ਭੈਰਉ ਮਹਲਾ ੩ ॥
bhairau mahalaa 3 |
Sant Singh KhalsaBhairao, Third Mehl:
Manmohan SinghBhairo 3rd Guru.
Manmohan Singh (Punjabi)ਭੈਰਉ ਤੀਜੀ ਪਾਤਿਸ਼ਾਹੀ।
SikhNet (Spanish)Bhairo, Mejl Guru Amar Das, Tercer Canal Divino.
ਮਨਸਾ ਮਨਹਿ ਸਮਾਇ ਲੈ; ਗੁਰਸਬਦੀ ਵੀਚਾਰ ॥
manasaa maneh samaae lai; gurasabadee veechaar |
Sant Singh KhalsaThe desires of the mind are absorbed in the mind, contemplating the Word of the Guru's Shabad.
Manmohan SinghReflecting over the Guru's word, thy mind's desires, merge thou in the mind itself.
Manmohan Singh (Punjabi)ਗੁਰਾਂ ਦੀ ਬਾਣੀ ਦਾ ਧਿਆਨ ਧਾਰ ਆਪਣੇ ਮਨ ਦੀਆਂ ਖਾਹਿਸ਼ਾਂ ਨੂੰ ਤੂੰ ਆਪਦੇ ਮਨ ਅੰਦਰ ਹੀ ਲੀਨ ਕਰ ਲੈ।
Fareedkot Teekaਹੇ ਮਨ! ਗੁਰੋਂ ਕੇ ਸਬਦ ਕਾ ਵੀਚਾਰ ਕਰ ਕੇ ਜੋ (ਮਨਸਾ) ਬਾਸਨਾ ਹੈ ਮਨ ਵਿਖੇ ਹੀ ਸਮਾਇ ਲੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਨੂੰ) ਮਨ ਵਿਚ ਵਸਾ ਕੇ ਮਨ ਦੇ (ਮਾਇਕ) ਫੁਰਨਿਆਂ ਨੂੰ (ਅੰਦਰ) ਮਨ ਵਿਚ ਹੀ ਲੀਨ ਕਰ ਦੇਹ।ਪਦ ਅਰਥ ਮਨਸਾ = ਮਨ ਦਾ ਫੁਰਨਾ {मनीषा}। ਮਨਹਿ = ਮਨ ਵਿਚ ਹੀ। ਸਮਾਇ ਲੈ = ਲੀਨ ਕਰ ਦੇਹ। ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ। ਵੀਚਾਰ = (ਪਰਮਾਤਮਾ ਦੇ ਗੁਣਾਂ ਦੀ) ਵਿਚਾਰ।
SikhNet (Spanish)Meditando en la Palabra del Shabd del Guru, los deseos se inmergen dentro de la misma mente.
ਗੁਰ ਪੂਰੇ ਤੇ ਸੋਝੀ ਪਵੈ; ਫਿਰਿ ਮਰੈ ਨ. ਵਾਰੋ ਵਾਰ ॥੧॥
gur poore te sojhee pavai; fir marai na. vaaro vaar |1|
Sant Singh KhalsaUnderstanding is obtained from the Perfect Guru, and then the mortal does not die over and over again. ||1||
Manmohan SinghFrom the Perfect Guru, under standing is obtained and then one dies not again and gain.
Manmohan Singh (Punjabi)ਪੂਰਨ ਗੁਰਾ ਪਾਸੋਂ ਸਮਝ ਪ੍ਰਾਪਤ ਹੁੰਦੀ ਹੈ ਅਤੇ ਤਦ ਬੰਦਾ ਮੁੜ ਮੁੜ ਕੇ ਨਹੀਂ ਮਰਦਾ।
Fareedkot Teekaਜਿਸ ਪੁਰਸ਼ ਕੋ ਪੂਰੇ ਗੁਰ ਤੇ ਸੋਝੀ ਪੜੀ ਹੈ, ਸੋ ਬਾਰੰਬਾਰ ਜਨਮਤਾ ਮਰਤਾ ਨਹੀਂ ਹੈ॥੧॥
Prof. Sahib Singhਜਿਸ ਮਨੁੱਖ ਨੂੰ ਪੂਰੇ ਗੁਰੂ ਪਾਸੋਂ ਇਹ ਸਮਝ ਹਾਸਲ ਹੋ ਜਾਂਦੀ ਹੈ, ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ ॥੧॥ਪਦ ਅਰਥ ਤੇ = ਤੋਂ, ਪਾਸੋਂ। ਪਵੈ = ਪੈਂਦੀ ਹੈ। ਵਾਰੋ ਵਾਰ = ਮੁੜ ਮੁੜ ॥੧॥
SikhNet (Spanish)Sí, cuando uno conoce a Dios a través del Guru Perfecto, uno ya no vuelve a morir. (1)
ਮਨ ਮੇਰੇ; ਰਾਮ ਨਾਮੁ ਆਧਾਰੁ ॥
man mere; raam naam aadhaar |
Sant Singh KhalsaMy mind takes the Support of the Lord's Name.
Manmohan SinghWithin my mind is the support of the Lord's Name.
Manmohan Singh (Punjabi)ਮੇਰੇ ਚਿੱਤ ਵਿੱਚ ਪ੍ਰਭੂ ਦੇ ਨਾਮ ਦਾ ਆਸਰਾ ਹੈ।
Fareedkot Teekaਹੇ ਮੇਰੇ ਮਨ! ਜਿਨੋਂ ਨੇ ਰਾਮ ਨਾਮ ਕੋ (ਅਧਾਰ) ਆਸਰਾ ਕੀਆ ਹੈ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੇ ਨਾਮ ਨੂੰ (ਆਪਣਾ) ਆਸਰਾ ਬਣਾ।ਪਦ ਅਰਥ ਮਨ = ਹੇ ਮਨ! ਆਧਾਰੁ = ਆਸਰਾ।
SikhNet (Spanish)Mi mente se apoya sólo en el Naam, el Nombre del Señor
ਗੁਰ ਪਰਸਾਦਿ ਪਰਮ ਪਦੁ ਪਾਇਆ; ਸਭ ਇਛ ਪੁਜਾਵਣਹਾਰੁ ॥੧॥ ਰਹਾਉ ॥
gur parasaad param pad paaeaa; sabh ichh pujaavanahaar |1| rahaau |
Sant Singh KhalsaBy Guru's Grace, I have obtained the supreme status; the Lord is the Fulfiller of all desires. ||1||Pause||
Manmohan SinghBy the Guru's grace, I have been blessed with the supreme status. The Lord is the Fulfiller of all the aspirations. Pause.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ, ਮੈਨੂੰ ਮਹਾਨ ਮਰਤਬੇ ਦੀ ਦਾਤ ਪ੍ਰਾਪਤ ਹੋਈ ਹੈ। ਪ੍ਰੰਤੂ ਸਮੂਹ ਅਭਿਅਸ਼ਾ ਪੂਰੀਆਂ ਕਰਨ ਵਾਲਾ ਹੈ। ਠਹਿਰਾਉ।
Fareedkot Teekaਤਿਨੋਂ ਨੇ ਗੁਰੋਂ ਕੀ ਕ੍ਰਿਪਾ ਸੇ ਪਰਮਪਦੁ ਰੂਪ ਬ੍ਰਹਮੁ ਜੋ ਸਭ ਇਛਾ ਪੂਰੀ ਕਰਨੇ ਵਾਲਾ ਹੈ, ਸੋ ਪਾਇਆ ਹੈ॥੧॥ ਰਹਾਉ ॥
Prof. Sahib Singh(ਜਿਹੜਾ ਮਨੁੱਖ ਹਰਿ-ਨਾਮ ਨੂੰ ਆਪਣਾ ਆਸਰਾ ਬਣਾਂਦਾ ਹੈ) ਉਹ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ। ਹੇ ਮਨ! ਪਰਮਾਤਮਾ ਹਰੇਕ ਇੱਛਾ ਪੂਰੀ ਕਰਨ ਵਾਲਾ ਹੈ ॥੧॥ ਰਹਾਉ ॥ਪਦ ਅਰਥ ਪਰਸਾਦਿ = ਕਿਰਪਾ ਨਾਲ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਪੁਜਾਵਣਹਾਰੁ = ਪੂਰੀਆਂ ਕਰ ਸਕਣ ਵਾਲਾ ਹੈ ॥੧॥ ਰਹਾਉ ॥
SikhNet (Spanish)y por la Gracia del Guru, llega hasta el Estado Supremo de Éxtasis. Eso llenará tu ser. (1-Pausa)
ਸਭ ਮਹਿ ਏਕੋ ਰਵਿ ਰਹਿਆ; ਗੁਰ ਬਿਨੁ. ਬੂਝ, ਨ ਪਾਇ ॥
sabh meh eko rav rahiaa; gur bin. boojh, na paae |
Sant Singh KhalsaThe One Lord is permeating and pervading amongst all; without the Guru, this understanding is not obtained.
Manmohan SinghThe One Lord is contained amongst all, but without the Guru, this understanding is attained not.
Manmohan Singh (Punjabi)ਇਕ ਸੁਆਮੀ ਸਾਰਿਆਂ ਅੰਦਰ ਰਮਿਆ ਹੋਇਆ ਹੈ। ਪੰਤੂ ਗੁਰਾਂ ਦੇ ਬਗੈਰ ਇਹ ਸਮਝ ਪ੍ਰਾਪਤ ਨਹੀਂ ਹੁੰਦੀ।
Fareedkot Teekaਸਭ ਵਿਖੇ ਏਕ ਵਾਹਿਗੁਰੂ ਬ੍ਯਾਪਕ ਹੋ ਰਹਾ ਹੈ, ਪਰੰਤੂ ਗੁਰੋਂ ਸੇ ਬਿਨਾਂ ਸੂਝ ਨਹੀਂ ਪੜਤੀ॥
Prof. Sahib Singhਸਭ ਜੀਵਾਂ ਵਿਚ ਇਕ ਪਰਮਾਤਮਾ ਹੀ ਵਿਆਪਕ ਹੈ, ਪਰ ਗੁਰੂ ਤੋਂ ਬਿਨਾ ਇਹ ਸਮਝ ਨਹੀਂ ਆਉਂਦੀ।ਪਦ ਅਰਥ ਏਕੋ = ਇਕ ਪਰਮਾਤਮਾ ਹੀ। ਰਵਿ ਰਹਿਆ = ਵਿਆਪਕ ਹੈ। ਬੂਝ = ਸਮਝ।
SikhNet (Spanish)El Dios Único prevalece en todo, pero sin el Guru uno no sabe nada, sí, por la Gracia del Guru,
ਗੁਰਮੁਖਿ ਪ੍ਰਗਟੁ ਹੋਆ. ਮੇਰਾ ਹਰਿ ਪ੍ਰਭੁ; ਅਨਦਿਨੁ ਹਰਿ ਗੁਣ ਗਾਇ ॥੨॥
guramukh pragatt hoaa. meraa har prabh; anadin har gun gaae |2|
Sant Singh KhalsaMy Lord God has been revealed to me, and I have become Gurmukh. Night and day, I sing the Glorious Praises of the Lord. ||2||
Manmohan SinghBy the Guru's grace, my God Lord has become manifest unto me and I now night and day hymn God's praise.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੇਰਾ ਵਾਹਿਗੁਰੂ ਸੁਅਮਾੀ ਮੇਰੇ ਤੇ ਨਾਜ਼ਲ ਹੋ ਗਿਆ ਹੈ ਅਤੇ ਮੈਂ ਹੁਣ ਰਾਤ ਦਿਨ ਵਾਹਿਗੁਰੂ ਦੀ ਮਹਿਮਾਂ ਗਾਇਨ ਕਰਦਾ ਹਾਂ।
Fareedkot Teekaਜਿਸ ਕੋ ਗੁਰੋਂ ਦ੍ਵਾਰਾ ਮੇਰਾ ਹਰੀ (ਪ੍ਰਭੂ) ਸਮ੍ਰਥ ਸਾਖ੍ਯਾਤਕਾਰ ਹੋਯਾ ਹੈ, ਸੋ ਰਾਤਿ ਦਿਨ (ਹਰਿ) ਵਾਹਿਗੁਰੂ ਕੇ ਗੁਣੋਂ ਕੋ ਗਾਵਤਾ ਹੈ॥੨॥
Prof. Sahib Singhਜਿਸ ਮਨੁੱਖ ਦੇ ਅੰਦਰ ਗੁਰੂ ਦੀ ਰਾਹੀਂ ਪਰਮਾਤਮਾ ਪਰਗਟ ਹੋ ਜਾਂਦਾ ਹੈ, ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੨॥ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਅਨਦਿਨੁ = ਹਰ ਰੋਜ਼, ਹਰ ਵੇਲੇ। ਗਾਇ = ਗਾਂਦਾ ਹੈ ॥੨॥
SikhNet (Spanish)Dios se manifiesta en la mente y uno entona para siempre la Alabanza del Señor. (2)
ਸੁਖਦਾਤਾ ਹਰਿ ਏਕੁ ਹੈ; ਹੋਰ ਥੈ ਸੁਖੁ. ਨ ਪਾਹਿ ॥
sukhadaataa har ek hai; hor thai sukh. na paeh |
Sant Singh KhalsaThe One Lord is the Giver of peace; peace is not found anywhere else.
Manmohan SinghThe Dispenser of peace is the One Lord alone. From no other place, can peace be procured.
Manmohan Singh (Punjabi)ਆਰਾਮ ਬਖਸ਼ਣਹਾਰ ਕੇਵਲ ਇਕ ਸੁਆਮੀ ਹੀ ਹੈ। ਕਿਸੇ ਹੋਰਸ ਥਾਂ ਤੋਂ ਆਰਾਮ ਪਰਾਪਤ ਨਹੀਂ ਹੋ ਸਕਦਾ।
Fareedkot Teekaਸੁਖੋਂ ਕਾ ਦਾਤਾ ਏਕ ਵਾਹਿਗੁਰੂ ਹੀ ਹੈ ਔਰ ਕਿਸੀ ਜਗਾ ਸੁਖ ਨਹੀਂ ਪਾਈਤਾ॥
Prof. Sahib Singhਸੁਖ ਦੇਣ ਵਾਲਾ ਸਿਰਫ਼ ਪਰਮਾਤਮਾ ਹੀ ਹੈ (ਜਿਹੜੇ ਮਨੁੱਖ ਪਰਮਾਤਮਾ ਦਾ ਆਸਰਾ ਨਹੀਂ ਲੈਂਦੇ) ਉਹ ਹੋਰ ਹੋਰ ਥਾਂ ਤੋਂ ਸੁਖ ਪ੍ਰਾਪਤ ਨਹੀਂ ਕਰ ਸਕਦੇ।ਪਦ ਅਰਥ ਹੋਰਥੈ = ਕਿਸੇ ਹੋਰ ਥਾਂ ਤੋਂ। ਨ ਪਾਹਿ = ਨਹੀਂ ਪਾ ਸਕਦੇ {ਬਹੁ-ਵਚਨ}।
SikhNet (Spanish)El Dios Dador de Éxtasis es el Uno Solo. No,
ਸਤਿਗੁਰੁ ਜਿਨੀ. ਨ ਸੇਵਿਆ ਦਾਤਾ; ਸੇ ਅੰਤਿ ਗਏ ਪਛੁਤਾਹਿ ॥੩॥
satigur jinee. na seviaa daataa; se ant ge pachhutaeh |3|
Sant Singh KhalsaThose who do not serve the Giver, the True Guru, depart regretfully in the end. ||3||
Manmohan SinghThey, who serve not the beneficent True Guru, ultimately depart regretting.
Manmohan Singh (Punjabi)ਜੋ ਦਾਤਾਰ ਸੱਚੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ ਉਹ ਅਖੀਰ ਨੂੰ ਅਫਸੋਸ ਕਰਦੇ ਹੋਏ ਟੁਰ ਜਾਂਦੇ ਹਨ।
Fareedkot Teekaਜਿਨੋਂ ਨੇ ਸਤਿਗੁਰੂ ਦਾਤੇ ਕੋ ਨਹੀਂ ਸੇਵਿਆ ਹੈ ਸੇ ਅੰਤ ਕੋ ਪਛਤਾਇਕੇ ਗਏ ਹੈਂ॥੩॥
Prof. Sahib Singhਗੁਰੂ (ਪਰਮਾਤਮਾ ਦੇ ਨਾਮ ਦੀ ਦਾਤਿ) ਦੇਣ ਵਾਲਾ ਹੈ, ਜਿਨ੍ਹਾਂ ਨੇ ਗੁਰੂ ਦੀ ਸਰਨ ਨਹੀਂ ਲਈ, ਉਹ ਆਖ਼ਰ ਇਥੋਂ ਜਾਣ ਵੇਲੇ ਹੱਥ ਮਲਦੇ ਹਨ ॥੩॥ਪਦ ਅਰਥ ਪਛੁਤਾਹਿ = ਪਛੁਤਾਂਦੇ ਹਨ {ਬਹੁ-ਵਚਨ} ॥੩॥
SikhNet (Spanish)en ningún otro lado hay Paz y los que no sirven al Guru Verdadero parten con dolor al final. (3)
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ; ਫਿਰਿ ਦੁਖੁ. ਨ ਲਾਗੈ ਧਾਇ ॥
satigur sev sadaa sukh paaeaa; fir dukh. na laagai dhaae |
Sant Singh KhalsaServing the True Guru, lasting peace is obtained, and the mortal does not suffer in pain any longer.
Manmohan SinghServing the True Guru, man is over blessed with and pain overtakes him not, again.
Manmohan Singh (Punjabi)ਸੱਚੇ ਗੁਰਾਂ ਘਾਲ ਕਮਾਉਣ ਦੁਆਰਾ ਬੰਦੇ ਨੂੰ ਸਦੀਵ ਹੀ ਖੁਸ਼ੀ ਪਰਾਪਤ ਹੁੰਦੀ ਹੈ ਅਤੇ ਮੁੜ ਕੇ ਉਸ ਨੂੰ ਦੁਖੜਾ ਨਹੀਂ ਵਿਆਪਦਾ।
Fareedkot Teekaਜਿਨ ਗੁਰਮੁਖੋਂ ਨੇ ਸਤਿਗੁਰੋਂ ਕੋ ਸੇਵਿਆ ਹੈ ਤਿਨੋਂ ਨੇ ਅਖੰਡ ਸੁਖ ਪਾਇਆ ਹੈ, ਫਿਰ ਉਨ ਕੋ ਧਾਇ ਕਰ ਕੋਈ ਦੁਖ ਨਹੀਂ ਲਗਤਾ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦਾ ਆਸਰਾ ਲਿਆ, ਉਸ ਨੇ ਸਦਾ ਆਨੰਦ ਮਾਣਿਆ। ਕੋਈ ਭੀ ਦੁੱਖ ਹੱਲਾ ਕਰ ਕੇ ਉਸ ਨੂੰ ਨਹੀਂ ਚੰਬੜ ਸਕਦਾ।ਪਦ ਅਰਥ ਧਾਇ = ਧਾ ਕੇ, ਦੌੜ ਕੇ, ਹੱਲਾ ਕਰ ਕੇ।
SikhNet (Spanish)Sirviendo al Guru uno está siempre en Éxtasis y nunca más el dolor se le acerca,
ਨਾਨਕ. ਹਰਿ ਭਗਤਿ ਪਰਾਪਤਿ ਹੋਈ; ਜੋਤੀ ਜੋਤਿ ਸਮਾਇ ॥੪॥੭॥੧੭॥
naanak. har bhagat paraapat hoee; jotee jot samaae |4|7|17|
Sant Singh KhalsaNanak has been blessed with devotional worship of the Lord; his light has merged into the Light. ||4||7||17||
Manmohan SinghNanak is blessed with God's meditation and his soul has merged in the supreme soul.
Manmohan Singh (Punjabi)ਨਾਨਕ ਨੂੰ ਹਰੀ ਦੀ ਬੰਦਗੀ ਦੀ ਦਾਤ ਪਰਦਾਨ ਹੋਈ ਹੈ ਅਤੇ ਉਸ ਦੀ ਆਤਮਾ ਪਰਮ ਆਤਮਾ ਅੰਦਰ ਲੀਨ ਹੋ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਕੋ ਹਰੀ ਕੀ ਭਗਤੀ ਪ੍ਰਾਪਤਿ ਭਈ ਹੈ ਔਰ (ਜੋਤੀ) ਵਾਹਿਗੁਰੂ ਵਿਖੇ ਤਿਨੋਂ ਕੀ ਜੋਤਿ (ਸਮਾਇ) ਮਿਲੀ ਹੈ॥੪॥੭॥੧੭॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਭਾਗਾਂ ਨਾਲ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਗਈ, ਉਸ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੪॥੭॥੧੭॥ਪਦ ਅਰਥ ਪਰਾਪਤਿ ਹੋਈ = ਭਾਗਾਂ ਅਨੁਸਾਰ ਮਿਲ ਗਈ। ਜੋਤਿ = ਜਿੰਦ। ਜੋਤੀ = ਪਰਮਾਤਮਾ ਦੀ ਜੋਤਿ ਵਿਚ। ਸਮਾਇ = ਲੀਨ ਹੋ ਜਾਂਦੀ ਹੈ {ਇਕ-ਵਚਨ} ॥੪॥੭॥੧੭॥
SikhNet (Spanish)viviendo bendecido con la Devoción a Dios, el Alma de uno se inmerge en el Alma Universal. (4-7-17)