ੴ

ਸਿੱਖਬਾਣੀ · SikhBani

ਪਤਿਤ ਅਸੰਖ ਪੁਨੀਤ ਕਰਿ ਪੁਨਹ ਪੁਨਹ ਬਲਿਹਾਰ ॥

patit asankh puneet kar punah punah balihaar
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 248 · 4 lines
Translations

ਗਉੜੀ₃ ਮਹਲਾ ੫ ॥

gaurree₃ mahalaa 5 |

Sant Singh KhalsaGauree, Fifth Mehl,
Manmohan SinghGauri 5th Guru.
Manmohan Singh (Punjabi)ਗਉੜੀ ਪਾਤਿਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਸਲੋਕੁ ॥

salok |

Sant Singh KhalsaSalok:
Manmohan SinghSalok.
Manmohan Singh (Punjabi)ਸਲੋਕ।
Fareedkot Teekaਸਲੋਕ ਮੂਲ ਰੂਪ ਹੈ ਔਰੁ ਛੰਤ ਤਿਸ ਕਾ ਟੀਕਾ ਰੂਪ ਹੈ।
Prof. Sahib Singhਸਲੋਕ।
SikhNet (Spanish)Slok

ਪਤਿਤ ਅਸੰਖ. ਪੁਨੀਤ ਕਰਿ; ਪੁਨਹ ਪੁਨਹ ਬਲਿਹਾਰ ॥

patit asankh. puneet kar; punah punah balihaar |

Sant Singh KhalsaCountless sinners have been purified; I am a sacrifice, over and over again, to You.
Manmohan SinghUncountable of sinners, Thou purifies, O Lord. Unto Thee, I am again and again a sacrifice.
Manmohan Singh (Punjabi)ਅਣਗਿਣਤ ਪਾਪੀਆਂ ਨੂੰ ਤੂੰ ਪਵਿੱਤਰ ਕਰਦਾ ਹੈਂ, ਹੇ ਸਾਹਿਬ! ਤੇਰੇ ਉਤੋਂ ਮੈਂ ਮੁੜ ਮੁੜ ਕੇ ਕੁਰਬਾਨ ਜਾਂਦਾ ਹਾਂ।
Fareedkot Teekaਹੇ ਮਨ! (ਅਸੰਖ) ਅਨੰਤ ਪਾਪੀਓਂ ਕੇ ਪਵਿਤ੍ਰ ਕਰਨੇ ਹਾਰਾ ਜੋ ਨਾਮ ਹੈ, ਤਿਸ ਪਰ ਵਾਰੰਵਾਰ ਬਲਿਹਾਰਨੇ ਜਾਈਏ॥
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਜਪ, (ਇਸ ਨਾਮ ਤੋਂ) ਮੁੜ ਮੁੜ ਕੁਰਬਾਨ ਹੋ।

ਪਦ ਅਰਥ ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਅਸੰਖ = ਅਣਗਿਣਤ {ਸੰਖਿਆ = ਗਿਣਤੀ}। ਕਰਿ = ਕਰੇ, ਕਰਦਾ ਹੈ। ਪੁਨਹ ਪੁਨਹ = {पुनः पुनः} ਮੁੜ ਮੁੜ।

SikhNet (Spanish)Millones de seres que cometen graves faltas son purificados por Ti; yo ofrezco mi ser en sacrificio a Ti por siempre y para siempre.

ਨਾਨਕ. ਰਾਮ ਨਾਮੁ ਜਪਿ, ਪਾਵਕੋ; ਤਿਨ ਕਿਲਬਿਖ ਦਾਹਨਹਾਰ ॥੧॥

naanak. raam naam jap, paavako; tin kilabikh daahanahaar |1|

Sant Singh KhalsaO Nanak, meditation on the Lord's Name is the fire which burns away sinful mistakes like straw. ||1||
Manmohan SinghNanak, the fire of Lord's Name's meditation is the burner of the sins straw.
Manmohan Singh (Punjabi)ਨਾਨਕ ਸੁਆਮੀ ਦੇ ਨਾਮ ਦੇ ਸਿਮਰਨ ਦੀ ਅੱਗ ਪਾਪਾਂ ਦੇ ਫੂਸ ਨੂੰ ਸਾੜ ਸੁੱਟਣ ਵਾਲੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਰਾਮ ਨਾਮ ਕਾ ਜਪੁ ਅਗਨੀਵਤ ਹੈ। ਪਾਪੋਂ ਰੂਪੀ (ਤਿਨ) ਤ੍ਰਿਣੋਂ ਕੋ ਜਲਾਵਣ ਹਾਰਾ ਹੈ॥੧॥
Prof. Sahib Singhਇਹ ਨਾਮ ਅਣਗਿਣਤ ਵਿਕਾਰੀਆਂ ਨੂੰ ਪਵਿਤ੍ਰ ਕਰ ਦੇਂਦਾ ਹੈ। (ਜਿਵੇਂ) ਅੱਗ (ਘਾਹ ਦੇ) ਤੀਲਿਆਂ ਨੂੰ (ਤਿਵੇਂ ਇਹ ਹਰਿ ਨਾਮ) ਪਾਪਾਂ ਨੂੰ ਸਾੜਨ ਦੀ ਤਾਕਤ ਰੱਖਦਾ ਹੈ ॥੧॥

ਪਦ ਅਰਥ ਪਾਵਕੋ = ਪਾਵਕੁ, ਅੱਗ। ਤਿਨ = ਤਿਣ੍ਰ, ਤੀਲੇ। ਕਿਲਬਿਖ = ਪਾਪ। ਦਾਹਨਹਾਰ = ਸਾੜਨ ਦੀ ਸਮਰੱਥਾ ਵਾਲਾ ॥੧॥

SikhNet (Spanish)Tu Nombre consume nuestros errores, así como el fuego consume la paja.(1)
Answers quote the Granth verbatim with Ang citations. AI commentary is not Gurbani and not a religious ruling.