ਕਬੀਰ. ਕਸਉਟੀ ਰਾਮ ਕੀ; ਝੂਠਾ ਟਿਕੈ. ਨ ਕੋਇ ॥
kabeer. ksauttee raam kee; jhootthaa ttikai. na koe |
Sant Singh KhalsaKabeer, no one who is false can withstand the Touchstone of the Lord.
Manmohan SinghKabir, no one, who is false, can withstand the Lord's touchstone.
Manmohan Singh (Punjabi)ਕਬੀਰ, ਕੋਈ ਜਣਾ, ਜੋ ਕੂੜਾ ਹੈ, ਪ੍ਰਭੂ ਦੀ ਘਸਵੱਟੀ ਉਤੇ ਠਹਿਰ ਨਹੀਂ ਸਕਦਾ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸਤਸੰਗ ਮੇਂ ਆਇਕਰ ਜਪ ਤਪ ਰੂਪੀ ਰਾਮ ਕੀ ਕਸੌਟੀ ਹੈ, ਤਾਂ ਤੇ ਤਿਸ ਕੇ ਆਗੇ ਉਤਮ ਅਧਿਕਾਰੀ ਤੇ ਬਿਨਾ ਝੂਠਾ ਕੋਈ ਨਹੀਂ ਟਿਕ ਸਕਤਾ ਹੈ॥
Prof. Sahib Singhਹੇ ਕਬੀਰ! ਜੋ ਮਨੁੱਖ 'ਦੁਨੀਆ' ਨਾਲ ਮੋਹ ਕਰਨ ਵਾਲਾ ਹੈ ਉਹ ਉਸ ਕਸੌਟੀ ਉਤੇ ਖਰਾ ਸਾਬਤ ਨਹੀਂ ਹੁੰਦਾ ਜਿਸ ਦੀ ਰਾਹੀਂ ਮਨੁੱਖ ਦੀ ਪ੍ਰਭੂ ਨਾਲ ਸੱਚੀ ਪ੍ਰੀਤ ਪਰਖੀ ਜਾਂਦੀ ਹੈ।ਪਦ ਅਰਥ ਕਸ਼ = (Skt. कष् to test, rub on a touch = stone) ਪਰਖਣਾ, ਪੱਥਰੀ ਉਤੇ ਰਗੜਨਾ ਜਿਵੇਂ ਸੋਨਾ ਪਰਖਣ ਲਈ ਘਸਾਈਦਾ ਹੈ। ਵਟੀ = (Skt. वट:) ਗੀਟੀ, ਗੀਟਾ। ਕਸ ਵਟੀ = ਉਹ ਗੀਟਾ ਜਿਸ ਉੱਤੇ ਸੋਨਾ ਰਗੜ ਕੇ ਪਰਖੀਦਾ ਹੈ ਕਿ ਖਰਾ ਹੈ ਜਾਂ ਖੋਟਾ। ਕਸਉਟੀ = ਕਸ-ਵੱਟੀ। ਕਸਉਟੀ ਰਾਮ ਕੀ = ਉਹ ਕਸੌਟੀ ਜਿਸ ਦੀ ਰਾਹੀਂ ਮਨੁੱਖ ਦੀ ਪ੍ਰਭੂ ਨਾਲ ਸੱਚੀ ਪ੍ਰੀਤ ਪਰਖੀ ਜਾ ਸਕੇ। ਝੂਠਾ = ਝੂਠ ਨਾਲ ਪਿਆਰ ਕਰਨ ਵਾਲਾ, ਨਿਰੀ 'ਦੁਨੀਆ' ਨਾਲ ਮੋਹ ਕਰਨ ਵਾਲਾ, 'ਦੀਨ' ਨੂੰ 'ਦੁਨੀ' ਦੀ ਖ਼ਾਤਰ ਗਵਾਉਣ ਵਾਲਾ। ਸਹੈ = ਸਹਾਰਦਾ ਹੈ, ਪੂਰਾ ਉਤਰਦਾ ਹੈ, ਖਰਾ ਸਾਬਤ ਹੁੰਦਾ ਹੈ। ਮਰਿ ਜੀਵਾ = ਮਰ ਕੇ ਜੀਵਿਆ ਹੋਇਆ, ਜੋ 'ਦੁਨੀਆ' ਵਲੋਂ ਮਰ ਕੇ 'ਦੀਨ' ਵਲ ਜੀਵਿਆ, ਜਿਸ ਨੇ ਦੇਹ-ਅਧਿਆਸ ਮੁਕਾ ਦਿੱਤਾ ਹੈ। ਨ ਟਿਕੈ = ਪਰਖ ਵਿਚ ਖਰਾ ਸਾਬਤ ਨਹੀਂ ਹੁੰਦਾ, ਪੂਰਾ ਨਹੀਂ ਉਤਰਦਾ।
SikhNet (Spanish)Kabir, nadie que es falso puede pasar la prueba de la piedra de toque del Señor,
ਰਾਮ ਕਸਉਟੀ ਸੋ ਸਹੈ; ਜੋ ਮਰਿ ਜੀਵਾ ਹੋਇ ॥੩੩॥
raam ksauttee so sahai; jo mar jeevaa hoe |33|
Sant Singh KhalsaHe alone can pass the test of the Lord's Touchstone, who remains dead while yet alive. ||33||
Manmohan SinghHe alone can bear the Lord's ordeal, one who remains dead in life.
Manmohan Singh (Punjabi)ਕੇਵਲ ਉਹ ਹੀ ਪ੍ਰਭੂ ਦੀ ਅੋਖੀ ਪ੍ਰੀਖਿਆ ਤੇ ਪੂਰਾ ਉਤਰ ਸਕਦਾ ਹੈ ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ।
Fareedkot Teekaਇਸ ਰਾਮ ਕੀ ਕਸੌਟੀ ਕੋ ਸੋਈ ਸਹਾਰਤਾ ਹੈ, ਜੋ ਉਤਮ ਜਨ ਜੀਵ ਭਾਵ ਸੇ ਮ੍ਰਿਤ ਹੂਆ ਹੋਵੇ, ਭਾਵ ਯੇਹ ਜਿਸ ਨੇ ਦੇਹ ਅਭਿਮਾਨ ਕੋ ਤਿਆਗਨ ਕੀਆ ਹੋਵੇ॥੩੩॥
Prof. Sahib Singhਪ੍ਰਭੂ ਨਾਲ ਪ੍ਰੀਤ ਦੀ ਪਰਖ ਵਿਚ ਉਹੀ ਮਨੁੱਖ ਪੂਰਾ ਉਤਰਦਾ ਹੈ ਜੋ 'ਦੁਨੀਆ' ਦੇ ਮੋਹ ਵਲੋਂ ਮਰ ਕੇ 'ਦੀਨ' ਦੇ ਪਿਆਰ ਵਿਚ ਜੀਊ ਪਿਆ ਹੈ ॥੩੩॥
SikhNet (Spanish)sólo aquél que vive muerto en vida.(33)