ੴ

ਸਿੱਖਬਾਣੀ · SikhBani

ਕਵਨ ਕਾਜ ਸਿਰਜੇ ਜਗ ਭੀਤਰਿ ਜਨਮਿ ਕਵਨ ਫਲੁ ਪਾਇਆ ॥

kavan kaaj siraje jag bheetar janam kavan fal paaeaa
Bhagat Kabir Ji ਭਗਤ ਕਬੀਰ ਜੀ · Raag Raamkalee · Ang 970, 971 · 12 lines
Translations

ਕਵਨ ਕਾਜ. ਸਿਰਜੇ ਜਗ ਭੀਤਰਿ; ਜਨਮਿ ਕਵਨ ਫਲੁ ਪਾਇਆ ॥

kavan kaaj. siraje jag bheetar; janam kavan fal paaeaa | Ang 970

Sant Singh KhalsaFor what purpose were you created and brought into the world? What rewards have you received in this life?
Manmohan SinghFor what worth wert thou created in the world and what profit hast thou reaped form this life?
Manmohan Singh (Punjabi)ਕਿਹੜੇ ਕੰਮ ਲਈ ਤੈਨੂੰ ਸੰਸਾਰ ਅੰਦਰ ਪੈਂਦਾ ਕੀਤਾ ਗਿਆ ਹੈ ਤੇ ਤੂੰ ਇਸ ਜੀਵਨ ਤੋਂ ਕੀ ਲਾਭ ਉਠਾਇਆ ਹੈ?
Fareedkot Teekaਕਿਸ ਕਾਮ ਕੋ ਹਮ ਬਨਾਏ ਥੇ ਜਗ ਕੇ ਬੀਚ ਔ ਜਨਮ ਕਾ ਹਮਨੇ ਕੌਨ ਸਾ ਫਲ ਪਾਇਆ ਹੈ, ਭਾਵ ਜਨਮ ਕਾ ਕੁਛ ਫਲ ਨਾ ਪਾਇਆ॥
Prof. Sahib Singhਕਿਹੜੇ ਕੰਮਾਂ ਲਈ ਅਸੀਂ ਜਗਤ ਵਿਚ ਪੈਦਾ ਹੋਏ? ਜਨਮ ਲੈ ਕੇ ਅਸਾਂ ਕੀਹ ਖੱਟਿਆ?

ਪਦ ਅਰਥ ਕਾਜ = ਕੰਮ। ਸਿਰਜੇ = ਪੈਦਾ ਹੋਏ। ਜਨਮਿ = ਜੰਮ ਕੇ।

SikhNet (Spanish)¿Por qué fuiste creado, oh hombre? ¿Qué provecho le sacaste a tu forma humana?

ਭਵ ਨਿਧਿ. ਤਰਨ ਤਾਰਨ ਚਿੰਤਾਮਨਿ; ਇਕ ਨਿਮਖ. ਨ ਇਹੁ ਮਨੁ ਲਾਇਆ ॥੧॥

bhav nidh. taran taaran chintaaman; ik nimakh. na ihu man laaeaa |1| Ang 970

Sant Singh KhalsaGod is the boat to carry you across the terrifying world-ocean; He is the Fulfiller of the mind's desires. You have not centered your mind on Him, even for an instant. ||1||
Manmohan SinghThou hast not applied this mind of thine, even for a moment to God, who is the ship to cross the terrible world-ocean and the fulfiller of mind's desires.
Manmohan Singh (Punjabi)ਇਕ ਮੁਹਤ ਭਰ ਲਈ ਭੀ ਤੂੰ ਆਪਣੇ ਇਸ ਚਿੱਤ ਨੂੰ ਵਾਹਿਗੁਰੂ ਨਾਲ ਨਹੀਂ ਜੋੜਿਆ, ਜੋ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਇਕ ਜਹਾਜ਼ ਹੈ ਅਤੇ ਚਿੱਤ ਦੀਆਂ ਖਾਹਿਸ਼ਾਂ ਪੂਰੀਆਂ ਕਰਨਹਾਰ ਹੈ।
Fareedkot Teekaਸੰਸਾਰ ਸਮੁੰਦਰ ਤੇ ਤਾਰਨੇ ਕਉ ਜੋ (ਤਰਨ) ਜਹਾਜ ਰੂਪ (ਚਿੰਤਾਮਨਿ) ਪਰਮੇਸਰ ਤੂੰ ਹੈਂ, ਤੇਰੇ ਮੇਂ ਇਕ ਨਿਮਖ ਮਾਤ੍ਰ ਭੀ ਇਹੁ ਮਨ ਮੈਨੇ ਨਾ ਲਾਇਆ॥੧॥
Prof. Sahib Singhਅਸਾਂ ਇਕ ਪਲ ਭਰ ਭੀ (ਉਸ ਪ੍ਰਭੂ ਦੇ ਚਰਨਾਂ ਵਿਚ) ਚਿੱਤ ਨਾਹ ਜੋੜਿਆ ਜੋ ਸੰਸਾਰ-ਸਮੁੰਦਰ ਤੋਂ ਤਾਰਨ ਲਈ ਜਹਾਜ਼ ਹੈ, ਜੋ, ਮਾਨੋ, ਮਨ-ਇੱਛਤ ਫਲ ਦੇਣ ਵਾਲਾ ਹੀਰਾ ਹੈ ॥੧॥

ਪਦ ਅਰਥ ਭਵਨਿਧਿ = ਸੰਸਾਰ-ਸਮੁੰਦਰ। ਤਰਨ = ਬੇੜੀ, ਜਹਾਜ਼। ਚਿੰਤਾਮਨਿ = ਮਨ-ਇੱਛਤ ਫਲ ਦੇਣ ਵਾਲੀ ਮਣੀ ॥੧॥

SikhNet (Spanish)¿Por qué no alabaste, aunque sea por un momento, al Dios que cumple los deseos?, pues a través de Él, puedes cruzar el mar de la existencia. (1)

ਗੋਬਿੰਦ. ਹਮ ਐਸੇ ਅਪਰਾਧੀ ॥

gobind. ham aise aparaadhee | Ang 971

Sant Singh KhalsaO Lord of the Universe, I am such a sinner!
Manmohan SinghO God, the Lord of the Universe, such sinner am I.
Manmohan Singh (Punjabi)ਹੇ ਕੁਲ ਆਲਮ ਦੇ ਸੁਆਮੀ, ਵਾਹਿਗੁਰੂ! ਮੈਂ ਐਹੋ ਜੇਹਾ ਪਾਪੀ ਹਾਂ।
Fareedkot Teekaਹੇ ਗੋਬਿੰਦ! ਹਮ ਐਸੇ ਅਪਰਾਧੀ ਹੈਂ॥
Prof. Sahib Singhਹੇ ਗੋਬਿੰਦ! ਅਸੀਂ ਜੀਵ ਅਜਿਹੇ ਵਿਕਾਰੀ ਹਾਂ,

ਪਦ ਅਰਥ ਹਮ = ਅਸੀਂ ਜੀਵ।

SikhNet (Spanish)Oh Dios, cometo tal cantidad de errores,

ਜਿਨਿ ਪ੍ਰਭਿ. ਜੀਉ ਪਿੰਡੁ ਥਾ ਦੀਆ; ਤਿਸ ਕੀ ਭਾਉ ਭਗਤਿ. ਨਹੀ ਸਾਧੀ ॥੧॥ ਰਹਾਉ ॥

jin prabh. jeeo pindd thaa deea; tis kee bhaau bhagat. nahee saadhee |1| rahaau | Ang 971

Sant Singh KhalsaGod gave me body and soul, but I have not practiced loving devotional worship to Him. ||1||Pause||
Manmohan SinghThe Lord, who has blessed me with the soul and body; His loving adoration I have performed not. Pause.
Manmohan Singh (Punjabi)ਜਿਸ ਸੁਆਮੀ ਨੇ ਮੈਨੂੰ ਜਿੰਦੜੀ ਅਤੇ ਦੇਹ ਪਰਦਾਨ ਕੀਤੇ ਹਨ, ਉਸ ਦੀ ਪਿਆਰੀ ਉਪਾਸ਼ਨਾ ਮੈਂ ਨਹੀਂ ਕੀਤੀ। ਠਹਿਰਾਉ।
Fareedkot Teekaਜਿਸ ਤੈਨੇ ਸਰੀਰ ਮੇਂ ਜੀਉ ਦੀਆ ਹੈ (ਤਿਸ) ਤੇਰੀ ਪ੍ਰੇਮਾ ਭਗਤੀ ਨਹੀਂ ਕਰੀ ਹੈ॥੧॥ ਰਹਾਉ ॥
Prof. Sahib Singhਕਿ ਜਿਸ ਤੈਂ ਪ੍ਰਭੂ ਨੇ ਇਹ ਜਿੰਦ ਤੇ ਸਰੀਰ ਦਿੱਤਾ ਉਸ ਦੀ ਬੰਦਗੀ ਨਹੀਂ ਕੀਤੀ, ਉਸ ਨਾਲ ਪਿਆਰ ਨਹੀਂ ਕੀਤਾ ॥੧॥ ਰਹਾਉ ॥

ਪਦ ਅਰਥ ਜਿਨਿ ਪ੍ਰਭਿ = ਜਿਸ ਪ੍ਰਭੂ ਨੇ। ਜੀਉ = ਜਿੰਦ। ਪਿੰਡੁ = ਸਰੀਰ ॥੧॥ ਰਹਾਉ ॥

SikhNet (Spanish)y a Ti -que me has bendecido con el cuerpo y el Alma- no Te alabo, ni Te adoro. (1-Pausa)

ਪਰ ਧਨ. ਪਰ ਤਨ ਪਰ ਤੀ ਨਿੰਦਾ; ਪਰ ਅਪਬਾਦੁ. ਨ ਛੂਟੈ ॥

par dhan. par tan par tee nindaa; par apabaad. na chhoottai | Ang 971

Sant Singh KhalsaOthers' wealth, others' bodies, others' wives, others' slander and others' fights - I have not given them up.
Manmohan SinghOther's wealth, other's body, other's wife, other's slander and wranglings, I can forsake not,
Manmohan Singh (Punjabi)ਹੋਰਸ ਦੀ ਦੌਲਤ, ਹੋਰਸ ਦੀ ਦੇਹ, ਹੋਰਸ ਦੀ ਪਤਨੀ, ਹੋਰਸ ਦੀ ਬਦਖੋਈ ਅਤੇ ਬਖੇੜੇ, ਮੈਂ ਛੱਡ ਨਹੀਂ ਸਕਦਾ।
Fareedkot Teekaਪਰਾਏ ਧਨ ਮੇਂ ਔ (ਪਰ ਤਨ) ਪਰਾਏ ਪੁਤ੍ਰ ਮੇਂ ਜੋ ਪ੍ਰੀਤੀ ਪੁਨਾ ਪਰਾਈ ਇਸਤ੍ਰੀ ਔ ਪਰਾਇਆ ਅਪਵਾਦ ਖੋਟਾ ਝਗੜਾ ਔਰ ਨਿੰਦਾ ਭੀ ਹਮਾਰੇ ਸੇ ਨਹੀਂ ਛੂਟੇ ਹੈਂ॥
Prof. Sahib Singh(ਹੇ ਗੋਬਿੰਦ!) ਪਰਾਏ ਧਨ (ਦੀ ਲਾਲਸਾ), ਪਰਾਈ ਇਸਤ੍ਰੀ (ਦੀ ਕਾਮਨਾ), ਪਰਾਈ ਚੁਗ਼ਲੀ, ਦੂਜਿਆਂ ਨਾਲ ਵਿਰੋਧ-ਇਹ ਵਿਕਾਰ ਦੂਰ ਨਹੀਂ ਹੁੰਦੇ।

ਪਦ ਅਰਥ ਪਰ ਤਨ = ਪਰਾਇਆ ਸਰੀਰ, ਪਰਾਈ ਇਸਤ੍ਰੀ। ਪਰਤੀ = ਪਰਾਈ। ਅਪਬਾਦੁ = ਵਿਰੋਧ, ਝਗੜਾ।

SikhNet (Spanish)Robo las riquezas de otros, le robo a su persona y a su mujer; los calumnio y me peleo con ellos.

ਆਵਾ ਗਵਨੁ ਹੋਤੁ ਹੈ ਫੁਨਿ ਫੁਨਿ; ਇਹੁ ਪਰਸੰਗੁ. ਨ ਤੂਟੈ ॥੨॥

aavaa gavan hot hai fun fun; ihu parasang. na toottai |2| Ang 971

Sant Singh KhalsaFor the sake of these, coming and going in reincarnation happens over and over again, and this story never ends. ||2||
Manmohan SinghThrough this, coming and going occurs again and again and this story ends not.
Manmohan Singh (Punjabi)ਇਸ ਦੇ ਰਾਹੀਂ ਮੁੜ ਮੁੜ ਕੇ ਆਉਣਾ ਤੇ ਜਾਣਾ ਹੁੰਦਾ ਹੈ ਅਤੇ ਇਹ ਕਹਾਣੀ ਮੁੱਕਦੀ ਹੀ ਨਹੀਂ।
Fareedkot Teekaਇਸੀ ਤੇ ਬਾਰੰਬਾਰ ਆਵਨਾ ਜਾਵਨਾ ਹੋਤਾ ਹੈ। ਇਹੁ ਪੂਰਬੋਕਤ ਪਾਪ ਕਾ ਪਰਸੰਗ ਨਹੀਂ ਨਿਵਿਰਤ ਹੋਤਾ॥੨॥
Prof. Sahib Singhਮੁੜ ਮੁੜ ਜਨਮ ਮਰਨ ਦਾ ਗੇੜ (ਸਾਨੂੰ) ਮਿਲ ਰਿਹਾ ਹੈ-ਫਿਰ ਭੀ ਪਰ ਮਨ, ਪਰ ਤਨ ਆਦਿਕ ਦਾ ਇਹ ਲੰਮਾ ਝੇੜਾ ਮੁੱਕਦਾ ਨਹੀਂ ॥੨॥

ਪਦ ਅਰਥ ਫੁਨਿ ਫੁਨਿ = ਮੁੜ ਮੁੜ। ਪਰਸੰਗੁ = ਝੇੜਾ ॥੨॥

SikhNet (Spanish)Así han sido mis reencarnaciones, y este proceso se ha vuelto interminable. (2)

ਜਿਹ ਘਰਿ ਕਥਾ ਹੋਤ. ਹਰਿ ਸੰਤਨ; ਇਕ ਨਿਮਖ. ਨ ਕੀਨੑੋ ਮੈ ਫੇਰਾ ॥

jih ghar kathaa hot. har santan; ik nimakh. na keenao mai feraa | Ang 971

Sant Singh KhalsaThat house, in which the Saints speak of the Lord - I have not visited it, even for an instant.
Manmohan SinghThe house, where the saints discourse on God; that house, I visit not even for a moment.
Manmohan Singh (Punjabi)ਜਿਸ ਗ੍ਰਹਿ ਵਿੱਚ ਸਾਧੂ ਵਾਹਿਗੁਰੂ ਦੀ ਵਾਰਤਾ ਕਰਦੇ ਹਨ, ਉਹ ਗ੍ਰਹਿ ਵਿੱਚ ਮੈਂ ਇਕ ਮੁਹਤ ਭਰ ਲਈ ਨਹੀਂ ਜਾਂਦਾ।
Fareedkot Teekaਜਹਾਂ ਸੰਤੋਂ ਕੇ ਘਰ ਮੇਂ ਹੇ ਹਰੀ! ਆਪ ਕੀ ਕਥਾ ਹੋਤੀ ਹੈ ਤਿਸ ਘਰ ਮੇਂ ਇਕ ਨਿਮਖ ਮਾਤ੍ਰ ਭੀ ਮੈਨੇ ਫੇਰਾ ਨਹੀਂ ਕੀਤਾ, ਭਾਵ ਕਬੀ ਸਾਧ ਸੰਗਤ ਮੇਂ ਭੀ ਨਹੀਂ ਗਿਆ॥
Prof. Sahib Singhਜਿਨ੍ਹੀਂ ਥਾਈਂ ਪ੍ਰਭੂ ਦੇ ਭਗਤ ਰਲ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਉੱਥੇ ਮੈਂ ਇਕ ਪਲਕ ਲਈ ਭੀ ਫੇਰਾ ਨਹੀਂ ਮਾਰਦਾ।
SikhNet (Spanish)Y ahí en donde los Santos dialogan con Dios, ahí no voy ni por un momento.

ਲੰਪਟ ਚੋਰ ਦੂਤ ਮਤਵਾਰੇ; ਤਿਨ ਸੰਗਿ ਸਦਾ ਬਸੇਰਾ ॥੩॥

lanpatt chor doot matavaare; tin sang sadaa baseraa |3| Ang 971

Sant Singh KhalsaDrunkards, thieves, and evil-doers - I constantly dwell with them. ||3||
Manmohan SinghLibertines, thieves, panders and drunkards; with them ever abide I.
Manmohan Singh (Punjabi)ਲੁੱਚੇ ਲੰਡੇ, ਚੋਰ, ਦੱਲੇ ਅਤੇ ਸ਼ਰਾਬੀ, ਮੇਰਾ ਹਮੇਸ਼ਾਂ। ਉਨ੍ਹਾਂ ਨਾਲ ਵਾਸਾ ਹੈ।
Fareedkot Teekaਇਸਤ੍ਰੀ ਲੰਪਟ ਤਥਾ ਚੋਰ ਔ ਜੂਏਬਾਜ, ਇਸਤ੍ਰੀਓਂ, ਪੁਰਖ, ਬਿਭਚਾਰੀਓਂ ਕੇ ਵਿਚੋਲੇ ਦੂਤ ਹੈਂ। ਮਦਰਾ ਕਰ ਕੇ ਜੋ ਮਸਤੇ ਹੈਂ ਤਿਨੋਂ ਕੇ ਸਾਥ ਹੀ ਸਦਾ ਹਮਾਰਾ ਬਸਣਾ ਹੈ, ਭਾਵ ਤਿਨ ਕੀ ਸੰਗਤ ਹਮ ਕੋ ਵਿਸੇਸ ਕਰ ਕੇ ਹੈ॥੩॥
Prof. Sahib Singhਪਰ ਵਿਸ਼ਈ, ਚੋਰ, ਬਦਮਾਸ਼, ਸ਼ਰਾਬੀ-ਇਹਨਾਂ ਨਾਲ ਮੇਰਾ ਸਾਥ ਰਹਿੰਦਾ ਹੈ ॥੩॥

ਪਦ ਅਰਥ ਲੰਪਟ = ਵਿਸ਼ਿਆਂ ਵਿਚ ਲਿੱਬੜੇ ਹੋਏ। ਦੂਤ = ਮਾੜੇ ਬੰਦੇ। ਮਤਵਾਰੇ = ਸ਼ਰਾਬੀ ॥੩॥

SikhNet (Spanish)Con los que me voy es con los viciosos, los malvados y los borrachos.(3)

ਕਾਮ ਕ੍ਰੋਧ ਮਾਇਆ ਮਦ ਮਤਸਰ; ਏ ਸੰਪੈ ਮੋ ਮਾਹੀ ॥

kaam krodh maaeaa mad matasar; e sanpai mo maahee | Ang 971

Sant Singh KhalsaSexual desire, anger, the wine of Maya, and envy - these are what I collect within myself.
Manmohan SinghLust, wrath, desire of wealth, ego and envy, This riches is within me.
Manmohan Singh (Punjabi)ਜਨਾਹਕਾਰੀ, ਗੁੱਸਾ, ਧਨ-ਦੌਲਤ ਦੀ ਖਾਹਿਸ਼ ਹੰਕਾਰ ਤੇ ਈਰਖਾ, ਇਹ ਪਦਾਰਥ ਮੇਰੇ ਅੰਦਰ ਹੈ।
Fareedkot Teekaਕਾਮ, ਕ੍ਰੋਧ ਔ ਛਲ, ਹੰਕਾਰ ਤਥਾ ਬਖੀਲੀ, ਏਹੁ ਆਸੁਰੀ ਸੰਪਤੀ ਮੇਰੇ ਮੇਂ ਹੈਂ॥
Prof. Sahib Singhਕਾਮ, ਕ੍ਰੋਧ, ਮਾਇਆ ਦਾ ਮੋਹ, ਹੰਕਾਰ, ਈਰਖਾ-ਮੇਰੇ ਪੱਲੇ, ਬੱਸ! ਇਹੀ ਧਨ ਹੈ।

ਪਦ ਅਰਥ ਮਦ = ਅਹੰਕਾਰ। ਮਤਸਰ = ਈਰਖਾ। ਸੰਪੈ = ਧਨ। ਮੋ ਮਾਹੀ = ਮੇਰੇ ਅੰਦਰ।

SikhNet (Spanish)Sí, a la lujuria, al enojo, a los celos y al vino de Maya, a ellos me apego,

ਦਇਆ ਧਰਮੁ ਅਰੁ ਗੁਰ ਕੀ ਸੇਵਾ; ਏ ਸੁਪਨੰਤਰਿ ਨਾਹੀ ॥੪॥

deaa dharam ar gur kee sevaa; e supanantar naahee |4| Ang 971

Sant Singh KhalsaCompassion, righteousness, and service to the Guru - these do not visit me, even in my dreams. ||4||
Manmohan SinghCompassion, piety and Guru's service; these visit me not even in dream.
Manmohan Singh (Punjabi)ਰਹਿਮ, ਪਵਿੱਤ੍ਰਤਾ ਅਤੇ ਗੁਰਾਂ ਦੀ ਟਹਿਲ ਸੇਵਾ, ਇਹ ਮੇਰੇ ਕੋਲ ਸੁਫਨੇ ਵਿੱਚ ਭੀ ਨਹੀਂ ਆਉਂਦੀਆਂ।
Fareedkot Teekaਦਇਆ ਕਰਨੀ ਔ ਧਰਮ ਮੇਂ ਰਹਿਣਾ ਔ ਗੁਰੋਂ ਕੀ ਜੋ ਸੇਵਾ ਹੈ, ਏਹੁ ਮੇਰੇ ਮੇਂ ਸੁਪਨੇ ਕੇ ਅੰਤਰ ਕੀ ਨਹੀਂ ਹੈ, ਭਾਵ ਕਦਾਚਿਤ ਨਹੀਂ ਹੈ॥੪॥
Prof. Sahib Singhਦਇਆ, ਧਰਮ, ਸਤਿਗੁਰੂ ਦੀ ਸੇਵਾ-ਮੈਨੂੰ ਇਹਨਾਂ ਦਾ ਖ਼ਿਆਲ ਕਦੇ ਸੁਪਨੇ ਵਿਚ ਭੀ ਨਹੀਂ ਆਇਆ ॥੪॥

ਪਦ ਅਰਥ ਸੁਪਨੰਤਰਿ = ਸੁਪਨੇ ਵਿਚ ਭੀ ॥੪॥

SikhNet (Spanish)pero vivir en la Compasión, la Rectitud y el Servicio del Guru, no pienso, ni aun en sueños. (4)

ਦੀਨ ਦਇਆਲ ਕ੍ਰਿਪਾਲ ਦਮੋਦਰ; ਭਗਤਿ ਬਛਲ ਭੈ ਹਾਰੀ ॥

deen deaal kripaal damodar; bhagat bachhal bhai haaree | Ang 971

Sant Singh KhalsaHe is merciful to the meek, compassionate and benevolent, the Lover of His devotees, the Destroyer of fear.
Manmohan SinghThe Merciful Master, with string round His belly, is kind to the meek, dear to the saints and the meek, dear to the saints and the Destroyer of dread.
Manmohan Singh (Punjabi)ਆਪਣੇ ਢਿੱਡ ਉਦਾਲੇ ਰੱਸੀ ਰੱਖਣ ਵਾਲਾ, ਮਿਹਰਬਾਨ ਮਾਲਕ ਮਸੀਕਨਾਂ ਉੱਤੇ ਮਇਆਵਾਨ, ਸੰਤਾਂ ਦਾ ਪਿਆਰਾ ਅਤੇ ਡਰ ਦੇ ਨਾਸ ਕਰਨ ਵਾਲਾ ਹੈ।
Fareedkot Teekaਹੇ ਦੀਨ ਦਿਆਲ! ਹੇ ਕ੍ਰਿਪਾ ਕੇ ਘਰ! ਹੇ ਦਾਮੋਦਰ! ਹੇ ਭਗਤੋਂ ਕੇ ਪਿਆਰੇ! ਪੁਨਾ ਭੈ ਕੇ ਹਰਨੇਹਾਰੇ॥
Prof. Sahib Singhਹੇ ਦੀਨਾਂ ਤੇ ਦਇਆ ਕਰਨ ਵਾਲੇ! ਹੇ ਕ੍ਰਿਪਾਲ! ਹੇ ਦਮੋਦਰ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਭੈ-ਹਰਨ!

ਪਦ ਅਰਥ ਭੈ ਹਾਰੀ = ਡਰ ਨਾਸ ਕਰਨ ਵਾਲੇ ਪ੍ਰਭੂ!

SikhNet (Spanish)Oh Señor, eres Compasivo con el débil, eres el Dios Benévolo, el Amante de Tus Devotos, el Destructor del miedo;

ਕਹਤ ਕਬੀਰ. ਭੀਰ ਜਨ ਰਾਖਹੁ; ਹਰਿ ਸੇਵਾ ਕਰਉ ਤੁਮੑਾਰੀ ॥੫॥੮॥

kehat kabeer. bheer jan raakhahu; har sevaa krau tumaaree |5|8| Ang 971

Sant Singh KhalsaSays Kabeer, please protect Your humble servant from disaster; O Lord, I serve only You. ||5||8||
Manmohan SinghSays Kabir, preserve Thou Thy slave from disaster, O Lord, and I shall perform Thy service.
Manmohan Singh (Punjabi)ਕਬੀਰ ਜੀ ਆਖਦੇ ਹਨ, ਤੂੰ ਆਪਣੇ ਗੋਲੇ ਨੂੰ ਤਬਾਹੀ ਤੋਂ ਬਚਾ, ਹੇ ਪ੍ਰਭੂ, ਅਤੇ ਮੈਂ ਤੇਰੀ ਟਹਿਲ ਸੇਵਾ ਕਮਾਵਾਂਗਾ।
Fareedkot Teekaਕਬੀਰ ਜੀ ਕਹਤੇ ਹੈਂ: ਮੇਂ ਕਾਇਰ ਜਨ ਕੋ ਰਖ ਲੇਵੋ ਵਾ (ਜਨ) ਸੰਤੋਂ ਕੀ ਭੀੜ, ਭਾਵ ਸਮਾਜ ਮੇਂ ਰਖੋ। ਹੇ ਹਰੀ! ਇਹੁ ਕ੍ਰਿਪਾ ਕਰ, ਜਿਸ ਤੇਰੀ ਕ੍ਰਿਪਾ ਤੇ ਸਭ ਨਿਰਾਰਥਕ ਬਾਤੋਂ ਕੋ ਛੋਡ ਕਰ ਮੇਂ ਤੁਮਾਰੀ ਸੇਵਾ ਹੀ ਕਰੂੰ॥੫॥੮॥☬ਕਿਸੇ ਪਖੰਡੀ ਪ੍ਰਤੀ ਉਪਦੇਸ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ- ਮੈਨੂੰ ਦਾਸ ਨੂੰ (ਵਿਕਾਰਾਂ ਦੀ) ਬਿਪਤਾ ਵਿਚੋਂ ਬਚਾ ਲੈ, ਮੈਂ (ਨਿੱਤ) ਤੇਰੀ ਹੀ ਬੰਦਗੀ ਕਰਾਂ ॥੫॥੮॥

ਪਦ ਅਰਥ ਭੀਰ = ਮੁਸੀਬਤ, ਬਿਪਤਾ। ਕਰਉ = ਕਰਉਂ, ਮੈਂ ਕਰਾਂ ॥੫॥੮॥

* ਨੋਟ: 'ਪਰਾਈ ਇਸਤ੍ਰੀ' ਦਾ ਜ਼ਿਕਰ ਤਾਂ ਲਫ਼ਜ਼ 'ਪਰ ਤਨ' ਵਿਚ ਆ ਗਿਆ ਹੈ, ਲਫ਼ਜ਼ 'ਪਰਤੀ' ਨੂੰ 'ਪਰ' ਅਤੇ 'ਤੀ' ਕਰ ਕੇ ਪੜ੍ਹਨਾ ਅਤੇ ਲਫ਼ਜ਼ 'ਤੀ' ਦਾ ਅਰਥ 'ਤ੍ਰਿਆ' ਕਰਨਾ ਗ਼ਲਤ ਹੈ। ਚਾਰ ਚੀਜ਼ਾਂ ਦਾ ਇੱਥੇ ਜ਼ਿਕਰ ਹੈ: ਧਨ, ਤਨ, ਨਿੰਦਾ ਅਤੇ ਅਪਬਾਦ; ਹਰੇਕ ਦੇ ਨਾਲ ਲਫ਼ਜ਼ 'ਪਰ' ਵਰਤਿਆ ਗਿਆ ਹੈ। ਜੇ ਲਫ਼ਜ਼ 'ਤੀ' ਵਖਰਾ ਕੀਤਾ ਜਾਏ, ਤਾਂ ਲਫ਼ਜ਼ 'ਨਿੰਦਾ' ਦੇ ਨਾਲ ਬਾਕੀ ਲਫ਼ਜ਼ ਧਨ, ਤਨ ਤੀ ਅਤੇ ਅਪਬਾਦ ਵਾਂਗ ਲਫ਼ਜ਼ 'ਪਰ' ਨਹੀਂ ਰਹਿ ਜਾਂਦਾ। ਸੋ, 'ਪਰਤੀ' ਇਕੋ ਲਫ਼ਜ਼ ਹੈ। ਬਾਣੀ ਵਿਚ ਹੋਰ ਪ੍ਰਮਾਣ ਭੀ ਐਸੇ ਮਿਲਦੇ ਹਨ, ਜੋ ਸਾਬਤ ਕਰਦੇ ਹਨ ਕਿ ਲਫ਼ਜ਼ 'ਤਨ' ਇਸਤ੍ਰੀ ਵਾਸਤੇ ਹੈ; ਜਿਵੇਂ: (੧) ਪਰ ਧਨ, ਪਰ ਤਨ, ਪਰ ਕੀ ਨਿੰਦਾ, ਇਨ ਸਿਉ ਪ੍ਰੀਤਿ ਨ ਲਾਗੈ ॥੨॥੧੪॥ (ਧਨਾਸਰੀ ਮ: ੫)। * ਨੋਟ: ਕਬੀਰ ਜੀ ਨੇ "ਪਰਤੀ ਨਿੰਦਾ" ਲਿਖਿਆ ਹੈ, ਸਤਿਗੁਰੂ ਅਰਜਨ ਸਾਹਿਬ ਨੇ "ਪਰ ਕੀ ਨਿੰਦਾ" ਆਖਿਆ ਹੈ। (੨) ਪਰ ਧਨ, ਪਰ ਤਨ ਪਰਤੀ ਨਿੰਦਾ, ਅਖਾਧਿ ਤਾਹਿ ਹਰਕਾਇਆ ॥੩॥੩॥੧੨੫॥ (ਆਸਾ ਮ: ੫)। * ਨੋਟ: ਇੱਥੇ ਤਾਂ ਹੂ-ਬ-ਹੂ ਕਬੀਰ ਜੀ ਵਾਲੇ ਹੀ ਲਫ਼ਜ਼ ਹਨ। (੩) ਪਰ ਧਨ, ਪਰ ਅਪਵਾਦ, ਨਾਰਿ, ਨਿੰਦਾ, ਯਹ ਮੀਠੀ ਜੀਅ ਮਾਹਿ ਹਿਤਾਨੀ ॥੧॥ (ਸਵਈਏ ਸ੍ਰੀ ਮੁਖ ਬਾਕ੍ਯ੍ਯ ਮਹਲਾ ੫)। * ਨੋਟ: ਇੱਥੇ ਚਾਰ ਵਿਚਾਰਾਂ ਦਾ ਜ਼ਿਕਰ ਹੈ: ਪਰਾਇਆ ਧਨ, ਦੂਜਿਆਂ ਨਾਲ ਵਿਰੋਧ, ਪਰਾਈ ਇਸਤ੍ਰੀ ਅਤੇ ਪਰਾਈ ਨਿੰਦਾ। ਇਹਨਾਂ ਹੀ ਚਹੁੰਆਂ ਦਾ ਜ਼ਿਕਰ ਕਬੀਰ ਜੀ ਨੇ ਕੀਤਾ ਹੋਇਆ ਹੈ। ਸੋ, ਲਫ਼ਜ਼ 'ਪਰਤੀ' ਇੱਕੋ ਲਫ਼ਜ਼ ਹੈ, ਇਸ ਦਾ ਅਰਥ

SikhNet (Spanish)sálvame del desastre y Te voy a servir por siempre y para siempre. (5-8)
Answers quote the Granth verbatim with Ang citations. AI commentary is not Gurbani and not a religious ruling.