ੴ

ਸਿੱਖਬਾਣੀ · SikhBani

ਕਲਿ ਮਹਿ ਪ੍ਰੇਤ ਜਿਨੑੀ ਰਾਮੁ ਨ ਪਛਾਤਾ ਸਤਜੁਗਿ ਪਰਮ ਹੰਸ ਬੀਚਾਰੀ ॥

kal meh pret jinaee raam na pachhaataa satajug param hans...
Guru Amardas Ji ਗੁਰੂ ਅਮਰਦਾਸ ਜੀ · Raag Bhairao · Ang 1131, 1132 · 11 lines
Translations

ਭੈਰਉ ਮਹਲਾ ੩ ॥

bhairau mahalaa 3 | Ang 1131

Sant Singh KhalsaBhairao, Third Mehl:
Manmohan SinghBhairo 3rd Guru.
Manmohan Singh (Punjabi)ਭੈਰਊ ਤੀਜੀ ਪਾਤਿਸ਼ਾਹੀ।
SikhNet (Spanish)Bhairo, Mejl Guru Amar Das, Tercer Canal Divino.

ਕਲਿ ਮਹਿ ਪ੍ਰੇਤ. ਜਿਨੑੀ ਰਾਮੁ. ਨ ਪਛਾਤਾ; ਸਤਜੁਗਿ ਪਰਮ ਹੰਸ ਬੀਚਾਰੀ ॥

kal meh pret. jinaee raam. na pachhaataa; satajug param hans beechaaree | Ang 1131

Sant Singh KhalsaIn this Dark Age of Kali Yuga, those who do not realize the Lord are goblins. In the Golden Age of Sat Yuga, the supreme soul-swans contemplated the Lord.
Manmohan SinghIn God age, men were supreme swans, for they reflected on the Lord. In the Iron age, they who realise not their Lord are but goblins.
Manmohan Singh (Punjabi)ਸੁਨਹਿਰੀ ਸਮੇਂ ਅੰਦਰ ਲੋਕ ਰਾਜ ਹੰਸ ਸਨ, ਕਿਉਂ ਜੋ ਉਹ ਸੁਆਮੀ ਦਾ ਸਿਮਰਨ ਕਰਦੇ ਸਨ। ਕਾਲੇ ਸਮੇਂ ਅੰਦਰ ਜੋ ਸਾਈਂ ਨੂੰ ਅਨੁਭਵ ਨਹੀਂ ਕਰਦੇ, ਉਹ ਨਿਰੇ ਜਿੰਨ-ਭੂਤ ਹਨ।
Fareedkot Teekaਕਲਿਜੁਗ ਵਿਖੇ ਜਿਨ ਪੁਰਸ਼ੋਂ ਨੇ ਰਾਮ ਕੋ ਨਹੀਂ ਪਛਾਣਾ ਸੋ ਪ੍ਰੇਤ ਵਤ ਹੈਂ। ਔਰ ਪੁਰਸ਼ ਸਤਜੁਗ ਵਿਖੇ (ਪਰਮ ਹੰਸ) ਅਤੀ ਸੁਧ ਔਰ (ਬੀਚਾਰੀ) ਧਰਮ, ਅਧਰਮ ਕਾ ਵੀਚਾਰ ਕਰਨੇ ਵਾਲੇ ਥੇ॥
Prof. Sahib Singhਕਲਜੁਗ ਵਿਚ ਪ੍ਰੇਤ (ਸਿਰਫ਼ ਉਹੀ) ਹਨ, ਜਿਨ੍ਹਾਂ ਨੇ ਪਰਮਾਤਮਾ ਨੂੰ (ਆਪਣੇ ਹਿਰਦੇ ਵਿਚ ਵੱਸਦਾ) ਨਹੀਂ ਪਛਾਣਿਆ। ਸਤਜੁਗ ਵਿਚ ਸਭ ਤੋਂ ਉੱਚੇ ਜੀਵਨ ਉਹੀ ਹਨ, ਜਿਹੜੇ ਆਤਮਕ ਜੀਵਨ ਦੀ ਸੂਝ ਵਾਲੇ ਹੋ ਗਏ (ਸਾਰੇ ਲੋਕ ਸਤਜੁਗ ਵਿਚ ਭੀ ਪਰਮ ਹੰਸ ਨਹੀਂ)।

ਪਦ ਅਰਥ ਕਲਿ = ਕਲਜੁਗ। ਪ੍ਰੇਤ = ਭੂਤ-ਪ੍ਰੇਤ, ਉਹ ਰੂਹਾਂ ਜਿਨ੍ਹਾਂ ਦੀ ਗਤੀ ਨਹੀਂ ਹੋਈ। ਪਛਾਤਾ = ਸਾਂਝ ਪਾਈ। ਸਤਜੁਗਿ = ਸਤਜੁਗ ਵਿਚ। ਪਰਮ ਹੰਸ = ਸਭ ਤੋਂ ਉੱਚੇ ਹੰਸ, ਸਭ ਤੋਂ ਚੰਗੇ ਜੀਵਨ ਵਾਲੇ, ਮਹਾ ਪੁਰਖ। ਬੀਚਾਰੀ = ਵਿਚਾਰਵਾਨ, ਜਿਨ੍ਹਾਂ ਨੇ ਨਾਮ ਨੂੰ ਮਨ ਵਿਚ ਵਸਾਇਆ ਹੈ।

SikhNet (Spanish)En Satya Yug, la era de la Verdad, los seres humanos eran Parmajansas, pues ellos meditaban en la Verdad; ahora en Kali Yug, ellos son sólo duendes que no conocen a su Dios.

ਦੁਆਪੁਰਿ ਤ੍ਰੇਤੈ ਮਾਣਸ ਵਰਤਹਿ; ਵਿਰਲੈ ਹਉਮੈ ਮਾਰੀ ॥੧॥

duaapur tretai maanas varateh; viralai haumai maaree |1| Ang 1131

Sant Singh KhalsaIn the Silver Age of Dwaapur Yuga, and the Brass Age of Traytaa Yuga, mankind prevailed, but only a rare few subdued their egos. ||1||
Manmohan SinghIn the silver age and Brass age men were but men, but rare was the man who silenced his ego.
Manmohan Singh (Punjabi)ਤਿੰਨਾਂ ਗੁਣਾ ਵਾਲੇ ਸਮੇਂ ਅਤੇ ਦੋ ਗੁਣਾ ਵਾਲੇ ਸਮੇਂ ਅੰਦਰ ਮਨੁਸ਼ ਕੇਵਲ ਮਨੁਸ਼ ਹੀ ਸੈਨ ਪੰਤੂ ਕੋਈ ਇਕ ਅੱਧਾ ਹੀ ਆਪਣੀ ਹੰਗਤਾ ਨੂੰ ਮਾਰਦਾ ਸੀ।
Fareedkot Teekaਦੁਆਪੁਰ, ਤ੍ਰੇਤਾ ਇਨ ਦੋਨੋਂ ਜੁਗੋ ਮੇਂ ਜੋ ਵਰਤਤੇ ਰਹੇ ਸੋ ਮਾਣਸ ਮਾਤ੍ਰ ਅਰਥਾਤ ਇਨ ਦੋਨੋਂ ਜੁਗੋਂ ਕੇ ਪੁਰਸ ਮਧਭਾਵੀ ਥੇ, ਇਸ ਕਰ ਮਾਣਸ ਕਹੇ। ਪਰੰਤੂ ਇਨ ਚਾਰੋਂ ਜੁਗੋਂ ਮੇਂ ਹੰਤਾ, ਮਮਤਾ ਕਿਸੇ ਵਿਰਲੇ ਨੇ ਹੀ ਮਾਰੀ ਹੈ॥੧॥
Prof. Sahib Singhਦੁਆਪੁਰ ਵਿਚ ਤ੍ਰੇਤੇ ਵਿਚ ਭੀ (ਸਤਜੁਗ ਅਤੇ ਕਲਜੁਗ ਵਰਗੇ ਹੀ) ਮਨੁੱਖ ਵੱਸਦੇ ਹਨ। (ਤਦੋਂ ਭੀ) ਕਿਸੇ ਵਿਰਲੇ ਨੇ ਹੀ (ਆਪਣੇ ਅੰਦਰੋਂ) ਹਉਮੈ ਦੂਰ ਕੀਤੀ ॥੧॥

ਪਦ ਅਰਥ ਦੁਆਪੁਰਿ = ਦੁਆਪੁਰ ਵਿਚ। ਤ੍ਰੈਤੈ = ਤ੍ਰੇਤੇ ਵਿਚ। ਮਾਣਸ = ਮਨੁੱਖ {ਬਹੁ-ਵਚਨ}। ਵਰਤਹਿ = ਵਰਤਣ-ਵਿਹਾਰ ਕਰਦੇ ਹਨ। ਵਿਰਲੈ = ਕਿਸੇ ਵਿਰਲੇ ਨੇ ॥੧॥

SikhNet (Spanish)En Duapar Yug y en Treta Yug, los seres humanos eran sólo seres humanos y raro era aquél que se liberaba de su ego negativo. (1)

ਕਲਿ ਮਹਿ; ਰਾਮ ਨਾਮਿ ਵਡਿਆਈ ॥

kal meh; raam naam vaddiaaee | Ang 1131

Sant Singh KhalsaIn this Dark Age of Kali Yuga, glorious greatness is obtained through the Lord's Name.
Manmohan SinghIn the Dark age one obtains glory through the Lord's Name.
Manmohan Singh (Punjabi)ਕਾਲੇ ਯੁਗ ਅੰਦਰ ਇਨਸਾਨ ਨੂੰ ਪ੍ਰਭੂ ਦੇ ਨਾਮ ਦੇ ਰਾਹੀਂ ਪ੍ਰਭਤਾ ਪਰਾਪਤ ਹੁੰਦੀ ਹੈ।
Fareedkot Teekaਕਲਿਜੁਗ ਵਿਚ ਰਾਮ ਨਾਮ ਕੇ ਸਿਮਰਨ ਕੀ ਹੀ ਬਡਾਈ ਹੈ॥
Prof. Sahib Singhਕਲਜੁਗ ਵਿਚ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ।
SikhNet (Spanish)En Kali Yug, uno logra la Gloria sólo a través del Nombre del Señor, y por la Gracia del Guru conoce al Dios Único, llega a saber que no será emancipado más que a través del Nombre,

ਜੁਗਿ ਜੁਗਿ ਗੁਰਮੁਖਿ ਏਕੋ ਜਾਤਾ; ਵਿਣੁ ਨਾਵੈ. ਮੁਕਤਿ, ਨ ਪਾਈ ॥੧॥ ਰਹਾਉ ॥

jug jug guramukh eko jaataa; vin naavai. mukat, na paaee |1| rahaau | Ang 1131

Sant Singh KhalsaIn each and every age, the Gurmukhs know the One Lord; without the Name, liberation is not attained. ||1||Pause||
Manmohan SinghIn every age, the pious persons know but one God, without whose Name, emancipation is attained not. Pause.
Manmohan Singh (Punjabi)ਹਰ ਯੁਗ ਅੰਦਰ ਪਵਿੱਤ੍ਰ ਪੁਰਸ਼ ਕੇਵਲ ਇਕ ਵਾਹਿਗੁਰੂ ਨੂੰ ਹੀ ਜਾਣਦੇ ਹਨ। ਜਿਸ ਦੇ ਨਾਮ ਦੇ ਬਗੈਰ ਕਲਿਆਣ ਪਰਾਪਤ ਨਹੀਂ ਹੁੰਦਾ। ਠਹਿਰਾਉ।
Fareedkot Teekaਇਸੀ ਤੇ ਜੁਗੋਂ ਜੁਗੋਂ ਵਿਖੇ ਗੁਰਮੁਖੋਂ ਨੇ ਏਕ ਵਾਹਿਗੁਰੂ ਕੋ ਹੀ ਜਾਣਿਆ ਹੈ, ਕਿਉਂਕਿ ਨਾਮ ਸੇ ਬਿਨਾਂ ਅਗੇ ਪਿਛੇ ਕਿਸੀ ਨੇ ਮੁਕਤਿ ਨਹੀਂ ਪਾਈ॥੧॥ ਰਹਾਉ ॥
Prof. Sahib Singh(ਜੁਗ ਭਾਵੇਂ ਕੋਈ ਭੀ ਹੋਵੇ) ਹਰੇਕ ਜੁਗ ਵਿਚ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਨੇ (ਹੀ) ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੈ। (ਕਿਸੇ ਭੀ ਜੁਗ ਵਿਚ) ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੇ ਭੀ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਨਹੀਂ ਕੀਤੀ ॥੧॥ ਰਹਾਉ ॥

ਪਦ ਅਰਥ ਜੁਗਿ = ਜੁਗ ਵਿਚ। ਜੁਗਿ ਜੁਗਿ = ਹਰੇਕ ਜੁਗ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੇ। ਜਾਤਾ = ਜਾਣਿਆ, ਡੂੰਘੀ ਸਾਂਝ ਪਾਈ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਨ ਪਾਈ = (ਕਿਸੇ ਮਨੁੱਖ ਨੇ ਭੀ) ਹਾਸਲ ਨਹੀਂ ਕੀਤੀ ॥੧॥ ਰਹਾਉ ॥

SikhNet (Spanish)Por la Gracia del Guru, uno conoce a Dios, época tras época. (1-Pausa)

ਹਿਰਦੈ ਨਾਮੁ ਲਖੈ. ਜਨੁ ਸਾਚਾ; ਗੁਰਮੁਖਿ ਮੰਨਿ ਵਸਾਈ ॥

hiradai naam lakhai. jan saachaa; guramukh man vasaaee | Ang 1131

Sant Singh KhalsaThe Naam, the Name of the Lord, is revealed in the heart of the True Lord's humble servant. It dwells in the mind of the Gurmukh.
Manmohan SinghTo the mind of the Lord's True slave, the Name is revealed and by the Guru's grace, it is enshrined in his heart.
Manmohan Singh (Punjabi)ਪ੍ਰਭੂ ਦੇ ਸੱਚੇ ਗੋਲੇ ਦੇ ਅੰਤਰ-ਆਤਮੇ ਨਾਲ ਪ੍ਰਗਟ ਹੋ ਜਾਂਦਾ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਇਹ ਉਸ ਦੇ ਦਿਲ ਅੰਦਰ ਟਿਕ ਜਾਂਦਾ ਹੈ।
Fareedkot Teekaਹਿਰਦੇ ਵਿਖੇ (ਨਾਮੁ) ਪ੍ਰਸਿਧ ਸਚੇ ਵਾਹਿਗੁਰੂ ਕੋ ਓਹ ਪੁਰਸ਼ ਲਖਦਾ ਹੈ, ਜਿਸ ਨੇ ਗੁਰਾਂ ਦ੍ਵਾਰਾ ਭਗਤੀ ਮਨ ਮੇਂ ਵਸਾਈ ਹੈ॥
Prof. Sahib Singhਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ (ਆਪਣੇ ਅੰਦਰ ਵੱਸਦਾ) ਸਹੀ ਕਰ ਲੈਂਦਾ ਹੈ, ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਨੂੰ ਆਪਣੇ) ਮਨ ਵਿਚ ਵਸਾ ਲੈਂਦਾ ਹੈ, (ਉਹ ਮਨੁੱਖ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।

ਪਦ ਅਰਥ ਹਿਰਦੈ = ਹਿਰਦੇ ਵਿਚ। ਲਖੈ = ਵੇਖ ਲੈਂਦਾ ਹੈ, ਵੱਸਦਾ ਸਹੀ ਕਰ ਲੈਂਦਾ ਹੈ। ਜਨੁ = (ਜਿਹੜਾ) ਮਨੁੱਖ। ਸਾਚਾ = ਸਦਾ-ਥਿਰ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਮੰਨਿ = ਮਨਿ, ਮਨ ਵਿਚ।

SikhNet (Spanish)Al Sirviente del Señor le es recitado el Nombre, y por la Gracia del Guru llega a elevar el Nombre emancipando su ser,

ਆਪਿ ਤਰੇ. ਸਗਲੇ ਕੁਲ ਤਾਰੇ; ਜਿਨੀ ਰਾਮ ਨਾਮਿ ਲਿਵ ਲਾਈ ॥੨॥

aap tare. sagale kul taare; jinee raam naam liv laaee |2| Ang 1131

Sant Singh KhalsaThose who are lovingly focused on the Lord's Name save themselves; they save all their ancestors as well. ||2||
Manmohan SinghThey, who are attuned to the Lord's Name emancipate themselves and emancipate all their generations as well.
Manmohan Singh (Punjabi)ਜੋ ਸੁਆਮੀ ਦੇ ਨਾਮ ਨਾਲ ਪਿਰਹੜ ਪਾਉਂਦੇ ਹਨ ਉਹ ਖੁਦ ਪਾਰ ਉਤਰ ਜਾਂਦੇ ਹਨ ਅਤੇ ਆਪਣੀਆਂ ਸਾਰੀਆਂ ਪੀੜ੍ਹੀਆਂ ਦਾ ਭੀ ਪਾਰ ਉਤਾਰਾ ਕਰ ਦਿੰਦੇ ਹਨ।
Fareedkot Teekaਜਿਨ ਪੁਰਸੋਂ ਨੇ ਰਾਮ ਨਾਮਿ ਵਿਖੇ ਬ੍ਰਿਤੀ ਲਗਾਈ ਹੈ ਵਹੁ ਆਪ ਭੀ ਤਰ ਗਏ ਹੈਂ ਔਰ ਸੰਪੂਰਨ ਕੁਲ ਭੀ ਤਾਰ ਦੀਏ ਹੈਂ॥੨॥
Prof. Sahib Singhਜਿਨ੍ਹਾਂ ਭੀ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿਚ ਲਗਨ ਬਣਾਈ, ਉਹ ਆਪ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, ਉਹਨਾਂ ਆਪਣੀਆਂ ਸਾਰੀਆਂ ਕੁਲਾਂ ਭੀ ਪਾਰ ਲੰਘਾ ਲਈਆਂ ॥੨॥

ਪਦ ਅਰਥ ਤਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ। ਸਗਲੇ ਕੁਲ = ਸਾਰੀਆਂ ਕੁਲਾਂ। ਨਾਮਿ = ਨਾਮ ਵਿਚ। ਲਿਵ = ਲਗਨ ॥੨॥

SikhNet (Spanish)de esa manera emancipa también a todos sus parientes, sí, aquél que está entonado en el Naam, el Nombre del Señor lo obtiene. (2)

ਮੇਰਾ ਪ੍ਰਭੁ ਹੈ ਗੁਣ ਕਾ ਦਾਤਾ; ਅਵਗਣ. ਸਬਦਿ ਜਲਾਏ ॥

meraa prabh hai gun kaa daataa; avagan. sabad jalaae | Ang 1131

Sant Singh KhalsaMy Lord God is the Giver of virtue. The Word of the Shabad burns away all faults and demerits.
Manmohan SinghMy Lord is the Giver of merits, and through His Name burns away demerits.
Manmohan Singh (Punjabi)ਮੇਰੇ ਸੁਆਮੀ ਨੇਕੀਆਂ ਬਖਸ਼ਣਹਾਰ ਹੈ ਅਤੇ ਆਪਣੇ ਨਾਮ ਰਾਹੀਂ ਬਦੀਆਂ ਨੂੰ ਸਾੜ ਸੁਟਦਾ ਹੈ।
Fareedkot Teekaਮੇਰਾ ਪ੍ਰਭੂ ਗੁਣੋਂ ਕਾ ਦਾਤਾ ਹੈ, ਗੁਰ ਸਬਦ ਕਰ ਅਵਗੁਣਾਂ ਕੋ ਜਲਾ ਦੇਤਾ ਹੈ॥
Prof. Sahib Singhਮੇਰਾ ਪਰਮਾਤਮਾ ਗੁਣ ਬਖ਼ਸ਼ਣ ਵਾਲਾ ਹੈ, ਉਹ (ਜੀਵ ਨੂੰ ਗੁਰੂ ਦੇ) ਸ਼ਬਦ ਵਿਚ (ਜੋੜ ਕੇ ਉਸ ਦੇ ਸਾਰੇ) ਔਗੁਣ ਸਾੜ ਦੇਂਦਾ ਹੈ।

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਵਿਚ (ਜੋੜ ਕੇ)। ਜਲਾਏ = ਸਾੜਦਾ ਹੈ।

SikhNet (Spanish)Mi Dios es Quien otorga la Virtud, y a través de la Palabra del Shabd, consume todas nuestras faltas y deméritos.

ਜਿਨ ਮਨਿ ਵਸਿਆ. ਸੇ ਜਨ ਸੋਹੇ; ਹਿਰਦੈ ਨਾਮੁ ਵਸਾਏ ॥੩॥

jin man vasiaa. se jan sohe; hiradai naam vasaae |3| Ang 1132

Sant Singh KhalsaThose whose minds are filled with the Naam are beautiful; they enshrine the Naam within their hearts. ||3||
Manmohan SinghBeauteous are the persons, within whose heart the Name abides. In their mind they enshrine the Name.
Manmohan Singh (Punjabi)ਸੁੰਦਰ ਹਨ ਉਹ ਪੁਰਸ਼ ਜਿਨ੍ਹਾਂ ਦੇ ਦਿਲ ਅੰਦਰ ਨਾਮ ਵਸਦਾ ਹੈ। ਨਾਮ ਨੂੰ ਉਹ ਆਪਣੇ ਚਿੱਤ ਅੰਦਰ ਟਿਕਾਉਂਦੇ ਹਨ।
Fareedkot Teekaਹਿਰਦੇ ਮੇਂ ਨਾਮੁ ਵਸਾਇ ਕਰ ਜਿਨ ਕੇ ਮਨ ਮੇਂ ਤਿਸ ਕਾ ਧਿਆਨੁ ਬਸਾ ਹੈ, ਸੋ ਜਨ ਸੋਭਤੇ ਹੈਂ॥੩॥
Prof. Sahib Singhਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਹਿਰਦੇ ਵਿਚ ਨਾਮ ਨੂੰ ਵਸਾ ਕੇ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ॥੩॥

ਪਦ ਅਰਥ ਮਨਿ = ਮਨ ਵਿਚ। ਸੇ = {ਬਹੁ-ਵਚਨ} ਉਹ। ਸੋਹੇ = ਸੋਹਣੇ ਜੀਵਨ ਵਾਲੇ ਬਣ ਗਏ। ਵਸਾਏ = ਵਸਾਇ, ਵਸਾ ਕੇ ॥੩॥

SikhNet (Spanish)Quienes en sus mentes están llenos del Naam, son bellos y Lo enaltecen en su corazón. (3)

ਘਰੁ ਦਰੁ ਮਹਲੁ. ਸਤਿਗੁਰੂ ਦਿਖਾਇਆ; ਰੰਗ ਸਿਉ ਰਲੀਆ ਮਾਣੈ ॥

ghar dar mehal. satiguroo dikhaaeaa; rang siau raleea maanai | Ang 1132

Sant Singh KhalsaThe True Guru has revealed to me the Lord's Home and His Court, and the Mansion of His Presence. I joyfully enjoy His Love.
Manmohan SinghThe True Guru has shown me the Lord's Home, court and mansion and with love, I revel in joy.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਸੁਆਮੀ ਦਾ ਧਾਮ, ਦਰਬਾਰ ਅਤੇ ਮੰਦਰ ਵਿਖਾਲ ਦਿਤਾ ਹੈ ਅਤੇ ਮੈਂ ਪਿਆਰ ਨਾਲ ਮੌਜਾਂ ਮਾਣਦਾ ਹਾਂ।
Fareedkot Teekaਸਤਿਗੁਰੋਂ ਨੇ ਜਿਨ ਕੇ (ਘਰੁ ਦਰੁ) ਸਰੀਰ ਦੇ ਅੰਦਰਿ (ਮਹਲੁ) ਸ੍ਵੈ ਸਰੂਪ ਦਿਖਾਇਆ ਹੈ, ਸੋ (ਰੰਗ ਸਿਉ) ਆਤਮਾਨੰਦ ਸਾਥ ਹੋ ਕਰ ਖੁਸ਼ੀਆਂ ਭੋਗਤੇ ਹੈਂ॥
Prof. Sahib Singhਜਿਸ ਮਨੁੱਖ ਨੂੰ ਗੁਰੂ ਪਰਮਾਤਮਾ ਦਾ ਘਰ ਪਰਮਾਤਮਾ ਦਾ ਦਰ ਪਰਮਾਤਮਾ ਦਾ ਮਹਲ ਵਿਖਾ ਦੇਂਦਾ ਹੈ, ਉਹ ਮਨੁੱਖ ਪ੍ਰੇਮ ਨਾਲ ਪ੍ਰਭੂ-ਚਰਨਾਂ ਦਾ ਮਿਲਾਪ ਮਾਣਦਾ ਹੈ।

ਪਦ ਅਰਥ ਘਰੁ = (ਪ੍ਰਭੂ ਦਾ) ਘਰ। ਦਰੁ = (ਪ੍ਰਭੂ ਦਾ) ਦਰਵਾਜ਼ਾ। ਮਹਲੁ = (ਪ੍ਰਭੂ ਦਾ) ਟਿਕਾਣਾ। ਰੰਗ ਸਿਉ = ਆਤਮਕ ਆਨੰਦ ਨਾਲ।

SikhNet (Spanish)El Guru Verdadero los guía a su Recinto Verdadero y ellos disfrutan del Amor de su Esposo

ਜੋ ਕਿਛੁ ਕਹੈ. ਸੁ ਭਲਾ ਕਰਿ ਮਾਨੈ; ਨਾਨਕ ਨਾਮੁ ਵਖਾਣੈ ॥੪॥੬॥੧੬॥

jo kichh kahai. su bhalaa kar maanai; naanak naam vakhaanai |4|6|16| Ang 1132

Sant Singh KhalsaWhatever He says, I accept as good; Nanak chants the Naam. ||4||6||16||
Manmohan SinghWhatever the Lord says, that Nanak accepts as good and utters he the Name.
Manmohan Singh (Punjabi)ਜਿਹੜਾ ਕੁਛ ਸੁਆਮੀ ਆਖਦਾ ਹੈ, ਨਾਨਕ ਉਸ ਨੂੰ ਚੰਗਾ ਜਾਣ ਕਬੂਲ ਕਰਦਾ ਤੇ ਨਾਮ ਨੂੰ ਉਚਾਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਾਹਿਗੁਰੂ ਜੋ ਕਛੁ ਕਹਤਾ ਹੈ, ਭਾਵ ਜੋ ਹੁਕਮੁ ਹੈ, ਉਸ ਕੋ ਭਲਾ ਕਰ ਮਾਨਤੇ ਹੈਂ ਔਰ ਨਾਮ ਕੋ ਜਪਤੇ ਹੈਂ॥੪॥੬॥੧੬॥
Prof. Sahib Singhਹੇ ਨਾਨਕ! ਗੁਰੂ ਉਸ ਮਨੁੱਖ ਨੂੰ ਜਿਹੜਾ ਉਪਦੇਸ਼ ਦੇਂਦਾ ਹੈ, ਉਹ ਮਨੁੱਖ ਉਸ ਨੂੰ ਭਲਾ ਜਾਣ ਕੇ ਮੰਨ ਲੈਂਦਾ ਹੈ ਅਤੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੪॥੬॥੧੬॥

ਪਦ ਅਰਥ ਕਰਿ = ਕਰ ਕੇ, ਸਮਝ ਕੇ। ਨਾਨਕ = ਹੇ ਨਾਨਕ! ਵਖਾਣੈ = (ਸਦਾ) ਉਚਾਰਦਾ ਹੈ ॥੪॥੬॥੧੬॥

SikhNet (Spanish)recitando sólo el Nombre del Señor y aceptando lo que sea que viene del Señor. (4-6-16)
Answers quote the Granth verbatim with Ang citations. AI commentary is not Gurbani and not a religious ruling.