ੴ

ਸਿੱਖਬਾਣੀ · SikhBani

ਸਿਰ ਊਪਰਿ ਮਾਤ ਪਿਤਾ ਗੁਰਦੇਵ ॥

sir aoopar maat pitaa guradev
Guru Arjan Dev Ji ਗੁਰੂ ਅਰਜਨ ਦੇਵ ਜੀ · Raag Dhanaasree · Ang 677 · 19 lines
Translations

ਧਨਾਸਰੀ ਮਃ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਸੋ ਕਤ ਡਰੈ; ਜਿ ਖਸਮੁ ਸਮੑਾਰੈ ॥

so kat ddarai; ji khasam samaarai |

Sant Singh KhalsaOne who contemplates his Lord and Master - why should he be afraid?
Manmohan SinghHe, who meditates on the Lord, why should he be afraid of anything?
Manmohan Singh (Punjabi)ਉਹ ਕਿਉਂ ਭੈ ਕਰੇ, ਜੋ ਸਾਹਿਬ ਨੂੰ ਸਿਮਰਦਾ ਹੈ?
Fareedkot Teekaਜੋ ਪੁਰਸ ਅਪਨੇ (ਖਸਮੁ) ਵਾਹਿਗੁਰੂ ਕੋ ਸੰਮਾਲੈ ਅਰਥਾਤ ਸਿਮਰਨ ਕਰੈ, ਸੋ ਕਿਉਂ ਡਰੈ ਵਾ ਕਬ ਡਰਤਾ ਹੈ, ਭਾਵ ਜਮ ਆਦੀ ਭੈ ਕਰ ਨਹੀਂ ਡਰਤਾ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਖਸਮ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਹ ਕਿਤੇ ਭੀ ਨਹੀਂ ਡਰਦਾ।

ਪਦ ਅਰਥ ਕਤ = ਕਿੱਥੇ? ਜਿ = ਜੇਹੜਾ। ਸਮ੍ਹ੍ਹਾਰੈ = ਹਿਰਦੈ ਵਿਚ ਵਸਾਈ ਰੱਖਦਾ ਹੈ।

SikhNet (Spanish)¿Qué podría temer quien alaba al Señor?

ਡਰਿ ਡਰਿ ਪਚੇ; ਮਨਮੁਖ ਵੇਚਾਰੇ ॥੧॥ ਰਹਾਉ ॥

ddar ddar pache; manamukh vechaare |1| rahaau |

Sant Singh KhalsaThe wretched self-willed manmukhs are ruined through fear and dread. ||1||Pause||
Manmohan SinghThrough fear and fright, the poor ego centrics are ruined, the poor egocentrics are ruined. Pause.
Manmohan Singh (Punjabi)ਭੈ ਅਤੇ ਖੋਫ ਰਾਹੀਂ ਆਪ-ਹੁਦਰੇ ਗਰੀਬ ਤਬਾਹ ਹੋ ਜਾਂਦੇ ਹਨ। ਠਹਿਰਾਉ।
Fareedkot Teekaਮਨਮੁਖ ਵੀਚਾਰੇ ਡਰ ਡਰ ਕਰ ਕੇ ਨਰਕੋਂ ਕੀ ਅਗਨੀ ਮੇਂ (ਪਚੇ) ਜਲਤੇ ਹੈਂ॥੧॥ ਰਹਾਉ ॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨਿਮਾਣੇ (ਮੌਤ ਆਦਿਕ ਤੋਂ ਡਰ ਕੇ) ਡਰ ਡਰ ਕੇ ਖ਼ੁਆਰ ਹੁੰਦੇ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਡਰਿ = ਡਰ ਕੇ। ਪਚੇ = ਖ਼ੁਆਰ ਹੋਏ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਵੇਚਾਰੇ = ਅਨਾਥ ॥੧॥ ਰਹਾਉ ॥

SikhNet (Spanish)Sólo los egocéntricos Manmukjs son destruidos por su propio miedo y enojo. (1-Pausa)

ਸਿਰ ਊਪਰਿ; ਮਾਤ ਪਿਤਾ ਗੁਰਦੇਵ ॥

sir aoopar; maat pitaa guradev |

Sant Singh KhalsaThe Divine Guru, my mother and father, is over my head.
Manmohan SinghOver my head is my Guru God, my mother and father.
Manmohan Singh (Punjabi)ਮੇਰੇ ਸੀਸ ਉਤੇ ਮੇਰੀ ਅੰਮੜੀ ਤੇ ਬਾਬਲ ਗੁਰੂ-ਪ੍ਰਮੇਸ਼ਰ ਹੈ।
Fareedkot Teekaਜਿਸ ਕੇ ਸਿਰ ਪਰ ਮਾਤਾ ਪਿਤਾ ਰੂਪ ਰਖ੍ਯਕ ਗੁਰਦੇਵ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਆਪਣੇ ਸਿਰ ਉਤੇ ਪ੍ਰਕਾਸ਼-ਰੂਪ ਉਸ ਪ੍ਰਭੂ ਨੂੰ ਮਾਤਾ ਪਿਤਾ ਵਾਂਗ (ਰਾਖਾ ਸਮਝਦਾ ਹੈ),

ਪਦ ਅਰਥ ਗੁਰਦੇਵ = ਸਭ ਤੋਂ ਵੱਡਾ ਪ੍ਰਕਾਸ਼-ਰੂਪ ਪ੍ਰਭੂ।

SikhNet (Spanish)Sobre nuestra cabeza se encuentra el Dios Guru,

ਸਫਲ ਮੂਰਤਿ; ਜਾ ਕੀ ਨਿਰਮਲ ਸੇਵ ॥

safal moorat; jaa kee niramal sev |

Sant Singh KhalsaHis image brings prosperity; serving Him, we become pure.
Manmohan SinghFruitful is his vision and immaculate his service.
Manmohan Singh (Punjabi)ਫਲਦਾਇਕ ਹੈ ਉਸ ਦਾ ਦਰਸ਼ਨ ਅਤੇ ਪਵਿੱਤਰ ਉਸ ਦੀ ਘਾਲ।
Fareedkot Teekaਜਿਨ ਕੀ ਮੂਰਤੀ ਸਫਲ ਔਰ ਸੇਵਾ ਭੀ ਨਿਰਮਲ ਹੈ ਵਾ ਉਜਲ ਕਰਤੀ ਹੈ॥
Prof. Sahib Singhਜਿਸ ਪਰਮਾਤਮਾ ਦਾ ਦਰਸਨ ਕੀਤਿਆਂ ਸਾਰੇ ਫਲ ਪ੍ਰਾਪਤ ਹੁੰਦੇ ਹਨ,

ਪਦ ਅਰਥ ਸਫਲ ਮੂਰਤਿ = ਜਿਸ ਦੇ ਦੀਦਾਰ ਨਾਲ ਸਾਰੇ ਫਲ ਪ੍ਰਾਪਤ ਹੋ ਜਾਂਦੇ ਹਨ। ਜਾ ਕੀ = ਜਿਸ ਪਰਮਾਤਮਾ ਦੀ। ਨਿਰਮਲ = ਪਵਿਤ੍ਰ ਕਰਨ ਵਾਲੀ।

SikhNet (Spanish)Quien es nuestro padre y madre, Cuya sola Presencia es dadora de Éxtasis y Cuyo Servicio lo vuelve a uno puro.

ਏਕੁ ਨਿਰੰਜਨੁ ਜਾ ਕੀ ਰਾਸਿ ॥

ek niranjan jaa kee raas |

Sant Singh KhalsaThe One Lord, the Immaculate Lord, is our capital.
Manmohan SinghThe one pure Lord is his capital.
Manmohan Singh (Punjabi)ਇਕ ਪਾਵਨ ਸੁਆਮੀ ਹੀ ਉਸ ਦੀ ਪੂੰਜੀ ਹੈ।
Fareedkot Teekaਏਕ ਨਿਰੰਜਨ ਹੀ ਜਿਨੋਂ ਕੀ (ਰਾਸਿ) ਪੂੰਜੀ ਹੈ॥
Prof. Sahib Singhਮਾਇਆ ਤੋਂ ਨਿਰਲੇਪ ਪ੍ਰਭੂ ਦਾ ਨਾਮ ਹੀ ਉਸ ਮਨੁੱਖ (ਦੇ ਆਤਮਕ ਜੀਵਨ) ਦਾ ਸਰਮਾਇਆ ਬਣ ਜਾਂਦਾ ਹੈ।

ਪਦ ਅਰਥ ਜਾ ਕੀ ਰਾਸਿ = ਜਿਸ ਮਨੁੱਖ ਦੀ ਪੂੰਜੀ।

SikhNet (Spanish)La mente de aquél que alaba al Dios Inmaculado

ਮਿਲਿ ਸਾਧਸੰਗਤਿ; ਹੋਵਤ ਪਰਗਾਸ ॥੧॥

mil saadhasangat; hovat paragaas |1|

Sant Singh KhalsaJoining the Saadh Sangat, the Company of the Holy, we are illumined and enlightened. ||1||
Manmohan SinghMeeting the society of saints, man's mind is illumined.
Manmohan Singh (Punjabi)ਸਤਿ ਸੰਗਤ ਨਾਲ ਜੁੜਨ ਦੁਆਰਾ ਮਨੁਸ਼ ਦਾ ਮਨ ਰੋਸ਼ਨ ਹੋ ਜਾਂਦਾ ਹੈ।
Fareedkot Teekaਤਿਨ ਸੰਤੋਂ ਕੇ ਸੰਗ ਮਿਲ ਕਰ ਕੇ ਗਿਆਨ ਹੋਤਾ ਹੈ॥੧॥
Prof. Sahib Singhਉਸ ਦੀ ਸੇਵਾ-ਭਗਤੀ ਪਵਿਤ੍ਰ ਜੀਵਨ ਵਾਲਾ ਬਣਾ ਦੇਂਦੀ ਹੈ, ਸਾਧ ਸੰਗਤਿ ਵਿਚ ਮਿਲ ਕੇ ਉਸ ਮਨੁੱਖ ਦੇ ਅੰਦਰ ਜੀਵਨ-ਚਾਨਣ ਹੋ ਜਾਂਦਾ ਹੈ ॥੧॥

ਪਦ ਅਰਥ ਪਰਗਾਸ = ਆਤਮਕ ਜੀਵਨ ਦਾ ਚਾਨਣ ॥੧॥

SikhNet (Spanish)y se asocia con los Santos, es iluminada. (1)

ਜੀਅਨ ਕਾ ਦਾਤਾ; ਪੂਰਨ ਸਭ ਠਾਇ ॥

jeean kaa daataa; pooran sabh tthaae |

Sant Singh KhalsaThe Giver of all beings is totally pervading everywhere.
Manmohan SinghThe Beneficent Lord of all the beings is filling all the places.
Manmohan Singh (Punjabi)ਸਾਰੇ ਜੀਵਾਂ ਦਾ ਦਾਤਾਰ ਸੁਆਮੀ ਸਾਰਿਆਂ ਥਾਵਾਂ ਅੰਦਰ ਪਰੀਪੂਰਨ ਹੋ ਰਿਹਾ ਹੈ।
Fareedkot Teekaਜੋ ਜੀਵੋਂ ਕਾ ਦਾਤਾ ਵਾਹਿਗੁਰੂ ਸਰਬ ਅਸਥਾਨੋਂ ਮੇਂ ਪੂਰਨ ਹੈ॥
Prof. Sahib Singhਹੇ ਭਾਈ! ਜੇਹੜਾ ਪਰਮਾਤਮਾ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਜੋ ਹਰ ਥਾਂ ਮੌਜੂਦ ਹੈ,

ਪਦ ਅਰਥ ਪੂਰਨ = ਵਿਆਪਕ। ਸਭ ਠਾਇ = ਹਰ ਥਾਂ ਵਿਚ।

SikhNet (Spanish)Él es el Señor Bondadoso de toda la vida, Él llena todos los espacios

ਕੋਟਿ ਕਲੇਸ ਮਿਟਹਿ; ਹਰਿ ਨਾਇ ॥

kott kales mitteh; har naae |

Sant Singh KhalsaMillions of pains are removed by the Lord's Name.
Manmohan SinghMillions of pains are removed with God's Name.
Manmohan Singh (Punjabi)ਕ੍ਰੋੜਾਂ ਹੀ ਦੁੱਖ, ਰੱਬ ਦੇ ਨਾਮ ਨਾਲ ਦੂਰ ਹੋ ਜਾਂਦੇ ਹਨ।
Fareedkot Teekaਤਿਸ ਹਰੀ ਕੇ ਨਾਮ ਜਪਣੇ ਤੇ ਕੋਟ ਕਲੇਸ ਮਿਟ ਜਾਤੇ ਹੈਂ॥
Prof. Sahib Singhਜਿਸ ਪ੍ਰਭੂ ਦੇ ਨਾਮ ਵਿਚ ਜੁੜਿਆਂ ਕ੍ਰੋੜਾਂ ਦੁੱਖ-ਕਲੇਸ਼ ਮਿਟ ਜਾਂਦੇ ਹਨ।

ਪਦ ਅਰਥ ਕੋਟਿ = ਕ੍ਰੋੜਾਂ। ਨਾਇ = ਨਾਮ ਦੀ ਰਾਹੀਂ।

SikhNet (Spanish)y millones de faltas son borradas por Él. Contemplando el Nombre del Señor,

ਜਨਮ ਮਰਨ ਸਗਲਾ ਦੁਖੁ ਨਾਸੈ ॥

janam maran sagalaa dukh naasai |

Sant Singh KhalsaAll the pains of birth and death are taken away
Manmohan SinghThat person is rid of all the agony of birth and death,
Manmohan Singh (Punjabi)ਉਹ ਜੰਮਣ ਤੇ ਮਰਨ ਦੇ ਸਮੂਹ ਕਸ਼ਟਾਂ ਤੋਂ ਬਚ ਜਾਂਦਾ ਹੈ,
Fareedkot Teekaਤਿਨ ਕਾ ਜਨਮ ਮਰਨ ਰੂਪ ਸੰਪੂਰਨ ਦੁਖ ਨਾਸ ਹੋ ਜਾਤਾ ਹੈ॥
Prof. Sahib Singhਉਸ ਮਨੁੱਖ ਦਾ ਜਨਮ ਮਰਨ ਦਾ ਸਾਰਾ ਦੁੱਖ ਨਾਸ ਹੋ ਜਾਂਦਾ ਹੈ,
SikhNet (Spanish)uno es liberado de la tortura de futuras encarnaciones, de nacimientos y muertes,

ਗੁਰਮੁਖਿ ਜਾ ਕੈ ਮਨਿ ਤਨਿ ਬਾਸੈ ॥੨॥

guramukh jaa kai man tan baasai |2|

Sant Singh Khalsafrom the Gurmukh, within whose mind and body the Lord dwells. ||2||
Manmohan Singhin whose soul and body the Lord abides by Guru's grace,
Manmohan Singh (Punjabi)ਜਿਸ ਇਨਸਾਨ ਦੀ ਆਤਮਾ ਤੇ ਦੇਹ ਵਿੱਚ, ਗੁਰਾਂ ਦੀ ਦਇਆ ਦੁਆਰਾ ਪ੍ਰਭੂ ਵਸਦਾ ਹੈ।
Fareedkot Teekaਜਿਨ ਗੁਰਮੁਖੋਂ ਕੇ ਮਨ ਤਨ ਮੇਂ ਵਾਹਿਗੁਰੂ ਵਸਤਾ ਹੈ॥੨॥
Prof. Sahib Singhਜਿਸ ਦੇ ਮਨ ਵਿਚ ਹਿਰਦੇ ਵਿਚ ਗੁਰੂ ਦੀ ਰਾਹੀਂ ਉਹ ਪ੍ਰਭੂ ਆ ਵੱਸਦਾ ਹੈ ॥੨॥

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਜਾ ਕੈ ਮਨਿ = ਜਿਸ ਮਨੁੱਖ ਦੇ ਮਨ ਵਿਚ। ਬਾਸੈ = ਵੱਸਦਾ ਹੈ ॥੨॥

SikhNet (Spanish)todo esto se consigue, si por la Gracia del Guru el Señor viene a habitar en el cuerpo y en la mente de uno. (2)

ਜਿਸ ਨੋ ਆਪਿ ਲਏ ਲੜਿ ਲਾਇ ॥

jis no aap le larr laae |

Sant Singh KhalsaHe alone, whom the Lord has attached to the hem of His robe,
Manmohan SinghWhom the Lord attaches to His skirt,
Manmohan Singh (Punjabi)ਜਿਸ ਨੂੰ ਪ੍ਰਭੂ ਆਪਣੇ ਪੱਲੇ ਨਾਲ ਜੋੜ ਲੈਂਦਾ ਹੈ,
Fareedkot Teekaਜਿਸ ਕੋ ਆਪ ਵਾਹਿਗੁਰੂ ਲੜ ਲਾਇ ਲੇਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਜਿਸ ਮਨੁੱਖ ਨੂੰ ਆਪ ਆਪਣੇ ਲੜ ਲਾ ਲੈਂਦਾ ਹੈ,

ਪਦ ਅਰਥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਲੜਿ = ਲੜ ਨਾਲ, ਪੱਲੇ ਨਾਲ।

SikhNet (Spanish)Aquél a quien el Señor Mismo lo toma como Suyo Propio,

ਦਰਗਹ ਮਿਲੈ, ਤਿਸੈ ਹੀ ਜਾਇ ॥

daragah milai, tisai hee jaae |

Sant Singh Khalsaobtains a place in the Court of the Lord.
Manmohan Singhhe alone obtains a place in His court.
Manmohan Singh (Punjabi)ਕੇਵਲ ਉਸੇ ਨੂੰ ਹੀ ਉਸ ਦੇ ਦਰਬਾਰ ਵਿੱਚ ਥਾਂ ਮਿਲਦੀ ਹੈ।
Fareedkot Teeka(ਦਰਗਹ) ਪ੍ਰਲੋਕ ਮੇਂ ਤਿਸੀ ਕੌ ਅਸਥਾਨ ਮਿਲਤਾ ਹੈ॥
Prof. Sahib Singhਉਸੇ ਨੂੰ ਹੀ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ।

ਪਦ ਅਰਥ ਜਾਇ = ਥਾਂ। ਜਿ = ਜੇਹੜੇ।

SikhNet (Spanish)encuentra un lugar en la Corte del Señor.

ਸੇਈ ਭਗਤ; ਜਿ ਸਾਚੇ ਭਾਣੇ ॥

seee bhagat; ji saache bhaane |

Sant Singh KhalsaThey alone are devotees, who are pleasing to the True Lord.
Manmohan SinghThey alone are the saints, who are pleasing to the True Lord.
Manmohan Singh (Punjabi)ਕੇਵਲ ਓਹੀ ਭਗਤ ਹਨ ਜੋ ਸੱਚੇ ਸੁਆਮੀ ਨੂੰ ਚੰਗੇ ਲੱਗਦੇ ਹਨ।
Fareedkot Teekaਸੋਈ ਭਗਤ ਹੈਂ, ਜੋ ਸਚੇ ਕੋ ਭਾਏ ਹੈਂ॥
Prof. Sahib Singhਹੇ ਭਾਈ! ਉਹੀ ਮਨੁੱਖ ਪਰਮਾਤਮਾ ਦੇ ਭਗਤ ਅਖਵਾ ਸਕਦੇ ਹਨ, ਜੇਹੜੇ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।

ਪਦ ਅਰਥ ਸਾਚੇ = ਸਦਾ-ਥਿਰ ਪ੍ਰਭੂ ਨੂੰ।

SikhNet (Spanish)Sólo son los Devotos de Dios, a quéllos a quienes

ਜਮਕਾਲ ਤੇ; ਭਏ ਨਿਕਾਣੇ ॥੩॥

jamakaal te; bhe nikaane |3|

Sant Singh KhalsaThey are freed from the Messenger of Death. ||3||
Manmohan SinghThey become free of the Death's myrmidon.
Manmohan Singh (Punjabi)ਉਹ ਮੌਤ ਦੇ ਫਰੇਸ਼ਤੇ ਤੋਂ ਸੁਤੰਤਰ ਹੋ ਜਾਂਦੇ ਹਨ।
Fareedkot Teekaਸੋਈ ਜਮ ਕਾਲ ਕੀ ਕਾਣ ਸੇ ਰਹਿਤ ਹੂਏ ਹੈਂ॥੩॥
Prof. Sahib Singhਉਹ ਮਨੁੱਖ ਮੌਤ ਤੋਂ ਨਿਡਰ ਹੋ ਜਾਂਦੇ ਹਨ ॥੩॥

ਪਦ ਅਰਥ ਨਿਕਾਣੇ = ਨਿਡਰ, ਬੇ-ਮੁਥਾਜ ॥੩॥

SikhNet (Spanish)el Señor ama y a ellos la muerte no los aterroriza. (3)

ਸਾਚਾ ਸਾਹਿਬੁ ਸਚੁ ਦਰਬਾਰੁ ॥

saachaa saahib sach darabaar |

Sant Singh KhalsaTrue is the Lord, and True is His Court.
Manmohan SinghTrue is the Lord and true is His court.
Manmohan Singh (Punjabi)ਸੱਚ ਹੈ ਸੁਆਮੀ ਅਤੇ ਸੱਚੀ ਹੈ ਦਰਗਾਹ।
Fareedkot Teekaਸਚਾ ਸੋ ਸਾਹਿਬੁ ਹੈ ਔਰ ਤਿਸ ਕਾ (ਦਰਬਾਰੁ) ਸਤਸੰਗ ਭੀ ਸਚਾ ਹੈ॥
Prof. Sahib Singhਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਦਰਬਾਰ (ਭੀ) ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ।

SikhNet (Spanish)Verdad es el Maestro, Verdad es Su Corte,

ਕੀਮਤਿ ਕਉਣੁ ਕਹੈ ਬੀਚਾਰੁ ॥

keemat kaun kahai beechaar |

Sant Singh KhalsaWho can contemplate and describe His value?
Manmohan SinghWho can think of and narrate His worth?
Manmohan Singh (Punjabi)ਉਸ ਦੇ ਮੁੱਲ ਨੂੰ ਕੌਣ ਸੋਚ ਅਤੇ ਵਰਣਨ ਕਰ ਸਕਦਾ ਹੈ?
Fareedkot Teekaਵੀਚਾਰ ਕਰ ਕੇ ਤਿਸ ਕੀ ਕੀਮਤ ਕੌਨ ਕਹਿ ਸਕਤਾ ਹੈ, ਭਾਵ ਕੋਈ ਨਹੀਂ ਕਹਿ ਸਕਤਾ॥
Prof. Sahib Singhਕੋਈ ਮਨੁੱਖ ਉਸ ਦੀ ਕੀਮਤ ਦੀ ਵਿਚਾਰ ਨਹੀਂ ਕਰ ਸਕਦਾ।
SikhNet (Spanish)oh, ¿quién puede evaluar a mi Señor si es Invaluable?

ਘਟਿ ਘਟਿ ਅੰਤਰਿ; ਸਗਲ ਅਧਾਰੁ ॥

ghatt ghatt antar; sagal adhaar |

Sant Singh KhalsaHe is within each and every heart, the Support of all.
Manmohan SinghHe is within all the hearts and is the support of all.
Manmohan Singh (Punjabi)ਉਹ ਸਾਰਿਆਂ ਦਿਲਾਂ ਅੰਦਰ ਹੈ ਤੇ ਸਾਰਿਆਂ ਦਾ ਆਸਰਾ ਹੈ।
Fareedkot Teekaਜੋ ਵਾਹਿਗੁਰੂ ਸੰਪੂਰਨ ਘਟੋਂ ਘਟੋਂ ਕੇ ਅੰਤਰ ਸਰਬ ਕਾ ਅਧਾਰ ਰੂਪ ਹੈ॥
Prof. Sahib Singhਉਹ ਪ੍ਰਭੂ ਹਰੇਕ ਸਰੀਰ ਵਿਚ ਵੱਸਦਾ ਹੈ, (ਸਭ ਜੀਵਾਂ ਦੇ) ਅੰਦਰ ਵੱਸਦਾ ਹੈ, ਸਭ ਜੀਵਾਂ ਦਾ ਆਸਰਾ ਹੈ।

ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ। ਅੰਤਰਿ = (ਸਭਨਾਂ ਦੇ) ਅੰਦਰ। ਅਧਾਰੁ = ਆਸਰਾ।

SikhNet (Spanish)Todos los corazones se apoyan en el Único Dios y así Nanak,

ਨਾਨਕੁ ਜਾਚੈ; ਸੰਤ ਰੇਣਾਰੁ ॥੪॥੩॥੨੪॥

naanak jaachai; sant renaar |4|3|24|

Sant Singh KhalsaNanak begs for the dust of the Saints. ||4||3||24||
Manmohan SinghNanak begs for the dust of the saints feet.
Manmohan Singh (Punjabi)ਨਾਨਕ ਸਾਧੂਆਂ ਦੇ ਪੈਰਾਂ ਦੀ ਧੂੜ ਮੰਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਤਿਸ ਹਰੀ ਕੇ ਸੰਤੋਂ ਕੀ ਚਰਨ ਧੂੜੀ ਮਾਂਗਤਾ ਹੂੰ॥੪॥੩॥੨੪॥☬ਪ੍ਰਭੂ ਕੇ ਦਾਸੋਂ ਕਾ ਨਿਸਚਾ ਉਚਾਰਨ ਕਰਤੇ ਹੈਂ:
Prof. Sahib Singhਨਾਨਕ ਉਸ ਪ੍ਰਭੂ ਦੇ ਸੰਤ ਜਨਾਂ ਦੀ ਚਰਨ-ਧੂੜ ਮੰਗਦਾ ਹੈ ॥੪॥੩॥੨੪॥

ਪਦ ਅਰਥ ਜਾਚੈ = ਮੰਗਦਾ ਹੈ। ਰੇਣਾਰੁ = ਚਰਨ-ਧੂੜ ॥੪॥੩॥੨੪॥

* ਨੋਟ: ਇਸ ਤੋਂ ਅਗਾਂਹ ਫਿਰ ਨਵਾਂ ਸੰਗ੍ਰਹ ਸ਼ੁਰੂ ਹੁੰਦਾ ਹੈ।

SikhNet (Spanish)busca el Polvo de los Pies de los Santos. (4-3-24)
Answers quote the Granth verbatim with Ang citations. AI commentary is not Gurbani and not a religious ruling.