ੴ

ਸਿੱਖਬਾਣੀ · SikhBani

ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ॥

mohan tere aooche mandar mehal apaaraa
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 248 · 25 lines
Translations

ਗਉੜੀ₂ ਮਹਲਾ ੫ ॥

gaurree₂ mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਉੜੀ ਪਾਤਿਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਮੋਹਨ. ਤੇਰੇ ਊਚੇ ਮੰਦਰ; ਮਹਲ ਅਪਾਰਾ ॥

mohan. tere aooche mandar; mehal apaaraa |

Sant Singh KhalsaO Mohan, your temple is so lofty, and your mansion is unsurpassed.
Manmohan SinghO Sweet-heart, lofty are Thine buildings and unsurpassed Thy mansions.
Manmohan Singh (Punjabi)ਹੇ ਦਿਲਜਾਨੀ! ਉਚੀਆਂ ਹਨ ਤੇਰੀਆਂ ਇਮਾਰਤਾਂ ਅਤੇ ਲਾਸਾਨੀ ਤੇਰੇ ਰਾਜਭਵਨ।
Fareedkot Teekaਹੇ ਮੋਹਿਨ ਜੀ! ਤੇਰੇ (ਮੰਦਰ) ਚੁਬਾਰੇ ਉਚੇ ਹੈਂ ਅਰੁ ਮਹਲ ਬਹੁਤ ਹੈ॥
Prof. Sahib Singhਹੇ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ! ਤੇਰੇ ਉੱਚੇ ਮੰਦਰ ਹਨ, ਤੇਰੇ ਮਹਲ ਐਸੈ ਹਨ ਕਿ ਉਹਨਾਂ ਦਾ ਪਾਰਲਾ ਬੰਨਾ ਨਹੀਂ ਦਿੱਸਦਾ।

ਪਦ ਅਰਥ ਮੋਹਨ = ਹੇ ਮੋਹਨ! ਹੇ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ! {मोहन = an epithet of Siva} {'ਮਨ ਮੋਹਨਿ ਮੋਹਿ ਲੀਆ, ਗਉੜੀ ਮ: ੩ ਛੰਤ, ਪੰਨਾ ੨੪੫। 'ਮੋਹਨਿ ਮੋਹਿ ਲੀਆ ਮਨੁ' , ਤੁਖਾਰੀ ਮ: ੧, ਪੰਨਾ ੧੧੧੨। 'ਮੋਹਨਿ ਮੋਹਿ ਲੀਆ' , ਬਸੰਤ ਮ: ੧, ਪੰਨਾ ੧੧੮੭। 'ਮੋਹਨ ਨੀਦ ਨ ਆਵੈ' , ਬਿਲਾਵਲ ਮ: ੫, ਪੰਨਾ ੮੩੦। 'ਮੋਹਨ ਮਾਧਵ ਕ੍ਰਿਸ਼ਨ' , ਮਾਰੂ ਮ: ੫, ਪੰਨਾ ੧੦੮੨}।

SikhNet (Spanish)Oh, Mojan, habitas en la Mansión Celestial de Gloria Infinita;

ਮੋਹਨ. ਤੇਰੇ ਸੋਹਨਿ ਦੁਆਰ ਜੀਉ; ਸੰਤ ਧਰਮ ਸਾਲਾ ॥

mohan. tere sohan duaar jeeo; sant dharam saalaa |

Sant Singh KhalsaO Mohan, your gates are so beautiful. They are the worship-houses of the Saints.
Manmohan SinghMy Enticer, beauteous are Thine gates. They are the places of worship for the Saints.
Manmohan Singh (Punjabi)ਮੇਰੇ ਦਿਲ ਚੁਰਾਉਣਹਾਰ! ਸੁੰਦਰ ਹਨ ਤੇਰੇ ਦਰਵਾਜੇ। ਉਹ ਸਾਧੂਆਂ ਦੇ ਨਈ ਪੂਜਾ-ਅਸਥਾਨ ਹਨ।
Fareedkot Teekaਹੇ ਮੋਹਨ ਜੀ! ਤੇਰੇ ਦੁਆਰੇ ਧਰਮਸਾਲਾ ਮੇਂ ਸੰਤ ਜਨ ਸੋਭਤੇ ਹੈਂ॥
Prof. Sahib Singhਹੇ ਮੋਹਨ! ਤੇਰੇ ਦਰ ਤੇ ਤੇਰੇ ਧਰਮ-ਅਸਥਾਨਾਂ ਵਿਚ, ਤੇਰੇ ਸੰਤ ਜਨ (ਬੈਠੇ) ਸੋਹਣੇ ਲੱਗ ਰਹੇ ਹਨ।

ਪਦ ਅਰਥ ਸੋਹਨਿ = ਸੋਭ ਰਹੇ ਹਨ।

SikhNet (Spanish)Tu Morada es Bella, el Santuario de los Santos.

ਧਰਮ ਸਾਲ ਅਪਾਰ, ਦੈਆਰ ਠਾਕੁਰ; ਸਦਾ ਕੀਰਤਨੁ ਗਾਵਹੇ ॥

dharam saal apaar, daiaar tthaakur; sadaa keeratan gaavahe |

Sant Singh KhalsaIn these incomparable worship-houses, they continually sing Kirtan, the Praises of their Lord and Master.
Manmohan SinghIn Thy temple, the Saints, ever, sing the praises of the Infinite and Merciful Lord.
Manmohan Singh (Punjabi)ਤੇਰੇ ਮੰਦਰ ਅੰਦਰ ਸੰਤ, ਸਦੀਵ ਹੀ ਬੇਅੰਤ ਅਤੇ ਮਿਹਰਬਾਨ ਮਾਲਕ ਦਾ ਜੱਸ ਗਾਇਨ ਕਰਦੇ ਹਨ।
Fareedkot Teekaਹੇ ਦਿਆਲ ਠਾਕੁਰ ਮੋਹਨ ਜੀ! ਤੇਰੀ ਧਰਮਸਾਲਾ ਮੇਂ (ਅਪਾਰ) ਅਨੇਕ ਸੰਤ ਜਨ ਸਦਾ ਕੀਰਤਨੁ ਗਾਵਤੇ ਹੈਂ॥
Prof. Sahib Singhਹੇ ਬੇਅੰਤ ਪ੍ਰਭੂ! ਹੇ ਦਇਆਲ ਪ੍ਰਭੂ! ਹੇ ਠਾਕੁਰ! ਤੇਰੇ ਧਰਮ-ਅਸਥਾਨਾਂ ਵਿਚ, ਤੇਰੇ ਸੰਤ ਜਨ ਸਦਾ ਤੇਰਾ ਕੀਰਤਨ ਗਾਂਦੇ ਹਨ।

ਪਦ ਅਰਥ ਦੈਆਰ = ਦਯਾਲ, ਦਇਆਲ। ਗਾਵਹੇ = ਗਾਵਹਿ, ਗਾਂਦੇ ਹਨ। {ਨੋਟ: ਬਾਬਾ ਮੋਹਨ ਜੀ ਦਾ ਕੀਰਤਨ ਕਿਤੇ ਭੀ ਕਿਸੇ ਭੀ ਧਰਮਸਾਲਾ ਵਿਚ ਕੋਈ ਸੰਤ ਜਨ ਕਦੇ ਨਾਹ ਗਾਂਦੇ ਰਹੇ ਹਨ, ਨਾ ਹੁਣ ਗਾਂਦੇ ਹਨ}।

SikhNet (Spanish)Tu Santuario es Glorioso, oh Maestro Benéfico, y todos cantan Tu Alabanza.

ਜਹ ਸਾਧ ਸੰਤ ਇਕਤ੍ਰ ਹੋਵਹਿ; ਤਹਾ ਤੁਝਹਿ ਧਿਆਵਹੇ ॥

jeh saadh sant ikatr hoveh; tahaa tujheh dhiaavahe |

Sant Singh KhalsaWhere the Saints and the Holy gather together, there they meditate on you.
Manmohan SinghWhere the Saints and holy men assemble, there, they meditate on Thee.
Manmohan Singh (Punjabi)ਜਿਥੇ ਭਗਤ ਅਤੇ ਨੇਕ ਪੁਰਸ਼ ਇਥੱਠੇ ਹੁੰਦੇ ਹਨ ਓਥੇ ਉਹ ਤੇਰਾ ਹੀ ਆਰਾਧਨ ਕਰਦੇ ਹਨ।
Fareedkot Teekaਜਹਾਂ ਸ੍ਰੇਸ੍ਟ ਸੰਤ ਇਕਤ੍ਰ ਹੋਤੇ ਹੈਂ ਤਹਾਂ ਤੁਝ ਕੌ ਹੀ ਵਹੁ ਧਿਆਵਤੇ ਹੈਂ॥
Prof. Sahib Singh(ਹੇ ਮੋਹਨ!) ਜਿਥੇ ਭੀ ਸਾਧ ਸੰਤ ਇਕੱਠੇ ਹੁੰਦੇ ਹਨ ਉਥੇ ਤੈਨੂੰ ਹੀ ਧਿਆਉਂਦੇ ਹਨ।

ਪਦ ਅਰਥ ਤੁਝਹਿ = (ਹੇ ਮੋਹਨ ਪ੍ਰਭੂ!) ਤੈਨੂੰ। {ਬਾਬਾ ਮੋਹਨ ਜੀ ਨੂੰ ਨਹੀਂ}।

SikhNet (Spanish)En donde sea que se reúnen los Santos, habitan en Ti.

ਕਰਿ ਦਇਆ ਮਇਆ ਦਇਆਲ ਸੁਆਮੀ; ਹੋਹੁ ਦੀਨ ਕ੍ਰਿਪਾਰਾ ॥

kar deaa meaa deaal suaamee; hohu deen kripaaraa |

Sant Singh KhalsaBe Kind and Compassionate, O Merciful Lord; be Merciful to the meek.
Manmohan SinghShow compassion and kindness, O Merciful Lord, and by king to the meek.
Manmohan Singh (Punjabi)ਰਹਿਮਤ ਤੇ ਮਿਹਰ ਧਾਰ ਹੇ ਮਿਹਰਬਾਨ ਮਾਲਕ! ਅਤੇ ਮਸਕੀਨਾਂ ਊਤੇ ਮਾਇਆਵਾਨ ਹੋ।
Fareedkot Teekaਹੇ ਦ੍ਯਾਲ ਸਵਾਮੀ! ਅਪਨੀ ਦਯਾ ਮਯਾ, ਭਾਵ ਅਤੀ ਕਿਰਪਾ ਕਰ ਕੇ ਮੈਂ ਦੀਨ ਪਰ ਕਿਰਪਾਲੁ ਹੋਵੋ॥
Prof. Sahib Singhਹੇ ਦਇਆ ਦੇ ਘਰ ਮੋਹਨ! ਹੇ ਸਭ ਦੇ ਮਾਲਕ ਮੋਹਨ! ਤੂੰ ਦਇਆ ਕਰ ਕੇ ਤਰਸ ਕਰ ਕੇ ਗਰੀਬਾਂ ਅਨਾਥਾਂ ਉਤੇ ਕਿਰਪਾਲ ਹੁੰਦਾ ਹੈਂ।

ਪਦ ਅਰਥ ਸੁਆਮੀ = ਹੇ ਸੁਆਮੀ ਪ੍ਰਭੂ! {ਬਾਬਾ ਮੋਹਨ ਜੀ ਨੂੰ ਨਹੀਂ ਕਿਹਾ ਜਾ ਰਿਹਾ}। ਕ੍ਰਿਪਾਰਾ = ਕਿਰਪਾਲ।

SikhNet (Spanish)Ten piedad de mí, oh ser Bondadoso,

ਬਿਨਵੰਤਿ ਨਾਨਕ. ਦਰਸ ਪਿਆਸੇ; ਮਿਲਿ ਦਰਸਨ ਸੁਖੁ ਸਾਰਾ ॥੧॥

binavant naanak. daras piaase; mil darasan sukh saaraa |1|

Sant Singh KhalsaPrays Nanak, I thirst for the Blessed Vision of Your Darshan; receiving Your Darshan, I am totally at peace. ||1||
Manmohan SinghSupplicates Nanak, I am thirsting for a sight of Thee. By obtaining a view of Thine I receive all the happiness.
Manmohan Singh (Punjabi)ਨਾਨਕ ਜੋਦੜੀ ਕਰਦਾ ਹੈ, ਮੈਂ ਤੇਰੇ ਦੀਦਾਰ ਲਈ ਤਿਹਾਇਆ ਹਾਂ। ਤੇਰਾ ਦੀਦਾਰ ਪ੍ਰਾਪਤ ਕਰਕੇ ਮੈਂ ਸਮੂਹ ਖੁਸ਼ੀ ਪਾ ਲੈਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਆਪ ਕੇ ਦਰਸਨ ਕਰਨੇ ਕੇ ਪਿਆਸੇ ਹੈਂ, ਆਪ ਕੇ ਦਰਸਨ ਸੇ ਸਾਰਾ ਸੁਖ ਮਿਲੇਗਾ॥੧॥
Prof. Sahib Singh(ਹੇ ਮੋਹਨ!) ਨਾਨਕ ਬੇਨਤੀ ਕਰਦਾ ਹੈ-ਤੇਰੇ ਦਰਸ਼ਨ ਦੇ ਪਿਆਸੇ (ਤੇਰੇ ਸੰਤ ਜਨ) ਤੈਨੂੰ ਮਿਲ ਕੇ ਤੇਰੇ ਦਰਸਨ ਦਾ ਸੁਖ ਮਾਣਦੇ ਹਨ ॥੧॥

ਪਦ ਅਰਥ ਦਰਸਨ ਸੁਖੁ = ਦਰਸਨ ਦਾ ਸੁਖ। ਸਾਰਾ = ਲੈਂਦੇ ਹਨ ॥੧॥

* ਨੋਟ: ਕਿਸੇ ਘੜੀ ਹੋਈ ਸਾਖੀ ਉਤੇ ਇਤਬਾਰ ਕਰ ਕੇ ਇਸ ਲਫ਼ਜ਼ 'ਮੋਹਨ' ਨੂੰ ਬਾਬਾ ਮੋਹਨ ਵਾਸਤੇ ਵਰਤਣਾ ਭਾਰੀ ਭੁੱਲ ਹੈ। ਬਾਬਾ ਮੋਹਨ ਜੀ ਦੇ ਛੋਟੇ ਜਿਹੇ ਚੁਬਾਰੇ ਨੂੰ ਸਤਿਗੁਰੂ ਜੀ 'ਮਹਲ ਅਪਾਰਾ' ਨਹੀਂ ਆਖ ਸਕਦੇ ਸਨ।

SikhNet (Spanish)Nanak te reza para que pueda compartir Tu Visión y lograr la Paz que la Piedad trae consigo.(1)

ਮੋਹਨ. ਤੇਰੇ ਬਚਨ ਅਨੂਪ; ਚਾਲ ਨਿਰਾਲੀ ॥

mohan. tere bachan anoop; chaal niraalee |

Sant Singh KhalsaO Mohan, your speech is incomparable; wondrous are your ways.
Manmohan SinghO Mohan, beyond-praise is Thy speech, and singular is Thine department.
Manmohan Singh (Punjabi)ਹੇ ਮੋਹਨ! ਉਪਮਾ-ਰਹਿਤ ਹੈ ਤੇਰੀ ਬੋਲ ਬਾਣੀ ਅਤੇ ਅਨੋਖੀ ਹੈ ਤੇਰੀ ਰਹਿਣੀ ਬਹਿਣੀ।
Fareedkot Teekaਹੇ ਮੋਹਨ ਜੀ! ਆਪ ਕੇ ਬਚਨ ਅਨੂਪ ਹੈਂ ਔਰ (ਚਾਲ) ਮ੍ਰਿਯਾਦਾ ਆਪ ਕੀ ਨਿਰਾਲੀ ਅਰਥਾਤ ਸਭ ਸੇ ਭਿੰਨ ਹੈ। ਚਾਲ ਕਾ ਭਾਵ ਇਹ ਹੈ, ਜੋ ਮੋਹਨ ਜੀ ਜੋਗ ਮਾਰਗੀ ਥੇ॥
Prof. Sahib Singhਹੇ ਮੋਹਨ! ਤੇਰੀ ਸਿਫ਼ਤ-ਸਾਲਾਹ ਦੇ ਬਚਨ ਸੋਹਣੇ ਲੱਗਦੇ ਹਨ, ਤੇਰੀ ਚਾਲ (ਜਗਤ ਦੇ ਜੀਵਾਂ ਦੀ ਚਾਲ ਨਾਲੋਂ) ਵੱਖਰੀ ਹੈ।

ਪਦ ਅਰਥ ਮੋਹਨ = ਹੇ ਮੋਹਨ ਪ੍ਰਭੂ! ਅਨੂਪ = ਸੋਹਣੇ। ਨਿਰਾਲੀ = ਅਨੋਖੀ, ਵੱਖਰੀ ਕਿਸਮ ਦੀ।

SikhNet (Spanish)Oh Mojan, Maravilloso es Tu Hablar, Maravillosas Tus Maneras.

ਮੋਹਨ. ਤੂੰ ਮਾਨਹਿ ਏਕੁ ਜੀ; ਅਵਰ ਸਭ ਰਾਲੀ ॥

mohan. toon maaneh ek jee; avar sabh raalee |

Sant Singh KhalsaO Mohan, you believe in the One. Everything else is dust to you.
Manmohan SinghO Mohan, thou believes in One. All else is as dust to Thee.
Manmohan Singh (Punjabi)ਹੇ ਮੋਹਨ, ਤੂੰ ਇਕ ਵਾਹਿਗੁਰੂ ਨੂੰ ਹੀ ਮੰਨਦਾ ਹੈਂ। ਤੇਰੇ ਲਈ ਹੋਰ ਸਾਰਾ ਕੁਝ ਖੇਹ ਦੇ ਤੁੱਲ ਹੈ।
Fareedkot Teekaਜੋ ਮੋਹਿਨ ਜੀ ਤੁਮ ਏਕ ਕੋ ਹੀ ਜੀ ਮੇਂ ਮਾਨਤੇ ਹੋ ਔਰ ਸਭ ਕੋ (ਰਾਲੀ) ਖਾਕ ਵਤ ਬਿਅਰਥ ਜਾਨਿਆ ਹੈ॥
Prof. Sahib Singhਹੇ ਮੋਹਨ ਜੀ! (ਸਾਰੇ ਜੀਵ) ਸਿਰਫ਼ ਤੈਨੂੰ ਹੀ (ਸਦਾ ਕਾਇਮ ਰਹਿਣ ਵਾਲਾ) ਮੰਨਦੇ ਹਨ, ਹੋਰ ਸਾਰੀ ਸ੍ਰਿਸ਼ਟੀ ਨਾਸ-ਵੰਤ ਹੈ।

ਪਦ ਅਰਥ ਤੂੰ = ਤੈਨੂੰ। {ਨੋਟ: ਲਫ਼ਜ਼ 'ਤੂੰ' 'ਤੈਨੂੰ' ਦੇ ਅਰਥ ਵਿਚ ਅਨੇਕਾਂ ਵਾਰੀ ਵਰਤਿਆ ਮਿਲਦਾ ਹੈ। ਵੰਨਗੀ ਮਾਤ੍ਰ ਵੇਖੋ: 'ਜਿਨਿ ਤੂੰ ਸਾਜਿ ਸਵਾਰਿਆ' (ਸਿਰੀ ਰਾਗ ਮ: ੫, ਪੰਨਾ ੫੧), 'ਜਿਨ ਤੂੰ ਸੇਵਿਆ ਭਾਉ ਕਰਿ' (ਸਿਰੀ ਰਾਗ ਮ: ੫, ਪੰਨਾ ੫੨), 'ਗੁਰਮਤਿ ਤੂੰ ਸਲਾਹਣਾ' (ਸਿਰੀ ਰਾਗ ਮ: ੧, ਪੰਨਾ ੬੧), 'ਜਿਨ ਤੂੰ ਜਾਤਾ' (ਮਾਝ ਮ: ੫, ਪੰਨਾ ੧੦੦), 'ਤਿਸੁ ਕੁਰਬਾਨੀ ਜਿਨਿ ਤੂੰ ਸੁਣਿਆ' (ਮਾਝ ਮ: ੫, ਪੰਨਾ ੧੦੨), 'ਗੁਰ ਪਰਸਾਦੀ ਤੂੰ ਪਾਵਣਿਆ' (ਮਾਝ ਮ: ੫, ਪੰਨਾ ੧੩੦), 'ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ' (ਸੁਖਮਨੀ ਮ: ੫, ਪੰਨਾ ੨੬੬)}।

SikhNet (Spanish)Tú vives en el Uno solamente, para ti todo lo demás es como el polvo.

ਮਾਨਹਿ ਤ ਏਕੁ. ਅਲੇਖੁ ਠਾਕੁਰੁ; ਜਿਨਹਿ ਸਭ ਕਲ ਧਾਰੀਆ ॥

maaneh ta ek. alekh tthaakur; jineh sabh kal dhaareea |

Sant Singh KhalsaYou adore the One Lord, the Unknowable Lord and Master; His Power gives Support to all.
Manmohan SinghThou adorest the One incomputable Lord, who, through His Omnipotence is giving support to all the universe.
Manmohan Singh (Punjabi)ਤੂੰ ਇਕ ਲੇਖੇ ਪੱਤੇ ਤੋਂ ਉਚੇਰੇ ਸਾਹਿਬ ਦੀ ਉਪਾਸ਼ਨਾ ਕਰਦਾ ਹੈਂ ਜੋ ਆਪਣੀ ਅਪਾਰ ਸ਼ਕਤੀ ਰਾਹੀਂ ਸਾਰੇ ਆਲਮ ਨੂੰ ਆਸਰਾ ਦੇ ਰਿਹਾ ਹੈ।
Fareedkot Teekaਤੁਮ ਏਕ ਅਲੇਖ ਠਾਕਰ ਕੋ ਮਾਨਤੇ ਹੋ। ਜਿਸ ਏਕ ਨੇ ਹੀ ਸਭ ਮੇਂ ਕਲਾ ਧਾਰੀ ਹੈ॥
Prof. Sahib Singhਹੇ ਮੋਹਨ! ਸਿਰਫ਼ ਤੈਨੂੰ ਇਕ ਨੂੰ (ਅਸਥਿਰ) ਮੰਨਦੇ ਹਨ-ਸਿਰਫ਼ ਤੈਨੂੰ-ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਜੋ ਤੂੰ ਸਭ ਦਾ ਪਾਲਣਹਾਰ ਹੈਂ, ਤੇ ਜਿਸ ਤੈਂ ਨੇ ਸਾਰੀ ਸ੍ਰਿਸ਼ਟੀ ਵਿਚ ਆਪਣੀ ਸੱਤਾ ਵਰਤਾਈ ਹੋਈ ਹੈ।

ਪਦ ਅਰਥ ਮਾਨਹਿ = (ਸਾਰੇ ਜੀਵ) ਮੰਨਦੇ ਹਨ। ਰਾਲੀ = ਮਿੱਟੀ, ਨਾਸਵੰਤ। ਜਿਨਹਿ = ਜਿਸ ਨੇ। ਕਲ = ਸੱਤਾ, ਤਾਕਤ।

SikhNet (Spanish)Tú crees solamente en el Único Maestro, el Inefable,

ਤੁਧੁ ਬਚਨਿ ਗੁਰ ਕੈ ਵਸਿ ਕੀਆ; ਆਦਿ ਪੁਰਖੁ ਬਨਵਾਰੀਆ ॥

tudh bachan gur kai vas keea; aad purakh banavaareea |

Sant Singh KhalsaThrough the Guru's Word, you have captured the heart of the Primal Being, the Lord of the World.
Manmohan SinghBy Guru's instruction, thou hast captured the heart of Creator, the Primal Being.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਮੁੱਢਲੀ ਵਿਅਕਤੀ ਸਿਰਜਣਹਾਰ ਦੇ ਦਿਲ ਨੂੰ ਜਿੱਤ ਲਿਆ ਹੈ।
Fareedkot Teekaਤੁਮਨੇ ਸ੍ਰੀ ਗੁਰੂ ਅਮਰਦਾਸ ਜੀ ਕੇ ਬਚਨ ਕਰ ਆਦਿ ਪੁਰਖ ਬਨਵਾਰੀ ਕੋ ਅਪਨੇ ਵਸ ਕਰ ਲੀਆ ਹੈ॥
Prof. Sahib Singhਹੇ ਮੋਹਨ! ਤੈਨੂੰ (ਤੇਰੇ ਭਗਤਾਂ ਨੇ) ਗੁਰੂ ਦੇ ਬਚਨ ਦੀ ਰਾਹੀਂ (ਪਿਆਰ-) ਵੱਸ ਕੀਤਾ ਹੋਇਆ ਹੈ, ਤੂੰ ਸਭ ਦਾ ਮੁੱਢ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ ਸਾਰੇ ਜਗਤ ਦਾ ਮਾਲਕ ਹੈਂ।

ਪਦ ਅਰਥ ਤੁਧੁ = ਤੈਨੂੰ। ਬਚਨਿ = ਬਚਨ ਦੀ ਰਾਹੀਂ। ਬਨਵਾਰੀਆ = ਜਗਤ ਦਾ ਮਾਲਕ।

SikhNet (Spanish)Quien maneja todos los poderes.

ਤੂੰ ਆਪਿ ਚਲਿਆ. ਆਪਿ ਰਹਿਆ; ਆਪਿ ਸਭ ਕਲ ਧਾਰੀਆ ॥

toon aap chaliaa. aap rahiaa; aap sabh kal dhaareea |

Sant Singh KhalsaYou Yourself move, and You Yourself stand still; You Yourself support the whole creation.
Manmohan SinghMy Master, Thyself Thou movest Thyself standest still, and Thyself art supporting the entire structure.
Manmohan Singh (Punjabi)ਮੇਰੇ ਮਾਲਕ ਤੂੰ ਖੁਦ ਹੀ ਟੁਰਦਾ ਹੈਂ, ਖੁਦ ਹੀ ਅਡੋਲ ਖਲੋਦਾਂ ਹੈ ਅਤੇ ਖੁਦ ਹੀ ਸਾਰੀ ਬਨਾਵਟ ਨੂੰ ਥੰਮ੍ਹ ਰਿਹਾ ਹੈਂ।
Fareedkot Teekaਤੂੰ ਆਪ ਹੀ ਸ੍ਰੀ ਗੁਰੂ ਅਮਰਦਾਸ ਸਾਹਿਬ ਸਰੂਪ ਹੋ ਕਰ ਸੰਸਾਰ ਥੀਂ ਚਲਿਆ ਹੈਂ ਔਰ ਆਪ ਹੀ ਮੋਹਨ ਜੀ ਸਰੂਪ ਕਰ ਕੇ ਇਸ ਜਗਤ ਮੇਂ ਰਹਿਆ ਹੈਂ ਅਰੁ ਤੈਨੇ ਆਪ ਹੀ ਸਰਬ ਸਕਤੀਆਂ ਧਾਰੀਆਂ ਹੈਂ॥
Prof. Sahib Singhਹੇ ਮੋਹਨ! (ਸਾਰੇ ਜੀਵਾਂ ਵਿਚ ਮੌਜੂਦ ਹੋਣ ਕਰਕੇ) ਤੂੰ ਆਪ ਹੀ (ਉਮਰ ਭੋਗ ਕੇ ਜਗਤ ਤੋਂ) ਚਲਾ ਜਾਂਦਾ ਹੈਂ, ਫਿਰ ਭੀ ਤੂੰ ਹੀ ਆਪ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਹੀ ਜਗਤ ਵਿਚ ਆਪਣੀ ਸੱਤਾ ਵਰਤਾਈ ਹੋਈ ਹੈ।
SikhNet (Spanish)Te pido en honesta oración, salva nuestro honor,

ਬਿਨਵੰਤਿ ਨਾਨਕ. ਪੈਜ ਰਾਖਹੁ; ਸਭ ਸੇਵਕ ਸਰਨਿ ਤੁਮਾਰੀਆ ॥੨॥

binavant naanak. paij raakhahu; sabh sevak saran tumaareea |2|

Sant Singh KhalsaPrays Nanak, please preserve my honor; all Your servants seek the Protection of Your Sanctuary. ||2||
Manmohan SinghPray Nanak, preserve mine honour. All Thy slaves seek Thine sanctuary.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਮੇਰੀ ਪੱਤ-ਆਬਰੂ ਦੀ ਰਖਵਾਲੀ ਕਰ। ਤੇਰੇ ਸਾਰੇ ਗੋਲੇ ਤੇਰੀ ਪਨਾਹ ਲੋੜਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੀ (ਪੈਜ) ਪ੍ਰਤਗ੍ਯਾ ਰਾਖੀਏ, ਕਿਉਂਕਿ ਹਮ ਸਭ ਸੇਵਕ ਆਇ ਕਰ ਤੁਮਾਰੀ ਸਰਨ ਪੜੇ ਹੈਂ॥੨॥
Prof. Sahib Singhਨਾਨਕ ਬੇਨਤੀ ਕਰਦਾ ਹੈ-(ਆਪਣੇ ਸੇਵਕਾਂ ਦੀ ਤੂੰ ਆਪ ਹੀ) ਲਾਜ ਰੱਖਦਾ ਹੈਂ, ਸਾਰੇ ਸੇਵਕ-ਭਗਤ ਤੇਰੀ ਸਰਨ ਪੈਂਦੇ ਹਨ ॥੨॥

ਪਦ ਅਰਥ ਪੈਜ = ਲਾਜ ॥੨॥

SikhNet (Spanish)porque todos Tus Sirvientes buscan su Refugio en Ti. (2)

ਮੋਹਨ. ਤੁਧੁ ਸਤਸੰਗਤਿ ਧਿਆਵੈ; ਦਰਸ ਧਿਆਨਾ ॥

mohan. tudh satasangat dhiaavai; daras dhiaanaa |

Sant Singh KhalsaO Mohan, the Sat Sangat, the True Congregation, meditates on you; they meditate on the Blessed Vision of Your Darshan.
Manmohan SinghO Enchanter, the congregation of Saints meditates on Thee and thinks of seeing Thy sight.
Manmohan Singh (Punjabi)ਹੇ ਮਨ ਨੂੰ ਵੱਸ ਕਰਨ ਵਾਲੇ ਸਾਧ ਸੰਗਤ ਤੈਨੂੰ ਸਿਮਰਦੀ ਹੈ ਅਤੇ ਤੇਰਾ ਦੀਦਾਰ ਦੇਖਣ ਦਾ ਖਿਆਲ ਧਾਰੀ ਬੈਠੀ ਹੋਈ ਹੈ।
Fareedkot Teekaਹੇ ਮੋਹਿਨ ਜੀ! ਤੁਝ ਕੋ ਸਤਸੰਗਤ ਧਿਆਵਤੀ ਹੈ ਔਰੁ ਹਮ ਭੀ ਤੇਰੇ ਦਰਸਨ ਕਾ ਧਿਆਨ ਕਰਤੇ ਹੈਂ॥
Prof. Sahib Singhਹੇ ਮੋਹਨ ਪ੍ਰਭੂ! ਤੈਨੂੰ ਸਾਧ ਸੰਗਤਿ ਧਿਆਉਂਦੀ ਹੈ, ਤੇਰੇ ਦਰਸਨ ਦਾ ਧਿਆਨ ਧਰਦੀ ਹੈ।

ਪਦ ਅਰਥ ਤੁਧੁ = ਤੈਨੂੰ।

SikhNet (Spanish)Oh Mojan, todos en la Congregación Santa piensan en Ti, y concentran su atención en Tu Visión.

ਮੋਹਨ. ਜਮੁ ਨੇੜਿ, ਨ ਆਵੈ; ਤੁਧੁ ਜਪਹਿ ਨਿਦਾਨਾ ॥

mohan. jam nerr, na aavai; tudh japeh nidaanaa |

Sant Singh KhalsaO Mohan, the Messenger of Death does not even approach those who meditate on You, at the last moment.
Manmohan SinghDeath's Myrmidon draws not near him, who at the last moment thinks of Thee, O Fascinator.
Manmohan Singh (Punjabi)ਮੌਤ ਦਾ ਫਰਿਸ਼ਤਾ ਉਸ ਦੇ ਲਾਗੇ ਨਹੀਂ ਲਗਦਾ, ਜੋ ਅਖੀਰ ਦੇ ਮੁਹਤ ਤੈਨੂੰ ਯਾਦ ਕਰਦਾ ਹੈ, ਹੇ ਚਿੱਤ ਚੁਰਾਉਣਹਾਰ!
Fareedkot Teekaਹੇ ਮੋਹਿਨ ਜੀ! (ਨਿਦਾਨਾ) ਅੰਤ ਕੋ ਤਿਨ ਕੇ ਜਮ ਨਜੀਕ ਨਹੀਂ ਆਵਤਾ ਹੈ, ਜੋ ਤੁਝ ਕੋ ਜਪਤੇ ਹੈਂ॥
Prof. Sahib Singhਹੇ ਮੋਹਨ ਪ੍ਰਭੂ! ਜੇਹੜੇ ਜੀਵ ਤੈਨੂੰ ਜਪਦੇ ਹਨ, ਅੰਤ ਵੇਲੇ ਮੌਤ ਦਾ ਸਹਮ ਉਹਨਾਂ ਦੇ ਨੇੜੇ ਨਹੀਂ ਢੁਕਦਾ।

ਪਦ ਅਰਥ ਮੋਹਨ = ਹੇ ਮੋਹਨ ਪ੍ਰਭੂ। ਨਿਦਾਨਾ = ਅੰਤ ਨੂੰ।

SikhNet (Spanish)Quien tiene Tu Visión está a salvo de la muerte;

ਜਮਕਾਲੁ. ਤਿਨ ਕਉ ਲਗੈ ਨਾਹੀ; ਜੋ ਇਕ ਮਨਿ ਧਿਆਵਹੇ ॥

jamakaal. tin kau lagai naahee; jo ik man dhiaavahe |

Sant Singh KhalsaThe Messenger of Death cannot touch those who meditate on You single-mindedly.
Manmohan SinghDeath's Courier touches him not, who with single mind meditates on the Lord.
Manmohan Singh (Punjabi)ਮੌਤ ਦਾ ਦੂਤ ਉਸ ਨੂੰ ਛੂੰਹਦਾ ਤੱਕ ਨਹੀਂ ਜੋ ਇਕ ਚਿੱਤ ਨਾਲ ਸਾਹਿਬ ਦਾ ਸਿਮਰਨ ਕਰਦਾ ਹੈ।
Fareedkot Teekaਤਿਨ ਕੋ ਜਮ ਕਾਲੁ ਲਾਗਤਾ ਨਹੀਂ ਜੋ ਤੁਝ ਕੋ ਏਕ ਮਨ ਹੋਇ ਕਰ ਧਿਆਵਤੇ ਹੈਂ॥
Prof. Sahib Singhਜੇਹੜੇ ਤੈਨੂੰ ਇਕਾਗਰ ਮਨ ਨਾਲ ਧਿਆਉਂਦੇ ਹਨ, ਮੌਤ ਦਾ ਸਹਮ ਉਹਨਾਂ ਨੂੰ ਪੋਹ ਨਹੀਂ ਸਕਦਾ (ਆਤਮਕ ਮੌਤ ਉਹਨਾਂ ਉਤੇ ਪ੍ਰਭਾਵ ਨਹੀਂ ਪਾ ਸਕਦੀ)।

ਪਦ ਅਰਥ ਲਗੈ ਨਾਹੀ = ਪੋਹ ਨਹੀਂ ਸਕਦਾ। ਇਕ ਮਨਿ = ਇਕਾਗਰ ਮਨ ਨਾਲ। ਧਿਆਵਹੇ = ਧਿਆਵਹਿ, ਧਿਆਉਂਦੇ ਹਨ।

SikhNet (Spanish)la muerte no les toca a aquéllos que están en verdad entonados contigo con toda la concentración de su mente.

ਮਨਿ ਬਚਨਿ ਕਰਮਿ. ਜਿ ਤੁਧੁ ਅਰਾਧਹਿ; ਸੇ ਸਭੇ ਫਲ ਪਾਵਹੇ ॥

man bachan karam. ji tudh araadheh; se sabhe fal paavahe |

Sant Singh KhalsaThose who worship and adore You in thought, word and deed, obtain all fruits and rewards.
Manmohan SinghHe, who in thought, word and deed remembers Thee, O Master, obtains all the fruits.
Manmohan Singh (Punjabi)ਜੋ ਆਪਣੇ ਖਿਆਲ ਸ਼ਬਦ ਅਤੇ ਅਮਰ ਰਾਹੀਂ ਹੇ ਮਾਲਕ! ਤੈਨੂੰ ਧਿਆਉਂਦਾ ਹੈ, ਉਹ ਸਾਰੇ ਮੇਵੇ ਪਾ ਲੈਂਦਾ ਹੈ।
Fareedkot Teekaਜੋ ਪੁਰਸ ਮਨ ਬਚ ਕਰਮ ਕਰ ਕੇ ਤੁਝ ਕੋ ਅਰਾਧਤੇ ਹੈਂ, ਸੋ ਧਰਮੁ, ਅਰਥੁ, ਕਾਮੁ, ਮੋਖੁ ਸੰਪੂਰਨ ਫਲੋਂ ਕੋ ਪਾਵਤੇ ਹੈਂ॥
Prof. Sahib Singhਜੇਹੜੇ ਮਨੁੱਖ ਆਪਣੇ ਮਨ ਦੀ ਰਾਹੀਂ, ਉਹ ਆਪਣੇ ਬੋਲ ਦੀ ਰਾਹੀਂ, ਆਪਣੇ ਕਰਮ ਦੀ ਰਾਹੀਂ, ਤੈਨੂੰ ਯਾਦ ਕਰਦੇ ਰਹਿੰਦੇ ਹਨ, ਉਹ ਸਾਰੇ (ਮਨ-ਇੱਛਤ) ਫਲ ਪ੍ਰਾਪਤ ਕਰ ਲੈਂਦੇ ਹਨ।

ਪਦ ਅਰਥ ਮਨਿ = ਮਨ ਦੀ ਰਾਹੀਂ। ਬਚਨਿ = ਬਚਨ ਦੀ ਰਾਹੀਂ। ਕਰਮਿ = ਕਰਮ ਦੀ ਰਾਹੀਂ। ਪਾਵਹੇ = ਪਾਵਹਿ, ਪਾਂਦੇ ਹਨ।

SikhNet (Spanish)Aquél que habita en Ti en palabra, pensamiento y acción, logra todo lo que busca.

ਮਲ ਮੂਤ ਮੂੜ. ਜਿ ਮੁਗਧ ਹੋਤੇ; ਸਿ ਦੇਖਿ ਦਰਸੁ ਸੁਗਿਆਨਾ ॥

mal moot moorr. ji mugadh hote; si dekh daras sugiaanaa |

Sant Singh KhalsaThose who are foolish and stupid, filthy with urine and manure, become all-knowing upon gaining the Blessed Vision of Your Darshan.
Manmohan SinghThy, who are filthy like ordure, and urine, silly and stupid, become good divines on seeing Thine sight.
Manmohan Singh (Punjabi)ਜੋ ਗੰਦਗੀ ਤੇ ਪਿਸ਼ਾਬ ਵਰਗੇ ਗੰਦੇ ਮੂਰਖ ਅਤੇ ਬੇਵਕੂਫ ਹਨ ਉਹ ਤੇਰਾ ਦਰਸ਼ਨ ਵੇਖ ਕੇ ਸਰੇਸ਼ਟ ਬ੍ਰਹਿਮਬੇਤਾ ਹੋ ਜਾਂਦੇ ਹਨ।
Fareedkot Teekaਮਲ ਮੂਤ੍ਰ ਵਤ ਜੋ ਮਲੀਨ ਮਨ ਵਾਰੇ ਮੂਰਖੋਂ ਸੇ ਅਤੀ ਮੂਰਖ ਭੀ ਹੋਤੇ ਹੈਂ, ਵਹੁ ਭੀ ਆਪ ਕਾ ਦਰਸਨੁ ਦੇਖ ਕਰ ਕੇ ਸ੍ਰੇਸਟ ਗਿਆਨ ਸੰਯੁਕਤ ਹੋ ਗਏ ਹੈਂ॥
Prof. Sahib Singhਹੇ ਸਰਬ-ਵਿਆਪਕ! ਹੇ ਭਗਵਾਨ! ਉਹ ਮਨੁੱਖ ਭੀ ਤੇਰਾ ਦਰਸਨ ਕਰ ਕੇ ਉੱਚੀ ਸੂਝ ਵਾਲੇ ਹੋ ਜਾਂਦੇ ਹਨ ਜੋ (ਪਹਿਲਾਂ) ਗੰਦੇ-ਕੁਕਰਮੀ ਤੇ ਮਹਾ ਮੂਰਖ ਹੁੰਦੇ ਹਨ।

ਪਦ ਅਰਥ ਮਲ ਮੂਤ = ਗੰਦੇ, ਵਿਕਾਰੀ। ਜਿ = ਜੇਹੜੇ ਮਨੁੱਖ। ਸਿ = ਉਹ। ਦੇਖਿ = ਵੇਖ ਕੇ। ਸੁਗਿਆਨਾ = ਸਿਆਣੇ।

SikhNet (Spanish)Aun los tontos, ignorantes y salvajes, se vuelven sabios al Verte.

ਬਿਨਵੰਤਿ ਨਾਨਕ. ਰਾਜੁ ਨਿਹਚਲੁ; ਪੂਰਨ ਪੁਰਖ ਭਗਵਾਨਾ ॥੩॥

binavant naanak. raaj nihachal; pooran purakh bhagavaanaa |3|

Sant Singh KhalsaPrays Nanak, Your Kingdom is Eternal, O Perfect Primal Lord God. ||3||
Manmohan SinghPrays Nanak, O my Omnipresent Lord God, ever-stable is Thy sovereignty.
Manmohan Singh (Punjabi)ਨਾਨਕ ਪ੍ਰਾਰਥਨਾਂ ਕਰਦਾ ਹੈ, ਹੇ ਮੇਰੇ ਪਰੀਪੂਰਨ ਵਾਹਿਗੁਰੂ ਸੁਆਮੀ! ਸਦੀਵੀ ਸਥਿਰ ਹੈ, ਤੇਰੀ ਪਾਤਿਸ਼ਾਹੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪੂਰਨ ਪੁਰਖ ਭਗਵਾਨ! ਆਪ ਕਾ ਹੁਕਮ ਵਾ (ਰਾਜੁ) ਪ੍ਰਕਾਸ ਸਦਾ ਅਚਲੁ ਹੈ॥੩॥
Prof. Sahib Singhਨਾਨਕ ਬੇਨਤੀ ਕਰਦਾ ਹੈ-ਹੇ ਮੋਹਨ! ਤੇਰਾ ਰਾਜ ਸਦਾ ਕਾਇਮ ਰਹਿਣ ਵਾਲਾ ਹੈ ॥੩॥

ਪਦ ਅਰਥ ਪੂਰਨ ਪੁਰਖ = ਹੇ ਪੂਰਨ ਸਰਬ-ਵਿਆਪਕ! {ਬਾਬਾ ਮੋਹਨ ਜੀ ਨੂੰ ਇਉਂ ਸੰਬੋਧਨ ਨਹੀਂ ਕੀਤਾ ਜਾ ਸਕਦਾ ਸੀ} ॥੩॥

SikhNet (Spanish)Dice Nanak, Tu Campo de influencia es Eterno, porque Tú eres la Persona Perfecta, sí, Tú eres el Maestro Mismo.(3)

ਮੋਹਨ. ਤੂੰ ਸੁਫਲੁ ਫਲਿਆ; ਸਣੁ ਪਰਵਾਰੇ ॥

mohan. toon sufal faliaa; san paravaare |

Sant Singh KhalsaO Mohan, you have blossomed forth with the flower of your family.
Manmohan SinghO Mohan, Thou hast profitable fruition with Thy family.
Manmohan Singh (Punjabi)ਹੇ ਮੋਹਨ! ਤੂੰ ਆਪਣੇ ਆਰ-ਪਰਵਾਰ ਸਹਿਤ ਲਾਭਦਾਇਕ ਤਰੀਕੇ ਨਾਲ ਪ੍ਰਫੁਲਤ ਹੋਇਆ ਹੈਂ।
Fareedkot Teekaਹੇ ਮੋਹਿਨ ਜੀ! ਤੂੰ ਸਹਿਤ ਪਰਵਾਰ ਕੇ ਸ੍ਰੇਸਟ ਫਲੋਂ ਸੇ ਫਲਿਆ ਹੈਂ॥
Prof. Sahib Singhਹੇ ਮੋਹਨ ਪ੍ਰਭੂ! ਤੂੰ ਬੜਾ ਸੋਹਣਾ ਫਲਿਆ ਹੋਇਆ ਹੈਂ, ਤੂੰ ਬੜੇ ਵੱਡੇ ਪਰਵਾਰ ਵਾਲਾ ਹੈਂ।

ਪਦ ਅਰਥ ਮੋਹਨ = ਹੇ ਮੋਹਨ ਪ੍ਰਭੂ! ਸੁਫਲੁ = ਫਲ ਵਾਲਾ, ਬਾਗ-ਪਰਵਾਰ ਵਾਲਾ, ਜਗਤ-ਰੂਪ ਪਰਵਾਰ ਵਾਲਾ। ਸਣੁ = ਸਮੇਤ। ਸਣੁ ਪਰਵਾਰੇ = ਪਰਵਾਰ ਸਮੇਤ ਹੈਂ, ਬੇਅੰਤ ਜੀਵਾਂ ਦਾ ਪਿਤਾ ਹੈਂ।

SikhNet (Spanish)Oh Mojan, Tú has florecido con todos tus parientes;

ਮੋਹਨ. ਪੁਤ੍ਰ ਮੀਤ ਭਾਈ ਕੁਟੰਬ; ਸਭਿ ਤਾਰੇ ॥

mohan. putr meet bhaaee kuttanb; sabh taare |

Sant Singh KhalsaO Mohan, your children, friends, siblings and relatives have all been saved.
Manmohan SinghO Mohan, thine sons, friends, brothers and kith and kin all Thou hast saved.
Manmohan Singh (Punjabi)ਹੇ ਮੋਹਨ! ਆਪਣੇ ਸੁਤ ਮਿੱਤਰ, ਭਰਾ ਅਤੇ ਸਕਾ-ਸੈਨ ਸਾਰੇ ਤੂੰ ਬਚਾ ਲਏ ਹਨ।
Fareedkot Teekaਹੇ ਮੋਹਿਨ ਜੀ! ਤੁਮ ਨੇ ਅਪਨੇ ਮਿਤ੍ਰ ਭਾਈ ਆਦਿ ਕੁਟੰਬ ਕੇ ਲੋਕ ਸਭ ਤਾਰੇ ਹੈਂ॥
Prof. Sahib Singhਹੇ ਮੋਹਨ ਪ੍ਰਭੂ! ਪੁੱਤਰਾਂ ਭਰਾਵਾਂ ਮਿੱਤਰਾਂ ਵਾਲੇ ਵੱਡੇ ਵੱਡੇ ਟੱਬਰ ਤੂੰ ਸਾਰੇ ਦੇ ਸਾਰੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈਂ।

ਪਦ ਅਰਥ ਪੁਤ੍ਰ ਮੀਤ ਭਾਈ ਕੁਟੰਬ ਸਭਿ = ਪੁੱਤਰਾਂ ਮਿੱਤਰਾਂ, ਭਰਾਵਾਂ ਵਾਲੇ ਸਾਰੇ (ਅਨੇਕਾਂ) ਟੱਬਰ। {ਨੋਟ: ਬਾਬਾ ਮੋਹਨ ਜੀ ਨੇ ਸਾਰੀ ਉਮਰ ਵਿਆਹ ਨਹੀਂ ਸੀ ਕੀਤਾ, ਉਹਨਾਂ ਦਾ ਕੋਈ ਟੱਬਰ ਨਹੀਂ ਸੀ}।

SikhNet (Spanish)y todos tus hijos, amigos y familia están salvados.

ਤਾਰਿਆ ਜਹਾਨੁ. ਲਹਿਆ ਅਭਿਮਾਨੁ; ਜਿਨੀ ਦਰਸਨੁ ਪਾਇਆ ॥

taariaa jahaan. lahiaa abhimaan; jinee darasan paaeaa |

Sant Singh KhalsaYou save those who give up their egotistical pride, upon gaining the Blessed Vision of Your Darshan.
Manmohan SinghThou hast also saved those men, who having a view of Thee, have shed their ego.
Manmohan Singh (Punjabi)ਤੂੰ ਉਹਨਾਂ ਪੁਰਸ਼ਾਂ ਦਾ ਵੀ ਪਾਰ ਉਤਾਰ ਕਰ ਦਿੱਤਾ ਹੈ, ਜਿਨ੍ਹਾਂ ਨੇ ਤੇਰਾ ਦੀਦਾਰ ਪਾ ਕੇ ਆਪਣਾ ਹੰਕਾਰ ਛੱਡ ਦਿੱਤਾ ਹੈ।
Fareedkot Teekaਜਿਨੋਂ ਨੇ ਤੇਰਾ ਦਰਸਨ ਪਾਇਆ ਹੈ ਤਿਨੋਂ ਕਾ ਹੰਕਾਰੁ ਦੂਰ ਹੂਆ ਹੈ ਅਰ ਤਿਨ ਕੋ ਇਸ (ਜਹਾਨੁ) ਸੰਸਾਰ ਸੇ ਤਾਰਿਆ ਹੈ॥
Prof. Sahib Singhਹੇ ਮੋਹਨ! ਜਿਨ੍ਹਾਂ ਨੇ ਤੇਰਾ ਦਰਸਨ ਕੀਤਾ, ਉਹਨਾਂ ਦੇ ਅੰਦਰੋਂ ਤੂੰ ਅਹੰਕਾਰ ਦੂਰ ਕਰ ਦਿੱਤਾ। ਤੂੰ ਸਾਰੇ ਜਹਾਨ ਨੂੰ ਹੀ ਤਾਰਨ ਦੀ ਸਮਰੱਥਾ ਵਾਲਾ ਹੈਂ।

ਪਦ ਅਰਥ ਤਾਰਿਆ ਜਹਾਨੁ = ਤੂੰ ਸਾਰਾ ਜਹਾਨ ਤਾਰ ਦਿੱਤਾ {ਬਾਬਾ ਮੋਹਨ ਜੀ ਨਹੀਂ, ਇਹ ਮੋਹਨ-ਪ੍ਰਭੂ ਹੀ ਹੋ ਸਕਦਾ ਹੈ}।

SikhNet (Spanish)Es más, el mundo entero deja atrás a su ego y es salvado por Tu Presencia.

ਜਿਨੀ ਤੁਧਨੋ ਧੰਨੁ ਕਹਿਆ; ਤਿਨ ਜਮੁ ਨੇੜਿ. ਨ ਆਇਆ ॥

jinee tudhano dhan kahiaa; tin jam nerr. na aaeaa |

Sant Singh KhalsaThe Messenger of Death does not even approach those who call you 'blessed'.
Manmohan SinghDeath's Courier draws not near them who call Thee "Auspicious".
Manmohan Singh (Punjabi)ਮੌਤ ਦਾ ਦੂਤ ਉਹਨਾਂ ਦੇ ਨੇੜੇ ਨਹੀਂ ਢੁਕਦਾ ਜਿਹੜੇ ਤੈਨੂੰ ਕੀਰਤੀਮਾਨ ਆਖਦੇ ਹਨ।
Fareedkot Teekaਜਿਨੋਂ ਨੇ ਤੁਝ ਕੋ ਧੰਨ੍ਯ ਧੰਨ੍ਯ ਕਹਾ ਹੈ ਤਿਨੋਂ ਕੇ ਨਜ਼ੀਕ ਜਮੁ ਭੀ ਨਹੀਂ ਆਇਆ ਹੈ॥
Prof. Sahib Singhਹੇ ਮੋਹਨ! ਜਿਨ੍ਹਾਂ (ਵਡ-ਭਾਗੀਆਂ) ਨੇ ਤੇਰੀ ਸਿਫ਼ਤ-ਸਾਲਾਹ ਕੀਤੀ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ।
SikhNet (Spanish)Quien se postra ante Ti, no será tocado por la muerte;

ਬੇਅੰਤ ਗੁਣ ਤੇਰੇ. ਕਥੇ ਨ ਜਾਹੀ; ਸਤਿਗੁਰ ਪੁਰਖ ਮੁਰਾਰੇ ॥

beant gun tere. kathe na jaahee; satigur purakh muraare |

Sant Singh KhalsaYour Virtues are unlimited - they cannot be described, O True Guru, Primal Being, Destroyer of demons.
Manmohan SinghInfinite are Thine excellences. They cannot be described, O True Guru, the Lord-God.
Manmohan Singh (Punjabi)ਅਨੰਤ ਹਨ ਤੇਰੀਆਂ ਚੰਗਿਆਈਆਂ, ਉਹ ਬਿਆਨ ਕੀਤੀਆਂ ਨਹੀਂ ਜਾ ਸਕਦੀਆਂ। ਹੇ ਵਾਹਿਗੁਰੂ ਸੁਆਮੀ! ਸੱਚੇ ਗੁਰੂ ਜੀ।
Fareedkot Teekaਹੇ ਸਤਿਪੁਰਖ ਮੁਰਾਰੀ ਕੇ ਸਰੂਪ ਵੱਡੇ! ਤੇਰੇ ਬਿਅੰਤ ਗੁਣ ਹੈਂ ਹਮ ਸੇ ਕਥਨ ਨਹੀਂ ਕਰੇ ਜਾਤੇ ਹੈਂ॥
Prof. Sahib Singhਹੇ ਸਭ ਤੋਂ ਵੱਡੇ! ਸਰਬ-ਵਿਆਪਕ ਪ੍ਰਭੂ! ਤੇਰੇ ਗੁਣ ਬੇਅੰਤ ਹਨ, ਬਿਆਨ ਨਹੀਂ ਕੀਤੇ ਜਾ ਸਕਦੇ।
SikhNet (Spanish)¡Infinitos son Tus Méritos, Indescriptibles e Inefables, oh Verdadero Guru, oh Purusha, oh Destructor de los malvados!

ਬਿਨਵੰਤਿ ਨਾਨਕ. ਟੇਕ ਰਾਖੀ; ਜਿਤੁ ਲਗਿ ਤਰਿਆ ਸੰਸਾਰੇ ॥੪॥੨॥

binavant naanak. ttek raakhee; jit lag tariaa sansaare |4|2|

Sant Singh KhalsaPrays Nanak, Yours is that Anchor, holding onto which the whole world is saved. ||4||2||
Manmohan SinghSupplicated Nanak, Thou keepest that prop, by clinging to which the world, is saved.
Manmohan Singh (Punjabi)ਨਾਨਕ ਜੋਦੜੀ ਕਰਦਾ ਹੈ ਤੂੰ ਉਹ ਆਸਰਾ ਫੜਿਆ ਹੈ ਜਿਸ ਨਾਲ ਚਿੰਬੜ ਕੇ ਜਹਾਨ ਪਾਰ ਉਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੀ ਟੇਕ ਆਪ ਨੇ ਰਾਖੀ ਹੈ। ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸਰਨੀ ਲਗ ਕੇ ਸਭ ਸੰਸਾਰ ਤਰਿਆ ਕਰੇਗਾ ਸੋ ਬਾਣੀ ਸਾਨੂੰ ਬਖਸ਼ੀ ਹੈ। ਵਾ ਅੰਤਰੀਵ ਹੇ ਮੋਹਨ ਪਰਮੇਸ੍ਵਰ! ਤੇਰੇ ਬੈਕੁੰਠ ਆਦੀ ਲੋਕ ਊਚੇ ਮੰਦਰ ਹੈਂ ਔਰ ਸਤਸੰਗ ਰੂਪ ਅਪਾਰ ਮਹਲ ਹੈਂ। ਹੇ ਮੋਹਨ ਜੀ! ਤੇਰੇ ਦੁਆਰੇ ਸਤਿਸੰਗਿ ਰੂਪ ਧਰਮਸਾਲਾ ਮੇਂ ਸੰਤ ਸੋਹਤੇ ਹੈਂ। ਧਰਮ ਕਾ ਅਸਥਾਨ ਜੋ ਸਤਿਸੰਗ ਤਿਸ ਮੇਂ ਸੰਤ ਅਪਾਰ, ਹੇ ਦਿਆਲ ਠਾਕੁਰ! ਸਦਾ ਹੀ ਕੀਰਤਨ ਗਾਵਤੇ ਹੈਂ। ਜਹਾਂ ਸ੍ਰੇਸਟ ਸੰਤ ਏਕਠੇ ਹੋਤੇ ਹੈਂ ਤਹਾਂ ਹੇ ਪਰਮੇਸ੍ਵਰ ਜੀ! ਤੁਝ ਕੋ ਹੀ ਧਿਆਵਤੇ ਹੈਂ ਕਰੋ ਦਇਆ ਮਇਆ ਮੇਰੇ ਪਰ, ਵਾ ਹੇ ਦ੍ਯਾਲੁ ਸ੍ਵਾਮੀ! ਮੈਂ ਦੀਨ ਪਰ ਅਤਸੇ ਕ੍ਰਿਪਾਲ ਹੋਵੋ। ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤੇਰੇ ਦਰਸਨ ਕੇ ਪਿਆਸੇ ਹਾਂ। ਹਮ ਕੋ ਤੇਰਾ ਦਰਸਨ ਮਿਲੇ ਏਹੀ ਸ੍ਰੇਸ੍ਟ ਸੁਖੁ ਹੈ। ਹੇ ਮੋਹਨ ਜੀ! ਤੇਰੇ ਵੇਦ ਰੂਪ ਬਚਨ ਅਨੂਪੁ ਹੈਂ ਔਰੁ ਕਰਣੀ ਭੀ ਔਰੁ ਜੀਵੋਂ ਸੇ ਭਿੰਨ ਸ੍ਰਬ ਸ਼ਕਤੀਮਾਨ ਹੈ। ਹੇ ਮੋਹਨ! ਤੂੰ ਏਕ ਜੋ ਅਦੁਤੀਯ ਹੈਂ ਹਮ ਤੇਰੇ ਏਕ ਸਰੂਪ ਕੋ ਹੀ ਸਤਿ ਮਾਨਤੇ ਹੈਂ ਔਰੁ ਸਭ ਜੀਵੋਂ ਕੋ ਰਾਲੀ ਖੇਹ ਰੂਪ, ਭਾਵ ਮਿਥ੍ਯਾ ਮਾਨਤੇ ਹੈਂ। ਸੋ ਤੂੰ ਕੈਸਾ ਹੈਂ? ਹੇ ਏਕ ਅਲਖ ਠਾਕਰ! ਜਿਸ ਤੈਨੇ ਸ੍ਰਬ ਸਥਾਨੋ ਮੇਂ ਅਪਨੀ ਚੈਤੰਨ ਸਤਾ ਧਾਰੀ ਹੈ। ਆਦਿ ਪੁਰਖ ਸੰਸਾਰ ਬਨ ਕੇ ਵਾਲੀ ਤੁਮਾਰੇ ਕੋ ਗੁਰਾਂ ਕੇ ਬਚਨੋਂ ਕਰਿ ਭਗਤੋਂ ਨੇ ਵਸ ਕੀਆ ਹੈ। ਤੁਮ ਆਪ ਜੰਗਮ ਅਸਿਥਾਵਰ, ਵਾ ਜੀਵ ਕੁਟਸਥ ਹੋ। ਚਲ
Prof. Sahib Singhਨਾਨਕ ਬੇਨਤੀ ਕਰਦਾ ਹੈ-ਮੈਂ ਤੇਰਾ ਹੀ ਆਸਰਾ ਲਿਆ ਹੈ, ਜਿਸ ਆਸਰੇ ਦੀ ਬਰਕਤਿ ਨਾਲ ਮੈਂ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਰਿਹਾ ਹਾਂ ॥੪॥੨॥

ਪਦ ਅਰਥ ਟੇਕ = ਆਸਰਾ। ਜਿਤੁ = ਜਿਸ 'ਟੇਕ' ਦੀ ਬਰਕਤਿ ਨਾਲ ॥੪॥

SikhNet (Spanish)Nanak te reza, oh Mojan, me apoyo en Ti para que pueda nadar a través del mar de la existencia.(4-2)
Answers quote the Granth verbatim with Ang citations. AI commentary is not Gurbani and not a religious ruling.