ੴ

ਸਿੱਖਬਾਣੀ · SikhBani

ਪ੍ਰਾਨੀ ਕਛੂ ਨ ਚੇਤਈ ਮਦਿ ਮਾਇਆ ਕੈ ਅੰਧੁ ॥

praanee kachhoo na chetee mad maaeaa kai andh
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Salok Ninth Mehl · Ang 1427 · 2 lines
Translations

ਪ੍ਰਾਨੀ ਕਛੂ. ਨ ਚੇਤਈ; ਮਦਿ ਮਾਇਆ ਕੈ ਅੰਧੁ ॥

praanee kachhoo. na chetee; mad maaeaa kai andh |

Sant Singh KhalsaThe mortal does not remember the Lord, even for a moment; he is blinded by the wine of Maya.
Manmohan SinghBlinded by the wine of worldly valuables the mortal cherishes not his Lord even for a while.
Manmohan Singh (Punjabi)ਸੰਸਾਰੀ ਪਦਾਰਥਾਂ ਦੀ ਸ਼ਰਾਬ ਦਾ ਅੰਨ੍ਹਾ ਕੀਤਾ ਹੋਇਆ, ਫਾਨੀ ਬੰਦਾ ਥੋੜ੍ਹਾ ਜਿਹਾ ਭੀ ਆਪਣੇ ਸਾਈਂ ਦਾ ਸਿਮਰਨ ਨਹੀਂ ਕਰਦਾ।
Fareedkot Teekaਮਾਯਾ ਕੇ ਮਦ ਸੇ ਅੰਧਾ ਹੂਆ ਹੂਆ ਪ੍ਰਾਨੀ ਕੁਛ ਥੋੜਾ ਭੀ ਸ਼ੁਭ ਚਿੰਤਨ ਨਹੀਂ ਕਰਤਾ ਹੈ॥
Prof. Sahib Singhਪਰ ਮਾਇਆ ਦੇ ਨਸ਼ੇ ਵਿਚ (ਆਤਮਕ ਜੀਵਨ ਵਲੋਂ) ਅੰਨ੍ਹਾ ਹੋਇਆ ਮਨੁੱਖ (ਆਤਮਕ ਜੀਵਨ ਬਾਰੇ) ਕੁਝ ਭੀ ਨਹੀਂ ਸੋਚਦਾ।

ਪਦ ਅਰਥ ਨ ਚੇਤਈ = ਨ ਚੇਤੈ, ਨਹੀਂ ਚੇਤੇ ਕਰਦਾ, ਨਹੀਂ ਸੋਚਦਾ। ਮਦਿ = ਨਸ਼ੇ ਵਿਚ। ਮਦਿ ਮਾਇਆ ਕੈ = ਮਾਇਆ ਦੇ ਨਸ਼ੇ ਵਿਚ। ਅੰਧੁ = (ਆਤਮਕ ਜੀਵਨ ਵਲੋਂ) ਅੰਨ੍ਹਾ।

SikhNet (Spanish)El mortal no recuerda al Señor ni por un momento, vive cegado por el vino de Maya,

ਕਹੁ ਨਾਨਕ. ਬਿਨੁ ਹਰਿ ਭਜਨ; ਪਰਤ ਤਾਹਿ ਜਮ ਫੰਧ ॥੨੬॥

kahu naanak. bin har bhajan; parat taeh jam fandh |26|

Sant Singh KhalsaSays Nanak, without meditating on the Lord, he is caught by the noose of Death. ||26||
Manmohan SinghSays Nanak, without the God's meditation, death's noose falls around him.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਵਾਹਿਗੁਰੂ ਦੀ ਬੰਦਗੀ ਦੇ ਬਗੈਰ, ਮੌਤ ਦੀ ਫਾਹੀ ਉਸ ਦੁਆਲੇ ਆ ਪੈਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਕੇ ਭਜਨ ਸੇ ਬਿਨਾਂ ਜਮ ਕੇ (ਫੰਧ) ਬੰਧਨ ਮੇਂ ਪੜਤਾ ਹੈ॥੨੬॥
Prof. Sahib Singhਨਾਨਕ ਆਖਦਾ ਹੈ- ਪਰਮਾਤਮਾ ਦੇ ਭਜਨ ਤੋਂ ਬਿਨਾ (ਅਜਿਹੇ ਮਨੁੱਖ ਨੂੰ) ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ ॥੨੬॥

ਪਦ ਅਰਥ ਪਰਤ = ਪੈਂਦੇ ਹਨ, ਪਏ ਰਹਿੰਦੇ ਹਨ। ਫੰਧ = ਫਾਹੇ, ਫਾਹੀਆਂ ॥੨੬॥

SikhNet (Spanish)dice Nanak, sin meditar en el Señor, es atrapado por el dogal de la muerte. (26)
Answers quote the Granth verbatim with Ang citations. AI commentary is not Gurbani and not a religious ruling.