ੴ

ਸਿੱਖਬਾਣੀ · SikhBani

Ang 695

Sri Guru Granth Sahib · Raag Dhanaasree · 4 shabads, 46 lines
Translations
Shabad Bhagat Trilochan Ji Raag Dhanaasree

ਧਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ ॥

dhanaasaree baanee bhagataan kee trilochan |

Sant Singh KhalsaDhanaasaree, The Word Of Devotee Trilochan Jee:
Manmohan SinghDhanasri Saints hymns. Trilochan.
Manmohan Singh (Punjabi)ਧਨਾਸਰੀ ਸੰਤਾਂ ਸ਼ਬਦ ਤ੍ਰਿਲੋਚਨ।
Prof. Sahib Singhਰਾਗ ਧਨਾਸਰੀ ਵਿੱਚ ਭਗਤ ਤ੍ਰਿਲੋਚਨ ਜੀ ਦੀ ਬਾਣੀ।
SikhNet (Spanish)Dhanasri, palabras de los Bhagats, Trilochan

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਨਾਰਾਇਣ. ਨਿੰਦਸਿ ਕਾਇ; ਭੂਲੀ ਗਵਾਰੀ ॥

naaraaein. nindas kaae; bhoolee gavaaree |

Sant Singh KhalsaWhy do you slander the Lord? You are ignorant and deluded.
Manmohan SinghWhy slanderest Thou the Lord, O erring and ignorant woman?
Manmohan Singh (Punjabi)ਹੇ ਭੁਲੜ ਅਤੇ ਬੇਸਮਝ ਇਸਤਰੀਏ! ਤੂੰ ਕਿਉਂ ਪ੍ਰਭੂ ਨੂੰ ਦੂਸ਼ਨ ਲਾਉਂਦੀ ਹੈਂ?
Fareedkot Teekaਹੇ ਭ੍ਰਮ ਕਰ ਭੂਲੀ ਹੂਈ (ਗਵਾਰੀ) ਮੂਰਖੇ! ਵੀਚਾਰ ਬਿਨਾਂ ਨਾਰਾਇਣ ਕੋ ਕਿਉਂ ਨਿੰਦਤੀ ਹੈਂ॥
Prof. Sahib Singhਹੇ ਭੁੱਲੜ ਮੂਰਖ ਜਿੰਦੇ! ਤੂੰ ਪਰਮਾਤਮਾ ਨੂੰ ਕਿਉਂ ਦੋਸ ਦੇਂਦੀ ਹੈਂ?

ਪਦ ਅਰਥ ਨਿੰਦਸਿ ਕਾਇ = ਤੂੰ ਕਿਉਂ ਨਿੰਦਦੀ ਹੈਂ? ਭੂਲੀ ਗਵਾਰੀ = ਹੇ ਭੁੱਲੀ ਹੋਈ ਮੂਰਖ ਜੀਵ-ਇਸਤ੍ਰੀ!

SikhNet (Spanish)¿Por qué insultar a Tu Dios, oh mujer ignorante?

ਦੁਕ੍ਰਿਤੁ ਸੁਕ੍ਰਿਤੁ; ਥਾਰੋ ਕਰਮੁ ਰੀ ॥੧॥ ਰਹਾਉ ॥

dukrit sukrit; thaaro karam ree |1| rahaau |

Sant Singh KhalsaPain and pleasure are the result of your own actions. ||1||Pause||
Manmohan SinghThy pain and pleasure are according to thine acts. Pause.
Manmohan Singh (Punjabi)ਤੇਰਾ ਦੁਖ ਅਤੇ ਸੁਖ ਤੇਰੇ ਆਪਣੇ ਅਮਲਾਂ ਦੇ ਅਨੁਸਾਰ ਹੈ। ਠਹਿਰਾਓ।
Fareedkot Teekaਅਰੀ ਇਹੁ ਦੁਖ ਸੁਖ ਪ੍ਰਾਪਤਿ ਹੋਣਾ ਤੁਮਾਰੇ (ਦੁਕ੍ਰਿਤੁ) ਪਾਪ ਔ (ਸੁਕ੍ਰਿਤੁ) ਪੁਨ ਰੂਪ ਕਰਮੋਂ ਕਾ ਹੀ ਫਲੁ ਹੈ॥੧॥ ਰਹਾਉ ॥☬ਪ੍ਰਸ਼੍ਨ: ਔਰ ਕਿਸੀ ਕੌ ਭੀ ਕਰਮੋਂ ਨੇ ਦੁਖ ਦੀਆ ਹੈ?☬ਉੱਤ੍ਰ:
Prof. Sahib Singhਪਾਪ ਪੁੰਨ ਤੇਰਾ ਆਪਣਾ ਕੀਤਾ ਹੋਇਆ ਕੰਮ ਹੈ (ਜਿਸ ਦੇ ਕਾਰਨ ਦੁੱਖ ਸੁਖ ਸਹਾਰਨਾ ਪੈਂਦਾ ਹੈ) ॥੧॥ ਰਹਾਉ ॥

ਪਦ ਅਰਥ ਦੁਕ੍ਰਿਤੁ = ਪਾਪ। ਸੁਕ੍ਰਿਤੁ = ਕੀਤਾ ਹੋਇਆ ਭਲਾ ਕੰਮ। ਥਾਰੋ = ਤੇਰਾ (ਆਪਣਾ)। ਰੀ = ਹੇ (ਜੀਵ-ਇਸਤ੍ਰੀ)! ॥੧॥ ਰਹਾਉ ॥

SikhNet (Spanish)Lo bueno y lo malo que uno recibe es el fruto de nuestros actos. (1-Pausa)

ਸੰਕਰਾ ਮਸਤਕਿ ਬਸਤਾ; ਸੁਰਸਰੀ ਇਸਨਾਨ ਰੇ ॥

sankaraa masatak basataa; surasaree isanaan re |

Sant Singh KhalsaThe moon dwells in Shiva's forehead; it takes its cleansing bath in the Ganges.
Manmohan SinghThough the moon abides at Shiva's forehead and ever bathes in Gangas.
Manmohan Singh (Punjabi)ਭਾਵੇਂ ਚੰਦਰਮਾਂ ਸ਼ਿਵਜੀ ਦੇ ਮੱਥੇ ਉਤੇ ਵੱਸਦਾ ਹੈ ਅਤੇ ਸਦਾ ਗੰਗਾ ਵਿੱਚ ਨ੍ਹਾਉਂਦਾ ਹੈ।
Fareedkot Teeka(ਰੇ) ਹੇ ਬਾਲਾ! ਜੋ ਚੰਦ੍ਰਮਾ ਸਿਵਜੀ ਕੇ ਮਸਤਕ ਪਰ ਨਿਵਾਸ ਕਰਤਾ ਹੈ ਔਰ (ਸੁਰਸਰੀ) ਗੰਗਾ ਜੀ ਕਾ ਨਿਤ ਅਸਨਾਨ ਕਰਤਾ ਹੈ॥
Prof. Sahib Singh(ਹੇ ਮੇਰੀ ਜਿੰਦੇ! ਦੇਖ ਚੰਦ੍ਰਮਾ) ਭਾਵੇਂ ਸ਼ਿਵ ਜੀ ਦੇ ਮੱਥੇ ਉੱਤੇ ਵੱਸਦਾ ਹੈ, ਨਿੱਤ ਗੰਗਾ ਵਿਚ ਇਸ਼ਨਾਨ ਕਰਦਾ ਹੈ,

ਪਦ ਅਰਥ ਸੰਕਰਾ ਮਸਤਕਿ = ਸ਼ਿਵ ਦੇ ਮੱਥੇ ਉਤੇ। ਸੁਰਸਰੀ = ਗੰਗਾ। ਰੇ = ਹੇ ਭਾਈ!

SikhNet (Spanish)Aunque la luna esté puesta en la frente de Shiva y él se bañe cada día en el Ganges

ਕੁਲ ਜਨ ਮਧੇ; ਮਿਲੵਿੋ ਸਾਰਗ ਪਾਨ ਰੇ ॥

kul jan madhe; milayio saarag paan re |

Sant Singh KhalsaAmong the men of the moon's family, Krishna was born;
Manmohan SinghThou amongst the men of the moon's family Krishan was born,
Manmohan Singh (Punjabi)ਭਾਵੇਂ ਚੰਦਰਮਾਂ ਦੇ ਖਾਨਦਾਨ ਦੇ ਇਨਸਾਨਾਂ ਵਿੱਚ ਕ੍ਰਿਸ਼ਨ ਪੈਦਾ ਹੋਇਆ ਸੀ,
Fareedkot Teekaਪੁਨਾ ਹੇ ਅਬਲਾ! ਜਿਸ ਚੰਦ੍ਰਮਾ ਕੀ ਕੁਲ ਜਨੋਂ ਮੇਂ ਮਿਲ ਕਰ ਕੇ (ਸਾਰਗ ਪਾਨ) ਹਾਥ ਮੇਂ ਧਨਖ ਧਾਰਨੇਹਾਰੇ ਵਿਸ਼ਨ ਜੀ ਨੇ ਕ੍ਰਿਸ਼ਨ ਦੇਵ ਜੀ ਅਵਤਾਰ ਧਾਰਨ ਕਰਤੇ ਭਏ ਹੈਂ॥
Prof. Sahib Singhਤੇ ਉਸੇ ਦੀ ਕੁਲ ਵਿਚ ਵਿਸ਼ਨੂ ਜੀ ਨੇ (ਕ੍ਰਿਸ਼ਨ-ਰੂਪ ਧਾਰ ਕੇ) ਜਨਮ ਲਿਆ।

ਪਦ ਅਰਥ ਮਧੇ = ਵਿਚ। ਮਿਲ੍ਯ੍ਯੋ = ਆ ਕੇ ਮਿਲਿਆ, ਜੰਮਿਆ। ਸਾਰਗਪਾਨ = ਵਿਸ਼ਨੂੰ।

SikhNet (Spanish)y en su clan haya nacido Krishna, la encarnación de Vishnú,

ਕਰਮ ਕਰਿ; ਕਲੰਕੁ ਮਫੀਟਸਿ ਰੀ ॥੧॥

karam kar; kalank mafeettas ree |1|

Sant Singh Khalsaeven so, the stains from its past actions remain on the moon's face. ||1||
Manmohan Singhyet the stigma due to his misdeeds is not effaced, from his face.
Manmohan Singh (Punjabi)ਤਾਂ ਭੀ ਉਸ ਦੇ ਮੰਦੇ ਅਮਲਾਂ ਦੇ ਕਾਰਣ ਲੱਗਾ ਧੱਬਾ ਉਸ ਦੇ ਚਿਹਰੇ ਤੋਂ ਮਿਟਦਾ ਨਹੀਂ।
Fareedkot Teekaਪਰੰਤੂ ਹੇ ਪਿਆਰੀ! ਤਿਸ ਚੰਦ੍ਰਮਾ ਕਾ ਕਰਮ ਜੋ ਗੋਤਮ ਰਿਖੀ ਕੀ ਇਸਤ੍ਰੀ ਅਹਿਲ੍ਯਾ ਕਾ ਮਿਲਾਪ ਇੰਦ੍ਰ ਸਾਥ ਕਰਾਵਨੇ ਮੇਂ ਸਹਾਇਤਾ ਕਰਨੇ ਕਾ ਔਰ ਦੇਵ ਗੁਰੂ ਬ੍ਰਿਹਸਪਤੀ ਕੀ ਇਸਤ੍ਰੀ ਸੇ ਮਿਲ ਕਰ ਬੁਧ ਪੁਤ੍ਰ ਉਪਜਾਵਨੇ ਕਾ ਹੈ, ਤਿਸ ਕਰ ਕੇ ਸਿਆਹੀ ਔ ਵਧਣੇ ਘਟਣੇ ਕਾ (ਕਲੰਕੁ ਮਫੀਟਸਿ ਰੀ) ਮਕਾਰ ਕੀ ਕਕੇ ਪਰ ਬਿੰਦੀ ਹੋ ਕਰ ਅਕਾਰ ਨਿਕਸਾ ਤਿਸ ਤੇ ਕਲੰਕੰ (ਮਫੀਟ) ਨਾ ਫਿਰਨੇ ਵਾਲਾ ਅਰਥਾਤ ਜੋ ਕਬੀ ਦੂਰ ਨ ਹੋਵੈ ਸੋ ਕਲੰਕ ਭਯਾ। ਫਫਾ ਮਮਾ ਸਵਰਣੀ ਹੋਣੇ ਸੇ ਅਮਿਟਿਸ ਹੋਣੇ ਸੇ ਅਮਿਟਿਸ ਕਰਨਾ, ਭਾਵ ਸੇ ਅਮਿਟ ਹੂਆ॥੧॥
Prof. Sahib Singhਆਪਣੇ ਕੀਤੇ ਕਰਮਾਂ ਦੇ ਕਾਰਨ (ਚੰਦ੍ਰਮਾ ਦਾ) ਦਾਗ਼ ਨਾਹ ਹਟ ਸਕਿਆ ॥੧॥

ਪਦ ਅਰਥ ਕਰਮ ਕਰਿ = ਕੀਤੇ ਕਰਮਾਂ ਦੇ ਕਾਰਨ। ਮਫੀਟਸਿ = ਨਾਹ ਫਿੱਟਿਆ, ਨਾਹ ਹਟਿਆ ॥੧॥

SikhNet (Spanish)aun así su cara está manchada de negro debido a sus propias acciones. (1)

ਬਿਸ੍ਵ ਕਾ ਦੀਪਕੁ ਸ੍ਵਾਮੀ. ਤਾ ਚੇ ਰੇ ਸੁਆਰਥੀ; ਪੰਖੀ ਰਾਇ ਗਰੁੜ. ਤਾ ਚੇ ਬਾਧਵਾ ॥

bisv kaa deepak svaamee. taa che re suaarathee; pankhee raae garurr. taa che baadhavaa |

Sant Singh KhalsaAruna was a charioteer; his master was the sun, the lamp of the world. His brother was Garuda, the king of birds;
Manmohan SinghArun, the Charioteer, Whose master, is the sun, the lamp of the world, and whose brother is the king of garar-birds,
Manmohan Singh (Punjabi)ਅਰਣ, ਰਥਵਾਨ, ਜਿਸ ਦਾ ਮਾਲਕ ਸੰਸਾਰ ਦਾ ਦੀਵਾ ਸੂਰਜ ਹੈ ਅਤੇ ਜਿਸ ਦਾ ਭਰਾ, ਗਰੜ ਪੰਛੀਆਂ ਦਾ ਰਾਜਾ ਹੈ,
Fareedkot Teekaਪੁਨਾ ਸੰਪੂਰਨ (ਬਿਸ੍ਵ) ਸ੍ਰਿਸ੍ਟੀ ਕਾ ਸ੍ਵਾਮੀ ਦੀਪਕ ਰੂਪ ਪ੍ਰਕਾਸ਼ ਕਰਤਾ ਜੋ ਸੂਰਜ ਹੈ, (ਤਾ ਚੇ ਰੇ) ਤਿਸ ਕੇ ਰਥ ਕੌ ਚਲਾਵਣੇਹਾਰਾ ਰਥਵਾਹੀ ਔਰ ਸਰਬ ਪੰਛੀਓਂ ਕਾ ਰਾਜਾ ਜੋ ਗਰੜ ਹੈ, ਸੋ ਤਿਸ ਕਾ (ਬਾਧਵਾ) ਭ੍ਰਾਤਾ ਭਇਆ ਹੈ॥
Prof. Sahib Singh(ਫਿਰ ਅਰੁਣ ਦੀ ਮਿਸਾਲ ਦੇਖ!) ਭਾਵੇਂ ਸਾਰੇ ਜਗਤ ਨੂੰ ਚਾਨਣ ਦੇਣ ਵਾਲਾ ਸੂਰਜ ਉਸ ਦਾ ਸੁਆਮੀ ਹੈ, ਉਸ ਸੂਰਜ ਦਾ ਉਹ ਰਥਵਾਹੀ ਹੈ, ਤੇ, ਪੰਛੀਆਂ ਦਾ ਰਾਜਾ ਗਰੁੜ ਉਸ ਦਾ ਰਿਸ਼ਤੇਦਾਰ ਹੈ,

ਪਦ ਅਰਥ ਬਿਸ੍ਵ = ਸਾਰਾ ਜਗਤ। ਦੀਪਕੁ = ਦੀਵਾ, ਚਾਨਣ ਦੇਣ ਵਾਲਾ। ਰੇ = ਹੇ ਭਾਈ! ਸੁਆਰਥੀ = ਸਾਰਥੀ, ਰਥਵਾਹੀ, ਰਥ ਚਲਾਣ ਵਾਲਾ। ਪੰਖੀ ਰਾਇ = ਪੰਛੀਆਂ ਦਾ ਰਾਜਾ। ਚੇ = ਦੇ। ਬਾਧਵਾ = ਰਿਸ਼ਤੇਦਾਰ।

SikhNet (Spanish)Aunque Aruna llevara la carroza, su maestro fuera el sol, la lámpara del mundo,

ਕਰਮ ਕਰਿ ਅਰੁਣ; ਪਿੰਗੁਲਾ ਰੀ ॥੨॥

karam kar arun; pingulaa ree |2|

Sant Singh Khalsaand yet, Aruna was made a cripple, because of the karma of his past actions. ||2||
Manmohan Singhis yet a cripple on account of his evil-actions.
Manmohan Singh (Punjabi)ਆਪਣੇ ਬੁਰੇ ਕਰਮਾਂ ਦੇ ਸਬੱਬ ਪਿੰਗਲਾ ਹੈ।
Fareedkot Teekaਪਰੰਤੂ (ਰੀ) ਹੇ ਭਾਗ ਵਾਲੀ! ਐਸੇ ਬਲੀ ਸਹਾਯਕੋਂ ਵਾਲਾ ਜੋ ਅਰਣ ਹੈ, ਸੋ ਏਕ ਪੂਰਬ ਜਨਮ ਬੀਚ ਬਾਲਕ ਅਵਸਥਾ ਮੇਂ ਭੰਭੀਰੀ ਕੀਟ ਕੇ ਦੋਨੋਂ ਚਰਨ ਤੋੜ ਦੇਣੇ, ਔਰ ਕੰਡੋ ਮੇਂ ਵਿਨ ਕਰ ਭਰਮਾਵਣੇ ਕਰਕੇ, ਪਿੰਗਲਾ ਹੋਇ ਕਰ ਅਕਾਸ ਮੇਂ ਸਦਾ ਭ੍ਰਮਤਾ ਰਹਿਤਾ ਹੈ॥੨॥
Prof. Sahib Singh(ਹੇ ਘਰ-ਗੇਹਣਿ!) ਆਪਣੇ ਕਰਮਾਂ ਕਰਕੇ ਅਰੁਣ ਪਿੰਗਲਾ ਹੀ ਰਿਹਾ ॥੨॥

ਪਦ ਅਰਥ ਅਰੁਣ = ਪ੍ਰਭਾਤ, ਪਹੁ-ਫੁਟਾਲਾ, ਪ੍ਰਭਾਤ ਦੀ ਲਾਲੀ। ਪੁਰਾਣਕ ਕਥਾ ਅਨੁਸਾਰ 'ਅਰੁਣ' ਗਰੁੜ ਦਾ ਵੱਡਾ ਭਰਾ ਸੀ, ਸੂਰਜ ਦਾ ਰਥਵਾਹੀ ਮਿਥਿਆ ਗਿਆ ਹੈ। ਇਹ ਜਮਾਂਦਰੂ ਹੀ ਪਿੰਗਲਾ ਸੀ ॥੨॥

SikhNet (Spanish)su hermano fuera Garuad, el rey de los pájaros, Aruna quedó inválido debido al Karma de sus propias acciones. (2)

ਅਨਿਕ ਪਾਤਿਕ ਹਰਤਾ, ਤ੍ਰਿਭਵਣ ਨਾਥੁ ਰੀ; ਤੀਰਥਿ ਤੀਰਥਿ ਭ੍ਰਮਤਾ, ਲਹੈ ਨ ਪਾਰੁ ਰੀ ॥

anik paatik harataa, tribhavan naath ree; teerath teerath bhramataa, lahai na paar ree |

Sant Singh KhalsaShiva, the destroyer of countless sins, the Lord and Master of the three worlds, wandered from sacred shrine to sacred shrine; he never found an end to them.
Manmohan SinghShiva, the destroyer of many sins and the Master of three worlds, wandered from shrine to shrine, yet he ever found the end of them.
Manmohan Singh (Punjabi)ਬਹੁਤਿਆਂ ਪਾਪਾਂ ਨੂੰ ਨਾਸ ਕਰਨ ਵਾਲਾ ਅਤੇ ਤਿੰਨਾਂ ਜਹਾਨਾਂ ਦਾ ਮਾਲਕ, ਸ਼ਿਵਜੀ, ਧਰਮ ਅਸਥਾਨੀ ਭਉਂਦਾ ਫਿਰਿਆ, ਪ੍ਰੰਤੂ ਉਹ ਉਹਨਾਂ ਦੇ ਅੰਤ ਨੂੰ ਨਾਂ ਪਾ ਸਕਿਆ।
Fareedkot Teekaਪੁਨਾ (ਰੀ) ਹੇ ਸੁਭ ਕੁਲ ਵਾਲੀ! ਅਨੇਕ ਪਾਪ ਹਰਨੇਹਾਰਾ ਤ੍ਰਿਲੋਕੀ ਕਾ ਨਾਥ ਸ਼ਿਵਜੀ ਹੈ। ਸੋ ਬ੍ਰਹਮਾ ਕੀ ਪੁਤ੍ਰੀ ਮੇਂ ਮੰਦ ਦ੍ਰਿਸਟੀ ਹੋਣੇ ਕਰਕੇ। ਤਿਸ ਕਾ ਸਿਰ ਕਾਟਣੇ ਸੇ ਕਪਾਲ ਜੋ ਹਾਥ ਮੇਂ ਲਗਾ ਤਿਸ ਕੇ ਉਤਾਰਨੇ ਹੇਤ ਅਨੇਕ ਤੀਰਥੋਂ ਮੇਂ ਭਰਮ ਭਰਮ ਕਰ ਪਾਰ ਕੌ ਨ ਪਾਵਤਾ ਭਇਆ, ਤਬ ਕਪਾਲ ਮੋਚਨ ਤੀਰਥ ਮੇਂ ਕਪਾਲ ਉਤਰਾ।
Prof. Sahib Singh(ਦੇਖ!) ਭਾਵੇਂ (ਸ਼ਿਵ ਜੀ) ਸਾਰੇ ਜਗਤ ਦਾ ਨਾਥ (ਸਮਝਿਆ ਜਾਂਦਾ) ਹੈ, (ਹੋਰ ਜੀਵਾਂ ਦੇ) ਅਨੇਕਾਂ ਪਾਪਾਂ ਦਾ ਨਾਸ ਕਰਨ ਵਾਲਾ ਹੈ। ਪਰ ਉਹ ਹਰੇਕ ਤੀਰਥ ਉੱਤੇ ਭਟਕਦਾ ਫਿਰਿਆ, ਤਾਂ ਭੀ (ਉਸ ਖੋਪਰੀ ਤੋਂ) ਖ਼ਲਾਸੀ ਨਹੀਂ ਸੀ ਹੁੰਦੀ।

ਪਦ ਅਰਥ ਪਾਤਿਕ = ਪਾਪ। ਹਰਤਾ = ਨਾਸ ਕਰਨ ਵਾਲਾ। ਨਾਥੁ = ਖਸਮ। ਤੀਰਥਿ ਤੀਰਥਿ = ਹਰੇਕ ਤੀਰਥ ਉੱਤੇ। ਪਾਰੁ = ਪਾਰਲਾ ਬੰਨਾ, ਖ਼ਲਾਸੀ।

SikhNet (Spanish)Shiva, el destructor de millones de errores y el maestro de los tres mundos,

ਕਰਮ ਕਰਿ; ਕਪਾਲੁ ਮਫੀਟਸਿ ਰੀ ॥੩॥

karam kar; kapaal mafeettas ree |3|

Sant Singh KhalsaAnd yet, he could not erase the karma of cutting off Brahma's head. ||3||
Manmohan SinghThe sinful act of the cutting of Brahms's head, he could not efface.
Manmohan Singh (Punjabi)ਬਰ੍ਹਮਾਂ ਦੇ ਸਿਰ ਕੱਟਣ ਦੇ ਬੁਰੇ ਅਮਲ ਨੂੰ ਉਹ ਮੇਟ ਨਾਂ ਸਕਿਆ।
Fareedkot Teekaਇਸ ਪ੍ਰਕਾਰ ਕਰਮ ਕਰਨੇ ਕਰ ਸਿਵਜੀ ਕੇ ਸੀਸ ਪਰ ਵਾ ਹਾਥ ਮੇਂ ਕਪਾਲ ਰਹਨ ਰੂਪ ਅਮਿਟ ਕਲੰਕ ਹੂਆ ਹੈ ॥੩॥
Prof. Sahib Singh(ਬ੍ਰਹਮ-ਹੱਤਿਆ ਦੇ) ਕੀਤੇ ਕਰਮ ਅਨੁਸਾਰ (ਸ਼ਿਵ ਜੀ ਦੇ ਹੱਥ ਨਾਲੋਂ) ਖੋਪਰੀ ਨਾਹ ਲਹਿ ਸਕੀ ॥੩॥

ਪਦ ਅਰਥ ਕਪਾਲੁ = ਖੋਪਰੀ {ਨੋਟ: ਪੁਰਾਣਕ ਕਥਾ-ਅਨੁਸਾਰ ਬ੍ਰਹਮਾ ਆਪਣੀ ਲੜਕੀ ਸਰਸ੍ਵਤੀ ਉਤੇ ਮੋਹਿਤ ਹੋ ਗਿਆ, ਸ਼ਿਵ ਜੀ ਨੇ ਉਸ ਦਾ ਪੰਜਵਾਂ ਸਿਰ ਕੱਟ ਦਿੱਤਾ; ਸ਼ਿਵ ਜੀ ਤੋਂ ਇਹ ਬ੍ਰਹਮ-ਹੱਤਿਆ ਹੋ ਗਈ, ਉਹ ਖੋਪਰੀ ਹੱਥ ਦੇ ਨਾਲ ਚੰਬੜ ਗਈ; ਕਈ ਤੀਰਥਾਂ ਤੇ ਗਏ, ਆਖ਼ਰ ਕਪਾਲ, ਮੋਚਨ ਤੀਰਥ ਉਤੇ ਜਾ ਕੇ ਲੱਥੀ} ॥੩॥

SikhNet (Spanish)no podía llegar al fin de sus vagancias y liberar su Alma por el hecho de haber cortado la cabeza a Brahma. (3)

ਅੰਮ੍ਰਿਤ ਸਸੀਅ ਧੇਨ ਲਛਿਮੀ; ਕਲਪਤਰ ਸਿਖਰਿ ਸੁਨਾਗਰ ਨਦੀ ਚੇ ਨਾਥੰ ॥

amrit saseea dhen lachhimee; kalapatar sikhar sunaagar nadee che naathan |

Sant Singh KhalsaThrough the nectar, the moon, the wish-fulfilling cow, Lakshmi, the miraculous tree of life, Sikhar the sun's horse, and Dhanavantar the wise physician - all arose from the ocean, the lord of rivers;
Manmohan SinghThrough the Nectar, the moon, the elysian cow, Lakshmi, the miraculous tree, the sun's steed and the very shrewd physician, Dhanantar, arose from the ocean,
Manmohan Singh (Punjabi)ਭਾਵੇਂ ਅੰਮ੍ਰਿਤ, ਚੰਦ੍ਰਮਾ, ਸਵਰਗੀ ਗਊ, ਲਖਸ਼ਮੀਖ, ਕਲਪ ਬ੍ਰਿਛ, ਸੂਰਜ ਦਾ ਘੋੜਾ, ਪਰਮ ਚਤੁਰ ਵੈਦ, ਧਨੰਤਰ, ਦਰਿਆਵਾ ਦੇ ਸੁਆਮੀ, ਸਮੁੰਦਰ, ਵਿਚੋਂ ਉਤਪੰਨ ਹੋਏ ਹਨ,
Fareedkot Teekaਪੁਨਾ ਜਿਸ ਕੇ ਬੀਚ ਸੇ ਅੰਮ੍ਰਿਤ ਅਰ (ਸਸੀ) ਚੰਦ੍ਰਮਾ, ਕਾਮਧੇਨ ਗਊ ਔਰ ਲਖਮੀ, ਕਲਪ ਬਿਰਛ ਪੁਨਾ (ਸਿਖਰਿ) ਉਚੀਸ੍ਰ ਤਥਾ ਘੋੜਾ ਜੋ ਸੂਰਜ ਕੀ ਅਸਵਾਰੀ ਕਾ ਸਪਤ ਮੁਖੀ ਹੈ, ਔਰ (ਸੁਨਾਗਰ) ਧਨੰਤ੍ਰ ਵੈਦਾਦੀ ਚੌਦਹ ਰਤਨ ਨਿਕਸੇ ਹੈਂ, ਐਸਾ ਜੋ ਨਦੀਓਂ ਕਾ (ਨਾਥੰ) ਸ੍ਵਾਮੀ ਸਮੁੰਦ੍ਰ ਹੈ॥
Prof. Sahib Singh(ਫਿਰ ਦੇਖ! ਸਮੁੰਦ੍ਰ) ਭਾਵੇਂ ਸਾਰੀਆਂ ਨਦੀਆਂ ਦਾ ਨਾਥ ਹੈ ਤੇ ਉਸ ਵਿਚੋਂ ਅੰਮ੍ਰਿਤ, ਚੰਦ੍ਰਮਾ, ਕਾਮਧੇਨ, ਲੱਛਮੀ, ਕਲਪ-ਰੁੱਖ, ਸੱਤ-ਮੂੰਹਾ ਘੋੜਾ, ਧਨੰਤਰੀ ਵੈਦ (ਆਦਿਕ ਚੌਦਾਂ ਰਤਨ) ਨਿਕਲੇ ਸਨ,

ਪਦ ਅਰਥ ਸਸੀਅ = ਚੰਦ੍ਰਮਾ। ਧੇਨ = ਗਾਂ। ਕਲਪ ਤਰ = ਕਲਪ ਰੁੱਖ, ਮਨੋ-ਕਾਮਨਾ ਪੂਰੀ ਕਰਨ ਵਾਲਾ ਰੁੱਖ। ਸਿਖਰਿ = {शिखरिन् ਭਾਵ, ਲੰਮੇ ਕੰਨਾਂ ਵਾਲਾ उच्चै: श्रवस् Long = eared} ਲੰਮੇ ਕੰਨਾਂ ਵਾਲਾ ਸਤ-ਮੂੰਹਾ ਘੋੜਾ, ਜੋ ਸਮੁੰਦਰ ਵਿਚੋਂ ਨਿਕਲਿਆ, ਜਦੋਂ ਸਮੁੰਦਰ ਨੂੰ ਦੇਵਤਿਆਂ ਨੇ ਰਿੜਕਿਆ। ਸੁਨਾਗਰ = ਬੜਾ ਸਿਆਣਾ ਧਨੰਤਰ ਵੈਦ {Skt. धल्वव्तरि}। ਨਦੀ ਚੇ = ਨਦੀਆਂ ਦੇ।

SikhNet (Spanish)Mediante el néctar, la luna, la milagrosa vaca Kamadhenu, que concede los deseos, Lakshmi, el árbol milagroso de la vida, Sikjar, el caballo del sol y Dhanavantar el médico sabio, todos ellos salieron del Océano,

ਕਰਮ ਕਰਿ; ਖਾਰੁ ਮਫੀਟਸਿ ਰੀ ॥੪॥

karam kar; khaar mafeettas ree |4|

Sant Singh Khalsaand yet, because of its karma, its saltiness has not left it. ||4||
Manmohan Singhthe Lord of the rivers, yet on account of its deeds, its saltiness departs not.
Manmohan Singh (Punjabi)ਪ੍ਰੰਤੂ ਉਸ ਦੇ ਅਮਲਾਂ ਦੇ ਕਾਰਨ ਉਸ ਦਾ ਖਾਰਾਪਣ ਨਹੀਂ ਦੂਰ ਹੁੰਦਾ।
Fareedkot Teekaਸੋ ਭੀ ਰਿਸ਼ੀਓਂ ਕਾ ਬਚਨ ਨਾ ਮਾਨਣੇ ਕੇ ਕਰਮ ਕਰ ਕੇ ਤਿਸ ਮੇਂ ਖਾਰ ਰੂਪ ਅਫਿਰ ਕਲੰਕ ਹੂਆ, ਭਾਵ ਸੇ ਅਗਸਤ ਜੀ ਨੇ ਪਾਨ ਕਰ ਲਘੁ ਸੰਕਾ ਦ੍ਵਾਰੇ ਨਿਕਾਸ ਕਰ ਖਾਰਾ ਕਰ ਦੀਆ ਹੈ॥੪ ॥
Prof. Sahib Singh(ਪਰ ਹੇ ਮੇਰੀ ਜਿੰਦੇ!) ਆਪਣੇ ਕੀਤੇ (ਮੰਦ-ਕਰਮ) ਅਨੁਸਾਰ (ਸਮੁੰਦਰ ਦਾ) ਖਾਰਾ-ਪਨ ਨਹੀਂ ਹਟ ਸਕਿਆ ॥੪॥

ਪਦ ਅਰਥ ਖਾਰੁ = ਖਾਰਾ-ਪਨ ॥੪॥

SikhNet (Spanish)del Señor de los ríos, y aún así, por su Karma no se han liberado de su salinidad. (4)

ਦਾਧੀਲੇ ਲੰਕਾ ਗੜੁ. ਉਪਾੜੀਲੇ ਰਾਵਣ ਬਣੁ; ਸਲਿ ਬਿਸਲਿ ਆਣਿ. ਤੋਖੀਲੇ ਹਰੀ ॥

daadheele lankaa garr. upaarreele raavan ban; sal bisal aan. tokheele haree |

Sant Singh KhalsaHanuman burnt the fortress of Sri Lanka, uprooted the garden of Raawan, and brought healing herbs for the wounds of Lachhman, pleasing Lord Raamaa;
Manmohan SinghThough Hanuman burnt the fortress of Lanka, uprooted the garden of Ravan, brought the wound healing herb for the wounds of Lachhman and pleased ram Chandar,
Manmohan Singh (Punjabi)ਭਾਵੇਂ ਹਨੂਮਾਨ ਨੇ ਲੰਕਾ ਦਾ ਕਿਲਾ ਸਾੜ ਸੁੱਟਿਆ, ਰਾਵਣ ਦਾ ਬਾਗ ਪੁੱਟ ਦਿੱਤਾ, ਲਛਮਨ ਦੇ ਜ਼ਖ਼ਮਾਂ ਨੂੰ ਰਾਜ਼ੀ ਕਰਨ ਵਾਲੀ ਬੂਟੀ ਲਿਆਂਦੀ ਅਤੇ ਰਾਮ ਚੰਦਰ ਨੂੰ ਪ੍ਰਸੰਨ ਕਰ ਲਿਆ,
Fareedkot Teekaਪੁਨਾ ਜਿਸ ਹਨੂੰਮਾਨ ਜੀ ਨੇ ਲੰਕਾ (ਗੜੁ) ਕਿਲਾ (ਦਾਧੀਲੇ) ਜਲਾਇ ਦੀਆ ਔਰ ਰਾਵਨ ਕਾ ਅਸੋਕ ਬਨ (ਉਪਾੜੀਲੇ) ਪੁਟ ਦੀਆ, ਪੁਨਾ ਲਛਮਣ ਮੂਰਛਾ ਭਏ ਤੇ ਸਲ ਬਿਸਲ ਬੂਟੀ ਕੋ ਲਿਆਇ ਕਰ ਹਰੀ ਅਵਤਾਰ ਰਾਮ ਚੰਦਰ ਜੀ ਕੋ (ਤੋਖੀਲੇ) ਪ੍ਰਸੰਨ ਕੀਆ ਹੈ, ਯਦਪਿ ਐਸਾ ਬਲੀ ਥਾ॥
Prof. Sahib Singh(ਹਨੂੰਮਾਨ) ਨੇ (ਸ੍ਰੀ ਰਾਮ ਚੰਦ੍ਰ ਜੀ ਦੀ ਖ਼ਾਤਰ) ਲੰਕਾ ਦਾ ਕਿਲ੍ਹਾ ਸਾੜਿਆ, ਰਾਵਣ ਦਾ ਬਾਗ਼ ਉਜਾੜ ਦਿੱਤਾ, ਸੱਲ ਦੂਰ ਕਰਨ ਵਾਲੀ ਬੂਟੀ ਲਿਆ ਕੇ ਰਾਮ ਚੰਦ੍ਰ ਜੀ ਨੂੰ ਪ੍ਰਸੰਨ ਹੀ ਕੀਤਾ,

ਪਦ ਅਰਥ ਦਾਧੀਲੇ = ਸਾੜ ਦਿੱਤਾ। ਉਪਾੜੀਲੇ = ਪੁੱਟ ਦਿੱਤਾ। ਬਣੁ = ਬਾਗ਼। ਸਲਿ ਬਿਸਲਿ = ਸੱਲ ਬਿਸੱਲ {Skt. शल्य विशल्या}। ਸਲਿ = ਸੱਲ, ਪੀੜ। ਬਿਸਲਿ = ਵਿਸ਼ੱਲ, ਦੂਰ ਕਰਨ ਵਾਲੀ। ਆਣਿ = ਲਿਆ ਕੇ। ਤੋਖੀਲੇ = ਖ਼ੁਸ਼ ਕੀਤਾ।

SikhNet (Spanish)Hanuman quemó los bosques de Sri Lanka, destruyó el jardín de Ravana y trajo las hierbas que salvaron a Lachman, complaciendo a Rama;

ਕਰਮ ਕਰਿ; ਕਛਉਟੀ ਮਫੀਟਸਿ ਰੀ ॥੫॥

karam kar; kchhauttee mafeettas ree |5|

Sant Singh Khalsaand yet, because of his karma, he could not be rid of his loin cloth. ||5||
Manmohan Singhdue to his acts he could not get rid of his loin-cloth.
Manmohan Singh (Punjabi)ਪ੍ਰੰਤੂ ਉਸ ਦੇ ਅਮਲਾਂ ਦੇ ਕਾਰਨ ਉਸ ਦੇ ਮਗਰੋ ਲੰਗੋਟੀ ਨਾਂ ਲੱਥੀ।
Fareedkot Teekaਤੌ ਭੀ ਪੂਰਬ ਜਨਮ ਮੇਂ ਮਾਰਗ ਗਾਮੀ ਰਿਖੀਓਂ ਕੇ ਬਸਤ੍ਰ ਉਤਾਰ ਕਰ ਏਕ ਲੰਗੋਟੀ ਮਾਤ੍ਰ ਰਹਨ ਦਿਤੀ ਥੀ। ਇਸ ਕਰਮ ਕਰ ਕੇ ਐਸੇ ਬਲੀ ਕੋ ਭੀ (ਕਛਉਟੀ) ਏਕ ਕਛ ਮਾਤਰ ਹੀ ਮਿਲੀ ਔਰ ਸਰਬ ਅੰਗੋਂ ਸੇ ਨਗਨ ਰਹਤਾ ਹੈ, ਵੁਹ ਅਮਿਟ ਕਲੰਕ ਰਹਾ॥੫॥
Prof. Sahib Singh(ਪਰ ਹੇ ਘਰ-ਗੇਹਣਿ!) ਆਪਣੇ ਕੀਤੇ ਕਰਮਾਂ ਦੇ ਅਧੀਨ (ਹਨੂਮਾਨ ਦੇ ਭਾਗਾਂ ਵਿਚੋਂ) ਉਸ ਦੀ ਨਿੱਕੀ ਜਹੀ ਕੱਛ ਨਾਹ ਹਟ ਸਕੀ ॥੫॥
SikhNet (Spanish)y por su Karma no se pudo liberar de su taparrabo. (5)

ਪੂਰਬਲੋ ਕ੍ਰਿਤ ਕਰਮੁ. ਨ ਮਿਟੈ. ਰੀ ਘਰ ਗੇਹਣਿ; ਤਾ ਚੇ ਮੋਹਿ ਜਾਪੀਅਲੇ, ਰਾਮ ਚੇ ਨਾਮੰ ॥

poorabalo krit karam. na mittai. ree ghar gehan; taa che mohi jaapeeale, raam che naaman |

Sant Singh KhalsaThe karma of past actions cannot be erased, O wife of my house; this is why I chant the Name of the Lord.
Manmohan SinghThe effect of deeds committed in the past cannot be effaced, O the wife of my house, Therefore I repeat the Name of the Lord.
Manmohan Singh (Punjabi)ਪਿਛਲੇ ਕਮਾਏ ਹੋਏ ਅਮਲਾਂ ਦਾ ਫਲ ਮਿਟਦਾ ਨਹੀਂ ਹੇ ਮੇਰੀ ਘਰ ਵਾਲੀਏ। ਇਸ ਲਈ ਮੈਂ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।
Fareedkot Teekaਤਾਂ ਤੇ ਹੇ ਗ੍ਰੈਹ ਕੀ (ਗੇਹਣਿ) ਇਸਤ੍ਰੀ! ਪੂਰਬਲੇ ਜਨਮੋਂ ਕਾ ਕੀਆ ਹੂਆ ਕਰਮ ਕਬੀ ਮਿਟਤਾ ਨਹੀਂ ਹੈ, (ਤਾ ਚੇ) ਤਿਸੀ ਤੇ ਅਬ ਮੇਰੇ ਸੁਆਮੀ ਰਾਮ ਕੇ ਨਾਮ ਕੋ ਜਪ॥
Prof. Sahib Singhਹੇ ਮੇਰੀ ਜਿੰਦੇ! ਪਿਛਲਾ ਕੀਤਾ ਕੋਈ ਕਰਮ (ਅਵਤਾਰ-ਪੂਜਾ, ਤੀਰਥ-ਇਸ਼ਨਾਨ ਆਦਿਕ ਦੀ ਰਾਹੀਂ) ਮਿਟਦਾ ਨਹੀਂ; ਤਾਹੀਏਂ ਮੈਂ ਤਾਂ ਪਰਮਾਤਮਾ ਦਾ ਨਾਮ ਹੀ ਸਿਮਰਦਾ ਹਾਂ।

ਪਦ ਅਰਥ ਕ੍ਰਿਤ = ਕੀਤਾ ਹੋਇਆ। ਪੂਰਬਲੇ = ਪਹਿਲਾ, ਪਹਿਲੇ ਜਨਮ ਦਾ। ਘਰ ਗੇਹਣਿ = ਹੇ (ਸਰੀਰ-) ਘਰ ਦੀ ਮਾਲਕ! ਹੇ ਮੇਰੀ ਜਿੰਦੇ! ਤਾ ਚੇ = ਤਾਂ ਤੇ। ਮੋਹਿ = ਮੈਂ।

SikhNet (Spanish)Los Karmas del pasado no se pueden borrar, oh mi Alma, por eso yo canto el Nombre del Señor,

ਬਦਤਿ ਤ੍ਰਿਲੋਚਨ. ਰਾਮ ਜੀ ॥੬॥੧॥

badat trilochan. raam jee |6|1|

Sant Singh KhalsaSo prays Trilochan, Dear Lord. ||6||1||
Manmohan SinghSo says Tirlochan, O my Reverend Lord.
Manmohan Singh (Punjabi)ਇਸ ਤਰ੍ਹਾਂ ਤਿਰਲੋਚਨ ਆਖਦਾ ਹੈ, ਹੇ ਮੇਰੇ ਪੂਜਯ ਪ੍ਰਭੂ!
Fareedkot Teekaਸ੍ਰੀ ਤ੍ਰਿਲੋਚਨ ਜੀ ਕਹਤੇ ਹੈਂ: ਜਿਸ ਰਾਮ ਜੀ ਕੋ ਹਮ ਜਪਤੇ ਹੈਂ ਤਿਸ ਕੋ ਤੂੰ ਭੀ ਰਾਮ ਜੀ ਰਾਮ ਜੀ ਜਪ। ਐਸਾ ਉਪਦੇਸ਼ ਸ੍ਰਵਣ ਕਰ ਕੇ ਇਸਤ੍ਰੀ ਕੋ ਸ਼ਾਂਤੀ ਪ੍ਰਾਪਤੀ ਭਈ॥੬॥੧॥☬ਸ੍ਰੀ ਸੈਣ ਭਗਤ ਜੀ ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਆਰਤੀ ਕਰ ਕੇ ਬੇਨਤੀ ਕਰਤੇ ਹੈਂ:
Prof. Sahib Singhਤ੍ਰਿਲੋਚਨ ਆਖਦਾ ਹੈ ਕਿ ਮੈਂ ਤਾਂ 'ਰਾਮ ਰਾਮ' ਹੀ ਜਪਦਾ ਹਾਂ (ਭਾਵ, ਪਰਮਾਤਮਾ ਦੀ ਓਟ ਹੀ ਲੈਂਦਾ ਹਾਂ ਤੇ ਆਪਣੇ ਕਿਸੇ ਕੀਤੇ ਕਰਮ ਕਰ ਕੇ ਆਏ ਦੁੱਖ ਤੋਂ ਪ੍ਰਭੂ ਨੂੰ ਦੋਸ ਨਹੀਂ ਦੇਂਦਾ) ॥੬॥੧॥

* ਨੋਟ: ਭਗਤ ਤ੍ਰਿਲੋਚਨ ਜੀ ਜਾਤਿ ਦੇ ਬ੍ਰਾਹਮਣ ਸਨ। ਬ੍ਰਾਹਮਣ-ਆਗੂਆਂ ਦੀ ਚਲਾਈ ਹੋਈ ਪਰਪਾਟੀ ਅਨੁਸਾਰ ਲੋਕ ਅਵਤਾਰ-ਪੂਜਾ ਨੂੰ ਹੀ ਸ੍ਰੇਸ਼ਟ ਭਗਤੀ ਮੰਨ ਰਹੇ ਸਨ; ਅਤੇ ਦਾਨ-ਪੁੰਨ ਤੀਰਥ-ਇਸ਼ਨਾਨ ਆਦਿਕ ਕੰਮਾਂ ਨੂੰ ਪਾਪਾਂ ਦੀ ਨਿਵਿਰਤੀ ਤੇ ਸੁਰਗ ਆਦਿਕ ਸੁਖਾਂ ਦੀ ਪ੍ਰਾਪਤੀ ਦਾ ਸਾਧਨ ਸਮਝਦੇ ਸਨ। ਪਰ ਇਸ ਸ਼ਬਦ ਦੀ ਰਾਹੀਂ ਭਗਤ ਜੀ ਨੇ ਇਹਨਾਂ ਦੋਹਾਂ ਕੰਮਾਂ ਦਾ ਖੰਡਨ ਕੀਤਾ ਹੈ। ਜਿਨ੍ਹਾਂ ਦੇਵਤਿਆਂ ਤੇ ਅਵਤਾਰਾਂ ਦੀ ਪੂਜਾ ਖ਼ਾਸ ਪ੍ਰਚਲਤ ਹੈ, ਉਹਨਾਂ ਦਾ ਜ਼ਿਕਰ ਸ਼ਬਦ ਦੇ ਚਹੁੰਆਂ ਬੰਦਾਂ ਵਿਚ ਕਰ ਕੇ ਆਖਦੇ ਹਨ: ੧. ਤੁਸੀ ਵਿਸ਼ਨੂ ਦੀ (ਕ੍ਰਿਸ਼ਨ-ਮੂਰਤੀ ਦੀ) ਪੂਜਾ ਕਰਦੇ ਹੋ ਤੇ ਗੰਗਾ ਵਿਚ ਇਸ਼ਨਾਨ ਕਰਨ ਨੂੰ ਪੁੰਨ-ਕਰਮ ਸਮਝਦੇ ਹੋ। ਪਰ ਤੁਸੀ ਇਹ ਭੀ ਦੱਸਦੇ ਹੋ ਕਿ ਆਪਣੀ ਇਸਤ੍ਰੀ ਅਹੱਲਿਆ ਦੇ ਸੰਬੰਧ ਵਿਚ ਗੋਤਮ ਨੇ ਚੰਦ੍ਰਮਾ ਨੂੰ ਦਾਗ਼ ਲਾ ਦਿੱਤਾ ਸੀ, ਇਹ ਦਾਗ਼ ਚੰਦ੍ਰਮਾ ਦੇ ਮੱਥੇ ਉਤੇ ਉਸ ਦੇ ਕੁਕਰਮ ਦਾ ਕਲੰਕ ਹੈ। ਨਿੱਤ ਦਾ ਗੰਗਾ ਦਾ ਇਸ਼ਨਾਨ ਤੇ ਵਿਸ਼ਨੂ ਜੀ ਦਾ (ਕ੍ਰਿਸ਼ਨ ਰੂਪ ਧਾਰ ਕੇ) ਚੰਦ੍ਰਮਾ ਦੀ ਕੁਲ ਵਿਚ ਜੰਮਣਾ ਭੀ ਚੰਦ੍ਰਮਾ ਦੇ ਉਸ ਕਲੰਕ ਨੂੰ ਅਜੇ ਤਕ ਦੂਰ ਨਹੀਂ ਕਰ ਸਕੇ। ਦੱਸੋ; ਗੰਗਾ ਦੇ ਇਸ਼ਨਾਨ ਨਾਲ ਤੇ ਕ੍ਰਿਸ਼ਨ-ਮੂਰਤੀ ਦੀ ਪੂਜਾ ਕਰ ਕੇ ਤੁਹਾਡੇ ਪਾਪ ਤੇ ਕੁਕਰਮ ਕਿਵੇਂ ਧੁਪ ਜਾਣਗੇ? ੨. ਤੁਸੀ ਗਰੁੜ ਨੂੰ ਪੰਛੀਆਂ ਦਾ ਰਾਜਾ ਮੰਨਦੇ ਹੋ, ਤੇ, ਦੁਸਹਿਰੇ ਵਾਲੇ ਦਿਨ ਉਸ ਦਾ ਦਰਸ਼ਨ ਕਰਨ ਲਈ ਦੌੜਦੇ ਫਿਰਦੇ ਹੋ; ਸੂਰਜ ਨੂੰ ਦੇਵਤਾ ਜਾਣ ਕੇ ਹਰ ਸੰਗ੍ਰਾਂਦ ਨੂੰ ਉਸ

SikhNet (Spanish)dice Trilochan, oh Señor, bendíceme con Tu Nombre. (6‑1)

Open this shabad →

Shabad Bhagat Sain Ji Raag Dhanaasree

ਸ੍ਰੀ ਸੈਣੁ ॥

sree sain |

Sant Singh KhalsaSri Sain:
Manmohan SinghVenerable Sain.
Manmohan Singh (Punjabi)ਮਾਣਨੀਯ ਸੈਣ।
SikhNet (Spanish)Sri Saín

ਧੂਪ ਦੀਪ ਘ੍ਰਿਤ ਸਾਜਿ ਆਰਤੀ ॥

dhoop deep ghrit saaj aaratee |

Sant Singh KhalsaWith incense, lamps and ghee, I offer this lamp-lit worship service.
Manmohan SinghI offer adoration prayers with incense, lamps and clarified butter.
Manmohan Singh (Punjabi)ਸੁੰਗਧਤ ਸਾਮਗਰੀ, ਦੀਵੇ ਅਤੇ ਘਿਉ ਨਾਲ ਮੈਂ ਉਪਾਸ਼ਨਾ ਕਰਦਾ ਹਾਂ।
Fareedkot Teekaਤੇਰਾ ਜਸ ਰੂਪੀ ਧੂਪ ਔ ਵਿਵੇਕ ਕਾ ਦੀਪਕ ਔਰ ਪ੍ਰੇਮ ਰੂਪੀ ਘੀ ਇਸ ਪ੍ਰਕਾਰ ਕਰ ਆਰਤੀ ਕਾ ਸਾਜ ਕੀਆ ਹੈ॥
Prof. Sahib Singh(ਤੈਥੋਂ ਸਦਕੇ ਜਾਣਾ ਹੀ) ਧੂਪ ਦੀਵੇ ਤੇ ਘਿਉ (ਆਦਿਕ) ਸਮੱਗ੍ਰੀ ਇਕੱਠੇ ਕਰ ਕੇ ਤੇਰੀ ਆਰਤੀ ਕਰਨੀ ਹੈ।

ਪਦ ਅਰਥ ਘ੍ਰਿਤ = ਘਿਉ। ਸਾਜਿ = ਸਾਜ ਕੇ, ਬਣਾ ਕੇ, ਇਕੱਠੀਆਂ ਕਰ ਕੇ।

SikhNet (Spanish)Ofrezco mi ser en sacrificio al Maestro de Lakshmi;

ਵਾਰਨੇ ਜਾਉ. ਕਮਲਾ ਪਤੀ ॥੧॥

vaarane jaau. kamalaa patee |1|

Sant Singh KhalsaI am a sacrifice to the Lord of Lakshmi. ||1||
Manmohan SinghI am a sacrifice unto the Lord of Lakhshmi.
Manmohan Singh (Punjabi)ਮੈਂ ਲਖ਼ਸ਼ਮੀ ਦੇ ਸੁਆਮੀ ਤੋਂ ਕੁਰਬਾਨ ਜਾਂਦਾ ਹਾਂ।
Fareedkot Teekaਹੇ ਲਖ੍ਯਮੀ ਕੇ ਪਤੀ ਵਾਹਿਗੁਰੂ! ਮੈਂ ਤੇਰੇ ਪਰ ਬਲਿਹਾਰਨੇ ਜਾਤਾ ਹੂੰ॥੧॥
Prof. Sahib Singhਹੇ ਮਾਇਆ ਦੇ ਮਾਲਕ ਪ੍ਰਭੂ! ਮੈਂ ਤੈਥੋਂ ਸਦਕੇ ਜਾਂਦਾ ਹਾਂ ॥੧॥

ਪਦ ਅਰਥ ਵਾਰਨੇ ਜਾਉ = ਮੈਂ ਸਦਕੇ ਜਾਂਦਾ ਹਾਂ। ਕਮਲਾਪਤੀ = ਲੱਛਮੀ ਦਾ ਪਤੀ ਪਰਮਾਤਮਾ ॥੧॥

SikhNet (Spanish)esto para mi es alabar a la deidad con incienso, con lámparas de tierra y mantequilla purificada. (1)

ਮੰਗਲਾ ਹਰਿ ਮੰਗਲਾ ॥

mangalaa har mangalaa |

Sant Singh KhalsaHail to You, Lord, hail to You!
Manmohan SinghHail, to Thee, O God, hail;
Manmohan Singh (Punjabi)ਵਾਹ ਵਾਹ! ਹੇ ਵਾਹਿਗੁਰੂ ਤੈਨੂੰ ਵਾਹ ਵਾਹ।
Fareedkot Teekaਹੇ ਸਰਬ ਕੇ ਰਾਜਾ ਰਾਮ! ਆਪ ਕਾ ਮਨ ਤਨ ਬਾਣੀ ਕਰ ਕੇ ਨਿਤ ਹਰ ਪ੍ਰਕਾਰ ਸੇ ਮੰਗਲ ਕਰਤਾ ਹੂੰ ਅਰਥਾਤ ਜਸ ਕਰਤਾ ਹੂੰ॥
Prof. Sahib Singhਹੇ ਹਰੀ! ਹੇ ਰਾਜਨ!

ਪਦ ਅਰਥ ਮੰਗਲੁ = ਆਨੰਦ, ਸੁਖਦਾਈ ਸੁਲੱਖਣੀ ਮਰਯਾਦਾ।

SikhNet (Spanish)Sólo recito las Melodías de Dicha del Señor,

ਨਿਤ ਮੰਗਲੁ; ਰਾਜਾ ਰਾਮ ਰਾਇ ਕੋ ॥੧॥ ਰਹਾਉ ॥

nit mangal; raajaa raam raae ko |1| rahaau |

Sant Singh KhalsaAgain and again, hail to You, Lord King, Ruler of all! ||1||Pause||
Manmohan SinghEternal bliss is thine, O my Sovereign Lord, the Emperor. Pause.
Manmohan Singh (Punjabi)ਸਦੀਵੀ ਪ੍ਰਸੰਨਤਾ ਤੈਡੀ ਹੈ, ਹੇ ਮੇਰੇ ਪਾਤਿਸ਼ਾਹ ਪਰਮੇਸ਼ਰ, ਸ਼ਹਿਨਸ਼ਾਹ! ਠਹਿਰਾਉ।
Fareedkot Teekaਵਾ ਹੇ ਹਰੀ ਰਾਇ! ਆਪ ਕੇ ਰਾਮ ਨਾਮ ਜਾਪ ਸੇ ਹਮਾਰੇ ਕੌ ਮਨ ਤਨ ਬਾਣੀ ਕਰ ਨਿਤ ਮੰਗਲ ਹੈ॥੧॥ ਰਹਾਉ ॥
Prof. Sahib Singhਹੇ ਰਾਮ! ਤੇਰੀ ਮਿਹਰ ਨਾਲ (ਮੇਰੇ ਅੰਦਰ) ਸਦਾ (ਤੇਰੇ ਨਾਮ-ਸਿਮਰਨ ਦਾ) ਅਨੰਦ ਮੰਗਲ ਹੋ ਰਿਹਾ ਹੈ ॥੧॥ ਰਹਾਉ ॥

ਪਦ ਅਰਥ ਰਾਜਾ = ਮਾਲਕ। ਕੋ = ਦਾ (ਭਾਵ, ਦਾ ਬਖ਼ਸ਼ਿਆ ਹੋਇਆ) ॥੧॥ ਰਹਾਉ ॥

SikhNet (Spanish)las Alabanzas de mi Señor, mi Rey, mi Dios. (1‑Pausa)

ਊਤਮੁ ਦੀਅਰਾ; ਨਿਰਮਲ ਬਾਤੀ ॥

aootam deearaa; niramal baatee |

Sant Singh KhalsaSublime is the lamp, and pure is the wick.
Manmohan SinghThe sublime lamp and pure wick art Thou,
Manmohan Singh (Punjabi)ਸ਼੍ਰੇਸ਼ਟ ਦੀਵਾ ਅਤੇ ਪਵਿੱਤ੍ਰ ਬੱਤੀ ਹੈ,
Fareedkot Teekaਗਿਆਨ ਰੂਪਾ ਊਤਮ (ਦੀਅਰਾ) ਦੀਪਕ ਹੈ ਔਰ (ਨਿਰਮਲ) ਸੁਧ ਬਿਰਤੀ ਵਤੀ ਕਰੀ ਹੈ॥
Prof. Sahib Singh(ਆਰਤੀ ਕਰਨ ਲਈ) ਸੋਹਣਾ ਚੰਗਾ ਦੀਵਾ ਤੇ ਸਾਫ਼ ਸੁਥਰੀ ਵੱਟੀ ਵੀ-

ਪਦ ਅਰਥ ਦੀਅਰਾ = ਸੋਹਣਾ ਜਿਹਾ ਦੀਵਾ। ਨਿਰਮਲ = ਸਾਫ਼।

SikhNet (Spanish)Oh Dios, sólo Tú eres la mecha sin mancha, la lámpara sublime,

ਤੁਹੀਂ ਨਿਰੰਜਨੁ ਕਮਲਾ ਪਾਤੀ ॥੨॥

tuhanee niranjan kamalaa paatee |2|

Sant Singh KhalsaYou are immaculate and pure, O Brilliant Lord of Wealth! ||2||
Manmohan SinghO Bright Lord of wealth.
Manmohan Singh (Punjabi)ਤੂੰ ਹੀ, ਹੇ ਮਾਇਆ ਦੇ ਪ੍ਰਕਾਸ਼ਵਾਨ ਸੁਆਮੀ!
Fareedkot Teeka(ਤੁਹੀ) ਤੇਰੇ ਕੋ (ਨਿਰੰਜਨੁ) ਮਾਇਆ ਸੇ ਅਲੇਪ ਜਾਣਨਾ ਇਹੀ ਕਮਲ ਆਦੀ ਪੂਜਣੇ ਕੇ ਫੁਲ ਅਰ (ਪਾਤੀ) ਪਤ੍ਰ ਹੈਂ, ਵਾ ਹੇ ਕਮਲਾ ਪਤੀ! ਤੈਨੂੰ ਸੁਧ ਜਾਣਿਆ ਹੈ॥੨॥
Prof. Sahib Singhਹੇ ਕਮਲਾਪਤੀ! ਹੇ ਨਿਰੰਜਨ! ਮੇਰੇ ਲਈ ਤੂੰ ਹੀ ਹੈਂ ॥੨॥

ਪਦ ਅਰਥ ਨਿਰੰਜਨੁ = ਮਾਇਆ ਤੋਂ ਰਹਿਤ ॥੨॥

SikhNet (Spanish)nuestro Señor Desapegado, Maestro de Lakshmi. (2)

ਰਾਮਾ ਭਗਤਿ ਰਾਮਾਨੰਦੁ ਜਾਨੈ ॥

raamaa bhagat raamaanand jaanai |

Sant Singh KhalsaRaamaanand knows the devotional worship of the Lord.
Manmohan SinghThe Lord's meditation, Rama Nand, my Guru knows.
Manmohan Singh (Punjabi)ਸੁਆਮੀ ਦੇ ਸਿਮਰਨ ਨੂੰ ਮੇਰਾ ਗੁਰੂ, ਰਾਮਾ ਨੰਦ ਜਾਣਦਾ ਹੈ।
Fareedkot Teekaਹੇ ਰਾਮ! ਤੇਰੀ ਭਗਤੀ ਕਰਨੇਵਾਰੇ ਸੋਈ (ਰਾਮਾਨੰਦੁ) ਅਰਾਮ ਕੇ ਅਨੰਦ ਅਰਥਾਤ ਨਿਵਿਰਤੀ ਕੇ ਸੁਖ ਕੋ ਜਾਨਤੇ ਹੈਂ, ਵਾ ਹੇ ਰਾਮ! ਤੇਰੀ ਭਗਤੀ ਕੋ ਮੇਰੇ ਗੁਰੂ ਰਾਮਾਨੰਦ ਜੀ ਜਾਨਤੇ ਹੈਂ॥
Prof. Sahib Singhਉਹ ਮਨੁੱਖ ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਉਸ ਦੇ ਮਿਲਾਪ ਦਾ ਆਨੰਦ ਮਾਣਦਾ ਹੈ,

ਪਦ ਅਰਥ ਰਾਮਾ ਭਗਤਿ = ਪਰਮਾਤਮਾ ਦੀ ਭਗਤੀ ਦੀ ਰਾਹੀਂ। ਰਾਮਾਨੰਦੁ = {ਰਾਮ-ਆਨੰਦ} ਪਰਮਾਤਮਾ (ਦੇ ਮੇਲ) ਦਾ ਆਨੰਦ।

SikhNet (Spanish)Ramanand, mi Guru, sabe en verdad como alabar a Dios,

ਪੂਰਨ ਪਰਮਾਨੰਦੁ ਬਖਾਨੈ ॥੩॥

pooran paramaanand bakhaanai |3|

Sant Singh KhalsaHe says that the Lord is all-pervading, the embodiment of supreme joy. ||3||
Manmohan SinghHe describes the Lord as Omnipresent and the Embodiment of Supreme joy.
Manmohan Singh (Punjabi)ਉਹ ਸੁਆਮੀ ਨੂੰ ਸਰਬ-ਵਿਆਪਕ ਅਤੇ ਮਹਾਂ-ਪ੍ਰਸੰਨਤਾ ਸਰੂਪ ਵਰਣਨ ਕਰਦਾ ਹੈ।
Fareedkot Teekaਹੇ ਪੂਰਨ ਪਰਮ ਅਨੰਦ ਰੂਪ! ਤੇਰੇ ਕੋ (ਬਖਾਨੈ) ਜਸ ਉਚਾਰਣ ਕਰਤੇ ਹੈਂ, ਭਾਵ ਸੇ ਉਸਤਤੀ ਕਰਤੇ ਹੈਂ॥੩॥
Prof. Sahib Singhਜੋ ਸਰਬ-ਵਿਆਪਕ ਪਰਮ ਆਨੰਦ-ਰੂਪ ਪ੍ਰਭੂ ਦੇ ਗੁਣ ਗਾਂਦਾ ਹੈ ॥੩॥

ਪਦ ਅਰਥ ਪੂਰਨ = ਸਰਬ-ਵਿਆਪਕ। ਬਖਾਨੈ = ਉਚਾਰਦਾ ਹੈ, ਗੱਲਾਂ ਕਰਦਾ ਹੈ ॥੩॥

SikhNet (Spanish)y él describe a Dios como el Sublime y Perfecto Éxtasis. (3)

ਮਦਨ ਮੂਰਤਿ; ਭੈ ਤਾਰਿ ਗੋਬਿੰਦੇ ॥

madan moorat; bhai taar gobinde |

Sant Singh KhalsaThe Lord of the world, of wondrous form, has carried me across the terrifying world-ocean.
Manmohan SinghThe World Master of fascinating form has ferried me across the terrible world ocean.
Manmohan Singh (Punjabi)ਮਨ ਮੋਹਨੀ ਸੂਰਤ ਵਾਲੇ ਸ੍ਰਿਸ਼ਟੀ ਦੇ ਸੁਆਮੀ ਨੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।
Fareedkot Teekaਹੇ ਮਦਨ, ਭਾਵ ਸੇ ਸੁੰਦਰ ਸਰੂਪ! ਵਾ ਹੇ ਗੋਬਿੰਦ! ਮੇਰੇ ਕੋ ਇਸ ਭੈਦਾਇਕ ਸੰਸਾਰ ਸਮੁੰਦਰ ਸੇ ਤਾਰ ਲੇਹੁ॥
Prof. Sahib Singhਜੋ ਪਰਮਾਤਮਾ ਸੋਹਣੇ ਸਰੂਪ ਵਾਲਾ ਹੈ, ਜੋ (ਸੰਸਾਰ ਦੇ) ਡਰਾਂ ਤੋਂ ਪਾਰ ਲੰਘਾਣ ਵਾਲਾ ਹੈ ਤੇ ਜੋ ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਹੈ,

ਪਦ ਅਰਥ ਮਦਨ ਮੂਰਤਿ = ਉਹ ਮੂਰਤਿ ਜਿਸ ਨੂੰ ਵੇਖ ਕੇ ਮਸਤੀ ਆ ਜਾਏ, ਸੋਹਣੇ ਸਰੂਪ ਵਾਲਾ। ਭੈ ਤਾਰਿ = ਡਰਾਂ ਤੋਂ ਪਾਰ ਲੰਘਾਉਣ ਵਾਲਾ। ਗੋਬਿੰਦ = {ਗੋ = ਸ੍ਰਿਸ਼ਟੀ। ਬਿੰਦ = ਜਾਨਣਾ, ਸਾਰ ਲੈਣੀ} ਸ੍ਰਿਸ਼ਟੀ ਦੀ ਸਾਰ ਲੈਣ ਵਾਲਾ।

SikhNet (Spanish)Oh mi Señor Encantador, Quien nos cruza a través del mar de la existencia,

ਸੈਨੁ ਭਣੈ; ਭਜੁ ਪਰਮਾਨੰਦੇ ॥੪॥੨॥

sain bhanai; bhaj paramaanande |4|2|

Sant Singh KhalsaSays Sain, remember the Lord, the embodiment of supreme joy! ||4||2||
Manmohan SinghSays, Sain, "Remember thou, God, the Embodiment of Supreme joy".
Manmohan Singh (Punjabi)ਸੈਣ ਆਖਦਾ ਹੈ ਤੂੰ ਪਰਮ ਪ੍ਰਸੰਨਤਾ ਸਰੂਪ ਸੁਆਮੀ ਦਾ ਸਿਮਰਨ ਕਰ।
Fareedkot Teekaਸ੍ਰੀ ਸੈਣ ਜੀ ਕਹਤੇ ਹੈਂ: ਹੇ ਪਰਮਾਨੰਦ ਰੂਪ! ਮੈਂ ਤੇਰਾ ਭਜਨੁ ਕਰ ਰਹਿਆ ਹੂੰ॥੪॥੧॥☬ਸ੍ਰੀ ਪੀਪਾ ਭਗਤ ਟੋਡਰਪੁਰ ਕੇ ਰਾਜਾ ਸੇ ਪੁਨਾ ਰਾਮਾਨੰਦ ਜੀ ਕੇ ਸਿਖ ਭਏ। ਸੋ ਵੇਦਾਂਤਕ ਸਿਧਾਂਤ ਕੋ ਵਿਚਾਰ ਕਰ ਏਕਤਾ ਰੂਪ ਕਰ ਹਰੀ ਕੀ ਆਰਤੀ ਕਰਤੇ ਹੈਂ:
Prof. Sahib Singhਸੈਣ ਆਖਦਾ ਹੈ-(ਹੇ ਮੇਰੇ ਮਨ!) ਉਸ ਪਰਮ-ਆਨੰਦ ਪਰਮਾਤਮਾ ਦਾ ਸਿਮਰਨ ਕਰ ॥੪॥੨॥

ਪਦ ਅਰਥ ਭਣੈ = ਆਖਦਾ ਹੈ। ਭਜੁ = ਸਿਮਰ। ਪਰਮਾਨੰਦੇ = ਪਰਮ ਅਨੰਦ ਮਾਣਨ ਵਾਲੇ ਨੂੰ ॥੪॥੨॥

* ਨੋਟ: ਇਸ ਸ਼ਬਦ ਨੂੰ ਗੁਰਮਤਿ ਦੇ ਉਲਟ ਸਮਝਣ ਦਾ ਭੁਲੇਖਾ ਖਾ ਕੇ ਵਿਰੋਧੀ ਸੱਜਣ ਜੀ ਨੇ ਇਸ ਬਾਰੇ ਇਉਂ ਲਿਖਿਆ ਹੈ: "ਉਕਤ ਸ਼ਬਦ ਦੁਆਰਾ ਭਗਤ ਜੀ ਨੇ ਆਪਣੇ ਗੁਰੂ ਗੁਸਾਈਂ ਰਾਮਾਨੰਦ ਜੀ ਅੱਗੇ ਆਰਤੀ ਉਤਾਰੀ ਹੈ। ('ਮਦਨ ਮੂਰਤਿ' ਵਿਸ਼ਨੂ ਜੀ ਹਨ, ਭਗਤ ਜੀ ਪੱਕੇ ਵੈਸ਼ਨਵ ਸਨ) ਪਰੰਤੂ ਗੁਰਮਤਿ ਅੰਦਰ 'ਗਗਨ ਮੈ ਥਾਲੁ' ਵਾਲੇ ਸ਼ਬਦ ਵਿਚ ਭਗਤ ਵਾਲੀ ਆਰਤੀ ਦਾ ਖੰਡਨ ਹੈ। ਦੀਵੇ ਮਚਾ ਕੇ ਆਰਤੀ ਕਰਨ ਵਾਲੇ ਮਹਾ ਅਗਿਆਨੀ ਦੱਸੇ ਹਨ। ਨਾਲ ਲੱਗਦੇ ਇਹ ਭੀ ਹੁਕਮ ਹੈ 'ਕਿਸਨ ਬਿਸਨ ਕਬਹੂੰ ਨ ਧਿਆਊ'। ਇਸ ਕਰ ਕੇ ਸਾਬਤ ਹੋਇਆ ਕਿ ਭਗਤ ਸੈਣ ਜੀ ਦੀ ਰਚਨਾ ਗੁਰੂ-ਆਸ਼ੇ ਦੇ ਉੱਕੀ ਵਿਰੁੱਧ ਹੈ।" ਇਸ ਸ਼ਬਦ ਨੂੰ ਗੁਰਮਤਿ ਦੇ ਵਿਰੁੱਧ ਸਮਝਣ ਵਾਲੇ ਸੱਜਣ ਜੀ ਨੇ ਭਗਤ ਜੀ ਬਾਰੇ ਤਿੰਨ ਗੱਲਾਂ ਦੱਸੀਆਂ ਹਨ-(੧) ਇਸ ਸ਼ਬਦ ਦੀ ਰਾਹੀਂ ਸੈਣ ਜੀ ਨੇ ਆਪਣੇ ਗੁਰੂ ਰਾਮਾਨੰਦ ਜੀ ਦੀ ਆਰਤੀ ਉਤਾਰੀ ਹੈ। (੨) ਭਗਤ ਜੀ ਪੱਕੇ ਵੈਸ਼ਨੋ ਸਨ। (੩) ਦੀਵੇ ਮਚਾ ਕੇ ਆਰਤੀ ਕਰਨ ਵਾਲਾ ਮਹਾਂ ਅਗਿਆਨੀ ਹੈ। ਪਰ ਅਚਰਜ ਗੱਲ ਇਹ ਹੈ ਕਿ ਇਸ ਸ਼ਬਦ ਵਿਚ ਇਹਨਾਂ ਤਿੰਨਾਂ ਦੂਸ਼ਣਾਂ ਵਿਚੋਂ ਇੱਕ ਭੀ ਨਹੀਂ ਲੱਭਦਾ। ਵਿਚਾਰ ਕੇ ਵੇਖੀਏ: (੧) ਜਿਸ ਦੀ ਉਸਤਤਿ ਇੱਥੇ ਕਰ ਰਹੇ ਹਨ, ਉਸ ਵਾਸਤੇ ਸੈਣ ਜੀ ਨੇ ਹੇਠ-ਲਿਖੇ ਲਫ਼ਜ਼ ਵਰਤੇ ਹਨ-ਕਮਲਾਪਤੀ, ਹਰਿ, ਰਾਜਾ ਰਾਮ, ਨਿਰੰਜਨ, ਪੂਰਨ, ਪਰਮਾਨੰਦ, ਮਦਨ-ਮੂਰਤਿ, ਭੈ-ਤਾਰਿ, ਗੋਬਿੰਦ। ਇਹਨਾਂ ਲਫ਼ਜ਼ਾਂ ਵਿਚ ਸੈਣ ਜੀ ਦੇ ਗੁਰੂ ਦਾ ਕੋਈ ਜ਼ਿਕਰ ਨਹੀਂ ਹੈ। ਇਉਂ ਜਾਪਦਾ ਹੈ ਕਿ ਸ਼ੱਕ ਕਰਨ ਵਾਲੇ ਸੱਜਣ

SikhNet (Spanish)Maestro de la Tierra, lo único que digo es que uno debe de contemplarte sólo a Ti, Señor de Éxtasis Supremo. (4‑2)

Open this shabad →

Shabad Bhagat Pipa Ji Raag Dhanaasree

ਪੀਪਾ ॥

peepaa |

Sant Singh KhalsaPeepaa:
Manmohan SinghPipa.
Manmohan Singh (Punjabi)ਪੀਪਾ।
SikhNet (Spanish)Pipá

ਕਾਯਉ ਦੇਵਾ. ਕਾਇਅਉ ਦੇਵਲ; ਕਾਇਅਉ ਜੰਗਮ ਜਾਤੀ ॥

kaayau devaa. kaaeaau deval; kaaeaau jangam jaatee |

Sant Singh KhalsaWithin the body, the Divine Lord is embodied. The body is the temple, the place of pilgrimage, and the pilgrim.
Manmohan SinghIn the body, the Lord is present. The body is His temple, In the body is the place of pilgrimage, of which I am pilgrim.
Manmohan Singh (Punjabi)ਦੇਹ ਅੰਦਰ ਪ੍ਰਭੂ ਹਾਜ਼ਰ ਹੈ। ਦੇਹ ਉਸ ਦਾ ਮੰਦਰ ਹੈ। ਦੇਹ ਦੇ ਅੰਦਰ ਯਾਤ੍ਰਾ ਅਸਥਾਨ ਹੈ ਜਿਸ ਦਾ ਮੈਂ ਯਾਤਰੂ ਹਾਂ।
Fareedkot Teekaਤਾਂ ਤੇ ਇਸ (ਕਾਯਉ) ਕਾਇਆ ਵਾਲਾ ਚੇਤਨ ਹੀ ਦੇਵਤਾ ਹੈ ਪੁਨਾ ਵਹੀ ਚੇਤਨ ਰੂਪ ਦੇਵਲ ਅਰਥਾਤ ਮੰਦਰ ਹੈ ਔਰ ਵਹੀ ਕਾਯਾ ਵਾਲਾ ਚੇਤਨ (ਜੰਗਮ) ਤੀਰਥ ਵਾ ਜੰਘਾਂ ਵਾਲਾ ਹੋ ਕਰ ਤੀਰਥ (ਜਾਤੀ) ਯਾਤ੍ਰੀ ਹੋ ਰਹਾ ਹੈ॥
Prof. Sahib Singh(ਸੋ) ਕਾਇਆਂ (ਦੀ ਖੋਜ) ਹੀ ਮੇਰਾ ਦੇਵਤਾ ਹੈ (ਜਿਸ ਦੀ ਮੈਂ ਆਰਤੀ ਕਰਨੀ ਹੈ), ਸਰੀਰ (ਦੀ ਖੋਜ) ਹੀ ਮੇਰਾ ਮੰਦਰ ਹੈ (ਜਿਥੇ ਮੈਂ ਸਰੀਰ ਅੰਦਰ ਵੱਸਦੇ ਪ੍ਰਭੂ ਦੀ ਆਰਤੀ ਕਰਦਾ ਹਾਂ), ਕਾਇਆਂ (ਦੀ ਖੋਜ) ਹੀ ਮੈਂ ਜੰਗਮ ਅਤੇ ਜਾਤ੍ਰੂ ਲਈ (ਤੀਰਥ ਦੀ ਜਾਤ੍ਰਾ ਹੈ)।

ਪਦ ਅਰਥ ਕਾਯਉ = ਕਾਯਾ ਹੀ, ਕਾਇਆਂ ਹੀ, ਸਰੀਰ। ਕਾਇਅਉ = ਕਾਇਆ ਹੀ। ਦੇਵਲ = {Skt. देव-आलय} ਦੇਵਾਲਾ, ਮੰਦਰ। ਜੰਗਮ = ਸ਼ਿਵ-ਉਪਾਸ਼ਕ ਰਮਤੇ ਜੋਗੀ, ਜਿਨ੍ਹਾਂ ਨੇ ਸਿਰ ਉਤੇ ਮੋਰਾਂ ਦੇ ਖੰਭ ਬੱਧੇ ਹੁੰਦੇ ਹਨ। ਜਾਤੀ = ਜਾਤ੍ਰੀ।

SikhNet (Spanish)El cuerpo humano es la Encarnación de Dios, Su templo, el Yogui, el peregrino.

ਕਾਇਅਉ. ਧੂਪ ਦੀਪ ਨਈਬੇਦਾ; ਕਾਇਅਉ. ਪੂਜਉ ਪਾਤੀ ॥੧॥

kaaeaau. dhoop deep neebedaa; kaaeaau. poojau paatee |1|

Sant Singh KhalsaWithin the body are incense, lamps and offerings. Within the body are the flower offerings. ||1||
Manmohan SinghIn the body are incense, earthen lamps and oblation, in the body is the leaf offering.
Manmohan Singh (Punjabi)ਦੇਹ ਅੰਦਰ ਹੋਮ ਸਾਮਗਰੀ, ਦੀਵੇ ਤੇ ਪਵਿੱਤਰ ਭੋਜਨ ਹਨ। ਦੇਹ ਅੰਦਰ ਹੀ ਪੱਤਿਆਂ ਦੀ ਭੇਟਾ ਹੈ।
Fareedkot Teekaਪੁਨਾ ਵਹੀ ਕਾਯਾ ਵਾਲਾ ਚੇਤਨ ਧੂਪ ਦੀਪ (ਨਈਬੇਦਾ) ਮਿਸਟਾਨ ਭੋਜਨ ਆਦਿ ਭੋਗ ਹੋ ਰਹਿਆ ਹੈ, ਤਿਸ ਕਾਯਾ ਵਾਲੇ ਚੇਤਨ ਕਾ ਜੋ ਜਾਣਨਾ ਹੈ, ਸੋਈ ਪਤ੍ਰੋਂ ਫੂਲੋਂ ਕਰ ਕੇ ਮੈਂ ਤਿਸ ਕਾ ਪੂਜਨ ਕਰ ਰਹਾ ਹੂੰ, ਵਾ ਪੂਜਨੇ ਵਾਲਾ ਭੀ ਓਹੀ ਹੈ॥੧॥
Prof. Sahib Singhਸਰੀਰ (ਦੀ ਖੋਜ) ਹੀ (ਮੇਰੇ ਵਾਸਤੇ ਮੇਰੇ ਅੰਦਰ ਵੱਸਦੇ ਦੇਵਤੇ ਲਈ) ਧੂਪ ਦੀਪ ਤੇ ਨੈਵੇਦ ਹੈ, ਕਾਇਆ ਦੀ ਖੋਜ (ਕਰ ਕੇ) ਹੀ, ਮੈਂ ਮਾਨੋ, ਪੱਤਰ ਭੇਟ ਰੱਖ ਕੇ (ਆਪਣੇ ਅੰਦਰ ਵੱਸਦੇ ਇਸ਼ਟ ਦੇਵ ਦੀ) ਪੂਜਾ ਕਰ ਰਿਹਾ ਹਾਂ ॥੧॥

ਪਦ ਅਰਥ ਨਈਬੇਦਾ = ਦੁੱਧ ਦੀ ਖੀਰ ਆਦਿਕ ਸੁਆਦਲੇ ਭੋਜਨ, ਜੋ ਮੂਰਤੀ ਦੀ ਭੇਟ ਕੀਤੇ ਜਾਣ। ਪੂਜਉ = ਮੈਂ ਪੂਜਦਾ ਹਾਂ। ਪਤੀ = ਪੱਤਰ (ਆਦਿਕ ਭੇਟ ਧਰ ਕੇ) ॥੧॥

SikhNet (Spanish)El cuerpo es el incienso; la lámpara de tierra, la comida; la flor, el ramillete de ofrenda a Dios. (1)

ਕਾਇਆ ਬਹੁ ਖੰਡ ਖੋਜਤੇ; ਨਵ ਨਿਧਿ ਪਾਈ ॥

kaaeaa bahu khandd khojate; nav nidh paaee |

Sant Singh KhalsaI searched throughout many realms, but I found the nine treasures within the body.
Manmohan SinghI have searched many regions and it is only in the body that I have found the nine treasures.
Manmohan Singh (Punjabi)ਮੈਂ ਘਣੇਰਿਆਂ ਮੰਡਲਾਂ ਦੀ ਢੂੰਡ ਭਾਲ ਕੀਤੀ ਹੈ ਅਤੇ ਮੈਂ ਕੇਵਲ ਦੇਹ ਅੰਦਰੋ ਹੀ ਨੌ ਖ਼ਜ਼ਾਨੇ ਪ੍ਰਾਪਤ ਕੀਤੇ ਹਨ।
Fareedkot Teekaਇਸ (ਕਾਇਆ) ਦੇਹੀ ਬਹੁਤ (ਖੰਡ) ਟੁਕੜੇ ਅਰਥਾਤ ਜੋੜਾਂ ਵਾਲੀ ਕੇ ਬੀਚ ਸੇ, ਵਾ ਕਾਯਾਂ ਖੰਡ ਮੇਂ ਸੇ ਬਹੁਤ ਵਿਚਾਰ ਦ੍ਵਾਰਾ ਖੋਜਤਿਆਂ ਹੋਇਆਂ, ਹਮ ਨੇ ਗੁਰੋਂ ਕੀ ਕ੍ਰਿਪਾ ਤੇ ਨਉ ਨਿਧਿ ਸਰਬ ਸੁਖ ਰੂਪ ਆਤਮ ਸਤਾ ਪਾਈ ਹੈ ਅਰਥਾਤ ਜਾਣੀ ਹੈ॥
Prof. Sahib Singhਦੇਸ ਦੇਸਾਂਤਰਾਂ ਨੂੰ ਖੋਜ ਕੇ (ਆਖ਼ਰ ਆਪਣੇ) ਸਰੀਰ ਦੇ ਅੰਦਰ ਹੀ ਮੈਂ ਪ੍ਰਭੂ ਦਾ ਨਾਮ-ਰੂਪ ਨੌ ਨਿਧੀ ਲੱਭ ਲਈ ਹੈ,

ਪਦ ਅਰਥ ਬਹੁ ਖੰਡ = ਦੇਸ ਦੇਸਾਂਤਰ। ਨਵ ਨਿਧਿ = (ਨਾਮ-ਰੂਪ) ਨੌ ਖ਼ਜ਼ਾਨੇ।

SikhNet (Spanish)He buscado por muchas partes en el Universo entero para encontrar que los Nueve Tesoros están en el cuerpo mismo.

ਨਾ ਕਛੁ ਆਇਬੋ. ਨਾ ਕਛੁ ਜਾਇਬੋ; ਰਾਮ ਕੀ ਦੁਹਾਈ ॥੧॥ ਰਹਾਉ ॥

naa kachh aaeibo. naa kachh jaaeibo; raam kee duhaaee |1| rahaau |

Sant Singh KhalsaNothing comes, and nothing goes; I pray to the Lord for Mercy. ||1||Pause||
Manmohan SinghSince I have invoked the mercy of Lord, there is no coming and no going. Pause.
Manmohan Singh (Punjabi)ਜਦ ਦੀ ਮੈਂ ਪ੍ਰਭੂ ਪਾਸੋਂ ਰਹਿਮਤ ਦੀ ਜਾਚਨਾ ਕੀਤੀ ਹੈ, ਮੇਰੇ ਲਈ ਨਾਂ ਆਉਣਾ ਹੈ ਤੇ ਨਾਂ ਹੀ ਜਾਂਦਾ। ਠਹਿਰਾਉ।
Fareedkot Teekaਤਿਸੀ ਤੇ ਅਬ ਯਿਹ ਨਿਸਚੈ ਹੂਆ ਹੈ ਕਿ ਨਾ ਕਿਛੁ (ਆਇਬੋ) ਆਵਤਾ ਹੈ ਅਰਥਾਤ ਜਨਮਤਾ ਹੈ ਔਰ ਨਾ ਕਿਛੁ (ਜਾਇਬੋ) ਜਾਤਾ ਅਰਥਾਤ ਮਰਤਾ ਹੈ। ਮੈਂ ਰਾਮ ਕੀ ਦੁਹਾਈ ਅਰਥਾਤ ਸਪਤ ਕਰ ਕਹਤਾ ਹੂੰ, ਭਾਵ ਸੇ ਸਤ ਉਚਾਰਨ ਕਰਤਾ ਹੂੰ॥੧॥ ਰਹਾਉ ॥
Prof. Sahib Singh(ਹੁਣ ਮੇਰੀ ਕਾਇਆਂ ਵਿਚ) ਪਰਮਾਤਮਾ (ਦੀ ਯਾਦ) ਦਾ ਹੀ ਤੇਜ-ਪ੍ਰਤਾਪ ਹੈ, (ਉਸ ਦੀ ਬਰਕਤਿ ਨਾਲ ਮੇਰੇ ਲਈ) ਨਾ ਕੁਝ ਜੰਮਦਾ ਹੈ ਨਾਹ ਮਰਦਾ ਹੈ (ਭਾਵ, ਮੇਰਾ ਜਨਮ ਮਰਨ ਮਿਟ ਗਿਆ ਹੈ) ॥੧॥ ਰਹਾਉ ॥

ਪਦ ਅਰਥ ਆਇਬੋ = ਜੰਮੇਗਾ। ਜਾਇਬੋ = ਮਰੇਗਾ। ਦੁਹਾਈ = ਤੇਜ ਪ੍ਰਤਾਪ ॥੧॥ ਰਹਾਉ ॥

SikhNet (Spanish)En el Nombre de Dios digo que no hay nada que vaya y venga. (Pausa)

ਜੋ ਬ੍ਰਹਮੰਡੇ. ਸੋਈ ਪਿੰਡੇ; ਜੋ ਖੋਜੈ ਸੋ ਪਾਵੈ ॥

jo brahamandde. soee pindde; jo khojai so paavai |

Sant Singh KhalsaThe One who pervades the Universe also dwells in the body; whoever seeks Him, finds Him there.
Manmohan SinghHe, who is in the universe, that also abides in the body and whoever seeks, he finds Him there.
Manmohan Singh (Punjabi)ਜਿਹੜਾ ਆਲਮ ਵਿੱਚ ਹੈ, ਉਹ ਦੇਹ ਵਿੱਚ ਭੀ ਵਸਦਾ ਹੈ। ਜਿਹੜਾ ਕੋਈ ਭਾਲਦਾ ਹੈ, ਉਹ ਉਸ ਨੂੰ ਉਥੇ ਪਾ ਲੈਦਾ ਹੈ।
Fareedkot Teekaਜੋ ਬ੍ਰਹਮੰਡੋਂ ਮੇਂ ਵਿਆਪਕ ਹੈ, ਸੋਈ ਇਸ (ਪਿੰਡੇ) ਸਰੀਰ ਮੇਂ ਹੈ, ਪਰੰਤੂ ਜੋ ਗੁਰੋਂ ਦ੍ਵਾਰੇ ਵੀਚਾਰ ਕਰ ਕੇ ਖੋਜਤਾ ਹੈ, ਸੋਈ ਤਿਸ ਕੋ ਪਾਵਤਾ ਹੈ॥
Prof. Sahib Singhਜੋ ਸ੍ਰਿਸ਼ਟੀ ਦਾ ਰਚਣਹਾਰ ਪਰਮਾਤਮਾ ਸਾਰੇ ਬ੍ਰਹਮੰਡ ਵਿਚ (ਵਿਆਪਕ) ਹੈ ਉਹੀ (ਮਨੁੱਖਾ) ਸਰੀਰ ਵਿਚ ਹੈ, ਜੋ ਮਨੁੱਖ ਖੋਜ ਕਰਦਾ ਹੈ ਉਹ ਉਸ ਨੂੰ ਲੱਭ ਲੈਂਦਾ ਹੈ,

ਪਦ ਅਰਥ ਪਿੰਡੇ = ਸਰੀਰ ਵਿਚ। ਪਾਵੈ = ਲੱਭ ਲੈਂਦਾ ਹੈ।

SikhNet (Spanish)Eso que está en el microcosmos está también en el macrocosmos y quien busca, encuentra.

ਪੀਪਾ ਪ੍ਰਣਵੈ. ਪਰਮ ਤਤੁ ਹੈ; ਸਤਿਗੁਰੁ ਹੋਇ ਲਖਾਵੈ ॥੨॥੩॥

peepaa pranavai. param tat hai; satigur hoe lakhaavai |2|3|

Sant Singh KhalsaPeepaa prays, the Lord is the supreme essence; He reveals Himself through the True Guru. ||2||3||
Manmohan SinghPrays Pipa, "The Lord is the supreme quintessence of all. When there is the True Guru, he revealeth His unto us".
Manmohan Singh (Punjabi)ਪੀਪਾ ਬੇਨਤੀ ਕਰਦਾ ਹੈ, ਸਾਹਿਬ ਸਾਰਿਆਂ ਦਾ ਮਹਾਨ ਸਾਰ ਅੰਸ ਹੈ। ਜਦ ਸੱਚੇ ਗੁਰਦੇਵ ਜੀ ਹੋਣ ਉਹ ਉਸੇ ਨੂੰ ਵਿਖਾਲ ਦਿੰਦੇ ਹਨ।
Fareedkot Teekaਸ੍ਰੀ ਪੀਪਾ ਜੀ ਕਹਤੇ ਹੈਂ: ਐਸਾ ਜੋ ਪਰਮ ਤਤੁ ਸਰੂਪ ਹੈ ਤਿਸ ਕਾ ਲਖਾਵਣਾ ਸਤਿਗੁਰੋਂ ਦ੍ਵਾਰਾ ਹੀ ਹੋਤਾ ਹੈ; ਵਾ ਜਿਸ ਕੋ ਸਤਿਗੁਰੂ ਪ੍ਰਾਪਤਿ ਹੋਵੈ ਤਿਸ ਕੋ ਲਖਾਵੈ ਹੈ॥੨॥੧॥☬ਸ੍ਰੀ ਧੰਨਾ ਭਗਤ ਜੀ ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਆਰਤੀ ਕਰ ਕੇ ਜਾਚਨਾ ਕਰਤੇ ਹੈਂ:
Prof. Sahib Singhਪੀਪਾ ਬੇਨਤੀ ਕਰਦਾ ਹੈ- ਜੇ ਸਤਿਗੁਰੂ ਮਿਲ ਪਏ ਤਾਂ ਉਹ (ਅੰਦਰ ਹੀ) ਸਭ ਤੋਂ ਵੱਡੀ ਅਸਲੀਅਤ, ਪਰਲੇ ਤੋਂ ਪਰਲਾ ਤੱਤ, ਸ੍ਰਿਸ਼ਟੀ ਦੇ ਅਸਲ ਸੋਮੇ ਦਾ ਦਰਸ਼ਨ ਕਰਾ ਦੇਂਦਾ ਹੈ ॥੨॥੩॥

ਪਦ ਅਰਥ ਪ੍ਰਣਵੈ = ਬੇਨਤੀ ਕਰਦਾ ਹੈ। ਪਰਮ ਤਤੁ = ਪਰਮ ਆਤਮਾ, ਪਰਮਾਤਮਾ, ਸਭ ਤੋਂ ਵੱਡੀ ਅਸਲੀਅਤ, ਪਰਲੇ ਤੋਂ ਪਰਲਾ ਤੱਤ, ਸ੍ਰਿਸ਼ਟੀ ਦਾ ਅਸਲ ਸੋਮਾ। ਲਖਾਵੈ = ਜਣਾਉਂਦਾ ਹੈ।੨ ॥੨॥੩॥

* ਨੋਟ: ਮੂਰਤੀ-ਪੂਜਾ ਦੇ ਘੁੱਪ ਹਨੇਰੇ ਵਿਚ ਕਿਤੇ ਟਾਵੇਂ ਟਾਵੇਂ ਪ੍ਰਭੂ-ਸਿਮਰਨ ਦੀ ਇਹ ਲੋ ਹੋ ਰਹੀ ਸੀ। ਸਤਿਗੁਰੂ ਨਾਨਕ ਦੇਵ ਜੀ ਨੇ ਭਾਰਤ ਦੇ ਸਾਰੇ ਉਹ ਅਸਥਾਨ ਫਿਰ ਕੇ ਵੇਖੇ ਜੋ ਧਰਮ-ਪ੍ਰਚਾਰ ਦਾ ਸੋਮਾ ਅਖਵਾਂਦੇ ਸਨ। ਇਹ ਭਗਤ ਆਪੋ ਆਪਣੇ ਵਤਨ ਵਿਚ ਬੈਠੇ ਕੁਰਾਹੇ ਜਾ ਰਹੇ ਬੰਦਿਆਂ ਨੂੰ ਪ੍ਰਭੂ-ਭਗਤੀ ਦਾ ਚਾਨਣ ਦੇਣ ਦੇ ਜਤਨ ਕਰਦੇ ਰਹੇ। ਇਹ ਹੋ ਨਹੀਂ ਸੀ ਸਕਦਾ ਕਿ ਰੱਬੀ ਨੂਰ ਦੇ ਆਸ਼ਿਕ ਸਤਿਗੁਰੂ ਜੀ ਦੀਆਂ ਨਜ਼ਰਾਂ ਤੋਂ ਉਹ ਚਾਨਣ, ਜਿਸ ਨੂੰ ਉਹ ਆਪ ਪਿਆਰ ਕਰਨ ਵਾਲੇ ਸਨ, ਉਹਲੇ ਰਹਿ ਜਾਂਦਾ, ਜਦੋਂ ਕਿ ਉਹ ਸਾਰੇ ਭਾਰਤ ਵਿਚ ਇਹੀ ਚਾਨਣ ਅਪੜਾਣ ਲਈ ਪੂਰੇ ਅੱਠ ਸਾਲ ਕਈ ਔਖ ਸਹਾਰ ਸਹਾਰ ਕੇ ਫਿਰਦੇ ਰਹੇ। * ਨੋਟ: ਇਸ ਸ਼ਬਦ ਵਿਚ ਭਗਤ ਪੀਪਾ ਜੀ ਮੂਰਤੀ-ਪੂਜਾ ਦਾ ਖੰਡਨ ਕਰਦੇ ਹਨ ਤੇ ਆਖਦੇ ਹਨ ਕਿ ਮੰਦਰ ਵਿਚ ਅਸਥਾਪਨ ਕੀਤੇ ਦੇਵਤੇ ਨੂੰ ਧੂਪ, ਦੀਵੇ ਤੇ ਨਈਵੇਦ ਪੱਤ੍ਰ ਆਦਿਕਾਂ ਦੀ ਭੇਟ ਰੱਖ ਕੇ ਪੂਜਣ ਦੇ ਥਾਂ ਸਰੀਰ-ਮੰਦਰ ਵਿਚ ਵੱਸਦੇ ਰਾਮ ਨੂੰ ਸਿਮਰੋ। ਹਰੇਕ ਸ਼ਬਦ ਦਾ ਮੁੱਖ ਭਾਵ 'ਰਹਾਉ' ਦੀ ਤੁਕ ਵਿਚ ਹੋਇਆ ਕਰਦਾ ਹੈ। ਸੋ, 'ਰਹਾਉ' ਦੀ ਤੁਕ ਤੋਂ ਸ਼ੁਰੂ ਕੀਤਿਆਂ ਭਗਤ ਪੀਪਾ ਜੀ ਦੇ ਸ਼ਬਦ ਦਾ ਭਾਵ ਇਉਂ ਬਣਦਾ ਹੈ-ਜਿਸ ਮਨੁੱਖ ਦੇ ਸਰੀਰ ਵਿਚ ਰਾਮ ਦੀ ਯਾਦ ਦੀ ਦੁਹਾਈ ਮੱਚ ਜਾਂਦੀ ਹੈ, ਉਹ ਦੇਸ ਦੇਸਾਂਤਰਾਂ ਦੇ ਤੀਰਥਾਂ ਤੇ ਮੰਦਰਾਂ ਵਲ ਭਟਕਣ ਦੇ ਥਾਂ ਰਾਮ ਨੂੰ ਆਪਣੇ ਸਰੀਰ ਵਿਚ ਹੀ ਲੱਭ ਲੈਂਦਾ ਹੈ। ਸੋ, ਉਸ ਰਾਮ ਨੂੰ ਆਪਣੇ ਸਰੀਰ ਦੇ ਅੰਦਰ ਲੱਭੋ, ਇਹੀ ਅਸਲ ਦੇਵਤੇ ਦੀ

SikhNet (Spanish)Dice Pipá, nuestro Dios es la Quintaesencia de todo, y Él se nos revela a través del Guru. (2‑3)

Open this shabad →

Shabad Bhagat Dhanna Ji Raag Dhanaasree

ਧੰਨਾ ॥

dhanaa |

Sant Singh KhalsaDhannaa:
Manmohan SinghDhanna.
Manmohan Singh (Punjabi)ਧੰਨਾ।
SikhNet (Spanish)Dhaná

ਗੋਪਾਲ ਤੇਰਾ ਆਰਤਾ ॥

gopaal teraa aarataa |

Sant Singh KhalsaO Lord of the world, this is Your lamp-lit worship service.
Manmohan SinghO Lord, I perform Thine devotional worship.
Manmohan Singh (Punjabi)ਹੇ ਸੁਆਮੀ! ਮੈਂ ਤੇਰੀ ਉਪਾਸ਼ਲਾ ਕਰਦਾ ਹਾਂ।
Fareedkot Teekaਹੇ (ਗੋ) ਵੇਦੋਂ ਕੀ ਪਾਲਨਾ ਕਰਨੇਹਾਰੇ ਗੋਪਾਲ! ਔਰ ਲੋਕ ਤੇਰੀ ਆਰਤੀ ਕਰਤੇ ਹੈਂ ਅਰ ਮੈਂ ਤੇਰਾ ਆਰਤਾ ਕਰਤਾ ਹੂੰ ਵਾ ਤੇਰਾ ਮੈਂ ਆਰਤ ਭਗਤ ਹੂੰ॥
Prof. Sahib Singhਹੇ ਪ੍ਰਿਥਵੀ ਦੇ ਪਾਲਣ ਵਾਲੇ ਪ੍ਰਭੂ! ਮੈਂ ਤੇਰੇ ਦਰ ਦਾ ਮੰਗਤਾ ਹਾਂ (ਮੇਰੀਆਂ ਲੋੜਾਂ ਪੂਰੀਆਂ ਕਰ);

ਪਦ ਅਰਥ ਆਰਤਾ = ਲੋੜਵੰਦਾ, ਦੁਖੀਆ, ਮੰਗਤਾ {Skt. आर्तं}।

SikhNet (Spanish)Te adoro, oh Gopal, mi Amor;

ਜੋ ਜਨ ਤੁਮਰੀ ਭਗਤਿ ਕਰੰਤੇ; ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥

jo jan tumaree bhagat karante; tin ke kaaj savaarataa |1| rahaau |

Sant Singh KhalsaYou are the Arranger of the affairs of those humble beings who perform Your devotional worship service. ||1||Pause||
Manmohan SinghThou arrangest the affairs of those persons who perform Thine devotional service. Pause.
Manmohan Singh (Punjabi)ਤੂੰ ਉਨ੍ਹਾਂ ਪੁਰਸ਼ਾ ਦੇ ਕਾਰਜ ਰਾਸ ਕਰ ਦਿੰਦਾ ਹੈਂ ਜਿਹੜੇ ਤੇਰੀ ਅਨੁਰਾਗੀ ਸੇਵਾ ਕਮਾਉਂਦੇ ਹਨ। ਠਹਿਰਾਉ।
Fareedkot Teekaਕਿਉਂਕਿ ਜੋ ਜੋ ਜਨ ਤੁਮਾਰੀ ਭਗਤੀ ਕਰਤੇ ਹੈਂ ਤਿਨੋਂ ਕੇ ਕਾਰਜੋਂ ਕੋ ਤੂੰ ਹੀ ਸਵਾਰਤਾ ਹੈਂ॥੧॥ ਰਹਾਉ ॥
Prof. Sahib Singhਜੋ ਜੋ ਮਨੁੱਖ ਤੇਰੀ ਭਗਤੀ ਕਰਦੇ ਹਨ ਤੂੰ ਉਹਨਾਂ ਦੇ ਕੰਮ ਸਿਰੇ ਚਾੜ੍ਹਦਾ ਹੈਂ ॥੧॥ ਰਹਾਉ ॥
SikhNet (Spanish)Tú llenas a todos los que Te alaban. (1-Pausa)

ਦਾਲਿ ਸੀਧਾ; ਮਾਗਉ ਘੀਉ ॥

daal seedhaa; maagau gheeo |

Sant Singh KhalsaLentils, flour and ghee - these things, I beg of You.
Manmohan SinghI beg of Thee flour and ghee,
Manmohan Singh (Punjabi)ਦਾਲ, ਆਟਾ ਅਤੇ ਘਿਉ, ਮੈਂ ਤੇਰੇ ਕੋਲੋਂ ਮੰਗਦਾ ਹਾਂ।
Fareedkot Teekaਦਾਲ ਔਰ (ਸੀਧਾ) ਆਟਾ, ਘ੍ਰਿਤ ਕੌ ਮਾਂਗਤਾ ਹੂੰ॥
Prof. Sahib Singhਮੈਂ (ਤੇਰੇ ਦਰ ਤੋਂ) ਦਾਲ, ਆਟਾ ਤੇ ਘਿਉ ਮੰਗਦਾ ਹਾਂ,

ਪਦ ਅਰਥ ਸੀਧਾ = ਆਟਾ। ਮਾਗਉ = ਮੰਗਦਾ ਹਾਂ।

SikhNet (Spanish)Te pido que me bendigas con harina de trigo,

ਹਮਰਾ ਖੁਸੀ ਕਰੈ ਨਿਤ ਜੀਉ ॥

hamaraa khusee karai nit jeeo |

Sant Singh KhalsaMy mind shall ever be pleased.
Manmohan Singhso shall my mind be ever pleased.
Manmohan Singh (Punjabi)ਇਸ ਤਰ੍ਹਾਂ ਮੇਰਾ ਚਿੱਤ ਹਮੇਸ਼ਾਂ ਪ੍ਰਸੰਨ ਰਹੇਗਾ।
Fareedkot Teekaਜਿਸ ਭੋਜਨ ਕੋ ਛਕ ਕੇ ਹਮਾਰਾ ਜੀਉ ਖੁਸੀ ਸੇ ਤੇਰਾ ਭਜਨ ਕਰੈ॥
Prof. Sahib Singhਜੋ ਮੇਰੀ ਜਿੰਦ ਨੂੰ ਨਿੱਤ ਸੁਖੀ ਰੱਖੇ,

ਪਦ ਅਰਥ ਜੀਉ = ਜਿੰਦ, ਮਨ।

SikhNet (Spanish)lentejas y guí, para que mi corazón quede siempre complacido Contigo.

ਪਨੑੀਆ ਛਾਦਨੁ ਨੀਕਾ ॥

panaeea chhaadan neekaa |

Sant Singh KhalsaShoes, fine clothes,
Manmohan SinghThe foot-wear, good clothes,
Manmohan Singh (Punjabi)ਜੁਤੀ, ਚੰਗੇ ਕਪੜੇ,
Fareedkot Teekaਚਰਨੋਂ ਮੇਂ ਪਹਰਨੇ ਕੋ (ਪਨੀਆ) ਚਰਨ ਦਾਸੀ ਔਰ ਸਰੀਰ ਪਰ ਪਹਰਨੇ ਕੋ (ਛਾਦਨ) ਬਸਤ੍ਰ (ਨੀਕਾ) ਚੰਗਾ ਮਾਂਗਤਾ ਹੂੰ॥
Prof. Sahib Singhਜੁੱਤੀ ਤੇ ਸੋਹਣਾ ਕੱਪੜਾ ਭੀ ਮੰਗਦਾ ਹਾਂ,

ਪਦ ਅਰਥ ਪਨ੍ਹ੍ਹੀਆ = ਜੁੱਤੀ {Skt. उपानह् }। ਛਾਦਨੁ = ਕਪੜਾ। ਨੀਕਾ = ਸੋਹਣਾ।

SikhNet (Spanish)Te ruego que me des telas de seda para usar y también sandalias

ਅਨਾਜੁ ਮਗਉ; ਸਤ ਸੀ ਕਾ ॥੧॥

anaaj mgau; sat see kaa |1|

Sant Singh KhalsaAnd grain of seven kinds - I beg of You. ||1||
Manmohan Singhand corn of seven sorts, I beg of Thee.
Manmohan Singh (Punjabi)ਅਤੇ ਸੱਤਾਂ ਕਿਸਮਾਂ ਦੇ ਦਾਣੇ ਮੈਂ ਤੇਰੇ ਕੋਲੋ ਮੰਗਦਾ ਹਾਂ।
Fareedkot Teekaਪੁਨਾ (ਸਤ ਸੀ ਕਾ) ਜਿਸ ਕੋ ਸਾਤ ਵਾਹ ਲਗੀ ਹੋ, ਐਸੀ ਜਮੀਨ ਸੇ ਉਪਜਾ ਹੂਆ ਅੰਨ ਮਾਂਗਤਾ ਹੂੰ॥੧॥
Prof. Sahib Singhਤੇ ਸੱਤਾਂ ਸੀਆਂ ਦਾ ਅੰਨ ਭੀ (ਤੈਥੋਂ ਹੀ) ਮੰਗਦਾ ਹਾਂ ॥੧॥

ਪਦ ਅਰਥ ਸਤ ਸੀ ਕਾ ਅਨਾਜ = ਸੱਤ ਸੀਆਂ ਵਾਲਾ ਅੰਨ, ਉਹ ਅੰਨ ਜੋ ਪੈਲੀ ਨੂੰ ਸੱਤ ਵਾਰੀ ਵਾਹ ਕੇ ਪੈਦਾ ਕੀਤਾ ਹੋਵੇ ॥੧॥

SikhNet (Spanish)y granos para comer obtenidos de arar la tierra siete veces. (1)

ਗਊ ਭੈਸ ਮਗਉ ਲਾਵੇਰੀ ॥

gaoo bhais mgau laaveree |

Sant Singh KhalsaA milk cow, and a water buffalo, I beg of You,
Manmohan SinghThe milch-cow and buffalo I ask for,
Manmohan Singh (Punjabi)ਮੈਂ ਦੁਧ ਦੇਣ ਵਾਲੀ ਗਾਂ ਅਤੇ ਮੈਂਹ ਮੰਗਦਾ ਹਾਂ,
Fareedkot Teekaਏਕ ਗਊ ਔਰ ਭੈਂਸ ਲਵੇਰੀ ਅਰਥਾਤ ਦੂਧ ਦੇਨੇਹਾਰੀ ਮਾਂਗਤਾ ਹੂੰ॥
Prof. Sahib Singhਹੇ ਗੋਪਾਲ! ਮੈਂ ਗਾਂ ਮਹਿੰ ਲਵੇਰੀ (ਭੀ) ਮੰਗਦਾ ਹਾਂ,

ਪਦ ਅਰਥ ਲਾਵੇਰੀ = ਦੁੱਧ ਦੇਣ ਵਾਲੀ।

SikhNet (Spanish)Y mira, también Te pido una vaca lechera y un búfalo,

ਇਕ ਤਾਜਨਿ ਤੁਰੀ ਚੰਗੇਰੀ ॥

eik taajan turee changeree |

Sant Singh Khalsaand a fine Turkestani horse.
Manmohan Singhand also a good Turkistani mare.
Manmohan Singh (Punjabi)ਅਤੇ ਇਕ ਚੰਗੀ ਤੁਰਕਿਸਤਾਨੀ ਘੋੜੀ ਭੀ।
Fareedkot Teekaਪੁਨਾ ਏਕ (ਤਾਜਨਿ) ਉਤਮ ਜਾਤੀ ਕੀ (ਤੁਰੀ) ਘੋੜੀ ਅਸਵਾਰੀ ਹੇਤ ਮਾਂਗਤਾ ਹੂੰ॥
Prof. Sahib Singhਤੇ ਇਕ ਚੰਗੀ ਅਰਬੀ ਘੋੜੀ ਭੀ ਚਾਹੀਦੀ ਹੈ।

ਪਦ ਅਰਥ ਤਾਜਨਿ ਤੁਰੀ = ਅਰਬੀ ਘੋੜੀ।

SikhNet (Spanish)aparte quisiera un caballo árabe para que lo monte y pueda ir a través de Tu Maravillosa tierra

ਘਰ ਕੀ ਗੀਹਨਿ ਚੰਗੀ ॥

ghar kee geehan changee |

Sant Singh KhalsaA good wife to care for my home
Manmohan SinghI ask for a good wife to look after my home.
Manmohan Singh (Punjabi)ਆਪਣੇ ਘਰ ਦੀ ਸੰਭਾਲ ਲਈ ਮੈਂ ਇਕ ਚੰਗੀ ਵਹੁਟੀ ਮੰਗਦਾ ਹਾਂ!
Fareedkot Teekaਪੁਨਾ ਘਰ ਕੀ (ਗੀਹਨ) ਇਸਤ੍ਰੀ ਚੰਗੀ ਅਰਥਾਤ ਆਗ੍ਯਾਕਾਰੀ ਹੋਵੇ॥
Prof. Sahib Singhਘਰ ਦੀ ਚੰਗੀ ਇਸਤ੍ਰੀ ਵੀ-

ਪਦ ਅਰਥ ਗੀਹਨਿ = {Skt. गृहिनी} ਇਸਤ੍ਰੀ।

SikhNet (Spanish)y una bella mujer para que cuide mi hogar.

ਜਨੁ ਧੰਨਾ ਲੇਵੈ ਮੰਗੀ ॥੨॥੪॥

jan dhanaa levai mangee |2|4|

Sant Singh Khalsa- Your humble servant Dhanna begs for these things, Lord. ||2||4||
Manmohan SinghThy slave Dhanna, O Lord, begs Thee to procure them.
Manmohan Singh (Punjabi)ਤੇਰਾ ਗੋਲਾ, ਧੰਨਾ, ਹੇ ਸੁਆਮੀ! ਉਨ੍ਹਾਂ ਨੂੰ ਹਾਸਲ ਕਰਨ ਲਈ ਤੈਨੂੰ ਬੇਨਤੀ ਕਰਦਾ ਹੈ।
Fareedkot Teekaਸ੍ਰੀ ਧੰਨਾ ਜੀ ਕਹਤੇ ਹੈਂ: ਮੈਂ ਜਨ ਤੇਰੇ ਸੇ ਮਾਂਗ ਕਰ ਲੇਤਾ ਹੂੰ, ਸਰੀਰ ਕੇ ਨਿਰਬਾਹਿ ਹੇਤ ਮੇਰੇ ਕੋ ਦੀਜੀਏ ॥੨॥☬ਏਹ ਤੋ ਬਾਹਜ ਅਰਥ ਹੂਆ। ਅਬ ਇਸੀ ਸ਼ਬਦ ਕਾ ਅੰਤਰੀਵ ਦੁਤੀ ਅਰਥ- ਹੇ ਗੋਪਾਲ! ਤੇਰਾ ਜੋ ਨਾਮ ਵਾ ਸਰੂਪ ਹੈ ਤਿਸ ਵਿਖੇ ਮੈਂ (ਆ) ਵਸੇਸ ਕਰ ਰਤਾ ਹਾਂ। ਜੋ ਦਾਸ ਤੇਰੀ ਭਗਤੀ ਕਰਤੇ ਹੈਂ ਤਿਨ ਕਾ ਮੁਕਤੀ ਰੂਪ ਕਾਮ ਬਨਾਵਤਾ ਹੈਂ। ਹੇ ਕਰਤਾਰ! ਤੀਨੋਂ ਤਪੋਂ ਕੋ (ਦਾਲ) ਦਲਨਾ ਅਰਥਾਤ ਨਾਸ ਕਰਨਾ ਔਰ (ਸੀਧਾ) ਸਨਮੁਖ ਰਹਣਾ ਔਰ ਤੇਰੇ ਪ੍ਰੇਮ ਮੇਂ ਸਨਿਗਧ ਰਹਿਣਾ ਇਹੀ ਤੇਰੇ ਸੇ ਮਾਂਗਤਾ ਹੂੰ। ਇਸ ਸੇ ਹਮਾਰਾ (ਜੀਉ) ਚਿਤ ਨਿਤ ਖੁਸੀ ਕਰੇਗਾ ਅਰਥਾਤ ਅਨੰਦ ਹੋਵੈਗਾ। ਤੇਰੀ ਸਰਣ ਰਹਣਾ ਔਰ ਮਨ ਕੋ ਵਿਸਿਅਹੁ ਸੇ (ਛਾਦਨ) ਛੇਦਨ ਅਰਥਾਤ ਕਾਟਣਾ, ਮਨ ਕਾ ਸੁਭਾਵ (ਨੀਕਾ) ਸੂਖਮ ਕਰਨਾ ਮਾਂਗਤਾ ਹੂੰ। ਪੁਨਾ (ਅਨਾਜ) ਅੰਨ ਆਜ ਕ੍ਯਾ ਅਜ ਮੈਂ ਹੋਰ ਮਾਂਗਤਾ ਹਾਂ। ਸੱਤ ਬੋਲਨਾ ਔਰ (ਸੀਕਾ) ਸੀਲ ਕਾ ਗ੍ਰਹਣ ਕਰਨਾ, ਵਾ ਹੇ ਸੱਤ ਸਰੂਪ! ਤੇਰਾ ਜੋ (ਸੀਕਾ) ਸਿਕਾ ਅਰਥਾਤ ਹੁਕਮ ਹੈ ਤਿਸ ਮੇਂ ਪ੍ਰਸੰਨ ਰਹਿਣਾ, (ਲਾਵੇਰੀ) ਬ੍ਰਿਤੀ ਕੌ ਲਗਾਇ ਕਰ ਕੇ ਭੈ ਸੰਯੁਕਤ ਹੋਇਕਰ ਤੇਰੇ ਜਸ ਕਾ ਗਾਵਣਾ ਮਾਂਗਤਾ ਹੂੰ। ਤੁਰੀ ਅਵਸਥਾ ਜੋ ਸ੍ਰੇਸਟ ਹੈ ਤਿਸ ਕਰ ਸਭ ਜਨੋਂ ਮੇਂ ਏਕਤਾ ਦ੍ਰਿਸਟ ਮਾਂਗਤਾ ਹੂੰ। ਪੁਨਾ (ਘਰ) ਸਰੂਪ ਕੀ (ਗੀਹਨਿ) ਗ੍ਰਹਣ ਕਰਨੇ ਵਾਲੀ ਆਤਮ ਵਿਸੈਣੀ ਬੁਧੀ ਮਾਂਗਤਾ ਹੂੰ। ਸ੍ਰੀ ਧੰਨਾ ਜੀ ਕਹਤੇ ਹੈਂ: ਹੇ ਗੋਪਾਲ! ਮੈਂ ਜਨ ਦਾਸ ਇਹ ਵਸਤੂ ਤੇਰੇ ਸੇ ਮਾਂਗ ਲੇਤਾ ਹੂੰ ਸੋ ਮ
Prof. Sahib Singhਮੈਂ ਤੇਰਾ ਦਾਸ ਧੰਨਾ ਤੈਥੋਂ ਮੰਗ ਕੇ ਲੈਂਦਾ ਹਾਂ ॥੨॥੪॥

ਪਦ ਅਰਥ ਮੰਗੀ = ਮੰਗਿ, ਮੰਗ ਕੇ ॥੨॥੪॥

* ਨੋਟ: ਸੰਸਕ੍ਰਿਤ ਲਫ਼ਜ਼ 'ਆਰਤ' {आर्तं} ਦਾ ਅਰਥ ਹੈ 'ਦੁਖੀਆ, ਲੋੜਵੰਦ'। 'ਰਹਾਉ' ਦੀ ਤੁਕ ਅਤੇ ਬਾਕੀ ਦੇ ਸਾਰੇ ਸ਼ਬਦ ਨੂੰ ਗਹੁ ਨਾਲ ਪੜ੍ਹਿਆਂ ਭੀ ਇਹੀ ਗੱਲ ਸਿੱਧ ਹੁੰਦੀ ਹੈ ਕਿ ਪ੍ਰਭੂ ਦੇ ਦਰ ਤੋਂ ਰੋਜ਼ਾਨਾ ਜੀਵਨ ਦੀਆਂ ਲੋੜਾਂ ਹੀ ਮੰਗ ਰਹੇ ਹਨ। ਲਫ਼ਜ਼ "ਗੋਪਾਲ"-ਵਿਚ ਭੀ ਇਹੀ ਇਸ਼ਾਰਾ ਮਿਲਦਾ ਹੈ (ਭਾਵ, ਧਰਤੀ ਨੂੰ ਪਾਲਣ ਵਾਲਾ)। ਪਰ ਚੂੰਕਿ ਲਫ਼ਜ਼ 'ਆਰਤੀ' ਨਾਲ ਲਫ਼ਜ਼ 'ਆਰਤਾ' ਮਿਲਦਾ ਜੁਲਦਾ ਹੈ, ਇਸ ਵਾਸਤੇ ਇਸ ਸ਼ਬਦ ਨੂੰ ਭੀ 'ਆਰਤੀ' ਵਾਲੇ ਸ਼ਬਦਾਂ ਦੇ ਨਾਲ ਹੀ ਧਨਾਸਰੀ ਰਾਗ ਵਿਚ ਦਰਜ ਕੀਤਾ ਗਿਆ ਹੈ, ਉਂਞ 'ਆਰਤੀ' ਬਾਰੇ ਇਸ ਵਿਚ ਕੋਈ ਜ਼ਿਕਰ ਨਹੀਂ ਹੈ, ਕਿਉਂਕਿ 'ਆਰਤੀ' ਵਿਚ ਫੁੱਲ, ਦੀਵੇ ਆਦਿਕ ਦਾ ਹੋਣਾ ਜ਼ਰੂਰੀ ਹੈ। * ਨੋਟ: ਭਗਤ-ਬਾਣੀ ਨੂੰ ਗੁਰਮਤਿ ਦੇ ਵਿਰੁੱਧ ਸਮਝਣ ਵਾਲਾ ਵੀਰ ਭਗਤ ਧੰਨਾ ਜੀ ਬਾਰੇ ਇਉਂ ਲਿਖਦਾ ਹੈ-"ਭਗਤ ਧੰਨਾ ਜੀ ਦੇ ਪਿਤਾ ਦਾ ਨਾਮ ਮਾਹੀ ਸੀ। ਇਹਨਾਂ ਦਾ ਵਤਨ ਇਲਾਕਾ ਮਾਰਵਾੜ ਸੀ। ਆਪ ਮਮੂਲੀ ਜ਼ਿਮੀਦਾਰ ਸਨ। ਕਿਸੇ ਬ੍ਰਾਹਮਣ ਪਾਸੋਂ ਸਾਲਗਰਾਮ ਲੈ ਕੇ ਪੂਜਾ ਕਰਨ ਲੱਗਾ। ਜਦੋਂ ਕੁਝ ਫਲ ਪਰਾਪਤ ਨਾਹ ਹੋਇਆ, ਅੰਤ ਉਸੀ ਬ੍ਰਾਹਮਣ ਨੂੰ ਜਾ ਕੇ ਸਾਲਗਰਾਮ ਮੋੜ ਦਿੱਤਾ। ਕਹਿਣ ਲੱਗਾ ਕਿ ਸਾਲਗਰਾਮ ਮੇਰੇ ਨਾਲ ਗੁੱਸੇ ਹੈ, ਮੇਰੀ ਰੋਟੀ ਨਹੀਂ ਖਾਂਦਾ। ਬ੍ਰਾਹਮਣ ਨੇ ਅਸਲ ਗੱਲ ਦੱਸੀ ਕਿ ਭਾਈ! ਇਹ ਤਾਂ ਪੱਥਰ ਹੈ, ਇਹ ਖਾਂਦਾ ਪੀਂਦਾ ਕੁਝ ਨਹੀਂ, ਰੱਬ ਤਾਂ ਹੋਰ ਹੈ। "ਇਸ ਗੱਲ ਦਾ ਅਸਰ ਧੰਨਾ ਜੀ ਦੇ ਦਿਲ ਉੱਤੇ ਕਾਫ਼ੀ ਹੋਇਆ। ਆਖ਼ਰ ਆਪ ਰਾਮਾਨੰਦ ਜੀ ਦੀ ਮੰ

SikhNet (Spanish)Estas son las pequeñas necesidades que pido de Ti, oh mi Dios Benévolo. (2‑4)

Open this shabad →

Ang 695 of 1430