ੴ

ਸਿੱਖਬਾਣੀ · SikhBani

ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥

chintaa taa kee keejeeai jo anahonee hoe
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Salok Ninth Mehl · Ang 1429 · 2 lines
Translations

ਚਿੰਤਾ. ਤਾ ਕੀ ਕੀਜੀਐ; ਜੋ ਅਨਹੋਨੀ ਹੋਇ ॥

chintaa. taa kee keejeeai; jo anahonee hoe |

Sant Singh KhalsaPeople become anxious, when something unexpected happens.
Manmohan SinghOnly then one should worry, if a thing, not expected to happen, comes to pass.
Manmohan Singh (Punjabi)ਕੇਵਲ ਤਦ ਹੀ ਆਦਮੀ ਨੂੰ ਫਿਕਰ ਕਰਨਾ ਚਾਹੀਦਾ ਹੈ, ਜੇਕਰ ਕੋਈ ਨਾਂ ਹੋਣ ਵਾਲੀ ਗੱਲ ਹੋ ਜਾਵੇ।
Fareedkot Teekaਚਿੰਤਾ ਤਿਸ ਬਸਤ ਕੀ ਕਰਨੀ ਚਾਹੀਏ ਜੋ ਅਨਹੋਨੀ ਅਸਚਰਜ ਬਾਰਤਾ ਕੋਈ ਹੋਇ ਜਾਏ॥
Prof. Sahib Singh(ਮੌਤ ਆਦਿਕ ਤਾਂ) ਉਸ (ਘਟਨਾ) ਦੀ ਚਿੰਤਾ ਕਰਨੀ ਚਾਹੀਦੀ ਹੈ ਜਿਹੜੀ ਕਦੇ ਵਾਪਰਨ ਵਾਲੀ ਨਾਹ ਹੋਵੇ।

ਪਦ ਅਰਥ ਤਾ ਕੀ = ਉਸ (ਗੱਲ) ਦੀ। ਕੀਜੀਐ = ਕਰਨੀ ਚਾਹੀਦੀ ਹੈ। ਅਨਹੋਨੀ = ਨਾਹ ਹੋਣ ਵਾਲੀ, ਅਸੰਭਵ।

SikhNet (Spanish)La gente se pone ansiosa cuando algo inesperado sucede; esta es la manera del mundo,

ਇਹੁ ਮਾਰਗੁ ਸੰਸਾਰ ਕੋ; ਨਾਨਕ. ਥਿਰੁ ਨਹੀ ਕੋਇ ॥੫੧॥

eihu maarag sansaar ko; naanak. thir nahee koe |51|

Sant Singh KhalsaThis is the way of the world, O Nanak; nothing is stable or permanent. ||51||
Manmohan SinghThis is the way of the world. None is ever stable, O Nanak.
Manmohan Singh (Punjabi)ਇਹ ਜਗਤ ਦਾ ਰਸਤਾ ਹੈ। ਕੋਈ ਭੀ ਸਦੀਵੀ ਸਥਿਰ ਨਹੀਂ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦੇਹ ਕਾ ਤਿਆਗ ਯੇਹ ਤੋ ਸਭ ਸੰਸਾਰ ਕਾ ਰਸਤਾ ਹੈ, ਤਾਂ ਤੇ ਇਸ ਸੰਸਾਰ ਮੇਂ ਥਿਰ ਕੋਈ ਨਹੀਂ ਹੈ॥੫੧॥
Prof. Sahib Singhਹੇ ਨਾਨਕ! ਜਗਤ ਦੀ ਤਾਂ ਚਾਲ ਹੀ ਇਹ ਹੈ ਕਿ (ਇਥੇ) ਕੋਈ ਜੀਵ (ਭੀ) ਸਦਾ ਕਾਇਮ ਰਹਿਣ ਵਾਲਾ ਨਹੀਂ ਹੈ ॥੫੧॥

ਪਦ ਅਰਥ ਕੋ = ਦਾ। ਮਾਰਗੁ = ਰਸਤਾ। ਸੰਸਾਰ ਕੋ ਮਾਰਗੁ = ਸੰਸਾਰ ਦਾ ਰਸਤਾ ॥੫੧॥

SikhNet (Spanish)oh, dice Nanak, nada es estable o permanente. (51)
Answers quote the Granth verbatim with Ang citations. AI commentary is not Gurbani and not a religious ruling.