ੴ

ਸਿੱਖਬਾਣੀ · SikhBani

Ang 929

Sri Guru Granth Sahib · Raag Raamkalee · 7 shabads, 39 lines
Translations
Shabad Guru Arjan Dev Ji Raag Raamkalee continued from Ang 928

ਸਾਧ ਪਠਾਏ ਆਪਿ ਹਰਿ; ਹਮ ਤੁਮ ਤੇ. ਨਾਹੀ ਦੂਰਿ ॥

saadh patthaae aap har; ham tum te. naahee door |

Sant Singh KhalsaThe Lord Himself sent His Holy Saints, to tell us that He is not far away.
Manmohan SinghGod himself sends the saints to the world saying. "I am not far from ye".
Manmohan Singh (Punjabi)ਵਾਹਿਗੁਰੂ ਖੁਦ ਸੰਤਾਂ ਨੂੰ ਇਹ ਕਹਿ ਕੇ ਸੰਸਾਰ ਵਿੱਚ ਭੇਜਦਾ ਹੈ, ਮੈਂ ਤੁਹਾਡੇ ਕੋਲੋਂ ਦੁਰੇਡੇ ਨਹੀਂ।
Fareedkot Teekaਆਪ ਹਰੀ ਨੇ ਐਸੇ ਕਹਿ ਕੇ ਸਾਧ ਭੇਜੇ ਹੈਨ: ਹਮ ਤੁਮਾਰੇ ਸੇ ਦੂਰ ਨਹੀਂ॥
Prof. Sahib Singhਪ੍ਰਭੂ ਨੇ ਆਪ (ਹੀ) ਗੁਰੂ ਨੂੰ (ਜਗਤ ਵਿਚ) ਭੇਜਿਆ। (ਗੁਰੂ ਨੇ ਆ ਕੇ ਦੱਸਿਆ ਕਿ) ਪਰਮਾਤਮਾ ਅਸਾਂ ਜੀਵਾਂ ਤੋਂ ਦੂਰ ਨਹੀਂ ਹੈ।

ਪਦ ਅਰਥ ਸਾਧ = ਗੁਰੂ, ਸੰਤ ਜਨ। ਪਠਾਏ = ਘੱਲੇ। ਤੇ = ਤੋਂ। ਹਮ ਤੁਮ ਤੇ = ਅਸਾਂ ਜੀਵਾਂ ਤੋਂ।

SikhNet (Spanish)Dios manda a Sus Santos a la Tierra para revelar lo cerca que está de nosotros.

ਨਾਨਕ. ਭ੍ਰਮ ਭੈ ਮਿਟਿ ਗਏ; ਰਮਣ ਰਾਮ ਭਰਪੂਰਿ ॥੨॥

naanak. bhram bhai mitt ge; raman raam bharapoor |2|

Sant Singh KhalsaO Nanak, doubt and fear are dispelled, chanting the Name of the all-pervading Lord. ||2||
Manmohan SinghNanak, uttering the Name of the All-pervading Lord, my doubt and dread are dispelled.
Manmohan Singh (Punjabi)ਨਾਨਕ ਸਰਬ-ਵਿਆਪਦ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਮੇਰਾ ਵਹਿਮ ਤੇ ਡਰ ਨਾਸ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨ ਕੋ ਸੰਤ ਮਿਲੇ ਹੈਂ ਤਿਨ ਕੇ ਭਰਮ ਭੈ ਸਭ ਮਿਟ ਗਏ ਹੈਂ। ਰਾਮ ਜੋ ਸੰਸਾਰ ਮੇਂ ਪੂਰਨ ਹੈ ਤਿਸ ਮੇਂ ਤਿਨੋਂ ਨੇ ਰਮਣ ਕੀਆ ਹੈ॥੨॥
Prof. Sahib Singhਹੇ ਨਾਨਕ! (ਗੁਰੂ ਨੇ ਦੱਸਿਆ ਕਿ) ਸਰਬ-ਵਿਆਪਕ ਪਰਮਾਤਮਾ ਦਾ ਸਿਮਰਨ ਕਰਨ ਨਾਲ ਮਨ ਦੀਆਂ ਭਟਕਣਾਂ ਅਤੇ ਸਾਰੇ ਡਰ ਦੂਰ ਹੋ ਜਾਂਦੇ ਹਨ ॥੨॥

ਪਦ ਅਰਥ ਭ੍ਰਮ = ਭਰਮ, ਭਟਕਣ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਰਮਣ = ਸਿਮਰਨ। ਭਰਪੂਰਿ = ਸਰਬ-ਵਿਆਪਕ ॥੨॥

SikhNet (Spanish)Dice Nanak, nuestros miedos y dudas son quitados pronunciando el Nombre de Dios, Quien colma a todos los seres.(2)

Open this shabad (5 lines, Angs 928-929) →

Shabad Guru Arjan Dev Ji Raag Raamkalee

ਛੰਤੁ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singhਛੰਤੁ।

ਪਦ ਅਰਥ ਛੰਤੁ।

SikhNet (Spanish)Chhant

ਰੁਤਿ ਸਿਸੀਅਰ ਸੀਤਲ; ਹਰਿ ਪ੍ਰਗਟੇ ਮੰਘਰ ਪੋਹਿ ਜੀਉ ॥

rut siseear seetal; har pragatte manghar pohi jeeo |

Sant Singh KhalsaIn the cold season of Maghar and Poh, the Lord reveals Himself.
Manmohan SinghIn the moon-cool season of the months of Maghar and Poh, God has become manifest unto me.
Manmohan Singh (Punjabi)ਚੰਦ ਵਰਗੇ ਠੰਢੇ ਮੱਘਰ ਅਤੇ ਪੋਹ ਦੇ ਮਹੀਨਿਆਂ ਦੇ ਮੌਸਮ ਅੰਦਰ ਵਾਹਿਗੁਰੂ ਮੈਨੂੰ ਪ੍ਰਤੱਖ ਦਿੱਸ ਪਿਆ ਹੈ।
Fareedkot Teekaਮਘਰ ਪੋਹ ਜੋ ਹਿਮਕਰ ਰੁਤਿ ਹੈ, ਸੋ ਅਤਿ ਸੀਤਲ ਹੈ (ਸਿਸੀਅਰ⁽¹⁾) ਬਰਫ਼ ਕੇ ਤੁਲ ਹੈ ਜਿਸ ਮੇਂ ਹਰੀ ਪ੍ਰਗਟ ਹੂਏ ਹੈਂ। ਅਸਲ ਮੇਂ ਈਹਾਂ ਸਿਸੀਅਰ ਕੀ ਜਗਾ ਹਿਮਕਰ ਗ੍ਰਹਨ ਕਰਨੀ॥
Prof. Sahib Singhਮੰਘਰ ਮੋਹ ਦੇ ਮਹੀਨੇ ਵਿਚ ਸਿਆਲ ਦੀ ਰੁੱਤ (ਆ ਕੇ) ਠੰਢ ਵਰਤਾਂਦੀ ਹੈ, (ਇਸੇ ਤਰ੍ਹਾਂ ਜਿਸ ਜੀਵ ਦੇ ਹਿਰਦੇ ਵਿਚ) ਪਰਮਾਤਮਾ ਦਾ ਪਰਕਾਸ਼ ਆ ਹੁੰਦਾ ਹੈ।

ਪਦ ਅਰਥ ਸਿਸੀਅਰ = ਸਿਆਲ। ਸੀਤਲ = ਠੰਢੀ। ਪੋਹਿ = ਪੋਹ (ਦੇ ਮਹੀਨੇ) ਵਿਚ।

SikhNet (Spanish)La estación refrescada por la luna ha llegado; el Señor se ha manifestado en los meses de Magjara y Poya.

ਜਲਨਿ ਬੁਝੀ. ਦਰਸੁ ਪਾਇਆ; ਬਿਨਸੇ ਮਾਇਆ ਧ੍ਰੋਹ ਜੀਉ ॥

jalan bujhee. daras paaeaa; binase maaeaa dhroh jeeo |

Sant Singh KhalsaMy burning desires were quenched, when I obtained the Blessed Vision of His Darshan; the fraudulent illusion of Maya is gone.
Manmohan SinghSeeing the Lord's vision my heart-burning is stopped and the fraud of mammon is ended
Manmohan Singh (Punjabi)ਸਾਈਂ ਦਾ ਦੀਦਾਰ ਦੇਖ ਕੇ, ਮੇਰੀ ਦਿਲ ਦੀ ਸੜਾਂਦ (ਸੜਨ) ਬੰਦ ਹੋ ਗਈ ਹੈ ਅਤੇ ਮੋਹਣੀ ਮਾਇਆ ਦਾ ਛਲ ਫਰੇਬ ਭੀ ਮਿੱਟ ਗਿਆ ਹੈ।
Fareedkot Teekaਜਬ ਵਾਹਿਗੁਰੂ ਕਾ ਦਰਸਨੁ ਪਾਇਆ ਤਬ ਜਲਨ ਬੁਝ ਗਈ, ਛਲ ਪੁਨਾ ਕਪਟ ਦਗਾ ਬਿਨਸ ਗਏ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ, ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ, ਉਸ ਦੇ ਅੰਦਰੋਂ ਮਾਇਆ ਦੇ ਵਲ-ਛਲ ਮੁੱਕ ਜਾਂਦੇ ਹਨ।

ਪਦ ਅਰਥ ਜਲਨਿ = ਤਪਸ਼, ਤ੍ਰਿਸ਼ਨਾ ਦੀ ਅੱਗ। ਧ੍ਰੋਹ = ਠੱਗੀਆਂ।

SikhNet (Spanish)anhelo se ha calmado y en la Visión de Dios, la ilusión de Maya en mí ha desaparecido.

ਸਭਿ ਕਾਮ ਪੂਰੇ ਮਿਲਿ ਹਜੂਰੇ; ਹਰਿ ਚਰਣ ਸੇਵਕਿ ਸੇਵਿਆ ॥

sabh kaam poore mil hajoore; har charan sevak seviaa |

Sant Singh KhalsaAll my desires have been fulfilled, meeting the Lord face-to-face; I am His servant, I serve at His feet.
Manmohan SinghMeeting with my God, face to face, all my desires are fulfilled and I serve His feet like a bond-slave.
Manmohan Singh (Punjabi)ਆਪਣੇ ਵਾਹਿਗੁਰੂ ਨਾਲ ਐਨ ਪ੍ਰਤੱਖ ਮਿਲ ਕੇ ਮੇਰੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ ਹਨ, ਅਤੇ ਮੈਂ ਗੁਮਾਸ਼ਤੇ ਦੀ ਮਾਨੰਦ, ਉਸ ਦੇ ਚਰਨਾਂ ਦੀ ਟਹਿਲ ਕਮਾਉਂਦਾ ਹਾਂ।
Fareedkot Teekaਹਰੀ ਕੇ ਚਰਣਾ ਕੇ ਜੋ ਸੇਵਕ ਸੰਤ ਹੈਂ ਜਬ ਤਿਨ ਕੋ ਸੇਵਿਆ ਹੈ ਤਬ (ਹਜੂਰੇ) ਪਾਸ ਹੀ ਮਿਲੇ; ਪੁਨਾ ਸਭ ਕੰਮ ਪੂਰੇ ਹੋਏ॥
Prof. Sahib Singhਪ੍ਰਭੂ ਦੀ ਹਜ਼ੂਰੀ ਵਿਚ ਟਿਕ ਕੇ ਪ੍ਰਭੂ ਦੇ ਜਿਸ ਚਰਨ-ਸੇਵਕ ਨੇ ਪ੍ਰਭੂ ਦੀ ਸੇਵਾ-ਭਗਤੀ ਕੀਤੀ, ਉਸ ਦੀਆਂ ਮਨੋ-ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ।

ਪਦ ਅਰਥ ਸਭਿ = ਸਾਰੇ। ਮਿਲਿ = ਮਿਲ ਕੇ। ਸੇਵਕਿ = ਸੇਵਕ ਨੇ।

SikhNet (Spanish)Entrando en Su Presencia, mis deseos son satisfechos y sirvo a Sus pies como Su Esclavo.

ਹਾਰ ਡੋਰ ਸੀਗਾਰ ਸਭਿ ਰਸ; ਗੁਣ ਗਾਉ ਅਲਖ ਅਭੇਵਿਆ ॥

haar ddor seegaar sabh ras; gun gaau alakh abheviaa |

Sant Singh KhalsaMy necklaces, hair-ties, all decorations and adornments, are in singing the Glorious Praises of the unseen, mysterious Lord.
Manmohan SinghMy Necklace, hair-string decorations and all the dainties consist in singing the praise of the Invisible and Inscrutable Lord.
Manmohan Singh (Punjabi)ਮੇਰੀ ਮਾਲਾ, ਕੇਸਾਂ ਦੀ ਪਰਾਂਦੀ, ਹਾਰ ਸ਼ਿੰਗਾਰ ਅਤੇ ਸਮੂਹ ਨਿਆਮਤਾਂ ਅਦ੍ਰਿਸ਼ਟ ਅਤੇ ਭੇਦ-ਰਹਿਤ ਸੁਆਮੀ ਦੀ ਕੀਰਤੀ ਗਾਇਨ ਕਰਨਾ ਹੀ ਹੈ।
Fareedkot Teeka(ਹਾਰ) ਹਰਿ ਹਰਿ ਕਰਨਾ, (ਡੋਰ) ਡੋਰੀ ਭੀ ਏਕੁ ਜਨਾਨਾ ਭੂਸਣ ਹੈ, ਜੋ ਪਰਾਂਦੇ ਕੇ ਪੀਛੇ ਲਟਕਤੀ ਹੈ; ਵਾ ਡੋਰੀ ਪ੍ਰਸਿਧ ਪਰਾਂਦੇ ਦਾ ਨਾਮੁ ਹੈ, ਭਾਵ ਬ੍ਰਿਤੀ ਇਕਾਗਰ ਕਰਨੀ। ਹੋਰ ਜੋ ਸੀਗਾਰ ਹੈਂ, ਭਾਵ ਸਾਧਨ ਜੋ ਹੈਂ ਪੁਨਾ ਸਭ ਰਸ ਜੋ ਹੈਂ, ਭਾਵ ਪ੍ਰੇਮ ਔ ਅਨੰਦ ਇਤ੍ਯਾਦਿ ਸਾਧਨ ਜੋ ਥੇ, ਸੋ ਸਭ ਤਬ ਸਫਲ ਭਏ ਹੈਂ ਜਬ ਅਲਖ ਅਭੇਦ ਕੇ (ਆ) ਵਸੇਸ ਕਰ ਗੁਨ ਗਾਏ ਹੈਂ॥
Prof. Sahib Singh(ਜਿਵੇਂ ਪਤੀ-ਮਿਲਾਪ ਨਾਲ ਇਸਤ੍ਰੀ ਦੇ) ਹਾਰ ਡੋਰ ਆਦਿਕ ਸਾਰੇ ਸ਼ਿੰਗਾਰ (ਸਫਲ ਹੋ ਜਾਂਦੇ ਹਨ, ਇਸੇ ਤਰ੍ਹਾਂ ਪ੍ਰਭੂ-ਪਤੀ ਦੇ ਮਿਲਾਪ ਵਿਚ ਹੀ ਜੀਵ-ਇਸਤ੍ਰੀ ਲਈ) ਸਾਰੇ ਆਨੰਦ ਹਨ (ਤਾਂ ਤੇ, ਹੇ ਭਾਈ!) ਅਲੱਖ ਅਭੇਵ ਪ੍ਰਭੂ ਦੇ ਗੁਣ ਗਾਂਦੇ ਰਿਹਾ ਕਰੋ।

ਪਦ ਅਰਥ ਡੋਰ = ਧਾਗਾ। ਅਭੇਵਿਆ = ਅਭੇਵ ਦੇ। ਅਭੇਵ = ਜਿਸ ਦਾ ਭੇਤ ਨ ਪਾਇਆ ਜਾ ਸਕੇ।

SikhNet (Spanish)Y ahora mis collares, joyas y todo tipo de adornos consisten en entonar las Alabanzas del Dios Misterioso e Insondable.

ਭਾਉ ਭਗਤਿ ਗੋਵਿੰਦ ਬਾਂਛਤ; ਜਮੁ. ਨ ਸਾਕੈ ਜੋਹਿ ਜੀਉ ॥

bhaau bhagat govind baanchhat; jam. na saakai johi jeeo |

Sant Singh KhalsaI long for loving devotion to the Lord of the Universe, and so the Messenger of Death cannot even see me.
Manmohan SinghDeath's courier can spy not those, who long for the love and service of the world-Lord.
Manmohan Singh (Punjabi)ਮੌਤ ਦਾ ਦੂਤ ਤਿੰਨ੍ਹਾਂ ਵੱਲ ਤੱਕ ਨਹੀਂ ਸਕਦਾ ਜੋ ਸ਼੍ਰਿਸ਼ਟੀ ਦੇ ਸੁਆਮੀ ਦੀ ਪ੍ਰੀਤ ਤੇ ਟਹਿਲ ਸੇਵਾ ਨੂੰ ਲੋੜਦੇ ਹਨ।
Fareedkot Teekaਪ੍ਰੇਮਾਭਗਤੀ ਗੋਬਿੰਦ ਕੀ ਬਾਂਛਤਿਆਂ ਕੋ ਜਮ ਨਹੀਂ ਦੇਖ ਸਕਤਾ॥
Prof. Sahib Singhਗੋਬਿੰਦ ਦਾ ਪ੍ਰੇਮ ਮੰਗਦਿਆਂ ਗੋਬਿੰਦ ਦੀ ਭਗਤੀ (ਦੀ ਦਾਤਿ) ਮੰਗਦਿਆਂ ਮੌਤ ਦਾ ਸਹਿਮ ਕਦੇ ਪੋਹ ਨਹੀਂ ਸਕਦਾ।

ਪਦ ਅਰਥ ਭਾਉ = ਪਿਆਰ। ਬਾਂਛਤ = ਮੰਗਦਿਆਂ। ਜੋਹਿ ਨ ਸਾਕੈ = ਤੱਕ ਨਹੀਂ ਸਕਦਾ।

SikhNet (Spanish)Busco la Adoración Amorosa de mi Dios y ahora la muerte no me da miedo.

ਬਿਨਵੰਤਿ ਨਾਨਕ. ਪ੍ਰਭਿ ਆਪਿ ਮੇਲੀ; ਤਹ. ਨ ਪ੍ਰੇਮ ਬਿਛੋਹ ਜੀਉ ॥੬॥

binavant naanak. prabh aap melee; teh. na prem bichhoh jeeo |6|

Sant Singh KhalsaPrays Nanak, God has united me with Himself; I shall never suffer separation from my Beloved again. ||6||
Manmohan SinghSupplicates Nanak, she, whom the Lord has united with Himself; she suffers not separation of love from her Beloved.
Manmohan Singh (Punjabi)ਗੁਰੂ ਜੀ ਪ੍ਰਾਰਥਨਾ ਰਕਦੇ ਹਨ, ਜਿਸ ਨੂੰ ਸੁਆਮੀ ਨੇ ਆਪਣੇ ਨਾਲ ਮਿਲਾ ਲਿਆ ਹੈ, ਉਸ ਦਾ ਆਪਣੇ ਪ੍ਰੀਤਮ ਦੀ ਪ੍ਰੀਤ ਨਾਲੋਂ ਵਿਛੋੜਾ ਨਹੀਂ ਹੁੰਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਅਪਨੇ ਮੈਂ ਪ੍ਰਭੂ ਨੇ ਮੇਲੀ ਹੈ (ਤਹ) ਤਿਸ ਜੀਵ ਰੂਪ ਇਸਤ੍ਰੀ ਕੋ ਪ੍ਰੇਮ ਕਾ ਬਿਛੋੜਾ ਨਹੀਂ ਹੋਤਾ ਹੈ॥੬॥
Prof. Sahib Singhਨਾਨਕ ਬੇਨਤੀ ਕਰਦਾ ਹੈ-ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ, ਉਸ ਦੇ ਹਿਰਦੇ ਵਿਚ ਪ੍ਰਭੂ-ਪਿਆਰ ਦੀ ਅਣਹੋਂਦ ਨਹੀਂ ਹੁੰਦੀ ॥੬॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਤਹ = ਉਥੇ, ਉਸ ਦੇ ਹਿਰਦੇ ਵਿਚ। ਪ੍ਰੇਮ ਬਿਛੋਹ = ਪ੍ਰਭੂ-ਪ੍ਰੇਮ ਤੋਂ ਵਿਛੋੜਾ, ਪ੍ਰੇਮ ਦੀ ਅਣਹੋਂਦ ॥੬॥

SikhNet (Spanish)Dice Nanak, el Señor, de Sí Mismo, me ha unido con Él, y para mí ya no existe separación alguna de mi Amor.(6)

Open this shabad →

Shabad Guru Arjan Dev Ji Raag Raamkalee

ਸਲੋਕ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਹਰਿ ਧਨੁ ਪਾਇਆ ਸੋਹਾਗਣੀ; ਡੋਲਤ ਨਾਹੀ. ਚੀਤ ॥

har dhan paaeaa sohaaganee; ddolat naahee. cheet |

Sant Singh KhalsaThe happy soul bride has found the wealth of the Lord; her consciousness does not waver.
Manmohan SinghThe chaste bride has obtained the wealth of God's and her mind now wavers not.
Manmohan Singh (Punjabi)ਪਾਕ ਪਤਨੀ ਨੂੰ ਵਾਹਿਗੁਰੂ ਦੇ ਨਾਮ ਦਾ ਪਦਾਰਥ ਪ੍ਰਾਪਤ ਹੋ ਗਿਆ ਹੈ ਅਤੇ ਹੁਣ ਉਸ ਦਾ ਮਨ ਡਿੱਕੋਡੋਲੇ ਨਹੀਂ ਖਾਂਦਾ।
Fareedkot Teekaਜਿਸ ਸੋਹਾਗਣੀ ਨੇ ਹਰਿ ਰੂਪ ਧਨ ਪਾਇਆ ਹੈ ਤਿਸੁ ਕਾ ਚਿਤੁ ਨਹੀਂ ਡੋਲਤਾ॥
Prof. Sahib Singhਉਸ ਦਾ ਚਿੱਤ (ਕਦੇ ਮਾਇਆ ਵਾਲੇ ਪਾਸੇ) ਡੋਲਦਾ ਨਹੀਂ, ਜਿਸ ਭਾਗਾਂ ਵਾਲੀ ਜੀਵ-ਇਸਤ੍ਰੀ ਨੇ ਪ੍ਰਭੂ ਦਾ ਨਾਮ-ਧਨ ਹਾਸਲ ਕਰ ਲਿਆ,

ਪਦ ਅਰਥ ਸੋਹਾਗਣੀ = {सौभागिनी} ਭਾਗਾਂ ਵਾਲੀ ਜੀਵ-ਇਸਤ੍ਰੀ ਨੇ।

SikhNet (Spanish)La Esposa ha alcanzado a su Esposo Divino y ahora su Fe no vacila.

ਸੰਤ ਸੰਜੋਗੀ ਨਾਨਕਾ; ਗ੍ਰਿਹਿ ਪ੍ਰਗਟੇ ਪ੍ਰਭ ਮੀਤ ॥੧॥

sant sanjogee naanakaa; grihi pragatte prabh meet |1|

Sant Singh KhalsaJoining together with the Saints, O Nanak, God, my Friend, has revealed Himself in my home. ||1||
Manmohan SinghO Nanak, meeting with the saints, the Lord, my Friend, has become manifest in my very home.
Manmohan Singh (Punjabi)ਸਾਧੂਆਂ ਨਾਲ ਮਿਲਣ ਦੁਆਰਾ, ਹੇ ਨਾਨਕ। ਸੁਆਮੀ ਮੇਰਾ ਮਿੱਤ੍ਰ ਮੇਰੇ ਘਰ (ਹਿਰਦੇ) ਵਿੱਚ ਹੀ ਪ੍ਰਤੱਖ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਸੰਤੋਂ ਕੇ ਸੰਜੋਗੀ ਹੈਂ ਉਨ ਕੇ (ਗ੍ਰਿਹਿ) ਘਰ, ਭਾਵ ਰਿਦੇ ਮੇਂ ਪ੍ਰਭੂ ਮਿਤ੍ਰ ਪ੍ਰਗਟੇ ਹੈਂ॥੧॥
Prof. Sahib Singhਹੇ ਨਾਨਕ! ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਸੰਤਾਂ ਦੀ ਸੰਗਤ ਦੀ ਬਰਕਤਿ ਨਾਲ ਮਿੱਤਰ ਪ੍ਰਭੂ ਜੀ ਪਰਗਟ ਹੋ ਪਏ ॥੧॥

ਪਦ ਅਰਥ ਸੰਤ ਸੰਜੋਗੀ = ਸੰਤਾਂ ਦੇ ਸੰਜੋਗ ਨਾਲ, ਸੰਤਾਂ ਦੀ ਸੰਗਤ ਦੀ ਬਰਕਤ ਨਾਲ। ਗ੍ਰਿਹਿ = ਹਿਰਦੇ-ਘਰ ਵਿਚ ॥੧॥

SikhNet (Spanish)Dice Nanak, encontrando a los Santos, el Señor se ha manifestado en mi propia casa. (1)

ਨਾਦ ਬਿਨੋਦ ਅਨੰਦ ਕੋਡ; ਪ੍ਰਿਅ ਪ੍ਰੀਤਮ ਸੰਗਿ ਬਨੇ ॥

naad binod anand kodd; pria preetam sang bane |

Sant Singh KhalsaWith her Beloved Husband Lord, she enjoys millions of melodies, pleasures and joys.
Manmohan SinghWith her loved spouse the bride enjoys millions of melodies, merriments and joys.
Manmohan Singh (Punjabi)ਆਪਣੇ ਪਿਆਰੇ ਪਤ੍ਰੀ ਨਾਲ ਪਤਨੀ ਕ੍ਰੋੜਾਂ ਹੀ ਰਾਗ ਹਾਸ ਬਿਲਾਸ ਅਤੇ ਖੁਸ਼ੀਆਂ ਮਾਣਦੀ ਹੈ।
Fareedkot Teekaਨਾਦ ਰਾਗ ਕੇ ਔ ਜੋ ਕੌਤਕੋਂ ਕੇ ਅਨੰਦ ਕ੍ਰੋੜੋਂ ਹੈਂ, ਸੋ ਸਭ ਤਬ (ਬਨੇ) ਪ੍ਰਾਪਤ ਹੂਏ ਹੈਂ ਜਬ (ਪ੍ਰਿਅ) ਪਤੀ ਪਰਮੇਸਰ ਕੇ ਜੋ ਪ੍ਰੀਤਮ ਸੰਤ ਹੈਂ ਤਿਨ ਕੇ ਸੰਗ ਕਰਕੇ॥
Prof. Sahib Singhਪਿਆਰੇ ਪ੍ਰੀਤਮ-ਪ੍ਰਭੂ ਦੇ ਚਰਨਾਂ ਵਿਚ ਜੁੜਿਆਂ (ਮਾਨੋ, ਅਨੇਕਾਂ) ਰਾਗਾਂ ਤਮਾਸ਼ਿਆਂ ਤੇ ਕੌਤਕਾਂ ਦੇ ਆਨੰਦ (ਮਾਣ ਲਈਦੇ ਹਨ)।

ਪਦ ਅਰਥ ਨਾਦ = ਰਾਗਾਂ ਦੇ ਗਾਣੇ। ਬਿਨੋਦ = ਤਮਾਸ਼ੇ। ਕੋਡ = ਕੌਤਕ। ਸੰਗਿ = ਨਾਲ, ਸੰਗਤ ਵਿਚ।

SikhNet (Spanish)Disfruto de incontables alegrías, festividades y melodías dulces al unirme con mi Bienamado.

ਮਨ ਬਾਂਛਤ ਫਲ ਪਾਇਆ; ਹਰਿ ਨਾਨਕ. ਨਾਮ ਭਨੇ ॥੨॥

man baanchhat fal paaeaa; har naanak. naam bhane |2|

Sant Singh KhalsaThe fruits of the mind's desires are obtained, O Nanak, chanting the Lord's Name. ||2||
Manmohan SinghUttering the Lord's Name, O Nanak, the mortal obtains the fruits of his heart's desire
Manmohan Singh (Punjabi)ਸਾਈਂ ਦਾ ਨਾਮ ਉਚਾਰਨ ਕਰਨ ਦੁਆਰਾ ਹੇ ਨਾਨਕ ਪ੍ਰਾਣੀ ਆਪਣੇ ਚਿੱਤ ਚਾਹੁੰਦੇ ਮੇਵੇ ਪਾ ਲੈਂਦਾ ਹੈ।
Fareedkot Teekaਜਬ ਹਰੀ ਕੇ ਨਾਮ (ਭਨੇ) ਉਚਾਰੇ, ਸ੍ਰੀ ਗੁਰੂ ਜੀ ਕਹਿਤੇ ਹੈਂ: ਤਬ ਮਨ ਇਛਤ ਫਲ ਕੋ ਪਾਇਆ॥੨॥
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਉਚਾਰਿਆਂ ਮਨ-ਮੰਗੀਆਂ ਮੁਰਾਦਾਂ ਮਿਲ ਜਾਂਦੀਆਂ ਹਨ ॥੨॥

ਪਦ ਅਰਥ ਭਨੇ = ਭਨਿ, ਉਚਾਰ ਕੇ। ਮਨ ਬਾਂਛਤ = ਮਨ-ਮੰਗੇ ॥੨॥

SikhNet (Spanish)Sí, el deseo de mi corazón es satisfecho pronunciando el Nombre.(2)

Open this shabad →

Shabad Guru Arjan Dev Ji Raag Raamkalee

ਛੰਤੁ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singhਛੰਤੁ।

ਪਦ ਅਰਥ ਛੰਤੁ।

SikhNet (Spanish)Chhant

ਹਿਮਕਰ ਰੁਤਿ, ਮਨਿ ਭਾਵਤੀ; ਮਾਘੁ ਫਗਣੁ ਗੁਣਵੰਤ ਜੀਉ ॥

himakar rut, man bhaavatee; maagh fagan gunavant jeeo |

Sant Singh KhalsaThe snowy winter season, the months of Maagh and Phagun, are pleasing and ennobling to the mind.
Manmohan SinghThe autumnal or snow-bound season of the months of Maghand Phagan is pleasing to my mind and is very meritorious.
Manmohan Singh (Punjabi)ਮਾਘ ਤੇ ਫੱਗਣ ਦੇ ਮਹੀਨਿਆਂ ਦੀ ਪਤਝੜ ਜਾਂ ਬਰਫ਼ ਪੈਣ ਵਾਲੀ ਮੌਸਮ ਮੇਰੇ ਚਿੱਤ ਨੂੰ ਚੰਗੀ ਲਗਦੀ ਹੈ ਅਤੇ ਬੜੀ ਹੀ ਗੁਣਦਾਇਕ ਹੈ।
Fareedkot Teekaਈਹਾਂ ਹਿਮਕਰ ਸਬਦ ਕਰ ਕੇ ਸਿਸਰ ਰੁਤ ਕਾ ਗ੍ਰਹਣ ਕਰਨਾ ਜੋਗ੍ਯ ਹੈ। ਹੇ ਭਾਈ! ਸ਼ਾਂਤੀ ਕੇ ਕਰਨਹਾਰੀ ਰੁਤ ਸੰਸਾਰ ਕੇ ਮਨ ਭਾਵਤੀ ਮਾਘ ਫਗਨ ਕੀ ਵਡੀ ਗੁਣਵੰਤੀ ਹੈ॥
Prof. Sahib Singh(ਹੇ ਸਹੇਲੀਓ!) ਮਾਘ (ਦਾ ਮਹੀਨਾ) ਫੱਗਣ (ਦਾ ਮਹੀਨਾ, ਇਹ ਦੋਵੇਂ ਭੀ ਬੜੀਆਂ) ਖ਼ੂਬੀਆਂ ਵਾਲੇ ਹਨ, (ਇਹਨਾਂ ਮਹੀਨਿਆਂ ਦੀ) ਬਰਫ਼ਾਨੀ ਰੁੱਤ ਮਨਾਂ ਵਿਚ ਪਿਆਰੀ ਲੱਗਦੀ ਹੈ, (ਇਸੇ ਤਰ੍ਹਾਂ ਜਿਸ ਹਿਰਦੇ ਵਿਚ ਠੰਢ ਦਾ ਪੁੰਜ ਪ੍ਰਭੂ ਆ ਵੱਸਦਾ ਹੈ, ਉਥੇ ਭੀ ਵਿਕਾਰਾਂ ਦੀ ਤਪਸ਼ ਮੁੱਕ ਜਾਂਦੀ ਹੈ)।

ਪਦ ਅਰਥ ਹਿਮ = ਬਰਫ਼। ਹਿਮਕਰ = ਬਰਫ਼ਾਨੀ, ਬਰਫ਼ ਪੈਦਾ ਕਰਨ ਵਾਲੀ। ਮਨਿ = ਮਨ ਵਿਚ। ਗੁਣਵੰਤ = ਗੁਣਾਂ ਵਾਲੇ, ਖ਼ੂਬੀਆਂ ਵਾਲੇ।

SikhNet (Spanish)La estación de nieve complace a mi mente; de mucho mérito son los meses de Maga y Faguna.

ਸਖੀ ਸਹੇਲੀ ਗਾਉ ਮੰਗਲੋ; ਗ੍ਰਿਹਿ ਆਏ ਹਰਿ ਕੰਤ ਜੀਉ ॥

sakhee sahelee gaau mangalo; grihi aae har kant jeeo |

Sant Singh KhalsaO my friends and companions, sing the songs of joy; my Husband Lord has come into my home.
Manmohan SinghO my mates and companions, sing ye the songs of rejoicing, God, my Groom, has entered into my home.
Manmohan Singh (Punjabi)ਹੇ ਮੇਰੀਓ ਅਤੇ ਸਾਥਣੋਂ! ਤੁਸੀਂ ਖ਼ੁਸ਼ੀ ਦੇ ਗੀਤ ਗਾਇਨ ਕਰੋ। ਵਾਹਿਗੁਰੂ ਮੇਰਾ ਪਤੀ, ਮੇਰੇ ਘਰ ਵਿੱਚ ਆ ਗਿਆ ਹੈ।
Fareedkot Teekaਮੇਰੇ ਘਰ ਮੇਂ ਹਰੀ ਰੂਪ ਕੰਤ ਆਏ ਹੈਂ, ਇਸਤੇ ਹੇ ਸਖੀ ਅਤੀ ਪਿਆਰੀ ਸਹੇਲੀ ਰੂਪ ਸੰਤੋ! ਮੰਗਲੋਂ ਕੋ ਗਾਵੋ॥
Prof. Sahib Singhਹੇ ਸਹੇਲੀਓ! ਤੁਸੀ (ਸ਼ਾਂਤੀ ਦੇ ਸੋਮੇ ਪਰਮਾਤਮਾ ਦੀ) ਸਿਫ਼ਤ-ਸਾਲਾਹ ਦਾ ਗੀਤ ਗਾਇਆ ਕਰੋ। (ਜਿਹੜੀ-ਜੀਵ-ਇਸਤ੍ਰੀ ਇਹ ਉੱਦਮ ਕਰਦੀ ਹੈ, ਉਸ ਦੇ) ਹਿਰਦੇ-ਘਰ ਵਿਚ ਪ੍ਰਭੂ-ਪਤੀ ਆ ਪਰਗਟਦਾ ਹੈ।

ਪਦ ਅਰਥ ਸਖੀ ਸਹੇਲੀ = ਹੇ ਸਖੀ ਸਹੇਲੀ! ਮੰਗਲੋ = ਮੰਗਲੁ, ਖ਼ੁਸ਼ੀ ਦਾ ਗੀਤ, ਸਿਫ਼ਤ-ਸਾਲਾਹ ਦਾ ਗੀਤ।

SikhNet (Spanish)Canten, oh mis amigos, las Estrofas Nupciales de Éxtasis porque mi Señor Dios, ha entrado a mi casa,

ਗ੍ਰਿਹਿ ਲਾਲ ਆਏ. ਮਨਿ ਧਿਆਏ; ਸੇਜ ਸੁੰਦਰਿ ਸੋਹੀਆ ॥

grihi laal aae. man dhiaae; sej sundar soheea |

Sant Singh KhalsaMy Beloved has come into my home; I meditate on Him in my mind. The bed of my heart is beautifully adorned.
Manmohan SinghMy Beloved has come home, in my mind meditate I on Him and my hearty beauteous couch is bedecked,
Manmohan Singh (Punjabi)ਮੈਡਾਂ ਦਿਲਜਾਨੀ ਮੇਰੇ ਘਰ ਆ ਗਿਆ ਹੈ, ਮੈਂ ਆਪਣੇ ਚਿੱਤ ਵਿੱਚ ਉਸ ਦਾ ਸਿਮਰਨ ਕਰਦੀ ਹਾਂ ਅਤੇ ਮੈਡਾਂ ਹਿਰਦੇ-ਰੂਪੀ ਸੋਹਣਾ ਪਲੰਘ ਸ਼ਸ਼ੋਭਤ ਹੋ ਗਿਆ ਹੈ।
Fareedkot Teeka(ਗ੍ਰਿਹਿ) ਅੰਤਸਕਰਣ ਮੇਂ ਸੋ (ਲਾਲ) ਪਿਆਰੇ ਪਤੀ ਆਏ ਹੈਂ, ਜੋ ਮਨ ਮੇਂ ਧਿਆਏ ਥੇ, ਅੰਤਸਕਰਣ ਰੂਪ ਸੇਜਾ ਸੁੰਦਰ ਸੁਭਾਇਮਾਨ ਹੋਈ ਹੈ॥
Prof. Sahib Singhਹੇ ਸਹੇਲੀਓ! (ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ) ਪ੍ਰੀਤਮ ਪ੍ਰਭੂ ਜੀ ਆ ਵੱਸਦੇ ਹਨ, (ਜਿਹੜੀ ਜੀਵ-ਇਸਤ੍ਰੀ ਆਪਣੇ) ਮਨ ਵਿਚ ਪ੍ਰਭੂ-ਪਤੀ ਦਾ ਧਿਆਨ ਧਰਦੀ ਹੈ, (ਉਸ ਦੇ ਹਿਰਦੇ ਦੀ) ਸੇਜ ਸੋਹਣੀ ਸੁੰਦਰ ਹੋ ਜਾਂਦੀ ਹੈ।

ਪਦ ਅਰਥ ਸੇਜ = ਹਿਰਦਾ-ਸੇਜ। ਸੁੰਦਰਿ = {ਲਫ਼ਜ਼ 'ਸੁੰਦਰ' ਤੋਂ ਇਸਤ੍ਰੀ ਲਿੰਗ}। ਸੋਹੀਆ = ਸੋਭਨੀਕ, ਸੋਹਣੀ ਬਣੀ ਹੋਈ।

SikhNet (Spanish)sí, mi Esposo ha venido a iluminar mi casa y adornar el aposento nupcial de mi mente.

ਵਣੁ ਤ੍ਰਿਣੁ ਤ੍ਰਿਭਵਣ ਭਏ ਹਰਿਆ; ਦੇਖਿ ਦਰਸਨ ਮੋਹੀਆ ॥

van trin tribhavan bhe hariaa; dekh darasan moheea |

Sant Singh KhalsaThe woods, the meadows and the three worlds have blossomed forth in their greenery; gazing upon the Blessed Vision of His Darshan, I am fascinated.
Manmohan SinghThe woods, the grass-blades and the three worlds have become green and on seeing my Love's vision, I am bewitched.
Manmohan Singh (Punjabi)ਜੰਗਲ, ਘਾਹ ਦੀਆਂ ਤਿੜਾਂ ਅਤੇ ਤਿੰਨੇ ਜਿਹਾਨ ਸਰਸਬਜ਼ ਹੋ ਗਏ ਹਨ ਅਤੇ ਮੈਂ ਆਪਣੇ ਦਿਲਬਰ ਦੀ ਦੀਦਾਰ ਵੇਖ ਮੋਹੀ ਗਈ ਹਾਂ।
Fareedkot Teekaਜਿਸ ਕੀ ਸੱਤਾ ਕੋ ਪਾਇਕੈ (ਤ੍ਰਿਭਵਣ) ਤਿੰਨਾਂ ਭਵਨਾਂ ਮੇਂ ਵਣ ਤ੍ਰਿਣ, ਭਾਵ ਜੀਵ ਜੰਤੋਂ ਕਾ ਸਮੁਦਾਇ (ਹਰਿਆ) ਅਨੰਦਵਾਨ ਭਇਆ ਹੈ, ਤਿਸ ਵਾਹਿਗੁਰੂ ਕੇ ਦਰਸਨ ਕੋ ਦੇਖ ਕਰ ਕੇ ਮੈਂ ਮੋਹਤ ਹੂਈ ਹੂੰ॥
Prof. Sahib Singhਉਹ ਜੀਵ-ਇਸਤ੍ਰੀ (ਉਸ ਸਰਬ-ਵਿਆਪਕ ਦਾ) ਦਰਸ਼ਨ ਕਰ ਕੇ ਮਸਤ ਰਹਿੰਦੀ ਹੈ, ਉਸ ਨੂੰ ਜੰਗਲ, ਘਾਹ-ਬੂਟ, ਤਿੰਨ ਭਵਨ ਹਰੇ-ਭਰੇ ਦਿੱਸਦੇ ਹਨ।

ਪਦ ਅਰਥ ਵਣੁ = ਜੰਗਲ। ਤ੍ਰਿਣੁ = ਘਾਹ-ਪੱਠਾ। ਦੇਖਿ = ਵੇਖ ਕੇ। ਮੋਹੀਆ = ਮਸਤ ਹੋ ਗਈ।

SikhNet (Spanish)En Su Visión mi mente está encantada y todos sus recovecos, bosques y llanuras, están en flor.

ਮਿਲੇ ਸੁਆਮੀ ਇਛ ਪੁੰਨੀ; ਮਨਿ ਜਪਿਆ ਨਿਰਮਲ ਮੰਤ ਜੀਉ ॥

mile suaamee ichh punee; man japiaa niramal mant jeeo |

Sant Singh KhalsaI have met my Lord and Master, and my desires are fulfilled; my mind chants His Immaculate Mantra.
Manmohan SinghMeeting with my Master, my desire is fulfilled and my mind repeats the Immaculate Name-spell.
Manmohan Singh (Punjabi)ਆਪਣੇ ਮਾਲਕ ਨਾਲ ਮਿਲ ਕੇ, ਮੇਰੀ ਖ਼ਾਹਿਸ਼ ਪੂਰੀ ਹੋ ਗਈ ਹੈ ਅਤੇ ਮੈਡਾਂ ਮਨੂਆ ਪਵਿੱਤਰ ਨਾਮ ਦੇ ਮੰਤ੍ਰ ਦਾ ਉਚਾਰਨ ਕਰਦਾ ਹੈ।
Fareedkot Teekaਜਬ ਮਨ ਮੇਂ ਗੁਰੋਂ ਕਾ ਨਿਰਮਲ ਉਪਦੇਸ਼ ਜਪਿਆ ਤਬ ਸੁਆਮੀ ਮਿਲੇ ਹੈਂ ਅਰ ਇਛਾ ਪੂਰਨ ਹੋਈਆਂ॥
Prof. Sahib Singhਹੇ ਸਹੇਲੀਓ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਮਿਲ ਪੈਂਦਾ ਹੈ, ਜਿਹੜੀ ਜੀਵ-ਇਸਤ੍ਰੀ ਆਪਣੇ ਮਨ ਵਿਚ ਉਸ ਦਾ ਪਵਿੱਤਰ ਨਾਮ-ਮੰਤ੍ਰ ਜਪਦੀ ਹੈ, ਉਸ ਦੀ ਹਰੇਕ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ।

ਪਦ ਅਰਥ ਪੁੰਨੀ = ਪੂਰੀ ਹੋਈ। ਨਿਰਮਲ = ਪਵਿੱਤਰ। ਮੰਤ = ਨਾਮ-ਮੰਤ੍ਰ।

SikhNet (Spanish)Encontrándome con el Maestro, estoy plenamente satisfecho y mi mente medita en el Mantra Inmaculado de Dios.

ਬਿਨਵੰਤਿ ਨਾਨਕ. ਨਿਤ ਕਰਹੁ ਰਲੀਆ; ਹਰਿ ਮਿਲੇ ਸ੍ਰੀਧਰ ਕੰਤ ਜੀਉ ॥੭॥

binavant naanak. nit karahu raleea; har mile sreedhar kant jeeo |7|

Sant Singh KhalsaPrays Nanak, I celebrate continuously; I have met my Husband Lord, the Lord of excellence. ||7||
Manmohan SinghPrays Nanak I have met God, my Groom who is the Lord of excellence and I now ever make merry.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ ਮੈਂ ਵਾਹਿਗੁਰੂ ਆਪਣੇ ਖਸਮ, ਨੂੰ ਮਿਲ ਪਈ ਹਾਂ, ਜੋ ਸ੍ਰੇਸ਼ਟਤਾ ਦਾ ਸੁਆਮੀ ਹੈ ਅਤੇ ਹੁਣ ਮੈਂ ਸਦਾ ਹੀ ਮੌਜਾਂ ਮਾਣਦੀ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਨਿਤ ਖੁਸ਼ੀਆਂ (ਕਰਹੁ) ਕਰਤੀ ਹਾਂ। ਹੇ ਸੰਤ ਰੂਪ ਸਖੀਓ! ਮੇਰੇ ਕੋ (ਹਰਿ) ਪਾਪੋਂ ਕੇ ਹਰਨੇਹਾਰੇ ਅਰ ਲਛਮੀ ਕੇ ਧਾਰਨੇਹਾਰੇ ਵਾਹਿਗੁਰੂ (ਕੰਤ) ਪਤੀ ਮਿਲੇ ਹੈਂ॥੭॥
Prof. Sahib Singhਨਾਨਕ ਬੇਨਤੀ ਕਰਦਾ ਹੈ-ਹੇ ਸਹੇਲੀਓ! ਤੁਸੀ ਭੀ ਮਾਇਆ ਦੇ ਆਸਰੇ ਪ੍ਰਭੂ-ਪਤੀ ਨੂੰ ਮਿਲ ਕੇ ਸਦਾ ਆਤਮਕ ਆਨੰਦ ਮਾਣਿਆ ਕਰੋ ॥੭॥

ਪਦ ਅਰਥ ਰਲੀਆ = ਖ਼ੁਸ਼ੀਆਂ। ਸ੍ਰੀ ਧਰ = ਲੱਛਮੀ ਦਾ ਆਸਰਾ, ਲੱਛਮੀ ਦਾ ਪਤੀ, ਪਰਮਾਤਮਾ ॥੭॥

SikhNet (Spanish)Dice Nanak, bailen con alegría, oh amigos, pues he encontrado a mi Señor y Maestro. (7)

Open this shabad →

Shabad Guru Arjan Dev Ji Raag Raamkalee

ਸਲੋਕ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਸੰਤ ਸਹਾਈ ਜੀਅ ਕੇ; ਭਵਜਲ ਤਾਰਣਹਾਰ ॥

sant sahaaee jeea ke; bhavajal taaranahaar |

Sant Singh KhalsaThe Saints are the helpers, the support of the soul; they carry us cross the terrifying world-ocean.
Manmohan SinghThe saints are the succourers of the soul and are the ferry-men to cross the terrible world-ocean.
Manmohan Singh (Punjabi)ਸਾਧੂ ਜਿੰਦੜੀ ਦੇ ਸਹਾਇਕ ਹਨ ਅਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰਨਹਾਰ ਹਨ।
Fareedkot Teekaਇਸ ਜੀਅ ਕੇ ਸੰਤ ਹੀ ਸਹਾਈ ਹੈਂ ਔਰ ਇਸ ਸੰਸਾਰ ਸਮੁੰਦਰ ਥੀਂ ਤਾਰਣਹਾਰੇ ਹੈਂ॥
Prof. Sahib Singhਸੰਤ ਜਨ (ਜੀਵਾਂ ਦੀ) ਜਿੰਦ ਦੇ ਮਦਦਗਾਰ (ਬਣਦੇ ਹਨ), (ਜੀਵਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰੱਥਾ ਰੱਖਦੇ ਹਨ।

ਪਦ ਅਰਥ ਜੀਅ ਕੇ = ਜਿੰਦ ਦੇ। ਸਹਾਈ = ਮਦਦਗਾਰ। ਭਵਜਲ = ਸੰਸਾਰ-ਸਮੁੰਦਰ। ਤਾਰਣਹਾਰ = ਪਾਰ ਲੰਘਾਣ ਦੀ ਸਮਰੱਥਾ ਵਾਲੇ।

SikhNet (Spanish)Los Santos son los amigos del Alma; nos llevan a través del mar de la existencia material.

ਸਭ ਤੇ ਊਚੇ ਜਾਣੀਅਹਿ; ਨਾਨਕ. ਨਾਮ ਪਿਆਰ ॥੧॥

sabh te aooche jaaneeeh; naanak. naam piaar |1|

Sant Singh KhalsaKnow that they are the highest of all; O Nanak, they love the Naam, the Name of the Lord. ||1||
Manmohan SinghO Nanak, know them to be the highest of all, as they cherish love for the Lord's Name.
Manmohan Singh (Punjabi)ਹੇ ਨਾਨਕ! ਤੂੰ ਉਨ੍ਹਾਂ ਨੂੰ ਸਾਰਿਆਂ ਨਾਲੋਂ ਬੁਲੰਦ ਸਮਝ, ਕਿਉਂ ਜੋ ਉਨ੍ਹਾਂ ਦਾ ਪ੍ਰਭੂ ਦੇ ਨਾਮ ਨਾਲ ਪ੍ਰੇਮ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨ ਕਾ ਵਾਹਿਗੁਰੂ ਕੇ ਨਾਮ ਸਾਥ ਪਿਆਰ ਹੈ ਇਸੀ ਤੇ ਸੋ ਸਭ ਤੇ ਊਚੇ ਜਾਣੀਤੇ ਹੈਂ॥੧॥
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਨਾਲ ਪਿਆਰ ਕਰਨ ਵਾਲੇ (ਗੁਰਮੁਖ ਜਗਤ ਵਿਚ ਹੋਰ) ਸਭ ਪ੍ਰਾਣੀਆਂ ਤੋਂ ਸ੍ਰੇਸ਼ਟ ਮੰਨੇ ਜਾਂਦੇ ਹਨ ॥੧॥

ਪਦ ਅਰਥ ਤੇ = ਤੋਂ। ਜਾਣੀਅਹਿ = ਪਛਾਣੇ ਜਾਂਦੇ ਹਨ {ਵਰਤਮਾਨ ਕਾਲ, ਕਰਮ ਵਾਚ, ਅੰਨ ਪੁਰਖ, ਬਹੁ-ਵਚਨ} ॥੧॥

SikhNet (Spanish)Son lo más Alto de lo alto porque viven en el Amor del Nombre. (1)

ਜਿਨ ਜਾਨਿਆ. ਸੇਈ ਤਰੇ; ਸੇ ਸੂਰੇ ਸੇ ਬੀਰ ॥

jin jaaniaa. seee tare; se soore se beer |

Sant Singh KhalsaThose who know Him, cross over; they are the brave heroes, the heroic warriors.
Manmohan SinghThey, who know the Lord, swim across. They are the heroes and they alone, the warriors.
Manmohan Singh (Punjabi)ਜੋ ਸਾਈਂ ਨੂੰ ਜਾਣਦੇ ਹਨ ਉਹ ਪਾਰ ਉੱਤਰ ਜਾਂਦੇ ਹਨ। ਉਹ ਹੀ ਬਹਾਦਰ ਹਨ ਅਤੇ ਕੇਵਲ ਉਹ ਹੀ ਯੋਧੇ।
Fareedkot Teekaਜਿਨਾਂ ਵਾਹਿਗੁਰੂ ਕੋ ਜਾਨਿਆ ਹੈ, ਸੋਈ ਸੰਸਾਰ ਸੇ ਤਰੇ ਹੈਂ। ਸੋਈ ਇਸ ਸੰਸਾਰ ਮੇਂ ਸੂਰਮੇ ਹੈਂ ਔ ਪਰਲੋਕ ਮੇਂ ਮਨ ਬਾਣੀ ਕਰ ਕੇ ਬੀਰ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, ਉਹੀ (ਅਸਲ) ਸੂਰਮੇ ਹਨ, ਉਹੀ (ਅਸਲ) ਬਹਾਦਰ ਹਨ।

ਪਦ ਅਰਥ ਜਾਨਿਆ = ਸਾਂਝ ਪਾਈ, ਜਾਣ-ਪਛਾਣ ਬਣਾਈ। ਸੇਈ = ਉਹੀ ਬੰਦੇ। ਤਰੇ = ਪਾਰ ਲੰਘ ਗਏ। ਸੂਰੇ = ਸੂਰਮੇ। ਬੀਰ = ਬਹਾਦਰ।

SikhNet (Spanish)Aquéllos que conocen nadan a través; son los únicos seres decorosos.

ਨਾਨਕ. ਤਿਨ ਬਲਿਹਾਰਣੈ; ਹਰਿ ਜਪਿ ਉਤਰੇ ਤੀਰ ॥੨॥

naanak. tin balihaaranai; har jap utare teer |2|

Sant Singh KhalsaNanak is a sacrifice to those who meditate on the Lord, and cross over to the other shore. ||2||
Manmohan SinghNanak is a sacrifice, unto those, who by uttering God's Name land on the shore.
Manmohan Singh (Punjabi)ਨਾਨਕ ਉਨ੍ਹਾਂ ਉਤੋਂ ਕੁਰਬਾਨ ਵੰਝਦਾ ਹੈ ਜੋ ਸਾਈਂ ਦੇ ਨਾਮ ਦਾ ਉਚਾਰਨ ਕਰਕੇ ਕੰਢੇ ਜਾ ਲੱਗੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਕੇ ਹਮ ਬਲਿਹਾਰੇ ਜਾਤੇ ਹੈਂ ਜੇਹੜੇ ਹਰੀ ਕੋ ਜਪ ਕੇ ਸੰਸਾਰ ਕੇ ਪਾਰਲੇ (ਤੀਰ) ਕਨਾਰੇ ਪਰ ਉਤਰੇ ਹੈਂ, ਭਾਵ ਬ੍ਰਹਮ ਕੋ ਪ੍ਰਾਪਤ ਹੂਏ ਹੈਂ॥੨॥
Prof. Sahib Singhਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪ ਕੇ (ਸੰਸਾਰ-ਸਮੁੰਦਰ ਦੇ) ਪਾਰਲੇ ਕੰਢੇ ਪਹੁੰਚ ਗਏ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੨॥

ਪਦ ਅਰਥ ਜਪਿ = ਜਪ ਕੇ। ਤੀਰ = (ਪਾਰਲੇ) ਕੰਢੇ ॥੨॥

SikhNet (Spanish)Nanak se ofrece en sacrificio a ellos porque en la Contemplación de su Dios llegan hasta la otra orilla del océano de la existencia material. (2)

Open this shabad →

Shabad Guru Arjan Dev Ji Raag Raamkalee

ਛੰਤੁ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singhਛੰਤੁ।

ਪਦ ਅਰਥ ਛੰਤੁ।

SikhNet (Spanish)Chhant

ਚਰਣ ਬਿਰਾਜਿਤ ਸਭ ਊਪਰੇ; ਮਿਟਿਆ ਸਗਲ ਕਲੇਸੁ ਜੀਉ ॥

charan biraajit sabh aoopare; mittiaa sagal kales jeeo |

Sant Singh KhalsaHis feet are exalted above all. They eradicate all suffering.
Manmohan SinghThe Lord's feet abide over the head of all, Enshrining them in the mind all the woes are erased.
Manmohan Singh (Punjabi)ਸਾਈਂ ਦੇ ਚਰਣ ਸਾਰਿਆਂ ਦੇ ਸਿਰ ਉੱਤੇ ਵੱਸਦੇ ਹਨ। ਉਨ੍ਹਾਂ ਨੂੰ ਰਿਦੇ ਅੰਦਰ ਟਿਕਾਉਣ ਦੁਆਰਾ ਸਾਰੇ ਰੰਜ ਗਮ ਮਿੱਟ ਜਾਂਦੇ ਹਨ।
Fareedkot Teekaਹੇ ਵਾਹਿਗੁਰੂ! ਤੁਮਾਰੇ ਚਰਨ ਜਿਨ ਕੇ ਰਿਦੇ ਮੇਂ ਬਿਰਾਜਤੇ ਹੈਂ ਵਹੁ ਸਭ ਕੇ ਊਪਰ, ਭਾਵ ਸਭ ਸੇ ਸ੍ਰੇਸਟ ਹੈਂ ਔਰ ਤਿਨ ਕਾ ਸੰਪੂਰਨ ਕਲੇਸ਼ ਮਿਟ ਗਿਆ ਹੈ॥
Prof. Sahib Singh(ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਦਾ ਪ੍ਰਭੂ ਦੇ) ਚਰਨ ਟਿਕੇ ਰਹਿੰਦੇ ਹਨ, ਤੇ ਹੋਰ ਮਾਇਕ ਸੰਕਲਪ ਪ੍ਰਭੂ ਦੀ ਯਾਦ ਤੋਂ ਹੇਠਾਂ ਰਹਿੰਦੇ ਹਨ, (ਉਹਨਾਂ ਦੇ ਅੰਦਰੋਂ ਹਰੇਕ ਕਿਸਮ ਦਾ) ਸਾਰਾ ਦੁੱਖ ਮਿਟ ਜਾਂਦਾ ਹੈ।

ਪਦ ਅਰਥ ਬਿਰਾਜਿਤ = ਵੱਸ ਰਹੇ ਹਨ। ਸਭ ਊਪਰੇ = ਹੋਰ ਸਭ ਖ਼ਿਆਲਾਂ ਦੇ ਉੱਤੇ। ਕਲੇਸੁ = ਦੁੱਖ।

SikhNet (Spanish)Los Pies de Loto del Señor son Sublimes; enalteciéndolos en la mente, toda aflicción se va.

ਆਵਣ ਜਾਵਣ ਦੁਖ ਹਰੇ; ਹਰਿ ਭਗਤਿ ਕੀਆ ਪਰਵੇਸੁ ਜੀਉ ॥

aavan jaavan dukh hare; har bhagat keea paraves jeeo |

Sant Singh KhalsaThey destroy the pains of coming and going. They bring loving devotion to the Lord.
Manmohan SinghThey dispel the agony of coming and going and the Lord's meditation enters into the man's mind.
Manmohan Singh (Punjabi)ਉਹ ਜੰਮਣ ਤੇ ਮਰਨ ਦੇ ਕਸ਼ਟ ਨੂੰ ਨਵਿਰਤ ਕਰ ਦਿੰਦੇ ਹਨ ਅਤੇ ਸੁਆਮੀ ਦਾ ਸਿਮਰਨ ਮਨੁੱਖ ਦੇ ਮਨ ਅੰਦਰ ਦਾਖਲ ਹੋ ਜਾਂਦਾ ਹੈ।
Fareedkot Teekaਆਵਣ ਜਾਵਣ, ਭਾਵ ਜਨਮ ਮਰਣ ਕੇ ਦੁਖ ਹਰੇ ਗਏ ਹੈਂ ਪੁਨਾ ਭੀ ਤਿਨ ਕੇ ਰਿਦੇ ਮੇਂ ਹਰੀ ਕੀ ਭਗਤੀ ਨੇ ਪਰਵੇਸ਼ ਕੀਆ ਹੈ॥ ਯਥਾ: "ਗਿਆਨੀ ਜਾਪੁ ਜਪਾਹਿ॥"
Prof. Sahib Singhਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਆ ਵੱਸਦੀ ਹੈ, ਉਹਨਾਂ ਦੇ ਜਨਮ ਮਰਨ ਦੇ ਦੁੱਖ-ਕਲੇਸ਼ ਖ਼ਤਮ ਹੋ ਜਾਂਦੇ ਹਨ।

ਪਦ ਅਰਥ ਹਰੇ = ਦੂਰ ਹੋ ਗਏ।

SikhNet (Spanish)Las idas y venidas de uno cesan, todas las aflicciones se resuelven y la Adoración Amorosa del Señor amanece en la mente.

ਹਰਿ ਰੰਗਿ ਰਾਤੇ. ਸਹਜਿ ਮਾਤੇ; ਤਿਲੁ. ਨ ਮਨ ਤੇ ਬੀਸਰੈ ॥

har rang raate. sehaj maate; til. na man te beesarai |

Sant Singh KhalsaImbued with the Lord's Love, one is intoxicated with intuitive peace and poise, and does not forget the Lord from his mind, even for an instant.
Manmohan SinghInebriated with Divine knowledge, one is imbued with God's love, and within his mind forgets not the Lord, even for an instant.
Manmohan Singh (Punjabi)ਬ੍ਰਹਮ ਗਿਆਨ ਨਾਲ ਮਤਵਾਲਾ ਹੋ, ਇਨਸਾਨ ਵਾਹਿਗੁਰੂ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ ਅਤੇ ਆਪਣੇ ਚਿੱਤ ਵਿਚੋਂ ਸੁਆਮੀ ਨੂੰ ਇੱਕ ਮੁਹਤ ਭਰ ਲਈ ਭੀ ਨਹੀਂ ਭੁਲਾਉਂਦਾ।
Fareedkot Teekaਹੇ ਹਰੀ! ਤੇਰੇ ਪ੍ਰੇਮ ਮੇਂ ਰੰਗੇ ਹੈਂ, (ਸਹਜਿ) ਗਿਆਨ ਕਰ ਕੇ ਮਸਤ ਹੈਂ, ਤਿਨ ਕੇ ਮਨ ਤੇ ਤੁਮ ਤਿਲ ਮਾਤ੍ਰ ਭੀ ਨਹੀਂ ਬਿਸਰਤੇ ਹੋ॥
Prof. Sahib Singhਉਹ ਮਨੁੱਖ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਸਦਾ) ਰੰਗੇ ਰਹਿੰਦੇ ਹਨ, ਉਹ ਆਤਮਕ ਅਡੋਲਤਾ ਵਿਚ (ਸਦਾ) ਮਸਤ ਰਹਿੰਦੇ ਹਨ, ਪਰਮਾਤਮਾ ਦਾ ਨਾਮ ਉਹਨਾਂ ਦੇ ਮਨ ਤੋਂ ਰਤਾ ਭਰ ਸਮੇ ਲਈ ਭੀ ਨਹੀਂ ਭੁੱਲਦਾ।

ਪਦ ਅਰਥ ਰੰਗਿ = ਪਿਆਰ-ਰੰਗ ਵਿਚ। ਰਾਤੇ = ਰੰਗੇ ਹੋਏ। ਸਹਜਿ = ਆਤਮਕ ਅਡੋਲਤਾ ਵਿਚ। ਮਾਤੇ = ਮਸਤ। ਤੇ = ਤੋਂ। ਤਿਲੁ = ਰਤਾ ਭਰ ਸਮਾ ਭੀ।

SikhNet (Spanish)Imbuido en el Amor de Dios, enaltecido en el Equilibrio, no abandona a Dios ni por un momento.

ਤਜਿ ਆਪੁ. ਸਰਣੀ ਪਰੇ ਚਰਨੀ; ਸਰਬ ਗੁਣ ਜਗਦੀਸਰੈ ॥

taj aap. saranee pare charanee; sarab gun jagadeesarai |

Sant Singh KhalsaShedding my self-conceit, I have entered the Sanctuary of His Feet; all virtues rest in the Lord of the Universe.
Manmohan SinghShedding my self-conceit, I have fallen under the protection of God's feet, All the virtues abide in the Lord of the Universe.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਛੱਡ ਕੇ ਮੈਂ ਵਾਹਿਗੁਰੂ ਦੇ ਚਰਣਾਂ ਦੀ ਓਟ ਹੇਠਾਂ ਆ ਡਿੱਗਾ ਹਾਂ। ਸਾਰੀਆਂ ਨੇਕੀਆਂ ਕੁਲ ਆਲਮ ਦੇ ਸੁਆਮੀ ਅੰਦਰ ਨਿਵਾਸ ਰੱਖਦੀਆਂ ਹਨ।
Fareedkot Teekaਆਪਾ ਭਾਉ ਤਿਆਗਿਆ ਹੈ, ਤੁਮਰੇ ਚਰਨੋ ਕੀ ਸਰਣ ਪਏ ਹੈਂ। ਹੇ ਜਗਦੀਸਰ! ਤੇਰੇ ਸਰਬ ਗੁਨ ਤਿਨ ਕੋ ਪ੍ਰਾਪਤਿ ਭਏ ਹੈਂ॥
Prof. Sahib Singhਉਹ ਮਨੁੱਖ ਆਪਾ-ਭਾਵ ਤਿਆਗ ਕੇ ਸਭ ਗੁਣਾਂ ਦੇ ਮਾਲਕ ਪਰਮਾਤਮਾ ਦੇ ਚਰਨਾਂ ਦੀ ਸਰਨ ਪਏ ਰਹਿੰਦੇ ਹਨ।

ਪਦ ਅਰਥ ਤਜਿ = ਛੱਡ ਕੇ। ਆਪੁ = ਆਪਾ-ਭਾਵ, ਅਹੰਕਾਰ। ਸਰਬ ਗੁਣ = ਸਾਰੇ ਗੁਣਾਂ ਦਾ ਮਾਲਕ। ਜਗਦੀਸਰ = ਜਗਤ ਦਾ ਈਸਰ।

SikhNet (Spanish)Y uno trasciende el sentido de separación y entra en el Santuario del Señor Virtuoso del Universo.

ਗੋਵਿੰਦ ਗੁਣ ਨਿਧਿ ਸ੍ਰੀਰੰਗ ਸੁਆਮੀ; ਆਦਿ ਕਉ ਆਦੇਸੁ ਜੀਉ ॥

govind gun nidh sreerang suaamee; aad kau aades jeeo |

Sant Singh KhalsaI bow in humility to the Lord of the Universe, the treasure of virtue, the Lord of excellence, our Primal Lord and Master.
Manmohan SinghI make obeisance unto the Primal Lord, the Lord of the World, the Treasure of virtues and the lover of eminence.
Manmohan Singh (Punjabi)ਮੈਂ ਸ਼੍ਰਿਸ਼ਟੀ ਦੇ ਸੁਆਮੀ, ਨੇਕੀਆਂ ਦੇ ਖਜ਼ਾਨੇ ਅਤੇ ਉਤਕ੍ਰਿਸ਼ਟਤਾ ਦੇ ਪਿਆਰੇ, ਪਰਾਪੂਰਬਲੇ ਪ੍ਰਭੂ ਨੂੰ ਨਮਸ਼ਕਾਰ ਕਰਦਾ ਹਾਂ।
Fareedkot Teekaਹੇ ਗੋਬਿੰਦ! ਹੇ ਗੁਣੋਂ ਕੀ ਨਿਧਿ! ਹੇ ਸ੍ਰੀ ਰੰਗ ਲਖਮੀ ਕੇ ਅਨੰਦ ਦਾਤਾ ਸ੍ਵਾਮੀ! ਤੁਮ ਸਭ ਕੀ ਆਦਿ ਹੋ, ਆਪ ਕੋ ਹਮਾਰਾ ਅਦੇਸ ਹੈ॥
Prof. Sahib Singhਹੇ ਭਾਈ! ਗੁਣਾਂ ਦੇ ਖ਼ਜ਼ਾਨੇ, ਮਾਇਆ ਦੇ ਪਤੀ, ਸਾਰੀ ਸ੍ਰਿਸ਼ਟੀ ਦੇ ਮੁੱਢ ਸੁਆਮੀ ਗੋਬਿੰਦ ਨੂੰ ਸਦਾ ਨਮਸਕਾਰ ਕਰਿਆ ਕਰ।

ਪਦ ਅਰਥ ਗੁਣ ਨਿਧਿ = ਗੁਣਾਂ ਦਾ ਖ਼ਜ਼ਾਨਾ। ਸ੍ਰੀ ਰੰਗ = ਮਾਇਆ ਦਾ ਪਤੀ। ਆਦੇਸੁ = ਨਮਸਕਾਰ।

SikhNet (Spanish)El Señor es el Tesoro de Virtudes, el Amante de Lakshmi, el Maestro Primordial; me postro en Reverencia siempre ante Él.

ਬਿਨਵੰਤਿ ਨਾਨਕ. ਮਇਆ ਧਾਰਹੁ; ਜੁਗੁ ਜੁਗੋ ਇਕ ਵੇਸੁ ਜੀਉ ॥੮॥੧॥੬॥੮॥

binavant naanak. meaa dhaarahu; jug jugo ik ves jeeo |8|1|6|8|

Sant Singh KhalsaPrays Nanak, shower me with Your Mercy, Lord; throughout the ages, You take the same form. ||8||1||6||8||
Manmohan SinghPrays Nanak, show Thou mercy unto me, O Lord, Thou art of the same form in every age.
Manmohan Singh (Punjabi)ਗੁਰੂ ਜੀ ਬਿਨੈ ਕਰਦੇ ਹਨ, ਤੂੰ ਮੇਰੇ ਉੱਤੇ ਕਿਰਪਾ ਕਰ, ਹੇ ਸੁਆਮੀ। ਹਰ ਯੁਗ ਅੰਦਰ ਤੂੰ ਐਨ ਉਸੇ ਹੀ ਸਰੂਪ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਏਹੁ ਕ੍ਰਿਪਾ ਕਰੋ ਜੁਗੋਂ ਜੁਗੋਂ ਮੇਂ ਤੁਮਾਰਾ ਜੋ (ਇਕ) ਅਦੁਤੀ (ਵੇਸੁ) ਸਰੂਪ ਹੈ ਮੈਂ ਤਿਸ ਕੋ ਜਾਣਾ॥੮॥੧॥੬॥੮॥☬ਨਰਬਦਾ ਨਦੀ ਕੇ ਕਨਾਰੇ ਪਰ ਦੱਖਣ ਦੇਸ ਮੇਂ ਜਹਾਂ ਓਅੰਕਾਰ ਮਹਾਂਦੇਵ ਕਾ ਅਸਥਾਨੁ ਹੈ। ਤਹਾਂ ਪਾਂਧੇ ਕੇ ਪ੍ਰਥਾਇ ਸ੍ਰੀ ਗੁਰੂ ਨਾਨਕ ਜੀ ਉਚਾਰਨ ਕਰਤੇ ਭਏ ਹੈਂ: ਹੇ ਪਾਂਡੇ! ਐਸੇ ਅਖਰ ਸਮਝ ਔ ਪੜ ਜੋ ਆਗੇ ਕਹਿਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ (ਅਰਦਾਸ ਕਰ-ਹੇ ਪ੍ਰਭੂ! ਮੇਰੇ ਉਤੇ) ਮਿਹਰ ਕਰ (ਮੈਂ ਭੀ ਤੇਰਾ ਨਾਮ ਜਪਦਾ ਰਹਾਂ), ਤੂੰ ਹਰੇਕ ਜੁਗ ਵਿਚ ਇਕੋ ਅਟੱਲ ਸਰੂਪ ਵਾਲਾ ਰਹਿੰਦਾ ਹੈਂ ॥੮॥੧॥੬॥੮॥

ਪਦ ਅਰਥ ਮਇਆ = ਦਇਆ। ਜੁਗੁ ਜੁਗੋ = ਜੁਗੁ ਜੁਗੁ, ਹਰੇਕ ਜੁਗ ਵਿਚ। ਇਕ ਵੇਸੁ = ਇਕੋ ਤਰ੍ਹਾਂ ਦਾ ॥੮॥੧॥੬॥੮॥

* ਨੋਟ: ਅੰਕ ੮, ਇਸ ਛੰਤ ਦੇ 'ਬੰਦਾਂ' ਦਾ ਨੰਬਰ ਹੈ। ਅੰਕ ੧ ਦੱਸਦਾ ਹੈ ਕਿ ਇਹ ਅੱਠ 'ਬੰਦਾਂ' ਵਾਲਾ ਇਕੋ ਹੀ ਸਾਬਤ ਛੰਤ ਹੈ। ਅੰਕ ੬ ਦਾ ਭਾਵ ਇਹ ਹੈ ਕਿ ਮ: ੫ ਦੇ ਸਾਰੇ ਛੰਤ ਗਿਣਤੀ ਵਿਚ ੬ ਹਨ। 'ਰਣ ਝੁੰਝਨੜਾ' ਵਾਲੀਆਂ ਦੋ ਤੁਕਾਂ ਨੂੰ ਭੀ ਇਕ ਸਾਬਤ ਛੰਤ ਗਿਣਿਆ ਗਿਆ ਹੈ। * ਨੋਟ: ਅਖ਼ੀਰਲੇ ਅੰਕ ੬ ਅਤੇ ੮ ਸ੍ਰੀ ਕਰਤਾਰਪੁਰ ਵਾਲੀ 'ਆਦਿ ਬੀੜ' ਵਿਚ ਨਹੀਂ ਹਨ। ਛਾਪੇ ਵਾਲੀਆਂ ਬੀੜਾਂ ਵਿਚ ਹੀ ਮਿਲਦੇ ਹਨ। * ਵੇਰਵਾ ਅੰਕ ੮: ਅਨੰਦ = ੧। ਸਦੁ = ੧। ਛੰਤ = ੬। ਕੁੱਲ ਜੋੜ = ੮।

SikhNet (Spanish)Reza Nanak, oh Dios, sé Compasivo conmigo, oh Ser Supremo, que eres siempre Uno y lo Mismo a través de todas las épocas.(8-1-6-8)

Open this shabad →

Shabad Guru Nanak Dev Ji Raag Raamkalee continues on Ang 930

ਰਾਮਕਲੀ ਮਹਲਾ ੧ ਦਖਣੀ ਓਅੰਕਾਰੁ ॥

raamakalee mahalaa 1 dakhanee oankaar |

Sant Singh KhalsaRaamkalee, First Mehl, Dakhanee, Ongkaar:
Manmohan SinghRamkali 1st Guru Dakhni Onkar.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ ਦੱਖਣੀ ਓਅੰਕਾਰ।
Prof. Sahib Singhਰਾਗ ਰਾਮਕਲੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਦਖਣੀ ਓਅੰਕਾਰੁ'।
SikhNet (Spanish)Ramkali, Mejl Guru Nanak, Primer Canal Divino, Dakjani, Ong Kar.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One True God. By Guru's grace, he is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਤੇ ਸਤਿ ਸਰੂਪ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

* ਰਾਮਕਲੀ ਮਹਲਾ ੧ ਦਖਣੀ ਓਅੰਕਾਰ ਦਾ ਪਉੜੀ-ਵਾਰ ਭਾਵ: (੧) ਓਅੰਕਾਰ ਉਹ ਸਰਬ-ਵਿਆਪਕ ਪਰਮਾਤਮਾ ਹੈ ਜਿਸ ਤੋਂ ਇਹ ਸਾਰੀ ਸ੍ਰਿਸ਼ਟੀ ਤੇ ਸਮੇ ਦੀ ਵੰਡ ਬਣੀ , ਜਿਸ ਤੋਂ ਬ੍ਰਹਮਾ ਆਦਿਕ ਦੇਵਤੇ ਤੇ ਵੇਦ ਆਦਿਕ ਧਰਮ-ਪੁਸਤਕ ਬਣੇ। ਜੋ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ 'ਓਅੰ' ਨੂੰ ਸਿਰ ਨਿਵਾਂਦੇ ਹਨ ਉਹ ਸੰਸਾਰ ਦੇ ਵਿਕਾਰਾਂ ਤੋਂ ਬਚ ਨਿਕਲਦੇ ਹਨ। (੨) ਸਤਿਗੁਰੂ ਦੀ ਬਾਣੀ ਮੁੜ ਮੁੜ ਪੜ੍ਹ ਕੇ ਇਹ ਭੇਤ ਖੁਲ੍ਹਦਾ ਹੈ ਕਿ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ ਤੇ ਸਿਰਫ਼ ਉਹੀ ਸਦਾ-ਥਿਰ ਰਹਿਣ ਵਾਲਾ ਹੈ, ਜਗਤ ਨਾਸਵੰਤ ਹੈ। (੩) ਸਤਿਗੁਰੂ ਹੀ ਕਰਤਾਰ ਦੀ ਵਡਿਆਈ ਦੀ ਕਦਰ ਜਾਣਦਾ ਹੈ। ਜੋ ਮਨੁੱਖ ਸਤਿਗੁਰੂ ਦੀ ਸਰਨ ਪੈਂਦਾ ਹੈ, ਉਹ ਸਤਸੰਗ ਵਿਚ ਪਰਮਾਤਮਾ ਦਾ ਨਾਮ ਸਿਮਰ ਕੇ ਨਕਾਰੇ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦਾ ਹੈ। (੪) ਪਰਮਾਤਮਾ ਦੀ ਮੇਹਰ ਸਦਕਾ ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ। ਪਰ ਗੁਰੂ ਤੋਂ ਖੁੰਝਿਆ ਮਨੁੱਖ ਆਤਮਕ ਮੌਤ ਸਹੇੜਦਾ ਹੈ। (੫) ਹਰੇਕ ਮਨੁੱਖ ਆਖਣ-ਮਾਤ੍ਰ ਇਹ ਆਖ ਦੇਂਦਾ ਹੈ ਕਿ ਪਰਮਾਤਮਾ ਹਰ ਥਾਂ ਮੌਜੂਦ ਹੈ। ਪਰ ਇਸ ਸੱਚਾਈ ਦੀ ਅਸਲ ਸੂਝ ਤਦੋਂ ਹੀ ਪੈਂਦੀ ਹੈ ਜਦੋਂ ਮਨੁੱਖ ਆਪਣੇ ਅੰਦਰੋਂ ਹਉਮੈ-ਅਹੰਕਾਰ ਦੂਰ ਕਰਦਾ ਹੈ। (੬) ਭਾਵੇਂ ਪਰਮਾਤਮਾ ਹਰੇਕ ਮਨੁੱਖ ਦੇ ਹਿਰਦੇ ਵਿਚ ਵੱਸਦਾ ਹੈ, ਜਦ ਤਕ ਅੰਦਰ ਹਉਮੈ-ਅਹੰਕਾਰ ਹੈ, ਇਹ ਸੂਝ ਨਹੀਂ ਆ ਸਕਦੀ।

SikhNet (Spanish)Un Dios Creador del Universo, por la Gracia del Verdadero Guru

ਓਅੰਕਾਰਿ; ਬ੍ਰਹਮਾ ਉਤਪਤਿ ॥

oankaar; brahamaa utapat |

Sant Singh KhalsaFrom Ongkaar, the One Universal Creator God, Brahma was created.
Manmohan SinghBrahma was created through the One Lord.
Manmohan Singh (Punjabi)ਬ੍ਰਹਮਾ ਵੀ ਓਅੰਕਾਰ ਪ੍ਰਭੂ ਰਾਹੀਂ ਹੀ ਰਚਿਆ ਗਿਆ।
Fareedkot Teekaਓਅੰਕਾਰ ਰੂਪੁ ਪਰਮਾਤਮਾਂ ਸਰੂਪ ਤੇ ਬ੍ਰਹਮਾ ਜੀ ਉਤਪਤ ਹੋਏ ਹੈਂ॥
Prof. Sahib Singh(ਹੇ ਪਾਂਡੇ! ਤੁਸੀ ਮੰਦਰ ਵਿਚ ਅਸਥਾਪਨ ਕੀਤੀ ਹੋਈ ਇਸ ਮੂਰਤੀ ਨੂੰ 'ਓਅੰਕਾਰ' ਮਿਥ ਰਹੇ ਹੋ, ਤੇ ਆਖਦੇ ਹੋ ਕਿ ਸ੍ਰਿਸ਼ਟੀ ਨੂੰ ਬ੍ਰਹਮਾ ਨੇ ਪੈਦਾ ਕੀਤਾ ਸੀ। ਪਰ 'ਓਅੰਕਾਰ' ਉਹ ਸਰਬ-ਵਿਆਪਕ ਪਰਮਾਤਮਾ ਹੈ ਜਿਸ) ਸਰਬ-ਵਿਆਪਕ ਪਰਮਾਤਮਾ ਤੋਂ ਬ੍ਰਹਮਾ ਦਾ (ਭੀ) ਜਨਮ ਹੋਇਆ,

ਪਦ ਅਰਥ ਓਅੰਕਾਰਿ = ਓਅੰਕਾਰ ਤੋਂ। ਓਅੰਕਾਰੁ = {ਨੋਟ: 'ਕਾਰ' ਸੰਸਕ੍ਰਿਤ ਦਾ ਇਕ 'ਪਿਛੇਤਰ' ਹੈ, ਇਸ ਦਾ ਅਰਥ ਹੈ 'ਇਕ-ਰਸ, ਲਗਾਤਾਰ, ਵਿਆਪਕ' ਜਿਵੇਂ ਲਫ਼ਜ਼ 'ਧੁਨਿ' ਦਾ ਅਰਥ ਹੈ "ਆਵਾਜ਼" ਤੇ, ਲਫ਼ਜ਼ 'ਧੁਨਿਕਾਰ' ਦਾ ਅਰਥ ਹੈ 'ਇਕ-ਰਸ ਆਵਾਜ਼'} ਓਅੰ-ਕਾਰ, ਇਕ-ਰਸ ਓਅੰ, ਸਰਬ-ਵਿਆਪਕ ਓਅੰ, ਸਰਬ ਵਿਆਪਕ ਪਰਮਾਤਮਾ। ਉਤਪਤਿ = ਉਤਪੱਤੀ, ਪੈਦਾਇਸ਼, ਜਨਮ। ਬ੍ਰਹਮਾ ਉਤਪਤਿ = ਬ੍ਰਹਮਾ ਦੀ ਉਤਪੱਤੀ।

SikhNet (Spanish)Ramkali, Mejl Guru Nanak, Primer Canal Divino, Dakjani, Ong Kar.

ਓਅੰਕਾਰੁ; ਕੀਆ ਜਿਨਿ ਚਿਤਿ ॥

oankaar; keea jin chit |

Sant Singh KhalsaHe kept Ongkaar in his consciousness.
Manmohan SinghThat Brahma cherished the one Lord in the mind.
Manmohan Singh (Punjabi)ਅਤੇ ਉਸ ਬ੍ਰਹਮਾ ਨੇ ਵੀ ਵਾਹਿਗੁਰੂ ਨੂੰ ਹੀ ਆਪਣੇ ਚਿੱਤ ਵਿੱਚ ਧਾਰਿਆ।
Fareedkot Teekaਕੈਸਾ ਹੈ ਬ੍ਰਹਮਾ ਜੀ? ਜਿਸ ਨੇ ਓਅੰਕਾਰ ਪ੍ਰਮਾਤਮਾ ਕੋ (ਚਿਤਿ) ਸਿਮਰਨ ਕੀਆ ਹੈ॥
Prof. Sahib Singhਉਸ ਬ੍ਰਹਮਾ ਨੇ ਭੀ ਉਸ ਸਰਬ-ਵਿਆਪਕ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਇਆ।

ਪਦ ਅਰਥ ਜਿਨਿ = ਜਿਸ ਨੇ, ਜਿਸ ਬ੍ਰਹਮਾ ਨੇ। ਚਿਤਿ = ਚਿੱਤ ਵਿਚ। ਓਅੰਕਾਰੁ...ਚਿਤਿ = ਜਿਨਿ ਓਅੰਕਾਰੁ ਚਿਤਿ ਕੀਆ, ਜਿਸ ਬ੍ਰਹਮਾ ਨੇ ਸਰਬ-ਵਿਆਪਕ ਪਰਮਾਤਮਾ ਨੂੰ (ਆਪਣੇ) ਚਿਤ ਵਿਚ (ਵਸਾਇਆ)।

SikhNet (Spanish)De Ong Kar, el Dios Creador Universal, Brahma fue creado;

ਓਅੰਕਾਰਿ; ਸੈਲ ਜੁਗ ਭਏ ॥

oankaar; sail jug bhe |

Sant Singh KhalsaFrom Ongkaar, the mountains and the ages were created.
Manmohan SinghIt is from the One Lord, that mountains and ages have emanated.
Manmohan Singh (Punjabi)ਇਕ ਪ੍ਰਭੂ ਤੋਂ ਹੀ ਪਹਾੜ ਅਤੇ ਯੁਗ ਉਤਪੰਨ ਹੋਏ ਹਨ।
Fareedkot Teekaਓਅੰਕਾਰ ਪ੍ਰਮਾਤਮਾ ਸੇ ਚਾਰ ਪਰਬਤ ਹੂਏ। ਪ੍ਰਿਥੀ ਕੇ ਮਰਜਾਦਾ ਕੇ ਲੀਏ ਉਦਾਚਲ, ਅਸਤਾਚਲ, ਬਿੰਧ੍ਯਾਚਲ, ਮੰਦ੍ਰਾਚਲ ਅਰੁ ਜੁਗ ਭੀ ਚਾਰ ਸਤਿਜੁਗ ਆਦੀ ਹੂਏ॥
Prof. Sahib Singhਇਹ ਸਾਰੀ ਸ੍ਰਿਸ਼ਟੀ ਤੇ ਸਮੇ ਦੀ ਵੰਡ ਉਸ ਸਰਬ-ਵਿਆਪਕ ਪਰਮਾਤਮਾ ਤੋਂ ਹੀ ਹੋਏ,

ਪਦ ਅਰਥ ਸੈਲ = (ਬੇਅੰਤ) ਪਹਾੜ, (ਭਾਵ,) ਸ੍ਰਿਸ਼ਟੀ। ਜੁਗ = ਸਮੇ ਦੀਆਂ ਵੰਡਾਂ।

SikhNet (Spanish)Él conservó a Ong Kar en Su Conciencia y de Ong Kar, las montañas y las épocas fueron creadas.

ਓਅੰਕਾਰਿ; ਬੇਦ ਨਿਰਮਏ ॥

oankaar; bed nirame |

Sant Singh KhalsaOngkaar created the Vedas.
Manmohan SinghIt is the Lord who created the Vedas.
Manmohan Singh (Punjabi)ਇਕ ਪ੍ਰਭੂ ਨੇ ਹੀ ਵੇਦ ਰਹੇ ਹਨ।
Fareedkot Teekaਓਅੰਕਾਰ ਪ੍ਰਮਾਤਮਾਂ ਤੇ ਬੇਦ (ਨਿਰਮਏ) ਉਤਪਤ ਹੂਏ ਹੈਂ॥
Prof. Sahib Singhਵੇਦ ਭੀ ਓਅੰਕਾਰ ਤੋਂ ਹੀ ਬਣੇ।

ਪਦ ਅਰਥ ਬੇਦ = ਵੇਦ ਆਦਿਕ ਧਰਮ = ਪੁਸਤਕ। ਨਿਰਮਏ = ਬਣੇ, ਪਰਗਟ ਹੋਏ।

SikhNet (Spanish)Ong Kar creó los Vedas.

Open this shabad (399 lines, Angs 929-938) →

Ang 929 of 1430