ੴ

ਸਿੱਖਬਾਣੀ · SikhBani

Ang 10

Sri Guru Granth Sahib · So Dar · 4 shabads, 32 lines
Translations
Shabad Guru Nanak Dev Ji So Dar continued from Ang 9

ਜਿਨਿ ਦਿਨੁ ਕਰਿ ਕੈ; ਕੀਤੀ ਰਾਤਿ ॥

jin din kar kai; keetee raat |

Sant Singh KhalsaThe One who created the day also created the night.
Manmohan Singh(Thine is the personality) who makest the say and the night (too).
Manmohan Singh (Punjabi)(ਤੇਰੀ ਹੀ ਵਿਅਕਤੀ ਹੈ) ਜੋ ਦਿਨ ਬਣਾਉਂਦੀ ਹੈ ਅਤੇ ਰੇਣ ਨੂੰ (ਭੀ) ਬਣਾਉਂਦੀ ਹੈ।
Fareedkot Teekaਆਪ ਕੈਸੇ ਹੋ! ਕਿ ਪਹਿਲੇ ਜਿਸ ਨੇ ਦਿਨੁ ਬਨਾਇ ਕਰ ਫਿਰ ਰਾਤ ਕਰ ਦਈ ਹੈ। ਅਰਥਾਤ ਯਦਿ ਰਾਤਿ ਨ ਹੋਤੀ ਤੋ ਜੀਵ ਧੰਧਯੋਂ ਮੈ ਹੀ ਮਰ ਜਾਤੇ। ਇਸ ਸੇ ਰਾਤ ਕਾ ਕਰਨਾ ਭੀ ਪਰਮੇਸ੍ਵਰ ਕੀ ਬਖਸੀਸ ਹੈ॥
Prof. Sahib Singh(ਤੂੰ ਐਸਾ ਹੈਂ) ਜਿਸ ਨੇ ਦਿਨ ਬਣਾਇਆ ਹੈ ਤੇ ਰਾਤ ਬਣਾਈ ਹੈ।

ਪਦ ਅਰਥ ਜਿਨਿ = ਜਿਸ (ਤੈਂ) ਨੇ। ਕਰਿ ਕੈ = ਪੈਦਾ ਕਰ ਕੇ।

SikhNet (Spanish)Tú hiciste el día junto con la noche.

ਖਸਮੁ ਵਿਸਾਰਹਿ; ਤੇ ਕਮਜਾਤਿ ॥

khasam visaareh; te kamajaat |

Sant Singh KhalsaThose who forget their Lord and Master are vile and despicable.
Manmohan SinghVile are they who forget their Master.
Manmohan Singh (Punjabi)ਅਧਮ ਹਨ ਉਹ ਜਿਹੜੇ ਆਪਣੇ ਮਾਲਕ ਨੂੰ ਭੁਲਾੳਦੇ ਹਨ।
Fareedkot Teekaਹੇ ਪ੍ਰਮੇਸ੍ਵਰ! ਐਸੇ ਆਪ (ਖਸਮ) ਸ੍ਵਾਮੀ ਕੋ ਜੋ ਵਿਸਾਰ ਦੇਤੇ ਹੈਂ, ਭਾਵ ਭੁਲਾਇ ਦੇਤੇ ਹੈਂ, ਸੋ (ਕਮਜਾਤਿ) ਅਰਥਾਤ ਨੀਚ ਹੈਂ॥
Prof. Sahib Singhਜੋ (ਅਜਿਹੇ) ਖਸਮ-ਪ੍ਰਭੂ ਨੂੰ ਭੁਲਾ ਦੇਂਦੇ ਹਨ, ਉਹ ਬੰਦੇ ਨੀਵੇਂ ਜੀਵਨ ਵਾਲੇ ਬਣ ਜਾਂਦੇ ਹਨ।

ਪਦ ਅਰਥ ਵਿਸਾਰਹਿ = ਭੁਲਾ ਦੇਂਦੇ ਹਨ। ਤੇ = ਉਹ (ਬੰਦੇ) {ਬਹੁ-ਵਚਨ}। ਕਮਜਾਤਿ = ਭੈੜੀ ਜਾਤ ਵਾਲੇ।

SikhNet (Spanish)Viles y miserables son las criaturas que se olvidan de su Amo.

ਨਾਨਕ. ਨਾਵੈ ਬਾਝੁ; ਸਨਾਤਿ ॥੪॥੩॥

naanak. naavai baajh; sanaat |4|3|

Sant Singh KhalsaO Nanak, without the Name, they are wretched outcasts. ||4||3||
Manmohan SinghO Nanak! without God's Name, men are out caste wretches.
Manmohan Singh (Punjabi)ਹੇ ਨਾਨਕ! ਰੱਬ ਦੇ ਨਾਮ ਦੇ ਬਗੈਰ ਇਨਸਾਨ ਛੇਕੇ ਹੋਏ ਨੀਚ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬਿਨਾਂ ਨਾਮ ਕੇ (ਸਨਾਤਿ) ਪ੍ਰੇਤ ਵਤ ਹੈਂ॥੪॥੩॥☬ਸ੍ਰੀ ਗੁਰੂ ਅਮਰ ਦਾਸ ਜੀ ਨੇ ਬੀਬੀ ਭਾਨੀ ਜੀ ਕੇ ਵਿਵਾਹ ਸੇ ਪੀਛੇ ਗੁਰੂ ਰਾਮਦਾਸ ਜੀ ਕੋ ਕਹਾ ਕਿ 'ਹੇ ਜੇਠਾ ਜੀ! ਹਮਾਰੇ ਕੁਲ ਕੀ ਰੀਤੀ ਹੈ। ਜੋ ਜਾਮਾਤਾ ਕੁਛੁ ਨਿਜ ਇਛਾ ਪੂਰਬਕ ਮਾਂਗਤਾ ਹੈ। ਸੋਈ ਦੇਈਤਾ ਹੈ। ਇਸ ਸੇ ਤੁਮ ਭੀ ਕੁਛ ਮਾਂਗੋ ਹਮ ਤੁਮ ਪਰ ਪ੍ਰਸਿੰਨ ਹੋ ਕੇ ਦੇਵੇਂਗੇ।' ਤਬ ਸ੍ਰੀ ਗੁਰੂ ਰਾਮਦਾਸ ਜੀ ਨੇ ਏਹੁ ਸਬਦ ਕਹਾ:
Prof. Sahib Singhਹੇ ਨਾਨਕ! ਨਾਮ ਤੋਂ ਖੁੰਝੇ ਹੋਏ ਜੀਵ (ਹੀ) ਨੀਚ ਹਨ ॥੪॥੩॥{9}

ਪਦ ਅਰਥ ਨਾਵੈ ਬਾਝੁ = ਹਰਿ-ਨਾਮ ਤੋਂ ਬਿਨਾ। ਸਨਾਤਿ = ਨੀਚ॥੪॥

SikhNet (Spanish)Oh, dice Nanak, sin el Nombre, este hombre es un miserable exiliado. (1-3)

Open this shabad (19 lines, Angs 9-10) →

Shabad Guru Ramdas Ji So Dar

ਰਾਗੁ ਗੂਜਰੀ ਮਹਲਾ ੪ ॥

raag goojaree mahalaa 4 |

Sant Singh KhalsaRaag Goojaree, Fourth Mehl:
Manmohan SinghGujri Measure, Fourth Guru.
Manmohan Singh (Punjabi)ਰਾਗ ਗੂਜਰੀ, ਚੌਥੀ ਪਾਤਸ਼ਾਹੀ।
SikhNet (Spanish)Rag Guyeri, Mejl Guru Ram Das, Cuarto Canal Divino.

ਹਰਿ ਕੇ ਜਨ, ਸਤਿਗੁਰ ਸਤਪੁਰਖਾ; ਬਿਨਉ ਕਰਉ ਗੁਰ ਪਾਸਿ ॥

har ke jan, satigur satapurakhaa; binau krau gur paas |

Sant Singh KhalsaO humble servant of the Lord, O True Guru, O True Primal Being: I offer my humble prayer to You, O Guru.
Manmohan SinghO my Great Sat Guru, the accepted one of the Lord and the True Person, I make a supplication before Thee.
Manmohan Singh (Punjabi)ਹੇ ਸੁਆਮੀ ਦੇ ਪ੍ਰਵਾਣਿਤ, ਸੱਚੇ ਪੁਰਸ਼ ਮੇਰੇ ਵਿਸ਼ਾਲ ਸਤਿਗੁਰੂ ਮੈਂ ਤੇਰੇ ਅੱਗੇ ਇਕ ਪ੍ਰਾਰਥਨਾ ਕਰਦਾ ਹਾਂ।
Fareedkot Teekaਹੇ ਸਤਿਗੁਰੂ ਸਤਿ ਪੁਰਖ! (ਗੁਰ) ਪੂਜ੍ਯ ਹਰਿ ਕੇ ਭਗਤ, ਮੇਰੀ ਆਪ ਕੇ ਪਾਸ ਇਹੀ ਬੇਨਤੀ ਹੈ॥
Prof. Sahib Singhਹੇ ਮਹਾਪੁਰਖ ਗੁਰੂ! ਹੇ ਪ੍ਰਭੂ ਦੇ ਭਗਤ ਸਤਿਗੁਰੂ! ਮੈਂ, ਹੇ ਗੁਰੂ! ਤੇਰੇ ਅੱਗੇ ਬੇਨਤੀ ਕਰਦਾ ਹਾਂ,

ਪਦ ਅਰਥ ਹਰਿ ਕੇ ਜਨ = ਹੇ ਹਰੀ ਦੇ ਸੇਵਕ! ਸਤਿਗੁਰੂ = ਹੇ ਸਤਿਗੁਰ! ਸਤ ਪੁਰਖਾ = ਹੇ ਮਹਾ ਪੁਰਖ ਗੁਰੂ! ਬਿਨਉ = {विनय} ਬੇਨਤੀ। ਕਰਉ = ਕਰਉਂ, ਮੈਂ ਕਰਦਾ ਹਾਂ। ਗੁਰ ਪਾਸਿ = ਹੇ ਗੁਰੂ! ਤੇਰੇ ਪਾਸ।

SikhNet (Spanish)Oh, Sirviente Humilde del Señor, oh, Guru Verdadero. Oh, Ser Primordial y Verdadero, Te ofrezco ésta, mi humilde oración, oh Guru,

ਹਮ ਕੀਰੇ ਕਿਰਮ. ਸਤਿਗੁਰ ਸਰਣਾਈ; ਕਰਿ ਦਇਆ. ਨਾਮੁ ਪਰਗਾਸਿ ॥੧॥

ham keere kiram. satigur saranaaee; kar deaa. naam paragaas |1|

Sant Singh KhalsaI am a mere insect, a worm. O True Guru, I seek Your Sanctuary. Please be merciful, and bless me with the Light of the Naam, the Name of the Lord. ||1||
Manmohan SinghI, an insect and a worm, have sought Thy shelter, mercifully bestow on me the light of God's Name, O True Guru!
Manmohan Singh (Punjabi)ਮੈਂ ਇਕ ਕੀੜੇ ਤੇ ਮਕੌੜੇ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ, ਮਿਹਰ ਧਾਰ ਮੈਨੂੰ ਹਰੀ ਨਾਮ ਦੀ ਰੌਸ਼ਨੀ ਪਰਦਾਨ ਕਰ ਹੇ ਸੱਚੇ ਗੁਰਦੇਵ ਜੀ!
Fareedkot Teekaਹਮ (ਕੀਰੇ ਕਿਰਮ) ਛੋਟੇ ਸੇ ਭੀ ਛੋਟੇ ਜੀਵ ਹੈਂ। ਹੇ ਸਤਿਗੁਰੋ! ਆਪ ਕੀ ਸਰਣਿ ਮੇਂ ਆਏ ਹੈਂ, ਕ੍ਰਿਪਾ ਕਰ ਕੇ ਨਾਮ ਕਾ ਪ੍ਰਕਾਸੁ ਮੇਰੇ ਅੰਤਸਕਰਣ ਮੇ ਕਰੋ ॥੧॥☬ਜੇ ਕਹੇਂ ਕਿਸ ਨਾਮ ਕਾ ਪ੍ਰਕਾਸੁ ਕਰੇਂ? ਤਿਸੁ ਪਰ ਕਹਤੇ ਹੈਂ:
Prof. Sahib Singhਹੇ ਸਤਿਗੁਰੂ! ਮੈਂ ਨਿਮਾਣਾ ਤੇਰੀ ਸਰਨ ਆਇਆ ਹਾਂ। ਕਿਰਪਾ ਕਰ ਕੇ (ਮੇਰੇ ਅੰਦਰ) ਪ੍ਰਭੂ ਦਾ ਨਾਮ-ਚਾਨਣ ਪੈਦਾ ਕਰ ॥੧॥

ਪਦ ਅਰਥ ਸਤਿਗੁਰ ਸਰਣਾਈ = ਹੇ ਗੁਰੂ! ਤੇਰੀ ਸਰਨ। ਕੀਰੇ ਕਿਰਮ = ਨਿਮਾਣੇ ਦੀਨ ਜੀਵ। ਪਰਗਾਸਿ = ਪਰਗਟ ਕਰ, ਚਾਨਣ ਕਰ॥੧॥

SikhNet (Spanish)soy un simple insecto, un gusano. Oh, Verdadero Guru, busco Tu Santuario. Por favor, muestra Tu Misericordia y bendíceme con la Luz del Naam, el Nombre del Señor (1)

ਮੇਰੇ ਮੀਤ ਗੁਰਦੇਵ; ਮੋ ਕਉ. ਰਾਮ ਨਾਮੁ ਪਰਗਾਸਿ ॥

mere meet guradev; mo kau. raam naam paragaas |

Sant Singh KhalsaO my Best Friend, O Divine Guru, please enlighten me with the Name of the Lord.
Manmohan SinghO My friend, the bright Guru! Illumine me with the Name of the Omnipresent Lord.
Manmohan Singh (Punjabi)ਹੇ, ਪ੍ਰਕਾਸ਼ਵਾਨ ਗੁਰੂ ਮੇਰੇ ਮਿੱਤ੍ਰ ਮੈਨੂੰ ਸਰਬ ਵਿਆਪਕ ਸੁਆਮੀ ਦੇ ਨਾਮ ਨਾਲ ਰੌਸ਼ਨ ਕਰ।
Fareedkot Teekaਹੇ ਮੇਰੇ ਮਿਤ੍ਰ ਗੁਰਦੇਵ ਜੀ! ਜੌ ਮੁਝ ਪਰ ਕ੍ਰਿਪਾਲ ਹੂਏ ਹੋ, ਤੌ ਰਾਮ ਨਾਮ ਕਾ ਮੇਰੇ ਅੰਤਸਕਰਨ ਮੇਂ ਪ੍ਰਕਾਸੁ ਕਰ ਦੇਵੋ॥
Prof. Sahib Singhਹੇ ਮੇਰੇ ਮਿੱਤਰ ਗੁਰੂ! ਮੈਨੂੰ ਪ੍ਰਭੂ ਦਾ ਨਾਮ-ਚਾਨਣ ਬਖ਼ਸ਼।

ਪਦ ਅਰਥ ਮੋ ਕਉ = ਮੈਨੂੰ, ਮੇਰੇ ਅੰਦਰ। ਮੀਤ = ਹੇ ਮਿੱਤਰ!

SikhNet (Spanish)Oh mi Verdadero Guru, Sirviente de Dios, Verdad Encarnada, Te pido, soy la más baja de las criaturas y busco mi refugio en Ti

ਗੁਰਮਤਿ ਨਾਮੁ, ਮੇਰਾ ਪ੍ਰਾਨ ਸਖਾਈ; ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥

guramat naam, meraa praan sakhaaee; har keerat hamaree raharaas |1| rahaau |

Sant Singh KhalsaThrough the Guru's Teachings, the Naam is my breath of life. The Kirtan of the Lord's Praise is my life's occupation. ||1||Pause||
Manmohan SinghThe Name revealed to me by Guru's instruction is the friend of my very life and God's praise is my life's vocation. Pause.
Manmohan Singh (Punjabi)ਗੁਰਾਂ ਦੀ ਸਿਖ ਮਤ ਦੁਆਰਾ ਮੈਨੂੰ ਦਰਸਾਇਆ ਹੋਇਆ ਨਾਮ ਮੇਰੀ ਜਿੰਦ ਜਾਨ ਦਾ ਮਿੱਤ੍ਰ ਹੈ ਅਤੇ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਮੇਰੇ ਜੀਵਨ ਦੀ ਰਹੁ ਰੀਤੀ ਹੈ। ਠਹਿਰਾੳ।
Fareedkot Teekaਹੇ ਗੁਰੋ! ਆਪ ਕੀ (ਗੁਰਮਤਿ) ਸਿਖ੍ਯਾ ਸੇ ਜਪਾ ਹੂਆ ਨਾਮੁ ਮੇਰੇ ਪ੍ਰਾਣੋਂ ਕਾ (ਸਖਾਈ) ਹੋਵੇਗਾ॥ ਇਤਨਾ ਸੁਨ ਕਰ ਸ੍ਰੀ ਗੁਰੂ ਅਮਰ ਦਾਸ ਜੀ ਨੇ ਕਹਾ 'ਹੇ ਪ੍ਰਿਯ! ਨਾਮੁ ਦਾਨੁ ਭੀ ਲੇ ਔਰ ਜੋ ਵਿਹਾਰੁ ਕੁਲਰੀਤਿਕ ਹੈ, ਸੋ ਭੀ ਮਾਂਗ ਲੈ'। ਤਿਸੁ ਪਰ ਕਹਤੇ ਹੈਂ, ਹੇ ਕ੍ਰਿਪਾ ਸਿੰਧ! ਹਮਾਰੀ ਤੋ ਏਹੀ (ਰਹਰਾਸਿ) ਰੀਤੀ ਹੈ, ਵਾ ਬੇਨਤੀ ਹੈ, ਕਿ ਗੁਰੋਂ ਸੇ ਹਰਿ ਕੀਰਤੀ ਹੀ ਮਾਂਗਨੀ ਤਾਂ ਤੇ ਏਹੀ ਉਪਦੇਸੁ ਦੇਵੋ॥੧॥
Prof. Sahib Singhਗੁਰੂ ਦੀ ਦੱਸੀ ਮਤਿ ਦੀ ਰਾਹੀਂ ਮਿਲਿਆ ਹੋਇਆ ਹਰਿ-ਨਾਮ ਮੇਰੀ ਜਿੰਦ ਦਾ ਸਾਥੀ (ਬਣਿਆ ਰਹੇ), ਪ੍ਰਭੂ ਦੀ ਸਿਫ਼ਤ-ਸਾਲਾਹ ਮੇਰੀ ਜ਼ਿੰਦਗੀ ਦੇ ਸਫ਼ਰ ਲਈ ਰਾਸਿ-ਪੂੰਜੀ ਬਣੀ ਰਹੇ ॥੧॥ ਰਹਾਉ ॥

ਪਦ ਅਰਥ ਗੁਰਮਤਿ = ਗੁਰੂ ਦੀ ਮਤਿ ਦੀ ਰਾਹੀਂ (ਮਿਲਿਆ ਹੋਇਆ)। ਪ੍ਰਾਨ ਸਖਾਈ = ਜਿੰਦ ਦਾ ਸਾਥੀ। ਕੀਰਤਿ = ਸੋਭਾ, ਸਿਫ਼ਤ-ਸਾਲਾਹ। ਰਹਰਾਸਿ = ਰਾਹ ਦੀ ਰਾਸਿ, ਜ਼ਿੰਦਗੀ ਦੇ ਸਫ਼ਰ ਵਾਸਤੇ ਖ਼ਰਚੀ॥੧॥ਰਹਾਉ॥

SikhNet (Spanish)Por Misericordia, concédeme la Luz del Nombre de Dios, oh mi Verdadero Guru. (1-Pausa)

ਹਰਿ ਜਨ ਕੇ ਵਡ ਭਾਗ ਵਡੇਰੇ; ਜਿਨ ਹਰਿ ਹਰਿ ਸਰਧਾ, ਹਰਿ ਪਿਆਸ ॥

har jan ke vadd bhaag vaddere; jin har har saradhaa, har piaas |

Sant Singh KhalsaThe servants of the Lord have the greatest good fortune; they have faith in the Lord, and a longing for the Lord.
Manmohan SinghThe greatest good fortune is of the people of God who have faith in the Lord Master and thirst for God.
Manmohan Singh (Punjabi)ਪ੍ਰਮਭਾਰੀ ਚੰਗੀ ਕਿਸਮਤ ਹੈ, ਰੱਬ ਦੇ ਬੰਦਿਆਂ ਦੀ ਜਿਨ੍ਹਾਂ ਦਾ ਸੁਆਮੀ ਮਾਲਕ ਉਪਰ ਭਰੋਸਾ ਹੈ ਅਤੇ ਜਿਨ੍ਹਾਂ ਨੂੰ ਵਾਹਿਗੁਰੂ ਦੀ ਤਰੇਹ ਹੈ।
Fareedkot Teekaਹੇ ਗੁਰੂ ਜੀ! ਮੈ ਤੋ ਆਪ ਕੀ ਕ੍ਰਿਪਾ ਸੇ ਹੀ ਜਾਨਤਾ ਹਾਂ, ਜਿਨ ਕੋ ਹਰਿ ਨਾਮ ਕੀ ਸਰਧਾ ਹੈ ਔਰੁ ਹਰਿ ਜਪਨੇ ਕੀ ਪਿਆਸ ਹੈ, ਤਿਨ ਹਰਿ ਦਾਸੋਂ ਕੇ ਵਡੇ ਸੇ ਵਡੇ ਭਾਗ ਹੈਂ॥
Prof. Sahib Singhਪ੍ਰਭੂ ਦੇ ਉਹਨਾਂ ਸੇਵਕਾਂ ਦੇ ਬੜੇ ਉੱਚੇ ਭਾਗ ਹਨ ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਨਾਮ ਵਾਸਤੇ ਸਰਧਾ ਹੈ, ਖਿੱਚ ਹੈ।
SikhNet (Spanish)Oh mi Invaluable Amigo, mi Guru Divino, ilumíname con el Nombre del Señor.

ਹਰਿ ਹਰਿ ਨਾਮੁ ਮਿਲੈ, ਤ੍ਰਿਪਤਾਸਹਿ; ਮਿਲਿ ਸੰਗਤਿ. ਗੁਣ ਪਰਗਾਸਿ ॥੨॥

har har naam milai, tripataaseh; mil sangat. gun paragaas |2|

Sant Singh KhalsaObtaining the Name of the Lord, Har, Har, they are satisfied; joining the Sangat, the Blessed Congregation, their virtues shine forth. ||2||
Manmohan SinghBy obtaining the Name of the Lord God they are satiated and by meeting the society of saints their virtues shine forth.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਨੂੰ ਪ੍ਰਾਪਤ ਕਰਨ ਦੁਆਰਾ, ਉਹ ਰੱਜ ਜਾਂਦੇ ਹਨ ਅਤੇ ਸਾਧ ਸੰਗਤ ਅੰਦਰ ਜੁੜਣ ਦੁਆਰਾ ਉਨ੍ਹਾਂ ਦੀਆਂ ਨੇਕੀਆਂ ਰੌਸ਼ਨ ਹੋ ਆਉਂਦੀਆਂ ਹਨ।
Fareedkot Teekaਕਯੋਂਕਿ ਹਰਿ ਹਰਿ ਨਾਮ ਮਿਲਨੇ ਸੇ ਵਹੁ ਅਪਨੀ ਤ੍ਰਿਪਤੀ ਮਾਨਤੇ ਹੈਂ, ਔਰ ਸਾਧ ਸੰਗਤਿ ਮੇਂ ਮਿਲ ਕਰ ਕੇ ਹਰਿ ਗੁਨੋਂ ਕਾ ਪ੍ਰਕਾਸ ਹੋਤਾ ਹੈ॥੨॥
Prof. Sahib Singhਜਦੋਂ ਉਹਨਾਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ, ਸਾਧ ਸੰਗਤਿ ਵਿਚ ਮਿਲ ਕੇ (ਉਹਨਾਂ ਦੇ ਅੰਦਰ ਭਲੇ) ਗੁਣ ਪੈਦਾ ਹੁੰਦੇ ਹਨ ॥੨॥

ਪਦ ਅਰਥ ਤ੍ਰਿਪਤਾਸਹਿ = ਰੱਜ ਜਾਂਦੇ ਹਨ। ਮਿਲਿ = ਮਿਲ ਕੇ॥੨॥

SikhNet (Spanish)El Nombre, que me fue revelado por la Instrucción del Guru, es la respiración de mi vida. Y la Alabanza de mi Señor es mi vocación. Los más afortunados son los Gurmukjs que tienen Fe en el Señor y tienen sed de Él. (2)

ਜਿਨ ਹਰਿ ਹਰਿ, ਹਰਿ ਰਸੁ ਨਾਮੁ. ਨ ਪਾਇਆ; ਤੇ ਭਾਗਹੀਣ ਜਮ ਪਾਸਿ ॥

jin har har, har ras naam. na paaeaa; te bhaagaheen jam paas |

Sant Singh KhalsaThose who have not obtained the Sublime Essence of the Name of the Lord, Har, Har, Har, are most unfortunate; they are led away by the Messenger of Death.
Manmohan SinghThey who have not gained God, God's elixir and God's Name are unfortunate and are near (handed over to) the minister of death.
Manmohan Singh (Punjabi)ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਦੇ ਅੰਮ੍ਰਿਤ ਅਤੇ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਨਹੀਂ ਕੀਤਾ ਉਹ ਨਿਕਰਮਣ ਹਨ ਅਤੇ ਉਹ ਮੌਤ ਦੇ ਦੂਤ ਦੇ ਨੇੜੇ (ਸਪੁਰਦ) ਕੀਤੇ ਜਾਂਦੇ ਹਨ।
Fareedkot Teekaਜਿਨੋ ਨੇ ਹਰੀ ਕੇ ਹਰਿ ਹਰਿ ਨਾਮੁ ਕਾ ਰਸੁ ਨਹੀਂ ਪਾਇਆ ਹੈ। ਸੋ (ਭਾਗਹੀਨ) ਅਭਾਗੇ ਜਮ ਕੇ ਪਾਸ ਸੰਜਮਨੀ ਪੁਰੀ ਕੋ ਜਾਤੇ ਹੈਂ। ਵਾ ਜਮ ਕੀ ਫਾਂਸੀ ਮੈ ਪੜਤੇ ਹੈਂ॥
Prof. Sahib Singhਪਰ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਨਹੀਂ ਆਇਆ, ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ, ਉਹ ਬਦ-ਕਿਸਮਤ ਹਨ, ਉਹ ਜਮਾਂ ਦੇ ਵੱਸ (ਪਏ ਹੋਏ ਸਮਝੋ ਉਹਨਾਂ ਦੇ ਸਿਰ ਉਤੇ ਆਤਮਕ ਮੌਤ ਸਦਾ ਸਵਾਰ ਰਹਿੰਦੀ ਹੈ)।
SikhNet (Spanish)Recibiendo el Nombre de Dios su sed es calmada y en la Compañía de los Santos, sus cualidades brillan. Aquéllos que no han conocido a Dios, Su Néctar o Su Nombre, son desafortunados en verdad y el ministro de la muerte se acerca a ellos.

ਜੋ ਸਤਿਗੁਰ ਸਰਣਿ ਸੰਗਤਿ. ਨਹੀ ਆਏ; ਧ੍ਰਿਗੁ ਜੀਵੇ. ਧ੍ਰਿਗੁ ਜੀਵਾਸਿ ॥੩॥

jo satigur saran sangat. nahee aae; dhrig jeeve. dhrig jeevaas |3|

Sant Singh KhalsaThose who have not sought the Sanctuary of the True Guru and the Sangat, the Holy Congregation-cursed are their lives, and cursed are their hopes of life. ||3||
Manmohan SinghFie on the life and accursed the hope of living of those who have not sought the society and protection of the Sat Guru.
Manmohan Singh (Punjabi)ਥੂਹ ਹੈ ਉਨ੍ਹਾਂ ਦੀ ਜ਼ਿੰਦਗੀ ਨੂੰ, ਤੇ ਲਾਨ੍ਹਤ ਹੈ ਉਨ੍ਹਾਂ ਦੇ ਜਿਉਣ ਦੀ ਆਸ ਨੂੰ, ਜਿਹੜੇ ਸਤਿਗੁਰਾਂ ਦੀ ਸਭਾ ਤੇ ਸ਼ਰਣਾਗਤ ਅੰਦਰ ਨਹੀਂ ਪੁੱਜੇ।
Fareedkot Teekaਜੋ ਸਤਿਗੁਰੋਂ ਕੀ ਸਰਣ ਦ੍ਵਾਰਾ ਸਾਧ ਸੰਗਤਿ ਮੇਂ ਨਹੀ ਪ੍ਰਾਪਤਿ ਭਏ, ਤਿਨ ਮਨਮੁਖੋਂ ਕੇ ਜੀਵਨ ਪਰ ਭੀ ਧਿਕਾਰ ਹੈ। ਔਰੁ ਆਗੇ ਜੋ ਉਨ ਕੋ ਜੀਵਨੇ ਕੀ ਆਸਾ ਹੈ, ਤਿਸ ਪਰ ਭੀ ਧਿਕਾਰ ਹੈ॥੩॥
Prof. Sahib Singhਜੋ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ, ਜੋ ਸਾਧ ਸੰਗਤਿ ਵਿਚ ਨਹੀਂ ਬੈਠਦੇ, ਲਾਹਨਤ ਹੈ ਉਹਨਾਂ ਦੇ ਜੀਊਣ ਨੂੰ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ ਹੈ ॥੩॥

ਪਦ ਅਰਥ ਧ੍ਰਿਗੁ ਜੀਵੇ = ਲਾਹਨਤ ਹੈ ਉਹਨਾਂ ਦੇ ਜੀਵੇ ਨੂੰ॥੩॥

SikhNet (Spanish)La vida está perdida y sin esperanza para aquéllos que no han buscado la compañía del Verdadero Guru. (3)

ਜਿਨ ਹਰਿ ਜਨ, ਸਤਿਗੁਰ ਸੰਗਤਿ ਪਾਈ; ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥

jin har jan, satigur sangat paaee; tin dhur masatak likhiaa likhaas |

Sant Singh KhalsaThose humble servants of the Lord who have attained the Company of the True Guru, have such pre-ordained destiny inscribed on their foreheads.
Manmohan SinghThe men of God, who have obtained the society of the True Guru, they have, on their fore-heads the pro-ordained writ.
Manmohan Singh (Punjabi)ਜਿਨ੍ਹਾਂ ਰੱਬ ਦੇ ਬੰਦਿਆਂ ਨੂੰ ਸੱਚੇ ਗੁਰਾਂ ਦੀ ਸੁਹਬਤ ਪਰਾਪਤ ਹੋਈ ਹੈ, ਉਨ੍ਹਾਂ ਦੇ ਮੱਥਿਆਂ ਉਤੇ, ਐਨ ਆਰੰਭ ਦੀ ਲਿਖੀ ਹੋਈ ਲਿਖਤਾਕਾਰ ਹੈ।
Fareedkot Teekaਜਿਨ ਹਰਿ ਜਨੋਂ, ਗੁਰਮੁਖੋਂ ਨੇ ਸਤਗੁਰੂ ਕੀ ਸੰਗਤਿ ਪਾਈ ਹੈ, ਤਿਨ ਕੇ ਮਸਤਕ ਪਰ ਧੁਰ ਸੇ ਕ੍ਰਿਪਾ ਕੀ ਲਿਖਤ ਕਾ (ਲਿਖਾਸਿ) ਲੇਖੁ ਲਿਖਾ ਹੈ॥
Prof. Sahib Singhਜਿਨ੍ਹਾਂ ਪ੍ਰਭੂ ਦੇ ਸੇਵਕਾਂ ਨੂੰ ਗੁਰੂ ਦੀ ਸੰਗਤਿ ਵਿਚ ਬੈਠਣਾ ਨਸੀਬ ਹੋਇਆ ਹੈ, (ਸਮਝੋ) ਉਹਨਾਂ ਦੇ ਮੱਥੇ ਉਤੇ ਧੁਰੋਂ ਹੀ ਚੰਗਾ ਲੇਖ ਲਿਖਿਆ ਹੋਇਆ ਹੈ।

ਪਦ ਅਰਥ ਧੁਰਿ = ਧੁਰ ਤੋਂ, ਪਰਮਾਤਮਾ ਵਲੋਂ। ਮਸਤਕਿ = ਮੱਥੇ ਉੱਤੇ। ਲਿਖਾਸਿ = ਲੇਖ {ਲਫ਼ਜ਼ 'ਜੀਵਾਸਿ' ਅਤੇ 'ਲਿਖਾਸਿ' ਲਫ਼ਜ਼ 'ਜੀਵੇ' ਅਤੇ 'ਲੇਖ' ਤੋਂ ਬਦਲੇ ਹੋਏ ਹਨ ਤੁਕਾਂਤ ਪੂਰਾ ਕਰਨ ਲਈ}।

SikhNet (Spanish)Aquéllos que se han unido a la compañía del Verdadero Guru tienen ese Destino inscrito desde antes en sus frentes.

ਧਨੁ ਧੰਨੁ ਸਤਸੰਗਤਿ, ਜਿਤੁ ਹਰਿ ਰਸੁ ਪਾਇਆ; ਮਿਲਿ ਜਨ ਨਾਨਕ. ਨਾਮੁ ਪਰਗਾਸਿ ॥੪॥੪॥

dhan dhan satasangat, jit har ras paaeaa; mil jan naanak. naam paragaas |4|4|

Sant Singh KhalsaBlessed, blessed is the Sat Sangat, the True Congregation, where the Lord's Essence is obtained. Meeting with His humble servant, O Nanak, the Light of the Naam shines forth. ||4||4||
Manmohan SinghBlest, blest is the saints congregation from where God's elixir is procured. By meeting God's own, O Nanak! manifest becomes Lord's Name.
Manmohan Singh (Punjabi)ਮੁਬਾਰਕ, ਮੁਬਾਰਕ, ਹੈ ਸਾਧ ਸਮਾਗਮ, ਜਿਥੋਂ ਵਾਹਿਗੁਰੂ ਦਾ ਅੰਮ੍ਰਿਤ ਪ੍ਰਾਪਤ ਹੁੰਦਾ ਹੈ। ਰੱਬ ਦੇ ਆਪਣੇ ਨੂੰ ਮਿਲ ਕੇ, ਹੇ ਨਾਨਕ! ਪ੍ਰਗਟ ਹੋ ਜਾਂਦਾ ਸਾਈਂ ਦਾ ਨਾਮ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਗੁਰੂ ਜੀ! ਐਸੀ ਜੋ ਆਪ ਕੀ ਸਤਸੰਗਤਿ ਹੈ, ਸੋ ਧੰਨ ਧੰਨ ਹੈ। ਜਿਸ ਕਰ ਕੇ ਹਰਿ-ਰਸ ਪ੍ਰਾਪਤਿ ਹੂਆ ਹੈ, ਔਰੁ ਦਾਸੋਂ ਕੋ ਨਾਮ ਕਾ ਪ੍ਰਕਾਸੁ ਹੋਤਾ ਹੈ। ਤਾਂ ਤੇ ਹੇ ਪ੍ਰਭੋ ਮੇਰੇ ਕੋ ਨਾਮ ਹੀ ਦੇਵੋ॥੪॥੪॥☬ਸ੍ਰੀ ਗੁਰੂ ਅਰਜਨ ਸਾਹਿਬ ਜੀ ਜਬ ਗਾਦੀ ਪਰ ਬਿਰਾਜਮਾਨ ਹੂਏ, ਤਬ ਏਕ ਕਾਲ ਮੇਂ ਲੰਗਰ ਕੇ ਖਰਚ ਕੀ ਨ੍ਯੂਨਤਾ ਹੋ ਗਈ। ਕਿਉਂਕਿ ਜੋ ਧਨੁ ਆਉਤਾ ਥਾ, ਸੋ ਪ੍ਰਿਥੀਚੰਦ ਜੀ ਸੰਭਾਲ ਲੇਤੇ ਥੇ। ਤਿਸ ਸਮੇ ਭਾਈ ਗੁਰਦਾਸ ਜੀ ਆਏ। ਲੰਗਰ ਕੀ ਨ੍ਯੂਨਤਾ ਦੇਖ ਕਰ ਤਿਨੋਂ ਨੇ ਕੁਛੁ ਆਪ ਭੀ ਉਦਮੁ ਕੀਆ ਅਰੁ ਗੁਰੂ ਮਹਾਂਰਾਜ ਜੀ ਕੋ ਭੀ ਉਦਮੁ ਕੇ ਲੀਏ ਪ੍ਰੇਰਾ। ਤਬ ਗੁਰੂ ਜੀ ਮਨ ਕੇ ਬਹਾਨੇ ਸੇ ਉਪਦੇਸੁ ਕਰਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! ਧੰਨ ਹੈ ਸਤਸੰਗ! ਧੰਨ ਹੈ ਸਤਸੰਗ! ਜਿਸ ਵਿਚ (ਬੈਠਿਆਂ) ਪ੍ਰਭੂ ਦੇ ਨਾਮ ਦਾ ਆਨੰਦ ਮਿਲਦਾ ਹੈ, ਜਿਥੇ ਗੁਰਮੁਖਾਂ ਨੂੰ ਮਿਲਿਆਂ (ਹਿਰਦੇ ਵਿਚ ਪਰਮਾਤਮਾ ਦਾ) ਨਾਮ ਆ ਵੱਸਦਾ ਹੈ ॥੪॥੪॥

ਪਦ ਅਰਥ ਜਿਤੁ = ਜਿਸ ਵਿਚ, ਜਿਸ ਦੀ ਰਾਹੀਂ। ਮਿਲਿ ਜਨ = ਜਨਾਂ ਨੂੰ ਮਿਲ ਕੇ, ਪ੍ਰਭੂ ਦੇ ਸੇਵਕਾਂ ਨੂੰ ਮਿਲ ਕੇ॥੪॥

* ਨੋਟ: ਇਸ ਸ਼ਬਦ ਦੀ ਬਾਬਤ ਕਈ ਵਿਦਵਾਨਾਂ ਨੇ ਇਹ ਲਿਖਿਆ ਹੈ ਕਿ ਗੁਰੂ ਰਾਮਦਾਸ ਜੀ ਨੇ ਆਪਣੇ ਵਿਆਹ ਦੇ ਸਮੇਂ ਇਹ ਸ਼ਬਦ ਗੁਰੂ ਅਮਰਦਾਸ ਜੀ ਦੇ ਹਜ਼ੂਰ ਉਚਾਰਨ ਕੀਤਾ ਸੀ। ਪਰ ਇਹ ਗੱਲ ਪਰਖ ਦੀ ਕਸਵੱਟੀ ਉਤੇ ਟਿਕ ਨਹੀਂ ਸਕਦੀ। ਸੰਨ ੧੫੫੨ ਵਿਚ ਗੁਰੂ ਅਮਰਦਾਸ ਜੀ ਗੁਰਿਆਈ ਦੀ ਗੱਦੀ ਉੱਤੇ ਬੈਠੇ। ਸੰਨ ੧੫੫੩ ਵਿਚ ਉਹਨਾਂ ਆਪਣੀ ਲੜਕੀ ਬੀਬੀ ਭਾਨੀ ਜੀ ਦੀ ਸ਼ਾਦੀ ਜੇਠਾ ਜੀ (ਗੁਰੂ ਰਾਮਦਾਸ ਜੀ) ਨਾਲ ਕੀਤੀ, ਤਦੋਂ ਉਹਨਾਂ ਦੀ ਉਮਰ ੧੯ ਸਾਲ ਸੀ। ਗੁਰੂ ਅਮਰਦਾਸ ਜੀ ਸੰਨ ੧੫੭੪ ਵਿਚ ਜੋਤੀ ਜੋਤਿ ਸਮਾਏ ਅਤੇ ਗੁਰੂ ਰਾਮਦਾਸ ਜੀ ਗੁਰੂ ਬਣੇ, ਆਪਣੇ ਵਿਆਹ ਤੋਂ ੨੧ ਸਾਲ ਪਿੱਛੋਂ ਗੁਰੂ ਬਣੇ। ਜਦ ਤਕ ਉਹ ਗੁਰੂ ਨਹੀਂ ਸਨ ਬਣੇ, ਤਦ ਤਕ ਉਹ ਲਫ਼ਜ਼ 'ਨਾਨਕ' ਵਰਤ ਕੇ ਕੋਈ ਬਾਣੀ ਉਚਾਰਨ ਦਾ ਹੱਕ ਨਹੀ ਸਨ ਰੱਖਦੇ। ਸੋ, ਇਹ ਸ਼ਬਦ ਗੁਰੂ ਰਾਮਦਾਸ ਜੀ ਦੇ ਵਿਆਹ ਦੇ ਵੇਲੇ ਦਾ ਨਹੀਂ ਹੋ ਸਕਦਾ। ਸੰਨ ੧੫੭੪ ਤੋਂ ਪਿੱਛੋਂ ਦਾ ਹੀ ਹੋ ਸਕਦਾ ਹੈ ਜਦੋਂ ਕਿ ਉਹ ਗੁਰੂ ਬਣ ਚੁਕੇ ਹੋਏ ਸਨ।

SikhNet (Spanish)Bendita, bendita es la Asamblea de los Santos. Ahí uno recibe el Néctar de Dios. Oh, dice Nanak, encontrando al Sirviente de Dios Su Nombre es Manifiesto.(4-4)

Open this shabad →

Shabad Guru Arjan Dev Ji So Dar

ਰਾਗੁ ਗੂਜਰੀ ਮਹਲਾ ੫ ॥

raag goojaree mahalaa 5 |

Sant Singh KhalsaRaag Goojaree, Fifth Mehl:
Manmohan SinghGujri Measure, Fifth Guru.
Manmohan Singh (Punjabi)ਰਾਗ ਗੁਜਰੀ, ਪੰਜਵੀਂ ਪਾਤਸ਼ਾਹੀ।
SikhNet (Spanish)Rag Guyeri, Mejl Guru Aryan, Quinto Canal Divino.

ਕਾਹੇ ਰੇ ਮਨ, ਚਿਤਵਹਿ ਉਦਮੁ; ਜਾ ਆਹਰਿ. ਹਰਿ ਜੀਉ ਪਰਿਆ ॥

kaahe re man, chitaveh udam; jaa aahar. har jeeo pariaa |

Sant Singh KhalsaWhy, O mind, do you plot and plan, when the Dear Lord Himself provides for your care?
Manmohan SinghWhy doest thou, O Mind! think of enterprises, when Revered God Himself is engaged in thy care?
Manmohan Singh (Punjabi)ਤੂੰ ਕਿਉਂ ਹੈ ਮਨ! ਤਰੱਦਦਾਂ ਬਾਰੇ ਸੋਚਦਾ ਹੈ, ਜਦ ਕਿ ਮਾਣਨੀਯ ਵਾਹਿਗੁਰੂ ਆਪ ਤੇਰੇ iਫ਼ਕਰ ਵਿੱਚ ਲਗਾ ਹੋਇਆ ਹੈ?
Fareedkot Teekaਹੇ ਮਨ! ਤੂੰ ਉਦਮੁ ਕ੍ਯੋਂ ਚਿਤਵਨ ਕਰਤਾ ਹੈਂ, ਜਬ ਸਭ ਕੇ (ਆਹਰਿ) ਉੱਦਮ ਅਰਥਾਤ ਫਿਕਰ ਮੇਂ ਹਰਿ ਜੀ ਆਪ ਪੜ ਰਹਾ ਹੈ॥
Prof. Sahib Singhਹੇ ਮਨ! (ਤੇਰੀ ਖ਼ਾਤਰ) ਜਿਸ ਆਹਰ ਵਿਚ ਪਰਮਾਤਮਾ ਆਪ ਲੱਗਾ ਹੋਇਆ ਹੈ, ਉਸ ਵਾਸਤੇ ਤੂੰ ਕਿਉਂ (ਸਦਾ) ਸੋਚਾਂ-ਫ਼ਿਕਰ ਕਰਦਾ ਰਹਿੰਦਾ ਹੈਂ?

ਪਦ ਅਰਥ ਕਾਹੇ = ਕਿਉਂ? ਚਿਤਵਹਿ = ਤੂੰ ਸੋਚਦਾ ਹੈਂ। ਚਿਤਵਹਿ ਉਦਮੁ = ਤੂੰ ਉੱਦਮ ਚਿਤਵਦਾ ਹੈਂ, ਤੂੰ ਜ਼ਿਕਰ ਕਰਦਾ ਹੈਂ, {❀ ਨੋਟ:'ਉੱਦਮ ਚਿਤਵਨ' ਅਤੇ 'ਉੱਦਮ ਕਰਨ' ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ। ਰੋਜ਼ੀ ਕਮਾਣ ਲਈ ਉੱਦਮ ਕਰਨਾ ਹਰੇਕ ਮਨੁੱਖ ਦਾ ਫ਼ਰਜ਼ ਹੈ। ਗੁਰੂ ਸਾਹਿਬ ਨੇ ਚਿੰਤਾ-ਤੌਖ਼ਲਾ ਕਰੀ ਜਾਣ ਵਾਲੇ ਗ਼ਲਤ ਰਸਤੇ ਵਲੋਂ ਵਰਜਿਆ ਹੈ}। ਜਾ ਆਹਰਿ = ਜਿਸ ਆਹਰ ਵਿਚ। ਪਰਿਆ = ਪਿਆ ਹੋਇਆ ਹੈ।

SikhNet (Spanish)Oh mi mente, ¿por qué piensas en cada empresa en la que te aventuras, cuando el Mismo Señor toma cuidado de ti?

ਸੈਲ ਪਥਰ ਮਹਿ. ਜੰਤ ਉਪਾਏ; ਤਾ ਕਾ ਰਿਜਕੁ, ਆਗੈ ਕਰਿ ਧਰਿਆ ॥੧॥

sail pathar meh. jant upaae; taa kaa rijak, aagai kar dhariaa |1|

Sant Singh KhalsaFrom rocks and stones He created living beings; He places their nourishment before them. ||1||
Manmohan SinghIn the rocks and stones He has created beings. Their sustenance He puts before them.
Manmohan Singh (Punjabi)ਚਿਟਾਨਾਂ ਅਤੇ ਪਾਹਨਾਂ ਵਿੱਚ ਉਸ ਨੇ ਜੀਵ ਪੈਦਾ ਕੀਤੇ ਹਨ। ਉਨ੍ਹਾਂ ਦੀ ਉਪਜੀਵਕਾ ਉਹ ਉਨ੍ਹਾਂ ਦੇ ਮੂਹਰੇ ਰੱਖ ਦਿੰਦਾ ਹੈ।
Fareedkot Teekaਤਿਸੁ ਪਰ ਦ੍ਰਿਸਟਾਂਤੁ (ਸੈਲ) ਖੁਸਕ ਪੱਥਰ ਵਾ (ਸੈਲ) ਪਰਬਤੋਂ ਕੇ ਪਥਰੋਂ ਮੈਂ ਭੀ ਜੋ ਜੀਵ ਉਤਪੰਨ ਕਰੇ ਹੈਂ। ਤਿਨ ਕਾ ਭੋਜਨੁ ਹਰੀ ਨੇ ਪਹਿਲੇ ਹੀ ਬਨਾਇ ਰਖਾ ਹੈ॥੧॥
Prof. Sahib Singhਜੇਹੜੇ ਜੀਵ ਪ੍ਰਭੂ ਨੇ ਚਟਾਨਾਂ ਤੇ ਪੱਥਰਾਂ ਵਿਚ ਪੈਦਾ ਕੀਤੇ ਹਨ, ਉਹਨਾਂ ਦਾ ਭੀ ਰਿਜ਼ਕ ਉਸ ਨੇ (ਉਹਨਾਂ ਦੇ ਪੈਦਾ ਕਰਨ ਤੋਂ) ਪਹਿਲਾਂ ਹੀ ਬਣਾ ਰਖਿਆ ਹੈ ॥੧॥

ਪਦ ਅਰਥ ਸੈਲ = ਚਿਟਾਨ। ਤਾ ਕਾ = ਉਹਨਾਂ ਦਾ। ਆਗੈ = ਪਹਿਲਾਂ ਹੀ॥੧॥

SikhNet (Spanish)Él ha puesto criaturas vivas hasta en las rocas y las piedras, y les ha proveído también de sustento. (1)

ਮੇਰੇ ਮਾਧਉ ਜੀ; ਸਤਸੰਗਤਿ ਮਿਲੇ. ਸੁ ਤਰਿਆ ॥

mere maadhau jee; satasangat mile. su tariaa |

Sant Singh KhalsaO my Dear Lord of souls, one who joins the Sat Sangat, the True Congregation, is saved.
Manmohan SinghO My venerable Lord of mammon! He, who mixes with the society of saints, is saved.
Manmohan Singh (Punjabi)ਹੈ ਮੇਰੇ ਪੂਜਯ ਮਾਇਆ ਦੇ ਸੁਆਮੀ! ਜੇ ਕੋਈ ਸਾਧ ਸੰਗਤ ਨਾਲ ਜੁੜਦਾ ਹੈ ਉਹ ਪਾਰ ਉਤਰ ਜਾਂਦਾ ਹੈ।
Fareedkot Teekaਹੇ ਮੇਰੇ ਮਨ! ਮਾਧਵ ਜੀ ਕੀ ਜੋ ਸਤ ਸੰਗਤਿ ਹੈ, ਤਿਸ ਮੇ ਜੋ ਮਿਲਾ ਹੈ, ਸੋ ਸੰਸਾਰ ਸਮੁੰਦ੍ਰ ਸੇਂ ਤਰਾ ਹੈ॥
Prof. Sahib Singhਹੇ ਮੇਰੇ ਪ੍ਰਭੂ ਜੀ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਮਿਲ ਬੈਠਦੇ ਹਨ, ਉਹ (ਵਿਅਰਥ ਤੌਖ਼ਲੇ-ਫ਼ਿਕਰਾਂ ਤੋਂ) ਬਚ ਜਾਂਦੇ ਹਨ।

ਪਦ ਅਰਥ ਮਾਧਉ ਜੀ = ਹੇ ਪ੍ਰਭੂ ਜੀ! ਹੇ ਮਾਇਆ ਦੇ ਪਤੀ ਜੀ! {ਮਾਧਉ = ਮਾ-ਧਵ। ਮਾ = ਮਾਇਆ। ਧਵ = ਪਤੀ}।

SikhNet (Spanish)Oh mi Respetado Señor, aquél que guarda la Compañía de los Santos es guiado en su camino.

ਗੁਰ ਪਰਸਾਦਿ ਪਰਮ ਪਦੁ ਪਾਇਆ; ਸੂਕੇ ਕਾਸਟ ਹਰਿਆ ॥੧॥ ਰਹਾਉ ॥

gur parasaad param pad paaeaa; sooke kaasatt hariaa |1| rahaau |

Sant Singh KhalsaBy Guru's Grace, the supreme status is obtained, and the dry wood blossoms forth again in lush greenery. ||1||Pause||
Manmohan SinghBy the grace of the Guru, (he) obtains the supreme state (as) the dry wood blooms forth. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ (ਉਹ) ਮਹਾਨ ਮਰਤਬਾ ਪਾ ਲੈਂਦਾ ਹੈ (ਜਿਵੇਂ) ਸੁੱਕੀ ਲੱਕੜ ਹਰੀ ਭਰੀ ਹੋ ਜਾਂਵਦੀ ਹੈ। ਠਹਿਰਾਉ।
Fareedkot Teekaਕਿਸ ਪ੍ਰਕਾਰ ਤਰਾ ਹੈ? ਸੋ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਸੇਂ ਪਰਮਪਦ ਮੋਖ ਕੋ ਪ੍ਰਾਪਤਿ ਹੂਆ ਹੈ। ਕੈਸਾ ਵਹੁ ਸਤਸੰਗੁ ਹੈ? ਕਿ ਜਿਸ ਨੇ ਸੁਕੇ ਕਾਸਟ ਵਤ ਸੂੰਨ ਹ੍ਰਿਦੇ ਕੋ ਹਰਾ ਕਰ ਦੀਆ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਇਹ (ਅਡੋਲਤਾ ਵਾਲੀ) ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ, ਉਹ (ਮਾਨੋ) ਸੁੱਕਾ ਕਾਠ ਹਰਾ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਪਰਸਾਦਿ = ਕਿਰਪਾ ਨਾਲਿ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਕਾਸਟ = ਕਾਠ, ਲੱਕੜੀ॥੧॥ਰਹਾਉ॥

SikhNet (Spanish)Por la Gracia del Guru, él logra el aposento celestial, y hasta la madera seca revive. (1-Puse)

ਜਨਨਿ ਪਿਤਾ, ਲੋਕ ਸੁਤ ਬਨਿਤਾ; ਕੋਇ ਨ ਕਿਸ ਕੀ ਧਰਿਆ ॥

janan pitaa, lok sut banitaa; koe na kis kee dhariaa |

Sant Singh KhalsaMothers, fathers, friends, children and spouses-no one is the support of anyone else.
Manmohan SinghOf mother, father, people, son, (and) wife no one is the support of another.
Manmohan Singh (Punjabi)ਮਾਂ, ਪਿਉ, ਜਨਤਾ, ਪੁਤ੍ਰ (ਅਤੇ) ਪਤਨੀ ਵਿਚੋਂ ਕੋਈ ਕਿਸੇ ਹੋਰ ਦਾ ਆਸਰਾ ਨਹੀਂ।
Fareedkot Teekaਮਾਤਾ, ਪਿਤਾ, ਪੁੱਤ੍ਰ, ਇਸਤ੍ਰੀ ਔਰੁ ਸਭ ਸਨਬੰਧੀ ਲੋਕ, ਕੋਈ ਭੀ ਕਿਸੀ ਕੀ (ਆ) ਸਰਬ ਓਰ ਤੇ (ਧਰਿ) ਟੇਕ ਨਹੀਂ ਹੈ॥
Prof. Sahib Singh(ਹੇ ਮਨ!) ਮਾਂ, ਪਿਉ, ਪੁੱਤਰ, ਲੋਕ, ਵਹੁਟੀ-ਕੋਈ ਭੀ ਕਿਸੇ ਦਾ ਆਸਰਾ ਨਹੀਂ ਹੈ।

ਪਦ ਅਰਥ ਜਨਨਿ = ਮਾਂ। ਸੁਤ = ਪੁੱਤਰ। ਬਨਿਤਾ = ਵਹੁਟੀ। ਧਰਿਆ = ਆਸਰਾ। ਕਿਸ ਕੀ = ਕਿਸੇ ਦਾ।

SikhNet (Spanish)No hay nadie que pueda ser soporte de otro; ni madre, ni padre, ni amigo, hijo o esposo.

ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ; ਕਾਹੇ ਮਨ ਭਉ ਕਰਿਆ ॥੨॥

sir sir rijak sanbaahe tthaakur; kaahe man bhau kariaa |2|

Sant Singh KhalsaFor each and every person, our Lord and Master provides sustenance. Why are you so afraid, O mind? ||2||
Manmohan SinghTo every individual the Lord reaches sustenance, why fearest (thou), O My soul?
Manmohan Singh (Punjabi)ਹਰ ਜਣੇ ਨੂੰ ਸੁਆਮੀ ਅਹਾਰ ਪੁਚਾਉਂਦਾ ਹੈ, ਹੇ ਮੇਰੀ ਜਿੰਦੜੀਏ (ਤੂੰ) ਕਿਉਂ ਡਰਦੀ ਹੈ।
Fareedkot Teekaਤਾਂ ਤੇ (ਸਿਰਿ ਸਿਰਿ) ਸਿਰਬਸਿਰ ਅਰਥਾਤ ਜਿਤਨੇ ਜੀਵ ਹੈਂ, ਸਭ ਕੋ ਰਚ ਕਰ ਕੇ ਫਿਰਿ (ਰਿਜਕੁ) ਭੋਜਨੁ ਠਾਕੁਰੁ ਪਹੁਚਾਉਤਾ ਹੈ। ਤਬ ਹੇ ਮਨ! ਤੂੰ ਕ੍ਯੋਂ (ਭਉ) ਭੈ ਕਰਤਾ ਹੈਂ॥੨॥
Prof. Sahib Singhਹੇ ਮਨ! ਤੂੰ ਕਿਉਂ ਡਰਦਾ ਹੈਂ? ਪਾਲਣਹਾਰ ਪ੍ਰਭੂ ਹਰੇਕ ਜੀਵ ਨੂੰ ਆਪ ਹੀ ਰਿਜ਼ਕ ਅਪੜਾਂਦਾ ਹੈ ॥੨॥

ਪਦ ਅਰਥ ਸਿਰਿ = ਸਿਰ ਉੱਤੇ। ਸਿਰਿ ਸਿਰਿ = ਹਰੇਕ ਸਿਰ ਉਤੇ, ਹਰੇਕ ਜੀਵ ਲਈ। ਸੰਬਾਹੇ = {संवाहय} ਅਪੜਾਂਦਾ ਹੈ। ਮਨ = ਹੇ ਮਨ! ॥੨॥

SikhNet (Spanish)Sólo el Señor provee de sustento a todos, así es que, ¿por qué tienes miedo, oh mi mente? (2)

ਊਡੇ ਊਡਿ. ਆਵੈ ਸੈ ਕੋਸਾ; ਤਿਸੁ ਪਾਛੈ ਬਚਰੇ ਛਰਿਆ ॥

aoodde aoodd. aavai sai kosaa; tis paachhai bachare chhariaa |

Sant Singh KhalsaThe flamingoes fly hundreds of miles, leaving their young ones behind.
Manmohan SinghThe flamingoes come having flown over hundreds of miles, their youngling they leave behind.
Manmohan Singh (Punjabi)ਸੈਕੜੇ ਮੀਲ ਉਡਾਰੀ ਮਾਰਕੇ ਕੂੰਜਾਂ ਆਉਂਦੀਆਂ ਹਨ ਅਤੇ ਆਪਣੇ ਬੱਚੇ ਉਹ ਪਿਛੇ ਛੱਡ ਆਉਂਦੀਆਂ ਹਨ।
Fareedkot Teekaਕੂੰਜੋਂ ਕੀ ਡਾਰ ਉਡ ਉਡ ਕਰ ਸੈਂਕੜੇ ਕੋਸਾਂ ਤਕ ਚਲੀ ਆਵਤੀ ਹੈ। ਔਰੁ ਤਿਨ ਕੂੰਜੋਂ ਨੇਂ ਅਪਨੇ ਬਚ੍ਯੋਂ ਕੋ ਪੀਛੇ ਛੋਡ ਦੀਆ ਹੈ॥
Prof. Sahib Singh(ਹੇ ਮਨ! ਵੇਖ! ਕੂੰਜ) ਉੱਡ ਉੱਡ ਕੇ ਸੈਂਕੜੇ ਕੋਹਾਂ ਤੇ ਆ ਜਾਂਦੀ ਹੈ, ਪਿੱਛੇ ਉਸ ਦੇ ਬੱਚੇ (ਇਕੱਲੇ) ਛੱਡੇ ਹੋਏ ਹੁੰਦੇ ਹਨ।

ਪਦ ਅਰਥ ਊਡੇ = ਊਡਿ। ਊਡੇ ਊਡਿ = ਊਡਿ ਊਡਿ, ਉੱਡ ਕੇ। ਸੈ = ਸੈਂਕੜੇ (ਲਫ਼ਜ਼ 'ਸਉ' ਤੋਂ ਬਹੁ-ਵਚਨ)। ਤਿਸੁ ਪਾਛੈ = ਉਸ (ਕੂੰਜ) ਦੇ ਪਿਛੇ। ਬਚਰੇ = ਨਿੱਕੇ ਨਿੱਕੇ ਬੱਚੇ। ਛਰਿਆ = ਛੱਡੇ ਹੋਏ ਹੁੰਦੇ ਹਨ।

SikhNet (Spanish)Los flamingos emigran cientos de millas, dejando atrás a sus crías,

ਤਿਨ ਕਵਣੁ ਖਲਾਵੈ, ਕਵਣੁ ਚੁਗਾਵੈ; ਮਨ ਮਹਿ. ਸਿਮਰਨੁ ਕਰਿਆ ॥੩॥

tin kavan khalaavai, kavan chugaavai; man meh. simaran kariaa |3|

Sant Singh KhalsaWho feeds them, and who teaches them to feed themselves? Have you ever thought of this in your mind? ||3||
Manmohan SinghWho feeds them and who causes them to peck? (Hast thou ever) thought of it in thy mind?
Manmohan Singh (Punjabi)ਉਨ੍ਹਾਂ ਨੂੰ ਕੌਣ ਖੁਲਾਉਂਦਾ ਹੈ, ਅਤੇ ਕੌਣ ਚੁਗਾਉਂਦਾ ਹੈ? (ਕੀ ਤੂੰ ਆਪਣੇ) ਚਿੱਤ ਅੰਦਰ ਕਦੇ ਇਸ ਦਾ ਖਿਆਲ ਕੀਤਾ ਹੈ?
Fareedkot Teekaਤਿਨ ਕੋ ਕੌਣੁ (ਖਲਾਵੈ) ਲਡਾਵਤਾ ਹੈ, ਵਾ ਚੋਗੇ ਕੋ ਖਲਾਵਤਾ ਹੈ, ਕੁਕੜੀ ਵਤ ਔਰੁ ਕੌਨ ਚੋਗ ਚੁਗਾਉਤਾ ਹੈ। ਚਿੜੀ ਆਦਿ ਵਤ ਮੁਖ ਮੈਂ ਕੌਣ ਦੇਤਾ ਹੈ, ਭਾਵ ਕੋਈ ਨਹੀਂ ਦੇਤਾ। ਉਨ ਡਾਰ ਵਾਲੀ ਕੂੰਜੋਂ ਮੇਂ ਸੇ ਜਿਸ ਕਾ ਬੱਚਾ ਹੋਤਾ ਹੈ, ਵਹੁ ਅਪਨੇ ਬੱਚੇ ਕੋ ਸਿਮਰਨ ਕਰਤੀ ਹੈ। ਤਿਸ ਕੇ ਸਿਮਰਨ ਹੀ ਸੇ ਪਾਲਨਾ ਹੋਤੀ ਹੈ। ਫਿਰ ਤੂੰ ਕਿਉਂ ਭੈ ਕਰਤਾ ਹੈਂ॥੩॥
Prof. Sahib Singhਉਹਨਾਂ ਨੂੰ ਕੋਈ ਕੁਝ ਖੁਆਲਣ ਵਾਲਾ ਨਹੀਂ, ਕੋਈ ਉਹਨਾਂ ਨੂੰ ਚੋਗਾ ਨਹੀਂ ਚੁਗਾਂਦਾ। ਉਹ ਕੂੰਜ ਆਪਣੇ ਬੱਚਿਆਂ ਦਾ ਧਿਆਨ ਆਪਣੇ ਮਨ ਵਿਚ ਧਰਦੀ ਰਹਿੰਦੀ ਹੈ (ਤੇ, ਇਸੇ ਨੂੰ ਪ੍ਰਭੂ ਉਹਨਾਂ ਦੇ ਪਾਲਣ ਦਾ ਵਸੀਲਾ ਬਣਾਂਦਾ ਹੈ) ॥੩॥

ਪਦ ਅਰਥ ਚੁਗਾਵੈ = ਚੋਗਾ ਦੇਂਦਾ ਹੈ। ਮਨਿ ਮਹਿ = (ਉਹ ਕੂੰਜ ਆਪਣੇ) ਮਨ ਵਿਚ। ਸਿਮਰਨੁ = (ਉਹਨਾਂ ਬੱਚਿਆਂ ਦਾ) ਧਿਆਨ। ਖਲਾਵੈ = ਖੁਆਲਦਾ ਹੈ। ਕਵਣੁ ਖਲਾਵੈ = ਕੌਣ ਖੁਆਲਦਾ ਹੈ? ਕੋਈ ਭੀ ਕੁਝ ਖੁਆਲਦਾ ਨਹੀਂ।੩। "ਜੈਸੀ ਗਗਨਿ ਫਿਰੰਤੀ ਊਡਤੀ, ਕਪਰੇ ਬਾਗੇ ਵਾਲੀ। ਉਹ ਰਾਖੈ ਚੀਤੁ ਪੀਛੈ ਬਿਚਿ ਬਚਰੇ, ਨਿਤ ਹਿਰਦੈ ਸਾਰਿ ਸਮਾਲੀ।੧।੭।੧੩।੫੧। (ਗਉੜੀ ਬੈਰਾਗਣਿ ਮ: ੪)।

SikhNet (Spanish)¿has pensado esto alguna vez en tu vida? (3)

ਸਭਿ ਨਿਧਾਨ. ਦਸ ਅਸਟ ਸਿਧਾਨ; ਠਾਕੁਰ ਕਰ ਤਲ ਧਰਿਆ ॥

sabh nidhaan. das asatt sidhaan; tthaakur kar tal dhariaa |

Sant Singh KhalsaAll the nine treasures, and the eighteen supernatural powers are held by our Lord and Master in the Palm of His Hand.
Manmohan SinghAll the nine treasure and the eighteen supernatural powers, the Lord holds on the palm of His hand.
Manmohan Singh (Punjabi)ਸਮੂਹ ਨੌ ਖ਼ਜ਼ਾਨੇ ਅਤੇ ਅਠਾਰਾਂ ਕਰਾਮਾਤੀ ਸ਼ਕਤੀਆਂ, ਪ੍ਰਭੂ ਨੇ ਆਪਣੇ ਹੱਥ ਦੀ ਤਲੀ ਉਤੇ ਟਿਕਾਈਆਂ ਹੋਈਆਂ ਹਨ।
Fareedkot Teekaਸਭ ਪ੍ਰਕਾਰ ਕੀਆਂ ਜੋ ਪਦਮਾਦਿ ਨਿੱਧੀਆਂ ਹੈਂ, ਔਰ ਅਠਾਰਾਂ ਜੋ ਸਿਧੀਆਂ ਹੈਂ। ਸੋ ਠਾਕੁਰ ਨੇ ਇਹ ਸਭ ਅਪਨੇ ਹਾਥ ਕੀ ਤਲੀ ਪਰ ਧਰੀਆਂ ਹੂਈਆਂ ਹੈਂ, ਭਾਵ ਅਪਨੇ ਭਗਤੋਂ ਕੋ ਦੇਤਾ ਹੂਆ ਦੇਰ ਨਹੀਂ ਕਰਤਾ ਹੈ॥
Prof. Sahib Singhਹੇ ਪਾਲਣਹਾਰ ਪ੍ਰਭੂ! ਜਗਤ ਦੇ ਸਾਰੇ ਖ਼ਜ਼ਾਨੇ ਤੇ ਅਠਾਰਾਂ ਸਿੱਧੀਆਂ (ਮਾਨੋ) ਤੇਰੇ ਹੱਥਾਂ ਦੀਆਂ ਤਲੀਆਂ ਉੱਤੇ ਰੱਖੇ ਪਏ ਹਨ।

ਪਦ ਅਰਥ ਸਭਿ ਨਿਧਾਨ = ਸਾਰੇ ਖ਼ਜ਼ਾਨੇ। ਅਸਟ = ਅੱਠ। ਦਸ ਅਸਟ = ਅਠਾਰਾਂ। ਸਿਧਾਨ = ਸਿੱਧੀਆਂ। ਪਦਮ = ਸੋਨਾ ਚਾਂਦੀ। ਮਹਾ ਪਦਮ = ਹੀਰੇ ਜਵਾਹਰਾਤ। ਸੰਖ = ਸੁੰਦਰ ਭੋਜਨ ਤੇ ਕੱਪੜੇ। ਮਕਰ = ਸ਼ਸਤ੍ਰ ਵਿੱਦਿਆ ਦੀ ਪ੍ਰਾਪਤੀ, ਰਾਜ ਦਰਬਾਰ ਵਿਚ ਮਾਣ। ਮੁਕੰਦੁ = ਰਾਗ ਆਦਿਕ ਕੋਮਲ ਹੁਨਰਾਂ ਦੀ ਪ੍ਰਾਪਤੀ। ਕੁੰਦ = ਸੋਨੇ ਦੀ ਸੁਦਾਗਰੀ। ਨੀਲ = ਮੋਤੀ ਮੂੰਗੇ ਦੀ ਸੁਦਾਗਰੀ। ਕੱਛਪ = ਕੱਪੜੇ ਦਾਣੇ ਦੀ ਸੁਦਾਗਰੀ। ਕਰ ਤਲ = ਹੱਥਾਂ ਦੀਆਂ ਤਲੀਆਂ ਉਤੇ।

SikhNet (Spanish)Los Nueve Tesoros y los Dieciocho Poderes sobrenaturales están en la Palma de la Mano del Señor.

ਜਨ ਨਾਨਕ. ਬਲਿ ਬਲਿ, ਸਦ ਬਲਿ ਜਾਈਐ; ਤੇਰਾ. ਅੰਤੁ ਨ ਪਾਰਾਵਰਿਆ ॥੪॥੫॥

jan naanak. bal bal, sad bal jaaeeai; teraa. ant na paaraavariaa |4|5|

Sant Singh KhalsaServant Nanak is devoted, dedicated, forever a sacrifice to You, Lord. Your Expanse has no limit, no boundary. ||4||5||
Manmohan SinghSlave Nanak is devoted, dedicated and ever a sacrifice (unto Thee, O Lord!) To Thy vastness there is no limit or bound.
Manmohan Singh (Punjabi)ਗੋਲਾ ਨਾਨਕ (ਤੇਰੇ ਉਤੋਂ, ਹੇ ਸੁਆਮੀ!) ਸਦਕੇ, ਸਮਰਪਨ ਤੇ ਸਦੀਵ ਹੀ ਕੁਰਬਾਨ ਜਾਂਦਾ ਹੈ। ਤੇਰੇ ਅਤਿ ਵਿਸਥਾਰ ਦਾ ਕੋਈ ਓੜਕ ਜਾਂ ਹੱਦ ਬੰਨਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਮਹਾਰਾਜ ਕੇ ਊਪਰ ਸੇਂ ਨਿਤ੍ਯੰਪ੍ਰਤੀ ਵਾਰੰਵਾਰ ਬਲਿਹਾਰ ਜਾਈਏ, ਔਰੁ ਇਸ ਪ੍ਰਕਾਰ ਬੇਨਤੀ ਕਰੀਏ ਕਿ ਹੇ ਹਰੀ ਤੇਰੇ ਪਾਰ ਉਰਾਰ ਕਾ ਅੰਤੁ ਨਹੀਂ ਹੈ, ਭਾਵ ਬਿ੍ਯੰਤੁ ਹੈਂ॥੪॥੫॥
Prof. Sahib Singhਹੇ ਦਾਸ ਨਾਨਕ! ਐਸੇ ਪ੍ਰਭੂ ਤੋਂ ਸਦਾ ਸਦਕੇ ਹੋ, ਸਦਾ ਕੁਰਬਾਨ ਹੋ, (ਤੇ ਆਖ-ਹੇ ਪ੍ਰਭੂ!) ਤੇਰੀ ਬਜ਼ੁਰਗੀ ਦੇ ਉਰਲੇ ਪਾਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ ॥੪॥੫॥

ਪਦ ਅਰਥ ਪਾਰਾਵਰਿਆਂ = ਪਾਰ-ਅਵਰ, ਪਾਰਲਾ ਉਰਲਾ ਬੰਨਾ॥੪॥

* ਨੋਟ: ਅਠਾਰਾਂ ਸਿੱਧੀਆਂ ਵਿੱਚੋਂ ਅੱਠ ਸਿੱਧੀਆਂ ਬਹੁਤ ਪ੍ਰਸਿੱਧ ਹਨ: अणिना लधिमा प्राप्त; प्राकाम्य महिमा तथा। ईशित्वं च वशित्वं च, तथा कामावसायिता। ਅਣਿਮਾ-ਬਹੁਤ ਹੀ ਸੂਖਮ ਰੂਪ ਹੋ ਜਾਣਾ। ਲਘਿਮਾ = ਸਰੀਰ ਨੂੰ ਛੋਟਾ ਕਰ ਲੈਣਾ। ਪ੍ਰਾਪਤੀ = ਮਨ-ਇੱਛਤ ਪਦਾਰਥ ਹਾਸਲ ਕਰ ਲੈਣੇ। ਪ੍ਰਾਕਾਮਯ = ਹੋਰਨਾਂ ਦੇ ਮਨ ਦੀ ਜਾਣ ਲੈਣਾ। ਮਹਿਮਾ = ਸਰੀਰ ਨੂੰ ਵੱਡਾ ਕਰ ਲੈਣਾ। ਈਸ਼ਿੱਤ੍ਵ = ਆਪਣੀ ਮਰਜ਼ੀ ਅਨੁਸਾਰ ਸਭ ਨੂੰ ਪ੍ਰੇਰ ਲੈਣਾ। ਵਸ਼ਿੱਤ੍ਵ = ਸਭ ਨੂੰ ਵੱਸ ਕਰ ਲੈਣਾ। ਕਾਮਾਵਸਾਇਤਾ = ਕਾਮ-ਵਾਸਨਾ ਨੂੰ ਰੋਕਣ ਦੀ ਸੱਤਿਆ। ਨਿਧਾਨ = (ਨੌ) ਖ਼ਜ਼ਾਨੇ {ਸਾਰੇ ਜਗਤ ਦੇ ਨੌ ਖ਼ਾਜ਼ਾਨੇ ਮਿਥੇ ਗਏ ਹਨ। ਇਹਨਾਂ ਖ਼ਜ਼ਾਨਿਆਂ ਦਾ ਮਾਲਕ ਕੁਬੇਰ ਦੇਵਤਾ ਮੰਨਿਆ ਗਿਆ ਹੈ}। महापद्मश्च पद्मश्च शंखो मकर कच्छपौ। मुकुन्द कुन्द नोलाश्च, खर्वश्च निधयो नव। * ਨੋਟ: 'ਸੋਦਰੁ' ਦੇ ਸਿਰ-ਲੇਖ ਹੇਠ ਉਪਰਲੇ ਸੰਗ੍ਰਹ ਦੇ ਪੰਜ ਸ਼ਬਦ ਆ ਚੁਕੇ ਹਨ। ਹੁਣ ਅਗਾਂਹ ਨਵਾਂ ਸਿਰ-ਲੇਖ 'ਸੋ ਪੁਰਖੁ' ਸ਼ੁਰੂ ਹੁੰਦਾ ਹੈ ਜਿਸ ਦੇ ਚਾਰ ਸ਼ਬਦ ਹਨ।

SikhNet (Spanish)El Esclavo Nanak, es Devoto dedicado; siempre ofreciendo su ser en sacrificio a Ti, oh Señor. En Tu Vastedad no hay límite ni fin, ni frontera. (4-5)

Open this shabad →

Shabad Guru Ramdas Ji So Purakh continues on Ang 11

ਰਾਗੁ ਆਸਾ ਮਹਲਾ ੪ ਸੋ ਪੁਰਖੁ ॥

raag aasaa mahalaa 4 so purakh |

Sant Singh KhalsaRaag Aasaa, Fourth Mehl, So Purakh ~ That Primal Being:
Manmohan SinghAsa Measure, Fourth Guru. That Lord.
Manmohan Singh (Punjabi)ਰਾਗ ਆਸਾ, ਚਉਥੀ ਪਾਤਸ਼ਾਹੀ। ਉਹ ਸੁਆਮੀ।
Prof. Sahib Singhਰਾਗ ਆਸਾ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਸੋ-ਪੁਰਖੁ'।
SikhNet (Spanish)Rag Asa, Mejl Guru Ram Das, Cuarto Canal Divino, So-Purkj.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God, by the true Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Hay sólo un Dios, por la Gracia del Verdadero Guru es obtenido.

ਸੋ ਪੁਰਖੁ ਨਿਰੰਜਨੁ, ਹਰਿ ਪੁਰਖੁ ਨਿਰੰਜਨੁ; ਹਰਿ ਅਗਮਾ ਅਗਮ ਅਪਾਰਾ ॥

so purakh niranjan, har purakh niranjan; har agamaa agam apaaraa |

Sant Singh KhalsaThat Primal Being is Immaculate and Pure. The Lord, the Primal Being, is Immaculate and Pure. The Lord is Inaccessible, Unreachable and Unrivalled.
Manmohan SinghThat Lord is pure, Lord God is sans stain, God is unapproachable unintelligible and unrivalled.
Manmohan Singh (Punjabi)ਉਹ ਸੁਆਮੀ ਪਵਿਤ੍ਰ ਹੈ। ਵਾਹਿਗੁਰੂ ਸੁਆਮੀ ਬੇ-ਦਾਗ ਹੈ ਵਾਹਿਗੁਰੂ-ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ ਅਤੇ ਲਾਸਾਨੀ ਹੈ।
Fareedkot Teekaਪੁਰਖੁ ਨਾਮੁ ਵਿਰਾਟ ਕਾ ਹੈ। ਸੋ ਤੂੰ ਨਿਰੰਜਨ ਪੁਰਖੁ ਭੂਤ ਕਾਲ ਮੇਂ ਭੀ ਮਨ ਬਾਣੀ ਸੇ ਪਰੇ ਅਗਮਯ ਥਾ। ਸੋ ਤੂੰ ਹਰਿ ਨਿਰੰਜਨੁ ਪੁਰਖੁ ਵਰਤਮਾਨ ਕਾਲ ਮੇਂ ਭੀ ਅਗਮ੍ਯ ਹੈਂ। ਸੋ ਤੂੰ ਹਰਿ ਪੁਰਖੁ ਭਵਿੱਖਤ ਕਾਲ ਮੇਂ ਭੀ (ਅਪਾਰ) ਅਗਮ੍ਯ ਹੀ ਰਹੇਂਗਾ॥
Prof. Sahib Singhਉਹ ਪਰਮਾਤਮਾ ਸਾਰੇ ਜੀਵਾਂ ਵਿੱਚ ਵਿਆਪਕ ਹੈ (ਫਿਰ ਵੀ) ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ, ਅਪਹੁੰਚ ਹੈ ਅਤੇ ਬੇਅੰਤ ਹੈ।

ਪਦ ਅਰਥ ਸੋ = ਉਹ। ਪੁਰਖੁ = { पुरि शोते इति पुरषः} ਜੋ ਹਰੇਕ ਸਰੀਰ ਵਿਚ ਵਿਆਪਕ ਹੈ। ਨਿਰੰਜਨੁ = ਨਿਰ-ਅੰਜਨੁ। ਅੰਜਨੁ = ਕਾਲਖ, ਮਾਇਆ ਦਾ ਪ੍ਰਭਾਵ} ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। ਅਗਮ = ਅਪਹੁੰਚ {ਗਮ = ਪਹੁੰਚ}। ਅਪਾਰਾ = ਅ-ਪਾਰ, ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ, ਬੇਅੰਤ।

SikhNet (Spanish)Ese Señor es Puro. El Señor Dios está sin Mancha. Dios es Inalcanzable, Ininteligible y sin Rival.

ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ; ਹਰਿ ਸਚੇ ਸਿਰਜਣਹਾਰਾ ॥

sabh dhiaaveh sabh dhiaaveh tudh jee; har sache sirajanahaaraa |

Sant Singh KhalsaAll meditate, all meditate on You, Dear Lord, O True Creator Lord.
Manmohan SinghAll meditate, all meditate on Thee, O Reverend God, the True Creator!
Manmohan Singh (Punjabi)ਸਾਰੇ ਸਿਮਰਨ ਕਰਦੇ ਹਨ, ਸਾਰੇ ਸਿਮਰਨ ਕਰਦੇ ਹਨ ਤੇਰਾ ਹੈ, ਮਾਣਨੀਯ ਵਾਹਿਗੁਰੂ ਸੱਚੇ ਕਰਤਾਰ!
Fareedkot Teekaਹੇ ਸਚੇ ਸਿਰਜਨਹਾਰ ਹਰੀ! (ਤੁਧ) ਤੇਰੇ ਕੋ ਹੀ ਸਭ ਪਹਿਲੇ ਧ੍ਯਾਉਤੇ ਥੇ, ਔਰੁ ਅਬ ਭੀ ਸਭ ਧ੍ਯਾਵਤੇ ਹੈਂ, ਔਰੁ ਆਗੇ ਭੀ ਧਿਯਾਵੇਗੇ। ਯਦ੍ਯਪਿ ਈਹਦਾ ਧਿਆਵਹਿ ਪਦੁ ਹੈਂ, ਤਥਾਪਿ ਏਕ ਕਾ ਅੱਧ੍ਯਾਹਾਰੁ ਕਰ ਲੇਨਾ ਵਾ ਮਨ ਬਾਣੀ ਕਰ ਸਭ ਜੀਵ ਤੇਰੇ ਕੋ ਹੀ ਧ੍ਯਾਵਤੇ ਹੈਂ॥
Prof. Sahib Singhਹੇ ਸਦਾ ਕਾਇਮ ਰਹਿਣ ਵਾਲੇ ਅਤੇ ਸਭ ਜੀਵਾਂ ਨੂੰ ਪੈਦਾ ਕਰਨ ਵਾਲੇ ਹਰੀ! ਸਾਰੇ ਜੀਵ ਤੈਨੂੰ ਸਦਾ ਸਿਮਰਦੇ ਹਨ, ਤੇਰਾ ਧਿਆਨ ਧਰਦੇ ਹਨ।

ਪਦ ਅਰਥ ਸਭਿ = ਸਾਰੇ ਜੀਵ {ਲਫ਼ਜ਼ 'ਜੀਉ' ਤੋਂ ਬਹੁ-ਵਚਨ}।

SikhNet (Spanish)Todos meditan, todos meditan en Ti, oh Reverendo Dios, Creador Verdadero.

ਸਭਿ ਜੀਅ ਤੁਮਾਰੇ ਜੀ; ਤੂੰ ਜੀਆ ਕਾ ਦਾਤਾਰਾ ॥

sabh jeea tumaare jee; toon jeea kaa daataaraa |

Sant Singh KhalsaAll living beings are Yours-You are the Giver of all souls.
Manmohan SinghAll the creatures are Thine, Thou art the Bountiful to the living beings.
Manmohan Singh (Punjabi)ਸਮੂਹ ਜੀਵ-ਜੰਤੂ ਤੇਰੇ ਹਨ ਤੇ ਤੂੰ ਪ੍ਰਾਣਧਾਰੀਆਂ ਦਾ ਦਾਤਾ ਹੈ।
Fareedkot Teekaਹੇ ਹਰਿ ਜੀ! ਸਭਿ ਜੀਵ ਤੁਮਾਰੇ ਉਤਪੰਨ ਕੀਏ ਹੈਂ, ਔਰ ਤੁਹੀਂ ਸਭ ਜੀਵੋਂ ਕੇ ਪ੍ਰਤਿ ਭੋਗ ਔਰ ਮੋਛ ਕਾ ਦਾਤਾ ਹੈਂ॥
Prof. Sahib Singhਹੇ ਪ੍ਰਭੂ! ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ, ਤੂੰ ਹੀ ਸਭ ਜੀਵਾਂ ਦਾ ਰਾਜ਼ਕ ਹੈਂ।

ਪਦ ਅਰਥ ਦਾਤਾਰਾ = ਰਾਜ਼ਕ।

SikhNet (Spanish)Todas las criaturas son Tuyas. Eres el Donador de los seres vivientes.

ਹਰਿ ਧਿਆਵਹੁ ਸੰਤਹੁ ਜੀ; ਸਭਿ ਦੂਖ ਵਿਸਾਰਣਹਾਰਾ ॥

har dhiaavahu santahu jee; sabh dookh visaaranahaaraa |

Sant Singh KhalsaMeditate on the Lord, O Saints; He is the Dispeller of all sorrow.
Manmohan SinghO ye saints! meditate on God, the Dispeller of all the distresses.
Manmohan Singh (Punjabi)ਹੇ ਸਾਧੂਓ! ਵਾਹਿਗੁਰੂ ਦਾ ਸਿਮਰਨ ਕਰੋ, ਜੋ ਸਮੂਹ ਦੁਖੜਿਆਂ ਨੂੰ ਦੂਰ ਕਰਨ ਵਾਲਾ ਹੈ।
Fareedkot Teekaਅਰੁ ਮੈਂ ਐਸੇ ਉਪਦੇਸੁ ਕਰਤਾ ਹੂੰ। ਹੇ ਭਾਈ ਸੰਤ ਜਨੋ! ਜੋ ਸਭ ਦੁੱਖੋਂ ਕੇ ਵਿਸਾਰਨੇ, ਭਾਵ ਦੁੱਖ ਦੂਰ ਕਰ ਕੇ ਸੁਖ ਦੇਣੇ ਹਾਰਾ ਹੈ, ਤਿਸ ਹਰਿ ਜੀ ਕੋ ਧਿਆਵੋ॥
Prof. Sahib Singhਹੇ ਸੰਤ ਜਨੋ! ਉਸ ਪਰਮਾਤਮਾ ਦਾ ਧਿਆਨ ਧਰਿਆ ਕਰੋ, ਉਹ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
SikhNet (Spanish)Escuchen Santos, mediten en Dios, el disipador de todos los sufrimientos.

ਹਰਿ ਆਪੇ ਠਾਕੁਰੁ, ਹਰਿ ਆਪੇ ਸੇਵਕੁ ਜੀ; ਕਿਆ ਨਾਨਕ. ਜੰਤ ਵਿਚਾਰਾ ॥੧॥

har aape tthaakur, har aape sevak jee; kiaa naanak. jant vichaaraa |1|

Sant Singh KhalsaThe Lord Himself is the Master, the Lord Himself is the Servant. O Nanak, the poor beings are wretched and miserable! ||1||
Manmohan SinghGod Himself is the Master and Himself the servant, How insignificant the man is, O Nanak!1
Manmohan Singh (Punjabi)ਵਾਹਿਗੁਰੂ ਖ਼ੁਦ ਸੁਆਮੀ ਹੈ ਅਤੇ ਖ਼ੁਦ ਹੀ ਟਹਿਲੂਆਂ। ਇਨਸਾਨ ਕਿੰਨਾ ਨਾਚੀਜ਼ ਹੈ, ਹੇ ਨਾਨਕ।
Fareedkot Teekaਹੇ ਸੰਤੋ! ਹਰਿ ਆਪੇ ਹੀ ਠਾਕੁਰੁ ਅਰਥਾਤ ਸ੍ਵਾਮੀ ਹੈ, ਅਰੁ ਹਰੀ ਆਪੇ ਹੀ ਸੇਵਕੁ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਮੈ ਕ੍ਯਾ ਵਿਚਾਰਾ ਤੁੱਛ ਜੀਵ ਹੂੰ, ਜੋ ਤਿਸ ਕਾ ਜਸੁ ਵਰਨਨ ਕਰ ਸਕੂੰ॥੧॥
Prof. Sahib Singhਉਹ (ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਆਪ ਹੀ ਮਾਲਕ ਹੈ ਅਤੇ ਆਪ ਹੀ ਸੇਵਕ ਹੈ। ਹੇ ਨਾਨਕ! ਉਸ ਤੋਂ ਬਿਨਾ) ਜੀਵ ਵਿਚਾਰੇ ਕੀਹ ਹਨ? (ਉਸ ਹਰੀ ਤੋਂ ਵੱਖਰੀ ਜੀਵਾਂ ਦੀ ਕੋਈ ਹਸਤੀ ਨਹੀਂ) ॥੧॥

ਪਦ ਅਰਥ ਠਾਕੁਰੁ = ਮਾਲਕ॥੧॥

SikhNet (Spanish)Dios Mismo es el Señor y Él Mismo es el Sirviente, dice Nanak, oh qué insignificante es el hombre. (1)

Open this shabad (27 lines, Angs 10-11) →

Ang 10 of 1430