ਜਿਹਿ ਬਿਖਿਆ ਸਗਲੀ ਤਜੀ; ਲੀਓ ਭੇਖ ਬੈਰਾਗ ॥
jihi bikhiaa sagalee tajee; leeo bhekh bairaag |
Sant Singh KhalsaOne who has forsaken all sin and corruption, who wears the robes of neutral detachment
Manmohan SinghHe, who has abandoned all sins and has donned the garb of detachedness.
Manmohan Singh (Punjabi)ਜਿਸ ਨੇ ਸਾਰੇ ਪਾਪ ਛੱਡ ਦਿੱਤੇ ਹਨ ਅਤੇ ਉਪਰਾਮਤਾ ਦੀ ਪੁਸ਼ਾਕ ਪਾ ਲਈ ਹੈ।
Fareedkot Teekaਹੇ ਮਨ ਸੁਨ! ਜਿਸ ਨੇ ਸਭ ਬਿਖ੍ਯੋਂ ਕੀ ਵਾਸ਼ਨਾ ਤ੍ਯਾਗ ਦਿਤੀ ਹੈ, ਬੈਰਾਗਵਾਨੋਂ ਕਾ ਭੇਖ ਧਾਰਨ ਕੀਆ ਹੈ ਅਰਥਾਤ ਕਿੰਚਨ ਹੂਆ ਹੈ॥
Prof. Sahib Singhਜਿਸ (ਮਨੁੱਖ) ਨੇ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨਿੰਦਾ, ਈਰਖਾ, ਆਦਿਕ ਅਨੇਕਾਂ ਰੂਪਾਂ ਵਾਲੀ) ਸਾਰੀ ਦੀ ਸਾਰੀ ਮਾਇਆ ਤਿਆਗ ਦਿੱਤੀ, (ਉਸੇ ਨੇ ਹੀ ਸਹੀ) ਵੈਰਾਗ ਦਾ (ਸਹੀ) ਭੇਖ ਧਾਰਨ ਕੀਤਾ (ਸਮਝ)।
ਪਦ ਅਰਥ ਜਿਹਿ = ਜਿਸ (ਮਨੁੱਖ) ਨੇ। ਬਿਖਿਆ = ਮਾਇਆ। ਸਗਲੀ = ਸਾਰੀ। ਬਿਖਿਆ ਸਗਲੀ = (ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਨਿੰਦਾ, ਈਰਖਾ, ਆਦਿਕ) ਸਾਰੀ ਦੀ ਸਾਰੀ ਮਾਇਆ।
SikhNet (Spanish)Quien ha dejado la maldad, el error y la corrupción y viste la túnica del desapego neutral,
ਕਹੁ ਨਾਨਕ. ਸੁਨੁ ਰੇ ਮਨਾ; ਤਿਹ ਨਰ ਮਾਥੈ ਭਾਗੁ ॥੧੭॥
kahu naanak. sun re manaa; tih nar maathai bhaag |17|
Sant Singh Khalsa- says Nanak, listen, mind: good destiny is written on his forehead. ||17||
Manmohan SinghSays Nanak, hear thou, O my soul, good destiny is writ on that man's brow.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਤੂੰ ਸੁਣ, ਹੇ ਮੇਰੀ ਜਿੰਦੇ! ਚੰਗੀ ਪ੍ਰਾਲਬਧ ਉਸ ਪ੍ਰਾਣੀ ਦੇ ਮੱਥੇ ਤੇ ਲਿਖੀ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਮਨੁਖ ਕੇ ਮਸਤਕ ਮੇਂ ਉਤਮ ਭਾਗ੍ਯ ਸਮਝ॥੧੭॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਸੁਣ, ਉਸ ਮਨੁੱਖ ਦੇ ਮੱਥੇ ਉਤੇ (ਚੰਗਾ) ਭਾਗ (ਜਾਗਿਆ ਸਮਝ) ॥੧੭॥
ਪਦ ਅਰਥ ਤਿਹ ਨਰ ਮਾਥੈ = ਉਸ ਮਨੁੱਖ ਦੇ ਮੱਥੇ ਉੱਤੇ ॥੧੭॥
SikhNet (Spanish)dice Nanak, escucha mente, el buen Destino está grabado en su frente. (17)