ਧੰਨਾ ॥
dhanaa |
Sant Singh KhalsaDhannaa:
Manmohan SinghDhanna.
Manmohan Singh (Punjabi)ਧੰਨਾ।
SikhNet (Spanish)Dhaná
ਗੋਪਾਲ ਤੇਰਾ ਆਰਤਾ ॥
gopaal teraa aarataa |
Sant Singh KhalsaO Lord of the world, this is Your lamp-lit worship service.
Manmohan SinghO Lord, I perform Thine devotional worship.
Manmohan Singh (Punjabi)ਹੇ ਸੁਆਮੀ! ਮੈਂ ਤੇਰੀ ਉਪਾਸ਼ਲਾ ਕਰਦਾ ਹਾਂ।
Fareedkot Teekaਹੇ (ਗੋ) ਵੇਦੋਂ ਕੀ ਪਾਲਨਾ ਕਰਨੇਹਾਰੇ ਗੋਪਾਲ! ਔਰ ਲੋਕ ਤੇਰੀ ਆਰਤੀ ਕਰਤੇ ਹੈਂ ਅਰ ਮੈਂ ਤੇਰਾ ਆਰਤਾ ਕਰਤਾ ਹੂੰ ਵਾ ਤੇਰਾ ਮੈਂ ਆਰਤ ਭਗਤ ਹੂੰ॥
Prof. Sahib Singhਹੇ ਪ੍ਰਿਥਵੀ ਦੇ ਪਾਲਣ ਵਾਲੇ ਪ੍ਰਭੂ! ਮੈਂ ਤੇਰੇ ਦਰ ਦਾ ਮੰਗਤਾ ਹਾਂ (ਮੇਰੀਆਂ ਲੋੜਾਂ ਪੂਰੀਆਂ ਕਰ);ਪਦ ਅਰਥ ਆਰਤਾ = ਲੋੜਵੰਦਾ, ਦੁਖੀਆ, ਮੰਗਤਾ {Skt. आर्तं}।
SikhNet (Spanish)Te adoro, oh Gopal, mi Amor;
ਜੋ ਜਨ ਤੁਮਰੀ ਭਗਤਿ ਕਰੰਤੇ; ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥
jo jan tumaree bhagat karante; tin ke kaaj savaarataa |1| rahaau |
Sant Singh KhalsaYou are the Arranger of the affairs of those humble beings who perform Your devotional worship service. ||1||Pause||
Manmohan SinghThou arrangest the affairs of those persons who perform Thine devotional service. Pause.
Manmohan Singh (Punjabi)ਤੂੰ ਉਨ੍ਹਾਂ ਪੁਰਸ਼ਾ ਦੇ ਕਾਰਜ ਰਾਸ ਕਰ ਦਿੰਦਾ ਹੈਂ ਜਿਹੜੇ ਤੇਰੀ ਅਨੁਰਾਗੀ ਸੇਵਾ ਕਮਾਉਂਦੇ ਹਨ। ਠਹਿਰਾਉ।
Fareedkot Teekaਕਿਉਂਕਿ ਜੋ ਜੋ ਜਨ ਤੁਮਾਰੀ ਭਗਤੀ ਕਰਤੇ ਹੈਂ ਤਿਨੋਂ ਕੇ ਕਾਰਜੋਂ ਕੋ ਤੂੰ ਹੀ ਸਵਾਰਤਾ ਹੈਂ॥੧॥ ਰਹਾਉ ॥
Prof. Sahib Singhਜੋ ਜੋ ਮਨੁੱਖ ਤੇਰੀ ਭਗਤੀ ਕਰਦੇ ਹਨ ਤੂੰ ਉਹਨਾਂ ਦੇ ਕੰਮ ਸਿਰੇ ਚਾੜ੍ਹਦਾ ਹੈਂ ॥੧॥ ਰਹਾਉ ॥
SikhNet (Spanish)Tú llenas a todos los que Te alaban. (1-Pausa)
ਦਾਲਿ ਸੀਧਾ; ਮਾਗਉ ਘੀਉ ॥
daal seedhaa; maagau gheeo |
Sant Singh KhalsaLentils, flour and ghee - these things, I beg of You.
Manmohan SinghI beg of Thee flour and ghee,
Manmohan Singh (Punjabi)ਦਾਲ, ਆਟਾ ਅਤੇ ਘਿਉ, ਮੈਂ ਤੇਰੇ ਕੋਲੋਂ ਮੰਗਦਾ ਹਾਂ।
Fareedkot Teekaਦਾਲ ਔਰ (ਸੀਧਾ) ਆਟਾ, ਘ੍ਰਿਤ ਕੌ ਮਾਂਗਤਾ ਹੂੰ॥
Prof. Sahib Singhਮੈਂ (ਤੇਰੇ ਦਰ ਤੋਂ) ਦਾਲ, ਆਟਾ ਤੇ ਘਿਉ ਮੰਗਦਾ ਹਾਂ,ਪਦ ਅਰਥ ਸੀਧਾ = ਆਟਾ। ਮਾਗਉ = ਮੰਗਦਾ ਹਾਂ।
SikhNet (Spanish)Te pido que me bendigas con harina de trigo,
ਹਮਰਾ ਖੁਸੀ ਕਰੈ ਨਿਤ ਜੀਉ ॥
hamaraa khusee karai nit jeeo |
Sant Singh KhalsaMy mind shall ever be pleased.
Manmohan Singhso shall my mind be ever pleased.
Manmohan Singh (Punjabi)ਇਸ ਤਰ੍ਹਾਂ ਮੇਰਾ ਚਿੱਤ ਹਮੇਸ਼ਾਂ ਪ੍ਰਸੰਨ ਰਹੇਗਾ।
Fareedkot Teekaਜਿਸ ਭੋਜਨ ਕੋ ਛਕ ਕੇ ਹਮਾਰਾ ਜੀਉ ਖੁਸੀ ਸੇ ਤੇਰਾ ਭਜਨ ਕਰੈ॥
Prof. Sahib Singhਜੋ ਮੇਰੀ ਜਿੰਦ ਨੂੰ ਨਿੱਤ ਸੁਖੀ ਰੱਖੇ,ਪਦ ਅਰਥ ਜੀਉ = ਜਿੰਦ, ਮਨ।
SikhNet (Spanish)lentejas y guí, para que mi corazón quede siempre complacido Contigo.
ਪਨੑੀਆ ਛਾਦਨੁ ਨੀਕਾ ॥
panaeea chhaadan neekaa |
Sant Singh KhalsaShoes, fine clothes,
Manmohan SinghThe foot-wear, good clothes,
Manmohan Singh (Punjabi)ਜੁਤੀ, ਚੰਗੇ ਕਪੜੇ,
Fareedkot Teekaਚਰਨੋਂ ਮੇਂ ਪਹਰਨੇ ਕੋ (ਪਨੀਆ) ਚਰਨ ਦਾਸੀ ਔਰ ਸਰੀਰ ਪਰ ਪਹਰਨੇ ਕੋ (ਛਾਦਨ) ਬਸਤ੍ਰ (ਨੀਕਾ) ਚੰਗਾ ਮਾਂਗਤਾ ਹੂੰ॥
Prof. Sahib Singhਜੁੱਤੀ ਤੇ ਸੋਹਣਾ ਕੱਪੜਾ ਭੀ ਮੰਗਦਾ ਹਾਂ,ਪਦ ਅਰਥ ਪਨ੍ਹ੍ਹੀਆ = ਜੁੱਤੀ {Skt. उपानह् }। ਛਾਦਨੁ = ਕਪੜਾ। ਨੀਕਾ = ਸੋਹਣਾ।
SikhNet (Spanish)Te ruego que me des telas de seda para usar y también sandalias
ਅਨਾਜੁ ਮਗਉ; ਸਤ ਸੀ ਕਾ ॥੧॥
anaaj mgau; sat see kaa |1|
Sant Singh KhalsaAnd grain of seven kinds - I beg of You. ||1||
Manmohan Singhand corn of seven sorts, I beg of Thee.
Manmohan Singh (Punjabi)ਅਤੇ ਸੱਤਾਂ ਕਿਸਮਾਂ ਦੇ ਦਾਣੇ ਮੈਂ ਤੇਰੇ ਕੋਲੋ ਮੰਗਦਾ ਹਾਂ।
Fareedkot Teekaਪੁਨਾ (ਸਤ ਸੀ ਕਾ) ਜਿਸ ਕੋ ਸਾਤ ਵਾਹ ਲਗੀ ਹੋ, ਐਸੀ ਜਮੀਨ ਸੇ ਉਪਜਾ ਹੂਆ ਅੰਨ ਮਾਂਗਤਾ ਹੂੰ॥੧॥
Prof. Sahib Singhਤੇ ਸੱਤਾਂ ਸੀਆਂ ਦਾ ਅੰਨ ਭੀ (ਤੈਥੋਂ ਹੀ) ਮੰਗਦਾ ਹਾਂ ॥੧॥ਪਦ ਅਰਥ ਸਤ ਸੀ ਕਾ ਅਨਾਜ = ਸੱਤ ਸੀਆਂ ਵਾਲਾ ਅੰਨ, ਉਹ ਅੰਨ ਜੋ ਪੈਲੀ ਨੂੰ ਸੱਤ ਵਾਰੀ ਵਾਹ ਕੇ ਪੈਦਾ ਕੀਤਾ ਹੋਵੇ ॥੧॥
SikhNet (Spanish)y granos para comer obtenidos de arar la tierra siete veces. (1)
ਗਊ ਭੈਸ ਮਗਉ ਲਾਵੇਰੀ ॥
gaoo bhais mgau laaveree |
Sant Singh KhalsaA milk cow, and a water buffalo, I beg of You,
Manmohan SinghThe milch-cow and buffalo I ask for,
Manmohan Singh (Punjabi)ਮੈਂ ਦੁਧ ਦੇਣ ਵਾਲੀ ਗਾਂ ਅਤੇ ਮੈਂਹ ਮੰਗਦਾ ਹਾਂ,
Fareedkot Teekaਏਕ ਗਊ ਔਰ ਭੈਂਸ ਲਵੇਰੀ ਅਰਥਾਤ ਦੂਧ ਦੇਨੇਹਾਰੀ ਮਾਂਗਤਾ ਹੂੰ॥
Prof. Sahib Singhਹੇ ਗੋਪਾਲ! ਮੈਂ ਗਾਂ ਮਹਿੰ ਲਵੇਰੀ (ਭੀ) ਮੰਗਦਾ ਹਾਂ,ਪਦ ਅਰਥ ਲਾਵੇਰੀ = ਦੁੱਧ ਦੇਣ ਵਾਲੀ।
SikhNet (Spanish)Y mira, también Te pido una vaca lechera y un búfalo,
ਇਕ ਤਾਜਨਿ ਤੁਰੀ ਚੰਗੇਰੀ ॥
eik taajan turee changeree |
Sant Singh Khalsaand a fine Turkestani horse.
Manmohan Singhand also a good Turkistani mare.
Manmohan Singh (Punjabi)ਅਤੇ ਇਕ ਚੰਗੀ ਤੁਰਕਿਸਤਾਨੀ ਘੋੜੀ ਭੀ।
Fareedkot Teekaਪੁਨਾ ਏਕ (ਤਾਜਨਿ) ਉਤਮ ਜਾਤੀ ਕੀ (ਤੁਰੀ) ਘੋੜੀ ਅਸਵਾਰੀ ਹੇਤ ਮਾਂਗਤਾ ਹੂੰ॥
Prof. Sahib Singhਤੇ ਇਕ ਚੰਗੀ ਅਰਬੀ ਘੋੜੀ ਭੀ ਚਾਹੀਦੀ ਹੈ।ਪਦ ਅਰਥ ਤਾਜਨਿ ਤੁਰੀ = ਅਰਬੀ ਘੋੜੀ।
SikhNet (Spanish)aparte quisiera un caballo árabe para que lo monte y pueda ir a través de Tu Maravillosa tierra
ਘਰ ਕੀ ਗੀਹਨਿ ਚੰਗੀ ॥
ghar kee geehan changee |
Sant Singh KhalsaA good wife to care for my home
Manmohan SinghI ask for a good wife to look after my home.
Manmohan Singh (Punjabi)ਆਪਣੇ ਘਰ ਦੀ ਸੰਭਾਲ ਲਈ ਮੈਂ ਇਕ ਚੰਗੀ ਵਹੁਟੀ ਮੰਗਦਾ ਹਾਂ!
Fareedkot Teekaਪੁਨਾ ਘਰ ਕੀ (ਗੀਹਨ) ਇਸਤ੍ਰੀ ਚੰਗੀ ਅਰਥਾਤ ਆਗ੍ਯਾਕਾਰੀ ਹੋਵੇ॥
Prof. Sahib Singhਘਰ ਦੀ ਚੰਗੀ ਇਸਤ੍ਰੀ ਵੀ-ਪਦ ਅਰਥ ਗੀਹਨਿ = {Skt. गृहिनी} ਇਸਤ੍ਰੀ।
SikhNet (Spanish)y una bella mujer para que cuide mi hogar.
ਜਨੁ ਧੰਨਾ ਲੇਵੈ ਮੰਗੀ ॥੨॥੪॥
jan dhanaa levai mangee |2|4|
Sant Singh Khalsa- Your humble servant Dhanna begs for these things, Lord. ||2||4||
Manmohan SinghThy slave Dhanna, O Lord, begs Thee to procure them.
Manmohan Singh (Punjabi)ਤੇਰਾ ਗੋਲਾ, ਧੰਨਾ, ਹੇ ਸੁਆਮੀ! ਉਨ੍ਹਾਂ ਨੂੰ ਹਾਸਲ ਕਰਨ ਲਈ ਤੈਨੂੰ ਬੇਨਤੀ ਕਰਦਾ ਹੈ।
Fareedkot Teekaਸ੍ਰੀ ਧੰਨਾ ਜੀ ਕਹਤੇ ਹੈਂ: ਮੈਂ ਜਨ ਤੇਰੇ ਸੇ ਮਾਂਗ ਕਰ ਲੇਤਾ ਹੂੰ, ਸਰੀਰ ਕੇ ਨਿਰਬਾਹਿ ਹੇਤ ਮੇਰੇ ਕੋ ਦੀਜੀਏ ॥੨॥☬ਏਹ ਤੋ ਬਾਹਜ ਅਰਥ ਹੂਆ। ਅਬ ਇਸੀ ਸ਼ਬਦ ਕਾ ਅੰਤਰੀਵ ਦੁਤੀ ਅਰਥ- ਹੇ ਗੋਪਾਲ! ਤੇਰਾ ਜੋ ਨਾਮ ਵਾ ਸਰੂਪ ਹੈ ਤਿਸ ਵਿਖੇ ਮੈਂ (ਆ) ਵਸੇਸ ਕਰ ਰਤਾ ਹਾਂ। ਜੋ ਦਾਸ ਤੇਰੀ ਭਗਤੀ ਕਰਤੇ ਹੈਂ ਤਿਨ ਕਾ ਮੁਕਤੀ ਰੂਪ ਕਾਮ ਬਨਾਵਤਾ ਹੈਂ। ਹੇ ਕਰਤਾਰ! ਤੀਨੋਂ ਤਪੋਂ ਕੋ (ਦਾਲ) ਦਲਨਾ ਅਰਥਾਤ ਨਾਸ ਕਰਨਾ ਔਰ (ਸੀਧਾ) ਸਨਮੁਖ ਰਹਣਾ ਔਰ ਤੇਰੇ ਪ੍ਰੇਮ ਮੇਂ ਸਨਿਗਧ ਰਹਿਣਾ ਇਹੀ ਤੇਰੇ ਸੇ ਮਾਂਗਤਾ ਹੂੰ। ਇਸ ਸੇ ਹਮਾਰਾ (ਜੀਉ) ਚਿਤ ਨਿਤ ਖੁਸੀ ਕਰੇਗਾ ਅਰਥਾਤ ਅਨੰਦ ਹੋਵੈਗਾ। ਤੇਰੀ ਸਰਣ ਰਹਣਾ ਔਰ ਮਨ ਕੋ ਵਿਸਿਅਹੁ ਸੇ (ਛਾਦਨ) ਛੇਦਨ ਅਰਥਾਤ ਕਾਟਣਾ, ਮਨ ਕਾ ਸੁਭਾਵ (ਨੀਕਾ) ਸੂਖਮ ਕਰਨਾ ਮਾਂਗਤਾ ਹੂੰ। ਪੁਨਾ (ਅਨਾਜ) ਅੰਨ ਆਜ ਕ੍ਯਾ ਅਜ ਮੈਂ ਹੋਰ ਮਾਂਗਤਾ ਹਾਂ। ਸੱਤ ਬੋਲਨਾ ਔਰ (ਸੀਕਾ) ਸੀਲ ਕਾ ਗ੍ਰਹਣ ਕਰਨਾ, ਵਾ ਹੇ ਸੱਤ ਸਰੂਪ! ਤੇਰਾ ਜੋ (ਸੀਕਾ) ਸਿਕਾ ਅਰਥਾਤ ਹੁਕਮ ਹੈ ਤਿਸ ਮੇਂ ਪ੍ਰਸੰਨ ਰਹਿਣਾ, (ਲਾਵੇਰੀ) ਬ੍ਰਿਤੀ ਕੌ ਲਗਾਇ ਕਰ ਕੇ ਭੈ ਸੰਯੁਕਤ ਹੋਇਕਰ ਤੇਰੇ ਜਸ ਕਾ ਗਾਵਣਾ ਮਾਂਗਤਾ ਹੂੰ। ਤੁਰੀ ਅਵਸਥਾ ਜੋ ਸ੍ਰੇਸਟ ਹੈ ਤਿਸ ਕਰ ਸਭ ਜਨੋਂ ਮੇਂ ਏਕਤਾ ਦ੍ਰਿਸਟ ਮਾਂਗਤਾ ਹੂੰ। ਪੁਨਾ (ਘਰ) ਸਰੂਪ ਕੀ (ਗੀਹਨਿ) ਗ੍ਰਹਣ ਕਰਨੇ ਵਾਲੀ ਆਤਮ ਵਿਸੈਣੀ ਬੁਧੀ ਮਾਂਗਤਾ ਹੂੰ। ਸ੍ਰੀ ਧੰਨਾ ਜੀ ਕਹਤੇ ਹੈਂ: ਹੇ ਗੋਪਾਲ! ਮੈਂ ਜਨ ਦਾਸ ਇਹ ਵਸਤੂ ਤੇਰੇ ਸੇ ਮਾਂਗ ਲੇਤਾ ਹੂੰ ਸੋ ਮ
Prof. Sahib Singhਮੈਂ ਤੇਰਾ ਦਾਸ ਧੰਨਾ ਤੈਥੋਂ ਮੰਗ ਕੇ ਲੈਂਦਾ ਹਾਂ ॥੨॥੪॥ਪਦ ਅਰਥ ਮੰਗੀ = ਮੰਗਿ, ਮੰਗ ਕੇ ॥੨॥੪॥
* ਨੋਟ: ਸੰਸਕ੍ਰਿਤ ਲਫ਼ਜ਼ 'ਆਰਤ' {आर्तं} ਦਾ ਅਰਥ ਹੈ 'ਦੁਖੀਆ, ਲੋੜਵੰਦ'। 'ਰਹਾਉ' ਦੀ ਤੁਕ ਅਤੇ ਬਾਕੀ ਦੇ ਸਾਰੇ ਸ਼ਬਦ ਨੂੰ ਗਹੁ ਨਾਲ ਪੜ੍ਹਿਆਂ ਭੀ ਇਹੀ ਗੱਲ ਸਿੱਧ ਹੁੰਦੀ ਹੈ ਕਿ ਪ੍ਰਭੂ ਦੇ ਦਰ ਤੋਂ ਰੋਜ਼ਾਨਾ ਜੀਵਨ ਦੀਆਂ ਲੋੜਾਂ ਹੀ ਮੰਗ ਰਹੇ ਹਨ। ਲਫ਼ਜ਼ "ਗੋਪਾਲ"-ਵਿਚ ਭੀ ਇਹੀ ਇਸ਼ਾਰਾ ਮਿਲਦਾ ਹੈ (ਭਾਵ, ਧਰਤੀ ਨੂੰ ਪਾਲਣ ਵਾਲਾ)। ਪਰ ਚੂੰਕਿ ਲਫ਼ਜ਼ 'ਆਰਤੀ' ਨਾਲ ਲਫ਼ਜ਼ 'ਆਰਤਾ' ਮਿਲਦਾ ਜੁਲਦਾ ਹੈ, ਇਸ ਵਾਸਤੇ ਇਸ ਸ਼ਬਦ ਨੂੰ ਭੀ 'ਆਰਤੀ' ਵਾਲੇ ਸ਼ਬਦਾਂ ਦੇ ਨਾਲ ਹੀ ਧਨਾਸਰੀ ਰਾਗ ਵਿਚ ਦਰਜ ਕੀਤਾ ਗਿਆ ਹੈ, ਉਂਞ 'ਆਰਤੀ' ਬਾਰੇ ਇਸ ਵਿਚ ਕੋਈ ਜ਼ਿਕਰ ਨਹੀਂ ਹੈ, ਕਿਉਂਕਿ 'ਆਰਤੀ' ਵਿਚ ਫੁੱਲ, ਦੀਵੇ ਆਦਿਕ ਦਾ ਹੋਣਾ ਜ਼ਰੂਰੀ ਹੈ। * ਨੋਟ: ਭਗਤ-ਬਾਣੀ ਨੂੰ ਗੁਰਮਤਿ ਦੇ ਵਿਰੁੱਧ ਸਮਝਣ ਵਾਲਾ ਵੀਰ ਭਗਤ ਧੰਨਾ ਜੀ ਬਾਰੇ ਇਉਂ ਲਿਖਦਾ ਹੈ-"ਭਗਤ ਧੰਨਾ ਜੀ ਦੇ ਪਿਤਾ ਦਾ ਨਾਮ ਮਾਹੀ ਸੀ। ਇਹਨਾਂ ਦਾ ਵਤਨ ਇਲਾਕਾ ਮਾਰਵਾੜ ਸੀ। ਆਪ ਮਮੂਲੀ ਜ਼ਿਮੀਦਾਰ ਸਨ। ਕਿਸੇ ਬ੍ਰਾਹਮਣ ਪਾਸੋਂ ਸਾਲਗਰਾਮ ਲੈ ਕੇ ਪੂਜਾ ਕਰਨ ਲੱਗਾ। ਜਦੋਂ ਕੁਝ ਫਲ ਪਰਾਪਤ ਨਾਹ ਹੋਇਆ, ਅੰਤ ਉਸੀ ਬ੍ਰਾਹਮਣ ਨੂੰ ਜਾ ਕੇ ਸਾਲਗਰਾਮ ਮੋੜ ਦਿੱਤਾ। ਕਹਿਣ ਲੱਗਾ ਕਿ ਸਾਲਗਰਾਮ ਮੇਰੇ ਨਾਲ ਗੁੱਸੇ ਹੈ, ਮੇਰੀ ਰੋਟੀ ਨਹੀਂ ਖਾਂਦਾ। ਬ੍ਰਾਹਮਣ ਨੇ ਅਸਲ ਗੱਲ ਦੱਸੀ ਕਿ ਭਾਈ! ਇਹ ਤਾਂ ਪੱਥਰ ਹੈ, ਇਹ ਖਾਂਦਾ ਪੀਂਦਾ ਕੁਝ ਨਹੀਂ, ਰੱਬ ਤਾਂ ਹੋਰ ਹੈ। "ਇਸ ਗੱਲ ਦਾ ਅਸਰ ਧੰਨਾ ਜੀ ਦੇ ਦਿਲ ਉੱਤੇ ਕਾਫ਼ੀ ਹੋਇਆ। ਆਖ਼ਰ ਆਪ ਰਾਮਾਨੰਦ ਜੀ ਦੀ ਮੰ
SikhNet (Spanish)Estas son las pequeñas necesidades que pido de Ti, oh mi Dios Benévolo. (2‑4)