ੴ

ਸਿੱਖਬਾਣੀ · SikhBani

ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ ॥

jau sukh kau chaahai sadaa saran raam kee leh
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Salok Ninth Mehl · Ang 1427 · 2 lines
Translations

ਜਉ ਸੁਖ ਕਉ ਚਾਹੈ ਸਦਾ; ਸਰਨਿ ਰਾਮ ਕੀ ਲੇਹ ॥

jau sukh kau chaahai sadaa; saran raam kee leh |

Sant Singh KhalsaIf you yearn for eternal peace, then seek the Sanctuary of the Lord.
Manmohan SinghIf thou desire eternal peace, then, seek thou the refuge of thy Lord.
Manmohan Singh (Punjabi)ਜੇਕਰ ਤੂੰ ਕਾਲਸਥਾਈ ਆਰਾਮ ਚਾਹੁੰਦਾ ਹੈਂ, ਤਾਂ ਤੂੰ ਆਪਣੇ ਪ੍ਰਭੂ ਦੀ ਪਨਾਹ ਲੈ।
Fareedkot Teekaਹੇ ਮਨ! ਜੇਕਰ ਨਿਤ੍ਯ ਸੁਖ ਚਾਹਤਾ ਹੈਂ ਤੌ ਰਾਮ ਕੀ ਸਰਨ ਗ੍ਰਹਿਨ ਕਰ॥
Prof. Sahib Singhਜੇ (ਮਨੁੱਖ) ਆਤਮਕ ਆਨੰਦ (ਹਾਸਲ ਕਰਨਾ) ਚਾਹੁੰਦਾ ਹੈ, ਤਾਂ (ਉਸ ਨੂੰ ਚਾਹੀਦਾ ਹੈ ਕਿ) ਪਰਮਾਤਮਾ ਦੀ ਸਰਨ ਪਿਆ ਰਹੇ।

ਪਦ ਅਰਥ ਜਉ = ਜੇ। ਚਾਹੈ = ਚਾਹੁੰਦਾ ਹੈ, ਲੋੜਦਾ ਹੈ। ਲੇਹ = ਲਈ ਰੱਖੇ; ਪਿਆ ਰਹੇ।

SikhNet (Spanish)Si añoras la Paz Eterna, busca entonces el Santuario del Señor,

ਕਹੁ ਨਾਨਕ. ਸੁਨਿ ਰੇ ਮਨਾ; ਦੁਰਲਭ ਮਾਨੁਖ ਦੇਹ ॥੨੭॥

kahu naanak. sun re manaa; duralabh maanukh deh |27|

Sant Singh KhalsaSays Nanak, listen, mind: this human body is difficult to obtain. ||27||
Manmohan SinghSays Nanak, hearken thou, O man, difficult of attainment is this human body.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਤੂੰ ਸ੍ਰਵਣ ਕਰ, ਹੇ ਬੰਦੇ! ਮੁਸ਼ਕਲ ਨਾਲ ਹੱਥ ਲੱਗਣ ਵਾਲੀ ਹੈ, ਇਹ ਮਨੁਸ਼ੀ ਕਾਇਆ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਯਿਹ ਮਾਨੁਖ ਦੇਹ ਦੁਰਲਭ ਹੈ॥੨੭॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਸੁਣ, ਇਹ ਮਨੁੱਖਾ ਸਰੀਰ ਬੜੀ ਮੁਸ਼ਕਿਲ ਨਾਲ ਮਿਲਦਾ ਹੈ (ਇਸ ਨੂੰ ਮਾਇਆ ਦੀ ਖ਼ਾਤਰ ਭਟਕਣਾ ਵਿਚ ਹੀ ਨਹੀਂ ਰੋਲ ਦੇਣਾ ਚਾਹੀਦਾ) ॥੨੭॥

ਪਦ ਅਰਥ ਦੇਹ = ਸਰੀਰ ॥੨੭॥

SikhNet (Spanish)dice Nanak, escucha mente, este cuerpo humano es difícil de obtener. (27)
Answers quote the Granth verbatim with Ang citations. AI commentary is not Gurbani and not a religious ruling.