ੴ

ਸਿੱਖਬਾਣੀ · SikhBani

Ang 1315

Sri Guru Granth Sahib · Raag Kaanraa · 8 shabads, 37 lines
Translations
Shabad Guru Ramdas Ji Raag Kaanraa continued from Ang 1314

ਸਭ ਆਸਾ ਮਨਸਾ ਵਿਸਰੀ; ਮਨਿ ਚੂਕਾ ਆਲ ਜੰਜਾਲੁ ॥

sabh aasaa manasaa visaree; man chookaa aal janjaal |

Sant Singh KhalsaAll my hopes and desires have been forgotten; my mind is rid of its worldly entanglements.
Manmohan SinghI have forgotten all my hopes and desires and my mind is rid of the worldly entanglements.
Manmohan Singh (Punjabi)ਮੈਂ ਆਪਣੀਆਂ ਸਾਰੀਆਂ ਉਮੈਦਾਂ ਤੇ ਖਾਹਿਸ਼ਾ ਭੁਲਾ ਛੱਡੀਆਂ ਹਨ ਅਤੇ ਮੇਰਾ ਮਨੂਆ ਸੰਸਾਰੀ ਪੁਆੜਿਆ ਤੋਂ ਖਲਾਸੀ ਪਾ ਗਿਆ ਹੈ।
Fareedkot Teekaਸਭੀ ਆਸਾ ਮਨਸਾ ਬਿਸਰ ਗਈ ਹੈ ਔਰ ਮਨ ਸੇ (ਆਲ) ਘਰ ਕਾ ਧੰਧਾ ਭੀ ਚੁਕ ਹੂਆ ਹੈ॥
Prof. Sahib Singhਸਾਰੀ ਆਸਾ ਤੇ ਤ੍ਰਿਸ਼ਨਾ ਵਿੱਸਰ ਗਈ, ਮਨ ਵਿਚ (ਟਿਕਿਆ ਹੋਇਆ) ਘਰ ਦਾ ਮੋਹ (ਭੀ) ਮੁਕ ਗਿਆ।

ਪਦ ਅਰਥ ਮਨਸਾ = ਮਨ ਦਾ ਫੁਰਨਾ। ਮਨਿ = ਮਨ ਵਿਚ (ਟਿਕਿਆ ਹੋਇਆ)। ਆਲ = (ਆਲਯ) ਘਰ। ਆਲ ਜੰਜਾਲ = ਘਰ ਦਾ ਬੰਧਨ, ਘਰ ਦਾ ਮੋਹ।

SikhNet (Spanish)Todas mis ansiedades y deseos se han quedado atrás y mi mente se ha liberado de sus enredos mundanos.

ਗੁਰਿ ਤੁਠੈ. ਨਾਮੁ ਦ੍ਰਿੜਾਇਆ; ਹਮ ਕੀਏ ਸਬਦਿ ਨਿਹਾਲੁ ॥

gur tutthai. naam drirraaeaa; ham kee sabad nihaal |

Sant Singh KhalsaThe Guru, in His Mercy, implanted the Naam within me; I am enraptured with the Word of the Shabad.
Manmohan SinghIn his mercy, the Guru has implanted the Name within me and has make me happy with his world.
Manmohan Singh (Punjabi)ਆਪਣੀ ਮਿਹਰ ਸਦਕਾ ਗੁਰਾਂ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ ਅਤੇ ਆਪਣੀ ਬਾਣੀ ਨਾਲ ਮੈਨੂੰ ਪ੍ਰਸੰਨ ਕਰ ਦਿੱਤਾ ਹੈ।
Fareedkot Teekaਗੁਰੋਂ ਨੇ ਹਮਾਰੇ ਪੁਰ ਪ੍ਰਸੰਨ ਹੋ ਕਰ ਨਾਮ ਦ੍ਰਿੜਾਇਆ ਹੈ, ਹਮ ਕੋ ਸਬਦ ਦੇ ਕਰ ਸੁਖੋਂ ਸੇ ਰਹਿਤ ਕੀਆ ਹੈ॥
Prof. Sahib Singhਪ੍ਰਸੰਨ ਹੋਏ ਗੁਰੂ ਨੇ ਪਰਮਾਤਮਾ ਦਾ ਨਾਮ (ਸਾਡੇ ਮਨ ਵਿਚ) ਪੱਕਾ ਕਰ ਦਿੱਤਾ, ਆਪਣੇ ਸ਼ਬਦ ਦੀ ਰਾਹੀਂ ਸਾਨੂੰ (ਉਸ ਨੇ) ਨਿਹਾਲ ਕਰ ਦਿੱਤਾ।

ਪਦ ਅਰਥ ਗੁਰਿ = ਗੁਰੂ ਨੇ। ਗੁਰਿ ਤੁਠੈ = ਪ੍ਰਸੰਨ ਹੋਏ ਗੁਰੂ ਨੇ। ਦ੍ਰਿੜਾਇਆ = (ਹਿਰਦੇ ਵਿਚ) ਪੱਕਾ ਕਰ ਦਿੱਤਾ। ਹਮ = ਅਸਾਨੂੰ। ਸਬਦਿ = ਸ਼ਬਦ ਦੀ ਰਾਹੀਂ।

SikhNet (Spanish)El Guru, en Su Misericordia, implantó el Naam en mi interior y ahora vivo fascinado con la Palabra del Shabd.

ਜਨ ਨਾਨਕਿ. ਅਤੁਟੁ ਧਨੁ ਪਾਇਆ; ਹਰਿ ਨਾਮਾ ਹਰਿ ਧਨੁ ਮਾਲੁ ॥੨॥

jan naanak. atutt dhan paaeaa; har naamaa har dhan maal |2|

Sant Singh KhalsaServant Nanak has obtained the inexhaustible wealth; the Lord's Name is his wealth and property. ||2||
Manmohan SinghSerf Nanak has attained the inexhaustible wealth, the Lord Master's Name is his wealth and poverty.
Manmohan Singh (Punjabi)ਦਾਸ ਨਾਨਕ ਨੂੰ ਅਖੁਟ ਦੌਲਤ ਪ੍ਰਾਪਤ ਹੋ ਗਈ ਹੈ, ਪ੍ਰਭੂ ਪ੍ਰਮੇਸ਼ਰ ਦਾ ਨਾਮ ਉਸ ਦੀ ਦੌਲਤ ਅਤੇ ਜਾਇਦਾਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਨੇ ਅਤੋਟ ਧਨ ਕੋ ਪਾਯਾ ਹੈ, ਕਿਉਂਕਿ ਹਮਾਰਾ ਹਰਿ ਹਰਿ ਨਾਮ ਹੀ ਧਨ ਨਗਦੀ ਅਰ ਮਾਲ ਹਾਥੀ ਘੋੜੇ ਹੈਂ॥੨॥
Prof. Sahib Singh(ਗੁਰੂ ਦੀ ਕਿਰਪਾ ਨਾਲ) ਦਾਸ ਨਾਨਕ ਨੇ ਪਰਮਾਤਮਾ ਦਾ ਨਾਮ-ਧਨ ਹਾਸਲ ਕਰ ਲਿਆ ਹੈ ਜੋ ਕਦੇ ਮੁੱਕਣ ਵਾਲਾ ਨਹੀਂ ॥੨॥

ਪਦ ਅਰਥ ਨਾਨਕਿ = ਨਾਨਕ ਨੇ। ਅਤੁਟੁ = ਕਦੇ ਨਾਹ ਮੁੱਕਣ ਵਾਲਾ। ਪਾਇਆ = ਲੱਭ ਲਿਆ ॥੨॥

SikhNet (Spanish)El Sirviente Nanak ha obtenido la Riqueza Infinita, pues el Nombre del Señor es La Riqueza y La Propiedad. (2)

Open this shabad (6 lines, Angs 1314-1315) →

Shabad Guru Ramdas Ji Raag Kaanraa

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਹਰਿ ਤੁਮੑ ਵਡ ਵਡੇ. ਵਡੇ ਵਡ ਊਚੇ; ਸਭ ਊਪਰਿ ਵਡੇ ਵਡੌਨਾ ॥

har tuma vadd vadde. vadde vadd aooche; sabh aoopar vadde vaddauanaa |

Sant Singh KhalsaO Lord, You are the Greatest of the Great, the Greatest of the Great, the Most Lofty and Exalted of all, the Greatest of the Great.
Manmohan SinghO Lord, Thou are the greatest of the great and lofty. Far above all, Thou are the grandest of the grand.
Manmohan Singh (Punjabi)ਹੇ ਸੁਆਮੀ! ਤੂੰ ਵਿਸ਼ਾਲਾਂ ਦਾ ਮਹਾਨ ਵਿਸ਼ਾਲ, ਸ਼੍ਰੇਸ਼ਟ ਵਿੱਚ ਪਰਮ ਸ਼੍ਰੇਸ਼ਟ ਅਤੇ ਬੁਲੰਦ ਹੈਂ। ਸਾਰਿਆਂ ਤੋਂ ਪਰਮ ਉੱਚਾ, ਤੂੰ ਪ੍ਰਧਾਨਾਂ ਦਾ ਪਰਮ ਪ੍ਰਧਾਨ ਹੈ।
Fareedkot Teekaਹੇ ਹਰੀ! ਪੀਛੇ ਬਡਿਓਂ ਸੇ ਬਡੇ ਹੂਏ ਹੈਂ ਤਿਨ ਸੇ ਊਚੇ ਹੋ, ਅਬ ਜੋ ਬਡੇ ਸੇਂ ਬਡੇ ਹੈਂ ਅਗੇ ਜੋ ਬਡੇ ਸੋਂ ਬਡੇ ਹੋਵੈਗੇ ਤਿਨ ਸਭ ਸੇਂ ਤੁਮ ਊਪਰ ਹੋ॥
Prof. Sahib Singhਹੇ ਹਰੀ! ਤੂੰ ਵੱਡਿਆਂ ਤੋਂ ਵੱਡਾ ਹੈਂ ਬੜਾ ਉੱਚਾ ਹੈਂ ਸਭ ਤੋਂ ਉਪਰ ਵੱਡਾ ਹੈਂ।
SikhNet (Spanish)Oh Señor, eres lo Más Grande de lo grande, lo más Grande de lo grande,

ਜੋ ਧਿਆਵਹਿ ਹਰਿ, ਅਪਰੰਪਰੁ ਹਰਿ ਹਰਿ; ਹਰਿ ਧਿਆਇ, ਹਰੇ ਤੇ ਹੋਨਾ ॥

jo dhiaaveh har, aparanpar har har; har dhiaae, hare te honaa |

Sant Singh KhalsaThose who meditate on the Infinite Lord, who meditate on the Lord, Har, Har, Har, are rejuvenated.
Manmohan SinghThey who contemplate and remember their Infinite God, yea, the Lord God Master, they are rendered verdant.
Manmohan Singh (Punjabi)ਜਿਹੜੇ ਆਪਣੇ ਬੇਅੰਤ ਵਾਹਿਗੁਰੂ ਅਕਾਲ ਪੁਰਖ ਪ੍ਰਭੂ ਪ੍ਰਮੇਸ਼ਰ ਦਾ ਸਿਮਰਨ ਅਤੇ ਆਰਾਧਨ ਕਰਦੇ ਹਨ, ਉਹ ਸਰਸਬਜ਼ ਹੋ ਜਾਂਦੇ ਹਨ।
Fareedkot Teekaਹੇ (ਅਪਰੰਪਰੁ) ਬ੍ਰਹਮਾਦਿਕੋਂ ਕਾ ਪਰਾ ਰੂਪ ਹਰੀ! ਜੋ ਤੇਰੇ ਹਰਿ ਹਰਿ ਨਾਮ ਕੋ ਮਨ, ਬਾਣੀ ਕਰ ਧ੍ਯਾਵਤੇ ਹੈਂ, ਸੋ ਧਿਆਇ ਕਰ ਅਨੰਦ ਹੋਤੇ ਹੈਂ॥
Prof. Sahib Singhਹਰੀ ਪਰਮਾਤਮਾ ਬੇਅੰਤ ਹੈ, ਜਿਹੜੇ ਮਨੁੱਖ ਉਸ ਦਾ ਧਿਆਨ ਧਰਦੇ ਹਨ, ਉਹ ਬੰਦੇ ਉਸ ਹਰੀ ਨੂੰ ਸਦਾ ਸਿਮਰ ਕੇ ਉਸ ਦਾ ਰੂਪ ਹੀ ਹੋ ਜਾਂਦੇ ਹਨ।

ਪਦ ਅਰਥ ਅਪਰੰਪਰੁ = ਪਰੇ ਤੋਂ ਪਰੇ, ਬੇਅੰਤ। ਤੇ = ਉਹ ਬੰਦੇ। ਹਰੇ ਸੋਨਾ = ਹਰੀ ਦਾ ਰੂਪ ਹੋ ਜਾਂਦੇ ਹਨ।

SikhNet (Spanish)lo más Poderoso y Excelso, lo Más Grande de lo grande. Quienes meditan en el Señor Infinito, en el Señor Jar, Jar, Jar son rejuvenecidos.

ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ; ਤਿਨ ਕਾਟੇ ਪਾਪ ਕਟੋਨਾ ॥

jo gaaveh suneh teraa jas suaamee; tin kaatte paap kattonaa |

Sant Singh KhalsaThose who sing and listen to Your Praises, O my Lord and Master, have millions of sins destroyed.
Manmohan SinghThey who sing and hear Thy praise, O Lord, millions of their sins are destroyed.
Manmohan Singh (Punjabi)ਜਿਹੜੇ ਤੇਰੀ ਮਹਿਮਾ ਗਾਉਂਦੇ ਅਤੇ ਸੁਣਦੇ ਹਨ, ਹੇ ਸਾਹਿਬ! ਉਨ੍ਹਾਂ ਦੇ ਕ੍ਰੋੜਾ ਹੀ ਪਾਪ ਨਸ਼ਟ ਹੋ ਜਾਂਦੇ ਹਨ।
Fareedkot Teekaਹੇ ਸ੍ਵਾਮੀ! ਜੋ ਤੇਰਾ ਜਸ ਗਾਵਤੇ ਵਾ ਸੁਣਤੇ ਹੈਂ ਤਿਨੋਂ ਨੇ ਪਾਪੋਂ ਕੋ (ਕਟੋਨਾ) ਕਾਟਨੇ ਵਾਲੇ ਪਾਪੋਂ ਕੋ ਕਾਟ ਦੀਆ ਹੈ॥
Prof. Sahib Singhਹੇ ਸੁਆਮੀ! ਜਿਹੜੇ ਮਨੁੱਖ ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਹਨ ਸੁਣਦੇ ਹਨ, ਉਹ (ਆਪਣੇ) ਕ੍ਰੋੜਾਂ ਪਾਪ ਨਾਸ ਕਰ ਲੈਂਦੇ ਹਨ।

ਪਦ ਅਰਥ ਸੁਆਮੀ = ਹੇ ਸੁਆਮੀ! ਕਟੋਨਾ = ਕੋਟਾਂ, ਕ੍ਰੋੜਾਂ।

SikhNet (Spanish)Los miles de errores de aquéllos que cantan y escuchan Tu Alabanza, oh mi Señor y Maestro, son erradicados. Sé que esos Seres Divinos que siguen las Enseñanzas del Guru son iguales a Ti.

ਤੁਮ ਜੈਸੇ ਹਰਿ ਪੁਰਖ ਜਾਨੇ, ਮਤਿ ਗੁਰਮਤਿ; ਮੁਖਿ ਵਡ ਵਡ ਭਾਗ ਵਡੋਨਾ ॥

tum jaise har purakh jaane, mat guramat; mukh vadd vadd bhaag vaddonaa |

Sant Singh KhalsaI know that those divine beings who follow the Guru's Teachings are just like You, Lord. They are the greatest of the great, so very fortunate.
Manmohan SinghO the greatest of the great, supreme Lord, through the Guru's instructions and teachings, I look upon the exceedingly fortunate Divine persons Just like Thee.
Manmohan Singh (Punjabi)ਹੇ ਵਿiਾਲਾਂ ਪਰਮ ਵਿਸ਼ਾਲ ਸ਼੍ਰੇਮਣੀ ਸਾਹਿਬ, ਗੁਰਾਂ ਦੇ ਉਪਦੇਸ਼ ਅਤੇ ਸਿਖਮਤਿ ਰਾਹੀਂ ਮੈਂ ਪਰਮ ਵਡੇ ਭਾਗਾ ਵਾਲੇ ਈਸ਼ਵਰੀ ਪੁਰਸ਼ਾਂ ਨੂੰ ਤੇਰੇ ਵਰਗੇ ਹੀ ਜਾਣਦਾ ਹਾਂ।
Fareedkot Teekaਜਿਸ ਕੇ ਮਸਤਕ ਕੇ ਭਾਗ ਬਡੇ ਹੈਂ ਐਸੇ ਜੋ ਗੁਰ (ਵਡੋਨਾ) ਵੱਡੇ ਹੈਂ, ਤਿਨ ਕੀ ਸਿਖ੍ਯਾ ਮਤੀ ਮੇਂ ਧਾਰਨ ਕਰਕੇ, ਹੇ ਹਰੀ ਪੁਰਖ! ਤੁਮ ਜੈਸੇ ਹੋ ਤੈਸੇ ਜਾਨੇ ਹੋ॥☬ਤਾਂ ਤੇ ਹਮ ਐਸੇ ਉਪਦੇਸ਼ ਕਰਤੇ ਹੈਂ:
Prof. Sahib Singhਹੇ ਸਰਬ-ਵਿਆਪਕ ਹਰੀ! ਉਹ ਮਨੁੱਖ ਵੱਡੇ ਭਾਗਾਂ ਵਾਲੇ ਗਿਣੇ ਜਾਂਦੇ ਹਨ (ਸਭ ਮਨੁੱਖਾਂ ਵਿਚ) ਮੁਖੀ ਮੰਨੇ ਜਾਂਦੇ ਹਨ, ਸਤਿਗੁਰੂ ਦੀ ਮੱਤ ਉਤੇ ਕੇ ਉਹ ਮਨੁੱਖ ਤੇਰੇ ਵਰਗੇ ਹੀ ਜਾਣੇ ਜਾਂਦੇ ਹਨ।

ਪਦ ਅਰਥ ਤੁਮ ਜੈਸੇ = ਤੇਰੇ ਜਿਹੇ, ਤੇਰੇ ਵਰਗੇ। ਹਰਿ = ਹੇ ਹਰੀ! ਪੁਰਖ = ਹੇ ਸਰਬ-ਵਿਆਪਕ! ਜਾਨੇ = ਜਾਣੈ ਜਾਂਦੇ ਹਨ। ਮੁਖਿ = ਮੁਖੀ, ਸ੍ਰੇਸ਼ਟ।

SikhNet (Spanish)Oh, Señor, son lo Grandioso de lo más grande y tan afortunados. Que todos mediten en el Señor,

ਸਭਿ ਧਿਆਵਹੁ ਆਦਿ ਸਤੇ, ਜੁਗਾਦਿ ਸਤੇ; ਪਰਤਖਿ ਸਤੇ, ਸਦਾ ਸਦਾ ਸਤੇ; ਜਨੁ ਨਾਨਕੁ. ਦਾਸੁ ਦਸੋਨਾ ॥੫॥

sabh dhiaavahu aad sate, jugaad sate; paratakh sate, sadaa sadaa sate; jan naanak. daas dasonaa |5|

Sant Singh KhalsaLet everyone meditate on the Lord, who was True in the primal beginning, and True throughout the ages; He is revealed as True here and now, and He shall be True forever and ever. Servant Nanak is the slave of His slaves. ||5||
Manmohan SinghLet every one dwell upon Him, who was true in the prime and true in the beginning of ages, who is true now and shall ever, yea, ever be true and whom Serf Nanak is the slave of slaves.
Manmohan Singh (Punjabi)ਹਰ ਕੋਈ ਉਸ ਦਾ ਆਰਾਧਨ ਕਰੋ, ਜੋ ਐਨ ਆਰੰਭ ਅਤੇ ਯੁਗਾਂ ਦੇ ਆਰੰਭ ਵਿੱਚ ਸੱਚਾ ਸੀ। ਜੋ ਹੁਣ ਸੱਚਾ ਹੈ ਅਤੇ ਹਮੇਸ਼ਾਂ, ਹਮੇਸ਼ਾਂ ਹੀ ਸੱਚਾ ਰਹੇਗਾ ਅਤੇ ਦਾਸ ਨਾਨਕ ਜਿਸ ਦੇ ਗੋਲਿਆਂ ਦਾ ਗੋਲਾ ਹੈ।
Fareedkot Teekaਤਾਂ ਤੇ ਹੇ ਭਾਈ ਸੰਤ ਜਨੋਂ! ਸਭੀ ਐਸੇ ਧਿਆਵਣਾ ਕਰੋ: ਜੋ ਆਦਿ ਮੇਂ ਭੀ ਸਤ ਥਾ ਔਰ ਜੁਗੋਂ ਕੀ ਮ੍ਰਿਯਾਦਾ ਕੇ ਆਦਿ ਮੇਂ ਭੀ ਸਤ ਥਾ ਅਬ ਪ੍ਰਤਖ ਵਰਤਮਾਨ ਮੇਂ ਭੀ ਸਤ ਹੈ ਅਰ ਆਗੇ ਕੋ ਭੀ ਸਦਾ ਸਦਾ ਸੱਤ ਸ੍ਵਰੂਪ ਹੀ ਹੋਵੈਗਾ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਵਾਹਿਗੁਰੂ ਕੇ ਹਮ ਦਾਸੋਂ ਕੇ ਦਾਸ ਹੈਂ॥੫॥
Prof. Sahib Singhਜੋ ਪਰਮਾਤਮਾ ਆਦਿ ਤੋਂ ਜੁਗਾਂ ਦੇ ਆਦਿ ਤੋਂ ਹੋਂਦ ਵਾਲਾ ਹੈ; ਜੋ (ਹੁਣ ਭੀ) ਪਰਤੱਖ ਕਾਇਮ ਹੈ ਤੇ ਸਦਾ ਹੀ ਕਾਇਮ ਰਹਿਣ ਵਾਲਾ ਹੈ, ਤੁਸੀਂ ਸਾਰੇ ਉਸ ਦਾ ਸਿਮਰਨ ਕਰਦੇ ਰਹੋ। ਦਾਸ ਨਾਨਕ ਉਸ (ਹਰੀ ਦੇ) ਦਾਸਾਂ ਦਾ ਦਾਸ ਹੈ ॥੫॥

ਪਦ ਅਰਥ ਸਭਿ = ਸਾਰੇ। ਸਤੇ = ਸਤਿ, ਸਦਾ ਕਾਇਮ ਰਹਿਣ ਵਾਲਾ; ਹੋਂਦ ਵਾਲਾ (अस् to exist)। ਦਾਸ ਦਸੋਨਾ = ਦਾਸਾਂ ਦਾ ਦਾਸ ॥੫॥

SikhNet (Spanish)en ese Señor que es Verdad en el Principio, Verdad a través de todas las épocas y la Verdad revelada aquí y ahora, siendo Verdad por siempre y para siempre. El Sirviente Nanak es el Esclavo de Sus Esclavos. (5)

Open this shabad →

Shabad Guru Ramdas Ji Raag Kaanraa

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਿਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.

ਹਮਰੇ ਹਰਿ ਜਗਜੀਵਨਾ; ਹਰਿ ਜਪਿਓ ਹਰਿ ਗੁਰ ਮੰਤ ॥

hamare har jagajeevanaa; har japio har gur mant |

Sant Singh KhalsaI meditate on my Lord, the Life of the World, the Lord, chanting the Guru's Mantra.
Manmohan SinghWithin my mind is God, the Life of the world and by the Guru's instructions, meditate I on my Lord God.
Manmohan Singh (Punjabi)ਮੇਰੇ ਮਨ ਅੰਦਰ, ਜਗਤ ਦੀ ਜਿੰਦ-ਜਾਨ ਵਾਹਿਗੁਰਾਂ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ।
Fareedkot Teekaਹਮਾਰੇ ਮਨ ਮੇਂ ਜਗਤ ਕੇ ਪ੍ਰਾਨ ਰੂਪੁ ਹਰੀ ਹੈਂ ਔਰ ਗੁਰ ਮੰਤ੍ਰ ਕਰ ਤਿਸ ਕੇ ਹਰਿ ਹਰਿ ਨਾਮ ਕੋ ਜਪਾ ਹੈ॥
Prof. Sahib Singh(ਜਿਹੜਾ) ਹਰੀ (ਸਾਰੇ) ਜਗਤ ਦੀ ਜ਼ਿੰਦਗੀ ਦਾ ਆਸਰਾ (ਹੈ ਉਹ) ਸਾਡੇ ਹਿਰਦੇ ਵਿਚ ਭੀ ਵੱਸਦਾ ਹੈ; ਅਸਾਂ ਗੁਰੂ ਦੇ ਉਪਦੇਸ਼ ਤੇ ਤੁਰ ਕੇ ਉਸ ਨੂੰ ਜਪਿਆ ਹੈ।

ਪਦ ਅਰਥ ਜਗ ਜੀਵਨਾ = ਜਗਤ ਦੀ ਜ਼ਿੰਦਗੀ ਦਾ ਆਸਰਾ। ਮੰਤ = ਉਪਦੇਸ਼।

SikhNet (Spanish)Medito en mi Señor, el Señor, la Vida del Mundo, cantando el Mantra del Guru. El Señor es Inalcanzable, Inaccesible e Insondable.

ਹਰਿ ਅਗਮੁ ਅਗੋਚਰੁ ਅਗਮੁ ਹਰਿ; ਹਰਿ ਮਿਲਿਆ ਆਇ ਅਚਿੰਤ ॥

har agam agochar agam har; har miliaa aae achint |

Sant Singh KhalsaThe Lord is Unapproachable, Inaccessible and Unfathomable; the Lord, Har, Har, has spontaneously come to meet me.
Manmohan SinghUnfathomable, Unapprehensible and Unapproachable is my Lord Master and He, the Lord has all too spontaneously come and met me.
Manmohan Singh (Punjabi)ਬੇਥਾਹ, ਸੋਚ ਸਮਝ ਤੋਂ ਪਰੇ ਅਤੇ ਅਪੁੱਜ ਹੈ ਮੇਰਾ ਸੁਆਮੀ ਮਾਲਕ ਅਤੇ ਉਹ ਸੁਆਮੀ ਸੁਤੇ ਸਿਧ ਹੀ ਆ ਕੇ ਮੈਨੂੰ ਮਿਲ ਪਿਆ ਹੈ।
Fareedkot Teekaਹਰੀ ਜੋ ਮਨ ਤੇ ਅਗਮ ਹੈ ਔਰ ਇੰਦ੍ਰੀਓਂ ਕੇ ਗੋਚਰ ਭੀ ਨਾਹੀ, ਬਾਣੀ ਤੇ ਭੀ ਪਰੇ ਹੈ। ਸੋ ਹਰੇ ਕਰਨੇ ਵਾਲਾ ਹਰੀ ਹਮ ਕੋ (ਅਚਿੰਤ) ਅਕਸਮਾਤ੍ਰ ਮੇਂ ਆਇਕਰ ਮਿਲਾ ਹੈ॥
Prof. Sahib Singhਉਹ ਹੈ ਤਾਂ ਅਪਹੁੰਚ ਤੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ (ਪਰ ਗੁਰੂ ਦੀ ਸਿੱਖਿਆ ਅਨੁਸਾਰ ਸਿਮਰਨ ਦੀ ਬਰਕਤਿ ਨਾਲ) ਉਹ ਹਰੀ ਸਾਨੂੰ ਆਪਣੇ ਆਪ ਆ ਮਿਲਿਆ ਹੈ।

ਪਦ ਅਰਥ ਅਗਮੁ = ਅਪਹੁੰਚ। ਅਗੋਚਰੁ = (ਅ-ਗੋ-ਚਰੁ) ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਆਇ = ਆ ਕੇ। ਅਚਿੰਤ = ਅਚਨਚੇਤ, ਆਪਣੇ ਆਪ।

SikhNet (Spanish)El Señor Jar, Jar me encontró espontáneamente. El Señor Mismo prevalece en todos y en cada corazón.

ਹਰਿ ਆਪੇ ਘਟਿ ਘਟਿ ਵਰਤਦਾ; ਹਰਿ ਆਪੇ ਆਪਿ ਬਿਅੰਤ ॥

har aape ghatt ghatt varatadaa; har aape aap biant |

Sant Singh KhalsaThe Lord Himself is pervading each and every heart; the Lord Himself is Endless.
Manmohan SinghOf Himself, the Lord is pervading all hearts and, of Himself the Lord is infinite.
Manmohan Singh (Punjabi)ਆਪ ਹੀ ਸੁਆਮੀ ਸਾਰਿਆਂ ਦਿਲਾਂ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਆਪ ਹੀ ਸੁਆਮੀ-ਅਨੰਤ ਹੈ।
Fareedkot Teekaਸਰਬ ਘਟੋਂ ਘਟੋਂ ਮੇਂ ਹਰੀ ਆਪੇ ਹੀ ਬਰਤ ਰਹਾ ਹੈ, ਹਰੀ ਬੇਅੰਤ ਜਹਾਂ ਤਹਾਂ ਆਪੇ ਆਪ ਹੀ ਹੈ॥
Prof. Sahib Singhਉਹ ਹਰੀ ਆਪ ਹੀ ਹਰੇਕ ਸਰੀਰ ਵਿਚ ਵੱਸਦਾ ਹੈ, (ਹਰ ਥਾਂ) ਉਹ ਆਪ ਹੀ ਆਪ ਹੈ ਤੇ ਉਸ ਦੀ ਹਸਤੀ ਦਾ ਅੰਤ ਨਹੀਂ ਪਾਇਆ ਜਾ ਸਕਦਾ।

ਪਦ ਅਰਥ ਆਪੇ = ਆਪ ਹੀ। ਘਟਿ ਘਟਿ = ਹਰੇਕ ਸਰੀਰ ਵਿਚ।

SikhNet (Spanish)El Señor Mismo es Infinito. El Señor Mismo disfruta de todos los placeres y Él Mismo es el Esposo de Maya.

ਹਰਿ ਆਪੇ ਸਭ ਰਸ ਭੋਗਦਾ; ਹਰਿ ਆਪੇ ਕਵਲਾ ਕੰਤ ॥

har aape sabh ras bhogadaa; har aape kavalaa kant |

Sant Singh KhalsaThe Lord Himself enjoys all pleasures; the Lord Himself is the Husband of Maya.
Manmohan SinghHimself, the Lord God enjoy all pleasures and Himself is He the spouse of mammon.
Manmohan Singh (Punjabi)ਖੁਦ ਸੁਆਮੀ ਵਾਹਿਗੁਰੂ ਸਾਰੀਆਂ ਮੌਜਾਂ ਮਾਣਦਾ ਹੈ ਅਤੇ ਖੁਦ ਹੀ ਮਾਇਆ ਦਾ ਪਤੀ ਹੈ।
Fareedkot Teekaਹਰੀ ਆਪ ਹੀ ਸਰਬ ਰਸੋਂ ਕੋ ਭੋਗਤਾ ਹੈ, ਹਰਿ ਆਪ ਹੀ ਲਛਮੀ ਕਾ ਸ੍ਵਾਮੀ ਹੈ॥
Prof. Sahib Singhਉਹ ਹਰੀ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਸਾਰੇ ਰਸ ਭੋਗ ਰਿਹਾ ਹੈ, ਉਹ ਆਪ ਹੀ ਮਾਇਆ ਦਾ ਮਾਲਕ ਹੈ।

ਪਦ ਅਰਥ ਕਵਲਾਕੰਤ = ਲੱਛਮੀ ਦਾ ਪਤੀ।

SikhNet (Spanish)El Señor Mismo da Caridad al Mundo entero y a todos los seres y criaturas a los que ha creado.

ਹਰਿ ਆਪੇ ਭਿਖਿਆ ਪਾਇਦਾ; ਸਭ ਸਿਸਟਿ ਉਪਾਈ ਜੀਅ ਜੰਤ ॥

har aape bhikhiaa paaeidaa; sabh sisatt upaaee jeea jant |

Sant Singh KhalsaThe Lord Himself gives in charity to the whole world, and all the beings and creatures which He created.
Manmohan SinghGod Himself gives alms to the whole world and the creatures, that He has created.
Manmohan Singh (Punjabi)ਵਾਹਿਗੁਰੂ ਆਪ ਹੀ ਸਾਰੇ ਸੰਸਾਰ ਅਤੇ ਜੀਵ-ਜੰਤੂਆਂ ਨੂੰ ਜੋ ਉਸ ਨੇ ਰਚੇ ਹਨ, ਖੈਰ ਪਾਉਂਦਾ ਹੈ।
Fareedkot Teekaਜੋ ਸੂਖਮ ਅਸਥੂਲ ਸ੍ਰਿਸ੍ਟੀ ਕਰੀ ਹੂਈ ਹੈ ਤਿਸ ਕੋ ਹਰੀ ਆਪੇ ਹੀ ਖਾਨ ਪਾਨ ਆਦਿਕ ਭਿਖ੍ਯਾ ਪਾਵਤਾ ਹੈ॥
Prof. Sahib Singhਇਹ ਸਾਰੀ ਦੁਨੀਆ ਉਸ ਨੇ ਆਪ ਹੀ ਪੈਦਾ ਕੀਤੀ ਹੈ, ਇਸ ਸਾਰੇ ਜੀਅ ਜੰਤ ਉਸ ਨੇ ਆਪ ਹੀ ਪੈਦਾ ਕੀਤੇ ਹਨ, ਤੇ, (ਸਭ ਜੀਵਾਂ ਨੂੰ ਰਿਜ਼ਕ ਦਾ) ਖੈਰ ਭੀ ਉਹ ਆਪ ਹੀ ਪਾਂਦਾ ਹੈ।

ਪਦ ਅਰਥ ਭਿਖਿਆ = ਖੈਰ, ਦਾਨ। ਸਿਸਟਿ = ਸ੍ਰਿਸ਼ਟੀ।

SikhNet (Spanish)Oh, Dios Nuestro Señor, muestra tu Misericordia

ਹਰਿ ਦੇਵਹੁ ਦਾਨੁ ਦਇਆਲ ਪ੍ਰਭ; ਹਰਿ ਮਾਂਗਹਿ ਹਰਿ ਜਨ ਸੰਤ ॥

har devahu daan deaal prabh; har maangeh har jan sant |

Sant Singh KhalsaO Merciful Lord God, please bless me with Your Bountiful Gifts; the humble Saints of the Lord beg for them.
Manmohan SinghO Compassionate God, the Lord Master, bless me Thou with the bounty of Thy Name. thine slaves and saints ever beg Thee for it.
Manmohan Singh (Punjabi)ਹੇ ਮਿਹਰਬਾਨ ਵਾਹਿਗੁਰੂ ਸੁਆਮੀ ਮਾਲਕ! ਤੂੰ ਮੈਨੂੰ ਆਪਣੇ ਨਾਮ ਦੀ ਦਾਤ ਪ੍ਰਦਾਨ ਕਰ। ਤੇਰੇ ਗੋਲੇ ਅਤੇ ਸਾਧੂ ਸਦਾ ਹੀ ਇਸ ਦੀ ਯਾਚਨਾ ਕਰਦੇ ਹਨ।
Fareedkot Teekaਤਾਂ ਤੇ ਹੇ ਹਰੀ ਦ੍ਯਾਲ ਪ੍ਰਭੂ! ਮੇਰੇ ਕੋ ਭੀ ਸੋ ਦਾਨੁ ਦੀਜੀਐ ਜੋ ਤੇਰਾ ਹਰਿ ਹਰਿ ਨਾਮੁ ਸੰਤ ਜਨ ਮਾਂਗਤੇ ਹੈਂ॥
Prof. Sahib Singhਹੇ ਦਇਆ ਦੇ ਸੋਮੇ ਹਰੀ ਪ੍ਰਭੂ! (ਸਾਨੂੰ ਭੀ ਉਹ ਨਾਮ-) ਦਾਨ ਦੇਹ ਜਿਹੜਾ (ਤੇਰੇ) ਸੰਤ ਜਨ (ਸਦਾ ਤੈਥੋਂ) ਮੰਗਦੇ (ਰਹਿੰਦੇ) ਹਨ।

ਪਦ ਅਰਥ ਮਾਂਗਹਿ = ਮੰਗਦੇ ਹਨ।

SikhNet (Spanish)y bendíceme con Tus Maravillosos Regalos. Los Santos Humildes del Señor suplican por ellos.

ਜਨ ਨਾਨਕ ਕੇ ਪ੍ਰਭ ਆਇ ਮਿਲੁ; ਹਮ ਗਾਵਹ ਹਰਿ ਗੁਣ ਛੰਤ ॥੧॥

jan naanak ke prabh aae mil; ham gaavah har gun chhant |1|

Sant Singh KhalsaO God of servant Nanak, please come and meet me; I sing the Songs of the Glorious Praises of the Lord. ||1||
Manmohan SinghO Lord of serf Nanak, come and meet with me. I sing the songs of Thy praise, O God.
Manmohan Singh (Punjabi)ਹੇ ਦਾਸ ਨਾਨਕ ਦੇ ਸੁਆਮੀ! ਤੂੰ ਆ ਕੇ ਮੈਨੂੰ ਮਿਲ ਪਊ ਮੈਂ ਤੇਰੇ ਜੱਸ ਦੇ ਗੀਤ ਗਾਉਂਦਾ ਹਾਂ, ਹੇ ਵਾਹਿਗੁਰੂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੈਂ ਦਾਸ ਕੇ ਤਾਈਂ ਆਇਕਰ ਮਿਲੀਏ ਜੋ, ਹੇ ਹਰੀ! ਹਮ ਤੇਰੇ ਗੁਣੋਂ ਕੇ (ਛੰਤ) ਜਸ ਕੋ ਗਾਵਨਾ ਕਰੀਏ॥੧॥
Prof. Sahib Singhਹੇ ਦਾਸ ਨਾਨਕ ਦੇ (ਮਾਲਕ) ਪ੍ਰਭੂ! (ਸਾਨੂੰ) ਆ ਮਿਲ, (ਮਿਹਰ ਕਰ) ਅਸੀਂ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹੀਏ ॥੧॥

ਪਦ ਅਰਥ ਗਾਵਹ = ਅਸੀਂ ਗਾਂਦੇ ਹਾਂ। ਛੰਤ = ਗੀਤ ॥੧॥

SikhNet (Spanish)Oh, Dios del Sirviente Nanak, por favor ven y encuéntrame, pues ya estoy cantando las Gloriosas Alabanzas del Señor. (1)

Open this shabad →

Shabad Guru Ramdas Ji Raag Kaanraa

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੌਥੀ ਪਾਤਿਸ਼ਾਹੀ।
SikhNet (Spanish)Mejl Guru Ram Das, Cuarto Canal Divino.

ਹਰਿ ਪ੍ਰਭੁ ਸਜਣੁ ਨਾਮੁ ਹਰਿ; ਮੈ ਮਨਿ ਤਨਿ ਨਾਮੁ ਸਰੀਰਿ ॥

har prabh sajan naam har; mai man tan naam sareer |

Sant Singh KhalsaThe Name of the Lord God is my Best Friend. My mind and body are drenched with the Naam.
Manmohan SinghThe Name of the Lord God is my real friend. The Lord's Name is permeating my body, mind and frame.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਨਾਮ ਹੀ ਮੇਰਾ ਸੱਚਾ ਮਿੱਤਰ ਹੈ। ਵਾਹਿਗੁਰੂ ਦਾ ਨਾਮ ਮੇਰਾ ਜਿਸਮ, ਮਨੂਏ ਅਤੇ ਢਾਚੇ ਵਿੱਚ ਰਮਿਆ ਹੋਇਆ ਹੈ।
Fareedkot Teeka(ਹਰੀ) ਪ੍ਰਭ ਸਮਰਥ ਸਜਨ ਕਾ ਹਰੇ ਕਰਨੇ ਵਾਲਾ ਜੋ (ਨਾਮੁ) ਪ੍ਰਸਿਧ ਨਾਮੁ ਹੈ ਤਿਸ ਕਰ ਮੇਰੇ ਮਨ ਅੰਤਹਕਰਣ ਔਰ (ਸਰੀਰ) ਕਾਰਣ ਸਰੀਰ ਔਰ ਸਥੂਲ ਸਰੀਰ ਮੇਂ ਸਾਂਤੀ ਹੂਈ ਹੈ ਅਰਥਾਤ ਤੀਨੋਂ ਸਰੀਰੋਂ ਮੇਂ ਸਾਂਤੀ ਹੂਈ ਹੈ, ਭਾਵ ਅਗ੍ਯਾਨ ਅਰੁ ਤਦ ਜੰਨ ਉਪਾਧੀ ਨਵਿਰਤ ਹੂਈ ਹੈ॥
Prof. Sahib Singhਹਰੀ ਪ੍ਰਭੂ (ਹੀ ਅਸਲ) ਮਿੱਤਰ ਹੈ, ਹਰੀ ਦਾ ਨਾਮ ਹੀ (ਨਾਲ ਨਿਭਣ ਵਾਲਾ) ਮਿੱਤਰ ਹੈ; ਮੇਰੇ ਮਨ ਵਿਚ ਮੇਰੇ ਤਨ ਵਿਚ ਮੇਰੇ ਹਿਰਦੇ ਵਿਚ (ਹਰੀ ਦਾ) ਨਾਮ ਵੱਸ ਰਿਹਾ ਹੈ।

ਪਦ ਅਰਥ ਮੈ ਮਨਿ ਤਨਿ ਸਰੀਰਿ = ਮੇਰੇ ਮਨ ਵਿਚ ਤਨ ਵਿਚ ਸਰੀਰ ਵਿਚ।

SikhNet (Spanish)El Nombre del Señor Dios es mi Mejor Amigo. Mi cuerpo y mi mente están llenos del Naam.

ਸਭਿ ਆਸਾ ਗੁਰਮੁਖਿ ਪੂਰੀਆ; ਜਨ ਨਾਨਕ. ਸੁਣਿ ਹਰਿ ਧੀਰ ॥੨॥

sabh aasaa guramukh pooreea; jan naanak. sun har dheer |2|

Sant Singh KhalsaAll the hopes of the Gurmukh are fulfilled; servant Nanak is comforted, hearing the Naam, the Name of the Lord. ||2||
Manmohan SinghAll my hopes are realised by the Guru's grace and, hearing of his God, slave Nanak is comforted.
Manmohan Singh (Punjabi)ਗੁਰਾ ਦੀ ਦਇਆ ਦੁਆਰਾ, ਮੇਰੀਆਂ ਸਾਰੀਆਂ ਉਮੈਦਾ ਪੂਰੀਆਂ ਹੋ ਗਈਆਂ ਹਨ ਅਤੇ ਆਪਣੇ ਹਰੀ ਬਾਰੇ ਸੁਣ ਕੇ ਗੋਲੇ ਨਾਨਕ ਦਾ ਧੀਰਜ ਬੱਝ ਗਿਆ ਹੈ।
Fareedkot Teekaਗੁਰੋਂ ਦ੍ਵਾਰੇ ਸਭ ਆਸ ਹਮਾਰੀਆਂ ਪੂਰਨ ਭਈਆਂ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਸੇ ਹਰੀ ਕੋ ਸੁਣ ਕਰ ਮਨ ਮੇਂ ਧੀਰਜ ਹੂਆ ਹੈ॥੨॥
Prof. Sahib Singhਹੇ ਦਾਸ ਨਾਨਕ! ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਸਿਮਰਿਆਂ) ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ, ਹਰੀ ਦਾ ਨਾਮ ਸੁਣ ਕੇ (ਮਨ ਵਿਚ) ਸ਼ਾਂਤੀ ਪੈਦਾ ਹੁੰਦੀ ਹੈ ॥੨॥

ਪਦ ਅਰਥ ਸਭਿ ਆਸਾ = ਸਾਰੀਆਂ ਆਸਾਂ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਤੇ ਤੁਰ ਕੇ। ਸੁਣਿ = ਸੁਣ ਕੇ। ਧੀਰ = ਧੀਰਜ, ਸ਼ਾਂਤੀ ॥੨॥

SikhNet (Spanish)Las esperanzas del Gurmukj son cumplidas, el Sirviente Nanak está contento, escuchando el Naam, el Nombre del Señor. (2)

Open this shabad →

Shabad Guru Ramdas Ji Raag Kaanraa

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਹਰਿ ਊਤਮੁ. ਹਰਿਆ ਨਾਮੁ ਹੈ; ਹਰਿ ਪੁਰਖੁ ਨਿਰੰਜਨੁ ਮਉਲਾ ॥

har aootam. hariaa naam hai; har purakh niranjan maulaa |

Sant Singh KhalsaThe Lord's Sublime Name is energizing and rejuvenating. The Immaculate Lord, the Primal Being, blossoms forth.
Manmohan SinghThe Lord, sublime Name is ever reverduring. God, the Immaculate Lord is the Emancipator of the mortals.
Manmohan Singh (Punjabi)ਸੁਆਮੀ ਦਾ ਸ਼੍ਰੇਸ਼ਟ ਨਾਮ ਸਦਾ ਹੀ ਸਰਸਬਜ ਕਰਨ ਵਾਲਾ ਹੈ। ਪਵਿੱਤ੍ਰ ਪ੍ਰਭੂ ਪ੍ਰਮੇਸ਼ਰ ਪ੍ਰਾਣੀਆਂ ਦੀ ਕਲਿਆਨ ਕਰਨਹਾਰ ਹੈ।
Fareedkot Teekaਹਰੀ ਊਤਮ ਹੈ ਅਰ ਤਿਸ ਕਾ ਨਾਮ (ਹਰਿਆ) ਅਨੰਦ ਰੂਪ ਹੈ ਔਰ ਹਰੀ ਪੁਰਖ ਨਿਰੰਜਨ ਸਭ ਮੇਂ (ਮਉਲਾ) ਮਿਲ ਰਹਾ ਹੈ॥
Prof. Sahib Singhਪਰਮਾਤਮਾ ਸਭ ਵਿਚ ਵਿਆਪਕ ਹੈ ਸਭ ਵਿਚ ਮਿਲਿਆ ਹੋਇਆ ਹੈ ਤੇ ਨਿਰਲੇਪ (ਭੀ) ਹੈ, ਉਸ ਦਾ ਨਾਮ ਸ੍ਰੇਸ਼ਟ ਹੈ (ਉੱਚਾ ਜੀਵਨ ਬਣਾਣ ਵਾਲਾ ਹੈ) ਤੇ ਆਤਮਕ ਜੀਵਨ ਦੇਣ ਵਾਲਾ ਹੈ।

ਪਦ ਅਰਥ ਹਰਿਆ = ਹਰਾ ਕਰਨ ਵਾਲਾ, ਜੀਵਨ-ਰਸ ਦੇਣ ਵਾਲਾ, ਆਤਮਕ ਜੀਵਨ ਦੇਣ ਵਾਲਾ। ਪੁਰਖੁ = ਸਰਬ-ਵਿਆਪਕ। ਨਿਰੰਜਨੁ = ਨਿਰਲੇਪ। ਮਉਲਾ = ਮਿਲਿਆ ਹੋਇਆ।

SikhNet (Spanish)El Nombre del Señor Sublime es rejuvenecedor y nos llena de energía.

ਜੋ ਜਪਦੇ ਹਰਿ ਹਰਿ ਦਿਨਸੁ ਰਾਤਿ; ਤਿਨ ਸੇਵੇ ਚਰਨ ਨਿਤ ਕਉਲਾ ॥

jo japade har har dinas raat; tin seve charan nit kaulaa |

Sant Singh KhalsaMaya serves at the feet of those who chant and meditate on the Lord, Har, Har, day and night.
Manmohan SinghThey, who, day and night, utter the Lord's name, their feet, the goddess of wealth ever adores.
Manmohan Singh (Punjabi)ਜੋ ਦਿਹੁੰ ਅਤੇ ਰੈਣ ਸਾਈਂ ਦੇ ਨਾਮ ਦਾ ਉਚਾਰਨ ਕਰਦੇ ਹਨ, ਉਨ੍ਹਾਂ ਦੇ ਪੈਰਾ ਨੂੰ ਮਾਇਆ ਦੀ ਦੇਵੀ ਸਦਾ ਹੀ ਪੂਜਦੀ ਹੈ।
Fareedkot Teekaਜੋ ਰਾਤ ਦਿਨ ਹਰਿ ਹਰਿ ਨਾਮ ਕੋ ਜਪਤੇ ਹੈਂ ਤਿਨ ਕੇ ਚਰਨੋਂ ਕੋ ਲਛਮੀ ਨਿਤ ਸੇਵਨ ਕਰਤੀ ਹੈ॥
Prof. Sahib Singhਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ (ਦਾ ਨਾਮ) ਜਪਦੇ ਹਨ, ਲੱਛਮੀ (ਭੀ) ਹਰ ਵੇਲੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੀ ਹੈ (ਉਹਨਾਂ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ)।

ਪਦ ਅਰਥ ਕਉਲਾ = ਲੱਛਮੀ।

SikhNet (Spanish)El Señor Inmaculado, el Ser Primordial florece y Maya sirve a los Pies de quienes cantan y meditan noche y día en el Señor Jar, Jar.

ਨਿਤ ਸਾਰਿ ਸਮੑਾਲੇ. ਸਭ ਜੀਅ ਜੰਤ; ਹਰਿ ਵਸੈ ਨਿਕਟਿ ਸਭ ਜਉਲਾ ॥

nit saar samaale. sabh jeea jant; har vasai nikatt sabh jaulaa |

Sant Singh KhalsaThe Lord always looks after and cares for all His beings and creatures; He is with all, near and far.
Manmohan SinghGod ever looks after all the creatures and abides with all, both near and far.
Manmohan Singh (Punjabi)ਵਾਹਿਗੁਰੂ ਸਾਰੇ ਜੀਵ-ਜੰਤੂਆਂ ਦੀ ਸੰਭਾਲ ਕਰਦਾ ਹੈ, ਅਤੇ ਸਾਰਿਆ ਦੇ ਨੇੜੇ ਤੇ ਦੂਰ ਵਸਦਾ ਹੈ।
Fareedkot Teekaਨਿਤਾਪ੍ਰਤਿ ਸਭ ਸੂਖਮ ਅਸਥੂਲ ਜੀਵੋਂ ਕੀ (ਸਾਰ ਸੰਮਾਲੇ) ਖਬਰ ਲੇਤਾ ਹੈ ਔਰ ਹਰੀ ਨਿਕਟ ਹੀ ਬਸਤਾ ਹੈ, ਪਰੰਤੂ ਸਭ ਸੇ (ਜਉਲਾ) ਜੁਦਾ, ਭਾਵ ਅਸੰਗ ਹੈ॥
Prof. Sahib Singhਪਰਮਾਤਮਾ ਸਭ ਜੀਵਾਂ ਦੀ ਚੰਗੀ ਤਰ੍ਹਾਂ ਸੰਭਾਲ ਕਰਦਾ ਹੈ, ਉਹ (ਸਭ ਜੀਵਾਂ ਦੇ) ਨੇੜੇ ਵੱਸਦਾ ਹੈ, (ਫਿਰ ਸਭ ਤੋਂ) ਵੱਖਰਾ (ਭੀ) ਹੈ।

ਪਦ ਅਰਥ ਸਾਰਿ ਸਮ੍ਹ੍ਹਾਲੇ = ਚੰਗੀ ਤਰ੍ਹਾਂ ਸੰਭਾਲ ਕਰਦਾ ਹੈ। ਨਿਕਟਿ = ਨੇੜੇ। ਜਉਲਾ = ਵੱਖਰਾ।

SikhNet (Spanish)El Señor cuida siempre y observa a todos Sus seres y criaturas, Él está en ellas de cerca y de lejos.

ਸੋ ਬੂਝੈ. ਜਿਸੁ ਆਪਿ ਬੁਝਾਇਸੀ; ਜਿਸੁ ਸਤਿਗੁਰੁ ਪੁਰਖੁ ਪ੍ਰਭੁ ਸਉਲਾ ॥

so boojhai. jis aap bujhaaeisee; jis satigur purakh prabh saulaa |

Sant Singh KhalsaThose whom the Lord inspires to understand, understand; the True Guru, God, the Primal Being, is pleased with them.
Manmohan SinghHe alone realise the Lord Master, whom He Himself instructs and on whom is the mercy of the true Guru.
Manmohan Singh (Punjabi)ਕੇਵਲ ਉਹ ਹੀ ਸੁਆਮੀ ਮਾਲਕ ਨੂੰ ਅਨੁਭਵ ਕਰਦਾ ਹੈ, ਜਿਸ ਨੂੰ ਉਹ ਸਦਾ ਦਰਸਾਉਂਦਾ ਹੈ ਅਤੇ ਜਿਸ ਉਤੇ ਸੱਚੇ ਗੁਰਦੇਵ ਜੀ ਦੀ ਰਹਿਮਤ ਹੈ।
Fareedkot Teekaਜਿਸ ਕੋ ਵਾਹਿਗੁਰੂ ਆਪ ਬੁਝਾਵਤਾ ਹੈ, ਸੋ ਤਿਸ ਕੋ ਬੂਝਤਾ ਹੈ, ਪਰੰਤੂ ਜਿਸ ਕੋ ਸਤਗੁਰੂ ਸਮਰਥ ਪੁਰਖ (ਸਉਲਾ) ਸਾਵਲਾ ਮਿਲਾ ਹੈ॥
Prof. Sahib Singhਪਰ ਇਹ ਗੱਲ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝ ਦੇਂਦਾ ਹੈ ਜਿਸ ਉਤੇ ਗੁਰੂ ਮਿਹਰ ਕਰਦਾ ਹੈ ਜਿਸ ਉਤੇ ਸਰਬ-ਵਿਆਪਕ ਪ੍ਰਭੂ ਕਿਰਪਾ ਕਰਦਾ ਹੈ।

ਪਦ ਅਰਥ ਸਉਲਾ = ਸਵੱਲਾ, ਪ੍ਰਸੰਨ।

SikhNet (Spanish)A quienes el Señor inspira comprenden, comprenden esto. El Verdadero Guru, Dios, el Ser Primordial está complacido con ellos.

ਸਭਿ ਗਾਵਹੁ, ਗੁਣ ਗੋਵਿੰਦ ਹਰੇ; ਗੋਵਿੰਦ ਹਰੇ, ਗੋਵਿੰਦ ਹਰੇ; ਗੁਣ ਗਾਵਤ ਗੁਣੀ ਸਮਉਲਾ ॥੬॥

sabh gaavahu, gun govind hare; govind hare, govind hare; gun gaavat gunee smaulaa |6|

Sant Singh KhalsaLet everyone sing the Praise of the Lord of the Universe, the Lord, the Lord of the Universe, the Lord, the Lord of the Universe; singing the Praise of the Lord, one is absorbed in His Glorious Virtues. ||6||
Manmohan SinghLet every one sing the praises of the Lord God, yea, the Lord God, and the Lord God alone, By so ringing His praises, one merges in the virtuous Lord.
Manmohan Singh (Punjabi)ਸਾਰੇ ਜਣੇ ਸੁਆਮੀ ਵਾਹਿਗੁਰੂ, ਹਾਂ ਸੁਆਮੀ ਵਾਹਿਗੁਰੂ, ਅਤੇ ਕੇਵਲ ਸੁਆਮੀ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰੋ। ਇਸ ਤਰ੍ਹਾਂ ਉਸ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ, ਇਨਸਾਨ ਗੁਣਵਾਨ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਤਾਂ ਤੇ ਹੇ ਭਾਈ ਜਨੋ! ਸਭੀ ਮਨ, ਬਾਣੀ ਕਰ ਕੇ ਹਰਿਗੋਬਿੰਦ ਉਚਾਰਨ ਕਰੋ, ਕਿਉਂਕਿ ਗੁਣੋਂ ਕੋ ਗਾਇਨ ਕਰ ਤਿਸ (ਗੁਣੀ) ਵਾਹਿਗੁਰੂ ਮੇਂ ਸਮਾਇ ਜਾਈਤਾ ਹੈ॥੬॥
Prof. Sahib Singhਤੁਸੀਂ ਸਾਰੇ, ਧਰਤੀ ਦੀ ਸਾਰ ਲੈਣ ਵਾਲੇ ਉਸ ਹਰੀ ਦੇ ਗੁਣ ਸਦਾ ਗਾਂਦੇ ਰਹੋ, ਗੁਣ ਗਾਂਦਿਆਂ ਗਾਂਦਿਆਂ ਉਸ ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਹੋ ਜਾਈਦਾ ਹੈ ॥੬॥

ਪਦ ਅਰਥ ਸਭਿ = ਸਾਰੇ। ਸਮਉਲਾ = ਸਮਾ ਜਾਈਦਾ ਹੈ, ਲੀਨ ਹੋ ਜਾਈਦਾ ਹੈ। ਗੁਣੀ = ਗੁਣਾਂ ਦੇ ਮਾਲਕ ਪ੍ਰਭੂ ਵਿਚ ॥੬॥

SikhNet (Spanish)Que todos canten la Alabanza del Señor del Universo, del Señor, del Señor del Universo, del Señor, del Señor del Universo; cantando la Alabanza del Señor uno es absorbido en Su Gloriosa Virtud. (6)

Open this shabad →

Shabad Guru Ramdas Ji Raag Kaanraa

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਿਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.

ਸੁਤਿਆ. ਹਰਿ ਪ੍ਰਭੁ ਚੇਤਿ ਮਨਿ; ਹਰਿ ਸਹਜਿ ਸਮਾਧਿ ਸਮਾਇ ॥

sutiaa. har prabh chet man; har sehaj samaadh samaae |

Sant Singh KhalsaO mind, even in sleep, remember the Lord God; let yourself be intuitively absorbed into the Celestial State of Samaadhi.
Manmohan SinghO My soul, contemplate thou thy God Lord even in sleep, merging into the trance of equipoise.
Manmohan Singh (Punjabi)ਹੇ ਮੇਰੀ ਜਿੰਦੇ! ਅਡੋਲਤਾ ਦੀ ਤਾੜੀ ਅੰਦਰ ਲੀਨ ਹੋ ਤੂੰ ਨੀਦਰ ਵਿੱਚ ਭੀ ਆਪਣੇ ਹਰੀ ਸਾਈਂ ਦਾ ਸਿਮਰਨ ਕਰ।
Fareedkot Teekaਹੇ ਭਾਈ! ਸੁਤਿਆਂ ਭੀ ਹਰੀ ਵਾਹਿਗੁਰੂ ਕੋ ਮਨ ਮੇਂ ਯਾਦ ਕਰ ਅਰ ਜਾਗ੍ਰਤ ਮੇਂ ਭੀ ਸਹਜ ਪਦ ਰੂਪ ਸਮਾਧੀ ਕਰ, ਭਾਵ ਜਾਗ੍ਰਤ ਕੇ ਅਤੀ ਅਭ੍ਯਾਸ ਕਰ ਕੇ ਸੋਵਤੇ ਕੀ ਭੀ ਬ੍ਰਿਤੀ ਤਦਰੂਪ ਰਹਤੀ ਹੈ॥
Prof. Sahib Singh(ਜਾਗਦਿਆਂ ਕਿਰਤ-ਕਾਰ ਕਰਦਿਆਂ ਸਿਮਰਨ ਦੀ ਇਹੋ ਜਿਹੀ ਆਦਤ ਬਣਾ ਕਿ) ਸੁੱਤੇ ਪਿਆਂ ਭੀ (ਆਪਣੇ) ਮਨ ਵਿਚ ਪਰਮਾਤਮਾ ਨੂੰ ਯਾਦ ਕਰ (ਯਾਦ ਕਰਦਾ ਰਹੇਂ), (ਇਸ ਤਰ੍ਹਾਂ) ਸਦਾ ਆਤਮਕ ਅਡੋਲਤਾ ਵਿਚ (ਆਤਮਕ ਅਡੋਲਤਾ ਦੀ) ਸਮਾਧੀ ਵਿਚ ਟਿਕਿਆ ਰਹੁ।

ਪਦ ਅਰਥ ਚੇਤਿ = ਯਾਦ ਕਰਦਾ ਰਹੁ, ਸਿਮਰ। ਮਨਿ = ਮਨ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸਮਾਧਿ ਸਮਾਇ = ਸਮਾਧੀ ਵਿਚ ਸਮਾਇਆ ਰਹੁ, ਸਦਾ ਟਿਕਿਆ ਰਹੁ।

SikhNet (Spanish)Oh, mente aun en sueños recuerda a Dios Nuestro Señor; deja que tu ser se absorba de manera intuitiva en el Estado Celestial de Samadhi.

ਜਨ ਨਾਨਕ. ਹਰਿ ਹਰਿ ਚਾਉ ਮਨਿ; ਗੁਰੁ ਤੁਠਾ ਮੇਲੇ ਮਾਇ ॥੧॥

jan naanak. har har chaau man; gur tutthaa mele maae |1|

Sant Singh KhalsaServant Nanak's mind longs for the Lord, Har, Har. As the Guru pleases, he is absorbed into the Lord, O mother. ||1||
Manmohan SinghO Mother, slave Nanak's mind craves to see his Lord God and he would meet with Him if the Guru be merciful to him.
Manmohan Singh (Punjabi)ਹੇ ਮਾਤਾ! ਗੋਲੇ ਨਾਨਕ ਦਾ ਚਿੱਤ ਆਪਣੇ ਸਾਈਂ ਹਰੀ ਨੂੰ ਵੇਖਣ ਲਈ ਲਲਚਾਉਂਦਾ ਹੈ ਅਤੇ ਜੇਕਰ ਗੁਰੂ ਜੀ ਉਸ ਉਤੇ ਮਿਹਰਬਾਨ ਹੋਣ, ਤਾਂ ਉਹ ਉਸ ਨੂੰ ਮਿਲ ਪਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਜਨ ਕੇ ਮਨ ਮੇਂ ਹਰਿ ਹਰਿ ਨਾਮ ਕਾ ਉਤਸਾਹ ਹੈ ਤਿਸ ਕੋ ਗੁਰੂ (ਤੁਠਾ) ਪ੍ਰਸੰਨਤਾ ਸੇ ਮਾਯਾ ਪਤੀ ਹਰੀ ਕੇ ਸਾਥ ਮਿਲਾਵਤਾ ਹੈ॥੧॥
Prof. Sahib Singhਹੇ ਮਾਂ! ਦਾਸ ਨਾਨਕ ਦੇ ਮਨ ਵਿਚ ਭੀ ਪਰਮਾਤਮਾ ਨੂੰ ਮਿਲਣ ਦੀ ਤਾਂਘ ਹੈ, ਗੁਰੂ (ਹੀ) ਪ੍ਰਸੰਨ ਹੋ ਕੇ ਮੇਲ ਕਰਾਂਦਾ ਹੈ ॥੧॥

ਪਦ ਅਰਥ ਚਾਉ = ਤਾਂਘ, ਉਤਸ਼ਾਹ। ਤੁਠਾ = ਪ੍ਰਸੰਨ ਹੋਇਆ। ਮਾਇ = ਹੇ ਮਾਂ! ॥੧॥

SikhNet (Spanish)La mente del Sirviente Nanak añora al Señor Jar, Jar, y así como al Guru le complace él es absorbido en el Señor. Oh, Madre. (1)

Open this shabad →

Shabad Guru Ramdas Ji Raag Kaanraa

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਿਸ਼ਾਹੀ।
SikhNet (Spanish)Mejl Guru Ram Das, Cuarto Canal Divino.

ਹਰਿ ਇਕਸੁ ਸੇਤੀ ਪਿਰਹੜੀ; ਹਰਿ ਇਕੋ ਮੇਰੈ ਚਿਤਿ ॥

har ikas setee piraharree; har iko merai chit |

Sant Singh KhalsaI am in love with the One and Only Lord; the One Lord fills my consciousness.
Manmohan SinghWith the One Lord, I am in love and the One God, cherish I, within my mind.
Manmohan Singh (Punjabi)ਇਕ ਪ੍ਰਭੂ ਨਾਲ ਹੀ, ਮੇਰਾ ਪਿਆਰ ਹੈ ਅਤੇ ਇਕ ਵਾਹਿਗੁਰੂ ਨੂੰ ਹੀ ਮੈਂ ਆਪਣੇ ਰਿਦੇ ਵਿੱਚ ਟਿਕਾਉਂਦਾ ਹਾਂ।
Fareedkot Teekaਇਕ ਹਰੀ ਕੇ ਸਾਥ ਹਮਾਰੀ ਪ੍ਰੀਤੀ ਹੈ ਔਰ ਇਕ ਹਰੀ ਹੀ ਮੇਰੇ ਮਨ ਮੈ ਬਸਤਾ ਹੈ॥
Prof. Sahib Singhਸਿਰਫ਼ ਇਕ ਪਰਮਾਤਮਾ ਨਾਲ ਹੀ ਮੇਰਾ ਸੋਹਣਾ ਪਿਆਰ ਹੈ, ਇਕ ਪਰਮਾਤਮਾ ਹੀ (ਸਦਾ) ਮੇਰੇ ਚਿੱਤ ਵਿਚ ਵੱਸਦਾ ਹੈ।

ਪਦ ਅਰਥ ਇਕਸੁ ਸੇਤੀ = ਇੱਕ ਨਾਲ ਹੀ। ਪਿਰਹੜੀ = ਸੋਹਣਾ ਪਿਆਰ। ਮੇਰੈ ਚਿਤਿ = ਮੇਰੇ ਚਿਤ ਵਿਚ।

SikhNet (Spanish)Estoy enamorado del Uno y Único Señor. El Señor llena mi Conciencia.

ਜਨ ਨਾਨਕ. ਇਕੁ ਅਧਾਰੁ ਹਰਿ; ਪ੍ਰਭ ਇਕਸ ਤੇ. ਗਤਿ ਪਤਿ ॥੨॥

jan naanak. ik adhaar har; prabh ikas te. gat pat |2|

Sant Singh KhalsaServant Nanak takes the Support of the One Lord God; through the One, he obtains honor and salvation. ||2||
Manmohan SinghSlave Nanak leans on the Lord alone and from the Lord alone he obtains honour and emancipation.
Manmohan Singh (Punjabi)ਦਾਸ ਨਾਨਕ ਨੂੰ ਕੇਵਲ ਸੁਆਮੀ ਦਾ ਹੀ ਆਸਰਾ ਹੈ ਅਤੇ ਕੇਵਲ ਸੁਆਮੀ ਤੋਂ ਹੀ ਉਸ ਦੀ ਇਜ਼ਤ ਤੇ ਕਲਿਆਨ ਪ੍ਰਾਪਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਜਨ ਕੋ ਇਕ ਹਰੀ ਕਾ ਆਸਰਾ ਹੈ ਔਰ ਇਕ ਹਰੀ ਸੇ ਹੀ ਹਮਾਰੀ ਗਤੀ ਔਰ ਪਤਿਸਟਾ ਹੈ॥੨॥
Prof. Sahib Singhਇਕ ਪ੍ਰਭੂ ਹੀ ਦਾਸ ਨਾਨਕ (ਦੀ ਜ਼ਿੰਦਗੀ ਦਾ) ਆਸਰਾ ਹੈ, ਇਕ ਪ੍ਰਭੂ ਤੋਂ ਹੀ ਉੱਚੀ ਆਤਮਕ ਅਵਸਥਾ ਮਿਲਦੀ ਹੈ (ਤੇ ਲੋਕ ਪਰਲੋਕ ਦੀ) ਇੱਜ਼ਤ ਹਾਸਲ ਹੁੰਦੀ ਹੈ ॥੨॥

ਪਦ ਅਰਥ ਅਧਾਰੁ = ਆਸਰਾ। ਗਤਿ = ਉੱਚੀ ਆਤਮਕ ਅਵਸਥਾ। ਪਤਿ = ਇੱਜ਼ਤ ॥੨॥

SikhNet (Spanish)El Sirviente Nanak toma el Soporte del Dios Nuestro Señor y a través del Uno, él obtiene Honor y la Salvación. (2)

Open this shabad →

Shabad Guru Ramdas Ji Raag Kaanraa continues on Ang 1316

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਪੰਚੇ ਸਬਦ ਵਜੇ ਮਤਿ ਗੁਰਮਤਿ; ਵਡਭਾਗੀ ਅਨਹਦੁ ਵਜਿਆ ॥

panche sabad vaje mat guramat; vaddabhaagee anahad vajiaa |

Sant Singh KhalsaThe Panch Shabad, the Five Primal Sounds, vibrate with the Wisdom of the Guru's Teachings; by great good fortune, the Unstruck Melody resonates and resounds.
Manmohan SinghBy the Guru's instructions, the five tunes ring within my mind and through, great good fortune, hear I, the resounding of the celestial strain.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਮੇਰੇ ਮਨ ਅੰਦਰ ਪੰਜ ਧੁਨਾਂ ਗੂੰਜ ਦੀਆਂ ਹਨ ਅਤੇ ਭਾਰੇ ਚੰਗੇ ਨਸੀਬਾਂ ਰਾਹੀਂ ਮੈਨੂੰ ਬੈਕੂਠੀ ਕੀਰਤਨ ਦੀ ਗੂੰਜ ਸੁਣਾਈ ਦਿੰਦੀ ਹੈ।
Fareedkot Teeka(ਪੰਚੇ) ਸੰਤੋਂ ਕੇ ਉਪਦੇਸ ਸੇ (ਮਤੀ) ਬੁਧੀ ਮੇਂ ਗੁਰਮਤਿ ਧਾਰਨੇ ਕਰ ਵਡਾਭਾਗੀਓਂ ਕੋ (ਅਨਹਦੁ) ਏਕ ਰਸ ਵਾਹਿਗੁਰੂ ਵਜਿਆ ਪ੍ਰਗਟਿਆ, ਭਾਵ ਸਾਖ੍ਯਾਤਕਾਰ ਹੂਆ ਹੈ॥
Prof. Sahib Singhਜਿਸ ਵੱਡੇ ਭਾਗਾਂ ਵਾਲੇ ਮਨੁੱਖ ਦੀ ਮੱਤ ਵਿਚ ਗੁਰੂ ਦਾ ਉਪਦੇਸ਼ ਵੱਸ ਪੈਂਦਾ ਹੈ ਉਸ ਦੇ ਅੰਦਰ (ਆਤਮਕ ਆਨੰਦ ਦਾ) ਇਕ-ਰਸ ਵਾਜਾ ਵੱਜ ਪੈਂਦਾ ਹੈ (ਉਸ ਦੇ ਅੰਦਰ, ਮਾਨੋ) ਪੰਜਾਂ ਹੀ ਕਿਸਮਾਂ ਦੇ ਸਾਜ਼ ਵੱਜ ਪੈਂਦੇ ਹਨ।

ਪਦ ਅਰਥ ਪੰਚੇ ਸਬਦ = ਪੰਜਾਂ ਹੀ ਕਿਸਮਾਂ ਦੇ ਸਾਜ਼ ਜੋ ਮਿਲ ਕੇ ਇਕ ਅਸਚਰਜ ਸੁਰੀਲਾ ਰਾਗ ਪੈਦਾ ਕਰਦੇ ਹਨ। ਗੁਰਮਤਿ = ਗੁਰੂ ਦਾ ਉਪਦੇਸ਼। ਅਨਹਦ = ਉਹ ਰਾਗ ਜੋ ਬਿਨਾ ਸਾਜ ਵਜਾਏ ਹੁੰਦਾ ਰਹੇ, ਇਕ-ਰਸ ਰਾਗ।

SikhNet (Spanish)El Panch Shabd, los Cinco Sonidos Primordiales vibran con la Sabiduría de la Enseñanza del Guru. Por una maravillosa y buena fortuna, la Melodía Inefable suena y resuena.

ਆਨਦ ਮੂਲੁ ਰਾਮੁ ਸਭੁ ਦੇਖਿਆ; ਗੁਰਸਬਦੀ ਗੋਵਿਦੁ ਗਜਿਆ ॥

aanad mool raam sabh dekhiaa; gurasabadee govid gajiaa |

Sant Singh KhalsaI see the Lord, the Source of Bliss, everywhere; through the Word of the Guru's Shabad, the Lord of the Universe is revealed.
Manmohan SinghThrough the Guru's teachings, the Master of the universe has become manifest unto me and I now see the Lord, the source of bliss, pervading everywhere.
Manmohan Singh (Punjabi)ਗੁਰਾਂ ਦੀ ਸਿਖਮਤ ਰਾਹੀਂ, ਸ਼੍ਰਿਸ਼ਟ ਦਾ ਸੁਆਮੀ ਮੇਰੇ ਉਤੇ ਨਾਜ਼ਲ ਹੋ ਗਿਆ ਹੈ ਅਤੇ ਮੈਂ ਹੁਣ ਖੁਸ਼ੀ ਦੇ ਸੋਮੇ ਸੁਆਮੀ ਨੂੰ ਹਰ ਥਾਂ ਵਿਆਪਕ ਵੇਖਦਾ ਹਾਂ।
Fareedkot Teekaਜਬ ਗੁਰ ਉਪਦੇਸ ਕਰ ਗੋਵਿੰਦ ਕੋ (ਗਜਿਆ) ਉਚਾਰਨ ਕੀਆ ਤਬ ਅਨੰਦ ਕਾ ਮੂਲ ਰਾਮ ਹੀ ਸਰਬ ਮੇਂ ਪੂਰਨ ਦੇਖਾ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਸ ਦੇ ਅੰਦਰ) ਪਰਮਾਤਮਾ ਗੱਜ ਪੈਂਦਾ ਹੈ ਅਤੇ ਉਹ ਹਰ ਥਾਂ ਆਨੰਦ ਦੇ ਸੋਮੇ ਪਰਮਾਤਮਾ ਨੂੰ (ਵੱਸਦਾ) ਵੇਖਦਾ ਹੈ।

ਪਦ ਅਰਥ ਆਨਦ ਮੂਲੁ = ਆਨੰਦ ਦਾ ਸੋਮਾ। ਸਭੁ = ਹਰ ਥਾਂ। ਸਬਦੀ = ਸ਼ਬਦ ਦੀ ਰਾਹੀਂ। ਗਜਿਆ = ਗੱਜਿਆ, ਜ਼ੋਰ ਨਾਲ ਪਰਗਟ ਹੋ ਪਿਆ (ਜਿਵੇਂ ਬੱਦਲ ਗੱਜਣ ਤੇ ਹੋਰ ਅਵਾਜ਼ਾਂ ਸੁਣੀਆਂ ਨਹੀਂ ਜਾਂਦੀਆਂ)।

SikhNet (Spanish)Ahora veo al Señor, Fuente de Gloria, por todas partes. A través de la Palabra del Shabd del Guru el Señor del Universo es revelado.

ਆਦਿ ਜੁਗਾਦਿ ਵੇਸੁ ਹਰਿ ਏਕੋ; ਮਤਿ ਗੁਰਮਤਿ ਹਰਿ ਪ੍ਰਭੁ ਭਜਿਆ ॥

aad jugaad ves har eko; mat guramat har prabh bhajiaa |

Sant Singh KhalsaFrom the primal beginning, and throughout the ages, the Lord has One Form. Through the Wisdom of the Guru's Teachings, I vibrate and meditate on the Lord God.
Manmohan SinghSince the prime and the beginning of ages, the Lord has but One form. Through the Guru's instructions, within my mind, I now meditate on the Lord alone.
Manmohan Singh (Punjabi)ਐਨ ਆਰੰਭ ਅਤੇ ਯੁਗਾਂ ਦੇ ਆਰੰਭ ਤੋਂ ਸੁਆਮੀ ਦਾ ਕੇਵਲ ਇਕ ਸਰੂਪ ਹੈ। ਗੁਰਾਂ ਦੇ ਉਪਦੇਸ਼ ਰਾਹੀਂ ਆਪਣੇ ਹਿਰਦੇ ਅੰਦਰ ਹੁਣ ਮੈਂ ਕੇਵਲ ਸੁਆਮੀ ਵਾਹਿਗੁਰੂ ਦਾ ਹੀ ਸਿਮਰਨ ਕਰਦਾ ਹਾਂ।
Fareedkot Teekaਆਦਿ ਔਰ ਜੁਗਾਦਿ ਮੇਂ ਜਿਸ ਕਾ ਏਕ ਹੀ ਵੇਸ ਹੈ ਤਿਸ ਹਰੀ ਪ੍ਰਭੂ ਕੋ ਬੁਧੀ ਮੇਂ ਗੁਰ ਸਿਖ੍ਯਾ ਲੈਕਰ ਭਜਾ ਹੈ॥☬ਤਾਂ ਤੇ ਐਸੇ ਬੇਨਤੀ ਕਰਤੇ ਹੈਂ:
Prof. Sahib Singh(ਜਿਹੜਾ ਮਨੁੱਖ) ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਭਜਨ ਕਰਦਾ ਹੈ (ਉਸ ਨੂੰ ਇਹ ਨਿਸਚਾ ਆ ਜਾਂਦਾ ਹੈ ਕਿ ਸ੍ਰਿਸ਼ਟੀ ਦੇ) ਆਦਿ ਤੋਂ ਜੁਗਾਂ ਦੇ ਆਦਿ ਤੋਂ ਪਰਮਾਤਮਾ ਦੀ ਇਕੋ ਹੀ ਅਟੱਲ ਹਸਤੀ ਹੈ।

ਪਦ ਅਰਥ ਵੇਸੁ = ਸਰੂਪ, ਹਸਤੀ। ਜੁਗਾਦਿ = ਜੁਗਾਂ ਦੇ ਆਦਿ ਤੋਂ। ਭਜਿਆ = ਸਿਮਰਿਆ।

SikhNet (Spanish)El Señor siempre ha tenido una Sola Forma, desde el Principio Primordial y a través de todas las épocas. Mediante la Sabiduría y la Enseñanza del Guru, vibro y medito en Dios Nuestro Señor.

ਹਰਿ ਦੇਵਹੁ ਦਾਨੁ ਦਇਆਲ ਪ੍ਰਭ; ਜਨ ਰਾਖਹੁ ਹਰਿ ਪ੍ਰਭ ਲਜਿਆ ॥

har devahu daan deaal prabh; jan raakhahu har prabh lajiaa |

Sant Singh KhalsaO Merciful Lord God, please bless me with Your Bounty; O Lord God, please preserve and protect the honor of Your humble servant.
Manmohan SinghO My merciful Lord God, yea, the God Lord, bless Thou me with the gift of Thy Name and save the honour of Thy slave.
Manmohan Singh (Punjabi)ਹੇ ਮੇਰੇ ਮਇਆਵਾਨ ਵਾਹਿਗੁਰੂ ਸੁਆਮੀ! ਵਾਹਿਗੁਰੂ ਸੁਆਮੀ, ਤੂੰ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ ਅਤੇ ਆਪਣੇ ਗੋਲੇ ਦੀ ਇੱਜ਼ਤ-ਆਬਰੂ ਰੱਖ।
Fareedkot Teekaਹੇ ਦ੍ਯਾਲ ਹਰੀ ਪ੍ਰਭੂ! ਮੇਰੇ ਕੋ ਦਾਨ ਦੀਜੀਏ ਔਰ ਹੇ ਹਰੀ ਪ੍ਰਭੂ! ਜਨੋਂ ਕੀ ਲਜਾ ਕੋ ਰਾਖ ਲੀਜੀਏ॥
Prof. Sahib Singhਹੇ ਹਰੀ! ਹੇ ਦਇਆ ਦੇ ਸੋਮੇ ਪ੍ਰਭੂ! ਤੂੰ ਆਪਣੇ ਦਾਸਾਂ ਨੂੰ (ਆਪਣੇ ਨਾਮ ਦਾ) ਦਾਨ ਦੇਂਦਾ ਹੈਂ, (ਤੇ, ਇਸ ਤਰ੍ਹਾਂ ਵਿਕਾਰਾਂ ਦੇ ਟਾਕਰੇ ਤੇ ਉਹਨਾਂ ਦੀ) ਲਾਜ ਰੱਖਦਾ ਹੈਂ।

ਪਦ ਅਰਥ ਹਰਿ = ਹੇ ਹਰੀ! ਜਨ ਲਜਿਆ = (ਆਪਣੇ) ਦਾਸ ਦੀ ਲਾਜ।

SikhNet (Spanish)Oh, Dios, Señor Compasivo, por favor bendíceme con tu Abundancia. Oh Señor Dios, por favor, consérvame y protege el honor de Tu humilde Sirviente.

Open this shabad (6 lines, Angs 1315-1316) →

Ang 1315 of 1430