ੴ

ਸਿੱਖਬਾਣੀ · SikhBani

Ang 1366

Sri Guru Granth Sahib · Salok Kabeer Jee · 20 shabads, 39 lines
Translations
Shabad Bhagat Kabir Ji Salok Kabeer Jee continued from Ang 1365

ਐਸੇ ਮਰਨੇ ਜੋ ਮਰੈ; ਬਹੁਰਿ. ਨ ਮਰਨਾ ਹੋਇ ॥੨੯॥

aise marane jo marai; bahur. na maranaa hoe |29|

Sant Singh KhalsaLet those who die, die such a death, that they shall never have to die again. ||29||
Manmohan SinghWhosoever dies, let him die such a death, that he may not have to die again.
Manmohan Singh (Punjabi)ਜਿਹੜਾ ਕੋਈ ਮਰਦਾ ਹੈ, ਉਹ ਐਹੋ ਜਿਹੀ ਮੋਤੇ ਮਰੇ ਕਿ ਉਹ ਮੁੜ ਕੇ ਮਰਨਾ ਨਾਂ ਪਵੇ।
Fareedkot Teekaਜੀਵਤ ਭਾਵ ਤਿਆਗ ਰੂਪੀ (ਮਰਨੇ) ਮ੍ਰਿਤ ਮੇਂ ਜੋ ਮਰੇ ਹੈਂ ਤਿਨ ਐਸੀ ਮ੍ਰਿਤ ਵਾਲਿਓਂ ਕੋ ਪੁਨਾ ਜਨਮ ਮਰਨਾ ਨਹੀਂ ਹੋਤਾ ਹੈ, ਭਾਵ ਯੇਹ ਸੋ ਮੁਕਤਿ ਰੂਪ ਹੋ ਜਾਤੇ ਹੈਂ॥੨੯॥
Prof. Sahib Singh(ਸਾਧ ਸੰਗਤ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ) ਜੋ ਮਨੁੱਖ ਜਿਊਂਦਾ ਹੀ ਮਰਦਾ ਹੈ ('ਦੁਨੀਆ' ਵਲੋਂ ਮੋਹ ਤੋੜਦਾ ਹੈ) ਉਸ ਨੂੰ ਫਿਰ ਇਹ ਸਹਿਮ ਨਹੀਂ ਰਹਿੰਦਾ ॥੨੯॥

ਪਦ ਅਰਥ ਬਹੁਰਿ = ਮੁੜ ਮੁੜ। ਬਹੁਰਿ ਨ ਮਰਨਾ ਹੋਇ = ਉਸ ਨੂੰ ਮੁੜ ਮੁੜ ਮੌਤ ਦਾ ਸਹਿਮ ਨਹੀਂ ਹੁੰਦਾ ॥੨੯॥

* ਨੋਟ: 'ਐਸੇ ਮਰਨੇ ਜੋ ਮਰੈ' ਕਬੀਰ ਜੀ ਨੇ ਇਥੇ ਸਾਫ਼ ਲਫ਼ਜ਼ਾਂ ਵਿਚ ਇਹ ਨਹੀਂ ਦੱਸਿਆ ਕਿ ਉਹ 'ਐਸੇ ਮਰਨੇ' ਤੋਂ ਕੀਹ ਭਾਵ ਲੈਂਦੇ ਹਨ। ਉਂਞ ਸ਼ਲੋਕ ਨੰ: ੨੮ ਵਿਚ ਉਹ ਦੱਸ ਆਏ ਹਨ ਕਿ ਇਸ ਨਾਸਵੰਤ ਸਰੀਰ ਨੂੰ ਸਫਲ ਕਰਨ ਲਈ 'ਸੰਗਤਿ ਕਰਿ ਸਾਧ ਕੀ, ਹਰਿ ਕੇ ਗੁਨ ਗਾਇ'। ਲਫ਼ਜ਼ 'ਐਸੇ' ਦਸਦਾ ਹੈ ਕਿ ਇਸ ਦਾ ਜ਼ਿਕਰ ਪਹਿਲੇ ਸ਼ਲੋਕ ਵਿਚ ਕੀਤਾ ਜਾ ਚੁੱਕਾ ਹੈ। ਜਦੋਂ ਮਨੁੱਖ ਨਿਰੀ 'ਦੁਨੀਆ' ਦੀ ਖ਼ਾਤਰ ਭਟਕਦਾ ਹੈ ਤਾਂ ਇਸ ਮਾਇਆ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾ ਲੈਂਦਾ ਹੈ; ਫਿਰ ਹਰ ਵੇਲੇ ਇਹ ਸਹਿਮ ਭੀ ਟਿਕਿਆ ਰਹਿੰਦਾ ਹੈ ਕਿ ਕਿਤੇ ਰਾਸ-ਪੂੰਜੀ ਹਥੋਂ ਚਲੀ ਨਾ ਜਾਏ, ਜਾਂ, ਇਸ ਜੋੜੀ ਹੋਈ ਨੂੰ ਛੇਤੀ ਹੀ ਨਾਹ ਛੱਡਣਾ ਪੈ ਜਾਏ, ਛੇਤੀ ਹੀ ਮੌਤ ਦਾ ਨਗਾਰਾ ਨਾਹ ਆ ਵੱਜੇ। ਸੋ, ਨਿਰੀ 'ਦੁਨੀਆ' ਦਾ ਗਾਹਕ ਮਨੁੱਖ ਇਸ ਤਰ੍ਹਾਂ ਦਿਨ ਵਿਚ ਕਈ ਵਾਰੀ ਅਣ-ਆਈ ਮੌਤੇ ਹੀ ਪਿਆ ਮਰਦਾ ਹੈ, ਸਹਿਮ ਨਾਲ ਹਰ ਵੇਲੇ ਇਸ ਦਾ ਸਾਹ ਸੁੱਕਾ ਰਹਿੰਦਾ ਹੈ। ਇਸ ਰੋਜ਼ਾਨਾ ਮੌਤ ਤੋਂ ਬਚਣ ਲਈ ਕਬੀਰ ਜੀ ਨੇ 'ਮਾਰਗ' ਦੱਸਿਆ ਹੈ 'ਸੰਗਤਿ ਕਰਿ ਸਾਧ ਕੀ, ਹਰਿ ਕੇ ਗੁਨ ਗਾਇ'। ਉਸੇ ਖ਼ਿਆਲ ਨੂੰ ਇਸ ਸ਼ਲੋਕ ਵਿਚ ਇਸ਼ਾਰੇ-ਮਾਤ੍ਰ ਹੀ ਆਖਦੇ ਹਨ 'ਐਸੇ ਮਰਨੇ ਜੋ ਮਰੈ'। ਇਸ 'ਐਸੇ ਮਰਨੇ ਜੋ ਮਰੈ' ਨੂੰ ਗੁਰੂ ਅਮਰਦਾਸ ਜੀ ਨੇ ਸਾਫ਼ ਲਫ਼ਜ਼ਾਂ ਵਿਚ ਸਮਝਾ ਦਿੱਤਾ ਹੈ। ਵੇਖੋ ਬਿਹਾਗੜੇ ਕੀ ਵਾਰ ਪਉੜੀ ਨੰ: ੧੭। ਕਬੀਰ ਜੀ ਦੇ ਇਸ 'ਐਸੇ ਮਰਨੇ ਜੋ ਮਰੈ' ਭਾਵ ਨੂੰ ਸਮਝਾਣ ਲਈ ਗੁਰੂ ਅਮਰਦਾਸ ਜੀ ਇਉਂ ਲਿਖਦੇ ਹਨ: ਮ: ੩ ॥ ਕਿਆ ਜਾਣ

SikhNet (Spanish)Deja entonces que los que mueran, lo hagan de tal forma que nunca más tengan que morir otra vez. (29)

Open this shabad (2 lines, Angs 1365-1366) →

Shabad Bhagat Kabir Ji Salok Kabeer Jee

ਕਬੀਰ. ਮਾਨਸ ਜਨਮੁ ਦੁਲੰਭੁ ਹੈ; ਹੋਇ ਨ. ਬਾਰੈ ਬਾਰ ॥

kabeer. maanas janam dulanbh hai; hoe na. baarai baar |

Sant Singh KhalsaKabeer, it is so difficult to obtain this human body; it does not just come over and over again.
Manmohan SinghKabir, difficult to obtain is the human birth, it comes not again and again,
Manmohan Singh (Punjabi)ਕਬੀਰ ਮੁਸ਼ਕਲ ਨਾਲ ਮਿਲਦਾ ਹੈ ਮਨੁਸ਼ੀ ਜਨਮ। ਇਹ ਮੁੜ ਮੁੜ ਕੇ ਹੱਥ ਨਹੀਂ ਲੱਗਦਾ,
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਇਹ ਮਾਨਸ ਜਨਮ ਬਡਾ ਦੁਰਲਭ ਹੈ, ਇਹ ਵਾਰੰਵਾਰ ਨਹੀਂ ਪ੍ਰਾਪਤਿ ਹੋਤਾ ਹੈ॥
Prof. Sahib Singhਹੇ ਕਬੀਰ! ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, (ਤੇ, ਜੇ ਪ੍ਰਭੂ ਦਾ ਨਾਮ ਵਿਸਾਰ ਕੇ ਨਿਰਾ 'ਦੁਨੀਆ' ਵਿਚ ਲੱਗ ਕੇ ਇੱਕ ਵਾਰੀ ਹੱਥੋਂ ਗਿਆ) ਤਾਂ ਮੁੜ ਮੁੜ ਨਹੀਂ ਮਿਲਦਾ;

ਪਦ ਅਰਥ ਮਾਨਸ = ਮਨੁੱਖ ਦਾ। ਬਾਰੈ ਬਾਰ = ਬਾਰ ਬਾਰ, ਮੁੜ ਮੁੜ।

SikhNet (Spanish)Kabir, es tan difícil obtener la forma humana, pues no viene una y otra vez,

ਜਿਉ ਬਨ ਫਲ ਪਾਕੇ. ਭੁਇ ਗਿਰਹਿ; ਬਹੁਰਿ. ਨ ਲਾਗਹਿ ਡਾਰ ॥੩੦॥

jiau ban fal paake. bhue gireh; bahur. na laageh ddaar |30|

Sant Singh KhalsaIt is like the ripe fruit on the tree; when it falls to the ground, it cannot be re-attached to the branch. ||30||
Manmohan Singhjust as the ripe fruit of the forest, which when falls to the ground, attaches not again to the branch.
Manmohan Singh (Punjabi)ਜਿਸ ਤਰ੍ਹਾਂ ਜੰਗਲ ਦਾ ਪੱਕਿਆ ਹੋਇਆ ਮੇਵਾ ਜਦ ਜਮੀਨ ਤੇ ਡਿਗ ਪੈਦਾ ਹੈ, ਮੁੜ ਕੇ ਟਹਿਣੀ ਨਾਲ ਨਹੀਂ ਜੁੜਦਾ।
Fareedkot Teekaਜਿਸ ਪ੍ਰਕਾਰ ਬਨ ਮੇਂ ਬ੍ਰਿਛੋਂ ਸੇ ਫਲ ਪਕ ਕਰ ਜੋ ਪ੍ਰਿਥਵੀ ਪਰ ਗਿਰਤੇ ਹੈਂ, ਸੋ ਗਿਰ ਕੇ ਪੁਨਾ ਉਹੀ ਉਸ ਕੀ ਸਾਖ ਕੋ ਨਹੀਂ ਲਗ ਸਕਤੇ ਹੈਂ, ਭਾਵ ਯੇਹ ਇਸ ਉਤਮ ਤਨ ਕੋ ਵਿਅਰਥ ਮਤ ਗਵਾਓ॥੩੦॥☬ਏਕ ਜਗ੍ਯਾਸੀ ਨੇ ਸ੍ਰੀ ਕਬੀਰ ਜੀ ਕਾ ਜਸ ਸੁਨ ਕਰ ਪਾਸ ਆਇ ਕਰ ਪੂਛਾ: ਆਪ ਕਾ ਨਾਮ ਕਬੀਰ ਹੈ? ਤਬ ਕਬੀਰ ਜੀ ਨੇ ਕਹਾ: ਭਾਈ ਤੇਰਾ ਪ੍ਰਯੋਜਨ ਕਿਆ ਹੈ? ਤਬ ਤਿਸ ਨੇ ਕਹਾ: ਮੁਝ ਕੋ ਰਾਮ ਮਿਲੈ ਔ ਮੇਰੀ ਕਲ੍ਯਾਨ ਕਰੀਏ। ਤਬ ਤਿਸ ਕੋ ਉਤਮ ਅਧਿਕਾਰੀ ਜਾਨ ਕਰ ਸਿਧਾਂਤ ਉਪਦੇਸ ਕਰਤੇ ਹੈਂ:
Prof. Sahib Singhਜਿਵੇਂ ਜੰਗਲ ਦੇ ਰੁੱਖਾਂ ਦੇ ਪੱਕੇ ਹੋਏ ਫਲ (ਜਦੋਂ) ਜ਼ਮੀਨ ਉਤੇ ਡਿੱਗ ਪੈਂਦੇ ਹਨ ਤਾਂ ਮੁੜ ਡਾਲੀ ਨਾਲ ਨਹੀਂ ਲੱਗਦੇ ॥੩੦॥

ਪਦ ਅਰਥ ਬਨ = ਜੰਗਲ। ਪਾਕੇ = ਪੱਕੇ ਹੋਏ। ਭੁਇ = ਜ਼ਮੀਨ ਉਤੇ। ਗਿਰਹਿ = ਡਿੱਗ ਪੈਂਦੇ ਹਨ। ਡਾਰ = ਡਾਲੀ ॥੩੦॥

* ਨੋਟ: ਜੰਗਲ ਦੇ ਰੁੱਖਾਂ ਤੋਂ ਡਿੱਗੇ ਹੋਏ ਫਲ ਕਿਸੇ ਦੇ ਕੰਮ ਭੀ ਨਹੀਂ ਆਉਂਦੇ, ਤੇ ਮੁੜ ਡਾਲੀ ਨਾਲ ਨਹੀਂ ਲੱਗਦੇ। ਇਸੇ ਤਰ੍ਹਾਂ ਜੇ 'ਦੀਨ' ਨੂੰ 'ਦੁਨੀ' ਦੀ ਖ਼ਾਤਰ ਗਵਾ ਦਿੱਤਾ, ਮਾਇਆ ਦੀ ਖ਼ਾਤਰ ਪਰਮਾਤਮਾ ਦੀ ਯਾਦ ਵਿਸਾਰੀ ਰੱਖੀ, ਤਾਂ ਇਹ ਮਿਲਿਆ ਹੋਇਆ ਜਨਮ ਭੀ ਅਜ਼ਾਈਂ ਗਿਆ, ਤੇ ਮੁੜ ਮੁੜ ਭੀ ਨਹੀਂ ਮਿਲਦਾ।

SikhNet (Spanish)es como la fruta madura del árbol, cuando cae al suelo no la puedes regresar a su rama.(30)

Open this shabad →

Shabad Bhagat Kabir Ji Salok Kabeer Jee

ਕਬੀਰਾ ਤੁਹੀ. ਕਬੀਰੁ ਤੂ; ਤੇਰੋ ਨਾਉ ਕਬੀਰੁ ॥

kabeeraa tuhee. kabeer too; tero naau kabeer |

Sant Singh KhalsaKabeer, you are Kabeer; your name means great.
Manmohan SinghO my God, Thou Thyself is great God and great is Thy Name.
Manmohan Singh (Punjabi)ਹੇ ਮੇਰੇ ਵਾਹਿਗੁਰੂ! ਤੂੰ ਖੁਦ ਹੀ ਵਿਸ਼ਾਲ ਵਾਹਿਗੁਰੂ ਹੈ, ਤੇ ਵਿਸ਼ਾਲ ਹੈ ਤੇਰਾ ਨਾਮ।
Fareedkot Teekaਭੂਤ ਕਾਲ ਮੇਂ ਭੀ ਸਰਬ ਤੇ (ਕਬੀਰਾ) ਬਡਾ ਪ੍ਰਮੇਸ੍ਵਰ ਰੂਪ ਤੂੰ ਹੀ ਥਾ ਔ ਅਬ ਬੀ ਸਰਬ ਸੇ (ਕਬੀਰੁ) ਬਡਾ ਹਰੀ ਰੂਪ ਤੂੰ ਹੀ ਹੈ, ਆਗੇ ਭਵਿਖਤ ਮੇਂ ਭੀ ਤੇਰਾ ਹੀ ਨਾਮ ਬਡਾ ਹੋਵੇਗਾ॥
Prof. Sahib Singh(ਇਸ ਮਨੁੱਖਾ ਜਨਮ ਦਾ ਅਸਲ ਮਨੋਰਥ 'ਪਰਮਾਤਮਾ ਦੇ ਨਾਮ ਦੀ ਪ੍ਰਾਪਤੀ' ਹੈ, ਇਸ ਦੀ ਖ਼ਾਤਰ ਇਹ ਜ਼ਰੂਰੀ ਹੈ ਕਿ ਪਰਮਾਤਮਾ ਦਾ ਸਿਮਰਨ ਕੀਤਾ ਜਾਏ, ਪ੍ਰਭੂ ਦੇ ਗੁਣ ਜਾਏ ਜਾਣ; ਸੋ) ਹੇ ਕਬੀਰ! (ਸਦਾ ਇਉਂ ਆਖ-ਹੇ ਪ੍ਰਭੂ!) ਤੂੰ ਹੀ ਸਭ ਤੋਂ ਵੱਡਾ ਹੈਂ, ਤੇਰਾ ਹੀ ਨਾਮ ਸਭ ਤੋਂ ਵੱਡਾ ਹੈ।

ਪਦ ਅਰਥ ਤੁਹੀ ਤੂ = ਤੂੰ ਹੀ ਤੂੰ, ਸਿਰਫ਼ ਤੂੰ। ਕਬੀਰੁ = ਸਭ ਤੋਂ ਵੱਡਾ।

SikhNet (Spanish)Kabir, eres Kabir, tu nombre significa Grandioso, oh Señor, Tu eres Kabir, la Joya del Señor es obtenida,

ਰਾਮ ਰਤਨੁ ਤਬ ਪਾਈਐ; ਜਉ ਪਹਿਲੇ ਤਜਹਿ ਸਰੀਰੁ ॥੩੧॥

raam ratan tab paaeeai; jau pahile tajeh sareer |31|

Sant Singh KhalsaO Lord, You are Kabeer. The Jewel of the Lord is obtained, when the mortal first gives up his body. ||31||
Manmohan SinghWhen man first abandons his bodily ego, then alone, obtains he the Lord's jewel.
Manmohan Singh (Punjabi)ਜਦ ਬੰਦਾ ਪਹਿਲਾਂ ਆਪਣੀ ਦੇਹ ਦੀ ਹੰਗਤਾ ਨੂੰ ਛਡ ਦਿੰਦਾ ਹੈ, ਕੇਵਲ ਤਦ ਹੀ ਉਹ ਪ੍ਰਭੂ ਦੇ ਹੀਰੇ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਹੇ ਭਾਈ! ਜਬ ਪ੍ਰਿਥਮੇਂ ਜੀਵ ਇਸ ਸਰੀਰ ਕੇ ਅਭਿਮਾਨ ਕੋ ਤਿਆਗਨ ਕਰੈ ਤੌ ਰਾਮ ਰੂਪ ਰਤਨ ਕੋ ਪ੍ਰਾਪਤਿ ਹੋਵੀਤਾ ਹੈ॥੩੧॥☬ਕਿਸੀ ਨੇ ਕਹਾ ਮੈਂ ਧਨ ਕੇ ਬਲ ਸੇ ਐਸੇ ਕਰ ਦਿਊਂਗਾ। ਤਿਸ ਪ੍ਰਥਾਇ-
Prof. Sahib Singh(ਪਰ ਇਸ ਸਿਫ਼ਤ-ਸਾਲਾਹ ਦੇ ਨਾਲ ਨਾਲ ਹੇ ਕਬੀਰ!) ਜੇ ਤੂੰ ਪਹਿਲਾਂ ਆਪਣੇ ਸਰੀਰ ਦਾ ਮੋਹ ਭੀ ਤਿਆਗੇਂ, ਤਦੋਂ ਹੀ ਪਰਮਾਤਮਾ ਦਾ ਨਾਮ-ਰੂਪ ਰਤਨ ਮਿਲਦਾ ਹੈ ॥੩੧॥

ਪਦ ਅਰਥ ਤਜਹਿ = ਜੇ(ਹੇ ਕਬੀਰ!) ਤੂੰ ਛੱਡ ਦੇਵੇਂ। ਸਰੀਰੁ = ਸਰੀਰ ਦਾ ਮੋਹ, ਮੌਤ ਦਾ ਸਹਿਮ, ਦੇਹ-ਅੱਧਿਆਸ ॥੩੧॥

SikhNet (Spanish)cuando el mortal primero entrega su cuerpo.(31)

Open this shabad →

Shabad Bhagat Kabir Ji Salok Kabeer Jee

ਕਬੀਰ. ਝੰਖੁ, ਨ ਝੰਖੀਐ; ਤੁਮਰੋ ਕਹਿਓ. ਨ ਹੋਇ ॥

kabeer. jhankh, na jhankheeai; tumaro kahio. na hoe |

Sant Singh KhalsaKabeer, do not struggle in stubborn pride; nothing happens just because you say so.
Manmohan SinghKabir, prate thou not in vain. Nothing shall happen at thy bidding.
Manmohan Singh (Punjabi)ਕਬੀਰ ਤੂੰ ਬੇਹੁਦਾ ਬਕਵਾਸ ਨਾਂ ਕਰ। ਤੇਰੇ ਆਖ ਕੁਝ ਭੀ ਨਹੀਂ ਹੋਣਾ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਹੰਕਾਰ ਕਰ ਕੇ ਐਸੇ ਝਖੁ ਨਾ (ਝੰਕੀਐ) ਮਾਰੀਏ। ਭਾਵ ਯੇਹ ਬਰਬਾਦ ਨ ਕਰੀਏ, ਕਿਂਉਕਿ ਤੁਮਾਰਾ ਕਹਿਆ ਹੂਆ ਤੌ ਕਬੀ ਨਹੀਂ ਹੋਤਾ ਹੈ॥
Prof. Sahib Singhਹੇ ਕਬੀਰ! ('ਸਰੀਰ ਤਜਣ' ਦਾ ਭਾਵ ਇਹ ਹੈ ਕਿ 'ਦੁਨੀਆ' ਦੀ ਖ਼ਾਤਰ) ਗਿਲੇ-ਗੁਜ਼ਾਰੀ ਨਾਹ ਕਰਦੇ ਰਹੀਏ, ('ਦੁਨੀਆ' ਦੇ ਲਾਲਚ ਵਿਚ ਫਸਿਆ ਹੋਇਆ) ਜੋ ਕੁਝ ਤੂੰ ਆਖਦਾ ਹੈਂ ਉਹੀ ਨਹੀਂ ਹੋ ਸਕਦਾ,

ਪਦ ਅਰਥ ਝੰਖੁ = ਬੁੜ-ਬੁੜ, ਗਿਲੇ-ਗੁਜ਼ਾਰੀ। ਨ ਹੋਇ = ਨਹੀਂ ਹੋ ਸਕਦਾ।

SikhNet (Spanish)Kabir, no te esfuerces con terco orgullo, nada ocurre sólo porque tú lo dices,

ਕਰਮ ਕਰੀਮ ਜੁ ਕਰਿ ਰਹੇ; ਮੇਟਿ. ਨ ਸਾਕੈ ਕੋਇ ॥੩੨॥

karam kareem ju kar rahe; mett. na saakai koe |32|

Sant Singh KhalsaNo one can erase the actions of the Merciful Lord. ||32||
Manmohan SinghNo one can set aside the deed, which the Merciful Master is doing.
Manmohan Singh (Punjabi)ਕੋਈ ਜਣਾ ਭੀ ਉਸ ਕੰਮ ਨੂੰ ਮੇਟ ਨਹੀਂ ਸਕਦਾ, ਜਿਸ ਨੂੰ ਮਿਹਰਬਾਨ ਮਾਲਕ ਕਰ ਰਿਹਾ ਹੈ।
Fareedkot Teekaਜੋ (ਕਰਮਿ) ਕ੍ਰਿਪਾ ਕੇ ਕਰਨੇ ਵਾਲੇ ਵਾਹਿਗੁਰੂ ਜੀ ਕਰਮ ਕਰ ਰਹੇ ਹੈ ਤਿਸ ਕੋ ਕੋਈ ਮੇਟ ਨਹੀਂ ਸਕਤਾ ਹੈ॥੩੨॥
Prof. Sahib Singh(ਸਿਫ਼ਤ-ਸਾਲਾਹ ਕਰਨ ਦੇ ਨਾਲ ਨਾਲ ਇਹ ਭੀ ਯਕੀਨ ਰੱਖ ਕਿ) ਬਖ਼ਸ਼ਸ਼ ਕਰਨ ਵਾਲੇ ਪ੍ਰਭੂ ਜੀ ਜੋ ਬਖ਼ਸ਼ਸ਼ਾਂ (ਜੀਵਾਂ ਉਤੇ) ਕਰਦੇ ਹਨ ਉਹਨਾਂ ਨੂੰ ਕੋਈ (ਹੋਰ ਜੀਵ) ਵਧਾ-ਘਟਾ ਨਹੀਂ ਸਕਦਾ ॥੩੨॥

ਪਦ ਅਰਥ ਕਰਮ = ਬਖ਼ਸ਼ਸ਼। ਕਰੀਮ = ਬਖ਼ਸ਼ਸ਼ ਕਰਨ ਵਾਲੇ ਪ੍ਰਭੂ ਜੀ। ਮੇਟਿ ਨ ਸਾਕੈ = ਘਟਾ-ਵਧਾ ਨਹੀਂ ਸਕਦਾ ॥੩੨॥

* ਨੋਟ: ਪਿਛਲੇ ਸ਼ਲੋਕ ਨੰ: ੩੧ ਵਿਚ ਲਿਖੇ ਹੋਏ 'ਜਉ ਪਹਿਲੇ ਤਜਹਿ ਸਰੀਰੁ' ਦੀ ਇਸ ਸ਼ਲੋਕ ਵਿਚ ਹੋਰ ਵਿਆਖਿਆ ਕੀਤੀ ਹੈ। ਸਰੀਰ ਦਾ ਮੋਹ ਮਨੁੱਖ ਨੂੰ 'ਦੁਨੀਆ' ਦੀ ਦੌੜ ਭੱਜ ਵਲ ਪ੍ਰੇਰਦਾ ਹੈ, ਜੇ ਮਨੁੱਖ ਦੀ ਚਾਹ ਅਨੁਸਾਰ ਮਾਇਆ ਨਾਹ ਇਕੱਠੀ ਹੋਵੇ ਤਾਂ ਇਹ ਗਿਲੇ-ਗੁਜ਼ਾਰੀਆਂ ਕਰਦਾ ਹੈ। ਪ੍ਰਭੂ ਦੇ ਗੁਣ ਭੀ ਗਾਵੇ, ਤੇ ਗਿਲੇ-ਗੁਜ਼ਾਰੀਆਂ ਭੀ ਕਰਦਾ ਰਹੇ-ਇਹ ਦੋਵੇਂ ਗੱਲਾਂ ਨਹੀਂ ਫਬਦੀਆਂ। ਇਸ ਨੂੰ ਬੰਦਗੀ ਨਹੀਂ ਆਖੀਦਾ। ਉਸ ਪ੍ਰਭੂ ਦੇ ਰਾਜ਼ਕ ਹੋਣ ਤੇ ਭੀ ਯਕੀਨ ਬੱਝੇ।

SikhNet (Spanish)nadie puede borrar las acciones del Señor Misericordioso.(32)

Open this shabad →

Shabad Bhagat Kabir Ji Salok Kabeer Jee

ਕਬੀਰ. ਕਸਉਟੀ ਰਾਮ ਕੀ; ਝੂਠਾ ਟਿਕੈ. ਨ ਕੋਇ ॥

kabeer. ksauttee raam kee; jhootthaa ttikai. na koe |

Sant Singh KhalsaKabeer, no one who is false can withstand the Touchstone of the Lord.
Manmohan SinghKabir, no one, who is false, can withstand the Lord's touchstone.
Manmohan Singh (Punjabi)ਕਬੀਰ, ਕੋਈ ਜਣਾ, ਜੋ ਕੂੜਾ ਹੈ, ਪ੍ਰਭੂ ਦੀ ਘਸਵੱਟੀ ਉਤੇ ਠਹਿਰ ਨਹੀਂ ਸਕਦਾ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸਤਸੰਗ ਮੇਂ ਆਇਕਰ ਜਪ ਤਪ ਰੂਪੀ ਰਾਮ ਕੀ ਕਸੌਟੀ ਹੈ, ਤਾਂ ਤੇ ਤਿਸ ਕੇ ਆਗੇ ਉਤਮ ਅਧਿਕਾਰੀ ਤੇ ਬਿਨਾ ਝੂਠਾ ਕੋਈ ਨਹੀਂ ਟਿਕ ਸਕਤਾ ਹੈ॥
Prof. Sahib Singhਹੇ ਕਬੀਰ! ਜੋ ਮਨੁੱਖ 'ਦੁਨੀਆ' ਨਾਲ ਮੋਹ ਕਰਨ ਵਾਲਾ ਹੈ ਉਹ ਉਸ ਕਸੌਟੀ ਉਤੇ ਖਰਾ ਸਾਬਤ ਨਹੀਂ ਹੁੰਦਾ ਜਿਸ ਦੀ ਰਾਹੀਂ ਮਨੁੱਖ ਦੀ ਪ੍ਰਭੂ ਨਾਲ ਸੱਚੀ ਪ੍ਰੀਤ ਪਰਖੀ ਜਾਂਦੀ ਹੈ।

ਪਦ ਅਰਥ ਕਸ਼ = (Skt. कष् to test, rub on a touch = stone) ਪਰਖਣਾ, ਪੱਥਰੀ ਉਤੇ ਰਗੜਨਾ ਜਿਵੇਂ ਸੋਨਾ ਪਰਖਣ ਲਈ ਘਸਾਈਦਾ ਹੈ। ਵਟੀ = (Skt. वट:) ਗੀਟੀ, ਗੀਟਾ। ਕਸ ਵਟੀ = ਉਹ ਗੀਟਾ ਜਿਸ ਉੱਤੇ ਸੋਨਾ ਰਗੜ ਕੇ ਪਰਖੀਦਾ ਹੈ ਕਿ ਖਰਾ ਹੈ ਜਾਂ ਖੋਟਾ। ਕਸਉਟੀ = ਕਸ-ਵੱਟੀ। ਕਸਉਟੀ ਰਾਮ ਕੀ = ਉਹ ਕਸੌਟੀ ਜਿਸ ਦੀ ਰਾਹੀਂ ਮਨੁੱਖ ਦੀ ਪ੍ਰਭੂ ਨਾਲ ਸੱਚੀ ਪ੍ਰੀਤ ਪਰਖੀ ਜਾ ਸਕੇ। ਝੂਠਾ = ਝੂਠ ਨਾਲ ਪਿਆਰ ਕਰਨ ਵਾਲਾ, ਨਿਰੀ 'ਦੁਨੀਆ' ਨਾਲ ਮੋਹ ਕਰਨ ਵਾਲਾ, 'ਦੀਨ' ਨੂੰ 'ਦੁਨੀ' ਦੀ ਖ਼ਾਤਰ ਗਵਾਉਣ ਵਾਲਾ। ਸਹੈ = ਸਹਾਰਦਾ ਹੈ, ਪੂਰਾ ਉਤਰਦਾ ਹੈ, ਖਰਾ ਸਾਬਤ ਹੁੰਦਾ ਹੈ। ਮਰਿ ਜੀਵਾ = ਮਰ ਕੇ ਜੀਵਿਆ ਹੋਇਆ, ਜੋ 'ਦੁਨੀਆ' ਵਲੋਂ ਮਰ ਕੇ 'ਦੀਨ' ਵਲ ਜੀਵਿਆ, ਜਿਸ ਨੇ ਦੇਹ-ਅਧਿਆਸ ਮੁਕਾ ਦਿੱਤਾ ਹੈ। ਨ ਟਿਕੈ = ਪਰਖ ਵਿਚ ਖਰਾ ਸਾਬਤ ਨਹੀਂ ਹੁੰਦਾ, ਪੂਰਾ ਨਹੀਂ ਉਤਰਦਾ।

SikhNet (Spanish)Kabir, nadie que es falso puede pasar la prueba de la piedra de toque del Señor,

ਰਾਮ ਕਸਉਟੀ ਸੋ ਸਹੈ; ਜੋ ਮਰਿ ਜੀਵਾ ਹੋਇ ॥੩੩॥

raam ksauttee so sahai; jo mar jeevaa hoe |33|

Sant Singh KhalsaHe alone can pass the test of the Lord's Touchstone, who remains dead while yet alive. ||33||
Manmohan SinghHe alone can bear the Lord's ordeal, one who remains dead in life.
Manmohan Singh (Punjabi)ਕੇਵਲ ਉਹ ਹੀ ਪ੍ਰਭੂ ਦੀ ਅੋਖੀ ਪ੍ਰੀਖਿਆ ਤੇ ਪੂਰਾ ਉਤਰ ਸਕਦਾ ਹੈ ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ।
Fareedkot Teekaਇਸ ਰਾਮ ਕੀ ਕਸੌਟੀ ਕੋ ਸੋਈ ਸਹਾਰਤਾ ਹੈ, ਜੋ ਉਤਮ ਜਨ ਜੀਵ ਭਾਵ ਸੇ ਮ੍ਰਿਤ ਹੂਆ ਹੋਵੇ, ਭਾਵ ਯੇਹ ਜਿਸ ਨੇ ਦੇਹ ਅਭਿਮਾਨ ਕੋ ਤਿਆਗਨ ਕੀਆ ਹੋਵੇ॥੩੩॥
Prof. Sahib Singhਪ੍ਰਭੂ ਨਾਲ ਪ੍ਰੀਤ ਦੀ ਪਰਖ ਵਿਚ ਉਹੀ ਮਨੁੱਖ ਪੂਰਾ ਉਤਰਦਾ ਹੈ ਜੋ 'ਦੁਨੀਆ' ਦੇ ਮੋਹ ਵਲੋਂ ਮਰ ਕੇ 'ਦੀਨ' ਦੇ ਪਿਆਰ ਵਿਚ ਜੀਊ ਪਿਆ ਹੈ ॥੩੩॥
SikhNet (Spanish)sólo aquél que vive muerto en vida.(33)

Open this shabad →

Shabad Bhagat Kabir Ji Salok Kabeer Jee

ਕਬੀਰ. ਊਜਲ ਪਹਿਰਹਿ ਕਾਪਰੇ; ਪਾਨ ਸੁਪਾਰੀ ਖਾਹਿ ॥

kabeer. aoojal pahireh kaapare; paan supaaree khaeh |

Sant Singh KhalsaKabeer, some wear gaudy robes, and chew betel leaves and betel nuts.
Manmohan SinghKabir, men wear gaudy robes and eat betal-leaves and betal-nuts.
Manmohan Singh (Punjabi)ਕਬੀਰ ਪ੍ਰਾਣੀ ਭੜਕੀਲੇ ਕਪੜੇ ਪਾਉਂਦੇ ਹਨ ਅਤੇ ਪਾਨ-ਬੀੜੇ ਅਤੇ ਸੁਪਾਰੀਆਂ ਖਾਂਦੇ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੋ ਪੁਰਸ਼ (ਊਜਲ) ਸੁਪੇਦ ਬਸਤ੍ਰੋਂ ਕੋ ਪਹਿਰਤੇ ਹੈਂ ਔ ਪਾਨ ਸੁਪਾਰੀ ਕੇ ਬੀੜੇ ਖਾਤੇ ਹੈਂ, ਭਾਵ ਵਿਸ਼ੇ ਭੋਗੋਂ ਕੋ ਭੋਗਤੇ ਹੈਂ॥
Prof. Sahib Singhਹੇ ਕਬੀਰ! (ਨਿਰੀ 'ਦੁਨੀਆ' ਦੇ ਵਪਾਰੀ ਬੰਦੇ ਆਪਣੇ ਆਪ ਦੀ ਸ਼ੂਕਾ-ਸ਼ਾਕੀ ਵਾਸਤੇ) ਵਧੀਆ ਕੱਪੜੇ ਪਾਂਦੇ ਹਨ ਤੇ ਪਾਨ ਸੁਪਾਰੀਆਂ ਖਾਂਦੇ ਹਨ;

ਪਦ ਅਰਥ ਊਜਲ = ਉਜਲੇ, ਸਾਫ਼-ਸੁਥਰੇ, ਚਿੱਟੇ, ਵਧੀਆ। ਪਹਿਰਹਿ = ਪਹਿਨਦੇ ਹਨ। ਕਾਪਰੇ = ਕੱਪੜੇ। ਖਾਹਿ = ਖਾਂਦੇ ਹਨ। ਪਾਨ ਸੁਪਾਰੀ ਖਾਹਿ = ਬਾਂਕ-ਪਨ ਵਾਸਤੇ ਸੋਹਣੇ ਲੱਗਣ ਵਾਸਤੇ ਪਾਨ ਸੁਪਾਰੀ ਖਾਂਦੇ ਹਨ।

SikhNet (Spanish)Kabir, algunos usan gruesas túnicas y mastican hojas y nueces de betel,

ਏਕਸ ਹਰਿ ਕੇ ਨਾਮ ਬਿਨੁ; ਬਾਧੇ ਜਮ ਪੁਰਿ ਜਾਂਹਿ ॥੩੪॥

ekas har ke naam bin; baadhe jam pur jaanhi |34|

Sant Singh KhalsaWithout the Name of the One Lord, they are bound and gagged and taken to the City of Death. ||34||
Manmohan SinghHowever, without the Name of One God, they are bound and marched off to the Yama's city.
Manmohan Singh (Punjabi)ਪ੍ਰੰਤੂ ਇਕ ਵਾਹਿਗੁਰੂ ਦੇ ਨਾਮ ਦੇ ਬਗੈਰ, ਉਹ ਨਰੜ ਕੇ ਯਮ ਦੇ ਸ਼ਹਿਰ ਨੂੰ ਲੈ ਜਾਏ ਜਾਂਦੇ ਹਨ।
Fareedkot Teekaਸੋ ਪੁਰਸ਼ ਏਕ ਹਰੀ ਕੇ ਨਾਮ ਜਪੇ ਬਿਨਾਂ ਅੰਤ ਕੋ ਜਮਦੂਤੋਂ ਕੇ ਬਾਂਧੇ ਹੂਏ ਜਮ ਕੀ ਪੁਰੀ ਮੇਂ ਜਾਤੇ ਹੈਂ, ਭਾਵ ਨਰਕੋਂ ਮੇਂ ਪ੍ਰਾਪਤਿ ਹੋਵੇਂਗੇ॥੩੪॥
Prof. Sahib Singhਪਰ (ਸਰੀਰ ਨੂੰ ਸਜਾਈ ਰੱਖਣ ਦੇ ਮੋਹ ਨਾਲ) ਬੱਝੇ ਹੋਏ ਉਹ ਬੰਦੇ ਮੌਤ ਆਦਿਕ ਦੇ ਸਹਿਮ ਵਿਚ ਟਿਕੇ ਰਹਿੰਦੇ ਹਨ ਕਿਉਂਕਿ ਉਹ ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿੰਦੇ ਹਨ ('ਦੀਨ' ਵਿਸਾਰ ਕੇ 'ਦੁਨੀ' ਦਾ ਮੋਹ ਹਰ ਹਾਲਤ ਵਿਚ ਦੁਖਦਾਈ ਹੈ) ॥੩੪॥

ਪਦ ਅਰਥ ਬਾਧੇ = ਬੱਝੇ ਹੋਏ, ਸਰੀਰ ਨੂੰ ਸਜਾਈ ਰੱਖਣ ਦੇ ਮੋਹ ਵਿਚ ਬੱਝੇ। ਜਮਪੁਰਿ = ਜਮ ਦੇ ਸ਼ਹਰ ਵਿਚ, ਜਮ ਕੇ ਵੱਸ ਵਿਚ, ਜਮ ਦੇ ਦਬਾਉ ਹੇਠ, ਮੌਤ ਦੇ ਸਹਿਮ ਵਿਚ। ਜਾਂਹਿ = ਜਾਂਦੇ ਹਨ, ਟਿਕੇ ਰਹਿੰਦੇ ਹਨ ॥੩੪॥

SikhNet (Spanish)sin el Nombre del Señor son arrastrados y llevados hasta la ciudad de la muerte.(34)

Open this shabad →

Shabad Bhagat Kabir Ji Salok Kabeer Jee

ਕਬੀਰ. ਬੇੜਾ ਜਰਜਰਾ; ਫੂਟੇ ਛੇਂਕ ਹਜਾਰ ॥

kabeer. berraa jarajaraa; footte chhenk hajaar |

Sant Singh KhalsaKabeer, the boat is old, and it has thousands of holes.
Manmohan SinghKabir, old is the boat and thousands of holes have appeared in it.
Manmohan Singh (Punjabi)ਕਬੀਰ, ਪੁਰਾਣਾ ਹੈ ਜਹਾਜ ਅਤੇ ਇਸ ਵਿੱਚ ਹਜਾਰਾ ਹੀ ਮੋਰੀਆਂ ਹੋ ਗਈਆਂ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਇਹੁ ਸਰੀਰ ਰੂਪੀ ਬੇੜਾ (ਜਰਜਰਾ) ਪੁਰਾਨਾ ਹੈ ਅਰਥਾਤ ਜਰਜਰੀ ਭਾਵ ਕੋ ਪ੍ਰਾਪਤਿ ਹੂਆ ਹੈ ਅਰ ਇਸ ਮੇਂ ਵਿਸ਼ੇ ਵਿਕਾਰੋਂ ਰੂਪੀ ਹਜਾਰੋਂ ਛਿਦ੍ਰ ਹੂਏ ਹੂਏ ਹੈਂ। ਭਾਵ ਯੇਹਿ ਤਿਨ ਛਿਦ੍ਰੋਂ ਦ੍ਵਾਰਾ ਪਾਪੋਂ ਰੂਪੀ ਪਾਨੀ ਪੜਤਾ ਜਾਤਾ ਹੈ, ਤਿਸ ਕਰ ਬੇੜਾ ਭਾਰਾ ਹੋਤਾ ਹੈ॥
Prof. Sahib Singhਹੇ ਕਬੀਰ! ਜੇ ਇਕ ਬਹੁਤ ਹੀ ਪੁਰਾਣਾ ਜਹਾਜ਼ ਹੋਵੇ, ਜਿਸ ਵਿਚ ਹਜ਼ਾਰਾਂ ਹੀ ਛੇਕ ਫੁੱਟ ਪਏ ਹੋਣ,

ਪਦ ਅਰਥ ਬੇੜਾ = ਜਹਾਜ਼। ਜਰਜਰਾ = ਬਹੁਤ ਪੁਰਾਣਾ, ਖੱਦਾ, ਭੁੱਗਾ। ਫੂਟੇ = ਫੁੱਟੇ ਹੋਏ ਹੋਣ, ਪਏ ਹੋਏ ਹੋਣ। ਛੇਂਕ ਹਜ਼ਾਰ = ਹਜ਼ਾਰਾਂ ਛੇਕ।

SikhNet (Spanish)Kabir, la barca está vieja y tiene miles de agujeros, los que viajan ligeros logran cruzar,

ਹਰੂਏ ਹਰੂਏ ਤਿਰਿ ਗਏ; ਡੂਬੇ ਜਿਨ ਸਿਰ ਭਾਰ ॥੩੫॥

harooe harooe tir ge; ddoobe jin sir bhaar |35|

Sant Singh KhalsaThose who are light get across, while those who carry the weight of their sins on their heads are drowned. ||35||
Manmohan SinghThey, who are light of weight (without the wheavy weight of sins) cross over and those with heavy load (of sins) on their head are drowned.
Manmohan Singh (Punjabi)ਜਿਹੜੇ ਹਊਨੇ ਹਉਨੇ ਹਨ, ਉਹ ਪਾਰ ਲੰਘ ਜਾਂਦੇ ਹਨ ਅਤੇ ਜਿਨ੍ਹਾਂ ਦੇ ਮੂੰਡ ਉਤੇ ਬੋਝ ਹੈ, ਉਹ ਡੁਬ ਗਏ ਹਨ।
Fareedkot Teekaਜੋ ਇਸ ਦੇਹ ਰੂਪੀ ਬੇੜੇ ਕੋ ਪਾਇ ਕਰ ਕੇ ਦੇਹ ਵਾ ਗੁਣੋਂ ਕੇ ਅਭਿਮਾਨ ਭਾਰ ਸੇ ਰਹਿਤ ਹੂਏ ਹੈਂ, ਭਾਵ ਹੌਲੇ ਹੈਂ, ਸੋ ਤੋ ਇਸ ਸੰਸਾਰ ਸਮੁਦ੍ਰ ਸੇ ਤਰ ਗਏ ਹੈਂ ਅਰਥਾਤ ਕਲ੍ਯਾਨ ਰੂਪ ਭਏ ਹੈਂ, ਔਰ ਜਿਨ ਕੇ ਸਿਰ ਪਰ ਦੇਹ ਅਭਿਮਾਨ ਵਾ ਪਾਪੋਂ ਰੂਪੀ ਭਾਰ ਥਾ, ਸੋ ਡੂਬ ਜਾਤੇ ਭਏ ਹੈਂ, ਭਾਵ ਜਨਮਤੇ ਮਰਤੇ ਰਹੇਂਗੇ॥੩੫॥
Prof. Sahib Singh(ਉਹ ਆਖ਼ਰ ਸਮੁੰਦਰ ਵਿਚ ਡੁੱਬ ਹੀ ਜਾਂਦਾ ਹੈ, ਇਸ ਜਹਾਜ਼ ਦੇ ਮੁਸਾਫ਼ਿਰਾਂ ਵਿਚੋਂ) ਸਿਰਫ਼ ਉਹੀ ਬੰਦੇ ਤਰ ਕੇ ਪਾਰ ਲੰਘ ਜਾਂਦੇ ਹਨ ਜਿਨ੍ਹਾਂ ਨੇ ਕੋਈ ਭਾਰ ਨਹੀਂ ਚੁੱਕਿਆ ਹੁੰਦਾ; ਪਰ ਜਿੰਨ੍ਹਾਂ ਦੇ ਸਿਰਾਂ ਉਤੇ ਭਾਰ ਹੁੰਦਾ ਹੈ, ਉਹ (ਭਾਰ ਹੇਠ ਦੱਬ ਕੇ) ਡੁੱਬ ਜਾਂਦੇ ਹਨ ॥੩੫॥

ਪਦ ਅਰਥ ਹਰੂਏ ਹਰੂਏ = ਹੋਲੇ ਹੋਲੇ, ਹੌਲੇ ਭਾਰ, ਜਿਨ੍ਹਾਂ ਨੇ ਭਾਰ ਨਹੀਂ ਚੁੱਕਿਆ ਹੋਇਆ। ਤਿਰਿ ਗਏ = ਤਰ ਜਾਂਦੇ ਹਨ ॥੩੫॥

* ਨੋਟ: ਇਨਸਾਨੀ ਜ਼ਿੰਦਗੀ, ਮਾਨੋ ਇਕ ਬੇੜੀ ਹੈ। ਜੀਵ ਕਈ ਜੂਨਾਂ ਵਿਚੋਂ ਲੰਘਦਾ ਅਤੇ ਬੇਅੰਤ ਮੰਦੇ ਕਰਮ ਕਰਦਾ ਕਰਦਾ ਚਲਾ ਆ ਰਿਹਾ ਹੈ; ਸੋ, ਇਸ ਦੀ ਜ਼ਿੰਦਗੀ ਦੀ ਪੁਰਾਣੀ ਹੋ ਚੁਕੀ ਬੇੜੀ ਵਿਚ ਕੀਤੇ ਕਰਮਾਂ ਦੇ ਸੰਸਕਾਰ, ਮਾਨੋ, ਛੇਕ ਹੋ ਗਏ ਹਨ। ਜਿਵੇਂ ਜਹਾਜ਼ ਦੇ ਛੇਕਾਂ ਦੀ ਰਾਹੀਂ ਬਾਹਰੋਂ ਸਮੁੰਦਰ ਦਾ ਪਾਣੀ ਪੈ ਕੇ ਜਹਾਜ਼ ਨੂੰ ਡੋਬ ਦੇਂਦਾ ਹੈ, ਤਿਵੇਂ ਪਿਛਲੇ ਮੰਦੇ ਸੰਸਕਾਰ ਇਨਸਾਨ ਦੇ ਅੰਦਰ ਹੋਰ ਹੋਰ ਮੰਦੀਆਂ ਵਾਸ਼ਨਾਂ ਪੈਦਾ ਕਰਦੇ ਹਨ। ਇਸ ਤਰ੍ਹਾਂ ਇਨਸਾਨੀ ਜੀਵਨ ਦੀ ਬੇੜੀ ਵਿਕਾਰਾਂ ਦੀਆਂ ਠਾਠਾਂ ਵਿਚ ਡੁੱਬ ਜਾਂਦੀ ਹੈ। ਜਿਨ੍ਹਾਂ ਨੇ ਵਿਕਾਰਾਂ ਦਾ, ਦੁਨੀਆ ਦੇ ਮੋਹ ਦਾ, ਦੇਹ-ਅੱਧਿਆਸ ਦਾ, ਭਾਰ ਨਹੀਂ ਬੱਧਾ, ਉਹ ਸਾਫ਼-ਸੁਥਰਾ ਜੀਵਨ ਗੁਜ਼ਾਰ ਜਾਂਦੇ ਹਨ।

SikhNet (Spanish)mientras los que cargan el peso de sus maldades, se ahogan.(35)

Open this shabad →

Shabad Bhagat Kabir Ji Salok Kabeer Jee

ਕਬੀਰ. ਹਾਡ ਜਰੇ ਜਿਉ ਲਾਕਰੀ; ਕੇਸ ਜਰੇ ਜਿਉ ਘਾਸੁ ॥

kabeer. haadd jare jiau laakaree; kes jare jiau ghaas |

Sant Singh KhalsaKabeer, the bones burn like wood, and the hair burns like straw.
Manmohan SinghKabir, the bones burn like wood and the hair burn like grass.
Manmohan Singh (Punjabi)ਕਬੀਰ, ਹੱਡੀਆਂ ਲੱਕੜਾਂ ਦੀ ਤਰ੍ਹਾਂ ਬਲਦੀਆਂ ਹਨ ਅਤੇ ਵਾਲ ਘਾ ਦੀ ਤਰ੍ਹਾਂ ਬਲਦੇ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਪੁਰਸ ਕੇ ਮ੍ਰਿਤ ਭਏ ਸੇ ਹਾਡ ਐਸੇ ਜਲਤੇ ਹੈਂ ਜੈਸੇ ਲਕੜੀ ਜਲਤੀ ਹੈ ਔ ਕੇਸ ਘਾਸ ਸਮਾਨ ਜਲਤੇ ਜਾਤੇ ਹੈਂ॥
Prof. Sahib Singh('ਦੀਨ' ਨੂੰ ਵਿਸਾਰ ਕੇ ਨਿਰੀ 'ਦੁਨੀਆ' ਦੀ ਖ਼ਾਤਰ ਦੌੜ-ਭੱਜ ਕਰਦਿਆਂ ਮਨੁੱਖ ਆਪਣੇ ਸਰੀਰ ਦੇ ਮੋਹ ਵਿਚ ਇਤਨਾ ਫਸਦਾ ਹੈ ਕਿ ਹਰ ਵੇਲੇ ਮੌਤ ਤੋਂ ਸਹਿਮਿਆ ਰਹਿੰਦਾ ਹੈ। ਫਿਰ ਭੀ, ਇਹ ਸਰੀਰ ਸਦਾ ਕਾਇਮ ਨਹੀਂ ਰਹਿ ਸਕਦਾ, ਮੌਤ ਆ ਹੀ ਜਾਂਦੀ ਹੈ, ਤਦੋਂ) ਹੇ ਕਬੀਰ! (ਸਰੀਰ ਨੂੰ ਚਿਖਾ ਤੇ ਪਾਇਆਂ) ਹੱਡ ਲੱਕੜਾਂ ਵਾਂਗ ਸੜਦੇ ਹਨ, ਕੇਸ ਘਾਹ ਵਾਂਗ ਸੜਦੇ ਹਨ।
SikhNet (Spanish)Kabir, los huesos se queman como madera y el cabello se quema como paja,

ਇਹੁ ਜਗੁ ਜਰਤਾ ਦੇਖਿ ਕੈ; ਭਇਓ ਕਬੀਰੁ ਉਦਾਸੁ ॥੩੬॥

eihu jag jarataa dekh kai; bheo kabeer udaas |36|

Sant Singh KhalsaSeeing the world burning like this, Kabeer has become sad. ||36||
Manmohan SinghSeeing this world on fire like this, Kabir has become sad.
Manmohan Singh (Punjabi)ਇਸ ਜਹਾਨ ਨੂੰ ਇਸ ਤਰ੍ਹਾਂ ਬਲਦਾ ਵੇਖ, ਕਬੀਰ ਗਮਗੀਨ ਹੋ ਗਿਆ ਹੈ।
Fareedkot Teekaਇਸ ਜਗਤ ਕੇ ਜੀਵੋਂ ਕੌ ਇਸ ਪ੍ਰਕਾਰ ਜਲਤਿਆਂ ਹੋਇਆਂ ਦੇਖ ਕਰ ਕੇ ਹਮਾਰਾ ਚਿਤ ਇਸ ਸੰਸਾਰ ਸੇ (ਕਬੀਰੁ) ਬਡਾ ਉਦਾਸ ਹੂਆ ਹੈ॥੩੬॥
Prof. Sahib Singhਇਸ ਸਾਰੇ ਸੰਸਾਰ ਨੂੰ ਹੀ ਸੜਦਿਆਂ ਵੇਖ ਕੇ (ਭਾਵ, ਇਹ ਵੇਖ ਕੇ ਕਿ ਸਭ ਜੀਵਾਂ ਦਾ ਇਸ ਸਰੀਰ ਨਾਲੋਂ ਵਿਛੋੜਾ ਆਖ਼ਰ ਜ਼ਰੂਰ ਹੁੰਦਾ ਹੈ) ਮੈਂ ਕਬੀਰ ਇਸ ਸਰੀਰ ਦੇ ਮੋਹ ਤੋਂ ਉਪਰਾਮ ਹੋ ਗਿਆ ਹਾਂ (ਮੈਂ ਸਰੀਰ ਦਾ ਮੋਹ ਛੱਡ ਦਿੱਤਾ ਹੈ) ॥੩੬॥

ਪਦ ਅਰਥ ਉਦਾਸੁ = (ਹੱਡ ਕੇਸ ਆਦਿਕ ਦੇ ਬਣੇ ਸਰੀਰ ਦੇ ਮੋਹ ਤੋਂ) ਉਪਰਾਮ, ਨਿਰਮੋਹ ॥੩੬॥

SikhNet (Spanish)viendo al mundo quemarse así, Kabir se puso triste.(36)

Open this shabad →

Shabad Bhagat Kabir Ji Salok Kabeer Jee

ਕਬੀਰ. ਗਰਬੁ, ਨ ਕੀਜੀਐ; ਚਾਮ ਲਪੇਟੇ ਹਾਡ ॥

kabeer. garab, na keejeeai; chaam lapette haadd |

Sant Singh KhalsaKabeer, do not be so proud of your bones wrapped up in skin.
Manmohan SinghKabir, take not thou pride on thy bones wrapped up in skin.
Manmohan Singh (Punjabi)ਕਬੀਰ, ਤੂੰ ਖੱਲ ਅੰਦਰ ਲਪੇਟੀਆਂ ਹੋਈਆਂ ਆਪਣੀਆਂ ਹੱਡੀਆਂ ਦਾ ਹੰਕਾਰ ਨਾਂ ਕਰ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਅਪਨੇ ਸਰੀਰ ਕਾ ਹੰਕਾਰ ਨ ਕਰੀਏ, ਕਿਉਂਕਿ ਇਸ ਕੇ ਬੀਚ ਤੌ ਹਾਡ ਹੀ ਹੈਂ, ਸੋ ਚਾਮ ਕਰ ਲਪੇਟੇ ਹੂਏ ਹੈਂ, ਭਾਵ ਯੇਹ ਹਾਡ, ਮਾਸ, ਰਕਤ, ਮਲ ਮੂਤ੍ਰਾਦਿਕੋਂ ਸੇ ਭਰਾ ਹੂਆ ਹੈ॥
Prof. Sahib Singhਹੇ ਕਬੀਰ! (ਇਸ ਸਰੀਰ ਦੀ ਜੁਆਨੀ ਸੁੰਦਰਤਾ ਆਦਿਕ ਦਾ) ਮਾਣ ਨਹੀਂ ਕਰਨਾ ਚਾਹੀਦਾ (ਆਖ਼ਰ ਹੈ ਤਾਂ ਇਹ) ਹੱਡੀਆਂ (ਦੀ ਮੁੱਠ) ਜੋ ਚੰਮ ਨਾਲ ਲਪੇਟੀਆਂ ਹੋਈਆਂ ਹਨ।

ਪਦ ਅਰਥ ਗਰਬੁ = ਅਹੰਕਾਰ, ਮਾਣ।

SikhNet (Spanish)Kabir, no tomes tanto orgullo de tus huesos envueltos en la piel,

ਹੈਵਰ ਊਪਰਿ, ਛਤ੍ਰ ਤਰ; ਤੇ ਫੁਨਿ ਧਰਨੀ ਗਾਡ ॥੩੭॥

haivar aoopar, chhatr tar; te fun dharanee gaadd |37|

Sant Singh KhalsaThose who were on their horses and under their canopies, were eventually buried under the ground. ||37||
Manmohan SinghThey, who were on the horses and under the canopies, were at last buried under the earth.
Manmohan Singh (Punjabi)ਜੋ ਘੋੜਿਆਂ ਦੇ ਉਤੇ ਅਤੇ ਛਤਰਾਂ ਦੇ ਹੇਠਾਂ ਸਨ, ਉਹ ਅੰਤ ਨੂੰ ਧਰਤੀ ਹੇਠਾਂ ਦਬ ਦਿਤੇ ਗਏ।
Fareedkot Teekaਜੋ ਪੁਰਸ (ਹੈਵਰ) ਸ੍ਰੇਸਟ ਘੋੜਿਓਂ ਪਰ ਚੜ੍ਹ ਕਰ ਛਤ੍ਰ ਕੇ ਨੀਚੇ ਚਲਤੇ ਥੇ ਅਰਥਾਤ ਪਾਤਿਸ਼ਾਹੀ ਕਰਤੇ ਥੇ, ਤੇ ਪੁਰਸ਼ ਭੀ ਅੰਤ ਕੋ ਧਰਤੀ ਮੇਂ ਹੀ ਦਬਾਏ ਗਏ॥੩੭॥
Prof. Sahib Singh(ਇਸ ਸਰੀਰ ਦਾ ਅਹੰਕਾਰ ਕਰਦੇ) ਉਹ ਬੰਦੇ ਭੀ (ਅੰਤ ਨੂੰ) ਮਿੱਟੀ ਵਿਚ ਜਾ ਰਲੇ ਜੋ ਵਧੀਆ ਘੋੜਿਆਂ ਉੱਤੇ (ਸਵਾਰ ਹੁੰਦੇ ਸਨ) ਤੇ ਜੋ (ਝੁਲਦੇ) ਛਤਰਾਂ ਹੇਠ ਬੈਠਦੇ ਸਨ ॥੩੭॥

ਪਦ ਅਰਥ ਹੈਵਰ = ਹੈ-ਵਰ, ਹਯ-ਵਰ, ਚੁਣਵੇਂ ਵਧੀਆ ਘੋੜੇ। ਵਰ = ਚੁਣਵੇਂ, ਵਧੀਆ। ਛਤ੍ਰ = ਛਤਰ। ਤਰ = ਤਲੇ, ਹੇਠ। ਤੇ ਫੁਨਿ = ਉਹ ਮਨੁੱਖ ਭੀ, ਐਸੇ ਬੰਦੇ ਭੀ। ਧਰਨੀ = ਮਿੱਟੀ, ਧਰਤੀ। ਗਾਡ = ਮਿਲ ਜਾਂਦੇ ਹਨ, ਰਲ ਜਾਂਦੇ ਹਨ ॥੩੭॥

SikhNet (Spanish)los que montaban sus caballos y dormían bajo sus baldaquinos, fueron eventualmente enterrados bajo tierra.(37)

Open this shabad →

Shabad Bhagat Kabir Ji Salok Kabeer Jee

ਕਬੀਰ. ਗਰਬੁ, ਨ ਕੀਜੀਐ; ਊਚਾ ਦੇਖਿ ਅਵਾਸੁ ॥

kabeer. garab, na keejeeai; aoochaa dekh avaas |

Sant Singh KhalsaKabeer, do not be so proud of your tall mansions.
Manmohan SinghKabir, be thou not proud on seeing thine lofty mansions.
Manmohan Singh (Punjabi)ਕਬੀਰ ਤੂੰ ਆਪਣੇ ਉਚੇ ਮੰਦਰ ਵੇਖ ਕੇ ਹੰਕਾਰ ਨਾਂ ਕਰ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਅਪਨੇ (ਅਵਾਸੁ) ਘਰ ਕੋ ਊਚਾ ਦੇਖ ਕਰ ਕੇ ਹੰਕਾਰ ਨ ਕਰੀਏ॥
Prof. Sahib Singhਹੇ ਕਬੀਰ! ਆਪਣਾ ਉੱਚਾ ਮਹਲ ਵੇਖ ਕੇ (ਭੀ) ਅਹੰਕਾਰ ਨਹੀਂ ਕਰਨਾ ਚਾਹੀਦਾ (ਇਹ ਭੀ ਚਾਰ ਦਿਨ ਦੀ ਹੀ ਖੇਡ ਹੈ;

ਪਦ ਅਰਥ ਦੇਖਿ = ਵੇਖ ਕੇ। ਅਵਾਸੁ = ਮਹਲ।

SikhNet (Spanish)Kabir, no te sientas tan orgulloso de tus mansiones, pues hoy,

ਆਜੁ ਕਾਲੑਿ ਭੁਇ ਲੇਟਣਾ; ਊਪਰਿ ਜਾਮੈ ਘਾਸੁ ॥੩੮॥

aaj kaala bhue lettanaa; aoopar jaamai ghaas |38|

Sant Singh KhalsaToday or tomorrow, you shall lie beneath the ground, and the grass shall grow above you. ||38||
Manmohan SinghToday or tomorrow thou shall lie beneath the earth and grass shall grow over thee.
Manmohan Singh (Punjabi)ਅੱਜ ਜਾਂ ਭਲਕੇ ਤੂੰ ਧਰਤੀ ਦੇ ਹੇਠਾ ਪਿਆ ਹੋਵੇਗਾ ਅੱਜ ਤੇਰੇ ਉਤੇ ਘਾ ਉਗੂਗਾ।
Fareedkot Teekaਕਿਉਂਕਿ ਆਜ ਕਾਲ ਮੇਂ ਹੀ ਮ੍ਰਿਤ ਹੋਏ ਸੇ ਇਸ ਸਰੀਰ ਕਾ ਪ੍ਰਿਥਵੀ ਪਰ ਲੇਟਣਾ ਹੋਇਆ ਔ ਪੁਨਾ ਇਸ ਕੇ ਊਪਰ ਘਾਸ ਜੰਮੇਗਾ, ਭਾਵ ਯੇਹ ਮ੍ਰਿਤ ਹੋ ਕਰ ਮਾਟੀ ਹੋ ਜਾਏਗਾ॥੩੮॥
Prof. Sahib Singhਮੌਤ ਆਉਣ ਤੇ ਇਸ ਮਹਲ ਨੂੰ ਛੱਡ ਕੇ) ਅੱਜ ਭਲਕ ਹੀ ਮਿੱਟੀ ਵਿਚ ਰਲ ਜਾਣਾ ਹੈ, ਸਾਡੇ (ਸਰੀਰ) ਉਤੇ ਘਾਹ ਉੱਗ ਪਏਗਾ ॥੩੮॥

ਪਦ ਅਰਥ ਆਜੁ ਕਾਲ੍ਹ੍ਹਿ = ਅੱਜ ਭਲਕ, ਝਬਦੇ ਹੀ। ਭੁਇ = ਭੁੰਞ ਤੇ, ਧਰਤੀ ਉਤੇ। ਜਾਮੈ = ਉੱਗ ਪੈਂਦਾ ਹੈ ॥੩੮॥

SikhNet (Spanish)mañana o pasado estarás bajo tierra y el pasto crecerá arriba de ti.(38)

Open this shabad →

Shabad Bhagat Kabir Ji Salok Kabeer Jee

ਕਬੀਰ. ਗਰਬੁ, ਨ ਕੀਜੀਐ; ਰੰਕੁ. ਨ ਹਸੀਐ ਕੋਇ ॥

kabeer. garab, na keejeeai; rank. na haseeai koe |

Sant Singh KhalsaKabeer, do not be so proud, and do not laugh at the poor.
Manmohan SinghKabir! Let no one take pride or laugh at the poor.
Manmohan Singh (Punjabi)ਕਬੀਰ ਤੂੰ ਹੰਕਾਰ ਨਾਂ ਕਰ ਨਾਂ ਹੀ ਕੋਈ ਜਣਾ ਕੰਗਾਲ ਦੀ ਹਾਸੀ ਉਡਾਵੇ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਬਿਭੂਤੀ ਕੋ ਪਾਇ ਕਰ ਕੇ ਹੰਕਾਰ ਨ ਕਰੀਐ ਔਰ (ਕੋਇ) ਕਿਸੀ (ਰੰਕੁ) ਗਰੀਬ ਅੰਧੇ ਆਦੀ ਪਰਾਧੀਨ ਕੋ ਹਾਸੀ ਨ ਕਰੀਐ॥
Prof. Sahib Singhਹੇ ਕਬੀਰ! (ਜੇ ਤੂੰ ਧਨਵਾਨ ਹੈਂ, ਤਾਂ ਇਸ ਧਨ-ਪਦਾਰਥ ਦਾ ਭੀ) ਮਾਣ ਨਾਹ ਕਰੀਂ, ਨਾਹ ਕਿਸੇ ਕੰਗਾਲ ਨੂੰ (ਵੇਖ ਕੇ) ਠੱਠਾ-ਮਖ਼ੌਲ ਕਰੀਂ।

ਪਦ ਅਰਥ ਰੰਕੁ = ਕੰਗਾਲ ਮਨੁੱਖ।

SikhNet (Spanish)Kabir, no te sientas tan orgulloso cuando te ríes del pobre,

ਅਜਹੁ ਸੁ ਨਾਉ ਸਮੁੰਦ੍ਰ ਮਹਿ; ਕਿਆ ਜਾਨਉ ਕਿਆ ਹੋਇ ॥੩੯॥

ajahu su naau samundr meh; kiaa jaanau kiaa hoe |39|

Sant Singh KhalsaYour boat is still out at sea; who knows what will happen? ||39||
Manmohan SinghAs yet the boat is in the sea. Who knows what may happen?
Manmohan Singh (Punjabi)ਅਜੇ ਬੇੜੀ ਸਾਗਰ ਵਿੱਚ ਹੈ। ਕੌਣ ਜਾਣਦਾ ਹੈ ਕੀ ਬਣ ਜਾਵੇ?
Fareedkot Teekaਕਿਉਂਕਿ ਸਰੀਰ ਰੂਪੀ ਨਉਕਾ ਤੋ ਅਜੇ ਤਕ ਸੰਸਾਰ ਸਮੁੰਦ੍ਰ ਮੇਂ ਹੀ ਹੈ। ਕਿਆ ਜਾਨੀਐ ਅਪਨਾ ਹਾਲ ਕਿਆ ਹੋਵੇਗਾ, ਭਾਵ ਯੇਹ ਭੈ ਸੰਯੁਗਤ ਰਹੀਏ॥੩੯॥
Prof. Sahib Singh(ਤੇਰੀ ਆਪਣੀ ਜੀਵਨ-) ਬੇੜੀ ਅਜੇ ਸਮੁੰਦਰ ਵਿਚ ਹੈ, ਪਤਾ ਨਹੀਂ ਕੀਹ ਹੋ ਜਾਏ (ਇਹ ਧਨ-ਪਦਾਰਥ ਹੱਥੋਂ ਜਾਂਦਿਆਂ ਚਿਰ ਨਹੀਂ ਲੱਗਦਾ) ॥੩੯॥

ਪਦ ਅਰਥ ਨਾਉ = ਬੇੜੀ, ਜ਼ਿੰਦਗੀ ਦੀ ਬੇੜੀ। ਕਿਆ ਜਾਨਉ = ਮੈਂ ਕੀਹ ਜਾਣਦਾ ਹਾਂ? ਨ ਹਸੀਐ = ਮਖ਼ੋਲ ਨਾਹ ਕਰੀਂ ॥੩੯॥

SikhNet (Spanish)tu barca todavía sigue en el mar y nadie sabe qué podría pasar.(39)

Open this shabad →

Shabad Bhagat Kabir Ji Salok Kabeer Jee

ਕਬੀਰ. ਗਰਬੁ, ਨ ਕੀਜੀਐ; ਦੇਹੀ ਦੇਖਿ ਸੁਰੰਗ ॥

kabeer. garab, na keejeeai; dehee dekh surang |

Sant Singh KhalsaKabeer, do not be so proud, looking at your beautiful body.
Manmohan SinghKabir, be not proud on seeing thy beauteous body.
Manmohan Singh (Punjabi)ਕਬੀਰ ਤੂੰ ਆਪਣੇ ਸੁੰਦਰ ਸਰੀਰ ਨੂੰ ਵੇਖ ਕੇ ਹੰਕਾਰ ਨਾਂ ਕਰ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਦੇਹੀ ਸੁੰਦਰ ਰੰਗ ਵਾਲੀ ਅਰਥਾਤ ਅਪਨਾ ਸੁੰਦਰ ਦੇਖ ਕਰ ਕੇ ਹੰਕਾਰ ਨ ਕਰੀਐ॥
Prof. Sahib Singhਹੇ ਕਬੀਰ! ਇਸ ਸੋਹਣੇ ਰੰਗ ਵਾਲੇ ਸਰੀਰ ਨੂੰ ਵੇਖ ਕੇ ਭੀ ਅਹੰਕਾਰ ਨਾਹ ਕਰੀਏ;

ਪਦ ਅਰਥ ਦੇਹੀ = ਸਰੀਰ, ਕਾਂਇਆਂ। ਸੁਰੰਗ = ਸੋਹਣੇ ਰੰਗ ਵਾਲੀ।

SikhNet (Spanish)Kabir, no te sientas tan orgulloso cuando admiras la belleza de tu cuerpo,

ਆਜੁ ਕਾਲੑਿ. ਤਜਿ ਜਾਹੁਗੇ; ਜਿਉ ਕਾਂਚੁਰੀ ਭੁਯੰਗ ॥੪੦॥

aaj kaala. taj jaahuge; jiau kaanchuree bhuyang |40|

Sant Singh KhalsaToday or tomorrow, you will have to leave it behind, like the snake shedding its skin. ||40||
Manmohan SinghThou shall leave it today or tomorrow as a serpent does its slough.
Manmohan Singh (Punjabi)ਤੂੰ ਅੱਜ ਜਾ ਭਲਕੇ ਸੱਪ ਦੀ ਆਪਣੀ ਕੁੰਜ ਲਾਹ ਸੁੱਟਣ ਦੀ ਮਾਨੰਦ ਇਸ ਨੂੰ ਛਡ ਜਾਵੇਗਾ।
Fareedkot Teekaਕਿਉਂਕਿ ਇਸ ਸੁਰੰਗ ਦੇਹੀ ਕੋ ਆਜ ਕਾਲ ਮੇਂ ਹੀ ਤਿਆਗ ਕਰ ਚਲੇ ਜਾਵੋਗੇ, ਜੈਸੇ ਸਰਪ (ਕਾਂਚੁਰੀ) ਕੁੰਜ ਕੋ ਤਿਆਗ ਜਾਤਾ ਹੈ॥੪੦॥
Prof. Sahib Singhਇਹ ਸਰੀਰ ਭੀ ਥੋਹੜੇ ਦਿਨਾਂ ਵਿਚ ਹੀ ਛੱਡ ਜਾਉਗੇ ਜਿਵੇਂ ਸੱਪ ਕੁੰਜ ਲਾਹ ਦੇਂਦਾ ਹੈ (ਜਿੰਦ ਤੇ ਸਰੀਰ ਦਾ ਭੀ ਪੱਕਾ ਸਦਾ-ਨਿਭਵਾਂ ਸਾਥ ਨਹੀਂ ਹੈ) ॥੪੦॥

ਪਦ ਅਰਥ ਆਜੁ ਕਾਲ੍ਹ੍ਹਿ = ਅੱਜ-ਕੱਲ, ਅੱਜ-ਭਲਕ, ਥੋਹੜੇ ਹੀ ਚਿਰ ਵਿਚ। ਕਾਂਚੁਰੀ = ਕੁੰਜ। ਭੁਯੰਗ = ਸੱਪ ॥੪੦॥

SikhNet (Spanish)hoy, mañana o pasado lo tendrás que dejar como la serpiente que cambia de piel.(40)

Open this shabad →

Shabad Bhagat Kabir Ji Salok Kabeer Jee

ਕਬੀਰ. ਲੂਟਨਾ ਹੈ, ਤ ਲੂਟਿ ਲੈ; ਰਾਮ ਨਾਮ ਹੈ ਲੂਟਿ ॥

kabeer. loottanaa hai, ta loott lai; raam naam hai loott |

Sant Singh KhalsaKabeer, if you must rob and plunder, then plunder the plunder of the Lord's Name.
Manmohan SinghKabir, if thou can plunder, then thou must plunder the loot of the Lord's Name.
Manmohan Singh (Punjabi)ਕਬੀਰ, ਜੇਕਰ ਤੂੰ ਲੁਟਮਾਰ ਕਰ ਸਕਦਾ ਹੈ ਤਾਂ ਤੂੰ ਵਾਹਿਗੁਰੂ ਦੇ ਨਾਮ ਦੀ ਲੁਟ ਮਾਰ ਕਰ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਲੂਟਨਾ ਹੈ ਤੌ ਰਾਮ ਨਾਮ ਰੂਪੀ ਜੋ ਲੂਟ ਹੈ ਤਿਸ ਕੌ ਤੂੰ ਉਦਮ ਕਰ ਕੇ ਲੂਟ ਲੇ॥
Prof. Sahib Singhਹੇ ਕਬੀਰ! ('ਦੁਨੀਆ' ਦੀ ਖ਼ਾਤਰ ਕੀਹ ਭਟਕ ਰਿਹਾ ਹੈਂ? ਵੇਖ) ਪਰਮਾਤਮਾ ਦਾ ਨਾਮ ਦਬਾ-ਦਬ ਵੰਡਿਆ ਜਾ ਰਿਹਾ ਹੈ, ਜੇ ਇਕੱਠਾ ਕਰਨਾ ਹੈ ਤਾਂ ਇਹ ਨਾਮ-ਧਨ ਇਕੱਠਾ ਕਰ।

ਪਦ ਅਰਥ ਲੂਟਨਾ ਹੈ = ਜੇ ਦਬਾ ਦਬਾ ਸਾਂਭਣਾ ਹੈ, ਜੇ ਇਕੱਠਾ ਕਰਨਾ ਹੈ। ਤ = ਤਾਂ। ਲੂਟਿ ਲੈ = ਇਕੱਠਾ ਕਰ ਲੈ। ਰਾਮ ਨਾਮ ਹੈ ਲੂਟਿ = ਪਰਮਾਤਮਾ ਦੇ ਨਾਮ ਦੀ ਲੁੱਟ ਪਈ ਹੋਈ ਹੈ, ਪ੍ਰਭੂ ਦਾ ਨਾਮ ਦਬਾ-ਦਬ ਵੰਡਿਆ ਜਾ ਰਿਹਾ ਹੈ।

SikhNet (Spanish)Kabir, si vas a robar o a ultrajar, entonces róbate el Nombre del Señor, de otra forma,

ਫਿਰਿ ਪਾਛੈ ਪਛੁਤਾਹੁਗੇ; ਪ੍ਰਾਨ ਜਾਹਿੰਗੇ ਛੂਟਿ ॥੪੧॥

fir paachhai pachhutaahuge; praan jaahinge chhoott |41|

Sant Singh KhalsaOtherwise, in the world hereafter, you will regret and repent, when the breath of life leaves the body. ||41||
Manmohan SinghOtherwise, thou shall afterwards repent when thy soul shall leave the body.
Manmohan Singh (Punjabi)ਨਹੀਂ ਤਾਂ ਜਦ ਤੇਰੀ ਆਤਮਾ ਨੇ ਤੇਰੀ ਦੇਹ ਨੂੰ ਤਿਆਗ ਦਿੱਤਾ ਤੂੰ ਮਗਰੋ ਪਸ਼ਚਾਤਾਪ ਕਰੇਗਾ।
Fareedkot Teekaਨਹੀਂ ਤੌ ਜਬ ਤੁਮਾਰੇ ਪ੍ਰਾਨ ਛੂਟ ਜਾਵੇਂਗੇ ਤਬ ਫੇਰ ਪੀਛੇ ਸੇ ਪਸਚਾਤਾਪ ਹੀ ਕਰੋਗੇ, ਭਾਵ ਨਾਮ ਬਿਨਾਂ ਜਨਮ ਕੋ ਬਿਰਥਾ ਹੀ ਗਵਾਓਗੇ॥੪੧॥
Prof. Sahib Singhਜਦੋਂ ਜਿੰਦ (ਸਰੀਰ ਵਿਚੋਂ) ਨਿਕਲ ਗਈ, ਸਮਾਂ ਵਿਹਾ ਜਾਣ ਤੇ ਅਫ਼ਸੋਸ ਕਰਨਾ ਪਏਗਾ ॥੪੧॥

ਪਦ ਅਰਥ ਫਿਰਿ = ਮੁੜ, ਸਮਾ ਵਿਹਾ ਜਾਣ ਤੇ ॥੪੧॥

SikhNet (Spanish)en el más allá, te vas a arrepentir, cuando la respiración de la vida abandone tu cuerpo. (41)

Open this shabad →

Shabad Bhagat Kabir Ji Salok Kabeer Jee

ਕਬੀਰ. ਐਸਾ ਕੋਈ, ਨ ਜਨਮਿਓ; ਅਪਨੈ ਘਰਿ ਲਾਵੈ ਆਗਿ ॥

kabeer. aisaa koee, na janamio; apanai ghar laavai aag |

Sant Singh KhalsaKabeer, there is no one born, who burns his own home,
Manmohan SinghKabir, there is not even a single such man, who applies fire to his own home,
Manmohan Singh (Punjabi)ਕਬੀਰ ਐਹੋ ਜੇਹਾ ਕੋਈ ਵੀ ਨਹੀਂ ਜੰਮਿਆ, ਜੋ ਆਪਣੇ ਲਿਜ ਦੇ ਝੁਗੇ ਨੂੰ ਅੱਗ ਲਾ ਦੇਵੇ,
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਐਸਾ ਕੋਈ ਨਹੀਂ ਜਨਮਿਆ, ਭਾਵ ਕੋਈ ਵਿਰਲਾ ਹੀ ਐਸਾ ਜਨਮਿਆਂ ਹੈ, ਜੋ ਅਪਨੇ ਰਿਦੇ ਮੇਂ ਬ੍ਰਹਮਾ ਦ੍ਰਿਸਟੀ ਰੂਪੀ ਅਗਨੀ ਕੋ ਪ੍ਰਜ੍ਵਲਤ ਕਰੇ॥
Prof. Sahib Singh(ਪਰ ਨਾਮ ਧਨ ਇਕੱਠਾ ਕਰਨ ਲਈ ਜ਼ਰੂਰੀ ਹੈ ਕਿ ਮਨੁੱਖ ਅਪਣੱਤ ਨੂੰ ਪਹਿਲਾਂ ਖ਼ਤਮ ਕਰੇ, ਤੇ) ਹੇ ਕਬੀਰ! (ਜਗਤ ਵਿਚ) ਅਜਿਹਾ ਕੋਈ ਵਿਰਲਾ ਹੀ ਮਿਲਦਾ ਹੈ ਜੋ ਆਪਣੇ ਸਰੀਰਕ ਮੋਹ ਨੂੰ ਸਾੜਦਾ ਹੈ,

ਪਦ ਅਰਥ ਕੋਈ ਨ ਜਨਮਿਓ = ਕੋਈ ਵਿਰਲਾ ਹੀ ਹੁੰਦਾ ਹੈ। ਅਪਨੈ...ਆਗਿ = ਜੋ ਆਪਣੇ ਘਰ ਨੂੰ ਅੱਗ ਲਾਏ, ਜੋ ਅਪਣੱਤ ਨੂੰ ਸਾੜੇ, ਜੋ ਦੇਹ-ਅੱਧਿਆਸ ਨੂੰ ਮੁਕਾ ਦੇਵੇ।

SikhNet (Spanish)Kabir, no hay nadie que queme su propio hogar con sus cinco hijos adentro

ਪਾਂਚਉ ਲਰਿਕਾ ਜਾਰਿ ਕੈ; ਰਹੈ ਰਾਮ ਲਿਵ ਲਾਗਿ ॥੪੨॥

paanchau larikaa jaar kai; rahai raam liv laag |42|

Sant Singh Khalsaand burning his five sons, remains lovingly attuned to the Lord. ||42||
Manmohan Singhand who by burning his five sons, remains attuned to the Lord alone.
Manmohan Singh (Punjabi)ਅਤੇ ਜੋ ਆਪਣੇ ਪੰਜਾਂ ਪੁਤਰਾਂ ਨੂੰ ਸਾੜ ਬਾਲ ਕੇ ਕੇਵਲ ਪ੍ਰਭੂ ਨਾਲ ਪਿਰਹੜੀ ਪਾਈ ਰਖੇ।
Fareedkot Teekaਪਾਂਚ ਕਾਮ, ਕ੍ਰੋਧਾਦੀ ਲੜਕਿਓਂ ਕੋ ਤਿਸ ਅਗਨੀ ਸਾਥ ਜਲਾਇ ਕਰ ਕੇ ਏਕ ਰਾਮ ਨਾਮ ਮੇਂ ਹੀ ਬ੍ਰਿਤੀ ਕੋ ਲਗਾਇ ਰਹੇ॥੪੨॥
Prof. Sahib Singhਤੇ, ਕਾਮਾਦਿਕ ਮਾਇਆ ਦੇ ਪੰਜਾਂ ਹੀ ਪੁੱਤ੍ਰਾਂ ਨੂੰ ਸਾੜ ਕੇ ਪਰਮਾਤਮਾ (ਦੀ ਯਾਦ) ਵਿਚ ਸੁਰਤ ਜੋੜੀ ਰੱਖਦਾ ਹੈ ॥੪੨॥

ਪਦ ਅਰਥ ਪਾਂਚਉ ਲਰਿਕਾ = ਪੰਜੇ ਲੜਕੇ, ਮਾਇਆ ਦੇ ਪੰਜੇ ਪੁੱਤਰ ਕਾਮ ਆਦਿਕ। ਜਾਰਿ ਕੈ = ਸਾੜ ਕੇ। ਲਾਗਿ ਰਹੈ = ਲਾਈ ਰੱਖੇ। ਲਿਵ = ਸੁਰਤ ਦੀ ਤਾਰ ॥੪੨॥

SikhNet (Spanish)y permanezca amorosamente entonado en el Señor.(42)

Open this shabad →

Shabad Bhagat Kabir Ji Salok Kabeer Jee

ਕੋ ਹੈ ਲਰਿਕਾ ਬੇਚਈ; ਲਰਿਕੀ ਬੇਚੈ ਕੋਇ ॥

ko hai larikaa bechee; larikee bechai koe |

Sant Singh KhalsaKabeer, how rare are those who sell their son and sell their daughter
Manmohan SinghKabir is there such a one, who sells off his son and sells off daughter,
Manmohan Singh (Punjabi)ਕੀ ਕੋਈ ਐਹੋ ਜੇਹਾ ਹੈ, ਜੋ ਆਪਣੇ ਪੁੱਤਰ ਨੂੰ ਵੇਚ ਦੇਵੇ ਅਤੇ ਜੋ ਆਪਣੀ ਪੁਤ੍ਰੀ ਨੂੰ ਵੇਚ ਦੇਵੇ,
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੋ ਕੋਈ ਮਨ ਰੂਪੀ ਲੜਕੇ ਕੋ ਵੇਚੇ ਅਰਥਾਤ ਮਨ ਗੁਰੂ ਨੂੰ ਅਰਪਣ ਕਰੇ ਤਿਸ ਕੋ ਗੁਰੂ (ਲਰਕੀ) ਬ੍ਰਹਮ ਵਿਦ੍ਯਾ ਦੇਤੇ ਹੈਂ; ਵਾ ਜੋ ਬੁਧੀ ਦੇਵੇ ਤਿਸ ਕਉ ਗੁਰੂ ਗਿਆਨ ਦੇਤੇ ਹੈਂ॥
Prof. Sahib Singhਕੋਈ ਵਿਰਲਾ ਹੀ ਹੁੰਦਾ ਹੈ ਜੋ ਪਰਮਾਤਮਾ ਨਾਲ (ਉਸ ਦੇ ਨਾਮ ਦਾ) ਵਣਜ ਕਰਦਾ ਹੈ, ਜੋ (ਨਾਮ ਧਨ ਖ਼ਰੀਦਣ ਲਈ ਕਾਮਾਦਿਕ ਮਾਇਆ ਦੇ ਪੰਜ) ਪੁੱਤ੍ਰ ਅਤੇ (ਆਸ਼ਾ ਤ੍ਰਿਸ਼ਨਾ ਈਰਖਾ ਆਦਿਕ) ਧੀਆਂ ਵੱਟੇ ਵਿਚ ਦੇਂਦਾ ਹੈ।

ਪਦ ਅਰਥ ਲਰਿਕਾ = 'ਪਾਂਚਉ ਲਰਿਕਾ', ਕਾਮਾਦਿਕ ਮਾਇਆ ਦੇ ਪੰਜੇ ਹੀ ਪੁੱਤ੍ਰ। ਲਰਿਕੀ = ਲੜਕੀਆਂ, ਆਸ਼ਾ ਤ੍ਰਿਸ਼ਨਾ ਈਰਖਾ ਆਦਿਅ ਮਾਇਆ ਦੀਆਂ ਧੀਆਂ। ਬੇਚੈ = ਨਾਮ-ਧਨ ਦੇ ਵੱਟੇ ਵਿਚ ਦੇ ਦੇਵੇ, ਨਾਮ ਧਨ ਖ਼ਰੀਦਣ ਲਈ ਇਹ ਕਾਮਾਦਿਕ ਤੇ ਆਸ਼ਾ ਤ੍ਰਿਸ਼ਨਾ ਆਦਿਕ ਦੇਵੇ। ਕੋ ਹੈ = ਕੋਈ ਵਿਰਲਾ ਹੀ ਹੁੰਦਾ ਹੈ। ਬੇਚਈ = ਬੇਚੈ, ਵੇਚਦਾ ਹੈ।

SikhNet (Spanish)Kabir, extraordinarios son los que se desapegan de sus hijos,

ਸਾਝਾ ਕਰੈ ਕਬੀਰ ਸਿਉ; ਹਰਿ ਸੰਗਿ ਬਨਜੁ ਕਰੇਇ ॥੪੩॥

saajhaa karai kabeer siau; har sang banaj karee |43|

Sant Singh Khalsaand, entering into partnership with Kabeer, deal with the Lord. ||43||
Manmohan Singhand entering into partnership with Kabir, deals with his God alone?
Manmohan Singh (Punjabi)ਅਤੇ ਕਬੀਰ ਨਾਲ ਭਾਈਵਾਲੀ ਪਾ ਕੇ, ਕੇਵਲ ਵਾਹਿਗੁਰੂ ਨਾਲ ਹੀ ਵਾਪਾਰ ਕਰੇ।
Fareedkot Teekaਇਸ ਪ੍ਰਕਾਰ ਜੋ ਸਰਬ ਤੇ (ਕਬੀਰ) ਬਡੇ ਸੰਤੋਂ ਸਾਥ ਸਾਂਝ ਕਰਤਾ ਹੈ ਤਬ ਵੋਹ ਹਰੀ ਕੇ ਸਾਥ ਅਭੇਤਾ ਰੂਪ ਬਨਜ ਕਰਤਾ ਹੈ॥੪੩॥
Prof. Sahib Singhਕਬੀਰ ਚਾਹੁੰਦਾ ਹੈ ਕਿ ਅਜੇਹਾ ਮਨੁੱਖ (ਇਸ ਵਪਾਰ ਵਿਚ) ਮੇਰੇ ਨਾਲ ਭੀ ਸਤ-ਸੰਗ ਦੀ ਸਾਂਝ ਬਣਾਏ ॥੪੩॥

ਪਦ ਅਰਥ ਸਾਝਾ = ਸਾਂਝ, ਸਤ-ਸੰਗ ਦੀ ਸਾਂਝ, ਨਾਮ-ਧਨ ਦੇ ਵਪਾਰ ਦੀ ਸਾਂਝ। ਕਬੀਰ ਸਿਉ = ਕਬੀਰ ਨਾਲ, ਕਬੀਰ ਚਾਹੁੰਦਾ ਹੈ ਕਿ ਮੇਰੇ ਨਾਲ। ਹਰਿ ਸੰਗਿ ਬਨਜੁ = 'ਲਰਿਕਾ ਲਰਕੀ' ਹਰੀ ਨੂੰ ਦੇ ਕੇ ਹਰੀ ਦੇ ਨਾਮ ਦਾ ਸੌਦਾ। ਬਨਜੁ = ਸੌਦਾ, ਲੈਣ-ਦੇਣ, ਵਪਾਰ ॥੪੩॥

* ਨੋਟ: ਪਿਛਲੇ ਸ਼ਲੋਕ ਦੇ ਲਫ਼ਜ਼ 'ਪਾਂਚਉ ਲਰਿਕਾ' ਵਿਚ 'ਲਰਿਕਾ' ਬਹੁ-ਵਚਨ ਹੈ, ਇਹੀ ਲਫ਼ਜ਼ ਇਸ ਸ਼ਲੋਕ ਵਿਚ ਭੀ ਉਸ ਪਹਿਲੇ ਭਾਵ ਵਿਚ ਹੀ ਵਰਤਿਆ ਹੈ। ਇਸੇ ਤਰ੍ਹਾਂ ਲਫ਼ਜ਼ 'ਲਰਿਕੀ' ਭੀ ਬਹੁ-ਵਚਨ ਹੈ।

SikhNet (Spanish)se unen a Kabir y se relacionan con el Señor.(43)

Open this shabad →

Shabad Bhagat Kabir Ji Salok Kabeer Jee

ਕਬੀਰ. ਇਹ ਚੇਤਾਵਨੀ; ਮਤ ਸਹਸਾ ਰਹਿ ਜਾਇ ॥

kabeer. ih chetaavanee; mat sahasaa reh jaae |

Sant Singh KhalsaKabeer, let me remind you of this. Do not be skeptical or cynical.
Manmohan SinghKabir, I remind thee of it, Live thou not under any doubt.
Manmohan Singh (Punjabi)ਕਬੀਰ, ਮੈਂ ਤੈਨੂੰ ਇਹ ਚੇਤਾ ਕਰਾਉਂਦਾ ਹਾਂ। ਤੂੰ ਕਿਸੇ ਸ਼ਕ ਸ਼ੁਭੇ ਅੰਦਰ ਨਾਂ ਵੱਸ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਇਹ ਬਾਤ ਤੁਝ ਕੋ ਹਮਨੇ ਚੇਤਾਵਨੀ ਕਰੀ ਹੈ ਅਰਥਾਤ ਯਾਦ ਕਰਵਾਈ ਹੈ, ਮਤ ਤੇਰੇ ਮਨ ਮੇਂ ਸੰਸਾ ਰਹਿ ਜਾਵੇ, ਭਾਵ ਯੇਹ ਹੈ ਕਿ ਇਸ ਜਨਮ ਕੋ ਪਾਇਕਰ ਨਿਰਸੰਦੇਹ ਹੋ॥
Prof. Sahib Singhਹੇ ਕਬੀਰ! ਮੈਂ ਤੈਨੂੰ ਚੇਤਾ ਕਰਾਂਦਾ ਹਾਂ, ਮਤਾਂ ਫਿਰ ਗੁਮਰ ਰਹਿ ਜਾਏ;

ਪਦ ਅਰਥ ਚੇਤਾਵਨੀ = ਚੇਤਾ, ਯਾਦ-ਦਿਹਾਨੀ। ਮਤ = ਮਤਾਂ, ਕਿਤੇ। ਸਹਸਾ = ਗੁਮਰ, ਹਸਰਤਿ, ਭਰਮ।

SikhNet (Spanish)Kabir, déjame recordarte, no seas escéptico o cínico, ahora tendrás que comer los frutos de los placeres

ਪਾਛੈ ਭੋਗ ਜੁ ਭੋਗਵੇ; ਤਿਨ ਕੋ ਗੁੜੁ ਲੈ ਖਾਹਿ ॥੪੪॥

paachhai bhog ju bhogave; tin ko gurr lai khaeh |44|

Sant Singh KhalsaThose pleasures which you enjoyed so much in the past - now you must eat their fruits. ||44||
Manmohan SinghNow, thou are eating the fruit of those deeds that you did in the past.
Manmohan Singh (Punjabi)ਜਿਹਡੇ ਅਮਲ ਤੂੰ ਪਿਛੇ ਕਮਾਏ ਹਨ, ਇਹ ਉਨ੍ਹਾਂ ਦਾ ਹੀ ਫਲ ਹੈ, ਜੋ ਤੂੰ ਹੁਣ ਭੁਗਦਤਾ ਹੈ।
Fareedkot Teekaਪੀਛੇ ਜੌ ਤੈਨੇ ਭੋਗ ਭੋਗੇ ਹੈਂ ਤਿਨੋਂ ਕਾ ਕਿਸੀ ਦੁਕਾਨਦਾਰ ਸੇ ਗੁੜ ਲੇ ਕਰ ਖਾਹ, ਭਾਵ ਯੇਹ ਹੈ ਕਿ ਤਿਨ ਭੋਗੋਂ ਸੇ ਕਛੁ ਪ੍ਰਾਪਤਿ ਨਹੀਂ ਹੋਤਾ॥੪੪॥
Prof. Sahib Singhਜੋ ਭੋਗ ਹੁਣ ਤਾਈਂ ਤੂੰ ਭੋਗੇ ਹਨ (ਮਤਾਂ ਸਮਝੇਂ ਕਿ ਤੂੰ ਬੜੀਆਂ ਮੌਜਾਂ ਮਾਣ ਲਈਆਂ ਹਨ, ਅਸਲ ਵਿਚ) ਇਹਨਾਂ ਦੀ ਪਾਂਇਆਂ ਇਤਨੀ ਕੁ ਹੀ ਹੈ (ਜਿਵੇਂ ਕਿਸੇ ਹੱਟੀ ਤੋਂ ਸੌਦਾ ਲੈ ਕੇ ਝੂੰਗੇ ਵਜੋਂ) ਰਤਾ ਕੁ ਗੁੜ ਲੈ ਕੇ ਖਾ ਲਏਂ ॥੪੪॥

ਪਦ ਅਰਥ ਪਾਛੈ = ਹੁਣ ਤਕ ਦੇ ਜੀਵਨ ਵਿਚ। ਭੋਗ ਜੁ = ਜੇਹੜੇ ਭੋਗ। ਪਾਛੈ ਭੋਗ ਜੁ ਭੋਗਵੇ = ਜਿਹੜੇ ਭੋਗ ਹੁਣ ਤਕ ਭੋਗੇ ਹਨ। ਤਿਨ ਕੋ = ਉਹਨਾਂ ਭੋਗਾਂ ਦੇ ਵੱਟੇ ਵਿਚ। ਤਿਨ ਕੋ ਗੁੜੁ ਲੈ ਖਾਹਿ = (ਉਹਨਾਂ ਭੋਗਾਂ ਦੀ ਕੀਮਤ ਬੱਸ ਇਤਨੀ ਕੁ ਹੀ ਹੈ ਕਿ) ਉਹਨਾਂ ਦੇ ਵੱਟੇ ਰਤਾ ਕੁ ਗੁੜ ਲੈ ਕੇ ਖਾ ਲੈ, ਉਹਨਾਂ ਦੇ ਇਵਜ਼ ਵਿਚ ਰਤਾ ਕੁ ਗੁੜ ਹੀ ਮਿਲ ਸਕਦਾ ਹੈ (ਜਿਵੇਂ ਕੋਈ ਗਾਹਕ ਹੱਟੀ ਤੋਂ ਸੌਦਾ ਲਏ ਤਾਂ ਪਿਛੋਂ ਝੂੰਗੇ ਦੇ ਤੌਰ ਤੇ ਰਤਾ ਕੁ ਗੁੜ ਮੰਗ ਲੈਂਦਾ ਹੈ) ॥੪੪॥

SikhNet (Spanish)que disfrutaste tanto en el pasado (44)

Open this shabad →

Shabad Bhagat Kabir Ji Salok Kabeer Jee

ਕਬੀਰ. ਮੈ ਜਾਨਿਓ ਪੜਿਬੋ ਭਲੋ; ਪੜਿਬੇ ਸਿਉ ਭਲ ਜੋਗੁ ॥

kabeer. mai jaanio parribo bhalo; parribe siau bhal jog |

Sant Singh KhalsaKabeer, at first, I thought learning was good; then I thought Yoga was better.
Manmohan SinghKabir, firs, I thought learning to be good, then, I thought Yoga to be better.
Manmohan Singh (Punjabi)ਕਬੀਰ ਜੀ ਕਹਿੰਦੇ ਹਨ ਪਹਿਲਾਂ ਮੈਂ ਖਿਆਲ ਕੀਤਾ ਕਿ ਇਲਮ ਚੰਗਾ ਹੈ, ਫਿਰ ਮੈਂ ਯੋਗ ਨੂੰ ਉਸ ਨਾਲੋ ਚੰਗਾ ਖਿਆਲ ਕੀਤਾ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਪ੍ਰਿਥਮ ਮੈਨੇ ਸ਼ਾਸਤ੍ਰੋਂ ਕਾ ਪੜ੍ਹਨਾ ਭਲਾ ਜਾਨਿਆ, ਪੁਨਾ ਤਿਸ ਸੇ ਪੀਛੇ ਪ੍ਰਾਣਾਯਾਮ ਆਦੀ ਯੋਗ ਰੀਤੀ ਕੌ ਭਲਾ ਜਾਣ ਕਰ ਜੋਗ ਕੀਆ॥
Prof. Sahib Singhਹੇ ਕਬੀਰ! (ਇਥੇ ਕਾਸ਼ੀ ਵਿਚ ਉੱਚੀਆਂ ਜਾਤਾਂ ਵਾਲਿਆਂ ਨੂੰ ਵੇਦ ਸ਼ਾਸਤ੍ਰ ਆਦਿਕ ਪੜ੍ਹਦਿਆਂ ਵੇਖ ਕੇ) ਮੈਂ ਸਮਝਿਆ ਸੀ ਕਿ ਵਿੱਦਿਆ ਪੜ੍ਹਨੀ ਮਨੁੱਖਾ ਜਨਮ ਦਾ ਸਭ ਤੋਂ ਚੰਗਾ ਕੰਮ ਹੋਵੇਗਾ, ਪਰ (ਇਹਨਾਂ ਲੋਕਾਂ ਦੇ ਨਿਰੇ ਵਾਦ ਵਿਵਾਦ ਵੇਖ ਕੇ ਮੈਨੂੰ ਯਕੀਨ ਆ ਗਿਆ ਹੈ ਕਿ ਅਜੇਹੀ ਵਿੱਦਿਆ) ਪੜ੍ਹਨ ਨਾਲੋਂ ਪ੍ਰਭੂ-ਚਰਨਾਂ ਵਿਚ ਜੁੜਨਾ (ਮਨੁੱਖ ਲਈ) ਭਲਾ ਹੈ।

ਪਦ ਅਰਥ ਜਾਨਿਓ = ਜਾਣਿਆ, ਸਮਝਿਆ ਸੀ। ਪੜਿਬੋ ਭਲੋ = ਪੜ੍ਹਨਾ ਚੰਗਾ ਹੈ, ਮਨੁੱਖਾ ਜੀਵਨ ਦਾ ਸਭ ਤੋਂ ਚੰਗਾ ਕੰਮ ਵਿੱਦਿਆ ਪੜ੍ਹਨੀ ਹੈ। ਪੜਿਬੇ ਸਿਉ = ਪੜ੍ਹਨ ਨਾਲੋਂ। ਜੋਗੁ = ਪ੍ਰਭੂ-ਚਰਨਾਂ ਵਿਚ ਜੁੜਨਾ।

SikhNet (Spanish)Kabir, primero sentía que estudiar era bueno, después pensaba que la Yoga era mejor,

ਭਗਤਿ. ਨ ਛਾਡਉ, ਰਾਮ ਕੀ; ਭਾਵੈ ਨਿੰਦਉ ਲੋਗੁ ॥੪੫॥

bhagat. na chhaaddau, raam kee; bhaavai nindau log |45|

Sant Singh KhalsaI shall never abandon devotional worship of the Lord, even though people may slander me. ||45||
Manmohan SinghHowever, now I forsake not the Lord's adoration, though men may slander me.
Manmohan Singh (Punjabi)ਪਰ ਮੈਂ ਹੁਣ ਪ੍ਰਭੂ ਦੀ ਪਿਆਰੀ-ਉਪਾਸ਼ਨਾ ਨੂੰ ਨਹੀਂ ਛਡਦਾ, ਭਾਵੇਂ ਲੋਕ ਮੇਰੀ ਬਦਖੋਈ ਪਏ ਕਰਨ।
Fareedkot Teekaਜੋਗ ਕਰ ਕੇ ਭਗਤੀ ਕਰੀ, ਤਾਂ ਤੇ ਅਬ ਰਾਮ ਕੀ ਭਗਤੀ ਕੋ ਕਬੀ ਨਹੀਂ ਛੋਡੂੰਗਾ ਭਾਵੇਂ ਮੁਝ ਕੋ ਲੋਕ ਨਿੰਦਤੇ ਹੀ ਰਹੈਂ, ਭਾਵ ਯੇਹ ਭਗਤੀ ਕਾ ਰਸ ਔ ਫਲ ਸਭ ਸੇ ਅਧਿਕ ਜਾਨਿਆ ਹੈ॥੪੫॥
Prof. Sahib Singh(ਸੋ, ਇਸ ਗੱਲੋਂ) ਜਗਤ ਬੇ-ਸ਼ੱਕ ਮੈਨੂੰ ਮਾੜਾ ਪਿਆ ਆਖੇ ਮੈਂ (ਵਿੱਦਿਆ ਦੇ ਵੱਟੇ ਭੀ) ਪਰਮਾਤਮਾ ਦੀ ਭਗਤੀ ਨਹੀਂ ਛੱਡਾਂਗਾ ॥੪੫॥

ਪਦ ਅਰਥ ਨਿੰਦਉ = (ਹੁਕਮੀ ਭਵਿੱਖਤ, ਅੰਨ ਪੁਰਖ, ਇਕ-ਵਚਨ) ਬੇਸ਼ੱਕ ਨਿੰਦਾ ਕਰੇ, ਮਾੜਾ ਆਖੇ ॥੪੫॥

* ਨੋਟ: ਪਿਛਲੇ ਸ਼ਲੋਕਾਂ ਵਿਚ ਦੁਨੀਆ ਦੇ ਭੋਗ ਪਦਾਰਥਾਂ ਨਾਲੋਂ 'ਨਾਮ' ਨੂੰ ਚੰਗਾ ਆਖਿਆ ਹੈ, ਇਸ ਸ਼ਲੋਕ ਵਿਚ ਵਿੱਦਿਆ ਦੇ ਟਾਕਰੇ ਤੇ ਭੀ ਨਾਮ ਦੀ ਮਹੱਤਤਾ ਦੱਸੀ ਹੈ।

SikhNet (Spanish)pero nunca abandonaré la Alabanza de Devoción del Señor, aunque la gente me calumnie.(45)

Open this shabad →

Shabad Bhagat Kabir Ji Salok Kabeer Jee

ਕਬੀਰ. ਲੋਗੁ ਕਿ ਨਿੰਦੈ ਬਪੁੜਾ; ਜਿਹ ਮਨਿ. ਨਾਹੀ ਗਿਆਨੁ ॥

kabeer. log ki nindai bapurraa; jih man. naahee giaan |

Sant Singh KhalsaKabeer, how can the wretched people slander me? They have no wisdom or intelligence.
Manmohan SinghKabir, how can the poor people, who have no gnosis in their mind, revile me?
Manmohan Singh (Punjabi)ਕਬੀਰ ਵਿਚਾਰੇ ਲੋਕ, ਜਿਨ੍ਹਾਂ ਦੇ ਚਿੱਤ ਅੰਦਰ ਪ੍ਰਭੂ ਦੀ ਗਿਆਤ ਨਹੀਂ, ਕਿਸ ਤਰ੍ਹਾਂ ਮੈਨੂੰ ਦੁਸ਼ਣ ਲਾ ਸਕਦੇ ਹਨ?
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਇਨ ਲੋਕੋਂ ਕਾ ਸਮਦਾਇ (ਬਪੁੜਾ) ਵਿਚਾਰਾ ਮੁਝ ਕੋ ਕਿਆ ਨਿਦੇਂਗਾ, ਕਿਉਂਕਿ ਜਿਨੋਂ ਕੇ ਮਨ ਮੇਂ ਸ੍ਵੈ ਸਰੂਪ ਵਾ ਭਗਤੀ ਕਾ ਗਿਆਨ ਹੀ ਨਹੀਂ ਹੈ॥
Prof. Sahib Singhਹੇ ਕਬੀਰ! ਜਿਸ ਮਨੁੱਖ ਦੇ ਅੰਦਰ (ਇਹ) ਸੂਝ ਨਹੀਂ ਹੈ (ਕਿ ਵਿੱਦਿਆ ਦੇ ਟਾਕਰੇ ਤੇ ਪ੍ਰਭੂ ਦੀ ਭਗਤੀ ਕਿਤਨੀ ਵਡ-ਮੁੱਲੀ ਦਾਤ ਹੈ, ਉਹ ਮਨੁੱਖ ਜੇ ਮੇਰੀ ਇਸ ਚੋਣ ਤੇ ਮੈਨੂੰ ਮਾੜਾ ਆਖੇ) ਤਾਂ ਉਸ ਮਨੁੱਖ ਦੇ ਇਹ ਨਿੰਦਾ ਕਰਨ ਦਾ ਕੋਈ ਅਰਥ ਨਹੀਂ ਹੈ।

ਪਦ ਅਰਥ ਕਿ ਨਿੰਦੈ = ਕੀਹ ਨਿੰਦ ਸਕਦਾ ਹੈ? (ਉਸ ਦੇ) ਲੱਭੇ ਔਗੁਣਾਂ ਨੂੰ ਕੌਣ ਸਹੀ ਮੰਨੇਗਾ? ਬਪੁੜਾ = ਵਿਚਾਰਾ, ਮੂਰਖ। ਜਿਹ ਮਨਿ = ਜਿਸ ਦੇ ਮਨ ਵਿਚ। ਗਿਆਨੁ = ਸਮਝ, ਚੰਗੇ ਮੰਦੇ ਦੀ ਪਛਾਣ।

SikhNet (Spanish)Kabir, ¿cómo puede la gente calumniarme?, no muestra sabiduría ni inteligencia,

ਰਾਮ ਕਬੀਰਾ. ਰਵਿ ਰਹੇ; ਅਵਰ ਤਜੇ ਸਭ ਕਾਮ ॥੪੬॥

raam kabeeraa. rav rahe; avar taje sabh kaam |46|

Sant Singh KhalsaKabeer continues to dwell upon the Lord's Name; I have abandoned all other affairs. ||46||
Manmohan SinghKabir continues to recite the Lord's name, abandoning all worldly affairs.
Manmohan Singh (Punjabi)ਹੋਰ ਸਾਰੇ ਸੰਸਾਰੀ ਕੰਮ ਛਡ ਕੇ, ਕਬੀਰ ਪ੍ਰਭੂ ਦੇ ਨਾਮ ਦਾ ਉਚਾਰਨ ਕਰ ਰਿਹਾ ਹੈ।
Fareedkot Teekaਤਾਂ ਤੇ ਅਬ ਔਰ ਕਾਰਜੋਂ ਕੇ ਸੰਕਲਪੋਂ ਕੋ ਤਿਆਗ ਕਰ ਕੇ ਸਰਬ ਤੇ (ਕਬੀਰ) ਬਡੇ ਰਾਮ ਕੋ ਹੀ ਹਮ (ਰਵਿ ਰਹੇ) ਜਪ ਰਹੇ ਹੈਂ॥੪੬॥
Prof. Sahib Singhਸੋ, ਕਬੀਰ (ਅਜੇਹੇ ਬੰਦਿਆਂ ਦੀ ਇਸ ਦੰਦ-ਕਥਾ ਦੀ ਪਰਵਾਹ ਨਹੀਂ ਕਰਦਾ, ਤੇ) ਪਰਮਾਤਮਾ ਦਾ ਸਿਮਰਨ ਕਰ ਰਿਹਾ ਹੈ, ਅਤੇ ਹੋਰ ਸਾਰੇ (ਕੰਮਾਂ ਦੇ) ਮੋਹ ਦਾ ਤਿਆਗ ਕਰ ਰਿਹਾ ਹੈ ॥੪੬॥

ਪਦ ਅਰਥ ਰਵਿ ਰਹੇ = ਸਿਮਰ ਰਿਹਾ ਹੈ। ਤਜੇ = ਤਜਿ, ਛੱਡ ਕੇ ॥੪੬॥

* ਨੋਟ: ਕਿਸੇ ਮਨੁੱਖ ਦੇ ਚੰਗੇ ਤੇ ਮਾੜੇ ਪਹਿਲੂ ਨੂੰ ਸਹੀ ਤਰੀਕੇ ਨਾਲ ਮਨੁੱਖ ਪਰਖ ਸਕਦਾ ਹੈ, ਜਿਸ ਨੂੰ ਦੋਹਾਂ ਪਾਸਿਆਂ ਦੀ ਪਹਿਲਾਂ ਆਪ ਪੂਰੀ ਸਮਝ ਹੋਵੇ। ਉਸੇ ਮਨੁੱਖ ਦੀ ਕੀਤੀ ਨੁਕਤਾ-ਚੀਨੀ ਦਾ ਕੋਈ ਮੁੱਲ ਪੈ ਸਕਦਾ ਹੈ। ਕਬੀਰ ਜੀ ਸ਼ਲੋਕ ਨੰ: ੪੫ ਵਿਚ ਲਿਖਦੇ ਹਨ ਕਿ ਜੇ ਵਿੱਦਿਆ ਅਤੇ ਭਗਤੀ ਵਿਚੋਂ ਕੋਈ ਇੱਕ ਚੀਜ਼ ਚੁਣਨੀ ਹੈ, ਤਾਂ ਮੈਂ ਤਾਂ ਭਗਤੀ ਨੂੰ ਪਸੰਦ ਕਰਾਂਗਾ। ਇਸ ਵਿਚ ਕੋਈ ਸ਼ਕ ਨਹੀਂ ਕਿ ਲੋਕ ਮੇਰੀ ਇਸ ਚੋਣ ਤੇ ਠੱਠਾ ਕਰਨਗੇ; ਇਸ ਬਾਰੇ ਲੋਕਾਂ ਦੇ ਠੱਠੇ-ਮਖ਼ੌਲ ਦੀ ਪਰਵਾਹ ਤਦੋਂ ਹੀ ਕੀਤੀ ਜਾ ਸਕਦੀ ਹੈ ਜੇ ਉਹਨਾਂ ਨੂੰ ਵਿੱਦਿਆ ਅਤੇ ਭਗਤੀ ਦੋਹਾਂ ਦੀ ਕੁਝ ਸੂਝ ਹੋਵੇ। ਪਰੰਤੂ ਆਮ ਹਾਲਤ ਇਹ ਹੈ ਕਿ ਲੋਕ ਵਿਚਾਰੇ ਭਗਤੀ ਦੀ ਸਾਰ ਹੀ ਨਹੀਂ ਜਾਣਦੇ, ਇਸ ਵਾਸਤੇ ਜੇ ਇਹ ਲੋਕ ਮੈਨੂੰ ਮੇਰੀ ਇਸ ਚੋਣ ਤੇ ਮਾੜਾ ਆਖਦੇ ਹਨ ਤਾਂ ਇਹਨਾਂ ਦੀ ਨੁਕਤਾ-ਚੀਨੀ ਦਾ ਕੌਡੀ ਭੀ ਮੁੱਲ ਨਹੀਂ ਹੈ।

SikhNet (Spanish)Kabir va a continuar habitando en el Nombre del Señor, he abandonado mis demás asuntos. (46)

Open this shabad →

Shabad Bhagat Kabir Ji Salok Kabeer Jee

ਕਬੀਰ. ਪਰਦੇਸੀ ਕੈ ਘਾਘਰੈ; ਚਹੁ ਦਿਸਿ ਲਾਗੀ ਆਗਿ ॥

kabeer. paradesee kai ghaagharai; chahu dis laagee aag |

Sant Singh KhalsaKabeer, the robe of the stranger-soul has caught fire on all four sides.
Manmohan SinghKabir, the stranger's petti-coat has caught fire on all the four sides.
Manmohan Singh (Punjabi)ਕਬੀਰ, ਬਦੇਸ਼ੀ ਦੇ ਘਗਰੇ ਨੂੰ ਚਾਰੀ ਪਾਸੀ ਅੱਗ ਲੱਗ ਗਈ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਇਸ ਜੀਵ ਪ੍ਰਦੇਸੀ ਕੇ ਦੇਹ ਰੂਪੀ (ਘਾਘਰੈ) ਚੋਲੇ ਕੋ ਚਾਰੋਂ ਦਿਸਾ ਤੇ ਕਾਲ ਰੂਪੀ ਅਗਨੀ ਲਾਗ ਰਹੀ ਹੈ॥
Prof. Sahib Singhਇਸ ਪਰਦੇਸੀ ਜੀਵ ਦੇ ਗਿਆਨ-ਇੰਦ੍ਰਿਆਂ ਨੂੰ ਹਰ ਪਾਸੇ ਵਲੋਂ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ,

ਪਦ ਅਰਥ ਪਰਦੇਸੀ = ਇਹ ਜੀਵ ਜੋ ਇਸ ਜਗਤ ਵਿਚ ਮੁਸਾਫ਼ਿਰ ਵਾਂਗ ਚਾਰ ਦਿਨ ਲਈ ਰਹਿਣ ਆਇਆ ਹੈ, ਜਿਵੇਂ ਕੋਈ ਜੋਗੀ ਕਿਸੇ ਬਸਤੀ ਵਿਚ ਦੋ ਚਾਰ ਦਿਨ ਵਾਸਤੇ ਆ ਟਿਕਦਾ ਹੈ। ਘਾਘਰਾ = (Skt. घर्घर ਘਰਘਰਾ a gate, a door) ਦਰਵਾਜ਼ਾ, (ਭਾਵ, ਗਿਆਨ-ਇੰਦ੍ਰਾ)। ਘਾਘਰੈ = ਦਰਵਾਜ਼ੇ ਨੂੰ, ਗਿਆਨ-ਇੰਦ੍ਰੇ ਨੂੰ। ਚਹੁ ਦਿਸਿ = ਚਹੁੰਆਂ ਪਾਸਿਆਂ ਵਲੋਂ, (ਭਾਵ, ਹਰੇਕ ਗਿਆਨ-ਇੰਦ੍ਰੇ ਨੂੰ)। ਆਗਿ = ਅੱਗ, ਵਿਕਾਰਾਂ ਦੀ ਅੱਗ (ਅੱਖਾਂ ਨੂੰ 'ਪਰ-ਦ੍ਰਿਸਟਿ ਵਿਕਾਰ', ਕੰਨਾਂ ਨੂੰ ਪਰ ਨਿੰਦਾ; ਜੀਭ ਨੂੰ 'ਮਿੱਠ ਸੁਆਦ' ਇਤਿਆਦਿਕ)।

SikhNet (Spanish)Kabir, la túnica del Alma viajera se ha incendiado por sus cuatro lados,

ਖਿੰਥਾ ਜਲਿ. ਕੋਇਲਾ ਭਈ; ਤਾਗੇ ਆਂਚ. ਨ ਲਾਗ ॥੪੭॥

khinthaa jal. koeilaa bhee; taage aanch. na laag |47|

Sant Singh KhalsaThe cloth of the body has been burnt and reduced to charcoal, but the fire did not touch the thread of the soul. ||47||
Manmohan SinghThe body has been burnt to charcoal, however, the fire has touched not the soul thread.
Manmohan Singh (Punjabi)ਦੇਹ ਸੜ ਕੇ ਕੋਲਾਂ ਬਣ ਗਈ ਹੈ, ਪ੍ਰੰਤੂ ਆਤਮਾ ਦੇ ਧਾਗੇ ਨੂੰ ਅੱਗ ਛੂਹੀ ਤਕ ਨਹੀਂ।
Fareedkot Teekaਤਾਂ ਤੇ ਅਸਥੂਲ ਦੇਹ ਰੂਪੀ ਖਿੰਥਾ ਜਲ ਕਰ ਕੋਇਲਾ ਅਰਥਾਤ ਭਸਮ ਰੂਪ ਹੋ ਗਈ ਹੈ ਔਰ ਲਿੰਗ, ਸਰੀਰ ਸੂਤ੍ਰ ਵਾ ਆਤਮਾ ਰੂਪੀ ਤਾਗੇ ਕੌ ਸੇਕ ਭੀ ਨਹੀਂ ਲਗਤਾ ਹੈ॥੪੭॥
Prof. Sahib Singh(ਜੋ ਪਰਦੇਸੀ ਜੋਗੀ ਬੇ-ਪਰਵਾਹ ਹੋ ਕੇ ਇਸ ਅੱਗ ਦਾ ਨਿੱਘ ਮਾਣਦਾ ਰਿਹਾ, ਉਸ ਦੀ) ਸਰੀਰ-ਗੋਦੜੀ (ਵਿਕਾਰਾਂ ਦੀ ਅੱਗ ਵਿਚ) ਸੜ ਕੇ ਕੋਲੇ ਹੋ ਗਈ, (ਪਰ ਜਿਸ ਪਰਦੇਸੀ ਜੋਗੀ ਨੇ ਇਸ ਗੋਦੜੀ ਦੇ ਧਾਗੇ ਦਾ, ਇਸ ਸਰੀਰ ਵਿਚ ਵੱਸਦੀ ਜਿੰਦ ਦਾ, ਖ਼ਿਆਲ ਰੱਖਿਆ ਤੇ ਵਿਕਾਰ-ਅਗਨੀ ਦੇ ਨਿੱਘ ਦਾ ਸੁਆਦ ਮਾਣਨ ਤੋਂ ਸੰਕੋਚ ਕੀਤੀ ਰੱਖਿਆ, ਉਸ ਦੀ) ਆਤਮਾ ਨੂੰ (ਇਹਨਾਂ ਵਿਕਾਰਾਂ ਦੀ ਅੱਗ ਦਾ) ਸੇਕ ਭੀ ਨਾਹ ਲੱਗਾ (ਭਾਵ, ਉਹ ਇਸ ਬਲਦੀ ਅੱਗ ਵਿਚੋਂ ਬਚ ਗਿਆ) ॥੪੭॥

ਪਦ ਅਰਥ ਖਿੰਥਾ = ਗੋਦੜੀ, ਇਸ ਪਰਦੇਸੀ ਜੋਗੀ ਦਾ ਸਰੀਰ-ਰੂਪ ਗੋਦੜੀ। ਤਾਗਾ = ਇਸ ਸਰੀਰ-ਗੋਦੜੀ ਦੀਆਂ ਟਾਕੀਆਂ ਨੂੰ ਜੋੜ ਕੇ ਰੱਖਣ ਵਾਲਾ ਧਾਗਾ, ਜਿੰਦ-ਆਤਮਾ। ਆਂਚ = ਸੇਕ, ਵਿਕਾਰਾਂ ਦੀ ਅੱਗ ਦਾ ਸੇਕ ॥੪੭॥

SikhNet (Spanish)la tela del cuerpo se ha incendiado y convertido en carbón, pero el fuego no pudo tocar la fibra del Alma. (47)

Open this shabad →

Shabad Bhagat Kabir Ji Salok Kabeer Jee

ਕਬੀਰ. ਖਿੰਥਾ ਜਲਿ ਕੋਇਲਾ ਭਈ; ਖਾਪਰੁ ਫੂਟ ਮਫੂਟ ॥

kabeer. khinthaa jal koeilaa bhee; khaapar foott mafoott |

Sant Singh KhalsaKabeer, the cloth has been burnt and reduced to charcoal, and the begging bowl is shattered into pieces.
Manmohan SinghKabir the patched garment has been burnt and the begging bowl is completely shattered.
Manmohan Singh (Punjabi)ਕਬੀਰ ਖਫਨੀ ਸੜ ਬਲ ਕੇ ਕੋਲਾ ਬਣ ਗਈ ਹੈ ਅਤੇ ਮੰਗਣ ਵਾਲਾ ਠੂਠਾ ਪੂਰੀ ਤਰ੍ਹਾਂ ਟੁਟ ਗਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: (ਖਿੰ) ਅਕਾਸ (ਥਾ) ਪ੍ਰਿਥਵੀ ਔਰ (ਜਲ) ਪਾਨੀ (ਕੁਇਲਾ) ਅਗਨੀ ਆਦੀ ਪਾਂਚ ਤਤੋਂ ਕਰ ਜੋ ਦੇਹ ਉਪਜੀ ਹੈ, ਸੋ ਏਕ ਖਪਰ ਮਾਤ੍ਰ ਹੈ। ਤਿਸ ਖਪਰ ਕੋ ਜੋ ਜੀਵ ਰੂਪੀ ਜੋਗੀ ਅਫੂਟ ਜਾਨਤਾ ਥਾ, ਸੋ ਜਬ ਫੂਟ ਗਿਆ ਅਰਥਾਤ ਮ੍ਰਿਤ ਭਯਾ॥
Prof. Sahib Singhਹੇ ਕਬੀਰ! (ਵਿਕਾਰਾਂ ਦੀ ਅੱਗ ਵਿਚ ਪੈ ਕੇ ਜਿਸ ਬਦ-ਨਸੀਬ ਜੀਵ-ਜੋਗੀ ਦੀ) ਸਰੀਰ-ਗੋਦੜੀ ਸੜ ਕੇ ਕੋਲਾ ਹੋ ਗਈ ਤੇ (ਜਿਸ ਦਾ) ਮਨ-ਖੱਪਰ ਦਰ ਦਰ ਤੋਂ ਵਾਸਨਾਂ ਦੀ ਭਿੱਛਿਆ ਹੀ ਇਕੱਠੀ ਕਰਦਾ ਰਿਹਾ,

ਪਦ ਅਰਥ ਖਾਪਰੁ = ਖੱਪਰ ਜਿਸ ਵਿਚ ਜੋਗੀ ਘਰ ਘਰ ਤੋਂ ਆਟਾ ਮੰਗਦਾ ਹੈ, ਉਹ ਮਨ ਜੋ ਦਰ ਦਰ ਤੇ ਭਟਕਦਾ ਹੈ, ਉਹ ਮਨ ਜੋ ਕਈ ਵਾਸ਼ਨਾਂ ਵਿਚ ਖ਼ੁਆਰ ਹੁੰਦਾ ਫਿਰਦਾ ਹੈ। ਫੂਟ ਮਫੂਟ = ਟੋਟੇ ਟੋਟੇ ਹੋ ਗਿਆ, ਬੇਅੰਤ ਵਾਸਨਾਂ ਪਿਛੇ ਦੌੜ-ਭੱਜ ਕਰਨ ਲੱਗ ਪਿਆ।

SikhNet (Spanish)Kabir, la túnica del Alma viajera se ha incendiado por sus cuatro lados y el plato de limosna se hizo pedazos,

ਜੋਗੀ ਬਪੁੜਾ ਖੇਲਿਓ; ਆਸਨਿ ਰਹੀ ਬਿਭੂਤਿ ॥੪੮॥

jogee bapurraa khelio; aasan rahee bibhoot |48|

Sant Singh KhalsaThe poor Yogi has played out his game; only ashes remain on his seat. ||48||
Manmohan SinghThe poor yogi has played his game, and on his seat remain but ashes.
Manmohan Singh (Punjabi)ਗਰੀਬੜਾ ਯੋਗੀ ਆਪਣੀ ਖੇਲ ਖੇਡ ਗਿਆ ਹੈ ਅਤੇ ਉਸ ਦੇ ਬਹਿਣ-ਸਥਾਨ ਤੇ ਕੇਵਲ ਸੁਆਹ ਹੀ ਰਹਿ ਗਈ ਹੈ।
Fareedkot Teekaਸੋ ਜੀਵ ਰੂਪੀ ਜੋਗੀ ਵਿਚਾਰਾ ਚਾਰ ਦਿਨ ਖੇਲ ਕਰ ਚਲਾ ਗਿਆ। ਪੀਛੇ ਤਿਸ ਕੇ ਆਸਨ ਮੇਂ ਬਿਭੂਤੀ ਪੜੀ ਰਹੀ, ਭਾਵ ਮ੍ਰਿਤ ਹੋਏ ਸੇ ਧਨਾਦੀ ਈਸ੍ਵਰਜ ਪੜਾ ਹੀ ਰਹਿ ਜਾਤਾ ਹੈ; ਵਾ ਅੰਤਸਕਰਨ ਰੂਪੀ ਆਸਨ ਮੇਂ ਇਛਾ ਰੂਪੀ ਬਿਭੂਤ ਬਨੀ ਰਹੀ। ਇਸੀ ਤੇ ਜੋਗੀ ਵੀਚਾਰਾ ਔਰ ਸਰੀਰੋਂ ਮੇਂ ਖੇਲਤਾ ਭਯਾ, ਭਾਵ ਯੇਹ ਵਾਸਨਾ ਕੇ ਅਧੀਨ ਹੂਆ ਜੀਵ ਚੌਰਾਸੀ ਮੇਂ ਰਹਿਤਾ ਹੈ॥੪੮॥
Prof. Sahib Singh(ਉਹ) ਮੰਦ-ਭਾਗੀ ਜੀਵ-ਜੋਗੀ ਮਨੁੱਖਾ ਜਨਮ ਦੀ ਖੇਡ ਉਜਾੜ ਕੇ ਹੀ ਜਾਂਦਾ ਹੈ, ਉਸ ਦੇ ਪੱਲੇ ਖੇਹ-ਖ਼ੁਆਰੀ ਹੀ ਪੈਂਦੀ ਹੈ ॥੪੮॥

ਪਦ ਅਰਥ ਬਪੁੜਾ = ਵਿਚਾਰਾ, ਮੰਦ-ਭਾਗੀ, ਜਿਸ ਨੇ ਇਸ ਜਨਮ-ਫੇਰੀ ਵਿਚ ਕੁਝ ਭੀ ਨਾਹ ਖੱਟਿਆ। ਖੇਲਿਓ = ਖੇਡ ਉਜਾੜ ਗਿਆ, ਬਾਜ਼ੀ ਹਾਰ ਗਿਆ। ਆਸਨਿ = ਆਸਨ ਉਤੇ, ਇਸ ਦੇ ਪੱਲੇ। ਬਿਭੂਤਿ = ਸੁਆਹ, ਖੇਹ-ਖ਼ੁਆਰੀ ॥੪੮॥

SikhNet (Spanish)el pobre Yogui ha terminado su juego y sólo cenizas quedan en su lugar. (48)

Open this shabad →

Ang 1366 of 1430