ੴ

ਸਿੱਖਬਾਣੀ · SikhBani

ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ ॥

neech jaat har japatiaa utam padavee paae
Guru Ramdas Ji ਗੁਰੂ ਰਾਮਦਾਸ ਜੀ · Raag Soohee · Ang 733 · 11 lines
Translations

ਸੂਹੀ ਮਹਲਾ ੪ ਘਰੁ ੬ ॥

soohee mahalaa 4 ghar 6 |

Sant Singh KhalsaSoohee, Fourth Mehl, Sixth House:
Manmohan SinghSuhi 4th Guru.
Manmohan Singh (Punjabi)ਸੂਹੀ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੬ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Suji, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਨੀਚ ਜਾਤਿ. ਹਰਿ ਜਪਤਿਆ; ਉਤਮ ਪਦਵੀ ਪਾਇ ॥

neech jaat. har japatiaa; utam padavee paae |

Sant Singh KhalsaWhen someone of low social class chants the Lord's Name, he obtains the state of highest dignity.
Manmohan SinghRemembering God, men of low caste, obtain the high dignity.
Manmohan Singh (Punjabi)ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਨੀਵੀਂ ਜਾਤੀ ਦੇ ਇਨਸਾਨ, ਉਚੇ ਮਰਤਬੇ ਨੂੰ ਪਰਾਪਤ ਹੋ ਜਾਂਦੇ ਹਨ।
Fareedkot Teekaਜੋ ਨੀਚ ਜਾਤਿ ਸੇ ਤਿਨੋਂ ਨੇ ਹਰੀ ਕੋ ਜਪਤ੍ਯਾਂ ਉਤਮ ਪਦਵੀ ਪਾਈ ਹੈ॥
Prof. Sahib Singhਹੇ ਭਾਈ! ਨੀਵੀਂ ਜਾਤਿ ਵਾਲਾ ਮਨੁੱਖ ਭੀ ਪਰਮਾਤਮਾ ਦਾ ਨਾਮ ਜਪਣ ਨਾਲ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।

ਪਦ ਅਰਥ ਨੀਚ ਜਾਤਿ = ਨੀਵੀਂ ਜਾਤਿ ਵਾਲਾ ਮਨੁੱਖ। ਉਤਮ ਪਦਵੀ = ਉੱਚਾ ਆਤਮਕ ਦਰਜਾ। ਪਾਇ = ਪਾ ਲੈਂਦਾ ਹੈ।

SikhNet (Spanish)Contemplando al Señor, la gente de baja casta obtiene un Estado de Gracia;

ਪੂਛਹੁ ਬਿਦਰ. ਦਾਸੀ ਸੁਤੈ; ਕਿਸਨੁ ਉਤਰਿਆ. ਘਰਿ ਜਿਸੁ ਜਾਇ ॥੧॥

poochhahu bidar. daasee sutai; kisan utariaa. ghar jis jaae |1|

Sant Singh KhalsaGo and ask Bidar, the son of a maid; Krishna himself stayed in his house. ||1||
Manmohan SinghAsk Bidur, the son of a handmaiden, in whose house Krishna stayed.
Manmohan Singh (Punjabi)ਗੋਲੀ ਦੇ ਪੁੱਤਰ ਬਿਦਰ ਤੋਂ ਪਤਾ ਕਰ ਲਓ, ਜਿਸ ਦੇ ਗ੍ਰਹਿ ਵਿੱਚ ਕ੍ਰਿਸ਼ਨ ਜਾ ਕੇ ਠਹਿਰਿਆ ਸੀ।
Fareedkot Teekaਹੇ ਭਾਈ! ਜੋ ਬਿਦਰ ਦਾਸੀ ਕਾ ਪੁਤਰ ਥਾ ਤਿਸ ਕੋ ਪੂਛੋ ਅਰਥਾਤ ਤਿਸ ਕੀ ਕਥਾ ਪੜਕੇ ਦੋਖੋ। (ਜਿਸੁ ਜਾਇ) ਜਿਸ ਕੇ ਘਰ ਕ੍ਰਿਸ਼ਨ ਉਤਰਿਆ ਥਾ, ਬਡੇ ਬਡੇ ਦੁਰਯੋਧਨ ਜੈਸੇ ਧਨ ਪਾਤਰ ਔ ਕੁਲੀਨ ਛੋਡੇ ਥੇ॥੧॥
Prof. Sahib Singh(ਜੇ ਯਕੀਨ ਨਹੀਂ ਆਉਂਦਾ, ਤਾਂ ਕਿਸੇ ਪਾਸੋਂ) ਦਾਸੀ ਦੇ ਪੁੱਤਰ ਬਿਦਰ ਦੀ ਗੱਲ ਪੁੱਛ ਵੇਖੋ। ਉਸ ਬਿਦਰ ਦੇ ਘਰ ਵਿਚ ਕ੍ਰਿਸ਼ਨ ਜੀ ਜਾ ਕੇ ਠਹਿਰੇ ਸਨ ॥੧॥

ਪਦ ਅਰਥ ਬਿਦਰ = ਬਿਦਰ ਭਗਤ ਰਾਜਾ ਵਿਚਿਤ੍ਰ-ਵੀਰਜ ਦੀ ਦਾਸੀ ਸੁਦੇਸ਼ਣਾ ਦੀ ਕੁੱਖੋਂ ਵਿਆਸ ਰਿਸ਼ੀ ਦਾ ਪੁੱਤਰ ਸੀ। ਇਸ ਦਾ ਭਗਤੀ-ਭਾਵ ਵੇਖ ਕੇ ਹੀ ਕ੍ਰਿਸ਼ਨ ਜੀ ਦੁਰਜੋਧਨ ਦੇ ਮਹਲ-ਮਾੜੀਆਂ ਛੱਡ ਕੇ ਬਿਦਰ ਦੇ ਘਰ ਆ ਕੇ ਠਹਿਰੇ ਸਨ (ਵੇਖੋ ਭਾ: ਗੁਰਦਾਸ ਜੀ ਵਾਰ ੧੦}। ਘਰਿ ਜਿਸੁ = ਜਿਸ ਦੇ ਘਰ ਵਿਚ। ਜਾਇ = ਜਾ ਕੇ ॥੧॥

SikhNet (Spanish)pregúntale a Vidura, el hijo de la esclava con quien Krishna eligió vivir.

ਹਰਿ ਕੀ ਅਕਥ ਕਥਾ; ਸੁਨਹੁ ਜਨ ਭਾਈ; ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥੧॥ ਰਹਾਉ ॥

har kee akath kathaa; sunahu jan bhaaee; jit sahasaa dookh bhookh sabh leh jaae |1| rahaau |

Sant Singh KhalsaListen, O humble Siblings of Destiny, to the Unspoken Speech of the Lord; it removes all anxiety, pain and hunger. ||1||Pause||
Manmohan SinghO men, my brothers, hear the ineffable converse of God, by which anxiety, pain and hunger are all removed. Pause.
Manmohan Singh (Punjabi)ਹੇ ਲੋਕੋ! ਮੇਰੇ ਭਰਾਓ! ਵਾਹਿਗੁਰੂ ਦੀ ਅਕਹਿ ਧਰਮ ਵਾਰਤਾ ਸ੍ਰਵਣ ਕਰੋ, ਜਿਸ ਦੁਆਰਾ ਫਿਕਰ ਤਕਲੀਫ ਅਤੇ ਭੁੱਖ ਸਮੂਹ ਦੂਰ ਹੋ ਜਾਂਦੀਆਂ ਹਨ। ਠਹਿਰਾਉ।
Fareedkot Teekaਹੇ ਸੰਤ ਜਨੋਂ ਪ੍ਰੇਮੀਓਂ! ਹਰੀ ਜੋ ਅਕੱਥ ਹੈ ਤਿਸ ਕੀ ਕਥਾ ਸੁਨੋ: ਕੈਸੀ ਕਥਾ ਹੈ? ਜਿਸ ਕੇ ਸੁਨਨੇ ਸੇ ਪਰਮਾਣ ਔ ਪ੍ਰਮੇਯਗਤਿ ਸੰਸਾ ਔ ਦੁਖ ਰੂਪ ਜੋ ਅਗ੍ਯਾਨ ਕ੍ਰਿਤ ਤ੍ਰਿਸਨਾਦਿ ਬਿਕਾਰ ਸਭ ਦੂਰ ਹੋ ਜਾਨ॥੧॥ ਰਹਾਉ ॥
Prof. Sahib Singhਹੇ ਸੱਜਣੋ! ਪਰਮਾਤਮਾ ਦੀ ਅਸਚਰਜ ਸਿਫ਼ਤਿ-ਸਾਲਾਹ ਸੁਣਿਆ ਕਰੋ, ਜਿਸ ਦੀ ਬਰਕਤਿ ਨਾਲ ਹਰੇਕ ਕਿਸਮ ਦਾ ਸਹਿਮ ਹਰੇਕ ਦੁੱਖ ਦੂਰ ਹੋ ਜਾਂਦਾ ਹੈ, (ਮਾਇਆ ਦੀ) ਭੁੱਖ ਮਿਟ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਜਿਤੁ = ਜਿਸ (ਕਥਾ) ਦੀ ਰਾਹੀਂ। ਸਹਸਾ = ਸਹਿਮ ॥੧॥ ਰਹਾਉ ॥

SikhNet (Spanish)Oh hermano, escucha el Shabd de la Palabra Inefable del Señor que te libera de tu duda, de tus aflicciones y del hambre. (1-Pausa)

ਰਵਿਦਾਸੁ ਚਮਾਰੁ. ਉਸਤਤਿ ਕਰੇ; ਹਰਿ ਕੀਰਤਿ ਨਿਮਖ ਇਕ ਗਾਇ ॥

ravidaas chamaar. usatat kare; har keerat nimakh ik gaae |

Sant Singh KhalsaRavi Daas, the leather-worker, praised the Lord, and sang the Kirtan of His Praises each and every instant.
Manmohan SinghRavidas, the tanner, glorified God and every moment sang His praise.
Manmohan Singh (Punjabi)ਚਮਰੇਟਾ ਰਵਿਦਾਸ ਵਾਹਿਗੁਰੂ ਦੀ ਪ੍ਰਸੰਸਾ ਕਰਦਾ ਸੀ ਅਤੇ ਹਰ ਇਕ ਮੁਹਤ ਉਸ ਦਾ ਜੱਸ ਗਾਉਂਦਾ ਸੀ।
Fareedkot Teekaਪੁਨਾ ਰਵਿਦਾਸ ਚਮਾਰ ਹਰੀ ਕੀ ਉਸਤਤੀ ਕਰਤਾ ਥਾ ਔਰੁ ਹਰਿ ਕੀ ਕੀਰਤੀ ਇਕ ਨਿਮਖ ਨਿਮਖ ਮੇਂ ਗਾਯਨ ਕਰਤਾ ਥਾ॥
Prof. Sahib Singhਹੇ ਭਾਈ! (ਭਗਤ) ਰਵਿਦਾਸ (ਜਾਤਿ ਦਾ) ਚਮਾਰ (ਸੀ, ਉਹ ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕਰਦਾ ਸੀ, ਉਹ ਹਰ ਵੇਲੇ ਪ੍ਰਭੂ ਦੀ ਕੀਰਤੀ ਗਾਂਦਾ ਰਹਿੰਦਾ ਸੀ।

ਪਦ ਅਰਥ ਨਿਮਖ ਇਕ = ਇਕ ਇਕ ਨਿਮਖ, ਹਰ ਵੇਲੇ {निमेष = ਅੱਖ ਝਮਕਣ ਜਿਤਨਾ ਸਮਾ}। ਕੀਰਤਿ = ਸਿਫ਼ਤਿ-ਸਾਲਾਹ।

SikhNet (Spanish)Ravidas, el curtidor, alabó a su Señor, y aun siendo de una baja casta fue purificado;

ਪਤਿਤ ਜਾਤਿ. ਉਤਮੁ ਭਇਆ; ਚਾਰਿ ਵਰਨ ਪਏ ਪਗਿ ਆਇ ॥੨॥

patit jaat. utam bheaa; chaar varan pe pag aae |2|

Sant Singh KhalsaAlthough he was of low social status, he was exalted and elevated, and people of all four castes came and bowed at his feet. ||2||
Manmohan SinghThough of fallen caste, he become sublime and the four castes came and fell at his feet
Manmohan Singh (Punjabi)ਡਿੱਗੀ ਹੋਈ ਜਾਤੀ ਦਾ ਹੋਣ ਦੇ ਬਾਵਜੂਦ, ਉਹ ਸਰੇਸ਼ਟ ਹੋ ਗਿਆ ਅਤੇ ਚਾਰੇ ਹੀ ਜਾਤਾਂ ਆ ਕੇ ਉਸ ਦੇ ਪੈਰੀਂ ਪੈ ਗਈਆਂ।
Fareedkot Teekaਔਰੁ ਚਾਰ ਵਰਨ ਰਵਿਦਾਸ ਕੀ ਚਰਨੀ ਪੜੇ ਹੈਂ ਔਰੁ (ਪਤਿਤ) ਨੀਵੀਂ ਜਾਤ ਤੇ ਉਤਮੁ ਹੋਇਆ ਹੈ॥੨॥
Prof. Sahib Singhਨੀਵੀਂ ਜਾਤਿ ਦਾ ਰਵਿਦਾਸ ਮਹਾਂ ਪੁਰਖ ਬਣ ਗਿਆ। ਚੌਹਾਂ ਵਰਨਾਂ ਦੇ ਮਨੁੱਖ ਉਸ ਦੇ ਪੈਰੀਂ ਆ ਕੇ ਲੱਗ ਪਏ ॥੨॥

ਪਦ ਅਰਥ ਪਤਿਤ ਜਾਤਿ = ਨੀਵੀਂ ਜਾਤਿ ਵਾਲਾ। ਚਾਰਿ ਵਰਨ = ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ। ਪਗਿ = ਪੈਰ ਉੱਤੇ। ਆਇ = ਆ ਕੇ ॥੨॥

SikhNet (Spanish)las demás castas se postraron a sus pies. (2)

ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ; ਲੋਕੁ ਛੀਪਾ ਕਹੈ ਬੁਲਾਇ ॥

naamadea preet lagee har setee; lok chheepaa kahai bulaae |

Sant Singh KhalsaNaam Dayv loved the Lord; the people called him a fabric dyer.
Manmohan SinghNamdev embraced affection for God. People named and called him a calico-Printer.
Manmohan Singh (Punjabi)ਨਾਮਦੇਵ ਦਾ ਪ੍ਰਭੂ ਨਾਲ ਪ੍ਰੇਮ ਪੈ ਗਿਆ। ਲੋਕੀਂ ਉਸ ਨੂੰ ਛੀਬਾਂ ਆਖਦੇ ਤੇ ਸੱਦਦੇ ਸਨ।
Fareedkot Teekaਜਿਸੁ ਕੋ ਲੋਕ ਬੁਲਾਇ ਕਰ ਛੀਂਬਾ ਕਹਤੇ ਥੇ ਤਿਸੁ ਨਾਮਦੇਵ ਕੀ ਐਸੀ ਪ੍ਰੀਤੀ ਹਰੀ ਕੇ ਸਾਥ ਲਗੀ॥
Prof. Sahib Singhਹੇ ਭਾਈ! (ਭਗਤ) ਨਾਮਦੇਵ ਦੀ ਪਰਮਾਤਮਾ ਨਾਲ ਪ੍ਰੀਤ ਬਣ ਗਈ। ਜਗਤ ਉਸ ਨੂੰ ਛੀਂਬਾ ਆਖ ਕੇ ਸੱਦਿਆ ਕਰਦਾ ਸੀ।

ਪਦ ਅਰਥ ਨਾਮਦੇਅ ਪ੍ਰੀਤਿ = ਨਾਮਦੇਵ ਦੀ ਪ੍ਰੀਤ {ਨਾਮਦੇਵ ਜੀ ਦਾ ਜਨਮ ਪਿੰਡ ਨਰਸੀ ਵਾਂਮਨੀ, ਜ਼ਿਲ੍ਹਾ ਸਤਾਰਾ, ਪ੍ਰਾਂਤ ਬੰਬਈ ਵਿਚ ਸੰਨ ੧੨੭੦ ਵਿਚ ਹੋਇਆ ਸੀ। ਉਮਰ ਦਾ ਬਹੁਤਾ ਹਿੱਸਾ ਇਹਨਾਂ ਨੇ ਪੰਡਰਪੁਰ ਵਿਚ ਗੁਜ਼ਾਰਿਆ। ਉਥੇ ਹੀ ਦੇਹਾਂਤ ਸੰਨ ੧੩੫੦ ਵਿਚ}। ਸੇਤੀ = ਨਾਲ।

SikhNet (Spanish)Namdev amó a su Señor, y aunque la gente lo llamaba grabador de telas,

ਖਤ੍ਰੀ ਬ੍ਰਾਹਮਣ. ਪਿਠਿ ਦੇ ਛੋਡੇ; ਹਰਿ. ਨਾਮਦੇਉ ਲੀਆ ਮੁਖਿ ਲਾਇ ॥੩॥

khatree braahaman. pitth de chhodde; har. naamadeo leea mukh laae |3|

Sant Singh KhalsaThe Lord turned His back on the high-class Kh'shaatriyas and Brahmins, and showed His face to Naam Dayv. ||3||
Manmohan SinghThe Lord turned His back on Khatris and Brahmans and showed His face to Namdev.
Manmohan Singh (Punjabi)ਸਾਈਂ ਨੇ ਖਤਰੀਆਂ ਦੇ ਬ੍ਰਾਹਮਣਾਂ ਵੱਲ ਆਪਣੀ ਕੰਡ ਕਰ ਲਈ ਅਤੇ ਨਾਮਦੇਵ ਨੂੰ ਆਪਣੇ ਮੂੰਹ ਲਾ ਲਿਆ।
Fareedkot Teekaਖਤ੍ਰੀ ਬ੍ਰਹਮਣ ਸਭਨਾਂ ਤੀ ਤਰਫ ਪਿਠ ਦੇ ਕਰ (ਛੋਡੇ), ਭਾਵ ਦੂਰ ਕੀਏ। ਹਰੀ ਨੇ ਨਾਮਦੇਵ ਕੋ ਮੁਖ ਲਗਾਇ ਲੀਆ, ਭਾਵ ਯਹ ਦੇਹਰੇ ਦਾ ਮੁਖੁ ਨਾਮਦੇਵ ਕੇ ਸਨਮੁਖੁ ਕਰ ਦੀਆ॥੩॥
Prof. Sahib Singhਪਰਮਾਤਮਾ ਨੇ ਖਤ੍ਰੀਆਂ ਬ੍ਰਾਹਮਣਾਂ ਨੂੰ ਪਿੱਠ ਦੇ ਦਿੱਤੀ, ਤੇ, ਨਾਮਦੇਵ ਨੂੰ ਮੱਥੇ ਲਾਇਆ ਸੀ ॥੩॥

ਪਦ ਅਰਥ ਮੁਖਿ ਲਾਇ ਲੀਆ = ਦਰਸਨ ਦਿੱਤਾ, ਮੱਥੇ ਲਾਇਆ ॥੩॥

SikhNet (Spanish)el Señor lo abrazó en Su Pecho sin reparar en su condición social. (3)

ਜਿਤਨੇ ਭਗਤ ਹਰਿ ਸੇਵਕਾ; ਮੁਖਿ ਅਠਸਠਿ ਤੀਰਥ. ਤਿਨ ਤਿਲਕੁ ਕਢਾਇ ॥

jitane bhagat har sevakaa; mukh atthasatth teerath. tin tilak kadtaae |

Sant Singh KhalsaAll of the devotees and servants of the Lord have the tilak, the ceremonial mark, applied to their foreheads at the sixty-eight sacred shrines of pilgrimage.
Manmohan SinghAs many as there are saints and slaves of God; the sixty-eight pilgrim-places put the frontal mark on the brow of them all.
Manmohan Singh (Punjabi)ਜਿੰਨੇ ਭੀ ਵਾਹਿਗੁਰੂ ਦੇ ਸਾਧੂ ਅਤੇ ਗੋਲੇ ਹਨ ਉਨ੍ਹਾਂ ਸਾਰਿਆਂ ਦੇ ਮੱਥੇ ਉਤੇ ਅਠਾਹਟ ਯਾਤ੍ਰਾ ਅਸਥਾਨ ਟਿੱਕਾ ਲਾਉਂਦੇ ਹਨ।
Fareedkot Teekaਜਿਤਨੇ ਹਰਿ ਕੇ ਸੇਵਕ ਭਗਤਿ ਕਰਨੇ ਵਾਲੇ ਹੂਏ ਹੈਂ, ਮੁਖ ਤੀਰਥ ਜੋ ਅਠਾਹਠ ਹੈਂ ਤਿਨ ਕੇ ਜੋ ਮਹਾਤਮ ਹੈਂ, ਤਿਨ ਕੇ (ਤਿਲਕੁ ਕਢਾਇ) ਤਿਨ ਭਗਤੋਂ ਕੇ ਮਸਤਕ ਪਰ ਪਰਮੇਸਰ ਨੇ ਤਿਲਕ ਕਢਿਆ ਹੈ, ਭਾਵ ਯਹ ਕਿ ਸਭਨੋਂ ਤੀਰਥੋਂ ਮੇਂ ਸਿਰੋਮਨੀ ਕਹੀਤੇ ਹੈਂ। ਔ ਤਿਨ ਕੇ ਦਰਸਨ ਕਰ ਕੇ ਸਭ ਤੀਰਥੋਂ ਕਾ ਮਹਾਤਮੁ ਪ੍ਰਾਪਤਿ ਹੋਤਾ ਹੈ। ਯਥਾ-☬"ਗੰਗਾ ਜਮੁਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਈ॥"
Prof. Sahib Singhਹੇ ਭਾਈ! ਪਰਮਾਤਮਾ ਦੇ ਜਿਤਨੇ ਭੀ ਭਗਤ ਹਨ, ਸੇਵਕ ਹਨ, ਉਹਨਾਂ ਦੇ ਮੱਥੇ ਉਤੇ ਅਠਾਹਠ ਤੀਰਥ ਤਿਲਕ ਲਾਂਦੇ ਹਨ (ਸਾਰੇ ਹੀ ਤੀਰਥ ਭੀ ਉਹਨਾਂ ਦਾ ਆਦਰ-ਮਾਣ ਕਰਦੇ ਹਨ)।

ਪਦ ਅਰਥ ਮੁਖਿ = ਮੂੰਹ ਉਤੇ। ਅਠਸਠਿ = ਅਠਾਹਠ।

SikhNet (Spanish)Ser Devoto del Señor es como recibir en la frente la unción de los sesenta y ocho lugares santos.

ਜਨੁ ਨਾਨਕੁ. ਤਿਨ ਕਉ ਅਨਦਿਨੁ ਪਰਸੇ; ਜੇ ਕ੍ਰਿਪਾ ਕਰੇ ਹਰਿ ਰਾਇ ॥੪॥੧॥੮॥

jan naanak. tin kau anadin parase; je kripaa kare har raae |4|1|8|

Sant Singh KhalsaServant Nanak shall touch their feet night and day, if the Lord, the King, grants His Grace. ||4||1||8||
Manmohan SinghIf God, the King showers His benediction, slave Nanak shalt, night and day, touch their feet.
Manmohan Singh (Punjabi)ਜੇਕਰ ਪਾਤਿਸ਼ਾਹ ਪ੍ਰਮੇਸ਼ਰ ਆਪਣੀ ਰਹਿਮਤ ਨਿਛਾਵਰ ਕਰੇ, ਗੋਲਾ ਨਾਨਕ ਰਾਤ ਦਿਨ ਉਨ੍ਹਾਂ ਦੇ ਪੈਰਾਂ ਨੂੰ ਛੂਹੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇ ਹਰੀ ਰਾਜਾ ਦ੍ਯਾ ਕਰੇ ਤਉ ਉਨ ਭਗਤੋਂ ਕੋ ਰਾਤ ਦਿਨ ਮਿਲੀਏ॥੪॥੧॥੮॥☬ਸ੍ਰੀ ਗੁਰੂ ਅਰਜਨ ਦੇਵ ਜੀ ਕੇ ਗਦੀ ਸਮੈਂ ਸ੍ਵੈਮਨ ਕੇ ਪ੍ਰਥਾਯ ਭਾਈ ਪ੍ਰਿਥੀ ਚੰਦ ਕੇ ਤਾਈ ਉਪਦੇਸ ਦੇਤੇ ਹੂਏ ਕਹਤੇ ਹੈਂ:
Prof. Sahib Singhਹੇ ਭਾਈ! ਜੇ ਪ੍ਰਭੂ-ਪਾਤਿਸ਼ਾਹ ਮੇਹਰ ਕਰੇ, ਤਾਂ ਦਾਸ ਨਾਨਕ ਹਰ ਵੇਲੇ ਉਹਨਾਂ (ਭਗਤਾਂ ਸੇਵਕਾਂ) ਦੇ ਚਰਨ ਛੁੰਹਦਾ ਰਹੇ ॥੪॥੧॥੮॥

ਪਦ ਅਰਥ ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਪਰਸੇ = ਛੁਹੇ। ਹਰਿ ਰਾਇ = ਪ੍ਰਭੂ-ਪਾਤਿਸ਼ਾਹ ॥੪॥੧॥੮॥

* ਨੋਟ: 'ਘਰੁ ੨' ਦੇ ਸ਼ਬਦਾਂ ਦਾ ਸੰਗ੍ਰਹਿ ਖ਼ਤਮ ਹੋ ਗਿਆ ਹੈ। ਅਗਾਂਹ 'ਘਰੁ ੬' ਦੇ ਸੰਗ੍ਰਹਿ ਦਾ ਇਹ ਪਹਿਲਾ ਸ਼ਬਦ ਹੈ। ਕੁੱਲ ਜੋੜ ੮ ਹੈ।

SikhNet (Spanish)Nanak añora alcanzar la Gracia del Devoto, la Visión del Señor a cada momento. (4-1-8)
Answers quote the Granth verbatim with Ang citations. AI commentary is not Gurbani and not a religious ruling.