ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥
bhai kaahoo kau det neh; neh bhai maanat aan |
Sant Singh KhalsaOne who does not frighten anyone, and who is not afraid of anyone else
Manmohan SinghWhosoever frightens none nor is afraid of anyone.
Manmohan Singh (Punjabi)ਜੋ ਕਿਸੇ ਨੂੰ ਡਰਾਉਂਦਾ ਨਹੀਂ, ਨਾਂ ਹੀ ਹੋਰਸ ਕਿਸੇ ਕੋਲੋਂ ਡਰਦਾ ਹੈ।
Fareedkot Teekaਹੇ ਮਨ ਸੁਨ! ਜੋ ਨਾ ਤੋ ਕਿਸੀ ਕੋ ਭਯ ਦੇਤਾ ਹੈ ਔਰ ਨਾ (ਆਨਿ) ਦੂਸਰੇ ਕੇ ਭਯ ਕੋ ਮਾਨਤਾ ਹੈ॥
Prof. Sahib Singhਜਿਹੜਾ ਮਨੁੱਖ ਕਿਸੇ ਨੂੰ (ਕੋਈ) ਡਰਾਵੇ ਨਹੀਂ ਦੇਂਦਾ, ਅਤੇ ਕਿਸੇ ਦੇ ਡਰਾਵੇ ਨਹੀਂ ਮੰਨਦਾ (ਡਰਾਵਿਆਂ ਤੋਂ ਘਬਰਾਂਦਾ ਨਹੀਂ)
ਪਦ ਅਰਥ ਭੈ = ਡਰਾਵੇ (ਬਹੁ-ਵਚਨ ਲਫ਼ਜ਼ 'ਭਉ' ਤੋਂ)। ਆਨ = ਹੋਰਨਾਂ ਦੇ।
SikhNet (Spanish)Quien no asusta a nadie y quien no le tiene miedo a nadie,
ਕਹੁ ਨਾਨਕ. ਸੁਨਿ ਰੇ ਮਨਾ; ਗਿਆਨੀ ਤਾਹਿ ਬਖਾਨਿ ॥੧੬॥
kahu naanak. sun re manaa; giaanee taeh bakhaan |16|
Sant Singh Khalsa- says Nanak, listen, mind: call him spiritually wise. ||16||
Manmohan SinghSays Nanak, her thou, O my soul, call thou him, a men of Divine knowledge.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਸੁਣ, ਹੇ ਮੇਰੀ ਜਿੰਦੜੀਏ! ਤੂੰ ਉਸ ਨੂੰ ਬ੍ਰਹਮ ਬੇਤਾ ਆਖ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੋ ਗਿਆਨੀ ਕਹੀਤਾ ਹੈ॥੧੬॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਸੁਣ, ਉਸ ਨੂੰ ਆਤਮਕ ਜੀਵਨ ਦੀ ਸੂਝ ਵਾਲਾ ਸਮਝ ॥੧੬॥
ਪਦ ਅਰਥ ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ। ਤਾਹਿ = ਉਸ ਨੂੰ। ਬਖਾਨਿ = ਆਖ ॥੧੬॥
SikhNet (Spanish)dice Nanak, escucha, mente, considéralo Sabio. (16)