ਰਾਗੁ ਗੂਜਰੀ ਮਹਲਾ ੫ ॥
raag goojaree mahalaa 5 |
Sant Singh KhalsaRaag Goojaree, Fifth Mehl:
Manmohan SinghGujri Measure, Fifth Guru.
Manmohan Singh (Punjabi)ਰਾਗ ਗੁਜਰੀ, ਪੰਜਵੀਂ ਪਾਤਸ਼ਾਹੀ।
SikhNet (Spanish)Rag Guyeri, Mejl Guru Aryan, Quinto Canal Divino.
ਕਾਹੇ ਰੇ ਮਨ, ਚਿਤਵਹਿ ਉਦਮੁ; ਜਾ ਆਹਰਿ. ਹਰਿ ਜੀਉ ਪਰਿਆ ॥
kaahe re man, chitaveh udam; jaa aahar. har jeeo pariaa |
Sant Singh KhalsaWhy, O mind, do you plot and plan, when the Dear Lord Himself provides for your care?
Manmohan SinghWhy doest thou, O Mind! think of enterprises, when Revered God Himself is engaged in thy care?
Manmohan Singh (Punjabi)ਤੂੰ ਕਿਉਂ ਹੈ ਮਨ! ਤਰੱਦਦਾਂ ਬਾਰੇ ਸੋਚਦਾ ਹੈ, ਜਦ ਕਿ ਮਾਣਨੀਯ ਵਾਹਿਗੁਰੂ ਆਪ ਤੇਰੇ iਫ਼ਕਰ ਵਿੱਚ ਲਗਾ ਹੋਇਆ ਹੈ?
Fareedkot Teekaਹੇ ਮਨ! ਤੂੰ ਉਦਮੁ ਕ੍ਯੋਂ ਚਿਤਵਨ ਕਰਤਾ ਹੈਂ, ਜਬ ਸਭ ਕੇ (ਆਹਰਿ) ਉੱਦਮ ਅਰਥਾਤ ਫਿਕਰ ਮੇਂ ਹਰਿ ਜੀ ਆਪ ਪੜ ਰਹਾ ਹੈ॥
Prof. Sahib Singhਹੇ ਮਨ! (ਤੇਰੀ ਖ਼ਾਤਰ) ਜਿਸ ਆਹਰ ਵਿਚ ਪਰਮਾਤਮਾ ਆਪ ਲੱਗਾ ਹੋਇਆ ਹੈ, ਉਸ ਵਾਸਤੇ ਤੂੰ ਕਿਉਂ (ਸਦਾ) ਸੋਚਾਂ-ਫ਼ਿਕਰ ਕਰਦਾ ਰਹਿੰਦਾ ਹੈਂ?ਪਦ ਅਰਥ ਕਾਹੇ = ਕਿਉਂ? ਚਿਤਵਹਿ = ਤੂੰ ਸੋਚਦਾ ਹੈਂ। ਚਿਤਵਹਿ ਉਦਮੁ = ਤੂੰ ਉੱਦਮ ਚਿਤਵਦਾ ਹੈਂ, ਤੂੰ ਜ਼ਿਕਰ ਕਰਦਾ ਹੈਂ, {❀ ਨੋਟ:'ਉੱਦਮ ਚਿਤਵਨ' ਅਤੇ 'ਉੱਦਮ ਕਰਨ' ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ। ਰੋਜ਼ੀ ਕਮਾਣ ਲਈ ਉੱਦਮ ਕਰਨਾ ਹਰੇਕ ਮਨੁੱਖ ਦਾ ਫ਼ਰਜ਼ ਹੈ। ਗੁਰੂ ਸਾਹਿਬ ਨੇ ਚਿੰਤਾ-ਤੌਖ਼ਲਾ ਕਰੀ ਜਾਣ ਵਾਲੇ ਗ਼ਲਤ ਰਸਤੇ ਵਲੋਂ ਵਰਜਿਆ ਹੈ}। ਜਾ ਆਹਰਿ = ਜਿਸ ਆਹਰ ਵਿਚ। ਪਰਿਆ = ਪਿਆ ਹੋਇਆ ਹੈ।
SikhNet (Spanish)Oh mi mente, ¿por qué piensas en cada empresa en la que te aventuras, cuando el Mismo Señor toma cuidado de ti?
ਸੈਲ ਪਥਰ ਮਹਿ. ਜੰਤ ਉਪਾਏ; ਤਾ ਕਾ ਰਿਜਕੁ, ਆਗੈ ਕਰਿ ਧਰਿਆ ॥੧॥
sail pathar meh. jant upaae; taa kaa rijak, aagai kar dhariaa |1|
Sant Singh KhalsaFrom rocks and stones He created living beings; He places their nourishment before them. ||1||
Manmohan SinghIn the rocks and stones He has created beings. Their sustenance He puts before them.
Manmohan Singh (Punjabi)ਚਿਟਾਨਾਂ ਅਤੇ ਪਾਹਨਾਂ ਵਿੱਚ ਉਸ ਨੇ ਜੀਵ ਪੈਦਾ ਕੀਤੇ ਹਨ। ਉਨ੍ਹਾਂ ਦੀ ਉਪਜੀਵਕਾ ਉਹ ਉਨ੍ਹਾਂ ਦੇ ਮੂਹਰੇ ਰੱਖ ਦਿੰਦਾ ਹੈ।
Fareedkot Teekaਤਿਸੁ ਪਰ ਦ੍ਰਿਸਟਾਂਤੁ (ਸੈਲ) ਖੁਸਕ ਪੱਥਰ ਵਾ (ਸੈਲ) ਪਰਬਤੋਂ ਕੇ ਪਥਰੋਂ ਮੈਂ ਭੀ ਜੋ ਜੀਵ ਉਤਪੰਨ ਕਰੇ ਹੈਂ। ਤਿਨ ਕਾ ਭੋਜਨੁ ਹਰੀ ਨੇ ਪਹਿਲੇ ਹੀ ਬਨਾਇ ਰਖਾ ਹੈ॥੧॥
Prof. Sahib Singhਜੇਹੜੇ ਜੀਵ ਪ੍ਰਭੂ ਨੇ ਚਟਾਨਾਂ ਤੇ ਪੱਥਰਾਂ ਵਿਚ ਪੈਦਾ ਕੀਤੇ ਹਨ, ਉਹਨਾਂ ਦਾ ਭੀ ਰਿਜ਼ਕ ਉਸ ਨੇ (ਉਹਨਾਂ ਦੇ ਪੈਦਾ ਕਰਨ ਤੋਂ) ਪਹਿਲਾਂ ਹੀ ਬਣਾ ਰਖਿਆ ਹੈ ॥੧॥ਪਦ ਅਰਥ ਸੈਲ = ਚਿਟਾਨ। ਤਾ ਕਾ = ਉਹਨਾਂ ਦਾ। ਆਗੈ = ਪਹਿਲਾਂ ਹੀ॥੧॥
SikhNet (Spanish)Él ha puesto criaturas vivas hasta en las rocas y las piedras, y les ha proveído también de sustento. (1)
ਮੇਰੇ ਮਾਧਉ ਜੀ; ਸਤਸੰਗਤਿ ਮਿਲੇ. ਸੁ ਤਰਿਆ ॥
mere maadhau jee; satasangat mile. su tariaa |
Sant Singh KhalsaO my Dear Lord of souls, one who joins the Sat Sangat, the True Congregation, is saved.
Manmohan SinghO My venerable Lord of mammon! He, who mixes with the society of saints, is saved.
Manmohan Singh (Punjabi)ਹੈ ਮੇਰੇ ਪੂਜਯ ਮਾਇਆ ਦੇ ਸੁਆਮੀ! ਜੇ ਕੋਈ ਸਾਧ ਸੰਗਤ ਨਾਲ ਜੁੜਦਾ ਹੈ ਉਹ ਪਾਰ ਉਤਰ ਜਾਂਦਾ ਹੈ।
Fareedkot Teekaਹੇ ਮੇਰੇ ਮਨ! ਮਾਧਵ ਜੀ ਕੀ ਜੋ ਸਤ ਸੰਗਤਿ ਹੈ, ਤਿਸ ਮੇ ਜੋ ਮਿਲਾ ਹੈ, ਸੋ ਸੰਸਾਰ ਸਮੁੰਦ੍ਰ ਸੇਂ ਤਰਾ ਹੈ॥
Prof. Sahib Singhਹੇ ਮੇਰੇ ਪ੍ਰਭੂ ਜੀ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਮਿਲ ਬੈਠਦੇ ਹਨ, ਉਹ (ਵਿਅਰਥ ਤੌਖ਼ਲੇ-ਫ਼ਿਕਰਾਂ ਤੋਂ) ਬਚ ਜਾਂਦੇ ਹਨ।ਪਦ ਅਰਥ ਮਾਧਉ ਜੀ = ਹੇ ਪ੍ਰਭੂ ਜੀ! ਹੇ ਮਾਇਆ ਦੇ ਪਤੀ ਜੀ! {ਮਾਧਉ = ਮਾ-ਧਵ। ਮਾ = ਮਾਇਆ। ਧਵ = ਪਤੀ}।
SikhNet (Spanish)Oh mi Respetado Señor, aquél que guarda la Compañía de los Santos es guiado en su camino.
ਗੁਰ ਪਰਸਾਦਿ ਪਰਮ ਪਦੁ ਪਾਇਆ; ਸੂਕੇ ਕਾਸਟ ਹਰਿਆ ॥੧॥ ਰਹਾਉ ॥
gur parasaad param pad paaeaa; sooke kaasatt hariaa |1| rahaau |
Sant Singh KhalsaBy Guru's Grace, the supreme status is obtained, and the dry wood blossoms forth again in lush greenery. ||1||Pause||
Manmohan SinghBy the grace of the Guru, (he) obtains the supreme state (as) the dry wood blooms forth. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ (ਉਹ) ਮਹਾਨ ਮਰਤਬਾ ਪਾ ਲੈਂਦਾ ਹੈ (ਜਿਵੇਂ) ਸੁੱਕੀ ਲੱਕੜ ਹਰੀ ਭਰੀ ਹੋ ਜਾਂਵਦੀ ਹੈ। ਠਹਿਰਾਉ।
Fareedkot Teekaਕਿਸ ਪ੍ਰਕਾਰ ਤਰਾ ਹੈ? ਸੋ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਸੇਂ ਪਰਮਪਦ ਮੋਖ ਕੋ ਪ੍ਰਾਪਤਿ ਹੂਆ ਹੈ। ਕੈਸਾ ਵਹੁ ਸਤਸੰਗੁ ਹੈ? ਕਿ ਜਿਸ ਨੇ ਸੁਕੇ ਕਾਸਟ ਵਤ ਸੂੰਨ ਹ੍ਰਿਦੇ ਕੋ ਹਰਾ ਕਰ ਦੀਆ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਇਹ (ਅਡੋਲਤਾ ਵਾਲੀ) ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ, ਉਹ (ਮਾਨੋ) ਸੁੱਕਾ ਕਾਠ ਹਰਾ ਹੋ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਪਰਸਾਦਿ = ਕਿਰਪਾ ਨਾਲਿ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਕਾਸਟ = ਕਾਠ, ਲੱਕੜੀ॥੧॥ਰਹਾਉ॥
SikhNet (Spanish)Por la Gracia del Guru, él logra el aposento celestial, y hasta la madera seca revive. (1-Puse)
ਜਨਨਿ ਪਿਤਾ, ਲੋਕ ਸੁਤ ਬਨਿਤਾ; ਕੋਇ ਨ ਕਿਸ ਕੀ ਧਰਿਆ ॥
janan pitaa, lok sut banitaa; koe na kis kee dhariaa |
Sant Singh KhalsaMothers, fathers, friends, children and spouses-no one is the support of anyone else.
Manmohan SinghOf mother, father, people, son, (and) wife no one is the support of another.
Manmohan Singh (Punjabi)ਮਾਂ, ਪਿਉ, ਜਨਤਾ, ਪੁਤ੍ਰ (ਅਤੇ) ਪਤਨੀ ਵਿਚੋਂ ਕੋਈ ਕਿਸੇ ਹੋਰ ਦਾ ਆਸਰਾ ਨਹੀਂ।
Fareedkot Teekaਮਾਤਾ, ਪਿਤਾ, ਪੁੱਤ੍ਰ, ਇਸਤ੍ਰੀ ਔਰੁ ਸਭ ਸਨਬੰਧੀ ਲੋਕ, ਕੋਈ ਭੀ ਕਿਸੀ ਕੀ (ਆ) ਸਰਬ ਓਰ ਤੇ (ਧਰਿ) ਟੇਕ ਨਹੀਂ ਹੈ॥
Prof. Sahib Singh(ਹੇ ਮਨ!) ਮਾਂ, ਪਿਉ, ਪੁੱਤਰ, ਲੋਕ, ਵਹੁਟੀ-ਕੋਈ ਭੀ ਕਿਸੇ ਦਾ ਆਸਰਾ ਨਹੀਂ ਹੈ।ਪਦ ਅਰਥ ਜਨਨਿ = ਮਾਂ। ਸੁਤ = ਪੁੱਤਰ। ਬਨਿਤਾ = ਵਹੁਟੀ। ਧਰਿਆ = ਆਸਰਾ। ਕਿਸ ਕੀ = ਕਿਸੇ ਦਾ।
SikhNet (Spanish)No hay nadie que pueda ser soporte de otro; ni madre, ni padre, ni amigo, hijo o esposo.
ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ; ਕਾਹੇ ਮਨ ਭਉ ਕਰਿਆ ॥੨॥
sir sir rijak sanbaahe tthaakur; kaahe man bhau kariaa |2|
Sant Singh KhalsaFor each and every person, our Lord and Master provides sustenance. Why are you so afraid, O mind? ||2||
Manmohan SinghTo every individual the Lord reaches sustenance, why fearest (thou), O My soul?
Manmohan Singh (Punjabi)ਹਰ ਜਣੇ ਨੂੰ ਸੁਆਮੀ ਅਹਾਰ ਪੁਚਾਉਂਦਾ ਹੈ, ਹੇ ਮੇਰੀ ਜਿੰਦੜੀਏ (ਤੂੰ) ਕਿਉਂ ਡਰਦੀ ਹੈ।
Fareedkot Teekaਤਾਂ ਤੇ (ਸਿਰਿ ਸਿਰਿ) ਸਿਰਬਸਿਰ ਅਰਥਾਤ ਜਿਤਨੇ ਜੀਵ ਹੈਂ, ਸਭ ਕੋ ਰਚ ਕਰ ਕੇ ਫਿਰਿ (ਰਿਜਕੁ) ਭੋਜਨੁ ਠਾਕੁਰੁ ਪਹੁਚਾਉਤਾ ਹੈ। ਤਬ ਹੇ ਮਨ! ਤੂੰ ਕ੍ਯੋਂ (ਭਉ) ਭੈ ਕਰਤਾ ਹੈਂ॥੨॥
Prof. Sahib Singhਹੇ ਮਨ! ਤੂੰ ਕਿਉਂ ਡਰਦਾ ਹੈਂ? ਪਾਲਣਹਾਰ ਪ੍ਰਭੂ ਹਰੇਕ ਜੀਵ ਨੂੰ ਆਪ ਹੀ ਰਿਜ਼ਕ ਅਪੜਾਂਦਾ ਹੈ ॥੨॥ਪਦ ਅਰਥ ਸਿਰਿ = ਸਿਰ ਉੱਤੇ। ਸਿਰਿ ਸਿਰਿ = ਹਰੇਕ ਸਿਰ ਉਤੇ, ਹਰੇਕ ਜੀਵ ਲਈ। ਸੰਬਾਹੇ = {संवाहय} ਅਪੜਾਂਦਾ ਹੈ। ਮਨ = ਹੇ ਮਨ! ॥੨॥
SikhNet (Spanish)Sólo el Señor provee de sustento a todos, así es que, ¿por qué tienes miedo, oh mi mente? (2)
ਊਡੇ ਊਡਿ. ਆਵੈ ਸੈ ਕੋਸਾ; ਤਿਸੁ ਪਾਛੈ ਬਚਰੇ ਛਰਿਆ ॥
aoodde aoodd. aavai sai kosaa; tis paachhai bachare chhariaa |
Sant Singh KhalsaThe flamingoes fly hundreds of miles, leaving their young ones behind.
Manmohan SinghThe flamingoes come having flown over hundreds of miles, their youngling they leave behind.
Manmohan Singh (Punjabi)ਸੈਕੜੇ ਮੀਲ ਉਡਾਰੀ ਮਾਰਕੇ ਕੂੰਜਾਂ ਆਉਂਦੀਆਂ ਹਨ ਅਤੇ ਆਪਣੇ ਬੱਚੇ ਉਹ ਪਿਛੇ ਛੱਡ ਆਉਂਦੀਆਂ ਹਨ।
Fareedkot Teekaਕੂੰਜੋਂ ਕੀ ਡਾਰ ਉਡ ਉਡ ਕਰ ਸੈਂਕੜੇ ਕੋਸਾਂ ਤਕ ਚਲੀ ਆਵਤੀ ਹੈ। ਔਰੁ ਤਿਨ ਕੂੰਜੋਂ ਨੇਂ ਅਪਨੇ ਬਚ੍ਯੋਂ ਕੋ ਪੀਛੇ ਛੋਡ ਦੀਆ ਹੈ॥
Prof. Sahib Singh(ਹੇ ਮਨ! ਵੇਖ! ਕੂੰਜ) ਉੱਡ ਉੱਡ ਕੇ ਸੈਂਕੜੇ ਕੋਹਾਂ ਤੇ ਆ ਜਾਂਦੀ ਹੈ, ਪਿੱਛੇ ਉਸ ਦੇ ਬੱਚੇ (ਇਕੱਲੇ) ਛੱਡੇ ਹੋਏ ਹੁੰਦੇ ਹਨ।ਪਦ ਅਰਥ ਊਡੇ = ਊਡਿ। ਊਡੇ ਊਡਿ = ਊਡਿ ਊਡਿ, ਉੱਡ ਕੇ। ਸੈ = ਸੈਂਕੜੇ (ਲਫ਼ਜ਼ 'ਸਉ' ਤੋਂ ਬਹੁ-ਵਚਨ)। ਤਿਸੁ ਪਾਛੈ = ਉਸ (ਕੂੰਜ) ਦੇ ਪਿਛੇ। ਬਚਰੇ = ਨਿੱਕੇ ਨਿੱਕੇ ਬੱਚੇ। ਛਰਿਆ = ਛੱਡੇ ਹੋਏ ਹੁੰਦੇ ਹਨ।
SikhNet (Spanish)Los flamingos emigran cientos de millas, dejando atrás a sus crías,
ਤਿਨ ਕਵਣੁ ਖਲਾਵੈ, ਕਵਣੁ ਚੁਗਾਵੈ; ਮਨ ਮਹਿ. ਸਿਮਰਨੁ ਕਰਿਆ ॥੩॥
tin kavan khalaavai, kavan chugaavai; man meh. simaran kariaa |3|
Sant Singh KhalsaWho feeds them, and who teaches them to feed themselves? Have you ever thought of this in your mind? ||3||
Manmohan SinghWho feeds them and who causes them to peck? (Hast thou ever) thought of it in thy mind?
Manmohan Singh (Punjabi)ਉਨ੍ਹਾਂ ਨੂੰ ਕੌਣ ਖੁਲਾਉਂਦਾ ਹੈ, ਅਤੇ ਕੌਣ ਚੁਗਾਉਂਦਾ ਹੈ? (ਕੀ ਤੂੰ ਆਪਣੇ) ਚਿੱਤ ਅੰਦਰ ਕਦੇ ਇਸ ਦਾ ਖਿਆਲ ਕੀਤਾ ਹੈ?
Fareedkot Teekaਤਿਨ ਕੋ ਕੌਣੁ (ਖਲਾਵੈ) ਲਡਾਵਤਾ ਹੈ, ਵਾ ਚੋਗੇ ਕੋ ਖਲਾਵਤਾ ਹੈ, ਕੁਕੜੀ ਵਤ ਔਰੁ ਕੌਨ ਚੋਗ ਚੁਗਾਉਤਾ ਹੈ। ਚਿੜੀ ਆਦਿ ਵਤ ਮੁਖ ਮੈਂ ਕੌਣ ਦੇਤਾ ਹੈ, ਭਾਵ ਕੋਈ ਨਹੀਂ ਦੇਤਾ। ਉਨ ਡਾਰ ਵਾਲੀ ਕੂੰਜੋਂ ਮੇਂ ਸੇ ਜਿਸ ਕਾ ਬੱਚਾ ਹੋਤਾ ਹੈ, ਵਹੁ ਅਪਨੇ ਬੱਚੇ ਕੋ ਸਿਮਰਨ ਕਰਤੀ ਹੈ। ਤਿਸ ਕੇ ਸਿਮਰਨ ਹੀ ਸੇ ਪਾਲਨਾ ਹੋਤੀ ਹੈ। ਫਿਰ ਤੂੰ ਕਿਉਂ ਭੈ ਕਰਤਾ ਹੈਂ॥੩॥
Prof. Sahib Singhਉਹਨਾਂ ਨੂੰ ਕੋਈ ਕੁਝ ਖੁਆਲਣ ਵਾਲਾ ਨਹੀਂ, ਕੋਈ ਉਹਨਾਂ ਨੂੰ ਚੋਗਾ ਨਹੀਂ ਚੁਗਾਂਦਾ। ਉਹ ਕੂੰਜ ਆਪਣੇ ਬੱਚਿਆਂ ਦਾ ਧਿਆਨ ਆਪਣੇ ਮਨ ਵਿਚ ਧਰਦੀ ਰਹਿੰਦੀ ਹੈ (ਤੇ, ਇਸੇ ਨੂੰ ਪ੍ਰਭੂ ਉਹਨਾਂ ਦੇ ਪਾਲਣ ਦਾ ਵਸੀਲਾ ਬਣਾਂਦਾ ਹੈ) ॥੩॥ਪਦ ਅਰਥ ਚੁਗਾਵੈ = ਚੋਗਾ ਦੇਂਦਾ ਹੈ। ਮਨਿ ਮਹਿ = (ਉਹ ਕੂੰਜ ਆਪਣੇ) ਮਨ ਵਿਚ। ਸਿਮਰਨੁ = (ਉਹਨਾਂ ਬੱਚਿਆਂ ਦਾ) ਧਿਆਨ। ਖਲਾਵੈ = ਖੁਆਲਦਾ ਹੈ। ਕਵਣੁ ਖਲਾਵੈ = ਕੌਣ ਖੁਆਲਦਾ ਹੈ? ਕੋਈ ਭੀ ਕੁਝ ਖੁਆਲਦਾ ਨਹੀਂ।੩। "ਜੈਸੀ ਗਗਨਿ ਫਿਰੰਤੀ ਊਡਤੀ, ਕਪਰੇ ਬਾਗੇ ਵਾਲੀ। ਉਹ ਰਾਖੈ ਚੀਤੁ ਪੀਛੈ ਬਿਚਿ ਬਚਰੇ, ਨਿਤ ਹਿਰਦੈ ਸਾਰਿ ਸਮਾਲੀ।੧।੭।੧੩।੫੧। (ਗਉੜੀ ਬੈਰਾਗਣਿ ਮ: ੪)।
SikhNet (Spanish)¿has pensado esto alguna vez en tu vida? (3)
ਸਭਿ ਨਿਧਾਨ. ਦਸ ਅਸਟ ਸਿਧਾਨ; ਠਾਕੁਰ ਕਰ ਤਲ ਧਰਿਆ ॥
sabh nidhaan. das asatt sidhaan; tthaakur kar tal dhariaa |
Sant Singh KhalsaAll the nine treasures, and the eighteen supernatural powers are held by our Lord and Master in the Palm of His Hand.
Manmohan SinghAll the nine treasure and the eighteen supernatural powers, the Lord holds on the palm of His hand.
Manmohan Singh (Punjabi)ਸਮੂਹ ਨੌ ਖ਼ਜ਼ਾਨੇ ਅਤੇ ਅਠਾਰਾਂ ਕਰਾਮਾਤੀ ਸ਼ਕਤੀਆਂ, ਪ੍ਰਭੂ ਨੇ ਆਪਣੇ ਹੱਥ ਦੀ ਤਲੀ ਉਤੇ ਟਿਕਾਈਆਂ ਹੋਈਆਂ ਹਨ।
Fareedkot Teekaਸਭ ਪ੍ਰਕਾਰ ਕੀਆਂ ਜੋ ਪਦਮਾਦਿ ਨਿੱਧੀਆਂ ਹੈਂ, ਔਰ ਅਠਾਰਾਂ ਜੋ ਸਿਧੀਆਂ ਹੈਂ। ਸੋ ਠਾਕੁਰ ਨੇ ਇਹ ਸਭ ਅਪਨੇ ਹਾਥ ਕੀ ਤਲੀ ਪਰ ਧਰੀਆਂ ਹੂਈਆਂ ਹੈਂ, ਭਾਵ ਅਪਨੇ ਭਗਤੋਂ ਕੋ ਦੇਤਾ ਹੂਆ ਦੇਰ ਨਹੀਂ ਕਰਤਾ ਹੈ॥
Prof. Sahib Singhਹੇ ਪਾਲਣਹਾਰ ਪ੍ਰਭੂ! ਜਗਤ ਦੇ ਸਾਰੇ ਖ਼ਜ਼ਾਨੇ ਤੇ ਅਠਾਰਾਂ ਸਿੱਧੀਆਂ (ਮਾਨੋ) ਤੇਰੇ ਹੱਥਾਂ ਦੀਆਂ ਤਲੀਆਂ ਉੱਤੇ ਰੱਖੇ ਪਏ ਹਨ।ਪਦ ਅਰਥ ਸਭਿ ਨਿਧਾਨ = ਸਾਰੇ ਖ਼ਜ਼ਾਨੇ। ਅਸਟ = ਅੱਠ। ਦਸ ਅਸਟ = ਅਠਾਰਾਂ। ਸਿਧਾਨ = ਸਿੱਧੀਆਂ। ਪਦਮ = ਸੋਨਾ ਚਾਂਦੀ। ਮਹਾ ਪਦਮ = ਹੀਰੇ ਜਵਾਹਰਾਤ। ਸੰਖ = ਸੁੰਦਰ ਭੋਜਨ ਤੇ ਕੱਪੜੇ। ਮਕਰ = ਸ਼ਸਤ੍ਰ ਵਿੱਦਿਆ ਦੀ ਪ੍ਰਾਪਤੀ, ਰਾਜ ਦਰਬਾਰ ਵਿਚ ਮਾਣ। ਮੁਕੰਦੁ = ਰਾਗ ਆਦਿਕ ਕੋਮਲ ਹੁਨਰਾਂ ਦੀ ਪ੍ਰਾਪਤੀ। ਕੁੰਦ = ਸੋਨੇ ਦੀ ਸੁਦਾਗਰੀ। ਨੀਲ = ਮੋਤੀ ਮੂੰਗੇ ਦੀ ਸੁਦਾਗਰੀ। ਕੱਛਪ = ਕੱਪੜੇ ਦਾਣੇ ਦੀ ਸੁਦਾਗਰੀ। ਕਰ ਤਲ = ਹੱਥਾਂ ਦੀਆਂ ਤਲੀਆਂ ਉਤੇ।
SikhNet (Spanish)Los Nueve Tesoros y los Dieciocho Poderes sobrenaturales están en la Palma de la Mano del Señor.
ਜਨ ਨਾਨਕ. ਬਲਿ ਬਲਿ, ਸਦ ਬਲਿ ਜਾਈਐ; ਤੇਰਾ. ਅੰਤੁ ਨ ਪਾਰਾਵਰਿਆ ॥੪॥੫॥
jan naanak. bal bal, sad bal jaaeeai; teraa. ant na paaraavariaa |4|5|
Sant Singh KhalsaServant Nanak is devoted, dedicated, forever a sacrifice to You, Lord. Your Expanse has no limit, no boundary. ||4||5||
Manmohan SinghSlave Nanak is devoted, dedicated and ever a sacrifice (unto Thee, O Lord!) To Thy vastness there is no limit or bound.
Manmohan Singh (Punjabi)ਗੋਲਾ ਨਾਨਕ (ਤੇਰੇ ਉਤੋਂ, ਹੇ ਸੁਆਮੀ!) ਸਦਕੇ, ਸਮਰਪਨ ਤੇ ਸਦੀਵ ਹੀ ਕੁਰਬਾਨ ਜਾਂਦਾ ਹੈ। ਤੇਰੇ ਅਤਿ ਵਿਸਥਾਰ ਦਾ ਕੋਈ ਓੜਕ ਜਾਂ ਹੱਦ ਬੰਨਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਮਹਾਰਾਜ ਕੇ ਊਪਰ ਸੇਂ ਨਿਤ੍ਯੰਪ੍ਰਤੀ ਵਾਰੰਵਾਰ ਬਲਿਹਾਰ ਜਾਈਏ, ਔਰੁ ਇਸ ਪ੍ਰਕਾਰ ਬੇਨਤੀ ਕਰੀਏ ਕਿ ਹੇ ਹਰੀ ਤੇਰੇ ਪਾਰ ਉਰਾਰ ਕਾ ਅੰਤੁ ਨਹੀਂ ਹੈ, ਭਾਵ ਬਿ੍ਯੰਤੁ ਹੈਂ॥੪॥੫॥
Prof. Sahib Singhਹੇ ਦਾਸ ਨਾਨਕ! ਐਸੇ ਪ੍ਰਭੂ ਤੋਂ ਸਦਾ ਸਦਕੇ ਹੋ, ਸਦਾ ਕੁਰਬਾਨ ਹੋ, (ਤੇ ਆਖ-ਹੇ ਪ੍ਰਭੂ!) ਤੇਰੀ ਬਜ਼ੁਰਗੀ ਦੇ ਉਰਲੇ ਪਾਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ ॥੪॥੫॥ਪਦ ਅਰਥ ਪਾਰਾਵਰਿਆਂ = ਪਾਰ-ਅਵਰ, ਪਾਰਲਾ ਉਰਲਾ ਬੰਨਾ॥੪॥
* ਨੋਟ: ਅਠਾਰਾਂ ਸਿੱਧੀਆਂ ਵਿੱਚੋਂ ਅੱਠ ਸਿੱਧੀਆਂ ਬਹੁਤ ਪ੍ਰਸਿੱਧ ਹਨ: अणिना लधिमा प्राप्त; प्राकाम्य महिमा तथा। ईशित्वं च वशित्वं च, तथा कामावसायिता। ਅਣਿਮਾ-ਬਹੁਤ ਹੀ ਸੂਖਮ ਰੂਪ ਹੋ ਜਾਣਾ। ਲਘਿਮਾ = ਸਰੀਰ ਨੂੰ ਛੋਟਾ ਕਰ ਲੈਣਾ। ਪ੍ਰਾਪਤੀ = ਮਨ-ਇੱਛਤ ਪਦਾਰਥ ਹਾਸਲ ਕਰ ਲੈਣੇ। ਪ੍ਰਾਕਾਮਯ = ਹੋਰਨਾਂ ਦੇ ਮਨ ਦੀ ਜਾਣ ਲੈਣਾ। ਮਹਿਮਾ = ਸਰੀਰ ਨੂੰ ਵੱਡਾ ਕਰ ਲੈਣਾ। ਈਸ਼ਿੱਤ੍ਵ = ਆਪਣੀ ਮਰਜ਼ੀ ਅਨੁਸਾਰ ਸਭ ਨੂੰ ਪ੍ਰੇਰ ਲੈਣਾ। ਵਸ਼ਿੱਤ੍ਵ = ਸਭ ਨੂੰ ਵੱਸ ਕਰ ਲੈਣਾ। ਕਾਮਾਵਸਾਇਤਾ = ਕਾਮ-ਵਾਸਨਾ ਨੂੰ ਰੋਕਣ ਦੀ ਸੱਤਿਆ। ਨਿਧਾਨ = (ਨੌ) ਖ਼ਜ਼ਾਨੇ {ਸਾਰੇ ਜਗਤ ਦੇ ਨੌ ਖ਼ਾਜ਼ਾਨੇ ਮਿਥੇ ਗਏ ਹਨ। ਇਹਨਾਂ ਖ਼ਜ਼ਾਨਿਆਂ ਦਾ ਮਾਲਕ ਕੁਬੇਰ ਦੇਵਤਾ ਮੰਨਿਆ ਗਿਆ ਹੈ}। महापद्मश्च पद्मश्च शंखो मकर कच्छपौ। मुकुन्द कुन्द नोलाश्च, खर्वश्च निधयो नव। * ਨੋਟ: 'ਸੋਦਰੁ' ਦੇ ਸਿਰ-ਲੇਖ ਹੇਠ ਉਪਰਲੇ ਸੰਗ੍ਰਹ ਦੇ ਪੰਜ ਸ਼ਬਦ ਆ ਚੁਕੇ ਹਨ। ਹੁਣ ਅਗਾਂਹ ਨਵਾਂ ਸਿਰ-ਲੇਖ 'ਸੋ ਪੁਰਖੁ' ਸ਼ੁਰੂ ਹੁੰਦਾ ਹੈ ਜਿਸ ਦੇ ਚਾਰ ਸ਼ਬਦ ਹਨ।
SikhNet (Spanish)El Esclavo Nanak, es Devoto dedicado; siempre ofreciendo su ser en sacrificio a Ti, oh Señor. En Tu Vastedad no hay límite ni fin, ni frontera. (4-5)