ੴ

ਸਿੱਖਬਾਣੀ · SikhBani

ਜਿਨਿ ਅਕਥੁ ਕਹਾਇਆ ਅਪਿਓ ਪੀਆਇਆ ॥

jin akath kahaaeaa apio peeaeaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Gauree · Ang 154 · 11 lines
Translations

ਗਉੜੀ ਮਹਲਾ ੧ ॥

gaurree mahalaa 1 |

Sant Singh KhalsaGauree, First Mehl:
Manmohan SinghGauri 1st Guru.
Manmohan Singh (Punjabi)ਗਊੜੀ ਪਹਿਲੀ ਪਾਤਸ਼ਾਹੀ।
SikhNet (Spanish)Gauri, Mejl Guru Nanak, Primer Canal Divino.

ਜਿਨਿ. ਅਕਥੁ ਕਹਾਇਆ; ਅਪਿਓ ਪੀਆਇਆ ॥

jin. akath kahaaeaa; apio peeaeaa |

Sant Singh KhalsaThose who speak the Unspoken, drink in the Nectar.
Manmohan SinghHe, who utters the unutterable God, and quaffs Nectar,
Manmohan Singh (Punjabi)ਜੋ ਅਕਹਿ ਵਾਹਿਗੁਰੂ ਨੂੰ ਆਖਦਾ ਹੈ ਅਤੇ ਅੰਮ੍ਰਿਤ ਪਾਨ ਕਰਦਾ ਹੈ,
Fareedkot Teekaਜਿਸ ਪੁਰਸ ਨੇ ਅਕਥ ਰੂਪੁ ਵਾਹਿਗੁਰੂ ਕੋ ਆਪ ਕਥਿਆ ਹੈ ਔਰ ਅਧਿਕਾਰਓਂ ਸੇ ਤਿਸ ਕਾ ਜਸੁ ਕਥਨ ਕਰਵਾਯਾ ਹੈ, ਪੁਨਾ (ਅਪਿਓਂ) ਨਾਮੁ ਅੰਮ੍ਰਿਤ ਪੀਆ ਹੈ ਅਰੁ ਔਰੋਂ ਕੋ ਪੀਆਯਾ ਹੈ॥
Prof. Sahib Singh(ਗੁਰੂ ਦੇ ਸ਼ਬਦ ਵਿਚ ਜੁੜ ਕੇ) ਜਿਸ ਮਨੁੱਖ ਨੇ ਅਕੱਥ ਪ੍ਰਭੂ ਨੂੰ (ਆਪ ਸਿਮਰਿਆ ਹੈ ਤੇ) ਹੋਰਨਾਂ ਨੂੰ ਸਿਮਰਨ ਲਈ ਪ੍ਰੇਰਿਆ ਹੈ ਉਸ ਨੇ ਆਪ ਨਾਮ-ਅੰਮ੍ਰਿਤ ਪੀਤਾ ਹੈ ਤੇ ਹੋਰਨਾਂ ਨੂੰ ਪਿਲਾਇਆ ਹੈ।

ਪਦ ਅਰਥ ਜਿਨਿ = ਜਿਸ (ਜੀਵ) ਨੇ। ਅਕਥੁ = (ਉਹ ਪ੍ਰਭੂ) ਜਿਸ ਦੇ ਸਾਰੇ ਗੁਣ ਬਿਆਨ ਨ ਹੋ ਸਕਣ। ਕਹਾਇਆ = ਕਹਿਆ ਤੇ ਕਹਾਇਆ, ਆਪ ਸਿਮਰਿਆ ਤੇ ਹੋਰਨਾਂ ਨੂੰ ਸਿਮਰਨ ਦੀ ਪ੍ਰੇਰਨਾ ਕੀਤੀ। ਅਪਿਓ = ਅੰਮ੍ਰਿਤ-ਨਾਮ। ਪੀਆਇਆ = ਪੀਆ ਤੇ ਪੀਆਇਆ, ਆਪ ਪੀਤਾ ਤੇ ਹੋਰਨਾਂ ਨੂੰ ਪਿਲਾਇਆ।

SikhNet (Spanish)Mi Señor, haciendo que pronunciara el Inefable Nombre y participara del Néctar,

ਅਨ ਭੈ ਵਿਸਰੇ; ਨਾਮਿ ਸਮਾਇਆ ॥੧॥

an bhai visare; naam samaaeaa |1|

Sant Singh KhalsaOther fears are forgotten, and they are absorbed into the Naam, the Name of the Lord. ||1||
Manmohan Singhforgets other fears, and gets absorbed in Lord's Name.
Manmohan Singh (Punjabi)ਉਹ ਹੋਰ ਡਰਾਂ ਨੂੰ ਭੁੱਲ ਜਾਂਦਾ ਹੈ ਅਤੇ ਸੁਆਮੀ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਤਿਸ ਕੇ ਔਰ ਭੈ ਵਿਸਰ ਗਏ ਹੈਂ ਔਰ ਨਾਮੀ ਪਰਮੇਸ੍ਵਰ ਮੇਂ ਸਮਾ ਗਯਾ ਹੈ॥੧॥
Prof. Sahib Singhਉਸ ਨੂੰ (ਦੁਨੀਆ ਵਾਲੇ) ਹੋਰ ਸਾਰੇ ਸਹਮ ਭੁੱਲ ਜਾਂਦੇ ਹਨ ਕਿਉਂਕਿ ਉਹ (ਸਦਾ ਪ੍ਰਭੂ ਦੇ) ਨਾਮ ਵਿਚ ਲੀਨ ਰਹਿੰਦਾ ਹੈ ॥੧॥

ਪਦ ਅਰਥ ਅਨ ਭੈ = (ਦੁਨੀਆ ਵਾਲੇ) ਹੋਰ ਹੋਰ ਡਰ ॥੧॥

SikhNet (Spanish)llevó a que todos mis temores se esfumaran ante la tremenda Reverencia que sentía por Él, y me unió con Él en Su Nombre. (1)

ਕਿਆ ਡਰੀਐ; ਡਰੁ ਡਰਹਿ ਸਮਾਨਾ ॥

kiaa ddareeai; ddar ddareh samaanaa |

Sant Singh KhalsaWhy should we fear, when fear is dispelled by the Fear of God?
Manmohan SinghWhy should we fear, when all the fears sink in Lord's fear?
Manmohan Singh (Punjabi)ਆਪਾਂ ਕਿਉਂ ਭੈ ਕਰੀਏ, ਜਦ ਸਾਰੇ ਭੈ ਸਾਈਂ ਦੇ ਭੈ ਅੰਦਰ ਗ਼ਰਕ ਹੋ ਜਾਂਦੇ ਹਨ।
Fareedkot Teekaਹੇ ਭਾਈ! ਪਰਮੇਸ੍ਵਰ ਕੇ ਡਰ ਮੇਂ ਜਮਾਦਿਕੋਂ ਕਾ ਡਰ ਸਮਾ ਗਿਆ ਹੈ, ਤਬ ਕਿਆ ਡਰੀਏ ਅਰਥਾਤ ਫਿਰ ਕੁਛ ਭੈ ਨਹੀਂ ਰਹਾ॥
Prof. Sahib Singhਉਹ (ਦੁਨੀਆ ਦੇ ਝੰਬੇਲਿਆਂ ਵਿਚ) ਸਹਮਦਾ ਨਹੀਂ, ਉਸ ਦਾ (ਦੁਨੀਆ ਵਾਲਾ) ਸਹਮ (ਪਰਮਾਤਮਾ ਵਾਸਤੇ ਉਸ ਦੇ ਹਿਰਦੇ ਵਿਚ ਟਿਕੇ ਹੋਏ) ਡਰ-ਅਦਬ ਵਿਚ ਮੁੱਕ ਜਾਂਦਾ ਹੈ,

ਪਦ ਅਰਥ ਕਿਆ ਡਰੀਐ = ਡਰਨ ਦੀ ਲੋੜ ਨਹੀਂ ਰਹਿੰਦੀ, ਨਹੀਂ ਡਰਦਾ। ਡਰੁ = (ਦੁਨੀਆ ਵਾਲਾ) ਡਰ। ਡਰਹਿ = ਡਰ ਵਿਚ, ਪਰਮਾਤਮਾ ਦੇ ਡਰ-ਅਦਬ ਵਿਚ।

SikhNet (Spanish)Ahora sé que todos los miedos en mi mente se esfumaron ante el Temor Reverencial al Señor.

ਪੂਰੇ ਗੁਰ ਕੈ ਸਬਦਿ ਪਛਾਨਾ ॥੧॥ ਰਹਾਉ ॥

poore gur kai sabad pachhaanaa |1| rahaau |

Sant Singh KhalsaThrough the Shabad, the Word of the Perfect Guru, I recognize God. ||1||Pause||
Manmohan SinghThrough the instruction of perfect Guru I have recognised the Master. Pause
Manmohan Singh (Punjabi)ਪੂਰਨ ਗੁਰਾਂ ਦੇ ਉਪਦੇਸ਼ ਰਾਹੀਂ ਮੈਂ ਮਾਲਕ ਨੂੰ ਸਿਞਾਣ ਲਿਆ ਹੈ। ਠਹਿਰਾਉ।
Fareedkot Teekaਜਬ ਪੂਰੇ ਗੁਰੋਂ ਕੇ ਉਪਦੇਸ਼ ਕਰ ਵਾਹਿਗੁਰੂ ਪਛਾਨ ਲੀਆ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੇ ਪੂਰੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ॥੧॥ ਰਹਾਉ ॥

ਪਦ ਅਰਥ ਪਛਾਨਾ = ਜਿਸ ਨੇ ਪਛਾਣ ਲਿਆ, ਜਿਸ ਨੇ ਪ੍ਰਭੂ ਨਾਲ ਜਾਣ-ਪਛਾਣ ਪਾ ਲਈ ॥੧॥ ਰਹਾਉ ॥

SikhNet (Spanish)A través del Perfecto Guru, la Palabra del Shabd me es revelada. (1-Pausa)

ਜਿਸੁ ਨਰ; ਰਾਮੁ ਰਿਦੈ ਹਰਿ ਰਾਸਿ ॥

jis nar; raam ridai har raas |

Sant Singh KhalsaThose whose hearts are filled with the Lord's essence are blessed and acclaimed,
Manmohan SinghWithin whose mind has the capital of the Omnipresent God's Name,
Manmohan Singh (Punjabi)ਜਿਸ ਪ੍ਰਾਣੀ ਦੇ ਅੰਤਰ-ਆਤਮੇ ਸਰਬ-ਵਿਆਪਕ ਸੁਆਮੀ ਅਤੇ ਵਾਹਿਗੁਰੂ ਦੇ ਨਾਮ ਦੀ ਪੂੰਜੀ ਹੈ,
Fareedkot Teekaਜਿਸ ਕੇ ਰਿਦੇ ਮੇਂ ਰਮਣ ਰੂਪ ਕੀ ਸਰਧਾ ਰੂਪ ਪੂੰਜੀ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਹਰੀ ਪਰਮਾਤਮਾ ਦਾ ਨਾਮ ਰਾਸ-ਪੂੰਜੀ ਹੈ,

ਪਦ ਅਰਥ ਜਿਸੁ ਨਰ ਰਿਦੈ = ਜਿਸ ਮਨੁੱਖ ਦੇ ਹਿਰਦੇ ਵਿਚ।

SikhNet (Spanish)Aquél que enaltece el Nombre del Señor en su corazón, como su más grande Tesoro,

ਸਹਜਿ ਸੁਭਾਇ ਮਿਲੇ ਸਾਬਾਸਿ ॥੨॥

sehaj subhaae mile saabaas |2|

Sant Singh KhalsaAnd intuitively absorbed into the Lord. ||2||
Manmohan Singhis blessed automatically with natural ease.
Manmohan Singh (Punjabi)ਉਸ ਨੂੰ ਨਿਰਯਤਨ ਹੀ ਵਡਿਆਈ ਮਿਲਦੀ ਹੈ।
Fareedkot Teekaਤਿਸ ਪੁਰਸ ਕੋ ਨਿਰਜਤਨ ਹੀ ਸੋਭਾ ਮਿਲਤੀ ਹੈ॥੨॥
Prof. Sahib Singhਉਹ (ਮਾਇਆ ਦੀ ਖ਼ਾਤਰ ਨਹੀਂ ਡੋਲਦਾ, ਉਹ) ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਉਹ ਪ੍ਰਭੂ ਦੇ ਪਿਆਰ ਵਿਚ ਜੁੜਿਆ ਰਹਿੰਦਾ ਹੈ, ਉਸ ਨੂੰ (ਪ੍ਰਭੂ ਦੇ ਦਰ ਤੋਂ) ਆਦਰ ਮਿਲਦਾ ਹੈ ॥੨॥

ਪਦ ਅਰਥ ਸਹਜਿ = ਸਹਜ ਵਿਚ (ਟਿਕੇ ਰਹਿ ਕੇ), ਅਡੋਲ ਅਵਸਥਾ ਵਿਚ (ਟਿਕੇ ਰਹਿਣ ਦੇ ਕਾਰਨ)। ਸੁਭਾਇ = ਪ੍ਰਭੂ ਦੇ ਪ੍ਰੇਮ ਵਿਚ (ਜੁੜੇ ਰਹਿਣ ਕਰਕੇ) ॥੨॥

SikhNet (Spanish)será bendecido como consecuencia.(2)

ਜਾਹਿ ਸਵਾਰੈ ਸਾਝ ਬਿਆਲ ॥

jaeh savaarai saajh biaal |

Sant Singh KhalsaThose whom the Lord puts to sleep, evening and morning
Manmohan SinghThe wayward, whom the Lord puts to slumber, evening and morning,
Manmohan Singh (Punjabi)ਆਪ-ਹੁਦਰੇ ਜਿਨ੍ਹਾਂ ਨੂੰ ਸੁਆਮੀ ਸ਼ਾਮ ਤੇ ਸਵੇਰੇ ਸੁਆਂ ਛਡਦਾ ਹੈ,
Fareedkot Teekaਜਿਨ ਕੋ ਅਵਿਦਿਯਾ ਨਿੰਦ੍ਰਾ ਮੇਂ (ਸਾਝ ਬਿਆਲ) ਰਾਤ ਦਿਨ (ਸਵਾਰੈ) ਸਵਾਲ ਛੋਡਿਆ ਹੈ॥
Prof. Sahib Singh(ਪਰ) ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਹਰ ਵੇਲੇ (ਸਵੇਰ ਸ਼ਾਮ) ਮਾਇਆ ਦੀ ਨੀਂਦ ਵਿਚ ਹੀ ਸੁੱਤੇ ਰੱਖਦਾ ਹੈ,

ਪਦ ਅਰਥ ਜਾਹਿ = ਜਿਨ੍ਹਾਂ ਬੰਦਿਆਂ ਨੂੰ। ਸਵਾਰੈ = ਸਵਾਲੈ, ਮਾਇਆ ਦੀ ਨੀਂਦ ਵਿਚ ਸੁੱਤੇ ਰੱਖਦਾ ਹੈ। ਸਾਝ = ਸ਼ਾਮ। ਬਿਆਲ = ਸਵੇਰੇ। ਸਾਝ ਬਿਆਲ = ਸਵੇਰੇ ਸ਼ਾਮ, ਹਰ ਵੇਲੇ।

SikhNet (Spanish)Aquéllos a quienes el Mismo Señor mete en el sueño profundo de la inconsciencia,

ਇਤ ਉਤ ਮਨਮੁਖ; ਬਾਧੇ ਕਾਲ ॥੩॥

eit ut manamukh; baadhe kaal |3|

Sant Singh Khalsa- those self-willed manmukhs are bound and gagged by Death, here and hereafter. ||3||
Manmohan Singhare bound to death here and hereafter.
Manmohan Singh (Punjabi)ਏਥੇ ਅਤੇ ਓਥੇ ਮੌਤ ਨਾਲ ਬੰਨ੍ਹੇ ਹੋਏ ਹਨ।
Fareedkot Teekaਸੋ ਮਨਮੁਖ ਲੋਕ ਪ੍ਰਲੋਕ ਮੇਂ ਕਾਲ ਕੇ ਬਾਂਧੇ ਹੂਏ ਹੈਂ॥☬ਵਾ ਜਿਨ ਗੁਰਮੁਖੋਂ ਕੋ ਸਾਧਨ ਸੰਪੰਨ ਕਰ ਸਵਾਰਿਆ ਹੈ, ਤਿਨ ਕੀ ਸਾਝ ਸੰਧਿਆ, ਭਾਵ ਅਵਿਦਿਆ ਰਾਤ੍ਰ ਕੋ ਦੂਰ ਕਰਕੈ ਗਯਾਨ ਰੂਪੀ (ਬਿਆਲ) ਦਿਨੁ ਕਰ ਦੀਆ ਹੈ। ਓਹ ਮਨ ਅਰੁ ਮੁਖ ਕਰ ਕੇ (ਇਤਉਤ) ਦਸੋ ਦਿਸਾ, ਭਾਵ ਜਹਾਂ ਰਹੇ ਤਹਾਂ ਕਾਲ ਕੋ ਹੀ (ਬਾਧੇ) ਨਾਸ ਕਰਤੇ ਹੈਂ॥੩॥
Prof. Sahib Singhਉਹ ਸਦਾ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਲੋਕ ਪਰਲੋਕ ਵਿਚ ਹੀ ਮੌਤ ਦੇ ਸਹਮ ਨਾਲ ਬੱਝੇ ਰਹਿੰਦੇ ਹਨ (ਜਿਤਨਾ ਚਿਰ ਇਥੇ ਹਨ ਮੌਤ ਦਾ ਸਹਮ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦਾ ਹੈ, ਇਸ ਤੋਂ ਪਿਛੋਂ ਭੀ ਜਨਮ ਮਰਨ ਦੇ ਗੇੜ ਵਿਚ ਧੱਕੇ ਖਾਂਦੇ ਹਨ) ॥੩॥

ਪਦ ਅਰਥ ਇਤ = ਇਥੇ, ਇਸ ਲੋਕ ਵਿਚ। ਉਤੇ = ਉੱਥੇ, ਪਰਲੋਕ ਵਿਚ। ਬਾਧੇ ਕਾਲ = ਮੌਤ (ਦੇ ਸਹਮ) ਦੇ ਬੱਝੇ ਹੋਏ ॥੩॥

SikhNet (Spanish)actúan en su voluntad propia y están supeditados a la muerte aquí y aquí después.(3)

ਅਹਿਨਿਸਿ ਰਾਮੁ ਰਿਦੈ; ਸੇ ਪੂਰੇ ॥

ahinis raam ridai; se poore |

Sant Singh KhalsaThose whose hearts are filled with the Lord, day and night, are perfect.
Manmohan SinghThey in whose heart, and night abides the Pervading God, are perfect.
Manmohan Singh (Punjabi)ਜਿਨ੍ਹਾਂ ਦੇ ਦਿਲ ਅੰਦਰ ਦਿਨ ਰੈਣ ਵਿਆਪਕ ਵਾਹਿਗੁਰੂ ਵਸਦਾ ਹੈ, ਉਹ ਮੁਕੰਮਲ ਹਨ।
Fareedkot Teekaਤਿਨ ਕੇ ਹਿਰਦੇ ਮੇਂ ਰਾਤ ਦਿਨ ਰਾਮ ਕਾ ਨਾਮ ਹੈ ਔਰ ਸਰਬ ਗੁਣੋਂ ਕਰ ਪੂਰਨ ਹੈਂ॥
Prof. Sahib Singhਹੇ ਨਾਨਕ! ਜਿਨ੍ਹਾਂ ਦੇ ਹਿਰਦੇ ਵਿਚ ਦਿਨ ਰਾਤ (ਹਰ ਵੇਲੇ) ਪਰਮਾਤਮਾ ਵੱਸਦਾ ਹੈ, ਉਹ ਪੂਰਨ ਮਨੁੱਖ ਹਨ (ਉਹ ਡੋਲਦੇ ਨਹੀਂ)।

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਰਿਦੈ = ਹਿਰਦੇ ਵਿਚ। ਪੂਰੇ = ਪੂਰਨ।

SikhNet (Spanish)Aquéllos que tienen al Señor siempre en su corazón, son los seres perfeccionados.

ਨਾਨਕ. ਰਾਮ ਮਿਲੇ; ਭ੍ਰਮ ਦੂਰੇ ॥੪॥੧੧॥

naanak. raam mile; bhram doore |4|11|

Sant Singh KhalsaO Nanak, they merge into the Lord, and their doubts are cast away. ||4||11||
Manmohan SinghNanak, they cast off their doubt, and blend with the Lord.
Manmohan Singh (Punjabi)ਨਾਨਕ ਉਹ ਆਪਣਾ ਸੰਦੇਹ ਦੂਰ ਕਰ ਦਿੰਦੇ ਹਨ ਅਤੇ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕਾ ਭ੍ਰਮ ਦੂਰ ਹੋਇਆ ਹੈ ਔਰ ਰਾਮ ਮੇਂ (ਮਿਲੇ) ਅਭੇਦ ਹੂਏ ਹੈਂ॥੪॥੧੧॥☬ਸਿਖ ਨੇ ਪ੍ਰਸ਼ਨ ਕੀਆ ਕਿ ਮਹਾਰਾਜ ਜੀਵੋਂ ਕੇ ਜਨਮ ਮਰਣ ਕਾ ਕਾਰਣ ਕਿਆ ਹੈ ਔਰ ਜਨਮ ਮਰਣ ਸੇ ਰਹਤ ਕੈਸੇ ਹੋਤੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਜਿਨ੍ਹਾਂ ਨੂੰ ਪਰਮਾਤਮਾ ਮਿਲ ਪਿਆ, ਉਹਨਾਂ ਦੀਆਂ ਸਭ ਭਟਕਣਾਂ ਮੁੱਕ ਜਾਂਦੀਆਂ ਹਨ ॥੪॥੧੧॥

ਪਦ ਅਰਥ ਭ੍ਰਮ = ਭਟਕਣਾ ॥੪॥

SikhNet (Spanish)Oh, dice Nanak, encontrándose con su Señor, toda duda es eliminada. (4-11)
Answers quote the Granth verbatim with Ang citations. AI commentary is not Gurbani and not a religious ruling.