ਜਿਸੁ ਗੁਰੁ ਮਿਲੈ; ਤਿਸੁ ਪਾਰਿ ਉਤਾਰੈ ॥
jis gur milai; tis paar utaarai |
Sant Singh KhalsaOne who meets the Guru is carried across.
Manmohan SinghHe, whom the Guru meets; Him he ferries across.
Manmohan Singh (Punjabi)ਜਿਸ ਨੂੰ ਗੁਰੂ ਜੀ ਮਿਲ ਪੈਂਦੇ ਹਨ; ਉਸ ਨੂੰ ਤਾਰ ਦਿੰਦੇ ਹਨ।
Fareedkot Teekaਜਿਸ ਕੋ ਗੁਰੂ ਮਿਲਤੇ ਹੈਂ ਤਿਸ ਕੋ ਪਾਰ ਉਤਾਰਤੇ ਹੈਂ॥
Prof. Sahib Singhਜਿਸ ਮਨੁੱਖ ਨੂੰ ਸਤਿਗੁਰ ਮਿਲ ਪੈਂਦਾ ਹੈ ਉਸ ਨੂੰ (ਉਹ "ਦੁਤਰ ਸਾਗਰ" ਤੋਂ) ਪਾਰ ਲੰਘਾ ਲੈਂਦਾ ਹੈ,
SikhNet (Spanish)Aquél que se encuentra con el Guru, es liberado,
ਅਵਗਣ ਮੇਟੈ; ਗੁਣਿ ਨਿਸਤਾਰੈ ॥
avagan mettai; gun nisataarai |
Sant Singh KhalsaHis sins are erased, and he is emancipated through virtue.
Manmohan SinghThe Guru washes off his sins and his virtue emancipates him.
Manmohan Singh (Punjabi)ਗੁਰੂ ਜੀ ਉਸ ਦੇ ਪਾਪ ਧੋ ਸੁਟਦੇ ਹਨ ਅਤੇ ਉਸ ਦੀ ਨੇਕੀ ਉਸ ਦਾ ਪਾਰ ਉਤਾਰਾ ਕਰ ਦਿੰਦੀ ਹੈ।
Fareedkot Teekaਅਰ ਤਿਸ ਕੇ ਔਗੁਨੋਂ ਕੋ ਮੇਟ ਕੇ ਗੁਣ ਦੇ ਕੇ ਤਾਰਤੇ ਹੈਂ॥
Prof. Sahib Singhਗੁਰੂ ਉਸ ਦੇ ਅਉਗਣ ਮਿਟਾ ਦੇਂਦਾ ਹੈ ਤੇ ਗੁਣ ਦੇ ਕੇ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।ਪਦ ਅਰਥ ਗੁਣਿ = ਗੁਣ ਦੀ ਰਾਹੀਂ, ਗੁਣ ਦੇ ਕੇ।
SikhNet (Spanish)llega a deshacerse de todo vicio y su Virtud lo redime.
ਮੁਕਤਿ ਮਹਾ ਸੁਖ; ਗੁਰਸਬਦੁ ਬੀਚਾਰਿ ॥
mukat mahaa sukh; gurasabad beechaar |
Sant Singh KhalsaThe supreme peace of liberation is attained, contemplating the Word of the Guru's Shabad.
Manmohan SinghReflecting over the Guru's word, the supreme bliss of emancipation is obtained.
Manmohan Singh (Punjabi)ਗੁਰਾਂ ਦੀ ਬਾਣੀ ਨੂੰ ਸੋਚਣ ਵੀਚਾਰਨ ਦੁਆਰਾ, ਕਲਿਆਣ ਦੀ ਪਰਮ ਖ਼ੁਸ਼ੀ ਪ੍ਰਾਪਤ ਹੋ ਜਾਂਦੀ ਹੈ।
Fareedkot Teekaਗੁਰੋਂ ਕੇ ਸਬਦ ਬਿਚਾਰ ਮੇਂ ਮਹਾਂ ਸੁਖ ਰੂਪ ਮੁਕਤਿ ਪ੍ਰਾਪਤ ਹੋਤੀ ਹੈ॥
Prof. Sahib Singhਸਤਿਗੁਰੂ ਦਾ ਸ਼ਬਦ ਵਿਚਾਰ ਕੇ ਉਸ ਨੂੰ (ਮਾਇਆ ਦੇ ਬੰਧਨਾਂ ਤੋਂ) ਆਜ਼ਾਦੀ ਦਾ ਵੱਡਾ ਸੁਖ ਮਿਲਦਾ ਹੈ।
SikhNet (Spanish)La Liberación y el Éxtasis son obtenidos a través de la Contemplación de la Palabra del Guru.
ਗੁਰਮੁਖਿ; ਕਦੇ. ਨ ਆਵੈ ਹਾਰਿ ॥
guramukh; kade. na aavai haar |
Sant Singh KhalsaThe Gurmukh is never defeated.
Manmohan SinghThe Guru-ward suffers not defeat, ever.
Manmohan Singh (Punjabi)ਗੁਰੂ-ਸਮਰਪਨ ਕਦਾਚਿੱਤ ਸ਼ਿਕਸਤ ਨਹੀਂ ਖਾਂਦਾ।
Fareedkot Teekaਅਰ ਗੁਰਮੁਖੋਂ ਕੋ ਕਬੀ ਭੀ ਹਾਰ ਨਹੀਂ ਆਵਤੀ॥
Prof. Sahib Singhਜੋ ਮਨੁੱਖ ਗੁਰੂ ਦੇ ਸਨਮੁਖ (ਹੈ ਉਹ ਜ਼ਿੰਦਗੀ ਦੀ ਬਾਜ਼ੀ ਕਦੇ) ਹਾਰ ਕੇ ਨਹੀਂ ਆਉਂਦਾ।ਪਦ ਅਰਥ ਹਾਰਿ = ਹਾਰ ਕੇ।
SikhNet (Spanish)El Gurmukj nunca pierde. El cuerpo es la bodega de Dios, la mente es el marchante.
ਤਨੁ ਹਟੜੀ; ਇਹੁ ਮਨੁ ਵਣਜਾਰਾ ॥
tan hattarree; ihu man vanajaaraa |
Sant Singh KhalsaIn the store of the body, this mind is the merchant;
Manmohan SinghIn this body-shop, this mind is a merchant,
Manmohan Singh (Punjabi)ਇਸ ਦੇਹ ਦੀ ਦੁਕਾਨ ਵਿੰਚ, ਇਹ ਮਨੂਆ ਇੱਕ ਵਾਪਾਰੀ ਹੈ,
Fareedkot Teekaਸਰੀਰ ਰੂਪ ਤੌ ਹੱਟੀ ਬਨਾਈ ਹੈ ਔ ਮਨ ਇਸ ਮੇਂ ਵਣਜਾਰਾ ਕਰਾ ਹੈ॥
Prof. Sahib Singhਗੁਰਮੁਖ (ਆਪਣੇ) ਸਰੀਰ ਨੂੰ ਸੋਹਣੀ ਜਿਹੀ ਹੱਟੀ ਤੇ ਮਨ ਨੂੰ ਵਪਾਰੀ ਬਣਾਂਦਾ ਹੈ,ਪਦ ਅਰਥ ਹਟੜੀ = ਸੋਹਣੀ ਜਿਹੀ ਹੱਟੀ ('ਹਟ' ਤੋਂ 'ਹਟੜੀ' 'ਅਲਪਾਰਥਕ ਨਾਂਵ' ਹੈ; ਵੇਖੋ 'ਗੁਰਬਾਣੀ ਵਿਆਕਰਣ')।
SikhNet (Spanish)Y a través del Equilibrio
ਨਾਨਕ; ਸਹਜੇ ਸਚੁ ਵਾਪਾਰਾ ॥੩੯॥
naanak; sahaje sach vaapaaraa |39|
Sant Singh KhalsaO Nanak, it deals intuitively in Truth. ||39||
Manmohan Singhwho through poise deals in truth.
Manmohan Singh (Punjabi)ਜੋ ਅਡੋਲਤਾ ਦੇ ਰਾਹੀਂ ਸੱਚ ਦਾ ਵਣਜ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸ ਹਟੀ ਮੇਂ ਗੁਰਮੁਖੋਂ ਨੇ ਸੁਭਾਵਕ ਹੀ ਸੱਚ ਨਾਮ ਕਾ ਵਾਪਾਰ ਕੀਆ ਹੈ॥੩੯॥
Prof. Sahib Singhਹੇ ਨਾਨਕ! ਅਡੋਲਤਾ ਵਿਚ ਰਹਿ ਕੇ ਪਰਮਾਤਮਾ ਦਾ ਨਾਮ-ਵਣਜ ਕਰਦਾ ਹੈ ॥੩੯॥ਪਦ ਅਰਥ ਸਹਜੇ = 'ਸਹਜ' ਅਵਸਥਾ ਵਿਚ ਜੁੜ ਕੇ, ਆਤਮਕ ਅਡੋਲਤਾ ਵਿਚ ਟਿਕ ਕੇ ॥੩੯॥
SikhNet (Spanish)uno comercia en la Verdad.(39)
ਗੁਰਮੁਖਿ; ਬਾਂਧਿਓ ਸੇਤੁ ਬਿਧਾਤੈ ॥
guramukh; baandhio set bidhaatai |
Sant Singh KhalsaThe Gurmukh is the bridge, built by the Architect of Destiny.
Manmohan SinghThe holy man is the bridge, built by God, the Destiny-scribe.
Manmohan Singh (Punjabi)ਨੇਕ ਬੰਦਾ, ਕਿਸਮਤ ਦੇ ਲਿਖਾਰੀ, ਵਾਹਿਗੁਰੂ ਦਾ ਬਣਾਇਆ ਹੋਇਆ ਇਕ ਪੁੱਲ ਹੈ।
Fareedkot Teekaਗੁਰਮੁਖੋਂ ਨੇ ਸੰਸਾਰ ਸਮੁੰਦ੍ਰ ਕੇ ਤਰਨ ਕੋ ਬਿਧਾਤੇ ਕਾ ਨਾਮੁ ਜਪ ਰੂਪ ਪੁਲ ਬਾਂਧਾ ਹੈ॥
Prof. Sahib Singhਕਰਤਾਰ ਨੇ (ਸੰਸਾਰ-ਸਮੁੰਦਰ ਤੇ) ਗੁਰਮੁਖਿ-ਰੂਪ ਪੁਲ ਬੰਨ੍ਹ ਦਿੱਤਾ (ਜਿਵੇਂ ਰਾਮਚੰਦ੍ਰ ਜੀ ਨੇ ਸੀਤਾ ਨੂੰ ਲਿਆਉਣ ਵਾਸਤੇ ਸਮੁੰਦਰ ਤੇ ਪੁਲ ਬੱਧਾ ਸੀ)।ਪਦ ਅਰਥ ਸੇਤੁ = ਪੁਲ। ਬਿਧਾਤੈ = ਵਿਧਾਤਾ ਨੇ, ਕਰਤਾਰ ਨੇ।
SikhNet (Spanish)El Gurmukj es el puente construido por el Señor Creador.
ਲੰਕਾ ਲੂਟੀ; ਦੈਤ ਸੰਤਾਪੈ ॥
lankaa loottee; dait santaapai |
Sant Singh KhalsaThe demons of passion which plundered Sri Lanka - the body - have been conquered.
Manmohan SinghThrough him the body-ceylon is robbed off its wickedness and the demons are annihilated.
Manmohan Singh (Punjabi)ਉਸ ਦੇ ਰਾਹੀਂ ਦੇਹ ਦੀ ਲੰਕਾ ਦੀ ਬਦੀ ਨੂੰ ਲੁੱਟੀ ਪੁੱਟੀ ਜਾਂਦੀ ਹੈ ਅਤੇ ਦੈਂਤ ਮਲੀਆਮੇਟ ਹੋ ਜਾਂਦੇ ਹਨ।
Fareedkot Teekaਔ ਦੇਹ ਵਾ ਅਵਿਦ੍ਯਾ ਰੂਪ ਲੰਕਾ ਲੂਟੀ ਹੈ, ਤਿਸ ਮੇਂ ਜੋ ਕਾਮਾਦਿ ਬਿਕਾਰ ਦੈਤ ਥੇ, ਸੋ ਸੰਤਪਤ ਕੀਏ ਹੈਂ॥
Prof. Sahib Singh(ਰਾਮਚੰਦ੍ਰ ਜੀ ਨੇ) ਲੰਕਾ ਲੁੱਟੀ ਤੇ ਰਾਖਸ਼ ਮਾਰੇ, (ਤਿਵੇਂ ਗੁਰੂ ਨੇ ਕਾਮਾਦਿਕਾਂ ਦੇ ਵੱਸ ਵਿਚ ਪਏ ਸਰੀਰ ਨੂੰ ਉਹਨਾਂ ਤੋਂ ਛੁਡਾ ਲਿਆ ਤੇ ਉਹ ਪੰਜ ਦੂਤ ਵੱਸ ਵਿਚ ਹੋ ਗਏ)।ਪਦ ਅਰਥ ਦੈਤ = ਰਾਖਸ਼। ਸੰਤਾਪੈ = ਦੁਖੀ ਕਰਦਾ ਹੈ।
SikhNet (Spanish)A través del cuerpo llega a liberarse de la devastación
ਰਾਮਚੰਦਿ; ਮਾਰਿਓ ਅਹਿ ਰਾਵਣੁ ॥
raamachand; maario eh raavan |
Sant Singh KhalsaRam Chand - the mind - has slaughtered Raawan - pride;
Manmohan SinghThe Ram Chand of the mind slays the Rawan of pride,
Manmohan Singh (Punjabi)ਮਨ ਦਾ ਰਾਮ ਚੰਦ ਹੰਕਾਰ ਦੇ ਰਾਵਨ ਨੂੰ ਮਾਰ ਮੁਕਾਉਂਦਾ ਹੈ,
Fareedkot Teeka(ਅਹਿ) ਹੰਕਾਰ ਰੂਪ ਰਾਵਣ ਰਾਮਚੰਦ ਕੋ ਨਾਮ ਕਰ ਮਾਰਾ ਹੈ॥☬ਪ੍ਰਸ਼ਨ: ਕੈਸੇ ਮਾਰਾ ਹੈ?☬ਉਤਰ:
Prof. Sahib Singhਰਾਮਚੰਦ੍ਰ (ਜੀ) ਨੇ ਰਾਵਣ ਨੂੰ ਮਾਰਿਆ ਤਿਵੇਂ ਗੁਰਮੁਖ ਨੇ ਮਨ-ਸੱਪ ਨੂੰ ਮਾਰ ਦਿੱਤਾ;ਪਦ ਅਰਥ ਰਾਮਚੰਦਿ = ਸ੍ਰੀ ਰਾਮ ਚੰਦ ਨੇ। ਅਹਿ = ਸੱਪ (ਮਨ)।
SikhNet (Spanish)de los cinco enemigos y su mente vence al ego.
ਭੇਦੁ ਬਭੀਖਣ ਗੁਰਮੁਖਿ ਪਰਚਾਇਣੁ ॥
bhed babheekhan guramukh parachaaein |
Sant Singh Khalsathe Gurmukh understands the secret revealed by Babheekhan.
Manmohan Singhand through the Guru is realised the secret, which Babhikhan disclosed.
Manmohan Singh (Punjabi)ਅਤੇ ਗੁਰਾਂ ਦੇ ਰਾਹੀਂ ਬਭੀਖਨ ਦਾ ਦਰਸਾਇਆ ਹੋਇਆ ਰਾਜ਼ ਅਨੁਭਵ ਕੀਤਾ ਜਾਂਦਾ ਹੈ।
Fareedkot Teekaਗੁਰੂ ਜੋ ਮੁਖ ਹੈ, ਸੋਈ ਭਏ ਭਬੀਖਨ। ਤਿਨੋਂ ਕੇ ਭੇਦ (ਪਰਚਾਇਣੁ) ਪ੍ਰਕਾਰ ਕੇ ਦਸਣੇ ਕਰ ਮਾਰਾ ਹੈ⁽¹⁾॥
Prof. Sahib Singhਸਤਿਗੁਰੂ ਦਾ ਉਪਦੇਸ਼ (ਮਨ ਨੂੰ ਮਾਰਨ ਵਿਚ ਇਉਂ ਕੰਮ ਆਇਆ ਜਿਵੇਂ) ਬਭੀਖਣ ਦਾ ਭੇਤ ਦੱਸਣਾ (ਰਾਵਣ ਨੂੰ ਮਾਰਨ ਲਈ ਕੰਮ ਆਇਆ)।ਪਦ ਅਰਥ ਪਰਚਾਇਣੁ = ਉਪਦੇਸ਼। ਬਭੀਖਣ = ਰਾਵਣ ਦਾ ਭਾਈ ਜਿਸ ਨੇ ਰਾਮ ਚੰਦ੍ਰ ਜੀ ਨੂੰ ਸਾਰੇ ਭੇਤ ਦੱਸੇ ਸਨ।
SikhNet (Spanish)A través del Guru conoce el secreto que Bhibhishan guardó.
ਗੁਰਮੁਖਿ; ਸਾਇਰਿ ਪਾਹਣ ਤਾਰੇ ॥
guramukh; saaeir paahan taare |
Sant Singh KhalsaThe Gurmukh carries even stones across the ocean.
Manmohan SinghThe holyman ferries across the ocean, even the stones.
Manmohan Singh (Punjabi)ਨੇਕ ਬੰਦਾ ਪੱਥਰਾਂ ਨੂੰ ਭੀ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
Fareedkot Teekaਗੁਰਮੁਖੋਂ ਨੇ ਸੰਸਾਰ ਸਮੁੰਦਰ ਤੇ ਪਥਰੋਂ ਸੇ ਜੜ ਔ ਪਾਪੋਂ ਕਰ ਕੇ ਭਾਰੇ ਜੀਵ ਉਧਾਰੇ ਹੈਂ॥
Prof. Sahib Singh(ਰਾਮਚੰਦ੍ਰ ਜੀ ਨੇ ਪੁਲ ਬੰਨ੍ਹਣ ਵੇਲੇ ਪੱਥਰ ਸਮੁੰਦਰ ਤੇ ਤਾਰੇ) ਸਤਿਗੁਰੂ ਨੇ (ਸੰਸਾਰ-) ਸਮੁੰਦਰ ਤੋਂ (ਪੱਥਰ-ਦਿਲਾਂ ਨੂੰ) ਤਾਰ ਦਿੱਤਾ,ਪਦ ਅਰਥ ਸਾਇਰਿ = ਸਾਗਰ ਉਤੇ। ਪਾਹਣ = ਪੱਥਰ।
SikhNet (Spanish)El Gurmukj hace que las piedras lleguen a cruzar el océano
ਗੁਰਮੁਖਿ; ਕੋਟਿ ਤੇਤੀਸ ਉਧਾਰੇ ॥੪੦॥
guramukh; kott tetees udhaare |40|
Sant Singh KhalsaThe Gurmukh saves millions of people. ||40||
Manmohan SinghThe holyman saves thirty-three crores (millions) of men.
Manmohan Singh (Punjabi)ਨੇਕ ਬੰਦਾ ਤੇਤੀ ਕਰੋੜ (ਅਣਗਿਣਤ) ਇਨਸਾਨਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਅਰ ਗੁਰਮੁਖੋਂ ਨੇ ਅਨੇਕ ਤੇਤੀਸ ਕਰੋੜ ਜੀਵ ਉਧਾਰੇ ਹੈਂ⁽¹⁾॥੪੦॥
Prof. Sahib Singhਗੁਰੂ ਦੀ ਰਾਹੀਂ ਤੇਤੀ ਕਰੋੜ (ਭਾਵ, ਬੇਅੰਤ ਜੀਵ) ਤਰ ਗਏ ਹਨ ॥੪੦॥
SikhNet (Spanish)y salva a millones de seres.(40)