ੴ

ਸਿੱਖਬਾਣੀ · SikhBani

Ang 154

Sri Guru Granth Sahib · Raag Gauree · 4 shabads, 55 lines
Translations
Shabad Guru Nanak Dev Ji Raag Gauree

ਗਉੜੀ ਮਹਲਾ ੧ ॥

gaurree mahalaa 1 |

Sant Singh KhalsaGauree, First Mehl:
Manmohan SinghGauri 1st Guru.
Manmohan Singh (Punjabi)ਗਊੜੀ ਪਹਿਲੀ ਪਾਤਸ਼ਾਹੀ।
SikhNet (Spanish)Gauri, Mejl Guru Nanak, Primer Canal Divino.

ਕਿਰਤੁ ਪਇਆ; ਨਹ ਮੇਟੈ ਕੋਇ ॥

kirat peaa; neh mettai koe |

Sant Singh KhalsaPast actions cannot be erased.
Manmohan SinghPast actions none can erase.
Manmohan Singh (Punjabi)ਪੂਰਬਲੇ ਕਰਮ ਕੋਈ ਭੀ ਮੇਟ ਨਹੀਂ ਸਕਦਾ।
Fareedkot Teekaਹੇ ਪਰਮੇਸ੍ਵਰ! ਤੇਰੀ ਇਛਾ ਮੇਂ ਜੋ ਕਰਮਾਂਨੁਸਾਰ ਲੇਖੁ ਹਮਾਰੇ ਮਸਤਕ ਮੇਂ ਪੜਾ ਹੈ ਤਿਸ ਕੋ ਕੋਈ ਮੇਟ ਨਹੀਂ ਸਕਤਾ॥
Prof. Sahib Singhਜਨਮਾਂ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਸਮੂਹ ਜੋ ਮਨ ਵਿਚ ਇਕੱਠਾ ਹੋਇਆ ਪਿਆ ਹੈ (ਕਰਮਾਂ ਦੀ ਰਾਹੀਂ) ਕੋਈ ਮਨੁੱਖ ਮਿਟਾ ਨਹੀਂ ਸਕਦਾ।

ਪਦ ਅਰਥ ਕਿਰਤੁ = ਕੀਤਾ ਹੋਇਆ ਕੰਮ, ਜਨਮਾਂ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਸਮੂਹ। ਪਇਆ = ਜੋ ਮਨ ਵਿਚ ਇਕੱਠਾ ਹੋਇਆ ਪਿਆ ਹੈ।

SikhNet (Spanish)Nadie puede borrar el decreto del Karma;

ਕਿਆ ਜਾਣਾ; ਕਿਆ ਆਗੈ ਹੋਇ ॥

kiaa jaanaa; kiaa aagai hoe |

Sant Singh KhalsaWhat do we know of what will happen hereafter?
Manmohan SinghWhat do I know what shall befall me hereafter?
Manmohan Singh (Punjabi)ਮੈਂ ਕੀ ਜਾਣਦਾ ਹਾਂ ਕਿ ਮੇਰੇ ਨਾਲ ਅੱਗੇ ਕੀ ਬੀਤੇਗੀ?
Fareedkot Teekaਹਮ ਕਿਆ ਜਾਣੇਂ ਤਿਸ ਲੇਖ ਕੇ ਅਨੁਸਾਰ ਆਗੇ ਕਿਆ ਹੋਵੇਗਾ॥
Prof. Sahib Singh(ਇਸੇ ਤਰ੍ਹਾਂ ਅਗਾਂਹ ਲਈ ਭੀ ਕਰਮ-ਧਰਮ ਤੋਂ ਚੰਗੇ ਨਤੀਜੇ ਦੀ ਆਸ ਵਿਅਰਥ ਹੈ) ਕੋਈ ਸਮਝ ਨਹੀਂ ਸਕਦਾ ਕਿ ਆਉਣ ਵਾਲੇ ਜੀਵਨ-ਸਮੇ ਵਿਚ ਕੀਹ ਵਾਪਰੇਗਾ।

ਪਦ ਅਰਥ ਕਿਆ ਜਾਣਾ = ਮੈਂ ਕੀਹ ਸਮਝ ਸਕਦਾ ਹਾਂ? (ਕੋਈ ਨਹੀਂ ਸਮਝ ਸਕਦਾ)। ਆਗੈ = ਆਉਣ ਵਾਲੇ ਜੀਵਨ-ਸਮੇ ਵਿਚ। ਕਿਆ ਹੋਇ = ਕੀਹ ਵਾਪਰੇਗਾ?

SikhNet (Spanish)no sé cual será mi destino en el más allá.

ਜੋ ਤਿਸੁ ਭਾਣਾ; ਸੋਈ ਹੂਆ ॥

jo tis bhaanaa; soee hooaa |

Sant Singh KhalsaWhatever pleases Him shall come to pass.
Manmohan SinghWhatever is His will, that comes to pass.
Manmohan Singh (Punjabi)ਜੋ ਤੁਛ ਉਸ ਦੀ ਰਜਾ ਹੈ ਉਹੀ ਹੁੰਦਾ ਹੈ।
Fareedkot Teekaਤਾਂ ਤੇ ਜੋ (ਤਿਸੁ) ਤੇਰੇ ਕੋ ਭਾਯਾ ਹੈ, ਸੋਈ ਹੂਆ ਹੈ॥
Prof. Sahib Singh(ਕਰਮਾਂ ਦਾ ਆਸਰਾ ਛੱਡੋ, ਪ੍ਰਭੂ ਦੀ ਰਜ਼ਾ ਵਿਚ ਤੁਰਨਾ ਸਿੱਖੋ) ਜਗਤ ਵਿਚ ਜੋ ਕੁਝ ਹੋ ਰਿਹਾ ਹੈ ਪਰਮਾਤਮਾ ਦੀ ਰਜ਼ਾ ਵਿਚ ਹੋ ਰਿਹਾ ਹੈ,
SikhNet (Spanish)Todo lo que sucede es por la Voluntad de Dios,

ਅਵਰੁ; ਨ ਕਰਣੈ ਵਾਲਾ ਦੂਆ ॥੧॥

avar; na karanai vaalaa dooaa |1|

Sant Singh KhalsaThere is no other Doer except Him. ||1||
Manmohan SinghWithout God there is no other doer.
Manmohan Singh (Punjabi)ਰੱਬ ਦੇ ਬਗੈਰ ਹੋਰ ਕੋਈ ਕਰਨਹਾਰ ਨਹੀਂ।
Fareedkot Teekaਕਿਉਂਕਿ ਤੇਰੇ ਬਿਨਾ ਔਰ ਕੋਈ ਦੂਸਰਾ ਕਰਨੇ ਵਾਲਾ ਨਹੀਂ ਹੈ॥੧॥
Prof. Sahib Singhਪ੍ਰਭੂ ਤੋਂ ਬਿਨਾ ਹੋਰ ਕੋਈ ਕੁਝ ਕਰਨ ਵਾਲਾ ਨਹੀਂ ਹੈ (ਉਸੇ ਦੀ ਭਗਤੀ ਕਰੋ) ॥੧॥
SikhNet (Spanish)y no hay ningún otro más que Él. (1)

ਨਾ ਜਾਣਾ ਕਰਮ; ਕੇਵਡ ਤੇਰੀ ਦਾਤਿ ॥

naa jaanaa karam; kevadd teree daat |

Sant Singh KhalsaI do not know about karma, or how great Your gifts are.
Manmohan SinghI know not how great is Thy bounty, and how great is Thine gift!
Manmohan Singh (Punjabi)ਮੈਂ ਨਹੀਂ ਜਾਣਦਾ ਕਿਡੀ ਵਡੀ ਹੈ ਤੇਰੀ ਬਖਸ਼ੀਸ਼ ਤੇ ਕਿੱਡਾ ਵਡਾ ਹੈ ਤੇਰਾ ਅਤੀਆ।
Fareedkot Teekaਹੇ ਮਹਾਰਾਜ! ਮੈਂ ਨਹੀ ਜਾਣਤਾ ਕਿ ਤੇਰਾ ਕਰਮੁ ਕਿਤਨਾ ਬਡਾ ਹੈ ਔਰੁ ਤੇਰੀ ਦਾਤਿ ਕਿਤਨੀ ਹੈ?
Prof. Sahib Singhਮੈਂ ਆਪਣੇ ਕੀਤੇ ਕਰਮਾਂ ਦੀ ਠੀਕ ਕੀਮਤ ਨਹੀਂ ਜਾਣਦਾ (ਮੈਂ ਇਹਨਾਂ ਨੂੰ ਬਹੁਤ ਮਹੱਤਤਾ ਦੇਂਦਾ ਹਾਂ), (ਦੂਜੇ ਪਾਸੇ, ਹੇ ਪ੍ਰਭੂ!) ਤੇਰੀਆਂ ਬੇਅੰਤ ਦਾਤਾਂ ਮੈਨੂੰ ਮਿਲ ਰਹੀਆਂ ਹਨ ਉਹਨਾਂ ਨੂੰ ਭੀ ਮੈਂ ਨਹੀਂ ਸਮਝ ਸਕਦਾ (ਇਹ ਖ਼ਿਆਲ ਕਰਨਾ ਮੇਰੀ ਭਾਰੀ ਭੁੱਲ ਹੈ ਕਿ ਮੇਰੇ ਕੀਤੇ ਕਰਮਾਂ ਅਨੁਸਾਰ ਮੈਨੂੰ ਮਿਲ ਰਿਹਾ ਹੈ। ਇਹ ਤਾਂ ਤੇਰੀ ਨਿਰੋਲ ਮਿਹਰ ਹੈ ਮਿਹਰ)।

ਪਦ ਅਰਥ ਨਾ ਜਾਣਾ ਕਰਮ = ਮੈਂ ਆਪਣੇ (ਪਿਛਲੇ ਕੀਤੇ) ਕਰਮ ਨਹੀਂ ਸਮਝ ਸਕਦਾ (ਕਰਮਾਂ ਦੀ ਸਹੀ ਕੀਮਤ ਨਹੀਂ ਪਾ ਸਕਦਾ, ਮੈਂ ਕੀਤੇ ਕਰਮਾਂ ਨੂੰ ਬਹੁਤ ਮਹੱਤਤਾ ਦੇ ਰਿਹਾ ਹਾਂ)। ਨਾ ਜਾਣਾ ਕੇਵਡ ਤੇਰੀ ਦਾਤਿ = ਹੇ ਪ੍ਰਭੂ! ਤੇਰੀਆਂ ਕਿਤਨੀਆਂ ਹੀ ਬੇਅੰਤ ਦਾਤਾਂ ਮੈਨੂੰ ਮਿਲ ਰਹੀਆਂ ਹਨ, ਉਹਨਾਂ ਨੂੰ ਮੈਂ ਸਮਝ ਨਹੀਂ ਸਕਦਾ।

SikhNet (Spanish)No sé cuál será el decreto del Karma, ni qué tan Grande es Tu Generosidad, oh Señor.

ਕਰਮੁ ਧਰਮੁ; ਤੇਰੇ ਨਾਮ ਕੀ ਜਾਤਿ ॥੧॥ ਰਹਾਉ ॥

karam dharam; tere naam kee jaat |1| rahaau |

Sant Singh KhalsaThe karma of actions, the Dharma of righteousness, social class and status, are contained within Your Name. ||1||Pause||
Manmohan SinghGood actions, religion and high caste are contained in Thy Name, O Lord. Pause.
Manmohan Singh (Punjabi)ਸ਼ੁਭ ਅਮਲ ਮਜਹਬ ਅਤੇ ਉਚੀ ਜਾਤੀ ਤੇਰੇ ਨਾਮ ਵਿੱਚ ਆ ਜਾਂਦੇ ਹਨ, ਹੇ ਸੁਆਮੀ! ਠਹਿਰਾਉ।
Fareedkot Teekaਮੇਰੇ ਨਿਸਚਯ ਮੇਂ ਤੋ ਮੇਰਾ ਕਰਮੁ ਔਰੁ ਧਰਮੁ ਪੁਨਾ ਜਾਤਿ ਤੇਰੇ ਨਾਮ ਕੀ ਹੀ ਪ੍ਰੀਤਿ ਹੈ॥੧॥ ਰਹਾਉ ॥
Prof. Sahib Singhਤੇਰਾ ਨਾਮ ਹੀ ਮੇਰੀ ਜਾਤਿ ਹੈ, ਤੇਰਾ ਨਾਮ ਹੀ ਮੇਰਾ ਕਰਮ-ਧਰਮ ਹੈ (ਮੈਨੂੰ ਤੇਰੇ ਨਾਮ ਦੀ ਹੀ ਓਟ ਹੈ। ਨਾਹ ਮਾਣ ਹੈ ਕਿਸੇ ਕੀਤੇ ਕਰਮ-ਧਰਮ ਦਾ, ਨਾਹ ਕਿਸੇ ਉੱਚੀ ਜਾਤਿ ਦਾ) ॥੧॥ ਰਹਾਉ ॥
SikhNet (Spanish)Para mí todo el mérito de las buenas acciones y de la religión reside en la Esencia de Tu Nombre. (1-Pausa)

ਤੂ ਏਵਡੁ ਦਾਤਾ; ਦੇਵਣਹਾਰੁ ॥

too evadd daataa; devanahaar |

Sant Singh KhalsaYou are So Great, O Giver, O Great Giver!
Manmohan SinghThou art so great the donor and Giver,
Manmohan Singh (Punjabi)ਤੂੰ ਐਡਾ ਵਡਾ ਦਾਤਾਰ ਤੇ ਦੇਣ ਵਾਲਾ ਹੈਂ,
Fareedkot Teekaਹੇ ਦੇਵਣਹਾਰ! ਤੂੰ ਇਤਨਾ ਵੱਡਾ ਦਾਤਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਦਾਤਾਂ ਦੇਣ ਵਾਲਾ ਇਤਨਾ ਵੱਡਾ ਦਾਤਾ ਹੈਂ (ਭਗਤੀ ਦੀ ਦਾਤ ਭੀ ਤੂੰ ਆਪ ਹੀ ਦੇਂਦਾ ਹੈਂ),

ਪਦ ਅਰਥ ਏਵਡੁ = ਇਤਨਾ ਵੱਡਾ।

SikhNet (Spanish)¡Eres tan Grandioso, tan Generoso!

ਤੋਟਿ ਨਾਹੀ; ਤੁਧੁ ਭਗਤਿ ਭੰਡਾਰ ॥

tott naahee; tudh bhagat bhanddaar |

Sant Singh KhalsaThe treasure of Your devotional worship is never exhausted.
Manmohan Singhthat Thine treasures of meditation run not short.
Manmohan Singh (Punjabi)ਕਿ ਤੇਰੇ ਸਿਮਰਨ ਦੇ ਖਜਾਨੇ ਕਦੇ ਘਟ ਨਹੀਂ ਹੁੰਦੇ।
Fareedkot Teekaਕਿ ਤੇਰੇ ਭਗਤੀ ਰੂਪ ਭੰਡਾਰ ਕੀ ਭੀ ਤੋਟ ਨਹੀਂ ਆਵਤੀ॥
Prof. Sahib Singhਤੇਰੇ ਖ਼ਜ਼ਾਨਿਆਂ ਵਿਚ ਭਗਤੀ (ਦੀ ਦਾਤਿ) ਦੀ ਕੋਈ ਘਾਟ ਨਹੀਂ ਹੈ।

ਪਦ ਅਰਥ ਭੰਡਾਰ = ਖ਼ਜਾਨੇ।

SikhNet (Spanish)Los Tesoros que provienen al Alabarte son cada vez mayores.

ਕੀਆ ਗਰਬੁ; ਨ ਆਵੈ ਰਾਸਿ ॥

keea garab; na aavai raas |

Sant Singh KhalsaOne who takes pride in himself shall never be right.
Manmohan SinghIt is never right to take pride.
Manmohan Singh (Punjabi)ਹੰਕਾਰ ਕਰਨਾ ਕਦੇ ਭੀ ਠੀਕ ਨਹੀਂ ਹੁੰਦਾ।
Fareedkot Teekaਯਾਂ ਤੇ ਜੀਵ ਕੋ ਗਰਬੁ ਕੀਆ ਹੂਆ (ਰਾਸਿ) ਸੂਤ ਨਹੀਂ ਆਵਤਾ, ਭਾਵ ਏਹਿ ਕਿ ਹੰਕਾਰ ਕਰਨਾ ਬਨਤਾ ਨਹੀਂ॥
Prof. Sahib Singh(ਆਪਣੇ ਕਿਸੇ ਚੰਗੇ ਆਚਰਨ ਬਾਰੇ ਮਨੁੱਖ ਦਾ) ਕੀਤਾ ਹੋਇਆ ਅਹੰਕਾਰ ਕੁਝ ਸਵਾਰ ਨਹੀਂ ਸਕਦਾ, ਮਨੁੱਖ ਦੀ ਜਿੰਦ ਤੇ ਸਰੀਰ ਸਭ ਕੁਝ ਤੇਰੇ ਹੀ ਆਸਰੇ ਹੈ।

ਪਦ ਅਰਥ ਨ ਆਵੈ ਰਾਸਿ = ਫਬਦਾ ਨਹੀਂ, ਕੁਝ ਸਵਾਰ ਨਹੀਂ ਸਕਦਾ।

SikhNet (Spanish)Nadie puede salirse con la suya desde el ego,

ਜੀਉ ਪਿੰਡੁ; ਸਭੁ ਤੇਰੈ ਪਾਸਿ ॥੨॥

jeeo pindd; sabh terai paas |2|

Sant Singh KhalsaThe soul and body are all at Your disposal. ||2||
Manmohan SinghMan's life and body are all at Thy disposal.
Manmohan Singh (Punjabi)ਬੰਦੇ ਦੀ ਜਿੰਦਗੀ ਤੇ ਸਰੀਰ ਸਭ ਤੇਰੇ ਅਧਿਕਾਰ ਵਿੱਚ ਹਨ।
Fareedkot Teekaਜੀਵ ਔਰ (ਪਿੰਡੁ) ਸਰੀਰੁ ਸਭ ਤੇਰੇ ਅਧੀਨ ਹੈ॥
Prof. Sahib Singh(ਜਿਵੇਂ ਤੂੰ ਸਰੀਰ ਦੀ ਪਰਵਰਿਸ਼ ਲਈ ਰੋਜ਼ੀ ਦੇਂਦਾ ਹੈਂ, ਤਿਵੇਂ ਜਿੰਦ ਨੂੰ ਭੀ ਭਗਤੀ ਦੀ ਖ਼ੁਰਾਕ ਦੇਣ ਵਾਲਾ ਤੂੰ ਹੀ ਹੈਂ) ॥੨॥

ਪਦ ਅਰਥ ਪਿੰਡੁ = ਸਰੀਰ। ਤੇਰੈ ਪਾਸਿ = ਤੇਰੇ ਹਵਾਲੇ, ਤੇਰੇ ਆਸਰੇ ॥੨॥

SikhNet (Spanish)porque el cuerpo y la vida misma son Tuyos, oh Señor.(2)

ਤੂ ਮਾਰਿ ਜੀਵਾਲਹਿ; ਬਖਸਿ ਮਿਲਾਇ ॥

too maar jeevaaleh; bakhas milaae |

Sant Singh KhalsaYou kill and rejuvenate. You forgive and merge us into Yourself.
Manmohan SinghThou takest and givest life, and forgiving unitest the mortal with Thee.
Manmohan Singh (Punjabi)ਤੂੰ ਜਿੰਦ ਜਾਨ ਲੈਂਦਾ ਅਤੇ ਦਿੰਦਾ ਹੈ ਅਤੇ ਮਾਫ ਕਰ ਕੇ ਪ੍ਰਾਣੀ ਨੂੰ ਆਪਣੇ ਨਾਲ ਰਲਾ ਲੈਂਦਾ ਹੈ।
Fareedkot Teekaਤੂੰ ਹੀ ਮਾਰਤਾ ਹੈਂ ਔਰੁ ਜੀਵਾਲਤਾ ਹੈਂ ਔਰ ਆਪ ਹੀ ਬਖਸ਼ ਕਰ ਮਿਲਾਇ ਲੇਤਾ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਆਪ ਹੀ ਮੈਨੂੰ ਗੁਰੂ ਦੀ ਮਤਿ ਦੇ ਕੇ, ਮੇਰੇ ਉੱਤੇ ਮਿਹਰ ਕਰ ਕੇ ਮੈਨੂੰ ਆਪਣੇ ਚਰਨਾਂ ਵਿਚ ਜੋੜ ਕੇ, ਮੇਰਾ ਆਪਾ-ਭਾਵ ਮਾਰ ਕੇ,

ਪਦ ਅਰਥ ਮਾਰਿ = ਮੇਰਾ ਆਪਾ-ਭਾਵ ਮਾਰ ਕੇ। ਜੀਵਾਲਹਿ = ਤੂੰ ਆਤਮਕ ਜੀਵਨ ਦੇਂਦਾ ਹੈਂ। ਬਖਸਿ = ਬਖ਼ਸ਼ ਕੇ, ਮਿਹਰ ਕਰ ਕੇ। ਮਿਲਾਇ = (ਆਪਣੇ ਚਰਨਾਂ ਵਿਚ) ਜੋੜ ਕੇ।

SikhNet (Spanish)Tú nos das la vida, y eres Tú Quien la toma de regreso, y por Tu Misericordia, nos unes Contigo.

ਜਿਉ ਭਾਵੀ; ਤਿਉ ਨਾਮੁ ਜਪਾਇ ॥

jiau bhaavee; tiau naam japaae |

Sant Singh KhalsaAs it pleases You, You inspire us to chant Your Name.
Manmohan SinghAs is Thy will, so do Thou cause me to remember Thy Name,
Manmohan Singh (Punjabi)ਜਿਸ ਤਰ੍ਹਾਂ ਤੇਰੀ ਰਜ਼ਾ ਹੈ ਉਸੇ ਤਰ੍ਹਾਂ ਮੇਰੇ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਵਾ।
Fareedkot Teekaਤਾਂ ਤੇ ਜਿਉ ਜਾਣੈ ਮੈਨੂੰ ਅਪਨਾ ਨਾਮ ਜਪਾਉ॥
Prof. Sahib Singhਤੇ ਜਿਵੇਂ ਤੈਨੂੰ ਭਾਉਂਦਾ ਹੈ ਮੈਨੂੰ ਆਪਣਾ ਨਾਮ ਜਪਾ ਕੇ ਮੈਨੂੰ ਆਤਮਕ ਜੀਵਨ ਦੇਂਦਾ ਹੈਂ।

ਪਦ ਅਰਥ ਜਿਉ ਭਾਵੀ = ਜਿਵੇਂ ਤੈਨੂੰ ਭਾਉਂਦਾ ਹੈ। ਜਪਾਇ = ਜਪਾ ਕੇ।

SikhNet (Spanish)Así como es Tu Voluntad, así meditamos en Tu Nombre.

ਤੂੰ ਦਾਨਾ ਬੀਨਾ; ਸਾਚਾ ਸਿਰਿ ਮੇਰੈ ॥

toon daanaa beenaa; saachaa sir merai |

Sant Singh KhalsaYou are All-knowing, All-seeing and True, O my Supreme Lord.
Manmohan SinghThou art all-Wise, All-seeing, and All-true, O my over Lord,
Manmohan Singh (Punjabi)ਤੂੰ ਸਮੂਹ-ਸਿਆਣਾ ਸਮੂਹ-ਦੇਖਣਹਾਰ, ਅਤੇ ਸਮੂਹ ਸੱਚਾ ਹੈਂ ਹੇ ਮੇਰੇ ਸ਼੍ਰੋਮਣੀ ਸਾਹਿਬ!
Fareedkot Teekaਪੁਨਾ ਜੋ ਤੂੰ ਸਰਬ ਕੇ ਅੰਤਰ ਕੀ (ਦਾਨਾ) ਜਾਨਣੇ ਵਾਲਾ ਹੈਂ ਔਰ ਸਭ ਕਾ (ਬੀਨਾ) ਦ੍ਰਿਸਟਾ ਹੈਂ ਐਸਾ ਤੂੰ ਮੇਰੇ ਸਿਰ ਪਰ ਹੈਂ॥
Prof. Sahib Singhਤੂੰ ਮੇਰੇ ਦਿਲ ਦੀ ਜਾਣਦਾ ਹੈਂ, ਤੂੰ (ਮੇਰੀ ਹਾਲਤ) ਵੇਖਦਾ ਹੈਂ, ਤੂੰ ਮੇਰੇ ਸਿਰ ਉੱਤੇ (ਰਾਖਾ) ਹੈਂ।

ਪਦ ਅਰਥ ਦਾਨਾ = (ਮੇਰੇ ਦਿਲ ਦੀ) ਜਾਣਨ ਵਾਲਾ। ਬੀਨਾ = (ਮੇਰੇ ਕੰਮਾਂ ਨੂੰ) ਵੇਖਣ ਵਾਲਾ। ਸਿਰਿ = ਸਿਰ ਉਤੇ।

SikhNet (Spanish)Tú eres Sabio y Verdadero, mi Amo y Maestro;

ਗੁਰਮਤਿ ਦੇਇ; ਭਰੋਸੈ ਤੇਰੈ ॥੩॥

guramat dee; bharosai terai |3|

Sant Singh KhalsaPlease, bless me with the Guru's Teachings; my faith is in You alone. ||3||
Manmohan SinghGrant unto me Guru's instruction, my faith is in Thee.
Manmohan Singh (Punjabi)ਮੈਨੂੰ ਗੁਰਾਂ ਦੀ ਸਿੱਖਿਆ ਪਰਦਾਨ ਕਰ, ਮੇਰਾ ਯਕੀਨ ਤੇਰੇ ਵਿੱਚ ਹੈ।
Fareedkot Teekaਹੇ ਭਗਵਨ! ਮੈਂ ਤੇਰੇ ਭਰੋਸੇ ਮੇਂ ਹਾਂ ਇਸ ਸੇ ਗੁਰੋਂ ਕੀ ਸਿਖ੍ਯਾ ਦੁਆਰੇ ਨਾਮ ਦੀਜੀਏ॥੩॥
Prof. Sahib Singhਮੈਂ ਸਦਾ ਤੇਰੇ ਹੀ ਆਸਰੇ ਹਾਂ (ਮੈਨੂੰ ਆਪਣੇ ਕਿਸੇ ਕਰਮਾਂ ਦਾ ਆਸਰਾ ਨਹੀਂ ਹੈ) ॥੩॥

ਪਦ ਅਰਥ ਦੇਇ = ਦੇ ਕੇ ॥੩॥

SikhNet (Spanish)a través de la Palabra del Shabd del Guru confío y me apoyo en Ti solamente, oh Señor.(3)

ਤਨ ਮਹਿ ਮੈਲੁ ਨਾਹੀ; ਮਨੁ ਰਾਤਾ ॥

tan meh mail naahee; man raataa |

Sant Singh KhalsaOne whose mind is attuned to the Lord, has no pollution in his body.
Manmohan SinghHe, whose mind is imbued with the love of the Lord, has no filth in his body.
Manmohan Singh (Punjabi)ਜਿਸ ਦਾ ਚਿੱਤ ਪ੍ਰਭੂ ਦੀ ਪ੍ਰੀਤ ਨਾਲ ਰੰਗੀਜਿਆ ਹੈ ਉਸ ਦੀ ਦੇਹਿ ਵਿੱਚ ਕੋਈ ਮਲੀਨਤਾ ਨਹੀਂ।
Fareedkot Teekaਜਿਨ ਕਾ ਮਨੁ ਤੇਰੇ ਮੇਂ ਰਾਤਾ ਹੈ, ਤਿਨ ਕੇ ਤਨ ਮੇਂ ਪਾਪ ਰੂਪ ਮੈਲੁ ਨਹੀਂ॥
Prof. Sahib Singh(ਹੇ ਪ੍ਰਭੂ!) ਜਿਨ੍ਹਾਂ ਦਾ ਮਨ (ਤੇਰੇ ਪਿਆਰ ਵਿਚ) ਰੰਗਿਆ ਹੋਇਆ ਹੈ, ਉਹਨਾਂ ਦੇ ਸਰੀਰ ਵਿਚ ਵਿਕਾਰਾਂ ਦੀ ਮੈਲ ਨਹੀਂ।

ਪਦ ਅਰਥ ਰਾਤਾ = ਰੰਗਿਆ ਹੋਇਆ।

SikhNet (Spanish)Aquél que tiene su mente imbuida en el Amor del Señor, purifica su cuerpo también,

ਗੁਰ ਬਚਨੀ; ਸਚੁ ਸਬਦਿ ਪਛਾਤਾ ॥

gur bachanee; sach sabad pachhaataa |

Sant Singh KhalsaThrough the Guru's Word, the True Shabad is realized.
Manmohan SinghBy Guru's words, the true Lord is recognised.
Manmohan Singh (Punjabi)ਗੁਰਬਾਣੀ ਦੁਆਰਾ ਸੱਚਾ ਸੁਆਮੀ ਸਿਞਾਣਿਆ ਜਾਂਦਾ ਹੈ।
Fareedkot Teekaਹੇ ਸਚੁ ਰੂਪੁ (ਸਬਦਿ) ਬ੍ਰਹਮ! ਤੇਰੇ ਕੋ ਗੁਰੋਂ ਕੇ ਬਚਨੋਂ ਕਰ ਪਛਾਤਾ ਹੈ॥
Prof. Sahib Singhਗੁਰੂ ਦੇ ਬਚਨਾਂ ਉੱਤੇ ਤੁਰ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹਨਾਂ ਨੇ ਤੈਨੂੰ ਸਦਾ ਕਾਇਮ ਰਹਿਣ ਵਾਲੇ ਨੂੰ ਪਛਾਣ ਲਿਆ ਹੈ (ਤੇਰੇ ਨਾਲ ਸਾਂਝ ਪਾ ਲਈ ਹੈ)।

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਵਿਚ (ਜੁੜ ਕੇ)।

SikhNet (Spanish)y a través de la Palabra del Shabd del Guru viene a entender la Verdad que se le revela.

ਤੇਰਾ ਤਾਣੁ; ਨਾਮ ਕੀ ਵਡਿਆਈ ॥

teraa taan; naam kee vaddiaaee |

Sant Singh KhalsaAll Power is Yours, through the greatness of Your Name.
Manmohan SinghMy might is in Thee and my greatness in Thy Name.
Manmohan Singh (Punjabi)ਮੇਰੀ ਸਤਿਆ ਤੇਰੇ ਵਿੱਚ ਹੈ, ਤੇ ਮੇਰੀ ਵਿਸ਼ਾਲਤਾ ਤੇਰੇ ਨਾਮ ਵਿੱਚ।
Fareedkot Teekaਜਿਨ ਕੋ ਤੇਰੇ ਨਾਮ ਕੀ ਵਡਿਆਈ ਮਿਲੀ ਹੈ, ਤਿਨ ਕੋ ਤੇਰਾ ਤਾਣੁ ਹੈ॥
Prof. Sahib Singh(ਕਰਮਾਂ ਦਾ ਆਸਰਾ ਲੈਣ ਦੇ ਥਾਂ) ਉਹਨਾਂ ਨੂੰ ਤੇਰੇ ਨਾਮ ਦਾ ਹੀ ਆਸਰਾ ਹੈ, ਉਹ ਸਦਾ ਤੇਰੇ ਨਾਮ ਦੀ ਵਡਿਆਈ ਕਰਦੇ ਹਨ।

ਪਦ ਅਰਥ ਤਾਣੁ = ਤਾਕਤ, ਆਸਰਾ।

SikhNet (Spanish)Mi poder está en Ti y mi única gloria es la de Tu Nombre,

ਨਾਨਕ; ਰਹਣਾ ਭਗਤਿ ਸਰਣਾਈ ॥੪॥੧੦॥

naanak; rahanaa bhagat saranaaee |4|10|

Sant Singh KhalsaNanak abides in the Sanctuary of Your devotees. ||4||10||
Manmohan SinghNanak abides in the sanctuary of Thine devotees.
Manmohan Singh (Punjabi)ਨਾਨਕ ਤੇਰੇ ਸ਼ਰਧਾਲੂਆਂ ਦੀ ਸ਼ਰਣਾਗਤ ਅੰਦਰ ਵਸਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕਾ ਰਹਣਾ ਭਗਤੀ ਕੇ ਆਸਰੇ ਹੈ॥੪॥੧੦॥
Prof. Sahib Singhਹੇ ਨਾਨਕ! (ਆਖ-) ਉਹ ਮਨੁੱਖ ਪ੍ਰਭੂ ਦੀ ਭਗਤੀ ਵਿਚ ਰੱਤੇ ਰਹਿੰਦੇ ਹਨ, ਉਹ ਪ੍ਰਭੂ ਦੀ ਸਰਨ ਰਹਿੰਦੇ ਹਨ ॥੪॥੧੦॥
SikhNet (Spanish)y por eso, Nanak busca el Santuario de Tus Devotos, oh Señor. (4-10)

Open this shabad →

Shabad Guru Nanak Dev Ji Raag Gauree

ਗਉੜੀ ਮਹਲਾ ੧ ॥

gaurree mahalaa 1 |

Sant Singh KhalsaGauree, First Mehl:
Manmohan SinghGauri 1st Guru.
Manmohan Singh (Punjabi)ਗਊੜੀ ਪਹਿਲੀ ਪਾਤਸ਼ਾਹੀ।
SikhNet (Spanish)Gauri, Mejl Guru Nanak, Primer Canal Divino.

ਜਿਨਿ. ਅਕਥੁ ਕਹਾਇਆ; ਅਪਿਓ ਪੀਆਇਆ ॥

jin. akath kahaaeaa; apio peeaeaa |

Sant Singh KhalsaThose who speak the Unspoken, drink in the Nectar.
Manmohan SinghHe, who utters the unutterable God, and quaffs Nectar,
Manmohan Singh (Punjabi)ਜੋ ਅਕਹਿ ਵਾਹਿਗੁਰੂ ਨੂੰ ਆਖਦਾ ਹੈ ਅਤੇ ਅੰਮ੍ਰਿਤ ਪਾਨ ਕਰਦਾ ਹੈ,
Fareedkot Teekaਜਿਸ ਪੁਰਸ ਨੇ ਅਕਥ ਰੂਪੁ ਵਾਹਿਗੁਰੂ ਕੋ ਆਪ ਕਥਿਆ ਹੈ ਔਰ ਅਧਿਕਾਰਓਂ ਸੇ ਤਿਸ ਕਾ ਜਸੁ ਕਥਨ ਕਰਵਾਯਾ ਹੈ, ਪੁਨਾ (ਅਪਿਓਂ) ਨਾਮੁ ਅੰਮ੍ਰਿਤ ਪੀਆ ਹੈ ਅਰੁ ਔਰੋਂ ਕੋ ਪੀਆਯਾ ਹੈ॥
Prof. Sahib Singh(ਗੁਰੂ ਦੇ ਸ਼ਬਦ ਵਿਚ ਜੁੜ ਕੇ) ਜਿਸ ਮਨੁੱਖ ਨੇ ਅਕੱਥ ਪ੍ਰਭੂ ਨੂੰ (ਆਪ ਸਿਮਰਿਆ ਹੈ ਤੇ) ਹੋਰਨਾਂ ਨੂੰ ਸਿਮਰਨ ਲਈ ਪ੍ਰੇਰਿਆ ਹੈ ਉਸ ਨੇ ਆਪ ਨਾਮ-ਅੰਮ੍ਰਿਤ ਪੀਤਾ ਹੈ ਤੇ ਹੋਰਨਾਂ ਨੂੰ ਪਿਲਾਇਆ ਹੈ।

ਪਦ ਅਰਥ ਜਿਨਿ = ਜਿਸ (ਜੀਵ) ਨੇ। ਅਕਥੁ = (ਉਹ ਪ੍ਰਭੂ) ਜਿਸ ਦੇ ਸਾਰੇ ਗੁਣ ਬਿਆਨ ਨ ਹੋ ਸਕਣ। ਕਹਾਇਆ = ਕਹਿਆ ਤੇ ਕਹਾਇਆ, ਆਪ ਸਿਮਰਿਆ ਤੇ ਹੋਰਨਾਂ ਨੂੰ ਸਿਮਰਨ ਦੀ ਪ੍ਰੇਰਨਾ ਕੀਤੀ। ਅਪਿਓ = ਅੰਮ੍ਰਿਤ-ਨਾਮ। ਪੀਆਇਆ = ਪੀਆ ਤੇ ਪੀਆਇਆ, ਆਪ ਪੀਤਾ ਤੇ ਹੋਰਨਾਂ ਨੂੰ ਪਿਲਾਇਆ।

SikhNet (Spanish)Mi Señor, haciendo que pronunciara el Inefable Nombre y participara del Néctar,

ਅਨ ਭੈ ਵਿਸਰੇ; ਨਾਮਿ ਸਮਾਇਆ ॥੧॥

an bhai visare; naam samaaeaa |1|

Sant Singh KhalsaOther fears are forgotten, and they are absorbed into the Naam, the Name of the Lord. ||1||
Manmohan Singhforgets other fears, and gets absorbed in Lord's Name.
Manmohan Singh (Punjabi)ਉਹ ਹੋਰ ਡਰਾਂ ਨੂੰ ਭੁੱਲ ਜਾਂਦਾ ਹੈ ਅਤੇ ਸੁਆਮੀ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਤਿਸ ਕੇ ਔਰ ਭੈ ਵਿਸਰ ਗਏ ਹੈਂ ਔਰ ਨਾਮੀ ਪਰਮੇਸ੍ਵਰ ਮੇਂ ਸਮਾ ਗਯਾ ਹੈ॥੧॥
Prof. Sahib Singhਉਸ ਨੂੰ (ਦੁਨੀਆ ਵਾਲੇ) ਹੋਰ ਸਾਰੇ ਸਹਮ ਭੁੱਲ ਜਾਂਦੇ ਹਨ ਕਿਉਂਕਿ ਉਹ (ਸਦਾ ਪ੍ਰਭੂ ਦੇ) ਨਾਮ ਵਿਚ ਲੀਨ ਰਹਿੰਦਾ ਹੈ ॥੧॥

ਪਦ ਅਰਥ ਅਨ ਭੈ = (ਦੁਨੀਆ ਵਾਲੇ) ਹੋਰ ਹੋਰ ਡਰ ॥੧॥

SikhNet (Spanish)llevó a que todos mis temores se esfumaran ante la tremenda Reverencia que sentía por Él, y me unió con Él en Su Nombre. (1)

ਕਿਆ ਡਰੀਐ; ਡਰੁ ਡਰਹਿ ਸਮਾਨਾ ॥

kiaa ddareeai; ddar ddareh samaanaa |

Sant Singh KhalsaWhy should we fear, when fear is dispelled by the Fear of God?
Manmohan SinghWhy should we fear, when all the fears sink in Lord's fear?
Manmohan Singh (Punjabi)ਆਪਾਂ ਕਿਉਂ ਭੈ ਕਰੀਏ, ਜਦ ਸਾਰੇ ਭੈ ਸਾਈਂ ਦੇ ਭੈ ਅੰਦਰ ਗ਼ਰਕ ਹੋ ਜਾਂਦੇ ਹਨ।
Fareedkot Teekaਹੇ ਭਾਈ! ਪਰਮੇਸ੍ਵਰ ਕੇ ਡਰ ਮੇਂ ਜਮਾਦਿਕੋਂ ਕਾ ਡਰ ਸਮਾ ਗਿਆ ਹੈ, ਤਬ ਕਿਆ ਡਰੀਏ ਅਰਥਾਤ ਫਿਰ ਕੁਛ ਭੈ ਨਹੀਂ ਰਹਾ॥
Prof. Sahib Singhਉਹ (ਦੁਨੀਆ ਦੇ ਝੰਬੇਲਿਆਂ ਵਿਚ) ਸਹਮਦਾ ਨਹੀਂ, ਉਸ ਦਾ (ਦੁਨੀਆ ਵਾਲਾ) ਸਹਮ (ਪਰਮਾਤਮਾ ਵਾਸਤੇ ਉਸ ਦੇ ਹਿਰਦੇ ਵਿਚ ਟਿਕੇ ਹੋਏ) ਡਰ-ਅਦਬ ਵਿਚ ਮੁੱਕ ਜਾਂਦਾ ਹੈ,

ਪਦ ਅਰਥ ਕਿਆ ਡਰੀਐ = ਡਰਨ ਦੀ ਲੋੜ ਨਹੀਂ ਰਹਿੰਦੀ, ਨਹੀਂ ਡਰਦਾ। ਡਰੁ = (ਦੁਨੀਆ ਵਾਲਾ) ਡਰ। ਡਰਹਿ = ਡਰ ਵਿਚ, ਪਰਮਾਤਮਾ ਦੇ ਡਰ-ਅਦਬ ਵਿਚ।

SikhNet (Spanish)Ahora sé que todos los miedos en mi mente se esfumaron ante el Temor Reverencial al Señor.

ਪੂਰੇ ਗੁਰ ਕੈ ਸਬਦਿ ਪਛਾਨਾ ॥੧॥ ਰਹਾਉ ॥

poore gur kai sabad pachhaanaa |1| rahaau |

Sant Singh KhalsaThrough the Shabad, the Word of the Perfect Guru, I recognize God. ||1||Pause||
Manmohan SinghThrough the instruction of perfect Guru I have recognised the Master. Pause
Manmohan Singh (Punjabi)ਪੂਰਨ ਗੁਰਾਂ ਦੇ ਉਪਦੇਸ਼ ਰਾਹੀਂ ਮੈਂ ਮਾਲਕ ਨੂੰ ਸਿਞਾਣ ਲਿਆ ਹੈ। ਠਹਿਰਾਉ।
Fareedkot Teekaਜਬ ਪੂਰੇ ਗੁਰੋਂ ਕੇ ਉਪਦੇਸ਼ ਕਰ ਵਾਹਿਗੁਰੂ ਪਛਾਨ ਲੀਆ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੇ ਪੂਰੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ॥੧॥ ਰਹਾਉ ॥

ਪਦ ਅਰਥ ਪਛਾਨਾ = ਜਿਸ ਨੇ ਪਛਾਣ ਲਿਆ, ਜਿਸ ਨੇ ਪ੍ਰਭੂ ਨਾਲ ਜਾਣ-ਪਛਾਣ ਪਾ ਲਈ ॥੧॥ ਰਹਾਉ ॥

SikhNet (Spanish)A través del Perfecto Guru, la Palabra del Shabd me es revelada. (1-Pausa)

ਜਿਸੁ ਨਰ; ਰਾਮੁ ਰਿਦੈ ਹਰਿ ਰਾਸਿ ॥

jis nar; raam ridai har raas |

Sant Singh KhalsaThose whose hearts are filled with the Lord's essence are blessed and acclaimed,
Manmohan SinghWithin whose mind has the capital of the Omnipresent God's Name,
Manmohan Singh (Punjabi)ਜਿਸ ਪ੍ਰਾਣੀ ਦੇ ਅੰਤਰ-ਆਤਮੇ ਸਰਬ-ਵਿਆਪਕ ਸੁਆਮੀ ਅਤੇ ਵਾਹਿਗੁਰੂ ਦੇ ਨਾਮ ਦੀ ਪੂੰਜੀ ਹੈ,
Fareedkot Teekaਜਿਸ ਕੇ ਰਿਦੇ ਮੇਂ ਰਮਣ ਰੂਪ ਕੀ ਸਰਧਾ ਰੂਪ ਪੂੰਜੀ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਹਰੀ ਪਰਮਾਤਮਾ ਦਾ ਨਾਮ ਰਾਸ-ਪੂੰਜੀ ਹੈ,

ਪਦ ਅਰਥ ਜਿਸੁ ਨਰ ਰਿਦੈ = ਜਿਸ ਮਨੁੱਖ ਦੇ ਹਿਰਦੇ ਵਿਚ।

SikhNet (Spanish)Aquél que enaltece el Nombre del Señor en su corazón, como su más grande Tesoro,

ਸਹਜਿ ਸੁਭਾਇ ਮਿਲੇ ਸਾਬਾਸਿ ॥੨॥

sehaj subhaae mile saabaas |2|

Sant Singh KhalsaAnd intuitively absorbed into the Lord. ||2||
Manmohan Singhis blessed automatically with natural ease.
Manmohan Singh (Punjabi)ਉਸ ਨੂੰ ਨਿਰਯਤਨ ਹੀ ਵਡਿਆਈ ਮਿਲਦੀ ਹੈ।
Fareedkot Teekaਤਿਸ ਪੁਰਸ ਕੋ ਨਿਰਜਤਨ ਹੀ ਸੋਭਾ ਮਿਲਤੀ ਹੈ॥੨॥
Prof. Sahib Singhਉਹ (ਮਾਇਆ ਦੀ ਖ਼ਾਤਰ ਨਹੀਂ ਡੋਲਦਾ, ਉਹ) ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਉਹ ਪ੍ਰਭੂ ਦੇ ਪਿਆਰ ਵਿਚ ਜੁੜਿਆ ਰਹਿੰਦਾ ਹੈ, ਉਸ ਨੂੰ (ਪ੍ਰਭੂ ਦੇ ਦਰ ਤੋਂ) ਆਦਰ ਮਿਲਦਾ ਹੈ ॥੨॥

ਪਦ ਅਰਥ ਸਹਜਿ = ਸਹਜ ਵਿਚ (ਟਿਕੇ ਰਹਿ ਕੇ), ਅਡੋਲ ਅਵਸਥਾ ਵਿਚ (ਟਿਕੇ ਰਹਿਣ ਦੇ ਕਾਰਨ)। ਸੁਭਾਇ = ਪ੍ਰਭੂ ਦੇ ਪ੍ਰੇਮ ਵਿਚ (ਜੁੜੇ ਰਹਿਣ ਕਰਕੇ) ॥੨॥

SikhNet (Spanish)será bendecido como consecuencia.(2)

ਜਾਹਿ ਸਵਾਰੈ ਸਾਝ ਬਿਆਲ ॥

jaeh savaarai saajh biaal |

Sant Singh KhalsaThose whom the Lord puts to sleep, evening and morning
Manmohan SinghThe wayward, whom the Lord puts to slumber, evening and morning,
Manmohan Singh (Punjabi)ਆਪ-ਹੁਦਰੇ ਜਿਨ੍ਹਾਂ ਨੂੰ ਸੁਆਮੀ ਸ਼ਾਮ ਤੇ ਸਵੇਰੇ ਸੁਆਂ ਛਡਦਾ ਹੈ,
Fareedkot Teekaਜਿਨ ਕੋ ਅਵਿਦਿਯਾ ਨਿੰਦ੍ਰਾ ਮੇਂ (ਸਾਝ ਬਿਆਲ) ਰਾਤ ਦਿਨ (ਸਵਾਰੈ) ਸਵਾਲ ਛੋਡਿਆ ਹੈ॥
Prof. Sahib Singh(ਪਰ) ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਹਰ ਵੇਲੇ (ਸਵੇਰ ਸ਼ਾਮ) ਮਾਇਆ ਦੀ ਨੀਂਦ ਵਿਚ ਹੀ ਸੁੱਤੇ ਰੱਖਦਾ ਹੈ,

ਪਦ ਅਰਥ ਜਾਹਿ = ਜਿਨ੍ਹਾਂ ਬੰਦਿਆਂ ਨੂੰ। ਸਵਾਰੈ = ਸਵਾਲੈ, ਮਾਇਆ ਦੀ ਨੀਂਦ ਵਿਚ ਸੁੱਤੇ ਰੱਖਦਾ ਹੈ। ਸਾਝ = ਸ਼ਾਮ। ਬਿਆਲ = ਸਵੇਰੇ। ਸਾਝ ਬਿਆਲ = ਸਵੇਰੇ ਸ਼ਾਮ, ਹਰ ਵੇਲੇ।

SikhNet (Spanish)Aquéllos a quienes el Mismo Señor mete en el sueño profundo de la inconsciencia,

ਇਤ ਉਤ ਮਨਮੁਖ; ਬਾਧੇ ਕਾਲ ॥੩॥

eit ut manamukh; baadhe kaal |3|

Sant Singh Khalsa- those self-willed manmukhs are bound and gagged by Death, here and hereafter. ||3||
Manmohan Singhare bound to death here and hereafter.
Manmohan Singh (Punjabi)ਏਥੇ ਅਤੇ ਓਥੇ ਮੌਤ ਨਾਲ ਬੰਨ੍ਹੇ ਹੋਏ ਹਨ।
Fareedkot Teekaਸੋ ਮਨਮੁਖ ਲੋਕ ਪ੍ਰਲੋਕ ਮੇਂ ਕਾਲ ਕੇ ਬਾਂਧੇ ਹੂਏ ਹੈਂ॥☬ਵਾ ਜਿਨ ਗੁਰਮੁਖੋਂ ਕੋ ਸਾਧਨ ਸੰਪੰਨ ਕਰ ਸਵਾਰਿਆ ਹੈ, ਤਿਨ ਕੀ ਸਾਝ ਸੰਧਿਆ, ਭਾਵ ਅਵਿਦਿਆ ਰਾਤ੍ਰ ਕੋ ਦੂਰ ਕਰਕੈ ਗਯਾਨ ਰੂਪੀ (ਬਿਆਲ) ਦਿਨੁ ਕਰ ਦੀਆ ਹੈ। ਓਹ ਮਨ ਅਰੁ ਮੁਖ ਕਰ ਕੇ (ਇਤਉਤ) ਦਸੋ ਦਿਸਾ, ਭਾਵ ਜਹਾਂ ਰਹੇ ਤਹਾਂ ਕਾਲ ਕੋ ਹੀ (ਬਾਧੇ) ਨਾਸ ਕਰਤੇ ਹੈਂ॥੩॥
Prof. Sahib Singhਉਹ ਸਦਾ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਲੋਕ ਪਰਲੋਕ ਵਿਚ ਹੀ ਮੌਤ ਦੇ ਸਹਮ ਨਾਲ ਬੱਝੇ ਰਹਿੰਦੇ ਹਨ (ਜਿਤਨਾ ਚਿਰ ਇਥੇ ਹਨ ਮੌਤ ਦਾ ਸਹਮ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦਾ ਹੈ, ਇਸ ਤੋਂ ਪਿਛੋਂ ਭੀ ਜਨਮ ਮਰਨ ਦੇ ਗੇੜ ਵਿਚ ਧੱਕੇ ਖਾਂਦੇ ਹਨ) ॥੩॥

ਪਦ ਅਰਥ ਇਤ = ਇਥੇ, ਇਸ ਲੋਕ ਵਿਚ। ਉਤੇ = ਉੱਥੇ, ਪਰਲੋਕ ਵਿਚ। ਬਾਧੇ ਕਾਲ = ਮੌਤ (ਦੇ ਸਹਮ) ਦੇ ਬੱਝੇ ਹੋਏ ॥੩॥

SikhNet (Spanish)actúan en su voluntad propia y están supeditados a la muerte aquí y aquí después.(3)

ਅਹਿਨਿਸਿ ਰਾਮੁ ਰਿਦੈ; ਸੇ ਪੂਰੇ ॥

ahinis raam ridai; se poore |

Sant Singh KhalsaThose whose hearts are filled with the Lord, day and night, are perfect.
Manmohan SinghThey in whose heart, and night abides the Pervading God, are perfect.
Manmohan Singh (Punjabi)ਜਿਨ੍ਹਾਂ ਦੇ ਦਿਲ ਅੰਦਰ ਦਿਨ ਰੈਣ ਵਿਆਪਕ ਵਾਹਿਗੁਰੂ ਵਸਦਾ ਹੈ, ਉਹ ਮੁਕੰਮਲ ਹਨ।
Fareedkot Teekaਤਿਨ ਕੇ ਹਿਰਦੇ ਮੇਂ ਰਾਤ ਦਿਨ ਰਾਮ ਕਾ ਨਾਮ ਹੈ ਔਰ ਸਰਬ ਗੁਣੋਂ ਕਰ ਪੂਰਨ ਹੈਂ॥
Prof. Sahib Singhਹੇ ਨਾਨਕ! ਜਿਨ੍ਹਾਂ ਦੇ ਹਿਰਦੇ ਵਿਚ ਦਿਨ ਰਾਤ (ਹਰ ਵੇਲੇ) ਪਰਮਾਤਮਾ ਵੱਸਦਾ ਹੈ, ਉਹ ਪੂਰਨ ਮਨੁੱਖ ਹਨ (ਉਹ ਡੋਲਦੇ ਨਹੀਂ)।

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਰਿਦੈ = ਹਿਰਦੇ ਵਿਚ। ਪੂਰੇ = ਪੂਰਨ।

SikhNet (Spanish)Aquéllos que tienen al Señor siempre en su corazón, son los seres perfeccionados.

ਨਾਨਕ. ਰਾਮ ਮਿਲੇ; ਭ੍ਰਮ ਦੂਰੇ ॥੪॥੧੧॥

naanak. raam mile; bhram doore |4|11|

Sant Singh KhalsaO Nanak, they merge into the Lord, and their doubts are cast away. ||4||11||
Manmohan SinghNanak, they cast off their doubt, and blend with the Lord.
Manmohan Singh (Punjabi)ਨਾਨਕ ਉਹ ਆਪਣਾ ਸੰਦੇਹ ਦੂਰ ਕਰ ਦਿੰਦੇ ਹਨ ਅਤੇ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕਾ ਭ੍ਰਮ ਦੂਰ ਹੋਇਆ ਹੈ ਔਰ ਰਾਮ ਮੇਂ (ਮਿਲੇ) ਅਭੇਦ ਹੂਏ ਹੈਂ॥੪॥੧੧॥☬ਸਿਖ ਨੇ ਪ੍ਰਸ਼ਨ ਕੀਆ ਕਿ ਮਹਾਰਾਜ ਜੀਵੋਂ ਕੇ ਜਨਮ ਮਰਣ ਕਾ ਕਾਰਣ ਕਿਆ ਹੈ ਔਰ ਜਨਮ ਮਰਣ ਸੇ ਰਹਤ ਕੈਸੇ ਹੋਤੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਜਿਨ੍ਹਾਂ ਨੂੰ ਪਰਮਾਤਮਾ ਮਿਲ ਪਿਆ, ਉਹਨਾਂ ਦੀਆਂ ਸਭ ਭਟਕਣਾਂ ਮੁੱਕ ਜਾਂਦੀਆਂ ਹਨ ॥੪॥੧੧॥

ਪਦ ਅਰਥ ਭ੍ਰਮ = ਭਟਕਣਾ ॥੪॥

SikhNet (Spanish)Oh, dice Nanak, encontrándose con su Señor, toda duda es eliminada. (4-11)

Open this shabad →

Shabad Guru Nanak Dev Ji Raag Gauree

ਗਉੜੀ ਮਹਲਾ ੧ ॥

gaurree mahalaa 1 |

Sant Singh KhalsaGauree, First Mehl:
Manmohan SinghGauri 1st Guru.
Manmohan Singh (Punjabi)ਗਊੜੀ ਪਹਿਲੀ ਪਾਤਸ਼ਾਹੀ।
SikhNet (Spanish)Gauri, Mejl Guru Nanak, Primer Canal Divino.

ਜਨਮਿ ਮਰੈ; ਤ੍ਰੈ ਗੁਣ ਹਿਤਕਾਰੁ ॥

janam marai; trai gun hitakaar |

Sant Singh KhalsaOne who loves the three qualities is subject to birth and death.
Manmohan SinghHe who loves the three qualities continues coming and going.
Manmohan Singh (Punjabi)ਜੋ ਤਿੰਨਾਂ ਖ਼ਸਲਤਾਂ ਨੂੰ ਪਿਆਰ ਕਰਦਾ ਹੈ, ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਜੋ ਪੁਰਸ ਤੀਨੋਂ ਗੁਨੋਂ ਮੇਂ ਪ੍ਰੀਤ ਕਰਨੇ ਵਾਲੇ ਹੈਂ, ਸੋ ਜਨਮਤੇ ਔਰ ਮਰਤੇ ਹੈਂ॥
Prof. Sahib Singhਚਾਰੇ ਵੇਦ ਜਿਸ ਤ੍ਰੈਗੁਣੀ ਸੰਸਾਰ ਦਾ ਜ਼ਿਕਰ ਕਰਦੇ ਹਨ (ਜੋ ਮਨੁੱਖ ਪ੍ਰਭੂ-ਭਗਤੀ ਤੋਂ ਸੱਖਣਾ ਹੈ ਤੇ) ਉਸੇ ਤ੍ਰੈਗੁਣੀ ਸੰਸਾਰ ਨਾਲ ਹੀ ਹਿਤ ਕਰਦਾ ਹੈ,

ਪਦ ਅਰਥ ਜਨਮਿ ਮਰੈ = ਜੰਮ ਕੇ ਮਰਦਾ ਹੈ, ਜੰਮਦਾ ਮਰਦਾ ਰਹਿੰਦਾ ਹੈ। ਤ੍ਰੈ ਗੁਣ ਹਿਤਕਾਰੁ = ਤ੍ਰੈਗੁਣੀ ਸੰਸਾਰ ਨਾਲ ਹਿਤ ਕਰਨ ਵਾਲਾ।

SikhNet (Spanish)Aquél que cultiva amor por las tres cualidades de Maya está obligado a continuar en sus idas y venidas.

ਚਾਰੇ ਬੇਦ; ਕਥਹਿ ਆਕਾਰੁ ॥

chaare bed; katheh aakaar |

Sant Singh KhalsaThe four Vedas speak only of the visible forms.
Manmohan SinghThe four Vedas describe only the visible Forms.
Manmohan Singh (Punjabi)ਚਾਰੇ ਹੀ ਵੇਦ ਕੇਵਲ ਦ੍ਰਿਸ਼ਟਮਾਨ ਸਰੂਪਾਂ ਨੂੰ ਬਿਆਨ ਕਰਦੇ ਹਨ।
Fareedkot Teekaਚਾਰੋਂ ਬੇਦ ਭੀ ਕਹਤੇ ਹੈਂ ਕਿ ਵਹੁ ਪੁਰਸੁ ਸਰੀਰੁ ਧਾਰਤੇ ਹੈਂ॥
Prof. Sahib Singhਉਹ ਜੰਮਦਾ ਮਰਦਾ ਰਹਿੰਦਾ ਹੈ (ਉਹ ਜਨਮ ਮਰਨ ਦੀ ਘੁੰਮਣਘੇਰੀ ਵਿਚ ਪਿਆ ਰਹਿੰਦਾ ਹੈ)।

ਪਦ ਅਰਥ ਕਥਹਿ = ਜ਼ਿਕਰ ਕਰਦੇ ਹਨ। ਆਕਾਰੁ = ਤ੍ਰੈਗੁਣੀ ਦਿੱਸਦਾ ਸੰਸਾਰ।

SikhNet (Spanish)Los cuatro Vedas describen solamente la forma

ਤੀਨਿ ਅਵਸਥਾ ਕਹਹਿ ਵਖਿਆਨੁ ॥

teen avasathaa kaheh vakhiaan |

Sant Singh KhalsaThey describe and explain the three states of mind,
Manmohan SinghThey explain and expound the three mental states.
Manmohan Singh (Punjabi)ਉਹ ਤਿੰਨ ਮਾਨਸਕ ਹਾਲਤਾਂ ਨੂੰ ਦਸਦੇ ਅਤੇ ਵਰਨਣ ਕਰਦੇ ਹਨ।
Fareedkot Teekaਪੁਨਾ ਬੇਦ ਤੀਨ ਅਵਸਥਾ ਕਾ ਭੀ ਵਖਿਆਨੁ ਕਰਤੇ ਹੈਂ॥
Prof. Sahib Singh(ਅਜਿਹੇ ਮਨੁੱਖ) ਜੋ ਭੀ ਵਿਆਖਿਆ ਕਰਦੇ ਹਨ ਮਨ ਦੀਆਂ ਤਿੰਨਾਂ ਅਵਸਥਾ ਦਾ ਹੀ ਜ਼ਿਕਰ ਕਰਦੇ ਹਨ।

ਪਦ ਅਰਥ ਤੀਨਿ ਅਵਸਥਾ = (ਮਨ ਦੀਆਂ) ਤਿੰਨ ਹਾਲਤਾਂ। ਕਹਹਿ ਵਖਿਆਨੁ = ਵਖਿਆਨ ਕਹਿੰਦੇ ਹਨ, ਜ਼ਿਕਰ ਕਰਦੇ ਹਨ।

SikhNet (Spanish)Demuestran los tres atributos de la naturaleza.

ਤੁਰੀਆਵਸਥਾ; ਸਤਿਗੁਰ ਤੇ. ਹਰਿ ਜਾਨੁ ॥੧॥

tureeaavasathaa; satigur te. har jaan |1|

Sant Singh Khalsabut the fourth state, union with the Lord, is known only through the True Guru. ||1||
Manmohan SinghThe fourth state of communion with the Lord, is known through the Divine True Guru.
Manmohan Singh (Punjabi)ਚੌਥੀ ਪ੍ਰਭੂ ਨਾਲ ਮੇਲ-ਮਿਲਾਪ ਦੀ ਦਸ਼ਾ ਰੱਬ-ਰੂਪ ਸੱਚੇ ਗੁਰਾਂ ਦੇ ਰਾਹੀਂ ਜਾਣੀ ਜਾਂਦੀ ਹੈ।
Fareedkot Teekaਪਰੰਤੂ ਤੁਰੀਆ ਅਵਸਥਾ ਰੂਪੁ ਜੋ ਹਰੀ ਹੈ, ਸੋ ਸਤਗੁਰੋਂ ਸੇ ਜਾਣੀਤਾ ਹੈ॥੧॥
Prof. Sahib Singh(ਜਿਸ ਅਵਸਥਾ ਵਿਚ ਜੀਵਾਤਮਾ ਪਰਮਾਤਮਾ ਨਾਲ ਇੱਕ-ਰੂਪ ਹੋ ਜਾਂਦਾ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ)। ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਪਾ ਲਵੋ-ਇਹ ਹੈ ਤੁਰੀਆ ਅਵਸਥਾ ॥੧॥

ਪਦ ਅਰਥ ਤੁਰੀਆਵਸਥਾ = ਤੁਰੀਯ ਅਵਸਥਾ, ਉਹ ਹਾਲਤ ਜਦੋਂ ਜੀਵਾਤਮਾ ਤੇ ਪਰਮਾਤਮਾ ਇੱਕ-ਰੂਪ ਹੋ ਜਾਂਦੇ ਹਨ, ਜਦੋਂ ਜਿੰਦ ਪ੍ਰਭੂ ਵਿਚ ਲੀਨ ਹੋ ਜਾਂਦੀ ਹੈ। ਤੇ = ਤੋਂ। ਸਤਿਗੁਰੂ ਤੇ = ਗੁਰੂ ਤੋਂ, ਗੁਰੂ ਦੀ ਸਰਨ ਪੈ ਕੇ। ਜਾਨੁ = ਪਛਾਣ, ਡੂੰਘੀ ਸਾਂਝ ਪਾ ਲਵੋ ॥੧॥

SikhNet (Spanish)Sin embargo, el Cuarto Estado de Comunión Divina, Turia, es logrado sólo a través del Guru. (1)

ਰਾਮ ਭਗਤਿ; ਗੁਰ ਸੇਵਾ ਤਰਣਾ ॥

raam bhagat; gur sevaa taranaa |

Sant Singh KhalsaThrough devotional worship of the Lord, and service to the Guru, one swims across.
Manmohan SinghThrough Lord's meditation, and Guru's service, the mortal swims across.
Manmohan Singh (Punjabi)ਸੁਆਮੀ ਦੇ ਸਿਮਰਨ ਅਤੇ ਗੁਰਾਂ ਦੀ ਟਹਿਲ ਸੇਵਾ ਦੇ ਜਰੀਏ ਪ੍ਰਾਣੀ ਪਾਰ ਉਤਰ ਜਾਂਦਾ ਹੈ।
Fareedkot Teekaਪਰਮੇਸ੍ਵਰ ਕੀ ਭਗਤੀ ਔਰੁ ਗੁਰੋਂ ਕੀ ਸੇਵਾ ਕਰ ਕੇ ਸੰਸਾਰ ਸਮੁੰਦ੍ਰ ਸੇ ਤਰਨਾ ਹੋਤਾ ਹੈ॥
Prof. Sahib Singh(ਜਨਮ ਮਰਨ ਦਾ ਗੇੜ, ਮਾਨੋ, ਇਕ ਘੁੰਮਣਘੇਰੀ ਹੈ, ਇਸ ਵਿਚੋਂ) ਪਰਮਾਤਮਾ ਦੀ ਭਗਤੀ ਅਤੇ ਗੁਰੂ ਦੀ ਦੱਸੀ ਹੋਈ ਕਾਰ ਕਰ ਕੇ ਪਾਰ ਲੰਘ ਜਾਈਦਾ ਹੈ,

ਪਦ ਅਰਥ ਤਰਣਾ = ਤਰ ਸਕੀਦਾ ਹੈ (ਜਨਮ-ਮਰਨ ਦੇ ਗੇੜ-ਰੂਪ ਸਮੁੰਦਰ ਵਿਚੋਂ)।

SikhNet (Spanish)A través de la Alabanza del Señor y del Servicio al Guru, uno llega a la otra orilla del mar de las existencias,

ਬਾਹੁੜਿ; ਜਨਮੁ ਨ ਹੋਇ ਹੈ ਮਰਣਾ ॥੧॥ ਰਹਾਉ ॥

baahurr; janam na hoe hai maranaa |1| rahaau |

Sant Singh KhalsaThen, one is not born again, and is not subject to death. ||1||Pause||
Manmohan SinghAgain, he is not born and he dies not. Pause.
Manmohan Singh (Punjabi)ਮੁੜ ਕੇ ਉਸ ਦਾ ਜਨਮ ਨਹੀਂ, ਹੁੰਦਾ ਤੇ ਉਹ ਮਰਦਾ ਨਹੀਂ। ਠਹਿਰਾਉ।
Fareedkot Teekaਫੇਰ ਜਨਮੁ ਮਰਨੁ ਨਹੀਂ ਹੋਤਾ ॥੧॥ ਰਹਾਉ ॥
Prof. Sahib Singh(ਜੇਹੜਾ ਲੰਘ ਜਾਂਦਾ ਹੈ ਉਸ ਨੂੰ) ਮੁੜ ਨਾਹ ਜਨਮ ਹੁੰਦਾ ਹੈ ਨਾਹ ਮੌਤ। (ਉਸ ਅਵਸਥਾ ਨੂੰ ਤੁਰੀਆ ਅਵਸਥਾ ਕਹਿ ਲਵੋ) ॥੧॥ ਰਹਾਉ ॥
SikhNet (Spanish)y entonces uno ni nace ni muere otra vez. (1-Pausa)

ਚਾਰਿ ਪਦਾਰਥ; ਕਹੈ ਸਭੁ ਕੋਈ ॥

chaar padaarath; kahai sabh koee |

Sant Singh KhalsaEveryone speaks of the four great blessings;
Manmohan SinghEveryone talks of the four cardinal boons,
Manmohan Singh (Punjabi)ਹਰਿ ਕੋਈ ਚਾਰ ਉਤਮ ਦਾਤਾਂ ਦਾ ਜਿਕਰ ਕਰਦਾ ਹੈ।
Fareedkot Teekaਚਾਰ ਪਦਾਰਥ ਧਰਮੁ, ਅਰਥੁ, ਕਾਮੁ, ਮੋਖੁ, ਇਨ ਕੋ ਸਭ ਕੋਈ ਕਹਤਾ ਹੈ॥☬ਜੋ ਕਹੇ ਸੋ ਕਹਣੇ ਵਾਲਾ ਕਵਣੁ ਹੈ? ਤਿਸ ਪਰ ਕਹਤੇ ਹੈਂ:
Prof. Sahib Singhਹਰੇਕ ਜੀਵ ਧਰਮ ਅਰਥ ਕਾਮ ਮੋਖ (ਮੁਕਤੀ) ਇਹਨਾਂ ਚਾਰ ਪਦਾਰਥਾਂ ਦਾ ਜ਼ਿਕਰ ਤਾਂ ਕਰਦਾ ਹੈ,

ਪਦ ਅਰਥ ਚਾਰਿ ਪਦਾਰਥ = ਧਰਮ, ਅਰਥ, ਕਾਮ, ਮੋਖ। ਸਭੁ ਕੋਈ = ਹਰੇਕ (ਵਿਚਾਰਵਾਨ) ਮਨੁੱਖ।

SikhNet (Spanish)Los textos Semíticos, los Shastras y los teólogos dicen que hay cuatro metas en la vida:

ਸਿੰਮ੍ਰਿਤਿ ਸਾਸਤ; ਪੰਡਿਤ ਮੁਖਿ ਸੋਈ ॥

sinmrit saasat; panddit mukh soee |

Sant Singh Khalsathe Simritees, the Shaastras and the Pandits speak of them as well.
Manmohan Singhtwenty-seven Simritis, six Shashtras, and the leading pandits speak of them as well,
Manmohan Singh (Punjabi)ਸਤਾਈ ਸਿੰਮ੍ਰਤੀਆ ਛੇ ਸਾਸ਼ਤਰ ਅਤੇ ਮੁਖੀ ਪੰਡਤ ਭੀ ਉਨ੍ਹਾਂ ਬਾਰੇ ਹੀ ਆਖਦੇ ਹਨ।
Fareedkot Teekaਸਿੰਮ੍ਰਿਤੀਆਂ, ਸਾਸਤ੍ਰ, ਮੁਖ੍ਯ ਪੰਡਿਤ ਜੋ ਬਿਆਸ ਬਿਸਿਸ੍ਟ ਆਦਿਕ ਹੈਂ, ਸੋ ਕਹਤੇ ਹੈਂ॥
Prof. Sahib Singhਸਿੰਮ੍ਰਿਤੀਆਂ ਸ਼ਾਸਤ੍ਰਾਂ ਦੇ ਪੰਡਿਤਾਂ ਦੇ ਮੂੰਹੋਂ ਭੀ ਇਹੀ ਸੁਣੀਦਾ ਹੈ,

ਪਦ ਅਰਥ ਮੁਖਿ = ਮੂੰਹ ਵਿਚ।

SikhNet (Spanish)Dharma (Rectitud), Artha (riqueza terrenal), Kama (sexo), y Moksha (Liberación),

ਬਿਨੁ ਗੁਰ; ਅਰਥੁ ਬੀਚਾਰੁ. ਨ ਪਾਇਆ ॥

bin gur; arath beechaar. na paaeaa |

Sant Singh KhalsaBut without the Guru, they do not understand their true significance.
Manmohan SinghWithout the Guru none gets at their meaning and real significance.
Manmohan Singh (Punjabi)ਗੁਰਾਂ ਦੇ ਬਗੈਰ ਕੋਈ ਭੀ ਉਨ੍ਹਾਂ ਦੇ ਮਤਲਬ ਤੇ ਅਸਲ ਤਾਤਪਰਜ ਨੂੰ ਪਰਾਪਤ ਨਹੀਂ ਹੁੰਦਾ।
Fareedkot Teekaਪਰੰਤੂ ਵੀਚਾਰ ਰੂਪ ਅਰਥੁ ਗੁਰੋਂ ਸੇ ਬਿਨਾ ਪ੍ਰਾਪਤਿ ਨਹੀਂ ਹੂਆ ਹੈ॥
Prof. Sahib Singhਪਰ ਮੁਕਤਿ ਪਦਾਰਥ ਕੀਹ ਹੈ (ਉਹ ਅਵਸਥਾ ਕਿਹੋ ਜੇਹੀ ਹੈ ਜਿਥੇ ਜੀਵ ਤਿੰਨਾਂ ਗੁਣਾਂ ਦੇ ਪ੍ਰਭਾਵ ਤੋਂ ਨਿਰਲੇਪ ਹੋ ਜਾਂਦਾ ਹੈ) ਗੁਰੂ ਦੀ ਸਰਨ ਪੈਣ ਤੋਂ ਬਿਨਾ ਇਸ ਦਾ ਅਨੁਭਵ ਨਹੀਂ ਹੋ ਸਕਦਾ।

ਪਦ ਅਰਥ ਅਰਥੁ ਬੀਚਾਰੁ = ਅਨੁਭਵੀ ਗਿਆਨ, (ਮੁਕਤਿ ਪਦਾਰਥ ਦਾ) ਅਰਥ ਤੇ ਵਿਚਾਰ।

SikhNet (Spanish)pero esos textos no han logrado explicarlo en realidad, pues ni ellos entienden lo que dicen.

ਮੁਕਤਿ ਪਦਾਰਥੁ; ਭਗਤਿ ਹਰਿ ਪਾਇਆ ॥੨॥

mukat padaarath; bhagat har paaeaa |2|

Sant Singh KhalsaThe treasure of liberation is obtained through devotional worship of the Lord. ||2||
Manmohan SinghThe wealth of salvation is obtained by the devotional service of god.
Manmohan Singh (Punjabi)ਮੋਖਸ ਸਦੀ ਦੌਲਤ, ਵਾਹਿਗੁਰੂ ਦੀ ਪ੍ਰੇਮਮਈ ਸੇਵਾ ਦੁਆਰਾ ਹੁੰਦੀ ਹੈ।
Fareedkot Teekaਔਰ ਮੁਕਤਿ ਪਦਾਰਥੁ ਜਿਸ ਨੇ ਪਾਇਆ ਹੈ ਹਰੀ ਕੀ ਭਗਤੀ ਸੇ ਪਾਇਆ ਹੈ ॥੨॥
Prof. Sahib Singhਇਹ ਪਦਾਰਥ ਪਰਮਾਤਮਾ ਦੀ ਭਗਤੀ ਕੀਤਿਆਂ ਮਿਲਦਾ ਹੈ ॥੨॥

ਪਦ ਅਰਥ ਮੁਕਤਿ = ਖ਼ਲਾਸੀ, ਮਨ ਦੀਆਂ ਤਿੰਨਾਂ ਹੀ ਹਾਲਤਾਂ ਤੋਂ ਸੁਤੰਤਰਤਾ ॥੨॥

SikhNet (Spanish)La Liberación se logra solamente a través de la Alabanza al Señor. (2)

ਜਾ ਕੈ ਹਿਰਦੈ; ਵਸਿਆ ਹਰਿ ਸੋਈ ॥

jaa kai hiradai; vasiaa har soee |

Sant Singh KhalsaThose, within whose hearts the Lord dwells,
Manmohan SinghWithin whose mind that God abides,
Manmohan Singh (Punjabi)ਜਿਸ ਦੇ ਅੰਤਰ ਆਤਮੇ ਉਹ ਵਾਹਿਗੁਰੂ ਨਿਵਾਸ ਰਖਦਾ ਹੈ।
Fareedkot Teekaਤਿਸ ਕੇ ਹਿਰਦੇ ਮੇਂ ਸੋ ਪਰਮਾਤਮਾਂ ਵਸਿਆ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ,
SikhNet (Spanish)Aquél que enaltece al Señor en su corazón,

ਗੁਰਮੁਖਿ ਭਗਤਿ; ਪਰਾਪਤਿ ਹੋਈ ॥

guramukh bhagat; paraapat hoee |

Sant Singh Khalsabecome Gurmukh; they receive the blessings of devotional worship.
Manmohan SinghThrough the Guru, he obtains His meditations.
Manmohan Singh (Punjabi)ਗੁਰਾਂ ਦੇ ਰਾਹੀਂ ਉਹ ਉਸ ਦੇ ਸਿਮਰਨ ਨੂੰ ਪਾ ਲੈਂਦਾ ਹੈ।
Fareedkot Teekaਜਿਸ ਕੋ ਗੁਰੋਂ ਦ੍ਵਾਰਾ ਭਗਤੀ ਪ੍ਰਾਪਤਿ ਹੋਈ ਹੈ ॥
Prof. Sahib Singhਉਸ ਨੂੰ ਭਗਤੀ ਦੀ ਪ੍ਰਾਪਤੀ ਹੋ ਗਈ, ਤੇ ਇਹ ਭਗਤੀ ਗੁਰੂ ਦੀ ਰਾਹੀਂ ਹੀ ਮਿਲਦੀ ਹੈ।
SikhNet (Spanish)recibe el Regalo de la Devoción por la Gracia del Guru.

ਹਰਿ ਕੀ ਭਗਤਿ; ਮੁਕਤਿ ਆਨੰਦੁ ॥

har kee bhagat; mukat aanand |

Sant Singh KhalsaThrough devotional worship of the Lord, liberation and bliss are obtained.
Manmohan SinghBy God's worship, emancipation and celestial bliss are procured.
Manmohan Singh (Punjabi)ਵਾਹਿਗੁਰੂ ਦੀ ਉਪਾਸਨਾ ਦੁਆਰਾ ਕਲਿਆਣ ਅਤੇ ਬੈਕੁੰਠੀ ਪਰਸੰਨਤਾ ਹਾਸਲ ਹੁੰਦੇ ਹਨ।
Fareedkot Teekaਕਿਉਂਕਿ ਹਰੀ ਕੀ ਭਗਤੀ ਮੁਕਤੀ ਕੇ ਅਨੰਦ ਕੋ ਦੇਤੀ ਹੈ॥
Prof. Sahib Singhਪਰਮਾਤਮਾ ਦੀ ਭਗਤੀ ਦੀ ਰਾਹੀਂ ਹੀ ਮੁਕਤੀ ਪਦਾਰਥ ਦਾ ਆਨੰਦ ਮਾਣੀਦਾ ਹੈ,

ਪਦ ਅਰਥ ਮੁਕਤਿ ਆਨੰਦੁ = ਆਤਮਕ ਸੁਤੰਤ੍ਰ ਅਵਸਥਾ ਦਾ ਆਨੰਦ।

SikhNet (Spanish)La Devoción al Señor nos conduce a la Liberación y a la Felicidad,

ਗੁਰਮਤਿ ਪਾਏ; ਪਰਮਾਨੰਦੁ ॥੩॥

guramat paae; paramaanand |3|

Sant Singh KhalsaThrough the Guru's Teachings, supreme ecstasy is obtained. ||3||
Manmohan SinghBy Guru's instruction supreme happiness is obtained.
Manmohan Singh (Punjabi)ਗੁਰਾਂ ਦੀ ਸਿਖਮਤ ਦੁਆਰਾ ਮਹਾਨ ਖੁਸ਼ੀ ਪ੍ਰਾਪਤ ਹੁੰਦੀ ਹੈ।
Fareedkot Teekaਪਰੰਤੂ ਗੁਰ ਸਿਖਿਆ ਕਰ ਪਰਮਾਨੰਦ ਅਰਥਾਤ ਆਤਮ ਸੁਖੁ ਪਾਈਤਾ ਹੈ॥੩॥
Prof. Sahib Singhਇਹ ਉੱਚੇ ਤੋਂ ਉੱਚਾ ਆਨੰਦ ਗੁਰੂ ਦੀ ਸਿੱਖਿਆ ਤੇ ਤੁਰਿਆਂ ਮਿਲਦਾ ਹੈ ॥੩॥
SikhNet (Spanish)y a través de la Palabra del Shabd del Guru, uno obtiene el Éxtasis Eterno. (3)

ਜਿਨਿ ਪਾਇਆ; ਗੁਰਿ ਦੇਖਿ ਦਿਖਾਇਆ ॥

jin paaeaa; gur dekh dikhaaeaa |

Sant Singh KhalsaOne who meets the Guru, beholds Him, and inspires others to behold Him as well.
Manmohan SinghHe, who has met the Guru, himself beholds God, and causes others to behold Him.
Manmohan Singh (Punjabi)ਜੋ ਗੁਰਾਂ ਨੂੰ ਮਿਲ ਪਿਆ ਹੈ, ਉਹ ਆਪ ਵਾਹਿਗੁਰੂ ਨੂੰ ਵੇਖ ਲੈਂਦਾ ਹੈ ਅਤੇ ਹੋਰਨਾਂ ਨੂੰ ਵਿਖਾਲ ਦਿੰਦਾ ਹੈ।
Fareedkot Teekaਜਿਨੋਂ ਨੇ ਗੁਰੂ ਪਾਇਆ ਹੈ ਤਿਨੋਂ ਨੇ ਆਪ ਆਤਮਾ ਕੋ ਦੇਖਿਆ ਹੈ ਔਰ ਜਗ੍ਯਾਸੂ ਕੋ ਦਿਖਾਇਆ ਹੈ॥
Prof. Sahib Singhਜਿਸ ਮਨੁੱਖ ਨੇ ਮੁਕਤੀ ਦਾ ਆਨੰਦ ਹਾਸਲ ਕਰ ਲਿਆ, ਗੁਰੂ ਨੇ ਪ੍ਰਭੂ ਆਪ ਵੇਖ ਕੇ ਜਿਸ ਮਨੁੱਖ ਨੂੰ ਵਿਖਾ ਦਿੱਤਾ,

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਗੁਰਿ ਦਿਖਾਇਆ = ਜਿਸ ਨੂੰ ਗੁਰੂ ਨੇ ਵਿਖਾ ਦਿੱਤਾ।

SikhNet (Spanish)En medio de todas sus esperanzas y añoranzas, uno realiza el Estado de Beatitud y Desapego.

ਆਸਾ ਮਾਹਿ; ਨਿਰਾਸੁ ਬੁਝਾਇਆ ॥

aasaa maeh; niraas bujhaaeaa |

Sant Singh KhalsaIn the midst of hope, the Guru teaches us to live above hope and desire.
Manmohan SinghAmidst hopes, the Guru has instructed him to remain without hope.
Manmohan Singh (Punjabi)ਉਮੈਦਾਂ ਅੰਦਰ ਗੁਰੂ ਨੇ ਉਸ ਨੂੰ ਉਮੈਦ-ਰਹਿਤ ਰਹਿਣਾ ਦਰਸਾ ਦਿਤਾ ਹੈ।
Fareedkot Teekaਔਰ ਆਸਾ ਕੇ ਬੀਚ ਹੀ ਰਹਤੇ ਹੂਇਓਂ ਕੋ ਨਿਰਾਸੁ ਕਰ ਕੇ ਗੁਰੋਂ ਨੇ ਸਮਝਾਇਆ ਹੈ। ਭਾਵ ਪਤਤ ਪ੍ਰਵਾਹ ਬਿਉਹਾਰੋਂ ਕੋ ਕਰਤੇ ਰਹੋ ਅੰਤਰ ਤੇ ਨਿਰਾਸ ਰਹੋ, ਐਸੇ ਗੁਰਾਂ ਨੇ ਸਿਖ ਕੋ ਸਮਝਾਯਾ ਹੈ॥
Prof. Sahib Singhਉਸ ਨੂੰ ਦੁਨੀਆ ਦੀਆਂ ਆਸਾਂ ਦੇ ਅੰਦਰ ਰਹਿੰਦੀਆਂ ਹੀ ਆਸਾਂ ਤੋਂ ਉਪਰਾਮ ਰਹਿਣ ਦੀ ਜਾਚ ਗੁਰੂ ਸਿਖਾ ਦੇਂਦਾ ਹੈ।

ਪਦ ਅਰਥ ਨਿਰਾਸੁ = ਆਸਾਂ ਤੋਂ ਸੁਤੰਤ੍ਰ ਰਹਿਣਾ।

SikhNet (Spanish)Cuando buscamos esperanzas, el Guru nos enseña a vivir sobre los deseos y esperanzas.

ਦੀਨਾ ਨਾਥੁ; ਸਰਬ ਸੁਖਦਾਤਾ ॥

deenaa naath; sarab sukhadaataa |

Sant Singh KhalsaHe is the Master of the meek, the Giver of peace to all.
Manmohan SinghHe is the Master of the meek, and the Giver of peace to all.
Manmohan Singh (Punjabi)ਉਹ ਮਸਕੀਨਾਂ ਦਾ ਮਾਲਕ ਅਤੇ ਸਾਰਿਆਂ ਨੂੰ ਆਰਾਮ ਦੇਣ ਵਾਲਾ ਹੈ।
Fareedkot Teekaਦੀਨਾਨਾਥੁ ਪਰਮੇਸ੍ਵਰ ਜੋ ਸਰਬ ਸੁਖੋਂ ਕੇ ਦੇਣੇ ਵਾਲਾ ਹੈ॥
Prof. Sahib Singhਸਰਬ-ਸੁਖ-ਦਾਤਾ ਦੀਨਾਨਾਥ (ਜਿਸ ਨੂੰ ਗੁਰੂ ਨੇ ਦਿਖਾ ਦਿੱਤਾ ਹੈ)
SikhNet (Spanish)el Señor siempre Compasivo con los humildes, el Dador de la Paz Divina.

ਨਾਨਕ; ਹਰਿ ਚਰਣੀ ਮਨੁ ਰਾਤਾ ॥੪॥੧੨॥

naanak; har charanee man raataa |4|12|

Sant Singh KhalsaNanak's mind is imbued with the Lotus Feet of the Lord. ||4||12||
Manmohan SinghNanak's mind is imbued with the love of God's feet.
Manmohan Singh (Punjabi)ਨਾਨਕ ਦਾ ਹਿਰਦਾ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਹਰੀ ਕੇ ਚਰਨ ਕਮਲੋਂ ਮੇਂ ਤਿਸ ਪੁਰਸ਼ ਕਾ ਮਨੁ ਤਦਾਕਾਰੁ ਹੂਆ ਹੈ॥੪॥੧੨॥☬ਕੋਈ ਮ੍ਰਿਤਕੁ ਪੜਾ ਦੇਖ ਕੇ ਦੇਹ ਅਰੁ ਜੀਵ ਕਾ ਪਰਸਪਰ ਸੰਬਾਦ ਰੂਪ ਸਬਦੁ ਕਥਨ ਕਰਤੇ ਹੂਏ ਗੁਰੂ ਜੀ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਉਸ ਮਨੁੱਖ ਦਾ ਮਨ ਪ੍ਰਭੂ-ਚਰਨਾਂ (ਦੇ ਪਿਆਰ) ਵਿਚ ਰੰਗਿਆ ਰਹਿੰਦਾ ਹੈ ॥੪॥੧੨॥
SikhNet (Spanish)La mente del Nanak esta empapada al servicio de Dios (4-12)

Open this shabad →

Shabad Guru Nanak Dev Ji Raag Gauree continues on Ang 155

ਗਉੜੀ ਚੇਤੀ ਮਹਲਾ ੧ ॥

gaurree chetee mahalaa 1 |

Sant Singh KhalsaGauree Chaytee, First Mehl:
Manmohan SinghGauri cheti 1st Guru.
Manmohan Singh (Punjabi)ਗਊੜੀ ਚੇਤੀ ਪਹਿਲੀ ਪਾਤਸ਼ਾਹੀ।
SikhNet (Spanish)Gauri, Cheti, Mejl Guru Nanak, Primer Canal Divino.

ਅੰਮ੍ਰਿਤ ਕਾਇਆ ਰਹੈ ਸੁਖਾਲੀ; ਬਾਜੀ ਇਹੁ ਸੰਸਾਰੋ ॥

amrit kaaeaa rahai sukhaalee; baajee ihu sansaaro |

Sant Singh KhalsaWith your nectar-like body, you live in comfort, but this world is just a passing drama.
Manmohan SinghO body, thinking thyself immortal thou livest in peace, but this world is a play,
Manmohan Singh (Punjabi)ਹੇ ਦੇਹਿ! ਆਪਣੇ ਆਪ ਨੂੰ ਅਮਰ ਖਿਆਲ ਕਰਕੇ ਤੂੰ ਆਰਾਮ ਅੰਦਰ ਰਹਿੰਦੀ ਹੈਂ, ਪਰ ਇਹ ਜਗਤ ਇਕ ਖੇਡ ਹੈ।
Fareedkot Teekaਜੀਵ ਕਹਤਾ ਹੈ, ਹੇ ਦੇਹ! ਤੂੰ ਆਪ ਕੋ ਅਮਰੁ ਮਾਨ ਕਰ ਸੁਖੀ ਰਹਤੀ ਹੈਂ, ਇਹੁ ਸੰਸਾਰ ਤੋ ਬਾਜ਼ੀ ਰੂਪੁ ਹੈ, ਭਾਵ ਏਹਿ ਕੇ ਮਿਥ੍ਯਾ ਹੈ॥
Prof. Sahib Singhਇਹ ਸਰੀਰ ਆਪਣੇ ਆਪ ਨੂੰ ਅਮਰ ਜਾਣ ਕੇ ਸੁਖ ਮਾਣਨ ਵਿਚ ਹੀ ਲੱਗਾ ਰਹਿੰਦਾ ਹੈ, (ਇਹ ਨਹੀਂ ਸਮਝਦਾ ਕਿ) ਇਹ ਜਗਤ (ਇਕ) ਖੇਡ (ਹੀ) ਹੈ।

ਪਦ ਅਰਥ ਅੰਮ੍ਰਿਤ = (ਆਪਣੇ ਆਪ ਨੂੰ) ਅਮਰ ਸਮਝਣ ਵਾਲੀ। ਕਾਇਆ = ਦੇਹ, ਸਰੀਰ। ਸੁਖਾਲੀ = ਸੁਖ-ਆਲਯ, ਸੁਖਾਂ ਦਾ ਘਰ, ਸੁਖ ਮਾਣਨ ਵਾਲੀ। ਬਾਜੀ = ਖੇਡ।

SikhNet (Spanish)Oh mi cuerpo, mientras el juego de la vida te sostiene, confías en que continuarás para siempre.

ਲਬੁ ਲੋਭੁ ਮੁਚੁ ਕੂੜੁ ਕਮਾਵਹਿ; ਬਹੁਤੁ ਉਠਾਵਹਿ ਭਾਰੋ ॥

lab lobh much koorr kamaaveh; bahut utthaaveh bhaaro |

Sant Singh KhalsaYou practice greed, avarice and great falsehood, and you carry such a heavy burden.
Manmohan SinghThou practisest avarice covetousness, great, false-hood, and carriest many, burdens.
Manmohan Singh (Punjabi)ਤੂੰ ਲਾਲਚ ਤਮ੍ਹਾ ਅਤੇ ਭਾਰੇ ਝੂਠ ਦੀ ਕਮਾਈ ਕਰਦੀ ਅਤੇ ਘੜੇ ਬੋਝ ਚੁਕਦੀ ਹੈ।
Fareedkot Teeka(ਲਬੁ) ਖਾਣੇ ਕੀ ਵਸਤੂ ਮੇਂ ਅਧਿਕ ਲਾਲਸਾ ਔਰ (ਲੋਭੁ) ਪਦਾਰਥ ਸੰਚਨ ਕਰਨਾ ਝੂਠ ਰੂਪ ਕਰਮ (ਮੁਚੁ) ਬਹੁਤ ਕਮਾਵਤੀ ਹੈ, ਔਰੁ ਪਾਪ ਰੂਪੀ ਬਹੁਤ ਉਠਾਵਤੀ ਹੈ॥
Prof. Sahib Singhਹੇ ਮੇਰੇ ਸਰੀਰ! ਤੂੰ ਲੱਬ ਲੋਭ ਕਰ ਰਿਹਾ ਹੈਂ ਤੂੰ ਬਹੁਤ ਕੂੜ ਕਮਾ ਰਿਹਾ ਹੈਂ (ਵਿਅਰਥ ਦੌੜ-ਭੱਜ ਹੀ ਕਰ ਰਿਹਾ ਹੈਂ), ਤੂੰ (ਆਪਣੇ ਉੱਤੇ ਲੱਬ ਲੋਭ ਕੂੜ ਆਦਿਕ ਦੇ ਅਸਰ ਹੇਠ ਕੀਤੇ ਮਾੜੇ ਕੰਮਾਂ ਦਾ) ਭਾਰ ਚੁਕਦਾ ਜਾ ਰਿਹਾ ਹੈਂ।

ਪਦ ਅਰਥ ਮੁਚੁ = ਬਹੁਤ। ਕਮਾਵਹਿ = (ਹੇ ਕਾਇਆਂ!) ਤੂੰ ਕਮਾਂਦੀ ਹੈਂ।

SikhNet (Spanish)Persigues con gran afán las diversiones de Maya, y ahora estás oprimido por las consecuencias de tus acciones.

ਤੂੰ ਕਾਇਆ. ਮੈ ਰੁਲਦੀ ਦੇਖੀ; ਜਿਉ ਧਰ ਉਪਰਿ ਛਾਰੋ ॥੧॥

toon kaaeaa. mai ruladee dekhee; jiau dhar upar chhaaro |1|

Sant Singh KhalsaO body, I have seen you blowing away like dust on the earth. ||1||
Manmohan SinghO body! I have seen, thee, wallowing like ashes on the earth.
Manmohan Singh (Punjabi)ਹੇ ਦੇਹਿ! ਤੈਨੂੰ ਮੈਂ ਵੇਖਿਆ ਹੈ, ਸੁਆਹ ਦੀ ਤਰ੍ਹਾਂ ਧਰਤੀ ਉਤੇ ਖੱਜਲ-ਖੁਆਰ ਹੁੰਦਿਆਂ।
Fareedkot Teekaਹੇ ਕਾਇਆ! ਤੂੰ ਐਸੇ ਮੇਂ ਰੁਲਦੀ ਦੇਖੀ ਹੈ ਜੈਸੇ ਪ੍ਰਿਥਵੀ ਪਰ ਮ੍ਰਿਤਕਾ ਉਠਦੀ ਹੈ॥੧॥☬ਦੇਹ ਕਹਤੀ ਹੈ:
Prof. Sahib Singhਹੇ ਮੇਰੇ ਸਰੀਰ! ਮੈਂ ਤੇਰੇ ਵਰਗੇ ਇਉਂ ਰੁਲਦੇ ਵੇਖੇ ਹਨ ਜਿਵੇਂ ਧਰਤੀ ਉਤੇ ਸੁਆਹ ॥੧॥

ਪਦ ਅਰਥ ਤੂੰ = ਤੈਨੂੰ। ਕਾਇਆ = ਹੇ ਕਾਇਆਂ! ਧਰ = ਧਰਤੀ। ਛਾਰੋ = ਛਾਰ, ਸੁਆਹ ॥੧॥

SikhNet (Spanish)Oh cuerpo, te he visto devastado hasta volverte el polvo de la tierra.(1)

ਸੁਣਿ ਸੁਣਿ ਸਿਖ ਹਮਾਰੀ ॥

sun sun sikh hamaaree |

Sant Singh KhalsaListen - listen to my advice!
Manmohan SinghHearken, hearken to my instruction.
Manmohan Singh (Punjabi)ਮੇਰੀ ਸਿੱਖਿਆ ਵੱਲ ਕੰਨ ਕਰ ਤੇ ਇਸ ਨੂੰ ਸ੍ਰਵਣ ਕਰ।
Fareedkot Teekaਹੇ ਮੇਰੇ ਪਿਆਰੇ ਜੀਵ! ਤੂੰ (ਸੁਣਿ) ਕਾਨੋਂ ਕਰ ਕੇ ਮੇਰੀ ਸਿਖ੍ਯਾ ਸੁਣ॥
Prof. Sahib Singhਹੇ ਮੇਰੀ ਜਿੰਦੇ! ਮੇਰੀ ਸਿੱਖਿਆ ਧਿਆਨ ਨਾਲ ਸੁਣ।

ਪਦ ਅਰਥ ਸਿਖ = ਸਿੱਖਿਆ।

SikhNet (Spanish)Escucha ahora mi consejo:

ਸੁਕ੍ਰਿਤੁ ਕੀਤਾ. ਰਹਸੀ ਮੇਰੇ ਜੀਅੜੇ; ਬਹੁੜਿ. ਨ ਆਵੈ ਵਾਰੀ ॥੧॥ ਰਹਾਉ ॥

sukrit keetaa. rahasee mere jeearre; bahurr. na aavai vaaree |1| rahaau |

Sant Singh KhalsaOnly the good deeds which you have done shall remain with you, O my soul. This opportunity shall not come again! ||1||Pause||
Manmohan SinghThe good deeds done shall abide with thee, O my soul, thou shalt not, again find such opportunity. Pause.
Manmohan Singh (Punjabi)ਨੇਕ ਅਮਲ ਕਮਾਏ ਹੋਏ ਤੇਰੇ ਨਾਲ ਰਹਿਣਗੇ, ਹੇ ਮੇਰੀ ਆਤਮਾ! ਐਹੋ ਜੇਹਾ ਮੌਕਾ ਮੁੜ ਕੇ ਤੇਰੇ ਹੱਥ ਨਹੀਂ ਲਗਣਾ। ਠਹਿਰਾਉ।
Fareedkot Teekaਪੁੰਨ ਕੀਤਾ ਹੂਆ ਤੇਰੇ ਨਾਲ ਰਹੇਗਾ, ਮਨੁਖ ਜਨਮ ਕੀ ਵਾਰੀ ਫੇਰ ਨਹੀਂ ਆਵੇਗੀ॥੧॥ ਰਹਾਉ ॥☬ਜੀਵ ਕਹਿਤਾ ਹੈ:
Prof. Sahib Singhਕੀਤੀ ਹੋਈ ਨੇਕ ਕਮਾਈ ਹੀ ਤੇਰੇ ਨਾਲ ਨਿਭੇਗੀ। (ਜੇ ਇਹ ਮਨੁੱਖਾ ਜਨਮ ਗਵਾ ਲਿਆ), ਤਾਂ ਮੁੜ (ਛੇਤੀ) ਵਾਰੀ ਨਹੀਂ ਮਿਲੇਗੀ ॥੧॥ ਰਹਾਉ ॥

ਪਦ ਅਰਥ ਸੁਕ੍ਰਿਤੁ = ਨੇਕ ਕਮਾਈ। ਰਹਸੀ = ਨਾਲ ਨਿਭੇਗੀ। ਬਹੁੜਿ = ਮੁੜ ॥੧॥ ਰਹਾਉ ॥

SikhNet (Spanish)sólo el ser virtuoso perdura, y tal vez esta vida sea tu última oportunidad. (1-Pausa)

Open this shabad (24 lines, Angs 154-155) →

Ang 154 of 1430