ੴ

ਸਿੱਖਬਾਣੀ · SikhBani

ਕਬੀਰ ਤਰਵਰ ਰੂਪੀ ਰਾਮੁ ਹੈ ਫਲ ਰੂਪੀ ਬੈਰਾਗੁ ॥

kabeer taravar roopee raam hai fal roopee bairaag
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1376 · 2 lines
Translations

ਕਬੀਰ. ਤਰਵਰ ਰੂਪੀ ਰਾਮੁ ਹੈ; ਫਲ ਰੂਪੀ ਬੈਰਾਗੁ ॥

kabeer. taravar roopee raam hai; fal roopee bairaag |

Sant Singh KhalsaKabeer, the Lord is the tree, and disillusionment with the world is the fruit.
Manmohan SinghKabir, the Lord is as a tree and the Lord's love is like its fruit.
Manmohan Singh (Punjabi)ਕਬੀਹਰ ਸੁਆਮੀ ਇਕ ਬਿਰਛ ਸਰੂਪ ਹੈ ਅਤੇ ਸੁਅਮੀ ਦਾ ਪਿਆਰ ਇਸ ਦੇ ਮੇਵੇ ਦੀ ਮਾਨੰਦ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਵੈਈਰਾਗ ਰੂਪੀ ਤੋ ਏਕ ਬ੍ਰਿਛ ਹੈ ਔਰ ਤਿਸ ਮੇਂ ਰਾਮ ਕੀ ਪ੍ਰਾਪਤੀ ਰੂਪੀ ਫਲ ਹੈ॥
Prof. Sahib Singhਹੇ ਕਬੀਰ! (ਵਿਕਾਰਾਂ ਦੀ ਤਪਸ਼ ਨਾਲ ਤਪ ਰਹੇ ਇਸ ਸੰਸਾਰ ਵਿਚ) ਪ੍ਰਭੂ ਦਾ ਨਾਮ ਇਕ ਸੋਹਣਾ ਰੁੱਖ ਹੈ।

ਪਦ ਅਰਥ ਤਰਵਰ = ਤਰ-ਵਰ, ਸੋਹਣਾ ਰੁੱਖ। ਤਰ = ਰੁੱਖ। ਬੈਰਾਗੁ = ਨਿਰਮੋਹਤਾ।

SikhNet (Spanish)Kabir, el Señor es el árbol y el desencanto con el mundo es la fruta,

ਛਾਇਆ ਰੂਪੀ ਸਾਧੁ ਹੈ; ਜਿਨਿ ਤਜਿਆ ਬਾਦੁ ਬਿਬਾਦੁ ॥੨੨੮॥

chhaaeaa roopee saadh hai; jin tajiaa baad bibaad |228|

Sant Singh KhalsaThe Holy man, who has abandoned useless arguments, is the shade of the tree. ||228||
Manmohan SinghThe saint, who has abandoned vain strifes, is like its shade.
Manmohan Singh (Punjabi)ਸੰਤ, ਜਿਸ ਨੇ ਬੇਫਾਇਦਾ ਬਖੇੜੇ ਛੱਡ ਦਿਤੇ ਹਨ, ਇਸਦੀ ਛਾਂ ਦੇ ਮਾਨੰਦ ਹੈ।
Fareedkot Teekaਜਿਨੋਂ ਸੰਤੋਂ ਨੇ ਸੰਸਾਰ ਕਾ (ਬਾਦੁ) ਵਿਅਰਥ (ਬਿਬਾਦੁ) ਝਗੜਾ ਤਿਆਗ ਦੀਆ ਹੈ, ਸੋ ਸ੍ਰੇਸ਼ਟ ਸੰਤ ਇਸ ਬ੍ਰਿਛ ਕੀ ਛਾਯਾ ਸਰੂਪ ਹੈਂ, ਭਾਵ ਸਾਂਤੀ ਰੂਪ ਭਏ ਹੈਂ॥੨੨੮॥
Prof. Sahib Singhਜਿਸ ਮਨੁੱਖ ਨੇ (ਆਪਣੇ ਅੰਦਰੋਂ ਇਹਨਾਂ ਵਿਕਾਰਾਂ ਦਾ) ਝਗੜਾ-ਝਾਂਜਾ ਮੁਕਾ ਦਿੱਤਾ ਹੈ ਉਹ ਗੁਰਮੁਖਿ ਇਸ ਰੁੱਖ ਦੀ, ਮਾਨੋ, ਛਾਂ ਹੈ। (ਜੋ ਭਾਗਾਂ ਵਾਲਾ ਬੰਦਾ ਉਸ ਤਪਸ਼ ਤੋਂ ਬਚਣ ਲਈ ਇਸ ਛਾਂ ਦਾ ਆਸਰਾ ਲੈਂਦਾ ਹੈ ਉਸ ਨੂੰ) ਵੈਰਾਗ-ਰੂਪ ਫਲ (ਹਾਸਲ ਹੁੰਦਾ) ਹੈ ॥੨੨੮॥

ਪਦ ਅਰਥ ਛਾਇਆ = ਛਾਂ। ਜਿਨਿ = ਜਿਸ (ਸਾਧ = ਗੁਰਮੁਖਿ) ਨੇ। ਬਾਦੁ ਬਿਬਾਦੁ = ਝਗੜਾ-ਝਾਂਜਾ, ਮਾਇਆ ਦਾ ਝੰਬੇਲਾ ॥੨੨੮॥

* ਨੋਟ: ਇਉਂ ਜਾਪਦਾ ਹੈ ਜਿਵੇਂ ਕਬੀਰ ਜੀ ਦੀਆਂ ਅੱਖਾਂ ਦੇ ਸਾਹਮਣੇ ਆਪਣੇ ਵਤਨ ਦੀ ਗਰਮੀ ਦੀ ਰੁੱਤ ਦਾ ਨਕਸ਼ਾ ਆਇਆ ਖਲੋਤਾ ਹੈ। ਤਪਸ਼ ਪੈ ਰਹੀ ਹੈ, ਇਕ ਮੁਸਾਫ਼ਿਰ ਦੂਰੋਂ ਇਕ ਸੋਹਣੇ ਸੰਘਣੀ ਛਾਂ ਵਾਲੇ ਰੁੱਖ ਅੰਬ ਨੂੰ ਵੇਖ ਕੇ ਉਸ ਦਾ ਆਸਰਾ ਆ ਲੈਂਦਾ ਹੈ। ਇਸ ਛਾਂ ਦਾ ਆਸਰਾ ਲਿਆਂ ਉਸ ਦੀ ਤਪਸ਼ ਭੀ ਮਿਟਦੀ ਹੈ ਤੇ ਉਸ ਨੂੰ ਰੁੱਖ ਤੋਂ ਪੱਕਾ ਫਲ ਭੀ ਮਿਲਦਾ ਹੈ ਜਿਸ ਨਾਲ ਉਹ ਆਪਣੀ ਭੁੱਖ ਭੀ ਦੂਰ ਕਰਦਾ ਹੈ। ਵਿਕਾਰਾਂ ਦੀ ਤਪਸ਼ ਨਾਲ ਤਪ ਰਹੇ ਇਸ ਜਗਤ ਵਿਚ ਪਰਮਾਤਮਾ ਦਾ ਨਾਮ ਮਾਨੋ, ਇਕ ਸੋਹਣਾ ਰੁੱਖ ਹੈ; ਗੁਰਮੁਖਿ ਸੰਤ-ਜਨ ਇਸ ਰੁੱਖ ਦੀ ਠੰਢੀ ਮਿੱਠੀ ਛਾਂ ਹਨ। ਜੋ ਮਨੁੱਖ ਗੁਰਮੁਖਿ ਦੀ ਸੰਗਤਿ ਕਰਦਾ ਹੈ, ਵਿਕਾਰਾਂ ਦੀ ਤਪਸ਼ ਤੋਂ ਬਚਣ ਲਈ ਗੁਰਮੁਖਿ ਦੀ ਸੰਗਤਿ ਦਾ ਸਹਾਰਾ ਲੈਂਦਾ ਹੈ, ਉਸ ਦੇ ਅੰਦਰ ਠੰਢ ਪੈ ਜਾਂਦੀ ਹੈ, ਤੇ ਉਸ ਨੂੰ ਵੈਰਾਗ ਦੀ ਦਾਤਿ ਮਿਲਦੀ ਹੈ ਜਿਸ ਦੀ ਬਰਕਤਿ ਨਾਲ ਉਹ ਮਾਇਆ ਵਲੋਂ ਰੱਜ ਜਾਂਦਾ ਹੈ। ਪਰ ਸਾਧੂ ਗੁਰਮੁਖਿ ਉਹ ਹੈ ਜਿਸ ਨੇ ਮਾਇਆ ਦੇ ਜੰਜਾਲ ਨੂੰ ਤਿਆਗਿਆ ਹੈ।

SikhNet (Spanish)el Santo, que ha abandonado los argumentos inútiles, es la sombra del árbol. (228)
Answers quote the Granth verbatim with Ang citations. AI commentary is not Gurbani and not a religious ruling.