ੴ

ਸਿੱਖਬਾਣੀ · SikhBani

ਨਉ ਦਰਵਾਜੇ ਕਾਇਆ ਕੋਟੁ ਹੈ ਦਸਵੈ ਗੁਪਤੁ ਰਖੀਜੈ ॥

nau daravaaje kaaeaa kott hai dasavai gupat rakheejai
Guru Amardas Ji ਗੁਰੂ ਅਮਰਦਾਸ ਜੀ · Raag Raamkalee · Ang 954 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਨਉ ਦਰਵਾਜੇ ਕਾਇਆ ਕੋਟੁ ਹੈ; ਦਸਵੈ ਗੁਪਤੁ ਰਖੀਜੈ ॥

nau daravaaje kaaeaa kott hai; dasavai gupat rakheejai |

Sant Singh KhalsaThe fortress of the body has nine gates; the tenth gate is kept hidden.
Manmohan SinghThe body fortress has nine doors. The tenth is kept unseen.
Manmohan Singh (Punjabi)ਸਰੀਰ ਦੇ ਕਿਲ੍ਹੇ ਦੇ ਨੌਂ ਬੂਹੇ ਹਨ। ਦਸਵਾਂ ਅਦ੍ਰਿਸ਼ਟ ਰੱਖਿਆ ਹੋਇਆ ਹੈ।
Fareedkot Teekaਇਸ ਸਰੀਰ ਰੂਪ ਜੋ ਕੋਟ ਹੈ ਇਸ ਕੇ ਨੌ ਦਰਵਾਜੇ ਤੌ ਪ੍ਰਗਟ ਹੈਂ ਔ ਦਸਵੇਂ ਦੁਆਰ ਕੋ ਵਾ ਦਸਮੇਂ ਦੁਆਰ ਮੇਂ ਅਪਨੇ ਆਪ ਕੋ ਗੁਪਤ ਰਖਾ ਹੈ॥
Prof. Sahib Singhਸਰੀਰ (ਮਾਨੋ, ਇਕ) ਕਿਲ੍ਹਾ ਹੈ, ਇਸ ਦੇ ਨੌ ਗੋਲਕਾਂ-ਰੂਪ ਦਰਵਾਜ਼ੇ (ਪਰਗਟ) ਹਨ, ਤੇ ਦਸਵਾਂ ਦਰਵਾਜ਼ਾ ਗੁਪਤ ਰੱਖਿਆ ਹੋਇਆ ਹੈ।

ਪਦ ਅਰਥ ਦਰਵਾਜੇ = ਗੋਲਕਾਂ-ਰੂਪ ਦਰਵਾਜ਼ੇ। ਕੋਟੁ = ਕਿਲ੍ਹਾ।

SikhNet (Spanish)El cuerpo tiene nueve puertas; la Décima está cerrada, invisible.

ਬਜਰ ਕਪਾਟ. ਨ ਖੁਲਨੀ; ਗੁਰ ਸਬਦਿ ਖੁਲੀਜੈ ॥

bajar kapaatt. na khulanee; gur sabad khuleejai |

Sant Singh KhalsaThe rigid door is not open; only through the Word of the Guru's Shabad can it be opened.
Manmohan SinghThe adamantine shutters of the tenth gate open not, Through the Guru's word alone they get opened.
Manmohan Singh (Punjabi)ਦਸਵੇਂ ਦੁਆਰ ਦੇ ਮਹਾਨ ਕਰੜੇ ਤਖਤੇ ਖੁਲ੍ਹਦੇ ਨਹੀਂ। ਕੇਵਲ ਗੁਰਾਂ ਦੇ ਬਚਨ ਰਾਹੀਂ ਹੀ ਉਹ ਖੁਲ੍ਹਦੇ ਹਨ।
Fareedkot Teekaਪੰਚ ਕੋਸ ਰੂਪ ਬੱਜਰ ਕੇ ਤਖਤੇ ਵਾ ਚਕ੍ਰ ੬ ਤਖਤੇ ਸੋ ਨਹੀਂ ਖੁਲਤੇ ਹੈਂ, ਗੁਰੋਂ ਕੇ ਉਪਦੇਸ਼ ਕਰ ਤਿਨ ਕੋ ਖੋਲੀਤਾ ਹੈ॥
Prof. Sahib Singh(ਉਸ ਦਸਵੇਂ ਦਰਵਾਜ਼ੇ ਦੇ) ਕਵਾੜ ਬੜੇ ਕਰੜੇ ਹਨ ਖੁਲ੍ਹਦੇ ਨਹੀਂ, ਖੁਲ੍ਹਦੇ (ਕੇਵਲ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਨ।

ਪਦ ਅਰਥ ਬਜਰ = ਕਰੜੇ। ਕਪਾਟ = ਕਵਾੜ। ਖੁਲੀਜੈ = ਖੁਲ੍ਹਦੇ ਹਨ।

SikhNet (Spanish)Esa Puerta no se abre a nosotros excepto por la Palabra del Shabd del Guru.

ਅਨਹਦ ਵਾਜੇ ਧੁਨਿ ਵਜਦੇ; ਗੁਰ ਸਬਦਿ ਸੁਣੀਜੈ ॥

anahad vaaje dhun vajade; gur sabad suneejai |

Sant Singh KhalsaThe unstruck sound current resounds and vibrates there. The Word of the Guru's Shabad is heard.
Manmohan SinghThe melodious celestial strain rings there, By the Guru's word it is heard.
Manmohan Singh (Punjabi)ਸੁਰੀਲਾ ਬੈਕੁੰਠੀ ਕੀਰਤਨ ਉੱਥੇ ਗੂੰਜਦਾ ਹੈ। ਗੁਰਦੇਵ ਜੀ ਦੇ ਬਚਨ ਦੁਆਰਾ ਇਹ ਸੁਣਿਆ ਜਾਂਦਾ ਹੈ।
Fareedkot Teekaਜਿਨੋਂ ਕੇ ਵਹੁ ਤਖਤੇ ਖੁਲੇ ਹੈਂ, ਏਕ ਰਸ ਧੁਨਿ ਵਾਲੇ ਵਾ ਦਸਮ ਦੁਆਰ ਮੇਂ ਜੋ ਇਕ ਰਸ ਧੁਨੀ ਰੂਪ ਵਾਜੇ ਵਜਤੇ ਹੈਂ, ਸੋ ਗੁਰੋਂ ਕੇ ਉਪਦੇਸ ਕਰ ਸੁਣੀਦੇ ਹੈਂ ਔਰ ਜਿਨੋਂ ਨੇ ਸੁਨੇ ਹੈਂ॥
Prof. Sahib Singh(ਜਦੋਂ ਇਹ ਕਰੜੇ ਕਵਾੜ ਖੁਲ੍ਹ ਜਾਂਦੇ ਹਨ ਤਾਂ, ਮਾਨੋ,) ਇਕ-ਰਸ ਵਾਲੇ ਵਾਜੇ ਵੱਜ ਪੈਂਦੇ ਹਨ ਜੋ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸੁਣੀਦੇ ਹਨ।

ਪਦ ਅਰਥ ਅਨਹਦ = ਇਕ-ਰਸ। ਧੁਨਿ = ਸੁਰ।

SikhNet (Spanish)A través de la Palabra del Guru la Melodía Divina resuena en el interior,

ਤਿਤੁ ਘਟ ਅੰਤਰਿ ਚਾਨਣਾ; ਕਰਿ ਭਗਤਿ ਮਿਲੀਜੈ ॥

tit ghatt antar chaananaa; kar bhagat mileejai |

Sant Singh KhalsaDeep within the nucleus of the heart, the Divine Light shines forth. Through devotional worship, one meets the Lord.
Manmohan SinghThe Divine light shines in the mind of those who hear the music of the tenth gate. Such persons meet God, by embracing meditation.
Manmohan Singh (Punjabi)ਈਸ਼ਵਰੀ ਨੂਰ ਉਨ੍ਹਾਂ ਦੇ ਹਿਰਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਜੋ ਦਸਵੇਂ ਦੁਆਰ ਦੇ ਕੀਰਤਨ ਨੂੰ ਸੁਣਦੇ ਹਨ। ਐਸੇ ਪੁਰਸ਼ ਬੰਦਗੀ ਇਖਤਿਆਰ ਕਰਨ ਦੁਆਰਾ ਹਰੀ ਨੂੰ ਮਿਲ ਪੈਂਦੇ ਹਨ।
Fareedkot Teekaਤਿਨੋਂ ਕੇ ਹੀ (ਘਟਿ) ਅੰਤਸਕਰਨ ਮੇਂ (ਚਾਨਣਾ) ਗਿਆਨ ਹੂਆ ਹੈ, ਵਹੀ ਭਗਤੀ ਕਰ ਕੇ ਪਰਮਾਤਮਾ ਕੋ ਮਿਲੇ ਹੈਂ ਔਰ ਇਹ ਉਨ ਕਾ ਨਿਸਚਾ ਹੂਆ ਹੈ॥
Prof. Sahib Singh(ਜਿਸ ਹਿਰਦੇ ਵਿਚ ਇਹ ਆਨੰਦ ਪੈਦਾ ਹੁੰਦਾ ਹੈ) ਉਸ ਹਿਰਦੇ ਵਿਚ (ਗਿਆਨ ਦਾ) ਚਾਨਣ ਹੋ ਜਾਂਦਾ ਹੈ, ਪ੍ਰਭੂ ਦੀ ਭਗਤੀ ਕਰ ਕੇ ਉਹ ਮਨੁੱਖ ਪ੍ਰਭੂ ਵਿਚ ਮਿਲ ਜਾਂਦਾ ਹੈ।

ਪਦ ਅਰਥ ਤਿਤੁ = ਉਸ ਵਿਚ। ਘਟ = ਸਰੀਰ।

SikhNet (Spanish)y mira, el corazón se ilumina y, a través de la Devoción, uno encuentra el Éxtasis del Señor.

ਸਭ ਮਹਿ ਏਕੁ ਵਰਤਦਾ; ਜਿਨਿ ਆਪੇ ਰਚਨ ਰਚਾਈ ॥੧੫॥

sabh meh ek varatadaa; jin aape rachan rachaaee |15|

Sant Singh KhalsaThe One Lord is pervading and permeating all. He Himself created the creation. ||15||
Manmohan SinghThe one Lord, who has Himself made the world, is contained amongst all.
Manmohan Singh (Punjabi)ਇਕ ਸੁਆਮੀ ਜਿਸ ਨੇ ਆਪ ਹੀ ਸ਼੍ਰਿਸ਼ਟੀ ਸਾਜੀ ਹੈ, ਸਾਰਿਆਂ ਅੰਦਰ ਰਮਿਆ ਹੋਇਆ ਹੈ।
Fareedkot Teekaਸਭ ਮੇਂ ਏਕ ਹੀ ਤੂੰ ਵਰਤਦਾ ਹੈਂ, ਜਿਸ ਤੈਂਨੇ ਆਪ ਹੀ ਸਭ ਜਗਤ ਕੀ ਰਚਨਾ ਬ੍ਰਹਮਾਦਿਕੋਂ ਸੇ ਰਚਾਈ ਹੈ॥੧੫॥
Prof. Sahib Singhਜਿਸ ਪ੍ਰਭੂ ਨੇ ਇਹ ਸਾਰੀ ਰਚਨਾ ਰਚੀ ਹੈ ਉਹ ਸਾਰੇ ਜੀਵਾਂ ਵਿਚ ਵਿਆਪਕ ਹੈ (ਪਰ ਉਸ ਨਾਲ ਮੇਲ ਗੁਰੂ ਦੀ ਰਾਹੀਂ ਹੀ ਹੁੰਦਾ ਹੈ) ॥੧੫॥

ਪਦ ਅਰਥ ਜਿਨਿ = ਜਿਸ ਪ੍ਰਭੂ ਨੇ ॥੧੫॥

SikhNet (Spanish)Sí, el Creador trabaja a través de Su Creación. (15)
Answers quote the Granth verbatim with Ang citations. AI commentary is not Gurbani and not a religious ruling.