ੴ

ਸਿੱਖਬਾਣੀ · SikhBani

ਸਭੁ ਕੋ ਤੇਰਾ ਤੂੰ ਸਭਸੁ ਦਾ ਤੂੰ ਸਭਨਾ ਰਾਸਿ ॥

sabh ko teraa toon sabhas daa toon sabhanaa raas
Guru Ramdas Ji ਗੁਰੂ ਰਾਮਦਾਸ ਜੀ · Siree Raag · Ang 86 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਸਭੁ ਕੋ ਤੇਰਾ. ਤੂੰ ਸਭਸੁ ਦਾ; ਤੂੰ ਸਭਨਾ ਰਾਸਿ ॥

sabh ko teraa. toon sabhas daa; toon sabhanaa raas |

Sant Singh KhalsaAll are Yours, and You belong to all. You are the wealth of all.
Manmohan SinghAll are thine, O lord! and thou belongest to all. Thou art the capital of everyone.
Manmohan Singh (Punjabi)ਸਾਰੇ ਤੇਰੇ ਹਨ, ਹੇ ਸੁਆਮੀ! ਅਤੇ ਤੂੰ ਸਾਰਿਆਂ ਦਾ। ਤੂੰ ਹਰ ਜਣੇ ਦੀ ਪੂੰਜੀ ਹੈਂ।
Fareedkot Teekaਸਭ ਕੋਈ ਤੇਰਾ ਦਾਸੁ ਹੈ ਤੂੰ ਸਭਨਾਂ ਕਾ ਸ੍ਵਾਮੀ ਹੈਂ, ਔਰ ਤੂੰ ਸਭ ਕੋ ਪ੍ਰਾਣਾਂ ਰੂਪੀ ਪੂੰਜੀ ਦੇਤਾ ਹੈਂ॥
Prof. Sahib Singh(ਹੇ ਹਰੀ!) ਹਰੇਕ ਜੀਵ ਤੇਰਾ (ਬਣਾਇਆ ਹੋਇਆ ਹੈ) ਤੂੰ ਸਭ ਦਾ (ਮਾਲਕ ਹੈਂ ਅਤੇ) ਸਭਨਾਂ ਦਾ ਖ਼ਜ਼ਾਨਾ ਹੈਂ (ਭਾਵ, ਰਾਜ਼ਕ ਹੈਂ।)

ਪਦ ਅਰਥ ਸਭੁ ਕੋ = ਹਰੇਕ ਜੀਵ। ਰਾਸਿ = ਪੂੰਜੀ।

SikhNet (Spanish)Todos son Tuyos, oh Dios, Tú perteneces a todos, eres el Tesoro de todos.

ਸਭਿ ਤੁਧੈ ਪਾਸਹੁ ਮੰਗਦੇ; ਨਿਤ ਕਰਿ ਅਰਦਾਸਿ ॥

sabh tudhai paasahu mangade; nit kar aradaas |

Sant Singh KhalsaEveryone begs from You, and all offer prayers to You each day.
Manmohan SinghAll beg of Thee for alms and each day make supplication.
Manmohan Singh (Punjabi)ਸਮੂਹ ਤੇਰੇ ਕੋਲੋਂ ਖੈਰ ਦੀ ਯਾਚਨਾ ਕਰਦੇ ਹਨ ਅਤੇ ਹਰ ਰੋਜ਼ ਪ੍ਰਾਰਥਨਾ ਕਰਦੇ ਹਨ।
Fareedkot Teekaਹੇ ਭਗਵਨ! ਸਭ ਤੇਰੇ ਪਾਸੋਂ ਨਿਤੰਪ੍ਰਤਿ ਬੇਨਤੀ ਕਰ ਕੇ ਮਾਂਗਤੇ ਹੈਂ॥
Prof. Sahib Singhਇਸੇ ਕਰ ਕੇ ਸਦਾ ਜੋਦੜੀਆਂ ਕਰਕੇ ਸਾਰੇ ਜੀਵ ਤੇਰੇ ਪਾਸੋਂ ਹੀ ਦਾਨ ਮੰਗਦੇ ਹਨ।

ਪਦ ਅਰਥ ਅਰਦਾਸਿ = ਤਰਲਾ, ਅਰਜ਼ੋਈ।

SikhNet (Spanish)Todos Te piden regalos y Te rezan a diario.

ਜਿਸੁ ਤੂੰ ਦੇਹਿ, ਤਿਸੁ ਸਭੁ ਕਿਛੁ ਮਿਲੈ; ਇਕਨਾ ਦੂਰਿ. ਹੈ ਪਾਸਿ ॥

jis toon dehi, tis sabh kichh milai; ikanaa door. hai paas |

Sant Singh KhalsaThose, unto whom You give, receive everything. You are far away from some, and You are close to others.
Manmohan SinghWhomsoever Thou givest, he obtains every thing. To some Thou art distant and to some near.
Manmohan Singh (Punjabi)ਜਿਸ ਕਿਸੇ ਨੂੰ ਤੂੰ ਦਿੰਦਾ ਹੈ, ਉਹ ਸਾਰਾ ਕੁਝ ਪਾ ਲੈਂਦਾ ਹੈਂ। ਕਈਆਂ ਨੂੰ ਤੂੰ ਦੁਰੇਡੇ ਹੈ ਤੇ ਕਈਆਂ ਦੇ ਨੇੜੇ।
Fareedkot Teekaਪਰੰਤੂ ਜਿਸ ਪੁਰਸ ਕੋ ਤੂੰ ਦੇਤਾ ਹੈਂ ਤਿਸ ਕੋ (ਸਭੁ ਕਿਛੁ) ਧਰਮ ਅਰਥਾਦਿ ਪਦਾਰਥ ਮਿਲਤੇ ਹੈਂ, ਇਕਨਾ ਮਨਮੁਖੋਂ ਕੇ ਤੂੰ ਦੂਰ ਹੈਂ ਔਰ ਗੁਰਮੁਖੋਂ ਕੋ ਨਿਕਟ ਹੈਂ॥
Prof. Sahib Singhਜਿਸ ਨੂੰ ਤੂੰ ਦਾਤ ਦੇਂਦਾ ਹੈਂ, ਉਸ ਨੂੰ ਸਭ ਕੁਝ ਮਿਲ ਜਾਂਦਾ ਹੈ (ਭਾਵ, ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ)। (ਪਰ ਜੋ ਹੋਰ ਦਰ ਢੂੰਡਦੇ ਹਨ, ਉਹਨਾਂ ਦੇ) ਤੂੰ ਨਿਕਟ-ਵਰਤੀ ਹੁੰਦਾ ਹੋਇਆ ਭੀ (ਉਹਨਾਂ ਨੂੰ) ਦੂਰਿ ਪ੍ਰਤੀਤ ਹੋ ਰਿਹਾ ਹੈਂ।

ਪਦ ਅਰਥ ਕਰਿ = ਕਰ ਕੇ। ਪਾਸਿ = ਨੇੜੇ (ਹੁੰਦਾ ਹੋਇਆ ਭੀ)।

SikhNet (Spanish)A quien sea que bendices lo obtiene todo, para algunos estás muy cerca y para otros estás muy lejos.

ਤੁਧੁ ਬਾਝਹੁ. ਥਾਉ ਕੋ ਨਾਹੀ, ਜਿਸੁ ਪਾਸਹੁ ਮੰਗੀਐ; ਮਨਿ ਵੇਖਹੁ ਕੋ ਨਿਰਜਾਸਿ ॥

tudh baajhahu. thaau ko naahee, jis paasahu mangeeai; man vekhahu ko nirajaas |

Sant Singh KhalsaWithout You, there is not even a place to stand begging. See this yourself and verify it in your mind.
Manmohan SinghWithout Thee, there is no place where to beg from. Let some one verify and see in his mind.
Manmohan Singh (Punjabi)ਤੇਰੇ ਬਗੈਰ ਕੋਈ ਥਾਂ ਨਹੀਂ ਜਿਸ ਤੋਂ ਯਾਚਨਾ ਕੀਤੀ ਜਾਵੇ। ਕੋਈ ਜਣਾ ਆਪਣੇ ਚਿੱਤ ਅੰਦਰ ਨਿਰਣੇ ਕਰਕੇ ਦੇਖ ਲਵੇ।
Fareedkot Teekaਤੇਰੇ ਸੇ ਬਿਨਾ ਔਰ ਕੋਈ ਅਸਥਾਨ ਨਹੀਂ ਜਿਸ ਕੇ ਪਾਸ ਸੇ ਮੰਗੀਐ, ਮਨ ਮੇਂ ਕੋਈ (ਨਿਰਜਾਸਿ) ਨਿਰਨੇ ਕਰ ਕੇ ਦੇਖ ਲੇਵੋ॥
Prof. Sahib Singhਕੋਈ ਧਿਰ ਭੀ ਮਨ ਵਿਚ ਨਿਰਨਾ ਕਰ ਕੇ ਵੇਖ ਲਏ (ਹੇ ਹਰੀ!) ਤੇਥੋਂ ਬਿਨਾ ਹੋਰ ਕੋਈ ਟਿਕਾਣਾ ਨਹੀਂ, ਜਿਥੋਂ ਕੁਝ ਮੰਗ ਸਕੀਏ।

ਪਦ ਅਰਥ ਨਿਰਜਾਸਿ = ਨਿਰਣਾ ਕਰ ਕੇ। ਕੋ = ਕੋਈ ਭੀ।

SikhNet (Spanish)No hay otro lugar en ningún lado para preguntar; velo por ti misma, oh, mi mente.

ਸਭਿ ਤੁਧੈ ਨੋ ਸਾਲਾਹਦੇ; ਦਰਿ ਗੁਰਮੁਖਾ ਨੋ ਪਰਗਾਸਿ ॥੯॥

sabh tudhai no saalaahade; dar guramukhaa no paragaas |9|

Sant Singh KhalsaAll praise You, O Lord; at Your Door, the Gurmukhs are enlightened. ||9||
Manmohan SinghAll praise Thee, O Lord! To the Guruwards, Thy door becomes manifest.
Manmohan Singh (Punjabi)ਸਾਰੇ ਤੇਰੀ ਉਸਤਤੀ ਕਰਦੇ ਹਨ, ਹੈ ਪ੍ਰਭੂ! ਗੁਰੂ ਅਨੁਸਾਰੀਆਂ ਨੂੰ ਤੇਰਾ ਬੂਹਾ ਪ੍ਰਗਟ ਹੋ ਜਾਂਦਾ ਹੈ।
Fareedkot Teekaਸਭ ਜੀਵ ਤੇਰੇ ਕੋ ਹੀ ਸਲਾਹਤੇ ਹੈਂ, ਪਰੰਤੂ ਗੁਰਮੁਖੋਂ ਕੋ ਤੇਰੇ ਦਰ ਕਾ ਪਰਗਾਸ ਹੂਆ ਹੈ ਵਾ (ਦਰਿ) ਅੰਦਰ, ਭਾਵ ਸੇ ਅੰਤਸਕਰਨ ਮੇਂ ਤੇਰਾ (ਪਰਗਾਸਿ) ਗ੍ਯਾਨ ਹੂਆ ਹੈ॥੯॥
Prof. Sahib Singh(ਉਂਞ ਤਾਂ) ਸਾਰੇ ਜੀਵ ਤੇਰੀ ਹੀ ਵਡਿਆਈ ਕਰ ਰਹੇ ਹਨ, (ਪਰ) (ਜੋ ਜੀਵ) ਗੁਰੂ ਦੇ ਸਨਮੁਖ ਰਹਿੰਦੇ ਹਨ (ਉਹਨਾਂ ਨੂੰ) (ਤੂੰ ਆਪਣੀ ਦਰਗਾਹ ਵਿਚ ਪਰਗਟ ਕਰਦਾ ਹੈਂ (ਭਾਵ, ਆਦਰ ਬਖ਼ਸ਼ਦਾ ਹੈਂ) ॥੯॥

ਪਦ ਅਰਥ ਦਰਿ = ਦਰ ਤੇ, ਹਜ਼ੂਰੀ ਵਿਚ ॥੯॥

SikhNet (Spanish)Aquéllos que alaban al Señor en Su Puerta, entonan su mente hacia Dios y son iluminados. (9)
Answers quote the Granth verbatim with Ang citations. AI commentary is not Gurbani and not a religious ruling.