ੴ

ਸਿੱਖਬਾਣੀ · SikhBani

ਸਤਿਗੁਰੁ ਸੇਵਿ ਸੁਖੁ ਪਾਇਆ ਸਚੁ ਨਾਮੁ ਗੁਣਤਾਸੁ ॥

satigur sev sukh paaeaa sach naam gunataas
Guru Amardas Ji ਗੁਰੂ ਅਮਰਦਾਸ ਜੀ · Siree Raag · Ang 85, 86 · 9 lines
Translations

ਮਃ ੩ ॥

mahalaa 3 | Ang 85

Sant Singh KhalsaThird Mehl:
Manmohan SinghThird Guru.6
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.

ਸਤਿਗੁਰੁ ਸੇਵਿ ਸੁਖੁ ਪਾਇਆ; ਸਚੁ ਨਾਮੁ ਗੁਣਤਾਸੁ ॥

satigur sev sukh paaeaa; sach naam gunataas | Ang 85

Sant Singh KhalsaServing the True Guru, peace is obtained. The True Name is the Treasure of Excellence.
Manmohan SinghBy serving the True Guru happiness is produced. the True Name is the treasure of excellences.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਪ੍ਰਸੰਨਤਾ ਪਰਾਪਤ ਹੁੰਦੀ ਹੈ। ਸਤਿਨਾਮ ਉਤਕ੍ਰਿਸ਼ਟਤਾਈਆਂ ਦਾ ਖ਼ਜ਼ਾਨਾ ਹੈ।
Fareedkot Teekaਸੱਤ ਸਰੂਪ ਪ੍ਰਮੇਸ੍ਵਰ ਕੇ ਜਾਨਣੇ ਵਾਲੇ ਗੁਰੋਂ ਕੋ ਜਿਨੋਂ ਨੇ ਸੇਵਨ ਕੀਆ ਹੈ ਤਿਨੋਂ ਨੇ ਸੁਖ ਪਾਯਾ ਹੈ, ਔਰ ਸਚਾ ਨਾਮ ਜੋ ਪ੍ਰਮੇਸ੍ਵਰ ਕਾ ਹੈ, ਸੋ ਗੁਣੋਂ ਕਾ (ਤਾਸੁ) ਸਮੁੰਦਰ ਪਾਇਆ ਹੈ॥
Prof. Sahib Singh(ਜਿਸ ਨੇ) ਸਤਿਗੁਰੂ ਦੀ ਦੱਸੀ ਸੇਵਾ ਕੀਤੀ ਹੈ (ਉਸ ਨੂੰ) ਗੁਣਾਂ ਦਾ ਖ਼ਜ਼ਾਨਾ ਸੱਚਾ ਨਾਮ (ਰੂਪੀ) ਸੁਖ ਪ੍ਰਾਪਤ ਹੁੰਦਾ ਹੈ।

ਪਦ ਅਰਥ ਸੇਵਿ = ਸੇਵਾ ਕਰ ਕੇ, ਹੁਕਮ ਮੰਨ ਕੇ। ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ।

SikhNet (Spanish)Sirviendo al Guru Verdadero, encuentro la Paz, el Nombre Verdadero del Señor es el Tesoro de todo lo bueno.

ਗੁਰਮਤੀ ਆਪੁ ਪਛਾਣਿਆ; ਰਾਮ ਨਾਮ ਪਰਗਾਸੁ ॥

guramatee aap pachhaaniaa; raam naam paragaas | Ang 86

Sant Singh KhalsaFollow the Guru's Teachings, and recognize your own self; the Divine Light of the Lord's Name shall shine within.
Manmohan SinghBy Guru's instruction, one recognises his ownself, and the light of Lord's Name comes into him.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਬੰਦਾ ਆਪਣੇ ਆਪੇ ਨੂੰ ਸਿੰਞਾਣ ਲੈਂਦਾ ਹੈ ਅਤੇ ਸਾਹਿਬ ਦੇ ਨਾਮ ਦੀ ਰੋਸ਼ਨੀ ਉਸ ਦੇ ਅੰਦਰ ਆ ਜਾਂਦੀ ਹੈ।
Fareedkot Teekaਤਿਨ ਗੁਰੋਂ ਕੀ (ਮਤੀ) ਸਿਖਿ੍ਯਾ ਧਾਰਨ ਵਾਲਿਓਂ ਨੇ (ਆਪੁ) ਅਪਨੇ ਯਥਾਰਥ ਸਰੂਪ ਕੋ ਪਛਾਣਿਆ ਹੈ।☬ਪ੍ਰਸ਼ਨ: ਗੁਰ ਮਤੀਓਂ ਕਾ ਚਿੰਨ ਕਿਆ ਹੈ?☬ਉੱਤਰ: ਤਿਨੋਂ ਕੇ ਅੰਤਹਕਰਣ ਮੇਂ ਰਮਣਸੀਲ ਪਰਮੇਸ੍ਵਰ ਕੇ ਨਾਮ ਕਾ ਚਾਨਣ ਹੋਇਆ ਹੈ॥
Prof. Sahib Singhਗੁਰੂ ਦੀ ਮਤਿ ਲੈ ਕੇ (ਉਹ) ਆਪੇ ਦੀ ਪਛਾਣ ਕਰਦਾ ਹੈ, ਤੇ ਹਰੀ ਦੇ ਨਾਮ ਦਾ (ਉਸ ਦੇ ਅੰਦਰ) ਚਾਨਣ ਹੁੰਦਾ ਹੈ।

ਪਦ ਅਰਥ ਆਪੁ = ਆਪਣੇ ਆਪ ਨੂੰ।

SikhNet (Spanish)A través de la Palabra del Guru realizo mi ser, y a mi interior llega la Luz del Nombre del Señor.

ਸਚੋ ਸਚੁ ਕਮਾਵਣਾ; ਵਡਿਆਈ ਵਡੇ ਪਾਸਿ ॥

sacho sach kamaavanaa; vaddiaaee vadde paas | Ang 86

Sant Singh KhalsaThe true ones practice Truth; greatness rests in the Great Lord.
Manmohan SinghThe true man practises truth. The greatness is with the great Lord.
Manmohan Singh (Punjabi)ਸਤਿਪੁਰਖ ਧਰਮ ਦੀ ਕਮਾਈ ਕਰਦਾ ਹੈ। ਵਿਸ਼ਾਲਤਾ, ਵਿਸ਼ਾਲ ਸੁਆਮੀ ਦੇ ਕੋਲਿ ਹੈ।
Fareedkot Teekaਤਨ ਮਨ ਕਰ ਕੇ ਸਚ ਕਾ ਹੀ ਕਮਾਵਣਾ ਕਰਤੇ ਹੈਂ, ਤਿਨ ਕੀ ਉਪਮਾ (ਵੱਡੇ) ਪਰਮੇਸ੍ਵਰ ਕੇ ਨਿਕਟ ਪਹੁੰਚਤੀ ਹੈ॥
Prof. Sahib Singhਉਹ ਨਿਰੋਲ ਸਦਾ-ਥਿਰ ਨਾਮ ਸਿਮਰਨ ਦੀ ਕਮਾਈ ਕਰਦਾ ਹੈ, (ਇਸ ਕਰਕੇ) ਪ੍ਰਭੂ ਦੀ ਦਰਗਾਹ ਵਿਚ (ਉਸ ਨੂੰ) ਆਦਰ ਮਿਲਦਾ ਹੈ।
SikhNet (Spanish)Practiqué la Verdad, pero la Gloria está en las manos del Gran Señor.

ਜੀਉ ਪਿੰਡੁ ਸਭੁ ਤਿਸ ਕਾ; ਸਿਫਤਿ ਕਰੇ ਅਰਦਾਸਿ ॥

jeeo pindd sabh tis kaa; sifat kare aradaas | Ang 86

Sant Singh KhalsaBody, soul and all things belong to the Lord-praise Him, and offer your prayers to Him.
Manmohan SinghHe glorifies and supplicates the Lord, to whom belong his soul, body and everything.
Manmohan Singh (Punjabi)ਉਹ ਸੁਆਮੀ ਦੀ ਮਹਿਮਾ ਤੇ ਉਸ ਦੇ ਮੁਹਰੇ ਬੇਨਤੀ ਕਰਦਾ ਹੈ, ਜੋ ਉਸ ਦੀ ਜਿੰਦੜੀ, ਦੇਹਿ ਤੇ ਹਰ ਸ਼ੈ ਦਾ ਮਾਲਕ ਹੈ।
Fareedkot Teekaਜੀਉ ਪਿੰਡ ਸਭ ਤਿਸ ਕਾ ਜਾਨ ਕਰ ਸਿਫਤਿ ਕਰਤੇ ਹੂਏ ਬੇਨਤੀ ਕਰਤੇ ਹੈਂ॥
Prof. Sahib Singhਜਿੰਦ ਤੇ ਸਰੀਰ ਸਭ ਕੁਝ ਪ੍ਰਭੂ ਦਾ (ਜਾਣ ਕੇ ਉਹ ਪ੍ਰਭੂ ਅੱਗੇ) ਬੇਨਤੀ ਤੇ ਸਿਫ਼ਤ-ਸਾਲਾਹ ਕਰਦਾ ਹੈ।
SikhNet (Spanish)Él es el cuerpo y la vida, yo le alabo y le rezo a Él.

ਸਚੈ ਸਬਦਿ ਸਾਲਾਹਣਾ; ਸੁਖੇ ਸੁਖਿ ਨਿਵਾਸੁ ॥

sachai sabad saalaahanaa; sukhe sukh nivaas | Ang 86

Sant Singh KhalsaSing the Praises of the True Lord through the Word of His Shabad, and you shall abide in the peace of peace.
Manmohan SinghBy singing the praises of the true lord, he abides in supreme bliss.
Manmohan Singh (Punjabi)ਸੱਚੇ ਸਾਹਿਬ ਦੀ ਸਿਫ਼ਤ-ਸ਼ਲਾਘਾ ਗਾਇਨ ਕਰਨ ਦੁਆਰਾ ਉਹ ਪ੍ਰਮ-ਅਨੰਦ ਅੰਦਰ ਵਸਦਾ ਹੈ।
Fareedkot Teekaਸਚੇ ਬ੍ਰਹਮ ਕਾ ਸਲਾਹਣਾ ਕਰਤੇ ਹੈਂ, ਯਾਂ ਤੇ ਕੇਵਲ ਸੁਖ ਸਰੂਪ ਮੇਂ ਇਸਥਿਤ ਹੋ ਕਰ ਸੁਖ ਪਾ ਰਹੇ ਹੈਂ॥
Prof. Sahib Singhਸ਼ਬਦ ਦੀ ਰਾਹੀਂ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤਿ ਕਰਦਾ ਹੈ, ਤੇ ਹਰ ਵੇਲੇ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ।

SikhNet (Spanish)Por medio de la Alabanza del Señor, a través de la Palabra, uno habita en la Paz Eterna.

ਜਪੁ ਤਪੁ ਸੰਜਮੁ ਮਨੈ ਮਾਹਿ; ਬਿਨੁ ਨਾਵੈ. ਧ੍ਰਿਗੁ ਜੀਵਾਸੁ ॥

jap tap sanjam manai maeh; bin naavai. dhrig jeevaas | Ang 86

Sant Singh KhalsaYou may practice chanting, penance and austere self-discipline within your mind, but without the Name, life is useless.
Manmohan SinghWithin his mind, though man may practises recitation, penance and self-restraint, yet without God's Name, accursed is his living.
Manmohan Singh (Punjabi)ਆਪਣੇ ਚਿੱਤ ਅੰਦਰ ਭਾਵੇਂ ਇਨਸਾਨ ਪਾਠ, ਤਪੱਸਿਆ ਤੇ ਸਵੈ-ਰਿਆਜਤ ਦੀ ਕਿਰਤ ਕਰੇ, ਪ੍ਰੰਤੂ ਹਰੀ ਦੇ ਨਾਮ ਦੇ ਬਗੈਰ, ਲਾਨ੍ਹਤ ਮਾਰਿਆ ਹੈ ਉਸ ਦਾ ਜੀਵਨ।
Fareedkot Teekaਜਪ ਤਪ ਸੰਜਮ ਏਹ ਸੁਭ ਗੁਣ ਮਨ ਮੇਂ ਧਾਰਣ ਕੀਏ ਹੈਂ, ਔਰੋਂ ਕੋ ਏਹ ਉਪਦੇਸ ਕਰਤੇ ਹੈਂ ਕਿ ਨਾਮ ਸੇ ਬਿਨਾ ਜੀਵਣੇ ਕੋ ਧਿਕਾਰ ਹੈ, ਵਾ ਜੀਵਣੇ ਕੀ ਜੋ ਆਸਾ ਹੈ ਤਿਸ ਕੋ ਧਿਕਾਰ ਹੈ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਮਨ ਵਿਚ ਵਸਾਣੀ-ਇਹੀ ਉਸ ਲਈ ਜਪ ਤਪ ਤੇ ਸੰਜਮ ਹੈ ਤੇ ਨਾਮ ਤੋਂ ਸੱਖਣਾ ਜੀਵਨ (ਉਸ ਨੂੰ) ਫਿਟਕਾਰ-ਜੋਗ (ਪ੍ਰਤੀਤ ਹੁੰਦਾ ਹੈ)।

ਪਦ ਅਰਥ ਸੰਜਮੁ = ਇੰਦ੍ਰੀਆਂ ਨੂੰ ਰੋਕਣ ਦਾ ਉੱਦਮ। ਧ੍ਰਿਗੁ = ਫਿਟਕਾਰ-ਯੋਗ।

SikhNet (Spanish)Toda penitencia, toda meditación, toda disciplina está en la mente; sin el Nombre del Señor en la mente, desgraciada es la vida de uno.

ਗੁਰਮਤੀ ਨਾਉ ਪਾਈਐ; ਮਨਮੁਖ ਮੋਹਿ ਵਿਣਾਸੁ ॥

guramatee naau paaeeai; manamukh mohi vinaas | Ang 86

Sant Singh KhalsaThrough the Guru's Teachings, the Name is obtained, while the self-willed manmukh wastes away in emotional attachment.
Manmohan SinghBy Guru's instruction, Lord's Name is received. The self-willed perish through worldly love.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਸਾਹਿਬ ਦਾ ਨਾਮ ਪ੍ਰਾਪਤ ਹੁੰਦਾ ਹੈ। ਆਪ-ਹੁੰਦਰੇ ਸੰਸਾਰੀ ਮਮਤਾ ਰਾਹੀਂ ਨਾਸ ਹੋ ਜਾਂਦੇ ਹਨ।
Fareedkot Teekaਗੁਰਮਤੀਆਂ ਨੇ ਨਾਮੁ ਪਾਇ ਲੀਆ ਹੈ ਇਸ ਕਰ ਮੋਹ ਕੇ ਦੁਖ ਸੇ ਬਚੇ ਹੈਂ, ਅਰ ਮਨਮੁਖ ਮੋਹ ਕਰ ਨਾਸ ਹੋਤੇ ਹੈਂ॥
Prof. Sahib Singh(ਇਹੀ) ਨਾਮ ਗੁਰੂ ਦੀ ਮਤਿ ਤੇ ਚੱਲਿਆਂ ਮਿਲਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮੋਹ ਵਿਚ (ਫਸ ਕੇ) ਨਸ਼ਟ ਹੁੰਦਾ ਹੈ (ਭਾਵ, ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ)।

ਪਦ ਅਰਥ ਮੋਹਿ = ਮੋਹ ਵਿਚ (ਫਸ ਕੇ।)

SikhNet (Spanish)A través de la Palabra del Guru, recibimos el Nombre, los arrogantes Manmukjs desperdician su vida en el apego.

ਜਿਉ ਭਾਵੈ ਤਿਉ ਰਾਖੁ ਤੂੰ; ਨਾਨਕੁ ਤੇਰਾ ਦਾਸੁ ॥੨॥

jiau bhaavai tiau raakh toon; naanak teraa daas |2| Ang 86

Sant Singh KhalsaPlease protect me, by the Pleasure of Your Will. Nanak is Your slave. ||2||
Manmohan SinghProtect me as Thou willest, O Master! Nanak is thy slave.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਮੇਰੀ ਰਖਿਆ ਕਰ, ਹੇ ਮਾਲਕ! ਨਾਨਕ ਤੇਰਾ ਗੋਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰਮੁਖ ਹੈਂ, ਸੋ ਐਸੇ ਬੇਨਤੀ ਕਰਤੇ ਹੈਂ ਕਿ ਹੇ ਵਾਹਗੁਰੂ ਮੁਝ ਅਪਨੇ ਦਾਸ ਕੋ ਜੈਸੇ ਤੁਝੇ ਅਛਾ ਲਾਗੇ ਤੈਸੇ ਰਖੁ॥੨॥
Prof. Sahib Singh(ਹੇ ਪ੍ਰਭੂ!) ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ ਸਹੈਤਾ ਕਰ (ਤੇ ਨਾਮ ਦੀ ਦਾਤ ਦੇਹ) ਨਾਨਕ ਤੇਰਾ ਸੇਵਕ ਹੈ ॥੨॥
SikhNet (Spanish)Consérvalo si así es Tu Voluntad, oh Señor, porque Nanak es Tu Esclavo. (2)
Answers quote the Granth verbatim with Ang citations. AI commentary is not Gurbani and not a religious ruling.