ਰਾਮੁ ਗਇਓ; ਰਾਵਨੁ ਗਇਓ; ਜਾ ਕਉ ਬਹੁ ਪਰਵਾਰੁ ॥
raam geo; raavan geo; jaa kau bahu paravaar |
Sant Singh KhalsaRaam Chand passed away, as did Raawan, even though he had lots of relatives.
Manmohan SinghRam Chander passed away and Rawan, too, who has a large family, had to pass away.
Manmohan Singh (Punjabi)ਰਾਮ ਚੰਦਰ ਟੁਰ ਗਿਆ ਅਤੇ ਰਾਵਣ, ਜਿਸ ਦਾ ਭਾਰਾ ਟੱਬਰ ਕਬੀਲਾ ਸੀ, ਭੀ ਕੂਚ ਕਰ ਗਿਆ।
Fareedkot Teekaਯੇਹ ਤੀਨ ਸ਼ਲੋਕ ਮਾਤਾ ਜੀ ਪ੍ਰਤਿ ਲਿਖੇ: ਦੇਖੋ ਸ੍ਰੀ ਰਾਮਚੰਦ ਅਵਤਾਰ ਥੇ ਤਿਨੋਂ ਨੇ ਭੀ ਇਸ ਲੋਕ ਮੇਂ ਅਪਨੇ ਸਰੀਰ ਕੋ ਨ ਰਖਾ ਪ੍ਰਲੋਕ ਲੇ ਗਏ। ਜਿਸ ਰਾਵਨ ਕੇ ਲਾਖ ਬੇਟੇ, ਸਵਾ ਲਾਖ ਪੋਤੇ ਥੇ, ਆਗੇ ਇਨ ਕੇ ਇਸਤ੍ਰੀ ਪੁਤ੍ਰੋਂ ਕਾ ਅਪਨੀ ਇਸਤ੍ਰੀਓਂ ਕਾ ਤਿਨ ਕੇ ਸਬੰਧੀਓਂ ਕਾ ਬਹੁਤ ਪਰਿਵਾਰ ਥਾ, ਸੋ ਭੀ ਸੰਸਾਰ ਸੇ ਚਲਾ ਗਯਾ॥
Prof. Sahib Singh(ਦੇਖ! ਸ੍ਰੀ) ਰਾਮ (-ਚੰਦ੍ਰ) ਕੂਚ ਕਰ ਗਿਆ, ਰਾਵਨ ਭੀ ਚੱਲ ਵੱਸਿਆ ਜਿਸ ਨੂੰ ਵੱਡੇ ਪਰਵਾਰ ਵਾਲਾ ਕਿਹਾ ਜਾਂਦਾ ਹੈ।
ਪਦ ਅਰਥ ਗਇਓ = ਚਲਾ ਗਿਆ, ਕੂਚ ਕਰ ਗਿਆ। ਜਾ ਕਉ = ਜਿਸ (ਰਾਵਨ) ਨੂੰ। ਬਹੁ ਪਰਵਾਰੁ = ਵੱਡੇ ਪਰਵਾਰ ਵਾਲਾ (ਕਿਹਾ ਜਾਂਦਾ ਹੈ)।
SikhNet (Spanish)Ram Chand se fue, así como Rawan, aunque tenía muchos parientes,
ਕਹੁ ਨਾਨਕ. ਥਿਰੁ ਕਛੁ ਨਹੀ; ਸੁਪਨੇ ਜਿਉ ਸੰਸਾਰੁ ॥੫੦॥
kahu naanak. thir kachh nahee; supane jiau sansaar |50|
Sant Singh KhalsaSays Nanak, nothing lasts forever; the world is like a dream. ||50||
Manmohan SinghSays Nanak, nothing is ever-lasting, the world is like a dream.
Manmohan Singh (Punjabi)ਗੁਰੂ ਜੀ ਆਖਦੇ ਹਨ, ਕੋਈ ਸ਼ੈ ਭੀ ਸਦਾ ਸਲਾਮਤ ਨਹੀਂ। ਦੁਨੀਆਂ ਇਕ ਸੁਫਨੇ ਦੀ ਮਾਨੰਦ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਜਗਤ ਕੀ ਝੂਠੀ ਰਚਨਾ ਮੇਂ ਸਿਥਰ ਕੋਈ ਨਹੀਂ ਹੈ ਯੇਹ ਸੰਸਾਰ ਸ੍ਵਪਨਵਤ ਹੈ॥੫੦॥
Prof. Sahib Singhਨਾਨਕ ਆਖਦਾ ਹੈ- (ਇਥੇ) ਕੋਈ ਭੀ ਸਦਾ ਕਾਇਮ ਰਹਿਣ ਵਾਲਾ ਪਦਾਰਥ ਨਹੀਂ ਹੈ। (ਇਹ) ਜਗਤ ਸੁਪਨੇ ਵਰਗਾ (ਹੀ) ਹੈ ॥੫੦॥
ਪਦ ਅਰਥ ਸੁਪਨੇ ਜਿਉ = ਸੁਪਨੇ ਵਰਗਾ ॥੫੦॥
SikhNet (Spanish)dice Nanak, nada dura por siempre, el mundo es como un sueño. (50)