ਸਾਰਗ ਮਹਲਾ ੫ ਅਸਟਪਦੀਆ ਘਰੁ ੧ ॥
saarag mahalaa 5 asattapadeea ghar 1 |
Sant Singh KhalsaSaarang, Fifth Mehl, Ashtpadheeyaa, First House:
Manmohan SinghSarang 5th Guru. Ashtpadis.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ। ਅਸ਼ਟਪਦੀਆਂ।
Prof. Sahib Singhਰਾਗ ਸਾਰੰਗ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Sarang, Mejl Guru Aryan Dev, Quinto Canal Divino, Ashtapadis.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਗੁਸਾਈਂ; ਪਰਤਾਪੁ ਤੁਹਾਰੋ ਡੀਠਾ ॥
gusaaenee; parataap tuhaaro ddeetthaa |
Sant Singh KhalsaO Lord of the World, I gaze upon Your wondrous glory.
Manmohan SinghO Lord of the world, Thine glory I have seen.
Manmohan Singh (Punjabi)ਹੇ ਸੰਸਾਰ ਦੇ ਸੁਆਮੀ! ਤੇਰੀ ਕੀਰਤੀ ਮੈਂ ਤੱਕ ਲਈ ਹੈ।
Fareedkot Teekaਹੇ ਗੁਸਾਈ! ਤੁਮਾਰਾ ਪਰਤਾਪ ਦੇਖ ਲੀਆ ਹੈ॥☬ਜੇ ਕਹੇ ਕਿਆ ਦੇਖਾ ਹੈ? ਸੋ ਕਹਿਤੇ ਹੈਂ:
Prof. Sahib Singhਹੇ ਜਗਤ ਦੇ ਖਸਮ! (ਮੈਂ) ਤੇਰੀ (ਅਜਬ) ਤਾਕਤ-ਸਮਰੱਥਾ ਵੇਖੀ ਹੈ।ਪਦ ਅਰਥ ਗੁਸਾਈ = ਹੇ ਗੋ-ਸਾਈਂ, ਹੇ ਧਰਤੀ ਦੇ ਮਾਲਕ! ਪਰਤਾਪੁ = ਸਮਰੱਥਾ।
SikhNet (Spanish)Oh Maestro de la Tierra, he visto Tu Gloria, eres el Hacedor y la Causa,
ਕਰਨ ਕਰਾਵਨ ਉਪਾਇ ਸਮਾਵਨ; ਸਗਲ ਛਤ੍ਰਪਤਿ ਬੀਠਾ ॥੧॥ ਰਹਾਉ ॥
karan karaavan upaae samaavan; sagal chhatrapat beetthaa |1| rahaau |
Sant Singh KhalsaYou are the Doer, the Cause of causes, the Creator and Destroyer. You are the Sovereign Lord of all. ||1||Pause||
Manmohan SinghO my pervading God, the Lord of crown and throne. Thou are the Doer and the Cause and the creator and the Destroyer of all. Pause.
Manmohan Singh (Punjabi)ਹੇ ਤਾਜ ਤੇ ਤਖਤ ਦੇ ਸੁਆਮੀ, ਮੇਰੇ ਵਿਆਪਕ ਵਾਹਿਗੁਰੂ! ਤੂੰ ਕਰਨ ਵਾਲਾ ਤੇ ਕਰਾਉਣ ਵਾਲਾ ਹੈ ਅਤੇ ਸਾਰਿਆਂ ਦਾ ਰਚਹਾਰ ਅਤੇ ਨਾਸ ਕਰਨ ਵਾਲਾ ਹੈ। ਠਹਿਰਾਉ।
Fareedkot Teekaਤੂੰ (ਕਰਨ) ਸ੍ਰਿਸ਼ਟੀ ਕੋ ਬ੍ਰਹਮਾਦਿਕੋਂ ਸੇ ਉਤਪਤਿ ਕਰਾਵਨੇ ਕੋ ਸਮਰਥ ਹੈਂ ਔਰ ਉਤਪਤਿ ਕਰ ਕੇ ਲ੍ਯਤਾ ਕਰਤਾ ਹੈਂ। ਹੇ (ਬੀਠਾ) ਬੀਠਲਾ! ਤੂੰ ਸਗਲ ਸ੍ਰਿਸ਼ਟੀ ਕਾ ਮਾਲਕ ਔਰ (ਛਤ੍ਰਪਤਿ) ਚਕ੍ਰਵਰਤੀ ਹੈਂ॥੧॥ ਰਹਾਉ ॥
Prof. Sahib Singhਤੂੰ ਸਭ ਕੁਝ ਕਰਨ-ਜੋਗਾ ਹੈਂ, (ਜੀਵਾਂ ਪਾਸੋਂ) ਕਰਾ ਸਕਣ ਵਾਲਾ ਹੈਂ, ਤੂੰ (ਜਗਤ) ਪੈਦਾ ਕਰ ਕੇ ਫਿਰ ਇਸ ਨੂੰ ਆਪਣੇ ਆਪ ਵਿਚ ਲੀਨ ਕਰ ਲੈਣ ਵਾਲਾ ਹੈਂ। ਤੂੰ ਸਭ ਜੀਵਾਂ ਉਤੇ ਪਾਤਿਸ਼ਾਹ (ਬਣ ਕੇ) ਬੈਠਾ ਹੋਇਆ ਹੈਂ ॥੧॥ ਰਹਾਉ ॥ਪਦ ਅਰਥ ਕਰਨ ਕਰਾਵਨ = ਤੂੰ ਸਭ ਕੁਝ ਕਰਨ ਜੋਗਾ ਅਤੇ ਜੀਵਾਂ ਤੋਂ ਕਰਾਣ ਦੀ ਸਮਰਥਾ ਵਾਲਾ ਹੈਂ। ਉਪਾਇ = ਪੈਦਾ ਕਰ ਕੇ। ਸਮਾਵਨ = ਸਮਾ ਲੈਣ ਵਾਲਾ। ਸਗਲ = ਸਭ ਜੀਵਾਂ ਦਾ। ਛਤ੍ਰਪਤਿ = ਰਾਜਾ। ਬੀਠਾ = ਬੈਠਾ ਹੋਇਆ ਹੈਂ, ਵਿਆਪਕ ਹੈਂ ॥੧॥ ਰਹਾਉ ॥
SikhNet (Spanish)Tú creas y después fundes todo en Tu Ser, sí Tu Reinado es total. (1-Pausa)
ਰਾਣਾ ਰਾਉ ਰਾਜ ਭਏ ਰੰਕਾ; ਉਨਿ ਝੂਠੇ ਕਹਣੁ ਕਹਾਇਓ ॥
raanaa raau raaj bhe rankaa; un jhootthe kehan kahaaeo |
Sant Singh KhalsaThe rulers and nobles and kings shall become beggars. Their ostentatious shows are false
Manmohan SinghThe dukes, nobles and kings turn paupers. False ostentations make they.
Manmohan Singh (Punjabi)ਨਵਾਬ ਸਰਦਾਰ ਅਤੇ ਪਾਤਿਸ਼ਾਹ ਕੰਗਾਲ ਹੋ ਜਾਂਦੇ ਹਨ। ਊਹ ਕੂੜੇ ਦਾਹਵੇ ਬੰਨ੍ਹਦੇ ਹਨ।
Fareedkot Teekaਰਾਣਾ, ਰਾਉ, ਰਾਜਾ, ਏਹ ਜੋ ਪਦਵੀਆਂ ਹੈਂ ਇਨ ਕੋ ਪਾਵਤੇ ਭਏ। ਤੌ ਕਿਆ ਹੂਆ? ਤਾਂ ਵੀ ਰੰਕ ਹੈਂ ਔਰ ਉਨੋਂ ਨੇ ਅਪਣੇ ਜਸ ਕੀਆਂ ਕਹਾਣੀਆਂ ਕੋ ਝੂਠੇ ਹੀ ਕਹਾਇਆ ਹੈ॥
Prof. Sahib Singh(ਪ੍ਰਭੂ ਦੀ ਰਜ਼ਾ ਅਨੁਸਾਰ) ਰਾਜੇ ਪਾਤਿਸ਼ਾਹ ਕੰਗਾਲ ਹੋ ਜਾਂਦੇ ਹਨ। ਉਹਨਾਂ ਰਾਜਿਆਂ ਨੇ ਤਾਂ ਆਪਣੇ ਆਪ ਨੂੰ ਝੂਠ ਹੀ ਰਾਜੇ ਅਖਵਾਇਆ।ਪਦ ਅਰਥ ਰਾਉ = ਰਾਜਾ। ਰੰਕਾ = ਕੰਗਾਲ। ਉਨਿ = ਉਹਨਾਂ ਨੇ।
SikhNet (Spanish)Los reyes del mundo se convierten en pordioseros al final, sí, su reputación es mera ilusión,
ਹਮਰਾ ਰਾਜਨੁ ਸਦਾ ਸਲਾਮਤਿ; ਤਾ ਕੋ ਸਗਲ ਘਟਾ ਜਸੁ ਗਾਇਓ ॥੧॥
hamaraa raajan sadaa salaamat; taa ko sagal ghattaa jas gaaeo |1|
Sant Singh Khalsa. My Sovereign Lord King is eternally stable. His Praises are sung in every heart. ||1||
Manmohan SinghMy sovereign is ever stable. His praises all the hearts sing.
Manmohan Singh (Punjabi)ਮੇਰਾ ਸੁਲਤਾਨ ਸਦੀਵੀ ਸਥਿਰ ਹੈ। ਉਸ ਦੀਆਂ ਸਿਫਤਾਂ ਸਾਰੇ ਦਿਲ ਗਾਇਨ ਕਰਦੇ ਹਨ।
Fareedkot Teekaਹੇ ਹਮਾਰਾ ਰਾਜਨ! ਤੂੰ ਸਦਾ ਇਸਥਿਤ ਰਹਿਤਾ ਹੈਂ, (ਤਾ ਕੋ) ਤੇਰਾ ਸੰਪੂਰਨ (ਘਟਾ) ਸਰੀਰੋਂ ਮੇਂ ਜਸ ਗਾਇਨ ਕੀਆ ਹੈ॥੧॥
Prof. Sahib Singhਸਾਡਾ ਪ੍ਰਭੂ-ਪਾਤਿਸ਼ਾਹ ਸਦਾ ਕਾਇਮ ਰਹਿਣ ਵਾਲਾ ਹੈ। ਸਾਰੇ ਹੀ ਜੀਵਾਂ ਨੇ ਉਸ ਦਾ (ਸਦਾ) ਜਸ ਗਾਇਆ ਹੈ ॥੧॥ਪਦ ਅਰਥ ਸਲਾਮਤਿ = ਕਾਇਮ ਰਹਿਣ ਵਾਲਾ। ਤਾ ਕੋ ਜਸੁ = ਉਸ ਦਾ ਜਸੁ। ਸਗਲ ਘਟਾ = ਸਾਰੇ ਸਰੀਰਾਂ ਨੇ ॥੧॥
SikhNet (Spanish)pero en nuestro Rey, en Dios Eterno, habitas para siempre; Sus Alabanzas son cantadas en todos los corazones. (1)
ਉਪਮਾ ਸੁਨਹੁ. ਰਾਜਨ ਕੀ ਸੰਤਹੁ; ਕਹਤ ਜੇਤ ਪਾਹੂਚਾ ॥
aupamaa sunahu. raajan kee santahu; kehat jet paahoochaa |
Sant Singh KhalsaListen to the Praises of my Lord King, O Saints. I chant them as best I can.
Manmohan SinghO saints hear ye the praises of the Sovereign. I utter them as it lies in my power.
Manmohan Singh (Punjabi)ਹੇ ਸਾਧੂਓ! ਤੁਸੀਂ ਸੁਲਤਾਨ ਦੀਆਂ ਉਸਤਤੀਆਂ ਸੁਣੋ ਜਿਥੋ ਤਾਈ ਮੇਰੀ ਪਹੁੰਚ ਹੈ, ਮੈਂ ਉਨ੍ਹਾਂ ਨੂੰ ਵਰਣਨ ਕਰਦਾ ਹਾਂ।
Fareedkot Teekaਹੇ ਰਾਜਨ! ਆਪ ਕੀ ਉਪਮਾ ਸੰਤੋਂ ਸੇ ਮੈਂ ਸ੍ਰਵਨ ਕਰਤਾ ਹੂੰ। ਜਿਤਨੇ ਕੁ ਤੇਰੇ ਜਸ ਕੋ ਕਹਿਤੇ ਭਏ ਹੈਂ, ਸੋ ਸ੍ਵਰੂਪ ਕੋ (ਪਹੂਚਾ) ਪਹੁੰਚ ਗਏ ਹੈਂ॥
Prof. Sahib Singhਹੇ ਸੰਤ ਜਨੋ! ਉਸ ਪ੍ਰਭੂ-ਪਾਤਿਸ਼ਾਹ ਦੀ ਵਡਿਆਈ ਸੁਣੋ। ਜਿਤਨੇ ਭੀ ਜੀਵ ਉਸ ਦੀ ਵਡਿਆਈ ਆਖਦੇ ਹਨ ਉਹ ਉਸ ਦੇ ਚਰਨਾਂ ਵਿਚ ਪਹੁੰਚਦੇ ਹਨ।ਪਦ ਅਰਥ ਉਪਮਾ = ਵਡਿਆਈ। ਸੰਤਹੁ = ਹੇ ਸੰਤ ਜਨੋ! ਜੇਤ ਕਹਤ = ਜਿਹੜੇ ਉਪਮਾ ਆਖਦੇ ਹਨ। ਪਾਹੂਚਾ = (ਉਸ ਦੇ ਚਰਨਾਂ ਵਿਚ) ਪਹੁੰਚ ਜਾਂਦੇ ਹਨ।
SikhNet (Spanish)Oh Santos, escuchen la Oración a este Rey, mi Dios. Lo alabo tanto como está en mi poder,
ਬੇਸੁਮਾਰ ਵਡ ਸਾਹ ਦਾਤਾਰਾ; ਊਚੇ ਹੀ ਤੇ ਊਚਾ ॥੨॥
besumaar vadd saah daataaraa; aooche hee te aoochaa |2|
Sant Singh KhalsaMy Lord King, the Great Giver, is Immeasurable. He is the Highest of the high. ||2||
Manmohan SinghMy Beneficent Lord is inestimable, the great Monarch and the Highest of the high.
Manmohan Singh (Punjabi)ਮੇਰਾ ਸਖੀ ਸਾਹਿਬ, ਬੇ-ਅੰਦਾਜ਼, ਵਡਾ ਮਹਾਰਾਜਾ ਅਤੇ ਬੁਲੰਦਾ ਦਾ ਪਰਮ ਬੁਲੰਦ ਹੈ।
Fareedkot Teekaਬਡਾ ਬਿਅੰਤ ਉਦਾਰ (ਸਾਹ) ਬਾਦਸਾਹ ਸ਼ਾਹੂਕਾਰ ਹੈਂ ਔਰ ਊਚਿਓਂ ਸੇ ਊਚਾ ਹੈਂ॥੨॥
Prof. Sahib Singhਉਸ ਦੀ ਤਾਕਤ ਦਾ ਅੰਦਾਜ਼ਾ ਨਹੀਂ ਲੱਗ ਸਕਦਾ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਵੱਡਾ ਸ਼ਾਹ ਹੈ, ਉਹ ਉੱਚਿਆਂ ਤੋਂ ਉੱਚਾ ਹੈ ॥੨॥
SikhNet (Spanish)sí, Él es Infinito, Rey de reyes, Señor Benefactor, lo más Alto de lo alto. (2)
ਪਵਨਿ ਪਰੋਇਓ ਸਗਲ ਅਕਾਰਾ; ਪਾਵਕ ਕਾਸਟ ਸੰਗੇ ॥
pavan paroeo sagal akaaraa; paavak kaasatt sange |
Sant Singh KhalsaHe has strung His Breath throughout the creation; He locked the fire in the wood.
Manmohan SinghHe has stringed the whole world with breath and has kept the fire alone with the wood.
Manmohan Singh (Punjabi)ਉਸ ਨੇ ਸਾਰੇ ਸੰਸਾਰ ਨੂੰ ਸੁਆਸ ਨਾਲ ਪਰੋਤਾ ਹੋਇਆ ਹੈ ਅਤੇ ਅੱਗ ਨੂੰ ਲੱਕੜ ਦੇ ਨਾਲ ਰੱਖਿਆ ਹੋਇਆ ਹੈ।
Fareedkot Teekaਤੈਨੇ ਪ੍ਰਾਨ ਪਵਨ ਕਰ ਸਭ ਜਗ ਕੋ ਪਰੋਇਆ ਹੂਆ ਹੈ ਔਰ (ਕਾਸਟ) ਲਕੜੀ ਮੇਂ ਅਗਨੀ ਮਿਲਾਇ ਰਾਖੀ ਹੈ॥
Prof. Sahib Singhਸਾਰੇ ਸਰੀਰਾਂ ਨੂੰ ਸੁਆਸਾਂ ਦੀ ਹਵਾ ਨਾਲ ਪ੍ਰੋ ਕੇ ਰੱਖਿਆ ਹੋਇਆ ਹੈ, ਉਸ ਨੇ ਅੱਗ ਨੂੰ ਲੱਕੜ ਨਾਲ ਬੰਨ੍ਹ ਰੱਖਿਆ ਹੈ।ਪਦ ਅਰਥ ਪਵਨਿ = ਪਵਨ ਦੀ ਰਾਹੀਂ, ਪ੍ਰਾਣਾਂ ਦੀ ਰਾਹੀਂ, ਸੁਆਸਾਂ ਦੀ ਰਾਹੀਂ। ਅਕਾਰਾ = ਜਗਤ, ਸਰੀਰ। ਪਾਵਕ = ਅੱਗ। ਕਾਸਟ = ਕਾਠ, ਲੱਕੜ। ਸੰਗੇ = ਨਾਲ।
SikhNet (Spanish)Mira Él mueve el aire sobre nuestros cuerpos sólidos y encierra el fuego en la madera.
ਨੀਰੁ ਧਰਣਿ ਕਰਿ ਰਾਖੇ ਏਕਤ; ਕੋਇ. ਨ ਕਿਸ ਹੀ ਸੰਗੇ ॥੩॥
neer dharan kar raakhe ekat; koe. na kis hee sange |3|
Sant Singh KhalsaHe placed the water and the land together, but neither blends with the other. ||3||
Manmohan SinghHe has kept the water and the earth together and no one bears enmity with the other.
Manmohan Singh (Punjabi)ਉਸ ਨੇ ਪਾਣੀ ਅਤੇ ਧਰਤੀ ਨੂੰ ਇਕੱਠੇ ਰੱਖਿਆ ਹੋਇਆ ਹੈ ਅਤੇ ਕੋਈ ਕਿਸੇ ਨਾਲ ਵੈਰ ਨਹੀਂ ਕਰਦਾ।
Fareedkot Teekaਪੁਨਹ ਸ੍ਵੈ ਸਕਤੀ ਕਰ ਜਲ ਔਰ ਪ੍ਰਿਥਵੀ ਆਦਿ ਤਤ੍ਵ ਕੋ ਇਕੱਤ੍ਰ ਕਰ ਕੇ ਰਖਾ ਹੂਆ ਹੈ, ਕੋਈ ਕਿਸੀ ਕੇ ਸੰਗ ਵੈਰ ਨਹੀਂ ਕਰਤਾ ਹੈ॥੩॥
Prof. Sahib Singhਉਸ ਨੇ ਪਾਣੀ ਤੇ ਧਰਤੀ ਇਕੱਠੇ ਰੱਖੇ ਹੋਏ ਹਨ। (ਇਹਨਾਂ ਵਿਚੋਂ) ਕੋਈ ਕਿਸੇ ਨਾਲ (ਵੈਰ ਨਹੀਂ ਕਰ ਸਕਦਾ। ਪਾਣੀ ਧਰਤੀ ਨੂੰ ਡੋਬਦਾ ਨਹੀਂ, ਅੱਗ ਕਾਠ ਨੂੰ ਸਾੜਦੀ ਨਹੀਂ) ॥੩॥ਪਦ ਅਰਥ ਨੀਰੁ = ਪਾਣੀ। ਧਰਣਿ = ਧਰਤੀ। ਏਕਤ = ਇਕ ਥਾਂ, ਇਕੱਠੇ। ਕਿਸ ਹੀ = (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਸੁ' ਦਾ (ੁ) ਉਡ ਗਿਆ ਹੈ)। ਸੰਗੇ = ਨਾਲ ॥੩॥
SikhNet (Spanish)La tierra está rodeada por los mares y aún así permanece distinta. (3)
ਘਟਿ ਘਟਿ ਕਥਾ ਰਾਜਨ ਕੀ ਚਾਲੈ; ਘਰਿ ਘਰਿ ਤੁਝਹਿ ਉਮਾਹਾ ॥
ghatt ghatt kathaa raajan kee chaalai; ghar ghar tujheh umaahaa |
Sant Singh KhalsaIn each and every heart, the Story of our Sovereign Lord is told; in each and every home, they yearn for Him.
Manmohan SinghIn every heart, the King's gospel is current and in every home, there is zeal for Him.
Manmohan Singh (Punjabi)ਹਰ ਦਿਲ ਵਿੱਚ ਪਾਤਿਸ਼ਾਹ ਦੀ ਕਥਾ ਵਾਰਤਾ ਪ੍ਰਚਲਤ ਹੈ ਅਤੇ ਹਰ ਧਾਮ ਅੰਦਰ ਉਸ ਨਹੀਂ ਉਮੰਗ ਹੈ।
Fareedkot Teeka(ਘਟਿ ਘਟਿ) ਸਰੀਰ ਸਰੀਰ ਮੇਂ, ਹੇ ਰਾਜਨ! ਤੇਰੀ ਕਥਾ ਚਲੀ ਹੂਈ ਹੈ, ਪੁਨਹ (ਘਰਿ ਘਰਿ) ਸਾਸਤ੍ਰ ਸਾਸਤ੍ਰ; ਵਾ ਰਿਦੇ ਰਿਦੇ ਮੇਂ (ਤੁਝੈ) ਤੁਮਾਰਾ ਉਤਸ਼ਾਹ ਹੋ ਰਹਾ ਹੈ॥
Prof. Sahib Singhਉਸ ਪ੍ਰਭੂ-ਪਾਤਿਸ਼ਾਹ ਦੀ ਸਿਫ਼ਤ-ਸਾਲਾਹ ਦੀ ਕਹਾਣੀ ਹਰੇਕ ਸਰੀਰ ਵਿਚ ਹੋ ਰਹੀ ਹੈ। ਹੇ ਪ੍ਰਭੂ! ਹਰੇਕ ਹਿਰਦੇ ਵਿਚ ਤੇਰੇ ਮਿਲਾਪ ਲਈ ਹੀ ਉਤਸ਼ਾਹ ਹੈ।ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਰਾਜਨ ਕੀ = ਪ੍ਰਭੂ-ਪਾਤਿਸ਼ਾਹ ਦੀ। ਤੁਝਹਿ = ਤੇਰੇ ਹੀ (ਦਰਸਨ ਲਈ)। ਉਮਾਹਾ = ਚਾਉ, ਉਤਸ਼ਾਹ।
SikhNet (Spanish)En cada hogar resuena la Alabanza de este Rey,
ਜੀਅ ਜੰਤ ਸਭਿ ਪਾਛੈ ਕਰਿਆ; ਪ੍ਰਥਮੇ ਰਿਜਕੁ ਸਮਾਹਾ ॥੪॥
jeea jant sabh paachhai kariaa; prathame rijak samaahaa |4|
Sant Singh KhalsaAfterwards, He created all beings and creatures; but first, He provided them with sustenance. ||4||
Manmohan SinghAt first He provided sustenance and afterwards created all the creatures.
Manmohan Singh (Punjabi)ਪਹਿਲਾਂ ਉਸ ਨੇ ਰੋਜੀ ਮੁਹੱਈਆ ਕੀਤੀ ਅਤੇ ਮਗਰੋ ਸਾਰੇ ਜੀਵ-ਜੰਤੂ ਪੈਦਾ ਕੀਤੇ।
Fareedkot Teekaਛੋਟੇ ਬਡੇ ਜੀਵੋਂ ਕੋ ਪੀਛੇ ਸੇ ਉਤਪਤਿ ਕੀਆ ਹੈ, ਪਰੰਤੂ ਰਿਜਕ ਤਿਨ ਕਾ ਪਹਿਲੇ ਹੀ ਪਹੁਚਾਇ ਦੀਆ ਹੈ। ਯਥਾ ਮਾਤਾ ਕੇ ਅਸਥਨੋਂ ਮੇਂ ਦੂਧ ਪਹਿਲੇ ਹੀ ਆ ਜਾਤਾ ਹੈ॥੪॥
Prof. Sahib Singhਤੂੰ ਸਾਰੇ ਜੀਵਾਂ ਨੂੰ ਪਿੱਛੋਂ ਪੈਦਾ ਕਰਦਾ ਹੈਂ, ਪਹਿਲਾਂ ਉਹਨਾਂ ਲਈ ਰਿਜ਼ਕ ਅਪੜਾਂਦਾ ਹੈਂ ॥੪॥ਪਦ ਅਰਥ ਸਭਿ = ਸਾਰੇ। ਪਾਛੈ = ਪਿੱਛੋਂ। ਪ੍ਰਥਮੇ = ਪਹਿਲਾਂ। ਸਮਾਹਾ = ਅਪੜਾਇਆ ॥੪॥
SikhNet (Spanish)en cada hogar los humanos están entusiasmados con Él. Primero Él proporcionó las bases y después creó a las criaturas. (4)
ਜੋ ਕਿਛੁ ਕਰਣਾ. ਸੁ ਆਪੇ ਕਰਣਾ; ਮਸਲਤਿ ਕਾਹੂ ਦੀਨੑੀ ॥
jo kichh karanaa. su aape karanaa; masalat kaahoo deenaee |
Sant Singh KhalsaWhatever He does, He does by Himself. Who has ever given Him advice?
Manmohan SinghWhatever He does, That He does of Himself. Who has ever given Him counsel?
Manmohan Singh (Punjabi)ਜਿਹੜਾ ਕੁਝ ਕਰਦਾ ਹੈ, ਉਸ ਨੂੰ ਉਹ ਖੁਦ ਹੀ ਕਰਦਾ ਹੈ। ਉਸ ਨੂੰ ਕਦੇ ਕਿਸੇ ਨੇ ਸਲਾਹ ਮਸ਼ਵਰਾ ਦਿੱਤਾ ਹੈ?
Fareedkot Teekaਜੋ ਕੁਛ (ਕਰਣਾ) ਪਰਪੰਚ ਹੈ, ਸੋ ਤੈਨੇ ਆਪੇ ਹੀ ਕੀਆ ਹੈ, (ਮਸਲਤਿ) ਸਲਾਹ ਕਿਸੀ ਨੇ ਦੀ ਹੈ? ਭਾਵ ਨਹੀਂ ਦੀ ਹੈ॥
Prof. Sahib Singhਮੈਂ ਇਹ ਅਟੱਲ ਸਬਕ ਸਿੱਖ ਲਿਆ ਹੈ (ਕਿ ਪਰਮਾਤਮਾ ਦਾ ਪਰਤਾਪ ਬੇਅੰਤ ਹੈ) ਜੋ ਕੁਝ ਉਹ ਕਰਦਾ ਹੈ ਉਹ ਆਪ ਹੀ ਕਰਦਾ ਹੈ, ਕਿਸੇ ਨੇ ਉਸ ਨੂੰ ਕਦੇ ਕੋਈ ਸਲਾਹ ਨਹੀਂ ਦਿੱਤੀ।ਪਦ ਅਰਥ ਆਪੇ = (ਪ੍ਰਭੂ ਨੇ) ਆਪ ਹੀ। ਮਸਲਤਿ = ਸਲਾਹ, ਮਸ਼ਵਰਾ। ਕਾਹੂ = ਕਿਸ ਨੇ? ਦੀਨ੍ਹ੍ਹੀ = ਦਿੱਤੀ।
SikhNet (Spanish)Él Mismo lo hace todo y no consulta con nadie, sí, en vano nos vestimos con túnicas religiosas,
ਅਨਿਕ ਜਤਨ ਕਰਿ ਕਰਹ ਦਿਖਾਏ; ਸਾਚੀ ਸਾਖੀ ਚੀਨੑੀ ॥੫॥
anik jatan kar karah dikhaae; saachee saakhee cheenaee |5|
Sant Singh KhalsaThe mortals make all sorts of efforts and showy displays, but He is realized only through the Teachings of Truth. ||5||
Manmohan SinghMaking various effort we exhibit displays, but it is through the Guru's true instruction, that reality is realised.
Manmohan Singh (Punjabi)ਅਨੇਕਾਂ ਉਪਰਾਲੇ ਕਰ ਕੇ ਅਸੀਂ ਵਿਖਾਵੇ ਕਰਦੇ ਹਾਂ ਪ੍ਰੰਤੂ ਗੁਰਾਂ ਦੇ ਉਪਦੇਸ਼ ਰਾਹੀਂ ਹੀ ਅਸਲੀਅਤ ਅਨੁਭਵ ਕੀਤੀ ਜਾਂਦੀ ਹੈ।
Fareedkot Teekaਹੇ ਪਰਮੇਸ਼੍ਵਰ! ਤੈਨੇ ਸ੍ਵੈ ਜਤਨ ਕਰ ਕੇ ਅਨੇਕ ਪਰਕਾਰ ਕੇ ਜੀਵ (ਕਰਿ ਕਰਹ) ਰਚ ਰਚ ਕਰ ਦਿਖਾਏ ਹੈਂ ਅਰਥਾਤ ਪ੍ਰਗਟ ਕੀਏ ਹੈਂ। ਗੁਰੋਂ ਕੀ ਸਾਚੀ ਸਿਖਿਆ ਕਰ ਤੇਰੀ ਕੁਦਰਤ (ਚੀਨੀ) ਜਾਣੀ ਹੈ॥੫॥
Prof. Sahib Singhਅਸੀਂ ਜੀਵ ਭਾਵੇਂ (ਆਪਣੀ ਅਕਲ ਪਰਗਟ ਕਰਨ ਲਈ) ਵਿਖਾਵੇ ਦੇ ਅਨੇਕਾਂ ਜਤਨ ਕਰਦੇ ਹਾਂ ॥੫॥ਪਦ ਅਰਥ ਕਰਿ = ਕਰ ਕੇ। ਕਰਹ = ਅਸੀਂ ਕਰਦੇ ਹਾਂ (ਵਰਤਮਾਨ ਕਾਲ, ਉੱਤਮ ਪੁਰਖ, ਬਹੁ-ਵਚਨ)। ਦਿਖਾਏ = ਦਿਖਾਵੇ। ਸਾਖੀ = ਸਿੱਖਿਆ, ਸਬਕ। ਚੀਨ੍ਹ੍ਹੀ = ਪਛਾਣੀ, ਸਮਝੀ ॥੫॥
SikhNet (Spanish)pero es a través de la Verdadera Sabiduría que uno conoce la Verdad. (5)
ਹਰਿ ਭਗਤਾ ਕਰਿ ਰਾਖੇ ਅਪਨੇ; ਦੀਨੀ ਨਾਮੁ ਵਡਾਈ ॥
har bhagataa kar raakhe apane; deenee naam vaddaaee |
Sant Singh KhalsaThe Lord protects and saves His devotees; He blesses them with the glory of His Name.
Manmohan SinghMaking them His own, God saves. His saints and blesses them with the glory of His Name.
Manmohan Singh (Punjabi)ਉਨ੍ਹਾਂ ਨੂੰ ਆਪਣੇ ਨਿਜ ਦੇ ਬਣਾ, ਵਾਹਿਗੁਰੂ ਆਪਣੇ ਸੰਤਾਂ ਦੀ ਰਖਿਆ ਕਰਦਾ ਹੈ, ਤੇ ਉਹਨਾਂ ਨੂੰ ਆਪਣੇ ਨਾਮ ਦੀ ਪ੍ਰਭਤਾ ਬਖਸ਼ਦਾ ਹੈ।
Fareedkot Teekaਹੇ ਹਰੀ! ਕਿਰਪਾ ਰੂਪੀ (ਕਰਿ) ਹਾਥ ਅਪਨੇ ਭਗਤੋਂ ਕੇ ਸਿਰ ਪਰ ਤੈਨੇ ਰਾਖੇ ਹੈਂ ਔਰ ਅਪਣੇ ਨਾਮ ਕੀ ਤਿਨ ਕੋ ਬਡਾਈ ਦਈ ਹੈ॥
Prof. Sahib Singh(ਇਹ ਪਰਮਾਤਮਾ ਦਾ ਪਰਤਾਪ ਹੈ ਕਿ) ਪਰਮਾਤਮਾ ਆਪਣੇ ਭਗਤਾਂ ਨੂੰ ਆਪਣੇ ਬਣਾ ਕੇ ਰੱਖਿਆ ਕਰਦਾ ਹੈ, ਭਗਤਾਂ ਨੂੰ ਆਪਣਾ ਨਾਮ ਬਖ਼ਸ਼ਦਾ ਹੈ, ਵਡਿਆਈ ਦੇਂਦਾ ਹੈ।ਪਦ ਅਰਥ ਕਰਿ ਰਾਖੇ ਅਪਨੇ = ਆਪਣੇ ਬਣਾ ਕੇ ਰੱਖਿਆ ਕੀਤੀ।
SikhNet (Spanish)Al Devoto del Señor, Él Mismo lo salva con sus Propias Manos y lo bendice con la Gloria del Nombre,
ਜਿਨਿ ਜਿਨਿ. ਕਰੀ ਅਵਗਿਆ ਜਨ ਕੀ; ਤੇ. ਤੈਂ ਦੀਏ ਰੁੜੑਾਈ ॥੬॥
jin jin. karee avagiaa jan kee; te. tain dee rurraaee |6|
Sant Singh KhalsaWhoever is disrespectful to the humble servant of the Lord, shall be swept away and destroyed. ||6||
Manmohan SinghWhosoever shows disrespect to the Lord's slave; Him the Lord destroys.
Manmohan Singh (Punjabi)ਜੋ ਕੋਈ ਭੀ ਪ੍ਰਭੂ ਦੇ ਗੋਲੇ ਦੀ ਬੇਅਦਬੀ ਕਰਦਾ ਹੈ, ਉਸ ਨੂੰ ਪ੍ਰਭੂ ਤਬਾਹ ਕਰ ਦਿੰਦਾ ਹੈ।
Fareedkot Teekaਜਿਨ ਜਿਨ ਪੁਰਸੋਂ ਨੇ ਤੇਰੇ ਭਗਤ ਜਨੋਂ ਕੀ ਅਵਗਿਆ ਕਰੀ ਹੈ, ਸੋ ਤੈਨੇ ਕਾਲ ਰੂਪੀ ਨਦੀ ਮੇਂ ਰੁੜਾਇ ਦੀਏ, ਭਾਵ ਮਾਰ ਦੀਏ ਹੈਂ॥੬॥
Prof. Sahib Singhਹੇ ਪ੍ਰਭੂ! ਜਿਸ ਜਿਸ ਨੇ ਕਦੇ ਤੇਰੇ ਭਗਤਾਂ ਦੀ ਨਿਰਾਦਰੀ ਕੀਤੀ, ਤੂੰ ਉਹਨਾਂ ਨੂੰ (ਵਿਕਾਰਾਂ ਦੇ ਸਮੁੰਦਰ ਵਿਚ) ਰੋੜ੍ਹ ਦਿੱਤਾ ॥੬॥ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਅਵਗਿਆ = ਨਿਰਾਦਰੀ। ਤੇ = ਉਹ (ਬਹੁ-ਵਚਨ)। ਤੈਂ = ਤੂੰ। ਦੀਏ ਰੁੜ੍ਹ੍ਹਾਈ = ਰੋੜ੍ਹ ਦਿੱਤੇ, ਮੋਹ ਦੇ ਸਮੁੰਦਰ ਵਿਚ ਡੋਬ ਦਿੱਤੇ ॥੬॥
SikhNet (Spanish)y quien sea que lo toque con mala intención, Él Mismo lo destruye. (6)
ਮੁਕਤਿ ਭਏ ਸਾਧਸੰਗਤਿ ਕਰਿ; ਤਿਨ ਕੇ ਅਵਗਨ ਸਭਿ ਪਰਹਰਿਆ ॥
mukat bhe saadhasangat kar; tin ke avagan sabh parahariaa |
Sant Singh KhalsaThose who join the Saadh Sangat, the Company of the Holy, are liberated; all their demerits are taken away.
Manmohan SinghThey who associate with the saints ' society; their sins are all washed off and they are emancipated.
Manmohan Singh (Punjabi)ਜੋ ਸਤਿਸੰਗਤ ਨਾਲ ਜੁੜਦੇ ਹਨ, ਉਨ੍ਹਾਂ ਦੇ ਸਾਰੇ ਪਾਪ ਧੋਤੇ ਜਾਂਦੇ ਹਨ ਅਤੇ ਉਹਨਾਂ ਦੀ ਕਲਿਆਣ ਹੋ ਜਾਂਦੀ ਹੈ।
Fareedkot Teekaਜਿਨੋਂ ਨੇ ਸਾਧੋਂ ਕੀ ਸੰਗਤ ਕਰੀ ਹੈ ਸੇ ਪੁਰਸ਼ ਮੁਕਤ ਹੂਏ ਹੈਂ ਔਰ ਤਿਨ ਕੇ ਸਭ ਅਵਗੁਣੋਂ ਕੋ ਤੈਨੇ ਦੂਰ ਕੀਆ ਹੈ॥
Prof. Sahib Singhਸਾਧ ਸੰਗਤ ਕਰ ਕੇ (ਵਿਕਾਰੀ ਭੀ) ਵਿਕਾਰਾਂ ਤੋਂ ਬਚ ਨਿਕਲੇ, ਪ੍ਰਭੂ ਨੇ ਉਹਨਾਂ ਦੇ ਸਾਰੇ ਔਗੁਣ ਨਾਸ ਕਰ ਦਿੱਤੇ।ਪਦ ਅਰਥ ਮੁਕਤਿ ਭਏ = ਵਿਕਾਰਾਂ ਤੋਂ ਬਚ ਨਿਕਲੇ। ਕਰਿ = ਕਰ ਕੇ। ਸਭਿ = ਸਾਰੇ। ਪਰਹਰਿਆ = ਦੂਰ ਕੀਤੇ।
SikhNet (Spanish)Los que gozan de la Compañía de los Santos son liberados y se liberan de la consecuencia de sus actos,
ਤਿਨ ਕਉ ਦੇਖਿ. ਭਏ ਕਿਰਪਾਲਾ; ਤਿਨ ਭਵ ਸਾਗਰੁ ਤਰਿਆ ॥੭॥
tin kau dekh. bhe kirapaalaa; tin bhav saagar tariaa |7|
Sant Singh KhalsaSeeing them, God becomes merciful; they are carried across the terrifying world-ocean. ||7||
Manmohan SinghSeeing them God becomes merciful and they cross the dreadful world-ocean.
Manmohan Singh (Punjabi)ਉਹਨਾਂ ਨੂੰ ਵੇਖ ਹਰੀ ਮਇਆਵਾਨ ਹੋ ਜਾਂਦਾ ਹੈ ਅਤੇ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
Fareedkot Teekaਤਿਨ ਕੋ ਦੇਖ ਕਰ ਕੇ ਕਿਰਪਾਲ ਹੂਏ ਹੈਂ ਇਸੀ ਵਾਸਤੇ ਤਿਨੋਂ ਨੇ ਸੰਸਾਰ ਸਮੁੰਦਰ ਕੋ ਤਰਿਆ ਹੈ॥੭॥
Prof. Sahib Singhਗੁਰੂ ਦੀ ਸੰਗਤ ਵਿਚ ਆਉਣ ਵਾਲਿਆਂ ਨੂੰ ਵੇਖ ਕੇ ਪ੍ਰਭੂ ਜੀ ਸਦਾ ਮਿਹਰਵਾਨ ਹੁੰਦੇ ਹਨ, ਤੇ, ਉਹ ਬੰਦੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੭॥ਪਦ ਅਰਥ ਕਉ = ਨੂੰ। ਦੇਖਿ = ਵੇਖ ਕੇ। ਕਿਰਪਾਲਾ = ਦਇਆਵਾਨ। ਭਵ ਸਾਗਰੁ = ਸੰਸਾਰ-ਸਮੁੰਦਰ ॥੭॥
SikhNet (Spanish)pues viendo su Devoción, el Señor los compadece, y así son conducidos a través del terrible mar de las existencias materiales. (7)
ਹਮ ਨਾਨੑੇ ਨੀਚ. ਤੁਮੑੇ ਬਡ ਸਾਹਿਬ; ਕੁਦਰਤਿ ਕਉਣ ਬੀਚਾਰਾ ॥
ham naanae neech. tume badd saahib; kudarat kaun beechaaraa |
Sant Singh KhalsaI am lowly, I am nothing at all; You are my Great Lord and Master - how can I even contemplate Your creative potency?
Manmohan SinghMy God, I am insignificant and low, and Thou are the great Lord. What power have I to reflect on Thee?
Manmohan Singh (Punjabi)ਮੇਰੇ ਵਾਹਿਗੁਰੂ, ਮੈਂ ਤੁਛ ਅਤੇ ਨੀਵਾਂ ਹਾਂ ਅਤੇ ਤੂੰ ਵਿਸ਼ਾਲ ਸੁਆਮੀ ਹੈ। ਮੇਰੇ ਵਿੱਚ ਤੇਰਾ ਚਿੰਤਨ ਕਰਨ ਦੀ ਕਿਹੜੀ ਸੱਤਿਆ ਹੈ?
Fareedkot Teekaਹਮ (ਨਾਨੇ ਨੀਚ) ਅਤੀ ਤੁਛ ਹੈਂ ਅਰ ਤੁਮ ਬਡੇ ਸਾਹਿਬ ਹੋ, ਮੇਰੀ ਕਿਆ ਸਕਤੀ ਹੈ, ਜੋ ਤੇਰਾ ਵੀਚਾਰ ਕਰੋਂ॥
Prof. Sahib Singhਹੇ ਮਾਲਕ-ਪ੍ਰਭੂ! ਤੂੰ ਬਹੁਤ ਵੱਡਾ ਹੈਂ, ਅਸੀਂ ਜੀਵ (ਤੇਰੇ ਸਾਹਮਣੇ) ਬਹੁਤ ਹੀ ਨਿੱਕੇ ਤੇ ਨੀਵੇਂ (ਕੀੜੇ ਜਿਹੇ) ਹਾਂ। ਮੇਰੀ ਕੀਹ ਤਾਕਤ ਹੈ ਕਿ ਤੇਰੇ ਪਰਤਾਪ ਦਾ ਅੰਦਾਜ਼ਾ ਲਾ ਸਕਾਂ?ਪਦ ਅਰਥ ਨਾਨ੍ਹ੍ਹੇ = ਬਹੁਤ ਨਿੱਕੇ। ਸਾਹਿਬ = ਮਾਲਕ। ਕੁਦਰਤਿ = ਤਾਕਤ, ਸਮਰਥਾ। ਕੁਦਰਤਿ ਕਉਣ = ਕੀਹ ਤਾਕਤ ਹੈ? ਬੀਚਾਰਾ = ਮੈਂ ਵਿਚਾਰ ਸਕਾਂ (ਤੇਰਾ ਪਰਤਾਪ)।
SikhNet (Spanish)Oh Dios, soy de bajo nivel e insignificante, Tú eres lo más Alto de lo alto, ¿cómo podría entender la Magnitud de Tu Poder?
ਮਨੁ ਤਨੁ ਸੀਤਲੁ ਗੁਰ ਦਰਸ ਦੇਖੇ; ਨਾਨਕ ਨਾਮੁ ਅਧਾਰਾ ॥੮॥੧॥
man tan seetal gur daras dekhe; naanak naam adhaaraa |8|1|
Sant Singh KhalsaMy mind and body are cooled and soothed, gazing upon the Blessed Vision of the Guru's Darshan. Nanak takes the Support of the Naam, the Name of the Lord. ||8||1||
Manmohan SinghO Lord, seeing the sight of the Guru's Nanak's mind and body become cool and he is blessed with the support of Thy Name.
Manmohan Singh (Punjabi)ਹੇ ਸੁਆਮੀ! ਗੁਰਾਂ ਦਾ ਦਰਸ਼ਨ ਵੇਖ, ਨਾਨਕ ਦਾ ਚਿੱਤ ਅਤੇ ਸਰੀਰ ਠੰਢੇ-ਠਾਰ ਹੋ ਜਾਂਦੇ ਹਨ ਅਤੇ ਉਸ ਨੂੰ ਤੇਰੇ ਨਾਮ ਦਾ ਆਸਰਾ ਪਰਾਪਤ ਹੋ ਜਾਂਦਾ ਹੈ।
Fareedkot Teekaਮੇਰਾ ਮਨ ਅਰ ਤਨ ਗੁਰੋਂ ਕੇ ਦਰਸਨ ਦੇਖਨੇ ਕਰ ਸੀਤਲ ਹੂਆ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਤੇਰੇ ਨਾਮ ਕਾ (ਅਧਾਰਾ) ਆਸਰਾ ਲੀਆ ਹੈ॥੮॥੧॥☬ਗੁਰੂ ਕੀ ਉਸਤਤਿ ਦੁਆਰਾ ਪਰਮੇਸ੍ਵਰ ਕੀ ਬਿਭੂਤੀ ਕੀ ਬਿਅੰਤਤਾ ਕਹਿ ਕਰ ਉਸਤਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਗੁਰੂ ਦਾ ਦਰਸਨ ਕਰ ਕੇ ਮਨੁੱਖ ਦਾ ਮਨ ਤਨ ਠੰਢਾ ਠਾਰ ਹੋ ਜਾਂਦਾ ਹੈ, ਤੇ, ਮਨੁੱਖ ਨੂੰ ਪ੍ਰਭੂ ਦਾ ਨਾਮ-ਆਸਰਾ ਮਿਲ ਜਾਂਦਾ ਹੈ ॥੮॥੧॥ਪਦ ਅਰਥ ਗੁਰ ਦਰਸ = ਗੁਰੂ ਦਾ ਦਰਸਨ। ਅਧਾਰਾ = ਆਸਰਾ ॥੮॥੧॥
SikhNet (Spanish)Teniendo Tu Visión, oh Guru, mi cuerpo y Alma son confortados, y ahora me apoyo sólo en el Nombre. (8-1)