ੴ

ਸਿੱਖਬਾਣੀ · SikhBani

Ang 1376

Sri Guru Granth Sahib · Salok Kabeer Jee · 19 shabads, 39 lines
Translations
Shabad Bhagat Kabir Ji Salok Kabeer Jee continued from Ang 1375

ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ॥੨੧੩॥

haath paau kar kaam sabh; cheet niranjan naal |213|

Sant Singh KhalsaWith your hands and feet, do all your work, but let your consciousness remain with the Immaculate Lord. ||213||
Manmohan SinghWith thine hands and feet, you may perform all Gobs, however, let thy mind be with the immaculate Lord.
Manmohan Singh (Punjabi)ਆਪਣੇ ਹੱਥਾਂ ਅਤੇ ਪੈਰਾਂ ਨਾਲ ਤੂੰ ਸਾਰੇ ਕਾਰ ਵਿਹਾਰ ਕਰ, ਪ੍ਰੰਤੂ ਆਪਣੇ ਮਨ ਨੂੰ ਤੂੰ ਪਵਿੱਤਰ ਪ੍ਰਭੂ ਦੇ ਨਾਲ ਰਖ "
Fareedkot Teekaਹਾਥੋਂ ਪੈਰੋਂ ਸੇ ਧਰਮ ਕੀ ਉਪਜੀਵਕਾ ਨਮਿਤ ਸੰਪੂਰਨ ਕੰਮ ਕਰ ਕੇ ਚਿਤ ਨਿਰੰਜਨ ਸੇ ਲਗਾਓ॥੨੧੩॥☬ਇਸ ਪ੍ਰਥਾਇ (ਆਨੀਲੇ ਕਾਗਦ) ਇਹ ਸਬਦ ਭੀ ਉਚਾਰਨ ਕੀਆ ਹੈ।
Prof. Sahib Singhਹੱਥ ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ, ਅਤੇ ਆਪਣਾ ਚਿਤ ਮਾਇਆ-ਰਹਿਤ ਪਰਮਾਤਮਾ ਨਾਲ ਜੋੜ ॥੨੧੩॥

ਪਦ ਅਰਥ ਪਾਉ = ਪੈਰ। ਕਾਮੁ ਸਭੁ = (ਘਰ ਦਾ) ਸਾਰਾ ਕੰਮ-ਕਾਜ। ਨਿਰੰਜਨ = ਅੰਜਨ-ਰਹਿਤ, ਜਿਸ ਉੱਤੇ ਮਾਇਆ ਦੀ ਕਾਲਖ ਅਸਰ ਨਹੀਂ ਕਰ ਸਕਦੀ ॥੨੧੩॥

* ਨੋਟ: 'ਮਹਲਾ ੫' ਦੇ ਸ਼ਲੋਕ ਸਿਰਫ਼ ਤਿੰਨ ਸਨ: ਨੰ: ੨੦੯, ੨੧੦, ੨੧੧। ਹੁਣ ਫਿਰ ਕਬੀਰ ਜੀ ਦੇ ਉਚਾਰੇ ਹੋਏ ਸ਼ਲੋਕ ਹਨ, ਕਿਉਂਕਿ ਇਹਨਾਂ ਦਾ ਸਿਰ-ਲੇਖ 'ਮਹਲਾ ੫' ਨਹੀਂ ਹੈ। ਇਹਨਾਂ ਸ਼ਲੋਕਾਂ ਵਿਚ ਕਬੀਰ ਜੀ ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦਾ ਜ਼ਿਕਰ ਕਰਦੇ ਹਨ। ਇਸ ਗੱਲ ਤੋਂ ਇਹ ਸਾਬਤ ਹੋਇਆ ਕਿ ਇਹ ਦੋਵੇਂ ਭਗਤ ਕਬੀਰ ਜੀ ਤੋਂ ਪਹਿਲਾਂ ਹੋਏ ਹਨ। ਨਾਮਦੇਵ ਜੀ ਬੰਬਈ ਪ੍ਰਾਂਤ ਦੇ ਜ਼ਿਲਾ ਸਤਾਰਾ ਦੇ ਰਹਿਣ ਵਾਲੇ ਸਨ, ਫਿਰ ਵੀ ਇਹ ਇਤਨੇ ਉੱਘੇ ਹੋ ਚੁਕੇ ਸਨ ਕਿ ਬਨਾਰਸ ਦੇ ਵਸਨੀਕ ਕਬੀਰ ਜੀ ਇਹਨਾਂ ਨੂੰ ਜਾਣਦੇ ਸਨ। ਕਬੀਰ ਜੀ ਇਹਨਾਂ ਸ਼ਲੋਕਾਂ ਵਿਚ ਨਾਮਦੇਵ ਅਤੇ ਤ੍ਰਿਲੋਚਨ ਦੀ ਆਪੋ ਵਿਚ ਹੋਈ ਗੱਲ-ਬਾਤ ਦਾ ਜ਼ਿਕਰ ਕਰਦੇ ਹਨ। ਇਹ ਸਾਰਾ ਖ਼ਿਆਲ ਉਹੀ ਹੈ ਜੋ ਨਾਮਦੇਵ ਜੀ ਨੇ ਆਪ ਰਾਮਕਲੀ ਰਾਗ ਦੇ ਸ਼ਬਦ ਵਿਚ ਦਿੱਤਾ ਹੈ। ਸਾਥੀਆਂ ਨਾਲ ਗੱਪਾਂ ਮਾਰਦੇ ਇਕ ਮੁੰਡੇ ਦਾ ਕਾਗ਼ਜ਼ ਦੀ ਗੁੱਡੀ ਉਡਾਣਾ, ਰਲ ਕੇ ਗੱਲਾਂ ਕਰਦੀਆਂ ਕੁੜੀਆਂ ਦਾ ਖੂਹ ਤੋਂ ਪਾਣੀ ਭਰ ਕੇ ਲਿਆਉਣਾ, ਗਾਈਆਂ ਦਾ ਵੱਛਿਆਂ ਤੋਂ ਜੁਦਾ ਹੋ ਕੇ ਬਾਹਰ ਘਾਹ ਚੁਗਣ ਜਾਣਾ, ਮਾਂ ਦਾ ਆਪਣੇ ਨਿੱਕੇ ਬੱਚੇ ਨੂੰ ਪੰਘੂੜੇ ਤੇ ਸੁਆ ਕੇ ਘਰ ਦੇ ਕੰਮ-ਕਾਜ ਵਿਚ ਲੱਗਣਾ-ਇਹ ਸਾਰੇ ਕੰਮ-ਕਾਰ ਹੁੰਦਿਆਂ ਹੋਇਆਂ ਭੀ ਮੁੰਡੇ ਦੀ ਸੁਰਤਿ ਗੁੱਡੀ ਵਿਚ, ਕੁੜੀਆਂ ਦੀ ਸੁਰਤਿ ਆਪੋ ਆਪਣੇ ਘੜੇ ਵਿਚ, ਹਰੇਕ ਗਾਂ ਦੀ ਸੁਰਤਿ ਆਪਣੇ ਵੱਛੇ ਵਿਚ, ਤੇ, ਮਾਂ ਦੀ ਸੁਰਤਿ ਬੱਚੇ ਵਿਚ ਹੁੰਦੀ ਹੈ। ਨਾਮਦੇਵ ਜੀ ਦੇ ਉਸ ਸ਼ਬਦ ਦਾ ਸੰਖੇਪ ਭਾਵ ਕਬੀਰ ਜੀ

SikhNet (Spanish)Con tus manos y tus pies realiza todo el trabajo, pero permite que tu Conciencia permanezca imbuida en el Señor Inmaculado. (213)

Open this shabad (4 lines, Angs 1375-1376) →

Shabad Guru Arjan Dev Ji Salok Kabeer Jee

ਮਹਲਾ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan Dev, Quinto Canal Divino.

ਕਬੀਰਾ. ਹਮਰਾ ਕੋ ਨਹੀ; ਹਮ. ਕਿਸ ਹੂ ਕੇ ਨਾਹਿ ॥

kabeeraa. hamaraa ko nahee; ham. kis hoo ke naeh |

Sant Singh KhalsaKabeer, no one belongs to me, and I belong to no one else.
Manmohan SinghKabir, no one is mine, nor belong I to any one.
Manmohan Singh (Punjabi)ਕਬੀਰ, ਮੇਰਾ ਕੋਈ ਨਹੀਂ, ਨਾਂ ਹੀ ਮੈਂ ਕਿਸੇ ਦਾ ਹਾਂ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਏਕ ਹਰੀ ਸੇ ਬਿਨਾਂ ਹਮ ਕਿਸੀ ਕੇ ਨਹੀਂ ਹੈਂ ਔਰ ਨਾ ਕੋਈ ਹਮਾਰਾ ਹੈ॥
Prof. Sahib Singhਹੇ ਕਬੀਰ! ਨਾਹ ਕੋਈ ਅਸਾਡਾ ਸਦਾ ਦਾ ਸਾਥੀ ਹੈ ਅਤੇ ਨਾਹ ਹੀ ਅਸੀਂ ਕਿਸੇ ਦੇ ਸਦਾ ਲਈ ਸਾਥੀ ਬਣ ਸਕਦੇ ਹਾਂ (ਬੇੜੀ ਦੇ ਪੂਰ ਦਾ ਮੇਲਾ ਹੈ)
SikhNet (Spanish)Kabir, nadie me pertenece y no le pertenezco a nadie,

ਜਿਨਿ ਇਹੁ ਰਚਨੁ ਰਚਾਇਆ; ਤਿਸ ਹੀ ਮਾਹਿ ਸਮਾਹਿ ॥੨੧੪॥

jin ihu rachan rachaaeaa; tis hee maeh samaeh |214|

Sant Singh KhalsaThe One who created the creation - into Him I shall be absorbed. ||214||
Manmohan SinghHe, who has created this creation; in Him am I merged.
Manmohan Singh (Punjabi)ਜਿਸਨੇ ਇਹ ਸ਼੍ਰਿਸ਼ਟੀ ਸਾਜੀ ਹੈ, ਉਸ ਅੰਦਰ ਹੀ ਮੈਂ ਲੀਨ ਹੋਇਆ ਹੋਇਆ ਹਾਂ।
Fareedkot Teekaਜਿਸ ਵਾਹਿਗੁਰੂ ਨੇ ਇਸ ਰਚਨ, ਭਾਵ ਜਗਤ ਕੋ (ਰਚਾਇਆ) ਉਤਪਤਿ ਕੀਆ ਹੈ, ਤਿਸੀ ਕੇ ਹੀ ਬੀਚ ਹਮ ਸਮਾਇ ਰਹੇ ਹੈਂ॥੨੧੪॥
Prof. Sahib Singh(ਤਾਂ ਤੇ) ਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ, ਅਸੀਂ ਤਾਂ ਉਸੇ ਦੀ ਯਾਦ ਵਿਚ ਟਿਕੇ ਰਹਿੰਦੇ ਹਾਂ ॥੨੧੪॥

* ਨੋਟ: ਇਹ ਸ਼ਲੋਕ ਭੀ ਸਤਿਗੁਰੂ ਅਰਜਨ ਸਾਹਿਬ ਜੀ ਦਾ ਹੈ, ਜਿਵੇਂ ਕਿ ਇਸ ਦੇ ਸਿਰ-ਲੇਖ 'ਮਹਲਾ ੫' ਤੋਂ ਸਾਫ਼ ਪਰਗਟ ਹੈ। ਕਬੀਰ ਜੀ ਦੇ ਸ਼ਲੋਕ ਨੰ: ੨੧੩ ਦੀ ਵਿਆਖਿਆ ਵਾਸਤੇ ਹੈ। ਜੋ ਉੱਤਰ ਨਾਮਦੇਵ ਜੀ ਨੇ ਤ੍ਰਿਲੋਚਨ ਜੀ ਨੂੰ ਦਿੱਤਾ ਸੀ, ਉਸ ਦਾ ਹਵਾਲਾ ਦੇ ਕੇ ਕਬੀਰ ਜੀ ਆਖਦੇ ਹਨ ਕਿ ਦੁਨੀਆ ਦੀ ਕਿਰਤ-ਕਾਰ ਨਹੀਂ ਛੱਡਣੀ, ਇਹ ਕਰਦਿਆਂ ਹੋਇਆਂ ਹੀ ਅਸਾਂ ਆਪਣਾ ਚਿੱਤ ਇਸ ਤੋਂ ਵੱਖਰਾ ਰੱਖਣਾ ਹੈ। ਇਸ ਸ਼ਲੋਕ ਨੰ: ੨੧੪ ਵਿਚ ਗੁਰੂ ਅਰਜਨ ਸਾਹਿਬ ਨੇ ਇਹ ਦੱਸਿਆ ਹੈ ਕਿ ਸਾਕਾਂ-ਅੰਗਾਂ ਵਿਚ ਰਹਿੰਦਿਆਂ ਤੇ ਮਾਇਆ ਵਿਚ ਵਰਤਦਿਆਂ ਹਰ ਵੇਲੇ ਇਹ ਚੇਤੇ ਰੱਖਣਾ ਹੈ ਕਿ ਇਹ ਸਭ ਕੁਝ ਇਥੇ ਸਿਰਫ਼ ਚਾਰ ਦਿਨ ਦੇ ਸਾਥੀ ਹਨ, ਅਸਲ ਸਾਥੀ ਪਰਮਾਤਮਾ ਦਾ ਨਾਮ ਹੈ ਤੇ ਕਿਰਤ-ਕਾਰ ਕਰਦਿਆਂ ਉਸ ਨੂੰ ਭੀ ਹਰ ਵੇਲੇ ਯਾਦ ਰੱਖਣਾ ਹੈ।

SikhNet (Spanish)Quien creó la Creación, sólo en Él me voy a absorber. (214)

Open this shabad →

Shabad Bhagat Kabir Ji Salok Kabeer Jee

ਕਬੀਰ. ਕੀਚੜਿ ਆਟਾ ਗਿਰਿ ਪਰਿਆ; ਕਿਛੂ. ਨ ਆਇਓ ਹਾਥ ॥

kabeer. keecharr aattaa gir pariaa; kichhoo. na aaeo haath |

Sant Singh KhalsaKabeer, the flour has fallen into the mud; nothing has come into my hands.
Manmohan SinghKabir, the flour has fallen into the mud and nothing has come into one's hand.
Manmohan Singh (Punjabi)ਕਬੀਰ, ਆਟਾ ਗਾਰੇ ਵਿੱਚ ਡਿਗ ਪਿਆ ਹੈ ਅਤੇ ਪ੍ਰਾਣੀ ਦੇ ਹੱਥ ਵਿੱਚ ਕੁਝ ਭੀ ਨਹੀਂ ਲੱਗਾ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਚਿਕੜ ਮੇਂ ਆਟਾ ਗਿਰ ਪੜਾ ਹੈ, ਭਾਵ ਯੇਹ ਸ੍ਵਾਸੋਂ ਕੋ ਵਿਸ਼ਿਅਹੁੰ ਮੇਂ ਲਗਾਇਆ ਹੈ। ਤਿਸੀ ਤੇ ਇਸ ਜੀਵ ਕੇ ਹਾਥ ਕੁਛ ਨਹੀਂ ਪ੍ਰਾਪਤ ਭਇਆ, ਭਾਵ ਸੁਖ ਪ੍ਰਾਪਤ ਨਹੀਂ ਹੂਆ ਹੈ॥
Prof. Sahib Singhਹੇ ਕਬੀਰ! (ਕੋਈ ਤੀਵੀਂ ਜੁ ਕਿਸੇ ਦੇ ਘਰੋਂ ਆਟਾ ਪੀਹ ਕੇ ਲਿਆਈ, ਆਪਣੇ ਘਰ ਆਉਂਦਿਆਂ ਰਾਹ ਵਿਚ ਉਹ) ਆਟਾ ਚਿੱਕੜ ਵਿਚ ਡਿੱਗ ਪਿਆ, ਉਸ (ਵਿਚਾਰੀ) ਦੇ ਹੱਥ-ਪੱਲੇ ਕੁਝ ਭੀ ਨਾਹ ਪਿਆ।
SikhNet (Spanish)Kabir, el harina ha caído al lodo, nada se quedó en mis manos, l

ਪੀਸਤ ਪੀਸਤ ਚਾਬਿਆ; ਸੋਈ ਨਿਬਹਿਆ ਸਾਥ ॥੨੧੫॥

peesat peesat chaabiaa; soee nibahiaa saath |215|

Sant Singh KhalsaThat which was eaten while it was being ground - that alone is of any use. ||215||
Manmohan SinghThat alone, which he chewed while it was being grounded avails the mortal.
Manmohan Singh (Punjabi)ਕੇਵਲ ਉਸੇ ਦਾ ਹੀ ਮੈਂ ਪੀਹਦਿਆਂ ਪੀਹਦਿਆਂ ਚੱਬ ਲਿਆ ਗਿਆ ਹੈ, ਪ੍ਰਾਣੀ ਨੂੰ ਲਾਭ ਹੈ।
Fareedkot Teekaਜੋ ਪੀਸਤੇ ਪੀਸਤੇ ਚਾਬ ਲੀਆ ਸੋਈ ਸਾਥ ਨਿਭਿਆ ਹੈ, ਭਾਵ ਯੇਹ ਜੋ ਸ੍ਵਾਸੋਂ ਕੇ ਹੋਤੇ ਹੋਤੇ ਭਜਨ ਕਰ ਲੀਆ ਸੋਈ ਅੰਤ ਕੋ ਸਹਾਇਕ ਹੋਤਾ ਭਇਆ॥੨੧੫॥
Prof. Sahib Singhਚੱਕੀ ਪੀਂਹਦਿਆਂ ਪੀਂਹਦਿਆਂ ਜਿਤਨੇ ਕੁ ਦਾਣੇ ਉਸ ਨੇ ਚੱਬ ਲਏ, ਬੱਸ! ਉਹੀ ਉਸ ਦੇ ਕੰਮ ਆਇਆ ॥੨੧੫॥

* ਨੋਟ: ਪਰਮਾਤਮਾ ਦਾ ਸਿਮਰਨ ਕਰਨ ਵਾਸਤੇ ਦਿਨ ਦੇ ਕਿਸੇ ਖ਼ਾਸ ਵੇਲੇ ਨੂੰ ਜਾਂ ਉਮਰ ਦੇ ਕਿਸੇ ਖ਼ਾਸ ਹਿੱਸੇ ਨੂੰ ਉਡੀਕਦੇ ਨਹੀਂ ਰਹਿਣਾ, ਸੁਭਾਉ ਐਸਾ ਬਣਾਈਏ ਕਿ ਹਰ ਵੇਲੇ ਹਰੇਕ ਕਿਰਤ-ਕਾਰ ਵਿਚ ਰੱਬ ਚੇਤੇ ਰਹੇ। ਜੇ ਸਾਰਾ ਦਿਨ ਕਾਰ-ਵਿਹਾਰ ਵਿਚ ਰੱਬ ਨੂੰ ਵਿਸਾਰ ਕੇ ਚੋਰ-ਬਜ਼ਾਰੀ, ਠੱਗੀ ਫ਼ਰੇਬ ਕਰਦੇ ਰਹੇ, ਤੇ ਸਵੇਰ ਵੇਲੇ ਮੰਦਰ ਗੁਰ-ਦੁਆਰੇ ਵਿਚ ਰਾਮ ਰਾਮ ਕਰ ਆਏ ਜਾਂ ਇਸ ਕਮਾਈ ਵਿਚੋਂ ਕੁਝ ਦਾਨ-ਪੁੰਨ ਕਰ ਦਿੱਤਾ, ਤਾਂ ਇਹ ਉੱਦਮ ਇਉਂ ਹੀ ਜਾਣੋ ਜਿਵੇਂ ਘੰਟਾ ਦੋ ਘੰਟੇ ਲਾ ਕੇ ਪੀਠਾ ਹੋਇਆ ਆਟਾ ਰਾਹ ਵਿਚ ਆਉਂਦਿਆਂ ਚਿੱਕੜ ਵਿਚ ਡਿੱਗ ਪਿਆ।

SikhNet (Spanish)o que fue comido mientras era molido fue lo único útil. (215)

Open this shabad →

Shabad Bhagat Kabir Ji Salok Kabeer Jee

ਕਬੀਰ. ਮਨੁ ਜਾਨੈ ਸਭ ਬਾਤ; ਜਾਨਤ ਹੀ ਅਉਗਨੁ ਕਰੈ ॥

kabeer. man jaanai sabh baat; jaanat hee aaugan karai |

Sant Singh KhalsaKabeer, the mortal knows everything, and knowing, he still makes mistakes.
Manmohan SinghKabir, man knows everything and knowingly commits he sins.
Manmohan Singh (Punjabi)ਕਬੀਰ, ਇਨਸਾਨ ਸਾਰਾ ਕੁਛ ਜਾਣਦਾ ਹੈ ਅਤੇ ਜਾਣਦਾ ਬੁਝਦਾ ਹੋਇਆ ਉਹ ਪਾਪ ਕਮਾਉਂਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਇਹ ਮਨ ਸਰਬ ਪਾਪ ਪੁੰਨ ਕੀ ਬਾਤ ਕੋ ਜਾਤਨਾ ਹੈ, ਪਰੰਤੂ ਜਾਨਤਾ ਹੂਆ ਹੀ ਔਗਣ ਕਰਤਾ ਹੈ॥
Prof. Sahib Singhਹੇ ਕਬੀਰ! (ਜੋ ਮਨੁੱਖ ਹਰ ਰੋਜ਼ ਧਰਮ = ਅਸਥਾਨ ਤੇ ਜਾ ਕੇ ਭਜਨ ਭਗਤੀ ਕਰਨ ਪਿਛੋਂ ਸਾਰਾ ਦਿਨ ਠੱਗੀ-ਫ਼ਰੇਬ ਦੀ ਕਿਰਤ-ਕਮਾਈ ਕਰਦਾ ਹੈ, ਉਹ ਇਸ ਗੱਲੋਂ ਨਾਵਾਕਿਫ਼ ਨਹੀਂ ਕਿ ਇਹ ਮਾੜੀ ਗੱਲ ਹੈ, ਉਸ ਦਾ) ਮਨ ਸਭ ਕੁਝ ਜਾਣਦਾ ਹੈ, ਪਰ ਉਹ ਜਾਣਦਾ ਹੋਇਆ ਭੀ (ਠੱਗੀ ਦੀ ਕਮਾਈ ਵਾਲਾ) ਪਾਪ ਕਰੀ ਜਾਂਦਾ ਹੈ।
SikhNet (Spanish)Kabir, el mortal lo sabe todo y aún sabiéndolo comete errores,

ਕਾਹੇ ਕੀ ਕੁਸਲਾਤ; ਹਾਥਿ ਦੀਪੁ. ਕੂਏ ਪਰੈ ॥੨੧੬॥

kaahe kee kusalaat; haath deep. kooe parai |216|

Sant Singh KhalsaWhat good is a lamp in one's hand, if he falls into the well? ||216||
Manmohan SinghWhat use is it to have a lamp in his hand, if the man still falls into a well?
Manmohan Singh (Punjabi)ਆਪਣੇ ਹੱਥ ਵਿੱਚ ਦੀਵਾ ਰਖਣ ਦਾ ਕੀ ਲਾਭ ਹੈ। ਜੇਕਰ ਆਦਮੀ ਨੇ ਫਿਰ ਵੀ ਖੂਹ ਵਿੱਚ ਹੀ ਡਿਗਣਾ ਹੈ?
Fareedkot Teekaਜੈਸੇ ਜਬ ਆਪ ਹਾਥ ਮੇਂ ਦੀਪਕ ਲੇ ਕਰ ਪੁਨਾ ਕੂਏ ਮੇਂ ਜਾਇ ਪੜੈ ਤਬ ਕਾਹਦੀ ਕੁਸਲ ਹੋਵੈ। ਤਿਸ ਪ੍ਰਕਾਰ ਇਸ ਜੀਵ ਕੀ ਕਲ੍ਯਾਨ ਕਿਸ ਪ੍ਰਕਾਰ ਹੋਵੈ ਜੋ ਬੇਦ ਸ਼ਾਸਤ੍ਰ ਪੜ ਕਰ ਭੀ ਬਿਕਾਰੀ ਰਹਾ ਹੈ॥੨੧੬॥
Prof. Sahib Singh(ਪਰਮਾਤਮਾ ਦੀ ਭਗਤੀ ਤਾਂ ਇਕ ਜਗਦਾ ਦੀਵਾ ਹੈ ਜਿਸ ਨੇ ਜ਼ਿੰਦਗੀ ਦੇ ਹਨੇਰੇ ਸਫ਼ਰ ਵਿਚ ਮਨੁੱਖ ਨੂੰ ਰਸਤਾ ਵਿਖਾਣਾ ਹੈ, ਵਿਕਾਰਾਂ ਦੇ ਖੂਹ-ਖਾਤੇ ਵਿਚ ਡਿੱਗਣੋਂ ਬਚਾਣਾ ਹੈ, ਪਰ) ਉਸ ਦੀਵੇ ਤੋਂ ਕੀਹ ਸੁਖ ਜੇ ਉਸ ਦੀਵੇ ਦੇ ਅਸਾਡੇ ਹੱਥ ਵਿਚ ਹੁੰਦਿਆਂ ਭੀ ਅਸੀਂ ਖੂਹ ਵਿਚ ਡਿੱਗ ਪਏ? ॥੨੧੬॥

ਪਦ ਅਰਥ ਕੁਸਲਾਤ = ਸੁਖ। ਹਾਥਿ ਦੀਪੁ = ਹੱਥਾਂ ਵਿਚ ਦੀਵਾ (ਹੋਵੇ)। ਕੂਏ = ਖੂਹ ਵਿਚ ॥੨੧੬॥

* ਨੋਟ: ਕਿਸੇ ਖ਼ਾਸ ਨਿਯਤ ਸਮੇਂ ਪੂਜਾ-ਪਾਠ ਕਰਕੇ ਸਾਰਾ ਦਿਨ ਠੱਗੀ-ਧੋਖੇ ਦੀ ਕਿਰਤ ਕਰਨੀ ਇਉਂ ਹੀ ਹੈ ਜਿਵੇਂ ਚੱਕੀ ਪੀਹ ਪੀਹ ਕੇ ਜੋੜਿਆ ਹੋਇਆ ਆਟਾ ਚਿੱਕੜ ਵਿਚ ਡਿੱਗ ਪਏ; ਜਾਂ; ਜਿਵੇਂ ਰਾਤ ਵੇਲੇ ਜਗਦਾ ਦੀਵਾ ਹੱਥ ਵਿਚ ਫੜਿਆ ਹੋਇਆ ਹੋਵੇ, ਦੀਵੇ ਦਾ ਚਾਨਣ ਹੁੰਦਿਆਂ ਭੀ ਮਨੁੱਖ ਕਿਸੇ ਖੂਹ ਵਿਚ ਜਾ ਡਿੱਗੇ। ਸਿਮਰਨ-ਭਜਨ ਦੇ ਨਾਲ ਨਾਲ ਹੱਕ ਦੀ ਕਿਰਤ-ਕਮਾਈ ਅੱਤ ਜ਼ਰੂਰੀ ਹੈ।

SikhNet (Spanish)¿de qué sirve una lámpara en las manos si uno de todas formas se cae al pozo? (216)

Open this shabad →

Shabad Bhagat Kabir Ji Salok Kabeer Jee

ਕਬੀਰ. ਲਾਗੀ ਪ੍ਰੀਤਿ ਸੁਜਾਨ ਸਿਉ; ਬਰਜੈ ਲੋਗੁ ਅਜਾਨੁ ॥

kabeer. laagee preet sujaan siau; barajai log ajaan |

Sant Singh KhalsaKabeer, I am in love with the All-knowing Lord; the ignorant ones try to hold me back.
Manmohan SinghKabir, I am in love with my Omniscient Lord. The ignorant ones restrain me.
Manmohan Singh (Punjabi)ਕਬੀਰ, ਮੇਰੀ ਪਿਰਹੜੀ ਸਵਰਗ ਸਾਈਂ ਨਾਲ ਪਈ ਹੋਈ ਹੈ। ਬੇਸਮਝ ਬੰਦੇ ਮੈਨੂੰ ਹੇੜਦੇ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: (ਸੁਜਾਨ) ਵਾਹਿਗੁਰੂ ਕੇ ਸਾਥ ਹਮਾਰੀ ਪ੍ਰੀਤ ਲਗੀ ਕੋ ਦੇਖ ਕਰ ਜੋ ਅਗ੍ਯਾਤ ਜੀਵ ਹੈ, ਸੋ ਵਰਜਤੇ ਹੈਂ॥
Prof. Sahib Singhਹੇ ਕਬੀਰ! (ਜੇ ਤੂੰ "ਚੀਤੁ ਨਿਰੰਜਨ ਨਾਲਿ" ਜੋੜੀ ਰੱਖਣਾ ਹੈ ਤਾਂ ਇਹ ਚੇਤਾ ਰੱਖ ਕਿ ਇਹ) ਮੂਰਖ ਜਗਤ (ਭਾਵ, ਸਾਕ-ਸੰਬੰਧੀਆਂ ਦਾ ਮੋਹ ਅਤੇ ਠੱਗੀ ਦੀ ਕਿਰਤ-ਕਾਰ) ਘਟ ਘਟ ਦੀ ਜਾਨਣ ਵਾਲੇ ਪਰਮਾਤਮਾ ਨਾਲ ਬਣੀ ਪ੍ਰੀਤ ਦੇ ਰਸਤੇ ਵਿਚ ਰੋਕ ਪਾਂਦਾ ਹੈ;

ਪਦ ਅਰਥ ਸੁਜਾਨ = ਸਿਆਣਾ, ਘਟ ਘਟ ਦੀ ਜਾਨਣ ਵਾਲਾ। ਲਾਗੀ = ਲੱਗੀ ਹੋਈ। ਅਜਾਨੁ = ਅੰਞਾਣ; ਬੇ-ਸਮਝ, ਮੂਰਖ।

SikhNet (Spanish)Kabir, estoy enamorado del Señor Omnisapiente, los ignorantes tratan de detenerme,

ਤਾ ਸਿਉ ਟੂਟੀ. ਕਿਉ ਬਨੈ; ਜਾ ਕੇ ਜੀਅ ਪਰਾਨ ॥੨੧੭॥

taa siau ttoottee. kiau banai; jaa ke jeea paraan |217|

Sant Singh KhalsaHow could I ever break with the One, who owns our soul and breath of life. ||217||
Manmohan SinghHow can I break with Him, with whom belong my soul and vital-breath?
Manmohan Singh (Punjabi)ਉਸ ਨਾਲ ਤੋੜ ਵਿਛੋੜ ਕਰਨੀ ਮੈਨੂੰ ਕਿਸ ਤਰ੍ਹਾਂ ਸੋਭਦੀ ਹੈ ਜਿਸ ਦੀ ਮਲਕੀਅਤ ਹਨ ਮੇਰੀ ਆਤਮਾ ਅਤੇ ਜਿੰਦ-ਜਾਨ?
Fareedkot Teekaਪਰੰਤੂ ਜਿਸ ਕੇ ਇਹ ਜੀਅ ਪ੍ਰਾਨ ਦੀਏ ਹੂਏ ਹੈਂ ਤਿਨ ਕੇ ਸਾਥ ਪ੍ਰੀਤੀ ਟੂਟੀ ਹੂਈ ਫਿਰ ਕੈਸੇ ਬਨਤੀ ਹੈ? ॥੨੧੭॥
Prof. Sahib Singh(ਅਤੇ ਇਸ ਧੋਖੇ ਵਿਚ ਆਇਆਂ ਘਾਟਾ ਹੀ ਘਾਟਾ ਹੈ, ਕਿਉਂਕਿ) ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ-ਜਾਨ ਹੈ ਉਸ ਨਾਲੋਂ ਵਿਛੜੀ ਹੋਈ (ਕਿਸੇ ਹਾਲਤ ਵਿਚ ਭੀ) ਇਹ ਸੋਹਣੀ ਨਹੀਂ ਲੱਗ ਸਕਦੀ (ਸੌਖੀ ਨਹੀਂ ਰਹਿ ਸਕਦੀ) ॥੨੧੭॥

ਪਦ ਅਰਥ ਤਾ ਸਿਉ = ਉਸ (ਸੁਜਾਨ ਪ੍ਰਭੂ) ਨਾਲੋਂ। ਕਿਉ ਬਨੈ = ਕਿਵੇਂ ਫੱਬੇ? ਕਿਵੇਂ ਸੋਹਣੀ ਲੱਗੇ? ਨਹੀਂ ਫੱਬਦੀ, ਸੋਹਣੀ ਨਹੀਂ ਲੱਗਦੀ। ਜੀਅ = ਜਿੰਦ। ਬਰਜੈ = ਵਰਜਦਾ ਹੈ, ਰੋਕ ਪਾਂਦਾ ਹੈ ॥੨੧੭॥

SikhNet (Spanish)¿Cómo podría dejar al Uno, Quien conoce nuestra Alma y nuestra respiración de vida? (217)

Open this shabad →

Shabad Bhagat Kabir Ji Salok Kabeer Jee

ਕਬੀਰ. ਕੋਠੇ ਮੰਡਪ ਹੇਤੁ ਕਰਿ; ਕਾਹੇ ਮਰਹੁ ਸਵਾਰਿ ॥

kabeer. kotthe manddap het kar; kaahe marahu savaar |

Sant Singh KhalsaKabeer, why kill yourself for your love of decorations of your home and mansion?
Manmohan SinghKabir, why harm thyself with excessive love and decoration of thine home and temples?
Manmohan Singh (Punjabi)ਕਬੀਰ, ਤੂੰ ਆਪਣੇ ਘਰਾਂ ਤੇ ਮੰਦਰਾਂ ਨੂੰ ਬਹੁਤਾ ਪਿਆਰ ਅਤੇ ਸ਼ਿੰਗਾਰ ਕੇ ਆਪਣੇ ਆਪ ਨੂੰ ਕਿਉਂ ਮਲੀਆਮੇਟ ਕਰਦਾ ਹੈ?
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਕੋਠੇ ਰਹਿਣੇ ਕੋ ਔ (ਮੰਡਪ) ਸਭਾ ਦੇ ਅਸਥਾਨ ਦੀਵਾਨਖਾਨੇ ਆਦੀ ਕਿਸ ਵਾਸਤੇ ਸਵਾਰ ਕਰ ਮਰਤੇ ਹੈਂ॥
Prof. Sahib Singh(ਜਿੰਦ-ਦਾਤੇ ਪ੍ਰਭੂ ਨਾਲੋਂ ਵਿਛੁੜੀ ਜਿੰਦ ਸੌਖੀ ਨਹੀਂ ਰਹਿ ਸਕਦੀ, 'ਤਾ ਸਿਉ ਟੂਟੀ ਕਿਉ ਬਨੈ'; ਤਾਂ ਤੇ) ਹੇ ਕਬੀਰ! (ਉਸ ਜਿੰਦ ਦਾਤੇ ਨੂੰ ਭੁਲਾ ਕੇ) ਘਰ ਮਹਲ-ਮਾੜੀਆਂ ਬੜੇ ਸ਼ੌਕ ਨਾਲ ਸਜਾ ਸਜਾ ਕੇ ਕਿਉਂ ਆਤਮਕ ਮੌਤੇ ਮਰ ਰਹੇ ਹੋ?

ਪਦ ਅਰਥ ਮੰਡਪ = ਸ਼ਾਮੀਆਨੇ, ਮਹਲ ਮਾੜੀਆਂ। ਹੇਤੁ ਕਰਿ = ਹਿਤ ਕਰ ਕੇ, ਸ਼ੋਕ ਨਾਲ। ਸਵਾਰਿ = ਸਜਾ ਸਜਾ ਕੇ। ਕਾਹੇ ਮਰਹੁ = ਕਿਉਂ ਆਤਮਕ ਮੌਤੇ ਮਰ ਰਹੇ ਹੋ?

SikhNet (Spanish)Kabir, ¿por qué matarte en tu fascinación por la decoración de tu hogar y tus mansiones?,

ਕਾਰਜੁ ਸਾਢੇ ਤੀਨਿ ਹਥ; ਘਨੀ ਤ ਪਉਨੇ ਚਾਰਿ ॥੨੧੮॥

kaaraj saadte teen hath; ghanee ta paune chaar |218|

Sant Singh KhalsaIn the end, only six feet, or a little more, shall be your lot. ||218||
Manmohan SinghThree and a halt or at the most three and three quarters cubes of land shall be of avail unto thee.
Manmohan Singh (Punjabi)ਸਾਢੇ ਤਿੰਨ, ਜਾਂ ਵਧ ਤੋਂ ਵਧ ਪੋਣੇ ਚਾਰ ਹੱਥ ਭੁਇ ਤੇਰੇ ਕੰਮ ਆਉਗੀ।
Fareedkot Teekaਕਿਉਂ ਕਿ ਤੇਰੇ ਕਾਮ ਕੋ ਤੋ ਸਾਢੇ ਤੀਨ ਹਾਥ ਹੀ ਧਰਤੀ ਚਾਹੀਤੀ ਹੈ ਔਰ ਜੇਕਰ ਸਿਰਾਣਾ ਆਦੀ ਰਖਨੇ ਵਾਸਤੇ ਬਹੁਤੀ ਚਾਹੀਏ ਤੋ ਪੌਣੇ ਚਾਰ ਹਾਥ ਬਹੁਤ ਹੈ॥੨੧੮॥
Prof. Sahib Singhਤੁਹਾਡੀ ਆਪਣੀ ਲੋੜ ਤਾਂ ਸਾਢੇ ਤਿੰਨ ਹੱਥ ਜ਼ਮੀਨ ਨਾਲ ਪੂਰੀ ਹੋ ਰਹੀ ਹੈ (ਕਿਉਂਕਿ ਹਰ ਰੋਜ਼ ਸੌਣ ਵੇਲੇ ਆਪਣੇ ਕੱਦ ਅਨੁਸਾਰ ਤੁਸੀਂ ਇਤਨੀ ਕੁ ਹੀ ਵਰਤਦੇ ਹੋ), ਪਰ ਜੇ (ਤੁਹਾਡਾ ਕੱਦ ਕੁਝ ਲੰਮਾ ਹੈ, ਜੇ) ਤੁਹਾਨੂੰ ਕੁਝ ਵਧੀਕ ਜ਼ਮੀਨ ਦੀ ਲੋੜ ਪੈਂਦੀ ਹੈ ਤਾਂ ਪੌਣੇ ਚਾਰ ਹੱਥ ਵਰਤ ਲੈਂਦੇ ਹੋਵੋਗੇ ॥੨੧੮॥

ਪਦ ਅਰਥ ਕਾਰਜੁ = ਕੰਮ, ਮਤਲਬ, ਲੋੜ। ਘਨੀ = ਵਧੀਕ। ਤ = ਤਾਂ ॥੨੧੮॥

* ਨੋਟ: ਰੋਜ਼ਾਨਾ ਜੀਵਨ ਦੇ ਧਰਮ ਨੂੰ ਬਦੋ-ਬਦੀ ਕਿਸੇ ਅਗਾਂਹ ਆਉਣ ਵਾਲੇ ਸਮੇ ਦਾ ਧਰਮ ਬਣਾਈ ਜਾਣ ਨਾਲ ਮੌਜੂਦਾ ਜੀਵਨ ਵਿਚ ਧਰਮ ਦਾ ਪ੍ਰਭਾਵ ਸਗੋਂ ਕੱਸਾ ਹੁੰਦਾ ਜਾਂਦਾ ਹੈ। ਕਬੀਰ ਜੀ ਹਿੰਦੂ ਸਨ। ਮਰਨ ਤੇ ਹਿੰਦੂ ਦੀ ਲੋਥ ਸਾੜੀ ਜਾਂਦੀ ਹੈ, ਜੋ ਦੋ ਤਿੰਨ ਘੰਟਿਆਂ ਵਿਚ ਹੀ ਸੜ ਕੇ ਸੁਆਹ ਹੋ ਜਾਂਦੀ ਹੈ। ਸਾਢੇ ਤਿੰਨ ਹੱਥ ਤਾਂ ਕਿਤੇ ਰਹੇ, ਮਸਾਣਾਂ ਵਿਚ ਉਸ ਲਈ ਇਕ ਚੱਪਾ ਥਾਂ ਭੀ ਨਹੀਂ ਰਹਿ ਜਾਂਦੀ। ਸੋ, ਕਬੀਰ ਜੀ ਮਰਨ ਤੋਂ ਪਿਛੋਂ ਦੀਆਂ ਗੱਲਾਂ ਨਹੀਂ ਦੱਸ ਰਹੇ। ਪਰ ਅਸਾਡੇ ਟੀਕਾਕਾਰਾਂ ਨੇ ਸਾਢੇ ਤਿੰਨ ਹੱਥ ਜ਼ਮੀਨ ਦਾ ਸੰਬੰਧ ਮਨੁੱਖ ਦੇ ਮਰਨ ਨਾਲ ਹੀ ਜੋੜਿਆ ਹੈ, ਜੋ ਗ਼ਲਤ ਹੈ।

SikhNet (Spanish)al final sólo seis pies o un poco más, será tu lote. (218)

Open this shabad →

Shabad Bhagat Kabir Ji Salok Kabeer Jee

ਕਬੀਰ. ਜੋ ਮੈ ਚਿਤਵਉ, ਨਾ ਕਰੈ; ਕਿਆ ਮੇਰੇ ਚਿਤਵੇ ਹੋਇ ॥

kabeer. jo mai chitvau, naa karai; kiaa mere chitave hoe |

Sant Singh KhalsaKabeer, whatever I wish for does not happen. What can I accomplish by merely thinking?
Manmohan SinghKabir, the Lord does not do according to my desire. What can be achieved by my desiring?
Manmohan Singh (Punjabi)ਕਬੀਰ, ਜਿਹੜਾ ਕੁਛ ਮੈਂ ਚਾਹੁੰਦਾ ਹਾਂ ਪ੍ਰਭੂ ਉਹ ਕਰਦਾ ਹੀ ਨਹੀਂ। ਮੇਰੇ ਖਿਆਲ ਕਰਨ ਨਾਲ ਕੀ ਹੋ ਸਕਦਾ ਹੈ?
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੋ ਮੈਂ ਚਿਤਵਤਾ ਹੂੰ ਸੋ ਹਰੀ ਨਹੀਂ ਕਰਤਾ ਹੈ, ਤਬ ਮੇਰੇ ਚਿਤਵਨੇ ਸੇ ਕਿਆ ਹੋਤਾ ਹੈ?
Prof. Sahib Singhਹੇ ਕਬੀਰ! ("ਚੀਤੁ ਨਿਰੰਜਨ ਨਾਲਿ" ਰੱਖਣ ਦੇ ਥਾਂ ਤੂੰ ਸਾਰਾ ਦਿਨ ਮਾਇਆ ਦੀਆਂ ਹੀ ਸੋਚਾਂ ਸੋਚਦਾ ਰਹਿੰਦਾ ਹੈਂ, ਪਰ ਤੇਰੇ) ਮੇਰੇ ਸੋਚਾਂ ਸੋਚਣ ਨਾਲ ਕੁੱਝ ਨਹੀਂ ਬਣਦਾ; ਪਰਮਾਤਮਾ ਉਹ ਕੁਝ ਨਹੀਂ ਕਰਦਾ ਜੋ ਮੈਂ ਸੋਚਦਾ ਹਾਂ (ਭਾਵ, ਜੋ ਅਸੀਂ ਸੋਚਦੇ ਰਹਿੰਦੇ ਹਾਂ)।
SikhNet (Spanish)Kabir, lo que deseo no ocurre, ¿Qué puedo lograr si sólo lo pienso?,

ਅਪਨਾ ਚਿਤਵਿਆ ਹਰਿ ਕਰੈ; ਜੋ ਮੇਰੇ ਚਿਤਿ. ਨ ਹੋਇ ॥੨੧੯॥

apanaa chitaviaa har karai; jo mere chit. na hoe |219|

Sant Singh KhalsaThe Lord does whatever He wishes; it is not up to me at all. ||219||
Manmohan SinghThe God does what He Himself desires (as per His will) and not according to what is on my mind.
Manmohan Singh (Punjabi)ਵਾਹਿਗੁਰੂ ਉਹ ਕੁਛ ਕਰਦਾ ਹੈ ਜੋ ਉਹ ਖੁਦ ਚਾਹੁੰਦਾ ਹੈ ਉਹ ਮੇਰੇ ਮਨ ਅੰਦਰ ਭੀ ਨਹੀਂ ਹੁੰਦਾ।
Fareedkot Teekaਕਿਉਂ ਕਿ ਜੋ ਮੇਰੇ ਚਿਤ ਮੇਂ ਨਹੀਂ ਹੋਤਾ, ਸੋ ਹਰੀ ਅਪਨਾ ਚਿਤਵਿਆ ਹੀ ਕਰਤਾ ਹੈ॥੨੧੯॥
Prof. Sahib Singhਪ੍ਰਭੂ ਉਹ ਕੁਝ ਕਰਦਾ ਹੈ ਜੋ ਉਹ ਆਪ ਸੋਚਦਾ ਹੈ, ਤੇ ਜੋ ਕੁਝ ਉਹ ਪਰਮਾਤਮਾ ਸੋਚਦਾ ਹੈ ਉਹ ਅਸਾਡੇ ਚਿੱਤ-ਚੇਤੇ ਭੀ ਨਹੀਂ ਹੁੰਦਾ ॥੨੧੯॥
SikhNet (Spanish)el Señor hace lo que Él desea, y no depende de mí para nada. (219)

Open this shabad →

Shabad Guru Amardas Ji Salok Kabeer Jee

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਚਿੰਤਾ ਭਿ ਆਪਿ ਕਰਾਇਸੀ; ਅਚਿੰਤੁ ਭਿ ਆਪੇ ਦੇਇ ॥

chintaa bhi aap karaaeisee; achint bhi aape dee |

Sant Singh KhalsaGod Himself makes the mortals anxious, and He Himself takes the anxiety away.
Manmohan SinghGod Himself produced anxiety in man and Himself frees him from anxiety.
Manmohan Singh (Punjabi)ਵਾਹਿਗੁਰੂ ਖੁਦ ਬੰਦੇ ਨੂੰ ਫਿਕਰ ਚਿੰਤਾ ਲਾਉਂਦਾ ਹੈ ਅਤੇ ਖੁਦ ਹੀ ਉਸ ਨੂੰ ਬੇਫਿਕਰ ਕਰਦਾ ਹੈ।
Fareedkot Teekaਸੋ ਵਾਹਿਗੁਰੂ ਚਿੰਤਾ ਭੀ ਆਪੇ ਹੀ ਕਰਾਵਤਾ ਹੈ ਔ ਅਚਿੰਤਤਾ ਭੀ ਆਪ ਹੀ ਦੇਤਾ ਹੈ॥
Prof. Sahib Singhਹੇ ਕਬੀਰ! (ਜੀਵਾਂ ਦੇ ਕੀਹ ਵੱਸ?) ਪ੍ਰਭੂ ਆਪ ਹੀ ਜੀਵਾਂ ਦੇ ਮਨ ਵਿਚ ਦੁਨੀਆ ਦੇ ਫ਼ਿਕਰ-ਸੋਚਾਂ ਪੈਦਾ ਕਰਦਾ ਹੈ, ਉਹ ਅਵਸਥਾ ਭੀ ਪ੍ਰਭੂ ਆਪ ਹੀ ਬਖ਼ਸ਼ਦਾ ਹੈ ਜਦੋਂ ਮਨੁੱਖ ਇਹਨਾਂ ਫ਼ਿਕਰ-ਸੋਚਾਂ ਤੋਂ ਰਹਿਤ ਹੋ ਜਾਂਦਾ ਹੈ।
SikhNet (Spanish)Dios Mismo produce ansiedad en los mortales y Él Mismo se las quita.

ਨਾਨਕ. ਸੋ ਸਾਲਾਹੀਐ; ਜਿ ਸਭਨਾ ਸਾਰ ਕਰੇਇ ॥੨੨੦॥

naanak. so saalaaheeai; ji sabhanaa saar karee |220|

Sant Singh KhalsaO Nanak, praise the One, who takes care of all. ||220||
Manmohan SinghNanak, praise thou Him, who takes care of all.
Manmohan Singh (Punjabi)ਨਾਨਕ ਤੂੰ ਉਸ ਦੀ ਮਹਿਮਾ ਕਰ, ਜੋ ਸਾਰਿਆਂ ਦੀ ਸੰਭਾਲ ਕਰਦਾ ਹੈ।
Fareedkot Teekaਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਉਚਾਰਨ ਕਰਤੇ ਹੈਂ: ਤਾਂ ਤੇ ਹੇ ਭਾਈ! ਜੋ ਸੰਪੂਰਨ ਜੀਵੋਂ ਕੀ (ਸਾਰ) ਖਬਰ ਲੇ ਕਰ ਪਾਲਨਾ ਕਰਤਾ ਹੈ, ਸੋਈ ਅਕਾਲਪੁਰਖ ਸਦਾ ਸਲਾਹਣਾ ਕਰੀਐ॥੨੨੦॥
Prof. Sahib Singhਹੇ ਨਾਨਕ! ਜੋ ਪ੍ਰਭੂ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਉਸੇ ਦੇ ਗੁਣ ਗਾਣੇ ਚਾਹੀਦੇ ਹਨ (ਭਾਵ ਪ੍ਰਭੂ ਅੱਗੇ ਹੀ ਅਰਦਾਸ ਕਰ ਕੇ ਦੁਨੀਆ ਦੇ ਫ਼ਿਕਰ-ਸੋਚਾਂ ਤੋਂ ਬਚੇ ਰਹਿਣ ਦੀ ਦਾਤ ਮੰਗੀਏ) ॥੨੨੦॥

* ਨੋਟ: ਇਸ ਸ਼ਲੋਕ ਦਾ ਸਿਰਲੇਖ ਹੈ "ਮ: ੩" ਇਹ ਗੁਰੂ ਅਮਰਦਾਸ ਜੀ ਦਾ ਲਿਖਿਆ ਹੋਇਆ ਹੈ। ਉਪਰਲੇ ਸ਼ਲੋਕ ਨਾਲ ਰਲਾ ਕੇ ਪੜ੍ਹੋ; ਸਾਫ਼ ਦਿੱਸਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਕਬੀਰ ਜੀ ਦੇ ਸ਼ਲੋਕ ਨੰ: ੨੧੯ ਦੇ ਸੰਬੰਧ ਵਿਚ ਇਹ ਸ਼ਲੋਕ ਉਚਾਰਿਆ ਹੈ। ਸੋ, ਕਬੀਰ ਜੀ ਦੇ ਸ਼ਲੋਕ ਗੁਰੂ ਅਮਰਦਾਸ ਜੀ ਦੇ ਪਾਸ ਮੌਜੂਦ ਸਨ। ਇਹ ਸਾਖੀ ਗ਼ਲਤ ਹੈ ਕਿ ਭਗਤਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਇਕੱਠੀ ਕੀਤੀ ਸੀ।

SikhNet (Spanish)Oh dice Nanak, alaba a Quien cuida de todos. (220)

Open this shabad →

Shabad Guru Arjan Dev Ji Salok Kabeer Jee

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan Dev, Quinto Canal Divino.

ਕਬੀਰ. ਰਾਮੁ ਨ ਚੇਤਿਓ; ਫਿਰਿਆ ਲਾਲਚ ਮਾਹਿ ॥

kabeer. raam na chetio; firiaa laalach maeh |

Sant Singh KhalsaKabeer, the mortal does not remember the Lord; he wanders around, engrossed in greed.
Manmohan SinghKabir, man contemplates not his Lord and wanders about engrossed in greed.
Manmohan Singh (Punjabi)ਕਬੀਰ, ਬੰਦਾ ਆਪਣੇ ਸੁਆਮੀ ਦਾ ਸਿਮਰਨ ਨਹੀਂ ਕਰਦਾ ਅਤੇ ਲੋਭ ਅੰਦਰ ਖਚਤ ਹੋਇਆ ਫਿਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਬੀਰ ਜੀ ਦ੍ਵਾਰੇ ਕਹਿਤੇ ਹੈਂ: ਇਸ ਜੀਵ ਨੇ ਰਾਮ ਕੋ ਸਿਮਰਨ ਨਹੀਂ ਕੀਆ ਹੈ ਔਰ ਮਾਯਾ ਕੇ ਲਾਲਚ ਮੇਂ ਲਗ ਕਰ ਧੰਧਿਓਂ ਮੇਂ ਫਿਰਤਾ ਰਿਹਾ ਹੈ॥
Prof. Sahib Singhਹੇ ਕਬੀਰ! ਜੋ ਮਨੁੱਖ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ (ਸਿਮਰਨ ਨਾਹ ਕਰਨ ਦਾ ਨਤੀਜਾ ਹੀ ਇਹ ਨਿਕਲਦਾ ਹੈ ਕਿ ਉਹ ਦੁਨੀਆ ਦੀਆਂ ਸੋਚਾਂ ਸੋਚਦਾ ਹੈ, ਤੇ ਦੁਨੀਆ ਦੇ) ਲਾਲਚ ਵਿਚ ਭਟਕਦਾ ਫਿਰਦਾ ਹੈ।
SikhNet (Spanish)Kabir, el mortal no recuerda al Señor, él vaga envuelto en su avaricia,

ਪਾਪ ਕਰੰਤਾ ਮਰਿ ਗਇਆ; ਅਉਧ ਪੁਨੀ ਖਿਨ ਮਾਹਿ ॥੨੨੧॥

paap karantaa mar geaa; aaudh punee khin maeh |221|

Sant Singh KhalsaCommitting sins, he dies, and his life ends in an instant. ||221||
Manmohan SinghHe dies committing sins and his life comes to and end in a moment.
Manmohan Singh (Punjabi)ਉਹ ਕਸਮਲ ਕਮਾਉਂਦਾ ਹੋਇਆ ਮਰ ਜਾਂਦਾ ਹੈ ਅਤੇ ਉਸਦੀ ਜਿੰਦਗੀ ਇਕ ਮੁਹਤ ਵਿੱਚ ਖਤਮ ਹੋ ਜਾਂਦੀ ਹੈ।
Fareedkot Teekaਜਬ ਆਰਬਲਾ ਪੂਰਨ ਭਈ, ਪਾਪੋਂ ਕੋ ਕਰਤਾ ਹੂਆ ਖਿਨ ਮਾਤ੍ਰ ਮੇਂ ਹੀ ਮਰ ਜਾਤਾ ਭਯਾ॥੨੨੧॥
Prof. Sahib Singhਪਾਪ ਕਰਦਿਆਂ ਕਰਦਿਆਂ ਉਹ (ਭਾਗ-ਹੀਣ) ਆਤਮਕ ਮੌਤੇ ਮਰ ਜਾਂਦਾ ਹੈ (ਉਸ ਦੇ ਅੰਦਰੋਂ ਉੱਚਾ ਆਤਮਕ ਜੀਵਨ ਮੁੱਕ ਜਾਂਦਾ ਹੈ), ਅਤੇ ਉਹ ਵਿਕਾਰਾਂ ਵਿਚ ਰੱਜਦਾ ਭੀ ਨਹੀਂ ਕਿ ਅਚਨਚੇਤ ਉਮਰ ਮੁੱਕ ਜਾਂਦੀ ਹੈ ॥੨੨੧॥

ਪਦ ਅਰਥ ਮਰਿ ਗਇਆ = ਆਤਮਕ ਮੌਤੇ ਮਰ ਜਾਂਦਾ ਹੈ, ਜੀਵਨ ਵਿਚ ਗੁਣਾਂ ਦਾ ਅਭਾਵ ਹੀ ਹੋ ਜਾਂਦਾ ਹੈ। ਅਉਧ = ਉਮਰ। ਪੁਨੀ = ਪੁੱਗ ਜਾਂਦੀ ਹੈ, ਮੁੱਕ ਜਾਂਦੀ ਹੈ। ਖਿਨ ਮਾਹਿ = ਅੱਖ ਦੇ ਫੋਰ ਵਿਚ, ਅਚਨਚੇਤ ਹੀ, ਅੱਗੇ ਵਿਕਾਰਾਂ ਵਿਚ ਚਿੱਤ ਰੱਜਦਾ ਹੀ ਨਹੀਂ ਕਿ ਅਚਨਚੇਤ ॥੨੨੧॥

* ਨੋਟ: ਇਹ ਸ਼ਲੋਕ ਗੁਰੂ ਅਰਜਨ ਸਾਹਿਬ ਦਾ ਹੈ, ਇਸ ਦਾ ਸੰਬੰਧ ਭੀ ਕਬੀਰ ਜੀ ਦੇ ਸ਼ਲੋਕ ਨੰ: ੨੧੯ ਨਾਲ ਹੈ।

SikhNet (Spanish)cometiendo error tras error muere y su vida termina en un instante. (221)

Open this shabad →

Shabad Bhagat Kabir Ji Salok Kabeer Jee

ਕਬੀਰ. ਕਾਇਆ ਕਾਚੀ ਕਾਰਵੀ; ਕੇਵਲ ਕਾਚੀ ਧਾਤੁ ॥

kabeer. kaaeaa kaachee kaaravee; keval kaachee dhaat |

Sant Singh KhalsaKabeer, the body is like a clay vessel or a brittle metal pot.
Manmohan SinghKabir, the body is an earthen vessel or only a frail metal.
Manmohan Singh (Punjabi)ਕਬੀਰ, ਦੇਹ ਮਿੱਟੀ ਦੀ ਤੌੜੀ ਹੈ ਯਾ ਸਿਰਫ ਇਕ ਕਮਜੋਰ ਧਾਤੂ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਇਹ ਕਚੀ ਕਾਯਾਂ ਕੇਵਲ (ਧਾਤੁ) ਮਾਯਕ ਹੋਨੇ ਕਰ ਕਚੀ (ਕਾਰਵੀ) ਕੋਰੀ ਹੈ॥
Prof. Sahib Singhਹੇ ਕਬੀਰ! ਇਹ ਸਰੀਰ ਕੱਚਾ ਲੋਟਾ (ਸਮਝ ਲੈ), ਇਸ ਦਾ ਅਸਲਾ ਨਿਰੋਲ ਕੱਚੀ ਮਿੱਟੀ (ਮਿਥ ਲੈ)।

ਪਦ ਅਰਥ ਕਾਰਵੀ = ਕਰਵਾ, ਛੋਟਾ ਜਿਹਾ ਲੋਟਾ, ਕੁੱਜਾ। ਕੇਵਲ = ਨਿਰੋਲ। ਧਾਤੁ = ਅਸਲਾ।

SikhNet (Spanish)Kabir, el cuerpo es como una vasija de barro, si deseas conservarlo a salvo,

ਸਾਬਤੁ ਰਖਹਿ. ਤ ਰਾਮ ਭਜੁ; ਨਾਹਿ ਤ ਬਿਨਠੀ ਬਾਤ ॥੨੨੨॥

saabat rakheh. ta raam bhaj; naeh ta binatthee baat |222|

Sant Singh KhalsaIf you wish to keep it safe and sound, then vibrate and meditate on the Lord; otherwise, the thing shall break. ||222||
Manmohan SinghIf thou wish to keep it whole then remember thou thy Lord, otherwise this thing shall perish.
Manmohan Singh (Punjabi)ਜੇਕਰ ਤੂੰ ਇਸ ਨੂੰ ਸਹੀ ਸਲਾਮਤ ਰਖਣਾ ਚਾਹੁੰਦਾ ਹੈ ਤਾਂ ਤੂੰ ਆਪਣੇ ਸੁਆਮੀ ਨੂੰ ਸਿਮਰ ਨਹੀਂ ਤਾਂ ਇਹ ਚੀਜ ਨਾਸ ਹੋ ਜਾਉਗੀ।
Fareedkot Teekaਹੇ ਭਾਈ! ਜੇਕਰ ਇਸ ਕੋ ਸਾਬਤ ਰਖਣਾ ਅਰਥਾਤ ਸਫਲ ਕਰਨਾ ਹੈ, ਤੋ ਰਾਮ ਕੋ ਸਿਮਰ, ਨਹੀਂ ਤੋ ਇਹ (ਬਾਤ) ਵਿਅਰਥ ਹੀ ਬਿਨਸ ਜਾਵੇਗੀ॥੨੨੨॥
Prof. Sahib Singhਜੇ ਤੂੰ ਇਸ ਨੂੰ (ਬਾਹਰਲੇ ਭੈੜੇ ਅਸਰਾਂ ਤੋਂ) ਪਵ੍ਰਿਤ ਰੱਖਣਾ ਲੋੜਦਾ ਹੈਂ ਤਾਂ ਪਰਮਾਤਮਾ ਦਾ ਨਾਮ ਸਿਮਰ, ਨਹੀਂ ਤਾਂ (ਮਨੁੱਖਾ ਜਨਮ ਦੀ ਇਹ) ਖੇਡ ਵਿਗੜੀ ਹੀ ਜਾਣ ਲੈ (ਭਾਵ, ਜ਼ਰੂਰ ਵਿਗੜ ਜਾਇਗੀ) ॥੨੨੨॥

ਪਦ ਅਰਥ ਸਾਬਤੁ = (ਵੇਖੋ ਸਲੋਕ ਨੰ: ੧੮੫ = 'ਜਾ ਕੀ ਦਿਲ ਸਾਬਤਿ ਨਹੀ'। 'ਸਾਬਤਿ' ਦਾ ਅਰਥ ਹੈ ਪਾਕੀਜ਼ਗੀ, ਪਵਿਤ੍ਰਤਾ) ਪਵ੍ਰਿਤ, ਪਾਕੀਜ਼ਾ। ਰਖਹਿ = ਜੇ ਤੂੰ ਰੱਖਣਾ ਚਾਹੇਂ। ਭਜੁ = ਸਿਮਰ। ਬਿਨਠੀ = ਵਿਗੜੀ, ਨਾਸ ਹੋਈ। ਬਾਤ = ਗੱਲ ॥੨੨੨॥

* ਨੋਟ: ਪਿੱਤਲ ਕੈਂਹ ਆਦਿਕ ਦੇ ਭਾਂਡੇ ਵਿਚ ਕੋਈ ਚੀਜ਼ ਪਾ ਰੱਖੀਏ ਤਾਂ ਉਸ ਚੀਜ਼ ਦਾ ਅਸਰ ਭਾਂਡੇ ਦੇ ਪਿੱਤਲ ਕੈਂਹ ਆਦਿਕ ਵਿਚ ਨਹੀਂ ਜਾ ਸਕਦਾ। ਪਰ ਜੇ ਕੱਚੀ ਮਿੱਟੀ ਦਾ ਬਰਤਨ ਹੋਵੇ, ਉਸ ਵਿਚ ਰੱਖੀ ਚੀਜ਼ ਦੀ ਸੁਗੰਧ ਦੁਰਗੰਧ ਮਿੱਟੀ ਵਿਚ ਆਪਣਾ ਅਸਰ ਕਰ ਜਾਂਦੀ ਹੈ। ਮਨੁੱਖਾ ਸਰੀਰ ਇਕ ਐਸਾ ਬਰਤਨ ਹੈ ਜਿਸ ਦੇ ਗਿਆਨ-ਇੰਦ੍ਰੇ ਮਾਨੋ, ਕੱਚੀ, ਮਿੱਟੀ ਦੇ ਬਣੇ ਹੋਏ ਹਨ, ਜਿਸ ਕਰਮ-ਵਿਕਰਮ ਨਾਲ ਇਹਨਾਂ ਦਾ ਸੰਬੰਧ ਪੈਂਦਾ ਹੈ, ਉਸ ਦਾ ਅਸਰ ਇਹ ਗ੍ਰਹਿਣ ਕਰ ਲੈਂਦੇ ਹਨ, ਤਾਹੀਏਂ ਸਰੀਰ ਦੇ ਅੰਦਰ ਵੱਸਦੀ ਜਿੰਦ ਦੀ (ਜੋ ਪਰਮਾਤਮਾ ਦੀ ਆਪਣੀ ਅੰਸ ਹੈ) ਇਹ ਪ੍ਰਭੂ ਨਾਲੋਂ ਵਿੱਥ ਪੁਆ ਦੇਂਦੇ ਹਨ। ਇਹਨਾਂ ਇੰਦ੍ਰਿਆਂ ਨੂੰ, ਇਸ ਸਰੀਰ ਨੂੰ, 'ਸਾਬਤੁ' (ਪਵਿਤ੍ਰ) ਰੱਖਣ ਦਾ ਤਰੀਕਾ ਇਹੀ ਹੋ ਸਕਦਾ ਹੈ ਕਿ 'ਅਪਵਿਤ੍ਰ' ਕਰਨ ਵਾਲੇ ਕਰਮ ਤੇ ਪਦਾਰਥ ਇਸ ਦੇ ਨੇੜੇ ਨਾਹ ਆਉਣ ਦਿੱਤੇ ਜਾਣ ਤੇ ਜਿੰਦ ਨੂੰ ਇਸ ਦੇ ਆਪਣੇ ਅਸਲੇ ਪ੍ਰਭੂ ਦੇ ਅੱਤ ਨੇੜੇ ਰੱਖਿਆ ਜਾਏ।

SikhNet (Spanish)vibra y medita en el Señor, de otra manera se te va a romper. (222)

Open this shabad →

Shabad Bhagat Kabir Ji Salok Kabeer Jee

ਕਬੀਰ. ਕੇਸੋ ਕੇਸੋ ਕੂਕੀਐ; ਨ ਸੋਈਐ ਅਸਾਰ ॥

kabeer. keso keso kookeeai; na soeeai asaar |

Sant Singh KhalsaKabeer, chant the Name of the Beautifully-haired Lord; do not sleep unaware.
Manmohan SinghKabir, recite thou the Name of the Beautifully-haired Lord and sleep not heedlessly.
Manmohan Singh (Punjabi)ਕਬੀਰ, ਤੂੰ ਸੁੰਦਰ ਕੇਸਾ ਵਾਲੇ ਸੁਆਮੀ ਦੇ ਨਾਮ ਦਾ ਉਚਾਰਨ ਕਰ ਤੇ ਬੇਫਿਕਰ ਹੋ ਕੇ ਨਾਂ ਸੌ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਕੇਸੋ ਕੇਸੋ ਕਰ ਕੇ ਨਾਮ ਕੋ ਸਦਾ (ਕੂਕੀਐ) ਉਚਾਰਨ ਕਰੀਐ, ਤਿਸ ਤੇ (ਅਸਾਰ) ਬੇਖਬਰ ਹੋ ਕੇ ਨ ਸੋਈਐ॥
Prof. Sahib Singhਹੇ ਕਬੀਰ! (ਜੇ ਇਸ ਸਰੀਰ ਨੂੰ ਵਿਕਾਰਾਂ ਵਲੋਂ 'ਸਾਬਤੁ ਰਖਹਿ ਤ') ਹਰ ਵੇਲੇ ਪਰਮਾਤਮਾ ਦਾ ਨਾਮ ਯਾਦ ਕਰਦੇ ਰਹੀਏ, ਕਿਸੇ ਵੇਲੇ ਭੀ ਵਿਕਾਰਾਂ ਵਲੋਂ ਬੇ-ਪਰਵਾਹ ਨਾਹ ਹੋਈਏ।

ਪਦ ਅਰਥ ਕੇਸੋ = ਕੇਸ਼ਵ (केशाः प्रशस्ताः सन्ति अस्य = ਲੰਮੇ ਕੇਸਾਂ ਵਾਲਾ) ਪਰਮਾਤਮਾ। ਅਸਾਰ = ਗ਼ਾਫ਼ਲ ਹੋ ਕੇ, ਬੇ-ਪਰਵਾਹੀ ਵਿਚ, ਵਿਕਾਰਾਂ ਵਲੋਂ ਗ਼ਾਫ਼ਲ ਰਹਿ ਕੇ।

SikhNet (Spanish)Kabir, canta el Nombre del Bello Señor, no te duermas en la inconciencia,

ਰਾਤਿ ਦਿਵਸ ਕੇ ਕੂਕਨੇ; ਕਬਹੂ ਕੇ ਸੁਨੈ ਪੁਕਾਰ ॥੨੨੩॥

raat divas ke kookane; kabahoo ke sunai pukaar |223|

Sant Singh KhalsaChanting His Name night and day, the Lord will eventually hear your call. ||223||
Manmohan SinghCalling out the Name, night and day, the Lord shall sometime hear the cry.
Manmohan Singh (Punjabi)ਰੈਣ ਅਤੇ ਦਿਹੁੰ ਨਾਮ ਦਾ ਉਚਾਰਨ ਕਰਨ ਦੁਆਰਾ, ਸੁਆਮੀ ਕਦੇ ਤਾਂ ਤੇਰੀ ਕੂਕ ਪੁਕਾਰ ਨੂੰ ਸੁਣੇਗਾਂ ਹੀ।
Fareedkot Teekaਕਿਉਂ ਕਿ ਰਾਤ ਦਿਨ ਮੇਂ ਨਾਮ ਕੋ ਪੁਕਾਰਨੇ ਸੇ ਓਹ ਹਰੀ ਕਬੀ ਤੋ ਪੁਕਾਰ ਕੋ ਸੁਨ ਹੀ ਲੇਵੇਗਾ॥੨੨੩॥
Prof. Sahib Singhਜੇ ਦਿਨ ਰਾਤ (ਹਰ ਵੇਲੇ) ਪਰਮਾਤਮਾ ਨੂੰ ਸਿਮਰਦੇ ਰਹੀਏ ਤਾਂ ਕਿਸੇ ਨ ਕਿਸੇ ਵੇਲੇ ਉਹ ਪ੍ਰਭੂ ਜੀਵ ਦੀ ਅਰਦਾਸ ਸੁਣ ਹੀ ਲੈਂਦਾ ਹੈ (ਤੇ ਇਸ ਨੂੰ ਆਤਮਕ ਮੌਤੇ ਮਰਨੋਂ ਬਚਾ ਲੈਂਦਾ ਹੈ) ॥੨੨੩॥

ਪਦ ਅਰਥ ਕਬਹੂ ਕੇ = ਕਦੇ ਤਾਂ ॥੨੨੩॥

SikhNet (Spanish)ecitando Su Nombre noche y día, el Señor oirá eventualmente tu llamado. (223)

Open this shabad →

Shabad Bhagat Kabir Ji Salok Kabeer Jee

ਕਬੀਰ. ਕਾਇਆ ਕਜਲੀ ਬਨੁ ਭਇਆ; ਮਨੁ ਕੁੰਚਰੁ. ਮਯ ਮੰਤੁ ॥

kabeer. kaaeaa kajalee ban bheaa; man kunchar. may mant |

Sant Singh KhalsaKabeer, the body is a banana forest, and the mind is an intoxicated elephant.
Manmohan SinghKabir, the body is garden of plantains and the mind is an elephant, intoxicated with the wine of worldliness.
Manmohan Singh (Punjabi)ਕਬੀਰ, ਦੇਹ ਇਕ ਕੇਲਿਆਂ ਦਾ ਬਾਗ ਹੈ ਅਤੇ ਮਨੂਆ ਹਾਥੀ, ਜੋ ਦੁਨੀਆਦਾਰੀ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਕਾਯਾਂ ਰੂਪੀ ਕਜਲੀ ਬਨ ਭਯਾ ਹੈ, ਤਿਸਮੇਂ ਮਨ ਰੂਪੀ ਹਾਥੀ ਹੰਕਾਰ ਰੂਪ (ਮਯ) ਮਦਰਾ ਕਰ ਮਸਤ ਹੂਆ ਹੂਆ ਹੈ॥
Prof. Sahib Singhਹੇ ਕਬੀਰ! (ਜੇ ਕੇਸੋ ਕੇਸੋ ਨਾਹ ਕੂਕੀਏ, ਜੇ ਪਰਮਾਤਮਾ ਦਾ ਸਿਮਰਨ ਨਾਹ ਕਰੀਏ ਤਾਂ ਅਨੇਕਾਂ ਵਿਕਾਰ ਪੈਦਾ ਹੋ ਜਾਣ ਕਰਕੇ) ਇਹ ਮਨੁੱਖਾ ਸਰੀਰ, ਮਾਨੋ, 'ਕਜਲੀ ਬਨੁ' ਬਣ ਜਾਂਦਾ ਹੈ ਜਿਸ ਵਿਚ ਮਨ-ਹਾਥੀ ਆਪਣੇ ਮਦ ਵਿਚ ਮੱਤਾ ਹੋਇਆ ਫਿਰਦਾ ਹੈ।

ਪਦ ਅਰਥ ਕਾਇਆ = ਸਰੀਰ। ਕਜਲੀ ਬਨੁ = ਰਿਖੀਕੇਸ਼ ਹਰਿਦੁਆਰ ਦੇ ਨਜ਼ਦੀਕ ਦੇ ਇਕ ਜੰਗਲ ਦਾ ਨਾਮ ਹੈ ਜਿਥੇ ਹਾਥੀ ਰਹਿੰਦੇ ਹਨ, ਸੰਘਣਾ ਜੰਗਲ (ਨੋਟ: ਜਦੋਂ ਮਨੁੱਖ ਪਰਮਾਤਮਾ ਦੀ ਯਾਦ ਭੁਲਾ ਬੈਠਦਾ ਹੈ ਤਾਂ ਇਸ ਦੇ ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਵਲ ਪਰਤ ਪੈਂਦੇ ਹਨ ਕਾਮਾਦਿਕ ਅਨੇਕਾਂ ਵਿਕਾਰ ਪਰਗਟ ਹੋ ਉਠਦੇ ਹਨ। ਅਜੇਹੇ ਸਰੀਰ ਨੂੰ ਇਕ ਜੰਗਲ ਸਮਝ ਲਵੋ ਜਿਸ ਵਿਚ ਅਨੇਕਾਂ ਵਿਕਾਰ, ਮਾਨੋ, ਸੰਘਣੇ ਰੁੱਖ ਹਨ)। ਭਇਆ = (ਜੇ 'ਕੇਸੋ ਕੇਸੋ' ਨਾਹ ਕੂਕੀਏ, ਤਾਂ ਇਹ ਸਰੀਰ ਵਿਕਾਰ ਰੁੱਖਾਂ ਨਾਲ ਭਰਿਆ ਹੋਇਆ ਇਕ ਜੰਗਲ) ਬਣ ਜਾਂਦਾ ਹੈ। ਕੁੰਚਰੁ = ਹਾਥੀ। ਮਯ ਮੰਤੁ = ਮਦ ਮੱਤ, ਆਪਣੇ ਮਦ ਵਿਚ ਮੱਤਾ ਹੋਇਆ।

SikhNet (Spanish)Kabir, el cuerpo es como un plantío de plátanos y la mente es un elefante intoxicado,

ਅੰਕਸੁ ਗੵਾਨੁ. ਰਤਨੁ ਹੈ; ਖੇਵਟੁ. ਬਿਰਲਾ ਸੰਤੁ ॥੨੨੪॥

ankas gayaan. ratan hai; khevatt. biralaa sant |224|

Sant Singh KhalsaThe jewel of spiritual wisdom is the prod, and the rare Saint is the rider. ||224||
Manmohan SinghThe jewel of Divine knowledge is the goad and some rare saint is the elephant-driver.
Manmohan Singh (Punjabi)ਬ੍ਰਹਮ ਵੀਚਾਰ ਦਾ ਜਵੇਹਰ ਕੁੰਡਾ ਹੈ ਅਤੇ ਕੋਈ ਟਾਵਾਂ ਟੱਲਾ ਸਾਧੂ ਮਹਾਵਤ ਹੈ।
Fareedkot Teekaਤਿਸ ਕੇ ਵਸ ਕਰਨੇ ਕੋ ਗਿਆਨ ਰੂਪੀ (ਅੰਕਸੁ) ਕੁੰਡਾ ਵੈਰਾਗ ਰੂਪੀ ਰਤਨ ਕਰ ਕੇ ਜਟਤ ਹੈ ਔਰ ਤਿਸ ਕੋ ਚਲਾਵਣੇ ਵਾਲਾ (ਖੇਵਟੁ) ਮਹਾਵਤ ਰੂਪ ਕੋਈ ਵਿਰਲਾ ਸੰਤ ਹੈ। ਬੇੜੀ ਚਲਾਵਨੇ ਵਾਲਾ ਮਲਾਹ ਹੋਤਾ ਹੈ, ਪਰੰਤੂ ਈਹਾਂ ਚਲਾਵਣੇ ਕੇ ਭਾਵ ਤੇ ਮਹਾਵਤ ਕੀਆ ਹੈ॥੨੨੪॥
Prof. Sahib Singhਇਸ ਹਾਥੀ ਨੂੰ ਕਾਬੂ ਵਿਚ ਰੱਖਣ ਲਈ ਗੁਰੂ ਦਾ ਸ੍ਰੇਸ਼ਟ ਗਿਆਨ ਹੀ ਕੁੰਡਾ ਬਣ ਸਕਦਾ ਹੈ, ਕੋਈ ਭਾਗਾਂ ਵਾਲਾ ਗੁਰਮੁਖਿ (ਇਸ ਗਿਆਨ-ਕੁੰਡੇ ਨੂੰ ਵਰਤ ਕੇ ਮਨ-ਹਾਥੀ ਨੂੰ) ਚਲਾਣ-ਜੋਗਾ ਹੁੰਦਾ ਹੈ ॥੨੨੪॥

ਪਦ ਅਰਥ ਅੰਕਸੁ = ਲੋਹੇ ਦਾ ਉਹ ਕੁੰਡਾ ਜਿਸ ਨਾਲ ਹਾਥੀ ਨੂੰ ਚਲਾਂਦੇ ਹਨ। ਰਤਨੁ = ਰਤਨ ਵਰਗਾ ਸ੍ਰੇਸ਼ਟ। ਖੇਵਟੁ = ਚਲਾਣ ਵਾਲਾ ॥੨੨੪॥

SikhNet (Spanish)la Joya de la Sabiduría Espiritual es el palo, y el Santo es Quien lo monta. (224)

Open this shabad →

Shabad Bhagat Kabir Ji Salok Kabeer Jee

ਕਬੀਰ. ਰਾਮ ਰਤਨੁ ਮੁਖੁ ਕੋਥਰੀ; ਪਾਰਖ ਆਗੈ ਖੋਲਿ ॥

kabeer. raam ratan mukh kotharee; paarakh aagai khol |

Sant Singh KhalsaKabeer, the Lord's Name is the jewel, and the mouth is the purse; open this purse to the Appraiser.
Manmohan SinghKabir, Lord is the emerald and mouth its purse. Open thou the purse only before an assayer.
Manmohan Singh (Punjabi)ਕਬੀਰ, ਪ੍ਰਭੂ ਮਾਣਕ ਹੈ ਅਤੇ ਮੂੰਹ ਇਸ ਦਾ ਬਟੂਆ। ਤੂੰ ਬਟੂਏ ਨੂੰ ਕਿਸੇ ਪਰਖਣ ਵਾਲੇ ਅਗੇ ਹੀ ਖੋਲ੍ਹ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਰਾਮ ਨਾਮ ਰੂਪੀ ਰਤਨ ਜੋ ਮੁਖ ਰੂਪੀ (ਕੋਥਰੀ) ਗੁਥੀ ਮੇਂ ਹੈ, ਹੇ ਭਾਈ! ਤਿਸ ਕੋ ਪਰਖਣੇ ਵਾਲੇ ਆਗੇ ਖੋਲ੍ਹ, ਭਾਵ ਯੇਹ ਉਤਮ ਅਧਿਕਾਰੀ ਕੋ ਉਪਦੇਸ ਕਰ॥
Prof. Sahib Singhਹੇ ਕਬੀਰ! ਪਰਮਾਤਮਾ ਦਾ ਨਾਮ (ਦੁਨੀਆ ਵਿਚ) ਸਭ ਤੋਂ ਕੀਮਤੀ ਪਦਾਰਥ ਹੈ, (ਇਸ ਪਦਾਰਥ ਨੂੰ ਸਾਂਭ ਕੇ ਰੱਖਣ ਵਾਸਤੇ) ਆਪਣੇ ਮੂੰਹ ਨੂੰ ਗੁੱਥੀ ਬਣਾ ਤੇ ਇਸ ਰਤਨ ਦੀ ਕਦਰ-ਕੀਮਤ ਜਾਣਨ ਵਾਲੇ ਕਿਸੇ ਗੁਰਮੁਖਿ ਦੇ ਅੱਗੇ ਹੀ ਮੂੰਹ ਖੋਲ੍ਹਣਾ (ਭਾਵ, ਸਤਸੰਗ ਵਿਚ ਪ੍ਰਭੂ-ਨਾਮ ਦੀ ਸਿਫ਼ਤ-ਸਾਲਾਹ ਕਰ)।

ਪਦ ਅਰਥ ਕੋਥਰੀ = ਗੁੱਥੀ, ਬਟੂਆ। ਪਾਰਖ = ਪਰਖ ਕਰਨ ਵਾਲਾ, ਕਦਰ-ਕੀਮਤ ਜਾਨਣ ਵਾਲਾ।

SikhNet (Spanish)Kabir, el Nombre del Señor es la Joya, y los labios son la bolsa, ábresela al valuador,

ਕੋਈ ਆਇ ਮਿਲੈਗੋ ਗਾਹਕੀ; ਲੇਗੋ ਮਹਗੇ ਮੋਲਿ ॥੨੨੫॥

koee aae milaigo gaahakee; lego mahage mol |225|

Sant Singh KhalsaIf a buyer can be found, it will go for a high price. ||225||
Manmohan SinghIf any purchaser be found, he would take it, at a very high price.
Manmohan Singh (Punjabi)ਜੇਕਰ ਕੋਈ ਗਾਹਕ ਮਿਲ ਜਾਵੇ ਉਹ ਇਸ ਨੂੰ ਪਾਰੀ ਕੀਮਤ ਤੇ ਲੈ ਲਵੇਗਾ।
Fareedkot Teekaਕਿਉਂ ਕਿ ਜਬ ਕੋਈ ਜਗ੍ਯਾਸੀ ਰੂਪ ਗਾਹਿਕ ਆਇ ਮਿਲੈਗਾ ਤਬ ਓਹ ਮਹਿੰਗੇ ਮੋਲ ਸੇ ਇਸ ਨਾਮ ਰਤਨ ਕੋ ਲੇਵੈਗਾ, ਭਾਵ ਯੇਹ ਹੈ ਕਿ ਤਨ, ਮਨ, ਧਨ ਆਦੀ ਸ੍ਰਬੰਸ ਅਰਪਨ ਕਰੇਗਾ॥੨੨੫॥
Prof. Sahib Singhਜਦੋਂ ਨਾਮ-ਰਤਨ ਦੀ ਕਦਰ ਜਾਨਣ ਵਾਲਾ ਕੋਈ ਗਾਹਕ ਸਤਸੰਗ ਵਿਚ ਆ ਅੱਪੜਦਾ ਹੈ ਤਾਂ ਉਹ ਆਪਣਾ ਮਨ ਗੁਰੂ ਦੇ ਹਵਾਲੇ ਕਰ ਕੇ ਨਾਮ ਰਤਨ ਨੂੰ ਖ਼ਰੀਦਦਾ ਹੈ ॥੨੨੫॥

ਪਦ ਅਰਥ ਗਾਹਕੀ = ਨਾਮ ਰਤਨ ਨੂੰ ਖ਼ਰੀਦਣ ਵਾਲਾ। ਮਹਗੇ ਮੋਲਿ = ਤਕੜੀ ਕੀਮਤ ਦੇ ਕੇ (ਨੋਟ: ਇਸ ਕਾਇਆਂ-ਜੰਗਲ ਵਿਚ ਮਨ ਮਸਤੇ ਹੋਏ ਹਾਥੀ ਵਾਂਗ ਆਜ਼ਾਦ ਫਿਰਦਾ ਹੈ। ਕੀਹ ਪਸ਼ੂ = ਪੰਛੀ ਤੇ ਕੀਹ ਮਨੁੱਖ, ਆਪਣੀ ਆਜ਼ਾਦੀ ਹੱਥੋਂ ਦੇਣੀ ਹਰੇਕ ਵਾਸਤੇ ਸਭ ਤੋਂ ਵੱਡੀ ਕੁਰਬਾਨੀ ਹੈ; ਮਨ ਦੀ ਇਸ ਸੁਤੰਤ੍ਰਤਾ ਦੇ ਵੱਟੇ ਕੋਈ ਚੀਜ਼ ਮੁੱਲ ਲੈਣੀ ਮਹਿੰਗੀ ਤੋਂ ਮਹਿੰਗੀ ਕੀਮਤ ਦੇਣੀ ਹੈ), ਮਨ ਹਵਾਲੇ ਕਰ ਕੇ ॥੨੨੫॥

SikhNet (Spanish)si un comprador puede ser encontrado, su precio será muy elevado. (225)

Open this shabad →

Shabad Bhagat Kabir Ji Salok Kabeer Jee

ਕਬੀਰ. ਰਾਮ ਨਾਮੁ ਜਾਨਿਓ ਨਹੀ; ਪਾਲਿਓ ਕਟਕੁ ਕੁਟੰਬੁ ॥

kabeer. raam naam jaanio nahee; paalio kattak kuttanb |

Sant Singh KhalsaKabeer, the mortal does not know the Lord's Name, but he has raised a very large family.
Manmohan SinghKabir, man knows not the Lord's Name, however, he has brought up a very big family.
Manmohan Singh (Punjabi)ਕਬੀਰ, ਇਨਸਾਨ ਪ੍ਰਭੂ ਦੇ ਨਾਮ ਨੂੰ ਨਹੀਂ ਜਾਣਦਾ ਪ੍ਰੰਤੂ ਉਸ ਨੇ ਵੱਡਾ ਭਾਰਾ ਟੱਬਰ ਪਾਲਿਆ ਹੋਇਆ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਰਾਮ ਕੇ ਨਾਮ ਕੋ ਤੋ ਤੈਨੇ ਜਾਣਿਆ ਨਹੀਂ, ਭਾਵ ਸਿਮਰਨ ਨਹੀਂ ਕੀਆ ਹੈ। ਔਰ ਕਟਕ ਰੂਪ ਕੁਟੰਬ ਕੋ ਪਾਲਤਾ ਰਹਾ ਹੈ, ਭਾਵ ਸਭ ਸਬੰਧੀ ਜੀਵ ਕੇ ਲੂਟਣੇ ਵਾਲੇ ਹੈਂ॥
Prof. Sahib Singh(ਪਰ), ਹੇ ਕਬੀਰ! ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ-ਰਤਨ ਦੀ ਕਦਰ-ਕੀਮਤ ਨਹੀਂ ਪੈਂਦੀ, ਉਹ (ਨਾਮ-ਰਤਨ ਨੂੰ ਵਿਸਾਰ ਕੇ ਸਾਰੀ ਉਮਰ) ਬਹੁਤਾ ਟੱਬਰ ਹੀ ਪਾਲਦਾ ਰਹਿੰਦਾ ਹੈ;

ਪਦ ਅਰਥ ਜਾਨਿਓ ਨਹੀ = (ਜਿਸ ਮਨੁੱਖ ਨੇ) ਕਦਰ ਨਹੀਂ ਜਾਣੀ। ਪਾਲਿਓ = ਪਾਲਦਾ ਰਿਹਾ। ਕਟਕੁ = ਫ਼ੌਜ਼। ਕਟਕੁ ਕੁਟੰਬੁ = ਬਹੁਤ ਸਾਰਾ ਟੱਬਰ।

SikhNet (Spanish)Kabir, el mortal no conoce el Nombre del Señor, pero es de familia grande,

ਧੰਧੇ ਹੀ ਮਹਿ ਮਰਿ ਗਇਓ; ਬਾਹਰਿ ਭਈ. ਨ ਬੰਬ ॥੨੨੬॥

dhandhe hee meh mar geo; baahar bhee. na banb |226|

Sant Singh KhalsaHe dies in the midst of his worldly affairs, and then he is not heard in the external world. ||226||
Manmohan SinghHe dies in the midst of worldly affairs and is heard no more in the outer world.
Manmohan Singh (Punjabi)ਉਹ ਸੰਸਾਰੀ ਵਿਹਾਰ ਅੰਦਰ ਹੀ ਮਰ ਜਾਂਦਾਹੈ ਅਤੇ ਮੁੜ ਕੇ ਬਾਹਰਲੀ ਦੁਨੀਆ ਵਿੱਚ ਸੁਣਿਆ ਤਦ ਨਹੀਂ ਜਾਂਦਾ।
Fareedkot Teekaਤਾਂ ਤੇ ਧੰਧਿਓਂ ਕੇ ਬੀਚ ਹੀ ਮ੍ਰਿਤ ਹੋ ਗਿਆ, ਪਰੰਤੂ ਤੇਰੇ ਮੁਖ ਸੇ ਨਾਮ ਕੇ ਉਚਾਰਨ ਕਰਨੇ ਕੀ (ਬੰਬ) ਬਾਣੀ ਬਾਹਰ ਨ ਨਿਕਸਤੀ ਭਈ, ਭਾਵ ਨਾਮ ਉਚਾਰਨ ਨਹੀਂ ਕੀਆ ਹੈ॥੨੨੬॥
Prof. Sahib Singhਦੁਨੀਆ ਦੇ ਧੰਧਿਆਂ ਵਿਚ ਹੀ ਖਪ ਖਪ ਕੇ ਉਹ ਮਨੁੱਖ ਆਤਮਕ ਮੌਤੇ ਮਰ ਜਾਂਦਾ ਹੈ, ਇਹਨਾਂ ਖਪਾਣਿਆਂ ਵਿਚੋਂ ਨਿਕਲ ਕੇ ਕਦੇ ਉਸ ਦੇ ਮੂੰਹੋਂ ਰਾਮ-ਨਾਮ ਦੀ ਆਵਾਜ਼ ਨਹੀਂ ਨਿਕਲਦੀ (ਨਾਹ ਹੀ ਇਹਨਾਂ ਖਪਾਣਿਆਂ ਵਿਚੋਂ ਕਦੇ ਉਸ ਨੂੰ ਵੇਹਲ ਮਿਲਦੀ ਹੈ, ਤੇ ਨਾਹ ਉਹ ਕਦੇ ਪਰਮਾਤਮਾ ਦਾ ਨਾਮ ਮੂੰਹੋਂ ਉਚਾਰਦਾ ਹੈ) ॥੨੨੬॥

ਪਦ ਅਰਥ ਮਰਿ ਗਇਓ = ਆਤਮਕ ਮੌਤੇ ਮਰ ਗਿਆ। ਬਾਹਰਿ = ਧੰਧਿਆਂ ਤੋਂ ਬਾਹਰ, (ਭਾਵ,) ਧੰਧਿਆਂ ਤੋਂ ਵੇਹਲਾ ਹੋ ਕੇ। ਬੰਬ = ਅਵਾਜ਼, ਖ਼ਬਰ। ਬਾਹਰਿ ਭਈ ਨ ਬੰਬ = ਧੰਧਿਆਂ ਤੋਂ ਨਿਕਲ ਕੇ ਕਦੇ ਉਸਦੇ ਮੂੰਹੋਂ ਰਾਮ ਨਾਮ ਦੀ ਅਵਾਜ਼ ਭੀ ਨਹੀਂ ਨਿਕਲੀ ॥੨੨੬॥

SikhNet (Spanish)muere en medio de sus asuntos mundanos, y no se escucha de él en el mundo externo. (226)

Open this shabad →

Shabad Bhagat Kabir Ji Salok Kabeer Jee

ਕਬੀਰ. ਆਖੀ ਕੇਰੇ ਮਾਟੁਕੇ; ਪਲੁ ਪਲੁ ਗਈ ਬਿਹਾਇ ॥

kabeer. aakhee kere maattuke; pal pal gee bihaae |

Sant Singh KhalsaKabeer, in the blink of an eye, moment by moment, life is passing by.
Manmohan SinghO Kabir, the life passes away, in the blinking moment of an eye and moment by moment.
Manmohan Singh (Punjabi)ਅੱਖ ਦੇ ਫੌਰੇ ਵਿੱਚ ਅਤੇ ਨਿਮਖ ਨਿਮਖ ਕਰਦਿਆਂ ਜਿੰਦਗੀ ਬੀਤ ਜਾਂਦੀ ਹੈ, ਹੇ ਕਬੀਰ!
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਨੇਤ੍ਰੋਂ ਕੇ (ਮਾਟੁਕੇ) ਝਮਕਣੇ ਅਰਥਾਤ ਖੋਲਣੇ ਮੀਚਣੇ ਮੇਂ ਪਲ ਪਲ ਕਰ ਕੇ ਆਰਬਲਾ ਬੀਤ ਗਈ ਹੈ॥
Prof. Sahib Singhਹੇ ਕਬੀਰ! (ਉਸ ਬਦ-ਨਸੀਬ ਦਾ ਹਾਲ ਵੇਖ ਜੋ ਪ੍ਰਭੂ-ਨਾਮ ਦੀ ਕਦਰ-ਕੀਮਤ ਨਾਹ ਜਾਣਦਾ ਹੋਇਆ ਸਾਰੀ ਉਮਰ ਕੁਟੰਬ ਪਾਲਣ ਵਿਚ ਹੀ ਗੁਜ਼ਾਰਦਾ ਹੈ ਤੇ ਕਦੇ ਭੀ ਪ੍ਰਭੂ-ਨਾਮ ਮੂੰਹੋਂ ਨਹੀਂ ਉਚਾਰਦਾ! ਥੋੜੀ ਥੋੜੀ ਕਰ ਕੇ ਬੇ-ਮਲੂਮੇ ਜਿਹੇ) ਉਸ ਦੀ ਉਮਰ ਅੱਖਾਂ ਦੇ ਝਮਕਣ ਜਿਤਨਾ ਸਮਾਂ ਤੇ ਪਲ ਪਲ ਕਰ ਕੇ ਬੀਤ ਜਾਂਦੀ ਹੈ;

ਪਦ ਅਰਥ ਕੇਰੇ = ਦੇ। ਮਾਟੁਕੇ = ਝਮਕਣੇ। ਆਖੀ ਕੇਰੇ ਮਾਟੁਕੇ = ਅੱਖਾਂ ਦੇ ਝਮਕਣ ਜਿਤਨਾ ਸਮਾ। ਗਈ ਬਿਹਾਇ = (ਉਮਰ) ਬੀਤ ਜਾਂਦੀ ਹੈ।

SikhNet (Spanish)Kabir, en un parpadeo, momento a momento la vida transcurre,

ਮਨੁ ਜੰਜਾਲੁ. ਨ ਛੋਡਈ; ਜਮ ਦੀਆ ਦਮਾਮਾ ਆਇ ॥੨੨੭॥

man janjaal. na chhoddee; jam deea damaamaa aae |227|

Sant Singh KhalsaThe mortal does not give up his worldly entanglements; the Messenger of Death walks in and beats the drum. ||227||
Manmohan SinghMan leaves not his entanglements and death's courier walks in and beats his drum.
Manmohan Singh (Punjabi)ਆਦਮੀ ਆਪਣੇ ਅਲਸੇਟਾ ਨੂੰ ਨਹੀਂ ਛਡਦਾ ਅਤੇ ਮੌਤ ਦਾ ਦੂਤ ਆ ਕੇ ਆਪਦਾ ਧੋਸਾ ਬਜਾ ਦਿੰਦਾ ਹੈ।
Fareedkot Teekaਪਰੰਤੂ ਅਬੀ ਤਕ ਮਨ ਜੰਜਾਲੋਂ ਕੋ ਨਹੀਂ ਛੋਡਤਾ ਹੈ, ਇਤਨੇ ਮੇਂ ਜਮ ਨੇ ਮੌਤ ਰੂਪੀ (ਦਮਾਮਾ) ਨਗਾਰਾ ਆਇ ਬਜਾਯਾ ਹੈ॥੨੨੭॥
Prof. Sahib Singhਫਿਰ ਭੀ ਉਸ ਦਾ ਮਨ (ਕੁਟੰਬ ਦਾ) ਜੰਜਾਲ ਨਹੀਂ ਛੱਡਦਾ, ਆਖ਼ਰ ਜਮ ਮੌਤ ਦਾ ਨਗਾਰਾ ਆ ਵਜਾਂਦੇ ਹਨ ॥੨੨੭॥

ਪਦ ਅਰਥ ਦਮਾਮਾ = ਨਗਾਰਾ। ਆਇ ਦੀਆ = ਆ ਕੇ ਵਜਾ ਦੇਂਦਾ ਹੈ ॥੨੨੭॥

SikhNet (Spanish)el mortal no abandona sus enredos mundanos y el mensajero de la muerte llega y suena su tambor. (227)

Open this shabad →

Shabad Bhagat Kabir Ji Salok Kabeer Jee

ਕਬੀਰ. ਤਰਵਰ ਰੂਪੀ ਰਾਮੁ ਹੈ; ਫਲ ਰੂਪੀ ਬੈਰਾਗੁ ॥

kabeer. taravar roopee raam hai; fal roopee bairaag |

Sant Singh KhalsaKabeer, the Lord is the tree, and disillusionment with the world is the fruit.
Manmohan SinghKabir, the Lord is as a tree and the Lord's love is like its fruit.
Manmohan Singh (Punjabi)ਕਬੀਹਰ ਸੁਆਮੀ ਇਕ ਬਿਰਛ ਸਰੂਪ ਹੈ ਅਤੇ ਸੁਅਮੀ ਦਾ ਪਿਆਰ ਇਸ ਦੇ ਮੇਵੇ ਦੀ ਮਾਨੰਦ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਵੈਈਰਾਗ ਰੂਪੀ ਤੋ ਏਕ ਬ੍ਰਿਛ ਹੈ ਔਰ ਤਿਸ ਮੇਂ ਰਾਮ ਕੀ ਪ੍ਰਾਪਤੀ ਰੂਪੀ ਫਲ ਹੈ॥
Prof. Sahib Singhਹੇ ਕਬੀਰ! (ਵਿਕਾਰਾਂ ਦੀ ਤਪਸ਼ ਨਾਲ ਤਪ ਰਹੇ ਇਸ ਸੰਸਾਰ ਵਿਚ) ਪ੍ਰਭੂ ਦਾ ਨਾਮ ਇਕ ਸੋਹਣਾ ਰੁੱਖ ਹੈ।

ਪਦ ਅਰਥ ਤਰਵਰ = ਤਰ-ਵਰ, ਸੋਹਣਾ ਰੁੱਖ। ਤਰ = ਰੁੱਖ। ਬੈਰਾਗੁ = ਨਿਰਮੋਹਤਾ।

SikhNet (Spanish)Kabir, el Señor es el árbol y el desencanto con el mundo es la fruta,

ਛਾਇਆ ਰੂਪੀ ਸਾਧੁ ਹੈ; ਜਿਨਿ ਤਜਿਆ ਬਾਦੁ ਬਿਬਾਦੁ ॥੨੨੮॥

chhaaeaa roopee saadh hai; jin tajiaa baad bibaad |228|

Sant Singh KhalsaThe Holy man, who has abandoned useless arguments, is the shade of the tree. ||228||
Manmohan SinghThe saint, who has abandoned vain strifes, is like its shade.
Manmohan Singh (Punjabi)ਸੰਤ, ਜਿਸ ਨੇ ਬੇਫਾਇਦਾ ਬਖੇੜੇ ਛੱਡ ਦਿਤੇ ਹਨ, ਇਸਦੀ ਛਾਂ ਦੇ ਮਾਨੰਦ ਹੈ।
Fareedkot Teekaਜਿਨੋਂ ਸੰਤੋਂ ਨੇ ਸੰਸਾਰ ਕਾ (ਬਾਦੁ) ਵਿਅਰਥ (ਬਿਬਾਦੁ) ਝਗੜਾ ਤਿਆਗ ਦੀਆ ਹੈ, ਸੋ ਸ੍ਰੇਸ਼ਟ ਸੰਤ ਇਸ ਬ੍ਰਿਛ ਕੀ ਛਾਯਾ ਸਰੂਪ ਹੈਂ, ਭਾਵ ਸਾਂਤੀ ਰੂਪ ਭਏ ਹੈਂ॥੨੨੮॥
Prof. Sahib Singhਜਿਸ ਮਨੁੱਖ ਨੇ (ਆਪਣੇ ਅੰਦਰੋਂ ਇਹਨਾਂ ਵਿਕਾਰਾਂ ਦਾ) ਝਗੜਾ-ਝਾਂਜਾ ਮੁਕਾ ਦਿੱਤਾ ਹੈ ਉਹ ਗੁਰਮੁਖਿ ਇਸ ਰੁੱਖ ਦੀ, ਮਾਨੋ, ਛਾਂ ਹੈ। (ਜੋ ਭਾਗਾਂ ਵਾਲਾ ਬੰਦਾ ਉਸ ਤਪਸ਼ ਤੋਂ ਬਚਣ ਲਈ ਇਸ ਛਾਂ ਦਾ ਆਸਰਾ ਲੈਂਦਾ ਹੈ ਉਸ ਨੂੰ) ਵੈਰਾਗ-ਰੂਪ ਫਲ (ਹਾਸਲ ਹੁੰਦਾ) ਹੈ ॥੨੨੮॥

ਪਦ ਅਰਥ ਛਾਇਆ = ਛਾਂ। ਜਿਨਿ = ਜਿਸ (ਸਾਧ = ਗੁਰਮੁਖਿ) ਨੇ। ਬਾਦੁ ਬਿਬਾਦੁ = ਝਗੜਾ-ਝਾਂਜਾ, ਮਾਇਆ ਦਾ ਝੰਬੇਲਾ ॥੨੨੮॥

* ਨੋਟ: ਇਉਂ ਜਾਪਦਾ ਹੈ ਜਿਵੇਂ ਕਬੀਰ ਜੀ ਦੀਆਂ ਅੱਖਾਂ ਦੇ ਸਾਹਮਣੇ ਆਪਣੇ ਵਤਨ ਦੀ ਗਰਮੀ ਦੀ ਰੁੱਤ ਦਾ ਨਕਸ਼ਾ ਆਇਆ ਖਲੋਤਾ ਹੈ। ਤਪਸ਼ ਪੈ ਰਹੀ ਹੈ, ਇਕ ਮੁਸਾਫ਼ਿਰ ਦੂਰੋਂ ਇਕ ਸੋਹਣੇ ਸੰਘਣੀ ਛਾਂ ਵਾਲੇ ਰੁੱਖ ਅੰਬ ਨੂੰ ਵੇਖ ਕੇ ਉਸ ਦਾ ਆਸਰਾ ਆ ਲੈਂਦਾ ਹੈ। ਇਸ ਛਾਂ ਦਾ ਆਸਰਾ ਲਿਆਂ ਉਸ ਦੀ ਤਪਸ਼ ਭੀ ਮਿਟਦੀ ਹੈ ਤੇ ਉਸ ਨੂੰ ਰੁੱਖ ਤੋਂ ਪੱਕਾ ਫਲ ਭੀ ਮਿਲਦਾ ਹੈ ਜਿਸ ਨਾਲ ਉਹ ਆਪਣੀ ਭੁੱਖ ਭੀ ਦੂਰ ਕਰਦਾ ਹੈ। ਵਿਕਾਰਾਂ ਦੀ ਤਪਸ਼ ਨਾਲ ਤਪ ਰਹੇ ਇਸ ਜਗਤ ਵਿਚ ਪਰਮਾਤਮਾ ਦਾ ਨਾਮ ਮਾਨੋ, ਇਕ ਸੋਹਣਾ ਰੁੱਖ ਹੈ; ਗੁਰਮੁਖਿ ਸੰਤ-ਜਨ ਇਸ ਰੁੱਖ ਦੀ ਠੰਢੀ ਮਿੱਠੀ ਛਾਂ ਹਨ। ਜੋ ਮਨੁੱਖ ਗੁਰਮੁਖਿ ਦੀ ਸੰਗਤਿ ਕਰਦਾ ਹੈ, ਵਿਕਾਰਾਂ ਦੀ ਤਪਸ਼ ਤੋਂ ਬਚਣ ਲਈ ਗੁਰਮੁਖਿ ਦੀ ਸੰਗਤਿ ਦਾ ਸਹਾਰਾ ਲੈਂਦਾ ਹੈ, ਉਸ ਦੇ ਅੰਦਰ ਠੰਢ ਪੈ ਜਾਂਦੀ ਹੈ, ਤੇ ਉਸ ਨੂੰ ਵੈਰਾਗ ਦੀ ਦਾਤਿ ਮਿਲਦੀ ਹੈ ਜਿਸ ਦੀ ਬਰਕਤਿ ਨਾਲ ਉਹ ਮਾਇਆ ਵਲੋਂ ਰੱਜ ਜਾਂਦਾ ਹੈ। ਪਰ ਸਾਧੂ ਗੁਰਮੁਖਿ ਉਹ ਹੈ ਜਿਸ ਨੇ ਮਾਇਆ ਦੇ ਜੰਜਾਲ ਨੂੰ ਤਿਆਗਿਆ ਹੈ।

SikhNet (Spanish)el Santo, que ha abandonado los argumentos inútiles, es la sombra del árbol. (228)

Open this shabad →

Shabad Bhagat Kabir Ji Salok Kabeer Jee

ਕਬੀਰ. ਐਸਾ ਬੀਜੁ ਬੋਇ; ਬਾਰਹ ਮਾਸ ਫਲੰਤ ॥

kabeer. aisaa beej boe; baarah maas falant |

Sant Singh KhalsaKabeer, plant the seeds of such a plant, which shall bear fruit throughout the twelve months,
Manmohan SinghKabir, sow thou the seed of such a plant, which bears fruit throughout the twelve months of year,
Manmohan Singh (Punjabi)ਕਬੀਰ, ਤੂੰ ਐਹੋ ਜੇਹੇ ਪੌਦੇ ਦਾ ਬੀਜ ਬੀਜ, ਜੋ ਬਾਰਾਂ ਹੀ ਮਹੀਨੇ ਫਲ ਦਿੰਦਾ ਰਹੇ,
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਐਸਾ ਨਾਮ ਰੂਪੀ ਬੀਜ ਕੋ ਬੋਵਣਾ ਕਰ ਜੋ ਬਾਰਾਂ ਹੀ ਮਹੀਨਿਓਂ ਮੇਂ ਫਲ ਦੇਤਾ ਹੈ॥
Prof. Sahib Singhਹੇ ਕਬੀਰ! ("ਜਿਨਿ ਤਜਿਆ ਬਾਦੁ ਬਿਬਾਦੁ" ਉਸ 'ਸਾਧ' ਦੀ ਸੰਗਤ ਵਿਚ ਰਹਿ ਕੇ ਤੂੰ ਵੀ ਆਪਣੇ ਹਿਰਦੇ ਦੀ ਧਰਤੀ ਵਿਚ ਪਰਮਾਤਮਾ ਦੇ ਨਾਮ ਦਾ) ਇਕ ਅਜੇਹਾ ਬੀ ਬੀਜ ਜੋ ਸਦਾ ਹੀ ਫਲ ਦੇਂਦਾ ਰਹਿੰਦਾ ਹੈ;

ਪਦ ਅਰਥ ਬਾਰਹ ਮਾਸ = ਬਾਰਾਂ ਹੀ ਮਹੀਨੇ, ਸਦਾ ਹੀ। ਫਲੰਤ = ਫਲ ਦੇਂਦਾ ਹੈ।

SikhNet (Spanish)Kabir, planta tales semillas que puedan dar fruto durante los doce meses,

ਸੀਤਲ ਛਾਇਆ ਗਹਿਰ ਫਲ; ਪੰਖੀ ਕੇਲ ਕਰੰਤ ॥੨੨੯॥

seetal chhaaeaa gahir fal; pankhee kel karant |229|

Sant Singh Khalsawith cooling shade and abundant fruit, upon which birds joyously play. ||229||
Manmohan Singhand whose shade is cool, fruits are abundant and on which the birds joyously play.
Manmohan Singh (Punjabi)ਅਤੇ ਜਿਸ ਦੀ ਛਾਂ ਠੰਡੀ ਹੋਵੇ ਮੇਵੇ ਘਣੇਰੇ ਹੋਣ ਅਤੇ ਜਿਸ ਉਤੇ ਪੰਛੀ ਖੁਸ਼ੀ ਨਾਲ ਖੇਡਦੇ ਰਹਿਣ।
Fareedkot Teekaਜਿਸ ਕੀ ਸਾਂਤਿ ਰੂਪੀ ਛਾਯਾ ਹੈ ਔਰ ਗਹਰ ਗੰਭੀਰ ਜੋ ਪ੍ਰਮਾਤਮਾਂ ਹੈ, ਸੋ ਫਲ ਰੂਪ ਹੈ; ਪੁਨਾ ਜਗ੍ਯਾਸੀ ਰੂਪ ਪੰਛੀ ਕੇਲ ਕਰਤਾ ਹੈ ਅਰਥਾਤ ਇਸ ਫਲ ਕੋ ਖਾਇ ਕਰ, ਭਾਵ ਧਾਰ ਕਰ ਸੁਖ ਪਾਵਤਾ ਹੈ॥੨੨੯॥
Prof. Sahib Singhਉਸ ਦਾ ਆਸਰਾ ਲਈਏ ਤਾਂ ਅੰਦਰ ਠੰਢ ਪੈਂਦੀ ਹੈ, ਫਲ ਮਿਲਦਾ ਹੈ ਕਿ ਦੁਨੀਆ ਦੇ "ਬਾਦ ਬਿਬਾਦ" ਵਲੋਂ ਮਨ ਟਿਕ ਜਾਂਦਾ ਹੈ, ਤੇ ਸਾਰੇ ਗਿਆਨ-ਇੰਦ੍ਰੇ (ਜੋ ਪਹਿਲਾਂ ਪੰਛੀਆਂ ਵਾਂਗ ਥਾਂ ਥਾਂ ਤੇ ਚੋਗ ਲਈ ਭਟਕਦੇ ਸਨ, ਹੁਣ ਪ੍ਰਭੂ ਦੇ ਨਾਮ ਦਾ) ਆਨੰਦ ਲੈਂਦੇ ਹਨ ॥੨੨੯॥

ਪਦ ਅਰਥ ਸੀਤਲ = ਠੰਢੀ, ਠੰਢ ਦੇਣ ਵਾਲੀ, ਸ਼ਾਂਤੀ ਬਖ਼ਸ਼ਣ ਵਾਲੀ। ਛਾਇਆ = ਛਾਂ, ਆਸਰਾ। ਗਹਿਰ = ਗੰਭੀਰਤਾ, ਅਡੋਲਤਾ, ਵੈਰਾਗ। ਪੰਖੀ = (ਭਾਵ, ਤੇਰੇ) ਗਿਆਨ-ਇੰਦ੍ਰੇ। ਕੇਲ = ਆਨੰਦ ॥੨੨੯॥

SikhNet (Spanish)con sombra refrescante y fruta abundante, sobre los cuales los pájaros gozosamente se posen. (229)

Open this shabad →

Shabad Bhagat Kabir Ji Salok Kabeer Jee

ਕਬੀਰ. ਦਾਤਾ ਤਰਵਰੁ, ਦਯਾ ਫਲੁ; ਉਪਕਾਰੀ ਜੀਵੰਤ ॥

kabeer. daataa taravar, dayaa fal; upakaaree jeevant |

Sant Singh KhalsaKabeer, the Great Giver is the tree, which blesses all with the fruit of compassion.
Manmohan SinghKabir, the Beneficent Lord is the Tree, whose fruit is compassion and who does good to all the beings.
Manmohan Singh (Punjabi)ਕਬੀਰ, ਦਾਤਾਰ ਸੁਆਮੀ ਇਕ ਬਿਰਛਾ ਹੈ, ਜਿਸ ਦਾ ਮੇਵਾ ਮਿਹਰਬਾਨੀ ਹੈ ਅਤੇ ਜੋ ਸਾਰਿਆਂ ਜੀਵਾ ਦਾ ਭਲਾ ਕਰਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸਤਿਗੁਰੂ ਜੋ ਦਾਤਾ ਹੈ, ਸੋ ਬ੍ਰਿਛ ਰੂਪ ਹੈ, ਦਯਾ ਰੂਪੀ ਫਲ ਕੇ ਸੰਯੁਗਤ ਹੈ, ਅੰਤ ਪਰਯੰਤ ਜੀਵੋਂ ਪਰ ਉਪਕਾਰੀ ਹੈ॥
Prof. Sahib Singhਹੇ ਕਬੀਰ! ("ਜਿਨਿ ਤਜਿਆ ਬਾਦੁ ਬਿਬਾਦੁ") ਉਹ 'ਸਾਧੂ' ਆਪਣੀ ਸਾਰੀ ਉਮਰ ਉਪਕਾਰ ਵਿਚ ਹੀ ਗੁਜ਼ਾਰਦਾ ਹੈ; ਪ੍ਰਭੂ ਦੇ ਨਾਮ ਦੀ ਦਾਤ ਦੇਣ ਵਾਲਾ ਉਹ 'ਸਾਧੂ' ਵਿਕਾਰਾਂ ਵਿਚ ਤਪਦੇ ਸਾਰੇ ਇਸ ਸੰਸਾਰ ਲਈ), ਮਾਨੋ, ਇਕ ਸੋਹਣਾ ਰੁੱਖ ਹੈ, ਉਸ ਪਾਸੋਂ 'ਜੀਅ-ਦਇਆ' ਦੀ ਦਾਤ ਪ੍ਰਾਪਤ ਹੁੰਦੀ ਹੈ।

ਪਦ ਅਰਥ ਦਾਤਾ = ਪ੍ਰਭੂ ਦੇ ਨਾਮ ਦੀ ਦਾਤ ਕਰਨ ਵਾਲਾ। ਦਯਾ = ਜੀਆਂ ਨਾਲ ਪਿਆਰ। ਉਪਕਾਰੀ ਜੀਵੰਤ = ਜੋ ਉਪਕਾਰ ਕਰਨ ਵਿਚ ਹੀ ਜੀਂਊਦਾ ਹੈ, ਜੋ ਸਾਰਾ ਜੀਵਨ ਉਪਕਾਰ ਵਿਚ ਹੀ ਗੁਜ਼ਾਰਦਾ ਹੈ।

SikhNet (Spanish)Kabir, gran dador es el árbol que bendice con el fruto de la Compasión,

ਪੰਖੀ ਚਲੇ ਦਿਸਾਵਰੀ; ਬਿਰਖਾ ਸੁਫਲ ਫਲੰਤ ॥੨੩੦॥

pankhee chale disaavaree; birakhaa sufal falant |230|

Sant Singh KhalsaWhen the birds migrate to other lands, O Tree, you bear the fruits. ||230||
Manmohan SinghOn migrating to another country, birds say 'O tree, may thou bear sublime fruits'.
Manmohan Singh (Punjabi)ਜਦ ਪਰਿੰਦੇ ਹੋਰਸ ਦੇਸ਼ ਨੂੰ ਉਡਾਰੀ ਮਾਰਦੇ ਹਨ, ਉਹ ਆਖਦੇ ਹਨ, "ਹੇ ਰੁਖ! ਤੈਨੂੰ ਸ਼ੇਸ਼ਟ ਫਲ ਲਗਣ।"
Fareedkot Teekaਸੋ ਜਗ੍ਯਾਸੀ ਰੂਪੀ ਪੰਛੀ ਤਿਨੋਂ ਸੇ ਦਯਾ ਰੂਪੀ ਫਲ ਲੇ ਕਰ ਗੁਰੂ ਰੂਪੀ ਬ੍ਰਿਛ ਕੋ ਅਸੀਰਵਾਦ ਕਰਤੇ ਹੂਏ (ਦਿਸਾਵਰੀ) ਅਵਰ ਦਿਸਾ ਮੇਂ ਚਲੇ ਹੈਂ ਔ ਕਹਿਤੇ ਹੈਂ: ਹੇ ਬ੍ਰਿਛ! ਤੂੰ ਸ੍ਰੇਸਟ ਗੁਣੋਂ ਰੂਪ ਫਲੋਂ ਕਰ ਸਦਾ ਫਲਿਆ ਰਹੁ॥੨੩੦॥
Prof. Sahib Singhਸੰਸਾਰੀ ਜੀਵ ਤਾਂ ਹੋਰ ਹੋਰ ਧੰਧਿਆਂ ਵਿਚ ਰੁੱਝੇ ਰਹਿੰਦੇ ਹਨ, ਪਰ ਗੁਰਮੁਖ 'ਸਾਧ' ਸਦਾ ਇਹੀ ਸਿੱਖਿਆ ਦੇਂਦਾ ਰਹਿੰਦਾ ਹੈ ਕਿ ਸਭ ਨਾਲ ਦਇਆ-ਪਿਆਰ ਵਰਤੋ ॥੨੩੦॥

ਪਦ ਅਰਥ ਪੰਖੀ = ਇਸ ਜਗਤ-ਰੁੱਖ ਦੇ ਪੰਛੀ, ਸਾਰੇ ਜੀਵ। ਦਿਸਾਵਰੀ = ਦਿਸ਼ਾ ਅਵਰ, ਹੋਰ ਹੋਰ ਦਿਸ਼ਾ ਨੂੰ, ਹੋਰ ਹੋਰ ਪਾਸੇ, ਹੋਰ ਹੋਰ ਧੰਧਿਆਂ ਵਿਚ। ਬਿਰਖਾ = 'ਨਾਮ' ਦੇਣ ਵਾਲਾ ਰੁੱਖ (ਸਾਧੂ)। ਸੁਫਲ ਫਲੰਤ = 'ਦਇਆ' ਦੀ ਸੋਹਣੀ ਦਾਤ ਹੀ ਕਰਦਾ ਰਹਿੰਦਾ ਹੈ, ਸਭ ਨੂੰ ਇਹੀ ਸਿਖਾਂਦਾ ਰਹਿੰਦਾ ਹੈ ਕਿ ਸਭ ਜੀਵਾਂ ਨਾਲ ਪਿਆਰ ਕਰੋ। ਸੁਫਲ = ਸੁ-ਫਲ, ਸੋਹਣਾ ਫਲ ॥੨੩੦॥

SikhNet (Spanish)cuando los pájaros migran a otras tierras, oh árbol tú das tus frutos. (230)

Open this shabad →

Shabad Bhagat Kabir Ji Salok Kabeer Jee continues on Ang 1377

ਕਬੀਰ. ਸਾਧੂ ਸੰਗੁ ਪਰਾਪਤੀ; ਲਿਖਿਆ ਹੋਇ ਲਿਲਾਟ ॥

kabeer. saadhoo sang paraapatee; likhiaa hoe lilaatt |

Sant Singh KhalsaKabeer, the mortal finds the Saadh Sangat, the Company of the Holy, if he has such destiny written upon his forehead.
Manmohan SinghKabir, if it be so writ on his brow, then man is blessed with the saints' society.
Manmohan Singh (Punjabi)ਕਬੀਰ, ਜੇਕਰ ਉਸਦੇ ਮੱਥੇ ਉਤੇ ਐਹੋ ਜੇਹੀ ਲਿਖਤਾਕਾਰ ਹੋਵੇ ਤਾਂ ਬੰਦੇ ਨੂੰ ਸਤਿਸੰਗਤ ਪਰਾਪਤ ਹੁੰਦੀ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸੰਤੋਂ ਕੇ ਸੰਗ ਕੀ ਤਬ ਪ੍ਰਾਪਤੀ ਹੋਤੀ ਹੈ, ਜਬ (ਲਿਲਾਟ) ਮਸਤਕ ਪਰ ਸੁਭ ਲੇਖ ਲਿਖਿਆ ਹੂਆ ਹੋਵੇ॥
Prof. Sahib Singhਹੇ ਕਬੀਰ! "ਜਿਨਿ ਤਜਿਆ ਬਾਦੁ ਬਿਬਾਦੁ" ਉਸ ਸਾਧੂ-ਗੁਰਮੁਖਿ ਦੀ ਸੰਗਤ ਉਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਜਿਸ ਦੇ ਬੜੇ ਚੰਗੇ ਭਾਗ ਹੋਣ।

ਪਦ ਅਰਥ ਸਾਧੂ ਸੰਗੁ = ("ਜਿਨਿ ਤਜਿਆ ਬਾਦੁ ਬਿਬਾਦੁ" ਉਸ) ਸਾਧੂ ਦੀ ਸੁਹਬਤਿ। ਲਿਲਾਟ = ਮੱਥਾ। ਲਿਖਿਆ ਹੋਇ ਲਿਲਾਟ = ਜੇ ਮੱਥੇ ਉਤੇ ਲੇਖ ਲਿਖਿਆ ਹੋਵੇ, ਜੇ ਚੰਗੇ ਭਾਗ ਹੋਣ।

SikhNet (Spanish)Kabir, el mortal encuentra la Saad Sangat, la Compañía de los Santos, sólo si tal Destino está escrito sobre su frente,

Open this shabad (2 lines, Angs 1376-1377) →

Ang 1376 of 1430