ਸਲੋਕ ਮਃ ੪ ॥
salok mahalaa 4 |
Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਿਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.
ਸੁਤਿਆ. ਹਰਿ ਪ੍ਰਭੁ ਚੇਤਿ ਮਨਿ; ਹਰਿ ਸਹਜਿ ਸਮਾਧਿ ਸਮਾਇ ॥
sutiaa. har prabh chet man; har sehaj samaadh samaae |
Sant Singh KhalsaO mind, even in sleep, remember the Lord God; let yourself be intuitively absorbed into the Celestial State of Samaadhi.
Manmohan SinghO My soul, contemplate thou thy God Lord even in sleep, merging into the trance of equipoise.
Manmohan Singh (Punjabi)ਹੇ ਮੇਰੀ ਜਿੰਦੇ! ਅਡੋਲਤਾ ਦੀ ਤਾੜੀ ਅੰਦਰ ਲੀਨ ਹੋ ਤੂੰ ਨੀਦਰ ਵਿੱਚ ਭੀ ਆਪਣੇ ਹਰੀ ਸਾਈਂ ਦਾ ਸਿਮਰਨ ਕਰ।
Fareedkot Teekaਹੇ ਭਾਈ! ਸੁਤਿਆਂ ਭੀ ਹਰੀ ਵਾਹਿਗੁਰੂ ਕੋ ਮਨ ਮੇਂ ਯਾਦ ਕਰ ਅਰ ਜਾਗ੍ਰਤ ਮੇਂ ਭੀ ਸਹਜ ਪਦ ਰੂਪ ਸਮਾਧੀ ਕਰ, ਭਾਵ ਜਾਗ੍ਰਤ ਕੇ ਅਤੀ ਅਭ੍ਯਾਸ ਕਰ ਕੇ ਸੋਵਤੇ ਕੀ ਭੀ ਬ੍ਰਿਤੀ ਤਦਰੂਪ ਰਹਤੀ ਹੈ॥
Prof. Sahib Singh(ਜਾਗਦਿਆਂ ਕਿਰਤ-ਕਾਰ ਕਰਦਿਆਂ ਸਿਮਰਨ ਦੀ ਇਹੋ ਜਿਹੀ ਆਦਤ ਬਣਾ ਕਿ) ਸੁੱਤੇ ਪਿਆਂ ਭੀ (ਆਪਣੇ) ਮਨ ਵਿਚ ਪਰਮਾਤਮਾ ਨੂੰ ਯਾਦ ਕਰ (ਯਾਦ ਕਰਦਾ ਰਹੇਂ), (ਇਸ ਤਰ੍ਹਾਂ) ਸਦਾ ਆਤਮਕ ਅਡੋਲਤਾ ਵਿਚ (ਆਤਮਕ ਅਡੋਲਤਾ ਦੀ) ਸਮਾਧੀ ਵਿਚ ਟਿਕਿਆ ਰਹੁ।
ਪਦ ਅਰਥ ਚੇਤਿ = ਯਾਦ ਕਰਦਾ ਰਹੁ, ਸਿਮਰ। ਮਨਿ = ਮਨ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸਮਾਧਿ ਸਮਾਇ = ਸਮਾਧੀ ਵਿਚ ਸਮਾਇਆ ਰਹੁ, ਸਦਾ ਟਿਕਿਆ ਰਹੁ।
SikhNet (Spanish)Oh, mente aun en sueños recuerda a Dios Nuestro Señor; deja que tu ser se absorba de manera intuitiva en el Estado Celestial de Samadhi.
ਜਨ ਨਾਨਕ. ਹਰਿ ਹਰਿ ਚਾਉ ਮਨਿ; ਗੁਰੁ ਤੁਠਾ ਮੇਲੇ ਮਾਇ ॥੧॥
jan naanak. har har chaau man; gur tutthaa mele maae |1|
Sant Singh KhalsaServant Nanak's mind longs for the Lord, Har, Har. As the Guru pleases, he is absorbed into the Lord, O mother. ||1||
Manmohan SinghO Mother, slave Nanak's mind craves to see his Lord God and he would meet with Him if the Guru be merciful to him.
Manmohan Singh (Punjabi)ਹੇ ਮਾਤਾ! ਗੋਲੇ ਨਾਨਕ ਦਾ ਚਿੱਤ ਆਪਣੇ ਸਾਈਂ ਹਰੀ ਨੂੰ ਵੇਖਣ ਲਈ ਲਲਚਾਉਂਦਾ ਹੈ ਅਤੇ ਜੇਕਰ ਗੁਰੂ ਜੀ ਉਸ ਉਤੇ ਮਿਹਰਬਾਨ ਹੋਣ, ਤਾਂ ਉਹ ਉਸ ਨੂੰ ਮਿਲ ਪਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਜਨ ਕੇ ਮਨ ਮੇਂ ਹਰਿ ਹਰਿ ਨਾਮ ਕਾ ਉਤਸਾਹ ਹੈ ਤਿਸ ਕੋ ਗੁਰੂ (ਤੁਠਾ) ਪ੍ਰਸੰਨਤਾ ਸੇ ਮਾਯਾ ਪਤੀ ਹਰੀ ਕੇ ਸਾਥ ਮਿਲਾਵਤਾ ਹੈ॥੧॥
Prof. Sahib Singhਹੇ ਮਾਂ! ਦਾਸ ਨਾਨਕ ਦੇ ਮਨ ਵਿਚ ਭੀ ਪਰਮਾਤਮਾ ਨੂੰ ਮਿਲਣ ਦੀ ਤਾਂਘ ਹੈ, ਗੁਰੂ (ਹੀ) ਪ੍ਰਸੰਨ ਹੋ ਕੇ ਮੇਲ ਕਰਾਂਦਾ ਹੈ ॥੧॥
ਪਦ ਅਰਥ ਚਾਉ = ਤਾਂਘ, ਉਤਸ਼ਾਹ। ਤੁਠਾ = ਪ੍ਰਸੰਨ ਹੋਇਆ। ਮਾਇ = ਹੇ ਮਾਂ! ॥੧॥
SikhNet (Spanish)La mente del Sirviente Nanak añora al Señor Jar, Jar, y así como al Guru le complace él es absorbido en el Señor. Oh, Madre. (1)