ਸਭੁ ਕੋਈ ਚਲਨ ਕਹਤ ਹੈ; ਊਹਾਂ ॥
sabh koee chalan kehat hai; aoohaan |
Sant Singh KhalsaEveryone speaks of going there,
Manmohan SinghEveryone talks of going thither,
Manmohan Singh (Punjabi)ਹਰ ਕੋਈ ਓਥੇ ਜਾਣਾ ਆਖਦਾ ਹੈ,
Fareedkot Teekaਸਭ ਕੋਈ ਊਹਾਂ ਅਰਥਾਤ ਬੈਕੁੰਠ ਮੇਂ ਚਲਨਾ ਕਹਤੇ ਹੈਂ॥
Prof. Sahib Singhਹਰ ਕੋਈ ਆਖ ਰਿਹਾ ਹੈ ਕਿ ਮੈਂ ਉਸ ਬੈਕੁੰਠ ਵਿਚ ਅੱਪੜਨਾ ਹੈ।ਪਦ ਅਰਥ ਸਭੁ ਕੋਈ = ਹਰ ਕੋਈ, ਹਰੇਕ ਬੰਦਾ। ਊਹਾਂ = ਉਸ ਬੈਕੁੰਠ ਵਿਚ।
SikhNet (Spanish)La gente dice, me voy a ir al cielo,
ਨਾ ਜਾਨਉ; ਬੈਕੁੰਠੁ ਹੈ ਕਹਾਂ ॥੧॥ ਰਹਾਉ ॥
naa jaanau; baikuntth hai kahaan |1| rahaau |
Sant Singh Khalsabut I do not even know where heaven is. ||1||Pause||
Manmohan SinghI know not where heaven is. Pause.
Manmohan Singh (Punjabi)ਮੈਂ ਨਹੀਂ ਜਾਣਦਾ ਕਿ ਬਹਿਸ਼ਤ ਕਿੱਥੇ ਹੈ। ਠਹਿਰਾਉ।
Fareedkot Teekaਪਰੰਤੂ ਮੈਂ ਨਹੀਂ ਜਾਨਤਾ ਕਿ ਬੈਕੁੰਠ ਕਹਾਂ ਹੈ॥੧॥ ਰਹਾਉ ॥
Prof. Sahib Singhਪਰ ਮੈਨੂੰ ਤਾਂ ਸਮਝ ਨਹੀਂ ਆਈ, (ਇਹਨਾਂ ਦਾ ਉਹ) ਬੈਕੁੰਠ ਕਿੱਥੇ ਹੈ ॥੧॥ ਰਹਾਉ ॥ਪਦ ਅਰਥ ਨਾ ਜਾਨਉ = ਮੈਂ ਨਹੀਂ ਜਾਣਦਾ, ਮੈਨੂੰ ਤਾਂ ਪਤਾ ਨਹੀਂ। ਕਹਾਂ = ਕਿੱਥੇ? ॥੧॥ ਰਹਾਉ ॥
SikhNet (Spanish)en verdad no sé en dónde queda ese cielo del que tanto hablan. (1-Pausa)
ਆਪ ਆਪ ਕਾ ਮਰਮੁ; ਨ ਜਾਨਾਂ ॥
aap aap kaa maram; na jaanaan |
Sant Singh KhalsaOne who does not even know the mystery of his own self,
Manmohan SinghThey who know not the mystery of their ownself,
Manmohan Singh (Punjabi)ਜੋ ਆਪਣੇ ਆਪ ਦੇ ਭੇਤ ਨੂੰ ਨਹੀਂ ਜਾਣੇ,
Fareedkot Teekaਅਪਨੇ ਆਪ ਕਾ ਭੇਦੁ ਤੋ ਜਾਨਾ ਨਹੀਂ ਕਿ ਮੈਂ ਕੌਨ ਸ੍ਵਰੂਪ ਹੂੰ॥
Prof. Sahib Singh(ਇਹਨਾਂ ਲੋਕਾਂ ਨੇ) ਆਪਣੇ ਆਪ ਦਾ ਤਾਂ ਭੇਤ ਨਹੀਂ ਪਾਇਆ,ਪਦ ਅਰਥ ਮਰਮੁ = ਭੇਦ।
SikhNet (Spanish)Los que no conocen ni siquiera el Misterio de su Ser Interior,
ਬਾਤਨ ਹੀ; ਬੈਕੁੰਠੁ ਬਖਾਨਾਂ ॥੧॥
baatan hee; baikuntth bakhaanaan |1|
Sant Singh Khalsaspeaks of heaven, but it is only talk. ||1||
Manmohan Singhtalk of heaven through mere words.
Manmohan Singh (Punjabi)ਉਹ ਨਿਰੇ ਲਫਜ਼ਾ ਦੁਆਰਾ ਹੀ ਬਹਿਸ਼ਤ ਦੀਆਂ ਗੱਲਾਂ ਕਰਦੇ ਹਨ।
Fareedkot Teekaਬਾਤਾਂ ਕਰ ਕੇ ਹੀ ਬੈਕੁੰਠ ਕੋ ਵਖ੍ਯਾਨ ਕਰਤੇ ਹੈਂ॥੧॥
Prof. Sahib Singhਨਿਰੀਆਂ ਗੱਲਾਂ ਨਾਲ ਹੀ 'ਬੈਕੁੰਠ' ਆਖ ਰਹੇ ਹਨ ॥੧॥ਪਦ ਅਰਥ ਬਾਤਨ ਹੀ = ਨਿਰੀਆਂ ਗੱਲਾਂ ਨਾਲ। ਬਖਾਨਾਂ = ਬਿਆਨ ਕਰ ਰਹੇ ਹਨ ॥੧॥
SikhNet (Spanish)no podrían ni empezar a imaginar el Misterio de los Cielos. (1)
ਜਬ ਲਗੁ; ਮਨ ਬੈਕੁੰਠ ਕੀ ਆਸ ॥
jab lag; man baikuntth kee aas |
Sant Singh KhalsaAs long as the mortal hopes for heaven,
Manmohan SinghAs long as the mind cherishes hope for the heaven,
Manmohan Singh (Punjabi)ਜਦ ਤਾਂਈ ਚਿੱਤ ਅੰਦਰ ਬਹਿਸ਼ਤ ਦੀ ਉਮੈਦ ਹੈ,
Fareedkot Teekaਜਬ ਤਕ ਮਨ ਮੇਂ ਬੈਕੁੰਠ ਕੀ ਆਸਾ ਲਗੀ ਹੋਈ ਹੈ॥
Prof. Sahib Singhਹੇ ਮਨ! ਜਦ ਤਕ ਤੇਰੀਆਂ ਬੈਕੁੰਠ ਅੱਪੜਨ ਦੀਆਂ ਆਸਾਂ ਹਨ,ਪਦ ਅਰਥ ਮਨ = ਹੇ ਮਨ!
SikhNet (Spanish)Pues mientras la mente tenga ansiedad por llegar al Cielo,
ਤਬ ਲਗੁ; ਨਾਹੀ ਚਰਨ ਨਿਵਾਸ ॥੨॥
tab lag; naahee charan nivaas |2|
Sant Singh Khalsahe will not dwell at the Lord's Feet. ||2||
Manmohan Singhso long one abides not in the Lord's feet.
Manmohan Singh (Punjabi)ਓਦੋ ਤਾਂਈ ਜੀਵ ਪ੍ਰਭੂ ਦੇ ਪੈਰਾਂ ਵਿੱਚ ਨਹੀਂ ਵਸਦਾ।
Fareedkot Teekaਤਬ ਤਕ (ਚਰਨ) ਅਧਾਰ ਰੂਪ ਪਰਮੇਸ੍ਵਰ ਮੇਂ ਨਿਵਾਸੁ ਨਹੀਂ ਹੋਤਾ॥੨॥
Prof. Sahib Singhਤਦ ਤਕ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਨਹੀਂ ਹੋ ਸਕਦਾ ॥੨॥
SikhNet (Spanish)nunca entonces llegará a habitar a los Pies del Señor. (2)
ਖਾਈ ਕੋਟੁ ਨ ਪਰਲ ਪਗਾਰਾ ॥
khaaee kott na paral pagaaraa |
Sant Singh KhalsaHeaven is not a fort with moats and ramparts, and walls plastered with mud;
Manmohan SinghIts moat and rampart well plastered with mud,
Manmohan Singh (Punjabi)ਇਸ ਦੀ ਖੰਦਕ ਤੇ ਗਾਰੇ ਨਾਲ ਚੰਗੀ ਤਰ੍ਹਾਂ ਲਿਪੀ ਹੋਈ ਫਸੀਲ ਨੂੰ,
Fareedkot Teekaਬੈਕੁੰਠ ਕੀ ਨਾ ਕੋਈ ਖਾਈ ਹੈ ਔਰ ਨਾ ਕੋਈ ਗਿਰਦੇ ਕੋਟ ਹੈ ਔਰ ਨਾਹੀਂ (ਪਰ) ਵਿਸੇਸ ਕਰ ਕੇ ਗਾਰਾ ਸੇ ਲਿਪਾ ਹੂਆ ਹੈ॥
Prof. Sahib Singh(ਮੈਨੂੰ ਤਾਂ ਪਤਾ ਨਹੀਂ ਇਹਨਾਂ ਲੋਕਾਂ ਦੇ) ਬੈਕੁੰਠ ਦੇ ਕਿਲ੍ਹੇ ਦੁਆਲੇ ਕਿਹੋ ਜਿਹੀ ਖਾਈ ਹੈ, ਕਿਹੋ ਜਿਹਾ ਸ਼ਹਿਰ ਹੈ, ਕਿਹੋ ਜਿਹੀ ਉਸ ਦੀ ਫ਼ਸੀਲ ਹੈ।ਪਦ ਅਰਥ ਖਾਈ = ਕਿਲ੍ਹੇ ਦੇ ਦੁਆਲੇ ਡੂੰਘੀ ਤੇ ਚੌੜੀ ਖਾਈ ਜੋ ਕਿਲ੍ਹੇ ਦੀ ਰਾਖੀ ਲਈ ਪਾਣੀ ਨਾਲ ਭਰੀ ਰੱਖੀਦੀ ਹੈ। ਕੋਟੁ = ਕਿਲ੍ਹਾ। ਪਰਲ = {Skt. पल्ल = A large granary. पल्लि = A town, city} ਸ਼ਹਿਰ। ਪਗਾਰਾ = {Skt. प्राकार = A rampart} ਫ਼ਸੀਲ, ਸ਼ਹਿਰ ਦੀ ਵੱਡੀ ਦੀਵਾਰ ਚੁਫੇਰੇ ਦੀ।
SikhNet (Spanish)El Cielo no es una fortaleza rodeada de un dique y hecha de adobe,
ਨਾ ਜਾਨਉ. ਬੈਕੁੰਠ ਦੁਆਰਾ ॥੩॥
naa jaanau. baikuntth duaaraa |3|
Sant Singh KhalsaI do not know what heaven's gate is like. ||3||
Manmohan Singhor the heaven's gate, I know not.
Manmohan Singh (Punjabi)ਤੇ ਨਾ ਮੈਂ ਬਹਿਸ਼ਤ ਦੇ ਦਰਵਾਜੇ ਨੂੰ ਜਾਣਦਾ ਹਾਂ।
Fareedkot Teekaਪੁਨਹ ਨਾ ਕੋਈ ਬੈਕੁੰਠ ਕਾ ਦਰਵਾਜਾ ਜਾਨਤਾ ਹੂੰ॥੩॥☬ਜੇ ਕਹੇ ਤੁਸੀਂ ਕੌਨਸਾ ਬੈਕੁੰਠ ਮਾਨਤੇ ਹੋ? ਸੋ ਕਹਤੇ ਹੈਂ:
Prof. Sahib Singhਮੈਂ ਨਹੀਂ ਜਾਣਦਾ (ਕਿ ਇਹਨਾਂ ਲੋਕਾਂ ਦੇ) ਬੈਕੁੰਠ ਦਾ ਬੂਹਾ ਕਿਹੋ ਜਿਹਾ ਹੈ ॥੩॥
SikhNet (Spanish)en realidad no conozco cuál es Su Estructura. (3)
ਕਹਿ ਕਮੀਰ; ਅਬ ਕਹੀਐ ਕਾਹਿ ॥
keh kameer; ab kaheeai kaeh |
Sant Singh KhalsaSays Kabeer, now what more can I say?
Manmohan SinghSays Kabir, what more can I say now,
Manmohan Singh (Punjabi)ਕਬੀਰ ਜੀ ਆਖਦੇ ਹਨ, ਮੈਂ ਹੁਣ ਇਸ ਤੋਂ ਵਧ ਕੀ ਆਖ ਸਕਦਾ ਹਾਂ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਇਹ ਬਾਤਿ ਅਬ ਕਿਸ ਕੋ ਕਹੀਏ?
Prof. Sahib Singhਕਬੀਰ ਆਖਦਾ ਹੈ ਕਿ (ਇਹ ਲੋਕ ਸਮਝਦੇ ਨਹੀਂ ਕਿ ਅਗਾਂਹ ਕਿਤੇ ਬੈਕੁੰਠ ਨਹੀਂ ਹੈ) ਕਿਸ ਨੂੰ ਹੁਣ ਆਖੀਏ,ਪਦ ਅਰਥ ਕਮੀਰ = ਕਬੀਰ। ਕਾਹਿ = ਕਿਸ ਨੂੰ?
SikhNet (Spanish)Dice Kabir, qué más puedo decir,
ਸਾਧਸੰਗਤਿ; ਬੈਕੁੰਠੈ ਆਹਿ ॥੪॥੮॥੧੬॥
saadhasangat; baikuntthai aaeh |4|8|16|
Sant Singh KhalsaThe Saadh Sangat, the Company of the Holy, is heaven itself. ||4||8||16||
Manmohan Singhthan that the society of the saints alone is the heaven?
Manmohan Singh (Punjabi)ਕਿ ਕੇਵਲ ਸਤਿਸੰਗਤ ਹੀ ਬਹਿਸ਼ਤ ਹੈ।
Fareedkot Teekaਸਾਧਸੰਗਤ ਹੀ ਬੈਕੁੰਠ ਹੈ॥੪॥੮॥੧੬॥☬ਆਕੀ ਗਢ ਕੇ ਰੂਪ ਕਾ ਅਲੰਕਾਰ ਦ੍ਵਾਰਾ ਉਪਦੇਸ ਕਰਤੇ ਹੈਂ:
Prof. Sahib Singhਕਿ ਸਾਧ-ਸੰਗਤ ਹੀ ਬੈਕੁੰਠ ਹੈ? (ਤੇ ਉਹ ਬੈਕੁੰਠ ਇੱਥੇ ਹੀ ਹੈ) ॥੪॥੮॥੧੬॥ਪਦ ਅਰਥ ਆਹਿ = ਹੈ ॥੪॥੮॥੧੬॥
* ਨੋਟ: ਕਈ ਸੱਜਨ 'ਪਰਲਪ ਗਾਰਾ' ਪਾਠ ਕਰ ਕੇ ਅਰਥ ਕਰਦੇ ਹਨ 'ਗਾਰੇ ਨਾਲ ਚੰਗੀ ਤਰ੍ਹਾਂ ਲਿਪਿਆ ਹੋਇਆ'। ਪਰ ਇਹ ਫਬਦਾ ਨਹੀਂ ਹੈ। ਕਿਲ੍ਹੇ ਨੂੰ ਗਾਰੇ ਨਾਲ ਲਿੰਬਣ ਵਿਚ ਕੋਈ ਖ਼ੂਬਸੂਰਤੀ ਨਹੀਂ ਜਾਪਦੀ। ਲੋਕਾਂ ਦਾ ਮਿਥਿਆ ਹੋਇਆ ਬੈਕੁੰਠ ਇਕ ਸੁੰਦਰ ਸੁਹਣਾ ਸ਼ਹਿਰ ਹੋਣਾ ਚਾਹੀਦਾ ਹੈ, ਗਾਰੇ ਨਾਲ ਲਿੰਬੇ ਹੋਏ ਕੱਚੇ ਕੋਠੇ ਤਾਂ ਧਰਤੀ ਉੱਤੇ ਭੀ ਕੰਗਾਲ ਗ਼ਰੀਬਾਂ ਦੇ ਹੀ ਹਨ। ਉਹ ਬੈਕੁੰਠ ਕਾਹਦਾ ਜਿੱਥੇ ਕੱਚੇ ਹੀ ਕੋਠੇ ਹੋਣਗੇ?
SikhNet (Spanish)que ahí donde están los Santos, ahí en realidad está el Cielo. (4-8-16)