ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri
ਪਪਾ. ਪਰਮਿਤਿ; ਪਾਰੁ. ਨ ਪਾਇਆ ॥
papaa. paramit; paar. na paaeaa |
Sant Singh KhalsaPAPPA: He is beyond estimation; His limits cannot be found.
Manmohan SinghP: God is beyond estimation and His limit cannot be found.
Manmohan Singh (Punjabi)ਪ-ਵਾਹਿਗੁਰੂ ਅੰਦਾਜ਼ੇ ਤੋਂ ਪਰੇ ਹੈ ਅਤੇ ਉਸ ਦਾ ਅੰਤ ਪਾਇਆ ਨਹੀਂ ਜਾ ਸਕਦਾ।
Fareedkot Teekaਪਪੇ ਅਖਰ ਦ੍ਵਾਰਾ ਕਹਤੇ ਹੈਂ: ਜੋ (ਪਰਮਿਤਿ) ਮ੍ਰਿਯਾਦਾ ਸੇ ਪਰੇ ਪਰਮੇਸ੍ਵਰ ਹੈ, ਭਾਵ ਬੇਅੰਤ ਹੈ, ਤਿਸ ਕਾ ਕਿਸੀ ਨੇ ਅੰਤੁ ਨਹੀਂ ਪਾਇਆ॥
Prof. Sahib Singhਹਰੀ ਪ੍ਰਭੂ ਦੀ ਹਸਤੀ ਦਾ ਅੰਦਾਜ਼ਾ ਨਹੀਂ ਲੱਗ ਸਕਦਾ, ਅੰਤ ਨਹੀਂ ਪੈ ਸਕਦਾ।ਪਦ ਅਰਥ ਪਰਮਿਤਿ = ਮਿਤ ਤੋਂ ਪਰੇ, ਜਿਸ ਦੀ ਹਸਤੀ ਦਾ ਸਹੀ ਅੰਦਾਜ਼ਾ ਨਾਹ ਲਾਇਆ ਜਾ ਸਕੇ।
SikhNet (Spanish)PAPPA: Nadie ha encontrado el fin del Señor Infinito;
ਪਤਿਤ. ਪਾਵਨ; ਅਗਮ ਹਰਿ ਰਾਇਆ ॥
patit. paavan; agam har raaeaa |
Sant Singh KhalsaThe Sovereign Lord King is inaccessible;
Manmohan SinghGod the King is Inaccessible and the Purifier of sinners.
Manmohan Singh (Punjabi)ਵਾਹਿਗੁਰੂ ਪਾਤਸ਼ਾਹ ਪਹੁੰਚ ਤੋਂ ਪਰੇਡੇ ਅਤੇ ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈ।
Fareedkot Teekaਪਾਪੀਓਂ ਕੋ ਪਵਿਤ ਕਰਨੇ ਵਾਲਾ ਹਰੀ ਰਾਜਾ (ਅਗਮ) ਮਨ ਬਾਣੀ ਕੀ ਪ੍ਰਾਪਤੀ ਸੇ ਪਰੇ ਹੈ॥
Prof. Sahib Singhਉਹ ਅਪਹੁੰਚ ਹੈ, ਵਿਕਾਰਾਂ ਵਿਚ ਡਿੱਗੇ ਬੰਦਿਆਂ ਨੂੰ ਪਵਿਤ੍ਰ ਕਰਨ ਵਾਲਾ ਹੈ।ਪਦ ਅਰਥ ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ।
SikhNet (Spanish)sí, de Él, el Salvador de los que viven en el error, Vasto e Insondable.
ਹੋਤ ਪੁਨੀਤ; ਕੋਟ ਅਪਰਾਧੂ ॥
hot puneet; kott aparaadhoo |
Sant Singh KhalsaHe is the Purifier of sinners. Millions of sinners are purified;
Manmohan SinghMillions of those offenders become pure,
Manmohan Singh (Punjabi)ਕ੍ਰੋੜਾਂ ਹੀ ਅਪਰਾਧੀ ਪਵਿਤ੍ਰ ਹੋ ਜਾਂਦੇ ਹਨ,
Fareedkot Teekaਸੋ ਕ੍ਰੋੜੋਂ (ਅਪਰਾਧੂ) ਪਾਪੀ ਪਵਿਤ੍ਰ ਹੋ ਜਾਤੇ ਹੈਂ॥
Prof. Sahib Singhਕ੍ਰੋੜਾਂ ਹੀ ਉਹ ਅਪਰਾਧੀ ਪਵਿਤ੍ਰ ਹੋ ਜਾਂਦੇ ਹਨ,ਪਦ ਅਰਥ ਕੋਟਿ ਅਪਰਾਧੂ = ਕ੍ਰੋੜਾਂ ਅਪਰਾਧੀ।
SikhNet (Spanish)Un sinnúmero de esos seres se han salvado
ਅੰਮ੍ਰਿਤ ਨਾਮੁ ਜਪਹਿ; ਮਿਲਿ ਸਾਧੂ ॥
amrit naam japeh; mil saadhoo |
Sant Singh Khalsathey meet the Holy, and chant the Ambrosial Naam, the Name of the Lord.
Manmohan Singhwho meet the Saints and repeat the Nectarean Name.
Manmohan Singh (Punjabi)ਜੋ ਸਾਧੂਆਂ ਨੂੰ ਭੇਟ, ਸੁਧਾ ਰੂਪ ਨਾਮ ਦਾ ਉਚਾਰਨ ਕਰਦੇ ਹਨ।
Fareedkot Teekaਜੋ ਸਾਧੂਓਂ ਸੇ ਮਿਲ ਕਰ ਨਾਮ ਅੰਮ੍ਰਿਤ ਕੋ ਜਪਤੇ ਹੈਂ॥
Prof. Sahib Singhਜੇਹੜੇ ਗੁਰੂ ਨੂੰ ਮਿਲ ਕੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜਪਦੇ ਹਨ।ਪਦ ਅਰਥ ਸਾਧੂ = ਗੁਰੂ। ਮਿਲਿ = ਮਿਲ ਕੇ।
SikhNet (Spanish)habitando en el Nombre Ambrosial en la Saad Sangat, la Sociedad de los Santos.
ਪਰਪਚ ਧ੍ਰੋਹ ਮੋਹ; ਮਿਟਨਾਈ ॥
parapach dhroh moh; mittanaaee |
Sant Singh KhalsaDeception, fraud and emotional attachment are eliminated,
Manmohan SinghThey become free of deception fraud and worldly love,
Manmohan Singh (Punjabi)ਉਸ ਦਾ ਫਲ ਕਪਟ, ਧੋਖਾ ਤੇ ਸੰਸਾਰੀ ਮਮਤਾ ਮਿਟ ਜਾਂਦੇ ਹਨ,
Fareedkot Teekaਵਹੁ (ਨਾਈ) ਨਾਮੋ ਕੋ ਜਪਤੇ ਹੈਂ, ਤਿਨ ਕੇ ਛਲ ਦਗਾ ਅਰੁ ਮੋਹੁ ਸਭ ਬਿਕਾਰ ਮਿਟ ਜਾਤੇ ਹੈਂ॥
Prof. Sahib Singhਤੇਰੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਉਸ ਮਨੁੱਖ ਦੇ ਅੰਦਰੋਂ ਠੱਗੀ ਫ਼ਰੇਬ ਮੋਹ ਆਦਿਕ ਵਿਕਾਰ ਮਿਟ ਜਾਂਦੇ ਹਨ,ਪਦ ਅਰਥ ਪਰਪਚ = ਪਰਪੰਚ, ਠੱਗੀ, ਧੋਖਾ। ਮਿਟ = ਮਿਟੈ, ਮਿਟਦਾ ਹੈ। ਨਾਈ = ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਰਾਹੀਂ।
SikhNet (Spanish)Y a aquél a quien el Señor protege tiene subyugados su vanidad,
ਜਾ ਕਉ ਰਾਖਹੁ; ਆਪਿ ਗੁਸਾਈ ॥
jaa kau raakhahu; aap gusaaee |
Sant Singh Khalsaby those who are protected by the Lord of the World.
Manmohan Singhto whom Thou Thyself preservest O the World-Lord.
Manmohan Singh (Punjabi)ਜਿਸ ਦੀ ਤੂੰ ਆਪੇ ਰਖਿਆ ਕਰਦਾ ਹੈਂ, ਸ੍ਰਿਸ਼ਟੀ ਦੇ ਸੁਆਮੀ।
Fareedkot Teekaਐਸੇ ਬੇਨਤੀ ਕਰੇ: ਹੇ ਸੁਆਮੀ! ਜਿਸ ਕੋ ਆਪ ਰਾਖਤੇ ਹੋ॥
Prof. Sahib Singhਹੇ ਸ੍ਰਿਸ਼ਟੀ ਦੇ ਮਾਲਕ! ਜਿਸ ਦੀ ਤੂੰ ਆਪ ਰੱਖਿਆ ਕਰਦਾ ਹੈਂ।ਪਦ ਅਰਥ ਗੁਸਾਈ = ਹੇ ਗੁਸਾਈਂ!।
SikhNet (Spanish)su color falso y su apego.
ਪਾਤਿਸਾਹੁ ਛਤ੍ਰ ਸਿਰ ਸੋਊ ॥
paatisaahu chhatr sir soaoo |
Sant Singh KhalsaHe is the Supreme King, with the royal canopy above His Head.
Manmohan SinghHe is the Minarch with royal umbrella over His head.
Manmohan Singh (Punjabi)ਓਹੀ ਸੀਸ ਉਤੇ ਸ਼ਾਹਾਨਾ ਛਤ੍ਰ ਵਾਲਾ ਮਹਾਰਾਜਾ ਹੈ।
Fareedkot Teeka(ਛਤ੍ਰਸਿਰ) ਚਕ੍ਰਵਰਤੀ ਪਾਤਸ਼ਾਹ (ਸੋਊ) ਓਹੀ ਹੈ॥
Prof. Sahib Singhਪ੍ਰਭੂ ਸ਼ਾਹਾਂ ਦਾ ਸ਼ਾਹ ਹੈ, ਉਹੀ ਅਸਲ ਛੱਤਰ-ਧਾਰੀ ਹੈ,
SikhNet (Spanish)Él, el Señor, es el Baldaquín que le da sombra al rey;
ਨਾਨਕ; ਦੂਸਰ ਅਵਰੁ. ਨ ਕੋਊ ॥੩੭॥
naanak; doosar avar. na koaoo |37|
Sant Singh KhalsaO Nanak, there is no other at all. ||37||
Manmohan SinghNanak there is no other second Sovereign.
Manmohan Singh (Punjabi)ਨਾਨਕ ਹੋਰ ਕੋਈ ਦੂਜਾ ਬਾਦਸ਼ਾਹ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਸਮ ਦੂਸਰਾ ਔਰ ਕੋਈ ਨਹੀਂ ਹੈ॥੩੭॥
Prof. Sahib Singhਹੇ ਨਾਨਕ! ਕੋਈ ਹੋਰ ਦੂਜਾ ਉਸ ਦੀ ਬਰਾਬਰੀ ਕਰਨ ਜੋਗਾ ਨਹੀਂ ਹੈ ॥੩੭॥
SikhNet (Spanish)sabe, oh, dice Nanak, que no hay nadie más que Él.(37)