ਜਿਹ ਸਿਮਰਨਿ; ਹੋਇ ਮੁਕਤਿ ਦੁਆਰੁ ॥
jih simaran; hoe mukat duaar |
Sant Singh KhalsaRemembering Him in meditation, the door of liberation is found.
Manmohan SinghRemembering whom thou shalt obtain the gate of emancipation,
Manmohan Singh (Punjabi)ਜਿਸ ਦਾ ਆਰਾਧਨ ਕਰਨ ਨਾਲ ਤੂੰ ਮੋਖਸ਼ ਦਾ ਦਰਵਾਜ਼ਾ ਪਾ ਲਵੇਗਾਂ,
Fareedkot Teekaਹੇ ਭਾਈ! ਜਿਸ ਕੇ ਸਿਮਰਨ ਕਰ ਕੇ ਮੁਕਤ ਦੁਆਰ, ਭਾਵ ਗ੍ਯਾਨ ਕੋ ਪ੍ਰਾਪਤਿ ਹੋ ਜਾਵੈ॥
Prof. Sahib Singhਜਿਸ ਸਿਮਰਨ ਦੀ ਬਰਕਤਿ ਨਾਲ ਮੁਕਤੀ ਦਾ ਦਰ ਦਿੱਸ ਪੈਂਦਾ ਹੈ,ਪਦ ਅਰਥ ਸਿਮਰਨਿ = ਸਿਮਰਨ ਕਰਨ ਵਾਲਾ। ਦੁਆਰੁ = ਬੂਹਾ, ਦਰਵਾਜ਼ਾ। ਹੋਇ = ਦਿੱਸ ਪੈਂਦਾ ਹੈ।
SikhNet (Spanish)Contemplando al Señor, uno es emancipado;
ਜਾਹਿ ਬੈਕੁੰਠਿ; ਨਹੀ ਸੰਸਾਰਿ ॥
jaeh baikuntth; nahee sansaar |
Sant Singh KhalsaYou shall go to heaven, and not return to this earth.
Manmohan Singhgo to the True Abode and return not to this world,
Manmohan Singh (Punjabi)ਸੱਚਖੰਡ ਪੁੱਜ ਜਾਵੇਗਾਂ ਤੇ ਮੁੜ ਕੇ ਇਸ ਜੱਗ ਵਿੱਚ ਨਹੀਂ ਆਵੇਂਗਾ,
Fareedkot Teekaਪੁਨਾ ਬੈਕੁੰਠ ਲੋਕ ਵਾ ਅਬਿਨਾਸੀ ਬ੍ਰਹਮ ਕੋ ਪ੍ਰਾਪਤ ਹੋਵੈ, ਫੇਰ ਸੰਸਾਰ ਨਹੀਂ ਹੋਵੈ ਹੈ॥
Prof. Sahib Singh(ਉਸ ਰਸਤੇ) ਤੂੰ ਪ੍ਰਭੂ ਦੇ ਚਰਨਾਂ ਵਿਚ ਜਾ ਅੱਪੜੇਂਗਾ, ਸੰਸਾਰ (-ਸਮੁੰਦਰ) ਵਿਚ ਨਹੀਂ (ਭਟਕੇਂਗਾ)।ਪਦ ਅਰਥ ਜਾਹਿ = ਤੂੰ ਜਾਏਂਗਾ। ਸੰਸਾਰਿ = ਸੰਸਾਰ ਵਿਚ, ਸੰਸਾਰ-ਸਮੁੰਦਰ ਵਿਚ।
SikhNet (Spanish)uno es llevado hasta el Recinto del Señor para no regresar más al mundo de las formas.
ਨਿਰਭਉ ਕੈ ਘਰਿ; ਬਜਾਵਹਿ ਤੂਰ ॥
nirbhau kai ghar; bajaaveh toor |
Sant Singh KhalsaIn the home of the Fearless Lord, the celestial trumpets resound.
Manmohan Singhplay the trumpets in the house of the Fearless Lord,
Manmohan Singh (Punjabi)ਨਿਡਰ ਸੁਆਮੀ ਦੇ ਧਾਮ ਅੰਦਰ ਵਾਜੇ ਵਜਾਵੇਗਾਂ,
Fareedkot Teekaਨਿਰਭਉ ਕੇ ਘਰ ਮੇਂ ਹੋਇਕੈ ਪਰਮੇਸਰ ਸਬੰਧੀ ਬਾਜੇ ਬਜਾਵੇਗਾ॥
Prof. Sahib Singhਜਿਸ ਅਵਸਥਾ ਵਿਚ ਕੋਈ ਡਰ ਨਹੀਂ ਪੋਂਹਦਾ, ਉਸ ਵਿਚ ਪਹੁੰਚ ਕੇ ਤੂੰ (ਆਤਮਕ ਅਨੰਦ ਦੇ, ਮਾਨੋ) ਵਾਜੇ ਵਜਾਏਂਗਾ,ਪਦ ਅਰਥ ਘਰਿ = ਘਰ ਵਿਚ। ਤੂਰ = ਵਾਜੇ। ਅਨਹਦ = ਇੱਕ-ਰਸ।
SikhNet (Spanish)Viviendo sin miedo, la Sinfonía de la Palabra sale de uno mismo,
ਅਨਹਦ ਬਜਹਿ; ਸਦਾ ਭਰਪੂਰ ॥੧॥
anahad bajeh; sadaa bharapoor |1|
Sant Singh KhalsaThe unstruck sound current will vibrate and resonate forever. ||1||
Manmohan Singhand the unstruck strain shall ever fully resound for thee.
Manmohan Singh (Punjabi)ਅਤੇ ਸੁਤੇਸਿਧ ਹੋਣ ਵਾਲਾ ਕੀਰਤਨ ਤੇਰੇ ਲਈ ਹਮੇਸ਼ਾਂ ਹੀ ਪੂਰਨ ਤੌਰ ਤੇ ਗੂੰਜੇਗਾ।
Fareedkot Teekaਇਕ ਰਸ ਬਾਜੇ ਬਜੇਂਗੇ ਲਬਾਲਬ ਹੋ ਕੇ ਸਦਾ ਹੀ, ਭਾਵ ਸਤਸੰਗ ਮੇਂ ਨਾਮ ਉਚਾਰਗੇ ਵਾ ਅਹੰ ਬ੍ਰਹਮਾਸਮੀ ਚਿੰਤਨ ਕਰੇਗਾ॥੧॥
Prof. Sahib Singhਉਹ ਵਾਜੇ (ਤੇਰੇ ਅੰਦਰ) ਸਦਾ ਇੱਕ-ਰਸ ਵੱਜਣਗੇ, (ਉਸ ਅਨੰਦ ਵਿਚ) ਕੋਈ ਊਣਤਾ ਨਹੀਂ ਆਵੇਗੀ ॥੧॥ਪਦ ਅਰਥ ਵਜਹਿ = (ਤੂਰ) ਵਜਹਿ, ਵਾਜੇ ਵੱਜਦੇ ਹਨ। ਭਰਪੂਰ = ਨਕਾ-ਨਕ, ਕਿਸੇ ਊਣਤਾ ਤੋਂ ਬਿਨਾ ॥੧॥
SikhNet (Spanish)en el interior resuena la Melodía Divina y uno se siente lleno de Dios. (1)
ਐਸਾ ਸਿਮਰਨੁ; ਕਰਿ ਮਨ ਮਾਹਿ ॥
aisaa simaran; kar man maeh |
Sant Singh KhalsaPractice such meditative remembrance in your mind.
Manmohan SinghEmbrace thou such meditation within thy mind,
Manmohan Singh (Punjabi)ਐਹੋ ਜੇਹੀ ਬੰਦਗੀ ਤੂੰ ਆਪਣੇ ਹਿਰਦੇ ਅੰਦਰ ਧਾਰਨ ਕਰ।
Fareedkot Teekaਮਨ ਕੇ ਬੀਚ ਐਸਾ ਸਿਮਰਨ ਕਰ॥
Prof. Sahib Singhਹੇ ਭਾਈ! ਤੂੰ ਆਪਣੇ ਮਨ ਵਿਚ ਅਜਿਹਾ (ਬਲ ਰੱਖਣ ਵਾਲਾ) ਸਿਮਰਨ ਕਰ।
SikhNet (Spanish)Medita en tu mente, pues sin habitar en el Señor,
ਬਿਨੁ ਸਿਮਰਨ; ਮੁਕਤਿ ਕਤ ਨਾਹਿ ॥੧॥ ਰਹਾਉ ॥
bin simaran; mukat kat naeh |1| rahaau |
Sant Singh KhalsaWithout this meditative remembrance, liberation will never be found. ||1||Pause||
Manmohan SinghWithout the Lord's contemplation, salvation can never be attained to. Pause.
Manmohan Singh (Punjabi)ਸਾਹਿਬ ਦੇ ਭਜਨ ਦੇ ਬਾਝੋਂ ਕਲਿਆਣ ਕਦੇ ਭੀ ਪ੍ਰਾਪਤ ਨਹੀਂ ਹੋ ਸਕਦੀ। ਠਹਿਰਾਉ।
Fareedkot Teekaਬਿਨਾ ਸਿਮਰਨ ਸੇ ਮੁਕਤ ਹੋਰ (ਕਤ) ਕਿਸੀ ਸਾਧਨ ਕਰ ਕੇ ਨਹੀਂ ਹੈ॥੧॥ ਰਹਾਉ ॥
Prof. Sahib Singhਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਕਿਸੇ ਭੀ ਹੋਰ ਤਰੀਕੇ ਨਾਲ (ਮਾਇਆ ਦੇ ਬੰਧਨਾਂ) ਤੋਂ ਖ਼ਲਾਸੀ ਨਹੀਂ ਮਿਲਦੀ ॥੧॥ ਰਹਾਉ ॥ਪਦ ਅਰਥ ਕਤ = ਕਿਤੇ ਭੀ, ਕਿਸੇ ਭੀ ਹੋਰ ਤਰੀਕੇ ਨਾਲ ॥੧॥ ਰਹਾਉ ॥
SikhNet (Spanish)uno no puede ser liberado. (1-Pausa)
ਜਿਹ ਸਿਮਰਨਿ; ਨਾਹੀ ਨਨਕਾਰੁ ॥
jih simaran; naahee nanakaar |
Sant Singh KhalsaRemembering Him in meditation, you will meet with no obstruction.
Manmohan SinghRemembering whom, thou shalt meet with no obstacle.
Manmohan Singh (Punjabi)ਜਿਸ ਨੂੰ ਚੇਤੇ ਕਰਨ ਦੁਆਰਾ, ਤੈਨੂੰ ਕੋਈ ਰੁਕਾਵਟ ਨਹੀਂ ਪਵੇਗੀ।
Fareedkot Teekaਜਿਸ ਸਿਮਰਨ ਕਰ ਕੇ ਤੇਰਾ ਨਿਰਾਦਰ ਨਹੀਂ ਹੋਵੇਗਾ॥
Prof. Sahib Singhਜਿਸ ਸਿਮਰਨ ਨਾਲ (ਵਿਕਾਰ ਤੇਰੇ ਰਾਹ ਵਿਚ) ਰੁਕਾਵਟ ਨਹੀਂ ਪਾ ਸਕਣਗੇ,ਪਦ ਅਰਥ ਨਨਕਾਰੁ = ਇਨਕਾਰ, ਰੋਕ-ਟੋਕ, ਵਿਕਾਰਾਂ ਵਲੋਂ ਰੁਕਾਵਟ।
SikhNet (Spanish)Meditando en el Señor,
ਮੁਕਤਿ ਕਰੈ; ਉਤਰੈ ਬਹੁ ਭਾਰੁ ॥
mukat karai; utarai bahu bhaar |
Sant Singh KhalsaYou will be liberated, and the great load will be taken away.
Manmohan SinghGod shall emancipate thee and thy great load of sin shall drop off.
Manmohan Singh (Punjabi)ਵਾਹਿਗੁਰੂ ਤੈਨੂੰ ਬੰਦਖਲਾਸ ਕਰ ਦੇਵੇਗਾ ਅਤੇ ਤੇਰਾ ਪਾਪਾਂ ਦਾ ਭਾਰਾ ਬੋਝ ਤੇਰੇ ਉਤੋਂ ਲਹਿ ਜਾਵੇਗਾ।
Fareedkot Teekaਵਹੁ ਸਿਮਰਨ ਤੇਰੇ ਕੌ ਮੁਕਤਿ ਕਰੇਗਾ ਔ ਪਾਪਾਂ ਕਾ ਬਹੁਤ ਵਾ ਚੌਰਾਸੀ ਕਾ ਭਾਰੁ ਉਤਰ ਜਾਇਗਾ॥
Prof. Sahib Singhਉਹ ਸਿਮਰਨ (ਮਾਇਆ ਦੇ ਬੰਧਨਾਂ ਤੋਂ) ਅਜ਼ਾਦ ਕਰ ਦੇਂਦਾ ਹੈ, (ਵਿਕਾਰਾਂ ਦਾ) ਬੋਝ (ਮਨ ਤੋਂ) ਉਤਰ ਜਾਂਦਾ ਹੈ।ਪਦ ਅਰਥ ਭਾਰੁ = ਵਿਕਾਰਾਂ ਦਾ ਬੋਝ।
SikhNet (Spanish)uno no encuentra obstáculos en el Sendero,
ਨਮਸਕਾਰੁ ਕਰਿ ਹਿਰਦੈ ਮਾਹਿ ॥
namasakaar kar hiradai maeh |
Sant Singh KhalsaBow in humility within your heart,
Manmohan SinghMake thou obeisance unto God within thy mind,
Manmohan Singh (Punjabi)ਆਪਣੇ ਮਨ ਅੰਦਰ ਤੂੰ ਵਾਹਿਗੁਰੂ ਨੂੰ ਪ੍ਰਣਾਮ ਕਰ,
Fareedkot Teekaਹੇ ਭਾਈ! ਤੂੰ ਹਿਰਦੇ ਮਾਹਿ ਨਮਸਕਾਰ ਕਰ॥
Prof. Sahib Singhਪ੍ਰਭੂ ਨੂੰ ਸਦਾ ਸਿਰ ਨਿਵਾ,
SikhNet (Spanish)porque abandonando la carga de los errores, uno es emancipado.
ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥
fir fir teraa aavan naeh |2|
Sant Singh Khalsaand you will not have to be reincarnated over and over again. ||2||
Manmohan Singhand thou shalt not come over and over again.
Manmohan Singh (Punjabi)ਅਤੇ ਤੂੰ ਮੁੜ ਮੁੜ ਕੇ ਨਹੀਂ (ਜੰਮਣ ਮਰਨ ਦੇ ਗੇੜ ਵਿੱਚ) ਆਵੇਗਾਂ।
Fareedkot Teekaਤੇਰਾ ਸੰਸਾਰ ਮੇਂ ਫੇਰ ਫੇਰ ਆਵਨਾ ਨਾ ਹੋਵੈਗਾ॥੨॥
Prof. Sahib Singhਤਾਂ ਜੁ ਮੁੜ ਮੁੜ ਤੈਨੂੰ (ਜਗਤ ਵਿਚ) ਆਉਣਾ ਨਾਹ ਪਏ ॥੨॥
SikhNet (Spanish)Alábalo en tu corazón para que puedas ser sacado del ciclo del tiempo. (2)
ਜਿਹ ਸਿਮਰਨਿ; ਕਰਹਿ ਤੂ ਕੇਲ ॥
jih simaran; kareh too kel |
Sant Singh KhalsaRemember Him in meditation, celebrate and be happy.
Manmohan SinghContemplating whom thou shalt make merry.
Manmohan Singh (Punjabi)ਜਿਸ ਦਾ ਆਰਾਧਨ ਕਰਨ ਦੁਆਰਾ ਤੂੰ ਮੌਜਾਂ ਮਾਣੇਗਾਂ।
Fareedkot Teekaਜਿਸ ਸਿਮਰਨ ਕਰ ਕੇ ਤੂੰ (ਕੇਲ) ਆਨੰਦ ਕਰੇਂਗਾ॥
Prof. Sahib Singhਜਿਸ ਸਿਮਰਨ ਦੀ ਰਾਹੀਂ ਤੂੰ ਅਨੰਦ ਲੈ ਰਿਹਾ ਹੈਂ (ਭਾਵ, ਚਿੰਤਾ ਆਦਿਕ ਤੋਂ ਬਚਿਆ ਰਹਿੰਦਾ ਹੈਂ),ਪਦ ਅਰਥ ਕੇਲ = ਖ਼ੁਸ਼ੀਆਂ, ਅਨੰਦ।
SikhNet (Spanish)Contemplando al Señor, uno goza del mundo;
ਦੀਪਕੁ ਬਾਂਧਿ ਧਰਿਓ; ਬਿਨੁ ਤੇਲ ॥
deepak baandh dhario; bin tel |
Sant Singh KhalsaGod has placed His lamp deep within you, which burns without any oil.
Manmohan SinghWithin thee, the Lord has firmly placed the, lamp, burning without oil.
Manmohan Singh (Punjabi)ਤੇਰੇ ਅੰਦਰ, ਬਗੈਰ ਤੇਲ ਦੇ ਬਲਣ ਵਾਲਾ ਦੀਵਾ, ਸਾਈਂ ਨੇ ਪੱਕੀ ਤਰ੍ਹਾਂ ਟਿਕਾ ਦਿੱਤਾ ਹੈ।
Fareedkot Teekaਗ੍ਯਾਨ ਦੀਪਕ (ਬਾਂਧਿ) ਇਸਥਤ ਕਰ ਕੇ ਧਰਿਆ ਹੈ। ਸਿਮਰਨਿ ਵਾਲਿਓਂ ਕੇ ਅੰਤਸਕਰਨ ਮੇਂ ਬਿਨਾ ਪ੍ਰਤਖ ਤੇਲ ਥੀਂ ਵਾ ਔਰ ਸਾਧਨੋਂ ਰੂਪੁ ਤੇਲ ਤੇ ਬਿਨਾਂ ਇਕ ਸਿਮਰਨ ਨੇ ਹੀ ਗ੍ਯਾਨ ਕਰ ਦੀਆ ਹੈ॥
Prof. Sahib Singhਤੇਰੇ ਅੰਦਰ ਸਦਾ (ਗਿਆਨ ਦਾ) ਦੀਵਾ ਜਗਦਾ ਰਹਿੰਦਾ ਹੈਂ, (ਵਿਕਾਰਾਂ ਦੇ) ਤੇਲ (ਵਾਲਾ ਦੀਵਾ) ਨਹੀਂ ਰਹਿੰਦਾ,ਪਦ ਅਰਥ ਬਾਂਧਿ ਧਰਿਓ = (ਜਗਦਾ ਦੀਵਾ) ਟਿਕਾ ਰੱਖਿਆ ਹੈ।
SikhNet (Spanish)Él es Quien enciende nuestra lámpara interior de Sabiduría,
ਸੋ ਦੀਪਕੁ; ਅਮਰਕੁ ਸੰਸਾਰਿ ॥
so deepak; amarak sansaar |
Sant Singh KhalsaThat lamp makes the world immortal;
Manmohan SinghThat lamp renders the world immortal,
Manmohan Singh (Punjabi)ਉਹ ਦੀਵਾ ਜਗਤ ਨੂੰ ਸਦ-ਜੀਵੀ ਬਣਾ ਦਿੰਦਾ ਹੈ,
Fareedkot Teekaਸੋ ਦੀਵਾ ਸੰਸਾਰ ਮੇਂ ਅਮਰ ਕਰਨੇ ਵਾਲਾ ਹੈ॥
Prof. Sahib Singhਉਹ ਦੀਵਾ (ਜਿਸ ਮਨੁੱਖ ਦੇ ਅੰਦਰ ਜਗ ਪਏ ਉਸ ਨੂੰ) ਸੰਸਾਰ ਵਿਚ ਅਮਰ ਕਰ ਦੇਂਦਾ ਹੈ,ਪਦ ਅਰਥ ਅਮਰਕੁ = ਅਮਰ ਕਰਨ ਵਾਲਾ। ਸੰਸਾਰਿ = ਸੰਸਾਰ ਵਿਚ।
SikhNet (Spanish)y Su Luz lo vuelve a uno eterno en el mundo.
ਕਾਮ ਕ੍ਰੋਧ ਬਿਖੁ; ਕਾਢੀਲੇ ਮਾਰਿ ॥੩॥
kaam krodh bikh; kaadteele maar |3|
Sant Singh Khalsait conquers and drives out the poisons of sexual desire and anger. ||3||
Manmohan Singhand drives out the poison of carnal appetite and anger.
Manmohan Singh (Punjabi)ਅਤੇ ਵਿਸ਼ੇ ਦੀ ਭੁੱਖ ਤੇ ਗੁੱਸੇ ਦੀ ਜ਼ਹਿਰ ਨੂੰ ਬਾਹਰ ਚਲਾ ਮਾਰਦਾ ਹੈ।
Fareedkot Teekaਕਾਮ, ਕ੍ਰੋਧ, ਬਿਸੇ ਲੈ ਕਰ ਮਾਰ ਕਢਤਾ ਹੈ॥
Prof. Sahib Singhਕਾਮ ਕ੍ਰੋਧ ਆਦਿਕ ਦੀ ਜ਼ਹਿਰ ਨੂੰ (ਅੰਦਰੋਂ) ਮਾਰ ਕੇ ਕੱਢ ਦੇਂਦਾ ਹੈ ॥੩॥ਪਦ ਅਰਥ ਬਿਖੁ = ਜ਼ਹਿਰ ॥੩॥
SikhNet (Spanish)Desterrando del interior el enojo y la lujuria, habita en Él, oh amigo.(3)
ਜਿਹ ਸਿਮਰਨਿ; ਤੇਰੀ ਗਤਿ ਹੋਇ ॥
jih simaran; teree gat hoe |
Sant Singh KhalsaRemembering Him in meditation, you shall obtain salvation.
Manmohan SinghContemplating whom thou art emancipate;
Manmohan Singh (Punjabi)ਜਿਸ ਦਾ ਆਰਾਧਨ ਕਰਨ ਦੁਆਰਾ ਤੂੰ ਬੰਦਖਲਾਸ ਹੁੰਦਾ ਹੈ,
Fareedkot Teekaਜਿਸ ਸਿਮਰਨ ਤੇ ਤੇਰੀ ਗਤੀ ਹੋਵੈ॥
Prof. Sahib Singhਜਿਸ ਸਿਮਰਨ ਦੀ ਬਰਕਤਿ ਨਾਲ ਤੇਰੀ ਉੱਚੀ ਆਤਮਕ ਅਵਸਥਾ ਬਣਦੀ ਹੈ,ਪਦ ਅਰਥ ਗਤਿ = ਮੁਕਤੀ, ਉੱਚੀ ਆਤਮਕ ਅਵਸਥਾ।
SikhNet (Spanish)Contemplando al Señor, uno es emancipado;
ਸੋ ਸਿਮਰਨੁ; ਰਖੁ ਕੰਠਿ ਪਰੋਇ ॥
so simaran; rakh kantth paroe |
Sant Singh KhalsaWear that meditative remembrance as your necklace.
Manmohan Singhthat contemplation twine thou and wear on thy neck.
Manmohan Singh (Punjabi)ਉਸ ਭਜਨ ਨੂੰ ਉਣ ਕੇ ਤੂੰ ਆਪਣੀ ਗਰਦਨ ਦੁਆਲੇ ਪਹਿਨ।
Fareedkot Teekaਸੋ ਐਸਾ ਸਿਮਰਨ ਕੰਠ ਮੇਂ ਪਰੋਇ ਰਾਖ॥
Prof. Sahib Singhਤੂੰ ਉਸ ਸਿਮਰਨ (ਰੂਪ ਹਾਰ) ਨੂੰ ਪ੍ਰੋ ਕੇ ਸਦਾ ਗਲ ਵਿਚ ਪਾਈ ਰੱਖ।
SikhNet (Spanish)entreteje Su Contemplación en tu corazón.
ਸੋ ਸਿਮਰਨੁ ਕਰਿ; ਨਹੀ ਰਾਖੁ ਉਤਾਰਿ ॥
so simaran kar; nahee raakh utaar |
Sant Singh KhalsaPractice that meditative remembrance, and never let it go.
Manmohan SinghEmbrace thou that Lord's meditation and abandon it not ever.
Manmohan Singh (Punjabi)ਉਸ ਸੁਆਮੀ ਦੀ ਬੰਦਗੀ ਨੂੰ ਧਾਰਨ ਕਰ ਅਤੇ ਇਸ ਨੂੰ ਕਦੇ ਭੀ ਨਾਂ ਤਿਆਗ।
Fareedkot Teekaਸੋ ਐਸਾ ਸਿਮਰਨ ਕਰ ਨਹੀਂ ਤਾਂ (ਰਾਖੁ) ਭਸਮ ਉਤਾਰ ਦੇਹੁ। ਜੇ ਸਿਮਰਨ ਨਹੀਂ ਕਰਨਾ ਤੌ ਭੇਖ ਕਿਉਂ ਧਾਰਿਆ ਹੈ; ਵਾ ਉਤਾਰ ਨਹੀਂ ਦਿਲ ਮੇਂ ਰਖ, ਭਾਵ ਵਿਸਾਰ ਨਹੀਂ॥
Prof. Sahib Singh(ਕਦੇ ਭੀ ਗਲੋਂ) ਲਾਹ ਕੇ ਨਾਹ ਰੱਖੀਂ, ਸਦਾ ਸਿਮਰਨ ਕਰ।ਪਦ ਅਰਥ ਨਹੀ ਰਾਖੁ ਉਤਾਰਿ = (ਕੰਠ ਤੋਂ) ਲਾਹ ਕੇ ਨਾਹ ਰੱਖ।
SikhNet (Spanish)Llévala a tu pecho y no la abandones,
ਗੁਰ ਪਰਸਾਦੀ ਉਤਰਹਿ ਪਾਰਿ ॥੪॥
gur parasaadee utareh paar |4|
Sant Singh KhalsaBy Guru's Grace, you shall cross over. ||4||
Manmohan SinghBy Guru's grace, thou shalt be ferried across.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਤੂੰ ਪਾਰ ਲੰਘ ਜਾਵੇਗਾ।
Fareedkot Teekaਭਜਨ ਕਰਨ ਤੇ ਤੁਮਾਰੇ ਪਰ ਗੁਰੋਂ ਕੀ ਕ੍ਰਿਪਾ ਹੋਵੈਗੀ, ਇਸੀ ਤੇ ਤੂੰ ਪਾਰ ਉਤਰ ਜਾਇਗਾ॥੪॥
Prof. Sahib Singhਗੁਰੂ ਦੀ ਮਿਹਰ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏਂਗਾ ॥੪॥
SikhNet (Spanish)entonces por la Gracia del Guru, serás llevado a través. (4)
ਜਿਹ ਸਿਮਰਨਿ; ਨਾਹੀ ਤੁਹਿ ਕਾਨਿ ॥
jih simaran; naahee tuhi kaan |
Sant Singh KhalsaRemembering Him in meditation, you shall not be obligated to others.
Manmohan SinghContemplating whom thou shalt not be subservient to another.
Manmohan Singh (Punjabi)ਉਸ ਨੂੰ ਚੇਤੇ ਕਰਨ ਨਾਲ ਤੈਨੂੰ ਕਿਸੇ ਦੀ ਮੁਛੰਦਗੀ ਨਹੀਂ ਰਹੇਗੀ।
Fareedkot Teekaਜਿਸ ਸਿਮਰਨ ਕਰਨੇ ਤੇ ਕਿਸੀ ਕੀ ਤੇਰੇ ਕੋ ਕਨੌਡ ਨਹੀਂ ਹੋਵੈਗੀ॥
Prof. Sahib Singhਜਿਸ ਸਿਮਰਨ ਨਾਲ ਤੈਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ।ਪਦ ਅਰਥ ਕਾਨਿ = ਕਾਣ, ਮੁਥਾਜੀ।
SikhNet (Spanish)Contemplando al Señor, uno no necesita apoyarse en nadie más;
ਮੰਦਰਿ ਸੋਵਹਿ; ਪਟੰਬਰ ਤਾਨਿ ॥
mandar soveh; pattanbar taan |
Sant Singh KhalsaYou shall sleep in your mansion, in blankets of silk.
Manmohan SinghThou shalt sleep in thy home spreading silken cloth.
Manmohan Singh (Punjabi)ਤੂੰ ਆਪਣੇ ਘਰ ਵਿੱਚ ਰੇਸ਼ਮੀ ਬਸਤਰ ਵਿਛਾ ਕੇ ਸਵੇਂਗਾ।
Fareedkot Teekaਸਰੂਪ ਮੇਂ (ਸੋਵਹਿ) ਇਸਥਤ ਹੋਵੈਗਾ, (ਪਟੰਬਰ ਤਾਨਿ) ਗ੍ਯਾਨ ਬਸਤਰ ਤਾਨ ਕੇ, ਭਾਵ ਨਿਰਭੈਤਾ ਕੇ ਸਹਤ ਹੋਵੈਗਾ॥
Prof. Sahib Singhਆਪਣੇ ਘਰ ਵਿਚ ਬੇ-ਫ਼ਿਕਰ ਹੋ ਕੇ ਸੌਂਦਾ ਹੈਂ,ਪਦ ਅਰਥ ਮੰਦਰਿ = ਘਰ ਵਿਚ, ਹਿਰਦੇ-ਘਰ ਵਿਚ, ਸ੍ਵੈ-ਸਰੂਪ ਵਿਚ। ਪਟੰਬਰ = ਪਟ-ਅੰਬਰ, ਪੱਟ ਕੇ ਕੱਪੜੇ। ਪਟੰਬਰ ਤਾਨਿ = ਪੱਟ ਦੇ ਕੱਪੜੇ ਤਾਣ ਕੇ, ਬੇ-ਫ਼ਿਕਰ ਹੋ ਕੇ।
SikhNet (Spanish)uno duerme en su hogar, en Paz y envuelto en sedas.
ਸੇਜ ਸੁਖਾਲੀ; ਬਿਗਸੈ ਜੀਉ ॥
sej sukhaalee; bigasai jeeo |
Sant Singh KhalsaYour soul shall blossom forth in happiness, on this comfortable bed.
Manmohan SinghThy heart shall be gladdened by the comfortable bed,
Manmohan Singh (Punjabi)ਆਰਾਮ-ਦਿਹ ਪਲੰਘ ਉੱਤੇ ਤੇਰਾ ਦਿਲ ਪ੍ਰਸ਼ਨ ਹੋਵੇਗਾ,
Fareedkot Teekaਅੰਤਸਕਰਨ ਮੇਂ ਸੁਖੀ ਹੋਵੇਗਾ ਅਰੁ (ਜੀਉ) ਪ੍ਰਸੰਨ ਹੋਵੈਗਾ॥
Prof. Sahib Singhਹਿਰਦੇ ਵਿਚ ਸੁਖ ਹੈ, ਜਿੰਦ ਖਿੜੀ ਰਹਿੰਦੀ ਹੈ,ਪਦ ਅਰਥ ਸੇਜ = ਹਿਰਦਾ। ਬਿਗਸੈ = ਖਿੜ ਪੈਂਦਾ ਹੈ।
SikhNet (Spanish)Siendo bendecido con un aposento acogedor, el Alma florece ahí;
ਸੋ ਸਿਮਰਨੁ; ਤੂ ਅਨਦਿਨੁ ਪੀਉ ॥੫॥
so simaran; too anadin peeo |5|
Sant Singh KhalsaSo drink in this meditative remembrance, night and day. ||5||
Manmohan Singhso, night and day quaff thou the contemplation of such Lord.
Manmohan Singh (Punjabi)ਇਸ ਲਈ ਤੂੰ ਰੈਣ ਦਿਹੁੰ ਐਸੇ ਸਾਹਿਬ ਦੇ ਆਰਾਧਨ ਨੂੰ ਪਾਨ ਕਰ।
Fareedkot Teekaਸੋ ਸਿਮਰਨ ਰੂਪ ਅੰਮ੍ਰਿਤ ਤੂੰ ਦਿਨ ਰਾਤ ਪੀਉ ਵਾ ਸ੍ਵਾਮੀ ਕਾ ਸਿਮਰਨ ਤੂੰ ਦਿਨ ਰਾਤ ਕਰਿ॥੫॥
Prof. Sahib Singhਐਸਾ ਸਿਮਰਨ-ਰੂਪ ਅੰਮ੍ਰਿਤ ਹਰ ਵੇਲੇ ਪੀਂਦਾ ਰਹੁ ॥੫॥ਪਦ ਅਰਥ ਅਨਦਿਨੁ = ਹਰ ਰੋਜ਼ ॥੫॥
SikhNet (Spanish)bebe de la Esencia de tal Contemplación. (5)
ਜਿਹ ਸਿਮਰਨਿ; ਤੇਰੀ ਜਾਇ ਬਲਾਇ ॥
jih simaran; teree jaae balaae |
Sant Singh KhalsaRemembering Him in meditation, your troubles will depart.
Manmohan SinghBy remembering whom thy calamity shall depart.
Manmohan Singh (Punjabi)ਜਿਸ ਦਾ ਚਿੰਤਨ ਕਰਨ ਨਾਲ ਤੇਰੇ ਤੋਂ ਬਲਾ ਟਲ ਜਾਊਗੀ।
Fareedkot Teekaਜਿਸ ਸਿਮਰਨ ਕਰ ਤੇਰੀ ਅਵਿਦ੍ਯਾ ਜਾਏ॥
Prof. Sahib Singhਜਿਸ ਸਿਮਰਨ ਕਰਕੇ ਤੇਰਾ ਆਤਮਕ ਰੋਗ ਕੱਟਿਆ ਜਾਂਦਾ ਹੈ,ਪਦ ਅਰਥ ਬਲਾਇ = ਰੋਗ।
SikhNet (Spanish)Contemplando al Señor, uno es liberado de la maldad del deseo;
ਜਿਹ ਸਿਮਰਨਿ; ਤੁਝੁ ਪੋਹੈ ਨ ਮਾਇ ॥
jih simaran; tujh pohai na maae |
Sant Singh KhalsaRemembering Him in meditation, Maya will not bother you.
Manmohan SinghBy remembering, mammon shall affect thee not.
Manmohan Singh (Punjabi)ਜਿਸ ਦਾ ਚਿੰਤਨ ਕਰਨ ਨਾਲ ਮਾਇਆ ਤੇਰੇ ਤੇ ਅਸਰ ਨਹੀਂ ਕਰੇਗੀ।
Fareedkot Teekaਜਿਸ ਸਿਮਰਨੇ ਕਰ ਤੇਰੇ ਕੌ ਮਾਇਆ ਨਹੀਂ ਬਿਆਪੇਗੀ॥
Prof. Sahib Singhਜਿਸ ਸਿਮਰਨ ਕਰਕੇ ਤੈਨੂੰ ਮਾਇਆ ਨਹੀਂ ਪੋਂਹਦੀ,ਪਦ ਅਰਥ ਮਾਇ = ਮਾਇਆ।
SikhNet (Spanish)meditando en Él, uno no es infectado por Maya;
ਸਿਮਰਿ ਸਿਮਰਿ; ਹਰਿ ਹਰਿ ਮਨਿ ਗਾਈਐ ॥
simar simar; har har man gaaeeai |
Sant Singh KhalsaMeditate, meditate in remembrance on the Lord, Har, Har, and sing His Praises in your mind.
Manmohan SinghContemplate and remember thou thy Lord God in thy mind and hymn His praise.
Manmohan Singh (Punjabi)ਆਪਣੇ ਰਿਦੇ ਵਿੱਚੱ ਤੂੰ ਆਪਣੇ ਸੁਆਮੀ ਵਾਹਿਗੁਰੂ ਨੂੰ ਯਾਦ ਤੇ ਚੇਤੇ ਕਰ ਅਤੇ ਉਸ ਦੀ ਮਹਿਮਾ ਗਾ।
Fareedkot Teekaਹਰੀ ਕਾ ਮਨ ਤਨ ਕਰ ਕੇ ਸਿਮਰਨ ਕਰੀਏ ਔ ਮੁਖ ਕਰ ਕੇ ਗਾਇਨ ਕਰੀਏ॥
Prof. Sahib Singhਸਦਾ ਇਹ ਸਿਮਰਨ ਕਰ, ਆਪਣੇ ਮਨ ਵਿਚ ਹਰੀ ਦੀ ਸਿਫ਼ਤ-ਸਾਲਾਹ ਕਰ।ਪਦ ਅਰਥ ਮਨਿ = ਮਨ ਵਿਚ।
SikhNet (Spanish)contémplalo y cántale en tu interior.
ਇਹੁ ਸਿਮਰਨੁ; ਸਤਿਗੁਰ ਤੇ ਪਾਈਐ ॥੬॥
eihu simaran; satigur te paaeeai |6|
Sant Singh KhalsaThis meditative remembrance is obtained from the True Guru. ||6||
Manmohan SinghThis contemplation of the Lord is obtained from the True Guru.
Manmohan Singh (Punjabi)ਸੁਆਮੀ ਦੀ ਇਹ ਭਜਨ ਬੰਦਗੀ ਸੱਚੇ ਗੁਰਾਂ ਪਾਸੋਂ ਪ੍ਰਾਪਤ ਹੁੰਦੀ ਹੈ।
Fareedkot Teekaਇਹੁ ਸਿਮਰਨ ਸਤਿਗੁਰੋਂ ਸੇ ਪਾਈਤਾ ਹੈ॥੬॥
Prof. Sahib Singh(ਪਰ, ਗੁਰੂ ਦੀ ਸ਼ਰਨ ਪਉ), ਇਹ ਸਿਮਰਨ ਗੁਰੂ ਤੋਂ ਹੀ ਮਿਲਦਾ ਹੈ ॥੬॥
SikhNet (Spanish)El Guru es Quien te bendice con esta Contemplación. (6)
ਸਦਾ ਸਦਾ ਸਿਮਰਿ ਦਿਨੁ ਰਾਤਿ ॥
sadaa sadaa simar din raat |
Sant Singh KhalsaForever and ever, remember Him, day and night,
Manmohan SinghEver, ever, day and night,
Manmohan Singh (Punjabi)ਹਮੇਸ਼ਾ, ਹਮੇਸ਼ਾਂ ਹੀ ਤੂੰ ਦਿਹੁੰ ਰੈਣ,
Fareedkot Teekaਸਦਾ ਸਦਾ ਰਾਤ ਦਿਨ ਸਿਮਰਨੁ ਕਰੁ॥
Prof. Sahib Singhਸਦਾ ਦਿਨ ਰਾਤ, ਹਰ ਵੇਲੇ ਸਿਮਰਨ ਕਰ।
SikhNet (Spanish)Contempla a Dios siempre y para siempre,
ਊਠਤ ਬੈਠਤ; ਸਾਸਿ ਗਿਰਾਸਿ ॥
aootthat baitthat; saas giraas |
Sant Singh Khalsawhile standing up and sitting down, with every breath and morsel of food.
Manmohan Singhstanding, sitting, at every breath and morsel,
Manmohan Singh (Punjabi)ਖਲੋਂਦਿਆਂ, ਬਹਿੰਦਿਆਂ, ਹਰ ਸੁਆਸ ਤੇ ਬੁਰਕੀ ਨਾਲ,
Fareedkot Teekaਉਠਤਿਆਂ ਬੈਠਤਿਆਂ ਸ੍ਵਾਸ-ਸ੍ਵਾਸ ਭੋਜਨੁ ਖਾਤਿਆਂ॥
Prof. Sahib Singhਉੱਠਦਿਆਂ ਬੈਠਦਿਆਂ, ਖਾਂਦਿਆਂ, ਸਾਹ ਲੈਂਦਿਆਂ-ਪਦ ਅਰਥ ਸਾਸਿ = ਸਾਹ ਦੇ ਨਾਲ। ਗਿਰਾਸਿ = ਗਿਰਾਹੀ ਦੇ ਨਾਲ।
SikhNet (Spanish)sentado o parado; sí, con cada respiración.
ਜਾਗੁ ਸੋਇ; ਸਿਮਰਨ ਰਸ ਭੋਗ ॥
jaag soe; simaran ras bhog |
Sant Singh KhalsaWhile awake and asleep, enjoy the essence of this meditative remembrance.
Manmohan Singhwhilst waking and sleeping, enjoy thou the Nectar of the Lord's meditation.
Manmohan Singh (Punjabi)ਜਾਗਦਿਆਂ ਅਤੇ ਸੁੱਤਿਆਂ, ਤੂੰ ਸੁਆਮੀ ਦੇ ਨਾਮ ਸਿਮਰਨ ਅੰਮ੍ਰਿਤ ਦਾ ਅਨੰਦ ਮਾਣ।
Fareedkot Teekaਜਾਗਤਿਆਂ ਸੁਤਿਆਂ ਸੁਪਨਆਦ ਮੇਂ ਸਿਮਰਨ ਕੇ ਰਸ ਕੋ ਭੋਗਾ॥
Prof. Sahib Singhਜਾਗਦਿਆਂ, ਸੁੱਤਿਆਂ ਸਿਮਰਨ ਦਾ ਰਸ ਲੈ।ਪਦ ਅਰਥ ਸੋਇ = ਸੌਂ।
SikhNet (Spanish)Despierta como si estuvieras dormido y disfruta de Su Esencia.
ਹਰਿ ਸਿਮਰਨੁ ਪਾਈਐ ਸੰਜੋਗ ॥੭॥
har simaran paaeeai sanjog |7|
Sant Singh KhalsaThe Lord's meditative remembrance is obtained by good destiny. ||7||
Manmohan SinghIt is by good destiny that God's meditation is obtained.
Manmohan Singh (Punjabi)ਚੰਗੀ ਪ੍ਰਾਲਬਧ ਦੁਆਰਾ ਹੀ ਹਰੀ ਦਾ ਭਜਨ ਪ੍ਰਾਪਤ ਹੁੰਦਾ ਹੈ।
Fareedkot Teekaਸਿਮਰਨੇ ਕਰ ਕੇ ਹਰੀ ਕਾ ਸੰਜੋਗੁ ਮਿਲਾਪ ਪਾਈਤਾ ਹੈ; ਵਾ ਹਰੀ ਸਿਮਰਨ ਗੁਰੋਂ ਕੇ ਸੰਜੋਗ ਕਰ ਪਾਈਤਾ ਹੈ॥੭॥
Prof. Sahib Singh(ਪਰ) ਪ੍ਰਭੂ ਦਾ ਸਿਮਰਨ ਭਾਗਾਂ ਨਾਲ ਮਿਲਦਾ ਹੈ ॥੭॥ਪਦ ਅਰਥ ਸੰਜੋਗ = ਭਾਗਾਂ ਨਾਲ ॥੭॥
SikhNet (Spanish)Pero es por un buen Destino que uno obtiene esta Bendición.(7)
ਜਿਹ ਸਿਮਰਨਿ; ਨਾਹੀ ਤੁਝੁ ਭਾਰ ॥
jih simaran; naahee tujh bhaar |
Sant Singh KhalsaRemembering Him in meditation, you shall not be loaded down.
Manmohan SinghRemembering whom, thou shalt be loaded not with sins.
Manmohan Singh (Punjabi)ਉਸ ਦਾ ਆਰਾਧਨ ਕਰਨ ਦੁਆਰਾ, ਤੇਰੇ ਉੱਤੇ ਪਾਪਾਂ ਦਾ ਬੋਝ ਨਹੀਂ ਪਵੇਗਾ।
Fareedkot Teekaਜਿਸ ਸਿਮਰਨ ਕਰ ਕੇ ਤੁਝਕੋ ਭਾਰ ਨਹੀਂ ਰਹੇਗਾ, ਭਾਵ ਜਨਮੋਂ ਤੇ ਰਹਤ ਹੋਵੇਗਾ॥
Prof. Sahib Singhਜਿਸ ਸਿਮਰਨ ਨਾਲ ਤੇਰੇ ਉੱਤੋਂ (ਵਿਕਾਰਾਂ ਦਾ) ਬੋਝ ਲਹਿ ਜਾਇਗਾ,
SikhNet (Spanish)Contemplando al Señor, uno se siente ligero;
ਸੋ ਸਿਮਰਨੁ; ਰਾਮ ਨਾਮ ਅਧਾਰੁ ॥
so simaran; raam naam adhaar |
Sant Singh KhalsaMake this meditative remembrance of the Lord's Name your Support.
Manmohan SinghMake thou the contemplation of the Lord's Name thy support.
Manmohan Singh (Punjabi)ਤੂੰ ਉਸ ਸਾਹਿਬ ਦੇ ਨਾਮ ਦੇ ਭਜਨ ਨੂੰ ਆਪਣਾ ਆਸਰਾ ਬਣਾ।
Fareedkot Teekaਸੋ ਰਾਮ ਨਾਮ ਰੂਪ ਸਿਮਰਨ ਕਾ ਹੀ ਆਸਰਾ ਕਰੁ॥
Prof. Sahib Singhਪ੍ਰਭੂ ਦੇ ਨਾਮ ਦੇ ਉਸ ਸਿਮਰਨ ਨੂੰ (ਆਪਣੀ ਜਿੰਦ ਦਾ) ਆਸਰਾ ਬਣਾ।ਪਦ ਅਰਥ ਅਧਾਰੁ = ਆਸਰਾ।
SikhNet (Spanish)sí, Contemplando el Nombre del Señor, tu Dios,
ਕਹਿ ਕਬੀਰ; ਜਾ ਕਾ ਨਹੀ ਅੰਤੁ ॥
keh kabeer; jaa kaa nahee ant |
Sant Singh KhalsaSays Kabeer, He has no limits;
Manmohan SinghSays Kabir, who has no limit,
Manmohan Singh (Punjabi)ਕਬੀਰ ਜੀ ਆਖਦੇ ਹਨ, ਜਿਸ ਦਾ ਕੋਈ ਓੜਕ ਨਹੀਂ,
Fareedkot Teekaਕਬੀਰ ਜੀ ਕਹਤੇ ਹੈਂ: ਜਿਸ ਕੇ ਪ੍ਰਤਾਪ ਕਾ ਅੰਤ ਨਹੀਂ ਹੈ॥
Prof. Sahib Singhਕਬੀਰ ਆਖਦਾ ਹੈ ਕਿ ਉਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ,
SikhNet (Spanish)dice Kabir, Infinito y Sin Fronteras es ese Dios
ਤਿਸ ਕੇ ਆਗੇ; ਤੰਤੁ ਨ ਮੰਤੁ ॥੮॥੯॥
tis ke aage; tant na mant |8|9|
Sant Singh Khalsano tantras or mantras can be used against Him. ||8||9||
Manmohan Singhno charm and spell can prevail with Him.
Manmohan Singh (Punjabi)ਉਸ ਦੇ ਨਾਲ ਕੋਈ ਜਾਦੂ ਅਤੇ ਟੂਣਾ ਕਾਰਗਰ ਨਹੀਂ ਹੁੰਦਾ।
Fareedkot Teekaਤਿਸ ਸਿਮਰਨ ਕੇ ਆਗੇ ਨ ਤੰਤ੍ਰ ਔ ਨ ਮੰਤ੍ਰ ਹੈ, ਭਾਵ ਸਭ ਤੁਛ ਹੈ। ਨਾਮ ਸਭ ਸੇ ਅਧਕ ਹੈ॥੮॥੯॥
Prof. Sahib Singh(ਉਸ ਦੀ ਯਾਦ ਤੋਂ ਬਿਨਾ) ਕੋਈ ਹੋਰ ਮੰਤਰ, ਕੋਈ ਹੋਰ ਟੂਣਾ ਉਸ ਦੇ ਸਾਹਮਣੇ ਨਹੀਂ ਚੱਲ ਸਕਦਾ (ਹੋਰ ਕਿਸੇ ਤਰੀਕੇ ਨਾਲ ਉਸ ਨੂੰ ਮਿਲ ਨਹੀਂ ਸਕਦਾ) ॥੮॥੯॥ਪਦ ਅਰਥ ਤੰਤੁ = ਟੂਣਾ ॥੮॥੯॥
SikhNet (Spanish)y Él no es embrujado ni por fórmulas ni por encantos. (8-9)