ਸਭ ਸੁਖ ਦਾਤਾ ਰਾਮੁ ਹੈ; ਦੂਸਰ ਨਾਹਿਨ ਕੋਇ ॥
sabh sukh daataa raam hai; doosar naahin koe |
Sant Singh KhalsaThe Lord is the Giver of all peace and comfort. There is no other at all.
Manmohan SinghThe Lord is the Giver of all comforts. Without there is not another.
Manmohan Singh (Punjabi)ਸੁਆਮੀ ਸਾਰੇ ਆਰਾਮ ਦੇਣ ਵਾਲਾ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਹੇ ਮਨ ਸੁਨ! ਸਭ ਸੁਖੋਂ ਕਾ ਦੇਨੇਹਾਰਾ ਏਕ ਰਾਮ ਹੀ ਹੈ ਦੂਸਰਾ ਕੋਈ ਨਹੀਂ ਹੈ॥
Prof. Sahib Singhਪਰਮਾਤਮਾ (ਹੀ) ਸਾਰੇ ਸੁਖ ਦੇਣ ਵਾਲਾ ਹੈ, (ਉਸ ਦੇ ਬਰਾਬਰ ਦਾ ਹੋਰ) ਕੋਈ ਦੂਜਾ ਨਹੀਂ ਹੈ।
ਪਦ ਅਰਥ ਦਾਤਾ = ਦੇਣ ਵਾਲਾ। ਨਾਹਿਨ = ਨਹੀਂ।
SikhNet (Spanish)El Señor es el Dador de toda Paz y Bienestar, no hay nadie más,
ਕਹੁ ਨਾਨਕ. ਸੁਨਿ ਰੇ ਮਨਾ; ਤਿਹ ਸਿਮਰਤ. ਗਤਿ ਹੋਇ ॥੯॥
kahu naanak. sun re manaa; tih simarat. gat hoe |9|
Sant Singh KhalsaSays Nanak, listen, mind: meditating in remembrance on Him, salvation is attained. ||9||
Manmohan SinghSays Nanak, hearken thou, O my soul, meditating on Him, salvation is obtained.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਸੁਣ, ਹੇ ਮੇਰੀ ਜਿੰਦੜੀਏ! ਉਸ ਦਾ ਆਰਾਧਨ ਕਰਨ ਦੁਆਰਾ, ਮੁਕਤੀ ਪਰਾਪਤ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਰਾਮ ਹੀ ਕੋ ਸਿਮਰਨ ਸੇ ਮੁਕਤਿ ਹੋਏਗੀ ਵਾ ਹੋਤੀ ਹੈ॥੯॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਸੁਣ, ਉਸ (ਦਾ ਨਾਮ) ਸਿਮਰਦਿਆਂ ਉੱਚੀ ਆਤਮਕ ਅਵਸਥਾ (ਭੀ) ਪ੍ਰਾਪਤ ਹੋ ਜਾਂਦੀ ਹੈ ॥੯॥
ਪਦ ਅਰਥ ਤਿਹ = ਉਸ (ਰਾਮ) ਨੂੰ। ਸਿਮਰਤ = ਸਿਮਰਦਿਆਂ। ਉੱਚੀ ਆਤਮਕ ਅਵਸਥਾ ॥੯॥
SikhNet (Spanish)dice Nanak, escucha, mente, meditando en Él, la Salvación es obtenida. (9)