ਮਃ ੨ ॥
mahalaa 2 |
Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Angad, Segundo Canal Divino.
ਸਾਹਿਬਿ. ਅੰਧਾ ਜੋ ਕੀਆ; ਕਰੇ ਸੁਜਾਖਾ ਹੋਇ ॥
saahib. andhaa jo keea; kare sujaakhaa hoe |
Sant Singh KhalsaOne whom the Lord has made blind - the Lord can make him see again.
Manmohan SinghHe, whom the Lord has blinded; him He alone can make see clearly.
Manmohan Singh (Punjabi)ਜਿਸ ਨੂੰ ਸੁਆਮੀ ਨੇ ਅੰਨ੍ਹਾ ਕੀਤਾ ਹੈ, ਉਸ ਨੂੰ ਕੇਵਲ ਉਹ ਹੀ ਚੰਗੀ ਤਰ੍ਹਾਂ ਵੇਖਣ ਵਾਲਾ ਕਰ ਸਕਦਾ ਹੈ।
Fareedkot Teekaਜਿਸ ਸ੍ਵਾਮੀ ਨੇ ਅੰਧਾ ਕੀਆ ਹੈ, ਜੇ ਸੋਈ ਸੁਆਮੀ ਸੁਜਾਖਾ ਕਰੇ ਤੋ ਹੋਤਾ ਹੈ॥☬ਪ੍ਰਸ਼ਨ: ਅੰਧੇ ਕਾ ਕੀ ਲਖ੍ਯਣ ਹੈ?☬ਉਤਰ:
Prof. Sahib Singhਜਿਸ ਮਨੁੱਖ ਨੂੰ ਮਾਲਕ-ਪ੍ਰਭੂ ਨੇ ਆਪ ਅੰਨ੍ਹਾ ਕਰ ਦਿੱਤਾ ਹੈ, ਉਹ ਤਾਂ ਹੀ ਸੁਜਾਖਾ ਹੋ ਸਕਦਾ ਹੈ ਜੇ ਪ੍ਰਭੂ ਆਪ (ਸੁਜਾਖਾ) ਬਣਾਏ,
ਪਦ ਅਰਥ ਸਾਹਿਬਿ = ਸਾਹਿਬ ਨੇ, ਪ੍ਰਭੂ ਨੇ।
SikhNet (Spanish)A quien el Señor ha cegado,
ਜੇਹਾ ਜਾਣੈ ਤੇਹੋ ਵਰਤੈ; ਜੇ ਸਉ ਆਖੈ ਕੋਇ ॥
jehaa jaanai teho varatai; je sau aakhai koe |
Sant Singh KhalsaHe acts only as he knows, although he may be spoken to a hundred times.
Manmohan SinghAs he knows, so acts he, even though some one may instruct him a hundred times.
Manmohan Singh (Punjabi)ਜਿਸ ਤਰ੍ਹਾਂ ਉਹ ਜਾਣਦਾ ਉਸੇ ਤਰ੍ਹਾਂ ਹੀ ਉਹ ਕਰਦਾ ਹੈ, ਭਾਵੇਂ ਕੋਈ ਜਣਾ ਸੈਂਕੜੇ ਵਾਰੀ ਉਸ ਨੂੰ ਪਿਆ ਸਮਝਾਵੇ।
Fareedkot Teekaਜੇਹਾ ਅਪਨੇ ਮਨ ਮੇਂ ਜਾਨਤਾ ਹੈ ਤੈਸਾ ਹੀ ਵਰਤਤਾ ਹੈ। ਜੇ (ਸਉ) ਸਿਆਣਾ ਭੀ ਜੁੜ ਕੇ ਕੋਈ ਆਖੇ ਕਿ ਐਸੀ ਨਾ ਕਰ ਤੌ ਮਾਨਤਾ ਕਿਸੇ ਕੀ ਨਹੀਂ॥
Prof. Sahib Singh(ਨਹੀਂ ਤਾਂ, ਅੰਨ੍ਹਾ ਮਨੁੱਖ ਤਾਂ) ਜਿਹੋ ਜਿਹੀ ਸਮਝ ਰੱਖਦਾ ਹੈ ਉਸੇ ਤਰ੍ਹਾਂ ਕਰੀ ਜਾਂਦਾ ਹੈ ਭਾਵੇਂ ਉਸ ਨੂੰ ਕੋਈ ਸੌ ਵਾਰੀ ਸਮਝਾਏ।
ਪਦ ਅਰਥ ਜੇਹਾ ਜਾਣੈ = (ਅੰਨ੍ਹਾ ਮਨੁੱਖ) ਜਿਵੇਂ ਸਮਝਦਾ ਹੈ। ਸਉ = ਸੌ ਵਾਰੀ। ਜੇ = ਭਾਵੇਂ।
SikhNet (Spanish)podrá ser rehabilitado sólo por el Mismo Señor,
ਜਿਥੈ ਸੁ ਵਸਤੁ. ਨ ਜਾਪਈ; ਆਪੇ ਵਰਤਉ ਜਾਣਿ ॥
jithai su vasat. na jaapee; aape vartau jaan |
Sant Singh KhalsaWhere the real thing is not seen, self-conceit prevails there - know this well.
Manmohan SinghWhere God, the Real Thing, is Seen not, know that self-conceit prevails there.
Manmohan Singh (Punjabi)ਜਿੱਥੇ ਵਾਹਿਗੁਰੂ, ਅਸਲ ਚੀਜ਼, ਦਿੱਸ ਨਹੀਂ ਆਉਂਦੀ, ਜਾਣ ਲੈ ਕੇ ਉੱਥੇ ਸਵੈ-ਹੰਗਤ ਦਾ ਬੋਲਬਾਲਾ ਹੈ।
Fareedkot Teekaਜਹਾਂ ਸਤਸੰਗ ਮੇਂ ਆਤਮਾਨੰਦ ਰੂਪ ਵਸਤੂ ਹੈ ਤਿਸ ਕੋ ਤੋ ਜਾਨਤਾ ਹੀ ਨਹੀਂ, ਆਪੇ (ਜਾਣਿ) ਗ੍ਯਾਤ ਗੇਯ ਹੋ ਕੇ ਵਰਤਤਾ ਫਿਰਤਾ ਹੈ॥
Prof. Sahib Singhਜਿਸ ਮਨੁੱਖ ਦੇ ਅੰਦਰ 'ਨਾਮ'-ਰੂਪ ਪਦਾਰਥ ਦੀ ਸੋਝੀ ਨਹੀਂ ਓਥੇ ਆਪਾ-ਭਾਵ ਦੀ ਵਰਤੋਂ ਹੋ ਰਹੀ ਸਮਝੋ,
ਪਦ ਅਰਥ ਜਿਥੈ = ਜਿਸ ਮਨੁੱਖ ਦੇ ਅੰਦਰ। ਆਪੇ ਵਰਤਉ = ਆਪਾ-ਭਾਵ ਦੀ ਵਰਤਣ, ਆਪਣੀ ਸਮਝ ਦੀ ਵਰਤੋਂ, ਹਉਮੈ ਦਾ ਜ਼ੋਰ। ਜਾਣਿ = ਜਾਣੋ।
SikhNet (Spanish)pues Él hace sólo lo que Él sabe,
ਨਾਨਕ. ਗਾਹਕੁ ਕਿਉ ਲਏ; ਸਕੈ ਨ. ਵਸਤੁ ਪਛਾਣਿ ॥੨॥
naanak. gaahak kiau le; sakai na. vasat pachhaan |2|
Sant Singh KhalsaO Nanak, how can the purshaser purchase the real thing, if he cannot recognize it? ||2||
Manmohan SinghNanak, how can the purchaser buy the Thing, if he can recognise it not?
Manmohan Singh (Punjabi)ਨਾਨਕ ਖਰੀਦਾਰ ਚੀਜ਼ ਨੂੰ ਕਿ ਤਰ੍ਹਾਂ ਮੁੱਲ ਲੈ ਸਕਦਾ ਹੈ, ਜੇਕਰ ਉਹ ਇਸ ਨੂੰ ਸਿੰਝਾਣ ਹੀ ਨਹੀਂ ਸਕਦਾ?
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਅਧਕਾਰੀ ਹੋ ਕੇ ਵਸਤੂ ਕਿਸ ਪ੍ਰਕਾਰ ਲੇਵੇ, ਜੋ ਵਸਤੂ ਕੋ ਪਛਾਨ ਹੀ ਨਹੀਂ ਸਕਤਾ? ਭਾਵ ਜਥ ਸਤਸੰਗ ਕੀ ਮਹਿਮਾ ਹੀ ਨਹੀਂ ਜਾਨਤਾ ਤਬ ਤਹਾਂ ਸੋ ਆਤਮ ਵਸਤੂ ਕੈਸੇ ਪਾਵੈ? ॥੨॥
Prof. Sahib Singh(ਕਿਉਂਕਿ) ਹੇ ਨਾਨਕ! ਗਾਹਕ ਜਿਸ ਸਉਦੇ ਨੂੰ ਪਛਾਣ ਹੀ ਨਹੀਂ ਸਕਦਾ ਉਸ ਨੂੰ ਉਹ ਵਿਹਾਵੇ ਕਿਵੇਂ? ॥੨॥
SikhNet (Spanish)sin importar advertencias, ni regaños. (2)