ਜੀਵਨ-ਖੇਡ ਹਾਰ ਕੇ ਜਾਂਦਾ ਹੈ।

ਪਦ ਅਰਥ ਹੋਇ = ਬਣ ਕੇ। ਗਇਆ ਠਗਾਇ = ਠਗਾ ਕੇ ਗਿਆ, ਬਾਜੀ ਹਾਰ ਕੇ ਗਿਆ। ਠਗਿ = ਠੱਗ ਦੀ ਰਾਹੀਂ, ਮੋਹ ਦੀ ਰਾਹੀਂ।

SikhNet (Spanish)pero nos volvemos esclavos al dejarnos engañar por Maya.

ਲਾਹਾ ਨਾਮੁ ਪੂੰਜੀ ਵੇਸਾਹੁ ॥

laahaa naam poonjee vesaahu |

Sant Singh KhalsaOne who earns the profit of the Naam, with the capital of faith,
Manmohan SinghHe, who with the capital of faith, reaps the profit of the Name,
Manmohan Singh (Punjabi)ਜੇ ਸਿਦਕ ਦੀ ਰਾਸ ਨਾਲ ਨਾਮ ਦਾ ਮੁਨਾਫਾ ਕਮਾਉਂਦਾ ਹੈ,
Fareedkot Teekaਪੁਨਾ ਸਰਧਾ ਰੂਪ ਪੂੰਜੀ ਕਰ ਕੇ ਜਿਸ ਨੇ ਨਾਮ ਕੋ ਖਰੀਦ ਕਰ ਲਾਭ ਲੀਆ ਹੈ॥
Prof. Sahib Singhਜੋ ਮਨੁੱਖ ਸਰਧਾ ਨੂੰ ਰਾਸ-ਪੂੰਜੀ ਬਣਾਂਦਾ ਹੈ ਤੇ (ਇਸ ਪੂੰਜੀ ਦੀ ਰਾਹੀਂ) ਪਰਮਾਤਮਾ ਦਾ ਨਾਮ ਖੱਟਦਾ-ਕਮਾਂਦਾ ਹੈ,

ਪਦ ਅਰਥ ਵੇਸਾਹੁ = ਸਰਧਾ।

SikhNet (Spanish)La Ganancia es el Nombre del Señor, la Riqueza obtenida por la Fe,

ਨਾਨਕ ਸਚੀ ਪਤਿ; ਸਚਾ ਪਾਤਿਸਾਹੁ ॥੧੩॥

naanak sachee pat; sachaa paatisaahu |13|

Sant Singh KhalsaO Nanak, is truly honored by the True Supreme King. ||13||
Manmohan SinghO Nanak, gathers true honour and is the true King.
Manmohan Singh (Punjabi)ਹੇ ਨਾਨਕ, ਉਹ ਸੱਚੀ ਇੱਜ਼ਤ ਆਬਰੂ ਪਾ ਲੈਂਦਾ ਹੈ ਅਤੇ ਸੱਚਾ ਸ਼ਹਿਨਸ਼ਾਹ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਕੀ ਪਤ ਸਚੀ ਹੈ ਅਰ ਵਹੁ ਸਚਾ ਪਾਤਸ਼ਾਹ ਹੈ॥੧੩॥☬ਭਗਤੀ ਕੇ ਬਿਨਾ ਖਰਾਬੀ ਅਤੇ ਭਗਤੀ ਕਰ ਕੇ ਸੁਖ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਉਸ ਨੂੰ ਸਦਾ-ਥਿਰ ਪਾਤਿਸ਼ਾਹ ਸਦਾ ਟਿਕੀ ਰਹਿਣ ਵਾਲੀ ਇੱਜ਼ਤ ਬਖ਼ਸ਼ਦਾ ਹੈ ॥੧੩॥

ਪਦ ਅਰਥ ਸਚੀ = ਸਦਾ ਟਿਕੀ ਰਹਿਣ ਵਾਲੀ। ਪਤਿ = ਇੱਜ਼ਤ ॥੧੩॥

* ਨੋਟ: ਪਉੜੀ ਨੰ: ੧੨ ਅਤੇ ੧੩ 'ਲ' ਅੱਖਰ ਨਾਲ ਸ਼ੁਰੂ ਹੁੰਦੀਆਂ ਹਨ। ਇਹ ਅੱਖ਼ਰ ਸੰਸਕ੍ਰਿਤ ਦੇ ਅੱਖਰ 'ਲ੍ਰਿ' ਅਤੇ 'ਲ੍ਰੀ' ਹਨ। ਇਹ ਅੱਖਰ 'ਸ੍ਵਰ' ਹੀ ਗਿਣੇ ਜਾਂਦੇ ਹਨ।

SikhNet (Spanish)que si uno lo obtiene, es en verdad honrado por Dios, el Rey Verdadero.(13)

ਆਇ ਵਿਗੂਤਾ ਜਗੁ; ਜਮ ਪੰਥੁ ॥

aae vigootaa jag; jam panth |

Sant Singh KhalsaThe world is ruined on the path of Death.
Manmohan SinghAdopting the way of death, the world is ruined.
Manmohan Singh (Punjabi)ਮੌਤ ਦਾ ਰਸਤਾ ਇਖਤਿਆਰ ਕਰਕੇ ਦੁਨੀਆਂ ਤਬਾਹ ਹੋ ਗਈ ਹੈ।
Fareedkot Teekaਆਇ ਕੇ ਸੰਸਾਰ ਮੇਂ ਜੀਵ ਭਗਤੀ ਬਿਨਾਂ ਮਾਯਾ ਕਰ ਜਮ ਮਾਰਗ ਮੇਂ ਖਰਾਬ ਹੂਆ ਹੈ॥
Prof. Sahib Singhਜੀਵ (ਸੰਸਾਰ ਵਿਚ) ਜਨਮ ਲੈ ਕੇ (ਗੋਪਾਲ ਦੀ ਭਗਤੀ ਦੇ ਥਾਂ ਮਾਇਆ ਦੀ ਖ਼ਾਤਰ) ਖ਼ੁਆਰ ਹੁੰਦਾ ਹੈ, ਤੇ ਆਤਮਕ ਮੌਤ ਦਾ ਰਾਹ ਫੜ ਲੈਂਦਾ ਹੈ।

ਪਦ ਅਰਥ ਆਇ = ਆ ਕੇ, ਜਨਮ ਲੈ ਕੇ। ਵਿਗੂਤਾ = ਖ਼ੁਆਰ ਹੁੰਦਾ ਹੈ। ਜਗੁ = ਜਗਤ (ਭਾਵ, ਜੀਵ)। ਜਮ ਪੰਥੁ = ਮੌਤ ਦਾ ਰਾਹ, ਆਤਮਕ ਮੌਤ ਦਾ ਰਸਤਾ।

SikhNet (Spanish)El mundo sigue el camino a la muerte y así perece;

ਆਈ; ਨ ਮੇਟਣ ਕੋ ਸਮਰਥੁ ॥

aaee; na mettan ko samarath |

Sant Singh KhalsaNo one has the power to erase Maya's influence.
Manmohan SinghNo one is potent to undo the influence of mammon.
Manmohan Singh (Punjabi)ਮਾਇਆ ਦਾ ਅਸਰ ਜ਼ਾਇਲ ਕਰਨ ਨੂੰ ਕੋਈ ਭੀ ਬਲਵਾਨ ਨਹੀਂ।
Fareedkot Teekaਮੌਤ ਆਈ ਕੋ ਕੋਈ ਮੇਟਨੇ ਕੌ ਸਮਰਥ ਨਹੀਂ; ਵਾ (ਆਈ) ਮਾਯਾ ਕੇ ਦੂਰ ਕਰਨੇ ਕੋ ਕੋਈ ਸਮਰਥ ਨਹੀਂ ਹੈ॥
Prof. Sahib Singhਅਤੇ ਮਾਇਆ ਦੀ ਤ੍ਰਿਸ਼ਨਾ ਨੂੰ ਮਿਟਾਣ-ਜੋਗਾ ਨਹੀਂ ਹੁੰਦਾ।

ਪਦ ਅਰਥ ਆਈ = ਮਾਇਆ, ਮਾਇਆ ਦੀ ਤ੍ਰਿਸ਼ਨਾ।

SikhNet (Spanish)nadie es tan poderoso como para poder detener el paso de Maya.

ਆਥਿ ਸੈਲ; ਨੀਚ ਘਰਿ ਹੋਇ ॥

aath sail; neech ghar hoe |

Sant Singh KhalsaIf wealth visits the home of the lowliest clown,
Manmohan SinghIf wealth visits the house of even a groveling clown,
Manmohan Singh (Punjabi)ਜੇਕਰ ਧਨ ਦੌਲਤ ਕਿਸੇ ਕਮੀਣ ਮੂਰਖ ਦੇ ਗ੍ਰਹਿ ਵਿੱਚ ਭੀ ਹੋਵੇ,
Fareedkot Teeka(ਆਥਿ) ਮਾਯਾ ਜੇ ਨੀਚ ਕੇ ਘਰ ਮੇਂ ਹੋਵੇ ਤਉ ਉਸ ਕੋ ਭੀ (ਸੈਲ) ਅਨੰਦ ਦੇਤੀ ਹੈ॥☬ਪੁਨਾ ਮਾਇਆ ਕੈਸੀ ਹੈ?
Prof. Sahib Singh(ਜਗਤ ਦਾ ਝੱਲ-ਪੁਣਾ ਵੇਖੋ ਕਿ) ਜੇ ਬਹੁਤੀ ਮਾਇਆ ਕਿਸੇ ਚੰਦਰੇ ਮਨੁੱਖ ਦੇ ਘਰ ਵਿਚ ਹੋਵੇ,

ਪਦ ਅਰਥ ਆਥਿ = ਮਾਇਆ। ਸੈਲ = ਪਹਾੜ। ਆਥਿ ਸੈਲ = ਮਾਲ-ਧਨ ਦੇ ਪਹਾੜ, ਬਹੁਤ ਧਨ {ਜਿਵੇਂ, "ਗਿਰਹਾ ਸੇਤੀ ਮਾਲੁ ਧਨੁ"}। ਨੀਚ = ਚੰਦਰਾ ਮਨੁੱਖ। ਨੀਚ ਘਰਿ = ਚੰਦਰੇ ਬੰਦੇ ਦੇ ਘਰ ਵਿਚ।

SikhNet (Spanish)Si las riquezas de Maya caen sobre la casa aun del más pobre,

ਆਥਿ ਦੇਖਿ; ਨਿਵੈ ਜਿਸੁ ਦੋਇ ॥

aath dekh; nivai jis doe |

Sant Singh Khalsaseeing that wealth, all pay their respects to him.
Manmohan Singhbeholding that wealth, both the rich and the poor, play homage to him.
Manmohan Singh (Punjabi)ਤਾਂ ਉਸ ਧਨ-ਦੌਲਤ ਨੂੰ ਵੇਖ ਕੇ ਦੋਨੋਂ ਅਮੀਰ ਤੇ ਗਰੀਬ, ਉਸ ਨੂੰ ਸਲਾਮ ਕਰਦੇ ਹਨ।
Fareedkot Teekaਜਿਸ ਕੋ ਦੇਖ ਕੇ (ਦੋਇ) ਦੋਊ ਹਿੰਦੂ ਮੁਸਲਮਾਨ ਨਿਉਂਦੇ ਹੈਂ, ਭਾਵ ਮਾਯਾਵਾਨ ਕੋ ਸਭ ਨਿਉਂਦੇ ਹੈਂ॥ ਵਾ ਮਾਯਾਵਾਨ ਨੀਚ ਘਰ ਹੋਵੇ ਤੋ ਭੀ (ਸੈਲ) ਪਰਬਤ, ਭਾਵ ਵਡਾ ਬਨ ਜਾਤਾ ਹੈ; ਵਾ ਭਗਤੀ ਰੂਪ (ਆਥਿ) ਮਾਇਆ ਨੀਚ ਕੇ ਰਿਦੇ ਮੇਂ ਭੀ ਹੋਵੇ ਤਾਂ ਕੋ ਭੀ (ਸੈਲ) ਅਨੰਦ ਦੇਤੀ ਹੈ। ਭਗਤੀ ਦੇਖ ਕੇ ਦੋਵੇਂ ਲੋਕ ਵਾ ਹਿੰਦੂ ਮੁਸਲਮਾਨ ਨਿਉਂਦੇ ਹੈਂ॥
Prof. Sahib Singhਤਾਂ ਉਸ ਦੀ ਮਾਇਆ ਨੂੰ ਵੇਖ ਕੇ (ਗਰੀਬ ਅਮੀਰ) ਦੋਵੇਂ (ਉਸ ਚੰਦਰੇ ਅੱਗੇ ਭੀ) ਲਿਫ਼ਦੇ ਹਨ;

ਪਦ ਅਰਥ ਜਿਸੁ ਆਥਿ ਦੇਖਿ = ਤੇ ਉਸ (ਨੀਚ) ਦੀ ਮਾਇਆ ਨੂੰ ਵੇਖ ਕੇ। ਦੋਇ = ਦੋਵੇ (ਭਾਵ, ਅਮੀਰ ਤੇ ਗਰੀਬ)।

SikhNet (Spanish)gente rica y pobre le rinden pleitesía.

ਆਥਿ ਹੋਇ; ਤਾ ਮੁਗਧੁ ਸਿਆਨਾ ॥

aath hoe; taa mugadh siaanaa |

Sant Singh KhalsaEven an idiot is thought of as clever, if he is rich.
Manmohan SinghIf there be riches, then even and idiot is looked upon as wise.
Manmohan Singh (Punjabi)ਜੇਕਰ ਧਨ ਪਦਾਰਥ ਹੋਵੇ, ਤਦ ਇਕ ਬੁੱਧੂ ਭੀ ਅਕਲਮੰਦ ਜਾਣਿਆ ਜਾਂਦਾ ਹੈ।
Fareedkot Teekaਜੇ ਘਰ ਮੇਂ ਮਾਇਆ ਹੋਇ ਤੌ ਮੂਰਖ ਭੀ ਸਿਆਨਾ ਕਹੀਤਾ ਹੈ; ਵਾ ਜਿਸਮੇਂ ਭਗਤੀ ਹੋਵੈ ਸੋ ਮੂਰਖ ਭੀ ਚਤੁਰ ਹੈ॥
Prof. Sahib Singhਜੇ ਮਾਇਆ (ਪੱਲੇ) ਹੋਵੇ ਤਾਂ ਮੂਰਖ ਬੰਦਾ ਭੀ ਸਿਆਣਾ (ਮੰਨਿਆ ਜਾਂਦਾ) ਹੈ।
SikhNet (Spanish)Si uno es rico, su ignorancia es considerada erudición, pero mira,

ਭਗਤਿ ਬਿਹੂਨਾ; ਜਗੁ ਬਉਰਾਨਾ ॥

bhagat bihoonaa; jag bauraanaa |

Sant Singh KhalsaWithout devotional worship, the world is insane.
Manmohan SinghWithout the Lord's devotional service, the world is stark mad.
Manmohan Singh (Punjabi)ਪ੍ਰਭੂ ਦੀ ਪ੍ਰੇਮਮਈ ਸੇਵਾ ਬਾਝੋਂ ਸੰਸਾਰ ਸਰਾਸਰ ਕਮਲਾ ਹੈ।
Fareedkot Teekaਜਿਸ ਮੇਂ ਭਗਤੀ ਨਹੀਂ ਓਹ ਜੀਵ ਚਾਹੋ ਬਹੁਤ ਬਿਵਹਾਰੋਂ ਮੇਂ ਚਤਰੁ ਭੀ ਹੋਵੇ ਤਾਂ ਵੀ ਓਹ ਬਉਰਾ ਹੈ॥
Prof. Sahib Singhਭਗਤੀ ਤੋਂ ਵਾਂਝਾ ਹੋਣ ਕਰ ਕੇ ਜਗਤ ਝੱਲਾ ਹੋਇਆ ਫਿਰਦਾ ਹੈ।

ਪਦ ਅਰਥ ਬਉਰਾਨਾ = ਕਮਲਾ, ਝੱਲਾ।

SikhNet (Spanish)sin Devoción al Señor, el mundo está enteramente loco.

ਸਭ ਮਹਿ ਵਰਤੈ ਏਕੋ ਸੋਇ ॥

sabh meh varatai eko soe |

Sant Singh KhalsaThe One Lord is contained among all.
Manmohan SinghHe, the one Lord, is contained amongst all.
Manmohan Singh (Punjabi)ਉਹ ਇੱਕ ਸੁਆਮੀ ਹੀ ਸਾਰਿਆਂ ਅੰਦਰ ਵਿਆਪਕ ਹੈ।
Fareedkot Teekaਸਭ ਮੇਂ (ਸੋਇ) ਪੂਰਬੁਕਤ ਏਕ ਹੀ ਵਰਤਤਾ ਹੈ॥
Prof. Sahib Singh(ਝੱਲ-ਪੁਣੇ ਵਿਚ ਨਹੀਂ ਸਮਝਦਾ ਕਿ ਭਾਵੇਂ ਕੋਈ ਗ਼ਰੀਬ ਹੈ ਭਾਵੇਂ ਅਮੀਰ) ਉਹ (ਗੋਪਾਲ) ਆਪ ਹੀ ਸਭ ਜੀਵਾਂ ਵਿਚ ਮੌਜੂਦ ਹੈ,

ਪਦ ਅਰਥ ਏਕੋ ਸੋਇ = ਉਹ (ਗੋਪਾਲ) ਆਪ ਹੀ। ਵਰਤੈ = ਮੌਜੂਦ ਹੈ।

SikhNet (Spanish)El Único Señor prevalece en todos los seres,

ਜਿਸ ਨੋ ਕਿਰਪਾ ਕਰੇ; ਤਿਸੁ ਪਰਗਟੁ ਹੋਇ ॥੧੪॥

jis no kirapaa kare; tis paragatt hoe |14|

Sant Singh KhalsaHe reveals Himself, unto those whom He blesses with His Grace. ||14||
Manmohan SinghHe manifests Himself unto him, on whom is His grace.
Manmohan Singh (Punjabi)ਉਹ ਆਪਣੇ ਆਪ ਨੂੰ ਉਸ ਉੱਤੇ ਜ਼ਾਹਰ ਕਰਦਾ ਹੈ ਜਿਸ ਉੱਤੇ ਉਸ ਦੀ ਰਹਿਮਤ ਹੈ।
Fareedkot Teekaਪਰੰਤੂ ਜਿਸ ਪਰ ਕ੍ਰਿਪਾ ਕਰੇ ਤਿਸ ਕੋ ਪ੍ਰਗਟ ਹੋਤਾ ਹੈ॥੧੪॥☬ਜੇ ਕਹੇ ਪ੍ਰਗਟ ਹੋਨੇ ਵਾਲਾ ਕੈਸਾ ਹੈ? ਤਿਸ ਪਰ ਕਹਿਤੇ ਹੈਂ:
Prof. Sahib Singhਪਰ ਇਹ ਸੂਝ ਉਸ ਮਨੁੱਖ ਨੂੰ ਆਉਂਦੀ ਹੈ ਜਿਸ ਉਤੇ (ਗੋਪਾਲ ਆਪ) ਕਿਰਪਾ ਕਰਦਾ ਹੈ ॥੧੪॥

* ਨੋਟ: ਗੁਰੂ ਨਾਨਕ ਦੇਵ ਜੀ ਦੇ ਖ਼ਿਆਲ ਅਨੁਸਾਰ ਧਨ-ਦੌਲਤ ਦਾ ਲਾਲਚ ਆਤਮਕ ਮੌਤ ਦਾ ਕਾਰਨ ਬਣਦਾ ਹੈ। ਚੰਦਰੇ ਭੈੜੇ ਮਾਇਆ-ਧਾਰੀ ਦੀ ਖ਼ੁਸ਼ਾਮਦ ਕਰਨਾ ਆਤਮਕ ਮੌਤ ਦੀ ਹੀ ਨਿਸ਼ਾਨੀ ਹੈ।

SikhNet (Spanish)pero se manifiesta sólo a aquél a quien le otorga Su Gracia. (14)

ਜੁਗਿ ਜੁਗਿ ਥਾਪਿ; ਸਦਾ ਨਿਰਵੈਰੁ ॥

jug jug thaap; sadaa niravair |

Sant Singh KhalsaThroughout the ages, the Lord is eternally established; He has no vengeance.
Manmohan SinghThe Uninimical Lord is ever stable all the ages through.
Manmohan Singh (Punjabi)ਦੁਸ਼ਮਨੀ-ਰਹਿਤ ਸੁਆਮੀ ਸਾਰਿਆਂ ਯੁੱਗਾਂ ਅੰਦਰ ਸਦੀਵੀ ਸਥਿਰ ਹੈ।
Fareedkot Teekaਜਿਸਨੇ ਚਹੁ ਜੁਗਾਂ ਕੀ ਮਰਯਾਦਾ ਕੋ ਥਾਪਿਆ ਹੈ ਵਹੁ ਸਦਾ ਹੀ ਨਿਰਵੈਰੁ ਹੈ॥
Prof. Sahib Singh(ਹੇ ਪਾਂਡੇ! ਉਸ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖ) ਜੋ ਸਦਾ ਹੀ (ਬਹੁ-ਰੰਗੀ ਦੁਨੀਆ) ਪੈਦਾ ਕਰ ਕੇ ਆਪ ਨਿਰਵੈਰ ਰਹਿੰਦਾ ਹੈ,

ਪਦ ਅਰਥ ਜੁਗਿ = ਜੁਗ ਵਿਚ। ਜੁਗਿ ਜੁਗਿ = ਹਰੇਕ ਜੁਗ ਵਿਚ, ਹਰ ਸਮੇ। ਥਾਪਿ = ਥਾਪ ਕੇ, ਟਿਕਾ ਕੇ, ਪੈਦਾ ਕਰ ਕੇ।

SikhNet (Spanish)Dios actúa a través de todas las épocas; no odia a nadie, ni se involucra en la contienda, ni va ni viene.

ਜਨਮਿ ਮਰਣਿ ਨਹੀ ਧੰਧਾ ਧੈਰੁ ॥

janam maran nahee dhandhaa dhair |

Sant Singh KhalsaHe is not subject to birth and death; He is not entangled in worldly affairs.
Manmohan SinghHe is involved not in strifes, nor come sand goes He.
Manmohan Singh (Punjabi)ਉਹ ਬਖੇੜਿਆ ਵਿੱਚ ਨਹੀਂ ਉਲਝਦਾ, ਨਾਂ ਹੀ ਉਹ ਆਉਂਦਾ ਤੇ ਜਾਂਦਾ ਹੈ।
Fareedkot Teekaਉਸ ਕੋ ਜਨਮ ਮਰਨ ਕਾ ਧੰਧਾ ਨਹੀ ਅਰ ਕਹੀਂ ਧਾਵਤਾ ਨਹੀਂ, ਭਾਵ ਅਜਨਮਾ ਹੈ। (ਧੈਰੁ) ਧੀਰਜਵਾਨ ਹੈ॥
Prof. Sahib Singhਜੋ ਜਨਮ ਮਰਨ ਵਿਚ ਨਹੀਂ ਹੈ ਤੇ (ਜਿਸ ਦੇ ਅੰਦਰ ਜਗਤ ਦਾ ਕੋਈ) ਧੰਧਾ ਭਟਕਣਾ ਪੈਦਾ ਨਹੀਂ ਕਰਦਾ।

ਪਦ ਅਰਥ ਜਨਮਿ = ਜਨਮ ਵਿਚ। ਮਰਣਿ = ਮਰਨ ਵਿਚ। ਧੈਰੁ = ਭਟਕਣਾ। ਜਨਮਿ ਮਰਣਿ ਨਹੀ = (ਉਹ ਗੋਪਾਲ) ਜਨਮ ਵਿਚ ਤੇ ਮਰਨ ਵਿਚ ਨਹੀਂ (ਆਉਂਦਾ)।

SikhNet (Spanish)El ser, en su manifestación, Lo refleja sólo a Él, a tu Dios.

ਜੋ ਦੀਸੈ; ਸੋ ਆਪੇ ਆਪਿ ॥

jo deesai; so aape aap |

Sant Singh KhalsaWhatever is seen, is the Lord Himself.
Manmohan SinghWhatever is seen that is the Lord Himself.
Manmohan Singh (Punjabi)ਜਿਹੜਾ ਕੁੱਛ ਨਜ਼ਰੀ ਪੈਂਦਾ ਹੈ, ਉਹ ਸਾਹਿਬ ਖ਼ੁਦ-ਬਖ਼ੁਦ ਹੀ ਹੈ।
Fareedkot Teekaਜੋ ਦੇਖਨੇ ਮੇਂ ਆਵਤਾ ਹੈ, ਸੋ ਆਪ ਹੀ ਆਪ ਪਰਮੇਸ੍ਵਰ ਹੈ॥
Prof. Sahib Singhਜੋ ਕੁਝ (ਜਗਤ ਵਿਚ) ਦਿੱਸ ਰਿਹਾ ਹੈ ਉਹ ਗੋਪਾਲ ਆਪ ਹੀ ਆਪ ਹੈ (ਭਾਵ, ਉਸ ਗੋਪਾਲ ਦਾ ਹੀ ਸਰੂਪ ਹੈ)।
SikhNet (Spanish)Sí, Él es el Creador de todo y todo lo que es, es establecido por Él solamente.

ਆਪਿ ਉਪਾਇ; ਆਪੇ ਘਟ ਥਾਪਿ ॥

aap upaae; aape ghatt thaap |

Sant Singh KhalsaCreating Himself, He establishes Himself in the heart.
Manmohan SinghCreating Himself, the Lord Himself installs the soul, in the body.
Manmohan Singh (Punjabi)ਖ਼ੁਦ ਪੈਦਾ ਕਰ ਕੇ ਸੁਆਮੀ ਖ਼ੁਦ ਹੀ ਦੋਹਾਂ ਅੰਦਰ ਆਤਮਾ ਨੂੰ ਅਸਥਾਪਨ ਕਰਦਾ ਹੈ।
Fareedkot Teekaਆਪ ਹੀ ਸ੍ਰਿਸਟੀ ਉਪਾਇ ਕਰ ਕੇ ਪੁਨਾ ਆਪੇ ਹੀ ਘਟੋਂ ਮੇਂ ਚੇਤਨਤਾ ਥਾਪੀ ਹੈ॥
Prof. Sahib Singhਉਹ ਗੋਪਾਲ ਆਪ ਹੀ (ਸ੍ਰਿਸ਼ਟੀ) ਪੈਦਾ ਕਰ ਕੇ ਆਪ ਹੀ ਸਾਰੇ ਜੀਵ ਬਣਾਂਦਾ ਹੈ।

ਪਦ ਅਰਥ ਉਪਾਇ = ਪੈਦਾ ਕਰ ਕੇ। ਘਟ = ਸਾਰੇ ਸਰੀਰ।

SikhNet (Spanish)Su Esencia está más allá de la comprensión de las facultades de nuestros sentidos.

ਆਪਿ ਅਗੋਚਰੁ; ਧੰਧੈ ਲੋਈ ॥

aap agochar; dhandhai loee |

Sant Singh KhalsaHe Himself is unfathomable; He links people to their affairs.
Manmohan SinghHe Himself, is beyond comprehension and the men are involved in worldly affairs.
Manmohan Singh (Punjabi)ਉਹ ਆਪ ਸੋਚ ਵਿਚਾਰ ਤੋਂ ਪਰ੍ਹੇ ਹੈ ਅਤੇ ਲੁਕਾਈ ਸੰਸਾਰੀ ਵਿਹਾਰਾਂ ਅੰਦਰ ਉਲਝੀ ਹੋਈ ਹੈ।
Fareedkot Teekaਆਪ ਤੋ (ਅਗੋਚਰੁ) ਇੰਦਰੀਓਂ ਕੇ ਅਵਿਸੇ ਹੈ ਪੁਨਾ ਧੰਧਿਓਂ ਮੇਂ (ਲੋਈ) ਸ੍ਰਿਸ੍ਟੀ ਲਾਇ ਛੋਡੀ ਹੈ॥
Prof. Sahib Singh(ਹੇ ਪਾਂਡੇ!) ਜਗਤ ਦਾ ਸਹਾਰਾ ਉਹ ਗੋਪਾਲ ਅਪਹੁੰਚ ਹੈ। ਜਗਤ ਭਟਕਣਾ ਵਿਚ (ਫਸਿਆ ਪਿਆ) ਹੈ।

ਪਦ ਅਰਥ ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ। ਅ = ਨਹੀਂ} ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ, ਅਪਹੁੰਚ। ਲੋਈ = ਸ੍ਰਿਸ਼ਟੀ, ਜਗਤ, ਲੋਕ।

SikhNet (Spanish)El mundo está envuelto en la dualidad, pero verlo a Él solamente como la Vida de toda vida,

ਜੋਗ ਜੁਗਤਿ; ਜਗਜੀਵਨੁ ਸੋਈ ॥

jog jugat; jagajeevan soee |

Sant Singh KhalsaHe is the Way of Yoga, the Life of the World.
Manmohan SinghHe, the life of the world Himself shows the way to union with Himself.
Manmohan Singh (Punjabi)ਉਹ ਜਗਤ ਦੀ ਜਿੰਦ ਜਾਨ, ਖ਼ੁਦ ਹੀ ਆਪਣੇ ਨਾਲ ਮਿਲਾਪ ਦਾ ਮਾਰਗ ਵਿਖਾਲਦਾ ਹੈ।
Fareedkot Teekaਜੋਗ ਕੀ ਜੁਗਤੀ ਦੇਨੇ ਵਾਲਾ ਭੀ ਸੋਈ ਜਗਜੀਵਨ ਹੀ ਹੈ॥
Prof. Sahib Singh(ਉਹ) ਆਪ ਹੀ (ਜੀਵ ਨੂੰ ਇਸ ਭਟਕਣਾ ਵਿਚੋਂ ਕੱਢ ਕੇ) ਆਪਣੇ ਨਾਲ ਮਿਲਣ ਦੀ ਜਾਚ ਸਿਖਾਂਦਾ ਹੈ।

ਪਦ ਅਰਥ ਜੋਗ ਜੁਗਤਿ = (ਆਪਣੇ ਨਾਲ) ਮਿਲਣ ਦੀ ਜਾਚ। ਜਗ ਜੀਵਨੁ = ਜਗਤ ਦਾ ਜੀਵਨ ਪਰਮਾਤਮਾ। ਸੋਈ = ਆਪ ਹੀ (ਦੱਸਦਾ ਹੈ)।

SikhNet (Spanish)esto es el Camino del Yoga.

ਕਰਿ ਆਚਾਰੁ; ਸਚੁ ਸੁਖੁ ਹੋਈ ॥

kar aachaar; sach sukh hoee |

Sant Singh KhalsaLiving a righteous lifestyle, true peace is found.
Manmohan SinghPractising pious deeds, mortal obtains true peace.
Manmohan Singh (Punjabi)ਪਵਿੱਤਰ ਕਰਮ ਕਮਾਉਣ ਦੁਆਰਾ ਪ੍ਰਾਨੀ ਸੱਚਾ ਆਰਾਮ ਪਾ ਲੈਂਦਾ ਹੈ।
Fareedkot Teekaਸੁਭ ਕਰਮ ਜੋ ਕਰਤਾ ਹੈ, ਸੋਈ ਨਿਸਚੇ ਕਰ ਕੇ ਸੁਖੀ ਹੋਤਾ ਹੈ॥
Prof. Sahib Singh(ਹੇ ਪਾਂਡੇ!) ਉਸ ਸਦਾ-ਥਿਰ (ਗੋਪਾਲ ਦੀ ਯਾਦ) ਨੂੰ ਆਪਣਾ ਕਰਤੱਬ ਬਣਾ, ਤਦੋਂ ਹੀ ਸੁਖ ਮਿਲਦਾ ਹੈ।

ਪਦ ਅਰਥ ਆਚਾਰੁ = (ਚੰਗਾ) ਕਰਤੱਬ। ਸਚੁ = ਪ੍ਰਭੂ (ਦਾ ਸਿਮਰਨ)।

SikhNet (Spanish)Realiza esta acción piadosa y recolecta la Verdad y el Éxtasis.

ਨਾਮ ਵਿਹੂਣਾ; ਮੁਕਤਿ ਕਿਵ ਹੋਈ ॥੧੫॥

naam vihoonaa; mukat kiv hoee |15|

Sant Singh KhalsaWithout the Naam, the Name of the Lord, how can anyone find liberation? ||15||
Manmohan SinghBereft of the Lord's Name, how can man be emancipated?
Manmohan Singh (Punjabi)ਨਾਮ ਦੇ ਬਾਝੋਂ ਇਨਸਾਨ ਦੀ ਕਲਿਆਣ ਕਿਸ ਤਰ੍ਹਾਂ ਹੋ ਸਕਦੀ ਹੈ?
Fareedkot Teekaਜੋ ਨਾਮ ਤੇ (ਵਿਹੂਣਾ) ਖਾਲੀ ਹੈ, ਸੋ (ਕਿਵ) ਕਿਸ ਪ੍ਰਕਾਰ ਮੁਕਤਿ ਹੋਵੈਗਾ॥੧੫॥
Prof. Sahib Singhਉਸ ਦੇ ਨਾਮ ਤੋਂ ਵਾਂਜੇ ਰਹਿ ਕੇ ਧੰਧਿਆਂ ਤੋਂ ਖ਼ਲਾਸੀ ਨਹੀਂ ਹੋ ਸਕਦੀ ॥੧੫॥

ਪਦ ਅਰਥ ਮੁਕਤਿ = ਧੰਧਿਆਂ ਤੋਂ ਖ਼ਲਾਸੀ। ਕਿਵ ਹੋਈ = ਕਿਵੇਂ ਹੋ ਸਕਦੀ ਹੈ? ਨਹੀਂ ਹੋ ਸਕਦੀ ॥੧੫॥

SikhNet (Spanish)De otra forma, ¿cómo podría uno ser emancipado sin el Nombre?(15)

ਵਿਣੁ ਨਾਵੈ; ਵੇਰੋਧੁ ਸਰੀਰ ॥

vin naavai; verodh sareer |

Sant Singh KhalsaWithout the Name, even one's own body is an enemy.
Manmohan SinghWithout the Name, even the body is an enemy.
Manmohan Singh (Punjabi)ਨਾਮ ਦੇ ਬਾਝੋਂ ਦੇਹ ਭੀ ਵੈਰੀ ਹੈ।
Fareedkot Teekaਹੇ ਭਾਈ! ਨਾਮ ਜਪੇ ਤੇ ਬਿਨਾ ਸਰੀਰ ਹੀ ਦੁਖਦਾਈ ਦੁਸਮਨ ਹੈ॥
Prof. Sahib Singh(ਹੇ ਪਾਂਡੇ! ਤੂੰ ਕਿਉਂ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਨਹੀਂ ਲਿਖਦਾ?) ਨਾਮ ਸਿਮਰਨ ਤੋਂ ਬਿਨਾ ਗਿਆਨ ਇੰਦ੍ਰਿਆਂ ਦਾ ਆਤਮਕ ਜੀਵਨ ਨਾਲ ਵਿਰੋਧ ਪੈ ਜਾਂਦਾ ਹੈ।

ਪਦ ਅਰਥ ਵੇਰੋਧੁ ਸਰੀਰ-ਸਰੀਰ ਦਾ ਵਿਰੋਧ, ਗਿਆਨ-ਇੰਦ੍ਰਿਆਂ ਦਾ ਆਤਮਕ ਜੀਵਨ ਨਾਲ ਵਿਰੋਧ (ਭਾਵ, ਅੱਖਾਂ ਕੰਨ ਜੀਭ ਆਦਿਕ ਇੰਦ੍ਰੇ ਪਰ ਤਨ ਪਰਾਈ ਨਿੰਦਾ ਆਦਿਕ ਵਲ ਪੈ ਕੇ ਆਤਮਕ ਜੀਵਨ ਨੂੰ ਡੇਗਦੇ ਹਨ)।

SikhNet (Spanish)Sin el Nombre del Señor, hasta el cuerpo se perjudica.

ਕਿਉ. ਨ ਮਿਲਹਿ; ਕਾਟਹਿ ਮਨ ਪੀਰ ॥

kiau. na mileh; kaatteh man peer |

Sant Singh KhalsaWhy not meet the Lord, and take away the pain of your mind?
Manmohan SinghTo still thy soul's pain, why meetest thou not with thy Lord?
Manmohan Singh (Punjabi)ਆਪਣੀ ਆਤਮਾ ਦੀ ਪੀੜ ਨਵਿਰਤ ਕਰਨ ਲਈ ਤੂੰ ਆਪਣੀ ਮਾਲਕ ਨਾਲ ਕਿਉਂ ਨਹੀਂ ਮਿਲਦਾ।
Fareedkot Teekaਤਾਂ ਤੇ ਮਨ ਕੀ ਪੀੜ, ਭਾਵ ਦੁਖ ਰੂਪ ਸੰਕਲਪੋਂ ਕੋ ਕਾਟ ਕੇ ਵਾਹਿਗੁਰੂ ਕੋ ਕਿਉਂ ਨਹੀਂ ਮਿਲਤਾ॥
Prof. Sahib Singhਤੂੰ ਕਿਉਂ (ਗੋਪਾਲ ਦੀ ਯਾਦ ਵਿਚ) ਨਹੀਂ ਜੁੜਦਾ? ਤੇ, ਕਿਉਂ ਆਪਣੇ ਮਨ ਦਾ ਰੋਗ ਦੂਰ ਨਹੀਂ ਕਰਦਾ? (ਗੋਪਾਲ ਦਾ)

ਪਦ ਅਰਥ ਕਿਉ ਨ ਮਿਲਹਿ = (ਹੇ ਪਾਂਡੇ!) ਤੂੰ ਕਿਉਂ (ਗੋਪਾਲ ਨੂੰ) ਨਹੀਂ ਮਿਲਦਾ? ਕਿਉ ਨ ਕਾਟਹਿ = (ਹੇ ਪਾਂਡੇ!) ਤੂੰ ਕਿਉਂ ਦੂਰ ਨਹੀਂ ਕਰਦਾ? ਪੀਰ = ਪੀੜ, ਰੋਗ।

SikhNet (Spanish)Entonces, ¿por qué no tomar Conciencia del Nombre para calmar el dolor de tu mente?

ਵਾਟ ਵਟਾਊ ਆਵੈ ਜਾਇ ॥

vaatt vattaaoo aavai jaae |

Sant Singh KhalsaThe traveller comes and goes along the highway.
Manmohan SinghThe way-farer comes and goes along the high way.
Manmohan Singh (Punjabi)ਰਾਹੀਂ, ਰਾਹੇ ਰਾਹ, ਆਉਂਦਾ ਤੇ ਜਾਂਦਾ ਹੈ।
Fareedkot Teekaਇਹੁ ਜੀਉ ਰਸਤੇ ਕਾ ਰਾਹੀ ਹੈ, ਆਵਤਾ ਜਾਤਾ ਰਹਿਤਾ ਹੈ॥
Prof. Sahib Singh(ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖਣ ਤੋਂ ਬਿਨਾ) ਜੀਵ-ਮੁਸਾਫ਼ਿਰ ਜਗਤ ਵਿਚ (ਜਿਹਾ) ਆਉਂਦਾ ਹੈ ਤੇ (ਤਿਹਾ ਹੀ ਇਥੋਂ) ਤੁਰ ਜਾਂਦਾ ਹੈ,

ਪਦ ਅਰਥ ਵਟਾਊ = ਰਾਹੀ, ਮੁਸਾਫ਼ਿਰ। ਆਵੈ = ਜਗਤ ਵਿਚ ਆਉਂਦਾ ਹੈ, ਜੰਮਦਾ ਹੈ। ਜਾਇ = ਮਰ ਜਾਂਦਾ ਹੈ।

SikhNet (Spanish)Como un viajero tú vienes y vas, pero,

ਕਿਆ ਲੇ ਆਇਆ; ਕਿਆ ਪਲੈ ਪਾਇ ॥

kiaa le aaeaa; kiaa palai paae |

Sant Singh KhalsaWhat did he bring when he came, and what will he take away when he goes?
Manmohan SinghWhat did he bring and what shall he take along with himself?
Manmohan Singh (Punjabi)ਉਹ ਕੀ ਲੈ ਕੇ ਆਇਆ ਸੀ ਅਤੇ ਕੀ ਆਪਣੇ ਨਾਲ ਲੈ ਕੇ ਜਾਵੇਗਾ।
Fareedkot Teekaਕਿਆ ਇਹ ਲੈ ਕੇ ਆਇਆ ਹੈ, ਜਾਤੇ ਹੂਏ ਕੀ ਪਲੇ ਮੇਂ ਪਾ ਲੈ ਜਾਵੈਗਾ॥
Prof. Sahib Singh(ਨਾਮ ਦੀ ਕਮਾਈ ਤੋਂ) ਸੱਖਣਾ ਹੀ ਇਥੇ ਆਉਂਦਾ ਹੈ ਤੇ (ਇਥੇ ਰਹਿ ਕੇ ਭੀ) ਕੋਈ ਆਤਮਕ ਖੱਟੀ ਨਹੀਂ ਖੱਟਦਾ।

ਪਦ ਅਰਥ ਕਿਆ ਲੇ ਆਇਆ = ਕੁਝ ਭੀ ਲੈ ਕੇ ਨਹੀਂ ਆਉਂਦਾ। ਕਿਆ ਪਲੈ ਪਾਇ = ਕੁਝ ਭੀ ਨਹੀਂ ਖੱਟਦਾ।

SikhNet (Spanish)¿qué es lo que has traído contigo y qué es lo que podrás llevar al más allá?

ਵਿਣੁ ਨਾਵੈ; ਤੋਟਾ ਸਭ ਥਾਇ ॥

vin naavai; tottaa sabh thaae |

Sant Singh KhalsaWithout the Name, one loses everywhere.
Manmohan SinghWithout the Name, one suffers loss everywhere.
Manmohan Singh (Punjabi)ਨਾਮ ਦੇ ਬਾਝੋਂ ਬੰਦਾ ਹਰ ਥਾਂ ਨੁਕਸਾਨ ਉਠਾਉਂਦਾ ਹੈ।
Fareedkot Teekaਬਿਨਾ ਨਾਮ ਸੇ ਸਭ ਥਾਉਂ ਮੇਂ ਤੋਟ ਹੀ ਹੈ॥
Prof. Sahib Singhਨਾਮ ਤੋਂ ਵਾਂਜੇ ਰਿਹਾਂ ਹਰ ਥਾਂ ਘਾਟਾ ਹੀ ਘਾਟਾ ਹੁੰਦਾ ਹੈ (ਭਾਵ, ਮਨੁੱਖ ਪ੍ਰਭੂ ਨੂੰ ਵਿਸਾਰ ਕੇ ਜੋ ਭੀ ਕਿਰਤ-ਕਾਰ ਕਰਦਾ ਹੈ ਉਹ ਖੋਟੀ ਹੋਣ ਕਰ ਕੇ ਉੱਚੇ ਜੀਵਨ ਵਲੋਂ ਹੋਰ ਹੋਰ ਪਰੇ ਲੈ ਜਾਂਦੀ ਹੈ)।

ਪਦ ਅਰਥ ਤੋਟਾ = ਘਾਟਾ।

SikhNet (Spanish)Sin el Nombre uno pierde en todas partes;

ਲਾਹਾ ਮਿਲੈ; ਜਾ ਦੇਇ ਬੁਝਾਇ ॥

laahaa milai; jaa dee bujhaae |

Sant Singh KhalsaThe profit is earned, when the Lord grants understanding.
Manmohan SinghWhen the Lord makes man realise Him, then earns he the profit.
Manmohan Singh (Punjabi)ਜਦ ਸੁਆਮੀ ਬੰਦੇ ਪਾਸੋਂ ਆਪਣੇ ਆਪ ਨੂੰ ਅਨੁਭਵ ਕਰ ਲੈਂਦਾ ਹੈ, ਤਦ ਉਹ ਬੰਦਾ ਮੁਨਾਫ਼ਾ ਖੱਟ ਲੈਂਦਾ ਹੈ।
Fareedkot Teekaਲਾਹਾ ਤਾਂ ਤੋ ਮਿਲੇਗਾ ਜਾਂ ਵਾਹਿਗੁਰੂ ਬੁਝਾਇ ਦੇਵੈ ਅਰਥਾਤ ਸਮਝਾਇ ਦੇਵੈ॥
Prof. Sahib Singhਪਰ ਮਨੁੱਖ ਨੂੰ ਪ੍ਰਭੂ ਦੇ ਨਾਮ ਦੀ ਖੱਟੀ ਤਦੋਂ ਹੀ ਪ੍ਰਾਪਤ ਹੁੰਦੀ ਹੈ ਜਦੋਂ ਗੋਪਾਲ ਆਪ ਇਹ ਸੂਝ ਬਖ਼ਸ਼ਦਾ ਹੈ।

ਪਦ ਅਰਥ ਜਾ = ਜੇ। ਦੇਇ ਬੁਝਾਈ = ਪਰਮਾਤਮਾ ਸਮਝ ਬਖ਼ਸ਼ੇ।

SikhNet (Spanish)es solamente cuando Dios hace que uno tome Conciencia de Él,

ਵਣਜੁ ਵਾਪਾਰੁ; ਵਣਜੈ ਵਾਪਾਰੀ ॥

vanaj vaapaar; vanajai vaapaaree |

Sant Singh KhalsaIn merchandise and trade, the merchant is trading.
Manmohan SinghIn trade and traffic, the dealer deals in.
Manmohan Singh (Punjabi)ਸੁਦਾਗਰ, ਸੌਦੇ ਅਤੇ ਤਜਾਰਤ ਦੀ ਸੁਦਾਗਰੀ ਕਰਦਾ ਹੈ।
Fareedkot Teekaਵਾਪਾਰੀ ਹੋ ਕਰ ਬਾਹਰਲੇ ਵਣਜ ਵਾਪਾਰੋਂ ਕੋ ਵਣਜਤਾ ਹੈ॥
Prof. Sahib Singhਨਾਮ ਤੋਂ ਸੱਖਣਾ ਰਹਿ ਕੇ ਜੀਵ-ਵਣਜਾਰਾ ਹੋਰ ਹੋਰ ਵਣਜ-ਵਪਾਰ ਹੀ ਕਰਦਾ ਹੈ,
SikhNet (Spanish)que se recolecta la Ganancia Verdadera.

ਵਿਣੁ ਨਾਵੈ; ਕੈਸੀ ਪਤਿ ਸਾਰੀ ॥੧੬॥

vin naavai; kaisee pat saaree |16|

Sant Singh KhalsaWithout the Name, how can one find honor and nobility? ||16||
Manmohan SinghWithout the Name, how can he have real honour?
Manmohan Singh (Punjabi)ਨਾਮ ਦੇ ਬਾਝੋਂ ਉਹ ਅਸਲੀ ਇੱਜ਼ਤ ਕਿਸ ਤਰ੍ਹਾਂ ਪਾ ਸਕਦਾ ਹੈ।
Fareedkot Teekaਨਾਮ ਤੇ ਬਿਨਾ ਸਾਰੀ ਸ੍ਰਿਸਟੀ ਮੇਂ ਪਤਿ ਕੈਸੇ ਰਹੇਗੀ ਵਾ (ਸਾਰੀ) ਸਮਗਰੀ, ਭਾਵ ਪੂਰੀ ਪਤਿਸਟਾ ਕੈਸੇ ਰਹੇਗੀ? ॥੧੬॥
Prof. Sahib Singhਤੇ (ਪਰਮਾਤਮਾ ਦੀ ਹਜ਼ੂਰੀ ਵਿਚ) ਇਸ ਦੀ ਚੰਗੀ ਸਾਖ ਨਹੀਂ ਬਣਦੀ ॥੧੬॥

ਪਦ ਅਰਥ ਕੈਸੀ ਪਤਿ ਸਾਰੀ = ਕੋਈ ਚੰਗੀ ਇੱਜ਼ਤ ਨਹੀਂ (ਮਿਲਦੀ)।॥੧੬॥

SikhNet (Spanish)Es el mercader astuto que comercia con la Verdad, porque ha visto que sólo en el Nombre existe el Verdadero Honor. (16)

ਗੁਣ ਵੀਚਾਰੇ; ਗਿਆਨੀ ਸੋਇ ॥

gun veechaare; giaanee soe |

Sant Singh KhalsaOne who contemplates the Lord's Virtues is spiritually wise.
Manmohan SinghHe alone is a divine who deliberates over God's virtues.
Manmohan Singh (Punjabi)ਕੇਵਲ ਉਹ ਹੀ ਬ੍ਰਹਮਬੇਤਾ ਹੈ ਜੋ ਵਹਿਗੁਰੂ ਦੀਆਂ ਨੇਕੀਆਂ ਦਾ ਚਿੰਤਨ ਕਰਦਾ ਹੈ।
Fareedkot Teekaਜੋ ਭਗਵਤ ਕੇ ਗੁਣ ਵੀਚਾਰੇ ਸੋ ਗਿਆਨੀ ਹੈ॥
Prof. Sahib Singh(ਹੇ ਪਾਂਡੇ!) ਉਹੀ ਮਨੁੱਖ ਗੋਪਾਲ-ਪ੍ਰਭੂ ਨਾਲ ਸਾਂਝ ਵਾਲਾ ਹੁੰਦਾ ਹੈ ਜੋ ਉਸ ਦੇ ਗੁਣਾਂ ਨੂੰ ਆਪਣੇ ਮਨ ਵਿਚ ਥਾਂ ਦੇਂਦਾ ਹੈ;

ਪਦ ਅਰਥ ਗੁਣ ਵੀਚਾਰੇ = ਜੋ ਮਨੁੱਖ ਗੋਪਾਲ ਦੇ ਗੁਣਾਂ ਨੂੰ ਵਿਚਾਰਦਾ ਹੈ, ਆਪਣੇ ਮਨ ਵਿਚ ਥਾਂ ਦੇਂਦਾ ਹੈ।

SikhNet (Spanish)Sólo es Sabio aquél que contempla la Virtud porque es solamente,

ਗੁਣ ਮਹਿ; ਗਿਆਨੁ ਪਰਾਪਤਿ ਹੋਇ ॥

gun meh; giaan paraapat hoe |

Sant Singh KhalsaThrough His Virtues, one receives spiritual wisdom.
Manmohan SinghThrough pondering over the Divine knowledge.
Manmohan Singh (Punjabi)ਸੁਆਮੀ ਦੀਆਂ ਖੂਬੀਆਂ ਦਾ ਆਰਾਧਨ ਕਰਨ ਰਾਹੀਂ ਬ੍ਰਹਮ ਵੀਚਾਰ ਦੀ ਦਾਤ ਮਿਲਦੀ ਹੈ।
Fareedkot Teekaਗੁਣੋਂ ਕੇ ਬੀਚਾਰਨੇ ਮੇਂ ਗ੍ਯਾਨ ਕੀ ਪ੍ਰਾਪਤੀ ਹੋਤੀ ਹੈ॥
Prof. Sahib Singhਗੋਪਾਲ ਦੇ ਗੁਣਾਂ ਵਿਚ (ਚਿੱਤ ਜੋੜਿਆਂ ਹੀ) ਗੋਪਾਲ ਨਾਲ ਸਾਂਝ ਬਣਦੀ ਹੈ।

ਪਦ ਅਰਥ ਗਿਆਨੁ = (ਪਰਮਾਤਮਾ ਨਾਲ) ਜਾਣ-ਪਛਾਣ। ਗਿਆਨੀ = ਪ੍ਰਭੂ ਨਾਲ ਜਾਣ-ਪਛਾਣ ਰੱਖਣ ਵਾਲਾ। ਸੋਇ = ਉਹੀ ਮਨੁੱਖ। ਗੁਣ ਮਹਿ = (ਗੋਪਾਲ ਦੇ) ਗੁਣਾਂ ਵਿਚ (ਚਿੱਤ ਟਿਕਾਇਆਂ)।

SikhNet (Spanish)a través de la Virtud, que la Sabiduría es obtenida.

ਗੁਣਦਾਤਾ ਵਿਰਲਾ ਸੰਸਾਰਿ ॥

gunadaataa viralaa sansaar |

Sant Singh KhalsaHow rare in this world, is the Giver of virtue.
Manmohan SinghRare is the persons, who is the giver of virtues in the world.
Manmohan Singh (Punjabi)ਕੋਈ ਟਾਵਾਂ ਪੁਰਸ਼ ਹੀ ਜਗਤ ਅੰਦਰ ਨੇਕੀਆਂ ਦਾ ਦਾਤਾਰ ਹੈ।
Fareedkot Teekaਪਰੰਤੂ ਗ੍ਯਾਨ ਗੁਨ ਕਾ ਦਾਤਾ ਸੰਸਾਰ ਮੇਂ ਕੋਈ ਵਿਰਲਾ ਹੀ ਹੈ॥
Prof. Sahib Singhਪਰ ਜਗਤ ਵਿਚ ਕੋਈ ਵਿਰਲਾ (ਮਹਾ ਪੁਰਖ ਜੀਵ ਦੀ) ਗੋਪਾਲ ਦੇ ਗੁਣਾਂ ਨਾਲ ਜਾਣ-ਪਛਾਣ ਕਰਾਂਦਾ ਹੈ;

ਪਦ ਅਰਥ ਗੁਣ ਦਾਤਾ = (ਗੋਪਾਲ ਦੇ) ਗੁਣਾਂ ਨਾਲ ਸਾਂਝ ਪੈਦਾ ਕਰਨ ਵਾਲਾ। ਸੰਸਾਰਿ = ਸੰਸਾਰ ਵਿਚ।

SikhNet (Spanish)Venimos al mundo para cosechar alguna ganancia,

ਸਾਚੀ ਕਰਣੀ; ਗੁਰ ਵੀਚਾਰਿ ॥

saachee karanee; gur veechaar |

Sant Singh KhalsaThe True way of life comes through contemplation of the Guru.
Manmohan SinghThe true way of life is obtained by Guru's instruction.
Manmohan Singh (Punjabi)ਸੱਚੀ ਜੀਵਨ-ਰਹੁ-ਰੀਤੀ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਪਤ ਹੁੰਦੀ ਹੈ।
Fareedkot Teekaਸਾਚੀ ਕਰਣੀ ਗੁਰੋਂ ਕੇ ਬੀਚਾਰ ਦ੍ਵਾਰਾ ਪ੍ਰਾਪਤ ਹੋਤੀ ਹੈ॥
Prof. Sahib Singhਗੋਪਾਲ ਦੇ ਗੁਣ ਯਾਦ ਕਰਨ ਦਾ ਸੱਚਾ ਕਰਤੱਬ ਸਤਿਗੁਰੂ ਦੇ ਉਪਦੇਸ਼ ਦੀ ਰਾਹੀਂ ਹੀ ਹੋ ਸਕਦਾ ਹੈ।

ਪਦ ਅਰਥ ਗੁਰ ਵੀਚਾਰਿ = ਗੁਰੂ ਦੀ ਦਿੱਤੀ ਹੋਈ ਵਿਚਾਰ ਦੁਆਰਾ। ਕਰਣੀ = ਕਰਤੱਬ। ਸਾਚੀ ਕਰਣੀ = ਸਦਾ-ਥਿਰ ਪ੍ਰਭੂ ਦੇ ਗੁਣ ਚੇਤੇ ਕਰਨ ਵਾਲਾ ਕਰਤੱਬ।

SikhNet (Spanish)sí, la verdadera acción es la Meditación en la Sabiduría del Guru.

ਅਗਮ ਅਗੋਚਰੁ; ਕੀਮਤਿ. ਨਹੀ ਪਾਇ ॥

agam agochar; keemat. nahee paae |

Sant Singh KhalsaThe Lord is inaccessible and unfathomable. His worth cannot be estimated.
Manmohan SinghThe worth of the Inaccessible and Inapprehensible Lord can be assessed not.
Manmohan Singh (Punjabi)ਪਹੁੰਚ ਤੋਂ ਪਰ੍ਹੇ ਅਤੇ ਸੋਚ ਸਮਝ ਤੋਂ ਉਚੇਰੇ ਪ੍ਰਭੂ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
Fareedkot Teekaਪੁਨਾ (ਅਗਮ ਅਗੋਚਰ) ਵਾਹਿਗੁਰੂ ਕੀ ਕੀਮਤਿ ਨਹੀ ਪਾਈ ਜਾਤੀ॥
Prof. Sahib Singh(ਹੇ ਪਾਂਡੇ!) ਉਹ ਗੋਪਾਲ ਅਪਹੁੰਚ ਹੈ, ਜੀਵ ਦੇ ਗਿਆਨ-ਇੰਦ੍ਰੇ ਉਸ ਤਕ ਨਹੀਂ ਅੱਪੜ ਸਕਦੇ, (ਸਤਿਗੁਰੂ ਦੀ ਦਿੱਤੀ ਸੂਝ ਤੋਂ ਬਿਨਾ) ਉਸ ਦੇ ਗੁਣਾਂ ਦੀ ਕਦਰ ਨਹੀਂ ਪੈ ਸਕਦੀ।

ਪਦ ਅਰਥ ਅਗੋਚਰੁ = ਅਪਹੁੰਚ। ਕੀਮਤਿ ਨਹੀ ਪਾਇ = (ਗੁਰੂ ਤੋਂ ਬਿਨਾ ਗੋਪਾਲ ਦੇ ਗੁਣਾਂ ਦੀ) ਕਦਰ ਨਹੀਂ ਪੈ ਸਕਦੀ।

SikhNet (Spanish)El Señor es Imperceptible, Insondable e Inaccesible, Su Valor no se puede estimar.

ਤਾ ਮਿਲੀਐ; ਜਾ ਲਏ ਮਿਲਾਇ ॥

taa mileeai; jaa le milaae |

Sant Singh KhalsaThey alone meet Him, whom the Lord causes to meet.
Manmohan SinghThen alone one meets with Him, if He makes on meet Himself.
Manmohan Singh (Punjabi)ਕੇਵਲ ਤਾਂ ਹੀ ਇਨਸਾਨ ਉਸ (ਪ੍ਰਭੂ) ਨਾਲ ਮਿਲਦਾ ਹੈ ਜੇਕਰ ਉਹ ਇਨਸਾਨ ਨੂੰ ਆਪਣੇ ਨਾਲ ਮਿਲਾਉੱਦਾ ਹੈ।
Fareedkot Teekaਤੋ ਮਿਲੀਤਾ ਹੈ ਜੇ ਆਪ ਹੀ ਮਿਲਾਇ ਲੇਵੈ॥
Prof. Sahib Singhਉਸ ਪ੍ਰਭੂ ਨੂੰ ਤਦੋਂ ਹੀ ਮਿਲ ਸਕੀਦਾ ਹੈ ਜੇ ਉਹ (ਸਤਿਗੁਰੂ ਦੀ ਰਾਹੀਂ) ਆਪ ਮਿਲਾ ਲਏ।
SikhNet (Spanish)A Él Lo encontramos sólo; si Él así lo desea,

ਗੁਣਵੰਤੀ; ਗੁਣ ਸਾਰੇ ਨੀਤ ॥

gunavantee; gun saare neet |

Sant Singh KhalsaThe virtuous soul bride continually contemplates His Virtues.
Manmohan SinghThe virtuous bride ever reflects on her Lord's virtues.
Manmohan Singh (Punjabi)ਨੇਕ ਪਤਨੀ ਸਦਾ ਹੀ ਆਪਣੇ ਸੁਆਮੀ ਦੀਆਂ ਨੇਕੀਆਂ ਦਾ ਚਿੰਤਨ ਕਰਦੀ ਹੈ।
Fareedkot Teekaਪੁਨਾ ਜੋ (ਗੁਣਵੰਤੀ) ਸੰਤ ਹੈਂ ਤਿਨੋਂ ਦ੍ਵਾਰੇ ਜੇ ਗੁਣੋਂ ਕੋ ਨਿਤ ਹੀ (ਸਾਰੇ) ਸੰਭਾਰੇ॥
Prof. Sahib Singhਕੋਈ ਭਾਗਾਂ ਵਾਲੀ ਜੀਵ-ਇਸਤ੍ਰੀ ਗੋਪਾਲ ਦੇ ਗੁਣ ਸਦਾ ਚੇਤੇ ਰੱਖਦੀ ਹੈ।

ਪਦ ਅਰਥ ਗੁਣਵੰਤੀ = ਉਹ ਜੀਵ-ਇਸਤ੍ਰੀ ਜਿਸ ਦੇ ਅੰਦਰ ਚੰਗੇ ਗੁਣ ਹਨ। ਸਾਰੇ = ਸੰਭਾਲਦੀ ਹੈ, ਯਾਦ ਕਰਦੀ ਹੈ।

SikhNet (Spanish)la Novia virtuosa goza siempre de las Excelencias del Señor;

ਨਾਨਕ; ਗੁਰਮਤਿ ਮਿਲੀਐ ਮੀਤ ॥੧੭॥

naanak; guramat mileeai meet |17|

Sant Singh KhalsaO Nanak, following the Guru's Teachings, one meets the Lord, the true friend. ||17||
Manmohan SinghO Nanak, the mortal meets with his Lord, the Friend by Guru's instruction.
Manmohan Singh (Punjabi)ਨਾਨਕ, ਗੁਰਾਂ ਦੀ ਸਿਖਮਤ ਦੁਆਰਾ ਪ੍ਰਾਨੀ ਆਪਣੇ ਪ੍ਰਭੂ ਮਿੱਤਰ ਨਾਲ ਮਿਲ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤੋ ਗੁਰੋਂ ਕੀ ਸਿਖ੍ਯਾ ਕਰ ਕੇ (ਮੀਤ) ਮਿਤ੍ਰ ਪਰਮੇਸ੍ਵਰ ਕੋ ਮਿਲੀਤਾ ਹੈ॥੧੭॥
Prof. Sahib Singhਹੇ ਨਾਨਕ! ਸਤਿਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਹੀ ਮਿਤ੍ਰ-ਪ੍ਰਭੂ ਨੂੰ ਮਿਲ ਸਕੀਦਾ ਹੈ ॥੧੭॥

ਪਦ ਅਰਥ ਗੁਰਮਤਿ = ਸਤਿਗੁਰੂ ਦੀ ਮੱਤ ਲੈ ਕੇ। ਮਿਲੀਐ ਮੀਤ = ਮਿਤ੍ਰ ਪ੍ਰਭੂ ਨੂੰ ਮਿਲ ਸਕੀਦਾ ਹੈ ॥੧੭॥

SikhNet (Spanish)dice Nanak, siguiendo las Enseñanzas del Guru, uno encuentra al Señor, Su Verdadero Amigo.(17)

ਕਾਮੁ ਕ੍ਰੋਧੁ; ਕਾਇਆ ਕਉ ਗਾਲੈ ॥

kaam krodh; kaaeaa kau gaalai |

Sant Singh KhalsaUnfulfilled sexual desire and unresolved anger waste the body away,
Manmohan SinghThe lust and wrath wastes body away,
Manmohan Singh (Punjabi)ਵਿਸੇ ਭੋਗ ਤੇ ਗੁੱਸਾ ਦੇਹ ਨੂੰ ਨਾਸ ਕਰ ਦਿੰਦੇ ਹਨ,
Fareedkot Teekaਕਾਮ, ਕ੍ਰੋਧ ਜੋ ਬੁਧੀ ਕੇ ਵਿਸੇ ਹੈਂ ਇਨ ਕੋ ਜਗ੍ਯਾਸੂ ਗਾਲ ਦੇਵੈ, ਤੈਸੇ ਹੀ (ਕਾਇਆ) ਬੁਧੀ ਕੋ ਸੁਧ ਕਰੇ॥
Prof. Sahib Singhਕਾਮ ਅਤੇ ਕ੍ਰੋਧ (ਮਨੁੱਖ ਦੇ) ਸਰੀਰ ਨੂੰ ਨਿਰਬਲ ਕਰ ਦੇਂਦਾ ਹੈ,

ਪਦ ਅਰਥ ਗਾਲੈ = ਨਿਰਬਲ ਕਰ ਦੇਂਦਾ ਹੈ। ਕਉ = ਨੂੰ।

SikhNet (Spanish)El enojo y la lujuria destruyen el cuerpo

ਜਿਉ ਕੰਚਨ; ਸੋਹਾਗਾ ਢਾਲੈ ॥

jiau kanchan; sohaagaa dtaalai |

Sant Singh Khalsaas gold is dissolved by borax.
Manmohan Singhas borax melts the Gold.
Manmohan Singh (Punjabi)ਜਿਸ ਤਰ੍ਹਾਂ ਸੋਹਾਗਾ ਸੋਨੇ ਨੂੰ ਪਿਘਲਾ ਦਿੰਦਾ ਹੈ।
Fareedkot Teekaਜੈਸੇ ਸੁਹਾਗਾ ਕੰਚਨ ਕੋ ਢਾਲਤਾ ਹੈ ਔ ਮੈਲ ਕੋ ਜਲਾਉਤਾ ਹੈ॥
Prof. Sahib Singhਜਿਵੇਂ ਸੋਹਾਗਾ (ਕੁਠਾਲੀ ਵਿਚ ਪਾਏ) ਸੋਨੇ ਨੂੰ ਨਰਮ ਕਰ ਦੇਂਦਾ ਹੈ।

ਪਦ ਅਰਥ ਕੰਚਨ ਢਾਲੈ = ਸੋਨੇ ਨੂੰ ਨਰਮ ਕਰਦਾ ਹੈ।

SikhNet (Spanish)así como la lava derrite el oro.

ਕਸਿ ਕਸਵਟੀ; ਸਹੈ ਸੁ ਤਾਉ ॥

kas kasavattee; sahai su taau |

Sant Singh KhalsaThe gold is touched to the touchstone, and tested by fire;
Manmohan SinghThe gold is rubbed over the touch-stone and that gold endures the fire.
Manmohan Singh (Punjabi)ਸੋਨਾ ਘਸੌਟੀ ਤੇ ਰਗੜਿਆ ਜਾਂਦਾ ਅਤੇ ਅੱਗ ਨੂੰ ਸਹਾਰਦਾ ਹੈ।
Fareedkot Teekaਪੁਨਾ ਜੋ ਜਪ ਤਪ ਕੀ ਖੈਚ ਰਖਣੀ ਹੈ ਏਹੀ ਕਸਵਟੀ ਪਰਖਣੇ ਕੋ ਕਰੇ। ਜੇ ਇਸ੍ਟ ਅਨਿਸਟ ਕੀ ਪ੍ਰਾਪਤੀ ਮੇਂ ਸਮਤਾ ਰਹੇ, ਤਿਤਿਖੁ ਪਤੀਆ ਹੋ॥
Prof. Sahib Singhਉਹ (ਢਲਿਆ ਹੋਇਆ) ਸੋਨਾ (ਕੁਠਾਲੀ ਵਿਚ) ਸੇਕ ਸਹਿੰਦਾ ਹੈ,

ਪਦ ਅਰਥ ਕਸਿ ਕਸਵਟੀ = ਕਸਵੱਟੀ ਦੀ ਘੱਸ। ਸੁ = ਉਹ ਸੋਨਾ। ਤਾਉ = ਸੇਕ। ਤਾਉ = ਗੁਰੂ ਦੇ ਦੱਸੇ ਰਾਹ ਉਤੇ ਤੁਰਨ ਦੀ ਘਾਲ = ਕਮਾਈ।

SikhNet (Spanish)Sí, cuando el oro es probado en el fuego,

ਨਦਰਿ ਸਰਾਫ; ਵੰਨੀ ਸਚੜਾਉ ॥

nadar saraaf; vanee sacharraau |

Sant Singh Khalsawhen its pure color shows through, it is pleasing to the eye of the assayer.
Manmohan SinghWhen it assumes the beauteous colour, it becomes acceptable to the assayer's eye.
Manmohan Singh (Punjabi)ਜਦ ਇਹ ਸੁੰਦਰ ਰੰਗ ਧਾਰਨ ਕਰ ਲੈਂਦਾ ਹੈ, ਤਦ ਇਹ ਜੌਹਰੀ ਦੀ ਅੱਖ ਅੰਦਰ ਕਬੂਲ ਥੀ ਵੰਝਦਾ ਹੈ।
Fareedkot Teekaਤੋ ਗੁਰੂ ਰੂਪ ਸਰਾਫ ਕੀ ਨਦਰ ਹੋਤੀ ਹੈ ਔ ਤਬ ਹੀ ਗ੍ਯਾਨ ਕੀਆਂ ਭੂਮਕਾ ਰੂਪ (ਵੰਨੀ ਸ) ਸ੍ਰੇਸ਼ਟ ਰੰਗ ਕਾ ਚੜਾਉ ਹੋਤਾ ਹੈ॥
Prof. Sahib Singhਫਿਰ ਕਸਵੱਟੀ ਦੀ ਕੱਸ ਸਹਾਰਦਾ ਹੈ (ਭਾਵ, ਕਸਵੱਟੀ ਤੇ ਘਸਾ ਕੇ ਪਰਖਿਆ ਜਾਂਦਾ ਹੈ), ਤੇ, ਸੋਹਣੇ ਰੰਗ ਵਾਲਾ ਉਹ ਸੋਨਾ ਸਰਾਫ਼ ਦੀ ਨਜ਼ਰ ਵਿਚ ਕਬੂਲ ਪੈਂਦਾ ਹੈ। (ਕਾਮ ਕ੍ਰੋਧ ਨਾਲ ਨਿਰਬਲ ਹੋਇਆ ਜੀਵ ਭੀ ਪ੍ਰਭੂ ਦੀ ਮਿਹਰ ਨਾਲ ਜਦੋਂ ਗੁਰੂ ਦੇ ਦੱਸੇ ਰਾਹ ਦੀ ਘਾਲ-ਕਮਾਈ ਕਰਦਾ ਹੈ, ਤੇ ਗੁਰੂ ਦੀ ਦੱਸੀ ਸਿੱਖਿਆ ਉਤੇ ਪੂਰਾ ਉਤਰਦਾ ਹੈ ਤਾਂ ਉਹ ਸੋਹਣੇ ਆਤਮਾ ਵਾਲਾ ਪ੍ਰਾਣੀ ਅਕਾਲ ਪੁਰਖ ਦੀ ਨਜ਼ਰ ਵਿਚ ਕਬੂਲ ਹੁੰਦਾ ਹੈ)।

ਪਦ ਅਰਥ ਵੰਨ = ਰੰਗ। ਵੰਨੀਸ = ਸੋਹਣੇ ਰੰਗ ਵਾਲਾ। ਸਰਾਫ = ਸੋਨੇ ਚਾਂਦੀ ਦਾ ਵਪਾਰੀ। ਸਰਾਫ = ਪਰਮਾਤਮਾ

SikhNet (Spanish)se vuelve bello en las manos del artesano.

ਜਗਤੁ ਪਸੂ ਅਹੰ; ਕਾਲੁ ਕਸਾਈ ॥

jagat pasoo ahan; kaal kasaaee |

Sant Singh KhalsaThe world is a beast, and arrogent Death is the butcher.
Manmohan SinghThe world is an animal and the arrogant death is the butcher.
Manmohan Singh (Punjabi)ਸੰਸਾਰ ਡੰਗਰ ਸਮਾਨ ਹੈ ਅਤੇ ਮਗਰੂਰ ਮੌਤ ਬੁੱਚੜ ਵਾਂਗ।
Fareedkot Teekaਪੁਨਾ ਹੰਕਾਰ⁽¹⁾ ਕਰਿ ਜਗ ਪਸੂ ਹੋ ਰਹਿਆ ਹੈ, ਕਾਲ ਕਸਾਈ ਸਮ ਨਿਰਦਈ ਹੋ ਕੇ ਮਾਰਤਾ ਹੈ॥
Prof. Sahib Singhਜਗਤ (ਸੁਆਰਥ ਵਿਚ) ਪਸ਼ੂ ਬਣਿਆ ਪਿਆ ਹੈ, ਹਉਮੈ-ਮੌਤ ਇਸ ਦੇ ਆਤਮਕ ਜੀਵਨ ਦਾ ਸੱਤਿਆਨਾਸ ਕਰਦੀ ਹੈ।

ਪਦ ਅਰਥ ਅਹੰ = ਹਉਮੈ। ਕਸਾਈ = ਮਾਰਨ ਵਾਲਾ। ਕਾਲੁ = ਮੌਤ।

SikhNet (Spanish)El mundo es como el animal de cría y el ego es el matador.

ਕਰਿ ਕਰਤੈ; ਕਰਣੀ ਕਰਿ ਪਾਈ ॥

kar karatai; karanee kar paaee |

Sant Singh KhalsaThe created beings of the Creator receive the karma of their actions.
Manmohan SinghThe Creator's created being obtains the recompense of his deeds.
Manmohan Singh (Punjabi)ਰਚਨਹਾਰ ਦਾ ਰਚਿਆ ਹੋਇਆ ਜੀਵ ਆਪਣੇ ਕਰਮਾਂ ਦਾ ਫਲ ਪਾਉਂਦਾ ਹੈ।
Fareedkot Teekaਪਰਮੇਸ੍ਵਰ ਨੇ ਜੈਸੀ ਕਰਨੀ ਹਾਥ ਪਰ ਲਿਖ ਪਾਈ ਹੈ, ਤੈਸੇ ਹੀ ਇਹ ਜੀਵ ਕਰਮ ਕਰਤਾ ਹੈ॥
Prof. Sahib Singhਕਰਤਾਰ ਨੇ ਸ੍ਰਿਸ਼ਟੀ ਰਚ ਕੇ ਇਹ ਮਰਯਾਦਾ ਹੀ ਬਣਾ ਦਿੱਤੀ ਹੈ ਕਿ ਜਿਹੋ ਜਿਹੀ ਕਰਤੂਤ ਕੋਈ ਜੀਵ ਕਰਦਾ ਹੈ ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ।

ਪਦ ਅਰਥ ਕਰਿ = ਪੈਦਾ ਕਰ ਕੇ। ਕਰਤੈ = ਕਰਤਾਰ ਨੇ। ਕਰਿ = ਕਰ ਵਿਚ, ਹੱਥ ਵਿਚ, (ਭਾਵ, ਜੀਆਂ ਦੇ ਪੱਲੇ)। ਕਰਣੀ = ਕਰਤੂਤ। ਕਰਤੈ...ਪਾਈ = ਕਰਤਾਰ ਨੇ ਜੀਆਂ ਦੇ ਪੱਲੇ ਆਪੋ ਆਪਣੀ ਕਰਤੂਤ ਪਾਈ ਹੈ (ਭਾਵ, ਜਿਹੋ ਜਿਹੀ ਕਰਤੂਤ ਕੋਈ ਜੀਵ ਕਰਦਾ ਹੈ, ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ)।

SikhNet (Spanish)Habiendo creado la creación, el Señor la ha dejado libre de hacer como le place.

ਜਿਨਿ ਕੀਤੀ; ਤਿਨਿ ਕੀਮਤਿ ਪਾਈ ॥

jin keetee; tin keemat paaee |

Sant Singh KhalsaHe who created the world, knows its worth.
Manmohan SinghHe, who made the world, knows its worth.
Manmohan Singh (Punjabi)ਜਿਸ ਨੇ ਸ਼੍ਰਿਸ਼ਟੀ ਸਾਜੀ ਹੈ, ਉਹ ਹੀ ਇਸ ਦਾ ਮੁੱਲ ਜਾਣਦਾ ਹੈ।
Fareedkot Teekaਜਿਸ ਨੇ ਏਹ ਸ੍ਰਿਸ੍ਟੀ ਕੀਤੀ ਹੈ ਇਸ ਸ੍ਰਿਸ੍ਟੀ ਕੇ ਕਰਮੋਂ ਕੋ ਓਹੀ ਜਾਨ ਰਹਾ ਹੈ॥
Prof. Sahib Singhਪਰ ਜਿਸ ਕਰਤਾਰ ਨੇ ਇਹ ਮਰਯਾਦਾ ਬਣਾਈ ਹੈ ਇਸ ਦੀ ਕਦਰ ਉਹ ਆਪ ਹੀ ਜਾਣਦਾ ਹੈ।

ਪਦ ਅਰਥ ਜਿਨਿ = ਜਿਸ (ਕਰਤਾਰ) ਨੇ। ਕੀਤੀ = ਇਹ (ਕਰਣੀ ਵਾਲੀ ਮਰਯਾਦਾ) ਬਣਾਈ ਹੈ। ਤਿਨਿ = ਉਸ (ਕਰਤਾਰ) ਨੇ। ਕੀਮਤਿ ਪਾਈ = (ਇਹ ਮਰਯਾਦਾ ਦੀ) ਕਦਰ ਜਾਣੀ ਹੈ।

SikhNet (Spanish)Sólo el Creador conoce el Valor de Su Maravillosa Creación.

ਹੋਰ ਕਿਆ ਕਹੀਐ; ਕਿਛੁ ਕਹਣੁ. ਨ ਜਾਈ ॥੧੮॥

hor kiaa kaheeai; kichh kehan. na jaaee |18|

Sant Singh KhalsaWhat else can be said? There is nothing at all to say. ||18||
Manmohan SinghWhat, else can one say? One can say nothing.
Manmohan Singh (Punjabi)ਹੋਰ ਇਨਸਾਨ ਕੀ ਆਖ ਸਕਦਾ ਹੈ? ਇਨਸਾਨ ਕੁਝ ਭੀ ਆਖ ਨਹੀਂ ਸਕਦਾ।
Fareedkot Teekaਔਰ ਕ੍ਯਾ ਕੁਛ ਕਹੀਏ ਕਹਾ ਨਹੀਂ ਜਾਤਾ॥੧੮॥
Prof. Sahib Singhਇਸ ਮਰਯਾਦਾ ਵਿਚ ਕੋਈ ਉਕਾਈ ਨਹੀਂ ਦੱਸੀ ਜਾ ਸਕਦੀ ॥੧੮॥

ਪਦ ਅਰਥ ਹੋਰ ਕਿਆ ਕਹੀਐ = ਇਸ ਮਰਯਾਦਾ ਬਾਰੇ ਹੋਰ ਕੁਝ ਆਖਿਆ ਨਹੀਂ ਜਾ ਸਕਦਾ, (ਭਾਵ, ਇਸ ਮਰਯਾਦਾ ਵਿਚ ਕੋਈ ਉਕਾਈ ਲੱਭੀ ਨਹੀਂ ਜਾ ਸਕਦੀ)। (ਨੋਟ: ਪਹਿਲੀ ਤੁਕ ਵਿਚ 'ਕਾਇਆ' ਅਤੇ 'ਕੰਚਨ' ਦਾ ਟਾਕਰਾ ਕੀਤਾ ਹੈ। ਸੋ, ਦੂਜੀ ਤੁਕ ਦੇ ਲਫ਼ਜ਼ 'ਕਸਿ ਕਸਵਟੀ', 'ਤਾਉ' ਅਤੇ 'ਸਰਾਫ' ਨੂੰ 'ਕਾਇਆ' ਵਾਸਤੇ ਵਰਤਣ ਲੱਗਿਆਂ 'ਕਸਿ ਕਸਵਟੀ' ਦਾ ਅਰਥ ਹੈ 'ਗੁਰਮਤਿ', ਇਹ ਖ਼ਿਆਲ ਪਿਛਲੀ ਪਉੜੀ ਦੀ ਅਖ਼ੀਰਲੀ ਤੁਕ ਵਿਚੋਂ ਲੈਣਾ ਹੈ)।॥੧੮॥

* ਨੋਟ: ਇਥੋਂ ਪੱਟੀ ਦੇ ਵਿਅੰਜਨ ਅੱਖਰ ਸ਼ੁਰੂ ਹੁੰਦੇ ਹਨ।

SikhNet (Spanish)¿Qué más puede uno decir? Uno no puede decir nada.(18)

ਖੋਜਤ ਖੋਜਤ ਅੰਮ੍ਰਿਤੁ ਪੀਆ ॥

khojat khojat amrit peea |

Sant Singh KhalsaSearching, searching, I drink in the Ambrosial Nectar.
Manmohan SinghSearching and searching, I have quaffed the Name-Nectar.
Manmohan Singh (Punjabi)ਭਾਲਦਿਆਂ ਭਾਲਦਿਆਂ ਮੈਂ ਨਾਮ-ਅੰਮ੍ਰਿਤ ਨੂੰ ਪਾਨ ਕੀਤਾ ਹੈ।
Fareedkot Teekaਜਿਨੋਂ ਨੇ ਖੋਜਤਿਆਂ ਖੋਜਤਿਆਂ ਨਾਮੁ ਅੰਮ੍ਰਿਤ ਪੀਆ ਹੈ॥
Prof. Sahib Singh(ਸਤਿਗੁਰੂ ਦੀ ਮੱਤ ਦੀ ਸਹੈਤਾ ਨਾਲ) ਜੋ ਮਨੁੱਖ ਮੁੜ ਮੁੜ (ਆਪਣਾ ਆਪ) ਖੋਜ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ,

ਪਦ ਅਰਥ ਖੋਜਤ ਖੋਜਤ = (ਗੁਰੂ ਦੀ ਮੱਤ ਦੀ ਸਹੈਤਾ ਨਾਲ) ਮੁੜ ਮੁੜ ਖੋਜ ਕੇ। ਪੀਆ = (ਜਿਸ ਮਨੁੱਖ ਨੇ) ਪੀਤਾ (ਨੋਟ: ਲਫ਼ਜ਼ 'ਪੀਆ, ਦੀਆ, ਜਾਨਿਆ'। ਆਦਿਕ ਭੂਤਕਾਲ ਵਿਚ ਹਨ। ਅਰਥ ਵਰਤਮਾਨ ਕਾਲ ਵਿਚ ਕਰਨਾ ਹੈ)।

SikhNet (Spanish)Después de buscar frenéticamente, bebemos del Néctar del Señor

ਖਿਮਾ ਗਹੀ; ਮਨੁ ਸਤਗੁਰਿ ਦੀਆ ॥

khimaa gahee; man satagur deea |

Sant Singh KhalsaI have adopted the way of tolerance, and given my mind to the True Guru.
Manmohan SinghI have adopted the way of tolerance and have surrendered my soul unto the True Guru.
Manmohan Singh (Punjabi)ਮੈਂ ਸਹਿਨਸ਼ੀਲਤਾ ਦਾ ਰਸਤਾ ਪਕੜ ਲਿਆ ਹੈ ਅਤੇ ਆਪਣੀ ਜਿੰਦੜੀ ਸੱਚੇ ਗੁਰਾਂ ਨੂੰ ਸਮਰਪਨ ਕਰ ਦਿੱਤੀ ਹੈ।
Fareedkot Teekaਸਤਿਗੁਰੋਂ ਕੋ ਮਨੁ ਦੇ ਦੀਆ ਹੈ ਔਰੁ ਤਿਨੋਂ ਨੇ ਖਿਮਾ ਗ੍ਰਹਣ ਕਰੀ ਹੈ॥
Prof. Sahib Singhਉਹ ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਉ ਪਕਾ ਲੈਂਦਾ ਹੈ, ਤੇ, ਆਪਣਾ ਮਨ ਆਪਣੇ ਸਤਿਗੁਰੂ ਵਿਚ ਲੀਨ ਕਰ ਦੇਂਦਾ ਹੈ।

ਪਦ ਅਰਥ ਖਿਮਾ = ਕਿਸੇ ਦੀ ਵਧੀਕੀ ਸਹਾਰਨ ਦਾ ਸੁਭਾਉ। ਗਹੀ = ਗ੍ਰਹਿਣ ਕੀਤੀ, ਪਕਾ ਲਈ। ਸਤਿਗੁਰਿ ਦੀਆ = ਸਤਿਗੁਰੂ ਵਿਚ ਲੀਨ ਕਰ ਦਿੱਤਾ।

SikhNet (Spanish)cuando la mente recibe la Bendición del Guru, y entonces, se vuelve Compasiva.

ਖਰਾ ਖਰਾ; ਆਖੈ ਸਭੁ ਕੋਇ ॥

kharaa kharaa; aakhai sabh koe |

Sant Singh KhalsaEveryone calls himself true and genuine.
Manmohan SinghTrue, true every one calls himself.
Manmohan Singh (Punjabi)ਹਰ ਕੋਈ ਆਪਣੇ ਆਪ ਨੂੰ ਸੱਚਾ, ਸੱਚਾ ਆਖਦਾ ਹੈ।
Fareedkot Teekaਖਰਾ ਖਰਾ ਤਾਂ ਅਪਨੇ ਆਪ ਕੋ ਸਭ ਕੋਈ ਕਹਿਤਾ ਹੈ॥
Prof. Sahib Singhਹਰੇਕ ਜੀਵ ਉਸ ਦੇ ਖਰੇ (ਸੁੱਚੇ) ਜੀਵਨ ਦੀ ਸਲਾਘਾ ਕਰਦਾ ਹੈ,

ਪਦ ਅਰਥ ਸਭੁ ਕੋਇ = ਹਰੇਕ ਜੀਵ।

SikhNet (Spanish)Todo mundo se llama a si mismo verdadero y genuino.

ਖਰਾ ਰਤਨੁ; ਜੁਗ ਚਾਰੇ ਹੋਇ ॥

kharaa ratan; jug chaare hoe |

Sant Singh KhalsaHe alone is true, who obtains the jewel throughout the four ages.
Manmohan SinghBut he alone is true who contemplates the Name-Jewel through all the four ages.
Manmohan Singh (Punjabi)ਪਰ ਕੇਵਲ ਉਹ ਹੀ ਚੌਹਾਂ ਜੁਗਾਂ ਅੰਦਰ ਸੱਚਾ ਹੈ, ਜੋ ਨਾਮ ਦੇ ਜਵੇਹਰ ਦਾ ਆਰਾਧਨ ਕਰਦਾ ਹੈ।
Fareedkot Teekaਪਰੰਤੂ ਖਰਾ ਤੋ ਚਹੋਂ ਜੁਗੋਂ ਮੇਂ ਨਾਮ ਰਤਨ ਕੇ ਧਾਰਨੇ ਵਾਲਾ ਹੈ॥
Prof. Sahib Singhਉਹ ਸਦਾ ਲਈ ਸੁੱਚਾ ਸ੍ਰੇਸ਼ਟ ਬਣ ਜਾਂਦਾ ਹੈ।

ਪਦ ਅਰਥ ਜੁਗ ਚਾਰੇ = ਸਦਾ ਲਈ।

SikhNet (Spanish)Uno es aclamado en el mundo y su valor brilla como una joya a través de las épocas.

ਖਾਤ ਪੀਅੰਤ ਮੂਏ; ਨਹੀ ਜਾਨਿਆ ॥

khaat peeant mooe; nahee jaaniaa |

Sant Singh KhalsaEating and drinking, one dies, but still does not know.
Manmohan SinghEating and drinking, the mortal dies, but he knows not his Lord.
Manmohan Singh (Punjabi)ਖਾਂਦਾ ਅਤੇ ਪੀਂਦਾ ਹੋਇਆ ਪ੍ਰਾਣੀ ਮਰ ਜਾਂਦਾ ਹੈ, ਪ੍ਰੰਤੂ ਆਪਣੇ ਪ੍ਰਭੂ ਨੂੰ ਨਹੀਂ ਜਾਣਦਾ।
Fareedkot Teekaਮੂਏ ਜੀਵ ਖਾਤੇ ਅਰ ਪੀਤੇ ਹੈਂ ਅਰੁ ਜੀਵ ਭਾਵ ਸੇ ਮਰਨਾ ਨਹੀਂ ਜਾਨਿਆ॥
Prof. Sahib Singhਪਰ ਜੋ ਜੀਵ ਦੁਨੀਆ ਦੇ ਭੋਗ ਭੋਗਦੇ ਰਹਿੰਦੇ ਹਨ ਉਹ ਆਤਮਕ ਜੀਵਨ ਵਲੋਂ ਮਰ ਜਾਂਦੇ ਹਨ, ਉਹਨਾਂ ਨੂੰ (ਨਾਮ-ਅੰਮ੍ਰਿਤ ਦੀ) ਸੂਝ ਨਹੀਂ ਪੈਂਦੀ।

ਪਦ ਅਰਥ ਖਾਤ ਪੀਅੰਤ = ਦੁਨੀਆ ਦੇ ਪਦਾਰਥ ਖਾਂਦੇ ਪੀਂਦੇ, ਦੁਨੀਆ ਦੇ ਭੋਗ ਭੋਗਦੇ। ਮੂਏ = ਜੋ ਆਤਮਕ ਜੀਵਨ ਵਲੋਂ ਮਰ ਗਏ। ਨਹੀ ਜਾਨਿਆ = (ਅੰਮ੍ਰਿਤ ਦੀ) ਸੂਝ ਨਹੀਂ ਪਾਈ।

SikhNet (Spanish)El hombre come, bebe y se muere físicamente, sin haber trascendido su individualidad;

ਖਿਨ ਮਹਿ ਮੂਏ; ਜਾ ਸਬਦੁ ਪਛਾਨਿਆ ॥

khin meh mooe; jaa sabad pachhaaniaa |

Sant Singh KhalsaHe dies in an instant, when he realizes the Word of the Shabad.
Manmohan SinghHe becomes dead in life in an instant, when he realises the Lord.
Manmohan Singh (Punjabi)ਉਹ ਇਕ ਮੁਹਤ ਵਿੱਚ ਜੀਉਂਦੇ ਜੀ ਮਰ ਜਾਂਦਾ ਹੈ, ਜਦ ਉਹ ਆਪਣੇ ਪ੍ਰਭੂ ਨੂੰ ਅਨੁਭਵ ਕਰ ਲੈਂਦਾ ਹੈ।
Fareedkot Teeka(ਜਾ) ਜਿਨੋਂ ਨੇ (ਸਬਦੁ) ਬ੍ਰਹਮ ਪਛਾਨਿਆ ਹੈ ਤੇ ਖਿਨ ਮਾਤ੍ਰ ਮੇਂ ਜੀਵ ਭਾਵ ਸੇ ਮੂਏ ਹੈਂ॥
Prof. Sahib Singh(ਉਹੀ ਬੰਦੇ) ਜਦ ਸਤਿਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਪਾਂਦੇ ਹਨ, ਤਾਂ ਉਹ ਇਕ ਪਲਕ ਵਿਚ ਹਉਮੈ ਨੂੰ ਮਾਰ ਮੁਕਾਂਦੇ ਹਨ।

ਪਦ ਅਰਥ ਖਿਨ ਮਹਿ ਮੂਏ = ਪਲ ਵਿਚ ਹੀ ਆਪਾ-ਭਾਵ ਵਲੋਂ ਮਰ ਗਏ। ਜਾ = ਜਦੋਂ। ਸਬਦੁ ਪਛਾਨਿਆ = ਸ਼ਬਦ ਨੂੰ ਪਛਾਣ ਲਿਆ, ਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਪਾ ਲਈ।

SikhNet (Spanish)muere en un instante cuando se da cuenta de la palabra del Shabad.

ਅਸਥਿਰੁ ਚੀਤੁ; ਮਰਨਿ ਮਨੁ ਮਾਨਿਆ ॥

asathir cheet; maran man maaniaa |

Sant Singh KhalsaHis consciousness becomes permanently stable, and his mind accepts death.
Manmohan SinghStable comes his mind and his soul likes this death. By Guru's grace, man relishes the Name.
Manmohan Singh (Punjabi)ਅਡੋਲ ਹੋ ਜਾਂਦਾ ਹੈ ਉਸ ਦਾ ਮਨ ਅਤੇ ਉਸ ਦੀ ਜਿੰਦੜੀ ਨੂੰ ਇਹ ਮੌਤ ਚੰਗੀ ਲਗਦੀ ਹੈ।
Fareedkot Teekaਜਿਨ ਕਾ ਮਰਨੇ ਮੇਂ ਮਨਿ ਮੰਨਿਆ ਹੈ ਵਹੁ ਅਸਥਿਰ ਚਿਤ ਹੋਏ ਹੈਂ॥☬ਪ੍ਰਸ਼ਨ: ਮਰਨੇ ਮੇਂ ਕਿਨ ਕਾ ਮਨੁ ਮਾਨਿਆ ਹੈ?☬ਉਤ੍ਰ:
Prof. Sahib Singhਉਹਨਾਂ ਦਾ ਮਨ (ਕਾਮ ਕ੍ਰੋਧ ਆਦਿਕ ਵਲੋਂ) ਅਡੋਲ ਹੋ ਜਾਂਦਾ ਹੈ, ਤੇ ਆਪਾ-ਭਾਵ ਵਲੋਂ ਮਰਨ ਵਿਚ ਖ਼ੁਸ਼ ਹੁੰਦਾ ਹੈ।

ਪਦ ਅਰਥ ਅਸਥਿਰੁ = ਅਡੋਲ। ਮਰਨਿ = ਮਰਨ ਵਿਚ, ਆਪਾ-ਭਾਵ ਮੁਕਾਣ ਵਿਚ, ਹਉਮੈ (ਅਹੰ) ਦੂਰ ਕਰਨ ਵਿਚ। ਮਾਨਿਆ = ਪਤੀਜ ਜਾਂਦਾ ਹੈ, ਸ਼ੌਕ ਪਰਗਟ ਕਰਦਾ ਹੈ।

SikhNet (Spanish)Su conciencia se convierte permanentemente estable, y su mente acepta la muerte.

ਗੁਰ ਕਿਰਪਾ ਤੇ; ਨਾਮੁ ਪਛਾਨਿਆ ॥੧੯॥

gur kirapaa te; naam pachhaaniaa |19|

Sant Singh KhalsaBy Guru's Grace, he realizes the Naam, the Name of the Lord. ||19||
Manmohan SinghBy Guru's grace, man realises the Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਬੰਦਾ ਨਾਮ ਨੂੰ ਅਨੁਭਵ ਕਰ ਲੈਂਦਾ ਹੈ।
Fareedkot Teekaਜਿਨ੍ਹੋਂ ਨੇ ਗੁਰੋਂ ਕੀ ਕ੍ਰਿਪਾ ਤੇ ਨਾਮ ਕੋ ਪਛਾਨਿਆ ਹੈ॥੧੯॥
Prof. Sahib Singhਸਤਿਗੁਰੂ ਦੀ ਮੇਹਰ ਨਾਲ ਪਰਮਾਤਮਾ ਦੇ ਨਾਮ ਨਾਲ ਉਹਨਾਂ ਦੀ ਡੂੰਘੀ ਸਾਂਝ ਪੈ ਜਾਂਦੀ ਹੈ ॥੧੯॥
SikhNet (Spanish)por la Gracia del Guru, el encuentra al Naam, el nombre del Señor (19)

ਗਗਨ ਗੰਭੀਰੁ; ਗਗਨੰਤਰਿ ਵਾਸੁ ॥

gagan ganbheer; gaganantar vaas |

Sant Singh KhalsaThe Profound Lord dwells in the sky of the mind, the Tenth Gate;
Manmohan SinghWhen the Infinite Lord abides in the man's mind-firmament,
Manmohan Singh (Punjabi)ਜਦ ਅਨੰਤ ਸੁਆਮੀ ਮਨੁੱਖ ਦੇ ਮਨ ਦੇ ਆਕਾਸ਼ ਅੰਦਰ ਟਿਕਾ ਦਿੰਦਾ ਹੈ,
Fareedkot Teeka(ਗਗਨ) ਚਿਦਾਕਾਸ ਜੋ ਗੰਭੀਰੁ ਹੈ ਰਿਦੇ ਅਕਾਸ ਕੇ ਅੰਤਰ ਤਿਸ ਕਾ ਵਾਸਾ ਹੈ॥
Prof. Sahib Singh(ਹੇ ਪਾਂਡੇ! ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖ, ਉਹ ਗੋਪਾਲ) ਸਰਬ-ਵਿਆਪਕ ਹੈ ਤੇ ਜੀਵਾਂ ਦੇ ਔਗੁਣ ਵੇਖ ਕੇ ਛਿੱਥਾ ਨਹੀਂ ਪੈਂਦਾ। ਜਿਸ ਮਨੁੱਖ ਦਾ ਮਨ ਉਸ ਸਰਬ ਵਿਆਪਕ ਗੋਪਾਲ ਵਿਚ ਟਿਕਦਾ ਹੈ,

ਪਦ ਅਰਥ ਗਗਨ = ਆਕਾਸ਼ ਵਾਂਗ ਸਰਬ-ਵਿਆਪਕ ਪਰਮਾਤਮਾ। ਗੰਭੀਰੁ = ਧੀਰਾ, ਜਿਗਰੇ ਵਾਲਾ, ਜੀਵਾਂ ਦੇ ਔਗੁਣ ਵੇਖ ਕੇ ਗੁੱਸੇ ਵਿਚ ਨਾਹ ਆਉਣ ਵਾਲਾ। ਗਗਨੰਤਰਿ = ਗਗਨ-ਅੰਤਰਿ, ਸਰਬ-ਵਿਆਪਕ ਗੋਪਾਲ ਵਿਚ।

SikhNet (Spanish)El Señor profundo habita en el cielo de la mente, la décima puerta,

ਗੁਣ ਗਾਵੈ; ਸੁਖ ਸਹਜਿ ਨਿਵਾਸੁ ॥

gun gaavai; sukh sehaj nivaas |

Sant Singh Khalsasinging His Glorious Praises, one dwells in intuitive poise and peace.
Manmohan Singhhe sings the Lord's praise and dwells in celestial peace.
Manmohan Singh (Punjabi)ਤਾਂ ਉਹ ਸਾਈਂ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਬੈਕੁੰਠੀ ਆਰਾਮ ਅੰਦਰ ਵੱਸਦਾ ਹੈ।
Fareedkot Teekaਜੋ ਐਸੇ ਚੇਤਨ ਕੇ ਗੁਨ ਗਾਵਤੇ ਹੈਂ ਤਿਨ ਕਾ (ਸਹਜਿ) ਅਚੁਤ ਸੁਖ ਮੇਂ ਨਿਵਾਸ ਹੋਤਾ ਹੈ॥
Prof. Sahib Singhਜੋ ਮਨੁੱਖ ਉਸ ਦੇ ਗੁਣ ਗਾਂਦਾ ਹੈ, ਉਹ ਸ਼ਾਂਤੀ ਅਤੇ ਅਡੋਲਤਾ ਵਿਚ ਟਿਕ ਜਾਂਦਾ ਹੈ।

ਪਦ ਅਰਥ ਸਹਜਿ = ਸਹਿਜ ਵਿਚ, ਅਡੋਲਤਾ ਵਿਚ।

SikhNet (Spanish)cantando sus Alabanzas Gloriosas, uno mora en paz y elegancia intuitiva.

ਗਇਆ ਨ ਆਵੈ; ਆਇ ਨ ਜਾਇ ॥

geaa na aavai; aae na jaae |

Sant Singh KhalsaHe does not go to come, or come to go.
Manmohan SinghGoing there, he comes not back, nor suffers he transmigration.
Manmohan Singh (Punjabi)ਉੱਥੇ ਜਾ ਕੇ ਉਹ ਮੁੜ ਕੇ ਨਹੀਂ ਆਉਂਦਾ ਅਤੇ ਨਾਂ ਹੀ ਉਹ ਆਵਾਗਉਣ ਵਿੱਚ ਪੈਂਦਾ ਹੈ।
Fareedkot Teekaਗ੍ਯਾ ਹੂਆ ਅਗ੍ਯਾਨ ਆਵਤਾ ਨਹੀਂ ਔ ਪਾਇਆ ਹੋਇਆ ਗ੍ਯਾਨ ਜਾਤਾ ਨਹੀਂ; ਵਾ ਸਰੂਪ ਮੇਂ ਗ੍ਯਾ ਹੂਆ ਆਵਤਾ ਨਹੀਂ ਕਿਉਂਕੇ ਫੇਰ ਆਯਾ ਹੀ ਨਹੀਂ ਜਾਤਾ ਹੈ॥
Prof. Sahib Singhਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ,

ਪਦ ਅਰਥ ਗਇਆ ਨ ਆਵੈ = ਨ ਗਇਆ ਨ ਆਵੈ, ਜੰਮਣ ਮਰਨ ਵਿਚ ਨਹੀਂ ਆਉਂਦਾ।

SikhNet (Spanish)El no se va para venir, o viene para irse.

ਗੁਰ ਪਰਸਾਦਿ; ਰਹੈ ਲਿਵ ਲਾਇ ॥

gur parasaad; rahai liv laae |

Sant Singh KhalsaBy Guru's Grace, he remains lovingly focused on the Lord.
Manmohan SinghBy Guru's grace, he remains merged in the Lord's love.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ ਉਹ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ।
Fareedkot Teekaਸੋ ਗੁਰੋਂ ਕੀ ਕਿਰਪਾ ਕਰ ਕੇ ਹਰਿ ਮੇਂ ਬ੍ਰਿਤੀ ਕੋ ਲਗਾਇ ਰਹਿਤੇ ਹੈਂ॥
Prof. Sahib Singhਸਤਿਗੁਰੂ ਦੀ ਕਿਰਪਾ ਨਾਲ ਉਹ (ਸਰਬ-ਵਿਆਪਕ ਗੋਪਾਲ ਵਿਚ) ਸੁਰਤ ਜੋੜੀ ਰੱਖਦਾ ਹੈ।
SikhNet (Spanish)Por la gracia del Guru, Se mantiene amorosamente atento al Señor,

ਗਗਨੁ ਅਗੰਮੁ ਅਨਾਥੁ ਅਜੋਨੀ ॥

gagan agam anaath ajonee |

Sant Singh KhalsaThe Lord of the mind-sky is inaccessible, independent and beyond birth.
Manmohan SinghMy Master is Unapproachable, Self-dependent and Unborn.
Manmohan Singh (Punjabi)ਮੈਡੜਾ ਮਾਲਕ ਪਹੁੰਚ ਤੋਂ ਪਰੇ, ਸੁਤੰਤਰ ਅਤੇ ਅਜਨਮਾ ਹੈ।
Fareedkot Teekaਜੋ ਅਕਾਸ ਵਤ ਪੂਰਨ ਅਗੰਮ ਹੈ ਪੁਨਾ (ਅਨਾਥੁ) ਸ੍ਵਾਮੀ ਸੇ ਰਹਿਤ ਹੈ, (ਅਜੋਨੀ) ਪਰਮੇਸ੍ਵਰ ਹੈ॥
Prof. Sahib Singhਉਹ ਸਰਬ-ਵਿਆਪਕ ਗੋਪਾਲ ਅਪਹੁੰਚ ਹੈ (ਭਾਵ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ), ਉਸ ਦੇ ਸਿਰ ਉਤੇ ਕਿਸੇ ਦਾ ਕੁੰਡਾ ਨਹੀਂ ਹੈ, ਉਹ ਜੰਮਣ-ਮਰਨ ਤੋਂ ਰਹਿਤ ਹੈ।

ਪਦ ਅਰਥ ਅਗੰਮੁ = ਅਪਹੁੰਚ। ਅਨਾਥੁ = ਜਿਸ ਦੇ ਉਪਰ ਕੋਈ ਨਾਥ ਨਹੀਂ, ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ।

SikhNet (Spanish)El Señor esta sobre lo que nuestra mente pueda entender, independiente y mas haya de la concepción.

ਅਸਥਿਰੁ ਚੀਤੁ; ਸਮਾਧਿ ਸਗੋਨੀ ॥

asathir cheet; samaadh sagonee |

Sant Singh KhalsaThe most worthy Samaadhi is to keep the consciousness stable, focused on Him.
Manmohan SinghTo fix the mind in Him is the meritorious trance,
Manmohan Singh (Punjabi)ਉਸ ਦੇ ਅੰਦਰ ਮਨ ਦਾ ਜੋੜਨਾ ਉੱਤਮ ਤਾੜੀ ਹੈ।
Fareedkot Teekaਐਸੇ (ਅਜੋਨੀ) ਪਰਮੇਸ੍ਵਰ ਮੇਂ ਜਿਨ ਕਾ ਚਿਤ ਇਸਥਿਤ ਹੂਆ ਹੈ, ਤਿਨ ਕੀ ਤਿਸ (ਸਗੋਨੀ) ਸਰਗੁਣ ਮੇਂ ਵਾ ਸੌਗੁਨੀ ਸਮਾਧ ਹੋਈ ਹੈ॥
Prof. Sahib Singhਉਸ ਵਿਚ ਜੋੜੀ ਹੋਈ ਸੁਰਤ ਮਨੁੱਖ ਦੇ ਅੰਦਰ ਗੁਣ ਪੈਦਾ ਕਰਦੀ ਹੈ, ਤੇ ਮਨ ਨੂੰ ਮਾਇਆ ਵਿਚ ਡੋਲਣ ਤੋਂ ਬਚਾ ਲੈਂਦੀ ਹੈ।

ਪਦ ਅਰਥ ਅਸਥਿਰੁ = ਟਿਕਵਾਂ, ਟਿਕਿਆ ਹੋਇਆ, ਅਡੋਲ। ਚੀਤੁ = ਚਿੱਤ। ਸਮਾਧਿ = ਪਰਮਾਤਮਾ ਵਿਚ ਲੀਨਤਾ। ਸਗੋਨੀ = ਸ-ਗੁਣੀ = ਗੁਣ ਪੈਦਾ ਕਰਨ ਵਾਲੀ।

SikhNet (Spanish)El Samaadhi mayormente merecedor mantendrá su conciencia estable, centradas en El.

ਹਰਿ ਨਾਮੁ ਚੇਤਿ; ਫਿਰਿ ਪਵਹਿ. ਨ ਜੂਨੀ ॥

har naam chet; fir paveh. na joonee |

Sant Singh KhalsaRemembering the Lord's Name, one is not subject to reincarnation.
Manmohan SinghRemembering the Lord's Name, one goes not round in existences again.
Manmohan Singh (Punjabi)ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਮੁੜ ਕੇ ਜੂਨੀਆਂ ਅੰਦਰ ਨਹੀਂ ਪੈਂਦਾ।
Fareedkot Teekaਸੋ ਹਰਿ ਨਾਮ ਕਾ ਸਿਮਰਨ ਕਰ ਕੇ ਪੁਨਾ ਜੋਨੀਓਂ ਮੇਂ ਨਹੀਂ ਪੜਤੇ ਹੈਂ ਅਰਥਾਤ ਜਨਮ ਮਰਨ ਸੇ ਰਹਿਤ ਹੋਤੇ ਹੈਂ॥
Prof. Sahib Singh(ਹੇ ਪਾਂਡੇ!) ਤੂੰ (ਭੀ) ਉਸ ਹਰਿ-ਗੋਪਾਲ ਦਾ ਨਾਮ ਸਿਮਰ, (ਸਿਮਰਨ ਦੀ ਬਰਕਤਿ ਨਾਲ) ਫਿਰ ਜਨਮ-ਮਰਨ ਵਿਚ ਨਹੀਂ ਪਏਂਗਾ।

ਪਦ ਅਰਥ ਚੇਤਿ = (ਹੇ ਪਾਂਡੇ!) ਸਿਮਰ, ਯਾਦ ਕਰ। ਪਵਹਿ ਨ = (ਹੇ ਪਾਂਡੇ!) ਤੂੰ ਨਹੀਂ ਪਏਂਗਾ।

SikhNet (Spanish)Acordándose del nombre de Dios, uno no será reencarnado.

ਗੁਰਮਤਿ ਸਾਰੁ; ਹੋਰ ਨਾਮ ਬਿਹੂਨੀ ॥੨੦॥

guramat saar; hor naam bihoonee |20|

Sant Singh KhalsaThe Guru's Teachings are the most Excellent; all other ways lack the Naam, the Name of the Lord. ||20||
Manmohan SinghExcellent is the Guru's way All other ways are bereft of the Name.
Manmohan Singh (Punjabi)ਪਰਮ ਸ੍ਰੇਸ਼ਟ ਹੈ ਗੁਰਾਂ ਦਾ ਮਾਰਗ। ਹੋਰ ਸਾਰੇ ਰਸਤੇ ਨਾਮ ਤੋਂ ਸੱਖਣੇ ਹਨ।
Fareedkot Teekaਗੁਰੋਂ ਕੀ ਸਿਖ੍ਯਾ ਹੀ ਸਭ ਸੇ ਸਾਰ ਅਰਥਾਤ ਸ੍ਰੇਸ੍ਟ ਹੈ ਜਿਸ ਕਰ ਕੇ ਨਾਮ ਜਪੀਤਾ ਹੈ। ਹੋਰ ਨਾਮ ਜਾਪ ਤੇ ਬਿਨਾਂ ਜੋ ਮਤਿ ਹੈ, ਸੋ ਝੂਠੀ ਹੈ॥੨੦॥
Prof. Sahib Singh(ਹੇ ਪਾਂਡੇ!) ਸਤਿਗੁਰੂ ਦੀ ਮੱਤ ਹੀ (ਜੀਵਨ ਲਈ) ਸ੍ਰੇਸ਼ਟ ਰਸਤਾ ਹੈ, ਹੋਰ ਮੱਤ ਉਸ ਦੇ ਨਾਮ ਤੋਂ ਵਾਂਜਿਆ ਰੱਖਦੀ ਹੈ ॥੨੦॥

ਪਦ ਅਰਥ ਸਾਰੁ = ਤੱਤ, ਸ੍ਰੇਸ਼ਟ। ਹੋਰ = ਹੋਰ ਮੱਤ। ਨਾਮ ਬਿਹੂਨੀ = ਨਾਮ ਤੋਂ ਵਾਂਜਿਆ ਰੱਖਣ ਵਾਲੀ। ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ ॥੨੦॥

SikhNet (Spanish)Las enseñanzas del Guru son las mas excelentes; el resto de maneras carecen del Naam, El nombre del Señor (20)

ਘਰ ਦਰ; ਫਿਰਿ ਥਾਕੀ ਬਹੁਤੇਰੇ ॥

ghar dar; fir thaakee bahutere |

Sant Singh KhalsaWandering to countless doorsteps and homes, I have grown weary.
Manmohan SinghI have grown weary of wandering at many houses and doors.
Manmohan Singh (Punjabi)ਮੈਂ ਘਣੇਰਿਆਂ ਘਰਾਂ ਅਤੇ ਬੂਹਿਆਂ ਤੇ ਭਟਕ ਕੇ ਹਾਰ ਹੰਭ ਗਈ ਹਾਂ।
Fareedkot Teekaਦੇਹ ਰੂਪ ਬਹੁਤੇ ਘਰੋਂ ਕੇ (ਦਰ) ਅੰਤਰ ਫਿਰਤੀ ਹੋਈ ਜੀਵ ਕਲਾ ਥਕ ਗਈ ਹੈ॥
Prof. Sahib Singh(ਹੇ ਪਾਂਡੇ! ਗੁਰੂ ਦੀ ਮੱਤ ਵਾਲਾ ਰਸਤਾ ਫੜਨ ਤੋਂ ਬਿਨਾ) ਜਿੰਦ ਕਈ ਜੂਨਾਂ ਵਿਚ ਭੌਂ ਭੌਂ ਕੇ ਖਪ ਲੱਥਦੀ ਹੈ,

ਪਦ ਅਰਥ ਘਰ ਦਰ ਬਹੁਤੇਰੇ = ਬਥੇਰੇ ਘਰਾਂ ਦੇ ਦਰਵਾਜ਼ੇ, ਕਈ ਜੂਨਾਂ। ਫਿਰਿ ਥਾਕੀ = (ਜੀਵ-ਇਸਤ੍ਰੀ (ਭੌਂ ਭੌਂ ਕੇ ਖਪ ਲੱਥੀ।

SikhNet (Spanish)He venido al mundo y pasado a través de incontables formas;

ਜਾਤਿ ਅਸੰਖ; ਅੰਤ ਨਹੀ ਮੇਰੇ ॥

jaat asankh; ant nahee mere |

Sant Singh KhalsaMy incarnations are countless, without limit.
Manmohan SinghInnumerable are my births. There is no limit to them.
Manmohan Singh (Punjabi)ਅਣਗਿਣਤ ਹਨ ਮੈਂਡੇ ਜਨਮ, ਉਨ੍ਹਾਂ ਦਾ ਕੋਈ ਓੜਕ ਨਹੀਂ।
Fareedkot Teekaਅਸੰਖ ਜੋਨੀਓਂ ਮੇਂ ਪ੍ਰਾਪਤ ਹੂਏ ਹੂਏ ਕਾ ਮੇਰੇ ਜਨਮੋਂ ਕਾ ਅੰਤ ਨਹੀਂ ਹੈ॥
Prof. Sahib Singhਇਤਨੀਆਂ ਅਣ-ਗਿਣਤ ਜਾਤੀਆਂ ਵਿਚੋਂ ਲੰਘਦੀ ਹੈ ਜਿਨ੍ਹਾਂ ਦਾ ਅੰਤ ਨਹੀਂ ਪੈ ਸਕਦਾ।

ਪਦ ਅਰਥ ਅਸੰਖ = ਅ-ਸੰਖ, ਜਿਨ੍ਹਾਂ ਦੀ ਸੰਖਿਆ ਨਾਹ ਹੋ ਸਕੇ, ਅਣ-ਗਿਣਤ। ਅੰਤ ਨਹੀ ਮੇਰੇ = ਮੇਰੇ ਪਾਸੋਂ ਅੰਤ ਨਹੀਂ ਪਾਇਆ ਜਾ ਸਕਦਾ, ਮੈਂ ਗਿਣ ਨਹੀਂ ਸਕਦਾ। ਮੇਰੇ = ਮੇਰੇ ਪਾਸੋਂ।

SikhNet (Spanish)sí, innumerables han sido mis encarnaciones.

ਕੇਤੇ; ਮਾਤ ਪਿਤਾ ਸੁਤ ਧੀਆ ॥

kete; maat pitaa sut dheea |

Sant Singh KhalsaI have had so many mothers and fathers, sons and daughters.
Manmohan SinghGood many became my mothers, fathers, sons and daughters
Manmohan Singh (Punjabi)ਅਨੇਕਾਂ ਹੀ ਮੇਰੀਆਂ ਮਾਵਾਂ, ਪਿਓ, ਪੁੱਤ੍ਰ ਅਤੇ ਪੁਤਰੀਆਂ ਹੋ ਗੁਜ਼ਰੀਆਂ ਹਨ।
Fareedkot Teeka(ਕੇਤੇ) ਕਈ ਮਾਤਾ ਔ ਪਿਤਾ ਹੂਏ ਹੈਂ ਔਰ ਕਈ ਪੁਤ੍ਰ ਔ ਧੀਆਂ ਹੂਈ ਹੈਂ॥
Prof. Sahib Singh(ਇਹਨਾਂ ਬੇਅੰਤ ਜੂਨਾਂ ਵਿਚ ਭਟਕਦੀ ਜਿੰਦ ਦੇ) ਕਈ ਮਾਂ ਪਿਉ ਪੁੱਤਰ ਧੀਆਂ ਬਣਦੇ ਹਨ,

ਪਦ ਅਰਥ ਕੇਤੇ = ਕਈ। ਸੁਤ = ਪੁੱਤਰ।

SikhNet (Spanish)Fui madre, luego padre, también hija e hijo, Guru y discípulo;

ਕੇਤੇ ਗੁਰ ਚੇਲੇ; ਫੁਨਿ ਹੂਆ ॥

kete gur chele; fun hooaa |

Sant Singh KhalsaI have had so many gurus and disciples.
Manmohan SinghAgain, many have been my teachers and disciples.
Manmohan Singh (Punjabi)ਮੁੜ, ਬਹੁਤੇ ਹੀ ਹੋਏ ਹਨ ਮੇਰੇ ਮੁਰਸ਼ਦ ਤੇ ਮੁਰੀਦ।
Fareedkot Teekaਜੀਵ ਕੋ ਕੇਤੇ ਗੁਰੂ ਕਈ ਚੇਲਿਓਂ ਕਾ ਸੰਬੂਹ ਹੂਆ ਹੈ॥☬ਸੰਕਾ: ਗੁਰੂ ਮਿਲੇ ਤੋ ਮੁਕਤ ਹੋਨਾ ਥਾ?☬ਉਤ੍ਰ:
Prof. Sahib Singhਕਈ ਗੁਰੂ ਬਣਦੇ ਹਨ, ਤੇ ਕਈ ਚੇਲੇ ਭੀ ਬਣਦੇ ਹਨ।

ਪਦ ਅਰਥ ਫੁਨਿ = ਫਿਰ, ਭੀ।

SikhNet (Spanish)pero nunca fui emancipado por estar guiado por un guru falso.

ਕਾਚੇ ਗੁਰ ਤੇ; ਮੁਕਤਿ. ਨ ਹੂਆ ॥

kaache gur te; mukat. na hooaa |

Sant Singh KhalsaThrough a false guru, liberation is not found.
Manmohan SinghThrough the false Guru, one is emancipated not.
Manmohan Singh (Punjabi)ਕੂੜੇ ਗੁਰਾਂ ਦੁਆਰਾ ਆਦਮੀ ਮੋਖਸ਼ ਨਹੀਂ ਹੁੰਦਾ।
Fareedkot Teekaਕਾਚੇ ਗੁਰੂ ਜਬ ਤਕ ਮਿਲੇ ਤਬ ਤਕ ਇਹ ਜੀਵ ਮੁਕਤਿ ਨਹੀਂ ਹੋਤਾ ਹੈ॥
Prof. Sahib Singhਇਹਨਾਂ ਜੂਨਾਂ ਤੋਂ ਤਦ ਤਕ ਖ਼ਲਾਸੀ ਨਹੀਂ ਹੁੰਦੀ ਜਦ ਤਕ ਕਿਸੇ ਕੱਚੇ ਗੁਰੂ ਦੀ ਸਰਨ ਲਈ ਹੋਈ ਹੈ।

ਪਦ ਅਰਥ ਮੁਕਤਿ = ਜੂਨਾਂ ਤੋਂ ਖ਼ਲਾਸੀ। ਕਾਚੇ ਗੁਰ ਤੇ = ਕੱਚੇ ਗੁਰੂ ਤੋਂ, ਉਸ ਗੁਰੂ ਤੋਂ ਜਿਸ ਦਾ ਆਪਣਾ ਮਨ ਕੱਚਾ ਹੈ, ਜਿਸ ਦਾ ਮਨ ਮਾਇਆ ਦੇ ਸੱਚੇ ਵਿਚ ਢਲ ਜਾਣ ਵਾਲਾ ਹੈ (ਜਿਵੇਂ ਕੱਚੀ ਮਿੱਟੀ ਚੱਕ ਤੇ ਰੱਖਿਆਂ ਕਈ ਸ਼ਕਲਾਂ ਵਾਲੇ ਭਾਂਡੇ ਬਣਾਏ ਜਾ ਸਕਦੇ ਹਨ)।

SikhNet (Spanish)El Esposo es Uno, pero Sus novias son muchas

ਕੇਤੀ ਨਾਰਿ; ਵਰੁ ਏਕੁ ਸਮਾਲਿ ॥

ketee naar; var ek samaal |

Sant Singh KhalsaThere are so many brides of the One Husband Lord - consider this.
Manmohan SinghKnow thou that the Groom is One and the brides are many.
Manmohan Singh (Punjabi)ਤੂੰ ਜਾਣ ਲੈ ਕਿ ਪਤੀ ਇੱਕ ਹੈ ਅਤੇ ਪਤਨੀਆ ਅਨੇਕਾਂ ਹੀ ਹਨ।
Fareedkot Teekaਅਨੇਕ ਜੀਵ ਰੂਪ ਇਸਤ੍ਰੀਆਂ ਹੈਂ ਤਿਨ ਕੇ ਸੰਭਾਲਣੇ ਵਾਲਾ ਭਰਤਾ ਏਕ ਪਰਮੇਸ੍ਵਰ ਹੈ॥
Prof. Sahib Singh(ਹੇ ਪਾਂਡੇ! ਸਤਿਗੁਰੂ ਤੋਂ ਖੁੰਝੀਆਂ ਹੋਈਆਂ ਅਜੇਹੀਆਂ) ਕਈ ਜੀਵ-ਇਸਤ੍ਰੀਆਂ ਹਨ, ਖਸਮ-ਪ੍ਰਭੂ ਸਭ ਦੀ ਸੰਭਾਲ ਕਰਦਾ ਹੈ।

ਪਦ ਅਰਥ ਏਕੁ ਵਰੁ = ਇੱਕ ਖਸਮ-ਪ੍ਰਭੂ। ਸਮਾਲਿ = ਸਮਾਲੇ, ਸੰਭਾਲ ਕਰਦਾ ਹੈ। ਕੇਤੀ ਨਾਰਿ = ਕਈ ਜੀਵ-ਇਸਤ੍ਰੀਆਂ।

SikhNet (Spanish)y el ser en la Conciencia de Dios vive

ਗੁਰਮੁਖਿ ਮਰਣੁ ਜੀਵਣੁ; ਪ੍ਰਭ ਨਾਲਿ ॥

guramukh maran jeevan; prabh naal |

Sant Singh KhalsaThe Gurmukh dies, and lives with God.
Manmohan SinghThe pious lives and dies in her Lord's will.
Manmohan Singh (Punjabi)ਪਵਿੱਤਰ ਪਤਨੀ ਆਪਣੇ ਸੁਆਮੀ ਦੀ ਰਜ਼ਾ ਅੰਦਰ ਹੀ ਜੀਉਂਦੀ ਅਤੇ ਮਰਦੀ ਹੈ,
Fareedkot Teekaਗੁਰਮੁਖਾਂ ਕਾ ਜੀਵਣਾ ਔ ਮਰਣਾਂ ਪ੍ਰਭੂ ਕੇ ਨਾਲ ਹੈ। ਭਾਵ ਪਰਮੇਸ੍ਵਰ ਚਿਤ ਆਵੇ ਤੋ ਜੀਵਨਾ ਮਾਨਤੇ ਹੈਂ ਭੂਲਨੇ ਸੇ ਮਰਨਾ ਮਾਨਤੇ ਹੈਂ ਪ੍ਰਮਾਣ-☬"ਆਖਾ ਜੀਵਾ ਵਿਸਰੈ ਮਰਿ ਜਾਉ॥"
Prof. Sahib Singhਜੋ ਜਿੰਦ ਗੁਰੂ ਦੇ ਸਨਮੁਖ ਰਹਿੰਦੀ ਹੈ, ਉਸ ਦਾ ਆਸਰਾ-ਪਰਨਾ ਗੋਪਾਲ-ਪ੍ਰਭੂ ਹੋ ਜਾਂਦਾ ਹੈ।

ਪਦ ਅਰਥ ਗੁਰਮੁਖਿ ਮਰਣੁ ਜੀਵਣੁ = ਗੁਰਮੁਖਿ ਦਾ ਮਰਨ-ਜੀਊਣ। ਮਰਣੁ ਜੀਵਣੁ = ਆਸਰਾ-ਪਰਨਾ, ਜਿਸ ਦੇ ਹੁੰਦਿਆਂ ਜੀਵਿਆ ਜਾ ਸਕੇ ਤੇ ਜਿਸ ਤੋਂ ਵਿਛੁੜ ਕੇ ਮੌਤ ਆਉਂਦੀ ਜਾਪੇ।

SikhNet (Spanish)y muere en la Voluntad de Dios.

ਦਹ ਦਿਸ ਢੂਢਿ; ਘਰੈ ਮਹਿ ਪਾਇਆ ॥

deh dis dtoodt; gharai meh paaeaa |

Sant Singh KhalsaSearching in the ten directions, I found Him within my own home.
Manmohan SinghSearching in ten direction, I have found my spouse in my very home.
Manmohan Singh (Punjabi)ਦਸੀਂ ਪਾਸੀਂ ਖੋਜ ਭਾਲ ਕਰ ਕੇ ਮੈਂ ਆਪਣੇ ਕੰਤ ਨੂੰ ਆਪਣੇ ਗ੍ਰਹਿ ਵਿੱਚ ਹੀ ਪਾ ਲਿਆ ਹੈ।
Fareedkot Teekaਦਿਸੋ ਦਿਸਾ ਮੇਂ ਢੂੰਢਨੇ ਸੇ ਨਹੀਂ ਮਿਲਾ, ਜਬ ਮੇਲ ਭਇਆ ਤੋ (ਘਰੈ) ਅੰਤਸਕਰਣ ਹੀ ਮੇਂ ਪਾਇਆ ਹੈ॥
Prof. Sahib Singhਹੋਰ ਹਰ ਪਾਸੇ ਢੂੰਢ ਢੂੰਡ ਕੇ (ਗੁਰੂ ਦੀ ਕਿਰਪਾ ਨਾਲ) ਹਿਰਦੇ-ਘਰ ਵਿਚ ਹੀ ਗੋਪਾਲ-ਪ੍ਰਭੂ ਲੱਭ ਪੈਂਦਾ ਹੈ।

ਪਦ ਅਰਥ ਦਹਦਿਸ = ਦਸੀਂ ਪਾਸੀਂ, ਹਰ ਪਾਸੇ। ਘਰੈ ਮਹਿ = ਘਰਿ ਹੀ, ਹਿਰਦੇ-ਘਰ ਵਿਚ ਹੀ।

SikhNet (Spanish)Había buscado en todas partes, pero encontré al Señor en mi propia casa,

ਮੇਲੁ ਭਇਆ; ਸਤਿਗੁਰੂ ਮਿਲਾਇਆ ॥੨੧॥

mel bheaa; satiguroo milaaeaa |21|

Sant Singh KhalsaI have met Him; the True Guru has led me to meet Him. ||21||
Manmohan SinghI have met my Groom and the True Guru has made me meet Him,
Manmohan Singh (Punjabi)ਮੈਂ ਆਪਣੇ ਭਰਤੇ ਨੂੰ ਮਿਲ ਪਈ ਹਾਂ ਅਤੇ ਸੱਚੇ ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ।
Fareedkot Teekaਜਬ ਸਤਿਗੁਰੂ ਕੇ ਉਪਦੇਸ ਕਾ ਮੇਲ ਭਇਆ ਤੋ ਸਤਿਗੁਰੂ ਕਾ ਮਿਲਾਯਾ ਹੂਆ ਪਾਇਆ ਹੈ॥੨੧॥☬ਗੁਰਮੁਖੋਂ ਕੀ ਉਸਤਤੀ ਕਰਤੇ ਹੈਂ:
Prof. Sahib Singh(ਹੇ ਪਾਂਡੇ! ਸਿਰਫ਼ ਉਸ ਜਿੰਦ ਦਾ ਪ੍ਰਭੂ ਨਾਲ) ਮਿਲਾਪ ਹੁੰਦਾ ਹੈ ਜਿਸ ਨੂੰ ਸਤਿਗੁਰੂ ਮਿਲਾਂਦਾ ਹੈ ॥੨੧॥

* ਨੋਟ: ਅੱਖਰ 'ਘ' ਦੇ ਪਿਛੋਂ 'ਙ' ਆਉਂਦਾ ਹੈ। ਇਸ ਦੇ ਥਾਂ ਅਗਲੀ ਪਉੜੀ ਵਿਚ ਅੱਖਰ 'ਗ' ਵਰਤਿਆ ਹੈ।

SikhNet (Spanish)conducido por el Guru ahí Lo he conocido. (21)

ਗੁਰਮੁਖਿ ਗਾਵੈ; ਗੁਰਮੁਖਿ ਬੋਲੈ ॥

guramukh gaavai; guramukh bolai |

Sant Singh KhalsaThe Gurmukh sings, and the Gurmukh speaks.
Manmohan SinghThe pious persons sings God's praise. The God-conscious being utters His Name.
Manmohan Singh (Punjabi)ਪਵਿੱਤਰ ਪੁਰਸ਼ ਵਾਹਿਗੁਰੂ ਦੀ ਮਹਿਮਾ ਗਾਇਨ ਕਰਦਾ ਹੈ। ਵਹਿਗੁਰੂ ਨੂੰ ਜਾਣਨ ਵਾਲਾ ਉਸ ਦੇ ਨਾਮ ਨੂੰ ਉਚਾਰਦਾ ਹੈ।
Fareedkot Teekaਗੁਰਮੁਖ ਰਾਗ ਮੇਂ ਜਸ ਗਾਵਤੇ ਹੈਂ, ਸੁਭਾਵਕ ਭੀ ਗੁਰਮੁਖ ਗੁਣ ਉਚਾਰਤੇ ਹੈਂ॥
Prof. Sahib Singh(ਹੇ ਪਾਂਡੇ! ਗੋਪਾਲ ਦਾ ਨਾਮ ਗੁਰੂ ਦੇ ਸਨਮੁਖ ਹੋਇਆਂ ਹੀ ਮਨ ਦੀ ਪੱਟੀ ਉਤੇ ਲਿਖਿਆ ਜਾ ਸਕਦਾ ਹੈ) ਗੁਰਮੁਖ ਹੀ (ਪ੍ਰਭੂ ਦੇ ਗੁਣ) ਗਾਉਂਦਾ ਹੈ, ਤੇ (ਪ੍ਰਭੂ ਦੀ ਸਿਫ਼ਤ) ਉਚਾਰਦਾ ਹੈ।
SikhNet (Spanish)El hombre de Dios canta y habla sólo de Dios;

ਗੁਰਮੁਖਿ ਤੋਲਿ; ਤੋੁਲਾਵੈ ਤੋਲੈ ॥

guramukh tol; tuolaavai tolai |

Sant Singh KhalsaThe Gurmukh evaluates the value of the Lord, and inspires others to evaluate Him as well.
Manmohan SinghThe Guru-ward evaluates the value of the Lord and makes others evaluate Him.
Manmohan Singh (Punjabi)ਗੁਰੂ-ਸਮਰਪਨ ਪ੍ਰਭੂ ਦੇ ਮੁੱਲ ਦਾ ਮੁੱਲ ਪਾਉਂਦਾ ਹੈ ਅਤੇ ਹੋਰਨਾਂ ਤੋਂ ਭੀ ਉਸ ਦਾ ਮੁੱਲ ਪਵਾਉਂਦਾ ਹੈ।
Fareedkot Teekaਗੁਰਮੁਖ ਆਪ (ਤੋਲਿ) ਬੀਚਾਰ ਕਰਤੇ ਹੈਂ ਔਰ ਤੋ (ਤੋਲਾਵੇ) ਕਰਾਵਤੇ ਹੈਂ॥
Prof. Sahib Singhਗੁਰਮੁਖ ਹੀ (ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ) ਤੋਲਦਾ ਹੈ (ਤੇ ਹੋਰਨਾਂ ਨੂੰ) ਤੋਲਣ ਲਈ ਪ੍ਰੇਰਦਾ ਹੈ।

ਪਦ ਅਰਥ ਤਲਾਵੈ = ਤੋਲਣ ਲਈ ਹੋਰਨਾਂ ਨੂੰ ਪ੍ਰੇਰਦਾ ਹੈ {ਨੋਟ: ਅੱਖਰ 'ਤ' ਦੇ ਨਾਲ ਦੋ 'ਲਗਾਂ' ਹਨ (ੋ) ਅਤੇ (ੁ)। ਇਥੇ ਅਸਾਂ (ੁ) ਪੜ੍ਹਨਾ ਹੈ, ਭਾਵ, ਇਸ ਲਫ਼ਜ਼ ਨੂੰ "ਤੁਲਾਵੈ" ਪੜ੍ਹਨਾ ਹੈ। ਅਸਲ ਲਫ਼ਜ਼ "ਤੋਲਾਵੈ" ਹੈ}।

SikhNet (Spanish)sí, lo único que él valora es al Señor y hace que otros Lo aprecien también.

ਗੁਰਮੁਖਿ; ਆਵੈ ਜਾਇ ਨਿਸੰਗੁ ॥

guramukh; aavai jaae nisang |

Sant Singh KhalsaThe Gurmukh comes and goes without fear.
Manmohan SinghThe God-conscious being comes and goes without fear.
Manmohan Singh (Punjabi)ਵਾਹਿਗੁਰੂ ਨੂੰ ਜਾਣਨ ਵਾਲਾ ਬਿਨਾਂ ਡਰ ਦੇ ਆਉਂਦਾ ਤੇ ਜਾਂਦਾ ਹੈ।
Fareedkot Teekaਗੁਰਮੁਖ (ਆਵੈ ਜਾਇ) ਜਨਮਤੇ ਮਰਤੇ ਨਹੀਂ ਹੈਂ, ਕਿਉਂਕਿ ਤਿਨ ਕਾ ਪਰਮੇਸਰ ਕੇ ਸਾਥ (ਸੰਗੁ) ਮਿਲਾਪ ਹੂਆ ਹੈ; ਵਾ ਗੁਰਮੁਖ ਜਹਾਂ ਚਾਹੇ ਨਿਸੰਕ ਆਉਤੇ ਜਾਤੇ ਹੈਂ, ਤਿਨ ਕੀ ਰਾਹ ਕੋ ਬ੍ਰਹਮਾਦਿਕ ਭੀ ਰੋਕ ਨਹੀਂ ਸਕਤੇ ਹੈਂ॥
Prof. Sahib Singhਗੁਰਮੁਖ ਹੀ (ਜਗਤ ਵਿਚ) ਬੰਧਨ-ਰਹਿਤ ਆਉਂਦਾ ਹੈ ਤੇ ਬੰਧਨ-ਰਹਿਤ ਹੀ ਇਥੋਂ ਜਾਂਦਾ ਹੈ (ਭਾਵ, ਨਾਹ ਹੀ ਕਿਸੇ ਕਰਮਾਂ ਦੇ ਫਲ ਭੋਗਣ ਆਉਂਦਾ ਹੈ ਤੇ ਨਾਹ ਹੀ ਇਥੋਂ ਕੋਈ ਮੰਦ ਕਰਮਾਂ ਦੇ ਬੰਧਨ ਸਹੇੜ ਕੇ ਲੈ ਜਾਂਦਾ ਹੈ),

ਪਦ ਅਰਥ ਨਿਸੰਗੁ = ਬੰਧਨ-ਰਹਿਤ।

SikhNet (Spanish)Sí, el hombre de Dios va y viene a Voluntad porque ha erradicado todas las fallas

ਪਰਹਰਿ ਮੈਲੁ; ਜਲਾਇ ਕਲੰਕੁ ॥

parahar mail; jalaae kalank |

Sant Singh KhalsaHis filth is taken away, and his stains are burnt off.
Manmohan SinghHe washes off his filth and burns his disrepute.
Manmohan Singh (Punjabi)ਉਹ ਅਪਾਣੀ ਗਿਲਾਜ਼ਤ ਨੂੰ ਧਸ ਸੁੱਟਦਾ ਹੈ ਤੇ ਬਦਨਾਮੀ ਨੂੰ ਸਾੜ ਦਿੰਦਾ ਹੈ।
Fareedkot Teekaਗੁਰਮੁਖੋਂ ਨੇ ਰਾਗ ਦ੍ਵੈਖ ਰੂਪ ਮੈਲ ਕਾ ਤਿਆਗ ਕੀਆ ਹੈ ਔਰ ਅਗ੍ਯਾਨ ਕਲੰਕ ਜਲਾਇ ਦੀਆ ਹੈ॥
Prof. Sahib Singh(ਕਿਉਂਕਿ ਗੁਰਮੁਖਿ ਮਨੁੱਖ ਮਨ ਦੀ) ਮੈਲ ਨੂੰ ਦੂਰ ਕਰ ਕੇ ਵਿਕਾਰ ਨੂੰ (ਆਪਣੇ ਅੰਦਰੋਂ) ਮੁਕਾ ਚੁਕਾ ਹੁੰਦਾ ਹੈ।

ਪਦ ਅਰਥ ਪਰਹਰਿ = ਦੂਰ ਕਰ ਕੇ। ਕਲੰਕੁ = ਐਬ, ਵਿਕਾਰ।

SikhNet (Spanish)y el cochambre de su mente.

ਗੁਰਮੁਖਿ; ਨਾਦ ਬੇਦ ਬੀਚਾਰੁ ॥

guramukh; naad bed beechaar |

Sant Singh KhalsaThe Gurmukh contemplates the sound current of the Naad for his Vedas.
Manmohan SinghThe holy man's word is the deliberation of the Veda.
Manmohan Singh (Punjabi)ਨੇਕ ਬੰਦੇ ਦਾ ਸ਼ਬਦ ਹੀ ਵੇਦ ਦੀ ਸੋਚ ਵੀਚਾਰ ਹੈ।
Fareedkot Teekaਗੁਰਮੁਖੋਂ ਕਾ ਜੋ (ਨਾਦ) ਸਬਦ ਹੈ ਏਹੀ ਬੇਦ ਕਾ ਬੀਚਾਰ ਹੈ, ਭਾਵ ਬੇਦ ਸੇ ਵਿਰੁਧ ਨਹੀਂ ਬੋਲਤੇ॥
Prof. Sahib Singh(ਪ੍ਰਭੂ ਦੇ ਗੁਣਾਂ ਦੀ) ਵਿਚਾਰ ਗੁਰਮੁਖ ਵਾਸਤੇ ਰਾਗ ਤੇ ਵੇਦ ਹੈ,

ਪਦ ਅਰਥ ਬੀਚਾਰੁ = ਪਰਮਾਤਮਾ ਦੀ ਵਿਚਾਰ।

SikhNet (Spanish)Para el hombre de Dios la Contemplación de la Palabra es su rezo y su escritura;

ਗੁਰਮੁਖਿ ਮਜਨੁ; ਚਜੁ ਅਚਾਰੁ ॥

guramukh majan; chaj achaar |

Sant Singh KhalsaThe Gurmukh's cleansing bath is the performance of good deeds.
Manmohan SinghThe holy man's ablution at holies consists in doing good deeds.
Manmohan Singh (Punjabi)ਨੇਕ ਬੰਦੇ ਦਾ ਤੀਰਥਾਂ ਦਾ ਇਸ਼ਨਾਨ ਸੁਚੱਜੇ ਕਰਮ ਕਮਾਉਣਾ ਹੀ ਹੈ।
Fareedkot Teekaਗੁਰਮੁਖੋਂ ਕਾ ਏਹੀ ਇਸਨਾਨ ਜੋ ਭਲੇ ਕਰਮ ਕਰਤੇ ਹੈਂ॥
Prof. Sahib Singhਉੱਚਾ ਆਚਰਣ (ਬਨਾਣਾ) ਗੁਰਮੁਖ ਦਾ (ਤੀਰਥ-) ਇਸ਼ਨਾਨ ਹੈ।

ਪਦ ਅਰਥ ਮਜਨੁ = ਚੁੱਭੀ, ਇਸ਼ਨਾਨ। ਚਜੁ ਅਚਾਰੁ = ਉੱਚਾ ਆਚਰਣ।

SikhNet (Spanish)sí, encuentra solamente así su ablución y el mérito de las buenas acciones.

ਗੁਰਮੁਖਿ ਸਬਦੁ; ਅੰਮ੍ਰਿਤੁ ਹੈ ਸਾਰੁ ॥

guramukh sabad; amrit hai saar |

Sant Singh KhalsaFor the Gurmukh, the Shabad is the most excellent Ambrosial Nectar.
Manmohan SinghThe Exalted Guru's word is the sublime Nectar.
Manmohan Singh (Punjabi)ਮੁਖੀ ਗੁਰਾਂ ਦੀ ਬਾਣੀ ਸ੍ਰੇਸ਼ਟ ਅੰਮ੍ਰਿਤ ਹੈ।
Fareedkot Teekaਗੁਰਮੁਖੋਂ ਕਾ ਉਪਦੇਸ ਅੰਮ੍ਰਿਤ ਤੋਂ ਭੀ ਸ੍ਰੇਸਟ ਹੈ॥
Prof. Sahib Singh(ਸਤਿਗੁਰੂ ਦਾ) ਸ਼ਬਦ ਗੁਰਮੁਖ ਲਈ ਸ੍ਰੇਸ਼ਟ ਅੰਮ੍ਰਿਤ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਮਨੁੱਖ। ਸਾਰੁ = ਸ੍ਰੇਸ਼।

SikhNet (Spanish)La Palabra es para él la Esencia y la Ambrosía.

ਨਾਨਕ; ਗੁਰਮੁਖਿ ਪਾਵੈ ਪਾਰੁ ॥੨੨॥

naanak; guramukh paavai paar |22|

Sant Singh KhalsaO Nanak, the Gurmukh crosses over. ||22||
Manmohan SinghNanak, the God-conscious beings swims across the world-ocean.
Manmohan Singh (Punjabi)ਨਾਨਕ, ਵਾਹਿਗੁਰੂ ਨੂੰ ਜਾਣਨ ਵਾਲਾ ਸੰਸਾਰ ਸਮੁੰਦਰ ਨੂੰ ਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੋਂ ਦ੍ਵਾਰਾ ਪਾਰ ਰੂਪ ਪਰਮੇਸਰ ਕੋ ਪਾਈਤਾ ਹੈ॥੨੨॥
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਲੱਭ ਲੈਂਦਾ ਹੈ (ਭਾਵ, ਵਿਕਾਰਾਂ ਦੀਆਂ ਲਹਿਰਾਂ ਵਿਚੋਂ ਬਚ ਨਿਕਲਦਾ ਹੈ) ॥੨੨॥
SikhNet (Spanish)Dice Nanak, el hombre de Dios será emancipado sin duda alguna. (22)

ਚੰਚਲੁ ਚੀਤੁ; ਨ ਰਹਈ ਠਾਇ ॥

chanchal cheet; na rahee tthaae |

Sant Singh KhalsaThe fickle consciousness does not remain stable.
Manmohan SinghThe mercurial mind remains not steady.
Manmohan Singh (Punjabi)ਚੁਲਬੁਲਾ ਮਨੂਆ ਅਸਥਿਰ ਨਹੀਂ ਰਹਿੰਦਾ।
Fareedkot Teekaਏਹ ਚਿਤ ਜੋ ਚੰਚਲੁ ਹੈ, ਸੋ (ਠਾਇ) ਇਸਥਿਤ ਨਹੀਂ ਰਹਿਤਾ॥
Prof. Sahib Singh(ਹੇ ਪਾਂਡੇ! ਗੋਪਾਲ ਦਾ ਨਾਮ ਮਨ ਦੀ ਪੱਟੀ ਉਤੇ ਲਿਖਣ ਤੋਂ ਬਿਨਾ ਮਨੁੱਖ ਦਾ) ਚੰਚਲ ਮਨ ਟਿਕ ਕੇ ਨਹੀਂ ਬੈਠਦਾ,

ਪਦ ਅਰਥ ਠਾਇ = ਥਾਂ ਸਿਰ, ਟਿਕਾਣੇ ਤੇ।

SikhNet (Spanish)La mente es mercurial; no se estabiliza de ninguna manera

ਚੋਰੀ ਮਿਰਗੁ ਅੰਗੂਰੀ ਖਾਇ ॥

choree mirag angooree khaae |

Sant Singh KhalsaThe deer secretly nibbles at the green sprouts.
Manmohan SinghThe mind-deer secretly eats the green shoots of sin.
Manmohan Singh (Punjabi)ਮਨ-ਹਰਨ ਲੁਕ ਕੇ ਪਾਪਾਂ ਦੀਆਂ ਹਰੀਆਂ ਕਰੂੰਬਲਾਂ ਨੂੰ ਖਾਂਦਾ ਹੈ।
Fareedkot Teekaਇਸੀ ਤੇ ਅੰਤਸਕਰਣ ਖੇਤ੍ਰ ਮੇਂ ਸਭ ਗੁਣੋਂ ਰੂਪ ਅੰਗੂਰੀ ਕੋ ਵਿਖ੍ਯੋਂ ਰੂਪ ਮ੍ਰਿਗ ਖਾਤਾ ਹੈ; ਵਾ ਮਨ ਮ੍ਰਿਗ ਵਿਖ੍ਯੋਂ ਰੂਪ ਅੰਗੂਰ ਖਾਤਾ ਹੈ ਖਬਰ ਨਹੀਂ ਹੋਣੇ ਦੇਤਾ॥
Prof. Sahib Singhਇਹ (ਮਨ-) ਹਰਣ ਲੁਕ ਲੁਕ ਕੇ ਨਵੇਂ ਨਵੇਂ ਭੋਗ ਭੋਗਦਾ ਹੈ।

ਪਦ ਅਰਥ ਚੋਰੀ = ਲੁਕ ਲੁਕ ਕੇ। ਮਿਰਗੁ = ਮਨ-ਰੂਪ ਹਰਨ। ਅੰਗੂਰੀ = ਨਰਮ ਪੱਤੀਆਂ, ਨਵੇਂ ਨਵੇਂ ਭੋਗ।

SikhNet (Spanish)y aunque tratemos de mantenerla concentrada,

ਚਰਨ ਕਮਲ; ਉਰ ਧਾਰੇ ਚੀਤ ॥

charan kamal; ur dhaare cheet |

Sant Singh KhalsaOne who enshrines the Lord's lotus feet in his heart and consciousness
Manmohan SinghHe, who enshrines the Lord's lotus feet in his mind and heart,
Manmohan Singh (Punjabi)ਜੋ ਪ੍ਰਭੂ ਦੇ ਕੰਵਲ ਚਰਨ ਆਪਣੇ ਮਨ ਤੇ ਦਿਲ ਵਿੱਚ ਟਿਕਾਉਂਦਾ ਹੈ,
Fareedkot Teekaਜੋ ਪਰਮੇਸਰ ਦੇ ਚਰਨ ਕਮਲੋਂ ਕੋ ਚਿਤ ਮੇਂ (ਉਰ) ਅਧਿਕ ਜਾਨ ਕਰ ਕਹਤੇ ਹੈਂ॥
Prof. Sahib Singh(ਪਰ) ਜੋ ਮਨੁੱਖ (ਪ੍ਰਭੂ ਦੇ) ਕਉਲ ਫੁੱਲਾਂ (ਵਰਗੇ ਸੋਹਣੇ) ਚਰਨ (ਆਪਣੇ) ਚਿੱਤ ਵਿਚ ਵਸਾਂਦਾ ਹੈ,

ਪਦ ਅਰਥ ਉਰਧਾਰੇ = (ਜੋ) ਟਿਕਾ ਰੱਖਦਾ ਹੈ।

SikhNet (Spanish)sutilmente se alimenta de las ramas suculentas de la dualidad.

ਚਿਰੁ ਜੀਵਨੁ; ਚੇਤਨੁ ਨਿਤ ਨੀਤ ॥

chir jeevan; chetan nit neet |

Sant Singh Khalsalives long, always remembering the Lord.
Manmohan Singhand ever, ever remembers the Lord, lives eternally.
Manmohan Singh (Punjabi)ਅਤੇ ਹਮੇਸ਼ਾਂ ਹੀ ਸਾਹਿਬ ਨੂੰ ਸਿਮਰਦਾ ਹੈ, ਉਹ ਸਦੀਵਕਾਲ ਲਈ ਜੀਉਂਦਾ ਰਹਿੰਦਾ ਹੈ।
Fareedkot Teekaਸੋ ਚਿਰੰਜੀਵ ਹੋਤੇ ਹੈਂ ਕਿਉਂਕਿ ਚੇਤਨ ਨਿਤ ਰੂਪ ਕੋ ਜਾਨ ਕਰਿ ਨਿਤ ਰੂਪ ਹੋਤੇ ਹੈਂ॥
Prof. Sahib Singhਉਹ ਸਦਾ ਲਈ ਅਮਰ ਤੇ ਸੁਚੇਤ ਹੋ ਜਾਂਦਾ ਹੈ (ਭਾਵ, ਨਾਹ ਵਿਕਾਰਾਂ ਦੀ ਫਾਹੀ ਵਿਚ ਫਸਦਾ ਹੈ ਤੇ ਨਾਹ ਹੀ ਜਨਮਾਂ ਦੇ ਗੇੜ ਵਿਚ ਪੈਂਦਾ ਹੈ)।

ਪਦ ਅਰਥ ਚਿਰੁ ਜੀਵਨੁ = ਚਿਰਜੀਵੀ, ਅਮਰ, ਜਨਮ ਮਰਨ ਤੋਂ ਬਚਿਆ ਹੋਇਆ। ਚੇਤਨੁ = ਸੁਚੇਤ।

SikhNet (Spanish)Si uno adora amorosamente los Pies de Loto del Señor en la mente,

ਚਿੰਤਤ ਹੀ; ਦੀਸੈ ਸਭੁ ਕੋਇ ॥

chintat hee; deesai sabh koe |

Sant Singh KhalsaEveryone has worries and cares.
Manmohan SinghEvery one seems to be care-ridden.
Manmohan Singh (Punjabi)ਹਰ ਕੋਈ ਫਿਕਰਮੰਦ ਦਿਸਦਾ ਹੈ।
Fareedkot Teekaਸਭ ਕੋਈ ਚਿੰਤਾ ਕਰਤੇ ਹੀ ਦੇਖੀਤੇ ਹੈਂ॥
Prof. Sahib Singh(ਜਿਧਰ ਤੱਕੋ ਚੰਚਲਤਾ ਦੇ ਕਾਰਨ) ਹਰੇਕ ਜੀਵ ਚਿੰਤਾਤੁਰ ਦਿੱਸਦਾ ਹੈ।

ਪਦ ਅਰਥ ਚਿੰਤਤ = ਚਿੰਤਾਤੁਰ। ਸਭੁ ਕੋਇ = ਹਰੇਕ ਜੀਵ।

SikhNet (Spanish)trascurre siempre Consciente y alcanza la Vida Eterna.

ਚੇਤਹਿ ਏਕੁ; ਤਹੀ ਸੁਖੁ ਹੋਇ ॥

cheteh ek; tahee sukh hoe |

Sant Singh KhalsaHe alone finds peace, who thinks of the One Lord.
Manmohan SinghHe alone obtains peace, who contemplates the One Lord.
Manmohan Singh (Punjabi)ਕੇਵਲ ਉਹ ਹੀ ਸੁਖ ਪਾਉਂਦਾ ਹੈ ਜੋ ਇਕ ਸਾਈਂ ਨੂੰ ਸਿਮਰਦਾ ਹੈ।
Fareedkot Teekaਜਬ ਏਕ ਕੋ ਚੇਤੈ ਤਬ ਹੀ (ਤਹੀ) ਚੇਤਨ ਵਾਲੇ ਕੋ ਵਾ ਤਿਸੀ ਸਮੇਂ ਸੁਖ ਹੋਤਾ ਹੈ॥
Prof. Sahib Singh(ਪਰ ਜੋ ਮਨੁੱਖ) ਇੱਕ (ਪਰਮਾਤਮਾ) ਨੂੰ ਸਿਮਰਦੇ ਹਨ, ਉਹਨਾਂ ਦੇ ਹਿਰਦੇ ਵਿਚ ਸੁਖ ਹੁੰਦਾ ਹੈ।

ਪਦ ਅਰਥ ਚੇਤਹਿ = ਜੋ ਸਿਮਰਦੇ ਹਨ। ਤਹੀ = ਉਥੇ, ਉਹਨਾਂ ਦੇ ਹਿਰਦੇ ਵਿਚ।

SikhNet (Spanish)Todo el mundo vive cargado de preocupaciones,

ਚਿਤਿ ਵਸੈ; ਰਾਚੈ ਹਰਿ ਨਾਇ ॥

chit vasai; raachai har naae |

Sant Singh KhalsaWhen the Lord dwells in the consciousness, and one is absorbed in the Lord's Name,
Manmohan SinghHe, in whose mind the Lord abides and who is absorbed in God's Name,
Manmohan Singh (Punjabi)ਜਿਸ ਦੇ ਅੰਤਰ ਆਤਮੇ ਪ੍ਰਭੂ ਨਿਵਾਸ ਰਖਦਾ ਹੈ ਅਤੇ ਜੋ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋਇਆ ਹੋਇਆ ਹੈ,
Fareedkot Teekaਜਿਸ ਕੀ ਜਿਹਬਾ ਹਰੀ ਨਾਮ ਕੇ ਜਪਣੇ ਮੇਂ ਰਚੇ ਅਰੁ ਧ੍ਯਾਨ ਦੁਆਰਾ ਭਗਵਤ ਚਿਤ ਮੇਂ ਵਸੇ॥
Prof. Sahib Singh(ਜਿਸ ਜੀਵ ਦੇ) ਚਿੱਤ ਵਿਚ ਪ੍ਰਭੂ ਆ ਵੱਸਦਾ ਹੈ ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ,

ਪਦ ਅਰਥ ਚਿਤਿ = ਚਿੱਤ ਵਿਚ। ਰਾਚੈ = (ਜੋ) ਮਸਤ ਹੁੰਦਾ ਹੈ। ਨਾਇ = ਨਾਮ ਵਿਚ।

SikhNet (Spanish)excepto aquél que vive en la Adoración al Único Dios.

ਮੁਕਤਿ ਭਇਆ; ਪਤਿ ਸਿਉ ਘਰਿ ਜਾਇ ॥੨੩॥

mukat bheaa; pat siau ghar jaae |23|

Sant Singh Khalsaone is liberated, and returns home with honor. ||23||
Manmohan Singhis emancipated and goes to his home with honour.
Manmohan Singh (Punjabi)ਉਹ ਮੋਖਸ਼ ਹੋ ਜਾਂਦਾ ਹੈ ਤੇ ਇੱਜ਼ਤ ਨਾਲ ਆਪਣੇ ਘਰ ਨੂੰ ਜਾਂਦਾ ਹੈ।
Fareedkot Teekaਵਹੁ ਜੀਵਨ ਮੁਕਤ ਹੂਆ ਹੂਆ ਇਸ ਸੰਸਾਰ ਮੇਂ ਬਿਚਰਤਾ ਹੈ; ਪੁਨਾ (ਮੁਕਤਿ) ਦੇਹਾਂਤ ਹੋਨੇ ਪਰ ਪਤ ਸੰਜੁਗਤ (ਘਰਿ) ਪਰਲੋਕ ਮੇਂ ਜਾਤਾ ਹੈ; ਵਾ ਨਿਰਉਪਾਧ ਬ੍ਰਹਮ ਮੇਂ ਪ੍ਰਾਪਤਿ ਹੋਤਾ ਹੈ॥੨੩॥
Prof. Sahib Singhਉਹ (ਮਾਇਕ ਭੋਗਾਂ ਤੋਂ) ਖ਼ਲਾਸੀ ਪਾ ਲੈਂਦਾ ਹੈ (ਤੇ ਇਥੋਂ) ਇੱਜ਼ਤ ਨਾਲ (ਆਪਣੇ ਅਸਲੀ) ਘਰ ਵਿਚ ਜਾਂਦਾ ਹੈ ॥੨੩॥

ਪਦ ਅਰਥ ਪਤਿ ਸਿਉ = ਇੱਜ਼ਤ ਨਾਲ। ਘਰਿ = ਘਰ ਵਿਚ ॥੨੩॥

SikhNet (Spanish)Si uno vive imbuido en el Nombre, es emancipado y llega a su Verdadera Casa con Honor. (23)

ਛੀਜੈ ਦੇਹ; ਖੁਲੈ ਇਕ ਗੰਢਿ ॥

chheejai deh; khulai ik gandt |

Sant Singh KhalsaThe body falls apart, when one knot is untied.
Manmohan SinghThe body is destroyed with the loosening of a knot.
Manmohan Singh (Punjabi)ਇਕ ਗੱਠ ਦੇ ਖੁਲ੍ਹ ਜਾਣ ਨਾਲ ਸਰੀਰ ਨਾਸ ਹੋ ਜਾਂਦਾ ਹੈ।
Fareedkot Teekaਸਥੂਲ ਸਰੀਰ ਔਰੁ ਪ੍ਰਾਣ ਕੀ ਗੰਠ ਖੁਲ ਜਾਤੀ ਹੈ ਤਬ ਦੇਹ ਨਸਟ ਹੋ ਜਾਤੀ ਹੈ॥
Prof. Sahib Singh(ਹੇ ਪਾਂਡੇ!) ਸਾਰੇ ਜਗਤ ਵਿਚ ਫਿਰ ਕੇ ਵੇਖ ਲਵੋ, ਜਦੋਂ ਪ੍ਰਾਣੀ (ਦੇ ਪ੍ਰਾਣਾਂ ਦੀ ਗੰਢ ਖੁਲ੍ਹ ਜਾਂਦੀ ਹੈ,

ਪਦ ਅਰਥ ਛੀਜੈ = ਨਾਸ ਹੋ ਜਾਂਦਾ ਹੈ। ਗੰਢਿ = (ਪ੍ਰਾਣਾਂ ਦੀ) ਗੰਢ।

SikhNet (Spanish)Cuando el cuerpo es destruido,

ਛੇਆ ਨਿਤ ਦੇਖਹੁ; ਜਗਿ ਹੰਢਿ ॥

chheaa nit dekhahu; jag handt |

Sant Singh KhalsaBehold, the world is on the decline; it will be totally destroyed.
Manmohan SinghSee thou by going around, that the world is subject to universal destruction.
Manmohan Singh (Punjabi)ਤੂੰ ਆਲੇ ਦੁਆਲੇ iਫ਼ਰ ਕੇ ਵੇਖ ਲੈ ਕਿ ਸੰਸਾਰ ਸਦੀਵੀ ਤੌਰ ਤੇ ਨਾਸਵੰਤ ਹੈ।
Fareedkot Teeka(ਛੇਆ) ਛੈਤੇ ਨਿਤ ਹੀ ਹੋਤੀ ਹੈ ਜਗਤ ਮੇਂ (ਹੰਢਿ) ਫਿਰਕੈ ਦੇਖ ਲੇਹੁ॥
Prof. Sahib Singhਤਾਂ ਸਰੀਰ ਨਾਸ ਹੋ ਜਾਂਦਾ ਹੈ। ਮੌਤ (ਦਾ ਇਹ ਕੌਤਕ) ਨਿੱਤ ਵਰਤ ਰਿਹਾ ਹੈ।

ਪਦ ਅਰਥ ਛੇਆ = {क्षय} ਨਾਸ, ਖੈ। ਜਗਿ = ਜਗਤ ਵਿਚ। ਹੰਢਿ = ਫਿਰ ਕੇ, ਭੌਂ ਕੇ।

SikhNet (Spanish)se desata el nudo que amarraba sus partes.

ਧੂਪ ਛਾਵ; ਜੇ ਸਮ ਕਰਿ ਜਾਣੈ ॥

dhoop chhaav; je sam kar jaanai |

Sant Singh KhalsaOnly one who looks alike upon sunshine and shade
Manmohan SinghOne, who deems sunshine add shade alike,
Manmohan Singh (Punjabi)ਜੋ ਧੁੱਪ ਅਤੇ ਛਾਂ ਨੂੰ ਇੱਕ ਸਮਾਨ ਜਾਣਦਾ ਹੈ,
Fareedkot Teekaਪਰੰਤੂ ਜੋ (ਧੂਪ ਛਾਵ) ਦੁਖ ਸੁਖ ਕੋ ਤੁਲ ਕਰ ਕੇ ਸਮਝੈ॥
Prof. Sahib Singh(ਹੇ ਪਾਂਡੇ!) ਜੇ ਮਨੁੱਖ (ਇਸ ਜੀਵਨ ਵਿਚ ਵਾਪਰਦੇ) ਦੁੱਖਾਂ ਸੁਖਾਂ ਨੂੰ ਇਕੋ ਜਿਹਾ ਕਰ ਕੇ ਸਮਝ ਲਏ,

ਪਦ ਅਰਥ ਧੂਪ ਛਾਵ = ਦੁਖ ਸੁਖ। ਸਮ = ਬਰਾਬਰ।

SikhNet (Spanish)Sí, observa y encuentras que el mundo no es fijo, sino que está en continua disolución.

ਬੰਧਨ ਕਾਟਿ; ਮੁਕਤਿ ਘਰਿ ਆਣੈ ॥

bandhan kaatt; mukat ghar aanai |

Sant Singh Khalsahas his bonds shattered; he is liberated and returns home.
Manmohan Singhshatters his shackles and is emancipated (or brings the salvation to his home).
Manmohan Singh (Punjabi)ਉਹ ਆਪਣੀਆਂ ਬੇੜੀਆਂ ਕੱਟ ਸੁੱਟਦਾ ਹੈ ਅਤੇ ਮੋਕਸ਼ ਹੋ ਜਾਂਦਾ ਹੈ (ਜਾਂ ਮੋਕਸ਼ ਨੂੰ ਆਪਣੇ ਘਰ ਲੈ ਆਉਂਦਾ ਹੈ)।
Fareedkot Teekaਤੋ ਬੰਧਨਾ ਕੋ ਕਾਟਕੇ ਮੁਕਤ ਰੂਪ ਘਰ ਮੇਂ ਅਪਣੇ ਮਨ ਕੋ (ਆਣੈ) ਲਿਆਵਤਾ ਹੈ॥
Prof. Sahib Singhਤਾਂ (ਮਾਇਆ ਦੇ) ਬੰਧਨਾਂ ਨੂੰ ਕੱਟ ਕੇ (ਮਾਇਕ ਭੋਗਾਂ ਤੋਂ) ਆਜ਼ਾਦੀ ਨੂੰ ਆਪਣੇ ਅੰਦਰ ਲੈ ਆਉਂਦਾ ਹੈ।

ਪਦ ਅਰਥ ਮੁਕਤਿ = ਮਾਇਆ ਦੇ ਪ੍ਰਭਾਵ ਤੋਂ ਖ਼ਲਾਸੀ। ਘਰਿ = ਘਰ ਵਿਚ, ਮਨ ਵਿਚ। ਆਣੈ = ਲਿਆਉਂਦਾ ਹੈ।

SikhNet (Spanish)Pero aquél que considera igual al sol y a la sombra, es emancipado y sus amarras son quitadas.

ਛਾਇਆ ਛੂਛੀ; ਜਗਤੁ ਭੁਲਾਨਾ ॥

chhaaeaa chhoochhee; jagat bhulaanaa |

Sant Singh KhalsaMaya is empty and petty; she has defrauded the world.
Manmohan SinghThe trifling mammon has strayed the world.
Manmohan Singh (Punjabi)ਸ਼ੁਹਦੀ ਮਾਇਆ ਨੇ ਸੰਸਾਰ ਨੂੰ ਭੁਲਾ ਦਿੱਤਾ ਹੈ।
Fareedkot Teeka(ਛਾਇਆ) ਮਾਇਆ ਜੋ ਤੁਛ ਹੈ ਤਿਸ ਨੇ ਜਗਤ ਕੋ ਭੁਲਾਇਆ ਹੈ॥
Prof. Sahib Singh(ਹੇ ਪਾਂਡੇ! ਗੁਪਾਲ ਨੂੰ ਵਿਸਾਰ ਕੇ) ਜਗਤ ਇਸ ਥੋਥੀ (ਭਾਵ, ਜੋ ਸਾਥ ਤੋੜ ਨਹੀਂ ਨਿਬਾਹੁੰਦੀ) ਮਾਇਆ (ਦੇ ਪਿਆਰ) ਵਿਚ ਕੁਰਾਹੇ ਪੈ ਰਿਹਾ ਹੈ,

ਪਦ ਅਰਥ ਛੂਛੀ = ਥੋਥੀ, ਅੰਦਰੋਂ ਕੋਰੀ। ਛਾਇਆ = ਮਾਇਆ।

SikhNet (Spanish)El mundo es ilusorio pero todos se involucran en él,

ਲਿਖਿਆ ਕਿਰਤੁ; ਧੁਰੇ ਪਰਵਾਨਾ ॥

likhiaa kirat; dhure paravaanaa |

Sant Singh KhalsaSuch destiny is pre-ordained by past actions.
Manmohan SinghSuch a writ is pre-ordained in accordance with the mortal's past deeds.
Manmohan Singh (Punjabi)ਐਹੋ ਜੇਹੀ ਲਿਖਤਾਕਾਰ, ਪ੍ਰਾਨੀ ਦੇ ਪੂਰਬਲੇ ਕਰਮਾਂ ਅਨੁਸਾਰ ਮੁੱਢ ਤੋਂ ਲਿਖੀ ਹੋਈ ਹੈ।
Fareedkot Teekaਕਰਮ ਜੋ ਧੁਰੋਂ ਲਿਖਿਆ ਗਿਆ ਹੈ, ਸੋਈ ਪਰਵਾਣ ਹੋ ਗਿਆ ਹੈ॥
Prof. Sahib Singh(ਜੀਵਾਂ ਦੇ ਮੱਥੇ ਉਤੇ ਇਹੀ) ਕਿਰਤ-ਰੂਪ ਲੇਖ ਸ਼ੁਰੂ ਤੋਂ ਹੀ ਲਿਖਿਆ ਪਿਆ ਹੈ (ਭਾਵ, ਸ਼ੁਰੂ ਤੋਂ ਜੀਵਾਂ ਦੇ ਅੰਦਰ ਮਾਇਆ ਦੇ ਮੋਹ ਦੇ ਸੰਸਕਾਰ-ਰੂਪ ਲੇਖ ਹੋਣ ਦੇ ਕਾਰਨ ਹੁਣ ਭੀ ਇਹ ਮਾਇਆ ਦੇ ਮੋਹ ਵਿਚ ਫਸੇ ਹੋਏ ਹਨ)।

ਪਦ ਅਰਥ ਧੁਰੇ = ਧੁਰ ਤੋਂ, ਸ਼ੁਰੂ ਤੋਂ। ਕਿਰਤੁ = ਕੀਤੇ ਹੋਏ ਕਰਮਾਂ ਦਾ ਸਮੂਹ।

SikhNet (Spanish)debido al Decreto del Señor Eterno.

ਛੀਜੈ ਜੋਬਨੁ; ਜਰੂਆ ਸਿਰਿ ਕਾਲੁ ॥

chheejai joban; jarooaa sir kaal |

Sant Singh KhalsaYouth is wasting away; old age and death hover above the head.
Manmohan SinghHis youth shall waste away and over his head hover old age and death.
Manmohan Singh (Punjabi)ਉਸ ਦੀ ਜੁਆਨੀ ਸਤਿਆਨਾਸ਼ ਹੋ ਜਾਊਗੀ ਅਤੇ ਉਸ ਦੇ ਸਿਰ ਉੱਤੇ ਬੁਢੇਪਾ ਤੇ ਮੌਤ ਮੰਡਲਾ ਰਹੇ ਹਨ।
Fareedkot Teekaਸਿਰ ਪਰ ਕਾਲ ਤੋ ਜਨਮ ਸੇ ਹੀ ਪ੍ਰਾਪਤਿ ਹੈ ਪਰੰਤੂ ਬੁਢੇਪੇ ਕਰ ਕੇ ਜੋਬਨ ਨਸਟ ਹੋਤਾ ਹੈ॥
Prof. Sahib Singh(ਹੇ ਪਾਂਡੇ!) ਜਵਾਨੀ ਖ਼ਤਮ ਹੋ ਜਾਂਦੀ ਹੈ, ਬੁਢੇਪਾ ਆ ਜਾਂਦਾ ਹੈ, ਮੌਤ ਸਿਰ ਉਤੇ (ਖੜੀ ਜਾਪਦੀ ਹੈ),

ਪਦ ਅਰਥ ਜਰੂਆ = ਬੁਢੇਪਾ। ਸਿਰਿ = ਸਿਰ ਉਤੇ।

SikhNet (Spanish)Nuestra belleza se acaba y la muerte sobreviene inexorablemente;

ਕਾਇਆ ਛੀਜੈ; ਭਈ ਸਿਬਾਲੁ ॥੨੪॥

kaaeaa chheejai; bhee sibaal |24|

Sant Singh KhalsaThe body falls apart, like algae upon the water. ||24||
Manmohan SinghThe body is consumed and becomes like the water-moss.
Manmohan Singh (Punjabi)ਦੇਹ ਸੁੱਕ ਸੜ ਜਾਂਦੀ ਹੈ ਅਤੇ ਪਾਣੀ ਦੇ ਜਾਲੇ ਦੀ ਮਾਨੰਦ ਹੋ ਜਾਂਦੀ ਹੈ।
Fareedkot Teekaਪੁਨਾ ਕਾਇਆ ਬੁਢੇਪੇ ਮੇਂ (ਛੀਜੈ) ਨਸਟ ਹੋ ਕੇ (ਸਿਬਾਲੁ) ਜਾਲਾ ਰੂਪ ਹੋ ਜਾਤੀ ਹੈ ਅਰਥਾਤ ਸਿਥਲ ਹੋਤੀ ਹੈ॥੨੪॥
Prof. Sahib Singhਸਰੀਰ ਕਮਜ਼ੋਰ ਹੋ ਜਾਂਦਾ ਹੈ (ਤੇ ਮਨੁੱਖ ਦੀ ਚਮੜੀ ਪਾਣੀ ਦੇ) ਜਾਲੇ ਵਾਂਗ ਢਿੱਲੀ ਹੋ ਜਾਂਦੀ ਹੈ (ਫਿਰ ਭੀ ਇਸ ਦਾ ਮਾਇਆ ਦਾ ਪਿਆਰ ਮੁੱਕਦਾ ਨਹੀਂ) ॥੨੪॥

ਪਦ ਅਰਥ ਸਿਬਾਲੁ = ਪਾਣੀ ਦਾ ਜਾਲਾ ॥੨੪॥

SikhNet (Spanish)el cuerpo se disuelve y flota como película sobre el agua. (24)

ਜਾਪੈ ਆਪਿ; ਪ੍ਰਭੂ ਤਿਹੁ ਲੋਇ ॥

jaapai aap; prabhoo tihu loe |

Sant Singh KhalsaGod Himself appears throughout the three worlds.
Manmohan SinghThe Lord Himself is knower in the three worlds.
Manmohan Singh (Punjabi)ਸੁਆਮੀ ਖ਼ੁਦ ਤਿੰਨਾਂ ਹੀ ਜਹਾਨਾਂ ਅੰਦਰ ਪ੍ਰਸਿੱਧ ਹੈ।
Fareedkot Teekaਤ੍ਰਿਲੋਕੀ ਕੋ ਆਪਿ ਪ੍ਰਭੂ ਜਾਨਤਾ ਹੈ॥
Prof. Sahib Singh(ਹੇ ਪਾਂਡੇ! ਉਸ ਗੋਪਾਲ ਦਾ ਨਾਮ ਮਨ ਦੀ ਪੱਟੀ ਉਤੇ ਲਿਖ, ਜੋ) ਆਪ ਸਾਰੇ ਜਗਤ ਵਿਚ ਪਰਗਟ ਹੈ,

ਪਦ ਅਰਥ ਜਾਪੈ = ਜਾਪਦਾ ਹੈ, ਪਰਗਟ ਹੈ। ਤਿਹੁ ਲੋਇ = ਤਿੰਨਾਂ ਲੋਕਾਂ ਵਿਚ, ਸਾਰੇ ਜਗਤ ਵਿਚ।

SikhNet (Spanish)El Único Dios prevalece en los tres mundos.

ਜੁਗਿ ਜੁਗਿ ਦਾਤਾ; ਅਵਰੁ. ਨ ਕੋਇ ॥

jug jug daataa; avar. na koe |

Sant Singh KhalsaThroughout the ages, He is the Great Giver; there is no other at all.
Manmohan SinghHe alone is the Beneficent Lord all the ages through, There is no any other.
Manmohan Singh (Punjabi)ਸਾਰਿਆਂ ਯੁੱਗਾਂ ਅੰਦਰ ਕੇਵਲ ਪ੍ਰਭੂ ਹੀ ਦਾਤਾਰ ਹੈ ਹੋਰ ਕੋਈ ਹੈ ਹੀ ਨਹੀਂ।
Fareedkot Teekaਤਿਸ ਤੇ ਬਿਨਾ ਜੁਗਾਂ ਜੁਗਾਂ ਮੇਂ ਹੋਰ ਦਾਤਾ ਕੋਈ ਨਹੀਂ, ਭਾਵ ਸੋਈ ਸਭ ਕੋ ਦਾਤ ਦੇਤਾ ਹੈ। ਤਾਂ ਤੇ ਤਿਸ ਦਾਤੇ ਪਾਸ ਐਸੇ ਬੇਨਤੀ ਕਰੇ॥
Prof. Sahib Singhਜੋ ਸਦਾ (ਜੀਵਾਂ ਦਾ) ਦਾਤਾ ਹੈ (ਜਿਸ ਤੋਂ ਬਿਨਾ) ਹੋਰ ਕੋਈ (ਦਾਤਾ) ਨਹੀਂ।

ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ।

SikhNet (Spanish)Él es nuestro Dios Benévolo a través de todos los tiempos; en verdad que no hay ningún otro

ਜਿਉ ਭਾਵੈ; ਤਿਉ ਰਾਖਹਿ ਰਾਖੁ ॥

jiau bhaavai; tiau raakheh raakh |

Sant Singh KhalsaAs it pleases You, You protect and preserve us.
Manmohan SinghAs it pleases Thee, so keepest Thou us all.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ ਉਸੇ ਤਰ੍ਹਾਂ ਹੀ ਤੂੰ ਸਾਨੂੰ ਸਾਰਿਆਂ ਨੂੰ ਰੱਖਦਾ ਹੈ।
Fareedkot Teekaਹੇ ਰਖਦੇ ਜੋਗ ਵਾਹਿਗੁਰੂ! ਜਿਉਂ ਤੁਮ ਕੋ ਭਾਵੈ ਤਿਉਂ ਹੀ ਹਮਾਰੇ ਕੋ ਜਨਮ ਮਰਣ ਸੇ ਰਖ ਲੈ॥
Prof. Sahib Singh(ਹੇ ਪਾਂਡੇ! ਗੋਪਾਲ ਓਅੰਕਾਰ ਅੱਗੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਜਿਵੇਂ ਤੂੰ (ਮੈਨੂੰ) ਰੱਖਣਾ ਚਾਹੁੰਦਾ ਹੈਂ ਤਿਵੇਂ ਰੱਖ;
SikhNet (Spanish)y según Su Voluntad nos sostiene a todos.

ਜਸੁ ਜਾਚਉ; ਦੇਵੈ ਪਤਿ ਸਾਖੁ ॥

jas jaachau; devai pat saakh |

Sant Singh KhalsaI ask for the Lord's Praises, which bless me with honor and credit.
Manmohan SinghI beg for the Lord's praise, which blesses me with honour and credit.
Manmohan Singh (Punjabi)ਮੈਂ ਸੁਆਮੀ ਦੀ ਸਿਫ਼ਤ-ਸਲਾਹ ਦੀ ਜਾਚਨਾ ਕਰਦਾ ਹਾਂ, ਜੋ ਮੈਨੂੰ ਇੱਜ਼ਤ ਅਤੇ ਇਤਬਾਰ ਪ੍ਰਦਾਨ ਕਰਦੀ ਹੈ।
Fareedkot Teekaਤੁਮਾਰਾ ਜਸ ਹੀ ਮਾਂਗਤਾ ਹੂੰ। ਜੇ ਦੇਵੇਂ ਤਾਂ ਇਸ ਲੋਕ ਮੇਂ ਪਤਿ ਰਹਿਤੀ ਹੈ ਔ ਪ੍ਰਲੋਕ ਮੇਂ (ਸਾਖੁ) ਇਜਤ ਰਹਿਤੀ ਹੈ॥
Prof. Sahib Singh(ਪਰ) ਮੈਂ ਤੇਰੀ ਸਿਫ਼ਤ-ਸਾਲਾਹ (ਦੀ ਦਾਤਿ) ਮੰਗਦਾ, ਹਾਂ, ਤੇਰੀ ਸਿਫ਼ਤ ਹੀ ਮੈਨੂੰ ਇੱਜ਼ਤ ਤੇ ਨਾਮਣਾ ਦੇਂਦੀ ਹੈ।

ਪਦ ਅਰਥ ਜਾਚਉ = ਜਾਚਉਂ, ਮੈਂ ਮੰਗਦਾ ਹਾਂ। ਦੇਵੇ = (ਤੇਰਾ 'ਜਸੁ' ਮੈਨੂੰ) ਦੇਂਦਾ ਹੈ। ਪਤਿ ਸਾਖੁ = ਇੱਜ਼ਤ ਤੇ ਨਾਮਣਾ।

SikhNet (Spanish)Yo sólo busco alabarlo, porque es Él Quien nos bendice con Honor y Gloria.

ਜਾਗਤੁ ਜਾਗਿ ਰਹਾ; ਤੁਧੁ ਭਾਵਾ ॥

jaagat jaag rahaa; tudh bhaavaa |

Sant Singh KhalsaRemaining awake and aware, I am pleasing to You, O Lord.
Manmohan SinghRemaining wide-awake, I become pleasing to Thee, O my Lord;
Manmohan Singh (Punjabi)ਪੂਰਨ ਸੁਚੇਤ ਰਹਿਣ ਦੁਆਰਾ ਮੈਂ ਤੈਨੂੰ ਚੰਗਾ ਲਗਣ ਲੱਗ ਜਾਂਦਾ ਹੈ।
Fareedkot Teeka(ਜਾਗਤੁ) ਹੇ ਪ੍ਰਕਾਸ ਰੂਪ! ਤੁਮਾਰੇ ਮੇਂ ਜਾਗਤਾ ਰਹੂੰ ਜੇ ਤੁਮ ਕੋ ਭਾਊ॥
Prof. Sahib Singh(ਹੇ ਪ੍ਰਭੂ!) ਜੇ ਮੈਂ ਤੈਨੂੰ ਚੰਗਾ ਲੱਗਾਂ ਤਾਂ ਮੈਂ ਸਦਾ ਜਾਗਦਾ ਰਹਾਂ (ਮਾਇਆ ਦੇ ਹੱਲਿਆਂ ਤੋਂ ਸੁਚੇਤ ਰਹਾਂ),

ਪਦ ਅਰਥ ਤੁਧੁ = ਤੈਨੂੰ।

SikhNet (Spanish)Me conservo despierto hacia Ti, si así es Tu Voluntad.

ਜਾ ਤੂ ਮੇਲਹਿ; ਤਾ ਤੁਝੈ ਸਮਾਵਾ ॥

jaa too meleh; taa tujhai samaavaa |

Sant Singh KhalsaWhen You unite me with Yourself, then I am merged in You.
Manmohan SinghWhen Thou unitest me, I merge in Thee, then.
Manmohan Singh (Punjabi)ਜਦ ਤੂੰ ਮੈਨੂੰ ਮਿਲਾਉਂਦਾ ਹੈ ਤਦ ਮੈਂ ਤੇਰੇ ਵਿੱਚ ਲੀਨ ਹੋ ਜਾਂਦਾ ਹਾਂ।
Fareedkot Teekaਜੇ ਤੁਮ ਸੰਤੋਂ ਕੇ ਸਾਥ ਮੇਲੋ ਤਾਂ ਤੁਮਾਰੇ ਸਰੂਪ ਮੇਂ ਸਮਾਇ ਜਾਵੋਂ॥
Prof. Sahib Singhਜੇ ਤੂੰ (ਆਪ) ਮੈਨੂੰ (ਆਪਣੇ ਵਿਚ) ਜੋੜੀ ਰੱਖੇਂ, ਤਾਂ ਮੈਂ ਤੇਰੇ (ਚਰਨਾਂ) ਵਿਚ ਲੀਨ ਰਹਾਂ।
SikhNet (Spanish)Oh Dios, y cuando Tú me unes contigo, me fundo en Ti.

ਜੈ ਜੈ ਕਾਰੁ; ਜਪਉ ਜਗਦੀਸ ॥

jai jai kaar; jpau jagadees |

Sant Singh KhalsaI chant Your Victorious Praises, O Life of the World.
Manmohan SinghO Lord of the world, utter I ever Thine praise.
Manmohan Singh (Punjabi)ਹੇ ਸ਼੍ਰਿਸ਼ਟੀ ਦੇ ਸੁਆਮੀ। ਮੈਂ ਸਦਾ ਹੀ ਤੇਰਾ ਜੱਸ ਉਚਾਰਨ ਕਰਦਾ ਹਾਂ।
Fareedkot Teekaਹੇ ਜਗਦੀਸ! ਤੁਮਾਰੇ ਜੈ ਜੈ ਕਾਰ ਕਰੋਂ ਔ ਤੁਮਾਰੇ ਨਾਮ ਕੋ ਜਪੋਂ॥
Prof. Sahib Singhਮੈਂ ਜਗਤ ਦੇ ਮਾਲਕ (ਪ੍ਰਭੂ) ਦੀ ਸਦਾ ਜੈ ਜੈਕਾਰ ਆਖਦਾ ਹਾਂ।

ਪਦ ਅਰਥ ਜਗਦੀਸ ਜੈ ਜੈਕਾਰੁ = ਜਗਤ ਦੇ ਮਾਲਕ ਦੀ ਜੈ ਜੈਕਾਰ। ਜੈ = ਜਿੱਤ। ਜੈਕਾਰੁ = ਸਦਾ ਦੀ ਜਿੱਤ।

SikhNet (Spanish)Oh Señor del Universo, proclama Tu Victoria siempre.

ਗੁਰਮਤਿ ਮਿਲੀਐ; ਬੀਸ ਇਕੀਸ ॥੨੫॥

guramat mileeai; bees ikees |25|

Sant Singh KhalsaAccepting the Guru's Teachings, one is sure to merge in the One Lord. ||25||
Manmohan SinghBy Guru's instruction, the mortal meets with the One Lord for sure.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਣੀ ਵੀਹ ਵਿਸਵੇਂ ਇਕ ਸੁਆਮੀ ਨਾਲ ਮਿਲ ਜਾਂਦਾ ਹੈ।
Fareedkot Teekaਗੁਰਮਤ ਕਰ ਕੇ (ਬੀਸ) ਬੀਸ ਬਿਸਵੈ ਨਿਸਚੇ ਕਰ ਕੇ ਇਕ ਅਦੁਤੀ੍ਯ ਜੋ ਤੂੰ ਈਸੁ ਹੈਂ ਤਿਸ ਤੇਰੇ ਸਾਥ ਮਿਲੀਐ॥੨੫॥
Prof. Sahib Singh(ਹੇ ਪਾਂਡੇ! ਇਸ ਤਰ੍ਹਾਂ) ਸਤਿਗੁਰੂ ਦੀ ਮੱਤ ਲੈ ਕੇ ਵੀਹ-ਵਿਸਵੇ ਇੱਕ ਪਰਮਾਤਮਾ ਨੂੰ ਮਿਲ ਸਕੀਦਾ ਹੈ ॥੨੫॥

ਪਦ ਅਰਥ ਬੀਸ = ਵੀਹ ਵਿਸਵੇ, ਜ਼ਰੂਰ। ਇਕੀਸ = ਇਕ ਈਸ਼ ਨੂੰ, ਇਕ ਮਾਲਕ ਨੂੰ ॥੨੫॥

SikhNet (Spanish)Sí, a través de la Instrucción del Guru de seguro uno se encuentra al Dios Único. (25)

ਝਖਿ ਬੋਲਣੁ; ਕਿਆ ਜਗ ਸਿਉ ਵਾਦੁ ॥

jhakh bolan; kiaa jag siau vaad |

Sant Singh KhalsaWhy do you speak such nonsense, and argue with the world?
Manmohan SinghWhy talkest thou nonsense and quarrelest with the world?
Manmohan Singh (Punjabi)ਤੂੰ ਕਿਉਂ ਬਕਵਾਸ ਬਕਦਾ ਹੈ ਅਤੇ ਸੰਸਾਰ ਨਾਲ ਬਖੇੜਾ ਕਰਦਾ ਹੈ?
Fareedkot Teekaਜਗਤ ਸਾਥ ਜੋ ਝਗੜਾ ਕਰਨਾ ਹੈ, ਸੋ ਕਿਆ ਹੈ, ਸੋ ਬੋਲਣਾ ਝਖ ਮਾਰਨਾ ਹੈ॥
Prof. Sahib Singh(ਹੇ ਪਾਂਡੇ! ਗੋਪਾਲ ਦਾ ਨਾਮ ਮਨ ਦੀ ਪੱਟੀ ਉਤੇ ਲਿਖਣ ਦੇ ਥਾਂ ਮਾਇਆ ਦੀ ਖ਼ਾਤਰ) ਜਗਤ ਨਾਲ ਝਗੜਾ ਸਹੇੜਨਾ ਵਿਅਰਥ ਹੈ, ਇਹ ਤਾਂ ਝਖਾਂ ਮਾਰਨ ਵਾਰੀ ਗੱਲ ਹੈ;

ਪਦ ਅਰਥ ਝਖਿ ਬੋਲਣੁ = ਝਖਾਂ ਮਾਰਨਾ, ਖੇਹ-ਖ਼ੁਆਰੀ, ਮੰਦਾ ਰਸਤਾ। ਕਿਆ = ਕੀਹ? (ਭਾਵ, ਵਿਅਰਥ)। ਸਿਉ = ਨਾਲ। ਵਾਦੁ = ਚਰਚਾ, ਬਹਿਸ।

SikhNet (Spanish)¿Por qué debería de involucrarme en la contienda del mundo?

ਝੂਰਿ ਮਰੈ; ਦੇਖੈ ਪਰਮਾਦੁ ॥

jhoor marai; dekhai paramaad |

Sant Singh KhalsaYou shall die repenting, when you see your own insanity.
Manmohan SinghSeeing thy madness, thou shalt die of repentance in the end.
Manmohan Singh (Punjabi)ਅਪਾਣੇ ਪਾਗਲਪਣੇ ਨੂੰ ਵੇਖ ਕੇ ਤੂੰ ਅੰਤ ਨੂੰ ਅਫਸੋਸ ਨਾਲ ਮਰ ਜਾਵੇਂਗਾ।
Fareedkot Teekaਕ੍ਯੋਂਕਿ ਪਰਮਾਦ ਵਾਲੇ ਝੂਰ ਕਰ ਮਰਤੇ ਦੇਖੇ ਹੈਂ॥
Prof. Sahib Singh(ਜੋ ਮਨੁੱਖ ਗੋਪਾਲ ਦਾ ਸਿਮਰਨ ਛੱਡ ਕੇ ਝਗੜੇ ਵਾਲੇ ਰਾਹੇ ਪੈਂਦਾ ਹੈ) ਉਹ ਝੁਰ ਝੁਰ ਮਰਦਾ ਹੈ (ਭਾਵ, ਅੰਦਰੋਂ ਅਸ਼ਾਂਤ ਹੀ ਰਹਿੰਦਾ ਹੈ, ਕਿਉਂਕਿ) ਉਸ ਦੀਆਂ ਅੱਖਾਂ ਸਾਹਮਣੇ (ਮਾਇਆ ਦਾ) ਅਹੰਕਾਰ ਫਿਰਿਆ ਰਹਿੰਦਾ ਹੈ।

ਪਦ ਅਰਥ ਝੂਰਿ ਮਰੈ = ਝੁਰ ਝੁਰ ਮਰਦਾ ਹੈ, ਦੁਖੀ ਰਹਿੰਦਾ ਹੈ। ਪਰਮਾਦੁ = ਅਹੰਕਾਰ। ਦੇਖੈ ਪਰਮਾਦੁ = ਅਹੰਕਾਰ ਵੇਖਦਾ ਹੈ, (ਉਸ ਮਨੁੱਖ ਦੀਆਂ) ਅੱਖਾਂ ਸਾਹਮਣੇ ਅਹੰਕਾਰ ਟਿਕਿਆ ਰਹਿੰਦਾ ਹੈ।

SikhNet (Spanish)Cuando observo la locura de ello, me lamento grandemente.

ਜਨਮਿ ਮੂਏ; ਨਹੀ ਜੀਵਣ ਆਸਾ ॥

janam mooe; nahee jeevan aasaa |

Sant Singh KhalsaHe is born, only to die, but he does not wish to live.
Manmohan SinghThe mortal is born and ultimately dies, but longs not for eternal life.
Manmohan Singh (Punjabi)ਪ੍ਰਾਣੀ ਜੰਮਦਾ ਹੈ ਅਤੇ ਆਖ਼ਰਕਾਰ ਮਰ ਜਾਂਦਾ ਹੈ, ਪ੍ਰੰਤੂ ਸਦੀਵੀ ਜਿੰਦਗੀ ਦੀ ਚਾਹਨਾ ਧਾਰਨ ਨਹੀਂ ਕਰਦਾ।
Fareedkot Teekaਜਿਨ ਕੋ ਜੀਵਨ ਰੂਪ ਪਰਮੇਸ੍ਵਰ ਕੀ ਆਸਾ ਹੈ ਵਹੁ ਜਨਮਤੇ ਮਰਤੇ ਨਹੀਂ ਹੈਂ॥
Prof. Sahib Singhਅਜੇਹੇ ਬੰਦੇ ਜਨਮ-ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਸੁੱਚੇ ਆਤਮਕ ਜੀਵਨ ਦੀ (ਉਹਨਾਂ ਤੋਂ) ਆਸ ਨਹੀਂ ਹੋ ਸਕਦੀ,

ਪਦ ਅਰਥ ਜੀਵਨ ਆਸਾ = ਸੁੱਚੇ ਆਤਮਕ ਜੀਵਨ ਦੀ ਆਸ।

SikhNet (Spanish)Uno nace y al rato muere sin buscar nunca la Vida Eterna,

ਆਇ ਚਲੇ; ਭਏ ਆਸ ਨਿਰਾਸਾ ॥

aae chale; bhe aas niraasaa |

Sant Singh KhalsaHe comes hopeful, and then goes, without hope.
Manmohan SinghHe comes and losing all hope, departs hopeless in the end.
Manmohan Singh (Punjabi)ਉਹ ਆਉਂਦਾ ਹੈ ਅਤੇ ਸਾਰੀ ਉਮੈਦ ਲਾਹ ਕੇ ਅੰਤ ਨੂੰ ਨ-ਉਮੈਦ ਹੋ ਟੁਰ ਜਾਂਦਾ ਹੈ।
Fareedkot Teekaਆਏ ਥੇ ਆਸਾ ਤੇ ਨਿਰਾਸ ਹੋਕਰਿ ਚਲਤੇ ਭਏ ਹੈਂ, ਭਾਵ ਜਗਤ ਕੋ ਮਿਥਿਆ ਜਾਨ ਕਰ ਆਸਾ ਨਹੀਂ ਕਰਤੇ ਹੈਂ॥
Prof. Sahib Singhਉਹ ਦੁਨੀਆ ਤੋਂ ਕੋਈ ਖੱਟੀ ਖੱਟਣ ਤੋਂ ਬਿਨਾ ਹੀ ਤੁਰ ਜਾਂਦੇ ਹਨ।

ਪਦ ਅਰਥ ਆਸ ਨਿਰਾਸਾ = ਆਸਾਂ ਤੋਂ ਨਿਰਾਸ ਹੋ ਕੇ, ਕੋਈ ਖੱਟੀ ਖੱਟਣ ਤੋਂ ਬਿਨਾ ਹੀ।

SikhNet (Spanish)y uno va y viene y pierde toda esperanza.

ਝੁਰਿ ਝੁਰਿ ਝਖਿ; ਮਾਟੀ ਰਲਿ ਜਾਇ ॥

jhur jhur jhakh; maattee ral jaae |

Sant Singh KhalsaRegretting, repenting and grieving, he is dust mixing with dust.
Manmohan SinghGrieving, repenting and doing vain deeds, he, at last mixes with dust.
Manmohan Singh (Punjabi)ਝੁਰਦਾ, ਪਛਤਾਉਂਦਾ ਅਤੇ ਵਿਅਰਥ ਕੰਮ ਕਰਦਾ, ਉਹ ਆਖੀਰ ਨੂੰ ਮਿੱਟੀ ਵਿੱਚ ਮਿਲ ਜਾਂਦਾ ਹੈ।
Fareedkot Teekaਝੁਰ ਝੁਰ ਕੇ ਜੋ ਖਪਣਾ ਥਾ, ਸੋ ਤਿਨ ਕਾ ਮਾਟੀ ਮੇਂ ਰਲ ਗਿਆ ਹੈ ਅਰਥਾਤ ਨਸਟ ਹੋ ਗਿਆ ਹੈ॥
Prof. Sahib Singh(ਨਾਮ ਵਿਸਾਰ ਕੇ ਦੁਨੀਆ ਦੇ ਝੰਬੇਲਿਆਂ ਵਿਚ ਪਰਚਣ ਵਾਲਾ ਮਨੁੱਖ ਇਸੇ) ਖਪਾਣੇ ਵਿਚ ਖਪ ਖਪ ਕੇ ਜੀਵਨ ਵਿਅਰਥ ਗੰਵਾ ਜਾਂਦਾ ਹੈ।

ਪਦ ਅਰਥ ਮਾਟੀ ਰਲਿ ਜਾਇ = ਮਿੱਟੀ ਵਿਚ ਮਿਲ ਜਾਂਦਾ ਹੈ, ਜੀਵਨ ਵਿਅਰਥ ਗੁਆ ਜਾਂਦਾ ਹੈ।

SikhNet (Spanish)La vida pasa llena de trabajo arduo y en lamento, y luego se mezcla con el polvo

ਕਾਲੁ. ਨ ਚਾਂਪੈ; ਹਰਿ ਗੁਣ ਗਾਇ ॥

kaal. na chaanpai; har gun gaae |

Sant Singh KhalsaDeath does not chew up one who sings the Glorious Praises of the Lord.
Manmohan SinghSinging God's praise, death masticates not the man.
Manmohan Singh (Punjabi)ਵਾਹਿਗੁਰੂ ਦੀ ਮਹਿਮਾਂ ਗਾਇਨ ਕਰਨ ਦੁਆਰਾ, ਮੌਤ ਮਨੁੱਖ ਨੂੰ ਚਬਾਉਂਦੀ ਨਹੀਂ।
Fareedkot Teekaਹਰੀ ਕੇ ਗੁਨ ਕੋ ਗਾਵਨੇ ਸੇ ਕਾਲ ਤਿਨ ਕੋ ਨਹੀਂ ਦਬਾਵਤਾ ਹੈ॥
Prof. Sahib Singhਪਰ ਜੋ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਸ ਨੂੰ ਮੌਤ ਦਾ ਭੀ ਡਰ ਪੋਹ ਨਹੀਂ ਸਕਦਾ।

ਪਦ ਅਰਥ ਚਾਂਪੈ = ਦਬਾਉ ਪਾਂਦਾ ਹੈ।

SikhNet (Spanish)sin nunca haber cantado la Alabanza del Señor

ਪਾਈ ਨਵ ਨਿਧਿ; ਹਰਿ ਕੈ ਨਾਇ ॥

paaee nav nidh; har kai naae |

Sant Singh KhalsaThe nine treasures are obtained through the Name of the Lord;
Manmohan SinghMan obtains the nine treasures through the Lord's Name,
Manmohan Singh (Punjabi)ਸੁਆਮੀ ਦੇ ਨਾਮ ਦੇ ਰਾਹੀਂ ਇਨਸਾਨ ਨੌਂ ਖਜ਼ਾਨੇ ਪ੍ਰਾਪਤ ਕਰ ਲੈਂਦਾ ਹੈ,
Fareedkot Teekaਹਰੀ ਕੇ ਨਾਮ ਕਰ ਕੇ ਜਿਨ੍ਹੋਂ ਨੇ ਨੌ ਨਿਧਿ ਰੂਪ ਨੌਧਾ ਭਗਤੀ ਪਾਈ ਹੈ॥
Prof. Sahib Singhਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਉਹ, ਮਾਨੋ, ਸਾਰੀ ਧਰਤੀ ਦਾ ਧਨ ਪ੍ਰਾਪਤ ਕਰ ਲੈਂਦਾ ਹੈ।

ਪਦ ਅਰਥ ਨਵ ਨਿਧਿ = (ਧਰਤੀ ਦੇ) ਨੌ ਖ਼ਜ਼ਾਨੇ, ਧਰਤੀ ਦਾ ਸਾਰਾ ਧਨ। ਨਾਇ = ਨਾਮ (ਸਿਮਰਨ) ਦੀ ਰਾਹੀਂ।

SikhNet (Spanish)ni haberse sobrepuesto a la muerte. Los Nueve Tesoros se dan a través del Nombre;

ਆਪੇ ਦੇਵੈ; ਸਹਜਿ ਸੁਭਾਇ ॥੨੬॥

aape devai; sehaj subhaae |26|

Sant Singh Khalsathe Lord bestows intuitive peace and poise. ||26||
Manmohan Singhand the Lord Himself blesses him with these all, spontaneously.
Manmohan Singh (Punjabi)ਅਤੇ ਸੁਆਮੀ ਖੁਦ ਸੁਤੇ ਸਿੱਧ ਹੀ ਫਿਰ ਉਸ ਨੂੰ ਪ੍ਰਦਾਨ ਕਰਦਾ ਹੈ।
Fareedkot Teekaਤਿਨ ਕੋ ਆਪ ਹੀ ਪਰਮੇਸ੍ਵਰ ਸਾਂਤੀ ਸੁਭਾਵ ਦੇਤਾ ਹੈ॥੨੬॥
Prof. Sahib Singhਇਹ ਦਾਤ ਪ੍ਰਭੂ ਆਪ ਹੀ ਆਪਣੀ ਰਜ਼ਾ ਅਨੁਸਾਰ ਦੇਂਦਾ ਹੈ ॥੨੬॥

ਪਦ ਅਰਥ ਸਹਜਿ ਸੁਭਾਇ = ਆਪਣੀ ਮਰਜ਼ੀ ਅਨੁਸਾਰ ॥੨੬॥

SikhNet (Spanish)sí, el Señor nos regala todos los Tesoros espontáneamente. (26)

ਞਿਆਨੋ ਬੋਲੈ; ਆਪੇ ਬੂਝੈ ॥

yiaano bolai; aape boojhai |

Sant Singh KhalsaHe speaks spiritual wisdom, and He Himself understands it.
Manmohan SinghMan utters divine knowledge and Himself realises it, as well
Manmohan Singh (Punjabi)ਇਨਸਾਨ ਬ੍ਰਹਮ ਗਿਆਨ ਦਾ ਉਚਾਰਨ ਕਰਦਾ ਹੈ ਅਤੇ ਆਪ ਹੀ ਇਸ ਨੂੰ ਅਨੁਭਵ ਭੀ ਕਰਦਾ ਹੈ।
Fareedkot Teekaਆਪ ਹੀ ਗੁਰੂ ਰੂਪ ਹੋਇਕੈ ਗਿਆਨ ਕੋ ਬੋਲਤਾ ਹੈ ਅਰਥਾਤ ਉਪਦੇਸ ਦੇਤਾ ਹੈ, ਆਪ ਹੀ ਜਗ੍ਯਾਸੂ ਰੂਪੁ ਹੋ ਕੇ ਬੂਝਤਾ ਹੈ ਅਰਥਾਤ ਪੂਛਤਾ ਹੈ॥
Prof. Sahib Singh(ਸਤਿਗੁਰੂ-ਰੂਪ ਹੋ ਕੇ) ਪ੍ਰਭੂ ਆਪ ਹੀ ਗਿਆਨ ਉਚਾਰਦਾ ਹੈ, ਸਮਝਦਾ ਹੈ

ਪਦ ਅਰਥ ਞਿਆਨੋ = ਞਿਆਨੁ, ਗਿਆਨ।

SikhNet (Spanish)Uno habla de Sabiduría y la realiza también;

ਆਪੇ ਸਮਝੈ; ਆਪੇ ਸੂਝੈ ॥

aape samajhai; aape soojhai |

Sant Singh KhalsaHe Himself knows it, and He Himself comprehends it.
Manmohan SinghHimself he knows it and Himself sees it,
Manmohan Singh (Punjabi)ਖ਼ੁਦ ਉਹ ਇਸ ਨੂੰ ਜਾਣਦਾ ਹੈ ਅਤੇ ਖ਼ੁਦ ਹੀ ਵੇਖਦਾ ਹੈ।
Fareedkot Teekaਆਪ ਹੀ ਧਰਮ ਅਧਰਮ ਕੋ ਸਮਝਤਾ ਹੈ, ਆਪ ਹੀ ਫਲਾਫਲ ਕੋ (ਸੂਝੈ) ਦੇਖਤਾ ਹੈ॥
Prof. Sahib Singhਆਪ ਹੀ ਇਸ ਗਿਆਨ ਨੂੰ ਸੁਣਦਾ ਹੈ ਤੇ ਵਿਚਾਰਦਾ ਹੈ।

ਪਦ ਅਰਥ ਆਪੇ = (ਗੁਰੂ ਵਿਚ ਪ੍ਰਭੂ) ਆਪ ਹੀ। ਸੂਝੈ = ਵੇਖਦਾ ਹੈ।

SikhNet (Spanish)sí, conoce la Verdad y ve intuitivamente.

ਗੁਰ ਕਾ ਕਹਿਆ; ਅੰਕਿ ਸਮਾਵੈ ॥

gur kaa kahiaa; ank samaavai |

Sant Singh KhalsaOne who takes the Words of the Guru into his very fiber,
Manmohan SinghThe Guru's instruction, enshrines in his mind,
Manmohan Singh (Punjabi)ਗੁਰਾਂ ਦੇ ਉਪਦੇਸ਼ ਨੂੰ ਉਹ ਆਪਣੇ ਰਿਦੇ ਵਿੱਚ ਟਿਕਾ ਲੈਂਦਾ ਹੈ।
Fareedkot Teekaਗੁਰੋਂ ਕਾ ਕਹਿਆ ਹੋਇਆ ਉਪਦੇਸ ਜਿਨ ਕੇ ਰਿਦੇ ਮੇਂ ਸਮਾਇ ਜਾਇ॥
Prof. Sahib Singh(ਜਿਨ੍ਹਾਂ ਮਨੁੱਖਾਂ ਦੇ) ਹਿਰਦੇ ਵਿਚ ਸਤਿਗੁਰੂ ਦਾ ਦੱਸਿਆ ਹੋਇਆ (ਗਿਆਨ) ਆ ਵੱਸਦਾ ਹੈ,

ਪਦ ਅਰਥ ਅੰਕਿ = (ਜਿਨ੍ਹਾਂ ਮਨੁੱਖਾਂ ਦੇ) ਹਿਰਦੇ ਵਿਚ।

SikhNet (Spanish)Incorpora, en sí mismo, la Instrucción del Guru

ਨਿਰਮਲ ਸੂਚੇ ਸਾਚੋ ਭਾਵੈ ॥

niramal sooche saacho bhaavai |

Sant Singh Khalsais immaculate and holy, and is pleasing to the True Lord.
Manmohan SinghBeing immaculate and true, he is pleasing to the True Lord.
Manmohan Singh (Punjabi)ਪਵਿੱਤਰ ਅਤੇ ਸੱਚਾ ਹੋਣ ਕਾਰਨ ਉਹ ਸੱਚੇ ਸੁਆਮੀ ਨੂੰ ਚੰਗਾ ਲਗਦਾ ਹੇ।
Fareedkot Teekaਤਿਸ ਕਰ ਤਿਨੋਂ ਕੇ ਅੰਤਸਕਰਣ ਨਿਰਮਲ ਹੈਂ ਔ ਇੰਦ੍ਰਿਆਂ ਕੇ ਸੂਚੇ ਹੈਂ। ਤਿਨ ਕੋ ਸਾਚ ਰੂਪ ਪਰਮੇਸ੍ਵਰ ਭਾਵਤਾ ਹੈ॥
Prof. Sahib Singhਉਹ ਮਨੁੱਖ ਪਵਿਤ੍ਰ ਸੁੱਚੇ ਹੋ ਜਾਂਦੇ ਹਨ, ਉਹਨਾਂ ਨੂੰ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ।

ਪਦ ਅਰਥ ਭਾਵੈ = ਪਿਆਰਾ ਲੱਗਦਾ ਹੈ।

SikhNet (Spanish)y se vuelve Inmaculado y ama al Uno Verdadero.

ਗੁਰੁ ਸਾਗਰੁ ਰਤਨੀ; ਨਹੀ ਤੋਟ ॥

gur saagar ratanee; nahee tott |

Sant Singh KhalsaIn the ocean of the Guru, there is no shortage of pearls.
Manmohan SinghIn the Guru's ocean, there is no dearth of pearls.
Manmohan Singh (Punjabi)ਗੁਰਾਂ ਦੇ ਸਮੁੰਦਰ ਵਿੱਚ, ਮੋਤੀਆਂ ਦੀ ਕੋਈ ਕਮੀ ਨਹੀਂ।
Fareedkot Teekaਗੁਰੂ ਰੂਪ ਸਮੁੰਦ੍ਰ ਮੇਂ ਵੈਰਾਗਾਦਿ ਸੁਭ ਗੁਣੋਂ ਰੂਪ ਰਤਨੋਂ ਕਾ ਤੋਟਾ ਨਹੀਂ ਹੈ॥
Prof. Sahib Singhਸਤਿਗੁਰੂ ਸਮੁੰਦਰ ਹੈ, ਉਸ ਵਿਚ (ਗੋਪਾਲ ਦੇ ਗੁਣਾਂ ਦੇ) ਰਤਨਾਂ ਦੀ ਕਮੀ ਨਹੀਂ,

ਪਦ ਅਰਥ ਰਤਨੀ = ਰਤਨਾਂ ਦੀ। ਤੋਟ = ਕਮੀ, ਘਾਟਾ।

SikhNet (Spanish)El Océano del Guru está repleto de Joyas

ਲਾਲ ਪਦਾਰਥ; ਸਾਚੁ ਅਖੋਟ ॥

laal padaarath; saach akhott |

Sant Singh KhalsaThe treasure of jewels is truly inexhaustible.
Manmohan SinghInexhaustible herein is the wealth of genuine jewels.
Manmohan Singh (Punjabi)ਉਸ ਵਿੱਚ ਖਰੇ ਜਵੇਹਰਾਂ ਦੀ ਅਮੁੱਕ ਦੌਲਤ ਹੈ।
Fareedkot Teekaਪ੍ਰੇਮ ਆਦਿਕ ਪਦਾਰਥ ਸਾਚੇ ਹੈਂ ਔ ਨਿਖੁਟਤੇ ਨਹੀਂ ਹੈਂ॥
Prof. Sahib Singhਉਹ ਸੱਚੇ ਪ੍ਰਭੂ ਦਾ ਰੂਪ ਹੈ, ਲਾਲਾਂ ਦਾ ਅਮੁੱਕ (ਖ਼ਜ਼ਾਨਾ) ਹੈ (ਭਾਵ, ਸਤਿਗੁਰੂ ਵਿਚ ਬੇਅੰਤ ਰੱਬੀ ਗੁਣ ਹਨ)।

ਪਦ ਅਰਥ ਅਖੋਟ = ਅਖੁੱਟ, ਅਮੁੱਕ, ਨਾਹ ਮੁੱਕਣ ਵਾਲੇ।

SikhNet (Spanish)y ahí se encuentran un sin fin de Perlas llenas de Verdad.

ਗੁਰਿ ਕਹਿਆ; ਸਾ ਕਾਰ ਕਮਾਵਹੁ ॥

gur kahiaa; saa kaar kamaavahu |

Sant Singh KhalsaDo those deeds which the Guru has ordained.
Manmohan SinghDo thou the deed, ordained by the Guru.
Manmohan Singh (Punjabi)ਤੂੰ ਉਹ ਕੰਮ ਕਰ ਜੋ ਗੁਰੂ ਜੀ ਆਖਦੇ ਹਨ।
Fareedkot Teekaਹੇ ਭਾਈ! ਐਸੇ ਗੁਰੋਂ ਨੇ ਜੋ ਬਚਨ ਕਹਿਆ ਹੈ ਵਹੀ ਕਾਰ ਕਮਾਵੋ॥
Prof. Sahib Singh(ਹੇ ਪਾਂਡੇ!) ਉਹ ਕਾਰ ਕਰੋ ਜੋ ਸਤਿਗੁਰੂ ਨੇ ਦੱਸੀ ਹੈ,

ਪਦ ਅਰਥ ਗੁਰਿ = ਗੁਰੂ ਨੇ।

SikhNet (Spanish)Así es que sigue la Instrucción del Guru

ਗੁਰ ਕੀ ਕਰਣੀ; ਕਾਹੇ ਧਾਵਹੁ ॥

gur kee karanee; kaahe dhaavahu |

Sant Singh KhalsaWhy are you chasing after the Guru's actions?
Manmohan SinghWhy focus thou after the Guru's plays, which are Inapprehensible?
Manmohan Singh (Punjabi)ਤੂੰ ਗੁਰਾਂ ਦੇ ਕੌਤਕਾਂ ਮਗਰ ਕਿਉਂ ਭੱਜਦਾ ਹੈਂ ਜੋ ਕਿ ਅਗਾਧ ਹਨ?
Fareedkot Teekaਗੁਰੋਂ ਕੀ ਕਰਣੀ ਦੇਖ ਕੇ ਤਿਨ ਕੇ ਸਮਾਨ ਵਰਤਨੇ ਕੋ ਕਾਹੇ ਧਾਵਤੇ ਹੋ॥
Prof. Sahib Singhਸਤਿਗੁਰੂ ਦੀ ਦੱਸੀ ਕਰਣੀ ਤੋਂ ਪਰੇ ਨਾਹ ਦੌੜੋ।

ਪਦ ਅਰਥ ਕਾਹੇ ਧਾਵਹੁ = ਕਿਉਂ ਦੌੜਦੇ ਹਉ?

SikhNet (Spanish)y no trates de escudriñar Sus acciones pues son incomprensibles.

ਨਾਨਕ; ਗੁਰਮਤਿ ਸਾਚਿ ਸਮਾਵਹੁ ॥੨੭॥

naanak; guramat saach samaavahu |27|

Sant Singh KhalsaO Nanak, through the Guru's Teachings, merge in the True Lord. ||27||
Manmohan SinghO Nanak, by Guru is instructions, merge thou in the True Lord.
Manmohan Singh (Punjabi)ਹੇ ਨਾਨਕ! ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਸੱਚੇ ਸਾਹਿਬ ਅੰਦਰ ਲੀਨ ਹੋ ਜਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰਮਤਿ ਕੋ ਧਾਰ ਕੇ ਸਾਚ ਮੇਂ ਸਮਾਇ ਜਾਵੋ॥੨੭॥
Prof. Sahib Singhਹੇ ਨਾਨਕ! ਸਤਿਗੁਰੂ ਦੀ ਸਿੱਖਿਆ ਲੈ ਕੇ ਸੱਚੇ ਪ੍ਰਭੂ ਵਿਚ ਲੀਨ ਹੋ ਜਾਉਗੇ ॥੨੭॥

ਪਦ ਅਰਥ ਸਾਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ॥੨੭॥

SikhNet (Spanish)Entonces a través de su Sabiduría te fundes en la Verdad. (27)

ਟੂਟੈ ਨੇਹੁ; ਕਿ ਬੋਲਹਿ ਸਹੀ ॥

ttoottai nehu; ki boleh sahee |

Sant Singh KhalsaLove is broken, when one speaks in defiance.
Manmohan SinghBy speaking in defiance, affection is torn asunder.
Manmohan Singh (Punjabi)ਸਾਹਮਣੇ ਬੋਲਣ ਦੁਆਰਾ ਪਿਆਰ ਟੁੱਟ ਜਾਂਦਾ ਹੈ।
Fareedkot Teekaਪਰਸਪਰ ਜੋ ਪ੍ਰੇਮ ਹੈ (ਕਿ ਬੋਲਹਿ) ਖੋਟੇ ਬਚਨ ਬੋਲਨੇ ਸੇ (ਸਹੀ) ਨਿਸਚੇ ਕਰ ਕੇ ਸੋ (ਨੇਹੁ) ਪ੍ਰੇਮ ਟੂਟ ਜਾਤਾ ਹੈ॥
Prof. Sahib Singhਕਿਸੇ ਨੂੰ ਸਾਹਮਣੇ (ਲਾ ਕੇ) ਗੱਲ ਆਖਿਆਂ ਪਿਆਰ ਟੁੱਟ ਜਾਂਦਾ ਹੈ;

ਪਦ ਅਰਥ ਨੇਹੁ = ਪਿਆਰ। ਕਿ = ਜੇ। ਸਹੀ = ਸਾਹਮਣੇ। ਕਿ ਬੋਲਹਿ = ਜੇ ਅਸੀਂ ਮੂੰਹ ਤੇ ਸੱਚੀ ਗੱਲ ਲਾ ਕੇ ਆਖੀਏ।

SikhNet (Spanish)Si uno desafía la Voluntad del Señor, el Amor se acaba;

ਟੂਟੈ ਬਾਹ; ਦੁਹੂ ਦਿਸ ਗਹੀ ॥

ttoottai baah; duhoo dis gahee |

Sant Singh KhalsaThe arm is broken, when it is pulled from both sides.
Manmohan SinghBy pulling it from both sides, the arm breaks.
Manmohan Singh (Punjabi)ਦੋਨਾਂ ਪਾਸਿਆਂ ਤੋਂ ਖਿੱਚਣ ਦੁਆਰਾ ਬਾਂਹ ਟੁੱਟ ਜਾਂਦੀ ਹੈ।
Fareedkot Teekaਇਸ ਪਰ ਦ੍ਰਿਸ੍ਟਾਂਤ ਦੇਤੇ ਹੈਂ ਜੈਸੇ- ਦੋਊ ਦਿਸਾ ਪਕੜ ਕੇ ਖੈਂਚਨੇ ਤੇ ਬਾਂਹ ਟੂਟ ਜਾਤੀ ਹੈ॥
Prof. Sahib Singhਦੋਹਾਂ ਪਾਸਿਆਂ ਤੋਂ ਫੜਿਆਂ ਬਾਂਹ ਟੁੱਟ ਜਾਂਦੀ ਹੈ;

ਪਦ ਅਰਥ ਦਿਸ = ਪਾਸਾ, ਤਰਫ਼। ਗਹੀ = ਪਕੜੀ ਹੋਈ।

SikhNet (Spanish)sí, si uno jala el brazo de los dos extremos, se rompe.

ਟੂਟਿ ਪਰੀਤਿ ਗਈ; ਬੁਰ ਬੋਲਿ ॥

ttoott pareet gee; bur bol |

Sant Singh KhalsaLove breaks, when the speech goes sour.
Manmohan SinghThe love breaks, if the speech is sour.
Manmohan Singh (Punjabi)ਮੁਹੱਬਤ ਟੁੱਟ ਜਾਂਦੀ ਹੈ, ਜੇਕਰ ਬੋਲ ਬਾਣੀ ਕੌੜੀ ਹੋਵੇ।
Fareedkot Teekaਤੈਸੇ ਹੀ (ਬੁਰ) ਬੁਰੇ ਬੋਲਣੇ ਸੇ, ਭਾਵ ਪਰਮੇਸ੍ਵਰ ਦਾ ਹੁਕਮੁ ਨਾ ਮਾਨਨੇ ਸੇ ਜੀਵ ਕੀ ਪ੍ਰੀਤ ਟੂਟ ਗਈ ਹੈ॥
Prof. Sahib Singhਮੰਦਾ ਬੋਲ ਬੋਲਿਆਂ ਪ੍ਰੀਤ ਟੁੱਟ ਜਾਂਦੀ ਹੈ,

ਪਦ ਅਰਥ ਬੁਰ ਬੋਲਿ = ਬੁਰੇ ਬੋਲ ਨਾਲ।

SikhNet (Spanish)El Amor se acaba también si tu hablar es agrio,

ਦੁਰਮਤਿ. ਪਰਹਰਿ ਛਾਡੀ ਢੋਲਿ ॥

duramat. parahar chhaaddee dtol |

Sant Singh KhalsaThe Husband Lord abandons and leaves behind the evil-minded bride.
Manmohan SinghThe Beloved forswears and forsakes the evil-minded bride.
Manmohan Singh (Punjabi)ਖੱਟੀ ਬੱਧ ਵਾਲੀ ਵਹੁਟੀ ਨੂੰ ਪ੍ਰੀਤਮ ਤਿਆਗ ਅਤੇ ਕੱਢ ਦਿੰਦਾ ਹੈ।
Fareedkot Teekaਦੁਰਮਤ ਧਾਰਨੇ ਤੇ (ਢੋਲਿ) ਪਿਆਰੇ ਪਤੀ ਪਰਮੇਸ੍ਵਰ ਨੇ ਜੀਵ ਰੂਪੀ ਇਸਤ੍ਰੀ ਤਿਆਗ ਛੋਡੀ ਹੈ॥
Prof. Sahib Singhਭੈੜੀ ਇਸਤ੍ਰੀ ਨੂੰ ਖਸਮ ਛੱਡ ਦੇਂਦਾ ਹੈ (ਨੋਟ: ਇਸ ਤੁਕ ਵਿਚ "ਟੂਟਿ ਗਈ" ਅਤੇ "ਪਰਹਰਿ ਛਾਡਿ" ਭੂਤ ਕਾਲ Past Tense ਵਿਚ ਹਨ, ਪਰ ਅਰਥ ਪਹਿਲੀ ਤੁਕ ਦੇ ਨਾਲ ਮਿਲਾਣ ਵਾਸਤੇ 'ਵਰਤਮਾਨ ਕਾਲ' Present Tense ਵਿਚ ਕੀਤਾ ਗਿਆ ਹੈ ਕਿਉਂਕਿ ਭਾਵ ਇਉਂ ਹੀ ਹੈ)।

ਪਦ ਅਰਥ ਪਰਹਰਿ ਛਾਡੀ = ਤਿਆਗ ਦਿੱਤੀ। ਢੋਲਿ = ਢੋਲੇ ਨੇ, ਖਸਮ ਨੇ।

SikhNet (Spanish)porque el Señor abandona a la novia malintencionada.

ਟੂਟੈ ਗੰਠਿ; ਪੜੈ ਵੀਚਾਰਿ ॥

ttoottai gantth; parrai veechaar |

Sant Singh KhalsaThe broken knot is tied again, through contemplation and meditation.
Manmohan SinghThe loosened knot is tied again through wisdom.
Manmohan Singh (Punjabi)ਖੁਲੀ ਹੋਈ ਗੰਢ, ਅਕਲਮੰਦੀ ਰਾਹੀਂ ਮੁੜ ਪੈ ਜਾਂਦੀ ਹੈ।
Fareedkot Teekaਟੂਟੇ ਹੂਏ ਜੀਵ ਕਾ ਪਰਮੇਸ੍ਵਰ ਸਾਥ ਸਤ ਅਸਤ ਕੇ ਬੀਚਾਰ ਕਰਨੇ ਤੇ ਗੰਢ ਪੜਤਾ ਹੈ॥
Prof. Sahib Singhਜੇ ਚੰਗੀ ਵਿਚਾਰ ਫੁਰ ਪਏ ਤਾਂ ਕੋਈ (ਵਾਪਰੀ ਹੋਈ) ਮੁਸ਼ਕਲ ਹੱਲ ਹੋ ਜਾਂਦੀ ਹੈ।

ਪਦ ਅਰਥ ਟੂਟੇ ਗੰਠਿ = ਗੰਢ ਖੁਲ੍ਹ ਜਾਂਦੀ ਹੈ, ਮੁਸ਼ਕਲ ਹੱਲ ਹੋ ਜਾਂਦੀ ਹੈ। ਪੜੈ ਵੀਚਾਰਿ = ਜੇ ਮਨ ਵਿਚ ਚੰਗੀ ਸੋਚ ਪੈ ਜਾਏ, ਜੇ ਚੰਗੀ ਵਿਚਾਰ ਫੁਰ ਪਏ।

SikhNet (Spanish)Así es que llena tu ser a través de la Palabra del Guru;

ਗੁਰਸਬਦੀ; ਘਰਿ ਕਾਰਜੁ ਸਾਰਿ ॥

gurasabadee; ghar kaaraj saar |

Sant Singh KhalsaThrough the Word of the Guru's Shabad, one's affairs are resolved in one's own home.
Manmohan SinghBy Guru's instruction, one's affairs are adjusted in one's own home.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਇਨਸਾਨ ਦੇ ਕੰਮ ਉਸ ਦੇ ਆਪਣੇ ਗ੍ਰਹਿ ਵਿੱਚ ਹੀ ਰਾਸ ਹੋ ਜਾਂਦੇ ਹਨ।
Fareedkot Teekaਜੋ ਗੁਰ ਉਪਦੇਸ ਵਾਲੇ ਹੈਂ, ਸੋ ਅਪਨੇ (ਘਰਿ) ਰਿਦੇ ਮੇਂ ਮੋਖ ਰੂਪ ਕਾਰਜ (ਸਾਰਿ) ਕਰ ਬੈਠੇ ਹੈਂ॥
Prof. Sahib Singh(ਹੇ ਪਾਂਡੇ!) ਤੂੰ ਭੀ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਮਨ ਵਿਚ (ਗੋਪਾਲ ਦਾ ਨਾਮ ਸਿਮਰਨ ਦਾ) ਕੰਮ ਸੰਭਾਲ (ਇਸ ਤਰ੍ਹਾਂ ਗੋਪਾਲ ਵਲੋਂ ਪਈ ਹੋਈ ਗੰਢ ਖੁਲ੍ਹ ਜਾਂਦੀ ਹੈ।)

ਪਦ ਅਰਥ ਘਰਿ = ਘਰ ਵਿਚ, ਮਨ ਵਿਚ। ਸਾਰਿ = ਸੰਭਾਲ।

SikhNet (Spanish)logra la Ganancia de la Verdad para que no pierdas,

ਲਾਹਾ ਸਾਚੁ; ਨ ਆਵੈ ਤੋਟਾ ॥

laahaa saach; na aavai tottaa |

Sant Singh KhalsaOne who earns the profit of the True Name, will not lose it again;
Manmohan SinghHe, who earns the profit of the True Name, no more suffers any loss,
Manmohan Singh (Punjabi)ਜੋ ਸੱਚੇ ਨਾਮ ਦਾ ਨਫਾ ਕਮਾ ਲੈਂਦਾ ਹੈ ਉਸ ਨੂੰ ਮੁੜ ਕੇ ਘਾਟਾ ਨਹੀਂ ਪੈਂਦਾ,
Fareedkot Teekaਜਿਨੋਂ ਨੇ ਸਾਚਾ ਲਾਭ ਲੀਆ ਹੈ ਤਿਨੋਂ ਕੋ ਤੋਟਾ ਨਹੀਂ ਆਵਤਾ॥
Prof. Sahib Singh(ਫਿਰ ਇਸ ਪਾਸੇ ਵਲੋਂ ਕਦੇ) ਘਾਟਾ ਨਹੀਂ ਪੈਂਦਾ (ਗੋਪਾਲ-ਪ੍ਰਭੂ ਦੇ ਨਾਮ ਦਾ) ਸਦਾ ਟਿਕਿਆ ਰਹਿਣ ਵਾਲਾ ਨਫ਼ਾ ਨਿੱਤ ਬਣਿਆ ਰਹਿੰਦਾ ਹੈ,
SikhNet (Spanish)y alcanza a tu Dios Magnánimo,

ਤ੍ਰਿਭਵਣ ਠਾਕੁਰੁ ਪ੍ਰੀਤਮੁ ਮੋਟਾ ॥੨੮॥

tribhavan tthaakur preetam mottaa |28|

Sant Singh Khalsathe Lord and Master of the three worlds is your best friend. ||28||
Manmohan Singhand the Lord of three worlds become a great Friend of his.
Manmohan Singh (Punjabi)ਅਤੇ ਤਿੰਨਾਂ ਜਹਾਨਾਂ ਦਾ ਸੁਆਮੀ ਉਸ ਦਾ ਵੱਡਾ ਮਿੱਤ੍ਰ ਬਣ ਜਾਂਦਾ ਹੈ।
Fareedkot Teekaਪਰਮੇਸ੍ਵਰ ਤੋ ਤ੍ਰੈਲੋਕੀ ਕਾ ਪਿਆਰਾ ਹੈ, ਪਰੰਤੂ ਜੋ ਪ੍ਰੀਤਮ ਭਗਤ ਹੈ, ਤਿਨ ਕਾ (ਮੋਟਾ) ਅਤੀ ਪਿਆਰਾ ਹੈ॥੨੮॥
Prof. Sahib Singhਤੇ ਸਾਰੇ ਜਗਤ ਦਾ ਵੱਡਾ ਮਾਲਕ ਪ੍ਰੀਤਮ ਪ੍ਰਭੂ (ਸਿਰ ਉਤੇ ਸਹਾਈ) ਦਿੱਸਦਾ ਹੈ ॥੨੮॥

ਪਦ ਅਰਥ ਮੋਟਾ = ਵੱਡਾ ॥੨੮॥

SikhNet (Spanish)Quien prevalece en los tres mundos. (28)

ਠਾਕਹੁ ਮਨੂਆ; ਰਾਖਹੁ ਠਾਇ ॥

tthaakahu manooaa; raakhahu tthaae |

Sant Singh KhalsaControl your mind, and keep it in its place.
Manmohan SinghRestrain thou thy mind and keep it in its place.
Manmohan Singh (Punjabi)ਤੂੰ ਆਪਣੇ ਮਨ ਨੂੰ ਰੋਕ ਅਤੇ ਇਸ ਨੂੰ ਇਸ ਦੀ ਥਾਂ ਤੇ ਰੱਖ।
Fareedkot Teekaਹੇ ਭਾਈ! ਰੋਕ ਕੇ ਮਨ ਕੋ (ਠਾਇ) ਸਰੂਪ ਮੇਂ ਰਾਖੋ॥
Prof. Sahib Singh(ਹੇ ਪਾਂਡੇ! ਗੋਪਾਲ ਦਾ ਨਾਮ ਮਨ ਦੀ ਪੱਟੀ ਉਤੇ ਲਿਖ ਕੇ, ਮਾਇਆ ਵਲ ਦੌੜਦੇ) ਇਸ ਚੰਚਲ ਮਨ ਨੂੰ ਰੋਕ ਰੱਖ, ਤੇ ਥਾਂ ਸਿਰ (ਭਾਵ, ਅੰਤਰਿ ਆਤਮੇ) ਟਿਕਾ ਰੱਖ।

ਪਦ ਅਰਥ ਮਨੂਆ = {'ਮਨ' ਤੋਂ 'ਮਨੂਆ' ਅਲਪਾਰਥਕ ਨਾਂਵ} ਚੰਚਲ ਜਿਹਾ ਮਨ ਜੋ ਮਾਇਆ ਪਿੱਛੇ ਭਟਕ ਰਿਹਾ ਹੈ। ਠਾਇ = ਥਾਂ ਸਿਰ।

SikhNet (Spanish)Conserva tu mente estable y mantenla en el Estado Elevado.

ਠਹਕਿ ਮੁਈ; ਅਵਗੁਣਿ ਪਛੁਤਾਇ ॥

tthehak muee; avagun pachhutaae |

Sant Singh KhalsaThe world is destroyed by conflict, regretting its sinful mistakes.
Manmohan SinghThe world is destroyed in strifes and regrets on the sins committed.
Manmohan Singh (Punjabi)ਦੁਨੀਆਂ ਬਖੇੜਿਆ ਅੰਦਰ ਬਰਬਾਦ ਹੋ ਗਈ ਹੈ ਅਤੇ ਕੀਤੇ ਹੋਏ ਪਾਪਾਂ ਉੱਤੇ ਪਸਚਾਤਾਪ ਕਰਦੀ ਹੈ।
Fareedkot Teekaਅਵਗੁਨ ਮੇਂ ਸ੍ਰਿਸ੍ਟੀ (ਠਹਕਿ) ਲਾਗ ਕੈ ਪਸਚਾਤਾਪ ਕਰਤੀ ਮਰ ਗਈ ਹੈ॥
Prof. Sahib Singh(ਸ੍ਰਿਸ਼ਟੀ ਮਾਇਆ ਦੀ ਤ੍ਰਿਸ਼ਨਾ ਦੇ) ਅਉਗਣ ਵਿਚ (ਫਸ ਕੇ ਆਪੋ ਵਿਚ) ਭਿੜ ਭਿੜ ਕੇ ਆਤਮਕ ਮੌਤ ਸਹੇੜ ਰਹੀ ਹੈ ਤੇ ਦੁਖੀ ਹੋ ਰਹੀ ਹੈ।

ਪਦ ਅਰਥ ਠਹਕਿ ਮੁਈ = ਭਿੜ ਮੁਈ ਹੈ (ਸ੍ਰਿਸ਼ਟੀ)। ਅਵਗੁਣਿ = ਅਉਗਣ ਦੇ ਕਾਰਨ, ਮਾਇਆ ਪਿੱਛੇ ਭਟਕਣ ਦੀ ਭੁੱਲ ਦੇ ਕਾਰਨ।

SikhNet (Spanish)El mundo es destruido por la contienda y se lamenta cayendo en el error.

ਠਾਕੁਰੁ ਏਕੁ; ਸਬਾਈ ਨਾਰਿ ॥

tthaakur ek; sabaaee naar |

Sant Singh KhalsaThere is one Husband Lord, and all are His brides.
Manmohan SinghThe spouse is but One and all others are His brides.
Manmohan Singh (Punjabi)ਕੰਤ ਕੇਵਲ ਇੱਕ ਹੈ ਅਤੇ ਹੋਰ ਸਾਰੀਆਂ ਉੱਸ ਦੀਆਂ ਪਤਨੀਆਂ ਹਨ।
Fareedkot Teekaਪਰਮੇਸ੍ਵਰ ਪਤੀ ਏਕ ਹੈ, ਸਭ ਸ੍ਰਿਸ੍ਟੀ ਤਿਸ ਕੀ ਇਸਤ੍ਰੀ ਹੈ॥
Prof. Sahib Singh(ਹੇ ਪਾਂਡੇ!) ਪ੍ਰਭੂ-ਪਾਲਣਹਾਰ ਇੱਕ ਹੈ, ਤੇ ਸਾਰੇ ਜੀਵ ਉਸ ਦੀਆਂ ਨਾਰੀਆਂ ਹਨ,

ਪਦ ਅਰਥ ਸਬਾਈ = ਸਾਰੀਆਂ।

SikhNet (Spanish)El Esposo es Uno; los discípulos son todas Sus Novias.

ਬਹੁਤੇ ਵੇਸ ਕਰੇ ਕੂੜਿਆਰਿ ॥

bahute ves kare koorriaar |

Sant Singh KhalsaThe false bride wears many costumes.
Manmohan SinghThe false bride assumes many religious garbs.
Manmohan Singh (Punjabi)ਝੂਠੀ ਪਤਨੀ ਘਣੇਰੇ ਧਾਰਮਕ ਥਾਣੇ ਧਾਰਨ ਕਰਦੀ ਹੈ।
Fareedkot Teekaਜੋ (ਕੂੜਿਆਰਿ) ਪਾਖੰਡੀ ਜੀਵ ਹੈਂ, ਸੋ ਅਨੇਕ ਭੇਖ ਧਾਰਨ ਕਰਤੀ ਹੈ॥
Prof. Sahib Singh(ਪਰ) ਮਾਇਆ-ਗ੍ਰਸੀ (ਜੀਵ-ਇਸਤ੍ਰੀ ਖਸਮ ਨੂੰ ਨਹੀਂ ਪਛਾਣਦੀ, ਤੇ ਬਾਹਰ) ਕਈ ਵੇਸ ਕਰਦੀ ਹੈ (ਹੋਰ ਹੋਰ ਆਸਰੇ ਤੱਕਦੀ ਹੈ)।

ਪਦ ਅਰਥ ਕੂੜਿਆਰਿ = ਕੂੜ ਵਿਚ ਫਸੀ ਹੋਈ, ਮਾਇਆ-ਗ੍ਰਸੀ।

SikhNet (Spanish)En vano, uno cambia de atuendos con la intención de complacer a Dios.

ਪਰ ਘਰਿ ਜਾਤੀ; ਠਾਕਿ ਰਹਾਈ ॥

par ghar jaatee; tthaak rahaaee |

Sant Singh KhalsaHe stops her from going into the homes of others;
Manmohan SinghWhen the Lord stops her going into another's home,
Manmohan Singh (Punjabi)ਜਦ ਸੁਆਮੀ ਪਤਨੀ ਨੂੰ ਹੋਰਸ ਦੇ ਗ੍ਰਹਿ ਜਾਣ ਤੋਂ ਰੋਕ ਦਿੰਦਾ ਹੈ,
Fareedkot Teekaਜਿਸ ਨੇ ਬ੍ਰਿਤੀ (ਪਰ ਘਰਿ) ਅਨਿਸ੍ਟ ਮੇਂ, ਭਾਵ ਜੋ ਅਪਨਾ ਇਸਟ ਨਹੀਂ ਤਿਸ ਮੇਂ ਜਾਤੀ ਰੋਕ ਰਖੀ ਹੈ॥
Prof. Sahib Singh(ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ) ਪਰਾਏ ਘਰ ਵਿਚ ਜਾਂਦੀ ਨੂੰ (ਹੋਰ ਆਸਰੇ ਤੱਕਦੀ ਨੂੰ) ਰੋਕ ਲਿਆ ਹੈ,

ਪਦ ਅਰਥ ਘਰਿ = ਘਰ ਵਿਚ।

SikhNet (Spanish)Cuando el Señor detiene a la novia para que no entre a la casa de otro,

ਮਹਲਿ ਬੁਲਾਈ; ਠਾਕ. ਨ ਪਾਈ ॥

mehal bulaaee; tthaak. na paaee |

Sant Singh KhalsaHe summons her to the Mansion of His Presence, and no obstacles block her path.
Manmohan Singhthen is she is summoned into her Lord's mansion without any hindrance.
Manmohan Singh (Punjabi)ਤਾਂ ਬਿਨਾ ਕਿਸੇ ਰੋਕ ਟੋਕ ਦੇ ਉਹ ਆਪਣੇ ਸੁਆਮੀ ਦੇ ਮੰਦਰ ਅੰਦਰ ਬੁਲਾ ਲਈ ਜਾਂਦੀ ਹੈ।
Fareedkot Teekaਵਹੁ ਅਪਨੇ ਪਤੀ ਨੇ ਸਰੂਪ ਮੇਂ ਬੁਲਾਇ ਲਈ ਹੈ, ਕਿਸੀ ਨੇ ਰੋਕ ਨਹੀਂ ਪਾਈ॥
Prof. Sahib Singhਉਸ ਨੂੰ (ਉਸ ਨੇ ਆਪਣੇ ਮਹਿਲ ਵਿਚ ਬੁਲਾ ਲਿਆ ਹੈ, ਉਸ ਦੇ ਜੀਵਨ-ਰਾਹ ਵਿਚ ਤ੍ਰਿਸ਼ਨਾ ਦੀ) ਕੋਈ ਰੋਕ ਨਹੀਂ ਪੈਂਦੀ।

ਪਦ ਅਰਥ ਮਹਲਿ = ਪ੍ਰਭੂ ਦੇ ਮਹਿਲ ਵਿਚ। ਠਾਕਿ = ਰੋਕ।

SikhNet (Spanish)ella es escoltada a la Presencia del Señor

ਸਬਦਿ ਸਵਾਰੀ; ਸਾਚਿ ਪਿਆਰੀ ॥

sabad savaaree; saach piaaree |

Sant Singh KhalsaShe is embellished with the Word of the Shabad, and is loved by the True Lord.
Manmohan SinghShe is adorned with the Name and is dear to her True Lord.
Manmohan Singh (Punjabi)ਉਹ ਨਾਮ ਨਾਲ ਸਿੰਗਾਰੀ ਹੋਈ ਹੈ ਅਤੇ ਆਪਣੇ ਸੱਚੇ ਸਾਹਿਬ ਦੀ ਲਾਡਲੀ ਹੈ।
Fareedkot Teekaਜੋ ਸਾਚ ਕੀ ਪਿਆਰੀ ਗੁਰ ਉਪਦੇਸ ਨੇ ਸਵਾਰੀ ਹੈ॥
Prof. Sahib Singh(ਗੁਰੂ ਦੇ) ਸ਼ਬਦ ਦੀ ਰਾਹੀਂ (ਉਸ ਨੂੰ ਪ੍ਰਭੂ ਨੇ) ਸੰਵਾਰ ਲਿਆ ਹੈ, (ਉਹ ਜੀਵ-ਇਸਤ੍ਰੀ) ਸਦਾ-ਥਿਰ ਪ੍ਰਭੂ ਵਿਚ ਪਿਆਰ ਪਾਂਦੀ ਹੈ,
SikhNet (Spanish)sin demora ni impedimento.

ਸਾਈ ਸੋੁਹਾਗਣਿ; ਠਾਕੁਰਿ ਧਾਰੀ ॥੨੯॥

saaee suohaagan; tthaakur dhaaree |29|

Sant Singh KhalsaShe is the happy soul bride, who takes the Support of her Lord and Master. ||29||
Manmohan SinghShe alone is the true bride and the Lord lends her His support.
Manmohan Singh (Punjabi)ਕੇਵਲ ਉਹ ਹੀ ਸੱਚੀ ਪਤਨੀ ਹੈ ਅਤੇ ਸਾਹਿਬ ਉਸ ਨੂੰ ਆਪਣਾ ਆਸਰਾ ਦਿੰਦਾ ਹੈ।
Fareedkot Teekaਸੋਹੀ ਸੁਹਾਗਣੀ ਠਾਕੁਰ ਨੇ ਅਪਨੇ ਅੰਕ ਮੇਂ ਧਾਰੀ ਹੈ॥੨੯॥
Prof. Sahib Singhਉਹੀ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ (ਕਿਉਂਕਿ) ਪ੍ਰਭੂ ਨੇ ਉਸ ਨੂੰ ਆਪਣੀ ਬਣ ਲਿਆ ਹੈ ॥੨੯॥

ਪਦ ਅਰਥ ਠਾਕੁਰਿ = ਠਾਕੁਰ ਨੇ। ਪਛੁਤਾਇ = ਹੱਥ ਮਲਦੀ ਹੈ, ਦੁਖੀ ਹੁੰਦੀ ਹੈ,। ਠਾਕਿ ਰਹਾਈ = ਰੋਕ ਕੇ ਰੱਖੀ {ਲਫ਼ਜ਼ 'ਠਾਕਿ' ਅਤੇ 'ਠਾਕ' ਦਾ ਫ਼ਰਕ ਚੇਤੇ ਰੱਖਣਾ}। ਸਹਾਗਣਿ = {ਅੱਖਰ 'ਸ' ਦੇ ਨਾਲ ਦੋ ਲਗਾਂ ਹਨ। ਇਥੇ (ੁ) ਪੜ੍ਹਨਾ ਹੈ} ॥੨੯॥

SikhNet (Spanish)Es adornada con la Palabra, ama la Verdad y el Señor la toma como Suya. (29)

ਡੋਲਤ ਡੋਲਤ ਹੇ ਸਖੀ; ਫਾਟੇ ਚੀਰ ਸੀਗਾਰ ॥

ddolat ddolat he sakhee; faatte cheer seegaar |

Sant Singh KhalsaWandering and roaming around, O my companion, your beautiful robes are torn.
Manmohan SinghO my mate, by rambling and roaming, many beauteous robes are torn off.
Manmohan Singh (Punjabi)ਹੇ ਮੇਰੀ ਸਹੇਲੀਏ, ਭਉਣ ਅਤੇ ਭਟਕਣ ਦੁਆਰਾ ਘਣੇਰੀਆਂ ਸੁੰਦਰ ਪੁਸ਼ਾਕਾਂ ਪਾਟ ਗਈਆਂ ਹਨ।
Fareedkot Teekaਅਨੇਕ ਜੋਨੋਂ ਮੇਂ ਫਿਰਤੇ ਫਿਰਤੇ ਹੇ ਸਖੀ! ਅਨੇਕ ਸਰੀਰ ਇੰਦ੍ਰ੍ਯੋਂ ਸਮੇਤ (ਫਾਟੇ) ਨਸਟ ਹੂਏ ਹੈਂ॥
Prof. Sahib Singhਹੇ ਸਖੀ! ਭਟਕ ਭਟਕ ਕੇ ਸਾਰੇ ਕੱਪੜੇ ਤੇ ਸਿੰਗਾਰ ਪਾਟ ਗਏ ਹਨ (ਭਾਵ, ਤ੍ਰਿਸ਼ਨਾ ਦੀ ਅੱਗ ਦੇ ਕਾਰਨ ਹੋਰ ਹੋਰ ਆਸਰੇ ਤੱਕਿਆਂ ਸਾਰੇ ਧਾਰਮਿਕ ਉੱਦਮ ਵਿਅਰਥ ਜਾਂਦੇ ਹਨ);

ਪਦ ਅਰਥ ਡੋਲਤ ਡੋਲਤ = ਡੋਲਦਿਆਂ, ਹੋਰ ਹੋਰ ਆਸਰੇ ਤੱਕਿਆਂ। ਚੀਰ = ਕੱਪੜੇ। ਚੀਰ ਸੀਗਾਰ = (ਭਾਵ,) ਸਾਰੇ ਧਾਰਮਿਕ ਉੱਦਮ ਤੇ ਭੇਖ।

SikhNet (Spanish)Cuando la mente vacila, los atuendos que la embellecen son arrancados.

ਡਾਹਪਣਿ ਤਨਿ ਸੁਖੁ ਨਹੀ; ਬਿਨੁ ਡਰ. ਬਿਣਠੀ ਡਾਰ ॥

ddaahapan tan sukh nahee; bin ddar. binatthee ddaar |

Sant Singh KhalsaIn jealousy, the body is not at peace; without the Fear of God, multitudes are ruined.
Manmohan SinghIn jealousy, the body is not in peace, Without the Lord's fear flocks over flocks are destroyed.
Manmohan Singh (Punjabi)ਈਰਖਾ ਅੰਦਰ ਦੇਹ ਨੂੰ ਆਰਾਮ ਨਹੀਂ ਹੁੰਦਾ ਸੁਆਮੀ ਦੇ ਭੈ ਦੇ ਬਗੈਰ ਝੰਡਾ ਦੇ ਝੰਡ ਨਾਸ ਹੋ ਗਏ ਹਨ।
Fareedkot Teekaਪੁਨਾ ਭ੍ਰਾਮਕ ਬੁਧੀ ਹੋਣੇ ਤੇ ਤਨ ਮੇਂ ਸੁਖ ਨਹੀਂ ਹੋਤਾ। ਬਿਨਾ ਭਗਵਤ ਕੇ ਡਰ ਸੇ (ਡਾਰ) ਪੰਕਤੀ ਜੀਵੋਂ ਕੀ ਨਾਸ ਹੋਈ ਹੈ॥
Prof. Sahib Singhਤ੍ਰਿਸ਼ਨਾ ਦੀ ਅੱਗ ਵਿਚ ਸੜਦਿਆਂ ਹਿਰਦੇ ਵਿਚ ਸੁਖ ਨਹੀਂ ਹੋ ਸਕਦਾ; (ਤ੍ਰਿਸ਼ਨਾ ਦੇ ਕਾਰਨ ਪ੍ਰਭੂ) ਡਰ (ਹਿਰਦੇ ਵਿਚੋਂ) ਗਵਾਇਆਂ ਬੇਅੰਤ ਜੀਵ ਖਪ ਰਹੇ ਹਨ।

ਪਦ ਅਰਥ ਡਾਹ = ਦਾਹ, ਸਾੜਾ। ਡਾਹਪਣਿ = ਡਾਹਪਣ ਵਿਚ, ਸਾੜੇ ਵਿਚ, ਤ੍ਰਿਸ਼ਨਾ ਦੀ ਅੱਗ ਵਿਚ ਸੜਦਿਆਂ। ਤਨਿ = ਸਰੀਰ ਵਿਚ, (ਭਾਵ,) ਹਿਰਦੇ ਵਿਚ। ਬਿਣਠੀ = ਨਾਸ ਹੋ ਗਈ। ਡਾਰ = ਡਾਰਾਂ ਦੀਆਂ ਡਾਰਾਂ, ਬੇਅੰਤ ਜੀਵ।

SikhNet (Spanish)Dime, ¿quién ha encontrado alguna vez, la Paz, a través de los celos? En verdad, sin Reverencia al Señor, todo el rebaño es devastado.

ਡਰਪਿ ਮੁਈ ਘਰਿ ਆਪਣੈ; ਡੀਠੀ ਕੰਤਿ ਸੁਜਾਣਿ ॥

ddarap muee ghar aapanai; ddeetthee kant sujaan |

Sant Singh KhalsaOne who remains dead within her own home, through the Fear of God, is looked upon with favor by her all-knowing Husband Lord.
Manmohan SinghShe, through God's fear remains dead in her body home. The wise spouse looks on her with favour.
Manmohan Singh (Punjabi)ਜੋ ਹਰੀ ਦੇ ਡਰ ਰਾਹੀਂ ਆਪਣੀ ਦੇਹ ਦੇ ਗ੍ਰਹਿ ਅੰਦਰ ਮਰੀ ਰਹਿੰਦੀ ਹੈ ਸਿਆਣਾ ਪਤੀ ਉਸ ਨੂੰ ਮਿਹਰ ਨਾਲ ਤੱਕਦਾ ਹੈ।
Fareedkot Teekaਜੋ ਅਪਨੇ ਸਰੀਰ ਮੇਂ ਡਰ ਕੇ ਜੀਵ ਭਾਵ ਸੇ ਮੁਈ ਹੈ, ਸੋ ਚਤੁਰ ਕੰਤ ਨੇ ਕ੍ਰਿਪਾ ਦ੍ਰਿਸ੍ਟੀ ਕਰ ਕੇ ਦੇਖੀ ਹੈ॥
Prof. Sahib Singh(ਜੋ ਜੀਵ-ਇਸਤ੍ਰੀ ਪ੍ਰਭੂ ਦੇ) ਡਰ ਦੀ ਰਾਹੀਂ ਆਪਣੇ ਹਿਰਦੇ ਵਿਚ (ਤ੍ਰਿਸ਼ਨਾ ਵਲੋਂ) ਮਰ ਗਈ ਹੈ (ਭਾਵ, ਜਿਸ ਨੇ ਤ੍ਰਿਸ਼ਨਾ ਦੀ ਅੱਗ ਬੁਝਾ ਲਈ ਹੈ) ਉਸ ਨੂੰ ਸੁਜਾਨ ਕੰਤ (ਪ੍ਰਭੂ) ਨੇ (ਪਿਆਰ ਨਾਲ) ਤੱਕਿਆ ਹੈ;

ਪਦ ਅਰਥ ਮੁਈ = ਆਪਾ-ਭਾਵ ਤੋਂ ਮੁਈ, ਤ੍ਰਿਸ਼ਨਾ ਵਲੋਂ ਮੁਈ। ਕੰਤਿ = ਕੰਤ ਨੇ। ਕੰਤਿ ਸੁਜਾਣਿ = ਸੁਜਾਣ ਕੰਤ ਨੇ।

SikhNet (Spanish)Si, percibiendo la dualidad del mundo, la novia se queda postrada en su propia casa,

ਡਰੁ ਰਾਖਿਆ. ਗੁਰਿ ਆਪਣੈ; ਨਿਰਭਉ ਨਾਮੁ ਵਖਾਣਿ ॥

ddar raakhiaa. gur aapanai; nirbhau naam vakhaan |

Sant Singh KhalsaShe maintains fear of her Guru, and chants the Name of the Fearless Lord.
Manmohan SinghShe, through God's fear remains dead in her body home.
Manmohan Singh (Punjabi)ਉਹ ਆਪਣੇ ਗੁਰਾਂ ਦਾ ਭੈ ਧਾਰਨ ਕਰਦੀ ਹੈ ਅਤੇ ਨਿਡਰ ਨਾਮ ਨੂੰ ਉਚਾਰਦੀ ਹੈ।
Fareedkot Teekaਜਿਸ ਨੇ ਅਪਨੇ ਗੁਰੋਂ ਕਾ ਡਰ ਮਨ ਮੇਂ ਧਾਰ ਰਖਿਆ ਹੈ, ਸੋ ਨਾਮ ਕੋ ਜਪ ਕੇ ਨਿਰਭਉ ਹੋਈ ਹੈ॥
Prof. Sahib Singhਆਪਣੇ ਗੁਰੂ ਦੀ ਰਾਹੀਂ ਉਸ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰ ਕੇ (ਪ੍ਰਭੂ ਦਾ) ਡਰ (ਹਿਰਦੇ ਵਿਚ) ਟਿਕਾਇਆ ਹੈ।

ਪਦ ਅਰਥ ਗੁਰਿ = ਗੁਰੂ ਨੇ, ਗੁਰੂ ਦੀ ਰਾਹੀਂ। ਡਰੁ = ਭਉ, ਅਦਬ। ਵਖਾਣਿ = ਸਿਮਰ ਕੇ।

SikhNet (Spanish)el Señor Omnisciente la ve y a través del Guru la eleva en la Palabra y todos sus temores desaparecen.

ਡੂਗਰਿ ਵਾਸੁ ਤਿਖਾ ਘਣੀ; ਜਬ ਦੇਖਾ. ਨਹੀ ਦੂਰਿ ॥

ddoogar vaas tikhaa ghanee; jab dekhaa. nahee door |

Sant Singh KhalsaLiving on the mountain, I suffer such great thirst; when I see Him, I know that He is not far away.
Manmohan SinghAbiding in the world-mountain greatly thirst I for my Lord, Now when I behold Him, I discover that he is not afar.
Manmohan Singh (Punjabi)ਸੰਸਾਰ ਰੂਪੀ ਪਹਾੜ ਅੰਦਰ ਵਸਦੀ ਹੋਈ ਨੂੰ ਮੈਨੂੰ ਆਪਣੇ ਸੁਆਮੀ ਦੀ ਬੜੀ ਪਿਆਸ ਲਗੀ ਹੋਈ ਹੈ, ਹੁਣ ਜਦ ਮੈਂ ਉਸ ਨੂੰ ਵੇਖਦੀ ਹਾਂ, ਤਾਂ ਮੈਨੂੰ ਪਤਾ ਲਗਦਾ ਹੈ ਕਿ ਉ ਦੁਰੇਡੇ ਨਹੀਂ।
Fareedkot Teekaਸੰਕਲਪੋਂ ਰੂਪ ਪਰਬਤੋਂ ਮੇਂ ਬਾਸਾ ਥਾ ਔ ਪਦਾਰਥੋਂ ਕੀ ਤ੍ਰਿਖਾ ਬਹੁਤ ਲਾਗ ਰਹੀ ਥੀ। ਜਬ ਅਪਨੇ ਸਰੂਪ ਕੋ ਦੇਖਾ ਤਬ ਦੂਰ ਨਹੀਂ ਜਾਨਿਆਂ ਹੈ, ਭਾਵ ਸਮੀਪ ਜਾਨਿਆਂ ਹੈ॥
Prof. Sahib Singh(ਹੇ ਸਖੀ! ਜਦ ਤਕ ਮੇਰਾ) ਵਾਸ ਪਰਬਤ ਉਤੇ ਰਿਹਾ, (ਭਾਵ, ਹਉਮੈ ਕਰ ਕੇ ਸਿਰ ਉੱਚਾ ਰਿਹਾ) ਮਾਇਆ ਦੀ ਤ੍ਰੇਹ ਬਹੁਤ ਸੀ; ਜਦੋਂ ਮੈਂ ਪ੍ਰਭੂ ਦਾ ਦੀਦਾਰ ਕਰ ਲਿਆ ਤਾਂ ਇਸ ਤ੍ਰੇਹ ਨੂੰ ਮਿਟਾਣ ਵਾਲਾ ਅੰਮ੍ਰਿਤ ਨੇੜੇ ਹੀ ਦਿੱਸ ਪਿਆ।

ਪਦ ਅਰਥ ਡੂਗਰਿ = ਪਰਬਤ ਉਤੇ। ਘਣੀ = ਬਹੁਤ।

SikhNet (Spanish)Cuando habitaba en el monte de mi ego, mi añoranza era intensa, ¡pero cuando miré en verdad, percibí la Presencia del Señor tan cerca!

ਤਿਖਾ ਨਿਵਾਰੀ ਸਬਦੁ ਮੰਨਿ; ਅੰਮ੍ਰਿਤੁ ਪੀਆ ਭਰਪੂਰਿ ॥

tikhaa nivaaree sabad man; amrit peea bharapoor |

Sant Singh KhalsaMy thirst is quenched, and I have accepted the Word of the Shabad. I drink my fill of the Ambrosial Nectar.
Manmohan SinghContemplating the Name, my thirst is quenched and I now quaff the Name.-Nectar to my fill.
Manmohan Singh (Punjabi)ਨਾਮ ਦਾ ਸਿਮਰਨ ਕਰਨ ਦੁਆਰਾ ਮੇਰੀ ਪਿਆਸ ਬੁੱਝ ਗਈ ਹੈ ਅਤੇ ਮੈਂ ਹੁਣ ਰੱਜ ਕੇ ਨਾਮ-ਸੁਧਾਰਸ ਨੂੰ ਪਾਨ ਕਰਦਾ ਹਾਂ।
Fareedkot Teekaਗੁਰ ਸਬਦ ਕੋ ਮੰਨ ਕੇ ਤ੍ਰਿਖਾ ਨਿਵਰਤ ਕਰੀ ਹੈ ਔਰ ਭਰਪੂਰ ਪਰਮੇਸ੍ਵਰ ਜਾਨਿ ਕੈ ਆਤਮਾਨੰਦ ਅੰਮ੍ਰਿਤੁ ਪੀਆ ਹੈ॥
Prof. Sahib Singhਮੈਂ ਗੁਰੂ ਦੇ ਸ਼ਬਦ ਨੂੰ ਮੰਨ ਕੇ (ਮਾਇਆ ਦੀ) ਤ੍ਰੇਹ ਦੂਰ ਕਰ ਲਈ ਤੇ (ਨਾਮ-) ਅੰਮ੍ਰਿਤ ਰੱਜ ਕੇ ਪੀ ਲਿਆ।

ਪਦ ਅਰਥ ਭਰਪੂਰਿ = ਨਕਾ-ਨਕ, ਰੱਜ ਕੇ।

SikhNet (Spanish)Aceptando la Palabra, mi sed fue saciada y mi Alma se bañó en el Néctar del Señor.

ਦੇਹਿ ਦੇਹਿ ਆਖੈ ਸਭੁ ਕੋਈ; ਜੈ ਭਾਵੈ ਤੈ ਦੇਇ ॥

dehi dehi aakhai sabh koee; jai bhaavai tai dee |

Sant Singh KhalsaEveryone says, "Give! Give!" As He pleases, He gives.
Manmohan SinghEveryone says "Giver, O Lord, give". But He gives the Name to him, with whom He is pleased,
Manmohan Singh (Punjabi)ਹਰ ਕੋਈ ਆਖਦਾ ਹੈ, ਦੇਹ, ਹੇ ਸਾਈਂ ਦੇਹ, ਪਰ ਉਹ ਉਸ ਨੂੰ ਨਾਮ ਪ੍ਰਦਾਨ ਕਰਦਾ ਹੈ ਜਿਸ ਤੇ ਉਹ ਪ੍ਰਸੰਨ ਹੈ।
Fareedkot Teekaਉਪਦੇਸ ਦੇਹੋ ਦੇਹੋ ਤਾਂ ਸਭ ਕੋਈ ਆਖਤਾ ਹੈ, ਜਿਸ ਕੋ ਪਰਮੇਸ੍ਵਰ ਚਾਹੁਤਾ ਹੈ ਤਿਸ ਕੋ ਪੂਰੇ ਸਤਿਗੁਰੋਂ ਦੁਆਰਾ ਉਪਦੇਸ ਕਰਤੇ ਹੈਂ॥
Prof. Sahib Singhਹਰੇਕ ਜੀਵ ਆਖਦਾ ਹੈ ਕਿ (ਹੇ ਪ੍ਰਭੂ! ਮੈਨੂੰ ਇਹ ਅੰਮ੍ਰਿਤ) ਦੇਹ; (ਮੈਨੂੰ ਇਹ ਅੰਮ੍ਰਿਤ) ਦੇਹ; ਪਰ ਪ੍ਰਭੂ ਉਸ ਜੀਵ ਨੂੰ ਦੇਂਦਾ ਹੈ ਜੋ ਉਸ ਨੂੰ ਭਾਉਂਦਾ ਹੈ।

ਪਦ ਅਰਥ ਸਭੁ ਕੋਈ = ਹਰੇਕ ਜੀਵ। ਜੈ ਭਾਵੈ = ਜੋ ਉਸ ਨੂੰ ਭਾਉਂਦਾ ਹੈ। ਤੈ = ਉਸ ਜੀਵ ਨੂੰ।

SikhNet (Spanish)Todos rezan: ¡Dame, oh Dios, dame!, pero Dios bendice a quien sea que Le place.

ਗੁਰੂ ਦੁਆਰੈ ਦੇਵਸੀ; ਤਿਖਾ ਨਿਵਾਰੈ ਸੋਇ ॥੩੦॥

guroo duaarai devasee; tikhaa nivaarai soe |30|

Sant Singh KhalsaThrough the Gurdwara, the Guru's Door, He gives, and quenches the thirst. ||30||
Manmohan SinghIt is through the Guru, that the Lord gives the Name-Nectar and that quenches the thirst.
Manmohan Singh (Punjabi)ਗੁਰਦੇਵ ਜੀ ਦੇ ਰਾਹੀਂ ਪ੍ਰਭੂ, ਨਾਮ, ਅੰਮ੍ਰਿਤ ਬਖਸ਼ਦਾ ਹੈ ਅਤੇ ਉਹ ਪਿਆਸ ਨੂੰ ਬੁਝਾ ਦਿੰਦਾ ਹੈ।
Fareedkot Teekaਜਿਸ ਕੋ ਗੁਰੋਂ ਦੁਆਰੇ ਉਪਦੇਸ ਦੇਤਾ ਹੈ, ਪਦਾਰਥੋਂ ਕੀ ਤ੍ਰਿਸ੍ਨਾ ਰੂਪ ਤ੍ਰਿਖਾ ਕੋ ਸੋਇ ਨਿਵਰਤ ਕਰਤਾ ਹੈ॥੩੦॥
Prof. Sahib Singhਪ੍ਰਭੂ ਜਿਸ ਨੂੰ ਸਤਿਗੁਰੂ ਦੀ ਰਾਹੀਂ (ਇਹ ਅੰਮ੍ਰਿਤ) ਦੇਵੇਗਾ, ਉਹੀ ਜੀਵ (ਮਾਇਆ ਵਾਲੀ) ਤ੍ਰੇਹ ਮਿਟਾ ਸਕੇਗਾ ॥੩੦॥

ਪਦ ਅਰਥ ਸੋਇ = ਉਹੀ ਜੀਵ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ ॥੩੦॥

SikhNet (Spanish)Sí, Él concede el Estado a través de la Puerta del Guru y satisface nuestro anhelo.(30)

ਢੰਢੋਲਤ ਢੂਢਤ ਹਉ ਫਿਰੀ; ਢਹਿ ਢਹਿ ਪਵਨਿ ਕਰਾਰਿ ॥

dtandtolat dtoodtat hau firee; dteh dteh pavan karaar |

Sant Singh KhalsaSearching and seeking, I fell down and collapsed upon the bank of the river of life.
Manmohan SinghI was seeking and searching my Lord, when I fell and dropped down on the very bank of the life's river.
Manmohan Singh (Punjabi)ਮੈਂ ਆਪਣੇ ਸੁਆਮੀ ਨੂੰ ਭਾਲਦੀ ਅਤੇ ਲੱਭਦੀ iਫ਼ਰਦੀ ਸਾਂ ਜਦ ਕਿ ਮੈਂ ਜੀਵਨ ਦੇ ਦਰਿਆ ਦੇ ਕਿਨਾਰ ਤੇ ਹੀ ਢੱਠ ਅਤੇ ਡਿੱਗ ਪਈ।
Fareedkot Teekaਢੁੰਢਨੇ ਵਾਲੀ ਹੋ ਕਰ ਮੈਂ ਢੂੰਢਤੀ ਫਿਰੀ ਹੂੰ ਕਿ ਕੋਈ ਇਸਥਤ ਭੀ ਹੈਂ। ਤੋ ਕਿਆ ਦੇਖਿਆ? ਜੋ (ਕਰਾਰਿ) ਤਕੜੇ ਰਾਵਣ, ਦੁਰਯੋਧਨ ਆਦੀ ਨਸ੍ਟ ਹੋਤੇ ਆਏ ਹੈਂ॥
Prof. Sahib Singhਮੈਂ ਬਹੁਤ ਢੂੰਢ ਫਿਰੀ ਹਾਂ (ਹਰ ਥਾਂ ਇਹੀ ਵੇਖਿਆ ਹੈ ਕਿ ਤ੍ਰਿਸ਼ਨਾ ਦੇ ਭਾਵ ਨਾਲ) ਭਾਰੇ ਹੋਏ ਅਨੇਕਾਂ ਬੰਦੇ (ਸੰਸਾਰ-ਸਮੁੰਦਰ ਦੇ) ਉਰਲੇ ਕੰਢੇ ਤੇ ਹੀ ਡਿੱਗਦੇ ਜਾ ਰਹੇ ਹਨ;

ਪਦ ਅਰਥ ਹਉ = ਮੈਂ। ਕਰਾਰਿ = ਉਰਲੇ ਕੰਢੇ ਤੇ ਹੀ। ਢਹਿ ਪਵਨਿ = ਡਿੱਗ ਰਹੇ ਹਨ। ਢਹਿ ਢਹਿ ਪਵਨਿ = ਅਨੇਕਾਂ ਡਿੱਗ ਰਹੇ ਹਨ।

SikhNet (Spanish)Buscaba siempre a Dios, pero caí otra vez en la orilla de la vida.

ਭਾਰੇ ਢਹਤੇ ਢਹਿ ਪਏ; ਹਉਲੇ ਨਿਕਸੇ ਪਾਰਿ ॥

bhaare dtahate dteh pe; haule nikase paar |

Sant Singh KhalsaThose who are heavy with sin sink down, but those who are light swim across.
Manmohan SinghThe persons with heavy sins fall flat, but the light ones (without the load of sins) swim across.
Manmohan Singh (Punjabi)ਪਾਪਾਂ ਨਾਲ ਬੋਝਲ ਪੁਰਸ਼ ਚਾਰੋਸਾਨੇ ਚਿੱਤ ਜਾ ਪੈਂਦੇ ਹਨ ਪ੍ਰੰਤੂ ਹਲਕੇ ਜਣੇ ਪਾਰ ਨਿਕਲ ਜਾਂਦੇ ਹਨ।
Fareedkot Teekaਜੋ ਪਾਪੋਂ ਕਰ ਕੇ ਭਾਰੇ ਹੂਏ ਹੈਂ ਢਹਿਣੇ ਜੋਗ ਸੋ ਢਹਿ ਪਏ, ਹਉਲੇ ਜੋ ਪੁੰਨੀ ਹੈਂ ਵਹੁ ਸੰਸਾਰ ਦੁਖੋਂ ਕੇ ਸਮੁੰਦ੍ਰ ਸੇ ਪਾਰ ਨਿਕਸੇ ਹੈਂ॥
Prof. Sahib Singh(ਪਰ ਜਿਨ੍ਹਾਂ ਦੇ ਸਿਰ ਉਤੇ ਮਾਇਆ ਦੀ ਪੋਟਲੀ ਦਾ ਭਾਰ ਨਹੀਂ, ਉਹ) ਹੌਲੇ (ਹੋਣ ਕਰਕੇ) ਪਾਰ ਲੰਘ ਜਾਂਦੇ ਹਨ।
SikhNet (Spanish)El Señor Eterno e Inconmensurable fue a encontrarlos; oh, yo me postro en Reverencia ante ellos.

ਅਮਰ ਅਜਾਚੀ ਹਰਿ ਮਿਲੇ; ਤਿਨ ਕੈ ਹਉ ਬਲਿ ਜਾਉ ॥

amar ajaachee har mile; tin kai hau bal jaau |

Sant Singh KhalsaI am a sacrifice to those who meet the immortal and immeasurable Lord.
Manmohan SinghThey who meet the Eternal and Immeasurable. Lord; unto them I am sacrifice.
Manmohan Singh (Punjabi)ਜੋ ਅਬਿਨਾਸੀ ਅਤੇਅਮਾਪ ਸੁਆਮੀ ਨੂੰ ਮਿਲ ਪੈਦੇ ਹਨ ਉਨ੍ਹਾਂ ਉੱਤੋਂ ਮੈਂ ਕੁਰਬਾਨ ਜਾਂਦਾ ਹਾਂ।
Fareedkot Teeka(ਅਜਾਚੀ) ਨਿਸਕਾਮ ਹੋ ਕਰ ਅਮਰ ਹਰੀ ਕੋ ਜੋ ਮਿਲੇ ਹੈਂ ਤਿਨ ਕੇ ਹਮ ਬਲਿਹਾਰ ਜਾਤੇ ਹੈਂ॥
Prof. Sahib Singhਮੈਂ (ਪਾਰ ਲੰਘਣ ਵਾਲੇ) ਉਹਨਾਂ ਬੰਦਿਆਂ ਤੋਂ ਸਦਕੇ ਹਾਂ, ਉਹਨਾਂ ਨੂੰ ਅਵਿਨਾਸ਼ੀ ਤੇ ਵੱਡਾ ਪ੍ਰਭੂ ਮਿਲ ਪਿਆ ਹੈ,

ਪਦ ਅਰਥ ਅਮਰ = ਅਵਿਨਾਸ਼ੀ। ਅਜਾਚੀ = ਅਤੋਲ, ਵੱਡਾ, ਜੋ ਜਾਚਿਆ ਨਾਹ ਜਾ ਸਕੇ।

SikhNet (Spanish)Ungido con el Polvo de Sus Pies uno es emancipado; sí, uno los encuentra en la Compañía de los Santos.

ਤਿਨ ਕੀ ਧੂੜਿ. ਅਘੁਲੀਐ; ਸੰਗਤਿ ਮੇਲਿ ਮਿਲਾਉ ॥

tin kee dhoorr. aghuleeai; sangat mel milaau |

Sant Singh KhalsaThe dust of their feet brings emancipation; in their company, we are united in the Lord's Union.
Manmohan SinghWith the dust their feet, the mortal is exonerated, he unites in the Lord's union.
Manmohan Singh (Punjabi)ਉਨ੍ਹਾਂ ਦੇ ਪੈਰਾਂ ਦੀ ਖਾਕ ਨਾਲ ਪ੍ਰਾਣੀ ਸੁਰਖਰੂ ਹੋ ਜਾਂਦਾ ਹੈ ਅਤੇ ਉਨ੍ਹਾਂ ਦੀ ਸੰਗਤ ਰਾਹੀਂ ਉਹ ਮਾਲਕ ਦੇ ਮਿਲਾਪ ਅੰਦਰ ਮਿਲ ਜਾਂਦਾ ਹੈ।
Fareedkot Teekaਤਿਨ ਕੀ ਧੂੜ ਕਰ ਕੇ ਬੰਧਨਾ ਤੇ (ਅਘੁਲੀਐ) ਛੁਟੀਤਾ ਹੈ। ਹੇ ਭਾਈ! ਤਿਨ ਕੀ ਸੰਗਤ ਕੇ ਮੇਲ ਮੇਂ ਅਪਨੇ ਕੋ ਮਿਲਾਉ॥
Prof. Sahib Singhਉਹਨਾਂ ਦੀ ਚਰਨ-ਧੂੜ ਲਿਆਂ (ਮਾਇਆ ਦੀ ਤ੍ਰਿਸ਼ਨਾ ਤੋਂ) ਛੁੱਟ ਜਾਈਦਾ ਹੈ, (ਪ੍ਰਭੂ ਮੇਹਰ ਕਰੇ) ਮੈਂ ਵੀ ਉਹਨਾਂ ਦੀ ਸੰਗਤ ਵਿਚ ਉਹਨਾਂ ਦੇ ਇਕੱਠ ਵਿਚ ਰਹਾਂ।

ਪਦ ਅਰਥ ਤਿਨ ਕੈ = ਉਹਨਾਂ ਬੰਦਿਆਂ ਤੋਂ। ਅਘੁਲੀਐ = ਛੁੱਟੀਦਾ ਹੈ, ਤਰੀਦਾ ਹੈ।

SikhNet (Spanish)He postrado mi mente en mi Dios a través del Guru

ਮਨੁ ਦੀਆ ਗੁਰਿ ਆਪਣੈ; ਪਾਇਆ ਨਿਰਮਲ ਨਾਉ ॥

man deea gur aapanai; paaeaa niramal naau |

Sant Singh KhalsaI gave my mind to my Guru, and received the Immaculate Name.
Manmohan SinghI have surrendered my soul unto my Guru and am blessed with the immaculate Name.
Manmohan Singh (Punjabi)ਮੈਂ ਆਪਣੀ ਜਿੰਦੜੀ ਆਪਣੇ ਗੁਰਦੇਵ ਜੀ ਦੇ ਸਮਰਪਣ ਕਰ ਦਿੱਤੀ ਹੈ ਅਤੇ ਮੈਨੂੰ ਪਵਿੱਤਰ ਨਾਮ ਦੀ ਦਾਤ ਪ੍ਰਾਪਤ ਹੋਈ ਹੈ।
Fareedkot Teekaਮੈਨੇ ਅਪਨਾ ਮਨ ਗੁਰੋਂ ਕੋ ਦੀਆ ਹੈ ਔਰ ਤਿਨ ਸੇ ਨਿਰਮਲ ਨਾਮ ਕੋ ਪਾਇਆ ਹੈ॥
Prof. Sahib Singhਜਿਸ ਮਨੁੱਖ ਨੇ ਆਪਣੇ ਸਤਿਗੁਰੂ ਦੀ ਰਾਹੀਂ (ਆਪਣਾ) ਮਨ (ਪ੍ਰਭੂ ਨੂੰ) ਦਿੱਤਾ ਹੈ, ਉਸ ਨੂੰ (ਪ੍ਰਭੂ ਦਾ) ਪਵਿਤ੍ਰ ਨਾਮ ਮਿਲ ਗਿਆ ਹੈ।

ਪਦ ਅਰਥ ਗੁਰਿ = ਗੁਰੂ ਦੀ ਰਾਹੀਂ।

SikhNet (Spanish)y recibí el Bello Nombre Inmaculado.

ਜਿਨਿ ਨਾਮੁ ਦੀਆ. ਤਿਸੁ ਸੇਵਸਾ; ਤਿਸੁ ਬਲਿਹਾਰੈ ਜਾਉ ॥

jin naam deea. tis sevasaa; tis balihaarai jaau |

Sant Singh KhalsaI serve the One who gave me the Naam; I am a sacrifice to Him.
Manmohan SinghI serve him, who has blessed me with the Name and I am a sacrifice onto him.
Manmohan Singh (Punjabi)ਮੈਂ ਉਸ ਦੀ ਘਾਲ ਕਮਾਉਂਦਾ ਹਾਂ, ਜਿਸ ਨੇ ਮੈਨੂੰ ਨਾਮ ਬਖਸਿਆ ਹੈ ਉਸ ਉੱਤੋਂ ਮੈਂ ਕੁਰਬਾਨ ਵੰਝਦਾ ਹਾਂ।
Fareedkot Teekaਜਿਨ ਸਤਿਗੁਰੋਂ ਨੇ ਨਾਮੁ ਦੀਆ ਹੈ, ਤਿਨ ਕੋ ਸੇਵਤਾ ਹੂੰ ਔ ਤਿਨੋਂ ਕੇ ਹੀ ਬਲਿਹਾਰ ਜਾਤਾ ਹੂੰ। ਕਿਉਂਕਿ ਤਿਨ ਗੁਰੋਂ ਸੇ ਹੀ ਏਕ ਨਿਸਚਾ ਹੂਆ ਹੈ॥
Prof. Sahib Singhਮੈਂ ਉਸ (ਗੁਰੂ) ਤੋਂ ਸਦਕੇ ਹਾਂ, ਮੈਂ ਉਸ ਦੀ ਸੇਵਾ ਕਰਾਂਗੀ ਜਿਸ ਨੇ (ਮੈਨੂੰ) 'ਨਾਮ' ਬਖ਼ਸ਼ਿਆ ਹੈ।

ਪਦ ਅਰਥ ਜਿਨਿ = ਜਿਸ ਗੁਰੂ ਨੇ।

SikhNet (Spanish)Sí, ofrezco, por siempre, mi ser en sacrificio a aquél que me ha bendecido con el Nombre.

ਜੋ ਉਸਾਰੇ ਸੋ ਢਾਹਸੀ; ਤਿਸੁ ਬਿਨੁ ਅਵਰੁ. ਨ ਕੋਇ ॥

jo usaare so dtaahasee; tis bin avar. na koe |

Sant Singh KhalsaHe who builds, also demolishes; there is no other than Him.
Manmohan SinghHe, who build all, demolishes as well, Without Him, there is not another.
Manmohan Singh (Punjabi)ਜੋ ਸਾਰਿਆਂ ਨੂੰ ਉਸਾਰਦਾ ਹੈ, ਢਾਹੁੰਦਾ ਭੀ ਉਹੀ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਜੋ ਇਸ ਸੰਸਾਰ ਕੋ ਬਨਾਵਤਾ ਹੈ, ਸੋਈ ਇਸ ਕੋ (ਢਾਹਸੀ) ਲੈ ਕਰਤਾ ਹੈ। ਤਿਸ ਪ੍ਰਮਾਤਮਾ ਸੇ ਬਿਨਾ ਔਰ ਕੋਈ ਭੀ ਸਮ੍ਰਥ ਨਹੀਂ ਹੈ॥
Prof. Sahib Singhਜੋ (ਪ੍ਰਭੂ ਜਗਤ ਨੂੰ) ਰਚਨ ਵਾਲਾ ਹੈ ਉਹੀ ਨਾਸ ਕਰਨ ਵਾਲਾ ਹੈ, ਉਸ ਤੋਂ ਬਿਨਾ (ਐਸੀ ਸਮਰਥਾ ਵਾਲਾ) ਹੋਰ ਕੋਈ ਨਹੀਂ ਹੈ;
SikhNet (Spanish)Aquél que establece todo, también lo destruye, porque sin Él no hay ningún otro.

ਗੁਰ ਪਰਸਾਦੀ ਤਿਸੁ ਸੰਮੑਲਾ; ਤਾ ਤਨਿ ਦੂਖੁ. ਨ ਹੋਇ ॥੩੧॥

gur parasaadee tis samalaa; taa tan dookh. na hoe |31|

Sant Singh KhalsaBy Guru's Grace, I contemplate Him, and then my body does not suffer in pain. ||31||
Manmohan SinghIf I remember Him by the Guru's grace, then my body shall suffer no pain.
Manmohan Singh (Punjabi)ਜੇਕਰ ਗੁਰਾਂ ਦੀ ਦਇਆ ਦੁਆਰਾ, ਮੈਂ ਉਸ ਨੂੰ ਯਾਦ ਕਰਾਂ, ਤਦ ਮੇਰੀ ਦੇਹ ਨੂੰ ਕਸ਼ਟ ਨਹੀਂ ਹੋਵੇਗਾ।
Fareedkot Teekaਜੋ ਗੁਰੋਂ ਕੀ ਕ੍ਰਿਪਾ ਸੇ ਤਿਸ ਵਾਹਿਗੁਰੂ ਕੋ (ਸੰਮ੍ਹ੍ਹਲਾ) ਯਾਦ ਕਰੀਏ ਤੋ ਤਿਨ ਮੇਂ ਦੂਖ ਨ ਹੋਵੈ, ਭਾਵ ਜਨਮ ਮਰਨ ਕਾ ਅਭਾਵ ਹੋ ਜਾਏ॥੩੧॥
Prof. Sahib Singhਜੇ ਮੈਂ ਸਤਿਗੁਰੂ ਦੀ ਮੇਹਰ ਨਾਲ ਉਸ ਨੂੰ ਸਿਮਰਦੀ ਰਹਾਂ, ਤਾਂ ਸਰੀਰ ਵਿਚ ਕੋਈ ਦੁੱਖ ਨਹੀਂ ਪੈਦਾ ਹੁੰਦਾ (ਭਾਵ, ਕੋਈ ਵਿਕਾਰ ਨਹੀਂ ਉੱਠਦਾ) ॥੩੧॥

ਪਦ ਅਰਥ ਤਨਿ = ਸਰੀਰ ਵਿਚ, ਤਨ ਵਿਚ ॥੩੧॥

SikhNet (Spanish)Si yo Lo amo con Adoración por la Gracia del Guru, nunca me va a ir mal. (31)

ਣਾ ਕੋ ਮੇਰਾ. ਕਿਸੁ ਗਹੀ; ਣਾ ਕੋ ਹੋਆ. ਨ ਹੋਗੁ ॥

naa ko meraa. kis gahee; naa ko hoaa. na hog |

Sant Singh KhalsaNo one is mine - whose gown should I grasp and hold? No one ever was, and no one shall ever be mine.
Manmohan SinghNo one is mine, whose skirt should I hold? None was and none shall ever be mine.
Manmohan Singh (Punjabi)ਕੋਈ ਭੀ ਮੈਂਡਾ ਨਹੀਂ, ਮੈਂ ਕੀਹਦਾ ਪੱਲਾ ਪਕੜਾਂ ਨਾਂ ਕੋਈ ਮੇਰਾ ਸੀ, ਤੇ ਨਾਂ ਹੀ ਕਦੇ ਕੋਈ ਮੇਰਾ ਹੋਵੇਗਾ।
Fareedkot Teekaਮੇਰਾ ਕੋਈ ਨਹੀਂ ਹੈ ਮੈਂ ਕਿਸ ਕੋ ਗ੍ਰਹਣ ਕਰੋ, ਨਹੀਂ ਕੋ ਪੀਛੇ ਹੂਆ ਨਹੀਂ ਕੋਈ ਆਗੇ ਹੋਵੈਗਾ॥
Prof. Sahib Singh(ਗੋਪਾਲ ਤੋਂ ਬਿਨਾ ਮੈਂ) ਹੋਰ ਕਿਸ ਦਾ ਆਸਰਾ ਲਵਾਂ? (ਜਗਤ ਵਿਚ) ਨਾ ਕੋਈ ਐਸ ਵੇਲੇ ਮੇਰਾ (ਅਸਲ ਸਾਥੀ) ਹੈ, ਨਾਹ ਕੋਈ ਪਿਛਲੇ ਸਮੇ (ਸਾਥੀ ਬਣਿਆ) ਅਤੇ ਨਾਹ ਹੀ ਕੋਈ ਕਦੇ ਬਣੇਗਾ।

ਪਦ ਅਰਥ ਣਾ = ਨਾ। ਗਹੀ = ਮੈਂ ਪਕੜਾਂ। ਕਿਸ ਗਹੀ = ਮੈਂ ਕਿਸ ਨੂੰ ਫੜਾਂ? ਕਿਸ ਦਾ ਆਸਰਾ ਲਵਾਂ? ਹੋਗੁ = ਹੋਵੇਗਾ।

SikhNet (Spanish)¿A la túnica de quién me aferraré? No hay, ni hubo alguna vez, ni habrá nadie más que el Señor.

ਆਵਣਿ ਜਾਣਿ ਵਿਗੁਚੀਐ; ਦੁਬਿਧਾ ਵਿਆਪੈ ਰੋਗੁ ॥

aavan jaan vigucheeai; dubidhaa viaapai rog |

Sant Singh KhalsaComing and going, one is ruined, afflicted with the disease of dual-mindedness.
Manmohan SinghMan is ruined in coming and going and is inflicted with the disease of duality.
Manmohan Singh (Punjabi)ਇਨਸਾਨ ਜੰਮਣ ਅਤੇ ਮਰਨ ਵਿੱਚ ਬਰਬਾਦ ਹੋ ਜਾਂਦਾ ਹੈ ਅਤੇ ਉਸ ਨੂੰ ਦਵੈਤ-ਭਾਵ ਦੀ ਬੀਮਾਰੀ ਚਿੰਮੜੀ ਹੋਈ ਹੈ।
Fareedkot Teekaਜਬ ਤਕ ਆਵਣੇ ਜਾਣੇ ਮੇਂ ਖਰਾਬ ਹੋਈਤਾ ਹੈ ਤਬ ਤਕ ਦੁਬਿਧਾ ਰੂਪ ਰੋਗ ਲਾਗ ਰਹਾ ਹੈ॥
Prof. Sahib Singh(ਇਸ ਕੂੜੀ ਮਮਤਾ ਦੇ ਕਾਰਨ, ਮਾਇਆ ਨੂੰ ਸਾਥੀ ਬਨਾਣ ਦੇ ਕਾਰਨ) ਜਨਮ ਮਰਨ (ਦੇ ਗੇੜ) ਵਿਚ ਹੀ ਖ਼ੁਆਰ ਹੋਈਦਾ ਹੈ, ਅਤੇ ਦੁਚਿੱਤਾਪਨ ਦਾ ਰੋਗ (ਅਸਾਡੇ ਉਤੇ) ਦਬਾ ਪਾਈ ਰੱਖਦਾ ਹੈ।

ਪਦ ਅਰਥ ਆਵਣਿ = ਆਉਣ ਵਿਚ। ਜਾਣਿ = ਜਾਣ ਵਿਚ। ਦੁਬਿਧਾ = ਦੋ-ਵਿਧਾ, ਦੋ ਕਿਸਮ ਦਾ, ਦੋਚਿੱਤਾ-ਪਨ।

SikhNet (Spanish)En el vaivén se acaba la vida y vivimos afligidos con los males de la dualidad.

ਣਾਮ ਵਿਹੂਣੇ ਆਦਮੀ; ਕਲਰ ਕੰਧ ਗਿਰੰਤਿ ॥

naam vihoone aadamee; kalar kandh girant |

Sant Singh KhalsaThose beings who lack the Naam, the Name of the Lord, collapse like pillars of salt.
Manmohan SinghThe men, bereft of the Name, fall like the saline wall.
Manmohan Singh (Punjabi)ਨਾਮ ਤੋਂ ਸੱਖਣੇ ਇਨਸਾਨ ਸ਼ੋਰੇ ਵਾਲੀ ਦੀਵਾਰ ਦੀ ਤਰ੍ਹਾਂ ਡਿੱਗ ਪੈਦੇ ਹਨ।
Fareedkot Teekaਨਾਮ ਤੋਂ ਬਿਨਾਂ ਆਦਮੀ ਐਸੇ ਗਿਰਤੇ ਹੈਂ ਜੈਸੇ ਕੱਲਰ ਲਗਨੇ ਸੇ ਕੰਧ ਗਿਰਤੀ ਹੈ, ਭਾਵ ਸ੍ਵਾਸ ਸ੍ਵਾਸ ਨਿਸਫਲ ਗਿਰਤੇ ਜਾਤੇ ਹੈਂ॥
Prof. Sahib Singh'ਨਾਮ' ਤੋਂ ਸੱਖਣੇ ਬੰਦੇ ਇਉਂ ਡਿੱਗਦੇ ਹਨ (ਭਾਵ, ਸੁਆਸ ਵਿਅਰਥ ਗੁਜ਼ਾਰੀ ਜਾਂਦੇ ਹਨ) ਜਿਵੇਂ ਕੱਲਰ ਦੀ ਕੰਧ (ਕਿਰਦੀ ਰਹਿੰਦੀ ਹੈ)।

ਪਦ ਅਰਥ ਣਾਮ = ਨਾਮ।

SikhNet (Spanish)Sin el Nombre del Señor, la vida se desmorona como una pared de arena.

ਵਿਣੁ ਨਾਵੈ. ਕਿਉ ਛੂਟੀਐ; ਜਾਇ ਰਸਾਤਲਿ ਅੰਤਿ ॥

vin naavai. kiau chhootteeai; jaae rasaatal ant |

Sant Singh KhalsaWithout the Name, how can they find release? They fall into hell in the end.
Manmohan SinghWithout the Name, how can one by realised? The wise one falls into hell in the end.
Manmohan Singh (Punjabi)ਨਾਮ ਦੇ ਬਗੈਰ, ਬੰਦਾ ਕਿਸ ਤਰ੍ਹਾਂ ਬੰਦ ਖਲਾਸ ਹੋ ਸਕਦਾ ਹੈ? ਇਸ ਤਰ੍ਹਾਂ ਉਹ ਅਖੀਰ ਨੂੰ ਦੋਜ਼ਕ ਵਿੱਚ ਜਾ ਪੈਂਦਾ ਹੈ।
Fareedkot Teekaਬਿਨਾਂ ਨਾਮ ਤੋਂ ਕਿਸ ਪ੍ਰਕਾਰ ਛੂਟਨਾ ਹੋਗਾ, ਅੰਤ ਕੋ (ਰਸਾਤਲਿ) ਨਰਕੋਂ ਹੀ ਮੇਂ ਜਾਇੰਗੇ॥
Prof. Sahib Singh'ਨਾਮ' ਤੋਂ ਬਿਨਾ (ਮਮਤਾ ਤੋਂ) ਬਚ ਭੀ ਨਹੀਂ ਸਕੀਦਾ, (ਮਨੁੱਖ) ਆਖ਼ਰ ਨਰਕ ਵਿਚ ਹੀ ਡਿੱਗਦਾ ਹੈ।

ਪਦ ਅਰਥ ਰਸਾਤਲਿ = ਰਸਾਤਲ ਵਿਚ, ਪਤਾਲ ਵਿਚ, ਨਰਕ ਵਿਚ।

SikhNet (Spanish)Oh, ¿cómo podríamos ser emancipados sin el Nombre? Estamos atrapados en la dualidad.

ਗਣਤ ਗਣਾਵੈ ਅਖਰੀ; ਅਗਣਤੁ ਸਾਚਾ ਸੋਇ ॥

ganat ganaavai akharee; aganat saachaa soe |

Sant Singh KhalsaUsing a limited number of words, we describe the unlimited True Lord.
Manmohan SinghOne describes the Infinite True Lord, with the limited number of words.
Manmohan Singh (Punjabi)ਉਸ ਬੇਅੰਤ ਸੱਚੇ ਸੁਆਮੀ ਨੂੰ ਇਨਸਾਨ ਗਿਣਤੀ ਦੇ ਲਫਜਾਂ ਨਾਲ ਬਿਆਨ ਕਰਦਾ ਹੈ,
Fareedkot Teekaਅਖਰ ਪੜ ਕੇ ਗਣਤੀਆਂ ਗੁਣਾਵਤੇ ਹੈਂ ਕਿ ਅਮਕੇ ਅਮਕੇ ਸ਼ਾਸਤ੍ਰ ਮੈਨੇ ਪੜੇ ਹੈਂ ਔ ਸਚਾ ਜੋ ਪਰਮੇਸਰ ਹੈ, ਸੋ ਅਗਣਤ ਹੈ ਅਰਥਾਤ ਗਿਣਤੀਆਂ ਕਰ ਕੇ ਮਿਲਤਾ ਨਹੀਂ॥
Prof. Sahib Singh(ਇਸ ਦਾ ਇਹ ਭਾਵ ਨਹੀਂ ਕਿ ਪ੍ਰਭੂ ਦੇ ਗੁਣ ਚੇਤੇ ਕੀਤਿਆਂ ਪ੍ਰਭੂ ਦੇ ਗੁਣਾਂ ਦਾ ਅੰਤ ਪੈ ਸਕਦਾ ਹੈ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਲੇਖੇ ਤੋਂ ਪਰੇ ਹੈ (ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਜੋ) ਮਨੁੱਖ ਉਸ (ਦੇ ਸਾਰੇ ਗੁਣਾਂ) ਨੂੰ ਅੱਖਰਾਂ ਦੀ ਰਾਹੀਂ ਵਰਣਨ ਕਰਦਾ ਹੈ,

ਪਦ ਅਰਥ ਅਖਰੀ = ਅੱਖਰਾਂ ਦੀ ਰਾਹੀਂ।

SikhNet (Spanish)¿Por qué uno trataría de encajonar al Verdadero Señor sin Límite?

ਅਗਿਆਨੀ ਮਤਿਹੀਣੁ ਹੈ; ਗੁਰ ਬਿਨੁ ਗਿਆਨੁ. ਨ ਹੋਇ ॥

agiaanee matiheen hai; gur bin giaan. na hoe |

Sant Singh KhalsaThe ignorant lack understanding. Without the Guru, there is no spiritual wisdom.
Manmohan SinghThe ignorant one is without understanding. Without understanding, Without the Guru's Divine comprehension can be gathered not.
Manmohan Singh (Punjabi)ਬੇਸਮਝ ਬੰਦਾ ਸੋਚ ਸਮਝ ਤੋਂ ਸੱਖਣਾ ਹੈ। ਗੁਰਾਂ ਦੇ ਬਾਝੋਂ ਈਸ਼ਵਰੀ ਗਿਆਤ ਪ੍ਰਾਪਤ ਕੀਤੀ ਨਹੀਂ ਜਾ ਸਕਦੀ।
Fareedkot Teekaਇਹ ਜੀਵ ਜੋ ਅਗ੍ਯਾਨੀ ਮਤ ਕਾ ਹੀਣ ਹੈ ਇਸ ਕੋ ਗੁਰੂ ਬਿਨਾਂ ਗਿਆਨ ਨਹੀਂ ਹੋਤਾ ਹੈ॥
Prof. Sahib Singh(ਉਹ) ਅਗਿਆਨੀ ਹੈ ਮੱਤ ਤੋਂ ਸੱਖਣਾ ਹੈ। ਗੁਰੂ (ਦੀ ਸਰਨ) ਤੋਂ ਬਿਨਾ (ਇਹ) ਸਮਝ ਭੀ ਨਹੀਂ ਆਉਂਦੀ (ਕਿ ਪ੍ਰਭੂ ਅਗਣਤ ਹੈ)।
SikhNet (Spanish)Sin Sabiduría somos ignorantes, pero sin el Guru, ¿cómo podemos hacernos de Conocimiento?

ਤੂਟੀ ਤੰਤੁ ਰਬਾਬ ਕੀ; ਵਾਜੈ ਨਹੀ. ਵਿਜੋਗਿ ॥

toottee tant rabaab kee; vaajai nahee. vijog |

Sant Singh KhalsaThe separated soul is like the broken string of a guitar, which does not vibrate its sound.
Manmohan SinghThe separated soul is life the broken chord of a rebeck which sounds not in separation.
Manmohan Singh (Punjabi)ਵਿਛੁੜੀ ਹੋਈ ਆਤਮਾ ਸਰੰਦੇ ਦੀ ਟੁਟੀ ਹੋਈ ਤਾਰ ਦੀ ਮਾਨੰਦ ਹੈ ਜੋ ਵਿਛਸੜੇ ਵਿੱਚ ਸੁਰ ਨਹੀਂ ਦਿੰਦੀ।
Fareedkot Teekaਜਬ ਸਰੀਰ ਰੂਪ ਰਬਾਬ ਕੀ ਪ੍ਰਾਣੋਂ ਰੂਪ ਤੰਤ ਟੂਟ ਗਈ ਤਬ ਪ੍ਰਾਣਾਂ ਕੇ ਬ੍ਯੋਗ ਕਰ (ਵਾਜੈ ਨਹੀਂ) ਚੇਸਟਾ ਨਹੀਂ ਕਰਤਾ ਹੈ॥
Prof. Sahib Singhਰਬਾਬ ਦੀ ਤਾਰ ਟੁੱਟ ਜਾਏ ਤਾਂ ਵਿਜੋਗ ਦੇ ਕਾਰਨ (ਭਾਵ, ਟੁੱਟ ਜਾਣ ਦੇ ਕਾਰਨ) ਉਹ ਵੱਜ ਨਹੀਂ ਸਕਦੀ (ਰਾਗ ਪੈਦਾ ਨਹੀਂ ਕਰ ਸਕਦੀ;

ਪਦ ਅਰਥ ਤੰਤੁ = ਤਾਰ। ਵਿਜੋਗਿ = ਵਿਜੋਗ ਦੇ ਕਾਰਨ।

SikhNet (Spanish)Las Almas separadas de Dios son como las cuerdas rotas de la cítara.

ਵਿਛੁੜਿਆ ਮੇਲੈ ਪ੍ਰਭੂ; ਨਾਨਕ. ਕਰਿ ਸੰਜੋਗ ॥੩੨॥

vichhurriaa melai prabhoo; naanak. kar sanjog |32|

Sant Singh KhalsaGod unites the separated souls with Himself, awakening their destiny. ||32||
Manmohan SinghAwakening their destiny, the Lord unites the separated souls with Himself, O Nanak.
Manmohan Singh (Punjabi)ਉਨ੍ਹਾਂ ਦੀ ਪ੍ਰਾਲਭਧ ਨੂੰ ਜਗਾ ਕੇ, ਵਿਛੜੀਆਂ ਹੋਈਆਂ ਜਿੰਦੜੀਆਂ ਨੂੰ ਸਾਈਂ ਆਪਣੇ ਨਾਲ ਮਿਲਾ ਲੈਂਦਾ ਹੈ, ਹੇ ਨਾਨਕ!
Fareedkot Teekaਵਿਛੜਿਆਂ ਪ੍ਰਾਣਾਂ ਕੋ ਪਰਮੇਸਰ ਦੇਹ ਕੇ ਸਾਥ ਮੇਲ ਦੇਤਾ ਹੈ, ਕਿੰਤੂ ਨਹੀਂ ਮੇਲਤਾ। ਭਾਵ ਇਸ ਸਰੀਰ ਅਰ ਪ੍ਰਾਣਾਂ ਕਾ ਸੰਜੋਗ ਨਹੀਂ ਹੋਤਾ ਹੈ ਔਰ ਉਨ ਪ੍ਰਾਣੋਂ ਕਾ ਔਰ ਸਰੀਰ ਸਾਥ ਸੰਜੋਗ ਕਰ ਲੇਤਾ ਹੈ; ਵਾ ਤੂਟੀ ਤੰਤੁ ਬ੍ਰਿਤੀ ਮਨ ਰੂਪ ਰਬਾਬ ਕੀ ਬ੍ਰਿਤੀ ਕੇ ਵਿਯੋਗ ਕਰ ਨਾਮ ਕਾ (ਵਾਜੈ ਨਹੀਂ) ਉਚਾਰਨ ਨਹੀਂ ਹੋਤਾ। ਬ੍ਰਿਤੀ ਕੇ ਸੰਜੋਗ ਕਰ ਸ੍ਰੀ ਗੁਰੂ ਜੀ ਕਹਿਤੇ ਹੈਂ: ਵਿਛੜਿਆ ਕੋ ਪ੍ਰਭੂ ਮੇਲ ਲੇਤਾ ਹੈ॥੩੨॥
Prof. Sahib Singhਇਸੇ ਤਰ੍ਹਾਂ ਜੋ ਜੀਵਾਤਮਾ ਪ੍ਰਭੂ ਤੋਂ ਵਿਛੁੜਿਆ ਹੈ ਉਸ ਦੇ ਅੰਦਰ ਜੀਵਨ-ਰਾਗ ਪੈਦਾ ਨਹੀਂ ਹੋ ਸਕਦਾ, ਪਰ) ਹੇ ਨਾਨਕ! ਪਰਮਾਤਮਾ (ਆਪਣੇ ਨਾਲ) ਮਿਲਾਣ ਦੀ ਬਣਤ ਬਣਾ ਕੇ ਵਿੱਛੁੜਿਆਂ ਨੂੰ ਭੀ ਮਿਲਾ ਲੈਂਦਾ ਹੈ ॥੩੨॥

ਪਦ ਅਰਥ ਕਰਿ = ਕਰ ਕੇ। ਸੰਜੋਗ = ਮੇਲ ॥੩੨॥

SikhNet (Spanish)No obstante, el Señor las toma para unirlas con Él, haciendo despertar su Destino.(32)

ਤਰਵਰੁ ਕਾਇਆ ਪੰਖਿ ਮਨੁ; ਤਰਵਰਿ ਪੰਖੀ ਪੰਚ ॥

taravar kaaeaa pankh man; taravar pankhee panch |

Sant Singh KhalsaThe body is the tree, and the mind is the bird; the birds in the tree are the five senses.
Manmohan SinghThe body is the tree and soul the sublime bird,
Manmohan Singh (Punjabi)ਦੇਹ ਇਕ ਬਿਰਛ ਹੈ ਅਤੇ ਆਤਮਾ ਪੰਛੀ ਬਿਰਛ ਦੇ ਸ੍ਰੇਸ਼ਟ ਪੰਛੀ,
Fareedkot Teekaਤਰਵਰੋਂ ਮੇਂ ਕਾਇਆ ਰੂਪ ਜੋ ਬ੍ਰਿਛ ਹੈ, (ਮਨੁ) ਜੀਵ ਪੰਖੀ ਹੈ, ਪੰਚ ਪ੍ਰਾਣ ਇਸਕੇ ਪੰਖ ਹੈਂ॥
Prof. Sahib Singh(ਮਨੁੱਖਾ) ਸਰੀਰ (ਇਕ) ਰੁੱਖ (ਸਮਾਨ) ਹੈ, (ਇਸ) ਰੁੱਖ ਉਤੇ ਮਨ ਪੰਛੀ ਦੇ ਪੰਜ (ਗਿਆਨ ਇੰਦ੍ਰੇ) ਪੰਛੀ (ਬੈਠੇ) ਹੋਏ ਹਨ।

ਪਦ ਅਰਥ ਤਰਵਰੁ = ਰੁੱਖ। ਪੰਖਿ = ਪੰਛੀ। ਤਰਵਰਿ = ਤਰਵਰ ਉਤੇ।

SikhNet (Spanish)El cuerpo es como un árbol, la mente es el fénix y las cinco facultades conocedoras son otros pájaros.

ਤਤੁ ਚੁਗਹਿ. ਮਿਲਿ ਏਕਸੇ; ਤਿਨ ਕਉ ਫਾਸ. ਨ ਰੰਚ ॥

tat chugeh. mil ekase; tin kau faas. na ranch |

Sant Singh KhalsaThey peck at the essence of reality, and merge with the One Lord. They are never trapped at all.
Manmohan Singhwhich peck the quintessence, unite with the One Lord and they are not trapped in the least.
Manmohan Singh (Punjabi)ਜੋ ਅਸਲੀਅਤ ਨੂੰ ਚੁਗਦੇ ਹਨ, ਇਕ ਸੁਆਮੀ ਨਾਲ ਮਿਲ ਜਾਂਦੇ ਹਨ ਅਤੇ ਉਹ ਇੱਕ ਭੋਰਾ ਭਰ ਭੀ ਫਾਹੀ ਵਿੱਚ ਨਹੀਂ ਫਸਦੇ।
Fareedkot Teekaਜੋ (ਤਤੁ) ਸਾਰ ਚੋਗ ਕੋ ਚੁਗਤੇ ਹੈਂ ਵਹੁ ਤੋ ਮਿਲ ਕੇ ਪਰਮਾਤਮਾ ਸਾਥ ਏਕ ਰੂਪ ਹੋ ਜਾਤੇ ਹੈਂ, ਤਿਨ ਕੋ ਫਾਹੀ ਰਤੀ ਮਾਤ੍ਰ ਭੀ ਨਹੀਂ ਪੜਤੀ ਹੈ॥
Prof. Sahib Singh(ਜਿਨ੍ਹਾਂ ਮਨੁੱਖਾਂ ਦੇ ਇਹ ਪੰਛੀ) ਇਕ ਪ੍ਰਭੂ ਨਾਲ ਮਿਲ ਕੇ 'ਨਾਮ'-ਰੂਪ ਫਲ ਖਾਂਦੇ ਹਨ, ਉਹਨਾਂ ਨੂੰ ਰਤਾ ਭੀ (ਮਾਇਆ ਦੀ) ਫਾਹੀ ਨਹੀਂ ਪੈਂਦੀ।

ਪਦ ਅਰਥ ਤਤੁ = ਅਸਲੀਅਤ-ਰੂਪ ਫਲ, ਨਾਮ। ਮਿਲਿ ਏਕਸੇ = ਇਕ ਪ੍ਰਭੂ ਨਾਲ ਮਿਲ ਕੇ। ਰੰਚ = ਰਤਾ ਭੀ।

SikhNet (Spanish)Uniéndose con Dios y participando de Su Esencia, no son atrapados.

ਉਡਹਿ ਤ ਬੇਗੁਲ ਬੇਗੁਲੇ; ਤਾਕਹਿ ਚੋਗ ਘਣੀ ॥

auddeh ta begul begule; taakeh chog ghanee |

Sant Singh KhalsaBut the others fly away in a hurry, when they see the food.
Manmohan SinghSeeing the plenty of sins, feed, the birds, that hurriedly and swiftly, fly away;
Manmohan Singh (Punjabi)ਪਾਪਾਂ ਦਾ ਬਹੁਤਾ ਚੋਗਾ ਵੇਖ ਕੇ, ਜਿਹੜੇ ਪਰਿੰਦੇ ਛੇਤੀ ਅਤੇ ਤੇਜੀ ਨਾਲ ਉਡ ਜਾਂਦੇ ਹਨ,
Fareedkot Teekaਜੋ (ਉਡਹਿ) ਸੰਕਲਪ ਕਰਤੇ ਹੈਂ (ਬੇਗੁਲ ਬੇਗੁਲੇ) ਸੀਘਰ ਤੇ ਸੀਘਰ ਔਰ ਵਿਖ੍ਯੋਂ ਰੂਪ ਘਨੀ ਚੋਗ ਕੋ ਦੇਖਤੇ ਹੈਂ॥
Prof. Sahib Singh(ਪਰ ਜੋ) ਕਾਹਲੀ ਕਾਹਲੀ ਉੱਡਦੇ ਹਨ ਤੇ ਬਹੁਤੇ ਚੋਗੇ (ਭਾਵ, ਬਹੁਤੇ ਪਦਾਰਥ) ਤੱਕਦੇ ਫਿਰਦੇ ਹਨ,

ਪਦ ਅਰਥ ਬੇਗੁਲ ਬੇਗੁਲੇ = ਕਾਹਲੀ ਕਾਹਲੀ। ਚੋਗ ਘਣੀ = ਬਹੁਤੇ ਚੋਗੇ, ਕਈ ਪਦਾਰਥ।

SikhNet (Spanish)Los que son atraídos a la comida del deseo, caen en la trampa de la dualidad y sus alas son cortadas.

ਪੰਖ ਤੁਟੇ ਫਾਹੀ ਪੜੀ; ਅਵਗੁਣਿ ਭੀੜ ਬਣੀ ॥

pankh tutte faahee parree; avagun bheerr banee |

Sant Singh KhalsaTheir feathers are clipped, and they are caught in the noose; through their mistakes, they are caught in disaster.
Manmohan SinghTheir feathers are clipped, they are caught in the noose and they are involved in calamity through their misdeeds.
Manmohan Singh (Punjabi)ਉਨ੍ਹਾਂ ਦੇ ਫੰਘ (ਪਰ) ਕੁਤਰ ਦਿੱਤੇ ਜਾਂਦੇ ਹਨ, ਉਹ ਕੁੜਿੱਕੀ ਵਿੱਚ ਕਾਬੂ ਆ ਜਾਂਦੇ ਹਨ ਅਤੇ ਕੁਕਰਮਾਂ ਦੇ ਰਾਹੀਂ ਮੁਸੀਬਤ ਵਿੱਚ ਫੱਸ ਜਾਂਦੇ ਹਨ।
Fareedkot Teekaਤਿਨ ਕੇ ਪ੍ਰਾਣੋਂ ਕਾ ਜਬ ਅਸਥੂਲ ਸਰੀਰ ਸੇ ਬ੍ਯੋਗ ਹੋਤਾ ਹੈ, ਤੋ ਔਗੁਣੋਂ ਕਰ ਭੀੜ ਬਨਤੀ ਹੈ ਅਰਥਾਤ ਪਾਪੀ ਪੁਰਸ਼ ਕੋ ਕਸ਼ਟ ਪ੍ਰਾਪਤ ਹੋਤਾ ਹੈ॥
Prof. Sahib Singh(ਉਹਨਾਂ ਦੇ) ਖੰਭ ਟੁੱਟ ਜਾਂਦੇ ਹਨ, (ਉਹਨਾਂ ਨੂੰ ਮਾਇਆ ਦੀ) ਫਾਹੀ ਆ ਪੈਂਦੀ ਹੈ ਤੇ (ਘਣੀ ਚੋਗ ਵਲ ਤੱਕਣ ਦੇ) ਔਗੁਣ ਬਦਲੇ ਉਹਨਾਂ ਉਤੇ ਇਹ ਬਿਪਤਾ ਆ ਬਣਦੀ ਹੈ।

ਪਦ ਅਰਥ ਅਵਗੁਣਿ = ਅਉਗਣ ਦੇ ਕਾਰਨ, ਘਣੀ ਚੋਗ ਤੱਕਣ ਦੇ ਕਾਰਨ।

SikhNet (Spanish)¿Cómo puede ser uno emancipado? Uno encuentra la Joya del Señor por un Destino grandemente afortunado.

ਬਿਨੁ ਸਾਚੇ. ਕਿਉ ਛੂਟੀਐ; ਹਰਿ ਗੁਣ ਕਰਮਿ ਮਣੀ ॥

bin saache. kiau chhootteeai; har gun karam manee |

Sant Singh KhalsaWithout the True Lord, how can anyone find release? The jewel of the Lord's Glorious Praises comes by the karma of good actions.
Manmohan SinghWithout the True Lord, how can one be released? The jewel of God's praise is attained to, through His grace alone.
Manmohan Singh (Punjabi)ਸੱਚੇ ਸੁਆਮੀ ਦੇ ਬਗੈਰ ਬੰਦਾ ਬੰਦਖਲਾਸ ਕਿਸ ਤਰ੍ਹਾਂ ਹੋ ਸਕਦਾ ਹੈ? ਵਾਹਿਗੁਰੂ ਦੇ ਜੱਸ ਦਾ ਜਵੇਹਰ ਕੇਵਲ ਉਸ ਦੀ ਰਹਿਮਤ ਰਾਹੀਂ ਹੀ ਪ੍ਰਾਪਤ ਹੁੰਦਾ ਹੁੰਦਾ ਹੈ।
Fareedkot Teekaਬਿਨਾ ਹਰੀ ਸਚੇ ਕੇ ਗੁਣੋਂ ਤੇ ਫਾਸੀ ਸੇ ਕੈਸੇ ਛੂਟੀਏ ਅਰਥਾਤ ਨਹੀਂ ਛੂਟਤਾ। (ਹਰਿ ਗੁਣ ਕਰਮਿ ਮਣੀ) ਹਰੀ ਕੇ ਗੁਣ ਤਬ ਪ੍ਰਾਪਤ ਹੋਤੇ ਹੈਂ ਜਬ ਸੁਭ ਕਰਮੋਂ ਕੀ ਰਤੀ ਪ੍ਰਗਟ ਹੋਤੀ ਹੈ॥
Prof. Sahib Singh(ਇਸ ਭੀੜਾ ਤੋਂ) ਪ੍ਰਭੂ (ਦੇ ਗੁਣ ਗਾਵਣ) ਤੋਂ ਬਿਨਾ ਬਚ ਨਹੀਂ ਸਕੀਦਾ, ਤੇ, ਪ੍ਰਭੂ ਦੇ ਗੁਣਾਂ ਦਾ ਮੱਥੇ ਉਤੇ ਲੇਖ (ਪ੍ਰਭੂ ਦੀ) ਬਖ਼ਸ਼ਸ਼ ਨਾਲ ਹੀ (ਲਿਖਿਆ ਜਾ ਸਕਦਾ) ਹੈ।

ਪਦ ਅਰਥ ਕਰਮਿ = ਬਖ਼ਸ਼ਸ਼ ਦੀ ਰਾਹੀਂ। ਮਣੀ = ਮੱਥੇ ਤੇ ਲੇਖ।

SikhNet (Spanish)Somos emancipados por la Obra de nuestro Dios, el Maestro en lo Alto.

ਆਪਿ ਛਡਾਏ ਛੂਟੀਐ; ਵਡਾ ਆਪਿ ਧਣੀ ॥

aap chhaddaae chhootteeai; vaddaa aap dhanee |

Sant Singh KhalsaWhen He Himself releases them, only then are they released. He Himself is the Great Master.
Manmohan SinghIf He Himself liberates, then alone one is liberated, He Himself is our great Master.
Manmohan Singh (Punjabi)ਜੇ ਉਹ ਖੁਦ ਰਿਹਾ ਕਰੋ ਕੇਵਲ ਤਾਂ ਹੀ ਇਨਸਾਨ ਰਿਹਾ ਹੁੰਦਾ ਹੈੌ। ਉਹ ਆਪੇ ਹੀ ਸਾਡਾ ਵਿਸ਼ਾਲ ਮਾਲਕ ਹੈ।
Fareedkot Teekaਜਾਂ ਵਡਾ ਜੋ ਆਪ (ਧਣੀ) ਸ੍ਵਾਮੀ ਛੁਡਾਇ, ਭਾਵ ਸੁਭ ਕਰਮ ਹੋਨ ਅਰ ਪਰਮੇਸਰ ਕਿਰਪਾ ਕਰੇ ਤਾਂ ਛੂਟੀਤਾ ਹੈ॥
Prof. Sahib Singhਉਹ ਆਪ (ਸਭ ਤੋਂ) ਵੱਡਾ ਮਾਲਕ ਹੈ; ਆਪ ਹੀ (ਮਾਇਆ ਦੀ ਫਾਹੀ ਤੋਂ) ਬਚਾਏ ਤਾਂ ਬਚ ਸਕੀਦਾ ਹੈ।

ਪਦ ਅਰਥ ਧਣੀ = ਮਾਲਕ।

SikhNet (Spanish)Sí, en la Misericordia de Dios somos redimidos

ਗੁਰ ਪਰਸਾਦੀ ਛੂਟੀਐ; ਕਿਰਪਾ ਆਪਿ ਕਰੇਇ ॥

gur parasaadee chhootteeai; kirapaa aap karee |

Sant Singh KhalsaBy Guru's Grace, they are released, when He Himself grants His Grace.
Manmohan SinghWhen the Lord Himself shows mercy, one is emancipated by Guru's grace.
Manmohan Singh (Punjabi)ਜਦ ਸੁਆਮੀ ਖੁਦ ਰਹਿਮਤ ਧਾਰਦਾ ਹੈ ਤਾਂ ਪ੍ਰਾਨੀ ਗੁਰਾਂ ਦੀ ਦਇਆ ਦੁਆਰਾ ਮੁਕਤ ਹੋ ਜਾਂਦਾ।
Fareedkot Teekaਗੁਰੋਂ ਕੀ ਕਿਰਪਾ ਕਰ ਕੇ ਛੂਟੀਤਾ ਹੈ। ਪਰੰਤੂ ਗੁਰੂ ਤੌ ਪ੍ਰਾਪਤ ਹੋਤੇ ਹੈਂ ਜੇ ਆਪ ਪਰਮੇਸ੍ਵਰ ਕ੍ਰਿਪਾ ਕਰੇ॥
Prof. Sahib Singhਜੇ (ਗੋਪਾਲ) ਆਪ ਮੇਹਰ ਕਰੇ ਤਾਂ ਸਤਿਗੁਰੂ ਦੀ ਕਿਰਪਾ ਨਾਲ (ਇਸ ਫਾਹੀ ਤੋਂ) ਨਿਕਲ ਸਕੀਦਾ ਹੈ।
SikhNet (Spanish)por la Gracia del Guru.

ਅਪਣੈ ਹਾਥਿ ਵਡਾਈਆ; ਜੈ ਭਾਵੈ ਤੈ ਦੇਇ ॥੩੩॥

apanai haath vaddaaeea; jai bhaavai tai dee |33|

Sant Singh KhalsaGlorious greatness rests in His Hands. He blesses those with whom He is pleased. ||33||
Manmohan SinghThe glories are in the Lord's own hand. He blesses with them the mortal, with whom He is pleased
Manmohan Singh (Punjabi)ਬੁਜ਼ਰਗੀਆ ਸਾਹਿਬ ਦੇ ਆਪਣੇ ਹੱਥ ਵਿੱਚ ਹਨ। ਉਨ੍ਹਾਂ ਨੂੰ ਉਹ ਉਸ ਪ੍ਰਾਨੀ ਨੂੰ ਬਖਸ਼ਦਾ ਹੈ। ਜਿਸ ਉੱਤੇ ਉਹ ਪ੍ਰਸੰਨ ਹੈ।
Fareedkot Teekaਉਸ ਪਰਮੇਸੁਰ ਕੇ ਆਪਨੇ ਹਾਥ ਮੇਂ ਹੀ ਵਡਿਆਈ ਹੈ, ਜਿਸ ਕੋ ਚਾਹੁਤਾ ਹੈ ਤਿਸ ਕੋ ਦੇਤਾ ਹੈ॥੩੩॥☬ਤਾਂ ਤੇ ਐਸੇ ਬੇਨਤੀ ਕਰੇ:
Prof. Sahib Singh(ਗੁਣ ਗਾਵਣ ਦੀਆਂ) ਇਹ ਬਖ਼ਸ਼ਸ਼ਾਂ ਉਸ ਦੇ ਆਪਣੇ ਹੱਥ ਵਿਚ ਹਨ, ਉਸੇ ਨੂੰ ਹੀ ਦੇਂਦਾ ਹੈ ਜੋ ਉਸ ਨੂੰ ਭਾਉਂਦਾ ਹੈ ॥੩੩॥
SikhNet (Spanish)Toda la Gloria es del Señor y Él la concede a quien Le place. (33)

ਥਰ ਥਰ ਕੰਪੈ ਜੀਅੜਾ; ਥਾਨ ਵਿਹੂਣਾ ਹੋਇ ॥

thar thar kanpai jeearraa; thaan vihoonaa hoe |

Sant Singh KhalsaThe soul trembles and shakes, when it loses its mooring and support.
Manmohan SinghWithout its moorings, the soul violently trembles and reels.
Manmohan Singh (Punjabi)ਆਪਣੇ ਟਿਕਾਣੇ ਤੋਂ ਬਗੈਰ ਜਿੰਦੜੀ ਜ਼ੋਰ ਨਾਲ ਕੰਬਦੀ ਅਤੇ ਲੜਖੜਾਉਂਦੀ ਹੈ।
Fareedkot Teekaਇਹੁ ਜੀਵ ਤੇਰੇ ਸਰੂਪ ਤੇ ਵਿਹੂਣਾਂ ਹੋਇਆ ਥਰਨ ਥਰਨ ਅਰਥਾਤ ਅਤੀ ਕਾਂਪਤਾ ਹੈ॥
Prof. Sahib Singh(ਜਦੋਂ ਇਹ) ਨਿਮਾਣੀ ਜਿੰਦ (ਗੋਪਾਲ ਦਾ) ਸਹਾਰਾ ਗੰਵਾ ਬੈਠਦੀ ਹੈ ਤਾਂ ਥਰਥਰ ਕੰਬਦੀ ਹੈ;

ਪਦ ਅਰਥ ਜੀਅੜਾ = ਨਿਮਾਣਾ ਜੀਵ, ਨਿਮਾਣੀ ਜਿੰਦ (ਨੋਟ: 'ਜੀਵ' ਲਫ਼ਜ਼ ਤੋਂ 'ਜੀਅੜਾ' ਅਲਪਾਰਥਕ ਨਾਂਵ ਹੈ)। ਥਾਨੁ = ਆਸਰਾ।

SikhNet (Spanish)Cuando pierde su orientación, el Alma tiembla y se tambalea.

ਥਾਨਿ ਮਾਨਿ ਸਚੁ ਏਕੁ ਹੈ; ਕਾਜੁ. ਨ ਫੀਟੈ ਕੋਇ ॥

thaan maan sach ek hai; kaaj. na feettai koe |

Sant Singh KhalsaOnly the support of the True Lord brings honor and glory. Through it, one's works are never in vain.
Manmohan SinghOnly the True Lord's refuge is glory-giving BY seeking it, no work of the mortal is spoiled.
Manmohan Singh (Punjabi)ਕੇਵਲ ਸੱਚੇ ਸੁਆਮੀ ਦੀ ਪਨਾਹ ਹੀ ਇੱਜਤ ਆਬਰੂ ਬਖਸ਼ਣ ਵਾਲੀ ਹੈ। ਇਸ ਨੂੰ ਨੈਣ ਦੁਆਰਾ ਪ੍ਰਾਨੀ ਦਾ ਕੋਈ ਕੰਮ ਖਰਾਬ ਨਹੀਂ ਹੁੰਦਾ।
Fareedkot Teekaਮਾਨਦਾਇਕ ਤਾਂ ਇਸ ਜੀਵ ਕਾ ਇਕ ਸਚਾ ਥਾਂਨ ਤੂਹੀ ਹੈਂ। ਤੇਰੇ ਮਨਨ ਕਰਨੇ ਸੇ ਇਸ ਜੀਵ ਕਾ ਕੋਈ ਕਾਜ (ਫੀਟੈ) ਬਿਗੜਤਾ ਨਹੀਂ॥
Prof. Sahib Singh(ਹਰ ਵੇਲੇ ਸਹਿਮੀ ਰਹਿੰਦੀ ਹੈ) (ਪਰ ਜਿਸ ਨੂੰ, ਹੇ ਗੋਪਾਲ) ਸਹਾਰਾ ਦੇਣ ਵਾਲਾ ਤੇ ਆਦਰ ਦੇਣ ਵਾਲਾ ਤੂੰ ਸੱਚਾ ਆਪ ਹੈਂ ਉਸ ਦਾ ਕਾਜ (ਜ਼ਿੰਦਗੀ ਦਾ ਮਨੋਰਥ) ਨਹੀਂ ਵਿਗੜਦਾ।

ਪਦ ਅਰਥ ਥਾਨਿ = ਆਸਰਾ ਦੇਣ ਵਾਲਾ। ਮਨਿ = ਮਾਣ ਦੇਣ ਵਾਲਾ। ਫੀਟੈ = ਵਿਗੜਦਾ।

SikhNet (Spanish)Sí, el Único Refugio de Gloria es el del Señor; si uno entra ahí, no pierde de seguro.

ਥਿਰੁ ਨਾਰਾਇਣੁ ਥਿਰੁ ਗੁਰੂ; ਥਿਰੁ ਸਾਚਾ ਬੀਚਾਰੁ ॥

thir naaraaein thir guroo; thir saachaa beechaar |

Sant Singh KhalsaThe Lord is eternal and forever stable; the Guru is stable, and contemplation upon the True Lord is stable.
Manmohan SinghEver-stable is God, ever-stable is the Guru and ever-stable is the True Lord's meditation.
Manmohan Singh (Punjabi)ਸਦੀਵੀ ਸਥਿਰ ਹੈ ਵਾਹਿਗੁਰੂ, ਸਦੀਵੀ ਸਥਿਰ ਹਨ ਗੁਰਦੇਵ ਅਤੇ ਸਦੀਵੀ ਸਥਿਰ ਹੈ ਸੱਚੇ ਸੁਆਮੀ ਦਾ ਸਿਮਰਨ।
Fareedkot Teekaਹੇ ਨਾਰਾਇਣ! ਤੂੰ ਸਦਾ ਥਿਰ ਹੈਂ ਯਾ ਗੁਰੂ ਥਿਰ ਹੈ। ਜੋ ਗੁਰੋਂ ਦੁਆਰਾ ਬੀਚਾਰ ਕਰਤਾ ਹੈ ਵਹੁ ਭੀ ਥਿਰ ਹੈ॥
Prof. Sahib Singh(ਉਸ ਦੇ ਸਿਰ ਉਤੇ ਤੂੰ) ਪ੍ਰਭੂ ਕਾਇਮ ਹੈਂ, ਗੁਰੂ ਰਾਖਾ ਹੈ, ਤੇਰੇ ਗੁਣਾਂ ਦੀ ਵੀਚਾਰ ਉਸ ਦੇ ਹਿਰਦੇ ਵਿਚ ਟਿਕੀ ਹੋਈ ਹੈ।

ਪਦ ਅਰਥ ਥਿਰੁ = ਅਟੱਲ, ਸਦਾ ਕਾਇਮ ਰਹਿਣ ਵਾਲਾ।

SikhNet (Spanish)Solamente Dios, el Guru y la Sabiduría Verdadera son Eternos.

ਸੁਰਿ ਨਰ ਨਾਥਹ ਨਾਥੁ ਤੂ; ਨਿਧਾਰਾ ਆਧਾਰੁ ॥

sur nar naathah naath too; nidhaaraa aadhaar |

Sant Singh KhalsaO Lord and Master of angels, men and Yogic masters, You are the support of the unsupported.
Manmohan SinghO Lord of gods, men and Yogis Thou alone art the support of the supportless.
Manmohan Singh (Punjabi)ਹੇ ਦੇਵਤਿਆ ਇਨਸਾਨਾਂ ਅਤੇ ਯੋਗੀਆਂ ਦੇ ਸੁਆਮੀ ਕੇਵਲ ਤੂੰ ਹੀ ਨਿਆਸਰਿਆਂ ਦਾ ਆਸਰਾ ਹੈ।
Fareedkot Teekaਦੇਵਤੇ ਔ ਨਰ ਪੁਨਾ ਨਾਥਾਂ ਕਾ ਭੀ ਤੂੰਹੀ ਨਾਥ ਹੈਂ ਔ ਨਿਆਸਰਿਆਂ ਕਾ ਆਸਰਾ ਹੈਂ॥
Prof. Sahib Singhਉਸ ਦੇ ਵਾਸਤੇ ਦੇਵਤਿਆਂ ਮਨੁੱਖਾਂ ਤੇ ਨਾਥਾਂ ਦਾ ਭੀ ਤੂੰ ਹੀ ਨਾਥ ਹੈਂ; ਤੂੰ ਹੀ ਨਿਆਸਰਿਆਂ ਦਾ ਆਸਰਾ ਹੈਂ।

ਪਦ ਅਰਥ ਸੁਰਿ = ਦੇਵਤੇ। ਨਾਥਹ ਨਾਥੁ = ਨਾਥਾਂ ਦਾ ਭੀ ਖਸਮ।

SikhNet (Spanish)Oh Maestro de los sabios y los adeptos, oh Dios, Tú eres el Único Soporte de aquél que no tiene ninguno.

ਸਰਬੇ ਥਾਨ ਥਨੰਤਰੀ; ਤੂ ਦਾਤਾ ਦਾਤਾਰੁ ॥

sarabe thaan thanantaree; too daataa daataar |

Sant Singh KhalsaIn all places and interspaces, You are the Giver, the Great Giver.
Manmohan SinghThou, O Lord, art pervading all places and inter-spaces, Thou alone art the Giver and Donor.
Manmohan Singh (Punjabi)ਤੂੰ ਹੇ ਸਾਈਂ! ਸਾਰਿਆਂ ਥਾਵਾਂ ਅਤੇ ਵਿਚਕਾਰਲੀਆਂ ਵਿੱਥਾਂ ਅੰਦਰ ਰਵ ਰਿਹਾ ਹੈ। ਕੇਵਲ ਤੂੰ ਹੀ ਦੇਣਹਾਰ ਅਤੇ ਦਾਨੀ ਹੈਂ।
Fareedkot Teekaਸਭ ਥਾਵੋਂ ਮੇਂ ਔ ਜੋ ਉਨ (ਥਨੰਤਰੀ) ਥਾਨੋਂ ਕੇ ਅੰਤਰ ਰਹਿਤੇ ਹੈਂ, ਸਭ ਕਾ ਦਾਨ ਦੇਨੇ ਵਾਲਾ ਉਦਾਰ ਦਾਤਾ ਹੈਂ॥
Prof. Sahib Singh(ਹੇ ਗੋਪਾਲ!) ਤੂੰ ਹਰ ਥਾਂ ਮੌਜੂਦ ਹੈਂ, ਤੂੰ ਦਾਤਿਆਂ ਦਾ ਦਾਤਾ ਹੈਂ;

ਪਦ ਅਰਥ ਥਾਨ ਥਨੰਤਰੀ = ਥਾਨ ਥਾਨ ਅੰਤਰੀ, ਹਰ ਥਾਂ ਵਿਚ।

SikhNet (Spanish)Tú prevaleces en todos los lugares y los intersticios;

ਜਹ ਦੇਖਾ ਤਹ ਏਕੁ ਤੂ; ਅੰਤੁ ਨ ਪਾਰਾਵਾਰੁ ॥

jeh dekhaa teh ek too; ant na paaraavaar |

Sant Singh KhalsaWherever I look, there I see You, Lord; You have no end or limitation.
Manmohan SinghWherever I see, there I see Thee alone, O Lord Thou has no limit and end.
Manmohan Singh (Punjabi)ਜਿੱਥੇ ਕਿਤੇ ਮੈਂ ਵੇਖਦਾ ਹਾਂ, ਉਥੇ ਮੈਂ ਸਿਰਫ ਤੈਨੂੰ ਹੀ ਵੇਖਦਾ ਹਾਂ, ਹੇ ਸੁਆਮੀ। ਤੇਰਾ ਕੋਈ ਓੜਕ ਅਤੇ ਅਖੀਰ ਨਹੀਂ।
Fareedkot Teekaਜਹਾਂ ਮੈਂ ਦੇਖਤਾ ਹੂੰ ਤਹਾਂ ਏਕ ਤੂੰਹੀ ਦ੍ਰਿਸਟ ਆਵਤਾ ਹੈਂ। ਹੇ ਪਰਮੇਸੁਰ! ਤੇਰੇ ਪਾਰ ਉਰਾਰ ਕਾ ਅੰਤ ਨਹੀਂ॥
Prof. Sahib Singhਮੈਂ ਜਿਧਰ ਤੱਕਦਾ ਹਾਂ ਤੂੰ ਹੀ ਤੂੰ ਹੈਂ, ਤੇਰਾ ਅੰਤ ਤੇਰਾ ਉਰਲਾ ਪਾਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ।
SikhNet (Spanish)Tú eres nuestro Dios Benéfico. Donde quiera que voltee la vista, Te veo a Ti solamente,

ਥਾਨ ਥਨੰਤਰਿ ਰਵਿ ਰਹਿਆ; ਗੁਰਸਬਦੀ ਵੀਚਾਰਿ ॥

thaan thanantar rav rahiaa; gurasabadee veechaar |

Sant Singh KhalsaYou are pervading and permeating the places and interspaces; reflecting upon the Word of the Guru's Shabad, You are found.
Manmohan SinghThou art contained in places and inter-spaces, By Guru's instruction Thou art reflected upon.
Manmohan Singh (Punjabi)ਤੂੰ ਥਾਵਾਂ ਤੇ ਵਿਚਕਾਰਲੀਆਂ ਵਿਥਾ ਅੰਦਰ ਵਿਆਪਦ ਹੋ ਰਿਹਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਸਿਮਰਿਆ ਜਾਂਦਾ ਹੈ।
Fareedkot Teeka(ਥਾਨ ਥਨੰਤਰਿ) ਤੂੰਹੀ ਰਵ ਰਹਿਆ ਹੈਂ। ਇਹੁ ਗੁਰ ਸਬਦੀਓਂ ਕਾ ਬੀਚਾਰ ਹੈ॥
Prof. Sahib Singh(ਹੇ ਪਾਂਡੇ!) ਸਤਿਗੁਰੂ ਦੇ ਸ਼ਬਦ ਦੀ ਵਿਚਾਰ ਵਿਚ (ਜੁੜਿਆਂ) ਹਰ ਥਾਂ ਉਹ ਗੋਪਾਲ ਹੀ ਮੌਜੂਦ (ਦਿੱਸਦਾ ਹੈ);

ਪਦ ਅਰਥ ਰਵਿ ਰਹਿਆ = ਵਿਆਪਕ ਹੈ। ਵੀਚਾਰਿ = ਵਿਚਾਰ ਦੀ ਰਾਹੀਂ।

SikhNet (Spanish)oh Señor Inconmensurable e Infinito. Sí, Tú colmas a todos en todas partes; es a través de la Palabra del Guru que uno reflexiona sobre Ti.

ਅਣਮੰਗਿਆ ਦਾਨੁ ਦੇਵਸੀ; ਵਡਾ ਅਗਮ ਅਪਾਰੁ ॥੩੪॥

anamangiaa daan devasee; vaddaa agam apaar |34|

Sant Singh KhalsaYou give gifts even when they are not asked for; You are great, inaccessible and infinite. ||34||
Manmohan SinghThe great, Unfathomable and Infinite Lord gives gifts without asking.
Manmohan Singh (Punjabi)ਵਿਸ਼ਾਲ, ਅਥਾਹ ਅਤੇ ਬੇਅੰਤ ਪ੍ਰਭੂ ਅਣਮੰਗੀਆਂ ਦਾਤਾਂ ਦਿੰਦਾ ਹੈ।
Fareedkot Teekaਤੂੰ ਸਭ ਸੋ ਵਡਾ ਹੈਂ ਔ ਮਨ ਬਾਣੀ ਕਾ ਅਵਿਸੇ ਹੈਂ ਔ ਤੇਰਾ ਪਾਰ ਕੋਈ ਨਹੀਂ ਪਾਇ ਸਕਤਾ; ਪੁਨਾ ਤੂੰ ਅਣਮੰਗਿਆਂ ਹੀ ਦਾਨ ਦੇਤਾ ਹੈਂ, ਭਾਵ ਬਿਨਾ ਮਾਗੇ ਤੇ ਖਾਨ ਪਾਨ ਦੇਤਾ ਹੈਂ॥੩੪॥
Prof. Sahib Singhਨਾਹ ਮੰਗਿਆਂ ਭੀ ਉਹ (ਹਰੇਕ ਜੀਵ ਨੂੰ) ਦਾਨ ਦੇਂਦਾ ਹੈ, ਉਹ ਸਭ ਤੋਂ ਵੱਡਾ ਹੈ, ਅਗੰਮ ਹੈ ਤੇ ਬੇਅੰਤ ਹੈ ॥੩੪॥
SikhNet (Spanish)Sin que pidamos, Tú das, oh Señor Grandioso e Insondable; Tu Límite no lo conocemos.(34)

ਦਇਆ ਦਾਨੁ ਦਇਆਲੁ ਤੂ; ਕਰਿ ਕਰਿ ਦੇਖਣਹਾਰੁ ॥

deaa daan deaal too; kar kar dekhanahaar |

Sant Singh KhalsaO Merciful Lord, You are the embodiment of mercy; creating the Creation, You behold it.
Manmohan SinghMy Merciful Master, Thou art the embodiment of compassion and charity. Creating the creation, Thou beholdest it.
Manmohan Singh (Punjabi)ਮੇਰੇ ਮਿਹਰਬਾਨ ਮਾਲਕ, ਤੂੰ ਰਹਿਮਤ ਅਤੇ ਦਾਨ ਦਾ ਸਰੂਪ ਹੈਂ। ਰਚਨਾ ਨੂੰ ਰੱਚ ਕੇ ਤੂੰ ਇਸ ਨੂੰ ਵੇਖਦਾ ਹੈਂ।
Fareedkot Teekaਹੇ ਦਿਆਲ! ਤੂੰ ਅਪਨੀ ਦਇਆ ਕਰ ਕੇ ਨਾਮ ਦਾਨ ਦੇਹ। ਤੂੰਹੀਂ ਇਨ ਜੀਆਂ ਕੋ ਕਰ ਕਰ ਕੇ ਪੁਨਾ ਇਨ ਕੇ ਕਰਮੋਂ ਕੋ ਦੇਖਨਹਾਰਾ ਹੈਂ॥
Prof. Sahib Singh(ਹੇ ਗੋਪਾਲ!) ਤੂੰ ਦਇਆਲ ਹੈਂ, ਤੂੰ (ਜੀਵਾਂ ਉਤੇ) ਦਇਆ ਕਰ ਕੇ ਬਖ਼ਸ਼ਸ਼ ਕਰ ਕੇ ਵੇਖ ਰਿਹਾ ਹੈਂ (ਭਾਵ, ਖ਼ੁਸ਼ ਹੁੰਦਾ ਹੈਂ)।
SikhNet (Spanish)Tú creas y nos sustentas a todos; eres la Manifestación de la Misericordia, la Caridad y la Compasión.

ਦਇਆ ਕਰਹਿ ਪ੍ਰਭ ਮੇਲਿ ਲੈਹਿ; ਖਿਨ ਮਹਿ ਢਾਹਿ ਉਸਾਰਿ ॥

deaa kareh prabh mel laihi; khin meh dtaeh usaar |

Sant Singh KhalsaPlease shower Your Mercy upon me, O God, and unite me with Yourself. In an instant, You destroy and rebuild.
Manmohan SinghO Lord, extending Thy mercy, Thou unitest men with Thee. Thou buildest and destroyest, in an instant.
Manmohan Singh (Punjabi)ਹੇ ਸੁਆਮੀ! ਆਪਣੀ ਮਿਹਰ ਧਾਰ ਕੇ ਤੂੰ ਜੀਵਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਇਕ ਮੁਹਤ ਵਿੱਚ ਤੂੰ ਬਣਾਉਂਦਾ ਤੇ ਢਾਹ ਦਿੰਦਾ ਹੈ।
Fareedkot Teekaਜਿਸ ਪਰ ਤੂੰ ਦਇਆ ਕਰਤਾ ਹੈਂ ਤਿਸ ਕੋ ਤੂੰ ਮੇਲ ਲੇਤਾ ਹੈਂ। ਹੇ ਸਮਰਥ! ਤੂੰ ਖਿਨ ਮੇਂ ਢਾਹਿ ਕੇ ਉਸਾਰ ਲੇਤਾ ਹੈਂ॥
Prof. Sahib Singhਹੇ ਗੋਪਾਲ-ਪ੍ਰਭੂ! (ਜਿਸ ਉਤੇ ਤੂੰ) ਮੇਹਰ ਕਰਦਾ ਹੈਂ ਉਸ ਨੂੰ ਆਪਣੇ (ਚਰਨਾਂ) ਵਿਚ ਜੋੜ ਲੈਂਦਾ ਹੈਂ, ਤੂੰ ਇਕ ਪਲ ਵਿਚ ਢਾਹ ਕੇ ਉਸਾਰਨ ਦੇ ਸਮਰਥ ਹੈਂ।
SikhNet (Spanish)Con Bondad me unes Contigo; tienes el Poder de destruir y volver a construir en un instante.

ਦਾਨਾ ਤੂ. ਬੀਨਾ ਤੁਹੀ; ਦਾਨਾ ਕੈ ਸਿਰਿ ਦਾਨੁ ॥

daanaa too. beenaa tuhee; daanaa kai sir daan |

Sant Singh KhalsaYou are all-wise and all-seeing; You are the Greatest Giver of all givers.
Manmohan SinghThou art all-wise and Thou art all-seeing Of all the givers Thou art the most supreme Giver.
Manmohan Singh (Punjabi)ਤੂੰ ਸਰਬ-ਸਿਆਣਾ ਅਤੇ ਸਾਰਾ ਕੁੱਛ-ਵੇਖਣਹਾਰ ਹੈਂ। ਸਾਰਿਆਂ ਦਾਨੀਆਂ ਵਿਚੋਂ ਤੂੰ ਪਰਮ ਵਿਸ਼ਾਲ ਦਾਨੀ ਹੈ।
Fareedkot Teekaਦਾਨਾ ਭੀ ਤੂੰਹੀ ਹੈਂ ਔ ਦੇਖਨੇ ਵਾਲਾ ਭੀ ਤੂੰਹੀਂ ਹੈਂ ਦਾਨੀਓਂ ਕੇ ਸਿਰੋਂ ਦਾਨ ਦੇਣੇ ਵਾਲਾ ਤੂੰ ਦਾਤਾ ਹੈਂ॥
Prof. Sahib Singh(ਹੇ ਗੋਪਾਲ!) ਤੂੰ (ਜੀਵਾਂ ਦੇ ਦਿਲ ਦੀ) ਜਾਣਨ ਵਾਲਾ ਹੈਂ ਤੇ ਪਰਖਣ ਵਾਲਾ ਹੈਂ, ਤੂੰ ਦਾਨਿਆਂ ਦਾ ਦਾਨਾ ਹੈਂ,

ਪਦ ਅਰਥ ਦਾਨਾ = ਜਾਣਨ ਵਾਲਾ। ਬੀਨਾ = ਪਛਾਣਨ ਵਾਲਾ। ਸਿਰਿ = ਸਿਰ ਉਤੇ। ਦਾਨੁ = ਦਾਨਾ, ਜਾਣਨ ਵਾਲਾ।

SikhNet (Spanish)sí, eres nuestro Dios siempre Benévolo. Eres el Destructor de la pobreza y del dolor,

ਦਾਲਦ ਭੰਜਨ ਦੁਖ ਦਲਣ; ਗੁਰਮੁਖਿ ਗਿਆਨੁ ਧਿਆਨੁ ॥੩੫॥

daalad bhanjan dukh dalan; guramukh giaan dhiaan |35|

Sant Singh KhalsaHe is the Eradicator of poverty, and the Destroyer of pain; the Gurmukh realizes spiritual wisdom and meditation. ||35||
Manmohan SinghGod is the Eradicator of poverty and the Destroyer of pain. The Exalted Guru, blesses man with Divine knowledge and meditation.
Manmohan Singh (Punjabi)ਵਾਹਿਗੁਰੂ ਗਰੀਬੀ ਦੂਰ ਕਰਨਹਾਰ ਅਤੇ ਪੀੜ ਨੂੰ ਨਾਸ ਕਰਨ ਵਾਲਾ ਹੈ। ਮੁਖੀ ਗੁਰਦੇਵ ਜੀ ਬੰਦੇ ਨੂੰ ਬ੍ਰਹਮ ਵੀਚਾਰ ਅਤੇ ਸਿਮਰਨ ਬਖਸ਼ਦੇ ਹਨ।
Fareedkot Teekaਦਲਿਦ੍ਰ ਕੋ (ਭੰਜਨ) ਭੰਨਣੇ ਵਾਲਾ ਪੁਨਾ ਦੁਖੋਂ ਕੋ ਦਲਨਹਾਰ ਭੀ ਤੂੰ ਹੀ ਹੈਂ। ਗਿਆਨ ਕਰ ਕੇ ਗੁਰਮੁਖੋਂ ਕਾ ਤੁਮਾਰੇ ਮੇਂ ਧਿਆਨ ਲਾਗਤਾ ਹੈ॥੩੫॥
Prof. Sahib Singhਦਲਿਦ੍ਰ ਤੇ ਦੁੱਖ ਨਾਸ ਕਰਨ ਵਾਲਾ ਹੈਂ; ਤੂੰ ਆਪਣੇ ਨਾਲ ਡੂੰਘੀ ਸਾਂਝ (ਤੇ ਆਪਣੇ ਚਰਨਾਂ ਦੀ) ਸੁਰਤ ਸਤਿਗੁਰੂ ਦੀ ਰਾਹੀਂ ਦੇਂਦਾ ਹੈਂ ॥੩੫॥

ਪਦ ਅਰਥ ਦਾਲਦ = ਦਲਿਦ੍ਰ, ਗਰੀਬੀ। ਦਲਣ = ਨਾਸ ਕਰਨ ਵਾਲਾ। ਗੁਰਮੁਖਿ = ਗੁਰੂ ਦੀ ਰਾਹੀਂ। ਗਿਆਨੁ = ਡੂੰਘੀ ਸਾਂਝ, ਜਾਣ-ਪਛਾਣ। ਧਿਆਨੁ = ਟਿਕਵੀਂ ਸੁਰਤ ॥੩੫॥

SikhNet (Spanish)y a través del Guru nos bendices con Sabiduría y una Mente Contemplativa. (35)

ਧਨਿ ਗਇਐ ਬਹਿ ਝੂਰੀਐ; ਧਨ ਮਹਿ ਚੀਤੁ ਗਵਾਰ ॥

dhan geiai beh jhooreeai; dhan meh cheet gavaar |

Sant Singh KhalsaLosing his wealth, he cries out in anguish; the fool's consciousness is engrossed in wealth.
Manmohan SinghLosing wealth, the mortal greatly grieves. The mind of the fool is engrossed. in riches.
Manmohan Singh (Punjabi)ਦੌਲਤ ਦੇ ਚਲੇ ਜਾਣ ਤੇ ਜੀਵ ਬਹੁਤ ਅਫਸੋਸ ਕਰਦਾ ਹੈ। ਮੂਰਖ ਦਾ ਮਨ, ਧਨ ਪਦਾਰਥ ਵਿੱਚ ਖੱਚਤ ਹੋਇਆ ਹੋਇਆ ਹੈ।
Fareedkot Teekaਜਿਸ ਧਨ ਕੇ ਚਲੇ ਜਾਨੇ ਕਰ ਬੈਠ ਕਰ ਝੂਰੀਦਾ ਹੈ, ਤਿਸੁ ਧਨ ਮੇਂ ਗਵਾਰੋਂ ਕਾ ਚਿਤੁ ਲਗ ਰਹਾ ਹੈ॥
Prof. Sahib Singhਮੂਰਖ ਮਨੁੱਖ ਦਾ ਮਨ (ਸਦਾ) ਧਨ ਵਿਚ (ਰਹਿੰਦਾ) ਹੈ, (ਇਸ ਲਈ) ਜੇ ਧਨ ਚਲਾ ਜਾਏ ਤਾਂ ਬੈਠਾ ਝੁਰਦਾ ਹੈ।

ਪਦ ਅਰਥ ਧਨਿ ਗਇਐ = ਜੇ ਧਨ ਚਲਾ ਜਾਏ। ਚੀਤੁ ਗਵਾਰ = ਗਵਾਰ ਦਾ ਚਿੱਤ।

SikhNet (Spanish)Si uno pierde su riqueza, se lamenta, porque el corazón del hombre,

ਧਨੁ ਵਿਰਲੀ ਸਚੁ ਸੰਚਿਆ; ਨਿਰਮਲੁ ਨਾਮੁ ਪਿਆਰਿ ॥

dhan viralee sach sanchiaa; niramal naam piaar |

Sant Singh KhalsaHow rare are those who gather the wealth of Truth, and love the Immaculate Naam, the Name of the Lord.
Manmohan SinghA few amass the wealth of truth and love the Immaculate Name.
Manmohan Singh (Punjabi)ਬਹੁਤ ਥੋੜੇ ਸੱਚ ਦੀ ਦੌਲਤ ਨੂੰ ਇਕੱਤਰ ਕਰਦੇ ਅਤੇ ਪਵਿੱਤਰ ਨਾਮ ਨਾਲ ਪ੍ਰੇਮ ਪਾਉਂਦੇ ਹਨ।
Fareedkot Teekaਤਿਸ ਤੇ ਰਹਤ ਹੋ ਕਰ ਪਰਮੇਸਰ ਦਾ ਨਿਰਮਲ ਔਰ ਸਚਾ ਜੋ ਨਾਮੁ ਧਨੁ ਹੈ, ਸੋ (ਵਿਰਲੀ) ਥੋੜੇ ਪੁਰਸੋਂ ਨੇ ਪਿਆਰ ਕਰ ਕੇ ਇਕਤ੍ਰ ਕੀਆ, ਭਾਵ ਰਿਦੇ ਮੇਂ ਧਾਰਿਆ ਹੈ॥
Prof. Sahib Singhਵਿਰਲੇ ਬੰਦਿਆਂ ਨੇ ਪਿਆਰ ਨਾਲ (ਗੋਪਾਲ ਦਾ) ਪਵਿਤ੍ਰ ਨਾਮ-ਰੂਪ ਸੱਚਾ ਧਨ ਇਕੱਠਾ ਕੀਤਾ ਹੈ।

ਪਦ ਅਰਥ ਵਿਰਲੀ = ਵਿਰਲਿਆਂ ਨੇ। ਸੰਚਿਆ = ਇਕੱਠਾ ਕੀਤਾ। ਪਿਆਰਿ = ਪਿਆਰ ਦੀ ਰਾਹੀਂ।

SikhNet (Spanish)de poca Sabiduría, está en sus posesiones. Extraordinario es aquél que atesora la Riqueza de la Verdad y ama el Nombre Inmaculado.

ਧਨੁ ਗਇਆ ਤਾ ਜਾਣ ਦੇਹਿ; ਜੇ ਰਾਚਹਿ ਰੰਗਿ ਏਕ ॥

dhan geaa taa jaan dehi; je raacheh rang ek |

Sant Singh KhalsaIf by losing your wealth, you may become absorbed in the Love of the One Lord, then just let it go.
Manmohan SinghIf by losing wealth, thou can be absorbed in the love of the One Lord, let it go then.
Manmohan Singh (Punjabi)ਜੇਕਰ ਦੌਲਤ ਦੇ ਚਲੇ ਜਾਣ ਨਾਲ ਤੂੰ ਇੱਕ ਸਾਹਿਬ ਦੀ ਪ੍ਰੀਤ ਅੰਦਰ ਲੀਨ ਹੋ ਸਕਦਾ ਹੈ, ਤਦ ਤੂੰ ਇਸ ਨੂੰ ਚਲੀ ਜਾਣ ਦੇ।
Fareedkot Teekaਜੇ ਏਕ ਕੇ ਪ੍ਰੇਮ ਮੇਂ ਮਨੁ ਰਾਚੇ ਔ ਧਨੁ ਗਿਆ ਹੈ ਤਾਂ ਜਾਣ ਦੇਹ॥
Prof. Sahib Singh(ਹੇ ਪਾਂਡੇ! ਗੋਪਾਲ ਨਾਲ ਚਿੱਤ ਜੋੜਿਆਂ) ਜੇ ਧਨ ਗੁਆਚਦਾ ਹੈ ਤਾਂ ਗੁਆਚਣ ਦੇਹ,

ਪਦ ਅਰਥ ਰਾਚਹਿ = ਤੂੰ ਰਚਿਆ ਰਹੇਂ। ਰੰਗਿ ਏਕ = ਇਕ ਗੋਪਾਲ ਦੇ ਰੰਗ ਵਿਚ।

SikhNet (Spanish)Si has perdido tus riquezas, no te lamentes;

ਮਨੁ ਦੀਜੈ. ਸਿਰੁ ਸਉਪੀਐ; ਭੀ ਕਰਤੇ ਕੀ ਟੇਕ ॥

man deejai. sir saupeeai; bhee karate kee ttek |

Sant Singh KhalsaDedicate your mind, and surrender your head; seek only the Support of the Creator Lord.
Manmohan SinghDeliver thou thy soul and also surrender thy head to thy Lord and seek thou only thy Creator's support.
Manmohan Singh (Punjabi)ਆਪਣੇ ਸੁਆਮੀ ਨੂੰ ਤੂੰ ਆਪਣੀ ਆਤਮਾ ਭੇਟਾ ਧਰ ਦੇ, ਆਪਣਾ ਸੀਸ ਭੀ ਸਮਰਪਨ ਕਰ ਦੇ ਅਤੇ ਆਪਣੇ ਸਿਰਜਣਹਾਰ ਦਾ ਹੀ ਅਸਰਾ ਲੈ।
Fareedkot Teekaਮਨ ਦੇ ਕੇ (ਸਿਰੁ) ਹੰਤਾ ਭੀ ਸੌਪੀਏ ਫੇਰ ਭੀ ਕਰਤੇ ਕੀ ਹੀ (ਟੇਕ) ਸਰਣ ਲਈਏ, ਭਾਵ ਤ੍ਯਾਗ ਦਾ ਅਭਿਮਾਨੁ ਨ ਕਰੀਏ॥
Prof. Sahib Singh(ਪਰ ਹਾਂ) ਜੇ ਤੂੰ ਇਕ ਪ੍ਰਭੂ ਦੇ ਪਿਆਰ ਵਿਚ ਜੁੜ ਸਕੇਂ (ਤਾਂ ਇਸ ਦੀ ਖ਼ਾਤਰ) ਮਨ ਭੀ ਦੇ ਦੇਣਾ ਚਾਹੀਦਾ ਹੈ, ਸਿਰ ਭੀ ਅਰਪਣ ਕਰ ਦੇਣਾ ਚਾਹੀਦਾ ਹੈ; (ਇਹ ਸਭ ਕੁਝ ਦੇ ਕੇ) ਫਿਰ ਭੀ ਕਰਤਾਰ ਦੀ (ਮੇਹਰ ਦੀ) ਆਸ ਰੱਖਣੀ ਚਾਹੀਦੀ ਹੈ।

ਪਦ ਅਰਥ ਟੇਕ = ਆਸਰਾ।

SikhNet (Spanish)estás fundido en el Amor de tu Único Dios.

ਧੰਧਾ ਧਾਵਤ ਰਹਿ ਗਏ; ਮਨ ਮਹਿ ਸਬਦੁ ਅਨੰਦੁ ॥

dhandhaa dhaavat reh ge; man meh sabad anand |

Sant Singh KhalsaWorldly affairs and wanderings cease, when the mind is filled with the bliss of the Shabad.
Manmohan SinghThe worldly affairs and wanderings come to an end, when the Name's bliss enters into the man's mind.
Manmohan Singh (Punjabi)ਜਦ ਨਾਮ ਦੀ ਖੁਸ਼ੀ ਮਨੁੱਖ ਦੇ ਚਿੱਤ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਤਾਂ ਸੰਸਾਰੀ ਵਿਹਾਰ ਅਤੇ ਭਟਕਣੇ ਮੁੱਕ ਜਾਂਦੇ ਹਨ।
Fareedkot Teekaਜਬ ਮਨ ਮੇਂ ਸਬਦ ਕਾ ਅਨੰਦ ਆਇਆ ਔਰੁ (ਗੁਰ) ਪੂਜਾ ਰੂਪ ਪਰਮੇਸਰ ਨੂੰ ਮਿਲੇ, ਤਬ ਜੋ ਧੰਦਾ ਹੈਸੀ ਤਿਸ ਕੀ ਤ੍ਰਫ ਧਾਉਣੇ ਸੇ ਰਹਤ ਹੋ ਗਏ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਮਨ ਵਿਚ (ਸਤਿਗੁਰੂ ਦਾ) ਸ਼ਬਦ (ਵੱਸ ਪੈਂਦਾ) ਹੈ (ਰਾਮ-ਨਾਮ ਦਾ) ਆਨੰਦ (ਆ ਜਾਂਦਾ) ਹੈ, ਉਹ (ਮਾਇਆ ਦੇ) ਧੰਧਿਆਂ ਵਿਚ ਭਟਕਣ ਤੋਂ ਰਹਿ ਜਾਂਦੇ ਹਨ,
SikhNet (Spanish)Ofrécele tu cuerpo y tu mente y apóyate solamente en el Único Señor.

ਦੁਰਜਨ ਤੇ ਸਾਜਨ ਭਏ; ਭੇਟੇ ਗੁਰ ਗੋਵਿੰਦ ॥

durajan te saajan bhe; bhette gur govind |

Sant Singh KhalsaEven one's enemies become friends, meeting with the Guru, the Lord of the Universe.
Manmohan SinghMeeting with the Guru-God. even the enemies become friends.
Manmohan Singh (Punjabi)ਗੁਰੂ-ਪ੍ਰਮੇਸ਼ਰ ਨਾਲ ਮਿਲਣ ਦੁਆਰਾ ਵੈਰੀ ਭੀ ਮਿੱਤ੍ਰ ਹੋ ਜਾਂਦੇ ਹਨ।
Fareedkot Teekaਜਬ (ਗੁਰ) ਪੂਜਾ ਰੂਪ ਪਰਮੇਸਰ ਨੂੰ ਮਿਲੇ ਤਬ ਜੋ ਦੁਰਜਨ ਥੇ, ਸੋ ਸਜਨ ਹੋ ਗਏ ਹੈਂ॥
Prof. Sahib Singh(ਕਿਉਂਕਿ) ਗੁਰੂ ਪਰਮਾਤਮਾ ਨੂੰ ਮਿਲਿਆਂ ਉਹ ਮੰਦੇ ਤੋਂ ਚੰਗੇ ਬਣ ਜਾਂਦੇ ਹਨ।

ਪਦ ਅਰਥ ਭੇਟੇ = ਮਿਲੇ।

SikhNet (Spanish)Tus esfuerzos y tu afán por lo exterior cesan, tu mente se establece en la Palabra del Guru y tú vives en Éxtasis.

ਬਨੁ ਬਨੁ ਫਿਰਤੀ ਢੂਢਤੀ; ਬਸਤੁ ਰਹੀ ਘਰਿ ਬਾਰਿ ॥

ban ban firatee dtoodtatee; basat rahee ghar baar |

Sant Singh KhalsaWandering from forest to forest searching, you will find that those things are within the home of your own heart.
Manmohan SinghThe things thou wanderest for, searching forest to forest, abides within thy very home.
Manmohan Singh (Punjabi)ਜਿਹੜੀ ਚੀਜ਼ ਨੂੰ ਤੂੰ ਜੰਗਲ ਜੰਗਲ ਲੱਭਦੀ ਫਿਰਦੀ ਹੈਂ, ਉਹ ਤੇਰੇ ਆਪਣੇ ਗ੍ਰਹਿ ਅੰਦਰ ਹੀ ਵੱਸਦੀ ਹੈ।
Fareedkot Teekaਅਗੇ ਤੋ ਬੁਧੀ ਬਨ ਬਨ ਮੇਂ (ਢੂਢਤੀ) ਖੋਜਤੀ ਫਿਰਤੀ ਥੀ ਔ (ਘਰਿ) ਅੰਤਸਕਰਣ ਕੇ (ਬਾਰਿ) ਬੀਚ ਆਤਮ ਵਸਤੂ ਰਹਿ ਗਈ॥
Prof. Sahib Singh(ਜੋ ਜੀਵ-ਇਸਤ੍ਰੀ ਉਸ ਪ੍ਰਭੂ-ਨਾਮ ਦੀ ਖ਼ਾਤਰ) ਜੰਗਲ ਜੰਗਲ ਢੂੰਢਦੀ ਫਿਰੀ (ਉਸ ਨੂੰ ਨਾਹ ਮਿਲਿਆ, ਕਿਉਂਕਿ) ਉਹ (ਨਾਮ-) ਵਸਤ ਤਾਂ ਹਿਰਦੇ ਵਿਚ ਸੀ, ਘਰ ਦੇ ਅੰਦਰ ਹੀ ਸੀ।

ਪਦ ਅਰਥ ਬਸਤੁ = 'ਨਾਮ'-ਰੂਪੀ (ਅਸਲ) ਚੀਜ਼। ਘਰਿ = ਘਰ ਵਿਚ। ਬਾਰਿ = ਦਰਵਾਜ਼ੇ ਦੇ ਅੰਦਰ।

SikhNet (Spanish)Y de estar triste por la dualidad, te vuelves Santo, encontrando a tu Dios Guru.

ਸਤਿਗੁਰਿ ਮੇਲੀ ਮਿਲਿ ਰਹੀ; ਜਨਮ ਮਰਣ ਦੁਖੁ ਨਿਵਾਰਿ ॥੩੬॥

satigur melee mil rahee; janam maran dukh nivaar |36|

Sant Singh KhalsaUnited by the True Guru, you shall remain united, and the pains of birth and death will be ended. ||36||
Manmohan SinghUnited by the True Guru, thou shalt remain blended with the Lord and thy pain of birth and death shall end.
Manmohan Singh (Punjabi)ਸੱਚੇ ਗੁਰਾਂ ਦੀ ਮਿਲਾਈ ਹੋਈ ਤੂੰ ਪ੍ਰਭੂ ਨਾਲ ਅਭੇਦ ਹੋਈ ਰਹੇਗੀ ਅਤੇ ਤੇਰੀ ਜੰਮਣ ਤੇ ਮਰਨ ਦੀ ਪੀੜ ਮੁੱਕ ਜਾਊਗੀ।
Fareedkot Teekaਜਿਨ ਕੀ ਬੁਧੀ ਸਤਿਗੁਰੋਂ ਨੇ ਮੇਲੀ ਹੈ, ਸੋ ਤਿਨ ਕੀ ਮਿਲ ਰਹੀ ਹੈ। ਫਲ ਕਿਆ ਹੂਆ? ਜਨਮ ਮਰਣ ਕਾ ਜੋ ਦੁਖ ਥਾ, ਸੋ (ਨਿਵਾਰਿ) ਨਿਵਰਤ ਹੋਆ ਹੈ॥੩੬॥
Prof. Sahib Singhਜਦੋਂ ਸਤਿਗੁਰੂ ਨੇ (ਪ੍ਰਭੂ) ਮਿਲਾਇਆ ਤਾਂ (ਉਹ ਉਸ ਦੇ ਨਾਮ ਵਿਚ) ਜੁੜ ਬੈਠੀ, ਤੇ ਉਸ ਦਾ ਜਨਮ ਮਰਨ ਦਾ ਦੁੱਖ ਮੁੱਕ ਗਿਆ ॥੩੬॥

ਪਦ ਅਰਥ ਸਤਿਗੁਰਿ = ਗੁਰੂ ਨੇ ॥੩੬॥

SikhNet (Spanish)Lo que has tratado de encontrar en los bosques, aparece en tu propia casa. Por la Gracia del Guru te unes con tu Señor y para ti cesa el dolor de la trasmigración. (36)

ਨਾਨਾ ਕਰਤ. ਨ ਛੂਟੀਐ; ਵਿਣੁ ਗੁਣ. ਜਮ ਪੁਰਿ ਜਾਹਿ ॥

naanaa karat. na chhootteeai; vin gun. jam pur jaeh |

Sant Singh KhalsaThrough various rituals, one does not find release. Without virtue, one is sent to the City of Death.
Manmohan SinghPerforming various rituals, one is released not. Without virtue, he goes to the city of death.
Manmohan Singh (Punjabi)ਅਨੇਕਾਂ ਕਰਮ ਕਾਂਡ ਕਰਨ ਦੁਆਰਾ ਜੀਵ ਦੀ ਖ਼ਲਾਸੀ ਨਹੀਂ ਹੁੰਦੀ ਨੇਕੀ ਦੇ ਬਗੈਰ ਉਹ ਮੌਤ ਦੇ ਸ਼ਹਿਰ ਨੂੰ ਜਾਂਦਾ ਹੈ।
Fareedkot Teekaਨਾਨਾ ਪ੍ਰਕਾਰ ਕੇ ਕਰਮ ਕਰਤਿਆਂ ਜਨਮ ਮਰਨ ਸੇ ਨਹੀਂ ਛੂਟੀਤਾ। ਬਿਨਾ ਗਿਆਨ ਗੁਣ ਤੇ ਜਮ ਪੁਰ ਹੀ ਜਾਨਾ ਹੋਤਾ ਹੈ॥
Prof. Sahib Singhਅਨੇਕਾਂ (ਧਾਰਮਿਕ) ਕਰਮ ਕੀਤਿਆਂ (ਅਹੰਕਾਰ ਤੋਂ) ਖ਼ਲਾਸੀ ਨਹੀਂ ਹੋ ਸਕਦੀ, ਗੋਪਾਲ ਦੇ ਗੁਣ ਗਾਉਣ ਤੋਂ ਬਿਨਾ (ਇਸ ਅਹੰਕਾਰ ਦੇ ਕਾਰਨ) ਨਰਕ ਵਿਚ ਹੀ ਪਈਦਾ ਹੈ।

ਪਦ ਅਰਥ ਨਾਨਾ = ਅਨੇਕਾਂ ਕਰਮ। ਜਮ ਪੁਰਿ = ਜਮ ਦੀ ਪੁਰੀ ਵਿਚ। ਜਾਹਿ = ਜਾਂਦੇ ਹਨ।

SikhNet (Spanish)Uno no es liberado por algún tipo de acciones; sin la Virtud interior, uno queda sujeto a la muerte;

ਨਾ ਤਿਸੁ ਏਹੁ. ਨ ਓਹੁ ਹੈ; ਅਵਗੁਣਿ ਫਿਰਿ ਪਛੁਤਾਹਿ ॥

naa tis ehu. na ohu hai; avagun fir pachhutaeh |

Sant Singh KhalsaOne will not have this world or the next; committing sinful mistakes, one comes to regret and repent in the end.
Manmohan SinghCommitting sins, one grieves in the end and loses this world as also the yonder one,
Manmohan Singh (Punjabi)ਪਾਪ ਕਮਾ ਕੇ ਜੀਵ ਅਖੀਰ ਨੂੰ ਪਛਤਾਉਂਦਾ ਹੈ ਅਤੇ ਉਹ ਇਸ ਲੋਕ ਤੇ ਉਸ ਲੋਕ ਨੂੰ ਭੀ ਵੰਝਾ ਲੈਂਦਾ ਹੈ।
Fareedkot Teekaਗੁਣ ਧਾਰਣ ਕਰ ਕੇ (ਫਿਰਿ) ਬਹੁੜ ਜੀਵ ਪਛਤਾਵਤਾ ਹੈ। ਨ ਤਿਸ ਜੀਵ ਕਾ ਏਹੁ ਲੋਕ ਸਉਰਾ ਅਰ ਨਾ ਪ੍ਰਲੋਕ ਸਉਰਾ; ਵਾ ਨ ਏਹੁ ਮਾਯਾ ਮਿਲੀ ਅਰੁ ਨਾ ਓਹੁ ਪਰਮੇਸ੍ਵਰ ਮਿਲਾ॥
Prof. Sahib Singh(ਜੋ ਮਨੁੱਖ ਨਿਰੇ 'ਕਰਮਾਂ' ਦਾ ਹੀ ਆਸਰਾ ਲੈਂਦਾ ਹੈ) ਉਸ ਨੂੰ ਨਾਹ ਇਹ ਲੋਕ ਮਿਲਿਆ ਨਾਹ ਪਰਲੋਕ (ਭਾਵ, ਉਸ ਨੇ ਨਾਹ 'ਦੁਨੀਆ' ਸਵਾਰੀ ਨਾਹ 'ਦੀਨ', ਅਜੇਹੇ ਬੰਦੇ, ਕਰਮ ਕਾਂਡ ਦੇ) ਔਗੁਣ ਵਿਚ ਫਸੇ ਰਹਿਣ ਕਰਕੇ ਅੰਤ ਪਛੁਤਾਉਂਦੇ ਹੀ ਹਨ।

ਪਦ ਅਰਥ ਤਿਸੁ = ਉਸ ਮਨੁੱਖ ਨੂੰ। ਏਹੁ = ਇਹ ਲੋਕ। ਓਹੁ = ਪਰਲੋਕ।

SikhNet (Spanish)y no está ni aquí ni allá y se lamenta por sus errores.

ਨਾ ਤਿਸੁ ਗਿਆਨੁ. ਨ ਧਿਆਨੁ ਹੈ; ਨਾ ਤਿਸੁ ਧਰਮੁ ਧਿਆਨੁ ॥

naa tis giaan. na dhiaan hai; naa tis dharam dhiaan |

Sant Singh KhalsaHe has neither spiritual wisdom or meditation; neither Dharmic faith mor meditation.
Manmohan SinghHe possesses neither gnosis nor concentration, neither faith nor meditation.
Manmohan Singh (Punjabi)ਉਸ ਦੇ ਪੱਲੇ ਨਾਂ ਬ੍ਰਹਿਮ ਗਿਆਤ ਹੈ ਨਾਂ ਇਕਾਗਰਤਾ ਨਾਂ ਈਮਾਨ ਅਤੇ ਨਾਂ ਹੀ ਸਿਮਰਨ।
Fareedkot Teekaਨਾ ਹੀ ਤਿਸ ਕੋ ਗਿਆਨ ਪ੍ਰਾਪਤਿ ਹੂਆ, ਨਾ ਤਿਸ ਕਾ ਭਗਵਤ ਮੇਂ ਧਿਆਨ ਹੀ ਲਾਗਾ, ਨਾ ਤਿਸ ਕਾ ਧਰਮ ਕਰਮੋਂ ਮੇਂ ਹੀ ਧਿਆਨੁ ਲਗਾ॥
Prof. Sahib Singhਐਸੇ ਮਨੁੱਖ ਨੂੰ ਨਾਹ ਗੋਪਾਲ ਨਾਲ ਡੂੰਘੀ ਸਾਂਝ ਹਾਸਲ ਹੁੰਦੀ ਹੈ, ਨਾਹ ਉੱਚੀ ਸੁਰਤ, ਤੇ ਨਾਹ ਹੀ ਧਰਮ।

ਪਦ ਅਰਥ ਧਿਆਨੁ = ਉੱਚੀ ਸੁਰਤ।

SikhNet (Spanish)¿cómo se puede alcanzar al Señor Sublime sin el Nombre?

ਵਿਣੁ ਨਾਵੈ. ਨਿਰਭਉ ਕਹਾ; ਕਿਆ ਜਾਣਾ ਅਭਿਮਾਨੁ ॥

vin naavai. nirbhau kahaa; kiaa jaanaa abhimaan |

Sant Singh KhalsaWithout the Name, how can one be fearless? How can he understand egotistical pride?
Manmohan SinghWithout the Name, how can he be fearless and how can he know the evil of ego?
Manmohan Singh (Punjabi)ਨਾਮ ਦੇ ਬਾਝੋਂ ਉਹ ਨਿਡਰ ਕਿਸ ਤਰ੍ਹਾਂ ਹੋ ਸਕਦਾ ਹੈ ਅਤੇ ਕਿਸ ਤਰ੍ਹਾਂ ਹੰਕਾਰ ਦੀ ਦੁਸ਼ਟਤਾ ਨੂੰ ਜਾਣ ਸਕਦਾ ਹੈ।
Fareedkot Teekaਏਹ ਜੀਵ ਨਾਮ ਜਪੇ ਬਿਨਾ ਨਿਰਭੈਤਾ ਕੋ ਕੈਸੇ ਪ੍ਰਾਪਤਿ ਹੋਵੇਗਾ ਔ ਕਿਆ ਜਾਣੀਏ ਇਸ ਜੀਵ ਕਾ ਅਭਿਮਾਨ ਕਰ ਕੇ ਪ੍ਰਲੋਕ ਮੇਂ ਕਿਆ ਹਾਲ ਹੋਵੇਗਾ?☬ਜਗ੍ਯਾਸੂ ਕੀ ਦ੍ਰਿਸਟ ਦਿਖਾਵਤੇ ਹੈਂ:
Prof. Sahib Singh(ਇਹ ਅਹੰਕਾਰ ਦੇ ਕਾਰਨ) 'ਨਾਮ' ਤੋਂ ਬਿਨਾ ਨਿਰਭਉ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ, 'ਅਹੰਕਾਰ' ਨੂੰ ਸਮਝਿਆ ਨਹੀਂ ਜਾ ਸਕਦਾ (ਭਾਵ, ਅਹੰਕਾਰ ਵਿਚ ਟਿਕੇ ਰਿਹਾਂ ਇਹ ਸਮਝ ਭੀ ਨਹੀਂ ਆਉਂਦੀ ਕਿ ਸਾਡੇ ਉਤੇ ਅਹੰਕਾਰ ਦੀ ਕਾਠੀ ਪਈ ਹੋਈ ਹੈ)।

ਪਦ ਅਰਥ ਕਹਾ = ਕਿਥੇ? (ਭਾਵ,) ਨਹੀਂ ਮਿਲਦਾ। ਕਿਆ ਜਾਣਾ = ਸਮਝਿਆ ਨਹੀਂ ਜਾ ਸਕਦਾ।

SikhNet (Spanish)¿Cómo puede uno entender el dolor que le causa su ego?

ਥਾਕਿ ਰਹੀ. ਕਿਵ ਅਪੜਾ; ਹਾਥ ਨਹੀ. ਨਾ ਪਾਰੁ ॥

thaak rahee. kiv aparraa; haath nahee. naa paar |

Sant Singh KhalsaI am so tired - how can I get there? This ocean has no bottom or end.
Manmohan SinghI am tired. How can I get at my Lord, who is Unfathomable and Endless?
Manmohan Singh (Punjabi)ਮੈਂ ਹਾਰ ਹੁੱਟ ਗਈ ਹਾਂ। ਆਪਣੇ ਸੁਆਮੀ ਕੋਲ ਜੋ ਬੇਥਾਹ ਅਤੇ ਅੰਤ-ਰਹਿਤ ਹੈ, ਮੈਂ ਕਿਸ ਤਰ੍ਹਾਂ ਪੁੱਜ ਸਕਦੀ ਹਾਂ?
Fareedkot Teekaਅਨੇਕ ਕਰਮ ਕਰਤੀ ਹੂਈ ਬੁਧੀ ਥਾਕ ਰਹੀ ਹੈ। ਤਾਂ ਤੇ ਪਰਮੇਸਰ ਕੋ ਕਿਸ ਪ੍ਰਕਾਰ ਪਹੁੰਚਾਂ? ਸੰਸਾਰ ਸਮੁੰਦਰ ਕੀ ਥਾਹ ਨਹੀਂ ਹੈ ਔਰ ਪਾਰ ਰੂਪ ਅਪਨਾ ਸਰੂਪ ਨਜਰ ਨਹੀਂ ਆਵਤਾ ਹੈ॥
Prof. Sahib Singh(ਇਹ ਇਕ ਐਸਾ ਸਮੁੰਦਰ ਹੈ ਕਿ) ਇਸ ਦੀ ਡੂੰਘਾਈ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ, ਮੈਂ ਜਤਨ ਕਰ ਕੇ ਥੱਕ ਗਈ ਹਾਂ, ਪਰ ਅੰਤ ਨਹੀਂ ਪਾ ਸਕੀ;

ਪਦ ਅਰਥ ਹਾਥ = (ਅਭਿਮਾਨ ਦੀ) ਹਾਥ, ਥਾਹ।

SikhNet (Spanish)Se fatiga en su esfuerzo y no puede alcanzar su destino final que desconoce.

ਨਾ ਸਾਜਨ ਸੇ ਰੰਗੁਲੇ; ਕਿਸੁ ਪਹਿ ਕਰੀ ਪੁਕਾਰ ॥

naa saajan se rangule; kis peh karee pukaar |

Sant Singh KhalsaI have no loving companions, whom I can ask for help.
Manmohan SinghI have not the loved friends, to whom I may cry for help.
Manmohan Singh (Punjabi)ਮੇਰੇ ਉਹ ਪਿਆਰੇ ਮਿੱਤ੍ਰ ਨਹੀਂ ਜਿਨ੍ਹਾਂ ਕੋਲ ਮੈਂ ਸਹਾਇਤਾ ਲਈ ਫ਼ਰਿਆਦ ਕਰਾਂ।
Fareedkot Teekaਨ ਸੰਤ ਜਨ ਮੇਰੇ ਕੋ ਪ੍ਰਾਪਤਿ ਹੂਏ ਜੋ ਪ੍ਰੇਮੀ ਹੈ, ਤਾਂ ਤੇ ਕਿਸ ਪਾਸ ਮੈਂ ਪੁਕਾਰੁ ਕਰੂੰ॥
Prof. Sahib Singhਗੋਪਾਲ ਦੇ ਨਾਮ ਵਿਚ ਰੰਗੇ ਹੋਏ ਗੁਰਮੁਖਾਂ ਤੋਂ ਬਿਨਾ ਹੋਰ ਕਿਸੇ ਅੱਗੇ ਇਹ ਦੁੱਖ ਦੱਸਿਆ ਭੀ ਨਹੀਂ ਜਾ ਸਕਦਾ।

ਪਦ ਅਰਥ ਰੰਗੁਲੇ = ਰੰਗੇ ਹੋਏ, ਪ੍ਰਭੂ ਦੇ ਪਿਆਰ ਵਿਚ ਰੰਗੇ ਹੋਏ।

SikhNet (Spanish)No tiene ningún amigo querido a quien pedirle ayuda, pero si le rezara al Señor,

ਨਾਨਕ. ਪ੍ਰਿਉ ਪ੍ਰਿਉ ਜੇ ਕਰੀ; ਮੇਲੇ ਮੇਲਣਹਾਰੁ ॥

naanak. priau priau je karee; mele melanahaar |

Sant Singh KhalsaO Nanak, crying out, "Beloved, Beloved", we are united with the Uniter.
Manmohan SinghNanak, if I utter the Name of my Beloved Groom, God, the Uniter, shall unite me with Himself.
Manmohan Singh (Punjabi)ਨਾਨਕ, ਜੇਕਰ ਮੈਂ ਆਪਣੇ ਪਿਆਰੇ ਕੰਤ ਦੇ ਨਾਮ ਦਾ ਉਚਾਰਨ ਕਰਾਂ ਤਾਂ ਮਿਲਾਉਣ ਵਾਲਾ ਵਾਹਿਗੁਰੂ ਮੈਨੂੰ ਆਪਣੇ ਨਾਲ ਮਿਲਾ ਲਵੇਗਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪਤੀ ਪਤੀ ਜੇ ਕਹੀਏ ਤੋ (ਮੇਲਣਹਾਰੁ) ਪਰਮੇਸਰ ਮੇਲੇਗਾ॥
Prof. Sahib Singhਹੇ ਨਾਨਕ! ਜੇ ਮੈਂ ਉਸ ਪਿਆਰੇ ਪ੍ਰਭੂ ਨੂੰ ਮੁੜ ਮੁੜ ਯਾਦ ਕਰਾਂ ਤੇ ਉਹ ਮੇਲਣ ਦੇ ਸਮਰੱਥ ਪਿਆਰਾ ਆਪ ਹੀ ਮਿਲਾ ਲੈਂਦਾ ਹੈ।

ਪਦ ਅਰਥ ਪ੍ਰਿਉ = ਪਿਆਰਾ। ਕਰੀ = ਮੈਂ ਕਰਾਂ। ਮੇਲਣਹਾਰੁ = ਜੋ ਮੇਲਣ ਨੂੰ ਸਮਰੱਥ ਹੈ।

SikhNet (Spanish)el Señor lo tomaría para unirlo con Él.

ਜਿਨਿ ਵਿਛੋੜੀ ਸੋ ਮੇਲਸੀ; ਗੁਰ ਕੈ ਹੇਤਿ ਅਪਾਰਿ ॥੩੭॥

jin vichhorree so melasee; gur kai het apaar |37|

Sant Singh KhalsaHe who separated me, unites me again; my love for the Guru is infinite. ||37||
Manmohan SinghHe, who separated me, will unite me with Himself, if I love the Guru infinitely.
Manmohan Singh (Punjabi)ਜੇਕਰ ਮੇਰਾ ਗੁਰਾਂ ਨਾਲ ਬੇਅੰਤ ਹੀ ਪਿਆਰ ਪੈ ਜਾਵੇ, ਤਾਂ ਜਿਸ ਨੇ ਵਿਛੋੜਿਆ ਹੈ, ਉਹ ਹੀ ਮੈਨੂੰ ਆਪਣੇ ਨਾਲ ਮਿਲਾ ਲਵੇਗਾ।
Fareedkot Teekaਜਿਸ ਨੇ ਇਹ ਜੀਵ ਰੂਪ ਇਸਤ੍ਰੀ ਪਾਪ ਕਰਨੇ ਸੇ ਵਿਛੋੜੀ ਹੈ ਵਹੁ ਵਿਛੋੜਨੇਹਾਰ ਹੀ ਕ੍ਰਿਪਾ ਦ੍ਰਿਸਟੀ ਸੇ ਗੁਰੋਂ ਮੇਂ ਅਪਾਰ (ਹੇਤਿ) ਪ੍ਰੇਮ ਦੇ ਕੇ ਮੇਲੇਗਾ॥੩੭॥
Prof. Sahib Singhਜਿਸ ਪ੍ਰਭੂ ਨੇ ('ਅਭਿਮਾਨ' ਦੀ ਵਿੱਥ ਪਾ ਕੇ) ਵਿਛੋੜਿਆ ਹੋਇਆ ਹੈ ਉਹ ਗੁਰੂ ਦੇ ਅਥਾਹ ਪਿਆਰ ਦੀ ਰਾਹੀਂ ਮਿਲਾਏਗਾ ॥੩੭॥

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਹੇਤਿ = ਹਿਤ ਦੀ ਰਾਹੀਂ। ਅਪਾਰਿ ਹੇਤਿ = ਬੇਅੰਤ ਪਿਆਰ ਦੀ ਰਾਹੀਂ ॥੩੭॥

SikhNet (Spanish)Sí, el Mismo Señor que lo ha separado, lo uniría con Él de nuevo por amar Infinitamente al Guru. (37)

ਪਾਪੁ ਬੁਰਾ; ਪਾਪੀ ਕਉ ਪਿਆਰਾ ॥

paap buraa; paapee kau piaaraa |

Sant Singh KhalsaSin is bad, but it is dear to the sinner.
Manmohan SinghSin is evil, but it is sweet unto the sinner.
Manmohan Singh (Punjabi)ਗੁਨਾਹ ਮਾੜਾ ਹੈ ਪ੍ਰੰਤੂ ਇਹ ਗੁਨਹਗਾਰ ਨੂੰ ਮਿੱਠੜਾ ਲਗਦਾ ਹੈ।
Fareedkot Teekaਪਾਪ ਬੁਰਾ ਹੈ ਤਾਂ ਵੀ ਪਾਪੀ ਕਉ ਪਿਆਰਾ ਲਾਗਤਾ ਹੈ॥
Prof. Sahib Singh(ਹੇ ਪਾਂਡੇ!) ਪਾਪ ਮਾੜਾ (ਕੰਮ) ਹੈ, ਪਰ ਪਾਪੀ ਨੂੰ ਪਿਆਰਾ ਲੱਗਦਾ ਹੈ,
SikhNet (Spanish)En la dualidad siempre hay dos caras, sin embargo,

ਪਾਪਿ ਲਦੇ; ਪਾਪੇ ਪਾਸਾਰਾ ॥

paap lade; paape paasaaraa |

Sant Singh KhalsaHe loads himself with sin, and expands his world through sin.
Manmohan SinghHe loads sins and through sin he makes ostentation.
Manmohan Singh (Punjabi)ਉਹ ਗੁਨਾਹਾਂ ਨੂੰ ਲੱਦਦਾ ਤੇ ਗੁਨਾਹ ਦੇ ਰਾਹੀਂ ਹੀ ਅਡੰਬਰ ਰਚਦਾ ਹੈ।
Fareedkot Teekaਪਾਪ ਲਾਦਤਾ ਹੈ, ਭਾਵ ਸੰਗ੍ਰਹ ਕਰਤਾ ਹੈ ਅਰ ਆਗੇ ਹੋਰਨਾਂ ਥੋਂ ਭੀ ਪਾਪਾਂ ਕਾ ਫੈਲਾਉ ਕਰਾਵਤਾ ਹੈ॥
Prof. Sahib Singhਉਹ (ਪਾਪੀ) ਪਾਪ ਨਾਲ ਲੱਦਿਆ ਹੋਇਆ ਪਾਪ ਦਾ ਹੀ ਖਿਲਾਰਾ ਖਿਲਾਰਦਾ ਹੈ।

ਪਦ ਅਰਥ ਪਾਪਿ = ਪਾਪ ਨਾਲ। ਪਾਪੇ = ਪਾਪ ਦਾ ਹੀ। ਪਾਪੇ ਪਸਾਰਾ = ਪਾਪ ਦਾ ਪਸਾਰਾ ਹੀ।

SikhNet (Spanish)uno la persigue con afán y arrastra el peso de las consecuencias de sus actos;

ਪਰਹਰਿ ਪਾਪੁ; ਪਛਾਣੈ ਆਪੁ ॥

parahar paap; pachhaanai aap |

Sant Singh KhalsaSin is far away from one who understands himself.
Manmohan SinghHe who sheds evil and understands his-self,
Manmohan Singh (Punjabi)ਜੋ ਗੁਨਾਹ ਨੂੰ ਛੱਡ ਦਿੰਦਾ ਹੈ ਅਤੇ ਆਪਣੇ ਆਪ ਨੂੰ ਸਮਝਦਾ ਹੈ,
Fareedkot Teekaਜੇ ਪਾਪੋਂ ਕੋ ਤਿਆਗ ਕੇ ਅਪਨੇ ਆਪ ਕੋ ਪਛਾਨੇ॥
Prof. Sahib Singhਜੇ ਮਨੁੱਖ ਪਾਪ ਛੱਡ ਕੇ ਆਪਣੇ ਅਸਲੇ ਨੂੰ ਪਛਾਣੇ,

ਪਦ ਅਰਥ ਪਰਹਰਿ = ਤਿਆਗ ਕੇ। ਆਪੁ = ਆਪਣੇ ਆਪ ਨੂੰ।

SikhNet (Spanish)no volvería a lamentarse, ni sentiría la separación ni el dolor interior.

ਨਾ ਤਿਸੁ; ਸੋਗੁ ਵਿਜੋਗੁ ਸੰਤਾਪੁ ॥

naa tis; sog vijog santaap |

Sant Singh KhalsaHe is not afflicted by sorrow or separation.
Manmohan Singhto him no sorrow, separation and suffering overtake.
Manmohan Singh (Punjabi)ਉਸ ਨੂੰ ਗਮ, ਵਿਛੋੜਾ ਤੇ ਕਲੇਸ਼ ਨਹੀਂ ਵਾਪਰਦੇ।
Fareedkot Teekaਤਿਸ ਕੋ ਨਾ ਵਿਯੋਗ ਕਾ ਸੋਗ ਹੈ ਔ ਨਾ ਤਿਸ ਕੇ ਸਰੀਰ ਕੋ ਦੁਖ ਹੀ ਹੋਵੇਹੈ॥
Prof. Sahib Singhਤਾਂ ਉਸ ਨੂੰ ਚਿੰਤਾ, ਵਿਛੋੜਾ ਤੇ ਦੁੱਖ ਨਹੀਂ ਵਿਆਪਦੇ।

ਪਦ ਅਰਥ ਵਿਜੋਗੁ = ਵਿਛੋੜਾ।

SikhNet (Spanish)¿Cómo se puede esquivar la muerte y removerse de la dualidad?

ਨਰਕਿ ਪੜੰਤਉ ਕਿਉ ਰਹੈ; ਕਿਉ ਬੰਚੈ ਜਮਕਾਲੁ ॥

narak parrantau kiau rahai; kiau banchai jamakaal |

Sant Singh KhalsaHow can one avoid falling into hell? How can he cheat the Messenger of Death?
Manmohan SinghHow can one escape falling into the hell? How can he save himself from death's courier?
Manmohan Singh (Punjabi)ਬੰਦਾ ਦੋਜ਼ਕ ਵਿੱਚ ਪੈਣੋ ਕਿਸ ਤਰ੍ਹਾਂ ਬੱਚ ਸਕਦਾ ਹੈ? ਕਿਸ ਤਰ੍ਹਾਂ ਉਹ ਮੌਤ ਦੇ ਦੂਤ ਕੋਲੋਂ ਖਲਾਸ ਪਾ ਸਕਦਾ ਹੈ।
Fareedkot Teekaਇਹ ਜੀਵ ਨਰਕ ਪੜਨੇ ਸੇ ਕਿਸ ਪ੍ਰਕਾਰ ਰਹੇ ਔ ਕਿਸ ਪ੍ਰਕਾਰ ਜਮ ਕਾਲ ਕਰਤਾ ਸੇ ਬਚੇ?
Prof. Sahib Singhਨਰਕ ਵਿਚ ਪੈਣੋਂ ਕਿਵੇਂ ਬਚੇ? ਤੇ ਜਮਕਾਲ (ਭਾਵ, ਮੌਤ ਦੇ ਡਰ) ਨੂੰ ਇਹ ਕਿਵੇਂ ਟਾਲ ਸਕੇ?

ਪਦ ਅਰਥ ਨਰਕਿ = ਨਰਕ ਵਿਚ। ਬੰਚੈ = ਠੱਗੇ, ਟਾਲੇ।

SikhNet (Spanish)¿Cómo terminar con las idas y venidas y los errores que nos destruyen?

ਕਿਉ. ਆਵਣ ਜਾਣਾ ਵੀਸਰੈ; ਝੂਠੁ ਬੁਰਾ. ਖੈ ਕਾਲੁ ॥

kiau. aavan jaanaa veesarai; jhootth buraa. khai kaal |

Sant Singh KhalsaHow can coming and going be forgotten? Falsehood is bad, and death is cruel.
Manmohan SinghHow can one be rid of coming and going? Pernicious is falsehood and annihilating the death.
Manmohan Singh (Punjabi)ਬੰਦਾ ਆਉਣ ਅਤੇ ਜਾਣ ਤੋਂ ਕਿਸ ਤਰ੍ਹਾਂ ਛੁਟਕਾਰਾ ਪਾ ਸਕਦਾ ਹੈ? ਮਾੜਾ ਹੈ ਕੂੜ ਤੇ ਸਤਿਆਨਾਸ਼ ਕਰਨ ਵਾਲੀ ਹੈ ਮੌਤ।
Fareedkot Teekaਕਿਸ ਪ੍ਰਕਾਰ ਇਸ ਕਾ ਆਵਣ ਜਾਣਾ (ਵੀਸਰੈ) ਵਿਛੜੈ, ਭਾਵ ਹਟੇ? ਝੂਠ ਜੋ ਬੁਰਾ ਹੈ, ਉਸ ਕੋ ਹੀ ਏਹ ਜੀਵ ਅੰਗੀਕਾਰ ਕਰਤਾ ਹੈ, ਇਸੀ ਤੇ ਇਸ ਕਾ (ਕਾਲ) ਜਮ (ਖੈ) ਨਾਸ ਕਰਤਾ ਹੈ॥
Prof. Sahib Singh(ਜਦ ਤਕ) ਝੂਠ ਪਾਪ-ਰੂਪ ਮੌਤ (ਜੀਵ ਦੇ ਆਤਮਕ ਜੀਵਨ ਨੂੰ) ਤਬਾਹ ਕਰ ਰਹੀ ਹੈ, ਤਦ ਤਕ ਇਸ ਦਾ ਜੰਮਣਾ ਮਰਣਾ ਕਿਵੇਂ ਮੁੱਕੇ?

ਪਦ ਅਰਥ ਬੁਰਾ = ਭੈੜਾ। ਝੂਠੁ ਬੁਰਾ = ਚੰਦਰਾ ਝੂਠ। ਝੂਠੁ ਬੁਰਾ ਕਾਲੁ = ਪਾਪ-ਰੂਪ ਭੈੜੀ ਮੌਤ। ਖੈ = (ਆਤਮਕ ਜੀਵਨ ਦਾ) ਨਾਸ ਕਰਦਾ ਹੈ।

SikhNet (Spanish)La mente nos mete en la contienda y nos envuelve en el deseo.

ਮਨੁ ਜੰਜਾਲੀ ਵੇੜਿਆ; ਭੀ ਜੰਜਾਲਾ ਮਾਹਿ ॥

man janjaalee verriaa; bhee janjaalaa maeh |

Sant Singh KhalsaThe mind is enveloped by entanglements, and into entanglements it falls.
Manmohan SinghMan is enveloped with entanglements and in entanglements he ever falls.
Manmohan Singh (Punjabi)ਮਨੁੱਖ ਪੁਆੜਿਆਂ ਨਾਲ ਘੇਰਿਆ ਹੋਇਆ ਹੈ ਅਤੇ ਪੁਆੜਿਆਂ ਵਿੱਚ ਹੀ ਉਹ ਹਮੇਸ਼ਾਂ ਪੈਂਦਾ ਹੈਂ।
Fareedkot Teekaਇਹ (ਮਨੁ) ਜੀਵ ਜੰਜਾਲ ਮੇਂ ਵੇੜਿਆ ਹੋਇਆ ਫਸਾ ਹੈ, ਫੇਰ ਵੀ ਜੰਜਾਲਾਂ ਮੇਂ ਹੀ ਪੜਤਾ ਹੈ॥
Prof. Sahib Singh(ਜਿਤਨਾ ਚਿਰ) ਮਨ (ਪਾਪਾਂ ਦੇ) ਜੰਜਾਲਾਂ ਨਾਲ ਘਿਰਿਆ ਹੋਇਆ ਹੈ, ਇਹ (ਇਹਨਾਂ ਪਾਪਾਂ ਦੇ) ਹੋਰ ਹੋਰ ਜੰਜਾਲਾਂ ਵਿਚ ਪੈਂਦਾ ਹੈ,

ਪਦ ਅਰਥ ਵੇੜਿਆ = ਫਸਿਆ ਹੋਇਆ, ਵਲ੍ਹੇਟਿਆ ਹੋਇਆ, ਘਿਰਿਆ ਹੋਇਆ।

SikhNet (Spanish)Sí, sin el Nombre, ¿cómo se puede uno salvar?

ਵਿਣੁ ਨਾਵੈ. ਕਿਉ ਛੂਟੀਐ; ਪਾਪੇ ਪਚਹਿ ਪਚਾਹਿ ॥੩੮॥

vin naavai. kiau chhootteeai; paape pacheh pachaeh |38|

Sant Singh KhalsaWithout the Name, how can anyone be saved? They rot away in sin. ||38||
Manmohan SinghWithout the Name, how can he be saved? In sin, he rots and putrefies.
Manmohan Singh (Punjabi)ਨਾਮ ਦੇ ਬਾਝੋਂ ਉਹ ਕਿਸ ਤਰ੍ਹਾਂ ਬਚ ਸਕਦਾ ਹੈ? ਗੁਨਾਹ ਵਿੱਚ ਹੀ ਉਹ ਗਲ ਸੜ ਜਾਂਦਾ ਹੈ।
Fareedkot Teekaਬਿਨਾਂ ਨਾਮ ਤੋਂ ਕਿਸ ਪ੍ਰਕਾਰ ਛੂਟੀਏ? ਆਪ ਪਾਪੋਂ ਮੇਂ ਪਚਤਾ ਹੈ ਔ ਸੰਗੀਆਂ ਕੋ ਭੀ ਪਚਾਉਤਾ ਹੈ॥੩੮॥
Prof. Sahib Singhਗੋਪਾਲ ਦੇ ਨਾਮ ਤੋਂ ਬਿਨਾ (ਇਹਨਾਂ ਜੰਜਾਲਾਂ ਤੋਂ) ਬਚ ਨਹੀਂ ਸਕੀਦਾ, (ਸਗੋਂ ਜੀਵ) ਪਾਪਾਂ ਵਿਚ ਹੀ ਮੁੜ ਮੁੜ ਦੁਖੀ ਹੁੰਦੇ ਹਨ ॥੩੮॥

ਪਦ ਅਰਥ ਪਚਹਿ = ਸੜਦੇ ਹਨ। ਪਚਹਿ ਪਚਾਹਿ = ਮੁੜ ਮੁੜ ਸੜਦੇ ਹਨ ॥੩੮॥

SikhNet (Spanish)En la dualidad es devastado de seguro. (38)

ਫਿਰਿ ਫਿਰਿ ਫਾਹੀ ਫਾਸੈ ਕਊਆ ॥

fir fir faahee faasai kaooaa |

Sant Singh KhalsaAgain and again, the crow falls into the trap.
Manmohan SinghAgain and again, the crow falls into the net.
Manmohan Singh (Punjabi)ਮੁੜ ਮੁੜ ਕੇ ਕਾਂ ਜਾਲ ਵਿੱਚ ਫਸਦਾ ਹੈ।
Fareedkot Teekaਇਹ ਜੀਉ ਰੂਪ ਕਊਆ ਫਿਰ ਫਿਰ ਕੇ ਜਮ ਕੀ ਫਾਸੀ ਮੇਂ ਹੀ ਫਸਤਾ ਹੈ ਤਬ ਜਮ ਕੀ ਤਾੜਨਾ ਹੋਤੀ ਹੈ॥
Prof. Sahib Singhਕਾਲੀਆਂ ਕਰਤੂਤਾਂ ਵਾਲਾ ਮਨੁੱਖ ਮੁੜ ਮੁੜ ਫਾਹੀ ਵਿਚ ਫਸਦਾ ਹੈ,

ਪਦ ਅਰਥ ਕਊਆ = ਮੂਰਖ, ਕਾਲੀਆਂ ਕਰਤੂਤਾਂ ਵਾਲਾ ਮਨੁੱਖ।

SikhNet (Spanish)Con una mente mediocre el hombre es atrapado una y otra vez y luego se lamenta,

ਫਿਰਿ ਪਛੁਤਾਨਾ; ਅਬ ਕਿਆ ਹੂਆ ॥

fir pachhutaanaa; ab kiaa hooaa |

Sant Singh KhalsaThen he regrets it, but what can he do now?
Manmohan SinghThen he grieves, but what can he do then?
Manmohan Singh (Punjabi)ਮੁੜ ਉਹ ਪਸਚਾਤਾਪ ਕਰਦਾ ਹੈ, ਪਰ ਹੁਣ ਉਹ ਕੀ ਕਰ ਸਕਦਾ ਹੈ?
Fareedkot Teekaਫੇਰ ਪਸਚਾਤਾਪ ਕਰਤਾ ਹੈ। ਤਬ ਜਮਦੂਤ ਕਹਿਤੇ ਹੈਂ: ਅਬ ਕਿਆ ਹੋ ਸਕਤਾ ਹੈ॥
Prof. Sahib Singh(ਫਸ ਕੇ) ਫਿਰ ਪਛੁਤਾਂਦਾ ਹੈ ਕਿ ਇਹ ਕੀਹ ਹੋ ਗਿਆ;
SikhNet (Spanish)pero ya atrapado, ¿qué puede hacer entonces?

ਫਾਥਾ ਚੋਗ ਚੁਗੈ; ਨਹੀ ਬੂਝੈ ॥

faathaa chog chugai; nahee boojhai |

Sant Singh KhalsaEven though he is trapped, he pecks at the food; he does not understand.
Manmohan SinghEven when entrapped, he pecks at the food and understands not.
Manmohan Singh (Punjabi)ਫਸਿਆ ਹੋਇਆ ਭੀ ਉਹ ਦਾਣਾ ਦੁਣਕਾ ਚੁਗਦਾ ਹੈ, ਅਤੇ ਸਮਝਦਾ ਨਹੀਂ।
Fareedkot Teekaਇਹ ਸੰਸਾਰ ਮੇਂ ਐਸਾ ਫਾਸਾ ਹੈ ਵਿਸਿਓਂ ਕੀ ਚੋਗ ਕੋ ਚੁਗਤਾ ਹੂਆ ਸਮਝਤਾ ਹੀ ਨਹੀਂ॥
Prof. Sahib Singhਫਸਿਆ ਹੋਇਆ ਭੀ (ਫਾਹੀ ਵਿਚ ਫਸਾਣ ਵਾਲਾ) ਚੋਗਾ ਹੀ ਚੁਗੀ ਜਾਂਦਾ ਹੈ ਤੇ ਹੋਸ਼ ਨਹੀਂ ਕਰਦਾ।
SikhNet (Spanish)Se dejó agarrar por la carnada,

ਸਤਗੁਰੁ ਮਿਲੈ; ਤ ਆਖੀ ਸੂਝੈ ॥

satagur milai; ta aakhee soojhai |

Sant Singh KhalsaIf he meets the True Guru, then he sees with his eyes.
Manmohan SinghIf he meets the True Guru. then alone he sees with his eyes.
Manmohan Singh (Punjabi)ਜੇਕਰ ਉਹ ਸੱਚੇ ਗੁਰਾਂ ਨੂੰ ਮਿਲ ਪਵੇ ਤਦ ਹੀ ਉਹ ਆਪਣੀਆਂ ਅੱਖਾਂ ਨਾਲ ਵੇਖ ਸਕਦਾ ਹੈ।
Fareedkot Teekaਜੇ ਸਤਿਗੁਰੋਂ ਕੋ ਮਿਲੇ ਤੋ ਬੁਧੀ ਰੂਪ ਨੇਤ੍ਰੋਂ ਮੇਂ ਸੂਝ ਆਵੇ॥
Prof. Sahib Singhਜੇ ਸਤਿਗੁਰੂ (ਇਸ ਨੂੰ) ਮਿਲ ਪਏ, ਤਾਂ ਅੱਖੀਂ (ਅਸਲ ਗੱਲ) ਦਿੱਸ ਪੈਂਦੀ ਹੈ।

ਪਦ ਅਰਥ ਆਖੀ = ਅੱਖਾਂ ਨਾਲ।

SikhNet (Spanish)pero eso no lo sabe. Si encontrara al Guru, lograría ver claro, con sus propios ojos.

ਜਿਉ ਮਛੁਲੀ; ਫਾਥੀ ਜਮ ਜਾਲਿ ॥

jiau machhulee; faathee jam jaal |

Sant Singh KhalsaLike a fish, he is caught in the noose of death.
Manmohan SinghLike a fish, the mortal is caught in the death's noose.
Manmohan Singh (Punjabi)ਮੱਛੀ ਦੀ ਤਰ੍ਹਾਂ ਪ੍ਰਾਨੀ ਮੌਤ ਦੀ ਫਾਹੀ ਵਿੱਚ ਫਸਿਆ ਹੋਇਆ ਹੈ।
Fareedkot Teekaਇਹ ਤੋ ਜਮ ਕੇ ਜਾਲ ਮੇਂ ਐਸਾ ਫਾਸਾ ਹੈ ਜੈਸੇ ਮਛੀ ਫਸੀ ਹੂਈ ਹੋਤੀ ਹੈ॥
Prof. Sahib Singhਜਿਵੇਂ ਮੱਛੀ ਮੌਤ ਲਿਆਉਣ ਵਾਲੇ ਜਾਲ ਵਿਚ ਵਸ ਜਾਂਦੀ ਹੈ (ਤਿਵੇਂ ਜੀਵ ਆਤਮਕ ਮੌਤ ਲਿਆਉਣ ਵਾਲੇ ਪਾਪਾਂ ਵਿਚ ਫਸਦਾ ਹੈ)।

ਪਦ ਅਰਥ ਜਮ ਕਾਲਿ = ਮੌਤ ਦੇ ਜਾਲ ਵਿਚ, ਮੌਤ ਲਿਆਉਣ ਵਾਲੇ ਜਾਲ ਵਿਚ।

SikhNet (Spanish)Así como el pez es atrapado en la red,

ਵਿਣੁ ਗੁਰ ਦਾਤੇ; ਮੁਕਤਿ. ਨ ਭਾਲਿ ॥

vin gur daate; mukat. na bhaal |

Sant Singh KhalsaDo not seek liberation from anyone else, except the Guru, the Great Giver.
Manmohan SinghWithout the Beneficent Guru, search not thou salvation anywhere else.
Manmohan Singh (Punjabi)ਦਾਤਾਰ ਗੁਰਾਂ ਦੇ ਬਾਝੋਂ ਤੂੰ ਹੋਰ ਕਿਧਰੇ ਮੋਖਸ਼ ਦੀ ਤਲਾਸ਼ ਨਾਂ ਕਰ।
Fareedkot Teekaਗੁਰੋਂ ਦਾਤਿਓਂ ਸੇ ਬਿਨਾਂ ਮੁਕਤੀ ਕੋ ਨਾ ਭਾਲ ਅਰਥਾਤ ਮੁਕਤ ਪ੍ਰਾਪਤਿ ਨਹੀਂ ਹੋਤੀ ਹੈ॥
Prof. Sahib Singh(ਹੇ ਪਾਂਡੇ! ਗੋਪਾਲ ਦੇ ਨਾਮ ਦੀ) ਦਾਤ ਦੇਣ ਵਾਲੇ ਗੁਰੂ ਤੋਂ ਬਿਨਾ (ਇਸ ਫਾਹੀ ਵਿਚੋਂ) ਛੁਟਕਾਰਾ (ਭੀ) ਨਾਹ ਲੱਭ (ਭਾਵ, ਨਹੀਂ ਲੱਭਦਾ)।
SikhNet (Spanish)así el hombre es atrapado por la muerte

ਫਿਰਿ ਫਿਰਿ ਆਵੈ; ਫਿਰਿ ਫਿਰਿ ਜਾਇ ॥

fir fir aavai; fir fir jaae |

Sant Singh KhalsaOver and over again, he comes; over and over again, he goes.
Manmohan SinghAgain and over again he comes and again and over again he goes.
Manmohan Singh (Punjabi)ਮੁੜ ਮੁੜ ਕੇ ਉਹ ਆਉਂਦਾ ਹੈ ਅਤੇ ਮੁੜ ਮੇੜ ਕੇ ਹੀ ਉਹ ਜਾਂਦਾ ਹੈ।
Fareedkot Teekaਇਸੀ ਤੇ ਬਾਰੰਬਾਰ ਸੰਸਾਰ ਮੇਂ ਆਵਤਾ ਹੈ ਬਾਰੰਬਾਰ ਹੀ ਜਾਤਾ ਹੈ ਅਰਥਾਤ ਜਨਮਤਾ ਮਰਤਾ ਹੈ॥
Prof. Sahib Singh(ਇਸ ਫਾਹੀ ਵਿਚ ਫਸਿਆ ਜੀਵ) ਮੁੜ ਮੁੜ ਜੰਮਦਾ ਤੇ ਮਰਦਾ ਹੈ।
SikhNet (Spanish)Sí, sin el Guru Benévolo, uno no es emancipado

ਇਕ ਰੰਗਿ ਰਚੈ; ਰਹੈ ਲਿਵ ਲਾਇ ॥

eik rang rachai; rahai liv laae |

Sant Singh KhalsaBe absorbed in love for the One Lord, and remain lovingly focused on Him.
Manmohan SinghIf he is absorbed in the One Lord's love, he keeps his attention fixed in Him.
Manmohan Singh (Punjabi)ਜੇਕਰ ਉਹ ਇੱਕ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਹੋ ਜਾਵੇ ਤਾਂ ਉਹ ਆਪਣੀ ਬਿਰਤੀ ਉਸ ਵਿੱਚ ਜੋੜੀ ਰਖਦਾ ਹੈ।
Fareedkot Teekaਇਕ ਕੇ ਪ੍ਰੇਮ ਮੇਂ ਜੋ ਰਚੇ ਹੈਂ ਵਹੁ ਬ੍ਰਿਤੀ ਕੋ ਲਾਇ ਰਹੇ ਹੈਂ॥
Prof. Sahib Singhਜੋ ਜੀਵ ਇਕ ਗੋਪਾਲ ਦੇ ਪਿਆਰ ਵਿਚ ਜੁੜਦਾ ਹੈ ਤੇ ਸੁਰਤ ਲਾਈ ਰੱਖਦਾ ਹੈ;

ਪਦ ਅਰਥ ਇਕ ਰੰਗਿ = ਇਕ ਗੋਪਾਲ ਦੇ ਪਿਆਰ ਵਿਚ।

SikhNet (Spanish)y vuelve a encarnar una y otra vez,

ਇਵ ਛੂਟੈ; ਫਿਰਿ ਫਾਸ. ਨ ਪਾਇ ॥੩੯॥

eiv chhoottai; fir faas. na paae |39|

Sant Singh KhalsaIn this way you shall be saved, and you shall not fall into the trap again. ||39||
Manmohan SinghThus is he emancipated and falls not in the trap again.
Manmohan Singh (Punjabi)ਇਸ ਤਰ੍ਹਾਂ ਉਹ ਮੁਕਤ ਹੋ ਜਾਂਦਾ ਹੈ ਅਤੇ ਮੁੜ ਕੇ ਫਾਹੀ ਵਿੱਚ ਨਹੀਂ ਫਸਦਾ।
Fareedkot Teeka(ਇਵ) ਇਸ ਤਰਾਂ ਕਰ ਕੇ ਜੋ ਛੂਟੇ ਹੈਂ, ਸੋ ਫੇਰ ਜਮ ਕੀ ਫਾਸੀ ਮੇਂ ਨਹੀਂ ਪੜਤੇ ਹੈਂ॥੩੯॥
Prof. Sahib Singhਉਹ ਇਸ ਤਰ੍ਹਾਂ ਵਿਕਾਰਾਂ ਦੀ ਫਾਹੀ ਵਿਚੋਂ ਨਿਕਲ ਜਾਂਦਾ ਹੈ, ਤੇ ਫਿਰ ਉਸ ਨੂੰ ਫਾਹੀ ਨਹੀਂ ਪੈਂਦੀ ॥੩੯॥

ਪਦ ਅਰਥ ਇਵ = ਇਸ ਤਰ੍ਹਾਂ ॥੩੯॥

SikhNet (Spanish)se libera y no cae otra vez en la trampa. (39)

ਬੀਰਾ ਬੀਰਾ ਕਰਿ ਰਹੀ; ਬੀਰ ਭਏ ਬੈਰਾਇ ॥

beeraa beeraa kar rahee; beer bhe bairaae |

Sant Singh KhalsaShe calls out, "Brother, O brother - stay, O brother!" But he becomes a stranger.
Manmohan SinghShe calls out, "OI brother, stay, O brother". But the brother becomes a stranger.
Manmohan Singh (Punjabi)ਉਹ ਪੁਕਾਰਦੀ ਹੈ, ਹੇ ਵੀਰ, ਠਹਿਰ ਜਾ, ਹੇ ਵੀਰ ਪ੍ਰੰਤੂ ਵੀਰ ਓਪਰਾ ਬਣ ਜਾਂਦਾ ਹੈ।
Fareedkot Teekaਹੇ ਭਾਈ! ਬੁਧੀ ਬੀਰਾ ਬੀਰਾ, ਭਾਵ ਪੁਨਾ ਪੁਨਾ ਪਦਾਰਥਾਂ ਕੋ ਉਚਾਰ, ਭਾਵ ਚਾਹ ਰਹੀ। ਵਹੀ ਪਦਾਰਥ ਵਾ ਜੋਗ ਕਾਲ ਮੇਂ ਬੈਰੀ ਹੋ ਗਏ॥
Prof. Sahib Singh(ਹੇ ਪਾਂਡੇ!) ਇਹ ਕਾਇਆਂ (ਜੀਵਾਤਮਾ ਨੂੰ) 'ਵੀਰ ਵੀਰ' ਆਖਦੀ ਰਹਿ ਜਾਂਦੀ ਹੈ (ਪਰ ਮੌਤ ਆਇਆਂ) ਵੀਰ ਹੋਰੀਂ ਬਿਗਾਨੇ ਹੋ ਜਾਂਦੇ ਹਨ,

ਪਦ ਅਰਥ ਬੀਰਾ = ਹੇ ਵੀਰ! ਬੈਰਾਇ = ਬਿਗਾਨੇ, ਓਪਰੇ।

SikhNet (Spanish)Le grito a mi Alma: ¡Quédate, oh hermana, quédate! pero no me hace caso.

ਬੀਰ ਚਲੇ ਘਰਿ ਆਪਣੈ; ਬਹਿਣ ਬਿਰਹਿ ਜਲਿ ਜਾਇ ॥

beer chale ghar aapanai; bahin bireh jal jaae |

Sant Singh KhalsaHer brother departs for his own home, and his sister burns with the pain of separation.
Manmohan SinghThe brother leaves for his home and the sister burns herself stung by the pain of separation.
Manmohan Singh (Punjabi)ਵੀਰ ਆਪਣੇ ਗ੍ਰਹਿ ਨੂੰ ਚਲਿਆ ਜਾਂਦਾ ਹੈ ਅਤੇ ਵਿਛੋੜੇ ਦੇ ਦੁੱਖ ਦੀ ਡੰਗੀ ਹੋਈ ਭੈਣ ਆਪਣੇ ਆਪ ਨੂੰ ਸਾੜ ਸੁੱਟਦੀ ਹੈ।
Fareedkot Teekaਜਬ ਪਦਾਰਥ ਅਪਨੇ ਘਰ ਕੋ ਚਲੇ ਅਰਥਾਤ ਜਬ ਔਰ ਪੁੰਨ ਵਾਨੋਂ ਪਾਸ ਚਲੇ ਗਏ ਤਬ (ਬਹਿਣ) ਭੈਣ ਜੋ ਪਦਾਰਥੋਂ ਕੀ ਬੁਧੀ ਹੈ, ਸੋ ਤਿਨ ਕੇ ਵਿਯੋਗ ਕਰ ਕੇ ਜਲ ਜਾਤੀ ਹੈ॥
Prof. Sahib Singhਵੀਰ ਹੋਰੀਂ (ਪਰਲੋਕ ਵਿਚ ਆਪਣੇ ਘਰ ਵਿਚ ਚਲੇ ਜਾਂਦੇ ਹਨ ਤੇ ਭੈਣ (ਕਾਇਆਂ) ਵਿਛੋੜੇ ਵਿਚ (ਭਾਵ, ਮੌਤ ਆਉਣ ਤੇ) ਸੜ ਜਾਂਦੀ ਹੈ।

ਪਦ ਅਰਥ ਬਹਿਣ = ਭੈਣ, ਇਹ ਕਾਂਇਆਂ। ਬਿਰਹਿ = ਵਿਛੋੜੇ ਵਿਚ।

SikhNet (Spanish)El Alma vuela al más allá, y su hermano, el cuerpo se extingue retorciéndose de dolor.

ਬਾਬੁਲ ਕੈ ਘਰਿ ਬੇਟੜੀ; ਬਾਲੀ ਬਾਲੈ ਨੇਹਿ ॥

baabul kai ghar bettarree; baalee baalai nehi |

Sant Singh KhalsaIn this world, her father's home, the daughter, the innocent soul bride, loves her Young Husband Lord.
Manmohan SinghWhile in this world or in her father's home, the daughter, deeming herself the young bride of her young Groom, should embrace love for Him.
Manmohan Singh (Punjabi)ਇਸ ਜਹਾਨ ਜਾਂ ਆਪਣੇ ਪਿਤਾ ਦੇ ਧਾਮ ਵਿੱਚ ਹੁੰਦੀ ਹੋਈ ਲੜਕੀ ਨੂੰ, ਆਪਣੇ ਆਪ ਨੂੰ ਉਸ ਜੁਆਨ ਪਤੀ ਦੀ ਨੌਜੁਆਨ ਪਤਨੀ ਜਾਣ ਕੇ, ਉਸ ਨੂੰ ਪਿਆਰ ਕਰਨਾ ਚਾਹੁੰਦਾ ਹੈ।
Fareedkot Teeka(ਬਾਬੁਲ) ਪਿਤਾ ਅਗ੍ਯਾਨ ਤਿਸ ਕਾ (ਘਰਿ) ਸੰਸਾਰ ਤਿਸ ਮੇਂ ਜਿੰਦ ਬੇਟੀ। ਇਸ ਬਾਲੀ ਕਾ (ਬਾਲੈ) ਪਦਾਰਥੋਂ ਕੇ ਸਾਥ ਨੇਹੁ ਹੈ॥
Prof. Sahib Singh(ਫਿਰ ਭੀ ਇਹ) ਅੰਞਾਣ (ਕਾਇਆਂ) ਬੱਚੀ ਪਿਉ ਦੇ ਘਰ ਵਿਚ ਰਹਿੰਦੀ ਹੋਈ ਗੁੱਡੀਆਂ ਗੁੱਡਿਆਂ ਦੇ ਪਿਆਰ ਵਿਚ ਹੀ ਲੱਗੀ ਰਹਿੰਦੀ ਹੈ (ਭਾਵ, ਸਰੀਰ ਤੇ ਜਿੰਦ ਦਾ ਮੇਲ ਚਾਰ ਦਿਨ ਦਾ ਜਾਣਦਿਆਂ ਭੀ ਜੀਵ ਦੁਨੀਆ ਦੇ ਪਦਾਰਥਾਂ ਵਿਚ ਹੀ ਮਸਤ ਰਹਿੰਦਾ ਹੈ)।

ਪਦ ਅਰਥ ਬਾਬੁਲ = ਪਿਉ। ਕੈ ਘਰਿ = ਦੇ ਘਰ ਵਿਚ। ਬਾਬੁਲ ਕੈ ਘਰਿ = ਪੇਕੇ ਘਰ ਵਿਚ, ਇਸ ਜਗਤ ਵਿਚ। ਬੇਟੜੀ = ਅੰਞਾਣ ਧੀ। ਬਾਲੀ ਬਾਲੈ ਨੇਹਿ = ਗੁੱਡੀ ਗੁੱਡਿਆਂ ਦੇ ਪਿਆਰ ਵਿਚ। ਨੇਹਿ = ਪਿਆਰ ਵਿਚ।

SikhNet (Spanish)El Alma viene al mundo como la Novia de Dios y añora a su Señor,

ਜੇ ਲੋੜਹਿ ਵਰੁ ਕਾਮਣੀ; ਸਤਿਗੁਰੁ ਸੇਵਹਿ ਤੇਹਿ ॥

je lorreh var kaamanee; satigur seveh tehi |

Sant Singh KhalsaIf you long for your Husband Lord, O soul bride, then serve the True Guru with love.
Manmohan SinghO bride, if thou longer for thy True Guru with love.
Manmohan Singh (Punjabi)ਹੇ ਸਹੇਲੀਏ! ਜੇਕਰ ਤੂੰ ਆਪਣੇ ਕੰਤ ਦੀ ਚਾਹਵਾਨ ਹੈਂ ਤਾਂ ਤੂੰ ਆਪਣੇ ਸੱਚੇ ਗੁਰਾਂ ਦੀ, ਪਿਆਰ ਨਾਲ ਸੇਵਾ ਕਰ।
Fareedkot Teekaਜੋ (ਵਰੁ) ਪਰਮੇਸ੍ਵਰ ਕੋ ਜੀਵ ਰੂਪ ਇਸਤ੍ਰੀ ਚਾਹਿਤੀ ਹੈ, ਤੋ ਸਤਿਗੁਰੋਂ ਕੋ (ਤੇਹਿ) ਪ੍ਰੇਮ ਕਰ ਕੇ ਸੇਵੇ॥
Prof. Sahib Singh(ਜਿੰਦ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਕਿ) ਹੇ (ਜੀਵ-) ਇਸਤ੍ਰੀ! ਜੇ ਪਤੀ (-ਪ੍ਰਭੂ) ਨੂੰ ਮਿਲਣਾ ਚਾਹੁੰਦੀ ਹੈਂ ਤਾਂ ਪਿਆਰ ਨਾਲ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ।

ਪਦ ਅਰਥ ਹਿਤੇਹਿ = ਹਿਤ ਨਾਲ। ਕਾਮਣੀ = ਹੇ (ਜੀਵ-) ਇਸਤ੍ਰੀ!

SikhNet (Spanish)pero Lo encuentra sólo si sirve al Guru Verdadero.

ਬਿਰਲੋ ਗਿਆਨੀ ਬੂਝਣਉ; ਸਤਿਗੁਰੁ ਸਾਚਿ ਮਿਲੇਇ ॥

biralo giaanee boojhnau; satigur saach milee |

Sant Singh KhalsaHow rare are the spiritually wise, who meet the True Guru, and truly understand.
Manmohan SinghRare is the gnostic, who understands this by meeting with the True Satguru.
Manmohan Singh (Punjabi)ਕੋਈ ਟਾਵਾਂ ਟੱਲਾ ਬ੍ਰਹਿਮ ਬੇਤਾ ਹੀ ਸੱਚੇ ਸਤਿਗੁਰਾਂ ਨਾਲ ਮਿਲਣ ਦੁਆਰਾ ਇਸ ਨੂੰ ਸਮਝਦਾ ਹੈ।
Fareedkot Teekaਕੋਈ ਵਿਰਲਾ ਹੀ ਗਿਆਨੀ (ਬੂਝਣਉ) ਸਮਝਵਾਨ ਹੋਤਾ ਹੈ ਧਾਰਨ ਵਾਲੇ ਥੋੜੇ ਹੈਂ। ਸੋ ਕੌਣ ਹੋਤਾ ਹੈ? ਜਿਸ ਕੋ ਸਚੇ ਸਤਿਗੁਰੂ ਮਿਲੇ ਹੈਂ॥
Prof. Sahib Singhਜਿਸ ਜੀਵ ਨੂੰ ਗੋਪਾਲ ਦੀ ਕਿਰਪਾ ਨਾਲ ਸਤਿਗੁਰੂ ਮਿਲਦਾ ਹੈ ਉਹ (ਇਸ ਗੱਲ ਨੂੰ) ਸਮਝਦਾ ਹੈ। ਪਰ ਕੋਈ ਵਿਰਲਾ ਮਨੁੱਖ ਹੀ ਇਹ ਸੂਝ ਹਾਸਲ ਕਰਦਾ ਹੈ।

ਪਦ ਅਰਥ ਬੂਝਣਉ = ਸਮਝ ਵਾਲਾ। ਸਾਚਿ = ਸੱਚੇ ਪ੍ਰਭੂ ਦੀ ਰਾਹੀਂ, ਗੋਪਾਲ ਦੀ ਕਿਰਪਾ ਨਾਲ। ਗਿਆਨੀ = ਗਿਆਨਵਾਨ, ਜਿਸ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ।

SikhNet (Spanish)Excepcional es el auténtico conocedor que encuentra al Guru Verdadero a través de la Verdad,

ਠਾਕੁਰ ਹਾਥਿ ਵਡਾਈਆ; ਜੈ ਭਾਵੈ ਤੈ ਦੇਇ ॥

tthaakur haath vaddaaeea; jai bhaavai tai dee |

Sant Singh KhalsaAll glorious greatness rests in the Lord and Master's Hands. He grants them, when He is pleased.
Manmohan SinghThe glories are in the hand of the Lord. Him alone He blesses with them whom He likes.
Manmohan Singh (Punjabi)ਬਜ਼ੁਰਗੀਆਂ ਸੁਆਮੀ ਦੇ ਹੱਥ ਵਿੱਚ ਹਨ ਕੇਵਲ ਉਸ ਨੂੰ ਹੀ ਉਹ ਉਨ੍ਹਾਂ ਦੀ ਦਾਤ ਦਿੰਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ।
Fareedkot Teekaਪਰੰਤੂ ਇਹ ਵਡਿਆਈਆਂ ਤੌ (ਠਾਕੁਰ) ਵਾਹਿਗੁਰੂ ਕੇ ਹਾਥ ਮੇਂ ਹੈਂ, ਜਿਸ ਕੋ ਚਾਹੁਤਾ ਹੈ ਤਿਸ ਕੋ ਦੇਤਾ ਹੈ॥
Prof. Sahib Singhਗੋਪਾਲ-ਪ੍ਰਭੂ ਦੇ ਗੁਣ ਗਾਉਣੇ ਗੋਪਾਲ ਦੇ ਆਪਣੇ ਹੱਥ ਵਿਚ ਹਨ, (ਇਹ ਦਾਤ ਉਹ) ਉਸ ਨੂੰ ਦੇਂਦਾ ਹੈ ਜੋ ਉਸ ਨੂੰ ਭਾਉਂਦਾ ਹੈ।

ਪਦ ਅਰਥ ਵਡਾਈਆ = ਗੁਣ ਗਾਉਣੇ

SikhNet (Spanish)porque la Gloria es dada por la Mano de Dios y Él se la tiende a quien Le place.

ਬਾਣੀ ਬਿਰਲਉ ਬੀਚਾਰਸੀ; ਜੇ ਕੋ ਗੁਰਮੁਖਿ ਹੋਇ ॥

baanee birlau beechaarasee; je ko guramukh hoe |

Sant Singh KhalsaHow rare are those who contemplate the Word of the Guru's Bani; they become Gurmukh.
Manmohan SinghSome rare one, if he becomes resigned to Guru's will, reflects over the Guru's word.
Manmohan Singh (Punjabi)ਕੋਈ ਵਿਰਲਾ ਹੀ, ਜੇਕਰ ਉਹ ਗੁਰੂ-ਅਨੁਸਾਰੀ ਥੀ ਵੰਝੇ, ਗੁਰਾਂ ਦੀ ਬਾਣੀ ਨੂੰ ਸੋਚਦਾ ਵੀਚਾਰਦਾ ਹੈ।
Fareedkot Teeka(ਬਾਣੀ) ਗੁਰ ਉਪਦੇਸ ਕੋ ਕੋਈ ਵਿਰਲਾ ਹੀ ਵਿਚਾਰਤਾ ਹੈ। ਜੋ ਕੋਈ ਵਿਚਾਰਤਾ ਹੈ ਵਹੁ ਪੁਰਖੁ ਗੁਰਮੁਖ ਹੋਤਾ ਹੈ॥
Prof. Sahib Singhਕੋਈ ਵਿਰਲਾ ਗੁਰਮੁਖ ਸਤਿਗੁਰੂ ਦੀ ਬਾਣੀ ਨੂੰ ਵਿਚਾਰਦਾ ਹੈ;
SikhNet (Spanish)Sí, extraordinario es aquél que reflexiona en la Palabra;

ਇਹ ਬਾਣੀ ਮਹਾ ਪੁਰਖ ਕੀ; ਨਿਜ ਘਰਿ ਵਾਸਾ ਹੋਇ ॥੪੦॥

eih baanee mahaa purakh kee; nij ghar vaasaa hoe |40|

Sant Singh KhalsaThis is the Bani of the Supreme Being; through it, one dwells within the home of his inner being. ||40||
Manmohan SinghThis Gurbani is of the supreme person and through it, man abides in his own home.
Manmohan Singh (Punjabi)ਇਹ ਗੁਰਬਾਣੀ ਪਰਮ ਪੁਰਸ਼ਾਂ ਦੀ ਹੈ ਅਤੇ ਇਸ ਦੇ ਰਾਹੀਂ ਇਨਸਾਨ ਦਾ ਆਪਣੇ ਨਿੱਜ ਦੇ ਧਾਮ ਵਿੱਚ ਨਿਵਾਸ ਹੋ ਜਾਂਦਾ ਹੈ।
Fareedkot Teekaਇਹ ਬਾਣੀ ਮਹਾਂਪੁਰਖ ਕੀ ਅਰਥਾਤ ਜੋ ਗੁਰੋ ਕੀ ਬਾਣੀ ਕੋ ਧਾਰਤਾ ਹੈ, ਤਿਸ ਕਾ (ਨਿਜ ਘਰਿ) ਸ੍ਵੈ ਸਰੂਪ ਮੇਂ ਵਾਸਾ ਹੋਤਾ ਹੈ; ਵਾ ਇਹੁ ਓਅੰਕਾਰ ਰੂਪ ਜੋ ਬਾਣੀ ਹੈ ਮਹਾਂਪੁਰਖ ਪਰਮਾਤਮਾ ਕੀ ਪ੍ਰਤਿਪਾਦਕ ਹੈ, ਇਸ ਦੇ ਸਿਧਾਂਤ ਕੋ ਵਿਚਾਰਨੇ ਸੇ ਸ੍ਵੈਸਰੂਪ ਮੇਂ ਵਾਸਾ ਹੋਤਾ ਹੈ॥੪੦॥
Prof. Sahib Singhਉਹ ਬਾਣੀ ਸਤਿਗੁਰੂ ਦੀ (ਐਸੀ) ਹੈ ਕਿ (ਇਸ ਦੀ ਵਿਚਾਰ ਨਾਲ) ਮਨੁੱਖ ਸ੍ਵੈ-ਸਰੂਪ ਵਿਚ ਟਿਕ ਜਾਂਦਾ ਹੈ ॥੪੦॥

ਪਦ ਅਰਥ ਮਹਾ ਪੁਰਖ = ਸਤਿਗੁਰੂ। ਨਿਜ ਘਰਿ = ਆਪਣੇ ਘਰ ਵਿਚ ॥੪੦॥

SikhNet (Spanish)la Palabra es del hombre despierto y a través de Ella, uno habita en el Ser. (40)

ਭਨਿ ਭਨਿ ਘੜੀਐ. ਘੜਿ ਘੜਿ ਭਜੈ; ਢਾਹਿ ਉਸਾਰੈ ਉਸਰੇ ਢਾਹੈ ॥

bhan bhan gharreeai. gharr gharr bhajai; dtaeh usaarai usare dtaahai |

Sant Singh KhalsaShattering and breaking apart, He creates and re-creates; creating, He shatters again. He builds up what He has demolished, and demolishes what He has built.
Manmohan SinghBreaking and crushing, the Lord fashions and while fashioning and making He again shatters. The demolished ones He builds and the built ones He demolishes.
Manmohan Singh (Punjabi)ਤੋੜ ਭੰਨ ਕੇ ਸੁਆਮੀ ਸਾਜ ਦਿੰਦਾ ਹੈ ਅਤੇ ਸਾਜ ਬਣਾ ਕੇ ਉਹ ਮੁੜ ਮਰੋੜ ਸੁੱਟਦਾ ਹੈ। ਮਿਸਸਾਰ ਹੋਇਆਂ ਹੋਇਆਂ ਨੂੰ ਉਹ ਬਣਾ ਦਿੰਦਾ ਹੈ ਅਤੇ ਬਣਿਆਂ ਹੋਇਆਂ ਨੂੰ ਉਹ ਮਿਸਮਾਰ ਕਰ ਦਿੰਦਾ ਹੈ।
Fareedkot Teekaਭੰਨ ਭੰਨ ਕੇ ਘੜਤਾ ਹੈ, ਘਾੜਤ ਜੋ ਘੜੀ ਹੋਈ ਹੈ, ਸੋ ਤਿਸ ਕੇ ਹੁਕਮ ਮੇਂ ਹੀ (ਭਜੈ) ਨਸਟ ਹੋਤੀ ਹੈ। ਢਠਿਆਂ ਕੋ ਉਸਾਰਤਾ ਹੈ ਉਸਰਿਆਂ ਕੋ ਢਾਹਿਤਾ ਹੈ॥
Prof. Sahib Singh(ਇਹ ਜਗਤ ਦੀ ਬਣਤਰ) ਮੁੜ ਮੁੜ ਭੱਜਦੀ ਹੈ ਤੇ ਘੜੀਦੀ ਹੈ, ਮੁੜ ਮੁੜ ਘੜੀਦੀ ਹੈ ਤੇ ਭੱਜਦੀ ਹੈ।

ਪਦ ਅਰਥ ਭਨਿ ਭਨਿ = ਮੁੜ ਮੁੜ ਭੰਨ ਕੇ। ਘੜਿ ਘੜਿ = ਫਿਰ ਫਿਰ ਘੜ ਕੇ। ਉਸਰੇ = ਬਣੇ ਹੋਏ।

SikhNet (Spanish)En verdad Dios hace y deshace todo según Su Voluntad.

ਸਰ ਭਰਿ. ਸੋਖੈ, ਭੀ. ਭਰਿ ਪੋਖੈ; ਸਮਰਥ ਵੇਪਰਵਾਹੈ ॥

sar bhar. sokhai, bhee. bhar pokhai; samarath veparavaahai |

Sant Singh KhalsaHe dries up the pools which are full, and fills the dried tanks again. He is all-powerful and independent.
Manmohan SinghThe Omnipotent, carefree Lord dries the filled-up tanks and again fully fills them.
Manmohan Singh (Punjabi)ਸਰਬ ਸ਼ਕਤੀਵਾਨ, ਮੁਛੰਦਗੀ-ਰਹਿਤ ਸੁਆਮੀ ਭਰੇ ਹੋਏ ਸਰੋਵਰਾ ਨੂੰ ਸੁਕਾ ਦਿੰਦਾ ਹੈ ਅਤੇ ਫੇਰ ਉਨ੍ਹਾਂ ਨੂੰ ਪਰੀ ਪੂਰਨ ਕਰ ਦਿੰਦਾ ਹੈ।
Fareedkot Teekaਤਲਾਵ ਜੋ ਭਰੇ ਹੂਏ ਹੈਂ ਤਿਨ ਕੋ ਸੁਕਾਵਤਾ ਹੈ, ਬਹੁੜੋ ਜੋ ਭਰੇ ਹੂਏ ਹੈਂ ਤਿਨ ਕੋ (ਪੋਖੈ) ਪੁਸਟ ਕਰਤਾ ਹੈ, ਭਾਵ ਅਤੀ ਭਰਤਾ ਹੈ॥
Prof. Sahib Singh(ਉਹ ਗੋਪਾਲ ਇਸ ਸੰਸਾਰ-) ਸਰੋਵਰ ਨੂੰ ਭਰ ਕੇ ਸੁਕਾ ਦੇਂਦਾ ਹੈ, ਫਿਰ ਹੋਰ ਨਕਾ-ਨਕ ਭਰਦਾ ਹੈ। ਉਹ ਗੋਪਾਲ ਪ੍ਰਭੂ ਸਭ ਕੁਝ ਕਰਨ-ਜੋਗਾ ਹੈ, ਵੇਪਰਵਾਹ ਹੈ।

ਪਦ ਅਰਥ ਸੋਖੈ = ਸੁਕਾਂਦਾ ਹੈ। ਪੋਖੈ = ਨਕਾ-ਨਕ ਭਰਦਾ ਹੈ।

SikhNet (Spanish)Él seca el mar y lo vuelve a llenar; Él es nuestro Señor Autónomo y Omnipotente.

ਭਰਮਿ ਭੁਲਾਨੇ. ਭਏ ਦਿਵਾਨੇ; ਵਿਣੁ ਭਾਗਾ. ਕਿਆ ਪਾਈਐ ॥

bharam bhulaane. bhe divaane; vin bhaagaa. kiaa paaeeai |

Sant Singh KhalsaDeluded by doubt, they have gone insane; without destiny, what do they obtain?
Manmohan SinghStrayed by doubt, men have become crazy, What can they obtain without destiny?
Manmohan Singh (Punjabi)ਸੰਦੇਹ ਦੇ ਗੁਮਰਾਹ ਕੀਤੇ ਹੋਏ ਬੰਦੇ ਕਮਲੇ ਹੋਗਏ ਹਨ। ਪ੍ਰਾਲਬਧ ਦੇ ਬਾਝੋਂ ਉਹ ਕੀ ਪ੍ਰਾਪਤ ਕਰ ਸਕਦੇ ਹਨ?
Fareedkot Teekaਭਰਮ ਮੇਂ ਭੂਲੇ ਹੂਏ ਏਹੁ ਜੀਵ (ਦਿਵਾਨੇ) ਕਮਲੇ ਹੋਏ ਹੈਂ, ਬਿਨਾ ਭਾਗਾਂ ਸੇ ਏਹ ਕਿਆ ਬੀਚਾਰ ਪਾਇ ਸਕਤੇ ਹੈਂ ਅਰਥਾਤ ਨਹੀਂ ਪਾਇ ਸਕਤੇ॥
Prof. Sahib Singh(ਹੇ ਪਾਂਡੇ! ਉਸ ਗੋਪਾਲ-ਪ੍ਰਭੂ ਨੂੰ ਭੁਲਾ ਕੇ) ਜੋ ਜੀਵ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਹੋਏ ਹਨ ਉਹ (ਮਾਇਆ ਪਿਛੇ ਹੀ) ਕਮਲੇ ਹੋਏ ਪਏ ਹਨ, (ਉਹਨਾਂ ਨੂੰ) ਭਾਗਾਂ ਤੋਂ ਬਿਨਾ (ਉਸ ਵੇਪਰਵਾਹ ਦੀ ਸਿਫ਼ਤ-ਸਾਲਾਹ ਵਜੋਂ) ਕੁਝ ਨਹੀਂ ਮਿਲਦਾ।

ਪਦ ਅਰਥ ਭਰਮਿ = ਭਰਮ ਵਿਚ। ਕਿਆ ਪਾਈਐ = ਕੁਝ ਨਹੀਂ ਲੱਭਦਾ।

SikhNet (Spanish)Extraviado por la duda, uno se vuelve loco;

ਗੁਰਮੁਖਿ ਗਿਆਨੁ ਡੋਰੀ ਪ੍ਰਭਿ ਪਕੜੀ; ਜਿਨ ਖਿੰਚੈ ਤਿਨ ਜਾਈਐ ॥

guramukh giaan ddoree prabh pakarree; jin khinchai tin jaaeeai |

Sant Singh KhalsaThe Gurmukhs know that God holds the string; wherever He pulls it, they must go.
Manmohan SinghThe Guru-ward knows, that the Lord holds the string, Whither the Lord draws, thither the mortals go.
Manmohan Singh (Punjabi)ਗੁਰੂ-ਸਮਰਪਨ ਜਾਣਦਾ ਹੈ ਕਿ ਸੁਆਮੀ ਨੇ ਰੱਸੀ ਫੜੀ ਹੋਈ ਹੈ। ਜਿਧਰ ਨੂੰ ਸੁਆਮੀ ਖਿਚਦਾ ਹੈ, ਉਧਰ ਨੂੰ ਹੀ ਪ੍ਰਾਨੀ ਜਾਂਦੇ ਹਨ।
Fareedkot Teekaਗੁਰਮੁਖੋਂ ਨੇ ਆਪ ਜਾਨਿਆ ਹੈ ਕਿ ਪਰਾਰਬਧ ਰੂਪ ਡੋਰੀ ਪਰਮੇਸੁਰ ਨੇ ਪਕੜੀ ਹੋਈ ਹੈ ਅਰਥਾਤ ਸਭ ਜੀਵੋਂ ਕਾ ਕਰਮ ਫਲ ਪ੍ਰਦਾਤਾ ਪਰਮੇਸ੍ਵਰ ਹੈ। ਜਿਸ ਤਰਫ ਖੈਂਚਤਾ ਹੈ, ਤਿਸੀ ਓਰ ਜਾਈਤਾ ਹੈ॥
Prof. Sahib Singhਸਤਿਗੁਰੂ ਦੀ ਗਿਆਨ-ਰੂਪ ਡੋਰੀ ਪ੍ਰਭੂ ਨੇ (ਆਪਣੇ) ਹੱਥ ਵਿਚ ਫੜੀ ਹੋਈ; ਜਿਨ੍ਹਾਂ ਨੂੰ (ਇਸ ਡੋਰੀ ਨਾਲ ਆਪਣੇ ਵਲ) ਖਿੱਚਦਾ ਹੈ ਉਹ (ਉਸ ਵਲ) ਤੁਰ ਪੈਂਦੇ ਹਨ (ਭਾਵ, ਜਿਨ੍ਹਾਂ ਉਤੇ ਗੋਪਾਲ-ਪ੍ਰਭੂ ਮਿਹਰ ਕਰਦਾ ਹੈ ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਦੇ ਚਰਨਾਂ ਵਿਚ ਜੁੜਦੇ ਹਨ)।

ਪਦ ਅਰਥ ਪ੍ਰਭਿ = ਪ੍ਰਭੂ ਨੇ। ਜਿਨ = ਜਿਨ੍ਹਾਂ ਨੂੰ। ਜਾਈਐ = (ਲੈ) ਜਾਂਦਾ ਹੈ।

SikhNet (Spanish)oh, ¿cómo puede ser bendecido sin que tenga el destino para serlo?

ਹਰਿ ਗੁਣ ਗਾਇ ਸਦਾ ਰੰਗਿ ਰਾਤੇ; ਬਹੁੜਿ. ਨ ਪਛੋਤਾਈਐ ॥

har gun gaae sadaa rang raate; bahurr. na pachhotaaeeai |

Sant Singh KhalsaThose who sing the Glorious Praises of the Lord, are forever imbued with His Love; they never again feel regret.
Manmohan SinghThey, who sing God's praise and ever remain imbued with His love repent not in the end.
Manmohan Singh (Punjabi)ਜੋ ਵਾਹਿਗੁਰੂ ਦੀ ਕੀਰਤੀ ਗਾਇਨ ਕਰਦੇ ਹਨ ਅਤੇ ਹਮੇਸ਼ਾਂ ਉਸ ਦੇ ਪ੍ਰੇਮ ਨਾਲ ਰੰਗੇ ਰਹਿੰਦੇ ਹਨ ਉਹ ਅੰਤ ਨੰ ਝੂਰਦੇ ਨਹੀਂ।
Fareedkot Teekaਜੋ ਹਰੀ ਗੁਣ ਗਾਇ ਕੇ ਸਦਾ ਪ੍ਰੇਮ ਮੇਂ ਰੰਗੇ ਹੈਂ ਵਹੁ ਫੇਰ ਪਸਚਾਤਾਪ ਨਹੀਂ ਕਰਤੇ॥
Prof. Sahib Singhਉਹ ਪ੍ਰਭੂ ਦੇ ਗੁਣ ਗਾ ਕੇ ਉਸ ਦੇ ਪਿਆਰ ਵਿਚ ਮਸਤ ਰਹਿੰਦੇ ਹਨ, ਮੁੜ ਉਹਨਾਂ ਨੂੰ ਪਛੁਤਾਣਾ ਨਹੀਂ ਪੈਂਦਾ।
SikhNet (Spanish)El Hombre de Dios tiene la cuerda de la Sabiduría del Señor en Sus Manos, él transcurre en Su Voluntad.

ਭਭੈ ਭਾਲਹਿ. ਗੁਰਮੁਖਿ ਬੂਝਹਿ; ਤਾ ਨਿਜ ਘਰਿ ਵਾਸਾ ਪਾਈਐ ॥

bhabhai bhaaleh. guramukh boojheh; taa nij ghar vaasaa paaeeai |

Sant Singh KhalsaBhabha: If someone seeks, and then becomes Gurmukh, then he comes to dwell in the home of his own heart.
Manmohan SinghBh: If they search and realise the Lord through the Guru, then thy attain an abode in their own home.
Manmohan Singh (Punjabi)ਭ: ਜੇਕਰ ਉਹ ਗੁਰਾਂ ਰਾਹੀਂ ਸੁਆਮੀ ਨੂੰ ਖੋਜਣ ਅਤੇ ਅਨੁਭਵ ਕਰ ਲੈਣ, ਤਦ ਉਹ ਆਪਣੇ ਨਿੱਜ ਦੇ ਗ੍ਰਹਿ ਅੰਦਰ ਵਸੇਬਾ ਪਾ ਲੈਂਦੇ ਹਨ।
Fareedkot Teekaਭਭੇ ਦੁਆਰਾ ਕਹਿਤੇ ਹੈਂ: ਜੋ ਸਤਿਗੁਰੋਂ ਕੋ (ਭਾਲਹਿ) ਖੋਜਤੇ ਹੈਂ, ਸੋ ਗੁਰਮੁਖ ਸਮਝਤੇ ਹੈਂ। ਜੋ ਸਮਝਤੇ ਹੈਂ, ਸੋ ਪੁਰਸ (ਨਿਜ ਘਰਿ) ਸ੍ਵੈ ਸਰੂਪ ਮੇਂ ਵਾਸਾ ਪਾਵਤੇ ਹੈਂ॥
Prof. Sahib Singhਉਹ (ਪ੍ਰਭੂ ਦੀ ਹੀ) ਭਾਲ ਕਰਦੇ ਹਨ। (ਜਦੋਂ) ਸਤਿਗੁਰੂ ਦੀ ਰਾਹੀਂ (ਰਸਤਾ) ਸਮਝ ਲੈਂਦੇ ਹਨ ਤਾਂ ਆਪਣੇ (ਅਸਲ) ਘਰ ਵਿਚ ਟਿਕ ਜਾਂਦੇ ਹਨ (ਭਟਕਣੋਂ ਹਟ ਜਾਂਦੇ ਹਨ)।
SikhNet (Spanish)Sí, cantando la Alabanza del Señor, es imbuido con Su Amor y no se lamenta más.

ਭਭੈ. ਭਉਜਲੁ ਮਾਰਗੁ ਵਿਖੜਾ; ਆਸ ਨਿਰਾਸਾ ਤਰੀਐ ॥

bhabhai. bhaujal maarag vikharraa; aas niraasaa tareeai |

Sant Singh KhalsaBhabha: The way of the terrifying world-ocean is treacherous. Remain free of hope, in the midst of hope, and you shall cross over.
Manmohan SinghBh: Arduous is the way of the dreadful world-ocean. Remaining desireless amidst worldly desires, the world-ocean is crossed.
Manmohan Singh (Punjabi)ਭ: ਕਠਨ ਹੈ ਭਿਆਨਕ ਸੰਸਾਰ ਸਮੁੰਦਰ ਦਾ ਰਸਤਾ ਸੰਸਾਰੀ ਖਾਹਿਸ਼ਾਂ ਅੰਦਰ ਖਾਹਿਸ਼-ਰਹਿਤ ਰਹਿਣ ਦੁਆਰਾ ਸੰਸਾਰ ਸਮੁੰਦਰ ਤਰਿਆ ਜਾਂਦਾ ਹੈ।
Fareedkot Teekaਭਭੇ ਦੁਆਰਾ ਕਹਿਤੇ ਹੈਂ: ਸੰਸਾਰ ਸਮੁੰਦ੍ਰ ਕਾ ਰਸਤਾ ਬਹੁਤ ਕਠਨ ਹੈ। ਜੋ ਆਸਾ ਸੇ ਨਿਰਾਸ ਹੋਇ ਤੋ ਤਰਨਾ ਹੋਤਾ ਹੈ॥
Prof. Sahib Singhਇਹ ਸੰਸਾਰ-ਸਮੁੰਦਰ (ਜੀਵਾਂ ਵਾਸਤੇ) ਔਖਾ ਰਸਤਾ ਹੈ, ਇਸ ਵਿਚੋਂ ਤਦੋਂ ਹੀ ਤਰ ਸਕੀਦਾ ਹੈ ਜੇ (ਦੁਨੀਆ ਵਾਲੀਆਂ) ਆਸਾਂ ਬਨਾਣੀਆਂ ਛੱਡ ਦੇਈਏ,

ਪਦ ਅਰਥ ਆਸ ਨਿਰਾਸਾ = ਆਸਾਂ ਵਲੋਂ ਨਿਰਾਸ ਹੋ ਕੇ।

SikhNet (Spanish)Cruza el mar tempestuoso de la existencia material y, en medio de la esperanza, se emancipa volviéndose desapegado.

ਗੁਰ ਪਰਸਾਦੀ ਆਪੋ ਚੀਨੑੈ; ਜੀਵਤਿਆ ਇਵ ਮਰੀਐ ॥੪੧॥

gur parasaadee aapo cheenai; jeevatiaa iv mareeai |41|

Sant Singh KhalsaBy Guru's Grace, one comes to understand himself; in this way, he remains dead while yet alive. ||41||
Manmohan SinghBy Guru's grace, the mortal understands his ownself and thus remains he dead in life.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਪ੍ਰਾਨੀ ਆਪਣੇ ਆਪ ਨੂੰ ਸਮਝ ਲੈਂਦਾ ਹੈ ਤੇ ਇਸ ਤਰ੍ਹਾਂ ਜੀਉਂਦੇ ਜੀ ਮਰਿਆ ਰਹਿੰਦਾ ਹੈ।
Fareedkot Teekaਪੁਨਾ ਜੋ ਇਹ ਗੁਰੋਂ ਕੀ ਕ੍ਰਿਪਾ ਸੇ ਜੀਵ ਭਾਵ ਸੇ ਮਰੇ ਤੋ (ਇਵ) ਇਸ ਪ੍ਰਕਾਰ ਸੇ ਅਪਨੇ ਆਪ ਕੋ ਚੀਨਤਾ ਹੈ ਅਰਥਾਤ ਪਛਾਨਤਾ ਹੈ, ਤੌ ਤਰਨਾ ਹੋਤਾ ਹੈ॥੪੧॥
Prof. Sahib Singhਸਤਿਗੁਰੂ ਦੀ ਮੇਹਰ ਨਾਲ ਆਪਣੇ ਆਪ ਨੂੰ (ਆਪਣੇ ਅਸਲੇ ਨੂੰ) ਪਛਾਣੀਏ; ਇਸ ਤਰ੍ਹਾਂ ਜਿਊਂਦਿਆਂ ਮਰ ਜਾਈਦਾ ਹੈ (ਭਾਵ, ਇਸੇ ਜੀਵਨ ਵਿਚ ਹੀ ਮਨ ਵਿਕਾਰਾਂ ਵਲੋਂ ਹਟ ਜਾਂਦਾ ਹੈ) ॥੪੧॥

ਪਦ ਅਰਥ ਆਪੋ = ਆਪਣੇ ਆਪ ਨੂੰ। ਇਵ = ਇਸ ਤਰ੍ਹਾਂ ॥੪੧॥

SikhNet (Spanish)Así toma Conciencia de su ser por la Gracia del Guru, muriendo en su individualidad mientras aun está vivo. (41)

ਮਾਇਆ ਮਾਇਆ ਕਰਿ ਮੁਏ; ਮਾਇਆ. ਕਿਸੈ ਨ ਸਾਥਿ ॥

maaeaa maaeaa kar mue; maaeaa. kisai na saath |

Sant Singh KhalsaCrying out for the wealth and riches of Maya, they die; but Maya does not go along with them.
Manmohan SinghMany have died crying for wealth and property, but wealth goes along with none.
Manmohan Singh (Punjabi)ਧਨ ਜਾਇਦਾਦ ਲਈ ਕੂਕਦੇ ਘਣੇਰੇ ਮਰ ਖੱਪ ਗਏ ਹਨ; ਪ੍ਰੰਤੂ ਦੌਲਤ ਕਿਸੇ ਦੇ ਭੀ ਨਾਲ ਨਹੀਂ ਜਾਂਦੀ।
Fareedkot Teekaਮਾਇਆ ਮਾਇਆ ਕਰਤੇ ਸਭ ਮਰ ਗਏ, ਪਰੰਤੂ ਮਾਇਆ ਕਿਸੇ ਕੇ ਸਾਥ ਨਾ ਗਈ॥
Prof. Sahib Singh(ਬੇਅੰਤ ਜੀਵ) ਮਾਇਆ ਲਈ ਤਰਲੇ ਲੈਂਦੇ ਮਰ ਗਏ, ਪਰ ਮਾਇਆ ਕਿਸੇ ਦੇ ਨਾਲ ਨਾਹ ਨਿਭੀ,
SikhNet (Spanish)Muchos persiguen descontrolados la ilusión, pero nada de ella les acompañará.

ਹੰਸੁ ਚਲੈ ਉਠਿ ਡੁਮਣੋ; ਮਾਇਆ ਭੂਲੀ ਆਥਿ ॥

hans chalai utth ddumano; maaeaa bhoolee aath |

Sant Singh KhalsaThe soul-swan arises and departs, sad and depressed, leaving its wealth behind.
Manmohan SinghThe soul-swan arises and departs crest-fallen and the wealth is forsaken over here.
Manmohan Singh (Punjabi)ਭਉਰ-ਰਾਜ ਹੰਸ ਉਠ ਕੇ ਨਿੰਮੋਝੂਣੀ ਟੁਰ ਵੰਝਦੀ ਹੈ, ਤੇ ਧਨ ਦੌਲਤ ਏਥੇ ਹੀ ਛੱਡੀ ਛੱਡਾਈ ਰਹਿ ਜਾਂਦੀ ਹੈ।
Fareedkot Teekaਹੰਸ ਜੀਵ ਹੋ ਕੇ ਉਠ ਕੇ ਚਲਾ ਜਾਤਾ ਹੈ ਔਰੁ ਮਾਇਆ ਭੂਲੀ ਹੈ ਆਥਿ, ਭਾਵ ਮਾਇਆ ਪੜੀ ਰਹਿ ਜਾਤੀ ਹੈ॥
Prof. Sahib Singhਜਦੋਂ (ਜੀਵ-) ਹੰਸ ਦੁਚਿੱਤਾ ਹੋ ਕੇ (ਮੌਤ ਆਇਆਂ) ਉਠ ਤੁਰਦਾ ਹੈ ਤਾਂ ਮਾਇਆ ਦਾ ਸਾਥ ਛੁੱਟ ਜਾਂਦਾ ਹੈ।

ਪਦ ਅਰਥ ਡੁਮਣੋ = ਦੁਚਿੱਤਾ (ਭਾਵ, ਇਕ ਪਾਸੇ ਇਧਰ ਮਾਇਆ ਵਿਚ ਫਸਿਆ ਪਿਆ ਹੈ, ਦੂਜੇ ਪਾਸੇ ਮੌਤ ਬਦੋ-ਬਦੀ ਲੈ ਜਾ ਰਹੀ ਹੈ)। {ਨੋਟ: ਫਰੀਦ ਜੀ ਸੂਹੀ ਰਾਗ ਵਿਚ ਲਿਖਦੇ ਹਨ "ਹੰਸੁ ਚਲਸੀ ਡੁਮਣਾ।" ਗੁਰੂ ਨਾਨਕ ਦੇਵ ਜੀ ਦੀ ਤੁਕ "ਹੰਸ ਚਲੈ ਉਠਿ ਡੁਮਣੋ" ਨੂੰ ਫਰੀਦ ਜੀ ਦੀ ਤੁਕ ਨਾਲ ਰਲਾਓ। ਇਹ ਲਫ਼ਜ਼ਾਂ ਦੀ ਸਾਂਝ ਸਬਬ ਨਾਲ ਨਹੀਂ ਹੋ ਗਈ। ਗੁਰੂ ਨਾਨਕ ਸਾਹਿਬ ਪਾਸ ਫ਼ਰੀਦ ਜੀ ਦੀ ਬਾਣੀ ਮੌਜੂਦ ਸੀ}। ਆਥਿ = ਹੈ। ਭੂਲੀ ਆਥਿ = ਭੁੱਲ ਜਾਂਦੀ ਹੈ, ਸਾਥ ਛੁੱਟ ਜਾਂਦਾ ਹੈ।

SikhNet (Spanish)El Alma cisne huye con tristeza en su corazón y abandona la ilusión aquí, todavía de este lado.

ਮਨੁ ਝੂਠਾ ਜਮਿ ਜੋਹਿਆ; ਅਵਗੁਣ ਚਲਹਿ ਨਾਲਿ ॥

man jhootthaa jam johiaa; avagun chaleh naal |

Sant Singh KhalsaThe false mind is hunted by the Messenger of Death; it carries its faults along when it goes.
Manmohan SinghThe false soul is harassed by the Death's courier and one's demerits go along with him.
Manmohan Singh (Punjabi)ਕੂੜੀ ਆਤਮਾ ਨੂੰ ਮੌਤ ਦਾ ਦੂਤ ਦੁਖੀ ਕਰਦਾ ਹੈ ਅਤੇ ਇਨਸਾਨ ਦੀਆਂ ਬਦੀਆਂ ਉਸ ਦੇ ਨਾਲ ਜਾਂਦੀਆਂ ਹਨ।
Fareedkot Teeka(ਮਨੁ) ਜੀਵ ਜੋ ਝੂਠਾ ਹੈ, ਸੋ ਜਮ ਨੇ (ਜੋਹਿਆ) ਦੇਖਿਆ ਹੈ ਔਗਨ ਇਸ ਕੇ ਸਾਥ ਚਲਤੇ ਹੈਂ॥
Prof. Sahib Singhਜੋ ਮਨ ਮਾਇਆ ਵਿਚ ਫਸਿਆ ਹੁੰਦਾ ਹੈ ਉਸ ਨੂੰ ਜਮ ਵਲੋਂ ਤਾੜਨਾ ਹੁੰਦੀ ਹੈ (ਭਾਵ, ਉਹ ਮੌਤ ਦਾ ਨਾਮ ਸੁਣ ਸੁਣ ਕੇ ਡਰਦਾ ਹੈ), (ਮਾਇਆ ਤਾਂ ਇਥੇ ਰਹਿ ਗਈ, ਤੇ ਮਾਇਆ ਦੀ ਖ਼ਾਤਰ ਕੀਤੇ ਹੋਏ) ਅਉਗਣ ਨਾਲ ਤੁਰ ਪੈਂਦੇ ਹਨ।

ਪਦ ਅਰਥ ਝੂਠਾ = ਝੂਠੇ ਪਦਾਰਥਾਂ ਵਿਚ ਫਸਿਆ ਹੋਇਆ, ਨਾਹ ਨਾਲ ਨਿਭਣ ਵਾਲੀ ਮਾਇਆ ਵਿਚ ਫਸਿਆ ਹੋਇਆ। ਜਮਿ = ਜਮ ਨੇ। ਜੋਹਿਆ = ਤੱਕਿਆ, ਤਾੜਨਾ ਕੀਤੀ, ਡਰਾਇਆ।

SikhNet (Spanish)La mente incompleta es apresada por la muerte y los deméritos de uno lo acompañan.

ਮਨ ਮਹਿ ਮਨੁ ਉਲਟੋ ਮਰੈ; ਜੇ ਗੁਣ ਹੋਵਹਿ ਨਾਲਿ ॥

man meh man ulatto marai; je gun hoveh naal |

Sant Singh KhalsaThe mind turns inward, and merges with mind, when it is with virtue.
Manmohan SinghIf one be with virtues, his mind, turning its back upon the world, merges in the mind itself.
Manmohan Singh (Punjabi)ਜੇਕਰ ਬੰਦਾ ਨੇਕੀਆਂ ਸੰਯੁਕਤ ਹੋਵੇ, ਤਾਂ ਉਸ ਦਾ ਮਨੁਆ, ਦੁਨੀਆਂ ਵੱਲੋਂ ਮੋੜਾ ਪਾ ਕੇ ਮਨ ਦੇ ਅੰਦਰ ਹੀ ਲੀਨ ਹੋ ਜਾਂਦਾ ਹੈ।
Fareedkot Teekaਜੇ ਸੁਭ ਗੁਨ ਜੀਵ ਕੇ ਸਾਥ ਹੋਵਨ ਤਾਂ ਮਨ ਕਾ ਸੰਕਲਪੁ ਉਲਟ ਕੇ ਮਨ ਮੇਂ ਹੀ ਮਰ ਜਾਵੈ॥
Prof. Sahib Singhਪਰ ਜੇ ਮਨੁੱਖ ਦੇ ਪੱਲੇ ਗੁਣ ਹੋਣ ਤਾਂ ਮਨ ਮਾਇਆ ਵਲੋਂ ਪਰਤ ਕੇ ਆਪਣੇ ਅੰਦਰ ਹੀ ਆਪਾ-ਭਾਵ ਤੋਂ ਮਰ ਜਾਂਦਾ ਹੈ (ਭਾਵ, ਇਸ ਵਿਚ ਮੋਹ ਆਦਿਕ ਵਿਕਾਰ ਨਹੀਂ ਰਹਿ ਜਾਂਦੇ)।

ਪਦ ਅਰਥ ਉਲਟੋ = ਮਾਇਆ ਵਲੋਂ ਉਲਟ ਕੇ, ਪਰਤ ਕੇ। ਮਰੈ = 'ਆਪਾ-ਭਾਵ' ਵਲੋਂ ਮਰਦਾ ਹੈ।

SikhNet (Spanish)Sí, si uno es bendecido con Mérito, la mente rechaza lo mundano y se sumerge en el Ser.

ਮੇਰੀ ਮੇਰੀ ਕਰਿ ਮੁਏ; ਵਿਣੁ ਨਾਵੈ. ਦੁਖੁ ਭਾਲਿ ॥

meree meree kar mue; vin naavai. dukh bhaal |

Sant Singh KhalsaCrying out, "Mine, mine!", they have died, but without the Name, they find only pain.
Manmohan SinghPuffed up with pride, many have perished. Without the Name, one comes to grief.
Manmohan Singh (Punjabi)ਹੰਕਾਰ ਨਾਲ ਆਫ਼ਰ ਕੇ ਘਣੇਰੇ ਮਰ ਮੁਕ ਗਏ ਹਨ। ਨਾਮ ਦੇ ਬਾਝੋਂ ਇਨਸਾਨ ਰੰਜ ਗਮ ਉਠਾਉਂਦਾ ਹੈ।
Fareedkot Teekaਮੇਰੀ ਮੇਰੀ ਕਰ ਕੇ ਮੂਏ ਹੈਂ, ਬਿਨਾਂ ਨਾਮ ਸੇ ਤਿਨ ਕੋ ਦੁਖ (ਭਾਲਿ) ਪ੍ਰਾਪਤ ਹੋਵੈਂਗੇ॥
Prof. Sahib Singhਪਰਮਾਤਮਾ ਦਾ 'ਨਾਮ' ਭੁਲਾ ਕੇ (ਨਿਰੀ) ਮਾਇਆ ਨੂੰ ਹੀ ਆਪਣੀ ਸਮਝ ਕੇ (ਇਸ ਤਰ੍ਹਾਂ ਸਗੋਂ) ਦੁੱਖ ਵਿਹਾਝ ਕੇ ਹੀ (ਬੇਅੰਤ ਜੀਵ) ਚਲੇ ਗਏ;

ਪਦ ਅਰਥ ਭਾਲਿ = ਢੂੰਢ ਕੇ, ਵਿਹਾਝ ਕੇ।

SikhNet (Spanish)Los egocéntricos están destinados a morir, porque sin el Nombre, sólo viven en el dolor.

ਗੜ ਮੰਦਰ ਮਹਲਾ ਕਹਾ; ਜਿਉ ਬਾਜੀ ਦੀਬਾਣੁ ॥

garr mandar mahalaa kahaa; jiau baajee deebaan |

Sant Singh KhalsaSo where are their forts, mansions, palaces and courts? They are like a short story.
Manmohan SinghWhere are the fortresses, mansions, palaces and courts? They are like the short-lived play.
Manmohan Singh (Punjabi)ਕਿੱਥੇ ਹਨ ਕੋਟ, ਰਾਜਭਵਨ, ਸ਼ਾਹੀ ਇਮਾਰਤਾ ਅਤੇ ਕਚਹਿਰੀਆਂ? ਉਹ ਥੋੜਾ ਸਮਾਂ ਰਹਿਣ ਵਾਲੀ ਖੇਡ ਦੀ ਨਿਆਈਂ ਹਨ।
Fareedkot Teeka(ਗੜ) ਕਿਲੇ ਮੰਦਰ ਔ ਮਹਿਲ ਪਕੇ ਕਿਆ ਹੈਂ ਔ (ਦੀਬਾਣੁ) ਕਚਹਰੀਆਂ ਵਾ ਦੀਵਾਨਖਾਨੇ ਏਹ ਸਭ ਐਸੇ ਹੈਂ ਜੈਸੇ ਨਟ ਕੀ ਬਾਜੀ ਹੈ, ਭਾਵ ਸਭ ਦਿਖਾਵੇ ਮਾਤ੍ਰ ਮਿਥਿਆ ਹੈ॥
Prof. Sahib Singhਕਿਲੇ, ਪੱਕੇ ਘਰ, ਮਹਲ ਮਾੜੀਆਂ ਤੇ ਹਕੂਮਤ (ਸਭ) ਸਾਥ ਛੱਡ ਗਏ, ਇਹ ਤਾਂ (ਮਦਾਰੀ ਦੀ) ਖੇਡ ਹੀ ਸਨ।

ਪਦ ਅਰਥ ਕਹਾ = ਕਿਥੇ ਗਏ? ਸਾਥ ਛੱਡ ਗਏ। ਬਾਜੀ = ਮਦਾਰੀ ਦੀ ਖੇਡ। ਦੀਬਾਣੁ = ਕਚਹਿਰੀ, ਹਕੂਮਤ। ਗੜ੍ਹ = ਕਿਲ੍ਹੇ।

SikhNet (Spanish)En verdad todas nuestras mansiones, fortalezas y cortes son vanas como un teatro de sombras.

ਨਾਨਕ. ਸਚੇ ਨਾਮ ਵਿਣੁ; ਝੂਠਾ ਆਵਣ ਜਾਣੁ ॥

naanak. sache naam vin; jhootthaa aavan jaan |

Sant Singh KhalsaO Nanak, without the True Name, the false just come and go.
Manmohan SinghNanak, without the True Name, the false man continues coming and going.
Manmohan Singh (Punjabi)ਨਾਨਕ, ਸੱਚੇ ਨਾਮ ਦੇ ਬਾਝੋਂ ਕੂੜਾ ਇਨਸਾਨ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਚੇ ਨਾਮ ਤੋਂ ਬਿਨਾ ਜੋ ਏਹ ਜੀਵ ਝੂਠਾ ਹੈ, ਇਸ ਕੋ ਆਵਣਾ ਜਾਣਾ ਹੀ ਰਹਿਤਾ ਹੈ॥
Prof. Sahib Singhਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਸਾਰਾ ਜੀਵਨ ਵਿਅਰਥ ਜਾਂਦਾ ਹੈ;

ਪਦ ਅਰਥ ਝੂਠਾ = ਵਿਅਰਥ। ਆਵਣ ਜਾਣੁ = ਆਉਣਾ ਤੇ ਜਾਣਾ, (ਭਾਵ,) ਸਾਰਾ ਜੀਵਨ।

SikhNet (Spanish)Dice Nanak, sin el Nombre Verdadero, el advenimiento a la vida es puramente ilusorio.

ਆਪੇ ਚਤੁਰੁ ਸਰੂਪੁ ਹੈ; ਆਪੇ ਜਾਣੁ ਸੁਜਾਣੁ ॥੪੨॥

aape chatur saroop hai; aape jaan sujaan |42|

Sant Singh KhalsaHe Himself is clever and so very beautiful; He Himself is wise and all-knowing. ||42||
Manmohan SinghThe Lord Himself is wise and beauteous and Himself accomplished and Omniscient.
Manmohan Singh (Punjabi)ਸੁਆਮੀ ਆਪ ਸਿਆਣਾ ਤੇ ਸੁੰਦਰ ਹੈ ਅਤੇ ਆਪ ਹੀ ਜਾਣਕਾਰ ਅਤੇ ਸਰਬ-ਗਿਆਤਾ।
Fareedkot Teekaਆਪੇ ਵਹੁ (ਚਤੁਰੁ) ਪਰਮੇਸ੍ਵਰ ਸਰਬ ਸਰੂਪ ਹੂਆ ਹੂਆ ਹੈ, ਆਪੇ ਹੀ ਤਿਨ ਕੇ ਕਰਮੋਂ ਕੇ ਜਾਨਨੇ ਕੋ (ਸੁਜਾਣੁ) ਚਤੁਰ ਹੈ॥੪੨॥
Prof. Sahib Singh(ਪਰ ਜੀਵ ਵਿਚਾਰੇ ਦੇ ਕੀਹ ਵਸਿ? ਇਹ ਬੇ-ਸਮਝ ਹੈ) ਪ੍ਰਭੂ ਆਪ ਹੀ ਸਿਆਣਾ ਹੈ, ਆਪ ਹੀ ਸਭ ਕੁਝ ਜਾਣਦਾ ਹੈ (ਉਹੀ ਸਮਝਾਵੇ ਤਾਂ ਜੀਵ ਸਮਝੇ) ॥੪੨॥

* ਨੋਟ: ਹਿੰਦੀ ਅੱਖਰਾਂ ਨੂੰ 'ਪਾ, ਫਾ, ਬਾ, ਭਾ' ਆਦਿਕ ਆਖ ਕੇ ਉਚਾਰੀਦਾ ਹੈ, ਤੇ ਗੁਰਮੁਖੀ ਅੱਖਰਾਂ ਨੂੰ 'ਪੱਪਾ, ਫੱਫਾ, ਬੱਬਾ, ਭੱਭਾ' ਆਖ ਕੇ। ਗੁਰੂ ਨਾਨਕ ਸਾਹਿਬ 'ਭੱਭਾ' ਵਰਤ ਰਹੇ ਹਨ, ਜਿਸ ਤੋਂ ਜ਼ਾਹਰ ਹੈ ਕਿ ਉਹ ਆਪਣੀ ਬਾਣੀ ਹਿੰਦੀ ਜਾਂ ਉਰਦੂ ਅੱਖਰਾਂ ਵਿਚ ਨਹੀਂ ਲਿਖ ਰਹੇ ਸਨ। * ਨੋਟ: ਤੁਕ "ਗੜ ਮੰਦਰ ਮਹਲਾ ਕਹਾ" ਪਾਠਕ ਦੇ ਸਾਹਮਣੇ ਐਮਨਾਬਾਦ ਦਾ ਉਹ ਨਜ਼ਾਰਾ ਲੈ ਆਉਂਦੀ ਹੈ ਜੋ ਗੁਰੂ ਨਾਨਕ ਦੇਵ ਜੀ ਨੇ ਰਾਗ ਆਸਾ ਦੀ ਅਸਟਪਦੀ ਵਿਚ ਇਉਂ ਬਿਆਨ ਕੀਤਾ ਹੈ "ਕਹਾ ਸੁ ਘਰੁ ਦਰੁ ਮੰਡਪ ਮਹਲਾ, ਕਹਾ ਸੁ ਬੰਕ ਸਰਾਈ"। ਕੀ ਇਹ ਬਾਣੀ ਬਾਬਰਵਾਣੀ ਤੋਂ ਪਿਛੋਂ ਕਰਤਾਰਪੁਰ ਬੈਠ ਕੇ ਲਿਖੀ ਗਈ ਸੀ?

SikhNet (Spanish)Sí, Dios es Omnisciente y es la Esencia de la Sabiduría en Sí Mismo. (42)

ਜੋ ਆਵਹਿ. ਸੇ ਜਾਹਿ ਫੁਨਿ; ਆਇ ਗਏ ਪਛੁਤਾਹਿ ॥

jo aaveh. se jaeh fun; aae ge pachhutaeh |

Sant Singh KhalsaThose who come, must go in the end; they come and go, regretting and repenting.
Manmohan SinghThey who come, shall ultimately go. Coming and going, they shall continue repenting.
Manmohan Singh (Punjabi)ਜਿਹੜੇ ਆਏ ਹਨ ਉਹ ਆਖ਼ਰਕਾਰ ਚਲੇ ਜਾਣਗੇ ਆਉਂਦੇ ਅਤੇ ਜਾਂਦੇ ਉਹ ਪਸਚਾਤਾਪ ਕਰਦੇ ਰਹਿਣਗੇ।
Fareedkot Teekaਜੋ (ਆਵਹਿ) ਜਨਮਤੇ ਹੈਂ ਸੇ ਪੁਨਾ (ਜਾਹਿ) ਮਰਤੇ ਹੈ, (ਆਇ ਗਏ) ਆਵਨੇ ਜਾਨੇ ਮੇਂ ਹੀ ਪਛਤਾਵਤੇ ਹੈਂ॥
Prof. Sahib Singhਜੋ ਜੀਵ (ਮਾਇਆ ਦੀ ਮਮਤਾ ਦੇ ਬੱਧੇ ਹੋਏ ਜਗਤ ਵਿਚ) ਆਉਂਦੇ ਹਨ ਉਹ (ਇਸ ਮਮਤਾ ਵਿਚ ਫਸੇ ਹੋਏ ਇਥੋਂ) ਜਾਂਦੇ ਹਨ, ਮੁੜ ਜੰਮਦੇ ਮਰਦੇ ਹਨ ਤੇ ਦੁਖੀ ਹੁੰਦੇ ਹਨ;

ਪਦ ਅਰਥ ਫੁਨਿ = ਫਿਰ, ਉਸੇ ਹਾਲਤ ਵਿਚ, ਮਮਤਾ ਵਿਚ ਬੱਧੇ ਹੋਏ ਹੀ।

SikhNet (Spanish)Aquél que viene también se va,

ਲਖ ਚਉਰਾਸੀਹ ਮੇਦਨੀ; ਘਟੈ ਨ ਵਧੈ ਉਤਾਹਿ ॥

lakh chauraaseeh medanee; ghattai na vadhai utaeh |

Sant Singh KhalsaThey will pass through 8.4 millions species; this number does not decrease or rise.
Manmohan SinghThey shall pass through eighty-four lakhs of existences. This number decreases not, nor soars it high.
Manmohan Singh (Punjabi)ਉਹ ਚੁਰਾਸੀ ਲੱਖ ਜੂਨੀਆਂ ਅੰਦਰ ਚੱਕਰ ਕੱਟਣਗੇ। ਇਹ ਗਿਣਤੀ ਨਾਂ ਘਟਦੀ ਹੈ ਨਾਂ ਹੀ ਉਤੇ ਨੂੰ ਵਧਦੀ ਹੈ।
Fareedkot Teekaਜੋ ਚੌਰਾਸੀ ਲਖ ਜੋਨੀ (ਮੇਦਨੀ) ਪ੍ਰਿਥ੍ਵੀ ਸ੍ਰਿਸਟੀ ਪਰ ਕਰੀ ਹੈ, ਨਾ ਵਹੁ ਘਟਤੀ ਹੈ ਨਾ ਉਪਰ ਕੋ ਵਧਤੀ ਹੈ, ਭਾਵ ਪੂਰੀ ਚੌਰਾਸੀ ਲਾਖ ਬਨੀ ਰਹਿਤੀ ਹੈ; ਵਾ ਘਟਤੀ ਨਹੀਂ ਉਪਰ ਕੋ ਵਧਤੀ ਹੈ, ਭਾਵ ਜੀਵ ਪਰਮੇਸਰ ਕੀ ਤਰਫ ਨਹੀਂ ਆਵਤਾ, ਦਿਨ ਦਿਨ ਅਧੋਗਤੀ ਕੋ ਜਾਤਾ ਹੈ॥
Prof. Sahib Singh(ਉਹਨਾਂ ਵਾਸਤੇ) ਇਹ ਚੌਰਾਸੀ ਲੱਖ ਜੂਨਾਂ ਵਾਲੀ ਸ੍ਰਿਸ਼ਟੀ ਰਤਾ ਭੀ ਘਟਦੀ ਵਧਦੀ ਨਹੀਂ (ਭਾਵ, ਉਹਨਾਂ ਨੂੰ ਮਮਤਾ ਦੇ ਕਾਰਨ ਚੌਰਾਸੀ ਲੱਖ ਜੂਨਾਂ ਵਿਚੋਂ ਲੰਘਣਾ ਪੈਂਦਾ ਹੈ)।

ਪਦ ਅਰਥ ਮੇਦਨੀ = ਸ੍ਰਿਸ਼ਟੀ। ਉਤਾਹਿ = ਉੋਪਰ ਨੂੰ।

SikhNet (Spanish)aunque se lamenta yendo y viniendo.

ਸੇ ਜਨ ਉਬਰੇ; ਜਿਨ ਹਰਿ ਭਾਇਆ ॥

se jan ubare; jin har bhaaeaa |

Sant Singh KhalsaThey alone are saved, who love the Lord.
Manmohan SinghOnly those persons are saved who love their Lord.
Manmohan Singh (Punjabi)ਕੇਵਲ ਉਨ੍ਹਾਂ ਪਰਸ਼ਾਂ ਦਾ ਹੀ ਪਾਰ ਉਤਾਰਾ ਹੁੰਦਾ ਹੈ ਜੋ ਆਪਣੇ ਪ੍ਰਭੂ ਨੂੰ ਪਿਆਰ ਕਰਦੇ ਹਨ।
Fareedkot Teekaਸੇ ਜਨ ਬਚੇ ਹੈਂ ਜਿਨ ਕੋ ਹਰੀ ਕਾ ਭਜਨ ਭਾਇਆ ਹੈ॥
Prof. Sahib Singh(ਉਹਨਾਂ ਵਿਚੋਂ) ਬਚਦੇ ਸਿਰਫ਼ ਉਹ ਹਨ ਜਿਨ੍ਹਾਂ ਨੂੰ ਪ੍ਰਭੂ ਪਿਆਰਾ ਲੱਗਦਾ ਹੈ,

ਪਦ ਅਰਥ ਉਬਰੇ = ਬਚੇ ਹਨ।

SikhNet (Spanish)El Alma pasa a través de ochenta

ਧੰਧਾ ਮੁਆ; ਵਿਗੂਤੀ ਮਾਇਆ ॥

dhandhaa muaa; vigootee maaeaa |

Sant Singh KhalsaTheir worldly entanglements are ended, and Maya is conquered.
Manmohan SinghTheir strife is ended and their desire for worldly valuable is dispelled.
Manmohan Singh (Punjabi)ਉਨ੍ਹਾਂ ਦਾ ਬਖੇੜਾ ਮੁੱਕ ਜਾਂਦਾ ਹੈ ਅਤੇ ਉਨ੍ਹਾਂ ਦੀ ਸੰਸਾਰੀ ਪਦਾਰਥਾ ਦੀ ਲਾਲਸਾ ਨਵਿਰਤ ਥੀ ਵੰਝਦੀ ਹੈ।
Fareedkot Teekaਉਨ ਕਾ ਧੰਧਾ ਮਚ ਗਿਆ ਹੈ ਔ ਜੋ ਮਾਇਆ ਛਲਨਹਾਰੀ ਥੀ ਸੋ ਖਰਾਬ ਹੂਈ ਹੈ। ਭਾਵ ਮਾਯਾ ਕੋ ਮਿਥਿਆ ਜਾਨ ਕਰ ਧੰਧਿਓਂ ਕਾ ਬਿਸਥਾਰ ਨਹੀਂ ਕਰਤੇ ਹੈਂ॥
Prof. Sahib Singh(ਕਿਉਂਕਿ ਉਹਨਾਂ ਦੀ ਮਾਇਆ ਪਿੱਛੇ) ਭਟਕਣਾ ਮੁੱਕ ਜਾਂਦੀ ਹੈ, ਮਾਇਆ (ਉਹਨਾਂ ਵਲ ਆਇਆਂ) ਖ਼ੁਆਰ ਹੁੰਦੀ ਹੈ (ਉਹਨਾਂ ਨੂੰ ਮੋਹ ਨਹੀਂ ਸਕਦੀ)।

ਪਦ ਅਰਥ ਵਿਗੂਤੀ = ਖ਼ੁਆਰ ਹੋਈ। ਵਿਗੂਤੀ ਮਾਇਆ = ਮਾਇਆ ਖ਼ੁਆਰ ਹੁੰਦੀ ਹੈ, ਮਾਇਆ ਉਹਨਾਂ ਦੇ ਮੋਹਣ ਵਿਚ ਕਾਮਯਾਬ ਨਹੀਂ ਹੁੰਦੀ।

SikhNet (Spanish)y cuatro millones de encarnaciones, ni más ni menos.

ਜੋ ਦੀਸੈ ਸੋ ਚਾਲਸੀ; ਕਿਸ ਕਉ ਮੀਤੁ ਕਰੇਉ ॥

jo deesai so chaalasee; kis kau meet kareo |

Sant Singh KhalsaWhoever is seen, shall depart; who should I make my friend?
Manmohan SinghWhosoever is seen, he shall go. Whom should I befriend then?
Manmohan Singh (Punjabi)ਜਿਹੜਾ ਕੋਈ ਭੀ ਦਿਸਦਾ ਹੈ ਉਹ ਟੁਰ ਜਾਊਗਾ ਤਦ ਮੈਂ ਕੀਹਦੇ ਨਾਲ ਦੋਸਤੀ ਪਾਵਾਂ।
Fareedkot Teekaਪੁਨਾ ਇਹ ਨਿਸਚਾ ਤਿਨ ਕਾ ਹੂਆ ਹੈ, ਜੋ ਦ੍ਰਿਸਟੀ ਮੇਂ ਆਵਤਾ ਹੈ, ਸੋ ਤੋ ਤੀਨ ਕਾਲ ਮੇਂ ਚਲਨੇਹਾਰਾ ਹੀ ਹੈ, ਹਮ ਕਿਸ ਕੋ ਮੀਤ ਕਰੇਂ?
Prof. Sahib Singh(ਜਗਤ ਵਿਚ ਤਾਂ) ਜੋ ਭੀ ਦਿੱਸਦਾ ਹੈ ਨਾਸਵੰਤ ਹੈ, ਮੈਂ ਕਿਸ ਨੂੰ ਮਿੱਤਰ ਬਣਾਵਾਂ?
SikhNet (Spanish)Sólo se redimen aquéllos

ਜੀਉ ਸਮਪਉ ਆਪਣਾ; ਤਨੁ ਮਨੁ ਆਗੈ ਦੇਉ ॥

jeeo sampau aapanaa; tan man aagai deo |

Sant Singh KhalsaI dedicate my soul, and place my body and mind in offering before Him.
Manmohan SinghI surrender my mind unto the Lord and my body and soul, I lay before Him.
Manmohan Singh (Punjabi)ਮੈਂ ਆਪਣਾ ਮਨ ਸੁਆਮੀ ਦੇ ਸਮਰਪਨ ਕਰਦਾ ਹਾਂ ਅਤੇ ਆਪਣੀ ਦੇਹ ਤੇ ਆਤਮਾ ਭੀ ਉਸ ਦੇ ਮੂਹਰੇ ਰੱਖਦਾ ਹਾਂ।
Fareedkot Teekaਐਸੇ ਮਹਾਤਮਾ ਕੋ ਮੈਂ ਜੀਉ ਸਮਰਪਣ ਕਰਤਾ ਹੂੰ ਔ ਅਪਨਾ ਤਨੁ ਮਨੁ ਜੋ ਮੰਨਿਆ ਹੂਆ ਹੈ ਵਹੁ ਭੀ ਉਸ ਕੇ ਆਗੇ ਦੇਤਾ ਹੂੰ॥
Prof. Sahib Singh(ਸਾਥ ਨਿਬਾਹੁਣ ਵਾਲਾ ਮਿੱਤਰ ਤਾਂ ਸਿਰਫ਼ ਪਰਮਾਤਮਾ ਹੀ ਹੈ, ਉਸ ਦੇ ਅੱਗੇ ਹੀ) ਮੈਂ ਆਪਣੀ ਜਿੰਦ ਅਰਪਣ ਕਰਾਂ ਤੇ ਤਨ ਮਨ ਭੇਟ ਰੱਖਾਂ।

ਪਦ ਅਰਥ ਸਮਪਉ = ਅਰਪਣ ਕਰਦਿਆਂ। ਆਗੈ ਦੇਉ = ਭੇਟਾ ਰੱਖਾਂ।

SikhNet (Spanish)que fueron complacidos en la Unión con Dios;

ਅਸਥਿਰੁ ਕਰਤਾ ਤੂ ਧਣੀ; ਤਿਸ ਹੀ ਕੀ ਮੈ ਓਟ ॥

asathir karataa too dhanee; tis hee kee mai ott |

Sant Singh KhalsaYou are eternally stable, O Creator, Lord and Master; I lean on Your Support.
Manmohan SinghEver-stable art Thou, O my Creator-Lord. I lean on Thee alone.
Manmohan Singh (Punjabi)ਸਦੀਵੀ ਸਥਿਰ ਤੂੰ ਹੈ, ਹੇ ਮੈਡੜੇ ਸਿਰਜਣਹਾਰ ਸੁਆਮੀ। ਮੈਨੂੰ ਕੇਵਲ ਤੇਰਾ ਹੀ ਆਸਰਾ ਹੈ।
Fareedkot Teekaਹੇ ਕਰਤਾ ਸਰੂਪ! ਤੇਰੇ ਕੋ ਅਸਥਿਰ ਧਨੀ ਜਾਣਿਆ ਹੈ, ਤਿਸ ਤੇਰੀ ਹੀ ਮੇਰੇ ਕੋ ਓਟ ਹੈ॥
Prof. Sahib Singhਹੇ ਕਰਤਾਰ! ਤੂੰ ਹੀ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ। (ਹੇ ਪਾਂਡੇ!) ਮੈਨੂੰ ਕਰਤਾਰ ਦਾ ਹੀ ਆਸਰਾ ਹੈ।

ਪਦ ਅਰਥ ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਧਣੀ = ਮਾਲਕ।

SikhNet (Spanish)para ellos su lucha termina

ਗੁਣ ਕੀ ਮਾਰੀ ਹਉ ਮੁਈ; ਸਬਦਿ ਰਤੀ ਮਨਿ ਚੋਟ ॥੪੩॥

gun kee maaree hau muee; sabad ratee man chott |43|

Sant Singh KhalsaConquered by virtue, egotism is killed; imbued with the Word of the Shabad, the mind rejects the world. ||43||
Manmohan SinghSmitten with virtue, ego is stilled, and imbued with the Name, the soul develops hate for the world.
Manmohan Singh (Punjabi)ਨੇਕੀ ਨਾਲ ਮਾਰੀ ਹੋਈ ਹੰਗਤਾ ਮਰ ਜਾਂਦੀ ਹੈ ਅਤੇ ਨਾਮ ਨਾਲ ਰੰਗੀਜਣ ਦੁਆਰਾ ਆਤਮਾ ਨੂੰ ਸੰਸਾਰ ਵਲੋਂ ਘਿਰਣਾ ਪੈਦਾ ਹੋ ਜਾਂਦੀ ਹੈ।
Fareedkot Teekaਗੁਰ ਸਬਦ ਕੀ ਚੋਟ ਰਤੀ ਮਾਤ੍ਰ ਜਬ ਮਨ ਮੇਂ ਲਗੀ ਤਬ ਦੈਵੀ ਸੰਪਤੀ ਪ੍ਰਾਪਤਿ ਹੂਈ, ਪੁਨਃ ਗੁਨੋ ਕੀ ਮਾਰੀ ਹੰਤਾ ਮਰ ਗਈ ॥੪੩॥
Prof. Sahib Singhਪ੍ਰਭੂ ਦੇ ਗੁਣ ਗਾਂਵਿਆਂ ਹੀ ਹਉਮੈ ਮਰਦੀ ਹੈ। (ਕਿਉਂਕਿ) ਸਤਿਗੁਰੂ ਦੇ ਸ਼ਬਦ ਵਿਚ ਰੰਗੀਜ ਕੇ ਹੀ ਮਨ ਵਿਚ ਠੋਕਰ (ਲੱਗਦੀ ਹੈ) ॥੪੩॥

ਪਦ ਅਰਥ ਹਉ = ਹਉਮੈ। ਸਬਦਿ = ਸ਼ਬਦ ਵਿਚ। ਮਨਿ = ਮਨ ਵਿਚ ॥੪੩॥

SikhNet (Spanish)y la ilusión en la que vivían desaparece. (43)

ਰਾਣਾ ਰਾਉ. ਨ ਕੋ ਰਹੈ; ਰੰਗੁ ਨ ਤੁੰਗੁ ਫਕੀਰੁ ॥

raanaa raau. na ko rahai; rang na tung fakeer |

Sant Singh KhalsaNeither the kings nor the nobles will remain; neither the rich nor the poor will remain.
Manmohan SinghNone of the kings and nobles, nor any of the poor, the rich and beggars is to stay here.
Manmohan Singh (Punjabi)ਨਾਂ ਕਿਸੇ ਰਾਜੇ ਅਤੇ ਸਰਦਾਰ ਅਤੇ ਨਾਂ ਹੀ ਕਿਸੇ ਰੰਕ, ਅਮੀਰ ਤੇ ਮੰਗਤੇ ਨੇ ਏਥੇ ਠਹਿਰਨਾ ਹੈ।
Fareedkot Teekaਰਾਣਾ ਆਰ ਰਾਇ ਇਹੁ ਰਾਜਿਓਂ ਕੇ ਭੇਦ ਹੈਂ, (ਰੰਗੁ) ਬਿਸ੍ਯਾਨੰਦ, (ਤੁੰਗੁ) ਊਚੇ ਧਨਾਢ ਫਕੀਰ ਭੀ (ਨ) ਨਹੀਂ ਰਹਿਨਗੇ॥
Prof. Sahib Singh(ਜਗਤ ਵਿਚ) ਨਾਹ ਕੋਈ ਰਾਣਾ ਨਾਹ ਕੋਈ ਕੰਗਾਲ ਸਦਾ ਜਿਊਂਦਾ ਰਹਿ ਸਕਦਾ ਹੈ; ਨਾਹ ਕੋਈ ਅਮੀਰ ਤੇ ਨਾਹ ਕੋਈ ਫਕੀਰ;

ਪਦ ਅਰਥ ਰੰਗੁ = ਰੰਕ, ਕੰਗਾਲ। ਤੁੰਗੁ = ਉੱਚਾ, ਅਮੀਰ।

SikhNet (Spanish)Ni los reyes ni los nobles permanecerán, tampoco los ricos ni los pobres.

ਵਾਰੀ ਆਪੋ ਆਪਣੀ; ਕੋਇ. ਨ ਬੰਧੈ ਧੀਰ ॥

vaaree aapo aapanee; koe. na bandhai dheer |

Sant Singh KhalsaWhen one's turn comes, no one can stay here.
Manmohan SinghWhen comes one's turn, then no one remains stable here.
Manmohan Singh (Punjabi)ਜਦ ਆਦਮੀ ਦੀ ਆਪਣੀ ਵਾਰੀ ਆ ਜਾਂਦੀ ਹੈ ਤਾਂ ਏਥੇ ਕੋਈ ਭੀ ਸਥਿਰ ਨਹੀਂ ਰਹਿੰਦਾ।
Fareedkot Teekaਆਪੋ ਆਪਣੀ ਵਾਰੀ ਅਨੁਸਾਰ ਚਲੇ ਜਾਤੇ ਹੈਂ, (ਧੀਰ) ਧੀਰਜ ਕੋਈ ਨਹੀਂ ਬੰਨ੍ਹਦਾ॥
Prof. Sahib Singhਹਰੇਕ ਆਪੋ ਆਪਣੀ ਵਾਰੀ (ਇਥੋਂ ਤੁਰ ਪੈਂਦਾ ਹੈ) ਕੋਈ ਕਿਸੇ ਨੂੰ ਇਹ ਤਸੱਲੀ ਦੇਣ ਜੋਗਾ ਨਹੀਂ (ਕਿ ਤੂੰ ਸਦਾ ਇਥੇ ਟਿਕਿਆ ਰਹੇਂਗਾ)।

ਪਦ ਅਰਥ ਕੋਇ ਨ ਬੰਧੈ ਧੀਰ = ਕੋਈ ਕਿਸੇ ਨੂੰ ਧੀਰਜ ਦੇਣ ਜੋਗਾ ਨਹੀਂ।

SikhNet (Spanish)Cuando el turno de uno llega nadie puede permanecer aquí.

ਰਾਹੁ ਬੁਰਾ ਭੀਹਾਵਲਾ; ਸਰ ਡੂਗਰ ਅਸਗਾਹ ॥

raahu buraa bheehaavalaa; sar ddoogar asagaah |

Sant Singh KhalsaThe path is difficult and treacherous; the pools and mountains are impassable.
Manmohan SinghPernicious and dreadful is the path, passing through impassable seas and mountains.
Manmohan Singh (Punjabi)ਨਾਂ ਪਾਰ ਕੀਤੇ ਜਾਣ ਵਾਲ ਸਮੁੰਦਰ ਅਤੇ ਪਹਾੜਾਂ ਵਿੱਚ ਦੀ ਗੁਜ਼ਰਦਾ ਹੋਇਆ ਰਸਤਾ ਗੰਦਾ ਅਤੇ ਭਿਆਨਕ ਹੈ।
Fareedkot Teekaਅਗੇ ਰਾਹੁ ਬੁਰਾ ਡਰ ਵਾਲਾ ਹੈ, (ਸਰ) ਵੈਤਰਨੀ ਨਦੀ ਵਾ ਤਲਾਉ ਜੋ ਦਸ ਹਜਾਰ ਜੋਜਨ ਕਾ ਹੈ, ਸੋ (ਅਸਗਾਹ) ਅਥਾਹ ਹੈ ਔਰੁ ਪਰਬਤ⁽¹⁾ ਹੈ॥
Prof. Sahib Singh(ਜਗਤ ਦਾ) ਪੈਂਡਾ ਬੜਾ ਔਖਾ ਤੇ ਡਰਾਉਣਾ ਹੈ, (ਇਹ ਇਕ) ਬੇਅੰਤ ਡੂੰਘੇ ਸਮੁੰਦਰ (ਦਾ ਸਫ਼ਰ ਹੈ) ਪਹਾੜੀ ਰਸਤਾ ਹੈ।

ਪਦ ਅਰਥ ਭੀਹਾਵਲਾ = ਡਰਾਉਣਾ। ਸਰ = ਸਮੁੰਦਰ। ਅਸਗਾਹ = ਨਾਹ ਗਾਹਿਆ ਜਾਣ ਵਾਲਾ। ਡੂਗਰ = ਪਹਾੜ।

SikhNet (Spanish)Temible y traicionero es el camino, el mar tan vasto, las montañas que hay que conquistar.

ਮੈ ਤਨਿ ਅਵਗਣ ਝੁਰਿ ਮੁਈ; ਵਿਣੁ ਗੁਣ. ਕਿਉ ਘਰਿ ਜਾਹ ॥

mai tan avagan jhur muee; vin gun. kiau ghar jaah |

Sant Singh KhalsaMy body is filled with faults; I am dying of grief. Without virtue, how can I enter my home?
Manmohan SinghOwing to the sins in my body, I am dying of grief, Without virtues, how shall I enter into my home?
Manmohan Singh (Punjabi)ਆਪਣੀ ਦੇਹ ਅੰਦਰ ਪਾਪ ਹੋਣ ਦੇ ਕਾਰਨ ਮੈਂ ਅਫਸੋਸ ਨਾਲ ਮਰ ਰਹੀ ਹਾਂ। ਨੇਕੀਆਂ ਦੇ ਬਾਝੋਂ ਮੈਂ ਆਪਣੇ ਧਾਮ ਅੰਦਰ ਕਿਸ ਤਰ੍ਹਾਂ ਪ੍ਰਵੇਸ਼ ਕਰਾਂਗੀ।
Fareedkot Teekaਮੇਰੇ ਤਨ ਮੇਂ ਔਗੁਣ ਹੈਂ ਇਸੀ ਤੇ ਮੈਂ ਝੁਰ ਝੁਰ ਕੇ ਮਰਤੀ ਹੂੰ। ਬਿਨਾ ਦੈਵੀ ਗੁਨੋਂ ਕੇ ਮੈਂ ਕਿਸ ਪ੍ਰਕਾਰ (ਘਰਿ) ਸਰੂਪ ਮੇਂ ਜਾਊਂਗੀ?☬ਜਗ੍ਯਾਸੂ ਵੀਚਾਰਤਾ ਹੈ:
Prof. Sahib Singhਮੇਰੇ ਅੰਦਰ ਤਾਂ ਕਈ ਔਗੁਣ ਹਨ ਜਿਨ੍ਹਾਂ ਕਰਕੇ ਦੁਖੀ ਹੋ ਰਹੀ ਹਾਂ, (ਮੇਰੇ ਪੱਲੇ ਗੁਣ ਨਹੀਂ ਹਨ) ਗੁਣਾਂ ਤੋਂ ਬਿਨਾਂ ਕਿਵੇਂ ਮੰਜ਼ਲ ਤੇ ਅੱਪੜਾਂ? (ਭਾਵ, ਪ੍ਰਭੂ-ਚਰਨਾਂ ਵਿਚ ਜੁੜ ਨਹੀਂ ਸਕਦੀ)।

ਪਦ ਅਰਥ ਮੈ ਤਨਿ = ਮੇਰੇ ਸਰੀਰ ਵਿਚ। ਘਰਿ = ਘਰ ਵਿਚ, ਮੰਜ਼ਲ ਤੇ।

SikhNet (Spanish)Estoy lleno de faltas y me muero de dolor, sin virtud, ¿cómo podré entrar en mi hogar?

ਗੁਣੀਆ ਗੁਣ ਲੇ ਪ੍ਰਭ ਮਿਲੇ; ਕਿਉ ਤਿਨ ਮਿਲਉ ਪਿਆਰਿ ॥

guneea gun le prabh mile; kiau tin milau piaar |

Sant Singh KhalsaThe virtuous take virtue, and meet God; how can I meet them with love?
Manmohan SinghTaking virtues with them, the virtuous meet the Lord, How can I lovingly meet those virtuous ones?
Manmohan Singh (Punjabi)ਆਪਣੇ ਨਾਲ ਨੇਕੀਆਂ ਲੈ ਕੇ, ਨੇਕ ਬੰਦੇ ਸੁਆਮੀ ਨੂੰ ਮਿਲ ਪੈਂਦੇ ਹਨ। ਉਨ੍ਹਾਂ ਨੇਕ ਬੰਦਿਆਂ ਨੂੰ ਮੈਂ ਪ੍ਰੇਮ ਨਾਲ ਕਿਸ ਤਰ੍ਹਾਂ ਮਿਲ ਸਕਦੀ ਹਾਂ?
Fareedkot Teekaਜੋ (ਗੁਣੀਆਂ) ਗੁਨਵਾਨ ਹੈਂ, ਸੋ ਤੋ ਅਪਨੇ ਗੁਨੋਂ ਕਾ ਆਸਰਾ ਲੈ ਕੇ ਪ੍ਰਭੂ ਕੋ ਮਿਲੇਂਗੇ। ਮੈਂ ਕਿਸ ਪ੍ਰਕਾਰ ਤਿਨ ਕੋ ਪਿਆਰ ਸੇ ਮਿਲਾਂ?☬ਫੇਰ ਸੋਚਦਾ ਹੈ:
Prof. Sahib Singhਗੁਣਾਂ ਵਾਲੇ ਗੁਣ ਪੱਲੇ ਬੰਨ੍ਹ ਕੇ ਪ੍ਰਭੂ ਨੂੰ ਮਿਲ ਪਏ ਹਨ (ਮੇਰਾ ਭੀ ਚਿੱਤ ਕਰਦਾ ਹੈ ਕਿ) ਉਹਨਾਂ ਪਿਆਰਿਆਂ ਨੂੰ ਮਿਲਾਂ।

ਪਦ ਅਰਥ ਪਿਆਰਿ = ਪਿਆਰਿਆਂ ਨੂੰ। ਲੈ = ਲੈ ਕੇ, ਪੱਲੇ ਬੰਨ੍ਹ ਕੇ।

SikhNet (Spanish)Los virtuosos tienen la Virtud y encuentran a Dios.

ਤਿਨ ਹੀ ਜੈਸੀ ਥੀ ਰਹਾਂ; ਜਪਿ ਜਪਿ ਰਿਦੈ ਮੁਰਾਰਿ ॥

tin hee jaisee thee rahaan; jap jap ridai muraar |

Sant Singh KhalsaIf ony I could be like them, chanting and meditating within my heart on the Lord.
Manmohan SinghContemplating and remembering God, within my mind, the Enemy of ego, may I ever remain like them.
Manmohan Singh (Punjabi)ਆਪਣੇ ਚਿੱਤ ਅੰਦਰ ਹੰਕਾਰ ਦੇ ਵੈਰੀ, ਵਾਹਿਗੁਰੂ ਦਾ ਸਿਮਰਨ ਅਤੇ ਚਿੰਤਨ ਕਰਨ ਦੁਆਰਾ ਮੈਂ ਭੀ ਹਮੇਸ਼ਾਂ ਰੱਬ ਕਰੇ, ਉਨ੍ਹਾਂ ਵਰਗੀ ਬਣੀ ਰਹਾਂ।
Fareedkot Teekaਰਿਦੇ ਮੇਂ ਜਪ ਜਪ ਕੇ (ਮੁਰਾਰਿ) ਪਰਮੇਸ੍ਵਰ ਕੋ ਮੈਂ ਤਿਨ ਹੀ ਜੈਸੀ ਹੋ ਰਹੂੰ, ਮਿਲਨਾ ਇਸੀ ਤਰਹ ਕਾ ਹਛਾ ਹੈ॥
Prof. Sahib Singh(ਪਰ) ਕਿਵੇਂ (ਮਿਲਾਂ)? ਜੇ ਪ੍ਰਭੂ ਨੂੰ ਹਿਰਦੇ ਵਿਚ ਸਦਾ ਜਪਾਂ ਤਦੋਂ ਉਹਨਾਂ ਗੁਣੀ ਗੁਰਮੁਖਾਂ ਵਰਗੀ ਹੋ ਸਕਦੀ ਹਾਂ।
SikhNet (Spanish)¿Cómo podría acercarme a ellos con amor?

ਅਵਗੁਣੀ ਭਰਪੂਰ ਹੈ; ਗੁਣ ਭੀ ਵਸਹਿ ਨਾਲਿ ॥

avagunee bharapoor hai; gun bhee vaseh naal |

Sant Singh KhalsaHe is overflowing with faults and demerits, but virtue dwells within him as well.
Manmohan SinghThe mortal is brimful with sins, but virtues abide with him, as well.
Manmohan Singh (Punjabi)ਪ੍ਰਾਨੀ ਪਾਪਾਂ ਨਾਲ ਭਰਿਆ ਹੋਇਆ ਹੈ, ਪ੍ਰੰਤੂ ਨੇਕੀਆਂ ਭੀ ਉਸ ਦੇ ਨਾਲ ਹੀ ਰਹਿੰਦੀਆਂ ਹਨ।
Fareedkot Teekaਇਹ ਜੀਉ ਔਗਣਾਂ ਕਰ ਕੇ ਤਾਂ ਭਰਪੂਰ ਹੀ ਹੈ ਪਰੰਤੂ ਗੁਣ ਭੀ ਤਿਸ ਕੇ ਸਾਥ ਵਸਤੇ ਹੈਂ। ਭਾਵ ਆਸੁਰੀ ਔ ਦੈਵੀ ਗੁਣ ਦੋਨੋਂ ਇਸ ਜੀਵ ਕੇ ਬੀਚ ਬਸਤੇ ਹੈਂ॥
Prof. Sahib Singh(ਮਾਇਆ-ਵੇੜ੍ਹਿਆ ਜੀਵ) ਅਉਗਣਾਂ ਨਾਲ ਨਕਾ-ਨਕ ਭਰਿਆ ਰਹਿੰਦਾ ਹੈ (ਉਂਞ) ਗੁਣ ਭੀ ਉਸ ਦੇ ਅੰਦਰ ਹੀ ਵੱਸਦੇ ਹਨ (ਕਿਉਂਕਿ ਗੁਣੀ ਪ੍ਰਭੂ ਅੰਦਰ ਵੱਸ ਰਿਹਾ ਹੈ),

ਪਦ ਅਰਥ ਅਵਗਣੀ = ਔਗੁਣਾਂ ਨਾਲ। ਭਰਪੂਰ = ਨਕਾ-ਨਕ ਭਰਿਆ ਹੋਇਆ।

SikhNet (Spanish)Si solo pudiera ser como ellos, cantando y meditando con mi corazón puesto en el Señor.

ਵਿਣੁ ਸਤਗੁਰ. ਗੁਣ, ਨ ਜਾਪਨੀ; ਜਿਚਰੁ ਸਬਦਿ. ਨ ਕਰੇ ਬੀਚਾਰੁ ॥੪੪॥

vin satagur. gun, na jaapanee; jichar sabad. na kare beechaar |44|

Sant Singh KhalsaWithout the True Guru, he does not see God's Virtues; he does not chant the Glorious Virtues of God. ||44||
Manmohan SinghWithout the True Guru and so long as he reflects not on Name, he sees not the virtues.
Manmohan Singh (Punjabi)ਸੱਚੇ ਗੁਰਾਂ ਦੇ ਬਾਝੋਂ ਅਤੇ ਜਦ ਤਾਂਈ ਉਹ ਨਾਮ ਦਾ ਆਰਾਧਨ ਨਹੀਂ ਕਰਦਾ, ਉਸ ਨੂੰ ਨੇਕੀਆਂ ਨਹੀਂ ਦਿਸਦੀਆਂ।
Fareedkot Teekaਪਰੰਤੂ ਬਿਨਾ ਸਤਿਗੁਰੋਂ ਕੀ ਕ੍ਰਿਪਾ ਸੇ ਵਹੁ ਦੈਵੀ ਗੁਣ ਨਹੀਂ ਜਾਣੀਤੇ॥☬ਪ੍ਰਸ਼ਨ: ਕ੍ਰਿਪਾ ਕਬ ਤਕ ਨਾ ਹੋਵੇਗੀ?☬ਉਤ੍ਰ: ਜਿਤਨਾ ਚਿਰ ਉਪਦੇਸ ਕਾ ਬਿਚਾਰ ਨ ਕਰੇਗਾ॥੪੪॥☬ਦ੍ਰਿਸ੍ਟਾਂਤ ਕਰਿ ਜੀਵਾਂ ਕੀ ਸਨਮੁਖਤਾ ਵਾ ਬੇਮੁਖਤਾ ਦਿਖਾਵਤੇ ਹੈਂ:
Prof. Sahib Singhਪਰ ਸਤਿਗੁਰੂ ਤੋਂ ਬਿਨਾ ਗੁਣਾਂ ਦੀ ਸੂਝ ਨਹੀਂ ਪੈਂਦੀ। (ਤਦ ਤਕ ਨਹੀਂ ਪੈਂਦੀ) ਜਦ ਤਕ ਗੁਰੂ ਦੇ ਸ਼ਬਦ ਵਿਚ ਵੀਚਾਰ ਨਾਹ ਕੀਤੀ ਜਾਏ ॥੪੪॥
SikhNet (Spanish)Al mortal le desbordan las faltas y deméritos pero la Virtud habita en él también. (44)

ਲਸਕਰੀਆ ਘਰ ਸੰਮਲੇ; ਆਏ ਵਜਹੁ ਲਿਖਾਇ ॥

lasakareea ghar samale; aae vajahu likhaae |

Sant Singh KhalsaGod's soldiers take care of their homes; their pay is pre-ordained, before they come into the world.
Manmohan SinghThe Lord's soldiers take care of their homes. Their pay is fixed before their pay is fixed before their very advent into this world.
Manmohan Singh (Punjabi)ਸੁਆਮੀ ਦੇ ਸਿਪਾਹੀ ਆਪਣੇ ਗ੍ਰਹਿਆਂ ਦੀ ਰਖਵਾਲੀ ਕਰਦੇ ਹਨ। ਉਨ੍ਹਾਂ ਦੀ ਤਲਬ ਉਨ੍ਹਾਂ ਦੇ ਇਸ ਜਹਾਨ ਵਿੱਚ ਆਗਮਨ ਤੋਂ ਪਹਿਲਾਂ ਦੀ ਹੀ ਨਿਯਤ ਹੋਈ ਹੋਈ ਹੈ।
Fareedkot Teeka(ਲਸਕਰੀਆ) ਨੌਕਰੋਂ ਨੇ ਅਪਨੇ ਘਰ ਸੰਭਾਲੇ, ਭਾਵ ਪਰਮੇਸਰ ਕੇ ਭੇਜੇ ਜੀਵ ਸੰਸਾਰ ਮੇਂ ਦੁਮਾਹਾਂ ਲਿਖਾਇਕੇ ਆਏ ਹੈਂ। ਅਰਥਾਤ ਜੋ ਦੁਖ ਸੁਖ ਭੋਗਨਾ ਹੈ, ਸੋ ਪਹਿਲੇ ਹੀ ਲਿਖਾ ਗਿਆ ਹੈ॥
Prof. Sahib Singh(ਇਸ ਜਗਤ ਰਣ-ਭੂਮੀ ਵਿਚ, ਜੀਵ) ਸਿਪਾਹੀਆਂ ਨੇ (ਸਰੀਰ-ਰੂਪ) ਡੇਰੇ ਮੱਲੇ ਹੋਏ ਹਨ, (ਪ੍ਰਭੂ-ਖਸਮ ਪਾਸੋਂ) ਰਿਜ਼ਕ ਲਿਖਾ ਕੇ (ਇਥੇ) ਆਏ ਹਨ।

ਪਦ ਅਰਥ ਲਸਕਰੀਆ = ਸਿਪਾਹੀਆਂ ਨੇ। {ਨੋਟ: ਜਗਤ ਇਕ ਰਣ-ਭੂਮੀ ਹੈ, ਜਿਥੇ ਵਿਕਾਰਾਂ ਨਾਲ ਟਾਕਰਾ ਕਰਨਾ ਪੈਂਦਾ ਹੈ}। ਘਰ = ਡੇਰੇ। ਵਜਹੁ = ਤਨਖ਼ਾਹ, (ਭਾਵ) ਰਿਜ਼ਕ।

SikhNet (Spanish)Los guerreros de Dios han tomado sus posiciones; sí, Dios es Quien les paga.

ਕਾਰ ਕਮਾਵਹਿ ਸਿਰਿ ਧਣੀ; ਲਾਹਾ ਪਲੈ ਪਾਇ ॥

kaar kamaaveh sir dhanee; laahaa palai paae |

Sant Singh KhalsaThey serve their Supreme Lord and Master, and obtain the profit.
Manmohan SinghThey perform the service of their Supreme Lord and obtain the profit.
Manmohan Singh (Punjabi)ਉਹ ਆਪਣੇ ਸ੍ਰੋਮਣੀ ਸਾਹਿਬ ਦੀ ਸੇਵਾ ਕਰਦੇ ਹਨ ਅਤੇ ਲਾਭ ਉਠਾਉਂਦੇ ਹਨ।
Fareedkot Teekaਜੋ ਸਿਰ ਪਰ ਆਗ੍ਯਾ ਜਾਨਕੈ (ਧਣੀ) ਮਾਲਕ ਪਰਮੇਸਰ ਕੀ ਭਗਤੀ ਕੀ ਕਾਰ ਕਮਾਵਤੇ ਹੈਂ, ਤਿਨ ਕੇ ਪਰਲੋਕ ਮੇਂ ਸੁਖ ਰੂਪ ਲਾਭ ਪਲੇ ਪੈ ਜਾਤਾ, ਭਾਵ ਸੁਖ ਪ੍ਰਾਪਤਿ ਹੋਤਾ ਹੈ॥
Prof. Sahib Singhਜੋ ਸਿਪਾਹੀ ਹਰਿ-ਨਾਮ ਦੀ ਖੱਟੀ ਖੱਟ ਕੇ ਮਾਲਕ ਦੀ (ਰਜ਼ਾ-ਰੂਪ) ਕਾਰ ਸਿਰ ਤੇ ਕਮਾਂਦੇ ਹਨ,

ਪਦ ਅਰਥ ਸਿਰਿ = ਸਿਰ ਉਤੇ। ਧਣੀ = ਮਾਲਕ ਦੀ। ਪਲੈ ਪਾਇ = ਹਾਸਲ ਕਰ ਕੇ, ਖੱਟ ਕੇ।

SikhNet (Spanish)En la Voluntad del Señor alcanzan la Recompensa Eterna.

ਲਬੁ ਲੋਭੁ ਬੁਰਿਆਈਆ; ਛੋਡੇ ਮਨਹੁ ਵਿਸਾਰਿ ॥

lab lobh buriaaeea; chhodde manahu visaar |

Sant Singh KhalsaThey renounce greed, avarice and evil, and forget them from their minds.
Manmohan SinghFrom their mind they forsake and forget covetousness, avarice and evil.
Manmohan Singh (Punjabi)ਆਪਣੇ ਚਿੱਤ ਤੋਂ ਉਹ ਲਾਲਚ, ਤਮ੍ਹਾਂ ਅਤੇ ਬਦੀ ਨੂੰ ਤਿਆਗ ਅਤੇ ਭੁਲਾ ਦਿੰਦੇ ਹਨ।
Fareedkot Teekaਜਿਨੋਂ ਨੇ ਬੁਰਿਆਈਆਂ ਔ ਲਬ ਲੋਭ ਮਨ ਤੇ ਬਿਸਾਰ ਛੋਡੇ ਹੈਂ॥
Prof. Sahib Singhਉਹਨਾਂ ਨੇ ਚਸਕਾ ਲਾਲਚ ਤੇ ਹੋਰ ਵਿਕਾਰ ਮਨ ਵਿਚੋਂ ਕੱਢ ਦਿੱਤੇ ਹਨ।

ਪਦ ਅਰਥ ਲਬੁ = ਚਸਕਾ।

SikhNet (Spanish)Ellos borran la avaricia y la maldad de sus mentes y en la fortaleza de su cuerpo claman la Victoria de su Rey.

ਗੜਿ ਦੋਹੀ ਪਾਤਿਸਾਹ ਕੀ; ਕਦੇ. ਨ ਆਵੈ ਹਾਰਿ ॥

garr dohee paatisaah kee; kade. na aavai haar |

Sant Singh KhalsaIn the fortress of the body, they announce the victory of their Supreme King; they are never ever vanquished.
Manmohan SinghIn their body fortress they proclaim the victory of their Monarch and return not vanquished ever.
Manmohan Singh (Punjabi)ਆਪਣੀ ਦੇਹ-ਕੱਟ ਅੰਦਰ ਉਹ ਆਪਣੇ ਸ਼ਹਿਨਸ਼ਾਹ ਦੀ ਫ਼ਤਿਹ ਦਾ ਹੋਕਾ ਦਿੰਦਾ ਹਨ ਅਤੇ ਕਦਾ ਚਿੱਤ ਹਾਰ ਖਾ ਕੇ ਨਹੀਂ ਮੁੜਦੇ।
Fareedkot Teekaਜਿਸ ਗੜ ਮੇਂ ਬਾਦਸ਼ਾਹਿ ਕੀ (ਦੋਹੀ) ਦੁਹਾਈ ਹੋਵੇ ਤੌ ਕਬੀ ਹਾਰ ਨਹੀਂ ਆਵਤੀ। ਤੈਸੇ ਹੀ ਇਸ ਸਰੀਰ ਕਿਲੇ ਮੇਂ ਪਰਮੇਸਰ ਕੀ ਦੋਹੀ ਫਿਰੀ ਹੈ। ਭਾਵ ਜਿਸ ਮੇਂ ਪਰਮੇਸਰ ਕਾ ਹੁਕਮ ਮਾਨਿਆ ਜਾਵੇ ਉਸ ਸਰੀਰ ਮੇਂ ਜਗ੍ਯਾਸੂ ਕੋ ਫੇਰ ਜਨਮ ਮਰਨ ਰੂਪ ਹਾਰ ਨਹੀਂ ਆਵਤੀ॥
Prof. Sahib Singhਜਿਸ (ਜੀਵ-) ਸਿਪਾਹੀ ਨੇ (ਸਰੀਰ-) ਕਿਲ੍ਹੇ ਵਿਚ (ਪ੍ਰਭੂ-) ਪਾਤਸ਼ਾਹ ਦੀ ਦੁਹਾਈ ਪਾਈ ਹੈ (ਭਾਵ, ਸਿਮਰਨ ਨੂੰ ਹਰ ਵੇਲੇ ਵਸਾਇਆ ਹੈ) ਉਹ (ਕਾਮਾਦਿਕ ਪੰਜਾਂ ਦੇ ਮੁਕਾਬਲੇ ਤੇ) ਕਦੇ ਹਾਰ ਕੇ ਨਹੀਂ ਆਉਂਦਾ।

ਪਦ ਅਰਥ ਗੜਿ = ਸਰੀਰ-ਰੂਪ ਕਿਲ੍ਹੇ ਵਿਚ। ਦੋਹੀ = ਦੁਹਾਈ, ਰਾਜ, ਹਕੂਮਤ।

SikhNet (Spanish)Así nunca pierden en la batalla de la vida.

ਚਾਕਰੁ ਕਹੀਐ ਖਸਮ ਕਾ; ਸਉਹੇ ਉਤਰ ਦੇਇ ॥

chaakar kaheeai khasam kaa; sauhe utar dee |

Sant Singh KhalsaOne who calls himself a servant of his Lord and Master, and yet speaks defiantly to Him,
Manmohan SinghHe, who calls himself the Lord's servant and replies to Him in defiance.
Manmohan Singh (Punjabi)ਜੋ ਆਪਣੇ ਆਪ ਨੂੰ ਸੁਆਮੀ ਦਾ ਨੌਕਰ ਅਖਵਾਉਂਦਾ ਹੈ ਅਤੇ ਸਾਮ੍ਹਣੇ ਬੋਲਦਾ ਹੈ,
Fareedkot Teekaਜੈਸੇ ਚਾਕਰ ਕਹਾਵੇ ਖਸਮ ਕਾ ਔਰ ਸਾਹਮਣੇ ਉਤਰ ਦੇਵੇ, ਭਾਵ ਹੁਕਮ ਨਾ ਮਾਨੇ॥
Prof. Sahib Singh(ਪਰ ਜੋ ਮਨੁੱਖ) ਪ੍ਰਭੂ ਮਾਲਕ ਦਾ ਨੌਕਰ (ਭੀ) ਅਖਵਾਏ ਤੇ ਸਾਹਮਣੇ ਜਵਾਬ ਭੀ ਦੇਵੇ (ਭਾਵ, ਉਸ ਦੇ ਹੁਕਮ ਵਿਚ ਨਾਹ ਤੁਰੇ),

ਪਦ ਅਰਥ ਸਉਹੇ = ਸਾਹਮਣੇ।

SikhNet (Spanish)Si uno es el Sirviente de Dios y luego Lo desafía,

ਵਜਹੁ ਗਵਾਏ ਆਪਣਾ; ਤਖਤਿ. ਨ ਬੈਸਹਿ ਸੇਇ ॥

vajahu gavaae aapanaa; takhat. na baiseh see |

Sant Singh Khalsashall forfeit his pay, and not be seated upon the throne.
Manmohan SinghHe loses his wages and he is seated not on the throne.
Manmohan Singh (Punjabi)ਉਹ ਆਪਣਾ ਰੋਜ਼ੀਨਾ ਵੰਞਾ ਲੈਂਦਾ ਹੈ ਅਤੇ ਉਹ ਰਾਜ ਸਿੰਘਾਸਨ ਉੱਤੇ ਨਹੀਂ ਬਹਿੰਦਾ।
Fareedkot Teekaਅਪਨਾ ਦੁਮਾਹਾ ਗਵਾਏਗਾ ਔ ਸੋਇ ਪੁਰਸ ਤਖਤ ਨ ਬੈਠੇਗਾ। ਤਿਸ ਹੀ ਪਰਮੇਸਰ ਦੇ ਹੁਕਮ ਕੋ ਨਾ ਮਾਨਨੇ ਸੇ ਪਰਾਰਬਧ ਕੋ ਦੁਖੀ ਹੋਇਆ ਭੋਗੇਗਾ ਅਰ ਸਰੂਪ ਕੀ ਪ੍ਰਾਪਤੀ ਨ ਹੋਵੇਗੀ॥
Prof. Sahib Singhਉਹ ਆਪਣੀ ਤਨਖ਼ਾਹ ਗਵਾ ਲੈਂਦਾ ਹੈ (ਭਾਵ, ਉਹ ਮੇਹਰ ਤੋਂ ਵਾਂਜਿਆ ਰਹਿੰਦਾ ਹੈ), ਅਜੇਹੇ ਜੀਵ (ਰੱਬੀ) ਤਖ਼ਤ ਉਤੇ ਨਹੀਂ ਬੈਠ ਸਕਦੇ (ਭਾਵ, ਉਸ ਨਾਲ ਇਕ-ਰੂਪ ਨਹੀਂ ਹੋ ਸਕਦੇ)।

ਪਦ ਅਰਥ ਤਖਤਿ = ਤਖ਼ਤ ਉਤੇ। ਸੇਇ = ਉਹ ਸਿਪਾਹੀ।

SikhNet (Spanish)pierde su ganancia y no es elevado al Trono.

ਪ੍ਰੀਤਮ ਹਥਿ ਵਡਿਆਈਆ; ਜੈ ਭਾਵੈ ਤੈ ਦੇਇ ॥

preetam hath vaddiaaeea; jai bhaavai tai dee |

Sant Singh KhalsaGlorious greatness rests in the hands of my Beloved; He gives, according to the Pleasure of His Will.
Manmohan SinghThe glories are in the hand of my Beloved. He gives them to him, whom He is pleased with,
Manmohan Singh (Punjabi)ਬਜ਼ੁਰਗੀਆਂ ਮੇਰੇ ਪਿਆਰੇ ਦੇ ਹੱਥ ਵਿੱਚ ਹਨ ਜਿਹੜਾ ਉਸ ਨੂੰ ਚੰਗਾ ਲਗਦਾ ਹੈ, ਉਸ ਨੂੰ ਉਹ ਇਹੋ ਵਡਿਆਈਆਂ ਦਿੰਦਾ ਹੈ।
Fareedkot Teeka(ਪ੍ਰੀਤਮ) ਪਰਮੇਸ਼ਰ ਕੇ ਹਾਥ ਸਭ ਵਡਿਆਈਆਂ ਹੈਂ, ਜਿਸ ਕੋ ਚਾਹੁਤਾ ਹੈ ਤਿਸ ਕੋ ਦੇਤਾ ਹੈ॥
Prof. Sahib Singhਪਰ ਪ੍ਰਭੂ ਦੇ ਗੁਣ ਗਾਉਣੇ ਪ੍ਰੀਤਮ-ਪ੍ਰਭੂ ਦੇ ਆਪਣੇ ਹੱਥ ਵਿਚ ਹਨ, ਜੋ ਉਸ ਨੂੰ ਭਾਉਂਦਾ ਹੈ ਉਸ ਨੂੰ ਦੇਂਦਾ ਹੈ,
SikhNet (Spanish)Mi Bienamado solamente tiene la Gloria en Su Mano y Él la concede a quien Le place.

ਆਪਿ ਕਰੇ ਕਿਸੁ ਆਖੀਐ; ਅਵਰੁ. ਨ ਕੋਇ ਕਰੇਇ ॥੪੫॥

aap kare kis aakheeai; avar. na koe karee |45|

Sant Singh KhalsaHe Himself does everything; who else should we address? No one else does anything. ||45||
Manmohan SinghOf Himself, the Lord does every thing, Whom else should we address? No one else does aught.
Manmohan Singh (Punjabi)ਖ਼ੁਦ ਹੀ ਸੁਆਮੀ ਸਭ ਕੁਝ ਕਰਦਾ ਹੈ, ਅਸੀਂ ਹੋਰ ਕਿਸ ਨੂੰ ਬੇਨਤੀ ਕਰੀਏ? ਹੋਰ ਕੋਈ ਜਣਾ ਕੁੱਝ ਕਰਦਾ ਹੀ ਨਹੀਂ।
Fareedkot Teekaਆਪ ਸਭ ਕੁਛ ਕਰਤਾ ਹੈ ਹੋਰ ਕਿਸ ਕੋ ਕਹੀਏ ਔਰ ਤਾਂ ਕੋਈ ਕੁਛ ਕਰ ਨਹੀਂ ਸਕਤਾ ਹੈ, ਭਾਵ ਉਸ ਕੇ ਕਰੇ ਮੇਂ ਰਾਜੀ ਰਹੀਏ॥੪੫॥
Prof. Sahib Singhਕਿਸੇ ਹੋਰ ਦੇ ਅੱਗੇ ਪੁਕਾਰ ਨਹੀਂ ਕੀਤੀ ਜਾ ਸਕਦੀ, ਕਿਉਂਕਿ ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ, ਕੋਈ ਹੋਰ ਕੁਝ ਨਹੀਂ ਕਰ ਸਕਦਾ ॥੪੫॥

ਪਦ ਅਰਥ ਕਿਸੁ ਆਖੀਐ = ਕਿਸੇ ਹੋਰ ਅੱਗੇ ਪੁਕਾਰ ਨਹੀਂ ਕੀਤੀ ਜਾ ਸਕਦੀ ॥੪੫॥

SikhNet (Spanish)Sí, por Sí Mismo realiza todas las cosas; entonces, ¿a quién más podríamos acudir? (45)

ਬੀਜਉ ਸੂਝੈ ਕੋ ਨਹੀ; ਬਹੈ ਦੁਲੀਚਾ ਪਾਇ ॥

beejau soojhai ko nahee; bahai duleechaa paae |

Sant Singh KhalsaI cannot conceive of any other, who could be seated upon the royal cushions.
Manmohan SinghI can think not of any other, who seated on the spread rug, issues commands.
Manmohan Singh (Punjabi)ਮੈਨੂੰ ਹੋਰ ਕਿਸੇ ਦੂਜੇ ਦਾ ਖਿਆਲ ਨਹੀਂ ਆਉਂਦਾ ਜੋ ਵਿਛੇ ਹੋਏ ਗਲੀਚੇ ਉੱਤੇ ਬੈਠ ਕੇ ਫੁਰਮਾਨ ਜਾਰੀ ਕਰਦਾ ਹੋਵੇ।
Fareedkot Teeka(ਬੀਜਉ) ਦੂਜਾ ਕੋਈ ਨਹੀਂ ਸੂਝਤਾ ਜੋ ਪਰਮੇਸਰ ਕੇ ਬਰਾਬਰ ਗਾਦੀ ਲਗਾਇ ਕੇ ਬੈਠ ਜਾਵੇ॥
Prof. Sahib Singhਮੈਨੂੰ ਕੋਈ ਹੋਰ ਦੂਜਾ ਐਸਾ ਨਹੀਂ ਸੁੱਝਦਾ ਜੋ (ਸਦਾ ਲਈ) ਆਸਣ ਵਿਛਾ ਕੇ ਬੈਠ ਸਕੇ (ਭਾਵ, ਜੋ ਸਾਰੇ ਜਗਤ ਦਾ ਅਟੱਲ ਮਾਲਕ ਅਖਵਾ ਸਕੇ);

ਪਦ ਅਰਥ ਬੀਜਉ = ਦੂਜਾ। ਦੁਲੀਚਾ ਪਾਇ = ਆਸਣ ਵਿਛਾ ਕੇ, ਗੱਦੀ ਲਾ ਕੇ।

SikhNet (Spanish)No hay ningún otro que se sienta como mi Dios sobre la alfombra de Gracia.

ਨਰਕ ਨਿਵਾਰਣੁ ਨਰਹ ਨਰੁ; ਸਾਚਉ ਸਾਚੈ ਨਾਇ ॥

narak nivaaran narah nar; saachau saachai naae |

Sant Singh KhalsaThe Supreme Man of men eradicates hell; He is True, and True is His Name.
Manmohan SinghHe, the Man of men, wards off the hell. True is He and true is His Name.
Manmohan Singh (Punjabi)ਉਹ ਮਰਦਾਂ ਦਾ ਮਰਦ, ਦੋਜ਼ਕ ਨੂੰ ਪਰ੍ਹੇ ਹਟਾ ਦਿੰਦਾ ਹੈ। ਸੱਚਾ ਹੈ ਉਹ ਅਤੇ ਸੱਚਾ ਹੈ ਉਸ ਦਾ ਨਾਮ।
Fareedkot Teekaਨਰੋਂ ਮੇਂ ਜੋ (ਨਰੁ) ਸ੍ਰੇਸਟ ਹੈ ਐਸਾ ਪਰਮੇਸਰ ਸਾਚੇ ਨਾਮ ਦੇ ਕੇ ਨਰਕ ਨਿਵਾਰਣੇ ਕੋ (ਸਾਚਉ) ਨਿਸਚੇ ਕਰ ਕੇ ਸਮਰਥ ਹੈ॥
Prof. Sahib Singhਜੀਵਾਂ ਦੇ ਨਰਕ ਦੂਰ ਕਰਨ ਵਾਲਾ ਤੇ ਜੀਵਾਂ ਦਾ ਮਾਲਕ ਸਦਾ ਕਾਇਮ ਰਹਿਣ ਵਾਲਾ ਇਕ ਪ੍ਰਭੂ ਹੀ ਹੈ ਜੋ ਨਾਮ (ਸਿਮਰਨ) ਦੀ ਰਾਹੀਂ (ਮਿਲਦਾ) ਹੈ।

ਪਦ ਅਰਥ ਨਰਹਨਰੁ = ਪੁਰਖਪਤੀ। ਸਾਚੈ ਨਾਇ = ਸੱਚੇ ਨਾਮ ਦੀ ਰਾਹੀਂ (ਮਿਲਦੀ ਹੈ)।

SikhNet (Spanish)Él, el Hombre de hombres, hace que conquistemos esta dualidad, pues Él es Verdad y Verdad es Su Nombre.

ਵਣੁ ਤ੍ਰਿਣੁ ਢੂਢਤ ਫਿਰਿ ਰਹੀ; ਮਨ ਮਹਿ ਕਰਉ ਬੀਚਾਰੁ ॥

van trin dtoodtat fir rahee; man meh krau beechaar |

Sant Singh KhalsaI wandered around searching for Him in the forests and meadows; I contemplate Him within my mind.
Manmohan SinghI wandered searching Him in forests and grassy-glades, but now I reflect on Him in my very mind.
Manmohan Singh (Punjabi)ਮੈਂ ਜੰਗਲਾਂ ਤੇ ਘਾਅ ਵਾਲੀਆਂ ਥਾਵਾਂ ਵਿੱਚ ਉਸ ਨੂੰ ਭਾਲਦੀ ਫਿਰਦੀ ਰਹੀ, ਪਰ ਹੁਣ ਮੈਂ ਆਪਣੇ ਚਿੱਤ ਵਿੱਚ ਹੀ ਉਸ ਦਾ ਚਿੰਤਨ ਕਰਦੀ ਹਾਂ।
Fareedkot Teekaਮੈਂ ਬਨੋਂ ਔ ਤ੍ਰਿਣੋਂ ਮੇਂ ਢੂੰਢਤੀ ਫਿਰਤੀ ਰਹੀ, ਜਬ ਮਨ ਮੇਂ ਬੀਚਾਰ ਕੀਆ॥
Prof. Sahib Singh(ਉਸ ਪ੍ਰਭੂ ਦੀ ਖ਼ਾਤਰ) ਮੈਂ ਜੰਗਲ-ਬੇਲਾ ਢੂੰਢ ਢੂੰਢ ਕੇ ਥੱਕ ਗਈ ਹਾਂ, (ਹੁਣ ਜਦੋਂ) ਮੈਂ ਮਨ ਵਿਚ ਸੋਚਦੀ ਹਾਂ,

ਪਦ ਅਰਥ ਵਣੁ = ਜੰਗਲ। ਤ੍ਰਿਣੁ = ਘਾਹ। ਵਣੁ ਤ੍ਰਿਣੁ = ਸਾਰਾ ਜੰਗਲ ਬੇਲਾ। ਫਿਰਿ = ਫਿਰ ਕੇ। ਰਹੀ = ਰਹਿ ਗਈ, ਥੱਕ ਗਈ। ਕਰਉ = ਮੈਂ ਕਰਦੀ ਹਾਂ।

SikhNet (Spanish)He buscado por bosques y prados y reflexiono ahora sobre Él en mi propia mente.

ਲਾਲ ਰਤਨ ਬਹੁ ਮਾਣਕੀ; ਸਤਿਗੁਰ ਹਾਥਿ ਭੰਡਾਰੁ ॥

laal ratan bahu maanakee; satigur haath bhanddaar |

Sant Singh KhalsaThe treasures of myriads of pearls, jewels and emeralds are in the hands of the True Guru.
Manmohan SinghThe treasure of the myriads of pearls, jewels and emeralds is in the hand of the True Guru.
Manmohan Singh (Punjabi)ਕ੍ਰੋੜਾਂ ਹੀ ਮੋਤੀਆਂ, ਜਵੇਹਰਾਂ ਅਤੇ ਹੀਰਿਆਂ ਦਾ ਖਜ਼ਾਨਾ ਸੱਚੇ ਗੁਰਦੇਵ ਜੀ ਦੇ ਹੱਥ ਵਿੱਚ ਹੈ।
Fareedkot Teekaਬਹੁਤ ਲਾਲ ਔ ਰਤਨ ਪੁਨਾ ਮਾਣਕਾਂ ਦਾ ਭੰਡਾਰਾ ਸਤਿਗੁਰੋਂ ਕੇ ਹਾਥ ਮੇਂ ਹੈ, ਭਾਵ ਗਿਆਨ ਵੈਰਾਗ ਰੂਪ ਰਤਨ ਸਤਿਗੁਰੋਂ ਪਾਸ ਹੈ॥
Prof. Sahib Singh(ਤਾਂ ਸਮਝ ਆਈ ਹੈ ਕਿ) ਲਾਲਾਂ ਰਤਨਾਂ ਤੇ ਮੋਤੀਆਂ (ਭਾਵ, ਰੱਬੀ ਗੁਣਾਂ) ਦਾ ਖ਼ਜ਼ਾਨਾ ਸਤਿਗੁਰੂ ਦੇ ਹੱਥ ਵਿਚ ਹੈ।

ਪਦ ਅਰਥ ਹਾਥਿ = ਹੱਥ ਵਿਚ।

SikhNet (Spanish)Sí, Él es la Joya de joyas; Él es el Tesoro de rubíes y perlas.

ਊਤਮੁ ਹੋਵਾ ਪ੍ਰਭੁ ਮਿਲੈ; ਇਕ ਮਨਿ ਏਕੈ ਭਾਇ ॥

aootam hovaa prabh milai; ik man ekai bhaae |

Sant Singh KhalsaMeeting with God, I am exalted and elevated; I love the One Lord single-mindedly.
Manmohan SinghLoving the One Lord, with single mind, I become sublime and meet with Him,
Manmohan Singh (Punjabi)ਇਕ ਚਿੱਤ ਨਾਲ ਇੱਕ ਸਾਹਿਬ ਨੂੰ ਪਿਆਰ ਕਰਨ ਦੁਆਰਾ ਮੈਂ ਸ੍ਰੇਸ਼ਟ ਥੀ ਵੰਝਦੀ ਹਾਂ ਤੇ ਉਸ ਨਾਲ ਮਿਲ ਜਾਂਦੀ ਹਾਂ।
Fareedkot Teekaਜੋ ਤਿਨੋਂ ਰਤਨੋਂ ਆਦਿ ਭੂਸਣੋਂ ਕੋ ਧਾਰ ਕਰ ਅਰਥਾਤ ਵੈਰਾਗਾਦਿ ਧਾਰ ਕਰ (ਊਤਮ) ਸ੍ਰੇਸਟ ਹੋਵੇਂ ਔ ਮਨ ਮੇਂ ਇਕ ਕਾ ਹੀ ਪ੍ਰੇਮ ਹੋਵੈ ਤੋ (ਇਕ) ਅਦੁਤੀ ਪ੍ਰਭੂ ਮਿਲੇਗਾ॥
Prof. Sahib Singhਜੇ ਮੈਂ ਇਕ-ਮਨ ਹੋ ਕੇ (ਸਿਮਰਨ ਕਰ ਕੇ) ਸੁੱਧ-ਆਤਮਾ ਹੋ ਜਾਵਾਂ ਤਾਂ ਮੈਨੂੰ ਪ੍ਰਭੂ ਮਿਲ ਪਏ।

ਪਦ ਅਰਥ ਏਕੈ ਭਾਇ = ਏਕਾਗ੍ਰ ਹੋ ਕੇ।

SikhNet (Spanish)Sí, me vuelvo sublime, alcanzo a mi Dios, entonado amorosamente y con toda la concentración de mi mente en Él.

ਨਾਨਕ. ਪ੍ਰੀਤਮ ਰਸਿ ਮਿਲੇ; ਲਾਹਾ ਲੈ ਪਰਥਾਇ ॥

naanak. preetam ras mile; laahaa lai parathaae |

Sant Singh KhalsaO Nanak, one who lovingly meets with his Beloved, earns profit in the world hereafter.
Manmohan SinghNanak, he who lovingly meets with his Beloved, earns the profit for the yonder world.
Manmohan Singh (Punjabi)ਨਾਨਕ, ਜੋ ਪਿਆਰ ਨਾਲ ਆਪਣੇ ਦਿਲਬਰ ਨੂੰ ਮਿਲ ਪੈਂਦਾ ਹੈ, ਉਹ ਪ੍ਰਲੋਕ ਲਈ ਨਫ਼ਾ ਕਮਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨ ਕੋ (ਪ੍ਰੀਤਮ) ਪਰਮੇਸ੍ਵਰ ਪ੍ਰੇਮ ਕਰ ਕੇ ਮਿਲੇ ਹੈਂ ਵਹੁ (ਪ੍ਰਥਾਇ) ਪ੍ਰਲੋਕ ਕਾ ਲਾਭੁ ਲੇਤੇ ਹੈਂ॥
Prof. Sahib Singhਹੇ ਨਾਨਕ! ਜੋ ਜੀਵ ਪ੍ਰੀਤਮ-ਪ੍ਰਭੂ ਦੇ ਪਿਆਰ ਵਿਚ ਜੁੜੇ ਹੋਏ ਹਨ ਉਹ ਪਰਲੋਕ ਦੀ ਖੱਟੀ ਖੱਟ ਲੈਂਦੇ ਹਨ।

ਪਦ ਅਰਥ ਰਸਿ = ਰਸ ਵਿਚ, ਆਨੰਦ ਵਿਚ। ਪਰਥਾਇ = ਪਰ ਥਾਂ ਦਾ। ਪਰਥਾਇ ਲਾਹਾ = ਪਰਲੋਕ ਦੀ ਖੱਟੀ।

SikhNet (Spanish)Dice Nanak, uno saborea entonces la Esencia de Dios y recolecta la ganancia del más allá.

ਰਚਨਾ ਰਾਚਿ ਜਿਨਿ ਰਚੀ; ਜਿਨਿ ਸਿਰਿਆ ਆਕਾਰੁ ॥

rachanaa raach jin rachee; jin siriaa aakaar |

Sant Singh KhalsaHe who created and formed the creation, made your form as well.
Manmohan SinghHe, who has created and made the universe and who has fashioned thy form;
Manmohan Singh (Punjabi)ਜਿਸ ਨੇ ਆਦਮ ਉਤਪੰਨ ਕੀਤਾ ਤੇ ਬਣਾਇਆ ਹੈ ਅਤੇ ਜਿਸ ਨੇ ਤੇਰਾ ਸਰੂਪ ਸਾਜਿਆ ਹੈ;
Fareedkot Teekaਜਿਸ ਨੇ ਪ੍ਰਿਥਮ ਸੂਖਮ ਤਤੋਂ ਕੀ ਰਚਨਾ ਰਚੀ ਪੁਨਾ ਅਸਥੂਲ ਤਤੋਂ ਕੀ ਰਚਨਾ ਜਿਸ ਨੇ ਰਚੀ ਹੈ, ਪੁਨਾ ਤਿਨ ਤਤੋਂ ਦੁਆਰਾ ਜਿਸ ਨੇ ਸਰੀਰ ਰਚਿਆ ਹੈ॥
Prof. Sahib Singh(ਹੇ ਪਾਂਡੇ!) ਜਿਸ (ਪ੍ਰਭੂ) ਨੇ ਰਚਨਾ ਰਚੀ ਹੈ ਜਿਸ ਨੇ ਜਗਤ ਦਾ ਢਾਂਚਾ ਬਣਾਇਆ ਹੈ,

ਪਦ ਅਰਥ ਸਿਰਿਆ = ਸਿਰਜਿਆ। ਆਕਾਰੁ = ਜਗਤ ਦਾ ਸਰੂਪ।

SikhNet (Spanish)Aquél que ha creado tu forma, ha creado el universo también,

ਗੁਰਮੁਖਿ ਬੇਅੰਤੁ ਧਿਆਈਐ; ਅੰਤੁ ਨ ਪਾਰਾਵਾਰੁ ॥੪੬॥

guramukh beant dhiaaeeai; ant na paaraavaar |46|

Sant Singh KhalsaAs Gurmukh, meditate on the Infinite Lord, who has no end or limitation. ||46||
Manmohan SinghBy Guru's grace; contemplate thou that infinite Lord, who has no end and limit.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਤੂੰ ਉਸ ਅਨੰਤ ਸੁਆਮੀ ਦਾ ਸਿਮਰਨ ਕਰ ਜਿਸ ਦਾ ਕੋਈ ਅਖੀਰ ਤੇ ਓੜਕ ਨਹੀਂ।
Fareedkot Teekaਜਿਸ ਕੇ ਪਾਰ ਉਰਾਰ ਕਾ ਅੰਤ ਨਹੀਂ ਹੈ ਤਿਸ ਪਰਮੇਸਰ ਕੋ ਬਿਅੰਤ ਵਾਰ ਧ੍ਯਾਈਏ, ਭਾਵ ਅਧਕ ਭਜਨ ਕਰੀਏ॥੪੬॥
Prof. Sahib Singhਜੋ ਆਪ ਬੇਅੰਤ ਹੈ, ਜਿਸ ਦਾ ਅੰਤ ਤੇ ਹੱਦ-ਬੰਨਾ ਨਹੀਂ ਪਾਇਆ ਜਾ ਸਕਦਾ, ਉਸ ਨੂੰ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਿਆਂ ਹੀ ਸਿਮਰਿਆ ਜਾ ਸਕਦਾ ਹੈ ॥੪੬॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ ॥੪੬॥

SikhNet (Spanish)así es que medita en Él, en tu Dios Infinito, por la Gracia del Guru.(46)

ੜਾੜੈ; ਰੂੜਾ ਹਰਿ ਜੀਉ ਸੋਈ ॥

rraarrai; roorraa har jeeo soee |

Sant Singh KhalsaRharha: The Dear Lord is beautiful;
Manmohan SinghR: Beauteous is that Sire Master.
Manmohan Singh (Punjabi)ੜ: ਸੁੰਦਰ ਹੈ ਉਹ ਮਹਾਰਾਜ ਮਾਲਕ।
Fareedkot Teekaੜਾੜੇ ਦੁਆਰਾ ਕਹਿਤੇ ਹੈਂ: ਸੁੰਦਰੁ ਸੋਈ ਹਰਿ ਜੀਉ ਹੈ॥
Prof. Sahib Singhਉਹ ਪ੍ਰਭੂ ਹੀ (ਸਭ ਤੋਂ ਵਧੀਕ) ਸੁੰਦਰ ਹੈ,

ਪਦ ਅਰਥ ਰੂੜਾ = ਸੁੰਦਰ।

SikhNet (Spanish)Bello es mi Señor, el Dios;

ਤਿਸੁ ਬਿਨੁ ਰਾਜਾ; ਅਵਰੁ. ਨ ਕੋਈ ॥

tis bin raajaa; avar. na koee |

Sant Singh KhalsaThere is no other king, except Him.
Manmohan SinghWithout Him, there is no other King.
Manmohan Singh (Punjabi)ਉਸ ਦੇ ਬਾਝੋਂ ਹੋਰ ਕੋਈ ਪਾਤਿਸ਼ਾਹ ਨਹੀਂ।
Fareedkot Teekaਤਿਸ ਬਿਨਾ ਰਾਜਾ ਔਰ ਕੋਈ ਨਹੀਂ ਹੈ, ਭਾਵ ਸਭ ਕਾ ਸਾਮੀ ਹੈ॥
Prof. Sahib Singhਉਸ ਤੋਂ ਬਿਨਾ ਹੋਰ ਕੋਈ (ਭਾਵ, ਉਸ ਦੇ ਬਰਾਬਰ ਦਾ) ਹਾਕਮ ਨਹੀਂ ਹੈ।
SikhNet (Spanish)sí, sin Él no hay ningún otro rey,

ੜਾੜੈ. ਗਾਰੁੜੁ ਤੁਮ ਸੁਣਹੁ; ਹਰਿ ਵਸੈ ਮਨ ਮਾਹਿ ॥

rraarrai. gaarurr tum sunahu; har vasai man maeh |

Sant Singh KhalsaRharha: Listen to the spell, and the Lord will come to dwell in your mind.
Manmohan SinghHear thou the Guru's charm, that thy God may come and abide within thy mind.
Manmohan Singh (Punjabi)ਤੂੰ ਗੁਰਾਂ ਦਾ ਮੰਤ੍ਰ ਸ੍ਰਵਣ ਕਰ ਤਾਂ ਜੋ ਤੇਰਾ ਵਾਹਿਗੁਰੂ ਆ ਕੇ ਤੇਰੇ ਚਿੱਤ ਅੰਦਰ ਟਿੱਕ ਜਾਵੇ।
Fareedkot Teekaੜਾੜੇ ਦੁਆਰਾ ਕਹਿਤੇ ਹੈਂ: ਜੋ ਗਾਰੜ ਮੰਤ੍ਰ ਕਾਮਾਦਿਕ ਸਰਪੋਂ ਕੇ ਵਸ ਕਰਨੇਹਾਰਾ ਗੁਰ ਉਪਦੇਸ ਹੈ, ਸੋ ਤੁਮ ਸੁਣਹੁ, ਇਸੀ ਸੇ ਹਰੀ ਭੀ ਮਨ ਮੇਂ ਆਇ ਬਸੇਗਾ॥
Prof. Sahib Singh(ਹੇ ਪਾਂਡੇ!) ਤੂੰ ਮਨ ਨੂੰ ਵੱਸ ਕਰਨ ਲਈ ('ਗੁਰ-ਸ਼ਬਦ'-ਰੂਪ) ਮੰਤ੍ਰ ਸੁਣ (ਇਸ ਨਾਲ) ਇਹ ਪ੍ਰਭੂ ਮਨ ਵਿਚ ਆ ਵੱਸੇਗਾ।

ਪਦ ਅਰਥ ਗਾਰੁੜੁ = (ਮਨ ਰੂਪ) ਸੱਪ ਨੂੰ ਕੀਲਣ ਵਾਲਾ ਮੰਤ੍ਰ।

SikhNet (Spanish)escucha el Mantra del Señor para que Dios tome lugar en ti.

ਗੁਰ ਪਰਸਾਦੀ ਹਰਿ ਪਾਈਐ; ਮਤੁ ਕੋ ਭਰਮਿ ਭੁਲਾਹਿ ॥

gur parasaadee har paaeeai; mat ko bharam bhulaeh |

Sant Singh KhalsaBy Guru's Grace, one finds the Lord; do not be deluded by doubt.
Manmohan SinghBy Guru's grace, the Lord is attained. Let no one stray in doubt.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ ਪ੍ਰਭੂ ਪਰਾਪਤ ਹੁੰਦਾ ਹੈ, ਕੋਈ ਜਣਾ ਸ਼ੱਕ ਸ਼ੁਭੇ ਅੰਦਰ ਭਟਕਦਾ ਨਾਂ ਫਿਰੇ।
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਹੀ ਹਰੀ ਪਾਈਤਾ ਹੈ, ਮਤ ਕੋਈ ਭਰਮ ਮੇਂ ਭੂਲੋ॥
Prof. Sahib Singh(ਪਰ) ਮਤਾਂ ਕੋਈ ਕਿਸੇ ਭੁਲੇਖੇ ਵਿਚ ਪਏ, (ਕਿ ਪ੍ਰਭੂ ਗੁਰੂ ਤੋਂ ਬਿਨਾ ਪ੍ਰਾਪਤ ਹੋ ਸਕਦਾ ਹੈ) ਪ੍ਰਭੂ (ਤਾਂ) ਗੁਰੂ ਦੀ ਮੇਹਰ ਨਾਲ ਹੀ ਮਿਲਦਾ ਹੈ।

ਪਦ ਅਰਥ ਮਤੁ = ਮਤਾਂ।

SikhNet (Spanish)Que por la Gracia del Guru alcances a tu Señor

ਸੋ ਸਾਹੁ ਸਾਚਾ; ਜਿਸੁ ਹਰਿ ਧਨੁ ਰਾਸਿ ॥

so saahu saachaa; jis har dhan raas |

Sant Singh KhalsaHe alone is the true banker, who has the capital of the wealth of the Lord.
Manmohan SinghHe alone is the True banker, who possesses the capital of God's wealth.
Manmohan Singh (Punjabi)ਕੇਵਲ ਉਹ ਹੀ ਸੱਚਾ ਸ਼ਾਹੂਕਾਰ ਹੈ ਜਿਸ ਦੇ ਪੱਲੇ ਵਾਹਿਗੁਰੂ ਦੀ ਦੌਲਤ ਦੀ ਪੂੰਜੀ ਹੈ।
Fareedkot Teekaਜੋ ਸਚਾ ਸਾਹਿ ਹੈ ਜਿਸ ਪਾਸ ਸਚੀ ਹੀ ਹਰਿ ਧਨੁ (ਰਾਸਿ) ਪੂੰਜੀ ਹੈ॥
Prof. Sahib Singhਗੁਰੂ ਹੀ ਸੱਚਾ ਸ਼ਾਹ ਹੈ ਜਿਸ ਦੇ ਪਾਸ ਪ੍ਰਭੂ ਦਾ ਨਾਮ-ਰੂਪ ਪੂੰਜੀ ਹੈ,

ਪਦ ਅਰਥ ਰਾਸਿ = ਪੂੰਜੀ।

SikhNet (Spanish)y no divagues nunca en la duda,

ਗੁਰਮੁਖਿ ਪੂਰਾ; ਤਿਸੁ ਸਾਬਾਸਿ ॥

guramukh pooraa; tis saabaas |

Sant Singh KhalsaThe Gurmukh is perfect - applaud him!
Manmohan SinghBy Guru's grace, he becomes perfect. All-praiseworthy is He.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਪੂਰਨ ਹੋ ਜਾਂਦਾ ਹੈ ਅਤੇ ਸਮੂਹ-ਸ਼ਲਾਘਾ ਯੋਗ ਹੈ ਉਹ।
Fareedkot Teekaਜਿਸ ਗੁਰਮੁਖ ਕੋ ਪੂਰਾ ਧਨੁ ਮਿਲਿਆ ਹੈ ਤਿਸ ਕੋ ਸਾਬਾਸੀ ਹੈ॥
Prof. Sahib Singhਗੁਰੂ ਹੀ ਪੂਰਨ ਪੁਰਖ ਹੈ, ਗੁਰੂ ਨੂੰ ਹੀ ਧੰਨ ਧੰਨ (ਆਖੋ)।

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਸਾਬਾਸਿ = ਵਡਿਆਈ।

SikhNet (Spanish)el Rey Verdadero es aquél que atesora el Capital del Nombre de Dios.

ਰੂੜੀ ਬਾਣੀ ਹਰਿ ਪਾਇਆ; ਗੁਰਸਬਦੀ ਬੀਚਾਰਿ ॥

roorree baanee har paaeaa; gurasabadee beechaar |

Sant Singh KhalsaThrough the beautiful Word of the Guru's Bani, the Lord is obtained; contemplate the Word of the Guru's Shabad.
Manmohan SinghBeauteous is the Guru's word. By reflecting on the Guru's word, the Lord is obtained.
Manmohan Singh (Punjabi)ਸੁੰਦਰ ਹੈ ਗੁਰਾਂ ਦੀ ਬਾਣੀ। ਗੁਰਾਂ ਦੀ ਬਾਣੀ ਦਾ ਚਿੰਤਨ ਕਰਨ ਦੁਆਰਾ ਪ੍ਰਭੂ ਪਰਾਪਤ ਹੋ ਜਾਂਦਾ ਹੈ।
Fareedkot Teekaਸੁੰਦਰ ਬਾਣੀ ਜੋ ਗੁਰ ਉਪਦੇਸ ਕਾ ਬੀਚਾਰੁ ਹੈ ਤਿਸ ਕਰ ਕੇ ਗੁਰੁ ਸਬਦੀਓਂ ਨੇ ਹਰੀ ਕੋ ਪਾਇਆ ਹੈ॥
Prof. Sahib Singh(ਜਿਸ ਕਿਸੇ ਨੂੰ ਮਿਲਿਆ ਹੈ) ਸਤਿਗੁਰੂ ਦੀ ਸੁੰਦਰ ਬਾਣੀ ਦੀ ਰਾਹੀਂ ਹੀ, ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ ਹੀ ਪ੍ਰਭੂ ਮਿਲਿਆ ਹੈ;

ਪਦ ਅਰਥ ਰੂੜੀ = ਸੁੰਦਰ।

SikhNet (Spanish)Desechando su ego, su dolor se calma

ਆਪੁ ਗਇਆ ਦੁਖੁ ਕਟਿਆ; ਹਰਿ ਵਰੁ ਪਾਇਆ ਨਾਰਿ ॥੪੭॥

aap geaa dukh kattiaa; har var paaeaa naar |47|

Sant Singh KhalsaSelf-conceit is eliminated, and pain is eradicated; the soul bride obtains her Husband Lord. ||47||
Manmohan SinghWhen self-conceit is stilled, her pain is eradicated and the bride attains to God. her spouse.
Manmohan Singh (Punjabi)ਜਦ ਸਵੈ-ਹੰਗਤਾ ਨਵਿਰਤ ਹੋ ਜਾਂਦੀ ਹੈ ਤਾਂ ਉਸ ਦੀ ਪੀੜ ਦੂਰ ਹੋ ਜਾਂਦੀ ਹੈ ਅਤੇ ਪਤਨੀ ਆਪਣੇ ਪਤੀ ਵਾਹਿਗੁਰੂ ਨੂੰ ਪਾ ਲੈਂਦੀ ਹੈ।
Fareedkot Teekaਆਪਾ ਭਾਵ ਜਿਸ ਕਾ ਗਿਆ ਹੈ ਤਿਸ ਕਾ ਅਗ੍ਯਾਨ ਰੋਗ ਕਟਿਆ ਗਿਆ ਹੈ। ਤਿਸ ਜੀਵ ਰੂਪ ਇਸਤ੍ਰੀ ਨੇ ਹਰਿ ਰੂਪ ਵਰੁ ਪਾਇਆ ਹੈ॥੪੭॥
Prof. Sahib Singh(ਗੁਰ-ਸ਼ਬਦ ਦੀ ਰਾਹੀਂ ਜਿਸ ਦਾ) ਆਪਾ-ਭਾਵ ਦੂਰ ਹੋਇਆ ਹੈ (ਹਉਮੈ ਦਾ) ਦੁੱਖ ਕੱਟਿਆ ਗਿਆ ਹੈ ਉਸ ਜੀਵ-ਇਸਤ੍ਰੀ ਨੇ ਪ੍ਰਭੂ-ਖਸਮ ਲੱਭ ਲਿਆ ਹੈ ॥੪੭॥

ਪਦ ਅਰਥ ਆਪੁ = ਆਪਾ-ਭਾਵ। ਵਰੁ = ਖਸਮ। ਨਾਰਿ = (ਜੀਵ-) ਇਸਤ੍ਰੀ ਨੇ ॥੪੭॥

* ਨੋਟ: ਸੰਸਕ੍ਰਿਤ ਵਿਚ ਅੱਖਰ 'ੜਾ' ਨਹੀਂ ਹੈ; ਉਹ ਦਾ ਉਚਾਰਨ ਭੀ 'ੜਾ' ਹੁੰਦਾ। ਗੁਰਮੁਖੀ ਅੱਖਰ ਨੂੰ ਅਸੀਂ 'ੜਾੜਾ' ਆਖ ਕੇ ਉਚਾਰਦੇ ਹਾਂ। ਗੁਰੂ ਨਾਨਕ ਦੇਵ ਜੀ ਗੁਰਮੁਖੀ ਅੱਖਰ ਵਰਤ ਰਹੇ ਸਨ।

SikhNet (Spanish)y la novia encuentra a su Señor. (47)

ਸੁਇਨਾ ਰੁਪਾ ਸੰਚੀਐ; ਧਨੁ ਕਾਚਾ ਬਿਖੁ ਛਾਰੁ ॥

sueinaa rupaa sancheeai; dhan kaachaa bikh chhaar |

Sant Singh KhalsaHe hoards gold and silver, but this wealth is false and poisonous, nothing more than ashes.
Manmohan SinghMan amasses gold and silver, but this false and poisonous wealth is like ashes.
Manmohan Singh (Punjabi)ਬੰਦਾ ਸੋਨੇ ਅਤੇ ਚਾਂਦੀ ਨੂੰ ਇਕੱਤਰ ਕਰਦਾ ਹੈ; ਪ੍ਰੰਤੂ ਇਹ ਕੂੜੀ ਅਤੇ ਜ਼ਹਿਰੀਲੀ ਦੌਲਤ ਸੁਆਹ ਦੀ ਮਾਨੰਦ ਹੈ।
Fareedkot Teekaਸੋਇਨਾ ਔ ਚਾਂਦੀ ਰੂਪ ਜੋ ਧਨੁ ਇਕਤ੍ਰ ਕਰੀਦਾ ਹੈ, ਸੋ ਇਹੁ ਕਾਚਾ ਹੈ ਅਰੁ ਛਾਰ, ਭਾਵ ਤੁਛੁ ਹੈ ਔਰੁ ਬਿਖੁ ਰੂਪ, ਭਾਵ ਦੁਖਦਾਈ ਹੈ॥
Prof. Sahib Singh(ਆਮ ਤੌਰ ਤੇ ਜਗਤ ਵਿਚ) ਸੋਨਾ ਚਾਂਦੀ ਹੀ ਇਕੱਠਾ ਕਰੀਦਾ ਹੈ, ਪਰ ਇਹ ਧਨ ਹੋਛਾ ਹੈ, ਵਿਹੁ (-ਰੂਪ, ਭਾਵ, ਦੁਖਦਾਈ) ਹੈ, ਤੁੱਛ ਹੈ।

ਪਦ ਅਰਥ ਰੂਪਾ = ਚਾਂਦੀ। ਸੰਚੀਐ = ਇਕੱਠਾ ਕਰੀਦਾ ਹੈ। ਬਿਖੁ = ਵਿਹੁ, ਜ਼ਹਿਰ। ਛਾਰੁ = ਸੁਆਹ, ਵਿਅਰਥ।

SikhNet (Spanish)El oro y la plata que uno aprecia tanto, son como veneno y polvo.

ਸਾਹੁ ਸਦਾਏ ਸੰਚਿ ਧਨੁ; ਦੁਬਿਧਾ ਹੋਇ ਖੁਆਰੁ ॥

saahu sadaae sanch dhan; dubidhaa hoe khuaar |

Sant Singh KhalsaHe calls himself a banker, gathering wealth, but he is ruined by his dual-mindedness.
Manmohan SinghAmassing wealth, man calls himself a banker, but duality wastes him away.
Manmohan Singh (Punjabi)ਧਨ-ਦੌਲਤ ਇਕੱਤਰ ਕਰਕੇ ਬੰਦਾ ਆਪਣੇ ਆਪ ਨੂੰ ਸ਼ਾਹੂਕਾਰ ਅਖਵਾਉਂਦਾ ਹੈ, ਪ੍ਰੰਤੂ ਦਵੈਤ-ਪਾਵ ਉਸ ਨੂੰ ਬਰਬਾਦ ਕਰ ਦਿੰਦਾ ਹੈ।
Fareedkot Teekaਜੋ ਇਸ ਧਨ ਕੋ ਸੰਚ ਕਰ ਕੇ ਸਾਹੁ ਸਦਾਵਤਾ ਹੈ, ਸੋ ਦੁਬਿਧਾ ਮੇਂ ਖੁਆਰੁ ਹੋਤਾ ਹੈ॥
Prof. Sahib Singhਜੋ ਮਨੁੱਖ (ਇਹ) ਧਨ ਜੋੜ ਕੇ (ਆਪਣੇ ਆਪ ਨੂੰ) ਸ਼ਾਹ ਸਦਾਂਦਾ ਹੈ ਉਹ ਮੇਰ-ਤੇਰ ਵਿਚ ਦੁਖੀ ਹੁੰਦਾ ਹੈ।

ਪਦ ਅਰਥ ਸੰਚਿ = ਇਕੱਠਾ ਕਰ ਕੇ, ਜੋੜ ਕੇ। ਦੁਬਿਧਾ = ਦੁਚਿੱਤਾ-ਪਨ, ਵਿਤਕਰਾ।

SikhNet (Spanish)El que los posee podría ser reconocido como rico, sin embargo es devastado por la dualidad.

ਸਚਿਆਰੀ ਸਚੁ ਸੰਚਿਆ; ਸਾਚਉ ਨਾਮੁ ਅਮੋਲੁ ॥

sachiaaree sach sanchiaa; saachau naam amol |

Sant Singh KhalsaThe truthful ones gather Truth; the True Name is priceless.
Manmohan SinghThe true ones amass truth, because invaluable is the True Name.
Manmohan Singh (Punjabi)ਸੱਚੇ ਇਨਸਾਨ ਸੱਚ ਨੂੰ ਇਕੱਤਰ ਕਰਦੇ ਹਨ ਕਿਉਂਕਿ ਅਣਮੁੱਲਾ ਹੈ ਸੱਚਾ ਨਾਮ।
Fareedkot Teekaਔ ਸਚੇ ਜਗ੍ਯਾਸੂਓਂ ਨੇ ਸਚੁ ਨਾਮੁ ਹੀ ਸੰਚਿਆ ਹੈ। ਵਹੁ ਸਾਚਾ ਨਾਮੁ ਕੈਸਾ ਹੈ? ਅਮੋਲਕੁ ਹੈ॥
Prof. Sahib Singhਸੱਚੇ ਵਪਾਰੀਆਂ ਨੇ ਸਦਾ-ਥਿਰ ਰਹਿਣ ਵਾਲਾ ਨਾਮ-ਧਨ ਇਕੱਠਾ ਕੀਤਾ ਹੈ, ਸੱਚਾ ਅਮੋਲਕ ਨਾਮ ਵਿਹਾਝਿਆ ਹੈ,

ਪਦ ਅਰਥ ਸਚਿਆਰੀ = ਸੱਚ ਦੇ ਵਣਜਾਰਿਆਂ ਨੇ।

SikhNet (Spanish)Quien conoce la Verdad, aprecia sólo la Verdad, porque el Valor de la Verdad es Inconmensurable.

ਹਰਿ ਨਿਰਮਾਇਲੁ ਊਜਲੋ; ਪਤਿ ਸਾਚੀ ਸਚੁ ਬੋਲੁ ॥

har niramaaeil aoojalo; pat saachee sach bol |

Sant Singh KhalsaThe Lord is immaculate and pure; through Him, their honor is true, and their speech is true.
Manmohan SinghThey remember the Immaculate the Pure Lord, True is their honour and true their speech.
Manmohan Singh (Punjabi)ਉਹ ਪਵਿੱਤਰ ਅਤੇ ਪਾਵਨ ਪ੍ਰਭੂ ਨੂੰ ਸਿਮਰਦੇ ਹਨ। ਸੱਚੀ ਹੈ ਉਨ੍ਹਾਂ ਦੀ ਇੱਜ਼ਤ ਆਬਰੂ ਤੇ ਸੱਚੇ ਹਨ ਉਨ੍ਹਾਂ ਦੇ ਬਚਨ ਬਿਲਾਸ।
Fareedkot Teekaਹਰਿ ਨਿਰਮਲ ਕੋ ਜਾਨ ਕਰਿ ਤਿਨ ਕਾ ਰਿਦਾ ਊਜਲਾ ਹੂਆ ਹੈ ਔ ਸਚੀ ਪਤ ਪ੍ਰਾਪਤ ਹੂਈ ਹੈ ਔ ਸਚੇ ਹੀ ਤਿਨ ਕੇ (ਬੋਲੁ) ਬਚਨ ਹੈਂ ਅਰੁ ਤੂੰ ਐਸੇ ਪ੍ਰਾਰਥਨਾ ਕਰੁ॥
Prof. Sahib Singhਉੱਜਲ ਤੇ ਪਵਿਤ੍ਰ ਪ੍ਰਭੂ (ਦਾ ਨਾਮ ਖੱਟਿਆ ਹੈ), ਉਹਨਾਂ ਨੂੰ ਸੱਚੀ ਇੱਜ਼ਤ ਮਿਲਦੀ ਹੈ (ਪ੍ਰਭੂ ਦਾ) ਸੱਚਾ (ਮਿੱਠਾ ਆਦਰ ਵਾਲਾ) ਬੋਲ (ਮਿਲਦਾ ਹੈ)।

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ ਨਾਮ-ਧਨ। ਨਿਰਮਾਇਲੁ = ਪਵਿੱਤ੍ਰ। ਪਤਿ = ਇੱਜ਼ਤ।

SikhNet (Spanish)Sí, la Verdad de Dios Inmaculado, Cuya Palabra y Cuya Gloria son eternamente Verdad.

ਸਾਜਨੁ ਮੀਤੁ ਸੁਜਾਣੁ ਤੂ; ਤੂ ਸਰਵਰੁ ਤੂ ਹੰਸੁ ॥

saajan meet sujaan too; too saravar too hans |

Sant Singh KhalsaYou are my friend and companion, all-knowing Lord; You are the lake, and You are the swan.
Manmohan SinghO my Omniscient Lord, Thou art my Friend and Intimate, Thou art my lake and Thou the swan,
Manmohan Singh (Punjabi)ਹੇ ਮੇਰੇ ਸਰਵੱਗ ਸੁਆਮੀ! ਤੂੰ ਮੇਰਾ ਮਿੱਤਰ ਅਤੇ ਯਾਰ ਹੈਂ। ਤੂੰ ਮੇਰਾ ਤਲਾਬ ਹੈਂ ਅਤੇ। ਤੂੰ ਹੀ ਮੇਰਾ ਰਾਜਹੰਸ।
Fareedkot Teekaਹੇ ਸੁਜਾਨ! ਤੂੰ ਹੀ ਮੇਰਾ ਸਜਨੁ ਮੀਤ ਹੈ, ਤੂੰ (ਸਰਵਰੁ) ਸਤਸੰਗ ਹੈ, ਤੂੰ ਹੀ (ਹੰਸੁ) ਸੰਤਰੂਪ ਹੋ ਕੇ ਤਿਨ ਮੇਂ ਬਿਰਾਜ ਰਹਾ ਹੈਂ॥
Prof. Sahib Singh(ਹੇ ਪਾਂਡੇ! ਤੂੰ ਭੀ ਮਨ ਦੀ ਪੱਟੀ ਉਤੇ ਗੋਪਾਲ ਦਾ ਨਾਮ ਲਿਖ ਤੇ ਉਸ ਅੱਗੇ ਇਉਂ ਅਰਦਾਸ ਕਰ-ਹੇ ਪ੍ਰਭੂ!) ਤੂੰ ਹੀ (ਸੱਚਾ) ਸਿਆਣਾ ਸੱਜਣ ਮਿੱਤਰ ਹੈਂ, ਤੂੰ ਹੀ (ਜਗਤ-ਰੂਪ) ਸਰੋਵਰ ਹੈਂ ਤੇ ਤੂੰ ਹੀ (ਇਸ ਸਰੋਵਰ ਦਾ ਜੀਵ-ਰੂਪ ਹੰਸ ਹੈਂ;
SikhNet (Spanish)Oh Señor, Tú eres mi Único Amigo; Tú eres el lago y Tú el cisne.

ਸਾਚਉ ਠਾਕੁਰੁ ਮਨਿ ਵਸੈ; ਹਉ ਬਲਿਹਾਰੀ ਤਿਸੁ ॥

saachau tthaakur man vasai; hau balihaaree tis |

Sant Singh KhalsaI am a sacrifice to that being, whose mind is filled with the True Lord and Master.
Manmohan SinghHe, within whose mind, the True Lord abides; unto him I am a sacrifice.
Manmohan Singh (Punjabi)ਜਿਸ ਦੇ ਰਿਦੇ ਅੰਦਰ ਸੱਚਾ ਸੁਆਮੀ ਨਿਵਾਸ ਰੱਖਦਾ ਹੈ, ਉਸ ਉੱਤੋਂ ਮੈਂ ਕੁਰਬਾਨ ਵੰਝਦਾ ਹਾਂ।
Fareedkot Teekaਹੇ ਸਚੇ ਠਾਕੁਰ! ਜਿਸ ਕੇ ਤੂੰ ਮਨ ਮੇਂ ਬਸੇ ਮੈਂ ਤਿਸ ਕੇ ਊਪਰ ਸੇ ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਸਦਕੇ ਹਾਂ ਉਸ (ਹੰਸ) ਤੋਂ ਜਿਸ ਦੇ ਮਨ ਵਿਚ ਤੂੰ ਸੱਚਾ ਠਾਕੁਰ ਵੱਸਦਾ ਹੈਂ।

ਪਦ ਅਰਥ ਮਨਿ = (ਜਿਸ ਦੇ) ਮਨ ਵਿਚ। ਤਿਸੁ = ਉਸ (ਜੀਵ-ਹੰਸ) ਤੋਂ।

SikhNet (Spanish)Le rindo homenaje siempre a quien sea que Te ame con Adoración, oh mi Dios Verdadero.

ਮਾਇਆ ਮਮਤਾ ਮੋਹਣੀ; ਜਿਨਿ ਕੀਤੀ ਸੋ ਜਾਣੁ ॥

maaeaa mamataa mohanee; jin keetee so jaan |

Sant Singh KhalsaKnow the One who created love and attachment to Maya, the Enticer.
Manmohan SinghUnderstand thou Him, who has created love for the bewitching mammon.
Manmohan Singh (Punjabi)ਤੂੰ ਉਸ ਨੂੰ ਸਮਝ ਸੋਚ, ਜਿਸ ਨੇ ਮੋਹ ਲੈਣ ਵਾਲੀ ਦੌਲਤ ਲਈ ਪਿਆਰ ਪੈਦਾ ਕੀਤਾ ਹੈ।
Fareedkot Teekaਮਾਇਆ ਜੋ ਮੋਹਣੀ ਹੈ, ਇਸ ਕੀ ਮਮਤਾ ਜਿਸਨੈ ਕਰੀ ਹੈ ਤਿਸ ਕੋ ਜਾਣ॥
Prof. Sahib Singh(ਹੇ ਪਾਂਡੇ!) ਉਸ ਗੋਪਾਲ ਨੂੰ ਚੇਤੇ ਰੱਖ ਜਿਸ ਨੇ ਮੋਹਣੀ ਮਾਇਆ ਦੀ ਮਮਤਾ (ਜੀਵਾਂ ਨੂੰ) ਲਾ ਦਿੱਤੀ ਹੈ,

ਪਦ ਅਰਥ ਜਿਨਿ = ਜਿਸ ਗੋਪਾਲ ਨੇ।

SikhNet (Spanish)La Maya y el sentido de lo mío son atractivos, pero mejor conoce a Aquél que te creó.

ਬਿਖਿਆ ਅੰਮ੍ਰਿਤੁ ਏਕੁ ਹੈ; ਬੂਝੈ ਪੁਰਖੁ ਸੁਜਾਣੁ ॥੪੮॥

bikhiaa amrit ek hai; boojhai purakh sujaan |48|

Sant Singh KhalsaOne who realizes the all-knowing Primal Lord, looks alike upon poison and nectar. ||48||
Manmohan SinghHe, who realises the wise Lord, deems poison and nectar alike.
Manmohan Singh (Punjabi)ਜੋ ਸਿਆਣੇ ਸਾਹਿਬ ਨੂੰ ਅਨੁਭਵ ਕਰਦਾ ਹੈ, ਉਹ ਜ਼ਹਿਰ ਅਤੇ ਆਬਿਹਿਯਾਤ ਨੂੰ ਇੱਕੋ ਜੇਹਾ ਜਾਣਦਾ ਹੈ।
Fareedkot Teekaਅੰਮ੍ਰਿਤ ਔਰ ਬਿਖੁ ਏਕੁ ਹੈ, ਭਾਵ ਦੁਖ ਸੁਖ ਅਪਨੇ ਕਰਮੋਂ ਕਾ ਫਲ੍ਹ ਹੋਣੇ ਤੇ ਤੁਲ ਹੈ, ਪਰੰਤੂ (ਸੁਜਾਣੁ) ਚਤੁਰ ਪੁਰਖ, ਭਾਵ ਬਬੇਕੀ ਐਸੇ ਬੂਝਤੇ ਹੈਂ॥੪੮॥
Prof. Sahib Singhਜਿਸ ਕਿਸੇ ਨੇ ਉਸ ਸੁਜਾਨ ਪੁਰਖ ਪ੍ਰਭੂ ਨੂੰ ਸਮਝ ਲਿਆ ਹੈ, ਉਸ ਲਈ ਸਿਰਫ਼ (ਨਾਮ-) ਅੰਮ੍ਰਿਤ ਹੀ 'ਮਾਇਆ' ਹੈ ॥੪੮॥

ਪਦ ਅਰਥ ਬਿਖਿਆ = ਮਾਇਆ। ਏਕੁ = ਸਿਰਫ਼ ॥੪੮॥

SikhNet (Spanish)Porque si uno conoce a su Dios, considera al veneno y al Néctar igual.(48)

ਖਿਮਾ ਵਿਹੂਣੇ ਖਪਿ ਗਏ; ਖੂਹਣਿ ਲਖ ਅਸੰਖ ॥

khimaa vihoone khap ge; khoohan lakh asankh |

Sant Singh KhalsaWithout patience and forgiveness, countless hundreds of thousands have perished.
Manmohan SinghWithout forbearance, myriads, lakhs and innumerable number of person, have perished
Manmohan Singh (Punjabi)ਸਹਿਣਸ਼ੀਲਤਾ ਦੇ ਬਿਨਾਂ ਕਰੋੜਾਂ, ਲੱਖਾਂ (ਲੱਖਾਂ) ਅਤੇ ਅਣਗਿਣਤ ਪੁਰਸ਼ ਮਰ ਖੱਪ ਗਏ ਹਨ।
Fareedkot Teeka(ਅਸੰਖ) ਗਿਨਤੀ ਰਹਿਤ ਲਖਾਂ ਖੂਹਣੀਆਂ ਦੀਆਂ ਖੂਹਣੀਆਂ ਖਿਮਾਂ ਸੇ ਬਿਨਾ ਖਪ ਗਏ ਕ੍ਯਾ ਨਾਸ ਹੋ ਗਏ ਹੈਂ॥
Prof. Sahib Singh(ਮੋਹਣੀ ਮਾਇਆ ਦੀ ਮਮਤਾ ਤੋਂ ਪੈਦਾ ਹੋਏ ਵਿਤਕਰੇ ਦੇ ਕਾਰਨ) ਖਿਮਾ-ਹੀਣ ਹੋ ਕੇ ਬੇਅੰਤ, ਲੱਖਾਂ ਅਣਗਿਣਤ ਜੀਵ ਖਪ ਮੋਏ ਹਨ, ਗਿਣੇ ਨਹੀਂ ਜਾ ਸਕਦੇ,

ਪਦ ਅਰਥ ਖੂਹਣਿ = {ਸੰ: अक्षौहिणी ਅਖਯੋਹਿਣੀ = ਇਕ ਬੜੀ ਭਾਰੀ ਸੈਨਾ ਜਿਸ ਵਿਚ ੨੧੮੭੦ ਰਥ, ੨੧੮੭੦ ਹਾਥੀ, ੬੫੬੧੦ ਘੋੜ-ਸੁਆਰ ਅਤੇ ੧੦੯੩੫੦ ਪੈਦਲ ਸਿਪਾਹੀ ਹੋਣ} ਬੇਅੰਤ ਜੀਵ। ਅਸੰਖ = ਅਣਗਿਣਤ।

SikhNet (Spanish)Al no elevar a Dios, incontables son los que han sido devastados por la dualidad.

ਗਣਤ ਨ ਆਵੈ, ਕਿਉ ਗਣੀ; ਖਪਿ ਖਪਿ ਮੁਏ ਬਿਸੰਖ ॥

ganat na aavai, kiau ganee; khap khap mue bisankh |

Sant Singh KhalsaTheir numbers cannot be counted; how could I count them? Bothered and bewildered, uncounted numbers have died.
Manmohan SinghTheir count can be known not. How can I reckon them? Being distressed and bothered numberless have died.
Manmohan Singh (Punjabi)ਉਨ੍ਹਾਂ ਦੀ ਗਿਣਤੀ ਜਾਣੀ ਨਹੀਂ ਜਾ ਸਕਦੀ। ਮੈਂ ਉਨ੍ਹਾਂ ਨੂੰ ਕਿਸ ਤਰ੍ਹਾਂ ਗਿਣ ਸਕਦਾ ਹਾਂ ਦੁਖੀ ਤੇ ਵਿਆਕੁਲ ਹੋ ਅਣਗਿਣਤ ਹੀ ਮਰ ਮੁਕ ਗਏ ਹਨ।
Fareedkot Teekaਤਿਨ ਕੀ ਗਿਣਤੀ ਤੌ ਆਵਤੀ ਨਹੀਂ ਕਿਸ ਤਰਾਂ ਗਿਣੀਏ, ਖਪ ਖਪ ਕੇ (ਬਿਸੰਖ) ਬਿਅੰਤ ਹੀ ਮੂਏ ਹੈਂ॥
Prof. Sahib Singhਗਿਣਤੀ ਦਾ ਕੀਹ ਲਾਭ? ਅਣਗਿਣਤ ਹੀ ਜੀਵ (ਖਿਮਾ-ਵਿਹੂਣੇ ਹੋ ਕੇ) ਖ਼ੁਆਰ ਹੋਏ ਹਨ।

ਪਦ ਅਰਥ ਕਿਉ ਗਣੀ = ਗਿਣਨ ਦਾ ਕੀਹ ਲਾਭ? ਗਿਣੇ ਨਹੀਂ ਜਾ ਸਕਦੇ। ਬਿਸੰਖ = ਅਣਗਿਣਤ।

SikhNet (Spanish)Uno no tiene la capacidad de retener la cuenta, ni abarcar un número tan grande como es el infinito.

ਖਸਮੁ ਪਛਾਣੈ ਆਪਣਾ; ਖੂਲੈ. ਬੰਧੁ, ਨ ਪਾਇ ॥

khasam pachhaanai aapanaa; khoolai. bandh, na paae |

Sant Singh KhalsaOne who realizes his Lord and Master is set free, and not bound by chains.
Manmohan SinghHe, who knows his Lord is set free and he is not loaded with chains.
Manmohan Singh (Punjabi)ਜੋ ਆਪਣੇ ਸੁਆਮੀ ਨੂੰ ਜਾਣਦਾ ਹੈ ਉਹ ਆਜ਼ਾਦ ਹੋ ਜਾਂਦਾ ਹੈ ਅਤੇ ਉਸ ਦੇ ਬੇੜੀਆਂ ਨਹੀਂ ਪੈਂਦੀਆਂ।
Fareedkot Teekaਜਿਹੜੇ ਆਪਣਾ ਖਸਮ ਪਛਾਨਤੇ ਹੈਂ, ਸੋ ਖੁਲੇ ਹੈਂ, ਭਾਵ ਬੰਧਨਾ ਤੇ ਰਹਤ ਹੋ ਗਏ ਹੈਂ। ਤਿਨ ਕੋ ਫੇਰ ਕੋਈ ਬੰਧਨ ਨਹੀਂ ਪਾਇ ਸਕਤਾ ਹੈ॥
Prof. Sahib Singhਜੋ ਮਨੁੱਖ ਆਪਣੇ ਮਾਲਕ-ਪ੍ਰਭੂ ਨੂੰ ਪਛਾਣਦਾ ਹੈ, ਉਹ ਖੁਲ੍ਹੇ ਦਿਲ ਵਾਲਾ ਹੋ ਜਾਂਦਾ ਹੈ, ਤੰਗ-ਦਿਲੀ (ਉਸ ਵਿਚ) ਨਹੀਂ ਰਹਿੰਦੀ।

ਪਦ ਅਰਥ ਖੂਲੈ = ਖੁਲ੍ਹ ਜਾਂਦਾ ਹੈ, ਖੁਲ੍ਹੇ ਦਿਲ ਵਾਲਾ ਹੋ ਜਾਂਦਾ ਹੈ। ਬੰਧੁ = ਰੋਕ, ਤੰਗ-ਦਿਲੀ।

SikhNet (Spanish)Aquél que conoce a su Esposo Divino, ha roto sus amarras, y desde ese instante es liberado.

ਸਬਦਿ ਮਹਲੀ ਖਰਾ ਤੂ; ਖਿਮਾ ਸਚੁ ਸੁਖ ਭਾਇ ॥

sabad mahalee kharaa too; khimaa sach sukh bhaae |

Sant Singh KhalsaThrough the Word of the Shabad, enter the Mansion of the Lord's Presence; you shall be blessed with patience, forgiveness, truth and peace.
Manmohan SinghBecoming immaculate through the Name, thou shalt enter into the Lord's mansion and shalt be spontaneously blessed with forgiveness and truth.
Manmohan Singh (Punjabi)ਨਾਮ ਦੇ ਰਾਹੀਂ ਪਵਿੱਤਰ ਹੋ ਤੂੰ ਪ੍ਰਭੂ ਦੇ ਮੰਦਰ ਅੰਦਰ ਦਾਖ਼ਲ ਹੋ ਜਾਵੇਗਾਂ ਅਤੇ ਤੈਨੂੰ ਮੁਆਫ਼ੀ ਅਤੇ ਸੱਚ ਦੀ ਦਾਤ ਸੁਧੇ ਸਿੱਧ ਹੀ ਮਿਲ ਜਾਵੇਗੀ।
Fareedkot Teekaਹੇ ਜਗ੍ਯਾਸ! ਤੂੰ ਗੁਰ ਉਪਦੇਸ ਕਰ ਕੇ ਖਰਾ ਹੋਵੈਗਾ, ਖਿਮਾ ਔ ਪਰੇਮ ਜੋ ਨਿਸਚੇ ਸੁਖ ਰੂਪ ਹੈਂ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਉਹ ਟਿਕ ਜਾਂਦਾ ਹੈ (ਭਾਵ, ਜਿਗਰੇ ਵਾਲਾ ਹੋ ਜਾਂਦਾ ਹੈ); (ਹੇ ਪ੍ਰਭੂ!) ਤੂੰ ਉਸ ਨੂੰ ਪ੍ਰਤੱਖ ਦਿੱਸ ਪੈਂਦਾ ਹੈਂ, ਖਿਮਾ ਤੇ ਸੱਚ ਉਸ ਨੂੰ ਸੁਖੈਨ ਹੀ ਮਿਲ ਜਾਂਦੇ ਹਨ।

ਪਦ ਅਰਥ ਮਹਲੀ = ਮਹਿਲ ਵਾਲਾ, ਟਿਕਾਣੇ ਵਾਲਾ, ਟਿਕਿਆ ਹੋਇਆ। ਤੂ = ਹੇ ਪ੍ਰਭੂ! ਤੂੰ। ਖਰਾ = ਪਰਗਟ, ਪ੍ਰਤੱਖ, ਅਸਲ ਸਰੂਪ ਵਿਚ। ਸੁਖ ਭਾਇ = ਸੁਖੈਨ ਹੀ।

SikhNet (Spanish)Volviéndose Inmaculado a través de la Palabra, es bendecido de forma espontánea con la Absolución y la Verdad.

ਖਰਚੁ ਖਰਾ ਧਨੁ ਧਿਆਨੁ ਤੂ; ਆਪੇ ਵਸਹਿ ਸਰੀਰਿ ॥

kharach kharaa dhan dhiaan too; aape vaseh sareer |

Sant Singh KhalsaPartake of the true wealth of meditation, and the Lord Himself shall abide within your body.
Manmohan SinghIf thou possess the viaticum of the true riches of meditation, the Lord, of Himself, shall abide within thy body.
Manmohan Singh (Punjabi)ਜੇਕਰ ਤੇਰੇ ਪੱਲੇ ਸਿਮਰਨ ਦੀ ਸਚੀ ਦੌਲਤ ਦਾ ਸਫਰ ਖਰਚ ਹੈ ਤਾਂ ਸੁਆਮੀ ਖ਼ੁਦ ਹੀ ਤੇਰੀ ਦੇਹ ਅੰਦਰ ਟਿਕ ਜਾਵੇਗਾ।
Fareedkot Teekaਤਿਨ ਕੋ ਧਾਰ ਕਰ ਕੇ ਪੁਨਃ ਖਰਾ ਜੋ ਪਰਮੇਸ੍ਵਰ ਹੈ ਤਿਸ ਕਾ ਧਿਆਨ ਰੂਪੁ ਧਨੁ ਕਾ ਖਰਚ ਲੈ ਤੂੰ ਤਿਸਤੇ ਆਪੇ ਹੀ ਵਹੁ ਸਰੀਰ ਮੇਂ ਵਸਹਿ ਅਰਥਾਤ ਸਾਛਾਤ ਹੋਵੈਗਾ॥
Prof. Sahib Singh(ਹੇ ਪ੍ਰਭੂ!) ਤੂੰ ਹੀ ਉਸ ਦਾ (ਜ਼ਿੰਦਗੀ ਦੇ ਸਫ਼ਰ ਦਾ) ਖ਼ਰਚ ਬਣ ਜਾਂਦਾ ਹੈਂ, ਤੂੰ ਹੀ ਉਸ ਦਾ ਖਰਾ (ਸੱਚਾ) ਧਨ ਹੋ ਜਾਂਦਾ ਹੈਂ, ਤੂੰ ਆਪ ਹੀ ਉਸ ਦਾ ਧਿਆਨ (ਭਾਵ, ਸੁਰਤ ਦਾ ਨਿਸ਼ਾਨਾ) ਬਣ ਜਾਂਦਾ ਹੈਂ, ਤੂੰ ਆਪ ਹੀ ਉਸ ਦੇ ਸਰੀਰ ਵਿਚ (ਪ੍ਰਤੱਖ) ਵੱਸਣ ਲੱਗ ਪੈਂਦਾ ਹੈਂ।

ਪਦ ਅਰਥ ਖਰਚੁ = ਜ਼ਿੰਦਗੀ ਦੇ ਸਫ਼ਰ ਦੀ ਪੂੰਜੀ। ਵਸਹਿ = ਤੂੰ ਵੱਸਦਾ ਹੈਂ। ਸਰੀਰਿ = (ਉਸ ਦੇ) ਸਰੀਰ ਵਿਚ।

SikhNet (Spanish)Dedícate a la Riqueza Verdadera de la Meditación y entonces habita en tu Ser.

ਮਨਿ ਤਨਿ ਮੁਖਿ ਜਾਪੈ ਸਦਾ; ਗੁਣ ਅੰਤਰਿ ਮਨਿ ਧੀਰ ॥

man tan mukh jaapai sadaa; gun antar man dheer |

Sant Singh KhalsaWith mind, body and mouth, chant His Glorious Virtues forever; courage and composure shall enter deep within your mind.
Manmohan SinghWith thy soul, body and mouth utter thou ever the Lord's Name and virtue and composure, shall then enter into thy mind.
Manmohan Singh (Punjabi)ਆਪਣੀ ਆਤਮਾ, ਦੇਹ ਅਤੇ ਮੂੰਹ ਨਾਲ ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਉਚਾਰਨ ਕਰ, ਤਦ ਨੇਕੀ ਅਤੇ ਧੀਰਜ ਤੇਰੇ ਹਿਰਦੇ ਅੰਦਰ ਪ੍ਰਵੇਸ਼ ਕਰ ਜਾਣਗੇ।
Fareedkot Teekaਜੇ ਮਨ ਤਨ ਕਰ ਕੇ ਮੁਖ ਤੇ ਸਦਾ ਜਪੇਂ ਤੋ ਗੁਣੋਂ ਕੋ ਅੰਤਰ ਧਾਰ ਕੇ ਮਨ ਧੀਰਜ ਕੋ ਪ੍ਰਾਪਤਿ ਹੋਵੈ॥
Prof. Sahib Singhਉਹ ਮਨੋਂ ਤਨੋਂ ਮੂੰਹੋਂ ਸਦਾ (ਤੈਨੂੰ ਹੀ) ਜਪਦਾ ਹੈ, ਉਸ ਦੇ ਅੰਦਰ (ਤੇਰੇ) ਗੁਣ ਪੈਦਾ ਹੋ ਜਾਂਦੇ ਹਨ, ਉਸ ਦੇ ਮਨ ਵਿਚ ਧੀਰਜ ਆ ਜਾਂਦੀ ਹੈ।

ਪਦ ਅਰਥ ਜਾਪੈ = ਜਪਦਾ ਹੈ। ਅੰਤਰਿ = (ਉਸ ਦੇ) ਅੰਦਰ।

SikhNet (Spanish)Con tu mente, cuerpo y boca habita en tu Dios, y en el Estado de Virtud, que tu mente sea confortada.

ਹਉਮੈ ਖਪੈ ਖਪਾਇਸੀ; ਬੀਜਉ ਵਥੁ ਵਿਕਾਰੁ ॥

haumai khapai khapaaeisee; beejau vath vikaar |

Sant Singh KhalsaThrough egotism, one is distracted and ruined; other than the Lord, all things are corrupt.
Manmohan SinghIn self-conceit, the mortal is distracted and ruined. Without God, everything else is evil.
Manmohan Singh (Punjabi)ਸਵੈ-ਹੰਗਤਾ ਅੰਦਰ ਪ੍ਰਾਨੀ ਵਿਆਕੁਲ ਤੇ ਤਬਾਹ ਹੋ ਜਾਂਦਾ ਹੈ। ਵਹਿਗੁਰੂ ਦੇ ਬਾਝੋਂ ਹੋਰ ਹਰ ਸ਼ੈ ਮੰਦੀ ਹੈ।
Fareedkot Teekaਹਉਮੈਂ ਅਰ ਖਪਣਾ ਖਪਾਉ ਦ੍ਵੈਤ ਭਾਵ ਹੋਰ ਜੋ ਵਿਕਾਰ ਰੂਪ ਵਸਤੂ ਹੈਂ॥
Prof. Sahib Singh(ਗੋਪਾਲ ਦੇ ਨਾਮ ਤੋਂ ਬਿਨਾ) ਦੂਜਾ ਪਦਾਰਥ ਵਿਕਾਰ (-ਰੂਪ) ਹੈ, (ਇਸ ਦੇ ਕਾਰਨ) ਜੀਵ ਹਉਮੈ ਵਿਚ ਖਪਦਾ ਖਪਾਂਦਾ ਹੈ।

ਪਦ ਅਰਥ ਬੀਜਉ ਵਥੁ = ਦੂਜੀ ਵਸਤ, ਦੂਜੀ ਰਾਸ-ਪੂੰਜੀ।

SikhNet (Spanish)Tu ego te destruye; sin Dios, todo lo demás es dualidad.

ਜੰਤ ਉਪਾਇ ਵਿਚਿ ਪਾਇਅਨੁ; ਕਰਤਾ ਅਲਗੁ ਅਪਾਰੁ ॥੪੯॥

jant upaae vich paaeian; karataa alag apaar |49|

Sant Singh KhalsaForming His creatures, He placed Himself within them; the Creator is unattached and infinite. ||49||
Manmohan SinghCreating the creatures, the Lord has placed Himself within them. The Creator-Lord is Detached and lllimitable.
Manmohan Singh (Punjabi)ਜੀਵਾਂ ਨੂੰ ਪੈਦਾ ਕਰ ਕੇ, ਪ੍ਰਭੂ ਨੇ ਆਪਣੇ ਆਪ ਨੂੰ ਉਨ੍ਹਾਂ ਦੇ ਅੰਦਰ ਟਿਕਾਇਆ ਹੈ। ਪ੍ਰਭੂ, ਸਿਰਜਣਹਾਰ ਸੁਆਮੀ ਨਿਰਲੇਪ ਅਤੇ ਬੇਅੰਤ ਹੈ।
Fareedkot Teekaਜੰਤਾਂ ਕੋ ਉਪਾਇ ਕਰਿ ਇਨਾਂ ਕੋ ਵਿਚ ਪਾਇ ਦੀਆ ਹੈ, ਆਪ ਕਰਤਾ ਪੁਰਖ ਅਪਾਰ ਜੋ ਹੈ ਇਨ ਤੇ ਅਸੰਗ ਹੈ॥੪੯॥
Prof. Sahib Singh(ਅਚਰਜ ਹੀ ਖੇਡ ਹੈ!) ਕਰਤਾਰ ਨੇ ਜੰਤ ਪੈਦਾ ਕਰ ਕੇ (ਹਉਮੈ) ਵਿਚ ਪਾ ਦਿੱਤੇ ਹਨ, (ਪਰ) ਉਹ ਆਪ ਬੇਅੰਤ ਕਰਤਾਰ ਵੱਖਰਾ ਹੀ ਰਹਿੰਦਾ ਹੈ ॥੪੯॥

ਪਦ ਅਰਥ ਵਿਚਿ = (ਹਉਮੈ) ਵਿਚ। ਪਾਇਅਨੁ = ਪਾਏ ਹਨ ਉਸ (ਪ੍ਰਭੂ) ਨੇ। {ਨੋਟ: ਇਸ ਲਫ਼ਜ਼ ਦੀ ਵਿਆਕਰਣ ਅਨੁਸਾਰ ਬਣਤਰ ਸਮਝਣ ਲਈ ਵੇਖੋ ਮੇਰਾ 'ਗੁਰਬਾਣੀ ਵਿਆਕਰਣ'। ਉਪਾਇਅਨੁ = ਉਸ ਨੇ ਉਪਾਏ ਹਨ। ਲਾਇਅਨੁ = ਉਸ ਨੇ ਲਾਏ ਹਨ। ਖੁਆਇਅਨੁ = ਉਸ ਨੇ ਖੁੰਝਾਏ ਹਨ। ਰਖਿਅਨੁ = ਉਸ ਨੇ ਰੱਖੇ ਹਨ। ਬਖਸਿਅਨੁ = ਉਸ ਨੇ ਬਖ਼ਸ਼ੇ। ਲਫ਼ਜ਼ 'ਪਾਇਅਨੁ' ਅਤੇ 'ਪਾਈਅਨੁ' ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ। ਪਾਇਅਨੁ = ਉਸ ਨੇ ਪਾਏ। ਪਾਈਅਨੁ = ਉਸ ਨੇ ਪਾਈ। ਉਪਾਈਅਨੁ = ਉਸ ਨੇ ਉਪਾਈ।} ਅਲਗੁ = ਵੱਖਰਾ, ਨਿਰਲੇਪ ॥੪੯॥

SikhNet (Spanish)Creando todo, Dios infunde a todo con Su Esencia; sin embargo, nuestro Señor Creador es Desapegado e Infinito. (49)

ਸ੍ਰਿਸਟੇ ਭੇਉ; ਨ ਜਾਣੈ ਕੋਇ ॥

srisatte bheo; na jaanai koe |

Sant Singh KhalsaNo one knows the mystery of the Creator of the World.
Manmohan SinghNone knows the mystery of the World-Lord.
Manmohan Singh (Punjabi)ਸ਼੍ਰਿਸ਼ਟੀ ਦੇ ਸੁਆਮੀ ਦੇ ਭੇਤ ਨੂੰ ਕੋਈ ਨਹੀਂ ਜਾਣਦਾ।
Fareedkot Teeka(ਸ੍ਰਿਸਟੇ) ਈਸ੍ਵਰ ਕਾ ਭੇਤ ਕੋਈ ਨਹੀਂ ਜਾਣਤਾ॥
Prof. Sahib Singhਕੋਈ ਜੀਵ ਸਿਰਜਣਹਾਰ-ਪ੍ਰਭੂ ਦਾ ਭੇਤ ਨਹੀਂ ਪਾ ਸਕਦਾ (ਤੇ, ਕੋਈ ਉਸ ਦੀ ਰਜ਼ਾ ਵਿਚ ਦਖ਼ਲ ਨਹੀਂ ਦੇ ਸਕਦਾ)

ਪਦ ਅਰਥ ਭੇਉ = ਭੇਤ।

SikhNet (Spanish)Nadie conoce el Misterio del Señor Creador; lo que sea que Él hace, viene a ser.

ਸ੍ਰਿਸਟਾ ਕਰੈ; ਸੁ ਨਿਹਚਉ ਹੋਇ ॥

srisattaa karai; su nihchau hoe |

Sant Singh KhalsaWhatever the Creator of the World does, is certain to occur.
Manmohan SinghWhatever the World-Lord does, that assuredly comes to pass.
Manmohan Singh (Punjabi)ਜੋ ਕੁੱਛ ਭੀ ਸ਼੍ਰਿਸ਼ਟੀ ਦਾ ਸੁਆਮੀ ਕਰਦਾ ਹੈ ਉਹ ਨਿਸਚਿਤ ਹੀ ਹੋ ਆਉਂਦਾ ਹੈ।
Fareedkot Teekaਜੋ ਈਸ੍ਵਰ ਕਰੇ ਸੋ ਨਿਸਚੈ ਕਰ ਕੇ ਹੋਤਾ ਹੈ॥
Prof. Sahib Singh(ਕਿਉਂਕਿ ਜਗਤ ਵਿਚ) ਜ਼ਰੂਰ ਉਹੀ ਹੁੰਦਾ ਹੈ ਜੋ ਸਿਰਜਣਹਾਰ-ਕਰਤਾਰ ਕਰਦਾ ਹੈ।

ਪਦ ਅਰਥ ਸ੍ਰਿਸਟਾ = ਸਿਰਜਣਹਾਰ, ਕਰਤਾਰ। ਨਿਹਚਉ = ਜ਼ਰੂਰ।

SikhNet (Spanish)Hasta para conseguir los bienes terrenales, tenemos que enfocarnos en Dios,

ਸੰਪੈ ਕਉ; ਈਸਰੁ ਧਿਆਈਐ ॥

sanpai kau; eesar dhiaaeeai |

Sant Singh KhalsaFor wealth, some meditate on the Lord.
Manmohan SinghFor the riches, the mortals contemplate the Lord.
Manmohan Singh (Punjabi)ਧਨ-ਦੌਲਤ ਵਾਸਤੇ ਪ੍ਰਾਨੀ ਸਾਹਿਬ ਨੂੰ ਸਿਮਰਦੇ ਹਨ।
Fareedkot Teekaਸੰਪਤਾ ਕੇ ਵਾਸਤੇ ਈਸ੍ਵਰ ਕੋ ਧਿਆਈਤਾ ਹੈ॥
Prof. Sahib Singh(ਸਿਰਜਣਹਾਰ ਦੀ ਇਹ ਇਕ ਅਜਬ ਖੇਡ ਹੈ ਕਿ ਆਮ ਤੌਰ ਤੇ ਮਨੁੱਖ) ਧਨ ਦੀ ਖ਼ਾਤਰ ਹੀ ਪਰਮਾਤਮਾ ਨੂੰ ਧਿਆਉਂਦਾ ਹੈ,

ਪਦ ਅਰਥ ਸੰਪੈ = ਧਨ। ਈਸਰੁ = ਪਰਮਾਤਮਾ।

SikhNet (Spanish)pero recibimos sólo lo que estaba previsto por Él para nosotros según nuestro Karma.

ਸੰਪੈ; ਪੁਰਬਿ ਲਿਖੇ ਕੀ ਪਾਈਐ ॥

sanpai; purab likhe kee paaeeai |

Sant Singh KhalsaBy pre-ordained destiny, wealth is obtained.
Manmohan SinghWealth is obtained according to the past writ.
Manmohan Singh (Punjabi)ਪੂਰਬਲੀ ਲਿਖਤਾਕਾਰ ਦੇ ਅਨੁਸਾਰ ਦੌਲਤ ਪ੍ਰਾਪਤ ਹੁੰਦੀ ਹੈ।
Fareedkot Teekaਸੰਪਤਾ ਪੂਰਬ ਲਿਖੇ ਹੋਏ ਕਰਮ ਕੀ ਦਿਤੀ ਹੂਈ ਪਾਈਤੀ ਹੈ॥
Prof. Sahib Singhਤੇ ਹੁਣ ਤਕ ਦੀ ਕੀਤੀ ਮਿਹਨਤ ਦੇ ਲਿਖੇ ਅਨੁਸਾਰ ਧਨ ਮਿਲ (ਭੀ) ਜਾਂਦਾ ਹੈ।

ਪਦ ਅਰਥ ਪੁਰਬਿ = (ਹੁਣ ਤੋਂ) ਪਹਿਲੇ ਸਮੇ ਵਿਚ, ਪੂਰਬਲੇ ਸਮੇ ਵਿਚ, ਹੁਣ ਤਕ ਦੇ ਸਮੇ ਵਿਚ।

SikhNet (Spanish)Ofrecemos nuestro servicio para obtener riqueza, robamos para obtenerla, nos esclavizamos por ella.

ਸੰਪੈ ਕਾਰਣਿ; ਚਾਕਰ ਚੋਰ ॥

sanpai kaaran; chaakar chor |

Sant Singh KhalsaFor the sake of wealth, some become servants or thieves.
Manmohan SinghFor the sake of wealth, the mortals become servants and thieves.
Manmohan Singh (Punjabi)ਧਨ ਦੌਲਤ ਦੀ ਖਾਤਰ, ਪ੍ਰਾਨੀ ਨੌਕਰ ਅਤੇ ਚੋਰ ਬਣ ਜਾਂਦੇ ਹਨ।
Fareedkot Teekaਸੰਪਤਾ ਲੀਏ ਚਾਕਰ ਹੋਤੇ ਹੈਂ ਚੋਰੀਆਂ ਕਰਤੇ ਹੈਂ॥
Prof. Sahib Singhਧਨ ਦੀ ਖ਼ਾਤਰ ਮਨੁੱਖ ਦੂਜਿਆਂ ਦੇ ਨੌਕਰ (ਭੀ) ਬਣਦੇ ਹਨ, ਚੋਰ (ਭੀ) ਬਣਦੇ ਹਨ (ਭਾਵ, ਚੋਰੀ ਭੀ ਕਰਦੇ ਹਨ)।
SikhNet (Spanish)Pero esas riquezas parten de nosotros muy pronto y no nos acompañan después de la muerte.

ਸੰਪੈ ਸਾਥਿ; ਨ ਚਾਲੈ. ਹੋਰ ॥

sanpai saath; na chaalai. hor |

Sant Singh KhalsaWealth does not go along with them when they die; it passes into the hands of others.
Manmohan SinghWealth goes not with the mortal and comes to belong to another.
Manmohan Singh (Punjabi)ਦੌਲਤ ਪ੍ਰਾਨੀ ਦੇ ਨਾਲ ਨਹੀਂ ਜਾਂਦੀ ਅਤੇ ਕਿਸੇ ਹੋਰਸ ਦੀ ਮਲਕੀਅਤ ਬਣ ਜਾਂਦੀ ਹੈ।
Fareedkot Teekaਸੰਪਤਾ ਸਾਥ ਭੀ ਨਹੀਂ ਚਾਲਤੀ ਪੁਨਾ ਹੋਰ ਕੀ ਹੋ ਜਾਤੀ ਹੈ⁽¹⁾॥
Prof. Sahib Singhਪਰ ਧਨ ਕਿਸੇ ਦੇ ਨਾਲ ਨਹੀਂ ਨਿਭਦਾ, (ਮਰਨ ਤੇ) ਹੋਰਨਾਂ ਦਾ ਬਣ ਜਾਂਦਾ ਹੈ।

ਪਦ ਅਰਥ ਹੋਰ = ਹੋਰ (ਦੀ ਬਣ ਜਾਂਦੀ ਹੈ)।

SikhNet (Spanish)Sin el Uno Verdadero, no se obtiene Gloria en la Corte del Señor.

ਬਿਨੁ ਸਾਚੇ; ਨਹੀ ਦਰਗਹ ਮਾਨੁ ॥

bin saache; nahee daragah maan |

Sant Singh KhalsaWithout Truth, honor is not obtained in the Court of the Lord.
Manmohan SinghWithout the True Name, one obtains not honour in the Lord's court.
Manmohan Singh (Punjabi)ਸਤਿਨਾਮ ਦੇ ਬਾਝੋਂ ਬੰਦੇ ਨੂੰ ਸਾਈਂ ਦੇ ਦਰਬਾਰ ਵਿੱਚ ਇੱਜ਼ਤ ਨਹੀਂ ਮਿਲਦੀ।
Fareedkot Teekaਬਿਨਾਂ ਸਾਚੇ ਨਾਮ ਤੋਂ ਦਰਗਾਹ ਮੇਂ ਮਾਨ ਨਹੀਂ ਹੋਵੇਗਾ॥
Prof. Sahib Singhਸਦਾ-ਥਿਰ ਰਹਿਣ ਵਾਲਾ ਗੋਪਾਲ (ਦੇ ਨਾਮ) ਤੋਂ ਬਿਨਾ ਉਸ ਦੀ ਹਜ਼ੂਰੀ ਵਿਚ ਆਦਰ ਨਹੀਂ ਮਿਲਦਾ।
SikhNet (Spanish)Sin el Uno Verdadero, no se obtiene Gloria en la Corte del Señor,

ਹਰਿ ਰਸੁ ਪੀਵੈ; ਛੁਟੈ ਨਿਦਾਨਿ ॥੫੦॥

har ras peevai; chhuttai nidaan |50|

Sant Singh KhalsaDrinking in the subtle essence of the Lord, one is emancipated in the end. ||50||
Manmohan SinghHe, who drinks God's elixir, is emancipated in the end.
Manmohan Singh (Punjabi)ਜੋ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ, ਉਹ ਅੰਤ ਨੂੰ ਮੁਕਤ ਹੋ ਜਾਂਦਾ ਹੈ।
Fareedkot Teekaਜੋ ਹਰੀ ਰਸ ਕੋ ਪੀਵੈਗਾ ਸੋ ਓੜਕ ਨੂੰ ਛੂਟੇਗਾ॥੫੦॥
Prof. Sahib Singhਜੋ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ ਉਹ (ਸੰਪੈ-ਧਨ ਦੇ ਮੋਹ ਤੋਂ) ਅੰਤ ਨੂੰ ਬਚ ਜਾਂਦਾ ਹੈ ॥੫੦॥

ਪਦ ਅਰਥ ਨਿਦਾਨਿ = ਅੰਤ ਨੂੰ। ਛੁਟੈ = (ਮਾਇਆ ਦੇ ਮੋਹ ਤੋਂ) ਬਚਦਾ ਹੈ ॥੫੦॥

SikhNet (Spanish)pero aquél que bebe de la Esencia del Señor, es emancipado al final.(50)

ਹੇਰਤ ਹੇਰਤ ਹੇ ਸਖੀ; ਹੋਇ ਰਹੀ ਹੈਰਾਨੁ ॥

herat herat he sakhee; hoe rahee hairaan |

Sant Singh KhalsaSeeing and perceiving, O my companions, I am wonder-struck and amazed.
Manmohan SinghPerceiving and discerning, O my mate, I am wonder-struck.
Manmohan Singh (Punjabi)ਵੇਖ ਅਤੇ ਤੱਕ ਕੇ, ਹੇ ਮੇਰੀ ਸਹੇਲੀਏ। ਮੈਂ ਚਕ੍ਰਿਤ ਹੋ ਗਈ ਹਾਂ।
Fareedkot Teekaਹੇ ਸਖੀ! ਦੇਖਤੀ ਦੇਖਤੀ ਮੈਂ ਹੈਰਾਨ ਹੋ ਰਹੀ ਹੂੰ॥
Prof. Sahib Singhਹੇ ਸਖੀ! (ਇਹ ਗੱਲ) ਵੇਖ ਵੇਖ ਕੇ ਮੈਂ ਹੈਰਾਨ ਹੋ ਰਹੀ ਹਾਂ,

ਪਦ ਅਰਥ ਹੇਰਤ ਹੇਰਤ = ਵੇਖ ਵੇਖ ਕੇ।

SikhNet (Spanish)Al Contemplarlo, me maravillo, oh amigos, porque mi egoísmo se apaga

ਹਉ ਹਉ ਕਰਤੀ ਮੈ ਮੁਈ; ਸਬਦਿ ਰਵੈ ਮਨਿ ਗਿਆਨੁ ॥

hau hau karatee mai muee; sabad ravai man giaan |

Sant Singh KhalsaMy egotism, which proclaimed itself in possessiveness and self-conceit, is dead. My mind chants the Word of the Shabad, and attains spiritual wisdom.
Manmohan SinghMy self-conceit, which proclaimed I-am-ness and mine-ness, is now stilled and illumined by gnosis, my mind now utters the Name.
Manmohan Singh (Punjabi)ਮੇਰੀ ਸਵੈ-ਹੰਗਤਾ, ਜਿਹੜੀ ਮੈਂ, ਮੇਰੀ ਮੇਰੀ ਪੁਕਾਰਦੀ ਸੀ, ਹੁਣ ਮਰ ਮੁੱਕ ਗਈ ਹੈ ਅਤੇ ਬ੍ਰਹਿਮ ਵੀਚਾਰ ਰਾਹੀਂ ਪ੍ਰਕਾਸ਼ ਹੋ ਮੇਰਾ ਮਨ ਹੁਣ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਜਿਸ ਕਰ ਕੇ ਮੈਂ ਹਉਂ ਹਉਂ ਕਰਤੀ ਥੀ ਸੋ ਹੰਤਾ ਮਮਤਾ ਤਬ ਮਰੀ, ਭਾਵ ਨਵਿਰਤ ਹੋਈ ਹੈ, ਜਬ ਗੁਰ ਉਪਦੇਸ ਕੋ (ਰਵੈ) ਉਚਾਰਨ ਕੀਆ ਔਰ ਮਨ ਮੇਂ ਗਿਆਨ ਹੂਆ॥
Prof. Sahib Singhਕਿ (ਮੇਰੇ ਅੰਦਰੋਂ) 'ਹਉਂ ਹਉਂ' ਕਰਨ ਵਾਲੀ 'ਮੈਂ' ਮਰ ਗਈ ਹੈ (ਭਾਵ, 'ਹਉਮੈ' ਕਰਨ ਵਾਲੀ ਆਦਤ ਮੁੱਕ ਗਈ ਹੈ)। (ਹੁਣ ਮੇਰੀ ਸੁਰਤ) ਗੁਰ-ਸ਼ਬਦ ਵਿਚ ਜੁੜ ਰਹੀ ਹੈ, ਤੇ (ਮੇਰੇ) ਮਨ ਵਿਚ ਪ੍ਰਭੂ ਨਾਲ ਜਾਣ-ਪਛਾਣ ਬਣ ਗਈ ਹੈ।

ਪਦ ਅਰਥ ਕਰਤੀ = ਕਰਨ ਵਾਲੀ। ਸਬਦਿ = ਸ਼ਬਦ ਵਿਚ। ਮਨਿ = ਮਨ ਵਿਚ। ਗਿਆਨੁ = ਪ੍ਰਭੂ ਨਾਲ ਜਾਣ ਪਛਾਣ।

SikhNet (Spanish)y mi mente, iluminada con la Sabiduría, habita en la Palabra.

ਹਾਰ ਡੋਰ ਕੰਕਨ ਘਣੇ; ਕਰਿ ਥਾਕੀ ਸੀਗਾਰੁ ॥

haar ddor kankan ghane; kar thaakee seegaar |

Sant Singh KhalsaI am so tired of wearing all these necklaces, hair-ties and bracelets, and decorating myself.
Manmohan SinghI am grown weary of wearing many necklaces, hair-strings and bracelets and making ornamentation.
Manmohan Singh (Punjabi)ਮੈਂ ਅਨੇਕਾਂ ਕੰਠ-ਮਾਲਾਂ, ਪਰਾਂਦੀਆਂ ਅਤੇ ਕੜੇ ਅਤੇ ਹਾਰ ਸ਼ਿੰਗਾਰ ਲਾ ਕੇ ਹਾਰ ਹੁੱਟ ਗਈ ਹਾਂ।
Fareedkot Teeka(ਹਾਰ) ਹਰਿ ਹਰਿ (ਡੋਰ) ਬ੍ਰਿਤੀ ਇਕਾਗਰ ਕਰੀ (ਕੰਕਨ) ਕਰਤਾ ਕਰਤਾ ਉਚਾਰਨ ਕੀਆ ਅਰਥਾਤ ਸਭ ਸਾਧਨ ਰੂਪ ਸੀਗਾਰ ਕਰ ਕੇ ਥਕ ਗਈ ਸਾਂ, ਪਰੰਤੂ ਪਤੀ ਕੀ ਪ੍ਰਾਪਤੀ ਸੇ ਬਿਨਾਂ ਸੁਖ ਨਹੀਂ ਪਾਇਆ ਥਾ ਔਰ ਗੁਨ ਸੋਭਾ ਨਹੀਂ ਦੇਤੇ ਥੇ॥
Prof. Sahib Singhਮੈਂ ਬਥੇਰੇ ਹਾਰ ਹਮੇਲਾਂ ਕੰਙਣ (ਪਾ ਪਾ ਕੇ) ਸ਼ਿੰਗਾਰ ਕਰ ਕੇ ਥੱਕ ਚੁਕੀ ਸਾਂ (ਪਰ ਪ੍ਰੀਤਮ ਪ੍ਰਭੂ ਦੇ ਮਿਲਾਪ ਦਾ ਸੁਖ ਨਾਹ ਮਿਲਿਆ, ਭਾਵ, ਬਾਹਰਲੇ ਧਾਰਮਿਕ ਉੱਦਮਾਂ ਤੋਂ ਆਨੰਦ ਨਾਹ ਲੱਭਾ)

ਪਦ ਅਰਥ ਕੰਕਨ = ਕੰਙਣ। ਘਣੇ = ਬਥੇਰੇ।

SikhNet (Spanish)Quise embellecerme con los collares y brazaletes de las buenas acciones,

ਮਿਲਿ ਪ੍ਰੀਤਮ ਸੁਖੁ ਪਾਇਆ; ਸਗਲ ਗੁਣਾ ਗਲਿ ਹਾਰੁ ॥

mil preetam sukh paaeaa; sagal gunaa gal haar |

Sant Singh KhalsaMeeting with my Beloved, I have found peace; now, I wear the necklace of total virtue.
Manmohan SinghMeeting my Beloved, I attain peace and wear the garland of all the virtues.
Manmohan Singh (Punjabi)ਆਪਣੇ ਪਿਆਰੇ ਨੂੰ ਭੇਟ ਕੇ ਮੈਨੂੰ ਆਰਾਮ ਪ੍ਰਾਪਤ ਹੁੰਦਾ ਹੈ ਅਤੇ ਮੈਂ ਸਮੂਹ ਨੇਕੀਆਂ ਦੀ ਫੂਲਮਾਲਾ ਪਹਿਰਦੀ ਹਾਂ।
Fareedkot Teekaਅਬ ਪ੍ਰੀਤਮ ਪਰਮੇਸਰ ਕੋ ਮਿਲੀ ਔਰ ਸੁਖ ਪਾਇਆ ਹੈ, ਸੋ ਸਰਬ ਗੁਨੋਂ ਕਾ ਜੋ ਹਾਰ ਗਲ ਮੇਂ ਥਾ, ਸੋ ਸੋਭਤਾ ਭਇਆ ਹੈ॥
Prof. Sahib Singh(ਹੁਣ ਜਦੋਂ 'ਹਉਮੈ' ਮੁਈ) ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਸੁਖ ਲੱਭਾ ਹੈ (ਉਸ ਦੇ ਗੁਣ ਮੇਰੇ ਹਿਰਦੇ ਵਿਚ ਆ ਵੱਸੇ ਹਨ, ਇਹੀ ਉਸ ਦੇ) ਸਾਰੇ ਗੁਣਾਂ ਦਾ ਮੇਰੇ ਗਲ ਵਿਚ ਹਾਰ ਹੈ (ਕਿਸੇ ਹੋਰ ਹਾਰ ਸਿੰਗਾਰ ਦੀ ਲੋੜ ਨਹੀਂ ਰਹੀ)।

ਪਦ ਅਰਥ ਗਲਿ = ਗਲ ਵਿਚ।

SikhNet (Spanish)pero sólo encontré la Paz alcanzando a mi Dios Amado y me adorné con las guirnaldas de la Virtud.

ਨਾਨਕ. ਗੁਰਮੁਖਿ ਪਾਈਐ; ਹਰਿ ਸਿਉ ਪ੍ਰੀਤਿ ਪਿਆਰੁ ॥

naanak. guramukh paaeeai; har siau preet piaar |

Sant Singh KhalsaO Nanak, the Gurmukh attains the Lord, with love and affection.
Manmohan SinghNanak, by Guru's grace, the love and affection of the Lord is attained to.
Manmohan Singh (Punjabi)ਨਾਨਕ ਗੁਰਾਂ ਦੀ ਦਇਆ ਪ੍ਰਭੂ ਦਾ ਪ੍ਰੇਮ ਅਤੇ ਸਨੇਹ ਪ੍ਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਰੀ ਸਿਉਂ ਮਨ ਤਨ ਕਰ ਕੇ ਪਿਆਰ ਕਰਨਾ ਗੁਰਾਂ ਸੇ ਪਾਈਤਾ ਹੈ॥
Prof. Sahib Singhਹੇ ਨਾਨਕ! ਪ੍ਰਭੂ ਨਾਲ ਪ੍ਰੀਤ, ਪ੍ਰਭੂ ਨਾਲ ਪਿਆਰ, ਸਤਿਗੁਰੂ ਦੀ ਰਾਹੀਂ ਹੀ ਪੈ ਸਕਦਾ ਹੈ;
SikhNet (Spanish)Oh, dice Nanak, uno alcanza el Amor de Dios a través del Guru. Dime,

ਹਰਿ ਬਿਨੁ. ਕਿਨਿ ਸੁਖੁ ਪਾਇਆ; ਦੇਖਹੁ ਮਨਿ ਬੀਚਾਰਿ ॥

har bin. kin sukh paaeaa; dekhahu man beechaar |

Sant Singh KhalsaWithout the Lord, who has found peace? Reflect upon this in your mind, and see.
Manmohan SinghWithout God, who has obtained peace? Reflect thou on this in thy mind and see.
Manmohan Singh (Punjabi)ਹਰੀ ਦੇ ਬਗੈਰ ਕਿਸੇ ਨੂੰ ਠੰਢ ਚੈਨ ਪ੍ਰਾਪਤ ਹੋਈ ਹੈ। ਤੂੰ ਆਪਣੇ ਚਿੱਤ ਅੰਦਰ ਸੋਚ ਸਮਝ ਕੇ ਵੇਖ ਲੈ।
Fareedkot Teekaਮਨ ਮੇਂ ਬੀਚਾਰ ਕਰ ਕੇ ਦੇਖੋ ਹਰੀ ਬਿਨਾਂ ਕਿਸ ਨੇ ਸੁਖ ਪਾਇਆ ਹੈ॥
Prof. Sahib Singhਤੇ, (ਬੇਸ਼ਕ) ਮਨ ਵਿਚ ਵਿਚਾਰ ਕੇ ਵੇਖ ਲਵੋ, (ਭਾਵ, ਤੁਹਾਨੂੰ ਆਪਣੀ ਹੱਡ-ਬੀਤੀ ਹੀ ਦੱਸ ਦੇਵੇਗੀ ਕਿ) ਪ੍ਰਭੂ ਦੇ ਮੇਲ ਤੋਂ ਬਿਨਾ ਕਦੇ ਕਿਸੇ ਨੇ ਸੁਖ ਨਹੀਂ ਲੱਭਾ।

ਪਦ ਅਰਥ ਕਿਨਿ = ਕਿਸ ਨੇ? (ਭਾਵ,) ਕਿਸੇ ਨੇ ਨਹੀਂ। ਬੀਚਾਰਿ = ਵਿਚਾਰ ਕੇ।

SikhNet (Spanish)¿quién ha logrado alcanzar la Paz sin Dios? Reflexiona en esto y verás.

ਹਰਿ ਪੜਣਾ ਹਰਿ ਬੁਝਣਾ; ਹਰਿ ਸਿਉ ਰਖਹੁ ਪਿਆਰੁ ॥

har parranaa har bujhanaa; har siau rakhahu piaar |

Sant Singh KhalsaRead about the Lord, understand the Lord, and enshrine love for the Lord.
Manmohan SinghRead thou of God alone, understand thou Him and embrace thou love for thy God.
Manmohan Singh (Punjabi)ਤੂੰ ਕੇਵਲ ਵਾਹਿਗੁਰੂ ਬਾਰੇ ਪੜ੍ਹ, ਤੂੰ ਉਸੇ ਨੂੰ ਹੀ ਸਮਝ ਅਤੇ ਤੂੰ ਆਪਣੇ ਵਾਹਿਗੁਰੂ ਨਾਲ ਹੀ ਪ੍ਰੀਤੀ ਪਾ।
Fareedkot Teekaਤਾਂ ਤੇ ਹਰੀ ਕਾ ਹੀ ਪੜਨਾ ਔਰ ਹਰੀ ਕਾ ਹੀ ਬੁਝਣਾ ਕਰੋ ਔਰ ਹਰੀ ਸਾਥ ਹੀ ਪਿਆਰ ਰਖੋ॥
Prof. Sahib Singh(ਸੋ, ਹੇ ਪਾਂਡੇ! ਜੇ ਸੁਖ ਲੱਭਦਾ ਹੈ ਤਾਂ) ਪ੍ਰਭੂ ਦਾ ਨਾਮ ਪੜ੍ਹ, ਪ੍ਰਭੂ ਦਾ ਨਾਮ ਹੀ ਵਿਚਾਰ, ਪ੍ਰਭੂ ਨਾਲ ਹੀ ਪਿਆਰ ਪਾ;
SikhNet (Spanish)Sí, lee únicamente de Dios, Conócelo y Ámalo sólo a Él,

ਹਰਿ ਜਪੀਐ ਹਰਿ ਧਿਆਈਐ; ਹਰਿ ਕਾ ਨਾਮੁ ਅਧਾਰੁ ॥੫੧॥

har japeeai har dhiaaeeai; har kaa naam adhaar |51|

Sant Singh KhalsaChant the Lord's Name, and meditate on the Lord; hold tight to the Support of the Name of the Lord. ||51||
Manmohan SinghContemplate thou thy Lord God, remember thou Him and have the support of only the Lord's Name.
Manmohan Singh (Punjabi)ਤੂੰ ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰ, ਤੂੰ ਉਸੇ ਨੂੰ ਹੀ ਯਾਦ ਕਰ ਅਤੇ ਸਿਰਫ਼ ਸਾਈਂ ਦੇ ਨਾਮ ਦਾ ਹੀ ਅਸਰ ਲੈ।
Fareedkot Teekaਹਰੀ ਕੋ ਜਪੀਏ ਪੁਨਾ ਹਰੀ ਕਾ ਧਿਆਨ ਕਰੀਏ, ਹਰੀ ਨਾਮ ਕਾ ਹੀ (ਅਧਾਰੁ) ਆਸਰਾ ਕਰੋ॥੫੧॥
Prof. Sahib Singh(ਜੀਭ ਨਾਲ) ਪ੍ਰਭੂ ਦਾ ਨਾਮ ਜਪੀਏ, (ਮਨ ਵਿਚ) ਪ੍ਰਭੂ ਨੂੰ ਹੀ ਸਿਮਰੀਏ, ਤੇ ਪ੍ਰਭੂ ਦਾ ਨਾਮ ਹੀ (ਜ਼ਿੰਦਗੀ ਦਾ) ਆਸਰਾ (ਬਣਾਈਏ) ॥੫੧॥

ਪਦ ਅਰਥ ਅਧਾਰੁ = ਆਸਰਾ ॥੫੧॥

SikhNet (Spanish)apóyate sólo en Su Nombre y Contémplalo, Él es tu Único Dios. (51)

ਲੇਖੁ. ਨ ਮਿਟਈ ਹੇ ਸਖੀ; ਜੋ ਲਿਖਿਆ ਕਰਤਾਰਿ ॥

lekh. na mittee he sakhee; jo likhiaa karataar |

Sant Singh KhalsaThe inscription inscribed by the Creator Lord cannot be erased, O my companions.
Manmohan SinghThe writ, scribed by the Creator, O my mate, can be erased not.
Manmohan Singh (Punjabi)ਸਿਰਜਣਹਾਰ ਦੀ ਲਿਖੀ ਹੋਈ ਲਿਖਤਾਕਾਰ, ਹੋ ਮੇਰੀ ਸਹੇਲੀਏ। ਮੇਟੀ ਨਹੀਂ ਜਾ ਸਕਦੀ।
Fareedkot Teekaਹੇ ਸਖੀ! ਜੋ ਕਰਤਾਰ ਨੇ ਲਿਖਿਆ ਹੈ, ਸੋ ਲੇਖੁ ਨਹੀਂ ਮਿਟਤਾ॥
Prof. Sahib Singhਹੇ ਸਖੀ! (ਸਾਡੇ ਕੀਤੇ ਕਰਮਾਂ ਅਨੁਸਾਰ, ਹਉਮੈ ਦਾ) ਜੋ ਲੇਖ ਕਰਤਾਰ ਨੇ (ਸਾਡੇ ਮੱਥੇ ਉੱਤੇ) ਲਿਖ ਦਿੱਤਾ ਹੈ ਉਹ (ਸਾਡੀ ਆਪਣੀ ਚਤੁਰਾਈ ਜਾਂ ਹਿੰਮਤ ਨਾਲ) ਮਿਟ ਨਹੀਂ ਸਕਦਾ।

ਪਦ ਅਰਥ ਲੇਖੁ = (ਹਉਮੈ ਦਾ) ਲੇਖ, ਕੀਤੇ ਕਰਮਾਂ ਅਨੁਸਾਰ ਮਨ ਵਿਚ ਹਉਮੈ ਦੇ ਬਣੇ ਹੋਏ ਸੰਸਕਾਰ। ਕਰਤਾਰਿ = ਕਰਤਾਰ ਨੇ (ਭਾਵ, ਕਰਤਾਰ ਦੀ ਬਣਾਈ ਹੋਈ ਮਰਯਾਦਾ ਵਿਚ)।

SikhNet (Spanish)Oh amigo, nadie puede borrar el Decreto de Dios, sí, de Dios, Quién es el Creador y la Causa,

ਆਪੇ ਕਾਰਣੁ ਜਿਨਿ ਕੀਆ; ਕਰਿ ਕਿਰਪਾ ਪਗੁ ਧਾਰਿ ॥

aape kaaran jin keea; kar kirapaa pag dhaar |

Sant Singh KhalsaHe who created the universe, in His Mercy, installs His Feet within us.
Manmohan SinghThe Creator, who Himself has created the universe, mercifully places His foot(realization)in man's mind.
Manmohan Singh (Punjabi)ਸਿਰਜਣਹਾਰ, ਜਿਸ ਨੇ ਖ਼ੁਦ ਆਲਮ ਸਿਰਜਿਆ ਹੈ, ਮਿਹਰ ਧਾਰ ਕੇ ਆਪਣਾ ਪੈਰ (ਚਿੰਤਨ, ਸੂਝ) ਮਨੁਸ਼ ਦੇ ਮਨ ਅੰਦਰ ਟੇਕਦਾ।
Fareedkot Teekaਆਪੇ ਹੀ (ਕਾਰਣੁ) ਬ੍ਰਹਮਾਦਕੋਂ ਕੋ ਜਿਸ ਨੇ ਕੀਆ ਹੈ, ਸੋ ਕ੍ਰਿਪਾ ਕਰ ਕੇ (ਪਗੁ) ਪੈਰੁ, ਭਾਵ ਸਮਝਨੇ ਕੀ ਬੁਧੀ ਜੀਵ ਦੇ ਰਿਦੇ ਮੇਂ ਧਾਰਦਾ ਹੈ; ਵਾ ਜਬ ਸੋ ਕਿਰਪਾ ਕਰਤਾ ਹੈ ਤਬ ਤਿਸ ਕੇ ਚਰਨੋਂ ਕੋ ਜੀਵ ਰਿਦੇ ਮੇਂ ਧਾਰਤਾ, ਭਾਵ ਧਿਆਨ ਕਰਤਾ ਹੈ॥
Prof. Sahib Singh(ਇਹ ਲੇਖ ਤਦੋਂ ਮਿਟਦਾ ਹੈ, ਜਦੋਂ) ਜਿਸ ਪ੍ਰਭੂ ਨੇ ਆਪ ਹੀ (ਇਸ ਹਉਮੈ ਦੇ ਲੇਖ ਦਾ) ਸਬੱਬ (ਭਾਵ, ਵਿਛੋੜਾ) ਬਣਾਇਆ ਹੈ ਉਹ ਮਿਹਰ ਕਰ ਕੇ (ਸਾਡੇ ਅੰਦਰ) ਆ ਵੱਸੇ।

ਪਦ ਅਰਥ ਜਿਨਿ = ਜਿਸ (ਕਰਤਾਰ) ਨੇ। ਪਗੁ ਧਾਰਿ = ਪਗੁ ਧਾਰੈ, (ਹਿਰਦੇ ਵਿਚ) ਚਰਨ ਪਾਂਦਾ ਹੈ, ਮਿਲਦਾ ਹੈ। ਕਾਰਣੁ = ('ਹਉਮੈ' ਲੇਖ ਦਾ) ਸਬੱਬ, (ਭਾਵ, ਪ੍ਰਭੂ-ਚਰਨਾਂ ਤੋਂ ਵਿਛੋੜਾ ਜਿਸ ਕਰਕੇ ਮਨੁੱਖ ਹਉਮੈ ਵਿਚ ਫਸਦਾ ਹੈ)

SikhNet (Spanish)y Quién, por Su Gracia, toma lugar para que tomes Conciencia de que habita en ti.

ਕਰਤੇ ਹਥਿ ਵਡਿਆਈਆ; ਬੂਝਹੁ ਗੁਰ ਬੀਚਾਰਿ ॥

karate hath vaddiaaeea; boojhahu gur beechaar |

Sant Singh KhalsaGlorious greatness rests in the Hands of the Creator; reflect upon the Guru, and understand this.
Manmohan SinghThe glories are in the hand of the Creator. Understand thou this, reflecting on the Guru's word.
Manmohan Singh (Punjabi)ਬਜ਼ੁਰਗੀਆਂ ਕਰਤਾਰ ਦੇ ਹੱਥ ਵਿੱਚ ਹਨ। ਗੁਰਾਂ ਦੀ ਬਾਣੀ ਨੂੰ ਸੋਚਣ ਸਮਝਣ ਦੁਆਰਾ, ਤੂੰ ਇਸ ਗਲ ਨੂੰ ਸਮਝ।
Fareedkot Teekaਕਰਤੇ ਕੇ ਹੱਥ ਮੇਂ ਸਭ ਵੱਡਿਆਈਆਂ ਹੈਂ, ਇਹ ਬੀਚਾਰ ਕਰ ਕੇ (ਬੂਝਹੁ) ਜਾਣਹੁ॥
Prof. Sahib Singhਕਰਤਾਰ ਦੇ ਗੁਣ ਗਾਵਣ ਦੀ ਦਾਤ ਕਰਤਾਰ ਦੇ ਆਪਣੇ ਹੱਥ ਵਿਚ ਹੈ; ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ ਸਮਝਣ ਦਾ ਜਤਨ ਕਰੋ (ਤਾਂ ਸਮਝ ਆ ਜਾਇਗੀ)।

ਪਦ ਅਰਥ ਵਡਿਆਈਆ = ਪ੍ਰਭੂ ਦੇ ਗੁਣ ਗਾਉਣੇ, ਪ੍ਰਭੂ ਦੀ ਸਿਫ਼ਤ-ਸਾਲਾਹ।

SikhNet (Spanish)Toda la Gloria está en Su Mano; entenderás esto, al meditar en la Palabra del Shabd del Guru.

ਲਿਖਿਆ ਫੇਰਿ. ਨ ਸਕੀਐ; ਜਿਉ ਭਾਵੀ ਤਿਉ ਸਾਰਿ ॥

likhiaa fer. na sakeeai; jiau bhaavee tiau saar |

Sant Singh KhalsaThis inscription cannot be challenged. As it pleases You, You care for me.
Manmohan SinghThe Lord's writ can be challenged not. O Lord, as it pleases Thee, so do Thou take care of me.
Manmohan Singh (Punjabi)ਪ੍ਰਭੂ ਦੀ ਲਿਖਤਾਕਾਰ ਤੇ ਉਜ਼ਰ ਨਹੀਂ ਕੀਤਾ ਜਾ ਸਕਦਾ। ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰਖਿਆ ਕਰ ਹੇ ਸੁਆਮੀ।
Fareedkot Teekaਐਸੇ ਬੇਨਤੀ ਕਰੇ: ਹੇ ਹਰੀ! ਤੇਰਾ ਲਿਖਾ ਮੋੜ ਨਹੀਂ ਸਕੀਤਾ, ਤਾਂ ਤੇ ਜੈਸੇ ਤੈਨੂੰ ਭਾਵੈ ਤੈਸੇ ਮੈਨੂੰ ਸਮਾਲ, ਭਾਵ ਰਖ੍ਯਾ ਕਰ॥
Prof. Sahib Singh(ਹੇ ਪ੍ਰਭੂ! ਹਉਮੈ ਦੇ) ਜੋ ਸੰਸਕਾਰ (ਸਾਡੇ ਮਨ ਵਿਚ ਸਾਡੇ ਕਰਮਾਂ ਅਨੁਸਾਰ) ਉਕਰੇ ਜਾਂਦੇ ਹਨ ਉਹ (ਸਾਡੀ ਆਪਣੀ ਚਤੁਰਾਈ ਨਾਲ) ਬਦਲੇ ਨਹੀਂ ਜਾ ਸਕਦੇ; ਜਿਵੇਂ ਤੈਨੂੰ ਚੰਗਾ ਲੱਗੇ ਤੂੰ ਆਪ (ਸਾਡੀ) ਸੰਭਾਲ ਕਰ।

ਪਦ ਅਰਥ ਲਿਖਿਆ = ਹਉਮੈ ਦੇ ਸੰਸਕਾਰ ਜੋ ਸਾਡੇ ਮਨ ਵਿਚ ਉਕਰੇ ਜਾਂਦੇ ਹਨ। ਫੇਰਿ ਨ ਸਕੀਐ = ਪਰਤਾ ਨਹੀਂ ਸਕੀਦੇ। ਸਾਰਿ = ਸੰਭਾਲ।

SikhNet (Spanish)Sí, uno no puede desafiar Su Decreto; oh Dios, consérvame según sea Tu Voluntad,

ਨਦਰਿ ਤੇਰੀ ਸੁਖੁ ਪਾਇਆ; ਨਾਨਕ. ਸਬਦੁ ਵੀਚਾਰਿ ॥

nadar teree sukh paaeaa; naanak. sabad veechaar |

Sant Singh KhalsaBy Your Glance of Grace, I have found peace; O Nanak, reflect upon the Shabad.
Manmohan SinghBy Thine gracious glance, Nanak has obtained peace, reflecting on Thy Name.
Manmohan Singh (Punjabi)ਤੇਰੀ ਰਹਿਮਤ ਦੀ ਨਜ਼ਰ ਦੁਆਰਾ ਤੇਰੇ ਨਾਮ ਦਾ ਸਿਮਰਨ ਕਰਕੇ ਨਾਨਕ ਨੂੰ ਆਰਾਮ ਪ੍ਰਪਾਤ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਗੁਰ ਸਬਦ ਕਾ ਬੀਚਾਰ ਕੀਆ ਹੈ ਤਬ ਤੇਰੀ ਨਦਰ ਸਾਥ ਹੀ ਸੁਖ ਪਾਇਆ ਹੈ॥
Prof. Sahib Singhਹੇ ਨਾਨਕ! ਗੁਰੂ ਦੇ ਸ਼ਬਦ ਨੂੰ ਵਿਚਾਰ ਕੇ (ਵੇਖ ਲਿਆ ਹੈ ਕਿ ਹੇ ਪ੍ਰਭੂ!) ਤੇਰੀ ਮਿਹਰ ਦੀ ਨਜ਼ਰ ਨਾਲ ਹੀ ਸੁਖ ਮਿਲਦਾ ਹੈ।
SikhNet (Spanish)es por Tu Gracia que encuentro el Éxtasis al contemplar Tu Palabra.

ਮਨਮੁਖ ਭੂਲੇ ਪਚਿ ਮੁਏ; ਉਬਰੇ ਗੁਰ ਬੀਚਾਰਿ ॥

manamukh bhoole pach mue; ubare gur beechaar |

Sant Singh KhalsaThe self-willed manmukhs are confused; they rot away and die. Only by reflecting upon the Guru can they be saved.
Manmohan SinghThrough error, the apostates putrefy to death. Reflecting over the Guru's word, men are saved.
Manmohan Singh (Punjabi)ਭੁਲੇਖੇ ਰਾਹੀਂ ਅਧਰਮੀ ਗਲ ਸੜ ਕੇ ਮਰ ਜਾਂਦੇ ਹਨ। ਗੁਰਾਂ ਦੀ ਬਾਣੀ ਨੂੰ ਵੀਚਾਰਨ ਦੁਆਰਾ ਬੰਦਾ ਬਚ ਜਾਂਦਾ ਹੈ।
Fareedkot Teekaਮਨਮੁਖਤਾ ਕਰ ਕੇ ਜੋ ਭੂਲੇ ਹੈਂ, ਸੋ ਸੰਸਾਰ ਅਗਨੀ ਮੇਂ ਜਲ ਮੂਏ ਹੈਂ ਔਰ ਵੁਹ ਬਚੇ ਹੈਂ ਜਿਨੋਂ ਨੇ ਗੁਰੋਂ ਦੁਆਰਾ ਬੀਚਾਰ ਕੀਆ ਹੈ॥
Prof. Sahib Singhਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰੇ ਉਹ (ਇਸ ਹਉਮੈ ਦੇ ਗੇੜ ਵਿਚ ਫਸ ਕੇ) ਦੁਖੀ ਹੋਏ। ਬਚੇ ਉਹ ਜੋ ਗੁਰ-ਸ਼ਬਦ ਦੀ ਵਿਚਾਰ ਵਿਚ (ਜੁੜੇ)।
SikhNet (Spanish)Sí, en el error el egocéntrico se desgasta, pero se salva cuando se centra en la Palabra del Shabd del Guru.

ਜਿ ਪੁਰਖੁ ਨਦਰਿ. ਨ ਆਵਈ; ਤਿਸ ਕਾ ਕਿਆ ਕਰਿ ਕਹਿਆ ਜਾਇ ॥

ji purakh nadar. na aavee; tis kaa kiaa kar kahiaa jaae |

Sant Singh KhalsaWhat can anyone say, about that Primal Lord, who cannot be seen?
Manmohan SinghThe Lord, whom man can see not; what can he say of Him?
Manmohan Singh (Punjabi)ਪ੍ਰਭੂ, ਜਿਸ ਨੂੰ ਇਨਸਾਨ ਵੇਖ ਨਹੀਂ ਸਕਦਾ, ਉਸ ਬਾਰੇ ਉਹ ਕੀ ਆਖ ਸਕਦਾ ਹੈ?
Fareedkot Teekaਜੋ ਪੁਰਖ ਨਦਰ ਹੀ ਨਾ ਆਵੇ ਤਿਸ ਕਾ ਸਰੂਪ ਕਿਆ ਕਰ ਕੇ ਕਹਿਆ ਜਾਏ, ਭਾਵ ਬਿਅੰਤ ਹੀ ਕਹਿਨਾ ਬਨਤਾ ਹੈ॥
Prof. Sahib Singh(ਮਨੁੱਖ ਦੀ ਆਪਣੀ ਚਤੁਰਾਈ ਕਰੇ ਭੀ ਕੀਹ? ਕਿਉਂਕਿ) ਜੋ ਪ੍ਰਭੂ (ਇਹਨਾਂ ਅੱਖਾਂ ਨਾਲ) ਦਿੱਸਦਾ ਹੀ ਨਹੀਂ, ਉਸ ਦੇ ਗੁਣ ਗਾਏ ਨਹੀਂ ਜਾ ਸਕਦੇ।

ਪਦ ਅਰਥ ਜਿ ਪੁਰਖੁ = ਜਿਹੜਾ ਵਿਆਪਕ ਪ੍ਰਭੂ।

SikhNet (Spanish)¿Qué puede uno decir de aquél que no Lo ve?

ਬਲਿਹਾਰੀ ਗੁਰ ਆਪਣੇ; ਜਿਨਿ ਹਿਰਦੈ ਦਿਤਾ ਦਿਖਾਇ ॥੫੨॥

balihaaree gur aapane; jin hiradai ditaa dikhaae |52|

Sant Singh KhalsaI am a sacrifice to my Guru, who has revealed Him to me, within my own heart. ||52||
Manmohan SinghA sacrifice am I unto my Guru, who has shown me my Master within my mind.
Manmohan Singh (Punjabi)ਕੁਰਾਬਾਨ ਹਾਂ ਮੈਂ ਆਪਣੇ ਗੁਰਦੇਵ ਜੀ ਉਤੋਂ, ਜਿਨ੍ਹਾਂ ਨੇ ਮੈਨੂੰ ਮੇਰੇ ਮਨ ਅੰਦਰ ਮੈਡੜਾ ਮਾਲਕ ਵਿਖਾਲ ਦਿੱਤਾ ਹੈ।
Fareedkot Teekaਹਮ ਤੋ ਅਪਨੇ ਗੁਰੂ ਉਤੋਂ ਬਲਿਹਾਰ ਜਾਤੇ ਹੈਂ ਜਿਸ ਨੇ ਕ੍ਰਿਪਾ ਕਰ ਕੇ ਹਰੀ ਕੋ ਹਿਰਦੇ ਮੇਂ ਹੀ ਦਿਖਾਇ ਦੀਆ ਹੈ॥੫੨॥
Prof. Sahib Singh(ਤਾਹੀਏਂ) ਮੈਂ ਆਪਣੇ ਗੁਰੂ ਤੋਂ ਸਦਕੇ ਹਾਂ ਜਿਸ ਨੇ (ਮੈਨੂੰ ਮੇਰੇ) ਹਿਰਦੇ ਵਿਚ ਹੀ (ਪ੍ਰਭੂ) ਵਿਖਾ ਦਿੱਤਾ ਹੈ ॥੫੨॥

ਪਦ ਅਰਥ ਹਿਰਦੈ = ਹਿਰਦੇ ਵਿਚ ॥੫੨॥

SikhNet (Spanish)Sí, rindo Homenaje al Guru, Quien hizo que Lo viera dentro de mi corazón. (52)

ਪਾਧਾ ਪੜਿਆ ਆਖੀਐ; ਬਿਦਿਆ ਬਿਚਰੈ ਸਹਜਿ ਸੁਭਾਇ ॥

paadhaa parriaa aakheeai; bidiaa bicharai sehaj subhaae |

Sant Singh KhalsaThat Pandit, that religious scholar, is said to be well-educated, if he contemplates knowledge with intuitive ease.
Manmohan SinghThen alone the Pandit is said to be educated, if he with calm disposition reflects on the Lord's knowledge.
Manmohan Singh (Punjabi)ਕੇਵਲ ਤਾਂ ਹੀ ਪੰਡਤ ਵਿਦਾਵਾਨ ਕਹਿਆ ਜਾਂਦਾ ਹੈ, ਜੇਕਰ ਉਹ ਸ਼ਾਂਤ ਸੁਭਾਅ ਨਾਲ ਬ੍ਰਹਮ ਗਿਆਨ ਦਾ ਵੀਚਾਰ ਕਰੇ।
Fareedkot Teekaਜੋ ਸਾਂਤੀ ਸੁਭਾਉ ਧਾਰ ਕੇ ਵਿਦਿਆ ਕੋ ਵੀਚਾਰੇ ਸੋ ਪਾਧਾ ਪੜਿਆ ਹੋਇਆ ਕਹੀਦਾ ਹੈ॥
Prof. Sahib Singhਉਸ ਪਾਂਧੇ ਨੂੰ ਵਿਦਵਾਨ ਆਖਣਾ ਚਾਹੀਦਾ ਹੈ, ਜਿਹੜਾ ਵਿੱਦਿਆ ਦੀ ਰਾਹੀਂ ਸ਼ਾਂਤੀ ਵਾਲੇ ਸੁਭਾਵ ਵਿਚ ਜੀਵਨ ਬਤੀਤ ਕਰਦਾ ਹੈ,

ਪਦ ਅਰਥ ਆਖੀਐ = ਕਿਹਾ ਜਾਂਦਾ ਹੈ। ਪੜਿਆ = ਵਿਦਵਾਨ। ਬਿਦਿਆ = ਵਿੱਦਿਆ ਦੀ ਰਾਹੀਂ। ਬਿਚਰੈ = ਵਿਚਰਦਾ ਹੈ, ਜੀਵਨ ਬਤੀਤ ਕਰਦਾ ਹੈ। ਸਹਜਿ = ਸਹਿਜ ਵਿਚ, ਅਡੋਲਤਾ ਵਿਚ, ਸ਼ਾਂਤੀ ਵਿਚ।

SikhNet (Spanish)El teólogo será letrado en teología sólo si reflexiona espontáneamente en la Palabra del Shabd,

ਬਿਦਿਆ ਸੋਧੈ ਤਤੁ ਲਹੈ; ਰਾਮ ਨਾਮ ਲਿਵ ਲਾਇ ॥

bidiaa sodhai tat lahai; raam naam liv laae |

Sant Singh KhalsaConsidering his knowledge, he finds the essence of reality, and lovingly focuses his attention on the Name of the Lord.
Manmohan SinghHe should deliberate over the Lord's science, find its quintessence and enshrine love for the Lord's Name.
Manmohan Singh (Punjabi)ਉਸ ਨੂੰ ਸਾਹਿਬ ਦੇ ਇਲਮ ਨੂੰ ਵੀਚਾਰਨਾ, ਇਸ ਦੀ ਅਸਲੀਅਤ ਨੂੰ ਖੋਜਣਾ ਅਤੇ ਸੁਆਮੀ ਦੇ ਨਾਮ ਨਾਲ ਪਿਆਰ ਪਾਉਣਾ ਚਾਹੀਦਾ ਹੈ।
Fareedkot Teekaਰਾਮ ਨਾਮ ਮੇਂ ਲਿਵ ਕੋ ਲਾਇ ਕਰ ਬਿਦਿਆ ਕੋ ਸੋਧ ਕੇ ਤਤ ਕੋ (ਲਹੈ) ਜਾਣੇ॥
Prof. Sahib Singhਜਿਹੜਾ ਵਿੱਦਿਆ ਦੀ ਰਾਹੀਂ ਆਪਣੇ ਅਸਲੇ ਦੀ ਵਿਚਾਰ ਕਰਦਾ ਹੈ, ਅਤੇ ਪਰਮਾਤਮਾ ਦੇ ਨਾਮ ਨਾਲ ਸੁਰਤ ਜੋੜ ਕੇ ਜੀਵਨ ਦਾ ਅਸਲ ਮਨੋਰਥ ਹਾਸਲ ਕਰ ਲੈਂਦਾ ਹੈ।

ਪਦ ਅਰਥ ਸੋਧੈ = (ਆਪਣੇ ਆਪ ਨੂੰ) ਸੋਧਦਾ ਹੈ, (ਆਪਣੇ ਆਪ ਦੀ) ਵਿਚਾਰ ਕਰਦਾ ਹੈ। ਤਤੁ = ਅਸਲੀਅਤ, ਜੀਵਨ ਦਾ ਅਸਲ ਮਨੋਰਥ।

SikhNet (Spanish)y rebate su Sabiduría para encontrar su Quintaesencia y habitar en el Nombre del Señor.

ਮਨਮੁਖੁ. ਬਿਦਿਆ ਬਿਕ੍ਰਦਾ; ਬਿਖੁ ਖਟੇ ਬਿਖੁ ਖਾਇ ॥

manamukh. bidiaa bikradaa; bikh khatte bikh khaae |

Sant Singh KhalsaThe self-willed manmukh sells his knowledge; he earns poison, and eats poison.
Manmohan SinghThe wayward person sells his knowledge, He earns poison and poison he eats.
Manmohan Singh (Punjabi)ਆਪ ਹੁਦਰਾ ਪੁਰਸ਼ ਆਪਣੇ ਇਲਮ ਨੂੰ ਵੇਚਦਾ ਹੈ। ਉਹ ਜ਼ਹਿਰ ਕਮਾਉਂਦਾ ਹੈ ਅਤੇ ਜ਼ਹਿਰ ਹੀ ਖਾਂਦਾ ਹੈ।
Fareedkot Teekaਮਨਮੁਖਤਾ ਕਰ ਕੇ ਜੋ ਬਿਦਿਆ (ਬਿਕ੍ਰਦਾ) ਬੇਚਦਾ ਹੈ, ਭਾਵ ਧਨ ਲੈ ਕੇ ਪੜ੍ਹਾਉਂਦਾ ਹੈ ਔਂ ਬਿਸਯੋਂ ਕੋ (ਖਟੇ) ਸੰਚਨਾ ਕਰਤਾ ਹੈ ਪੁਨਾ ਬਿਸਯੋਂ ਕੋ ਹੀ (ਖਾਇ) ਖਾਤਾ ਹੈ॥
Prof. Sahib Singh(ਪਰ) ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਵਿੱਦਿਆ ਨੂੰ (ਸਿਰਫ਼) ਵੇਚਦਾ ਹੀ ਹੈ (ਭਾਵ, ਸਿਰਫ਼ ਆਜੀਵਕਾ ਲਈ ਵਰਤਦਾ ਹੈ। ਵਿਦਿਆ ਦੇ ਵੱਟੇ ਆਤਮਕ ਮੌਤ ਲਿਆਉਣ ਵਾਲੀ) ਮਾਇਆ-ਜ਼ਹਿਰ ਹੀ ਖੱਟਦਾ ਕਮਾਂਦਾ ਹੈ।

ਪਦ ਅਰਥ ਬਿਕ੍ਰਦਾ = ਵੇਚਦਾ। ਬਿਖੁ = ਵਿਹੁ, ਜ਼ਹਿਰ।

SikhNet (Spanish)El arrogante Manmukj vende su conocimiento y se gana el veneno que come,

ਮੂਰਖੁ. ਸਬਦੁ, ਨ ਚੀਨਈ; ਸੂਝ ਬੂਝ. ਨਹ ਕਾਇ ॥੫੩॥

moorakh. sabad, na cheenee; soojh boojh. neh kaae |53|

Sant Singh KhalsaThe fool does not think of the Word of the Shabad. He has no understanding, no comprehension. ||53||
Manmohan SinghThe fool contemplates not the Name, He has no understanding and comprehension.
Manmohan Singh (Punjabi)ਮੂੜ੍ਹ, ਨਾਮ ਦਾ ਸਿਮਰਨ ਨਹੀਂ ਕਰਦਾ। ਉਸ ਨੂੰ ਕੋਈ ਸਮਝ ਅਤੇ ਗਿਆਤ ਨਹੀਂ।
Fareedkot Teekaਵਹੁ ਮੂਰਖ ਬ੍ਰਹਮ ਕੋ ਤੋ ਨਹੀਂ ਪਛਾਨਤਾ, (ਸੂਝ) ਦੇਖਨੇ ਕੀ (ਬੂਝ) ਸਮਝ ਕੋਈ ਭੀ ਨਹੀਂ ਹੋਤੀ ਹੈ॥੫੩॥
Prof. Sahib Singhਉਹ ਮੂਰਖ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ, ਸ਼ਬਦ ਦੀ ਸੁਧ-ਬੁਧ ਉਸ ਨੂੰ ਰਤਾ ਭੀ ਨਹੀਂ ਹੁੰਦੀ ॥੫੩॥

ਪਦ ਅਰਥ ਚੀਨਈ = ਚੀਨੈ, ਸਮਝਦਾ। ਕਾਇ = ਕੋਈ ਭੀ ॥੫੩॥

SikhNet (Spanish)sí, sin Sabiduría no contempla la Palabra del Shabd, no conoce nada ni realiza nada. (53)

ਪਾਧਾ ਗੁਰਮੁਖਿ ਆਖੀਐ; ਚਾਟੜਿਆ ਮਤਿ ਦੇਇ ॥

paadhaa guramukh aakheeai; chaattarriaa mat dee |

Sant Singh KhalsaThat Pandit is called Gurmukh, who imparts understanding to his students.
Manmohan SinghHe is said to be saintly teacher; if he imparts true instruction to his pupils
Manmohan Singh (Punjabi)ਉਹ ਪੁੰਨ-ਆਤਮਾ ਉਸਤਾਦ ਆਖਿਆ ਜਾਂਦਾ ਹੈ; ਜੇਕਰ ਉਹ ਆਪਣੇ ਸ਼ਗਿਰਦਾ ਨੂੰ ਸੱਚੀ ਸਿੱਖਿਆ ਦਿੰਦਾ ਹੈ।
Fareedkot Teekaਪਾਧਾ ਵਹੁ ਗੁਰਮੁਖ ਕਹੀਤਾ ਹੈ, ਜੋ ਚਾਟੜਿਆਂ ਕੋ ਸਿਖ੍ਯਾ ਸੋ ਕਹਿਤੇ ਹੈਂ॥
Prof. Sahib Singhਉਹ ਪਾਂਧਾ ਗੁਰਮੁਖਿ ਆਖਣਾ ਚਾਹੀਦਾ ਹੈ, (ਉਹ ਪਾਂਧਾ) ਦੁਨੀਆ ਵਿਚ (ਅਸਲ) ਨਫ਼ਾ ਖੱਟਦਾ ਹੈ ਜੋ ਆਪਣੇ ਸ਼ਾਗਿਰਦਾਂ ਨੂੰ ਇਹ ਸਿੱਖਿਆ ਦੇਂਦਾ ਹੈ,

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ। ਚਾਟੜਿਆ = ਸ਼ਾਗਿਰਦਾਂ ਨੂੰ।

SikhNet (Spanish)El teólogo es un hombre de Dios, si instruye a sus seguidores a amar el Nombre del Señor,

ਨਾਮੁ ਸਮਾਲਹੁ. ਨਾਮੁ ਸੰਗਰਹੁ; ਲਾਹਾ ਜਗ ਮਹਿ ਲੇਇ ॥

naam samaalahu. naam sangarahu; laahaa jag meh lee |

Sant Singh KhalsaContemplate the Naam, the Name of the Lord; gather in the Naam, and earn the true profit in this world.
Manmohan SinghContemplate thou the Name, in-gather thou the Name and thus earn thou the profit in this world.
Manmohan Singh (Punjabi)ਤੂੰ ਨਾਮ ਦਾ ਸਿਮਰਨ ਕਰ, ਤੂੰ ਨਾਮ ਨੂੰ ਹੀ ਇਕੱਤਰ ਕਰ ਅਤੇ ਇਸ ਤਰ੍ਹਾਂ ਤੂੰ ਇਸ ਜਹਾਨ ਅੰਦਰ ਲਾਹਾ ਖੱਟ।
Fareedkot Teekaਹੇ ਪਿਆਰਿਓ! ਨਾਮ ਕੋ ਸੰਭਾਲਹੁ ਨਾਮ ਕੋ ਹੀ ਇਕਤ੍ਰ ਕਰੋ, ਭਾਵ ਰਿਦੇ ਮੇਂ ਦ੍ਰਿੜ ਨਿਸਚਾ ਨਾਮ ਮੇਂ ਧਾਰੋ, ਇਸੀ ਤੇ ਜਗ ਮੇਂ ਲਾਭ ਲਵੋਗੇ॥
Prof. Sahib Singhਕਿ (ਹੇ ਵਿੱਦਿਆਰਥੀਓ!) ਪ੍ਰਭੂ ਦਾ ਨਾਮ ਜਪੋ ਅਤੇ ਨਾਮ-ਧਨ ਇਕੱਠਾ ਕਰੋ।

ਪਦ ਅਰਥ ਸਮਾਲਹੁ = ਚੇਤੇ ਕਰੋ। ਸੰਗਰਹੁ = ਇਕੱਠਾ ਕਰੋ। ਲਾਹਾ = ਲਾਭ, ਨਫ਼ਾ।

SikhNet (Spanish)a propiciar el influjo del Nombre en su interior y a cosechar la ganancia del Florecimiento del Nombre en su ser.

ਸਚੀ ਪਟੀ ਸਚੁ ਮਨਿ; ਪੜੀਐ ਸਬਦੁ, ਸੁ ਸਾਰੁ ॥

sachee pattee sach man; parreeai sabad, su saar |

Sant Singh KhalsaWith the true notebook of the true mind, study the most sublime Word of the Shabad.
Manmohan SinghWith the true mind read thou the supremely sublime Gurbani.
Manmohan Singh (Punjabi)ਸੱਚੇ ਚਿੱਤ ਦੀ ਸੱਚੀ ਫਟੀ ਨਾਲ ਤੂੰ ਪਰਮ ਸ੍ਰੇਸ਼ਟ ਗੁਰਬਾਣੀ ਨੂੰ ਵਾਚ।
Fareedkot Teekaਮਨ ਮੇਂ ਜੋ ਸਚ ਰੂਪ ਕੀ ਸ੍ਰਧਾ ਹੈ ਏਹੀ ਸਚੀ ਪਟੀ ਹੈ। ਤਿਸ ਕਰ ਸਾਚ ਰੂਪ ਗੁਰ ਉਪਦੇਸ ਕੋ ਪੜੀਏ, ਭਾਵ ਅਭ੍ਯਾਸ ਕਰੀਏ॥
Prof. Sahib Singhਸੱਚਾ ਪ੍ਰਭੂ ਮਨ ਵਿਚ ਵੱਸ ਪੈਣਾ-ਇਹੀ ਸੱਚੀ ਪੱਟੀ ਹੈ (ਜੋ ਪਾਂਧਾ ਆਪਣੇ ਚਾਟੜਿਆਂ ਨੂੰ ਪੜ੍ਹਾਏ)। (ਪ੍ਰਭੂ ਨੂੰ ਹਿਰਦੇ ਵਿਚ ਵਸਾਣ ਲਈ) ਸਤਿਗੁਰੂ ਦਾ ਸ੍ਰੇਸ਼ਟ ਸ਼ਬਦ ਪੜ੍ਹਨਾ ਚਾਹੀਦਾ ਹੈ।

ਪਦ ਅਰਥ ਮਨਿ = ਮਨ ਵਿਚ। ਸਾਰੁ = ਸ੍ਰੇਸ਼ਟ।

SikhNet (Spanish)La Verdadera Sabiduría es el Conocimiento de la Esencia de la Palabra del Shabd, a través de la mente inmaculada.

ਨਾਨਕ. ਸੋ ਪੜਿਆ ਸੋ ਪੰਡਿਤੁ ਬੀਨਾ; ਜਿਸੁ ਰਾਮ ਨਾਮੁ ਗਲਿ ਹਾਰੁ ॥੫੪॥੧॥

naanak. so parriaa so panddit beenaa; jis raam naam gal haar |54|1|

Sant Singh KhalsaO Nanak, he alone is learned, and he alone is a wise Pandit, who wears the necklace of the Lord's Name. ||54||1||
Manmohan SinghNanak, he alone is learned and he the wise scholar, who wears the Necklace of the Lord's Name.
Manmohan Singh (Punjabi)ਨਾਨਕ, ਕੇਵਲ ਉਹ ਹੀ ਪੜਿਆ ਹੈ ਅਤੇ ਉਹ ਹੀ ਸਿਆਣਾ ਵਿਦਵਾਨ ਜੋ ਸੁਆਮੀ ਦੇ ਨਾਮ ਦੀ ਗਲ-ਮਾਲਾ ਪਹਿਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋਈ ਸਾਸਤ੍ਰ ਪੜਿਆ ਹੋਇਆ ਹੈ ਅਰ ਸੋਈ (ਬੀਨਾ) ਚਤਰ ਪੰਡਤ, ਭਾਵ ਤਤ ਵੇਤਾ ਹੈ। ਅਰਥਾਤ ਬ੍ਰਹਮ ਸੋਤ੍ਰੀ ਬ੍ਰਹਮ ਨੇਸ਼ਟੀ ਓਹੀ ਹੈ ਜਿਸ ਕੇ ਗਲ ਮੇਂ ਰਾਮ ਨਾਮ ਕਾ ਹਾਰ ਹੈ, ਭਾਵ ਜਿਸ ਨੇ ਹਰੀ ਕੀ ਉਪਾਸਨਾ ਕਰੀ ਹੈ। ਇਸ ਗੁਰ ਉਪਦੇਸ਼ ਕੋ ਪਾਇਕਰ ਵਹੁ ਓਅੰਕਾਰ ਸਿਵ ਸਥਾਨ ਮੇਂ ਰਹਨੇ ਵਾਲਾ ਬ੍ਰਹਮਣ ਕ੍ਰਿਤ ਕ੍ਰਿਤ ਹੋਤਾ ਭ੍ਯਾ॥੫੪॥੧॥
Prof. Sahib Singhਹੇ ਨਾਨਕ! ਉਹੀ ਮਨੁੱਖ ਵਿਦਵਾਨ ਹੈ ਉਹੀ ਪੰਡਿਤ ਹੈ ਤੇ ਸਿਆਣਾ ਹੈ ਜਿਸ ਦੇ ਗਲ ਵਿਚ ਪ੍ਰਭੂ ਦਾ ਨਾਮ-ਰੂਪ ਹਾਰ ਹੈ (ਭਾਵ, ਜੋ ਹਰ ਵੇਲੇ ਪ੍ਰਭੂ ਨੂੰ ਚੇਤੇ ਰੱਖਦਾ ਹੈ ਤੇ ਹਰ ਥਾਂ ਵੇਖਦਾ ਹੈ) ॥੫੪॥੧॥

ਪਦ ਅਰਥ ਬੀਨਾ = ਵੇਖਣ ਵਾਲਾ, ਸਿਆਣਾ। ਜਿਸੁ ਗਲਿ = ਜਿਸ ਦੇ ਗਲ ਵਿਚ ॥੫੪॥੧॥

SikhNet (Spanish)Oh, dice Nanak, sólo es sabio aquél que se pone el Collar del Nombre del Señor. (54-1)