ੴ

ਸਿੱਖਬਾਣੀ · SikhBani

Ang 954

Sri Guru Granth Sahib · Raag Raamkalee · 9 shabads, 53 lines
Translations
Shabad Guru Nanak Dev Ji Raag Raamkalee continued from Ang 953

ਸੀਤਾ ਲਖਮਣੁ; ਵਿਛੁੜਿ ਗਇਆ ॥

seetaa lakhaman; vichhurr geaa |

Sant Singh Khalsaand separated from Sita and Lakhshman.
Manmohan Singhand got separated from Sita and Lachhman.
Manmohan Singh (Punjabi)ਅਤੇ ਉਹ ਸੀਤਾ ਦੇ ਲਛਮਣ ਨਾਲੋਂ ਵਖਰਾ ਹੋ ਗਿਆ।
Fareedkot Teekaਅਰ ਸੀਤਾ ਕੋ ਰਾਵਨ ਲੈ ਗਿਆ ਔ ਲਛਮਨ ਬਰਛੀ ਸੇ ਮੂਛਤ ਹੋਇਕੇ ਵਿਛੁੜ ਗਇਆ ਥਾ, ਤਬ ਰਾਮਚੰਦ ਜੀ ਰੋਵਤੇ ਭਏ ਹੈਂ॥
Prof. Sahib Singhਅਤੇ ਸੀਤਾ ਲਛਮਣ ਵਿਛੁੜੇ।
SikhNet (Spanish)y fue separado de su esposa Sita y de su hermano Lakshman.

ਰੋਵੈ ਦਹਸਿਰੁ; ਲੰਕ ਗਵਾਇ ॥

rovai dahasir; lank gavaae |

Sant Singh KhalsaThe ten-headed Raawan, who stole away Sita with the beat of his tambourine,
Manmohan SinghTen-headed Rawan, wept when he Lost Ceylon,
Manmohan Singh (Punjabi)ਦਸਾਂ ਸਿਰਾਂ ਵਾਲੇ ਰਾਵਨ ਨੇ ਲੰਕਾ ਨੂੰ ਗੁਆ ਕੇ ਰੁਦਨ ਕੀਤਾ,
Fareedkot Teekaਰਾਵਨ ਨੇ ਤੋ ਲੰਕਾ ਤਬ ਹੀ ਗਵਾਇ ਲਈ ਸੀ ਜਬ ਬਿਭੀਛਨ ਜਾਇ ਮਿਲਾ। ਔ ਲੰਕੇਸ ਕਹ ਦੀਆ ਇਸ ਵਾਕ ਕੋ ਸਤ ਜਾਨ ਕਰ; ਵਾ ਜਦਿ ਪੁਤ੍ਰ ਮੇਘਨਾਦ ਮੂਆ ਤਬ ਰਾਵਨ ਨੇ ਕਹਾ: ਆਜ ਹੇ ਪੁਤ੍ਰ! ਤੇਰੇ ਮਰਨੇ ਤੇ ਮੇਰੀ ਸੰਪਦਾ ਅਰ ਰਾਜ ਰਾਮਚੰਦਰ ਕਾ ਹੂਆ, ਮੈਨੇ ਨਿਸਚੇ ਕਰ ਲੀਆ ਹੈ। ਐਸੇ ਕਹਿਕੇ ਬਹੁਤ ਰੁਦਨ ਕੀਆ ਹੈ॥
Prof. Sahib Singhਰਾਵਣ ਲੰਕਾ ਗੁਆ ਕੇ ਰੋਇਆ,

ਪਦ ਅਰਥ ਦਹਸਿਰੁ = (संः दशशिर) ਦਸ ਸਿਰਾਂ ਵਾਲਾ, ਰਾਵਣ।

SikhNet (Spanish)Ravana, el de las diez cabezas, que se había robado a Sita disfrazada de mendigo con el son de su tamborín,

ਜਿਨਿ ਸੀਤਾ ਆਦੀ; ਡਉਰੂ ਵਾਇ ॥

jin seetaa aadee; ddauroo vaae |

Sant Singh KhalsaWept when he lost Sri Lanka.
Manmohan Singhbut he who took away Sita with the beat of tambourine.
Manmohan Singh (Punjabi)ਪਰ ਉਹ ਡਫ ਵਜਾ ਕੇ ਸੀਤਾ ਨੂੰ ਲੈ ਗਿਆ ਸੀ।
Fareedkot Teekaਕੈਸਾ ਰਾਵਨ ਥਾ? ਜਿਸ ਨੇ ਡੌਰੂ ਵਜਾਇਕੇ, ਭਾਵ ਸਭ ਮੇਂ ਪ੍ਰਗਟ ਹੋ ਕੇ ਸੀਤਾ ਆਂਦੀ ਸੀ; ਵਾ ਜੋਗੀਓਂ ਕਾ ਭੇਖ ਧਾਰ ਕਰ। ਏਕੁ ਡੋਰੁ ਬਾਜਾ ਹੈ, ਸੋ ਭੇਖ ਬਨਾਇਕੇ ਮਾਂਗਤੇ ਹੈਂ। ਉਸ ਕੋ ਬਜਾਇ ਰਾਵਨ ਤੰਦਲ ਸੀਤਾ ਜੀ ਜੇ ਮਾਂਗੇ ਭਿਖ੍ਯਾ ਦੇਤੀ ਹੀ ਸੀਤਾ ਕੋ ਉਠਾਇ ਲੇ ਗਿਆ ਥਾ॥
Prof. Sahib Singhਜਿਸ ਨੇ ਸਾਧੂ ਬਣ ਕੇ ਸੀਤਾ (ਚੁਰਾ) ਲਿਆਂਦੀ ਸੀ।

ਪਦ ਅਰਥ ਡਉਰੂ ਵਾਇ = ਡਉਰੂ ਵਜਾ ਕੇ, ਸਾਧੂ ਦਾ ਭੇਸ ਕਰ ਕੇ।

SikhNet (Spanish)se lamentó cuando perdió Sri Lanka.

ਰੋਵਹਿ ਪਾਂਡਵ; ਭਏ ਮਜੂਰ ॥

roveh paanddav; bhe majoor |

Sant Singh KhalsaThe Paandavas once lived in the Presence of the Lord;
Manmohan SinghBecame servants and wailed the Pandwas,
Manmohan Singh (Punjabi)ਟਹਿਲੂਏ ਬਣ ਗਏ ਤੇ ਵਿਰਲਾਪ ਕੀਤਾ ਪਾਂਡਿਆਂ ਨੇ,
Fareedkot Teekaਪਾਂਡਵ ਜੂਏ ਮੇਂ ਸਭ ਕਛੁ ਹਾਰ ਕੇ, ਬਾਰਾਂ ਬਰਸ ਬਨਬਾਸ ਮੇਂ ਪ੍ਰਗਟ ਰਹੇ। ਤੇਰਵੇਂ ਬਰਸ ਮੇਂ ਛਪ ਕੇ ਮਜੂਰ ਹੂਏ ਹੂਏ, ਭਾਵ ਵੈਰਾਟ ਕੇ ਨੌਕਰ ਹੂਏ ਹੂਏ ਥੇ। ਜੁਧਿਸਟਰ ਬ੍ਰਹਮਨ, ਅਰਜਨ ਖੁਸਰਾ, ਭੀਮਸੈਨ ਰਸੋਈਆ, ਸਹਿਦੇਵ ਜੋਤਸੀ, ਨੁਕਲ ਘੋੜਿਓਂ ਕਾ ਦਰੋਗਾ, ਦ੍ਰੋਪਦੀ ਨਾਇਨ ਬਨੀ। ਤਿਸਕੌ ਵੈਰਾਟ ਕੇ ਸਾਲੇ ਨੇ ਹਾਸੀ ਕਰੀ। ਸੋ ਦੌੜਤੀ ਸਭਾ ਮੇਂ ਆਈ, ਸੋ ਤਿਸ ਨੇ ਸਭਾ ਵਿਚੋਂ ਪਕੜੀ। ਤਬ ਅਰਜਨ ਆਦ ਪਾਂਡਵ ਬੈਠੇ ਸਭਾ ਮੇਂ ਨੇਤ੍ਰਾਂ ਤੇ ਜਲ ਤਿਆਗੇ। ਪ੍ਰਗਟ ਹੋਨੇ ਕੇ ਭੈ ਤੇ ਬੋਲੇ ਨਾ। ਦ੍ਰੋਪਦੀ ਕਾ ਵਿਰਲਾਪੁ ਸੁਨ ਅਰ ਹਾਲ ਦੇਖ ਕਰ ਰੋਵਤੇ ਭਏ॥
Prof. Sahib Singh(ਪੰਜੇ) ਪਾਂਡੋ ਜਦੋਂ (ਵੈਰਾਟ ਰਾਜੇ ਦੇ) ਮਜ਼ੂਰ ਬਣੇ ਤਾਂ ਰੋਏ,
SikhNet (Spanish)Los Pandabas sufrieron cuando de reyes

ਜਿਨ ਕੈ; ਸੁਆਮੀ ਰਹਤ ਹਦੂਰਿ ॥

jin kai; suaamee rehat hadoor |

Sant Singh KhalsaThey were made slaves, and wept.
Manmohan Singhwhose Master lived with them.
Manmohan Singh (Punjabi)ਜਿਨ੍ਹਾਂ ਦਾ ਮਾਲਕ ਉਨ੍ਹਾਂ ਦੇ ਨਾਲ ਰਹਿੰਦਾ ਸੀ।
Fareedkot Teekaਸੇ ਕੈਸੇ ਪਾਂਡਵ? ਜਿਨੋਂ ਕੇ ਰਖਕ ਕ੍ਰਿਸ਼ਨ ਜੀ ਸਦਾ ਹੀ ਹਜੂਰ ਰਹਿਤੇ ਥੇ॥
Prof. Sahib Singh(ਭਾਵੇਂ ਕਿ) ਜਿਨ੍ਹਾਂ (ਪਾਂਡਵਾਂ) ਦੇ ਪਾਸ ਹੀ ਸ੍ਰੀ ਕ੍ਰਿਸ਼ਨ ਜੀ ਰਹਿੰਦੇ ਸਨ (ਭਾਵ, ਜਿਨ੍ਹਾਂ ਦਾ ਪੱਖ ਕਰਦੇ ਸਨ)

ਪਦ ਅਰਥ ਸੁਆਮੀ = ਕ੍ਰਿਸ਼ਨ ਜੀ।

SikhNet (Spanish)pasaron a ser peones,

ਰੋਵੈ ਜਨਮੇਜਾ; ਖੁਇ ਗਇਆ ॥

rovai janamejaa; khue geaa |

Sant Singh KhalsaJanmayjaa wept, that he had lost his way.
Manmohan SinghJanmeja bewailed that he went astray.
Manmohan Singh (Punjabi)ਰਾਜੇ ਜਨਮੇਜੇ ਨੇ ਆਪਣੇ ਕੁਰਾਹੇ ਪੈਣ ਉੱਤੇ ਰੁਦਨ ਕੀਤਾ।
Fareedkot Teekaਜਨਮੇਜਾ ਏਕ ਦਿਨ ਬਿਆਸ ਜੀ ਕਉ ਪ੍ਰਸ਼ਨ ਕਰਤਾ ਭਯਾ ਕੇ ਭੀਖਮ ਪਤਾਮਾਂ ਔ ਆਪ ਕੇ ਹੋਤੇ ਹਮਾਰੇ ਬਡੇ ਪ੍ਰਸਪਰ ਜੁਧ ਕਰ ਮ੍ਰਿਤ ਭਏ, ਤਿਨ ਕੋ ਵਰਜਨ ਕਿਉਂ ਨਾ ਕੀਆ। ਬਿਆਸ ਜੀ ਨੇ ਕਹਾ: ਹੇ ਰਾਜਨ! ਭਾਵੀ ਪ੍ਰਬਲ ਹੈ। ਰਾਜਾ ਕਹਾ: ਜੇ ਪਥਰ ਹੋ ਤੋ ਉਪਾਇ ਸੇ ਮਿਟਾ ਲੇਈਤੀ ਹੈ। ਬਿਆਸ ਜੀ ਨੇ ਕਹਾ: ਤੇਰੇ ਸੇ ਬ੍ਰਹਮਨ ਹਤਿਆ ਹੋਗੀ, ਸਭ ਬਾਤ ਬਤਾਈ। ਸੋ ਰਾਜਾ ਜਗ ਕੀਆ, ਰਾਨੀ ਕੋ ਦੇਖ ਬ੍ਰਹਮਨ ਹਸੇ, ਰਾਜਾ ਮਰਵਾਏ। ਤਬ ਤਿਸ ਪਾਪ ਸੇ ਸਰੀਰ ਕੁਸ਼ਟੀ ਹੂਆ। ਤਬ ਕੁਸਟ ਕੀ ਨਿਵਰਤੀ ਕੋ ਮਹਾਂ ਭਾਰਤ ਸੁਨਨੇ ਲਗਾ। ਜਬ ਗੰਧਰਬੋਂ ਕੇ ਜੁਧ ਸਮੇਂ ਭੀਮਸੈਨ ਹਸਤੀ ਮਾਰੇ ਥੇ, ਸੋ ਆਕਾਸ ਮੇਂ ਪੌਨਚਕ੍ਰ ਮੇਂ ਗਏ ਮੁੜੇ ਨਹੀਂ, ਏਹ ਸੁਨਾ ਤੋ ਕਹਾ ਝੂਠਾ ਹੈ। ਤਬ ਨਾਕ ਪਰ ਕੁਸਟ ਰਹਾ। ਤਬ ਵੈਸਨ ਪਾਇਨ ਕੇ ਵਾਕ ਤੇ ਭੂਲ ਗਿਆ॥
Prof. Sahib Singhਰਾਜਾ ਜਨਮੇਜਾ ਖੁੰਝ ਗਿਆ, (੧੮ ਬ੍ਰਾਹਮਣਾਂ ਨੂੰ ਜਾਨੋਂ ਮਾਰ ਬੈਠਾ, ਪ੍ਰਾਸ਼ਚਿਤ ਵਾਸਤੇ 'ਮਹਾਭਾਰਤ' ਸੁਣਿਆ, ਪਰ ਸ਼ੰਕਾ ਕੀਤਾ, ਇਸ)

ਪਦ ਅਰਥ ਖੁਇ ਗਇਆ = ਖੁੰਝ ਗਿਆ।

SikhNet (Spanish)en ocasiones vivieron con el Señor Krishna y su flauta dorada.

ਏਕੀ ਕਾਰਣਿ; ਪਾਪੀ ਭਇਆ ॥

ekee kaaran; paapee bheaa |

Sant Singh KhalsaOne mistake, and he became a sinner.
Manmohan SinghFor an offence he became a sinner.
Manmohan Singh (Punjabi)ਇਕ ਜੁਰਮ ਦੀ ਖਾਤਰ ਉਹ ਗੁਨਾਹਗਾਰ ਬਣ ਗਿਆ।
Fareedkot Teekaਏਕ ਵਾਕ ਨ ਮਾਨਨੇ ਕੇ ਕਾਰਣ, ਵਾ ਏਕ ਇਸਤ੍ਰੀ ਕੇ ਕਾਰਨ ਪਾਪੀ ਹੂਆ ਰੋਵਤਾ ਭ੍ਯਾ ਹੈ॥
Prof. Sahib Singhਇਕ ਗ਼ਲਤੀ ਦੇ ਕਾਰਣ ਪਾਪੀ ਹੀ ਬਣਿਆ ਰਿਹਾ (ਭਾਵ, ਕੋੜ੍ਹ ਨਾਹ ਹਟਿਆ) ਤੇ ਰੋਇਆ।

ਪਦ ਅਰਥ ਏਕੀ = ਇਕ (ਗ਼ਲਤੀ)। ਜਨਮੇਜੇ ਨੇ (ਇਹ ਹਸਤਨਾਪੁਰ ਦਾ ਇਕ ਰਾਜਾ ਸੀ) ੧੮ ਬ੍ਰਾਹਮਣਾਂ ਨੂੰ ਮਾਰ ਦਿੱਤਾ ਸੀ, ਜਿਸ ਦਾ ਪ੍ਰਾਸ਼ਚਿਤ ਕਰਨ ਲਈ ਇਸ ਨੇ ਰਿਸ਼ੀ 'ਵੈਸ਼ੰਪਾਇਨ' ਪਾਸੋਂ 'ਮਹਾਭਾਰਤ' ਸੁਣਿਆ ਸੀ।

SikhNet (Spanish)Yanamya sufrió cuando perdió el Sendero

ਰੋਵਹਿ; ਸੇਖ ਮਸਾਇਕ ਪੀਰ ॥

roveh; sekh masaaeik peer |

Sant Singh KhalsaThe Shaykhs, Pirs and spiritual teachers weep;
Manmohan SinghThe Divine teachers, seers and religious guides weep,
Manmohan Singh (Punjabi)ਅਧਿਆਤਮਕ ਆਗੂ ਅੰਤਰਜਾਮੀ ਅਤੇ ਰੂਹਾਨੀ ਰਹਿਬਰ ਵਿਰਲਾਪ ਕਰਦੇ ਹਨ,
Fareedkot Teeka(ਸੇਖ) ਤਿਆਗੀ ਵਾ ਜਤੀ ਔ (ਸਮਾਇਕ) ਮੁਸਕਤੀ, ਭਾਵ ਜਪ ਤਪ ਕਰਨੇ ਵਾਲੇ ਜਗ੍ਯਾਸੂ ਵਾ ਮਹੰਤ ਤਥਾ (ਪੀਰ) ਕਰਾਮਾਤ ਵਾਲੇ, ਭਾਵ ਬ੍ਰਿਧ ਗੁਰੂ ਭੀ ਰੋਤੇ ਹੈਂ॥
Prof. Sahib Singhਸ਼ੇਖ ਪੀਰ ਆਦਿਕ ਭੀ ਰੋਂਦੇ ਹਨ,

ਪਦ ਅਰਥ ਮਸਾਇਕ = ਮਸ਼ਾਇਖ਼, ਲਫ਼ਜ਼ 'ਸ਼ੇਖ' ਦਾ ਬਹੁ-ਵਚਨ।

SikhNet (Spanish)y con sólo un error en la vida, perdió la Gracia del Señor.

ਅੰਤਿ ਕਾਲਿ; ਮਤੁ ਲਾਗੈ ਭੀੜ ॥

ant kaal; mat laagai bheerr |

Sant Singh Khalsaat the very last instant, they suffer in agony.
Manmohan Singhlest they should suffer agony at the Last moment.
Manmohan Singh (Punjabi)ਮਤੇ ਅਖੀਰ ਦੇ ਵੇਲੇ ਉਨ੍ਹਾਂ ਨੂੰ ਕਸ਼ਟ ਉਠਾਉਣਾ ਪਵੇ।
Fareedkot Teekaਕਿਸ ਵਾਸਤੇ ਕਿ ਅੰਤ ਕੋ ਕਾਲ ਕੀ ਭੀੜ ਮਤ ਲਾਗੇ, ਭਾਵ ਕੇ ਦੁਖ ਮੇਂ ਨ ਪੜੀਏ, ਤਿਸ ਭੈ ਸੇ ਵੈਰਾਗ ਕਰ ਰੋਤੇ ਹੈਂ॥
Prof. Sahib Singhਕਿ ਮਤਾਂ ਅੰਤ ਦੇ ਸਮੇਂ ਕੋਈ ਬਿਪਤਾ ਆ ਪਏ।

ਪਦ ਅਰਥ ਭੀੜ = ਮੁਸੀਬਤ।

SikhNet (Spanish)Temen los sheiks, los eruditos y los videntes,

ਰੋਵਹਿ ਰਾਜੇ; ਕੰਨ ਪੜਾਇ ॥

roveh raaje; kan parraae |

Sant Singh KhalsaThe kings weep - their ears are cut;
Manmohan SinghThe kings weep, having their ears torn,
Manmohan Singh (Punjabi)ਆਪਣੇ ਕੰਨਾਂ ਨੂੰ ਪੜਵਾ ਕੇ ਪਾਤਿਸ਼ਾਹ ਰੋਂਦੇ ਹਨ,
Fareedkot Teekaਰਾਜਾ ਲੋਗ ਕਾਨੋਂ ਕੋ ਪੜਾਇ ਕੇ ਰੋਵਤੇ ਹੈਂ, ਭਾਵ ਮੁੰਦ੍ਰਾ ਪਾਇਕੇ॥
Prof. Sahib Singh(ਭਰਥਰੀ ਗੋਪੀਚੰਦ ਆਦਿਕ) ਰਾਜੇ ਜੋਗੀ ਬਣ ਕੇ ਦੁਖੀ ਹੁੰਦੇ ਹਨ,

ਪਦ ਅਰਥ ਰਾਜੇ = ਭਰਥਰੀ ਗੋਪੀਚੰਦ ਆਦਿਕ ਰਾਜੇ।

SikhNet (Spanish)todos piensan que en el momento de la muerte podrían no morir en Paz.

ਘਰਿ ਘਰਿ ਮਾਗਹਿ; ਭੀਖਿਆ ਜਾਇ ॥

ghar ghar maageh; bheekhiaa jaae |

Sant Singh Khalsathey go begging from house to house.
Manmohan Singhand they go abegging from house to house.
Manmohan Singh (Punjabi)ਅਤੇ ਉਹ ਘਰ ਖੈਰ ਮੰਗਦੇ ਫਿਰਦੇ ਹਨ।
Fareedkot Teekaਘਰ ਘਰ ਮੇਂ ਜਾਇਕੇ ਭਿਖ੍ਯਾ ਮਾਂਗਤੇ ਹੈਂ, ਭਾਵ ਕਿਸੀ ਕਾਲ ਮੇਂ ਚਿਤੁ ਡੋਲਨੇ ਪਰ ਰੋਤੇ ਹੈਂ। ਜੈਸੇ ਭਰਥਰੀ ਰਾਜ ਛੋਡਕੇ ਜੋਗੀ ਹੋ ਤਪ ਕੀਆ। ਏਕ ਦਿਨ ਬੀਰਜ ਪਤਨ ਹੂਆ ਤੋ ਤਪ ਕੀ ਨਿਸਫਲ ਜਾਨ ਰੁਦਨ ਕੀਆ। ਜੋਗ ਛੋਡ ਘਰਿ ਚਲਾ ਤੋ ਗੋਰਖ ਨੇ ਰਸਤੇ ਮੇਂ ਮਿਲ ਕਹਾ: ਥੋੜਾ ਖਾਣਾ ਸੀ ਭਰਿਆ ਉਛਲਤਾ ਹੈ। ਜੈਸੇ ਕਹਾ ਹੈ-☬ਭਰਿਆ ਭਾਂਡਾ ਉਛਲੇ ਭੈ ਵਿਚ ਰਖੋ ਕਜ॥
Prof. Sahib Singhਜਦੋਂ ਘਰ ਘਰ ਜਾ ਕੇ ਭਿੱਖਿਆ ਮੰਗਦੇ ਹਨ।
SikhNet (Spanish)Los reyes se lamentan;

ਰੋਵਹਿ ਕਿਰਪਨ; ਸੰਚਹਿ ਧਨੁ ਜਾਇ ॥

roveh kirapan; sancheh dhan jaae |

Sant Singh KhalsaThe miser weeps; he has to leave behind the wealth he has gathered.
Manmohan SinghThe miser weeps when his amassed wealth parts company with him.
Manmohan Singh (Punjabi)ਜਦ ਉਸ ਦੀ ਇਕੱਤਰ ਕੀਤੀ ਹੋਈ ਦੌਲਤ ਉਸ ਪਾਸੋਂ ਵੱਖਰੀ ਹੋ ਜਾਂਦੀ ਹੈ, ਉਦੋਂ ਕੰਜੂਸ ਵਿਰਲਾਪ ਕਰਦਾ ਹੈ।
Fareedkot Teekaਸੂਮ ਰੋਤੇ ਹੈਂ ਜਬ ਇਕੱਤ੍ਰ ਕੀਆ ਹੂਆ ਧਨ ਚਲਾ ਜਾਤਾ ਹੈ॥
Prof. Sahib Singhਸ਼ੂਮ ਧਨ ਇਕੱਠਾ ਕਰਦੇ ਹਨ ਪਰ ਰੋਂਦੇ ਹਨ ਜਦੋਂ ਉਹ ਧਨ (ਉਹਨਾਂ ਪਾਸੋਂ) ਚਲਾ ਜਾਂਦਾ ਹੈ,

ਪਦ ਅਰਥ ਕਿਰਪਨ = ਕੰਜੂਸ। ਸੰਚਹਿ = ਇਕੱਠਾ ਕਰਦੇ ਹਨ।

SikhNet (Spanish)sabiendo en su interior que les deshicieron sus oídos y tuvieron que pordiosear de puerta en puerta.

ਪੰਡਿਤ ਰੋਵਹਿ; ਗਿਆਨੁ ਗਵਾਇ ॥

panddit roveh; giaan gavaae |

Sant Singh KhalsaThe Pandit, the religious scholar, weeps when his learning is gone.
Manmohan SinghThe learned man cries when his learning fails him.
Manmohan Singh (Punjabi)ਜਦ ਉਸ ਦੀ ਵਿਦਿਆ ਨਿਸ਼ਫਲ ਹੋ ਜਾਂਦੀ ਹੈ ਤਾਂ ਵਿਦਵਾਨ ਪੁਰਸ਼ ਰੁਦਨ ਕਰਦਾ ਹੈ।
Fareedkot Teekaਪੰਡਿਤ ਰੋਤੇ ਹੈਂ ਗ੍ਯਾਨ ਕੋ ਗਵਾਇਕਰ, ਭਾਵ ਜਬ ਚਰਚਾ ਮੇਂ ਹਾਰ ਜਾਤੇ ਹੈਂ ਤਬ ਰੋਤੇ ਹੈਂ। ਜੈਸੇ ਰਾਜਾ ਭਜ ਕੇ ਨਗਰ ਮੇਂ ਏਕ ਪੰਡਿਤ ਆਇਆ। ਜੋਤਸੀ ਕਹਾ: ਗਾਗਾ ਤੇਲੀ ਕਾਨਾ ਇਸ ਕੋ ਜੀਤੇਗਾ। ਤਬ ਗਾਗੇ ਕੋ ਤਿਸ ਨੇ ਕਹਾ: ਪਹਿਲੇ ਸੈਨਤ ਕੀ ਚਰਚਾ ਕਰੇਂਗੇ। ਬ੍ਰਹਮਨ ਨੇ ਏਕ ਅੰਗੁਲੀ ਉਠਾਈ ਗਾਗੇ ਦੋ ਅੰਗਲੀ ਉਠਾਈ। ਫੇਰ ਪੰਡਿਤ ਪਾਂਚ ਅੰਗੇਲੀ ਗਾਗੇ ਮੁਠ ਮੀਚ ਲਈ। ਇਨ ਕਾ ਭਾਵ ਦੋਨੋਂ ਨੇ ਜੁਦਾ ੨ ਸਮਝਾ। ਪੰਡਿਤ ਏਕ ਅੰਗਲੀ ਸੇ ਏਕ ਪ੍ਰਮਾਤਮਾ ਕਹਾ, ਗਾਗੇ ਦੋ ਅੰਗਲੀ ਸੇ ਕਹਾ ਤੇਰੇ ਦੋਨੋਂ ਨੇਤ੍ਰ ਕਾਢੋਗਾ। ਪੰਡਿਤ ਪਾਂਚ ਅੰਗਲੀ ਸੇ ਕਹਾ ਪਾਂਚ ਤਤ, ਗਾਗੇ ਮੁਠ ਵੱਟੀ ਕਹਾ ਤੂੰ ਚੁਪੇੜ ਮਾਰੇਗਾ ਤੋ ਮੈਂ ਘਸੁੰਨ ਮਾਰੂੰਗਾ। ਪੰਡਿਤ ਸਮਝਾ ਕੇ ਏਹੁ ਕਹਿਤਾ ਹੈ ਵਾਸਤਵ ਏਕ ਹੀ ਹੈ। ਤਬ ਪੰਡਿਤ ਕਹਾ: ਹਮ ਤੇਰੀ ਬੁਧ ਜਾਨੀ ਹੈ ਅਬ ਔਰ ਚਰਚਾ ਨਹੀਂ ਕਰਤੇ। ਤਬ ਗਾਗੇ ਕੇ ਜੀਤ ਕੇ ਨਗਾਰੇ ਬਜੇ। ਪੰਡਿਤ ਰੋਤਾ ਭ੍ਯਾ ਕੇ ਮੇਰੀ ਹਾਰ ਹੋ ਗਈ॥
Prof. Sahib Singhਗਿਆਨ ਦੀ ਥੁੜ ਦੇ ਕਾਰਨ ਪੰਡਿਤ ਭੀ ਖ਼ੁਆਰ ਹੁੰਦੇ ਹਨ।
SikhNet (Spanish)El avaro se lamenta porque las riquezas que acumuló se pierdan al final;

ਬਾਲੀ ਰੋਵੈ; ਨਾਹਿ ਭਤਾਰੁ ॥

baalee rovai; naeh bhataar |

Sant Singh KhalsaThe young woman weeps because she has no husband.
Manmohan SinghThe young woman weeps for she has no husband.
Manmohan Singh (Punjabi)ਮੁਟਿਆਰ ਇਸਤਰੀ ਰੋਂਦੀ ਹੈ, ਕਿਉਂਜੇ ਉਸਦਾ ਪਤੀ ਨਹੀਂ।
Fareedkot Teekaਏਕ ਇਸਤ੍ਰੀ ਰੋਤੀ ਭਈ, ਉਸ ਕੋ ਭਰਤਾ ਨਾ ਮਿਲਾ। ਦਿਵੋਦਾਸ ਰਾਜਾ ਕੀ ਕੰਨਿਆਂ ਦਿਵਿਆ ਦੇਵੀ ਨਾਮ, ਜੋ ਪੂਰਬ ਜਨਮ ਬ੍ਰਹਮਨ ਕੀ ਕੰਨਿਆਂ ਅਪਨੇ ਪਿਤਾ ਕੇ ਘਰ ਮੇਂ ਪਤੀ ਕੋ ਤਿਆਗ ਰਹੀ। ਤਿਸ ਕੇ ਪਿਤਾ ਕੇ ਘਰ ਸੰਤਾਨ ਨਹੀਂ ਥੀ। ਘਰ ਮੇਂ ਜਵਾਈ ਰਾਖਾ। ਤਿਸ ਨੇ ਪਿਤਾ ਕੇ ਮੂਏ ਪਤੀ ਕੋ ਨਿਕਾਲ ਦੀਆ। ਬਿਭਿਚਾਰ ਕਰਨੇ ਲਾਗੀ। ਕਈ ਉਸ ਕੇ ਮਿਤ੍ਰ ਅਪਨੀ ਇਸਤ੍ਰੀ ਤਿਆਗ ਹੂਏ ਥੇ। ਪੁਨਾ ਬ੍ਰਿਧ ਹੋ ਕੁਟਨੀ ਬਨ ਕੇ ਪਤਿਬ੍ਰਤਾ ਇਸਤ੍ਰੀਓਂ ਕੇ ਪਤੀ ਦੂਸਰੀ ਇਸਤ੍ਰੀਓਂ ਕੇ ਸਾਥ ਮਿਲਾਵਨੇ ਲਾਗੀ। ਦੂਸਰੇ ਜਨਮ ਰਾਜਾ ਕੀ ਪੁਤ੍ਰੀ ਹੂਈ। ਕਿਸੀ ਪੁੰਨਿ ਸੇ ਜਬ ਵਿਵਾਹੁ ਕਰਨੇ ਲਗੇ ਤੋ ਲਾਵਾਂ ਸੇ ਪਹਿਲੇ ਹੀ ਪਤੀ ਮਾਰਾ, ਪੁਨਾ ਔਰ ਪਤੀ ਸੇ ਬਿਆਹੁਨੇ ਲਾਗੇ ਸੋ ਭੀ ਲਾਵਾਂ ਸੇ ਪਹਿਲੇ ਮਾਰਾ। ਐਸੇ ਇਕੀ ਪਤੀ ਮਾਰੇ। ਪੁਨਾ ਰਾਜਾ ਨੈ ਸੁਅੰਬਰ ਕੀਆ ਤੋ ਉਸ ਕਾ ਰੂਪ ਦੇਖ ਮੋਹੇ ਹੂਏ ਰਾਜਾ ਪਰਸਪਰ ਜੁਧ ਕਰਿ ਮਰੇ। ਰਾਜਾ ਨੇ ਪੰਡਿਤ ਜੋਤਸੀ ਸੇ ਪੂਛਾ, ਤਿਸ ਨੇ ਪਿਛਲੀ ਕਥਾ ਸੁਨਾਈ, ਜਿਸ ਪਾਪ ਤੇ ਪਤੀ ਮਰਤੇ ਥੇ। ਪੰਡਤ ਕਹਾ: ਜੇ ਇਸ ਕੋ ਘਰ ਰਾਖੋਗੇ ਤੌ ਤੁਮਾਰਾ ਰਾਜ ਨਸਟ ਹੋ ਜਾਇਗਾ। ਤਬ ਰਾਜਾ ਨੇ ਪਾਪਨ ਜਾਨ ਕੈ ਬਨਬਾਸ ਦੀਆ, ਤਹਾਂ ਰੋਤੀ ਭਈ। ਏਹੁ ਕਥਾ ਪਦਮ ਪੁਰਾਨ ਮੇਂ ਪ੍ਰਸਿਧ ਹੈ॥
Prof. Sahib Singhਇਸਤ੍ਰੀ ਰੋਂਦੀ ਹੈ ਜਦੋਂ (ਸਿਰ ਤੇ) ਪਤੀ ਨਾਹ ਰਹੇ।

ਪਦ ਅਰਥ ਬਾਲੀ = ਲੜਕੀ।

SikhNet (Spanish)el erudito también sufre por el miedo de perder su Sabiduría;

ਨਾਨਕ; ਦੁਖੀਆ ਸਭੁ ਸੰਸਾਰੁ ॥

naanak; dukheea sabh sansaar |

Sant Singh KhalsaO Nanak, the whole world is suffering.
Manmohan SinghNanak, the whole world is in distress.
Manmohan Singh (Punjabi)ਨਾਨਕ, ਸਾਰਾ ਜਹਾਨ, ਤਕਲੀਫ ਵਿੱਚੱ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਕਰਮੋਂ ਨੇ ਸਭ ਸੰਸਾਰ ਹੀ ਦੁਖੀ ਕੀਆ ਹੂਆ ਹੈ॥
Prof. Sahib Singhਹੇ ਨਾਨਕ! ਸਾਰਾ ਜਗਤ ਹੀ ਦੁਖੀ ਹੈ।
SikhNet (Spanish)la mujer llora por su esposo perdido.

ਮੰਨੇ ਨਾਉ; ਸੋਈ ਜਿਣਿ ਜਾਇ ॥

mane naau; soee jin jaae |

Sant Singh KhalsaHe alone is victorious, who believes in the Lord's Name.
Manmohan SinghHe, who believes in the Name, becomes victorious.
Manmohan Singh (Punjabi)ਜੋ ਨਾਮ ਉੱਤੇ ਭਰੋਸਾ ਧਾਰਦਾ ਹੈ, ਉਹ ਜਿੱਤ ਜਾਂਦਾ ਹੈ।
Fareedkot Teekaਜੋ ਨਾਮ ਕੋ ਮੰਨਤੇ ਹੈਂ ਸੋਈ ਜਿਤ ਜਾਤੇ ਹੈਂ॥
Prof. Sahib Singhਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਮੰਨਦਾ ਹੈ (ਭਾਵ, ਜਿਸ ਦਾ ਮਨ ਪ੍ਰਭੂ ਦੇ ਨਾਮ ਵਿਚ ਪਤੀਜਦਾ ਹੈ) ਉਹ (ਜ਼ਿੰਦਗੀ ਦੀ ਬਾਜ਼ੀ) ਜਿੱਤ ਕੇ ਜਾਂਦਾ ਹੈ,

ਪਦ ਅਰਥ ਜਿਣਿ = ਜਿੱਤ ਕੇ।

SikhNet (Spanish)Dice Nanak, el mundo entero está en dolor, pero aquél que cree en el Nombre del Señor, gana el juego,

ਅਉਰੀ ਕਰਮ; ਨ ਲੇਖੈ ਲਾਇ ॥੧॥

aauree karam; na lekhai laae |1|

Sant Singh KhalsaNo other action is of any account. ||1||
Manmohan SinghNo other deed is of any account.
Manmohan Singh (Punjabi)ਹੋਰ ਕੋਈ ਅਮਲ ਕਿਸੇ ਹਿਸਾਬ ਕਿਤਾਬ ਵਿੱਚ ਨਹੀਂ।
Fareedkot Teekaਔਰ ਕਰਮ ਕੋਈ ਲੇਖੇ ਮੇਂ ਨਹੀਂ ਪੜਤਾ॥੧॥ ਇਸ ਉਪਦੇਸ ਕੋ ਸੁਨ ਕਰ ਸਾਹੂਕਾਰ ਅਰ ਤਿਸ ਕੀ ਇਸਤ੍ਰੀ ਦੋਨੋਂ ਕੋ ਸਾਂਤੀ ਪ੍ਰਾਪਤ ਹੋਤੀ ਭਈ॥☬ਮਨਨ ਕੀ ਮਹਤਤਾ ਦਿਖਾਵਤੇ ਹੈਂ:
Prof. Sahib Singh('ਨਾਮ' ਤੋਂ ਬਿਨਾ) ਕੋਈ ਹੋਰ ਕੰਮ (ਜ਼ਿੰਦਗੀ ਦੀ ਬਾਜ਼ੀ ਜਿੱਤਣ ਲਈ) ਸਫਲ ਨਹੀਂ ਹੁੰਦਾ ॥੧॥

ਪਦ ਅਰਥ ਅਉਰੀ = ਹੋਰ ॥੧॥

* ਨੋਟ: ਇਸ ਸਲੋਕ ਵਿਚ ਉਹਨਾਂ ਪੁਰਾਣਿਕ ਸਾਖੀਆਂ ਦੇ ਹਵਾਲੇ ਦਿੱਤੇ ਗਏ ਹਨ ਜੋ ਹਿੰਦੂ ਕੌਮ ਵਿਚ ਆਮ ਪ੍ਰਚਲਤ ਹਨ।

SikhNet (Spanish)porque ninguna otra acción cuenta ante los Ojos del Señor.(1)

Open this shabad (23 lines, Angs 953-954) →

Shabad Guru Angad Dev Ji Raag Raamkalee

ਮਃ ੨ ॥

mahalaa 2 |

Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Angad, Segundo Canal Divino.

ਜਪੁ ਤਪੁ ਸਭੁ ਕਿਛੁ ਮੰਨਿਐ; ਅਵਰਿ ਕਾਰਾ ਸਭਿ ਬਾਦਿ ॥

jap tap sabh kichh maniai; avar kaaraa sabh baad |

Sant Singh KhalsaMeditation, austerity and everything come through belief in the Lord's Name. All other actions are useless.
Manmohan SinghContemplation, penance and everything are obtained by believing in the Lord. All other occupations are vain.
Manmohan Singh (Punjabi)ਸਿਮਰਨ, ਤਪੱਸਿਆ ਅਤੇ ਹਰ ਵਸਤੂ ਪ੍ਰਾਪਤ ਹੋ ਜਾਂਦੀਆਂ ਹਨ, ਪ੍ਰਭੂ ਵਿੱਚ ਭਰੋਸਾ ਕਰਨ ਦੁਆਰਾ। ਹੋਰ ਸਾਰੇ ਕਾਰ-ਵਿਹਾਰ ਵਿਅਰਥ ਹਨ।
Fareedkot Teekaਨਾਮ ਕੇ ਮਨਨ ਕਰਨੇ ਸੇ ਜਪ ਤਪ ਆਦਿ ਸਭ ਸਾਧਨ ਸਫਲ ਹੋਤੇ ਹੈਂ ਔਰ ਜਿਤਨੀਆਂ ਕਾਰਾਂ ਹੈ ਸਭ ਬ੍ਯਰਥ ਹੈਂ॥
Prof. Sahib Singhਜੇ ਮਨ ਪ੍ਰਭੂ ਦੇ ਨਾਮ ਵਿਚ ਪਤੀਜ ਜਾਏ ਤਾਂ ਜਪ ਤਪ ਆਦਿਕ ਹਰੇਕ ਉੱਦਮ (ਵਿੱਚੇ ਹੀ ਆ ਜਾਂਦਾ ਹੈ), (ਨਾਮ ਤੋਂ ਬਿਨਾ) ਹੋਰ ਸਾਰੇ ਕੰਮ ਵਿਅਰਥ ਹਨ।

ਪਦ ਅਰਥ ਸਭੁ ਕਿਛੁ = ਹਰੇਕ (ਉੱਦਮ)। ਮੰਨਿਐ = ਜੇ ਮੰਨ ਲਈਏ, ਜੇ 'ਨਾਮ' ਨੂੰ ਮੰਨ ਲਈਏ, ਜੇ ਮਨ ਪ੍ਰਭੂ ਦੇ ਨਾਮ ਵਿਚ ਪਤੀਜ ਜਾਏ। ਅਵਰਿ ਕਾਰਾ = ਹੋਰ ਸਾਰੇ ਕੰਮ। ਬਾਦਿ = ਵਿਅਰਥ।

SikhNet (Spanish)Las austeridades y la contemplación están contenidas en la Fe; sí, todos los demás actos son vanos.

ਨਾਨਕ ਮੰਨਿਆ ਮੰਨੀਐ; ਬੁਝੀਐ ਗੁਰ ਪਰਸਾਦਿ ॥੨॥

naanak maniaa maneeai; bujheeai gur parasaad |2|

Sant Singh KhalsaO Nanak, believe in the One who is worth believing in. By Guru's Grace, he is realized. ||2||
Manmohan SinghNanak, obey thou Him, who is worthy of obedience, By the Guru's grace, the Lord is realised
Manmohan Singh (Punjabi)ਨਾਨਕ, ਤੂੰ ਉਸ ਦੀ ਫਰਮਾਬਰਦਾਰੀ ਕਰ ਜੋ ਫਰਮਾਬਰਦਾਰੀ ਦੇ ਯੋਗ ਹੈ। ਗੁਰਾਂ ਦੀ ਦਇਆ ਦੁਆਰਾ ਪ੍ਰਭੂ ਅਨੁਭਵ ਕੀਤਾ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪਰਮੇਸ੍ਵਰ ਕੇ ਮੰਨਨੇ ਤੇ ਏਸ ਜੀਵ ਕੋ ਮਾਨੀਤਾ ਹੈ ਔ ਮਨਨ ਕਾ ਪ੍ਰਕਾਰ ਗੁਰੂ ਜੀ ਕੀ ਕ੍ਰਿਪਾ ਤੇ ਜਾਨੀਤਾ ਹੈ॥੨॥
Prof. Sahib Singhਹੇ ਨਾਨਕ! 'ਨਾਮ' ਨੂੰ ਮੰਨਣ ਵਾਲਾ ਆਦਰ ਪਾਂਦਾ ਹੈ, ਇਹ ਗੱਲ ਗੁਰੂ ਦੀ ਕਿਰਪਾ ਨਾਲ ਸਮਝ ਸਕੀਦੀ ਹੈ ॥੨॥

ਪਦ ਅਰਥ ਮੰਨਿਆ = ਜੋ ਮੰਨ ਗਿਆ ਹੈ, ਜਿਸ ਨੇ 'ਨਾਮ' ਮੰਨ ਲਿਆ ਹੈ, ਜਿਸ ਦਾ ਮਨ ਨਾਮ ਵਿਚ ਪਤੀਜ ਗਿਆ ਹੈ। ਮੰਨੀਐ = ਮੰਨੀਦਾ ਹੈ, ਆਦਰ ਪਾਂਦਾ ਹੈ {ਨੋਟ: ਲਫ਼ਜ਼ 'ਮੰਨਿਐ' ਅਤੇ 'ਮੰਨੀਐ' ਦਾ ਫ਼ਰਕ ਚੇਤੇ ਰੱਖਣ ਜੋਗ ਹੈ}। ਪਰਸਾਦਿ = ਕਿਰਪਾ ਨਾਲ ॥੨॥

SikhNet (Spanish)Dice Nanak, solamente creyendo, uno cree, y conoce sólo por la Gracia del Guru.(2)

Open this shabad →

Shabad Guru Amardas Ji Raag Raamkalee

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਕਾਇਆ ਹੰਸ ਧੁਰਿ ਮੇਲੁ; ਕਰਤੈ ਲਿਖਿ ਪਾਇਆ ॥

kaaeaa hans dhur mel; karatai likh paaeaa |

Sant Singh KhalsaThe union of the body and the soul-swan was pre-ordained by the Creator Lord.
Manmohan SinghThe union of the body and the swan-soul was writ by the Creator-Lord from the very beginning.
Manmohan Singh (Punjabi)ਸਰੀਰ ਅਤੇ ਰਾਜ ਹੰਸ-ਆਤਮਾ ਦਾ ਮਿਲਾਪ ਐਨ ਆਰੰਭ ਤੋਂ ਹੀ ਸਿਰਜਣਹਾਰ ਸੁਆਮੀ ਨੇ ਲਿਖਿਆ ਹੋਇਆ ਸੀ।
Fareedkot Teekaਸਰੀਰ ਕਾ ਔ ਜੀਵ ਕਾ ਮੇਲ ਹੋਣਾ ਪਹਿਲੇ ਹੀ ਕਰਤੇ ਨੇ ਆਦਿ ਸੇ ਹੀ ਲਿਖ ਪਾਯਾ ਹੈ॥
Prof. Sahib Singhਸਰੀਰ ਤੇ ਜੀਵਾਤਮਾ ਦਾ ਸੰਜੋਗ ਧੁਰੋਂ ਕਰਤਾਰ ਨੇ ਆਪਣੇ ਹੁਕਮ ਅਨੁਸਾਰ ਬਣਾ ਦਿੱਤਾ ਹੈ।

ਪਦ ਅਰਥ ਹੰਸ = (ਸੰ: हंस) ਜੀਵ-ਆਤਮਾ। ਧੁਰਿ = ਮੁੱਢ ਤੋਂ। ਕਰਤੈ = ਕਰਤਾਰ ਨੇ। ਲਿਖਿ = ਲਿਖ ਕੇ (ਭਾਵ) ਆਪਣੇ ਹੁਕਮ ਅਨੁਸਾਰ।

SikhNet (Spanish)El cuerpo y el Alma cisne se unirán; tal es el Escrito del Señor Creador.

ਸਭ ਮਹਿ ਗੁਪਤੁ ਵਰਤਦਾ; ਗੁਰਮੁਖਿ ਪ੍ਰਗਟਾਇਆ ॥

sabh meh gupat varatadaa; guramukh pragattaaeaa |

Sant Singh KhalsaHe is hidden, and yet pervading all. He is revealed to the Gurmukh.
Manmohan SinghThe Lord is Unmanifestly pervading amongst all. It is through the Guru, that he is revealed.
Manmohan Singh (Punjabi)ਸੁਆਮੀ ਅਦ੍ਰਿਸ਼ਟ ਤੌਰ ਤੇ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ। ਗੁਰਾਂ ਦੇ ਰਾਹੀਂ ਹੀ ਉਹ ਜਾਹਰ ਹੁੰਦਾ ਹੈ।
Fareedkot Teekaਪੁਨਾ ਕਰਤਾ ਸਭ ਮੇਂ ਗੁਪਤ ਹੋ ਕੇ ਵਰਤਤਾ ਹੈ, ਗੁਰਮੁਖੋਂ ਕੇ (ਪ੍ਰਗਟਾਇਆ) ਪ੍ਰਗਟ ਹੋ ਆਇਆ ਹੈ॥
Prof. Sahib Singhਪ੍ਰਭੂ ਸਭ ਜੀਵਾਂ ਵਿਚ ਲੁਕਿਆ ਹੋਇਆ ਮੌਜੂਦ ਹੈ, ਗੁਰੂ ਦੀ ਰਾਹੀਂ ਪਰਗਟ ਹੁੰਦਾ ਹੈ।

ਪਦ ਅਰਥ ਗੁਪਤੁ = ਲੁਕਿਆ ਹੋਇਆ।

SikhNet (Spanish)Ese Señor trabaja a través de todo invisiblemente, pero se vuelve manifiesto sólo a través del Guru.

ਗੁਣ ਗਾਵੈ ਗੁਣ ਉਚਰੈ; ਗੁਣ ਮਾਹਿ ਸਮਾਇਆ ॥

gun gaavai gun ucharai; gun maeh samaaeaa |

Sant Singh KhalsaSinging the Glorious Praises of the Lord, and chanting His Praises, one merges in His Glories.
Manmohan SinghHe who hymns God's praise and repeats His praise, gets merged in His praise, gets merged in His praise.
Manmohan Singh (Punjabi)ਜੋ ਵਾਹਿਗੁਰੂ ਦੀ ਮਹਿਮਾ ਗਾਇਨ ਕਰਦਾ ਹੈ ਅਤੇ ਉਸ ਦੀ ਮਹਿਮਾ ਦੀ ਉਚਾਰਦਾ ਹੈ, ਉਹ ਉਸ ਦੀ ਮਹਿਮਾ ਅੰਦਰ ਹੀ ਲੀਨ ਹੋ ਜਾਂਦਾ ਹੈ।
Fareedkot Teekaਗੁਰਮੁਖ ਰਾਗ ਮੇਂ ਗੁਣ ਗਾਵਤੇ ਹੈਂ ਅਰੁ ਸੁਭਾਵਕ ਭੀ ਗੁਣੋਂ ਕੋ ਉਚਾਰਤੇ ਹੈਂ ਔ ਗੁਣੋਂ ਕੇ ਬੀਚ ਹੀ ਉਨ ਕਾ ਮਨ ਸਮਾਇਆ ਹੂਆ ਹੈ॥
Prof. Sahib Singh(ਜੋ ਮਨੁੱਖ ਗੁਰੂ ਦੀ ਸਰਣ ਆ ਕੇ ਪ੍ਰਭੂ ਦੇ) ਗੁਣ ਗਾਂਦਾ ਹੈ ਗੁਣ ਉਚਾਰਦਾ ਹੈ ਉਹ ਗੁਣਾਂ ਵਿਚ ਲੀਨ ਹੋ ਜਾਂਦਾ ਹੈ।
SikhNet (Spanish)Uno debe cantar y recitar la Alabanza del Señor y así inmergirse en Su Maravilla.

ਸਚੀ ਬਾਣੀ ਸਚੁ ਹੈ; ਸਚੁ ਮੇਲਿ ਮਿਲਾਇਆ ॥

sachee baanee sach hai; sach mel milaaeaa |

Sant Singh KhalsaTrue is the True Word of the Guru's Bani. One unites in Union with the True Lord.
Manmohan SinghWholly true is the Guru's true-word. Through it, one meets in the union of the True Lord.
Manmohan Singh (Punjabi)ਸਮੂਹ ਸੱਚੀ ਹੈ ਗੁਰਾਂ ਦੀ ਸੱਚੀ ਬਾਣੀ। ਇਸ ਦੇ ਰਾਹੀਂ ਜੀਵ ਸੱਚੇ ਸਾਈਂ ਦੇ ਮਿਲਾਪ ਅੰਦਰ ਮਿਲ ਜਾਂਦਾ ਹੈ।
Fareedkot Teekaਨਿਸਚੇ ਕਰ ਕੇ ਤਿਨੋਂ ਕੀ ਬਾਣੀ ਸਚੀ ਹੈ ਔ ਸਚੇ ਕੇ (ਮੇਲਿ) ਸਤਸੰਗ ਮੇਂ ਹੀ ਤਿਨੋਂ ਨੇ ਮਨ ਮਿਲਾਇਆ ਹੂਆ ਹੈ॥☬ਪੁਨਾ ਵਹੁ ਐਸੇ ਉਸਤਤੀ ਕਰਤੇ ਹੈਂ:
Prof. Sahib Singh(ਸਤਿਗੁਰੂ ਦੀ) ਸੱਚੀ ਬਾਣੀ ਦੀ ਰਾਹੀਂ ਉਹ ਮਨੁੱਖ ਸੱਚੇ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਗੁਰੂ ਨੇ ਸੱਚਾ ਪ੍ਰਭੂ ਉਸ ਨੂੰ ਸੰਗਤ ਵਿਚ (ਰੱਖ ਕੇ) ਮਿਲਾ ਦਿੱਤਾ।
SikhNet (Spanish)Verdad, Verdad es la Palabra del Shabd del Guru; a través de Ella realizamos la Unión con el Uno Verdadero.

ਸਭੁ ਕਿਛੁ ਆਪੇ ਆਪਿ ਹੈ; ਆਪੇ ਦੇਇ ਵਡਿਆਈ ॥੧੪॥

sabh kichh aape aap hai; aape dee vaddiaaee |14|

Sant Singh KhalsaHe Himself is everything; He Himself grants glorious greatness. ||14||
Manmohan SinghHe, the Lord, is everything by Himself. He, Himself blesses one with glory.
Manmohan Singh (Punjabi)ਉਹ ਸਾਹਿਬ, ਸਾਰਾ ਕੁੱਝ ਖੁਦ-ਬ-ਖੁਦ ਹੀ ਹੈ। ਉਹ ਖੁਦ ਹੀ ਪ੍ਰਭਤਾ ਪ੍ਰਦਾਨ ਕਰਦਾ ਹੈ।
Fareedkot Teekaਸਭ ਕਿਛੁ ਤੂੰ ਆਪ ਹੀ ਆਪ ਹੈਂ ਔ ਆਪੇ ਹੀ ਅਪਨੇ ਪਿਆਰਿਆਂ ਕੋ ਵਡਿਆਈ ਦੇਤਾ ਹੈਂ॥੧੪॥
Prof. Sahib Singhਹਰੇਕ ਹਸਤੀ ਵਿਚ ਪ੍ਰਭੂ ਆਪ ਹੀ ਮੌਜੂਦ ਹੈ ਤੇ ਆਪ ਹੀ ਵਡਿਆਈ ਬਖ਼ਸ਼ਦਾ ਹੈ ॥੧੪॥
SikhNet (Spanish)Sí, el Señor es todo en todo y bendice a todos con Su Gloria.(14)

Open this shabad →

Shabad Guru Angad Dev Ji Raag Raamkalee

ਸਲੋਕ ਮਃ ੨ ॥

salok mahalaa 2 |

Sant Singh KhalsaSalok, Second Mehl:
Manmohan SinghSlok 2nd Guru.
Manmohan Singh (Punjabi)ਸਲੋਕ ਦੂਜੀ ਪਾਤਿਸ਼ਾਹੀ।
SikhNet (Spanish)Slok, Mejl Guru Angad, Segundo Canal Divino.

ਨਾਨਕ. ਅੰਧਾ ਹੋਇ ਕੈ; ਰਤਨਾ ਪਰਖਣ ਜਾਇ ॥

naanak. andhaa hoe kai; ratanaa parakhan jaae |

Sant Singh KhalsaO Nanak, the blind man may go to appraise the jewels,
Manmohan SinghO Nanak, if a blind man goes to assay jewels,
Manmohan Singh (Punjabi)ਹੇ ਨਾਨਕ, ਜੇਕਰ ਅੰਨ੍ਹਾ ਆਦਮੀ ਜਵਾਹਿਰਾਤਾਂ ਦੀ ਜਾਂਚ ਪੜਤਾਲ ਕਰਨਾ ਜਾਵੇ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਅਗ੍ਯਾਨੀ ਹੋਇਕੈ ਰਤਨ ਰੂਪ ਜੋ ਸੰਤੋਂ ਕੇ ਗੁਣ ਅਰ ਵਾਕ ਹੈਂ, ਜੇ ਤਿਨ ਕੋ ਪਰਖਨੇ ਕੋ ਜਾਵੈ॥
Prof. Sahib Singhਹੇ ਨਾਨਕ! ਜੋ ਮਨੁੱਖ ਆਪ ਅੰਨ੍ਹਾ ਹੋਵੇ ਤੇ ਤੁਰ ਪਏ ਰਤਨ ਪਰਖਣ,
SikhNet (Spanish)Dice Nanak, si el ciego tratara de evaluar la calidad de las joyas,

ਰਤਨਾ ਸਾਰ. ਨ ਜਾਣਈ; ਆਵੈ ਆਪੁ ਲਖਾਇ ॥੧॥

ratanaa saar. na jaanee; aavai aap lakhaae |1|

Sant Singh Khalsabut he will not know their value; he will return home after exposing his ignorance. ||1||
Manmohan Singhhe shall not know their worth and shall return after making an exhibition of himself.
Manmohan Singh (Punjabi)ਉਹ ਉਨ੍ਹਾਂ ਦੀ ਕਦਰ ਨੂੰ ਨਹੀਂ ਪਛਾਣੇਗਾ ਅਤੇ ਆਪਣੇ ਆਪ ਨੂੰ ਮੁਜ਼ਾਹਿਰ (ਝੂਠਾ ਵਿਖਾਵਾ) ਕਰਕੇ ਮੁੜੇਗਾ।
Fareedkot Teekaਤਿਨ ਰਤਨੋਂ ਕੀ ਤੋ ਸਾਰ ਜਾਨਤਾ ਹੀ ਨਹੀਂ, ਉਲਟਾ ਅਪਨਾ ਆਪ ਲਖਾਇ ਆਵਤਾ ਹੈ ਕਿ ਇਹੁ ਬੜਾ ਮੂਰਖ ਹੈ॥੧॥
Prof. Sahib Singhਉਹ ਰਤਨਾਂ ਦੀ ਕਦਰ ਤਾਂ ਜਾਣਦਾ ਨਹੀਂ, ਪਰ ਆਪਣਾ ਆਪ ਨਸ਼ਰ ਕਰਾ ਆਉਂਦਾ ਹੈ (ਭਾਵ, ਆਪਣਾ ਅੰਨ੍ਹਾ-ਪਨ ਜ਼ਾਹਰ ਕਰ ਆਉਂਦਾ ਹੈ) ॥੧॥
SikhNet (Spanish)no podría saber de qué tipo son y su ignorancia inmediatamente resaltaría. (1)

Open this shabad →

Shabad Guru Angad Dev Ji Raag Raamkalee

ਮਃ ੨ ॥

mahalaa 2 |

Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਿਸ਼ਾਹੀ।
SikhNet (Spanish)Mejl Guru Angad, Segundo Canal Divino.

ਰਤਨਾ ਕੇਰੀ ਗੁਥਲੀ; ਰਤਨੀ ਖੋਲੀ ਆਇ ॥

ratanaa keree guthalee; ratanee kholee aae |

Sant Singh KhalsaThe Jeweller has come, and opened up the bag of jewels.
Manmohan SinghThe beg of jewel, the Guru, the jeweler, has come and opened.
Manmohan Singh (Punjabi)ਜਵਾਹਿਰਾਤ ਦੀ ਥੈਲੀ ਗੁਰਦੇਵ ਜਵੈਹਰੀ ਨੇ ਆ ਕੇ ਖੋਲ ਦਿੱਤੀ ਹੈ।
Fareedkot Teekaਵੈਰਾਗ ਆਦਿ ਰਤਨੋਂ ਕੀ ਥੈਲੀ ਬਾਣੀ ਵਾ ਰਿਦੇ ਕਾ ਅਭਿਪਰਾਯ ਰੂਪੁ ਜਬ (ਰਤਨੀ) ਰਤਨੋਂ ਵਾਲੇ ਸੰਤੋਂ ਨੇ ਖੋਲੀ, ਭਾਵ ਜਬ ਪ੍ਰਗਟ ਕਰੀ॥
Prof. Sahib Singhਪ੍ਰਭੂ ਦੇ ਗੁਣਾਂ-ਰੂਪ ਰਤਨਾਂ ਦੀ ਥੈਲੀ ਸਤਿਗੁਰੂ ਨੇ ਆ ਕੇ ਖੋਲ੍ਹੀ ਹੈ।

ਪਦ ਅਰਥ ਰਤਨ = ਨਾਮ-ਰਤਨ, ਪ੍ਰਭੂ ਦੇ ਗੁਣ। ਰਤਨੀ = ਰਤਨਾਂ ਦਾ ਪਾਰਖੂ ਸਤਿਗੁਰੂ।

SikhNet (Spanish)El joyero conocedor abrió la bolsa de las perlas,

ਵਖਰ ਤੈ ਵਣਜਾਰਿਆ; ਦੁਹਾ ਰਹੀ ਸਮਾਇ ॥

vakhar tai vanajaariaa; duhaa rahee samaae |

Sant Singh KhalsaThe merchandise and the merchant are merged together.
Manmohan SinghThe Gurbani, the bag of jewels, remains merged in the minds of both the Guru, the vendor of commodity and the sikh, the vender.
Manmohan Singh (Punjabi)ਜਵਾਹਿਰਾਤ ਦੀ ਥੈਲੀ, ਗੁਰਬਾਣੀ ਦਾ ਮਾਲ ਵੇਚਨ ਵਾਲੇ ਗੁਰੂ ਅਤੇ ਸਿੱਖ ਖਰੀਦਾਰ ਦੋਨਾਂ ਦੇ ਰਿਦਿਆਂ ਅੰਦਰ ਰਮੀ ਰਹਿੰਦੀ ਹੈ।
Fareedkot Teekaਤਬ ਸੌਦਾ ਦੇਣ ਵਾਲੇ ਜੋ ਸੰਤ ਹੈਂ ਔ ਵਣਜਾਰੇ ਜੋ ਜਗ੍ਯਾਸੂ ਹੈਂ ਦੋਨੋਂ ਕੀ ਬ੍ਰਿਤੀ ਤਿਨ ਗੁਣੋਂ ਮੇਂ ਵਾ ਪਰਸਪਰ ਸਮਾਇ ਰਹੀ ਹੈ॥
Prof. Sahib Singhਇਹ ਗੁੱਥੀ ਵੇਚਣ ਵਾਲੇ ਸਤਿਗੁਰੂ ਅਤੇ ਵਿਹਾਝਣ ਵਾਲੇ ਗੁਰਮੁਖ ਦੋਹਾਂ ਦੇ ਹਿਰਦੇ ਵਿਚ ਟਿਕ ਰਹੀ ਹੈ (ਭਾਵ, ਦੋਹਾਂ ਨੂੰ ਇਹ ਗੁਣ ਪਿਆਰੇ ਲੱਗ ਰਹੇ ਹਨ)।

ਪਦ ਅਰਥ ਵਖਰ = (ਭਾਵ) ਵੱਖਰ ਵੇਚਣ ਵਾਲਾ। ਤੈ = ਅਤੇ। ਵਣਜਾਰਾ = ਵਣਜਨਵਾਲਾ ਗੁਰਮੁਖ।

SikhNet (Spanish)y mira, los buscadores y el maestro, ambos se perdieron en su Maravilla.

ਜਿਨ ਗੁਣੁ ਪਲੈ ਨਾਨਕਾ; ਮਾਣਕ ਵਣਜਹਿ ਸੇਇ ॥

jin gun palai naanakaa; maanak vanajeh see |

Sant Singh KhalsaThey alone purchase the gem, O Nanak, who have virtue in their purse.
Manmohan SinghThey alone, who have virtue in their skirt, O Nanak, purchase the Name jewel.
Manmohan Singh (Punjabi)ਕੇਵਲ ਉਹ ਹੀ ਜਿਨ੍ਹਾਂ ਦੀ ਝੋਲੀ ਵਿੱਚ ਨੇਕੀ ਹੈ, ਹੇ ਨਾਨਕ! ਨਾਮ ਦੇ ਜਵਾਹਰ ਨੂੰ ਖਰੀਦਦੇ ਹਨ।
Fareedkot Teekaਜਿਨੋਂ ਕੇ ਸਰਧਾ ਆਦਿ ਗੁਣ (ਪਲੈ) ਰਿਦੇ ਮੇਂ ਹੈਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਮਾਨਕ ਰੂਪ ਜੋ ਮਨਨਾਦਿ ਹੈਂ ਸੇ ਵਣਜਤੇ ਹੈਂ॥
Prof. Sahib Singhਹੇ ਨਾਨਕ! ਜਿਨ੍ਹਾਂ ਦੇ ਪਾਸ (ਭਾਵ, ਹਿਰਦੇ ਵਿਚ) ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੁਣ ਮੌਜੂਦ ਹੈ ਉਹ ਮਨੁੱਖ ਹੀ ਨਾਮ-ਰਤਨ ਵਿਹਾਝਦੇ ਹਨ;

ਪਦ ਅਰਥ ਮਾਣਕ = ਰਤਨ, ਨਾਮ। ਸੇਇ = ਉਹੀ ਬੰਦੇ।

SikhNet (Spanish)Sólo ellos comercian con estas perlas, quienes les han dado Virtud,

ਰਤਨਾ ਸਾਰ. ਨ ਜਾਣਨੀ; ਅੰਧੇ ਵਤਹਿ ਲੋਇ ॥੨॥

ratanaa saar. na jaananee; andhe vateh loe |2|

Sant Singh KhalsaThose who do not appreciate the value of the jewels, wander like blind men in the world. ||2||
Manmohan SinghThey, who know not the worth of the jewels of the Gurbani and the Name, wander like the blind men in the world.
Manmohan Singh (Punjabi)ਜੋ ਗੁਰਬਾਣੀ ਅਤੇ ਨਾਮ ਦੇ ਜਵਾਹਿਰਾਤ ਦੀ ਕਦਰ ਨੂੰ ਨਹੀਂ ਪਛਾਣਦੇ, ਉਹ ਮੁਨਾਖਿਆਂ (ਅੰਨ੍ਹਿਆਂ) ਮਨੁੱਖਾਂ ਦੀ ਮਾਨੰਦ ਸੰਸਾਰ ਅੰਦਰ ਭਟਕਦੇ ਹਨ।
Fareedkot Teekaਜੋ ਰਤਨੋਂ ਕੀ ਸਾਰ ਨਹੀਂ ਜਾਨਤੇ ਸੋ ਲੋਕ (ਅੰਧੇ) ਅਗ੍ਯਾਨੀ (ਵਤਹਿ) ਫਿਰਤੇ ਹੈਂ॥੨॥
Prof. Sahib Singhਪਰ ਜੋ ਇਹਨਾਂ ਰਤਨਾਂ ਦੀ ਕਦਰ ਨਹੀਂ ਜਾਣਦੇ ਉਹ ਅੰਨ੍ਹਿਆਂ ਵਾਂਗ ਜਗਤ ਵਿਚ ਫਿਰਦੇ ਹਨ ॥੨॥

ਪਦ ਅਰਥ ਵਤਹਿ = ਭਟਕਦੇ ਹਨ। ਲੋਇ = ਜਗਤ ਵਿਚ। ਕੇਰੀ = ਦੀ ॥੨॥

SikhNet (Spanish)pues ellos no andan a tientas como los ciegos en el mundo.

Open this shabad →

Shabad Guru Amardas Ji Raag Raamkalee

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਨਉ ਦਰਵਾਜੇ ਕਾਇਆ ਕੋਟੁ ਹੈ; ਦਸਵੈ ਗੁਪਤੁ ਰਖੀਜੈ ॥

nau daravaaje kaaeaa kott hai; dasavai gupat rakheejai |

Sant Singh KhalsaThe fortress of the body has nine gates; the tenth gate is kept hidden.
Manmohan SinghThe body fortress has nine doors. The tenth is kept unseen.
Manmohan Singh (Punjabi)ਸਰੀਰ ਦੇ ਕਿਲ੍ਹੇ ਦੇ ਨੌਂ ਬੂਹੇ ਹਨ। ਦਸਵਾਂ ਅਦ੍ਰਿਸ਼ਟ ਰੱਖਿਆ ਹੋਇਆ ਹੈ।
Fareedkot Teekaਇਸ ਸਰੀਰ ਰੂਪ ਜੋ ਕੋਟ ਹੈ ਇਸ ਕੇ ਨੌ ਦਰਵਾਜੇ ਤੌ ਪ੍ਰਗਟ ਹੈਂ ਔ ਦਸਵੇਂ ਦੁਆਰ ਕੋ ਵਾ ਦਸਮੇਂ ਦੁਆਰ ਮੇਂ ਅਪਨੇ ਆਪ ਕੋ ਗੁਪਤ ਰਖਾ ਹੈ॥
Prof. Sahib Singhਸਰੀਰ (ਮਾਨੋ, ਇਕ) ਕਿਲ੍ਹਾ ਹੈ, ਇਸ ਦੇ ਨੌ ਗੋਲਕਾਂ-ਰੂਪ ਦਰਵਾਜ਼ੇ (ਪਰਗਟ) ਹਨ, ਤੇ ਦਸਵਾਂ ਦਰਵਾਜ਼ਾ ਗੁਪਤ ਰੱਖਿਆ ਹੋਇਆ ਹੈ।

ਪਦ ਅਰਥ ਦਰਵਾਜੇ = ਗੋਲਕਾਂ-ਰੂਪ ਦਰਵਾਜ਼ੇ। ਕੋਟੁ = ਕਿਲ੍ਹਾ।

SikhNet (Spanish)El cuerpo tiene nueve puertas; la Décima está cerrada, invisible.

ਬਜਰ ਕਪਾਟ. ਨ ਖੁਲਨੀ; ਗੁਰ ਸਬਦਿ ਖੁਲੀਜੈ ॥

bajar kapaatt. na khulanee; gur sabad khuleejai |

Sant Singh KhalsaThe rigid door is not open; only through the Word of the Guru's Shabad can it be opened.
Manmohan SinghThe adamantine shutters of the tenth gate open not, Through the Guru's word alone they get opened.
Manmohan Singh (Punjabi)ਦਸਵੇਂ ਦੁਆਰ ਦੇ ਮਹਾਨ ਕਰੜੇ ਤਖਤੇ ਖੁਲ੍ਹਦੇ ਨਹੀਂ। ਕੇਵਲ ਗੁਰਾਂ ਦੇ ਬਚਨ ਰਾਹੀਂ ਹੀ ਉਹ ਖੁਲ੍ਹਦੇ ਹਨ।
Fareedkot Teekaਪੰਚ ਕੋਸ ਰੂਪ ਬੱਜਰ ਕੇ ਤਖਤੇ ਵਾ ਚਕ੍ਰ ੬ ਤਖਤੇ ਸੋ ਨਹੀਂ ਖੁਲਤੇ ਹੈਂ, ਗੁਰੋਂ ਕੇ ਉਪਦੇਸ਼ ਕਰ ਤਿਨ ਕੋ ਖੋਲੀਤਾ ਹੈ॥
Prof. Sahib Singh(ਉਸ ਦਸਵੇਂ ਦਰਵਾਜ਼ੇ ਦੇ) ਕਵਾੜ ਬੜੇ ਕਰੜੇ ਹਨ ਖੁਲ੍ਹਦੇ ਨਹੀਂ, ਖੁਲ੍ਹਦੇ (ਕੇਵਲ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਨ।

ਪਦ ਅਰਥ ਬਜਰ = ਕਰੜੇ। ਕਪਾਟ = ਕਵਾੜ। ਖੁਲੀਜੈ = ਖੁਲ੍ਹਦੇ ਹਨ।

SikhNet (Spanish)Esa Puerta no se abre a nosotros excepto por la Palabra del Shabd del Guru.

ਅਨਹਦ ਵਾਜੇ ਧੁਨਿ ਵਜਦੇ; ਗੁਰ ਸਬਦਿ ਸੁਣੀਜੈ ॥

anahad vaaje dhun vajade; gur sabad suneejai |

Sant Singh KhalsaThe unstruck sound current resounds and vibrates there. The Word of the Guru's Shabad is heard.
Manmohan SinghThe melodious celestial strain rings there, By the Guru's word it is heard.
Manmohan Singh (Punjabi)ਸੁਰੀਲਾ ਬੈਕੁੰਠੀ ਕੀਰਤਨ ਉੱਥੇ ਗੂੰਜਦਾ ਹੈ। ਗੁਰਦੇਵ ਜੀ ਦੇ ਬਚਨ ਦੁਆਰਾ ਇਹ ਸੁਣਿਆ ਜਾਂਦਾ ਹੈ।
Fareedkot Teekaਜਿਨੋਂ ਕੇ ਵਹੁ ਤਖਤੇ ਖੁਲੇ ਹੈਂ, ਏਕ ਰਸ ਧੁਨਿ ਵਾਲੇ ਵਾ ਦਸਮ ਦੁਆਰ ਮੇਂ ਜੋ ਇਕ ਰਸ ਧੁਨੀ ਰੂਪ ਵਾਜੇ ਵਜਤੇ ਹੈਂ, ਸੋ ਗੁਰੋਂ ਕੇ ਉਪਦੇਸ ਕਰ ਸੁਣੀਦੇ ਹੈਂ ਔਰ ਜਿਨੋਂ ਨੇ ਸੁਨੇ ਹੈਂ॥
Prof. Sahib Singh(ਜਦੋਂ ਇਹ ਕਰੜੇ ਕਵਾੜ ਖੁਲ੍ਹ ਜਾਂਦੇ ਹਨ ਤਾਂ, ਮਾਨੋ,) ਇਕ-ਰਸ ਵਾਲੇ ਵਾਜੇ ਵੱਜ ਪੈਂਦੇ ਹਨ ਜੋ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸੁਣੀਦੇ ਹਨ।

ਪਦ ਅਰਥ ਅਨਹਦ = ਇਕ-ਰਸ। ਧੁਨਿ = ਸੁਰ।

SikhNet (Spanish)A través de la Palabra del Guru la Melodía Divina resuena en el interior,

ਤਿਤੁ ਘਟ ਅੰਤਰਿ ਚਾਨਣਾ; ਕਰਿ ਭਗਤਿ ਮਿਲੀਜੈ ॥

tit ghatt antar chaananaa; kar bhagat mileejai |

Sant Singh KhalsaDeep within the nucleus of the heart, the Divine Light shines forth. Through devotional worship, one meets the Lord.
Manmohan SinghThe Divine light shines in the mind of those who hear the music of the tenth gate. Such persons meet God, by embracing meditation.
Manmohan Singh (Punjabi)ਈਸ਼ਵਰੀ ਨੂਰ ਉਨ੍ਹਾਂ ਦੇ ਹਿਰਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਜੋ ਦਸਵੇਂ ਦੁਆਰ ਦੇ ਕੀਰਤਨ ਨੂੰ ਸੁਣਦੇ ਹਨ। ਐਸੇ ਪੁਰਸ਼ ਬੰਦਗੀ ਇਖਤਿਆਰ ਕਰਨ ਦੁਆਰਾ ਹਰੀ ਨੂੰ ਮਿਲ ਪੈਂਦੇ ਹਨ।
Fareedkot Teekaਤਿਨੋਂ ਕੇ ਹੀ (ਘਟਿ) ਅੰਤਸਕਰਨ ਮੇਂ (ਚਾਨਣਾ) ਗਿਆਨ ਹੂਆ ਹੈ, ਵਹੀ ਭਗਤੀ ਕਰ ਕੇ ਪਰਮਾਤਮਾ ਕੋ ਮਿਲੇ ਹੈਂ ਔਰ ਇਹ ਉਨ ਕਾ ਨਿਸਚਾ ਹੂਆ ਹੈ॥
Prof. Sahib Singh(ਜਿਸ ਹਿਰਦੇ ਵਿਚ ਇਹ ਆਨੰਦ ਪੈਦਾ ਹੁੰਦਾ ਹੈ) ਉਸ ਹਿਰਦੇ ਵਿਚ (ਗਿਆਨ ਦਾ) ਚਾਨਣ ਹੋ ਜਾਂਦਾ ਹੈ, ਪ੍ਰਭੂ ਦੀ ਭਗਤੀ ਕਰ ਕੇ ਉਹ ਮਨੁੱਖ ਪ੍ਰਭੂ ਵਿਚ ਮਿਲ ਜਾਂਦਾ ਹੈ।

ਪਦ ਅਰਥ ਤਿਤੁ = ਉਸ ਵਿਚ। ਘਟ = ਸਰੀਰ।

SikhNet (Spanish)y mira, el corazón se ilumina y, a través de la Devoción, uno encuentra el Éxtasis del Señor.

ਸਭ ਮਹਿ ਏਕੁ ਵਰਤਦਾ; ਜਿਨਿ ਆਪੇ ਰਚਨ ਰਚਾਈ ॥੧੫॥

sabh meh ek varatadaa; jin aape rachan rachaaee |15|

Sant Singh KhalsaThe One Lord is pervading and permeating all. He Himself created the creation. ||15||
Manmohan SinghThe one Lord, who has Himself made the world, is contained amongst all.
Manmohan Singh (Punjabi)ਇਕ ਸੁਆਮੀ ਜਿਸ ਨੇ ਆਪ ਹੀ ਸ਼੍ਰਿਸ਼ਟੀ ਸਾਜੀ ਹੈ, ਸਾਰਿਆਂ ਅੰਦਰ ਰਮਿਆ ਹੋਇਆ ਹੈ।
Fareedkot Teekaਸਭ ਮੇਂ ਏਕ ਹੀ ਤੂੰ ਵਰਤਦਾ ਹੈਂ, ਜਿਸ ਤੈਂਨੇ ਆਪ ਹੀ ਸਭ ਜਗਤ ਕੀ ਰਚਨਾ ਬ੍ਰਹਮਾਦਿਕੋਂ ਸੇ ਰਚਾਈ ਹੈ॥੧੫॥
Prof. Sahib Singhਜਿਸ ਪ੍ਰਭੂ ਨੇ ਇਹ ਸਾਰੀ ਰਚਨਾ ਰਚੀ ਹੈ ਉਹ ਸਾਰੇ ਜੀਵਾਂ ਵਿਚ ਵਿਆਪਕ ਹੈ (ਪਰ ਉਸ ਨਾਲ ਮੇਲ ਗੁਰੂ ਦੀ ਰਾਹੀਂ ਹੀ ਹੁੰਦਾ ਹੈ) ॥੧੫॥

ਪਦ ਅਰਥ ਜਿਨਿ = ਜਿਸ ਪ੍ਰਭੂ ਨੇ ॥੧੫॥

SikhNet (Spanish)Sí, el Creador trabaja a través de Su Creación. (15)

Open this shabad →

Shabad Guru Angad Dev Ji Raag Raamkalee

ਸਲੋਕ ਮਃ ੨ ॥

salok mahalaa 2 |

Sant Singh KhalsaSalok, Second Mehl:
Manmohan SinghSlok 2nd Guru.
Manmohan Singh (Punjabi)ਸਲੋਕ ਦੂਜੀ ਪਾਤਸ਼ਾਹੀ।
SikhNet (Spanish)Slok, Mejl Guru Angad, Segundo Canal Divino.

ਅੰਧੇ ਕੈ ਰਾਹਿ ਦਸਿਐ; ਅੰਧਾ ਹੋਇ ਸੁ ਜਾਇ ॥

andhe kai raeh dasiai; andhaa hoe su jaae |

Sant Singh KhalsaHe is truly blind, who follows the way shown by the blind man.
Manmohan SinghHe alone who is blind, follows the road shown by the blind one.
Manmohan Singh (Punjabi)ਕੇਵਲ ਉਹ ਹੀ ਜੋ ਅੰਨ੍ਹਾ ਹੈ, ਅੰਨ੍ਹੇ ਇਨਸਾਨ ਦੇ ਵਿਖਾਲੇ ਹੋਏ ਰਸਤੇ ਉੱਤੇ ਟੁਰਦਾ ਹੈ।
Fareedkot Teekaਅਗ੍ਯਾਨੀ ਕੇ ਰਾਹ ਦਸਿਆਂ ਹੋਇਆਂ ਜੋ ਅਗਿਆਨੀ ਹੋਤਾ ਹੈ, ਸੋਈ ਜਾਤਾ ਹੈ॥
Prof. Sahib Singhਜੇ ਕੋਈ ਅੰਨ੍ਹਾ ਮਨੁੱਖ (ਕਿਸੇ ਹੋਰ ਨੂੰ) ਰਾਹ ਦੱਸੇ ਤਾਂ (ਉਸ ਰਾਹ ਉਤੇ) ਉਹੀ ਤੁਰਦਾ ਹੈ ਜੋ ਆਪ ਅੰਨ੍ਹਾ ਹੋਵੇ।

ਪਦ ਅਰਥ ਰਾਹਿ ਦਸਿਐ = ਰਾਹ ਦੱਸਣ ਨਾਲ। ਅੰਧੇ ਕੈ ਰਾਹਿ ਦਸਿਐ = ਅੰਨ੍ਹੇ ਦੇ ਰਾਹ ਦੱਸਣ ਨਾਲ, ਜੇ ਅੰਨ੍ਹਾ ਮਨੁੱਖ ਰਾਹ ਦੱਸੇ। ਸੁ = ਉਹੀ ਮਨੁੱਖ।

SikhNet (Spanish)Si el ciego guía en el sendero, sólo otro ciego lo puede seguir,

ਹੋਇ ਸੁਜਾਖਾ ਨਾਨਕਾ; ਸੋ ਕਿਉ ਉਝੜਿ ਪਾਇ ॥

hoe sujaakhaa naanakaa; so kiau ujharr paae |

Sant Singh KhalsaO Nanak, why should the one who can see, get lost?
Manmohan SinghWhy should he, O Nanak, who can see, stray into the wilderness?
Manmohan Singh (Punjabi)ਜੋ ਵੇਖ ਸਕਦਾ ਹੈ, ਹੇ ਨਾਨਕ! ਉਹ ਉਜਾੜ ਅੰਦਰ ਕਿਉਂ ਭੰਬਲਭੂਸੇ ਖਾਵੇ?
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਬਬੇਕ ਕਰ ਸੁਜਾਖਾ ਹੋਵੇਗਾ ਸੋ ਕਿਉਂ ਵਿਸੇ ਰੂਪ ਉਜਾੜ ਮੇਂ ਪੜੇਗਾ, ਭਾਵ ਨਹੀਂ ਪੜੇਗਾ॥
Prof. Sahib Singhਹੇ ਨਾਨਕ! ਸੁਜਾਖਾ ਮਨੁੱਖ (ਅੰਨ੍ਹੇ ਦੇ ਆਖੇ) ਕੁਰਾਹੇ ਨਹੀਂ ਪੈਂਦਾ।

ਪਦ ਅਰਥ ਉਝੜਿ = ਕੁਰਾਹੇ।

SikhNet (Spanish)pero aquél que tiene sus ojos abiertos, ¿por qué se tiene que perder?

ਅੰਧੇ ਏਹਿ. ਨ ਆਖੀਅਨਿ; ਜਿਨ ਮੁਖਿ ਲੋਇਣ ਨਾਹਿ ॥

andhe ehi. na aakheean; jin mukh loein naeh |

Sant Singh KhalsaDo not call them blind, who have no eyes in their face.
Manmohan SinghThey, who have no eyes in their face, are not called blind.
Manmohan Singh (Punjabi)ਜਿਨ੍ਹਾਂ ਦੇ ਚਿਹਰੇ ਅੰਦਰ (ਉਤੇ) ਨੇਤ੍ਰ ਨਹੀਂ, ਉਹ ਅੰਨ੍ਹੇ ਨਹੀਂ ਕਹੇ ਜਾਂਦੇ।
Fareedkot Teekaਅੰਧੇ ਏਹ ਨਹੀਂ ਕਹੀਤੇ ਜਿਨੋਂ ਕੇ ਮੁਖ ਪਰ ਨੇਤ੍ਰ ਨਹੀਂ ਹੈ॥
Prof. Sahib Singh(ਪਰ ਆਤਮਕ ਜੀਵਨ ਵਿਚ) ਇਹੋ ਜਿਹੇ ਬੰਦਿਆਂ ਨੂੰ ਅੰਨ੍ਹੇ ਨਹੀਂ ਕਹੀਦਾ ਜਿਨ੍ਹਾਂ ਦੇ ਮੂੰਹ ਉਤੇ ਅੱਖਾਂ ਨਹੀਂ ਹਨ,

ਪਦ ਅਰਥ ਏਹਿ = (ਲਫ਼ਜ਼ 'ਇਹ' ਜਾਂ 'ਏਹ' ਤੋਂ 'ਏਹਿ' ਬਹੁ-ਵਚਨ ਹੈ) ਇਹ ਬੰਦੇ। ਆਖੀਅਨਿ = ਆਖੇ ਜਾਂਦੇ ਹਨ (ਨੋਟ: ਲਫ਼ਜ਼ 'ਆਖੀਅਨੁ' ਅਤੇ 'ਆਖਿਅਨਿ' ਵਿਚ ਫ਼ਰਕ ਵੇਖਣ ਜੋਗ ਹੈ, ਵੇਖੋ 'ਗੁਰਬਾਣੀ ਵਿਆਕਰਣ')। ਮੁਖਿ = ਮੂੰਹ ਉਤੇ। ਲੋਇਣ = ਅੱਖਾਂ।

SikhNet (Spanish)Sí, ciego no es él que no tiene ojos en su cara,

ਅੰਧੇ ਸੇਈ ਨਾਨਕਾ; ਖਸਮਹੁ. ਘੁਥੇ ਜਾਹਿ ॥੧॥

andhe seee naanakaa; khasamahu. ghuthe jaeh |1|

Sant Singh KhalsaThey alone are blind, O Nanak, who wander away from their Lord and Master. ||1||
Manmohan SinghThey alone are blind, O Nanak, who stray away from their Lord.
Manmohan Singh (Punjabi)ਕੇਵਲ ਉਹ ਹੀ ਮੁਨਾਖੇ ਹਨ, ਹੇ ਨਾਨਕ। ਜੋ ਆਪਣੇ ਸੁਆਮੀ ਤੋਂ ਘੁੱਸੇ ਫਿਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਅੰਧੇ ਤੋ ਸੋ ਹੈਂ, ਜੋ (ਖਸਮਹੁ) ਵਾਹਿਗੁਰੂ ਸੇ (ਘੁਥੇ) ਭੂਲੇ ਜਾਤੇ ਹੈਂ॥੧॥
Prof. Sahib Singhਹੇ ਨਾਨਕ! ਅੰਨ੍ਹੇ ਉਹੀ ਹਨ ਜੋ ਮਾਲਕ-ਪ੍ਰਭੂ ਤੋਂ ਖੁੰਝੇ ਜਾ ਰਹੇ ਹਨ ॥੧॥
SikhNet (Spanish)sino aquél que ha abandonado el Camino del Maestro. (1)

Open this shabad →

Shabad Guru Angad Dev Ji Raag Raamkalee

ਮਃ ੨ ॥

mahalaa 2 |

Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Angad, Segundo Canal Divino.

ਸਾਹਿਬਿ. ਅੰਧਾ ਜੋ ਕੀਆ; ਕਰੇ ਸੁਜਾਖਾ ਹੋਇ ॥

saahib. andhaa jo keea; kare sujaakhaa hoe |

Sant Singh KhalsaOne whom the Lord has made blind - the Lord can make him see again.
Manmohan SinghHe, whom the Lord has blinded; him He alone can make see clearly.
Manmohan Singh (Punjabi)ਜਿਸ ਨੂੰ ਸੁਆਮੀ ਨੇ ਅੰਨ੍ਹਾ ਕੀਤਾ ਹੈ, ਉਸ ਨੂੰ ਕੇਵਲ ਉਹ ਹੀ ਚੰਗੀ ਤਰ੍ਹਾਂ ਵੇਖਣ ਵਾਲਾ ਕਰ ਸਕਦਾ ਹੈ।
Fareedkot Teekaਜਿਸ ਸ੍ਵਾਮੀ ਨੇ ਅੰਧਾ ਕੀਆ ਹੈ, ਜੇ ਸੋਈ ਸੁਆਮੀ ਸੁਜਾਖਾ ਕਰੇ ਤੋ ਹੋਤਾ ਹੈ॥☬ਪ੍ਰਸ਼ਨ: ਅੰਧੇ ਕਾ ਕੀ ਲਖ੍ਯਣ ਹੈ?☬ਉਤਰ:
Prof. Sahib Singhਜਿਸ ਮਨੁੱਖ ਨੂੰ ਮਾਲਕ-ਪ੍ਰਭੂ ਨੇ ਆਪ ਅੰਨ੍ਹਾ ਕਰ ਦਿੱਤਾ ਹੈ, ਉਹ ਤਾਂ ਹੀ ਸੁਜਾਖਾ ਹੋ ਸਕਦਾ ਹੈ ਜੇ ਪ੍ਰਭੂ ਆਪ (ਸੁਜਾਖਾ) ਬਣਾਏ,

ਪਦ ਅਰਥ ਸਾਹਿਬਿ = ਸਾਹਿਬ ਨੇ, ਪ੍ਰਭੂ ਨੇ।

SikhNet (Spanish)A quien el Señor ha cegado,

ਜੇਹਾ ਜਾਣੈ ਤੇਹੋ ਵਰਤੈ; ਜੇ ਸਉ ਆਖੈ ਕੋਇ ॥

jehaa jaanai teho varatai; je sau aakhai koe |

Sant Singh KhalsaHe acts only as he knows, although he may be spoken to a hundred times.
Manmohan SinghAs he knows, so acts he, even though some one may instruct him a hundred times.
Manmohan Singh (Punjabi)ਜਿਸ ਤਰ੍ਹਾਂ ਉਹ ਜਾਣਦਾ ਉਸੇ ਤਰ੍ਹਾਂ ਹੀ ਉਹ ਕਰਦਾ ਹੈ, ਭਾਵੇਂ ਕੋਈ ਜਣਾ ਸੈਂਕੜੇ ਵਾਰੀ ਉਸ ਨੂੰ ਪਿਆ ਸਮਝਾਵੇ।
Fareedkot Teekaਜੇਹਾ ਅਪਨੇ ਮਨ ਮੇਂ ਜਾਨਤਾ ਹੈ ਤੈਸਾ ਹੀ ਵਰਤਤਾ ਹੈ। ਜੇ (ਸਉ) ਸਿਆਣਾ ਭੀ ਜੁੜ ਕੇ ਕੋਈ ਆਖੇ ਕਿ ਐਸੀ ਨਾ ਕਰ ਤੌ ਮਾਨਤਾ ਕਿਸੇ ਕੀ ਨਹੀਂ॥
Prof. Sahib Singh(ਨਹੀਂ ਤਾਂ, ਅੰਨ੍ਹਾ ਮਨੁੱਖ ਤਾਂ) ਜਿਹੋ ਜਿਹੀ ਸਮਝ ਰੱਖਦਾ ਹੈ ਉਸੇ ਤਰ੍ਹਾਂ ਕਰੀ ਜਾਂਦਾ ਹੈ ਭਾਵੇਂ ਉਸ ਨੂੰ ਕੋਈ ਸੌ ਵਾਰੀ ਸਮਝਾਏ।

ਪਦ ਅਰਥ ਜੇਹਾ ਜਾਣੈ = (ਅੰਨ੍ਹਾ ਮਨੁੱਖ) ਜਿਵੇਂ ਸਮਝਦਾ ਹੈ। ਸਉ = ਸੌ ਵਾਰੀ। ਜੇ = ਭਾਵੇਂ।

SikhNet (Spanish)podrá ser rehabilitado sólo por el Mismo Señor,

ਜਿਥੈ ਸੁ ਵਸਤੁ. ਨ ਜਾਪਈ; ਆਪੇ ਵਰਤਉ ਜਾਣਿ ॥

jithai su vasat. na jaapee; aape vartau jaan |

Sant Singh KhalsaWhere the real thing is not seen, self-conceit prevails there - know this well.
Manmohan SinghWhere God, the Real Thing, is Seen not, know that self-conceit prevails there.
Manmohan Singh (Punjabi)ਜਿੱਥੇ ਵਾਹਿਗੁਰੂ, ਅਸਲ ਚੀਜ਼, ਦਿੱਸ ਨਹੀਂ ਆਉਂਦੀ, ਜਾਣ ਲੈ ਕੇ ਉੱਥੇ ਸਵੈ-ਹੰਗਤ ਦਾ ਬੋਲਬਾਲਾ ਹੈ।
Fareedkot Teekaਜਹਾਂ ਸਤਸੰਗ ਮੇਂ ਆਤਮਾਨੰਦ ਰੂਪ ਵਸਤੂ ਹੈ ਤਿਸ ਕੋ ਤੋ ਜਾਨਤਾ ਹੀ ਨਹੀਂ, ਆਪੇ (ਜਾਣਿ) ਗ੍ਯਾਤ ਗੇਯ ਹੋ ਕੇ ਵਰਤਤਾ ਫਿਰਤਾ ਹੈ॥
Prof. Sahib Singhਜਿਸ ਮਨੁੱਖ ਦੇ ਅੰਦਰ 'ਨਾਮ'-ਰੂਪ ਪਦਾਰਥ ਦੀ ਸੋਝੀ ਨਹੀਂ ਓਥੇ ਆਪਾ-ਭਾਵ ਦੀ ਵਰਤੋਂ ਹੋ ਰਹੀ ਸਮਝੋ,

ਪਦ ਅਰਥ ਜਿਥੈ = ਜਿਸ ਮਨੁੱਖ ਦੇ ਅੰਦਰ। ਆਪੇ ਵਰਤਉ = ਆਪਾ-ਭਾਵ ਦੀ ਵਰਤਣ, ਆਪਣੀ ਸਮਝ ਦੀ ਵਰਤੋਂ, ਹਉਮੈ ਦਾ ਜ਼ੋਰ। ਜਾਣਿ = ਜਾਣੋ।

SikhNet (Spanish)pues Él hace sólo lo que Él sabe,

ਨਾਨਕ. ਗਾਹਕੁ ਕਿਉ ਲਏ; ਸਕੈ ਨ. ਵਸਤੁ ਪਛਾਣਿ ॥੨॥

naanak. gaahak kiau le; sakai na. vasat pachhaan |2|

Sant Singh KhalsaO Nanak, how can the purshaser purchase the real thing, if he cannot recognize it? ||2||
Manmohan SinghNanak, how can the purchaser buy the Thing, if he can recognise it not?
Manmohan Singh (Punjabi)ਨਾਨਕ ਖਰੀਦਾਰ ਚੀਜ਼ ਨੂੰ ਕਿ ਤਰ੍ਹਾਂ ਮੁੱਲ ਲੈ ਸਕਦਾ ਹੈ, ਜੇਕਰ ਉਹ ਇਸ ਨੂੰ ਸਿੰਝਾਣ ਹੀ ਨਹੀਂ ਸਕਦਾ?
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਅਧਕਾਰੀ ਹੋ ਕੇ ਵਸਤੂ ਕਿਸ ਪ੍ਰਕਾਰ ਲੇਵੇ, ਜੋ ਵਸਤੂ ਕੋ ਪਛਾਨ ਹੀ ਨਹੀਂ ਸਕਤਾ? ਭਾਵ ਜਥ ਸਤਸੰਗ ਕੀ ਮਹਿਮਾ ਹੀ ਨਹੀਂ ਜਾਨਤਾ ਤਬ ਤਹਾਂ ਸੋ ਆਤਮ ਵਸਤੂ ਕੈਸੇ ਪਾਵੈ? ॥੨॥
Prof. Sahib Singh(ਕਿਉਂਕਿ) ਹੇ ਨਾਨਕ! ਗਾਹਕ ਜਿਸ ਸਉਦੇ ਨੂੰ ਪਛਾਣ ਹੀ ਨਹੀਂ ਸਕਦਾ ਉਸ ਨੂੰ ਉਹ ਵਿਹਾਵੇ ਕਿਵੇਂ? ॥੨॥
SikhNet (Spanish)sin importar advertencias, ni regaños. (2)

Open this shabad →

Shabad Guru Angad Dev Ji Raag Raamkalee

ਮਃ ੨ ॥

mahalaa 2 |

Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Angad, Segundo Canal Divino.

ਸੋ ਕਿਉ ਅੰਧਾ ਆਖੀਐ; ਜਿ ਹੁਕਮਹੁ ਅੰਧਾ ਹੋਇ ॥

so kiau andhaa aakheeai; ji hukamahu andhaa hoe |

Sant Singh KhalsaHow can someone be called blind, if he was made blind by the Lord's Command?
Manmohan SinghHow can he be called blind, who is blinded thorough the Lord's will?
Manmohan Singh (Punjabi)ਉਹ ਕਿਸ ਤਰ੍ਹਾਂ ਅੰਨ੍ਹਾਂ ਕਿਹਾ ਜਾ ਸਕਦਾ ਹੈ ਜੇ ਸੁਆਮੀ ਦੀ ਰਜ਼ਾ ਰਾਹੀਂ ਅੰਨ੍ਹਾ (ਮਾਇਆ ਤੋਂ ਉਪਰ) ਹੋਇਆ ਹੈ?
Fareedkot Teekaਸੋ ਕਿਉਂ ਅੰਧਾ ਕਹੀਏ ਜੋ ਪਰਮੇਸਰ ਕੇ ਹੁਕਮ ਸੇ ਨੇਤ੍ਰਹੀਨ ਹੂਆ ਹੈ⁽¹⁾॥
Prof. Sahib Singhਜੋ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਨੇਤ੍ਰ-ਹੀਣ ਹੋ ਗਿਆ ਉਸ ਨੂੰ ਅਸੀਂ ਅੰਨ੍ਹਾ ਨਹੀਂ ਆਖਦੇ।

ਪਦ ਅਰਥ ਹੁਕਮਹੁ = ਹੁਕਮ ਨਾਲ, ਰਜ਼ਾ ਵਿਚ। ਅੰਧਾ = ਨੇਤ੍ਰ-ਹੀਣ। (ਨੋਟ: ਅੰਕ ੨ ਦਾ ਭਾਵ ਹੈ ਮ: ੨)।

SikhNet (Spanish)¿Cómo puede alguien ser llamado ciego, si no ha visto la Orden de Dios?

ਨਾਨਕ ਹੁਕਮੁ. ਨ ਬੁਝਈ; ਅੰਧਾ ਕਹੀਐ ਸੋਇ ॥੩॥

naanak hukam. na bujhee; andhaa kaheeai soe |3|

Sant Singh KhalsaO Nanak, one who does not understand the Hukam of the Lord's Command should be called blind. ||3||
Manmohan SinghNanak, it is he, who understands not the Lord's will, who is called blind.
Manmohan Singh (Punjabi)ਨਾਨਕ, ਜੋ ਪ੍ਰਭੂ ਦੀ ਰਜ਼ਾ ਨੂੰ ਨਹੀਂ ਸਮਝਦਾ, ਉਹ ਹੀ ਅੰਨਾਂ ਆਖਿਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਵਾਹਿਗੁਰੂ ਕਾ ਹੁਕਮੁ ਨਹੀਂ ਸਮਝਤਾ ਜੋ ਅੰਧਾ ਕਹੀਤਾ ਹੈ॥੩॥
Prof. Sahib Singhਹੇ ਨਾਨਕ! ਉਹ ਮਨੁੱਖ ਅੰਨ੍ਹਾ ਕਿਹਾ ਜਾਂਦਾ ਹੈ ਜੋ ਰਜ਼ਾ ਨੂੰ ਸਮਝਦਾ ਨਹੀਂ ॥੩॥
SikhNet (Spanish)Dice Nanak, quien no entiende el Jukam del Comando del Señor, está ciego.(3)

Open this shabad →

Ang 954 of 1430