ੴ

ਸਿੱਖਬਾਣੀ · SikhBani

ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਪਾਲਿਓ ਬਹੁਤੁ ਕੁਟੰਬੁ ॥

kabeer har kaa simaran chhaadd kai paalio bahut kuttanb
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1370 · 2 lines
Translations

ਕਬੀਰ. ਹਰਿ ਕਾ ਸਿਮਰਨੁ ਛਾਡਿ ਕੈ; ਪਾਲਿਓ ਬਹੁਤੁ ਕੁਟੰਬੁ ॥

kabeer. har kaa simaran chhaadd kai; paalio bahut kuttanb |

Sant Singh KhalsaKabeer, you have given up meditating on the Lord, and you have raised a large family.
Manmohan SinghKabir, abandoning the Lord's meditation, thou have reared a large family.
Manmohan Singh (Punjabi)ਕਬੀਰ ਪ੍ਰਭੂ ਦੀ ਬੰਦਗੀ ਨੂੰ ਤਿਆਗ ਕੇ ਤੂੰ ਭਾਰਾ ਟੱਬਰ-ਕਬੀਲਾ ਪਾਲਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਇਸ ਜੀਵ ਨੇ ਹਰੀ ਕਾ ਸਿਮਰਨ ਛੋਡ ਕਰ ਕੇ ਬਹੁਤ ਪ੍ਰਕਾਰ ਸੇ ਕੁਟੰਬ ਕੋ ਪਾਲਿਆ ਹੈ॥
Prof. Sahib Singhਹੇ ਕਬੀਰ! ਪਰਮਾਤਮਾ ਦਾ ਸਿਮਰਨ ਛੱਡਣ ਦਾ ਹੀ ਇਹ ਨਤੀਜਾ ਹੈ ਕਿ ਮਨੁੱਖ ਸਾਰੀ ਉਮਰ ਨਿਰਾ ਟੱਬਰ ਹੀ ਪਾਲਦਾ ਰਹਿੰਦਾ ਹੈ,

ਪਦ ਅਰਥ ਰਹਿ ਗਇਆ = ਆਤਮਾ ਰਹਿ ਜਾਂਦਾ ਹੈ, ਆਤਮਾ ਹੀ ਕਮਜ਼ੋਰ ਪੈ ਜਾਂਦਾ ਹੈ, ਆਤਮਾ ਮਰ ਹੀ ਜਾਂਦਾ ਹੈ, ਜੀਵ ਆਤਮਕ ਮੌਤੇ ਮਰ ਜਾਂਦਾ ਹੈ। ਨ ਰਹਿਆ = ਕੋਈ ਨਾ ਰਿਹਾ, ਕੋਈ ਬਚਾਣ-ਯੋਗਾ ਨਹੀਂ ਹੁੰਦਾ, ਕੋਈ ਧਿਰ ਬਚਾ ਨਹੀਂ ਸਕਦਾ। ਛਾਡਿ = ਛੱਡ ਕੇ। ਪਾਲਿਓ ਬਹੁਤੁ = ਬਹੁਤਾ ਸਮਾਂ ਪਾਲਦਾ ਰਿਹਾ (ਸਾਰੀ ਉਮਰ ਇਹੀ ਕੰਮ ਕਰਦਾ ਰਿਹਾ ਕਿ) ਨਿਰਾ (ਕੁਟੰਬ) ਪਾਲਦਾ ਰਿਹਾ।

SikhNet (Spanish)Has dejado de meditar en el Señor y tienes ahora una familia grande,

ਧੰਧਾ ਕਰਤਾ ਰਹਿ ਗਇਆ; ਭਾਈ ਰਹਿਆ ਨ ਬੰਧੁ ॥੧੦੬॥

dhandhaa karataa reh geaa; bhaaee rahiaa na bandh |106|

Sant Singh KhalsaYou continue to involve yourself in worldly affairs, but none of your brothers and relatives remain. ||106||
Manmohan SinghThou continue to do worldly affairs, though none of thine brothers and kinsmen had remained stable.
Manmohan Singh (Punjabi)ਤੂੰ ਸੰਸਾਰੀ ਕੰਮ ਕਰੀ ਜਾ ਰਿਹਾ ਹੈ, ਭਾਵੇਂ ਤੇਰਾ ਕੋਈ ਭੀ ਭਰਾ ਅਤੇ ਸਨਬੰਧੀ ਅਸਥਿਰ ਨਹੀਂ ਰਿਹਾ।
Fareedkot Teekaਜਿਨੋਂ ਇਸਤ੍ਰੀ, ਪੁਤ੍ਰ ਆਦਿਕੋਂ ਵਾਸਤੇ ਧੰਧਾ ਕਰਤਾ ਥਾ, ਸੋ ਥਾਟ ਈਹਾਂ ਹੀ ਰਹ ਗਇਆ। ਆਗੇ ਪ੍ਰਲੋਕ ਮੇਂ ਕੋਈ ਸਹਾਯਕ ਨ ਰਹਿਤਾ ਭਯਾ, ਭਾਵ ਯੇਹ ਖਾਇ ਪੀ ਕੇ ਅਲੱਗ ਹੋ ਜਾਤੇ ਭਏ॥੧੦੬॥
Prof. Sahib Singh(ਟੱਬਰ ਦੀ ਖ਼ਾਤਰ) ਜਗਤ ਦੇ ਧੰਧੇ ਕਰਦਾ (ਤੇ, ਜਿੰਦ ਦੇ ਸਾਥੀ ਪਰਮਾਤਮਾ ਤੋਂ ਵਿਛੜਿਆ ਰਹਿ ਕੇ) ਆਖ਼ਰ ਆਤਮਕ ਮੌਤੇ ਮਰ ਜਾਂਦਾ ਹੈ (ਇਸ ਆਤਮਕ ਮੌਤ ਤੋਂ) ਕੋਈ ਰਿਸ਼ਤੇਦਾਰ ਬਚਾਣ-ਜੋਗਾ ਨਹੀਂ ਹੁੰਦਾ ॥੧੦੬॥
SikhNet (Spanish)tu atención está fija en asuntos del mundo y ninguno de tus parientes permanece. (106)
Answers quote the Granth verbatim with Ang citations. AI commentary is not Gurbani and not a religious ruling.