ੴ

ਸਿੱਖਬਾਣੀ · SikhBani

ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਰਾਤਿ ਜਗਾਵਨ ਜਾਇ ॥

kabeer har kaa simaran chhaadd kai raat jagaavan jaae
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1370 · 2 lines
Translations

ਕਬੀਰ. ਹਰਿ ਕਾ ਸਿਮਰਨੁ ਛਾਡਿ ਕੈ; ਰਾਤਿ ਜਗਾਵਨ ਜਾਇ ॥

kabeer. har kaa simaran chhaadd kai; raat jagaavan jaae |

Sant Singh KhalsaKabeer, those who give up meditation on the Lord, and get up at night to wake the spirits of the dead,
Manmohan SinghKabir, abandoning the God's meditation, the woman, who wakes at night and goes to the cremation ground to practise witch craft;
Manmohan Singh (Punjabi)ਕਬੀਰ, ਵਾਹਿਗੁਰੂ ਦੇ ਭਜਨ ਨੂੰ ਤਿਆਗ, ਜਿਹੜੀ ਇਸਤਰੀ ਰੈਣ ਨੂੰ ਜਾਗਦੀ ਹੈ ਅਤੇ ਟੁਣੇ-ਟਾਮਣ ਕਰਨ ਲਈ ਸ਼ਮਸ਼ਾਨ ਭੂਮੀ ਨੂੰ ਜਾਂਦੀ ਹੈ,
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੋ ਇਸਤ੍ਰੀ ਹਰੀ ਕੇ ਸਿਮਰਨ ਕੋ ਛੋਡ ਕਰ ਕੇ ਪੁਤ੍ਰੋਂ ਕੀ ਵਾਸ਼ਨਾ ਕਰ ਕੇ ਰਾਤ ਕੋ ਮਸਾਣ ਜਗਾਵਣੇ ਜਾਤੀ ਹੈ, ਭਾਵ ਜਾਦੂ ਟੂਣੇ ਕਰਤੀ ਹੈ॥
Prof. Sahib Singhਹੇ ਕਬੀਰ! ਪਰਮਾਤਮਾ ਦੇ ਸਿਮਰਨ ਤੋਂ ਵਾਂਜੀ ਰਹਿਣ ਕਰਕੇ ਹੀ, (ਕੋਈ ਔਤਰੀ ਜਾਹਲ ਜ਼ਨਾਨੀ) ਰਾਤ ਨੂੰ ਮਸਾਣ ਜਗਾਣ ਲਈ (ਮਸਾਣ-ਭੂਮੀ ਵਿਚ) ਜਾਂਦੀ ਹੈ।

ਪਦ ਅਰਥ ਜਗਾਵਨ ਜਾਇ = (ਮਸਾਣ) ਜਗਾਣ ਜਾਂਦੀ ਹੈ।

SikhNet (Spanish)Kabir, quienes abandonan la meditación y se levantan en la noche a despertar a los espíritus de los muertos,

ਸਰਪਨਿ ਹੋਇ ਕੈ ਅਉਤਰੈ; ਜਾਏ ਅਪੁਨੇ ਖਾਇ ॥੧੦੭॥

sarapan hoe kai aautarai; jaae apune khaae |107|

Sant Singh Khalsashall be reincarnated as snakes, and eat their own offspring. ||107||
Manmohan SinghShe is born as a serpent and eats her own offspring.
Manmohan Singh (Punjabi)ਉਹ ਨਾਗਣ ਹੋ ਕੇ ਜੰਮਦੀ ਹੈ ਅਤੇ ਆਪਣੇ ਬੱਚਿਆਂ ਨੂੰ ਹੀ ਖਾਂਦੀ ਹੈ।
Fareedkot Teekaਸੋ ਸਰਪਣੀ ਹੋਇਕੈ ਜਨਮਤੀ ਹੈ ਔ ਅਪਨੇ ਜਾਏ ਹੂਏ ਪੁਤ੍ਰੋਂ ਕੋ ਖਾਤੀ ਹੈ, ਭਾਵ ਪਰ ਕਾ ਬੁਰਾ ਕਰਨੇ ਕਰ ਸੁਖ ਨਹੀਂ ਹੋਤਾ ਹੈ॥੧੦੭॥
Prof. Sahib Singh(ਪਰ ਮੰਦੇ ਕੰਮਾਂ ਤੋਂ ਸੁਖ ਕਿੱਥੇ? ਅਜੇਹੀ ਤ੍ਰੀਮਤ ਮਨੁੱਖਾ ਜਨਮ ਹੱਥੋਂ ਗਵਾਣ ਪਿਛੋਂ) ਸੱਪਣੀ ਬਣ ਕੇ ਜੰਮਦੀ ਹੈ, ਤੇ ਆਪਣੇ ਹੀ ਬੱਚੇ ਖਾਂਦੀ ਹੈ ॥੧੦੭॥

ਪਦ ਅਰਥ ਅਉਤਰੈ = ਉਤਰਦੀ ਹੈ, ਜੰਮਦੀ ਹੈ। ਸਰਪਨਿ = ਸਪਣੀ। ਹੋਇ ਕੈ = ਬਣ ਕੇ। ਅਪੁਨੇ ਜਾਏ = ਆਪਣੇ ਜੰਮੇ ਹੋਏ ਬੱਚੇ। ਖਾਇ = ਖਾਂਦੀ ਹੈ ॥੧੦੭॥

* ਨੋਟ: ਅਸਾਡੇ ਦੇਸ ਵਿਚ ਅਨ-ਪੜ੍ਹਤਾ ਦੇ ਕਾਰਨ ਬੇਅੰਤ ਜਹਾਲਤ ਹੈ, ਪਿੰਡਾਂ ਵਿਚ ਤਾਂ ਹਨੇਰ ਮਚਿਆ ਪਿਆ ਹੈ। ਮੁਲਾਂ ਮੁਲਾਣੇ ਕਈ ਤਰ੍ਹਾਂ ਦੇ ਜਾਦੂ ਟੂਣੇ ਤਵੀਤ ਬਣਾ ਬਣਾ ਕੇ ਦੇਂਦੇ ਹਨ। ਜਿਨ੍ਹਾਂ ਔਰਤਾਂ ਦੇ ਘਰ ਸੰਤਾਨ ਨਹੀਂ ਹੁੰਦੀ, ਆਮ ਤੌਰ ਤੇ ਉਹੀ ਇਹ ਜਾਦੂ ਤਵੀਤ ਕਰਾਂਦੀਆਂ ਫਿਰਦੀਆਂ ਹਨ। ਸੰਤਾਨ = ਹੀਨ ਤ੍ਰੀਮਤ ਮਸਾਣ-ਭੂਮੀ ਵਿਚ ਜਾ ਕੇ, ਕਿਸੇ ਨਵੇਂ ਸੜ ਰਹੇ ਮੁਰਦੇ ਦੀ ਚਿਖ਼ਾ ਕੋਲ ਖ਼ਾਸ ਟੂਣਾ ਆਦਿਕ ਕਰ ਕੇ, ਨੰਗੀ ਨ੍ਹਾ ਕੇ, ਰੋਟੀ ਪਕਾ ਕੇ ਖਾਂਦੀ ਹੈ। ਇਸ ਸਾਰੇ ਚੰਦਰੇ ਕਰਤੱਬ ਤੋਂ ਦੋ ਮਨੋਰਥ ਹੁੰਦੇ ਹਨ: ਜਿਸ ਦੀ ਚਿਖ਼ਾ ਪਾਸ ਇਹ ਟੂਣਾ ਕੀਤਾ ਜਾ ਰਿਹਾ ਹੈ, ਉਹਨਾਂ ਦੇ ਬਾਲ-ਬੱਚੇ ਮਰ ਜਾਣ; ਤੇ, ਦੂਜੇ, ਟੂਣਾ ਕਰਨ ਵਾਲੀ ਦੇ ਘਰ ਔਲਾਦ ਹੋ ਪਏ। * ਨੋਟ: ਧਰਮ ਤੇ ਮਜ਼ਹਬ ਦੇ ਨਾਮ ਤੇ ਅਨਪੜ੍ਹ ਲੋਕਾਂ ਨੂੰ ਆਪੋ ਵਿਚ ਲੜਾ ਮਰਵਾ ਕੇ ਸਦਾ ਆਪਣਾ ਸੁਆਰਥ ਪੂਰਾ ਕਰੀ ਜਾਣਾ ਸ਼ਰਾਫ਼ਤ ਨਹੀਂ ਹੈ। ਇਹ ਪਾਜ ਬਹੁਤਾ ਚਿਰ ਟਿਕਿਆ ਨਹੀਂ ਰਹੇਗਾ। ਹੁਣ ਤਾਂ ਦੇਸ ਵਿਚ ਆਪਣਾ ਰਾਜ ਹੈ। ਪਿੰਡ ਪਿੰਡ ਵਿਚ ਕੁੜੀਆਂ ਮੁੰਡਿਆਂ ਦੇ ਸਕੂਲ ਖੋਲ੍ਹ ਕੇ ਅਨਪੜ੍ਹਤਾ ਦੂਰ ਕਰੋ, ਤੇ ਲੋਕਾਂ ਨੂੰ ਧਰਮ ਦੀ ਸਹੀ ਸੂਝ ਦਿਉ।

SikhNet (Spanish)reencarnarán como serpientes y se comerán a sus propias criaturas. (107)
Answers quote the Granth verbatim with Ang citations. AI commentary is not Gurbani and not a religious ruling.