ੴ

ਸਿੱਖਬਾਣੀ · SikhBani

ਹਰਿ ਗਹਿਰ ਗੰਭੀਰੁ ਗੁਣੀ ਗਹੀਰੁ ਗੁਰ ਕੈ ਸਬਦਿ ਪਛਾਨਿਆ ॥

har gahir ganbheer gunee gaheer gur kai sabad pachhaaniaa
Guru Amardas Ji ਗੁਰੂ ਅਮਰਦਾਸ ਜੀ · Raag Saarang · Ang 1234, 1235 · 19 lines
Translations

ਸਾਰਗ ਮਹਲਾ ੩ ॥

saarag mahalaa 3 | Ang 1234

Sant Singh KhalsaSaarang, Third Mehl:
Manmohan SinghSarang 3rd Guru.
Manmohan Singh (Punjabi)ਸਾਰੰਗ ਤੀਜੀ ਪਾਤਿਸ਼ਾਹੀ।
SikhNet (Spanish)Sarang, Mejl Guru Amar Das, Tercer Canal Divino.

ਮਨ ਮੇਰੇ; ਹਰਿ ਕੀ ਅਕਥ ਕਹਾਣੀ ॥

man mere; har kee akath kahaanee | Ang 1234

Sant Singh KhalsaO my mind, the Speech of the Lord is unspoken.
Manmohan SinghO my soul, Ineffable is the gospel of God.
Manmohan Singh (Punjabi)ਹੇ ਮੇਰੀ ਜਿੰਦੇ! ਅਕਹਿ ਹੈ ਕਥਾ-ਵਾਰਤਾ ਵਾਹਿਗੁਰੂ ਦੀ।
Fareedkot Teekaਹੇ ਮੇਰੇ ਮਨ! ਹਰੀ ਅਕਥ ਕੀ ਜੋ (ਕਹਾਣੀ) ਕਥਾ ਹੈ॥
Prof. Sahib Singhਹੇ ਮੇਰੇ ਮਨ! ਪ੍ਰਭੂ ਦੀ ਕਦੇ ਨਾਹ ਮੁੱਕ ਸਕਣ ਵਾਲੀ ਸਿਫ਼ਤ-ਸਾਲਾਹ (ਦੀ ਦਾਤਿ)

ਪਦ ਅਰਥ ਮਨ = ਹੇ ਮਨ! ਅਕਥ = ਬਿਆਨ ਕੀਤਿਆਂ ਕਦੇ ਨਾਹ ਮੁੱਕਣ ਵਾਲੀ। ਕਹਾਣੀ = ਗੁਣਾਂ ਦਾ ਵਰਣਨ, ਸਿਫ਼ਤ-ਸਾਲਾਹ।

SikhNet (Spanish)Oh mente mía, Inefable es el Evangelio del Señor,

ਹਰਿ ਨਦਰਿ ਕਰੇ. ਸੋਈ ਜਨੁ ਪਾਏ; ਗੁਰਮੁਖਿ ਵਿਰਲੈ ਜਾਣੀ ॥੧॥ ਰਹਾਉ ॥

har nadar kare. soee jan paae; guramukh viralai jaanee |1| rahaau | Ang 1234

Sant Singh KhalsaThat humble being who is blessed by the Lord's Glance of Grace, obtains it. How rare is that Gurmukh who understands. ||1||Pause||
Manmohan SinghThat man alone, who is blessed with the God's grace obtains it. By the Guru's grace, rare is the one, who understands it. Pause.
Manmohan Singh (Punjabi)ਕੇਵਲ ਉਹ ਜਣਾ ਹੀ ਜਿਸ ਉਤੇ ਵਾਹਿਗੁਰੂ ਦੀ ਮਿਹਰ ਹੈ, ਇਸ ਨੂੰ ਪਾਉਂਦਾ ਹੈ। ਗੁਰਾ ਦੀ ਦਇਆ ਦੁਆਰਾ ਕੋਈ ਇਕ ਅਧਾ ਜਣਾ ਹੀ ਇਸ ਨੂੰ ਸਮਝਦਾ ਹੈ। ਠਹਿਰਾਉ।
Fareedkot Teekaਜਿਸ ਕੇ ਊਪਰ ਹਰੀ ਕਿਰਪਾ ਦ੍ਰਿਸ਼ਟੀ ਕਰਤਾ ਹੈ, ਸੋ ਪਾਵਤਾ ਹੈ। ਗੁਰੋਂ ਦੁਆਰੇ ਕਿਸੇ ਵਿਰਲੇ ਨੇ ਹੀ ਤਿਸ ਕੀ ਕਥਾ ਜਾਣੀ ਹੈ॥੧॥ ਰਹਾਉ ॥
Prof. Sahib Singhਉਹੀ ਮਨੁੱਖ ਹਾਸਲ ਕਰਦਾ ਹੈ, ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਦੀ ਕਿਰਪਾ ਕਰਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਕਿਸੇ ਵਿਰਲੇ ਮਨੁੱਖ ਨੇ (ਇਸ ਦੀ) ਕਦਰ ਸਮਝੀ ਹੈ ॥੧॥ ਰਹਾਉ ॥

ਪਦ ਅਰਥ ਨਦਰਿ = ਮਿਹਰ ਦੀ ਨਿਗਾਹ। ਸੋਈ = ਉਹੀ। ਗੁਰਮੁਖਿ ਵਿਰਲੈ = ਗੁਰੂ ਦੇ ਸਨਮੁਖ ਰਹਿਣ ਵਾਲੇ ਕਿਸੇ ਵਿਰਲੇ ਮਨੁੱਖ ਨੇ। ਜਾਣੀ = ਕਦਰ ਸਮਝੀ ਹੈ ॥੧॥ ਰਹਾਉ ॥

SikhNet (Spanish)y quien obtiene la Gracia de Dios, sólo él encuentra cómo Recitarlo. (1-Pausa)

ਹਰਿ ਗਹਿਰ ਗੰਭੀਰੁ ਗੁਣੀ ਗਹੀਰੁ; ਗੁਰ ਕੈ ਸਬਦਿ ਪਛਾਨਿਆ ॥

har gahir ganbheer gunee gaheer; gur kai sabad pachhaaniaa | Ang 1234

Sant Singh KhalsaThe Lord is Deep, Profound and Unfathomable, the Ocean of Excellence; He is realized through the Word of the Guru's Shabad.
Manmohan SinghThe Lord is deep, Unfathomable and an Ocean of virtues. Him I have realised by the Guru's word.
Manmohan Singh (Punjabi)ਪ੍ਰਭੂ ਡੂੰਘਾ ਅਥਾਹ ਅਤੇ ਨੇਕੀਆਂ ਦਾ ਸਮੁੰਦਰ ਹੈ। ਉਸ ਨੂੰ ਮੈਂ ਗੁਰਾਂ ਦੀ ਬਾਣੀ ਦੁਆਰਾ ਅਨੁਭਵ ਕਰ ਲਿਆ ਹੈ।
Fareedkot Teekaਹਰੀ ਗਹਿਰ ਗੰਭੀਰ ਔਰ ਗੁਨੋਂ ਕਾ ਸਮੁੰਦਰ ਹੈ, ਗੁਰ ਸਬਦ ਕਰ ਪਛਾਨਾ ਜਾਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਇਹ ਪਛਾਣ ਆਉਂਦੀ ਹੈ ਕਿ ਪਰਮਾਤਮਾ ਬੜੇ ਹੀ ਡੂੰਘੇ ਜਿਗਰੇ ਵਾਲਾ ਹੈ ਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ।

ਪਦ ਅਰਥ ਗਹਿਰ = ਡੂੰਘਾ। ਗੰਭੀਰੁ = ਵੱਡੇ ਜਿਗਰੇ ਵਾਲਾ। ਗੁਣੀ ਗਹੀਰੁ = ਸਾਰੇ ਗੁਣਾਂ ਦਾ ਖ਼ਜ਼ਾਨਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ।

SikhNet (Spanish)El Señor es Insondable y Profundo, el Tesoro de Virtud, y es concebido a través de la Palabra del Guru.

ਬਹੁ ਬਿਧਿ ਕਰਮ ਕਰਹਿ ਭਾਇ ਦੂਜੈ; ਬਿਨੁ ਸਬਦੈ. ਬਉਰਾਨਿਆ ॥੧॥

bahu bidh karam kareh bhaae doojai; bin sabadai. bauraaniaa |1| Ang 1234

Sant Singh KhalsaMortals do their deeds in all sorts of ways, in the love of duality; but without the Shabad, they are insane. ||1||
Manmohan SinghThrough duality, whosoever does worldly deeds in various ways; without the Name, he is but a mad man.
Manmohan Singh (Punjabi)ਦਵੰਤਭਾਵ ਰਾਹੀਂ ਜੋ ਭੀ ਅਨੇਕਾਂ ਰੀਤੀਆਂ ਨਾਲ ਸੰਸਾਰੀ ਕੰਮ ਕਰਦਾ ਹੈ, ਨਾਮ ਦੇ ਬਗੈਰ, ਉਹ ਕੇਵਲ ਪਗਲਾ ਪੁਰਸ਼ ਹੀ ਹੈ।
Fareedkot Teekaਮਨਮੁਖ ਦ੍ਵੈਤ ਭਾਵਨਾ ਸੇ ਬਹੁਤ ਪਰਕਾਰ ਕੇ ਕਰਮ ਕਰਤੇ ਹੈਂ, ਪਰੰਤੂ ਬਿਨਾਂ ਗੁਰ ਸਬਦ ਕੇ ਸਭ ਬੌਰੇ ਹੈਂ॥੧॥
Prof. Sahib Singhਜਿਹੜੇ ਮਨੁੱਖ (ਪ੍ਰਭੂ ਤੋਂ ਬਿਨਾ) ਹੋਰ ਹੋਰ ਪਿਆਰ ਵਿਚ (ਟਿਕੇ ਰਹਿ ਕੇ) ਕਈ ਤਰੀਕਿਆਂ ਦੇ (ਮਿਥੇ ਹੋਏ ਧਾਰਮਿਕ) ਕਰਮ (ਭੀ) ਕਰਦੇ ਹਨ, ਉਹ ਮਨੁੱਖ ਗੁਰੂ ਦੇ ਸ਼ਬਦ ਤੋਂ ਬਿਨਾ ਝੱਲੇ ਹੀ ਰਹਿੰਦੇ ਹਨ ॥੧॥

ਪਦ ਅਰਥ ਬਹੁ ਬਿਧਿ = ਕਈ ਤਰੀਕਿਆਂ ਨਾਲ। ਕਰਹਿ = ਕਰਦੇ ਹਨ। ਭਾਇ ਦੂਜੈ = (ਪ੍ਰਭੂ ਤੋਂ ਬਿਨਾ) ਕਿਸੇ ਹੋਰ ਪਿਆਰ ਵਿਚ (ਟਿਕੇ ਰਹਿ ਕੇ)। ਬਉਰਾਨਿਆ = ਝੱਲੇ, ਕਮਲੇ ॥੧॥

SikhNet (Spanish)Vano es lo que uno hace al estar guiado por la dualidad, pues uno no encuentra la Paz más que por la Palabra. (1)

ਹਰਿ ਨਾਮਿ ਨਾਵੈ. ਸੋਈ ਜਨੁ ਨਿਰਮਲੁ; ਫਿਰਿ ਮੈਲਾ ਮੂਲਿ. ਨ ਹੋਈ ॥

har naam naavai. soee jan niramal; fir mailaa mool. na hoee | Ang 1234

Sant Singh KhalsaThat humble being who bathes in the Lord's Name becomes immaculate; he never becomes polluted again.
Manmohan SinghHe, who bathes in the Lord's Name; that man alone is immaculate. He becomes not dirty ever again.
Manmohan Singh (Punjabi)ਜੋ ਕੋਈ ਪ੍ਰਭੂ ਦੇ ਨਾਮ ਅੰਦਰ ਨ੍ਹਾਉਂਦਾ ਹੈ, ਕੇਵਲ ਉਹ ਜੀਵ ਹੀ ਪਵਿੱਤ੍ਰ ਹੈ। ਊਹ ਮੁੜ ਕੇ ਕਦੇ ਭੀ ਗੰਦਾ ਨਹੀਂ ਹੁੰਦਾ।
Fareedkot Teekaਹਰਿ ਕੇ ਨਾਮ ਜਲ ਸੇ ਜੋ ਨਾਵਤਾ ਹੈ, ਸੋ ਪੁਰਸ਼ ਨਿਰਮਲ ਹੈ, ਫਿਰ ਵਹੁ ਪਾਪੋਂ ਕਰ ਮੈਲਾ ਕਭੀ ਨਹੀਂ ਹੋਤਾ ਹੈ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦੇ ਨਾਮ (-ਜਲ) ਵਿਚ (ਆਤਮਕ) ਇਸ਼ਨਾਨ ਕਰਦਾ ਰਹਿੰਦਾ ਹੈ, ਉਹੀ ਮਨੁੱਖ ਪਵਿੱਤਰ (ਜੀਵਨ ਵਾਲਾ) ਹੁੰਦਾ ਹੈ, ਉਹ ਮੁੜ ਕਦੇ ਭੀ (ਵਿਕਾਰਾਂ ਦੀ ਮੈਲ ਨਾਲ) ਮੈਲਾ ਨਹੀਂ ਹੁੰਦਾ।

ਪਦ ਅਰਥ ਨਾਮਿ = ਨਾਮ (-ਜਲ) ਵਿਚ। ਨਾਵੈ = ਇਸ਼ਨਾਨ ਕਰਦਾ ਹੈ। ਨਿਰਮਲੁ = ਸੁੱਚੇ ਜੀਵਨ ਵਾਲਾ। ਮੂਲਿ ਨ = ਬਿਲਕੁਲ ਨਹੀਂ।

SikhNet (Spanish)Quién se baña en el Nombre del Señor, sólo él se vuelve inmaculado y nunca más se mancha,

ਨਾਮ ਬਿਨਾ. ਸਭੁ ਜਗੁ ਹੈ ਮੈਲਾ; ਦੂਜੈ ਭਰਮਿ ਪਤਿ ਖੋਈ ॥੨॥

naam binaa. sabh jag hai mailaa; doojai bharam pat khoee |2| Ang 1234

Sant Singh KhalsaWithout the Name, the whole world is polluted; wandering in duality, it loses its honor. ||2||
Manmohan SinghWithout the Name, the entire world is dirty and wandering in duality, it loses its honour.
Manmohan Singh (Punjabi)ਨਾਮ ਦੇ ਬਾਝੋਂ, ਸਾਰਾ ਸੰਸਾਰ ਗੰਦਾ ਹੈ ਅਤੇ ਦਵੈਤ-ਭਾਵ ਅੰਦਰ ਭਟਕ ਕੇ ਇਹ ਆਪਣੀ ਇੱਜ਼ਤ ਗੁਆ ਲੈਂਦਾ ਹੈ।
Fareedkot Teekaਹਰੀ ਨਾਮ ਬਿਨਾਂ ਸਭ ਸੰਸਾਰ ਮੈਲਾ ਹੀ ਹੈ, ਦੁਵੈਤ ਭਾਵਨਾ ਮੇਂ ਪਤਿ ਗਵਾਈ ਜਾਤੀ ਹੈ॥੨॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗਤ (ਪਾਪਾਂ ਦੀ ਮੈਲ ਨਾਲ) ਲਿਬੜਿਆ ਰਹਿੰਦਾ ਹੈ, ਹੋਰ ਹੋਰ ਭਟਕਣਾ ਵਿਚ ਪੈ ਕੇ ਆਪਣੀ ਇੱਜ਼ਤ ਗੰਵਾ ਲੈਂਦਾ ਹੈ ॥੨॥

ਪਦ ਅਰਥ ਸਭੁ ਜਗੁ = ਸਾਰਾ ਜਗਤ। ਦੂਜੈ ਭਰਮਿ = ਹੋਰ ਹੋਰ ਭਟਕਣਾ ਵਿਚ। ਪਤਿ = ਇੱਜ਼ਤ। ਖੋਈ = ਗਵਾ ਲੈਂਦਾ ਹੈ ॥੨॥

SikhNet (Spanish)sí, a excepción del Nombre, el mundo entero está lleno de impurezas y, perdido en la dualidad, pierde su honor. (2)

ਕਿਆ ਦ੍ਰਿੜਾਂ. ਕਿਆ ਸੰਗ੍ਰਹਿ ਤਿਆਗੀ; ਮੈ ਤਾ ਬੂਝ. ਨ ਪਾਈ ॥

kiaa drirraan. kiaa sangreh tiaagee; mai taa boojh. na paaee | Ang 1234

Sant Singh KhalsaWhat should I grasp? What should I gather up or leave behind? I do not know.
Manmohan Singhwhat should I seize upon, what should I amass or abandon? Of this I have no understanding.
Manmohan Singh (Punjabi)ਮੈਂ ਕੀ ਪਕੜਾਂ, ਮੈਂ ਕੀ ਇਕੱਤਰ ਕਰਾਂ ਜਾ ਛੱਡਾ? ਮੈਨੂੰ ਤਾਂ ਇਸ ਦੀ ਕੋਈ ਸਮਝ ਨਹੀਂ ਪੈਦੀ।
Fareedkot Teekaਕਿਆ ਮੈਂ ਦ੍ਰਿੜ ਕਰ ਕੇ ਸੰਗ੍ਰਹ ਕਰੋਂ ਔਰ ਕਿਆ ਤਿਆਗ ਕਰੋਂ, ਮੈਨੇ ਗ੍ਰਹਣ ਔਰ ਤਿਆਗ ਕੀ ਸਮਝ ਕੁਛ ਨਹੀਂ ਪਾਈ॥
Prof. Sahib Singhਹੇ ਪ੍ਰਭੂ! ਮੈਂ ਕਿਹੜੀ ਗੱਲ ਆਪਣੇ ਮਨ ਵਿਚ ਪੱਕੀ ਕਰ ਲਵਾਂ; ਕਿਹੜੇ ਗੁਣ (ਹਿਰਦੇ ਵਿਚ) ਇਕੱਠੇ ਕਰ ਕੇ ਕਿਹੜੇ ਔਗੁਣ ਛੱਡ ਦਿਆਂ?-ਮੈਨੂੰ ਆਪਣੇ ਆਪ ਤਾਂ ਇਹ ਸਮਝ ਨਹੀਂ ਆ ਸਕਦੀ।

ਪਦ ਅਰਥ ਦ੍ਰਿੜਾਂ = ਮੈਂ (ਆਪਣੇ ਮਨ ਵਿਚ) ਪੱਕੀ ਕਰਾਂ। ਸੰਗ੍ਰਹਿ = ਇਕੱਠੀ ਕਰ ਕੇ। ਤਿਆਗੀ = ਤਿਆਗੀਂ, ਮੈਂ ਤਿਆਗ ਦਿਆਂ, ਮੈਂ ਛੱਡ ਦਿਆਂ। ਬੂਝ = ਸਮਝ।

SikhNet (Spanish)Oh Dios, ¿con qué me quedaré y qué soltaré? Ya no sé ni qué hacer,

ਹੋਹਿ ਦਇਆਲੁ ਕ੍ਰਿਪਾ ਕਰਿ ਹਰਿ ਜੀਉ; ਨਾਮੋ ਹੋਇ ਸਖਾਈ ॥੩॥

hohi deaal kripaa kar har jeeo; naamo hoe sakhaaee |3| Ang 1234

Sant Singh KhalsaO Dear Lord, Your Name is the Help and Support of those whom You bless with Your kindness and compassion. ||3||
Manmohan SinghO my Revered Lord, he, to whom Thou are compassionate and show Thine mercy; Thy Name becomes his succourer.
Manmohan Singh (Punjabi)ਹੇ ਮੇਰੇ ਪੂਜਯ ਪ੍ਰਭੂ! ਜਿਸ ਉਤੇ ਤੂੰ ਮਾਇਆਵਾਨ ਹੈ ਅਤੇ ਆਪਣੀ ਦਇਆ ਧਾਰਦਾ ਹੈ, ਤੇਰਾ ਨਾਮ ਉਸ ਦਾ ਸਹਾਇਕ ਹੋ ਜਾਂਦਾ ਹੈ।
Fareedkot Teekaਹਰਿ ਜੀਉ ਆਪ ਹੀ ਜਿਸ ਪਰ ਦਿਆਲ ਹੋਇ ਕਰ ਕਿਰਪਾ ਕਰਤਾ ਹੈ, ਤਿਸ ਕੋ ਨਾਮ ਕੇ ਜਪਣੇ ਸੇ (ਸਖਾਈ) ਮਿਤ੍ਰਾਈ ਕਰਨੇ ਵਾਲਾ ਹੋਤਾ ਹੈ॥੩॥
Prof. Sahib Singhਹੇ ਪ੍ਰਭੂ ਜੀ! ਮਿਹਰ ਕਰ ਕੇ ਜੇ ਤੂੰ (ਆਪ ਮੇਰੇ ਉੱਤੇ) ਦਇਆਵਾਨ ਹੋ ਜਾਏਂ (ਤਾਂ ਹੀ ਮੈਨੂੰ ਸਮਝ ਆਉਂਦੀ ਹੈ ਕਿ ਤੇਰਾ) ਨਾਮ ਹੀ ਅਸਲ ਸਾਥੀ ਬਣਦਾ ਹੈ ॥੩॥

ਪਦ ਅਰਥ ਹੋਹਿ = ਜੇ ਤੂੰ ਹੋ ਜਾਏਂ। ਕਰਿ = ਕਰ ਕੇ। ਹਰਿ ਜੀਉ = ਹੇ ਪ੍ਰਭੂ ਜੀ! ਨਾਮੋ = ਨਾਮ ਹੀ। ਸਖਾਈ = ਮਿੱਤਰ ॥੩॥

SikhNet (Spanish)por piedad, Ten Compasión de mí y Deja que Tu Nombre sea mi Amigo. (3)

ਸਚਾ ਸਚੁ ਦਾਤਾ. ਕਰਮ ਬਿਧਾਤਾ; ਜਿਸੁ ਭਾਵੈ ਤਿਸੁ ਨਾਇ ਲਾਏ ॥

sachaa sach daataa. karam bidhaataa; jis bhaavai tis naae laae | Ang 1234

Sant Singh KhalsaThe True Lord is the True Giver, the Architect of Destiny; as He pleases, He links mortals to the Name.
Manmohan SinghThe True Lord is the True Giver and the Destiny scribe. He, whom He loves; him he yokes to His Name.
Manmohan Singh (Punjabi)ਸੱਚਾ ਪ੍ਰਭੂ ਸੱਚਾ ਦਾਤਾਰ ਤੇ ਪ੍ਰਾਲਭਧ ਦਾ ਲਿਖਾਰੀ ਹੈ। ਜਿਸ ਨੂੰ ਉਹ ਪਿਆਰ ਕਰਦਾ ਹੈ, ਉਸ ਨੂੰ ਉਹ ਆਪਣੇ ਨਾਮ ਨਾਲ ਜੋੜ ਦਿੰਦਾ ਹੈ।
Fareedkot Teekaਨਿਸਚੇ ਕਰ ਕੇ ਸਚ ਕਾ ਦਾਤਾ ਜੋ ਵਾਹਿਗੁਰੂ ਹੈ, ਸੋ ਕਰਮੋਂ ਕਾ (ਬਿਧਾਤਾ) ਫਲ ਪਰਦਾਤਾ ਹੈ, ਜਿਸ ਕੋ ਚਾਹਤਾ ਹੈ ਅਪਨੇ ਨਾਮ ਮੇਂ ਲਗਾਵਤਾ ਹੈ॥
Prof. Sahib Singhਜਿਹੜਾ ਪਰਮਾਤਮਾ ਸਦਾ ਹੀ ਕਾਇਮ ਰਹਿਣ ਵਾਲਾ ਹੈ, ਜੋ ਸਭ ਦਾਤਾਂ ਦੇਣ ਵਾਲਾ ਹੈ, ਜੋ (ਜੀਵਾਂ ਦੇ) ਕੀਤੇ ਕਰਮਾਂ ਅਨੁਸਾਰ (ਜੀਵਾਂ) ਨੂੰ ਜਨਮ ਦੇਣ ਵਾਲਾ ਹੈ, ਉਸ ਨੂੰ ਕਿਹੜਾ ਜੀਵ ਪਿਆਰਾ ਲੱਗਦਾ ਹੈ ਉਸ ਨੂੰ ਆਪਣੇ ਨਾਮ ਵਿਚ ਜੋੜਦਾ ਹੈ।

ਪਦ ਅਰਥ ਸਚਾ ਸਚੁ = ਸਦਾ ਹੀ ਕਾਇਮ ਰਹਿਣ ਵਾਲਾ। ਕਰਮ ਬਿਧਾਤਾ = (ਜੀਵਾਂ ਦੇ ਕੀਤੇ) ਕਰਮਾਂ ਅਨੁਸਾਰ, (ਜੀਵਾਂ ਨੂੰ) ਜਨਮ ਦੇਣ ਵਾਲਾ। ਨਾਇ = ਨਾਮ ਵਿਚ।

SikhNet (Spanish)Verdadero, Verdadero es el Señor Compasivo, el Constructor de nuestro Destino, aquél a quien Él ama lo lleva hasta Su Nombre.

ਗੁਰੂ ਦੁਆਰੈ ਸੋਈ ਬੂਝੈ; ਜਿਸ ਨੋ ਆਪਿ ਬੁਝਾਏ ॥੪॥

guroo duaarai soee boojhai; jis no aap bujhaae |4| Ang 1234

Sant Singh KhalsaHe alone comes to understand, who enters the Guru's Gate, whom the Lord Himself instructs. ||4||
Manmohan SinghHe alone understands, through the Guru, whom He Himself instructs.
Manmohan Singh (Punjabi)ਕੇਵਲ ਉਹ ਹੀ ਗੁਰਾਂ ਦੇ ਰਾਹੀਂ ਸਮਝਦਾ ਹੈ ਜਿਸ ਨੂੰ ਉਹ ਖੁਦ ਸਿਖ-ਮਤ ਦਿੰਦਾ ਹੈ।
Fareedkot Teekaਗੁਰੋਂ ਦੁਆਰੇ ਸੋਈ ਪੁਰਸ਼ ਬੂਝਤਾ ਹੈ ਜਿਸ ਕੋ ਆਪ ਬੁਝਾਵਤਾ ਹੈ॥੪॥
Prof. Sahib Singhਗੁਰੂ ਦੇ ਦਰ ਤੇ ਆ ਕੇ ਉਹੀ ਮਨੁੱਖ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖ਼ਸ਼ਦਾ ਹੈ ॥੪॥

ਪਦ ਅਰਥ ਗੁਰੂ ਦੁਆਰੈ = ਗੁਰੂ ਦੇ ਦਰ ਤੇ ਆ ਕੇ, ਗੁਰੂ ਦੀ ਰਾਹੀਂ। ਜਿਸ ਨੇ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ) ॥੪॥

SikhNet (Spanish)Sí, sólo logra el Conocimiento, por la Gracia del Guru, a quien el Mismo Señor instruye. (4)

ਦੇਖਿ ਬਿਸਮਾਦੁ. ਇਹੁ ਮਨੁ ਨਹੀ ਚੇਤੇ; ਆਵਾ ਗਉਣੁ ਸੰਸਾਰਾ ॥

dekh bisamaad. ihu man nahee chete; aavaa gaun sansaaraa | Ang 1234

Sant Singh KhalsaEven gazing upon the wonders of the Lord, this mind does not think of Him. The world comes and goes in reincarnation.
Manmohan SinghSeeing even the Lord's wonders, this soul contemplates. Him not, This world is subject to coming and going.
Manmohan Singh (Punjabi)ਪ੍ਰਭੂ ਦੇ ਅਚੰਭੇ ਵੇਖ ਕੇ ਭੀ ਇਹ ਜਿੰਦੜੀ ਉਸ ਦਾ ਆਰਾਧਨ ਨਹੀਂ ਕਰਦੀ। ਇਹ ਜਗਤ ਆਉਣਾ ਅਤੇ ਜਾਣ ਦੇ ਅਧੀਨ ਹੈ।
Fareedkot Teekaਸੰਸਾਰ ਕੋ ਅਸਚਰਜ ਰੂਪ ਦੇਖ ਕਰ ਏਹ ਮਨ ਪਰਮੇਸ਼੍ਵਰ ਕੋ ਚਿੰਤਨ ਨਹੀਂ ਕਰਤਾ ਔਰ ਇਹ ਸੰਸਾਰ (ਆਵਾਗਉਣੁ) ਜਨਮਣੇ ਮਰਣੇ ਵਾਲਾ ਹੈ॥
Prof. Sahib Singhਜਿਸ ਮਨੁੱਖ ਦਾ ਮਨ ਇਹ ਹੈਰਾਨ ਕਰਨ ਵਾਲਾ ਜਗਤ-ਤਮਾਸ਼ਾ ਵੇਖ ਕੇ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਉਸ ਦੇ ਵਾਸਤੇ ਜਨਮ ਮਰਨ ਦਾ ਗੇੜ ਸੰਸਾਰ-ਚੱਕਰ ਬਣਿਆ ਰਹਿੰਦਾ ਹੈ।

ਪਦ ਅਰਥ ਦੇਖਿ = ਵੇਖ ਕੇ। ਬਿਸਮਾਦੁ = ਹੈਰਾਨ ਕਰਨ ਵਾਲਾ ਜਗਤ-ਤਮਾਸ਼ਾ। ਨਹੀ ਚੇਤੇ = ਪ੍ਰਭੂ ਨੂੰ ਯਾਦ ਨਹੀਂ ਕਰਦਾ। ਆਵਾਗਉਣੁ = ਜਨਮ ਮਰਨ (ਦਾ ਗੇੜ)। ਸੰਸਾਰਾ = ਸੰਸਾਰ-ਚੱਕਰ।

SikhNet (Spanish)Aún contemplando la Maravillas del Señor, la mente no Lo alaba, y por eso el mundo no es más que un ir y venir.

ਸਤਿਗੁਰੁ ਸੇਵੇ ਸੋਈ ਬੂਝੈ; ਪਾਏ ਮੋਖ ਦੁਆਰਾ ॥੫॥

satigur seve soee boojhai; paae mokh duaaraa |5| Ang 1234

Sant Singh KhalsaServing the True Guru, the mortal comes to understand, and finds the Door of Salvation. ||5||
Manmohan SinghWhosoever serves the True Guru; he alone realises the Lord and obtains the door of salvation.
Manmohan Singh (Punjabi)ਜੋ ਕੋਈ ਭੀ ਸੱਦੇ ਗੁਰਾਂ ਦੀ ਘਾਲ ਕਮਾਉਂਦਾ ਹੈ, ਕੇਵਲ ਉਹ ਹੀ ਪ੍ਰਭੂ ਨੂੰ ਅਨੁਭਵ ਕਰਦਾ ਤੇ ਮੁਕਤੀ ਦੇ ਦਰ ਨੂੰ ਪਾਉਂਦਾ ਹੈ।
Fareedkot Teekaਜੋ ਸਤਿਗੁਰੋਂ ਕੋ ਸੇਵਤਾ ਹੈ, ਸੋਈ ਸੰਸਾਰ ਕੋ ਬੂਝਤਾ ਹੈ ਕਿ ਜਨਮਣੇ ਮਰਨੇ ਵਾਲਾ ਹੈ ਔਰ ਸੋ ਮੋਖ ਕਾ ਦੁਆਰਾ ਗਿਆਨ ਪਾਇ ਲੇਤਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹੀ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ, ਉਹੀ ਵਿਕਾਰਾਂ ਤੋਂ ਖ਼ਲਾਸੀ ਦਾ ਰਸਤਾ ਲੱਭਦਾ ਹੈ ॥੫॥

ਪਦ ਅਰਥ ਸੋਈ = ਉਹੀ ਮਨੁੱਖ। ਮੋਖ ਦੁਆਰਾ = ਵਿਕਾਰਾਂ ਵਲੋਂ ਖ਼ਲਾਸੀ ਦਾ ਰਾਹ ॥੫॥

SikhNet (Spanish)Sí, quien sirve al Guru Verdadero, conoce a Dios y llega hasta la Puerta de la Salvación. (5)

ਜਿਨੑ ਦਰੁ ਸੂਝੈ. ਸੇ ਕਦੇ, ਨ ਵਿਗਾੜਹਿ; ਸਤਿਗੁਰਿ ਬੂਝ ਬੁਝਾਈ ॥

jina dar soojhai. se kade, na vigaarreh; satigur boojh bujhaaee | Ang 1234

Sant Singh KhalsaThose who understand the Lord's Court, never suffer separation from him. The True Guru has imparted this understanding.
Manmohan SinghThey who see the Lord's court, spoil not their human life ever. The True Guru has imparted this understanding into me.
Manmohan Singh (Punjabi)ਜੋ ਪ੍ਰਭੂ ਦੇ ਦਰਬਾਰ ਨੂੰ ਵੇਖਦੇ ਹਨ, ਉਹ ਆਪਣੇ ਮਨੁਖੀ ਜੀਵਨ ਨੂੰ ਕਦਾਚਿਤ ਵਿਗਾੜਦੇ ਨਹੀਂ। ਸੱਚੇ ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈਂ ਹੈ।
Fareedkot Teekaਜਿਨ ਕੋ ਪਰਮੇਸ਼੍ਵਰ ਕੇ ਦੁਆਰੇ ਕੀ ਸਮਝ ਹੋਈ ਹੈ, ਸੋ ਮਾਨੁਖ ਜਨਮ ਕਦੀ ਨਹੀਂ ਵਿਗਾੜਤੇ ਹੈਂ, ਭਾਵ ਨਿਸਫਲ ਨਹੀਂ ਕਰਤੇ ਹੈਂ। ਏਹ ਸਤਿਗੁਰੋਂ ਨੇ ਮੇਰੇ ਕੋ ਬੂਝ ਬੁਝਾਈ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ (ਆਤਮਕ ਜੀਵਨ ਦੀ) ਸੂਝ ਬਖ਼ਸ਼ ਦਿੱਤੀ, ਤੇ, ਜਿਨ੍ਹਾਂ ਨੂੰ ਪਰਮਾਤਮਾ ਦਾ ਦਰਵਾਜ਼ਾ ਦਿੱਸ ਪਿਆ, ਉਹ ਕਦੇ ਭੀ (ਵਿਕਾਰਾਂ ਵਿਚ ਆਪਣਾ ਜੀਵਨ) ਖ਼ਰਾਬ ਨਹੀਂ ਕਰਦੇ।

ਪਦ ਅਰਥ ਜਿਨ = ਜਿਨ੍ਹਾਂ ਨੂੰ। ਦਰੁ = ਪ੍ਰਭੂ ਦਾ ਦਰਵਾਜ਼ਾ। ਸੋ = ਉਹ (ਬਹੁ-ਵਚਨ)। ਵਿਗਾੜਹਿ = (ਆਪਣਾ ਜੀਵਨ) ਵਿਗਾੜਦੇ। ਸਤਿਗੁਰਿ = ਗੁਰੂ ਨੇ। ਬੂਝ = ਸਮਝ, ਸੂਝ।

SikhNet (Spanish)Los que conocen la Corte del Señor nunca se alejan de Él, pues ellos entienden la Verdad a través del Guru.

ਸਚੁ ਸੰਜਮੁ ਕਰਣੀ ਕਿਰਤਿ ਕਮਾਵਹਿ; ਆਵਣ ਜਾਣੁ ਰਹਾਈ ॥੬॥

sach sanjam karanee kirat kamaaveh; aavan jaan rahaaee |6| Ang 1234

Sant Singh KhalsaThey practice truth, self-restraint and good deeds; their comings and goings are ended. ||6||
Manmohan SinghThey practise truth, self-control, pious way of life and good deeds and cease their comings and goings.
Manmohan Singh (Punjabi)ਉਹ ਸੱਚ, ਸਵੈ-ਜਬਤ, ਪਵਿੱਤ੍ਰ ਜੀਵਨ ਰਹੁ-ਰੀਤੀ ਅਤੇ ਸ਼ੁਭ ਅਮਲਾ ਦੀ ਕਮਾਈ ਕਰਦੇ ਹਨ ਅਤੇ ਮੁਕ ਜਾਂਦੇ ਹਨ ਉਨ੍ਹਾਂ ਦੇ ਆਉਣੇ ਤੇ ਜਾਣੇ।
Fareedkot Teekaਸਚ ਬੋਲਤੇ ਹੈਂ, ਸੰਜਮ ਕਰਤੇ ਹੈਂ ਔਰ (ਕਰਣੀ) ਭਗਤੀ ਕੀ ਕਿਰਤ ਕਮਾਵਤੇ ਹੈਂ ਔਰ ਜਨਮਣਾ ਮਰਣਾ ਨਿਬਿਰਤਿ ਕਰਤੇ ਹੈਂ॥੬॥
Prof. Sahib Singhਉਹ ਮਨੁੱਖ ਹਰਿ-ਨਾਮ ਸਿਮਰਨ ਅਤੇ ਵਿਕਾਰਾਂ ਤੋਂ ਬਚੇ ਰਹਿਣ ਦਾ ਜਤਨ ਆਦਿਕ ਕਰਤੱਬ ਕਰਦੇ ਰਹਿੰਦੇ ਹਨ, (ਇਸ ਤਰ੍ਹਾਂ ਉਹਨਾਂ ਦਾ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ॥੬॥

ਪਦ ਅਰਥ ਸੰਜਮੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਜਤਨ। ਕਰਣੀ ਕਿਰਤਿ = ਕਰਨ-ਯੋਗ ਕੰਮ। ਰਹਾਈ = ਮੁੱਕ ਜਾਂਦਾ ਹੈ ॥੬॥

SikhNet (Spanish)Sí, la Verdad es el control que hacen de su ser, esto es lo que hacen y así cesan sus idas y venidas. (6)

ਸੇ ਦਰਿ ਸਾਚੈ. ਸਾਚੁ ਕਮਾਵਹਿ; ਜਿਨ ਗੁਰਮੁਖਿ ਸਾਚੁ ਅਧਾਰਾ ॥

se dar saachai. saach kamaaveh; jin guramukh saach adhaaraa | Ang 1234

Sant Singh KhalsaIn the Court of the True Lord, they practice Truth. The Gurmukhs take the Support of the True Lord.
Manmohan SinghThey alone practise truth, standing at the True Lord's door, who lean of the True God, by the Guru's grace.
Manmohan Singh (Punjabi)ਕੇਵਲ ਉਹ ਹੀ ਸੱਚੇ ਸੁਆਮੀ ਦੇ ਬੂਹੇ ਤੇ ਖੜੋ ਕੇ ਸੱਚ ਦੀ ਕਮਾਈ ਕਰਦੇ ਹਨ, ਜਿਨ੍ਹਾਂ ਨੂੰ ਗੁਰਾਂ ਦੀ ਮਿਹਰ ਸਦਕਾ ਸੱਚੇ ਵਾਹਿਗੁਰੂ ਦਾ ਹੀ ਆਸਰਾ ਹੈ।
Fareedkot Teekaਜਿਨ ਗੁਰਮੁਖੋਂ ਕੋ ਸਚ ਨਾਮ ਕਾ ਅਧਾਰ ਹੈ, ਸੋ ਪੁਰਸ਼ (ਦਰਿ) ਸਤਿਸੰਗਤ ਮੇਂ ਸਾਚੇ ਹੈਂ ਔਰ ਸਚੇ ਉਪਦੇਸ਼ ਕੋ ਕਮਾਵਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੀ ਰਾਹੀਂ ਸਦਾ-ਥਿਰ ਹਰਿ-ਨਾਮ ਆਸਰਾ ਮਿਲ ਜਾਂਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ (ਚਰਨਾਂ ਵਿਚ) ਟਿੱਕ ਕੇ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਹਨ।

ਪਦ ਅਰਥ ਸੇ = ਉਹ ਬੰਦੇ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਾਚੁ ਕਮਾਵਹਿ = ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਹਨ। ਅਧਾਰਾ = ਆਸਰਾ। ਸਾਚੁ = ਸਦਾ-ਥਿਰ ਹਰਿ-ਨਾਮ।

SikhNet (Spanish)Sólo practican la Verdad a la Puerta del Señor, quienes se apoyan en el Uno Verdadero por medio el Guru.

ਮਨਮੁਖ ਦੂਜੈ ਭਰਮਿ ਭੁਲਾਏ; ਨਾ ਬੂਝਹਿ ਵੀਚਾਰਾ ॥੭॥

manamukh doojai bharam bhulaae; naa boojheh veechaaraa |7| Ang 1235

Sant Singh KhalsaThe self-willed manmukhs wander, lost in doubt and duality. They do not know how to contemplate the Lord. ||7||
Manmohan SinghThe egocentrics stray in the doubt of duality; they know not the Lord's meditation.
Manmohan Singh (Punjabi)ਮਨਮਤੀਏ ਦਵੈਤ-ਭਾਵ ਦੇ ਸੰਦੇਹ ਅੰਦਰ ਭੁਲੇ ਹੋਏ ਹਨ, ਉਹ ਸੁਆਮੀ ਦੇ ਸਿਮਰਨ ਨੂੰ ਨਹੀਂ ਜਾਣਦੇ।
Fareedkot Teekaਮਨਮੁਖ ਦ੍ਵੈਤ ਮੇਂ ਭਰਮ ਕਰ ਭੁਲਾਏ ਹੈਂ ਔਰ ਵਿਚਾਰ ਕਰ ਆਤਮ ਕੋ ਨਹੀਂ ਬੂਝਤੇ॥੭॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪਏ ਰਹਿੰਦੇ ਹਨ, ਉਹਨਾਂ ਨੂੰ (ਆਤਮਕ ਜੀਵਨ ਵਾਲੀ ਸਹੀ) ਵਿਚਾਰ ਨਹੀਂ ਸੁੱਝਦੀ ॥੭॥

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਭੁਲਾਏ = ਕੁਰਾਹੇ ਪਏ ਹੋਏ ॥੭॥

SikhNet (Spanish)Los ególatras son desviados por la idea del otro, sin llegar a conocer nada, ni meditar en la Verdad. (7)

ਆਪੇ ਗੁਰਮੁਖਿ. ਆਪੇ ਦੇਵੈ; ਆਪੇ ਕਰਿ ਕਰਿ ਵੇਖੈ ॥

aape guramukh. aape devai; aape kar kar vekhai | Ang 1235

Sant Singh KhalsaHe Himself is the Gurmukh, and He Himself gives; He Himself creates and beholds.
Manmohan SinghThe Lord Himself blesses with His meditation and creating the creation, Himself beholds it.
Manmohan Singh (Punjabi)ਪ੍ਰਭੂ ਆਪ ਮੁਖੀ ਗੁਰੂ ਹੈ, ਆਪ ਹੀ ਆਪਣਾ ਸਿਮਰਨ ਬਖਸ਼ਦਾ ਹੈ ਅਤੇ ਰਚਨਾ ਨੂੰ ਰਚ ਕੇ ਆਪ ਸਹਸੀ ਇਸ ਨੂੰ ਦੇਖਦਾ ਹੈ।
Fareedkot Teekaਆਪੇ (ਮੁਖਿ) ਰੂਪ ਗੁਰੂ ਹੋ ਕਰ ਜਗਿਆਸੀ ਕੋ ਆਪ ਹੀ ਉਪਦੇਸ਼ ਦੇਵੈ ਹੈ, ਆਪੇ ਰਚਨਾ ਕੋ ਕਰ ਕਰ ਦੇਖਤਾ ਹੈ॥
Prof. Sahib Singhਪ੍ਰਭੂ ਆਪ ਹੀ (ਜੀਵ ਨੂੰ) ਗੁਰੂ ਦੀ ਸਰਨ ਪਾ ਕੇ ਆਪ ਹੀ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ, ਆਪ ਹੀ (ਇਹ ਸਾਰਾ ਤਮਾਸ਼ਾ) ਕਰ ਕਰ ਕੇ ਵੇਖਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ। ਕਰਿ = ਕਰ ਕੇ। ਆਪੇ = ਆਪ ਹੀ।

SikhNet (Spanish)Dios Mismo es el Guru, Él de Sí Mismo ve todo y bendice todo.

ਨਾਨਕ. ਸੇ ਜਨ ਥਾਇ ਪਏ ਹੈ; ਜਿਨ ਕੀ ਪਤਿ ਪਾਵੈ ਲੇਖੈ ॥੮॥੩॥

naanak. se jan thaae pe hai; jin kee pat paavai lekhai |8|3| Ang 1235

Sant Singh KhalsaO Nanak, those humble beings are approved, whose honor the Lord Himself accepts. ||8||3||
Manmohan SinghNanak, those persons alone are approved, whose honour the Lord Himself accepts.
Manmohan Singh (Punjabi)ਨਾਨਕ, ਕੇਵਲ ਉਹ ਪੁਰਸ਼ ਹੀ ਪ੍ਰਮਾਣੀਕ ਹੁੰਦੇ ਹਨ, ਜਿਨ੍ਹਾਂ ਦੀ ਇਜ਼ਤ ਆਬਰੂ ਪ੍ਰਭੂ ਖੁਦ ਕਬੂਲ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਪੁਰਸ਼ ਥਾਇ ਪਏ ਅਰਥਾਤ ਪਰਵਾਣ ਭਏ ਹੈਂ, ਜਿਨ ਕੀ ਪਤ ਵਾਹਿਗੁਰੂ ਲੇਖੇ ਪਾਵਤਾ ਹੈ॥੮॥੩॥
Prof. Sahib Singhਹੇ ਨਾਨਕ! ਉਹ ਬੰਦੇ ਕਬੂਲ ਪੈਂਦੇ ਹਨ, ਜਿਨ੍ਹਾਂ ਦੀ ਇੱਜ਼ਤ ਆਪ ਹੀ ਰੱਖਦਾ ਹੈ ॥੮॥੩॥

ਪਦ ਅਰਥ ਥਾਇ ਪਏ = ਪਰਵਾਨ ਹੋ ਗਏ। ਪਤਿ = ਇੱਜ਼ਤ। ਪਾਵੈ ਲੇਖੈ = ਲੇਖੇ ਵਿਚ ਪਾਂਦਾ ਹੈ, ਕਬੂਲ ਕਰਦਾ ਹੈ ॥੮॥੩॥

SikhNet (Spanish)Dice Nanak, sólo son aprobados, aquéllos cuyo Honor es aprobado por el Señor. (8-3)
Answers quote the Granth verbatim with Ang citations. AI commentary is not Gurbani and not a religious ruling.