ਜਿਹ ਸਿਮਰਤ. ਗਤਿ ਪਾਈਐ; ਤਿਹ ਭਜੁ ਰੇ ਤੈ ਮੀਤ ॥
jih simarat. gat paaeeai; tih bhaj re tai meet |
Sant Singh KhalsaRemembering Him in meditation, salvation is attained; vibrate and meditate on Him, O my friend.
Manmohan SinghRemember thou Him, O my friend, by contemplating whom one is emancipated.
Manmohan Singh (Punjabi)ਤੂੰ ਉਸ ਨੂੰ ਚੇਤੇ ਕਰ, ਹੇ ਮੇਰੇ ਮਿੱਤਰ! ਜਿਸ ਦਾ ਚਿੰਤਨ ਕਰਨ ਦੁਆਰਾ, ਜੀਵ ਮੋਖਸ਼ ਹੋ ਜਾਂਦਾ ਹੈ।
Fareedkot Teekaਹੇ ਮਿਤ੍ਰ ਮਨ ਸੁਨ! ਜਿਸ ਕੇ ਸਿਮਰਨ ਸੇ ਗਤਿ ਹੋਤੀ ਹੈ ਤਿਸ ਆਕਲ ਪੁਰਖ ਕੇ ਨਾਮ ਕੋ ਸਿਮਰਨ ਕਰ॥
Prof. Sahib Singhਹੇ ਮਿੱਤਰ! ਤੂੰ ਉਸ ਪਰਮਾਤਮਾ ਦਾ ਭਜਨ ਕਰਿਆ ਕਰ, ਜਿਸ ਦਾ ਨਾਮ ਸਿਮਰਦਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ।
ਪਦ ਅਰਥ ਪਾਈਐ = ਪ੍ਰਾਪਤ ਕਰਦੀ ਹੈ। ਤੈ = ਤੂੰ। ਰੇ ਮੀਤ = ਹੇ ਮਿੱਤਰ!
SikhNet (Spanish)Recordándolo en al Meditación la salvación es obtenida,
ਕਹੁ ਨਾਨਕ. ਸੁਨੁ ਰੇ ਮਨਾ; ਅਉਧ ਘਟਤ ਹੈ ਨੀਤ ॥੧੦॥
kahu naanak. sun re manaa; aaudh ghattat hai neet |10|
Sant Singh KhalsaSays Nanak, listen, mind: your life is passing away! ||10||
Manmohan SinghSays Nanak, hearken, O mortal, thy age is diminishing ever.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਸੁਣ ਹੇ ਪ੍ਰਾਣੀ! ਤੇਰੀ ਉਮਰ ਸਦਾ ਹੀ ਘਟਦੀ ਜਾ ਰਹੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਯਿਹ ਮਤ ਸਮਝ ਕਿ ਫਿਰ ਕਬੀ ਸਿਮਰ ਲੇਊਂਗਾ, ਦੇਖ ਤੇਰੀ ਅਵਸਥਾ ਪ੍ਰਤਿਦਿਨ ਘਟਤੀ ਜਾਤੀ ਹੈ॥੧੦॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਸੁਣ, ਉਮਰ ਸਦਾ ਘਟਦੀ ਜਾ ਰਹੀ ਹੈ (ਪਰਮਾਤਮਾ ਦਾ ਸਿਮਰਨ ਨਾਹ ਵਿਸਾਰ) ॥੧੦॥
ਪਦ ਅਰਥ ਅਉਧ = ਉਮਰ। ਨੀਤ = ਨਿੱਤ ॥੧੦॥
SikhNet (Spanish)vibra tu ser y medita en Él, oh mi amigo, dice Nanak, escucha mente, tu vida se acaba. (10)