ੴ

ਸਿੱਖਬਾਣੀ · SikhBani

ਘਰਿ ਬਾਹਰਿ ਤੇਰਾ ਭਰਵਾਸਾ ਤੂ ਜਨ ਕੈ ਹੈ ਸੰਗਿ ॥

ghar baahar teraa bharavaasaa too jan kai hai sang
Guru Arjan Dev Ji ਗੁਰੂ ਅਰਜਨ ਦੇਵ ਜੀ · Raag Dhanaasree · Ang 677 · 8 lines
Translations

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਧਨਾਸਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Dhanasri, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਘਰਿ ਬਾਹਰਿ ਤੇਰਾ ਭਰਵਾਸਾ; ਤੂ ਜਨ ਕੈ ਹੈ ਸੰਗਿ ॥

ghar baahar teraa bharavaasaa; too jan kai hai sang |

Sant Singh KhalsaAt home, and outside, I place my trust in You; You are always with Your humble servant.
Manmohan SinghWithin home and without, I have Thine support, O Lord, Thou art ever with Thy slave.
Manmohan Singh (Punjabi)ਗ੍ਰਹਿ ਦੇ ਅੰਦਰ ਅਤੇ ਬਾਹਰ ਮੈਨੂੰ ਤੇਰਾ ਹੀ ਆਸਰਾ ਹੈ, ਹੇ ਸੁਆਮੀ! ਤੂੰ ਸਦਾ ਆਪਣੇ ਗੋਲੇ ਦੇ ਅੰਗ ਸੰਗ ਹੈ।
Fareedkot Teekaਹੇ ਪ੍ਰਭ! ਘਰ ਮੇਂ ਔ ਬਾਹਰ ਹਮ ਕੌ ਤੇਰਾ ਹੀ ਭਰੋਸਾ ਹੈ, ਕਿਉਂਕਿ ਤੂੰ ਆਪਨੇ ਦਾਸੋਂ ਕੋ (ਸੰਗਿ) ਸਦਾ ਸਹਾਯਕ ਰਹਿਤਾ ਹੈਂ॥
Prof. Sahib Singhਹੇ ਪ੍ਰਭੂ! ਤੇਰੇ ਸੇਵਕ ਨੂੰ ਘਰ ਦੇ ਅੰਦਰ ਭੀ, ਘਰੋਂ ਬਾਹਰ ਭੀ ਤੇਰਾ ਹੀ ਸਹਾਰਾ ਰਹਿੰਦਾ ਹੈ, ਤੂੰ ਆਪਣੇ ਸੇਵਕ ਦੇ (ਸਦਾ) ਨਾਲ ਰਹਿੰਦਾ ਹੈਂ।

ਪਦ ਅਰਥ ਘਰਿ = ਘਰ ਵਿਚ। ਭਰਵਾਸਾ = ਆਸਰਾ, ਸਹਾਰਾ। ਕੈ ਸੰਗਿ = ਦੇ ਨਾਲ। ਹੈ = ਹੈਂ ਪ੍ਰੀਤਮ

SikhNet (Spanish)Oh Dios, yo me apoyo sólo en Ti, pues Tú siempre estás conmigo.

ਕਰਿ ਕਿਰਪਾ ਪ੍ਰੀਤਮ ਪ੍ਰਭ ਅਪੁਨੇ; ਨਾਮੁ ਜਪਉ ਹਰਿ ਰੰਗਿ ॥੧॥

kar kirapaa preetam prabh apune; naam jpau har rang |1|

Sant Singh KhalsaBestow Your Mercy, O my Beloved God, that I may chant the Lord's Name with love. ||1||
Manmohan SinghO my Beloved Lord, take pity on me, that I may utter God's Name with love.
Manmohan Singh (Punjabi)ਹੇ ਮੈਂਡੇ ਪਿਆਰੇ ਪ੍ਰਭੂ! ਮੇਰੇ ਉਤੇ ਰਹਿਮਤ ਧਾਰ ਤਾਂ ਜੋ ਮੈਂ ਵਾਹਿਗੁਰੂ ਦੇ ਨਾਮ ਨੂੰ ਪ੍ਰੇਮ ਨਾਲ ਉਚਾਰਨ ਕਰਾਂ।
Fareedkot Teekaਤਾਂ ਤੇ ਹੇ ਪ੍ਰਭੂ! ਅਪਨੇ ਪ੍ਰੀਤਮ ਜਾਨ ਕੇ ਹਮ ਪਰ ਤੂੰ ਐਸੀ ਕ੍ਰਿਪਾ ਕਰ, ਜਿਸਤੇ ਹੇ ਹਰੀ! ਤੇਰੇ ਹਰਿ ਨਾਮ ਕੋ (ਰੰਗਿ) ਪ੍ਰੇਮ ਕਰ ਕੇ ਜਪੋਂ॥੧॥
Prof. Sahib Singhਹੇ ਮੇਰੇ ਪ੍ਰੀਤਮ ਪ੍ਰਭੂ! (ਮੇਰੇ ਉਤੇ ਭੀ) ਮੇਹਰ ਕਰ, ਮੈਂ ਤੇਰੇ ਪਿਆਰ ਵਿਚ ਟਿਕ ਕੇ ਤੇਰਾ ਨਾਮ ਜਪਦਾ ਰਹਾਂ ॥੧॥

ਪਦ ਅਰਥ ਪ੍ਰਭ = ਹੇ ਪ੍ਰੀਤਮ ਪ੍ਰਭੂ! ਜਪਉ = ਜਪਉਂ, ਮੈਂ ਜਪਾਂ। ਰੰਗਿ = ਪ੍ਰੇਮ ਵਿਚ (ਟਿਕ) ਕੇ ॥੧॥

SikhNet (Spanish)Ten Compasión de mí, oh mi Señor, para que siempre medite en Tu Nombre, imbuido en Tu Amor. (1)

ਜਨ ਕਉ; ਪ੍ਰਭ ਅਪਨੇ ਕਾ ਤਾਣੁ ॥

jan kau; prabh apane kaa taan |

Sant Singh KhalsaGod is the strength of His humble servants.
Manmohan SinghThe Lord is the only support of His slave.
Manmohan Singh (Punjabi)ਸਾਹਿਬ ਹੀ ਆਪਣੇ ਦਾਸ ਦਾ ਇਕੋ ਇਕ ਆਸਰਾ ਹੈ।
Fareedkot Teekaਹਰੀ ਕੇ ਦਾਸੋਂ ਕੌ ਅਪਨੇ ਪ੍ਰਭੂ ਕਾ ਹੀ (ਤਾਣੁ) ਬਲ ਹੈ॥
Prof. Sahib Singhਹੇ ਭਾਈ! ਪ੍ਰਭੂ ਦੇ ਸੇਵਕ ਨੂੰ ਆਪਣੇ ਪ੍ਰਭੂ ਦਾ ਆਸਰਾ ਹੁੰਦਾ ਹੈ।

ਪਦ ਅਰਥ ਕਉ = ਨੂੰ। ਤਾਣੁ = ਆਸਰਾ।

SikhNet (Spanish)No tengo ningún otro soporte más que el Tuyo,

ਜੋ ਤੂ ਕਰਹਿ ਕਰਾਵਹਿ ਸੁਆਮੀ; ਸਾ ਮਸਲਤਿ ਪਰਵਾਣੁ ॥ ਰਹਾਉ ॥

jo too kareh karaaveh suaamee; saa masalat paravaan | rahaau |

Sant Singh KhalsaWhatever You do, or cause to be done, O Lord and Master, that outcome is acceptable to me. ||Pause||
Manmohan SinghWhatever Thou doest or causeth to do, O Lord, in that I deem my welfare to lie. Pause.
Manmohan Singh (Punjabi)ਜਿਹੜਾ ਕੁਛ ਤੂੰ ਕਰਦਾ ਜਾਂ ਕਰਾਉਂਦਾ ਹੈ, ਹੇ ਪ੍ਰਭੂ! ਉਸ ਵਿੱਚ ਹੀ ਮੈਂ ਆਪਣੀ ਬਿਹਤਰੀ ਜਾਣਦਾ ਹਾਂ। ਠਹਿਰਾਉ।
Fareedkot Teekaਕਿਉਂਕਿ ਵਹੁ ਐਸੇ ਜਾਨਤੇ ਹੈਂ, ਹੇ ਵਾਹਿਗੁਰੂ! ਜੋ ਤੂੰ ਕਰਤਾ ਕਰਾਵਤਾ ਹੈਂ ਸੋਈ ਆਪ ਕੀ (ਮਸਲਤਿ) ਸਲਾਹ ਹਮ ਕੋ ਪਰਵਾਨ ਹੈ॥ ਰਹਾਉ ॥
Prof. Sahib Singhਹੇ ਮਾਲਕ-ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ ਜੋ ਕੁਝ ਤੂੰ (ਸੇਵਕ ਪਾਸੋਂ) ਕਰਾਂਦਾ ਹੈਂ, (ਸੇਵਕ ਨੂੰ) ਉਹੀ ਪ੍ਰੇਰਨਾ ਪਸੰਦ ਆਉਂਦੀ ਹੈ ਰਹਾਉ॥

ਪਦ ਅਰਥ ਕਰਾਵਹਿ = ਜੀਵਾਂ ਪਾਸੋਂ ਕਰਾਂਦਾ ਹੈਂ। ਸੁਆਮੀ = ਹੇ ਸੁਆਮੀ! ਸਾ = ਉਹ {ਇਸਤ੍ਰੀ ਲਿੰਗ}। ਮਸਲਤਿ = ਸਲਾਹ, ਪ੍ਰੇਰਨਾ। ਪਰਵਾਣੁ = ਕਬੂਲ, ਪਸੰਦ ॥ਰਹਾਉ॥

SikhNet (Spanish)y acepto lo que sea que Tú haces, o hagas hacer. (Pausa)

ਪਤਿ ਪਰਮੇਸਰੁ. ਗਤਿ ਨਾਰਾਇਣੁ; ਧਨੁ ਗੁਪਾਲ ਗੁਣ ਸਾਖੀ ॥

pat paramesar. gat naaraaein; dhan gupaal gun saakhee |

Sant Singh KhalsaThe Transcendent Lord is my honor; the Lord is my emancipation; the glorious sermon of the Lord is my wealth.
Manmohan SinghThe Lord is my honour, the Lord is my emancipation, and merited gospel of the World Cherisher is my wealth.
Manmohan Singh (Punjabi)ਸੁਆਮੀ ਮੇਰੀ ਇੱਜ਼ਤ ਆਬਰੂ ਹੈ, ਸੁਆਮੀ ਮੇਰੀ ਕਲਿਆਣ ਹੈ ਅਤੇ ਸ੍ਰਿਸ਼ਟੀ ਦੇ ਪਾਲਣਹਾਰ ਦੀ ਪਾਕ ਕਥਾ-ਵਾਰਤਾ ਹੀ ਮੇਰੀ ਦੌਲਤ ਹੈ।
Fareedkot Teekaਤਿਨ ਸੰਤੋਂ ਕੀ ਪਰਮੇਸ਼ਰ ਹੀ ਪਤ ਹੈ ਔਰ ਨਾਰਾਇਣ ਹੀ ਗਤੀ ਹੈ, ਅਰ ਗੋਪਾਲ ਕੇ ਗੁਣੋਂ ਕੀਆਂ ਸਾਖੀਆਂ ਹੀ ਤਿਨ ਕਾ ਧਨ ਹੈ॥
Prof. Sahib Singhਹੇ ਭਾਈ! (ਪਰਮਾਤਮਾ ਦੇ ਸੇਵਕ ਨੂੰ) ਪਰਮਾਤਮਾ (ਦਾ ਨਾਮ ਹੀ) ਇੱਜ਼ਤ ਹੈ, ਪਰਮਾਤਮਾ (ਦਾ ਨਾਮ ਹੀ) ਉੱਚੀ ਆਤਮਕ ਅਵਸਥਾ ਹੈ, ਪਰਮਾਤਮਾ ਦੇ ਗੁਣਾਂ ਦੀਆਂ ਸਾਖੀਆਂ ਸੇਵਕ ਵਾਸਤੇ ਧਨ-ਪਦਾਰਥ ਹੈ।

ਪਦ ਅਰਥ ਪਤਿ = ਇੱਜ਼ਤ। ਗਤਿ = ਉੱਚੀ ਆਤਮਕ ਅਵਸਥਾ। ਗੁਪਾਲ ਗੁਣ ਸਾਖੀ = ਗੋਪਾਲ ਦੇ ਗੁਣਾਂ ਦੀਆਂ ਸਾਖੀਆਂ।

SikhNet (Spanish)Tú eres mi Honor, Tu cercanía es mi Liberación, Tu Evangelio Virtuoso es mi Riqueza.

ਚਰਨ ਸਰਨ ਨਾਨਕ ਦਾਸ ਹਰਿ; ਹਰਿ ਸੰਤੀ. ਇਹ ਬਿਧਿ ਜਾਤੀ ॥੨॥੧॥੨੫॥

charan saran naanak daas har; har santee. ih bidh jaatee |2|1|25|

Sant Singh KhalsaSlave Nanak seeks the Sanctuary of the Lord's feet; from the Saints, he has learned this way of life. ||2||1||25||
Manmohan SinghSlave Nanak seeks the protection of the Lord God's feet; this way of life he has learnt from the saints.
Manmohan Singh (Punjabi)ਗੋਲਾ ਨਾਨਕ ਸੁਆਮੀ ਵਾਹਿਗੁਰੂ ਦੇ ਪੈਰਾਂ ਦੀ ਪਨਾਹ ਲੋੜਦਾ ਹੈ। ਜੀਵਨ ਦੀ ਇਹ ਰਹੁ-ਰੀਤੀ ਉਸ ਨੇ ਸਾਧੂਆਂ ਕੋਲੋਂ ਸਿੱਖੀ ਹੈ।
Fareedkot Teekaਜਿਨ ਹਰੀ ਕੇ ਸੰਤੋਂ ਨੇ ਇਹ ਬਿਧ ਜਾਣੀ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਤਿਨ ਕੇ ਚਰਣੋਂ ਕੇ ਦਾਸ ਹੋ ਕਰ ਹਰ ਪ੍ਰਕਾਰ ਕਰ ਸ਼ਰਨ ਹੂਏ ਹੈਂ॥੨॥੧॥੨੫॥☬ਪੂਰਬੋਕਤ ਪ੍ਰਕਾਰ ਸੇ ਜਿਨੋਂ ਨੇ ਭਗਤੀ ਜਾਣੀ ਹੈ ਤਿਨੋਂ ਕੋ ਲਾਭ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਪ੍ਰਭੂ ਦੇ ਸੇਵਕ ਪ੍ਰਭੂ ਦੇ ਚਰਨਾਂ ਦੀ ਸਰਨ ਪਏ ਰਹਿੰਦੇ ਹਨ। ਸੰਤ ਜਨਾਂ ਨੇ ਇਸੇ ਨੂੰ (ਸਹੀ) ਜੀਵਨ-ਜੁਗਤਿ ਸਮਝਿਆ ਹੈ ॥੨॥੧॥੨੫॥

ਪਦ ਅਰਥ ਦਾਸ ਹਰਿ = ਹਰੀ ਦੇ ਦਾਸ। ਸੰਤੀ = ਸੰਤੀਂ, ਸੰਤਾਂ ਨੇ। ਇਹ ਬਿਧਿ = ਇਹ ਜੀਵਨ-ਜੁਗਤਿ। ਜਾਤੀ = ਸਮਝੀ ਹੈ ॥੨॥੧॥੨੫॥

SikhNet (Spanish)Oh Dios, Nanak busca el Refugio de Tus Pies, pues eso es lo que él ha aprendido de los Santos. (2-1-25)
Answers quote the Granth verbatim with Ang citations. AI commentary is not Gurbani and not a religious ruling.