ੴ

ਸਿੱਖਬਾਣੀ · SikhBani

ਤਿਨੑੀ ਅੰਤਰਿ ਹਰਿ ਆਰਾਧਿਆ ਜਿਨ ਕਉ ਧੁਰਿ ਲਿਖਿਆ ਲਿਖਤੁ ਲਿਲਾਰਾ ॥

tinaee antar har aaraadhiaa jin kau dhur likhiaa likhat...
Guru Ramdas Ji ਗੁਰੂ ਰਾਮਦਾਸ ਜੀ · Raag Soohee · Ang 733 · 10 lines
Translations

ਸੂਹੀ ਮਹਲਾ ੪ ॥

soohee mahalaa 4 |

Sant Singh KhalsaSoohee, Fourth Mehl:
Manmohan SinghSuhi 4th Guru.
Manmohan Singh (Punjabi)ਸੂਹੀ ਚੌਥੀ ਪਾਤਿਸ਼ਾਹੀ।
SikhNet (Spanish)Suji, Mejl Guru Ram Das, Cuarto Canal Divino.

ਤਿਨੑੀ ਅੰਤਰਿ ਹਰਿ ਆਰਾਧਿਆ; ਜਿਨ ਕਉ ਧੁਰਿ ਲਿਖਿਆ ਲਿਖਤੁ ਲਿਲਾਰਾ ॥

tinaee antar har aaraadhiaa; jin kau dhur likhiaa likhat lilaaraa |

Sant Singh KhalsaThey alone worship and adore the Lord deep within, who are blessed with such pre-ordained destiny from the very beginning of time.
Manmohan SinghThey alone meditate on God in their mind, on whose forehead such beginning.
Manmohan Singh (Punjabi)ਕੇਵਲ ਓਹੀ ਆਪਣੇ ਮਨ ਅੰਦਰ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਜਿਨ੍ਹਾਂ ਦੇ ਮਸਤਕ ਉਤੇ ਐਸੀ ਪ੍ਰਾਲਬਧ ਐਨ ਮੁੱਢ ਤੋਂ ਲਿਖੀ ਹੋਈ ਹੈ।
Fareedkot Teekaਹੇ ਮੇਰੇ ਮਨ! ਤਿਨੋਂ ਨੇ ਰਿਦੇ ਮੇਂ ਹਰਿ ਕੋ ਅਰਾਧਿਆ ਹੈ, ਜਿਨੋਂ ਕੋ ਆਦ ਸੇ ਉਤਮ ਕਰਮ ਕਾ ਲੇਖ ਮਸਤਕ ਪਰ ਲਿਖਿਆ ਹੈ॥
Prof. Sahib Singhਹੇ ਭਾਈ! ਧੁਰ ਦਰਗਾਹ ਤੋਂ ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਲੇਖ ਲਿਖਿਆ ਹੁੰਦਾ ਹੈ, ਉਹੀ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਆਰਾਧਨ ਕਰਦੇ ਹਨ (ਅਤੇ ਪਰਮਾਤਮਾ ਉਹਨਾਂ ਦੀ ਹੀ ਪੱਖ ਕਰਦਾ ਹੈ)।

ਪਦ ਅਰਥ ਤਿਨ੍ਹ੍ਹੀ = ਉਹਨਾਂ ਮਨੁੱਖਾਂ ਨੇ। ਅੰਤਰਿ = ਆਪਣੇ ਹਿਰਦੇ ਵਿਚ। ਧੁਰਿ = ਧੁਰ ਦਰਗਾਹ ਤੋਂ। ਲਿਖਤੁ = ਲੇਖ। ਲਿਲਾਰਾ = ਲਿਲਾਟ, ਮੱਥੇ ਉਤੇ।

SikhNet (Spanish)Sólo contemplaron a su Señor aquéllos que alcanzaron el Designio Divino.

ਤਿਨ ਕੀ ਬਖੀਲੀ ਕੋਈ ਕਿਆ ਕਰੇ; ਜਿਨ ਕਾ ਅੰਗੁ ਕਰੇ ਮੇਰਾ ਹਰਿ ਕਰਤਾਰਾ ॥੧॥

tin kee bakheelee koee kiaa kare; jin kaa ang kare meraa har karataaraa |1|

Sant Singh KhalsaWhat can anyone do to undermine them? My Creator Lord is on their side. ||1||
Manmohan SinghWhat back-biting can any one do of them, on whose side my Lord the Creator is?
Manmohan Singh (Punjabi)ਉਨ੍ਹਾਂ ਦੀ ਬਦਖੋਈ ਕੋਈ ਕੀ ਕਰ ਸਕਦਾ ਹੈ, ਜਿਨ੍ਹਾਂ ਦੇ ਪੱਖ ਉਤੇ ਮੇਰਾ ਸੁਆਮੀ ਸਿਰਜਣਹਾਰ ਹੈ।
Fareedkot Teekaਤਿਨੋਂ ਕੀ (ਬਖੀਲੀ) ਚੁਗਲੀ ਕੋਈ ਕ੍ਯਾ ਕਰ ਸਕਤਾ ਹੈ, ਜਿਨ ਕਾ (ਅੰਗ) ਪੱਖ ਕਰਨੇ ਵਾਲਾ ਮੇਰਾ ਹਰਿ ਕਰਤਾਰ ਹੈ॥੧॥
Prof. Sahib Singhਪਿਆਰਾ ਕਰਤਾਰ ਜਿਨ੍ਹਾਂ ਦਾ ਪੱਖ ਕਰਦਾ ਹੈ, ਕੋਈ ਮਨੁੱਖ ਉਹਨਾਂ ਦੀ ਨਿੰਦਾ ਕਰ ਕੇ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ ॥੧॥

ਪਦ ਅਰਥ ਬਖੀਲੀ = ਚੁਗ਼ਲੀ, ਨਿੰਦਾ। ਅੰਗੁ = ਪੱਖ ॥੧॥

SikhNet (Spanish)¿Quién, entonces, podrá calumniar al que ha sido llamado por el Señor?(1)

ਹਰਿ ਹਰਿ ਧਿਆਇ ਮਨ ਮੇਰੇ, ਮਨ ਧਿਆਇ ਹਰਿ; ਜਨਮ ਜਨਮ ਕੇ ਸਭਿ ਦੂਖ ਨਿਵਾਰਣਹਾਰਾ ॥੧॥ ਰਹਾਉ ॥

har har dhiaae man mere, man dhiaae har; janam janam ke sabh dookh nivaaranahaaraa |1| rahaau |

Sant Singh KhalsaSo meditate on the Lord, Har, Har, O my mind. Meditate on the Lord, O mind; He is the Eliminator of all the pains of reincarnation. ||1||Pause||
Manmohan Singhmeditate on the Lord God, O my soul. My soul meditate thou on thy God, who is the Remover of all the afflictions of many births. Pause.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ! ਮੇਰੀ ਜਿੰਦੜੀਏ ਤੂੰ ਆਪਣੇ ਵਾਹਿਗੁਰੂ ਦਾ ਸਿਮਰਨ ਕਰ, ਜੋ ਅਨੇਕਾ ਜਨਮਾਂ ਦੇ ਸਾਰੇ ਦੁੱਖੜੇ ਦੂਰ ਕਰਨ ਵਾਲਾ ਹੈ। ਠਹਿਰਾਉ।
Fareedkot Teekaਹੇ ਮੇਰੇ ਪ੍ਯਾਰੇ! ਮਨ ਮੈਂ ਹਰਿ ਹਰਿ ਨਾਮ ਕੋ (ਧਿਆਇ) ਜਪੁ, ਕੈਸਾ ਹਰਿ ਹੈ? ਮਨ ਮੇਂ ਧ੍ਯਾਵਣੇ ਕਰ ਕੇ ਸਭ ਜਨਮੋਂ ਜਨਮੋਂ ਕੇ ਦੁਖੋਂ ਕੋ ਨਿਵਾਰਨਹਾਰਾ ਹੈ॥੧॥ ਰਹਾਉ ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰਿਆ ਕਰ। ਹੇ ਮਨ! ਪ੍ਰਭੂ ਦਾ ਧਿਆਨ ਧਰਿਆ ਕਰ। ਪਰਮਾਤਮਾ (ਜੀਵ ਦੇ) ਜਨਮਾਂ ਜਨਮਾਂਤਰਾਂ ਦੇ ਵਿਕਾਰ ਦੂਰ ਕਰਨ ਦੀ ਸਮਰਥਾ ਰੱਖਦਾ ਹੈ ॥੧॥ ਰਹਾਉ ॥

ਪਦ ਅਰਥ ਮਨ = ਹੇ ਮਨ! ਸਭਿ = ਸਾਰੇ। ਨਿਵਾਰਣਹਾਰਾ = ਦੂਰ ਕਰਨ ਜੋਗਾ ॥੧॥ ਰਹਾਉ ॥

SikhNet (Spanish)Contempla a tu Señor, oh mi mente, y Él te liberará de las aflicciones de todas las épocas. (1-Pausa)

ਧੁਰਿ ਭਗਤ ਜਨਾ ਕਉ ਬਖਸਿਆ; ਹਰਿ ਅੰਮ੍ਰਿਤ ਭਗਤਿ ਭੰਡਾਰਾ ॥

dhur bhagat janaa kau bakhasiaa; har amrit bhagat bhanddaaraa |

Sant Singh KhalsaIn the very beginning, the Lord blessed His devotees with the Ambrosial Nectar, the treasure of devotion.
Manmohan SinghIn the beginning, God bestowed on the pious persons, the ambrosial treasure of His meditation.
Manmohan Singh (Punjabi)ਆਰੰਭ ਵਿੱਚ ਹੀ ਵਾਹਿਗੁਰੂ ਨੇ ਪਵਿੱਤਰ ਪੁਰਸ਼ਾਂ ਨੂੰ ਆਪਣੀ ਬੰਦਗੀ ਦਾ ਸੁਧਾਸਰੂਪ ਖਜ਼ਾਨਾ ਪ੍ਰਦਾਨ ਕਰ ਦਿੱਤਾ।
Fareedkot Teekaਭਗਤ ਜਨੋਂ ਕੋ ਆਦ ਸੇ ਹੀ ਹਰਿ ਨੇ ਅੰਮ੍ਰਿਤ ਰੂਪ ਭਗਤੀ ਕਾ (ਭੰਡਾਰਾ) ਖਜਾਨਾ ਬਖਸਿਆ ਹੈ॥
Prof. Sahib Singhਹੇ ਭਾਈ! ਧੁਰ ਦਰਗਾਹ ਤੋਂ ਪਰਮਾਤਮਾ ਨੇ ਆਪਣੇ ਭਗਤਾਂ ਨੂੰ ਆਪਣੀ ਆਤਮਕ ਜੀਵਨ ਦੇਣ ਵਾਲੀ ਭਗਤੀ ਦਾ ਖ਼ਜ਼ਾਨਾ ਬਖ਼ਸ਼ਿਆ ਹੋਇਆ ਹੈ।

ਪਦ ਅਰਥ ਅੰਮ੍ਰਿਤ ਭਗਤਿ = ਆਤਮਕ ਜੀਵਨ ਦੇਣ ਵਾਲੀ ਭਗਤੀ। ਭੰਡਾਰਾ = ਖ਼ਜ਼ਾਨਾ।

SikhNet (Spanish)Aquéllos a quienes el Señor bendice con Su Devoción,

ਮੂਰਖੁ ਹੋਵੈ ਸੁ ਉਨ ਕੀ ਰੀਸ ਕਰੇ; ਤਿਸੁ ਹਲਤਿ ਪਲਤਿ ਮੁਹੁ ਕਾਰਾ ॥੨॥

moorakh hovai su un kee rees kare; tis halat palat muhu kaaraa |2|

Sant Singh KhalsaAnyone who tries to compete with them is a fool; his face shall be blackened here and hereafter. ||2||
Manmohan SinghHe, who is a fool, tries to rival them, His face is blackened here and hereafter.
Manmohan Singh (Punjabi)ਜੋ ਮੂੜ੍ਹ ਹੈ, ਉਹ ਉਨ੍ਹਾਂ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਲੋਕ ਤੇ ਪ੍ਰਲੋਕ ਵਿੱਚ ਉਸ ਦਾ ਮੂੰਹ ਕਾਲਾ ਹੁੰਦਾ ਹੈ।
Fareedkot Teekaਜੋ ਮੂਰਖੁ ਹੋਤਾ ਹੈ, ਸੋ ਉਨ ਭਗਤੋਂ ਕੀ ਰੀਸ ਕਰਤਾ ਹੈ ਔਰ ਉਸ ਕਾ ਲੋਕ ਪਰਲੋਕ ਮੇਂ ਮੂੰਹ ਕਾਲਾ ਹੋਤਾ ਹੈ॥੨॥
Prof. Sahib Singhਜੇਹੜਾ ਮਨੁੱਖ ਮੂਰਖ ਹੁੰਦਾ ਹੈ ਉਹੀ ਉਹਨਾਂ ਦੀ ਬਰਾਬਰੀ ਕਰਦਾ ਹੈ (ਇਸ ਈਰਖਾ ਦੇ ਕਾਰਨ, ਸਗੋਂ) ਉਸ ਦਾ ਮੂੰਹ ਇਸ ਲੋਕ ਤੇ ਪਰਲੋਕ ਵਿਚ ਕਾਲਾ ਹੁੰਦਾ ਹੈ (ਉਹ ਲੋਕ ਪਰਲੋਕ ਵਿਚ ਬਦਨਾਮੀ ਖੱਟਦਾ ਹੈ) ॥੨॥

ਪਦ ਅਰਥ ਰੀਸ = ਬਰਾਬਰੀ। ਹਲਤਿ = ਇਸ ਲੋਕ ਵਿਚ {अत्र}। ਪਲਤਿ = {परत्र} ਪਰਲੋਕ ਵਿਚ। ਕਾਰਾ = ਕਾਲਾ ॥੨॥

SikhNet (Spanish)participan de los Tesoros de Su Nombre Ambrosial. Quien trata de hostilizarlos es un tonto ignorante; y así su semblante es ennegrecido aquí y después de aquí. (2)

ਸੇ ਭਗਤ ਸੇ ਸੇਵਕਾ; ਜਿਨਾ ਹਰਿ ਨਾਮੁ ਪਿਆਰਾ ॥

se bhagat se sevakaa; jinaa har naam piaaraa |

Sant Singh KhalsaThey alone are devotees, and they alone are selfless servants, who love the Lord's Name.
Manmohan SinghThey are the saints and they are His slaves, to whom the Lord's Name is sweet.
Manmohan Singh (Punjabi)ਉਹ ਹੀ ਸੰਤ ਹਨ ਅਤੇ ਉਹ ਹੀ ਉਸ ਦੇ ਗੋਲੇ, ਜਿਨ੍ਹਾਂ ਨੂੰ ਸਾਹਿਬ ਦਾ ਨਾਮ ਮਿੱਠੜਾ ਲੱਗਦਾ ਹੈ।
Fareedkot Teekaਭਗਤ ਸੇਈ ਹੈਂ ਸੇਈ ਸੇਵਕ ਹੈਂ ਜਿਨਾਂ ਕੋ ਹਰੀ ਨਾਮ ਹੀ ਪ੍ਯਾਰਾ ਲਾਗਤਾ ਹੈ॥
Prof. Sahib Singhਹੇ ਭਾਈ! ਉਹੀ ਮਨੁੱਖ ਭਗਤ ਹਨ, ਉਹ ਮਨੁੱਖ (ਪਰਮਾਤਮਾ ਦੇ) ਸੇਵਕ ਹਨ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ।
SikhNet (Spanish)Sólo el Devoto del Señor ama Su Nombre.

ਤਿਨ ਕੀ ਸੇਵਾ ਤੇ ਹਰਿ ਪਾਈਐ; ਸਿਰਿ ਨਿੰਦਕ ਕੈ ਪਵੈ ਛਾਰਾ ॥੩॥

tin kee sevaa te har paaeeai; sir nindak kai pavai chhaaraa |3|

Sant Singh KhalsaBy their selfless service, they find the Lord, while ashes fall on the heads of the slanderers. ||3||
Manmohan SinghThrough their service, the Lord is attained, Ashes fall on the slanderer's head,
Manmohan Singh (Punjabi)ਉਨ੍ਹਾਂ ਦੀ ਚਾਕਰੀ ਰਾਹੀਂ ਪ੍ਰਭੂ ਪਰਾਪਤ ਹੁੰਦਾ ਹੈ। ਕਲੰਕ ਲਾਉਣ ਵਾਲੇ ਦੇ ਸਿਰ ਸੁਆਹ ਪੈਂਦੀ ਹੈ।
Fareedkot Teekaਕਿਉਂਕਿ ਤਿਨੋਂ ਕੀ ਸੇਵਾ ਸੇ ਹਰੀ ਪਾਈਤਾ ਹੈ, ਜੇ ਉਨ ਕੀ ਕੋਈ ਨਿੰਦਾ ਕਰੇ ਤਉ ਤਿਸ ਨਿੰਦਕ ਕੇ ਸਿਰ (ਛਾਰਾ) ਸ੍ਵਾਹ ਪੜਤੀ ਹੈ॥੩॥
Prof. Sahib Singhਉਹਨਾਂ (ਸੇਵਕਾਂ ਭਗਤਾਂ) ਦੀ ਸਰਨ ਪਿਆਂ ਪਰਮਾਤਮਾ (ਦਾ ਮਿਲਾਪ) ਪ੍ਰਾਪਤ ਹੁੰਦਾ ਹੈ। (ਸੇਵਕਾਂ ਭਗਤਾਂ ਦੇ) ਨਿੰਦਕ ਦੇ ਸਿਰ ਉਤੇ (ਤਾਂ ਜਗਤ ਵਲੋਂ) ਸੁਆਹ (ਹੀ) ਪੈਂਦੀ ਹੈ ॥੩॥

ਪਦ ਅਰਥ ਤੇ = ਤੋਂ, ਦੀ ਰਾਹੀਂ। ਪਾਈਐ = ਮਿਲਦਾ ਹੈ। ਕੈ ਸਿਰਿ = ਦੇ ਸਿਰ ਉਤੇ। ਛਾਰਾ = ਸੁਆਹ। ਪਵੈ ਛਾਰਾ = ਸੁਆਹ ਪੈਂਦੀ ਹੈ ॥੩॥

SikhNet (Spanish)A través del Servicio al Señor, uno llega a Él, mientras que el calumniador es humillado y avergonzado. (3)

ਜਿਸੁ ਘਰਿ ਵਿਰਤੀ. ਸੋਈ ਜਾਣੈ; ਜਗਤ ਗੁਰ ਨਾਨਕ ਪੂਛਿ, ਕਰਹੁ ਬੀਚਾਰਾ ॥

jis ghar viratee. soee jaanai; jagat gur naanak poochh, karahu beechaaraa |

Sant Singh KhalsaHe alone knows this, who experiences it within the home of his own self. Ask Guru Nanak, the Guru of the world, and reflect upon it.
Manmohan Singhhe alone knows it, in whose house this has occurred. Ask thou Nanak, the world's Preceptor and reflect on it.
Manmohan Singh (Punjabi)ਕੇਵਲ ਉਹ ਹੀ ਇਸ ਨੂੰ ਜਾਣਦਾ ਹੈ, ਜਿਸ ਦੇ ਗ੍ਰਹਿ ਇਹ ਵਰਤੀ ਹੋਵੇ। ਜੱਗ ਦੇ ਰਹਿਬਰ ਗੁਰੂ ਨਾਨਕ ਤੋਂ ਪਤਾ ਕਰ ਕੇ, ਤੂੰ ਇਸ ਦੀ ਸੋਚ ਵੀਚਾਰ ਕਰ।
Fareedkot Teekaਜਿਸ ਗੁਰੂ ਨਾਨਕ ਜੀ ਕੇ ਘਰ ਮੇਂ ਏਹੁ ਬਾਤ (ਵਿਰਤੀ) ਹੈ, ਸੋਈ ਗੁਰੂ ਨਾਨਕ ਜੀ ਜਾਨਤੇ ਹੈਂ, ਤਾਂ ਤੇ ਜਗਤ ਕੇ ਗੁਰੂ ਨਾਨਕ ਸਾਹਬ ਜੀ ਕੋ ਪੂਛ ਕਰ ਗੁਰਿਆਈ ਕਾ ਵੀਚਾਰੁ ਕਰੋਂ॥
Prof. Sahib Singhਹੇ ਭਾਈ! (ਉਂਞ ਤਾਂ ਆਪਣੇ ਅੰਦਰ ਦੀ ਫਿਟਕਾਰ ਨੂੰ) ਉਹੀ ਮਨੁੱਖ ਜਾਣਦਾ ਹੈ ਜਿਸ ਦੇ ਹਿਰਦੇ ਵਿਚ ਇਹ ਬਖ਼ੀਲੀ ਵਾਲੀ ਦਸ਼ਾ) ਵਾਪਰਦੀ ਹੈ। (ਪਰ) ਤੁਸੀ ਜਗਤ ਦੇ ਗੁਰੂ ਨਾਨਕ (ਪਾਤਸ਼ਾਹ) ਨੂੰ ਭੀ ਪੁੱਛ ਕੇ ਵਿਚਾਰ ਕਰ ਵੇਖੋ,

ਪਦ ਅਰਥ ਜਿਸੁ ਘਰਿ = ਜਿਸ ਦੇ ਘਰ ਵਿਚ, ਜਿਸ ਦੇ ਹਿਰਦੇ-ਘਰ ਵਿਚ। ਵਿਰਤੀ = ਵਾਪਰਦੀ ਹੈ। ਪੂਛਿ = ਪੁੱਛ ਕੇ।

SikhNet (Spanish)Medita en lo que ha ocurrido en la Casa de Nanak, Luminaria del Mundo,

ਚਹੁ ਪੀੜੀ ਆਦਿ ਜੁਗਾਦਿ ਬਖੀਲੀ, ਕਿਨੈ. ਨ ਪਾਇਓ; ਹਰਿ ਸੇਵਕ ਭਾਇ ਨਿਸਤਾਰਾ ॥੪॥੨॥੯॥

chahu peerree aad jugaad bakheelee, kinai. na paaeo; har sevak bhaae nisataaraa |4|2|9|

Sant Singh KhalsaThroughout the four generations of the Gurus, from the beginning of time and throughout the ages, no one has ever found the Lord by back-biting and undermining. Only by serving the Lord with love, is one emancipated. ||4||2||9||
Manmohan SinghIn the case of the four generations of the Gurus and from the beginning and commencement of ages none has ever obtained God by reviling. by an attendant's attitude alone one is emancipated.
Manmohan Singh (Punjabi)ਗੁਰੂ ਸਾਹਿਬਾਨ ਦੀਆਂ ਚੌਹਾਂ ਪੁਸ਼ਤਾਂ ਵਿੱਚ ਅਤੇ ਆਰੰਭ ਤੇ ਯੁੱਗਾਂ ਦੇ ਸ਼ੁਰੂ ਤੋਂ, ਬਦਖੋਈ ਕਰਨ ਦੁਆਰਾ ਕਦੇ ਕਿਸੇ ਨੂੰ ਵਾਹਿਗੁਰੂ ਪਰਾਪਤ ਨਹੀਂ ਹੋਇਆ। ਕੇਵਲ ਟਹਿਲੂਏ ਦੇ ਭਾਵ ਰਾਹੀਂ ਹੀ ਬੰਦਾ ਬੰਦ ਖਲਾਸ ਹੁੰਦਾ ਹੈ।
Fareedkot Teekaਗੁਰੂ ਜੀ ਕਹਤੇ ਹੈਂ: ਹੇ ਮਨ ਪਿਆਰੇ! ਗੁਰੂ ਅੰਗਦ ਜੀ, ਗੁਰੂ ਅਮਰਦਾਸ ਜੀ ਅਰਥਾਤ ਮੇਰੇ ਗਾਦੀ ਬੈਠਨੇ ਤਕ ਜੋ ਚਾਰ ਪੁਸ਼ਤਾਂ ਹੈਂ, ਇਨ ਚਹੁ ਪੀੜੀਓ ਮੇਂ ਹਮਾਰੇ ਸਦਾ ਸਦਾ ਔਰੁ ਸੰਪ੍ਰਦਾਓਂ ਮੇਂ ਭੀ ਗੁਰ ਸਿੱਖ ਕੀ ਸੇਵਾ ਕੀ ਰੀਤ ਪ੍ਰਸਿਧ ਹੈ। ਆਗਿਆ ਮੇਂ ਰਹਿਨਾ ਏਹੀ ਬਾਤ ਚਲੀ ਆਈ ਹੈ। ਕਿ ਈਰਖਾ ਸਾਥ ਕਿਸੇ ਨੇ ਗੁਰੂ ਪਦੁ ਨਹੀਂ ਪਾਇਆ ਹੈ। ਸੇਵਕੀ ਭਾਉ ਜਿਨਾਂ ਧਾਰਿਆ ਹੈ ਤਿਨਾ ਕਾ ਹਰੀ ਨੇ ਨਿਸਤਾਰਾ ਕੀਆ ਹੈ॥੪॥੨॥੯॥☬ਉਪਦੇਸੁ ਕਰਤੇ ਹੈਂ:
Prof. Sahib Singh(ਇਹ ਯਕੀਨ ਜਾਣੋ ਕਿ) ਜਗਤ ਦੇ ਸ਼ੁਰੂ ਤੋਂ ਲੈ ਕੇ ਯੁਗਾਂ ਦੇ ਸ਼ੁਰੂ ਤੋਂ ਲੈ ਕੇ, ਕਦੇ ਵੀ ਕਿਸੇ ਮਨੁੱਖ ਨੇ (ਮਹਾ ਪੁਰਖਾਂ ਨਾਲ) ਈਰਖਾ ਦੀ ਰਾਹੀਂ (ਆਤਮਕ ਜੀਵਨ ਦਾ ਧਨ) ਨਹੀਂ ਲੱਭਾ। (ਮਹਾਂ ਪੁਰਖਾਂ ਨਾਲ) ਸੇਵਕ-ਭਾਵਨਾ ਰੱਖਿਆਂ ਹੀ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੁੰਦਾ ਹੈ ॥੪॥੨॥੯॥

ਪਦ ਅਰਥ ਚਹੁ ਪੀੜੀ = ਚਹੁ ਪੀੜ੍ਹੀਆਂ ਵਿਚ, ਕਦੇ ਭੀ। ਆਦਿ ਜੁਗਾਦਿ = ਜਗਤ ਦੇ ਸ਼ੁਰੂ ਤੋਂ, ਜੁਗਾਂ ਦੇ ਸ਼ੁਰੂ ਤੋਂ। ਬਖੀਲੀ = ਚੁਗ਼ਲੀ ਕਰਨ ਨਾਲ। ਕਿਨੈ = ਕਿਸ ਨੇ ਭੀ। ਭਾਇ = ਭਾਵਨਾ ਨਾਲ। ਨਿਸਤਾਰਾ = ਪਾਰ-ਉਤਾਰਾ ॥੪॥੨॥੯॥

SikhNet (Spanish)sabe que la desgracia espera a los que difaman su Hogar. Sólo los que tienen el sentido de la Devoción son emancipados.
Answers quote the Granth verbatim with Ang citations. AI commentary is not Gurbani and not a religious ruling.